TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਸਾਬਕਾ ਮੰਤਰੀ ਓ.ਪੀ. ਸੋਨੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ Wednesday 23 August 2023 06:46 AM UTC+00 | Tags: amritsar-court bail-plea breaking-news news om-prakash-soni op-soni soni-bail-plea ਚੰਡੀਗ੍ਹੜ, 23 ਅਗਸਤ, 2023: ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (OP Soni) ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਅੰਮ੍ਰਿਤਸਰ ਦੀ ਅਦਾਲਤ ‘ਚ ਸੁਣਵਾਈ ਹੋਵੇਗੀ। ਜੇਕਰ ਸੈਸ਼ਨ ਕੋਰਟ ਵੱਲੋਂ ਜ਼ਮਾਨਤ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਓ.ਪੀ. ਸੋਨੀ ਜ਼ਮਾਨਤ ਲਈ ਪੰਜਾਬ-ਹਰਿਆਣਾ ਹਾਈਕੋਰਟ ਦਾ ਰੁਖ ਕਰ ਸਕਦੇ ਹਨ । ਦੂਜੇ ਪਾਸੇ ਅੱਜ ਦੋਵੇਂ ਧਿਰਾਂ ਡਾਕਟਰਾਂ ਦੇ ਪੈਨਲ ਵੱਲੋਂ ਤਿਆਰ ਕੀਤੀ ਮੈਡੀਕਲ ਰਿਪੋਰਟ 'ਤੇ ਬਹਿਸ ਕਰਨਗੇ। ਇਸਤੋਂ ਪਹਿਲਾਂ ਓ.ਪੀ. ਸੋਨੀ (OP Soni) ਦੀ ਜ਼ਮਾਨਤ ‘ਤੇ ਸੁਣਵਾਈ ਦੌਰਾਨ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਬਹਿਸ ਹੋਈ ਸੀ। ਸੋਨੀ ਦੇ ਹਸਪਤਾਲ ‘ਚ ਰਹਿਣ ‘ਤੇ ਵਿਜੀਲੈਂਸ ਵੱਲੋਂ ਸਵਾਲ ਚੁੱਕੇ ਗਏ ਸਨ। ਜਿਸ ਤੋਂ ਬਾਅਦ ਅਦਾਲਤ ਨੇ ਸੋਨੀ ਦੀ ਮੈਡੀਕਲ ਜਾਂਚ ਕਰਵਾਉਣ ਲਈ ਕਿਹਾ ਸੀ, ਜੋ ਤਿੰਨ ਦਿਨ ਪਹਿਲਾਂ ਦਾਇਰ ਕੀਤਾ ਗਿਆ ਸੀ। ਓ.ਪੀ. ਸੋਨੀ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ | The post ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਸਾਬਕਾ ਮੰਤਰੀ ਓ.ਪੀ. ਸੋਨੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਅੱਜ appeared first on TheUnmute.com - Punjabi News. Tags:
|
Mizoram: ਮਿਜ਼ੋਰਮ 'ਚ ਨਿਰਮਾਣ ਅਧੀਨ ਰੇਲਵੇ ਪੁੱਲ ਡਿੱਗਿਆ, 17 ਮਜ਼ਦੂਰਾਂ ਦੀ ਮੌਤ Wednesday 23 August 2023 06:57 AM UTC+00 | Tags: 17 accident accidentnews breaking breaking-news construction-railway-bridge latest-news mizoram mizoram-news news railway-bridge-collapsed ਚੰਡੀਗ੍ਹੜ, 23 ਅਗਸਤ, 2023: ਉੱਤਰ-ਪੂਰਬੀ ਰਾਜ ਮਿਜ਼ੋਰਮ (Mizoram) ਤੋਂ ਬੁੱਧਵਾਰ ਸਵੇਰੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਾਈਰੰਗ ਨੇੜੇ ਇੱਕ ਨਿਰਮਾਣ ਅਧੀਨ ਰੇਲਵੇ ਪੁਲ ਡਿੱਗ ਗਿਆ, ਇਸ ਹਾਦਸੇ ਵਿੱਚ 17 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਰੇਲਵੇ ਪ੍ਰਸ਼ਾਸਨ ਵੱਲੋਂ ਇੱਥੇ ਰਾਹਤ ਅਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਹਾਦਸਾ ਸਵੇਰੇ ਕਰੀਬ 10 ਵਜੇ ਵਾਪਰਿਆ। ਅਜੇ ਵੀ 30-40 ਜਣੇ ਦੇ ਫਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੀ ਵਧ ਸਕਦੀ ਹੈ। ਖਬਰਾਂ ਮੁਤਾਬਕ ਇਹ ਰੇਲਵੇ ਪੁਲ ਸਾਈਰੰਗ (Mizoram) ਨੇੜੇ ਕੁਰੂੰਗ ਨਦੀ ‘ਤੇ ਬਣ ਰਿਹਾ ਸੀ। ਇਸ ਨਾਲ ਬੈਰਾਬੀ ਅਤੇ ਸਾਈਰੰਗ ਖੇਤਰ ਦਾ ਸੰਪਰਕ ਪ੍ਰਭਾਵਿਤ ਹੋਇਆ ਹੈ। The post Mizoram: ਮਿਜ਼ੋਰਮ ‘ਚ ਨਿਰਮਾਣ ਅਧੀਨ ਰੇਲਵੇ ਪੁੱਲ ਡਿੱਗਿਆ, 17 ਮਜ਼ਦੂਰਾਂ ਦੀ ਮੌਤ appeared first on TheUnmute.com - Punjabi News. Tags:
|
ਕਾਂਗਰਸ ਦਾ ਦਾਅਵਾ, ਕੇਂਦਰ ਕੋਲ 18 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮਨਰੇਗਾ ਮਜ਼ਦੂਰੀ ਦੇ ਕਰੋੜਾਂ ਰੁਪਏ ਬਕਾਇਆ Wednesday 23 August 2023 07:13 AM UTC+00 | Tags: bjp-government breaking breaking-news congress congress-upa-government mallikarjun-kharge mnrega modi-government news punjab-news union-territories ਚੰਡੀਗ੍ਹੜ, 23 ਅਗਸਤ, 2023: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਬਜਟ ਵਿੱਚ ਇੱਕ ਤਿਹਾਈ ਦੀ ਕਟੌਤੀ ਕਰਨ ਦੇ ਬਾਵਜੂਦ, ਮੋਦੀ ਸਰਕਾਰ ਦੇਸ਼ ਦੇ 18 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਨਰੇਗਾ (MGNREGA) ਮਜ਼ਦੂਰੀ ਦੇ 6,366 ਕਰੋੜ ਰੁਪਏ ਅਜੇ ਵੀ ਬਕਾਇਆ ਹੈ। ਉਨ੍ਹਾਂ ਨੇ 18 ਸਾਲ ਪਹਿਲਾਂ ਕਾਂਗਰਸ ਦੁਆਰਾ ਸ਼ੁਰੂ ਕੀਤੇ ਗਏ ਪ੍ਰਮੁੱਖ ਪੇਂਡੂ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਮਨਰੇਗਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਸਾਲ 2005 ਵਿੱਚ ਸਾਡੀ ਕਾਂਗਰਸ-ਯੂਪੀਏ ਸਰਕਾਰ ਨੇ ਕਰੋੜਾਂ ਲੋਕਾਂ ਨੂੰ ਕੰਮ ਕਰਨ ਦਾ ਅਧਿਕਾਰ ਯਕੀਨੀ ਬਣਾਉਣ ਲਈ ਮਨਰੇਗਾ ਲਾਗੂ ਕੀਤਾ ਸੀ। ਇਸਦੇ ਨਾਲ ਹੀ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਇਸ ਸਾਲ ਮਨਰੇਗਾ (MGNREGA) ਦੇ ਬਜਟ ‘ਚ 33 ਫੀਸਦੀ ਦੀ ਕਟੌਤੀ ਕੀਤੀ ਹੈ। ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਕਰੀਬ 14.42 ਕਰੋੜ ਮਜ਼ਦੂਰਾਂ ਲਈ ਅਹਿਮ ਹੈ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਔਰਤਾਂ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਦੋਂ ਕਰੋਨਾ ਮਹਾਮਾਰੀ ਕਾਰਨ ਲੌਕਡਾਊਨ ਲਗਾਇਆ ਗਿਆ ਸੀ ਤਾਂ ਮਨਰੇਗਾ ਮਜ਼ਦੂਰਾਂ ਲਈ ਜੀਵਨ ਰੱਖਿਅਕ ਬਣ ਗਿਆ ਸੀ। ਮਨਰੇਗਾ ਨੇ ਮਹਾਂਮਾਰੀ ਦੌਰਾਨ ਆਮਦਨੀ ਦੇ 80 ਪ੍ਰਤੀਸ਼ਤ ਨੁਕਸਾਨ ਦੀ ਭਰਪਾਈ ਕੀਤੀ ਅਤੇ ਔਖੇ ਵੇਲੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਕਾਇਮ ਰੱਖਣ ਵਿੱਚ ਮੱਦਦ ਕਰਨ ਵਿੱਚ ਇੱਕ ਸਕਾਰਾਤਮਕ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਇਸ ਦਿਨ ਮਨਰੇਗਾ ਪਾਸ ਕੀਤਾ ਗਿਆ। The post ਕਾਂਗਰਸ ਦਾ ਦਾਅਵਾ, ਕੇਂਦਰ ਕੋਲ 18 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮਨਰੇਗਾ ਮਜ਼ਦੂਰੀ ਦੇ ਕਰੋੜਾਂ ਰੁਪਏ ਬਕਾਇਆ appeared first on TheUnmute.com - Punjabi News. Tags:
|
ਬੱਚਿਆਂ ਨਾਲ ਭਰੀ ਸਕੂਲੀ ਬੱਸ ਖੇਤਾਂ 'ਚ ਪਲਟੀ, ਸਾਰੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ Wednesday 23 August 2023 07:29 AM UTC+00 | Tags: accident a-school-bus breaking-news latest-news news punjab-breaking-news tarn-taran ਚੰਡੀਗ੍ਹੜ, 23 ਅਗਸਤ, 2023: ਤਰਨ ਤਾਰਨ ਤੋਂ ਇੱਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਥੋਂ ਦੀ ਚੇਲਾ ਕਲੋਨੀ ਨੇੜੇ ਖੇਤਾਂ ਵਿੱਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ (school bus) ‘ਚ ਕਰੀਬ 20 ਤੋਂ 25 ਬੱਚੇ ਸਵਾਰ ਸਨ। ਖੁਸ਼ਕਿਸਮਤੀ ਨਾਲ ਬੱਚੇ ਵਾਲ-ਵਾਲ ਬਚ ਗਏ ਅਤੇ ਬੱਸ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਬੱਸ ਸ਼ਹੀਦ ਭਗਤ ਸਿੰਘ ਸਕੂਲ ਦੀ ਦੱਸੀ ਜਾ ਰਹੀ ਹੈ | ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਬੱਚਿਆਂ ਨੂੰ ਬੱਸ ‘ਚੋਂ ਕੱਢ ਕੇ ਉਨ੍ਹਾਂ ਦੇ ਘਰ ਪਹੁੰਚਾਇਆ। The post ਬੱਚਿਆਂ ਨਾਲ ਭਰੀ ਸਕੂਲੀ ਬੱਸ ਖੇਤਾਂ ‘ਚ ਪਲਟੀ, ਸਾਰੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਨੇ ਐਫਏਟੀਐਫ ਅਤੇ ਸੀਬੀਡੀਟੀ ਨਾਲ ਮਿਲ ਕੇ ਐਨਜੀਓ/ਐਨਪੀਓਜ਼ ਨੂੰ ਅੱਤਵਾਦੀ ਫੰਡਿੰਗ ਜਿਹੀ ਦੁਰਵਰਤੋਂ ਤੋਂ ਬਚਾਉਣ ਲਈ ਵਰਕਸ਼ਾਪ ਕਰਵਾਈ Wednesday 23 August 2023 07:37 AM UTC+00 | Tags: awarenes-program cbdt crime fatf news punjab-breaking punjab-police terrorist-funding ਚੰਡੀਗੜ੍ਹ, 23 ਅਗਸਤ 2023: ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼)/ਗੈਰ-ਮੁਨਾਫ਼ਾ ਸੰਸਥਾਵਾਂ (ਐਨ.ਪੀ.ਓ.) ਨੂੰ ਟੈਰਰ ਫੰਡਿੰਗ ਜਾਂ ਮਨੀ ਲਾਂਡਰਿੰਗ ਜਹੀ ਦੁਰਵਰਤੋਂ ਤੋਂ ਬਚਾਉਣ ਲਈ, ਪੰਜਾਬ ਪੁਲਿਸ (Punjab Police) ਨੇ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਅਤੇ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸੇਸ਼ਨ (ਸੀਬੀਡੀਟੀ) ਦੇ ਸਹਿਯੋਗ ਨਾਲ ਮੰਗਲਵਾਰ ਨੂੰ ਮੋਹਾਲੀ ਦੀ ਐਮਿਟੀ ਯੂਨੀਵਰਸਿਟੀ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਐਫਏਟੀਐਫ ਇੱਕ ਅੰਤਰ-ਸਰਕਾਰੀ ਸੰਗਠਨ ਹੈ ਜੋ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ਦਾ ਮੁਕਾਬਲਾ ਕਰਨ ਲਈ ਨੀਤੀਆਂ ਨੂੰ ਉਤਸ਼ਾਹਿਤ ਕਰਦਾ ਹੈ। ਇਸ ਵਰਕਸ਼ਾਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ 100 ਗੈਰ ਸਰਕਾਰੀ ਸੰਸਥਾਵਾਂ ਦੇ 130 ਮੈਂਬਰਾਂ ਨੇ ਭਾਗ ਲਿਆ। ਆਈਜੀਪੀ ਅੰਦਰੂਨੀ ਸੁਰੱਖਿਆ ਨੀਲਭ ਕਿਸ਼ੋਰ, ਓਐਸਡੀ ਐਫਏਟੀਐਫ ਸੈੱਲ ਰਿਮਝਿਮ ਪਾਂਡੇ, ਇਨਕਮ ਟੈਕਸ ਅਧਿਕਾਰੀ ਅਭਿਨੀਤ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਜੁਆਇੰਟ ਡਿਪਟੀ ਡਾਇਰੈਕਟਰ ਅਸ਼ਵਨੀ ਰਾਠੌਰ ਪਤਵੰਤਿਆਂ ਵਿੱਚ ਸ਼ਾਮਲ ਉਹਨਾਂ ਸਨ, ਜਿਨ੍ਹਾਂ ਨੇ ਭਾਈਵਾਲਾਂ ਨੂੰ ਅੱਤਵਾਦ ਫੰਡਿੰਗ ਤੋਂ ਬਚਾਉਣ ਲਈ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਆਈਜੀਪੀ ਨੀਲਭ ਕਿਸ਼ੋਰ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਆਯੋਜਨ ਕਰਨ ਦਾ ਉਦੇਸ਼ ਗੈਰ ਸਰਕਾਰੀ ਸੰਗਠਨਾਂ ਨੂੰ ਚੈਰੀਟੇਬਲ ਸੰਸਥਾਵਾਂ ਨਾਲ ਸਬੰਧਤ ਐਫਏਟੀਐਫ ਅਤੇ ਇਨਕਮ ਟੈਕਸ ਦੀਆਂ ਵੱਖ-ਵੱਖ ਵਿਵਸਥਾਵਾਂ ਬਾਰੇ ਜਾਗਰੂਕ ਕਰਨਾ ਸੀ ਤਾਂ ਜੋ ਉਨ੍ਹਾਂ ਨੂੰ ਟੈਰਰ ਫੰਡਿੰਗ (ਟੀਐਫ) ਮਨੀ ਲਾਂਡਰਿੰਗ ਵਰਗੀ ਦੁਰਵਰਤੋਂ ਤੋਂ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਐਨ.ਜੀ.ਓਜ਼ ਦੇ ਸਾਰੇ ਮੈਂਬਰਾਂ ਨੇ ਵਰਕਸ਼ਾਪ ਵਿੱਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੰਜਾਬ ਪੁਲਿਸ ਅਤੇ ਵਿੱਤ ਮੰਤਰਾਲੇ ਦਾ ਉਹਨਾਂ ਨੂੰ ਅੱਤਵਾਦੀ ਸੰਗਠਨਾਂ ਦੁਆਰਾ ਦੁਰਵਰਤੋਂ ਦੇ ਇਸ ਪਹਿਲੂ ਬਾਰੇ ਜਾਗਰੂਕ ਕਰਨ ਲਈ ਧੰਨਵਾਦ ਕੀਤਾ। The post ਪੰਜਾਬ ਪੁਲਿਸ ਨੇ ਐਫਏਟੀਐਫ ਅਤੇ ਸੀਬੀਡੀਟੀ ਨਾਲ ਮਿਲ ਕੇ ਐਨਜੀਓ/ਐਨਪੀਓਜ਼ ਨੂੰ ਅੱਤਵਾਦੀ ਫੰਡਿੰਗ ਜਿਹੀ ਦੁਰਵਰਤੋਂ ਤੋਂ ਬਚਾਉਣ ਲਈ ਵਰਕਸ਼ਾਪ ਕਰਵਾਈ appeared first on TheUnmute.com - Punjabi News. Tags:
|
ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ 26 ਅਗਸਤ ਤੱਕ ਛੁੱਟੀਆਂ ਦਾ ਐਲਾਨ Wednesday 23 August 2023 07:41 AM UTC+00 | Tags: announcement breaking-news harjot-singh-bains holiday-announcement news schools ਚੰਡੀਗੜ੍ਹ, 23 ਅਗਸਤ 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਤੋਂ ਸੂਬੇ ਦੇ ਸਾਰੇ ਸਰਕਾਰੀ (Schools) /ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅੱਜ ਤੁਰੰਤ ਪ੍ਰਭਾਵ (23 ਅਗਸਤ 2023) ਤੋਂ ਮਿਤੀ 26 ਅਗਸਤ 2023 (ਸ਼ਨੀਵਾਰ) ਤੱਕ ਛੁੱਟੀਆਂ ਕੀਤੀਆਂ ਹਨ। The post ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ 26 ਅਗਸਤ ਤੱਕ ਛੁੱਟੀਆਂ ਦਾ ਐਲਾਨ appeared first on TheUnmute.com - Punjabi News. Tags:
|
ਮੁੱਖ ਮੰਤਰੀ ਵੱਲੋਂ ਵੇਰਕਾ ਫਰੂਟ ਦਹੀਂ, ਕਰੀਮ ਅਤੇ ਐਕਸਟੈਂਡਡ ਸ਼ੈਲਫ ਲਾਈਫ ਮਿਲਕ ਦੀ ਸ਼ੁਰੂਆਤ Wednesday 23 August 2023 07:52 AM UTC+00 | Tags: breaking-news fresh-cream health milkfed news punjab-news shelf-life-milk uht-milk verka verka-fruit-yogurt verka-plant ਚੰਡੀਗੜ੍ਹ, 23 ਅਗਸਤ 2023: ਸੂਬੇ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਹਿੱਤ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੇਰਕਾ (VERKA)ਫਰੂਟ ਦਹੀਂ, ਫਰੈਸ਼ ਕਰੀਮ ਦੀ ਇਕ ਲੀਟਰ ਪੈਕਿੰਗ ਅਤੇ ਐਕਸਟੈਂਡਡ ਸ਼ੈਲਫ ਲਾਈਫ ਯੂ.ਐਚ.ਟੀ. ਦੁੱਧ ਲਾਂਚ ਕੀਤਾ। ਇੱਥੇ ਉਦਘਾਟਨੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਦੀ ਮੁੱਖ ਸਮਰੱਥਾ ਵਧੀਆ ਗੁਣਵੱਤਾ ਵਾਲੇ ਦੁੱਧ ਦੀ ਖਰੀਦ ਅਤੇ ਉੱਚ ਗੁਣਵੱਤਾ ਵਾਲੇ ਦੁੱਧ ਉਤਪਾਦਾਂ ਦੀ ਪੈਦਾਵਾਰ ਵਿੱਚ ਹੈ। ਉਨ੍ਹਾਂ ਕਿਹਾ ਕਿ ਮਿਆਰੀ ਉਤਪਾਦਾਂ ਨੂੰ ਯਕੀਨੀ ਬਣਾਉਣ ਲਈ ਮਿਲਕਫੈੱਡ ਵੱਲੋਂ ਅਤਿ ਆਧੁਨਿਕ ਮਿਲਕ ਪਲਾਂਟ ਅਤੇ ਦੁੱਧ ਦੀ ਜਾਂਚ ਕਰਨ ਵਾਲੇ ਉਪਕਰਨਾਂ ਦੀ ਸਥਾਪਨਾ 'ਤੇ ਭਾਰੀ ਨਿਵੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਦੁੱਧ ਦੀ ਬੂੰਦ- ਬੂੰਦ ਦੀ ਗੁਣਵੱਤਾ ਦੀ ਪੂਰਨ ਪਰਖ਼ ਕਰਕੇ ਹੀ ਖ਼ਰਾ ਦੁੱਧ ਆਵਾਮ ਤੱਕ ਪਹੁੰਚਾਇਆ ਜਾਵੇ । ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਗੁਣਵੱਤਾ ਭਰਪੂਰ ਖੁਰਾਕੀ ਵਸਤਾਂ ਮੁਹੱਈਆ ਕਰਨ ਲਈ ਵੇਰਕਾ ਡੇਅਰੀ ਮੋਹਾਲੀ ਵਿਖੇ ਜੇ.ਆਈ.ਸੀ.ਏ. ਤਹਿਤ 325 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਬੁਨਿਆਦੀ ਢਾਂਚੇ ਵਾਲਾ 5 ਐਲਐਲਪੀਡੀ ਸਮਰੱਥਾ ਦਾ ਨਵਾਂ ਦੁੱਧ ਪ੍ਰੋਸੈਸਿੰਗ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਪਲਾਂਟ ਵਿੱਚ 50 ਐਮਟੀਪੀਡੀ ਦਹੀਂ, 4 ਐਮਟੀਪੀਡੀ ਘਿਓ ਅਤੇ 50 ਐਮਟੀਪੀਡੀ ਮੱਖਣ ਤਿਆਰ ਕੀਤਾ ਜਾਵੇਗਾ। ਵੇਰਕਾ (VERKA) ਦੇ ਵਿਸਥਾਰ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ (VERKA) ਵਿੱਚ ਅੱਜ ਨਵੇਂ ਉਤਪਾਦ ਸ਼ਾਮਲ ਕੀਤੇ ਗਏ ਹਨ, ਜਿਸ ਵਿੱਚ 100 ਗ੍ਰਾਮ ਪੈਕਿੰਗ ਵਾਲਾ ਫਰੂਟ ਦਹੀਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਤਿੰਨ ਅਸਲੀ ਫਲ ਕਿਸਮਾਂ: ਅੰਬ, ਸਟਰਾਅਬੇਰੀ ਅਤੇ ਬਲੂਬੇਰੀ, 100 ਗ੍ਰਾਮ ਕੱਪ ਵਿੱਚ, 120 ਦਿਨਾਂ ਦੀ ਸ਼ੈਲਫ ਲਾਈਫ ਵਾਲਾ ਇਕ ਲਿਟਰ ਫਰੈਸ਼ ਕਰੀਮ ਪੈਕ ਅਤੇ 90 ਦਿਨਾਂ ਦੀ ਐਕਸਟੈਂਡਡ ਸ਼ੈਲਫ ਲਾਈਫ ਯੂਐਚਟੀ ਦੁੱਧ ਸ਼ਾਮਲ ਹੈ। ਮੁੱਖ ਮੰਤਰੀ ਨੇ ਵਿੱਤੀ ਸਾਲ 2022-23 ਦੌਰਾਨ ਮਿਲਕਫੈੱਡ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਡੇਅਰੀ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਮਿਲਕਫੈੱਡ ਡੇਅਰੀ ਕਿਸਾਨਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਅਤੇ ਵਧੀਆ ਗੁਣਵੱਤਾ ਵਾਲਾ ਦੁੱਧ ਉਤਪਾਦਕਾਂ ਤੋਂ ਖਪਤਕਾਰਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਮਿਲਕਫੈੱਡ ਪੰਜਾਬ ਨੂੰ ਇਸ ਦੇ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੁੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਦੁੱਧ ਵੇਰਕਾ ਨੂੰ ਮੁਹੱਈਆ ਕਰ ਕੇ ਜਿੱਥੇ ਆਪਣੇ ਆਮਦਨ ਵਿੱਚ ਵਾਧਾ ਕਰਨ, ਉਥੇ ਇਸ ਸਹਿਕਾਰੀ ਅਦਾਰੇ ਦੇ ਵਿਸਥਾਰ ਵਿੱਚ ਵੀ ਯੋਗਦਾਨ ਪਾਉਣ। ਮੁੱਖ ਮੰਤਰੀ ਨੇ ਮਿਲਕਫੈੱਡ ਨੂੰ ਪੰਜਾਬ ਸਰਕਾਰ ਤੋਂ 100 ਕਰੋੜ ਦੀ ਵਿੱਤੀ ਸਹਾਇਤਾ ਦੇ ਬਜਟ ਨੂੰ ਸਮੇਂ ਸਿਰ ਵੰਡਣ ਦਾ ਭਰੋਸਾ ਦਿੱਤਾ ਤਾਂ ਜੋ ਦੁੱਧ ਦੀ ਖਰੀਦ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਵਪਾਰ ਨੂੰ ਹੋਰ ਰਾਜਾਂ ਦੇ ਬਰਾਬਰ ਬਣਾਇਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਮਿਲਕਫੈੱਡ ਵੱਲੋਂ ਨਵੇਂ ਬੀ.ਆਈ.ਐੱਸ. ਐੱਸ.ਐੱਨ.ਐੱਫ. ਫਾਰਮੂਲੇ ਨੂੰ ਲਾਗੂ ਕਰਨ ਦੀ ਸ਼ਲਾਘਾ ਕੀਤੀ, ਜਿਸ ਨਾਲ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ਅਤੇ ਭਾਰਤ ਦੇ ਵੱਡੇ ਡੇਅਰੀ ਉਦਯੋਗਾਂ ਨਾਲ ਮੁਕਾਬਲਾ ਕਰਨ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬਜ਼ਾਰ ਦੀ ਮੰਗ ਨੂੰ ਦੇਖਦੇ ਹੋਏ ਮਿਲਕਫੈੱਡ ਵੱਲੋਂ ਸਮੇਂ-ਸਮੇਂ 'ਤੇ ਦੁੱਧ ਦੇ ਨਵੇਂ ਉਤਪਾਦ ਲਾਂਚ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਲਕਫੈੱਡ ਭਾਰਤ ਭਰ ਵਿੱਚ ਵਿਸਤਾਰ ਦੀ ਪ੍ਰਕਿਰਿਆ ਵਿੱਚ ਹੈ ਅਤੇ ਦਿੱਲੀ ਅਤੇ ਐਨਸੀਆਰ ਦੇ ਬਾਜ਼ਾਰਾਂ ਵਿੱਚ ਤਾਜ਼ਾ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮਿਲਕਫੈੱਡ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਵੱਖ-ਵੱਖ ਸਟੇਸ਼ਨਾਂ 'ਤੇ 30 ਵੇਰਕਾ ਮਿਲਕ ਬੂਥ ਅਤੇ ਦਿੱਲੀ ਦੀਆਂ ਪ੍ਰਮੁੱਖ ਥਾਵਾਂ 'ਤੇ 100 ਮਿਲਕ ਬੂਥ ਖੋਲ੍ਹ ਕੇ ਦਿੱਲੀ ਅਤੇ ਐਨਸੀਆਰ ਮਾਰਕੀਟ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿਲਕਫੈੱਡ ਵੱਲੋਂ ਅਹਿਮਦਾਬਾਦ, ਕੋਲਕਾਤਾ, ਮੁੰਬਈ ਅਤੇ ਜੈਪੁਰ ਵਰਗੇ ਆਪਣੇ ਪੁਰਾਣੇ ਮਜ਼ਬੂਤ ਬਾਜ਼ਾਰਾਂ ਨੂੰ ਸੁਰਜੀਤ ਕਰਨ ਲਈ ਵੀ ਸ਼ਾਨਦਾਰ ਉਪਰਾਲੇ ਕੀਤੇ ਜਾਣਗੇ। ਵੇਰਕਾ (VERKA) ਦੇ ਉਤਪਾਦਾਂ ਨੂੰ ਮਿਲੇ ਭਰਵੇਂ ਹੁੰਗਾਰੇ ਬਾਰੇ ਭਰੋਸਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਨੇ ਪੈਕ ਕੀਤੇ ਦੁੱਧ ਵਿੱਚ 9 ਫੀਸਦੀ, ਦਹੀਂ ਵਿੱਚ 32 ਫੀਸਦੀ, ਲੱਸੀ ਵਿੱਚ 30 ਫੀਸਦੀ ਦਾ ਸਾਲਾਨਾ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ 2021-22 ਦੇ ਮੁਕਾਬਲੇ ਵਿੱਤੀ ਸਾਲ 2022-23 ਦੌਰਾਨ ਪਨੀਰ ਵਿੱਚ 23 ਫੀਸਦ ਅਤੇ ਖੀਰ ਦੀ ਵਿਕਰੀ ਵਿੱਚ 21ਫੀਸਦ ਵਾਧਾ ਦਰਜ ਹੋਇਆ ਹੈ। ਪ੍ਰੋਡਕਟ ਜਾਰੀ ਕਰਨ ਮੌਕੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਵੀ ਹਾਜ਼ਰ ਸਨ। The post ਮੁੱਖ ਮੰਤਰੀ ਵੱਲੋਂ ਵੇਰਕਾ ਫਰੂਟ ਦਹੀਂ, ਕਰੀਮ ਅਤੇ ਐਕਸਟੈਂਡਡ ਸ਼ੈਲਫ ਲਾਈਫ ਮਿਲਕ ਦੀ ਸ਼ੁਰੂਆਤ appeared first on TheUnmute.com - Punjabi News. Tags:
|
ਸੋਲਨ ਜ਼ਿਲੇ ਦੇ ਬੱਦੀ 'ਚ ਭਾਰੀ ਮੀਂਹ ਕਾਰਨ ਪੁੱਲ ਧਸਿਆ, ਚੰਡੀਗੜ੍ਹ-ਸ਼ਿਮਲਾ ਹਾਈਵੇਅ ਬੰਦ Wednesday 23 August 2023 08:13 AM UTC+00 | Tags: baddi baddi-bridge baddi-rain breaking-news heavy-rain himachal-pradesh latest-news news rain solan the-unmute-breaking-news the-unmute-punjabi-news ਚੰਡੀਗੜ੍ਹ, 23 ਅਗਸਤ 2023: ਹਿਮਾਚਲ ਪ੍ਰਦੇਸ਼ ‘ਚ ਮੀਂਹ ਦਾ ਕਹਿਰ ਜਾਰੀ ਹੈ। ਸੂਬੇ ਨੇ ਇੱਕ ਵਾਰ ਫਿਰ ਤਬਾਹੀ ਮਚਾਈ ਹੈ। ਮੰਗਲਵਾਰ ਦੇਰ ਰਾਤ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਸੋਲਨ (Solan) ਜ਼ਿਲੇ ਦੇ ਬੱਦੀ ‘ਚ ਭਾਰੀ ਮੀਂਹ ਅਤੇ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਇਕ ਪੁੱਲ ਨੁਕਸਾਨਿਆ ਗਿਆ ਹੈ। ਜਿਸ ਕਾਰਨ ਬੱਦੀ ਦਾ ਹਰਿਆਣਾ ਅਤੇ ਚੰਡੀਗੜ੍ਹ ਨਾਲ ਸੰਪਰਕ ਟੁੱਟ ਗਿਆ ਹੈ। ਪੁੱਲ ਤੋਂ ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ। ਦੂਜੇ ਪਾਸੇ ਭਾਰੀ ਮੀਂਹ ਕਾਰਨ ਚੰਡੀਗੜ੍ਹ-ਸ਼ਿਮਲਾ ਹਾਈਵੇਅ ‘ਤੇ ਚੱਕੀ ਮੋਡ ਨੇੜੇ ਇਕ ਵਾਰ ਫਿਰ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਈਵੇਅ ‘ਤੇ ਲੰਮਾ ਜਾਮ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਸੋਲਨ ਜ਼ਿਲੇ ਦੇ ਸੁਬਾਥੂ ‘ਚ ਇਕ ਡਰੇਨ ‘ਚ ਹੜ੍ਹ ਆ ਗਿਆ ਹੈ, ਜਿਸ ਕਾਰਨ ਮਲਬਾ ਲੋਕਾਂ ਦੇ ਘਰਾਂ ‘ਚ ਵੜ ਗਿਆ ਹੈ। ਸੜਕਾਂ ‘ਤੇ ਮਲਬਾ ਅਤੇ ਭਾਰੀ ਪੱਥਰ ਵੀ ਜਮ੍ਹਾਂ ਹੋ ਗਏ ਹਨ। ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ 23 ਅਤੇ 24 ਅਗਸਤ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਜਿਸਦਾ ਸ਼ਡਿਊਲ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਇਸੇ ਤਰ੍ਹਾਂ ਮੰਡੀ ਦੀ ਸਰਦਾਰ ਪਟੇਲ ਯੂਨੀਵਰਸਿਟੀ ਨੇ ਵੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। 23 ਅਗਸਤ ਨੂੰ ਸੂਬੇ ਵਿੱਚ ਮੰਡੀ, ਸ਼ਿਮਲਾ, ਹਮੀਰਪੁਰ, ਸੋਲਨ (Solan) ਸਿਰਮੌਰ, ਕਾਂਗੜਾ ਵਿੱਚ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਘੰਟਿਆਂ ਤੱਕ ਚੰਬਾ, ਕੁੱਲੂ, ਕਿਨੌਰੀ ਅਤੇ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ‘ਚ ਇਸ ਮਾਨਸੂਨ ਸੀਜ਼ਨ ‘ਚ ਹੁਣ ਤੱਕ 350 ਜਣਿਆਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਹਿਮਾਚਲ ਨੂੰ 8 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਫਿਲਹਾਲ ਹਿਮਾਚਲ ‘ਚ ਮੀਂਹ ਤੋਂ ਕੋਈ ਰਾਹਤ ਨਜ਼ਰ ਨਹੀਂ ਆ ਰਹੀ ਹੈ। ਸ਼ਿਮਲਾ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ। ਕੇਂਦਰੀ ਮੰਤਰੀ ਅਤੇ ਹਮੀਰਪੁਰ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਜ਼ਿਲ੍ਹੇ ਦੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। The post ਸੋਲਨ ਜ਼ਿਲੇ ਦੇ ਬੱਦੀ ‘ਚ ਭਾਰੀ ਮੀਂਹ ਕਾਰਨ ਪੁੱਲ ਧਸਿਆ, ਚੰਡੀਗੜ੍ਹ-ਸ਼ਿਮਲਾ ਹਾਈਵੇਅ ਬੰਦ appeared first on TheUnmute.com - Punjabi News. Tags:
|
ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ Wednesday 23 August 2023 08:26 AM UTC+00 | Tags: aggriclture-machines breaking-news farmer farmers-training-camp flood kisan mohali-news news paddy-session paddy-straw punjab-aggriculture-department punjab-breaking sas-nagar ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਗਸਤ, 2023: ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖਰੜ ਵੱਲੋਂ ਪਿੰਡ ਰੁੜਕੀ ਪੁਖਤਾ ਵਿਖੇ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ ਨਗਰ ਦੀ ਅਗਵਾਈ ਹੇਠ ਝੋਨੇ (Paddy) ਦੀ ਪਰਾਲੀ ਅਤੇ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਜਸਵਿੰਦਰ ਸਿੰਘ ਏ.ਡੀ.ੳ ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫਸਰ ਡਾ. ਸੰਦੀਪ ਕੁਮਾਰ ਵੱਲੋਂ ਸਰਕਲ ਵਾਈਜ਼ ਟੀਮਾਂ ਬਣਾਇਆ ਗਈਆਂ ਹਨ ਜੋ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਕਿਸਾਨ ਕੈਂਪ ਲਗਾ ਕੇ ਜਾਗਰੂਕ ਕਰਨਗੀਆਂ।ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਝੋਨੇ (Paddy) ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਪਰਾਲੀ ਦੀ ਰਹਿੰਦ-ਖੂੰਹਦ ਦੇ ਜ਼ਮੀਨ ਵਿੱਚ ਗਾਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਜਰੂਰੀ ਪੌਸ਼ਟਿਕ ਤੱਤਾਂ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ੳਹਨਾ ਨੇ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਤ ਸਾਰੇ ਮਿੱਤਰ ਕੀੜੇ ਮਰ ਜਾਂਦੇ ਹਨ ਜੋ ਕਿ ਜ਼ਮੀਨ ਲਈ ਲਾਭਦਾਇਕ ਹੁੰਦੇ ਹਨ ਅਤੇ ਵਾਤਾਵਰਣ ਵੀ ਸਾਫ ਸੁਥਰਾ ਨਹੀ ਰਹਿੰਦਾ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖਾਦਾਂ ਦੀ ਸਹੀ ਵਰਤੋਂ ਕੀਤੀ ਜਾਏ ਅਤੇ ਬੇਲੋੜੀਆਂ ਰਸਾਇਣਾਂ ਦੀ ਵਰਤੋ ਤੋਂ ਗੁਰੇਜ਼ ਕੀਤੀ ਜਾਏ।ਇਸ ਮੌਕੇ ਵਿਭਾਗ ਦੇ ਹਰਚੰਦ ਸਿੰਘ ਏ.ਐਸ.ਆਈ ,ਕੁਲਵਿੰਦਰ ਸਿੰਘ ਸੈਕਟਰੀ ਘੜੂੰਆ,ਜਰਨੈਲ ਸਿੰਘ,ਤੇਜਵਿੰਦਰ ਸਿੰਘ,ਅਮਰਜੀਤ ਸਿੰਘ ਰੂੜਕੀ,ਸੁਖਵਿੰਦਰ ਸਿੰਘ,ਬਲਦੇਵ ਸਿੰਘ ਅਤੇ ਹੋਰ ਕਿਸਾਨ ਕੈੰਪ ਵਿੱਚ ਸ਼ਾਮਿਲ ਸਨ। The post ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ appeared first on TheUnmute.com - Punjabi News. Tags:
|
ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ Wednesday 23 August 2023 08:42 AM UTC+00 | Tags: dr-kulwinder-kaur-gill heavy-rain news punjab-agricultural-university rain waether ਚੰਡੀਗੜ੍ਹ, 23 ਅਗਸਤ, 2023: ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੁਝ ਇਲਾਕਿਆਂ ‘ਚ ਭਾਰੀ ਬਾਰਿਸ਼ (heavy rain) ਪੈਣ ਦੀ ਵੀ ਸੰਭਾਵਨਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ: ਕੁਲਵਿੰਦਰ ਕੌਰ ਗਿੱਲ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲਮਹਿ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਆਦਿ ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ। ਹਾਲਾਂਕਿ ਪਿਛਲੇ ਸਾਲਾਂ ਦੇ ਮੁਕਾਬਲੇ ਅਗਸਤ ਮਹੀਨੇ ਵਿੱਚ ਘੱਟ ਬਾਰਿਸ਼ ਹੋਈ ਹੈ। ਦਿਨ ਅਤੇ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਵੱਧ ਹੈ, ਜਿਸ ਕਾਰਨ ਵਾਯੂਮੰਡਲ ਵਿੱਚ ਨਮੀ ਬਣੀ ਹੋਈ ਹੈ। The post ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ appeared first on TheUnmute.com - Punjabi News. Tags:
|
ਬਾਲੀਵੁੱਡ ਦੇ ਮਰਹੂਮ ਗਾਇਕ ਲਾਭ ਜੰਜੂਆ ਦੀ ਘਰਵਾਲੀ ਦੇ ਅੰਤਿਮ ਸਸਕਾਰ 'ਚ ਨਹੀਂ ਪਹੁੰਚੀ ਕੋਈ ਪ੍ਰਸਿੱਧ ਹਸਤੀ Wednesday 23 August 2023 09:42 AM UTC+00 | Tags: bollywood daljeet-kaur-janjua labh-janjuas-wife latest-news news punjab-news ਚੰਡੀਗੜ੍ਹ, 23 ਅਗਸਤ, 2023: ਆਪਣੀ ਆਵਾਜ਼ ਨਾਲ ਬਾਲੀਵੁੱਡ ‘ਚ ਵੱਖਰੀ ਪਛਾਣ ਬਣਾਉਣ ਵਾਲੇ ਖੰਨਾ ਦੇ ਮਰਹੂਮ ਗਾਇਕ ਲਾਭ ਜੰਜੂਆ ਦੀ ਘਰਵਾਲੀ ਦਲਜੀਤ ਕੌਰ ਜੰਜੂਆ (45) ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਸੋਮਵਾਰ ਨੂੰ ਦਲਜੀਤ ਕੌਰ ਜੰਜੂਆ ਦਾ ਅੰਤਿਮ ਸਸਕਾਰ ਖੰਨਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਲਾਭ ਜੰਜੂਆ ਦੀ ਮੌਤ ‘ਤੇ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਖੰਨਾ ਨਹੀਂ ਪਹੁੰਚੀਆਂ | ਜੰਜੂਆ ਦੀ ਪਤਨੀ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ ਇੱਕ ਵੀ ਕਲਾਕਾਰ ਨਹੀਂ ਆਇਆ। ਲਾਭ ਜੰਜੂਆ ਦੇ ਪੁੱਤਰ ਬਲਜਿੰਦਰ ਸਿੰਘ ਜੰਜੂਆ ਨੇ 10 ਤੋਂ 15 ਲੋਕਾਂ ਦੀ ਹਾਜ਼ਰੀ ‘ਚ ਆਪਣੀ ਮਾਤਾ ਦੀ ਚਿਖਾ ਨੂੰ ਅਗਨ ਭੇਂਟ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦਲਜੀਤ ਕੌਰ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸਾ ਐਤਵਾਰ ਦੇਰ ਰਾਤ ਵਾਪਰਿਆ ਸੀ । ਦਲਜੀਤ ਕੌਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਬੱਸ ‘ਚ ਖੰਨਾ ਪਰਤ ਰਹੀ ਸੀ। ਹਨ੍ਹੇਰਾ ਹੋਣ ਕਾਰਨ ਉਹ ਮੰਡੀ ਗੋਬਿੰਦਗੜ੍ਹ ਵਿਖੇ ਹੀ ਭੁਲੇਖੇ ਨਾਲ ਉਤਰ ਗਈ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਵਾਹਨ ਨੇ ਦਲਜੀਤ ਕੌਰ ਨੂੰ ਟੱਕਰ ਮਾਰ ਦਿੱਤੀ। ਜਿਕਰਯੋਗ ਹੈ ਕਿ ਲਾਭ ਜੰਜੂਆ ਫਿਲਮ ਕੁਈਨ ਦੇ ਗੀਤ ‘ਲੰਡਨ ਠੁਮਕਦਾ’ ਨਾਲ ਕਾਫੀ ਮਸ਼ਹੂਰ ਹੋਏ ਸਨ। ਜੰਜੂਆ ਨੇ ਬਾਲੀਵੁੱਡ ‘ਚ ‘ਓ ਯਾਰਾ ਢੋਲ ਬਜਾ ਕੇ’ (ਢੋਲ, 2007), ‘ਸੋਹਣੀ ਦੇ ਨਖਰੇ’ (ਪਾਰਟਨਰ, 2007), ‘ਪਿਆਰ ਕਰਕੇ ਪਛਤਾਏ’ (ਸ਼ਾਦੀ ਦੇ ਸਾਈਡ ਇਫੈਕਟਸ, 2006), ‘ਜੀ ਕਰਦਾ ਜੀ ਕਰਦਾ'(ਸਿੰਘ ਇਜ਼ ਕਿੰਗ, 2008), ‘ਬਾਰੀ ਬਰਸੀ’ (ਬੈਂਡ ਬਾਜਾ ਬਾਰਾਤ, 2010) ਅਤੇ ‘ਦਿਲ ਕਰੇ ਚੂ ਚਾ’ (ਸਿੰਘ ਇਜ਼ ਬਲਿੰਗ, 2015) ਨਾਲ ਵੱਖਰੀ ਪਛਾਣ ਬਣਾਈ। ਬਾਲੀਵੁੱਡ ਗਾਇਕ ਲਾਭ ਜੰਜੂਆ ਦੀ 22 ਅਕਤੂਬਰ 2015 ਨੂੰ ਮੌਤ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਮੁੰਬਈ ਦੇ ਗੋਰੇਗਾਂਵ ਦੇ ਬੰਗੂਰ ਨਗਰ ਇਲਾਕੇ ‘ਚ ਸਥਿਤ ਘਰ ਤੋਂ ਮਿਲੀ ਸੀ। ਜੰਜੂਆ ਨੂੰ ਭੰਗੜਾ ਅਤੇ ਹਿਪ ਹੌਪ ਗਾਇਕ ਵਜੋਂ ਵੀ ਜਾਣਿਆ ਜਾਂਦਾ ਸੀ। The post ਬਾਲੀਵੁੱਡ ਦੇ ਮਰਹੂਮ ਗਾਇਕ ਲਾਭ ਜੰਜੂਆ ਦੀ ਘਰਵਾਲੀ ਦੇ ਅੰਤਿਮ ਸਸਕਾਰ ‘ਚ ਨਹੀਂ ਪਹੁੰਚੀ ਕੋਈ ਪ੍ਰਸਿੱਧ ਹਸਤੀ appeared first on TheUnmute.com - Punjabi News. Tags:
|
ਬੱਦੋਵਾਲ 'ਚ ਸਰਕਾਰੀ ਸਕੂਲ ਦੀ ਡਿੱਗੀ ਛੱਤ, ਮਲਵੇ ਹੇਠ ਦਬੇ ਅਧਿਆਪਕਾਂ 'ਚੋਂ ਇਕ ਦੀ ਮੌਤ Wednesday 23 August 2023 09:53 AM UTC+00 | Tags: 2 accident baddowal breaking breaking-news building-collapsed deputy-commissioner-sourabhi-malik government-school latest-news ludhiana news ਚੰਡੀਗੜ੍ਹ, 23 ਅਗਸਤ, 2023: ਲੁਧਿਆਣਾ ਦੇ ਬੱਦੋਵਾਲ (Baddowal) ਵਿੱਚ ਇੱਕ ਸਰਕਾਰੀ ਸਕੂਲ ਇਮਾਰਤ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਦੱਸਿਆ ਜਾ ਰਿਹਾ ਕਿ ਚਾਰ ਅਧਿਆਪਕ ਮਲਬੇ ਹੇਠਾਂ ਦਬੇ ਹੋਏ ਹਨ, ਜਿਨ੍ਹਾਂ ‘ਚੋਂ 2 ਅਧਿਆਪਕਾਂ ਨੂੰ ਬਾਹਰ ਕੱਢ ਲਿਆ ਗਿਆ । ਮਲਵੇ ਹੇਠੋਂ ਬਾਹਰ ਕੱਢੇ ਅਧਿਆਪਕਾ 'ਚੋਂ ਐੱਸ.ਐੱਸ. ਅਧਿਆਪਕਾ ਰਵਿੰਦਰ ਕੌਰ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ । ਦੂਜੀ ਅਧਿਆਪਕਾ ਜ਼ੇਰੇ ਇਲਾਜ ਹੈ। ਦੂਜੇ ਪਾਸੇ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਇੱਥੋਂ ਦੇ ਸਰਕਾਰੀ ਸਕੂਲ ਦੀ ਛੱਤ ਡਿੱਗ ਗਈ। ਜਿਸ ਕਾਰਨ ਚਾਰ ਅਧਿਆਪਕ ਇਸ ਦੇ ਮਲਬੇ ਵਿੱਚ ਫਸ ਗਏ। ਮਲਵੇ ਹੇਠ ਦੱਬੇ ਦੋ ਅਧਿਆਪਕਾ ਨੂੰ ਬਾਹਰ ਕੱਢਣ ਲਈ ਆਈ.ਟੀ.ਬੀ.ਪੀ (ਇੰਡੀਅਨ ਤਿੱਬਤੀ ਬਾਰਡਰ ਪੁਲਿਸ) ਅਤੇ ਐਨ.ਡੀ.ਆਰ.ਐੱਫ਼. ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਇਹ ਹਾਦਸਾ ਕਿਵੇਂ ਵਾਪਰਿਆ, ਬਚਾਅ ਕਾਰਜ ਤੋਂ ਬਾਅਦ ਹੀ ਪਤਾ ਲੱਗੇਗਾ। ਰੈਸਕਿਊ ਅਭਿਆਨ ਸਮੇਂ ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ, ਡੀ.ਐੱਸ.ਪੀ ਅਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ ਮੋਜੂਦ ਹਨ। The post ਬੱਦੋਵਾਲ ‘ਚ ਸਰਕਾਰੀ ਸਕੂਲ ਦੀ ਡਿੱਗੀ ਛੱਤ, ਮਲਵੇ ਹੇਠ ਦਬੇ ਅਧਿਆਪਕਾਂ 'ਚੋਂ ਇਕ ਦੀ ਮੌਤ appeared first on TheUnmute.com - Punjabi News. Tags:
|
ਦਿੱਲੀ ਏਅਰਪੋਰਟ 'ਤੇ ਟਲਿਆ ਵੱਡਾ ਹਾਦਸਾ, ਰਨਵੇਅ 'ਤੇ ਆਹਮੋ-ਸਾਹਮਣੇ ਆਉਣ ਵਾਲੇ ਸਨ ਦੋ ਜਹਾਜ਼ Wednesday 23 August 2023 10:21 AM UTC+00 | Tags: air-traffic-control breaking-news delhi-airport dgca indian-airlinews news vistara vistara-airlines vistara-flight vistara-news ਚੰਡੀਗੜ੍ਹ, 23 ਅਗਸਤ, 2023: ਦਿੱਲੀ ਏਅਰਪੋਰਟ (Delhi Airport) ‘ਤੇ ਬੁੱਧਵਾਰ ਸਵੇਰੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਵਿਸਤਾਰਾ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ ਸੀ, ਜਦੋਂ ਕਿ ਦੂਜੇ ਜਹਾਜ਼ ਨੂੰ ਲੈਂਡਿੰਗ ਦੀ ਪ੍ਰਕਿਰਿਆ ਵਿੱਚ ਸੀ। ਏਟੀਸੀ ਦੀਆਂ ਹਦਾਇਤਾਂ ਤੋਂ ਬਾਅਦ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਯੂਕੇ 725 ਨਵੇਂ ਉਦਘਾਟਨੀ ਰਨਵੇ ਤੋਂ ਦਿੱਲੀ ਤੋਂ ਬਾਗਡੋਗਰਾ ਜਾ ਰਿਹਾ ਸੀ। ਇਸ ਤੋਂ ਇਲਾਵਾ ਅਹਿਮਦਾਬਾਦ ਤੋਂ ਦਿੱਲੀ ਜਾ ਰਹੀ ਵਿਸਤਾਰਾ ਫਲਾਈਟ ਸਮਾਨਾਂਤਰ ਰਨਵੇਅ ‘ਤੇ ਉਤਰਨ ਤੋਂ ਬਾਅਦ ਰਨਵੇ ਦੇ ਅੰਤ ਵੱਲ ਵਧ ਰਹੀ ਸੀ। ਦੋਵਾਂ ਨੂੰ ਉਸੇ ਸਮੇਂ ਕਲੀਅਰ ਕਰ ਦਿੱਤਾ ਗਿਆ, ਪਰ ਏਟੀਸੀ ਨੇ ਤੁਰੰਤ ਕਾਬੂ ਕਰ ਲਿਆ। ਡਿਊਟੀ ‘ਤੇ ਮੌਜੂਦ ਏਟੀਸੀ (ਏਅਰ ਟ੍ਰੈਫਿਕ ਕੰਟਰੋਲ) ਅਧਿਕਾਰੀ ਨੇ ਵਿਸਤਾਰਾ ਦੀ ਫਲਾਈਟ ਨੂੰ ਤੁਰੰਤ ਰੱਦ ਕਰਨ ਲਈ ਕਿਹਾ। ਹਵਾਈ ਅੱਡੇ (Delhi Airport) ਦੇ ਅਧਿਕਾਰੀਆਂ ਮੁਤਾਬਕ ਜੇਕਰ ਸਹੀ ਸਮੇਂ ‘ਤੇ ਫਲਾਈਟ ਨੂੰ ਨਾ ਰੋਕਿਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਦੇ ਅਨੁਸਾਰ, ਟੇਕ-ਆਫ ਅਤੇ ਲੈਂਡਿੰਗ ਦੀ ਪ੍ਰਕਿਰਿਆ ਦੌਰਾਨ ਕਿਸੇ ਵੀ ਜਹਾਜ਼ ਜਾਂ ਵਾਹਨ ਦੀ ਆਵਾਜਾਈ ਦੀ ਆਗਿਆ ਨਹੀਂ ਹੈ। The post ਦਿੱਲੀ ਏਅਰਪੋਰਟ ‘ਤੇ ਟਲਿਆ ਵੱਡਾ ਹਾਦਸਾ, ਰਨਵੇਅ ‘ਤੇ ਆਹਮੋ-ਸਾਹਮਣੇ ਆਉਣ ਵਾਲੇ ਸਨ ਦੋ ਜਹਾਜ਼ appeared first on TheUnmute.com - Punjabi News. Tags:
|
ਸਕੂਲ ਹਾਦਸੇ 'ਚ ਬੀਬੀ ਅਧਿਆਪਕ ਦੀ ਮੌਤ 'ਤੇ ਹਰਜੋਤ ਸਿੰਘ ਬੈਂਸ ਵੱਲੋਂ ਦੁੱਖ ਦਾ ਪ੍ਰਗਟਾਵਾ Wednesday 23 August 2023 10:33 AM UTC+00 | Tags: accident baddowal breaking breaking-news harjot-singh-bains ludhiana news school-accident teacher ਚੰਡੀਗੜ੍ਹ, 23 ਅਗਸਤ, 2023: ਜ਼ਿਲ੍ਹਾ ਲੁਧਿਆਣਾ ਦੇ ਬੱਦੋਵਾਲ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਡਿੰਗ ਦੀ ਉਸਾਰੀ ਦੌਰਾਨ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਟਵੀਟ ਕਰਕੇ ਕਿਹਾ ਕਿ ਬੱਦੋਵਾਲ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਡਿੰਗ ਦੀ ਉਸਾਰੀ ਦੌਰਾਨ ਲੈਂਟਰ ਡਿੱਗਣ ਕਰਕੇ ਚਾਰ ਅਧਿਆਪਕ ਮਲਬੇ ਹੇਠ ਦੱਬੇ ਗਏ, ਜਿੰਨਾਂ ਵਿੱਚੋਂ ਇੱਕ ਅਧਿਆਪਕ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਮੈਂ ਸਿੱਖਿਆ ਵਿਭਾਗ ਦੇ ਸਾਰੇ ਅਫਸਰਾਂ ਅਤੇ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਨੂੰ ਤੁਰੰਤ ਹਰ ਸੰਭਵ ਸਹਾਇਤਾ ਪਹੁੰਚਾਉਣ ਬਾਰੇ ਕਹਿ ਦਿੱਤਾ ਹੈ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਇਹ ਅਤੀ ਦੁਖਦਾਈ ਭਾਣਾ ਮੰਨਣ ਦੀ ਤਾਕਤ ਬਖਸ਼ਣ ਦੀ ਅਰਦਾਸ ਕਰਦਾ ਹਾਂ। The post ਸਕੂਲ ਹਾਦਸੇ ‘ਚ ਬੀਬੀ ਅਧਿਆਪਕ ਦੀ ਮੌਤ ‘ਤੇ ਹਰਜੋਤ ਸਿੰਘ ਬੈਂਸ ਵੱਲੋਂ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਐੱਮ.ਪੀ ਪ੍ਰਨੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕੇ ਦੀ ਕੀਤੀ ਨਿਖੇਧੀ Wednesday 23 August 2023 10:39 AM UTC+00 | Tags: aam-aadmi-party breaking-news cm-bhagwant-mann farmers-protest latest-news mp-preneet-kaur news patiala punjab punjab-breaking punjab-government strike the-unmute-breaking-news the-unmute-news ਪਟਿਆਲਾ, 23 ਅਗਸਤ 2023: ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ (MP Preneet Kaur) ਨੇ ਅੱਜ ਕਿਸਾਨਾਂ ਦੇ ਧਰਨੇ ਨੂੰ ਨਜਿੱਠਣ ਲਈ ਕੀਤੀ ਗਈ ਧੱਕੇਸ਼ਾਹੀ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ, ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, "ਮੈਂ ਪੰਜਾਬ ਪੁਲਿਸ ਵਲੋਂ ਸਾਡੇ ਬਜ਼ੁਰਗ ਪ੍ਰਦਰਸ਼ਨਕਾਰੀ ਕਿਸਾਨਾਂ ਵਿਰੁੱਧ ਅਤਿ ਤਾਕਤ ਦੀ ਵਰਤੋਂ ਕਰਨ ਦੇ ਦ੍ਰਿਸ਼ ਦੇਖ ਕੇ ਬਹੁਤ ਦੁਖੀ ਹਾਂ, ਜੋ ਪੰਜਾਬ ਵਿੱਚ ਆਏ ਹੜਾਂ ਤੋਂ ਬਾਅਦ ਨੁਕਸਾਨੀ ਫ਼ਸਲਾਂ ਲਈ ਸਮੇਂ ਸਿਰ ਅਤੇ ਢੁੱਕਵੇਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨ ਜਾ ਰਹੇ ਸਨ। ਮੈਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਨਜਿੱਠਣ ਵਿੱਚ ਭਗਵੰਤ ਮਾਨ ਸਰਕਾਰ ਦੀ ਇਸ ਰਵਈਏ ਦੀ ਸਖ਼ਤ ਨਿਖੇਧੀ ਕਰਦੀ ਹਾਂ।” ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਪ੍ਰਨੀਤ ਕੌਰ (MP Preneet Kaur) ਨੇ ਅੱਗੇ ਕਿਹਾ ਕਿ, “ਪਿਛਲੇ ਇੱਕ ਮਹੀਨੇ ਤੋਂ ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਤੋਂ ਪਹਿਲਾਂ ਕਿਸਾਨਾਂ ਦੇ ਹੋਏ ਨੁਕਸਾਨ ਦੇ ਇੱਕ-ਇੱਕ ਪੈਸੇ ਦਾ ਮੁਆਵਜ਼ਾ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ ਕਿ ਜ਼ਮੀਨੀ ਤੌਰ ‘ਤੇ ਕੋਈ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ। ਅਤੇ ਜਦੋਂ ਉਹ ਹੁਣ ਆਪਣੀਆਂ ਮੰਗਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਨ੍ਹਾਂ ‘ਤੇ ਨਾ ਸਿਰਫ ਲਾਠੀਚਾਰਜ ਕੀਤਾ ਜਾ ਰਿਹਾ ਹੈ, ਸਗੋਂ ਉਨ੍ਹਾਂ ‘ਤੇ ਗੰਭੀਰ ਅਪਰਾਧਿਕ ਕੇਸ ਵੀ ਦਰਜ ਕੀਤੇ ਜਾ ਰਹੇ ਹਨ, ਕੱਲ੍ਹ ਹੀ 52 ਕਿਸਾਨਾਂ ‘ਤੇ ਪ੍ਰਦਰਸ਼ਨ ਕਰਨ ਦੇ ਦੋਸ਼ ‘ਚ ਕੇਸ ਦਰਜ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਹੈ, ਖਾਸ ਤੌਰ ‘ਤੇ ਉਸ ਪਾਰਟੀ ਲਈ ਜੋ ਖੁਦ ਹੀ ਇਕ ਅੰਦੋਲਨ ਤੋਂ ਪੈਦਾ ਹੋਈ ਹੈ।” ਮੁਆਵਜ਼ੇ ਦੀ ਐਲਾਨੀ ਰਾਸ਼ੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ, “ਪੰਜਾਬ ਸਰਕਾਰ ਮੁਆਵਜ਼ੇ ਦੇ ਨਾਂ ‘ਤੇ ਕਿਸਾਨਾਂ ਨਾਲ ਬੇਰਹਿਮ ਮਜ਼ਾਕ ਕਰ ਰਹੀ ਹੈ। ਸਾਡੇ ਕਿਸਾਨਾਂ ਦੇ ਪੂਰੇ ਖੇਤ ਹੜ੍ਹਾਂ ਕਾਰਨ ਤਬਾਹ ਹੋ ਗਏ ਹਨ ਅਤੇ ਜ਼ਿਆਦਾਤਰ ਕਿਸਾਨਾਂ ਦੀਆਂ ਜ਼ਮੀਨਾਂ ਹੁਣ ਬੰਜਰ ਹੋਣ ਕਾਰਨ ਕੋਈ ਵੀ ਫ਼ਸਲ ਨਹੀਂ ਬੀਜੀ ਜਾ ਸਕਦੀ। ਕਿਸਾਨ 50,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਪਰ ਭਗਵੰਤ ਮਾਨ ਸਰਕਾਰ ਸਿਰਫ਼ 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਕੁਚਲ ਰਹੀ ਹੈ।” ਪ੍ਰਨੀਤ ਕੌਰ ਨੇ ਕਿਸਾਨ ਦੀ ਮੌਤ ‘ਤੇ ਦੁੱਖ ਸਾਂਝਾ ਕਰਦਿਆਂ ਕਿਹਾ, ”ਮੈਂ ਸੰਗਰੂਰ ਦੇ ਲੌਂਗੋਵਾਲ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੀ ਹਾਂ। ਜਿੱਥੇ ਮੈਂ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਕਰਦੀ ਹਾਂ, ਉਥੇ ਹੀ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੀ ਹਾਂ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ਾ ਦਿੱਤਾ ਜਾਵੇ।” The post ਐੱਮ.ਪੀ ਪ੍ਰਨੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕੇ ਦੀ ਕੀਤੀ ਨਿਖੇਧੀ appeared first on TheUnmute.com - Punjabi News. Tags:
|
ਡਾ. ਬਲਜੀਤ ਕੌਰ ਵੱਲੋਂ ਸੀਨੀਅਰ ਸਿਟੀਜ਼ਨ ਐਕਟ ਸਬੰਧੀ ਬਣੀ ਲਘੂ ਫਿਲਮ ਅਤੇ ਪੋਸਟਰ ਜ਼ਾਰੀ Wednesday 23 August 2023 10:46 AM UTC+00 | Tags: breaking breaking-news dr-baljit-kaur news punjab senior-citizen-act short-film ਚੰਡੀਗੜ੍ਹ, 23 ਅਗਸਤ 2023: ਸੂਬੇ ਦੇ ਬਜੁਰਗਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਸੀਨੀਅਰ ਸਿਟੀਜ਼ਨ ਐਕਟ-2007 ਸਬੰਧੀ ਬਣਾਈ ਗਈ ਲਘੂ ਫਿਲ਼ਮ (short film) ਅਤੇ ਪੋਸਟਰ ਨੂੰ ਅੱਜ ਇੱਥੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜ਼ਾਰੀ ਕੀਤਾ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਬਜ਼ੁਰਗਾਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਦੇ ਨਿਰਬਾਹ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਸਰਕਾਰ ਵੱਲੋਂ ਮਾਤਾ ਪਿਤਾ ਅਤੇ ਸੀਨੀਅਰ ਸਿਟੀਜ਼ਨ ਦਾ ਪਾਲਣ ਪੋਸ਼ਣ ਅਤੇ ਭਲਾਈ ਐਕਟ-2007 ਲਾਗੂ ਕੀਤਾ ਗਿਆ ਹੈ। ਇਸ ਐਕਟ ਅਧੀਨ ਜਿਹੜੇ ਬੱਚੇ, ਰਿਸਤੇਦਾਰ (ਖੂਨ ਦਾ ਰਿਸ਼ਤਾ) ਆਪਣੇ ਮਾਂ-ਬਾਪ ਦੀ ਦੇਖ-ਭਾਲ ਨਹੀ ਕਰਦੇ, ਉਨ੍ਹਾਂ ਬਜ਼ੁਰਗਾਂ ਨੂੰ ਜੀਵਨ ਨਿਰਬਾਹ ਲਈ ਗੁਜਾਰਾ ਭੱਤਾ ਲੈਣ ਦਾ ਉਪਬੰਧ ਹੈ। ਉਨ੍ਹਾਂ ਦੱਸਿਆ ਕਿ ਇਸ ਐਕਟ ਅਧੀਨ ਮੇਨਟੈਨੈਸ ਟ੍ਰਿਬਿਊਨਲ ਅਤੇ ਐਪੀਲੈਂਟ ਟ੍ਰਿਬਿਊਨਲ ਸਥਾਪਤ ਕੀਤਾ ਗਿਆ ਹੈ। ਜਿੱਥੇ ਕੋਈ ਵੀ ਸੀਨੀਅਰ ਸਿਟੀਜ਼ਨ ਆਪਣੀ ਮੁਸ਼ਕਿਲ ਬਾਬਤ ਸਬੰਧਤ ਸਬ-ਡਵੀਜਨ ਦੇ ਉਪ ਮੰਡਲ ਅਫਸਰ ਨੂੰ ਸ਼ਿਕਾਇਤ ਦੇ ਸਕਦਾ ਹੈ ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਐਕਟ ਅਧੀਨ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਪਾਲਣ-ਪੋਸ਼ਣ ਅਫਸਰ ਲਗਾਇਆ ਗਿਆ ਹੈ ਅਤੇ ਬਜੁਰਗ ਨਾਗਰਿਕਾਂ ਨੂੰ ਮੂਲ ਜਰੂਰਤਾਂ ਦੇ ਰੂਪ ਵਿੱਚ ਭੋਜਨ, ਕੱਪੜੇ ਰਿਹਾਇਸ਼ ਅਤੇ ਸਿਹਤ ਦੇਖ-ਭਾਲ ਲਈ ਜ਼ਰੂਰੀ ਰਾਸ਼ੀ ਮੁਹੱਈਆ ਕਰਾਉਣੀ ਵੀ ਸ਼ਾਮਿਲ ਹੈ। ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਮਾਧਵੀ ਕਟਾਰੀਆ, ਏ.ਆਈ.ਜੀ(ਪ੍ਰਸੋਨਲ-2) ਗੌਰਵ ਤੂਰਾ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਚਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। The post ਡਾ. ਬਲਜੀਤ ਕੌਰ ਵੱਲੋਂ ਸੀਨੀਅਰ ਸਿਟੀਜ਼ਨ ਐਕਟ ਸਬੰਧੀ ਬਣੀ ਲਘੂ ਫਿਲਮ ਅਤੇ ਪੋਸਟਰ ਜ਼ਾਰੀ appeared first on TheUnmute.com - Punjabi News. Tags:
|
ਅਦਾਲਤ ਨੇ 1984 ਦੇ ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਵਿਰੁੱਧ ਧਾਰਾ 302 ਹਟਾਈ Wednesday 23 August 2023 11:01 AM UTC+00 | Tags: breaking-news news rouse-avenue-court sajjan-kumar ਚੰਡੀਗੜ੍ਹ, 23 ਅਗਸਤ 2023: 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸੱਜਣ ਕੁਮਾਰ (Sajjan Kumar) ਵਿਰੁੱਧ ਰਾਊਸ ਐਵੇਨਿਊ ਅਦਾਲਤ ਨੇ ਦੋਸ਼ ਤੈਅ ਕੀਤੇ ਹਨ। ਇਸਦੇ ਨਾਲ ਹੀ ਸੱਜਣ ਕੁਮਾਰ ਵਿਰੁੱਧ ਕਤਲ ਦੀ ਧਾਰਾ 302 ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 147,148,153A, 295R/W149, 307,308, 323, 325, 395 ,436 ਤਹਿਤ ਦੋਸ਼ ਤੈਅ ਕੀਤੇ ਹਨ। ਅਦਾਲਤ ਵਿੱਚ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 21 ਸਤੰਬਰ ਨੂੰ ਹੋਵੇਗੀ। The post ਅਦਾਲਤ ਨੇ 1984 ਦੇ ਸਿੱਖ ਕਤਲੇਆਮ ਮਾਮਲੇ ‘ਚ ਸੱਜਣ ਕੁਮਾਰ ਵਿਰੁੱਧ ਧਾਰਾ 302 ਹਟਾਈ appeared first on TheUnmute.com - Punjabi News. Tags:
|
ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ, ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ Wednesday 23 August 2023 11:21 AM UTC+00 | Tags: breaking breaking-news chandigarh-police flood meteorological-department news sukhna-lake sukhna-lake-flood-gate ਚੰਡੀਗੜ੍ਹ, 23 ਅਗਸਤ 2023: ਪਹਾੜਾਂ ਨਾਲ ਲੱਗਦੇ ਪੰਜਾਬ ਦੇ ਚੰਡੀਗੜ੍ਹ ਸਮੇਤ ਕੁਝ ਸ਼ਹਿਰਾਂ ‘ਚ ਬੁੱਧਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ । ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਸੁਖਨਾ ਝੀਲ (Sukhna lake) ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਵਧ ਗਿਆ ਹੈ। ਜਿਸਦੇ ਚੱਲਦੇ ਪ੍ਰਸ਼ਾਸਨ ਨੂੰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ | ਉੱਥੇ ਹੀ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਨੇ ਵੀ ਮੱਖਣ ਮਾਜਰਾ ਪੁੱਲ, ਬਾਪੂਧਾਮ ਅਤੇ ਕਿਸ਼ਨਗੜ੍ਹ ਪੁੱਲ ਦੇ ਪਿੱਛੇ ਬਣੇ ਪੁੱਲ 'ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪਾਣੀ ਭਰਨ ਕਾਰਨ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਕਾਸ ਮਾਰਗ ‘ਤੇ ਜੰਕਸ਼ਨ ਨੰਬਰ 57, ਸੈਕਟਰ 41-42 ਅਤੇ 53-54 ‘ਤੇ ਪਾਣੀ ਭਰਿਆ ਹੋਇਆ ਹੈ। ਇਸ ਤੋਂ ਇਲਾਵਾ ਜੰਕਸ਼ਨ ਨੰਬਰ 55, ਸੈਕਟਰ 39-40 ਅਤੇ 55-56 ‘ਤੇ ਵੀ ਆਵਾਜਾਈ ਵਿੱਚ ਵਿਘਨ ਪਿਆ ਹੈ। The post ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ, ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ appeared first on TheUnmute.com - Punjabi News. Tags:
|
ਨੇਪਾਲ: ਯਾਤਰੀਆਂ ਨਾਲ ਭਰੀ ਬੱਸ ਤ੍ਰਿਸ਼ੂਲੀ ਨਦੀ 'ਚ ਡਿੱਗੀ, ਅੱਠ ਜਣਿਆਂ ਮੌਤ, 13 ਜ਼ਖਮੀ Wednesday 23 August 2023 11:31 AM UTC+00 | Tags: breaking-news bus-accident nepal news trishuli-river ਚੰਡੀਗੜ੍ਹ, 23 ਅਗਸਤ 2023: ਨੇਪਾਲ (Nepal) ਦੇ ਧਾਡਿੰਗ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਗਜੂਰੀ-2 ਚਾਲੀਸਾ ਨਾਮਕ ਸਥਾਨ ‘ਤੇ ਇਕ ਯਾਤਰੀ ਬੱਸ ਕੰਟਰੋਲ ਗੁਆ ਬੈਠੀ ਅਤੇ ਤ੍ਰਿਸ਼ੂਲੀ ਨਦੀ ‘ਚ ਡਿੱਗ ਗਈ। ਇਸ ਘਟਨਾ ‘ਚ 8 ਜਣਿਆਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਨੇਪਾਲੀ ਬੱਸ ਕਾਠਮੰਡੂ ਤੋਂ ਪੋਖਰਾ ਜਾ ਰਹੀ ਸੀ। ਬੁੱਧਵਾਰ ਸਵੇਰੇ ਕਰੀਬ 11:30 ਵਜੇ ਸੜਕ ਤੋਂ ਕਰੀਬ 40 ਮੀਟਰ ਹੇਠਾਂ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ । ਮੌਕੇ ‘ਤੇ ਪਹੁੰਚੀ ਨੇਪਾਲ ਪੁਲਿਸ ਸਥਾਨਕ ਪਿੰਡ ਵਾਸੀਆਂ ਦੀ ਮੱਦਦ ਨਾਲ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ। ਨੇਪਾਲ ਪੁਲਿਸ ਮੁਤਾਬਕ ਹਾਦਸੇ ਵਿੱਚ ਦੋ ਔਰਤਾਂ ਅਤੇ ਛੇ ਪੁਰਸ਼ਾਂ ਸਮੇਤ ਅੱਠ ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ਤੋਂ 13 ਜ਼ਖਮੀਆਂ ਨੂੰ ਬਚਾ ਲਿਆ ਗਿਆ, ਜਿਨ੍ਹਾਂ ‘ਚੋਂ 8 ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੰਜ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਕਾਠਮੰਡੂ ਭੇਜਿਆ ਗਿਆ ਹੈ। ਘਟਨਾ ਵਾਲੀ ਥਾਂ ‘ਤੇ ਨੇਪਾਲੀ ਫੌਜ, ਹਥਿਆਰਬੰਦ ਪੁਲਿਸ ਅਤੇ ਨੇਪਾਲ ਪੁਲਿਸ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। The post ਨੇਪਾਲ: ਯਾਤਰੀਆਂ ਨਾਲ ਭਰੀ ਬੱਸ ਤ੍ਰਿਸ਼ੂਲੀ ਨਦੀ ‘ਚ ਡਿੱਗੀ, ਅੱਠ ਜਣਿਆਂ ਮੌਤ, 13 ਜ਼ਖਮੀ appeared first on TheUnmute.com - Punjabi News. Tags:
|
ਪੰਜਾਬੀ ਵਿਰਾਸਤ ਨੂੰ ਸੰਭਾਲਣ ਦੇ ਲਈ "ਤੀਆਂ ਦਾ ਤਿਉਹਾਰ" ਮਨਾਏ ਜਾਣਾ ਬੇਹੱਦ ਜ਼ਰੂਰੀ: ਸ਼੍ਰੀਮਤੀ ਖੁਸ਼ਬੂ Wednesday 23 August 2023 11:48 AM UTC+00 | Tags: breaking-news festival-of-teeyan news punjabi-heritage ਮੋਹਾਲੀ 22 ਅਗਸਤ 2023: ਪੰਜਾਬੀ ਵਿਰਾਸਤ ਨੂੰ ਸੰਭਾਲਣ ਦੇ ਲਈ “ਤੀਆਂ ਦਾ ਤਿਉਹਾਰ”-ਮਨਾਏ ਜਾਣਾ ਬੇਹੱਦ ਜ਼ਰੂਰੀ ਹੈ | ਅੱਜ ਤੀਆਂ ਦੇ ਇਸ ਪ੍ਰਭਾਵਸ਼ਾਲੀ ਸਮਾਗਮ ਦੇ ਵਿੱਚ ਪਹੁੰਚ ਕੇ ਲੜਕੀਆਂ ਵੱਲੋਂ ਪੰਜਾਬੀ ਵਿਰਾਸਤ ਨਾਲ ਸੰਬੰਧਿਤ ਜੋ ਵੰਨਗੀਆਂ ਅਤੇ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਹਨ, ਉਹ ਸ਼ਲਾਘਾਯੋਗ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੀਮਤੀ ਖੁਸ਼ਬੂ ਪਤਨੀ ਮਨਪ੍ਰੀਤ ਸਿੰਘ ਸਮਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ । ਜਿਕਰਯੋਗ ਹੈ ਕਿ ਰਤਨ ਪ੍ਰੋਫੈਸ਼ਨਲ ਕਾਲਜ ਦੇ ਵਿਹੜੇ ਵਿਚ ਜੇ.ਐੱਲ ਪ੍ਰੋਡਕਸ਼ਨ ਵੱਲੋਂ ਤੀਆਂ ਦਾ ਤਿਉਹਾਰ ਵੱਡੇ ਪੱਧਰ ਤੇ ਮਨਾਇਆ ਗਿਆ ਹੈ। ਜਿਸ ਵਿੱਚ ਸ਼ਹਿਰ ਦੀਆਂ ਮੌਜੂਦਾ ਕੌਂਸਲਰਾਂ ਸਮੇਤ ਫੇਜ਼ -1,ਫੇਜ਼-2, ਫੇਜ-3, ਫੇਜ਼-4, ਫੇਜ਼-5, ਫੇਜ਼-6, ਫੇਜ਼-10, ਫੇਜ਼-11, ਪਿੰਡ ਮਟੋਰ, ਪਿੰਡ ਸੁਹਾਣਾ ਅਤੇ ਵੱਖ-ਵੱਖ ਸੈਕਟਰਾਂ ਦੀਆਂ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ‘ਤੇ ਡਾਕਟਰ ਤਰੁਣਦੀਪ ਕੌਰ ਇਨਕਮ ਟੈਕਸ ਕਮੀਸ਼ਨਰ ਚੰਡੀਗੜ੍ਹ, ਉੱਘੇ ਸਮਾਜ ਸੇਵੀ ਸ੍ਰੀਮਤੀ ਰਜਿੰਦਰ ਕੌਰ, ਸੰਦੀਪ ਕੌਰ ਅਤੇ ਜੇ.ਐੱਲ ਪ੍ਰੋਡਕਸ਼ਨ ਦੇ ਡਾਇਰੈਕਟਰ ਜਰਨੈਲ ਘੁਮਾਣ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਰੋਣਕ ਨੂੰ ਦੁੱਗਣਾ-ਤਿਗਣਾ ਕਰ ਦਿੱਤਾ ਗਿਆ । ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਫੂਲਰਾਜ ਸਿੰਘ- ਸਟੇਟ ਐਵਾਰਡੀ ਵੱਲੋਂ ਕੀਤਾ ਗਿਆ ਸੀ। ਪ੍ਰੋਗਰਾਮ ਦੌਰਾਨ ਉੱਘੇ ਸਟੇਜ ਸੰਚਾਲਕਾ ਹਰਦੀਪ ਕੌਰ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਸਤਰਾਂ ਦੀ ਪੇਸ਼ਕਾਰੀ ਕਰਦੇ ਹੋਏ ਮੇਲਾ ਲੁੱਟਿਆ। ਰਤਨ ਪੋਫੈਸ਼ਨ ਕਾਲਜ ਦੀਆਂ ਵਿਦਿਆਰਥਣਾ ਲਈ ਵੱਲੋਂ ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ । ਇਸ ਦੌਰਾਨ ਸ਼੍ਰੀਮਤੀ ਤੀਜ ਅਤੇ ਚੀਜ਼ ਬੇਬੇ ਦੇ ਹੋਏ ਸਖ਼ਤ ਮੁਕਾਬਲੇ ਵਿੱਚ ਕੌਂਸਲਰ ਅਰੁਨਾ ਵਿਸ਼ਿਸਟ ਨੇ ਸ੍ਰੀਮਤੀ ਤੀਜ ਅਤੇ ਅਵਤਾਰ ਕੌਰ ਤੀਜ ਬੇਬੇ ਦਾ ਖ਼ਿਤਾਬ ਜਿੱਤਿਆ। ਤ੍ਰਿਝਨਾਂ ਦੇ ਇਸ ਵਿਹੜੇ ਵਿੱਚ ਉੱਘੀ ਲੋਕ ਗਾਇਕਾ ਗੁਰਮੀਤ ਕੁਲਾਰ ਅਤੇ ਮੈਡਮ ਆਫੀਆ ਵੱਲੋਂ ਖੂਬਸੂਰਤ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਕਰਦੇ ਹੋਏ ਹਾਜ਼ਰੀਨ ਦਾ ਮਨੋਰੰਜਨ ਕੀਤਾ । ਇਸ ਦੌਰਾਨ ਮੌਜੂਦਾ ਕੌਸਲਰ ਗੁਰਮੀਤ ਕੌਰ, ਰਮਨਪ੍ਰੀਤ ਕੌਰ ਕੁੰਭੜਾ, ਕਰਮਜੀਤ ਕੌਰ, ਅਰੁਣਾ ਵਸ਼ਿਸ਼ਟ, ਗੁਰਪ੍ਰੀਤ ਕੌਰ,ਸਾਬਕਾ ਕੌਸਲਰ- ਕਮਲਜੀਤ ਕੌਰ ਸੋਹਾਣਾ. ਰਜਨੀ ਗੋਇਲ ,ਜਸਵੀਰ ਕੌਰ ਅਤਲੀ,ਅੰਜਲੀ ਸਿੰਘ, ਮੈਡਮ ਚਰਨਜੀਤ ਕੋਰ ਮੈਡਮ ਹਰਵਿੰਦਰ ਕੌਰ, ਤਰਨਜੀਤ ਕੌਰ ਸੋਹਾਣਾ, ਕੋਮਲ , ਇੰਦਰਜੀਤ ਕੌਰ, ਭੁਪਿੰਦਰ ਪਾਲ ਕੌਰ, ਸ਼੍ਰੀਮਤੀ ਸੋਢੀ, ਨਵਜੋਤ ਕੌਰ , ਤਰਨਦੀਪ ਕੌਰ ਤੋਂ ਇਲਾਵਾ ਹਰਮੇਸ਼ ਸਿੰਘ ਕੁੰਬੜਾ, ਸਾਬਕਾ ਕੌਂਸਲਰ -ਆਰ.ਪੀ, ਸ਼ਰਮਾ, ਕੌਸਲਰ ਜਸਪਾਲ ਸਿੰਘ -ਮਟੌਰ, ਗੁਰਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ । The post ਪੰਜਾਬੀ ਵਿਰਾਸਤ ਨੂੰ ਸੰਭਾਲਣ ਦੇ ਲਈ “ਤੀਆਂ ਦਾ ਤਿਉਹਾਰ” ਮਨਾਏ ਜਾਣਾ ਬੇਹੱਦ ਜ਼ਰੂਰੀ: ਸ਼੍ਰੀਮਤੀ ਖੁਸ਼ਬੂ appeared first on TheUnmute.com - Punjabi News. Tags:
|
ਮਾਨ ਸਰਕਾਰ ਨੇ ਰੰਗਲਾ ਪੰਜਾਬ ਸਿਰਜਣ ਲਈ ਪੰਜਾਬ ਵਿਜ਼ਨ ਡਾਕੂਮੈਂਟ ਕੀਤਾ ਤਿਆਰ : ਹਰਪਾਲ ਸਿੰਘ ਚੀਮਾ Wednesday 23 August 2023 01:26 PM UTC+00 | Tags: aam-aadmi-party breaking-news harpal-singh-cheema latest-news mann-government news punjab punjab-government punjabi-news punjab-news punjab-vision-document rangla-punjab ਪਟਿਆਲਾ, 23 ਅਗਸਤ 2023: ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੂੰ ਮੁੜ ਤੋਂ ਲੀਹਾਂ ‘ਤੇ ਲਿਆਕੇ ਰੰਗਲਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਜ਼ਨ ਡਾਕੂਮੈਂਟ (Punjab Vision Document) ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸੂਬੇ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਪੂਰੀ ਰਣਨੀਤੀ ਬਣਾਈ ਗਈ ਹੈ। ਇਹ ਪ੍ਰਗਟਾਵਾ ਉਨ੍ਹਾਂ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ‘ਜੀ-20 ਯੂਨੀਵਰਸਿਟੀ ਕੰਨੇਕਟ’ ਪ੍ਰੋਗਰਾਮ ‘ਚ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਪੰਜਾਬ ਦੀ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ‘ਤੇ ਬਿਨਾਂ ਕੋਈ ਵਾਧੂ ਟੈਕਸ ਦਾ ਬੋਝ ਪਾਏ ਸਿਰਫ਼ ਟੈਕਸ ਚੋਰੀ ਨੂੰ ਰੋਕ ਕੇ ਪਿਛਲੇ ਵਿੱਤੀ ਸਾਲ ‘ਚ ਜੀ.ਐਸ.ਟੀ. ਵਿੱਚ ਕਰੀਬ 5 ਹਜ਼ਾਰ ਕਰੋੜ ਦਾ ਵਾਧਾ ਕੀਤਾ ਸੀ ਤੇ ਇਸ ਵਿੱਤੀ ਸਾਲ ਹੋਰ 5 ਹਜ਼ਾਰ ਕਰੋੜ ਵਸੂਲਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਨਾਲ ਜੀ.ਐਸ.ਟੀ. ਕੁਲੈਕਸ਼ਨ ਸਾਲ 2023-24 ਦੌਰਾਨ ਕਰੀਬ 21 ਹਜ਼ਾਰ ਕਰੋੜ ਰੁਪਏ ਹੋਵੇਗਾ, ਜੋ ਕਿ ਸਾਲ 2022 ਵਿੱਚ 11,808 ਕਰੋੜ ਰੁਪਏ ਸੀ। ਇਸ ਮੌਕੇ ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਵੱਲੋਂ ਖ਼ਜ਼ਾਨਾ ਖ਼ਾਲੀ ਦਾ ਤਾਂ ਰੌਲਾ ਪਾਇਆ ਗਿਆ, ਪਰ ਖ਼ਜ਼ਾਨੇ ਨੂੰ ਭਰਨ ਲਈ ਕੋਈ ਉਸਾਰੂ ਕੰਮ ਨਾ ਕਰਨ ਕਰਕੇ ਪੰਜਾਬ ਨੂੰ ਕਾਫ਼ੀ ਵੱਡਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਸਾਲ 2022 ਵਿੱਚ ਪੰਜਾਬ ਦੀ ਜੀ.ਐਸ.ਟੀ ਵਸੂਲੀ 11,808 ਕਰੋੜ ਸੀ, ਜੋ 2023 ਵਿੱਚ 16,200 ਕਰੋੜ ਹੋ ਗਈ ਤੇ ਇਸ ਵਿੱਤੀ ਸਾਲ ਦੌਰਾਨ ਜੀ.ਐਸ.ਟੀ ਵਸੂਲੀ ਦਾ ਟੀਚਾ 20,509 ਕਰੋੜ ਰੱਖਿਆ ਗਿਆ ਹੈ, ਜਿਸ ਨੂੰ 21 ਹਜ਼ਾਰ ਕਰੋੜ ਰੁਪਏ ਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੈਕਸ ਚੋਰੀ ਰੋਕਣ ਲਈ ਪੰਜਾਬ ਸਰਕਾਰ ਨੇ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ‘ਮੇਰਾ ਬਿੱਲ’ ਐਪ ਦੀ ਵੀ ਸ਼ੁਰੂਆਤ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਰਥ ਵਿਵਸਥਾ ਵਿੱਚ ਸੁਧਾਰ ਲਈ ਕੰਮ ਕਰ ਰਹੀ ਹੈ। ਉਨ੍ਹਾ ਕਿਹਾ ਕਿ ਜੇਕਰ ਇਹ ਕੰਮ ਪੰਜ ਸਾਲ ਪਹਿਲਾਂ ਹੋਏ ਹੁੰਦੇ ਤਾਂ ਅੱਜ ਪੰਜਾਬ ਲੀਹਾਂ ‘ਤੇ ਹੁੰਦਾ। ਉਨ੍ਹਾਂ ਕਿਹਾ ਕਿ ਜੋ ਵਿੱਤੀ ਬੇਨਿਯਮੀਆਂ ਤੇ ਬੇਸਮਝੀਆਂ ਪਿਛਲੀਆਂ ਸਰਕਾਰ ਦੌਰਾਨ ਹੋਈਆਂ ਹਨ, ਉਨ੍ਹਾਂ ਦਾ ਖਮਿਆਜ਼ਾ ਸੂਬੇ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਸਾਜ਼ਗਾਰ ਮਾਹੌਲ ਹੋਣ ਸਦਕਾ ਪੰਜਾਬ ਨਿਵੇਸ਼ ਸੰਮੇਲਨ ਦੌਰਾਨ 52 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ। ਇਸ ਮੌਕੇ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਆਰਥਿਕ ਸੰਕਟ ‘ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਗਰਾਂਟ 9.50 ਕਰੋੜ ਰੁਪਏ ਤੋਂ ਵਧਾ ਕੇ 30 ਕਰੋੜ ਰੁਪਏ ਕਰ ਦਿੱਤੀ ਹੈ, ਜਿਸ ਸਦਕਾ ਮੁਲਾਜ਼ਮਾਂ ਨੂੰ ਤਨਖਾਹ ਸਮੇਂ ਸਿਰ ਮਿਲਣ ਲੱਗੀ ਹੈ। ਉਨ੍ਹਾਂ ਕਿਹਾ ਪੰਜਾਬੀ ਯੂਨੀਵਰਸਿਟੀ ਜੋ ਮਾਲਵੇ ਖੇਤਰ ਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਦੀ ਹੈ, ਨੂੰ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰੋਗਰਾਮ (Punjab Vision Document) ਦੌਰਾਨ ਉਨ੍ਹਾਂ ਸੁਣਨ ਤੇ ਬੋਲਣ ਤੋਂ ਅਸਮਰੱਥ ਵਿਦਿਆਰਥੀਆਂ ਲਈ ਕੀਤੇ ਗਏ ਪ੍ਰਬੰਧ ਦੀ ਵਿਸ਼ੇਸ਼ ਤੌਰ ‘ਤੇ ਸਰਾਹਨਾ ਕੀਤੀ। ‘ਜੀ-20 ਯੂਨੀਵਰਸਿਟੀ ਕੰਨੇਕਟ’ ਪ੍ਰੋਗਰਾਮ ਦੌਰਾਨ ਅੰਬੈਸਡਰ ਨਵਦੀਪ ਸੂਰੀ ਨੇ ‘ਦਾ ਰਾਈਜ਼ ਆਫ਼ ਇੰਡੀਆ ਇਨ ਗਲੋਬਲ ਸਟੇਜ਼’ ਵਿਸ਼ੇ ‘ਤੇ ਗੱਲ ਕਰਦਿਆਂ ਕਿਹਾ ਕਿ ਭਾਰਤ ਨੇ ਵਿਦੇਸ਼ ਨੀਤੀ ‘ਤੇ ਕੰਮ ਕਰਦਿਆਂ ਸੰਸਾਰ ਪੱਧਰ ‘ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਜਿਸ ਸਦਕਾ ਵਿਕਸਤ ਦੇਸ਼ਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਹੋਏ ਹਨ। ਇਸ ਮੌਕੇ ਪ੍ਰੋ. ਰਣਜੀਤ ਸਿੰਘ ਘੁੰਮਣ ਤੇ ਰਾਹੁਲ ਰੰਜਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਗਰਾਂਟ ਸਦਕਾ ਯੂਨੀਵਰਸਿਟੀ ਫੇਰ ਤੋਂ ਪੈਰਾ ਸਿਰ ਹੋ ਰਹੀ ਹੈ ਤੇ ਇਸ ਸਾਲ ਯੂਨੀਵਰਸਿਟੀ ਦੇ ਦਾਖਲਿਆਂ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਿਦਿਅਕ ਅਦਾਰਿਆਂ ਦੀ ਮਹੱਤਤਾ ਨੂੰ ਸਮਝਦੇ ਹਨ ਅਤੇ ਅਦਾਰਿਆਂ ਨੂੰ ਪਹਿਲ ਦੇ ਆਧਾਰ ‘ਤੇ ਫ਼ੰਡ ਜਾਰੀ ਕਰ ਰਹੇ ਹਨ। ਇਸ ਮੌਕੇ ਪ੍ਰੋਗਰਾਮ ਦੇ ਕਨਵੀਨਰ ਪ੍ਰੋ. ਅਨੂਪਮਾ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਆਰ.ਆਈ.ਐਸ. ਵੱਲੋਂ ਕਰਵਾਏ ਜਾ ਰਹੇ ‘ਜੀ-20 ਯੂਨੀਵਰਸਿਟੀ ਕੰਨੇਕਟ’ ਪ੍ਰੋਗਰਾਮ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ, ਐਸ.ਡੀ.ਐਮ. ਇਸਮਿਤ ਵਿਜੈ ਸਿੰਘ, ਡੀਨ ਅਕਾਦਮਿਕ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਵੀ ਮੌਜੂਦ ਸਨ। The post ਮਾਨ ਸਰਕਾਰ ਨੇ ਰੰਗਲਾ ਪੰਜਾਬ ਸਿਰਜਣ ਲਈ ਪੰਜਾਬ ਵਿਜ਼ਨ ਡਾਕੂਮੈਂਟ ਕੀਤਾ ਤਿਆਰ : ਹਰਪਾਲ ਸਿੰਘ ਚੀਮਾ appeared first on TheUnmute.com - Punjabi News. Tags:
|
ਰਵਿੰਦਰ ਕੌਰ ਦੇ ਦਿਹਾਂਤ 'ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੁੱਖ ਦਾ ਪ੍ਰਗਟਾਵਾ Wednesday 23 August 2023 01:34 PM UTC+00 | Tags: baddowal baddowal-accident breaking-news news ravinder-kaur ਚੰਡੀਗੜ੍ਹ, 23 ਅਗਸਤ 2023: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਜ਼ਿਲ੍ਹਾ ਲੁਧਿਆਣਾ) ਦੀ ਐਸ.ਐਸ. ਅਧਿਆਪਕਾਂ ਰਵਿੰਦਰ ਕੌਰ (Ravinder Kaur) ਦੇ ਦਿਹਾਂਤ ਤੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੁਨੇਹੇ ਵਿੱਚ ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਰਵਿੰਦਰ ਕੌਰ ਦੇ ਦਿਹਾਂਤ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਨਾਲ ਹੀ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਿੱਖਿਆ ਮੰਤਰੀ ਨੇ ਰਵਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ਣ ਦੀ ਅਰਦਾਸ ਵੀ ਕੀਤੀ। The post ਰਵਿੰਦਰ ਕੌਰ ਦੇ ਦਿਹਾਂਤ ‘ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
ਜੈਂਡਰ ਅਧਾਰਿਤ ਬਜਟ ਲਿੰਗ ਅਸਮਾਨਤਾ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ: ਬਲਜੀਤ ਕੌਰ Wednesday 23 August 2023 01:37 PM UTC+00 | Tags: aam-aadmi-party baljit-kaur breaking-news cm-bhagwant-mann gender-based-budget latest-news news punjab-government punjab-news the-unmute-breaking-news ਚੰਡੀਗੜ੍ਹ, 23 ਅਗਸਤ 2023: ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਆਰਥਿਕ ਸ਼ਕਤੀਕਰਨ ਦੀ ਵਚਨਬੱਧਤਾ ਸਬੰਧੀ ਵੱਖ-ਵੱਖ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਸਬੰਧੀ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਉਦੇਸ਼ ਤਹਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਜੈਂਡਰ ਬਜਟ ਨੂੰ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾਂ ਵਿੱਚ ਮਨੋਨੀਤ ਨੋਡਲ ਅਫਸਰਾਂ ਦੀ ਸਿਖਲਾਈ ਵਰਕਸ਼ਾਪ ਕਰਵਾਈ ਗਈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਔਰਤਾਂ ਦੇ ਸ਼ਕਤੀਕਰਨ ਲਈ ਚੱਲ ਰਹੀਆਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਅਤੇ ਇਸ ਨਾਲ ਸਬੰਧਤ ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਬਾਰੇ ਵਿਸਥਾਰ 'ਚ ਵਿਚਾਰ-ਵਟਾਂਦਰਾ ਕੀਤਾ ਗਿਆ। ਮੰਤਰੀ ਨੇ ਵਿਭਾਗ ਵੱਲੋਂ ਔਰਤਾਂ ਦੀਆਂ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ‘ਤੇ ਵਧੇਰੇ ਪ੍ਰਭਾਵਸ਼ਾਲੀ ਅਤੇ ਸੰਚਾਰੂ ਢੰਗ ਨਾਲ ਲਾਗੂ ਕਰਨ ਅਤੇ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਵਾਸਤੇ ਵੱਖ-ਵੱਖ ਵਿਭਾਗਾਂ ਨੂੰ ਸਹਿਯੋਗ ਦੇ ਨਾਲ ਕੰਮ ਕਰਨ ਲਈ ਕਿਹਾ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜੈਡਰ ਬਜਟ ਤੇ ਅਧਾਰਿਤ ਟ੍ਰੇਨਿੰਗ ਵਰਕਸ਼ਾਪ ਨਾਲ ਇਕ ਵਿਆਪਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤਾ ਜੋ ਪੰਜਾਬ ਰਾਜ ਵਿਚ ਜੈਂਡਰ ਬਜਟ ਨੂੰ ਲਾਗੂ ਕਰਨ ਲਈ ਵਿਭਾਗੀ ਸਟਾਫ ਨੂੰ ਸੰਵੇਦਨਸ਼ੀਲ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵੱਖ ਵੱਖ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਡਿਜ਼ਾਈਨ ਕੀਤਾ ਜਾਵੇ ਤਾ ਜੋ ਔਰਤਾਂ ਦਾ ਸ਼ਕਤੀਕਰਨ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜੈਂਡਰ ਬਜਟ ਇੱਕ ਅਜਿਹਾ ਪ੍ਰਭਾਵਸ਼ਾਲੀ ਸਾਧਨ ਹੈ ਜੋ ਲਿੰਗ ਅਧਾਰਿਤ ਅਸਮਾਨਤਾ ਨੂੰ ਖਤਮ ਕਰਨ ਅਤੇ ਸਰੋਤਾਂ ਦੀ ਬਰਾਬਰ ਵੰਡ ਕਰਨ ਵਿਚ ਸਹਾਈ ਹੋਵੇਗਾ। The post ਜੈਂਡਰ ਅਧਾਰਿਤ ਬਜਟ ਲਿੰਗ ਅਸਮਾਨਤਾ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ: ਬਲਜੀਤ ਕੌਰ appeared first on TheUnmute.com - Punjabi News. Tags:
|
ਮੀਤ ਹੇਅਰ ਨੇ ਵਿਸ਼ਵ ਚੈਂਪੀਅਨ ਬਣੇ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੂੰ ਦਿੱਤੀ ਮੁਬਾਰਕਬਾਦ Wednesday 23 August 2023 01:47 PM UTC+00 | Tags: amanpreet-singh amanpreet-singh-wins-gold baku breaking-news meet-hayer news sports world-championships world-championships-2023 world-champion-shooter ਚੰਡੀਗੜ੍ਹ, 23 ਅਗਸਤ 2023: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਸ਼ਵ ਚੈਂਪੀਅਨ ਬਣੇ ਅਮਨਪ੍ਰੀਤ ਸਿੰਘ (Amanpreet Singh) ਨੂੰ ਮੁਬਾਰਕਬਾਦ ਦਿੱਤੀ ਹੈ। ਪਟਿਆਲਾ ਦੇ ਉੱਭਰਦੇ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੇ ਬਾਕੂ ਵਿਖੇ ਚੱਲ ਰਹੀ ਆਈ.ਐਸ.ਐਸ.ਐਫ. ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਸਟੈਂਡਰਡ ਪਿਸਟਲ ਈਵੈਂਟ ਵਿੱਚ 577 ਸਕੋਰ ਨਾਲ ਸੋਨੇ ਦਾ ਤਮਗ਼ਾ ਜਿੱਤਿਆ।ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਜਿੱਤਿਆ ਇਹ ਪੰਜਵਾਂ ਸੋਨ ਤਮਗ਼ਾ ਹੈ। ਮੀਤ ਹੇਅਰ ਨੇ ਅਮਨਪ੍ਰੀਤ ਸਿੰਘ (Amanpreet Singh) ਨੂੰ ਵਧਾਈ ਦਿੰਦਿਆਂ ਕਿਹਾ ਕਿ ਛੋਟੀ ਉਮਰ ਵਿੱਚ ਵੱਡੀ ਪ੍ਰਾਪਤੀ ਕਰਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ ਲਈ ਵਿਸ਼ੇਸ ਤਵੱਜੋਂ ਦੇ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਖਿਡਾਰੀ ਸੂਬੇ ਦਾ ਨਾਮ ਰੌਸ਼ਨ ਕਰਨ।ਅਮਨਪ੍ਰੀਤ ਸਿੰਘ ਨੇ ਪਿੱਛੇ ਜਿਹੇ ਜਰਮਨੀ ਵਿਖੇ ਜੂਨੀਅਰ ਵਿਸ਼ਵ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਖੇਡ ਮੰਤਰੀ ਨੇ ਅਮਨਪ੍ਰੀਤ ਸਿੰਘ ਦੇ ਕੋਚ ਅੰਕੁਸ਼ ਭਾਰਦਵਾਜ ਅਤੇ ਉਸ ਦੇ ਮਾਪਿਆਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਾਂ ਦਿੱਤੀਆਂ। The post ਮੀਤ ਹੇਅਰ ਨੇ ਵਿਸ਼ਵ ਚੈਂਪੀਅਨ ਬਣੇ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੂੰ ਦਿੱਤੀ ਮੁਬਾਰਕਬਾਦ appeared first on TheUnmute.com - Punjabi News. Tags:
|
ਭਾਰਤ ਰਤਨ ਸਚਿਨ ਤੇਂਦੁਲਕਰ ਨੇ ਵੋਟਰਾਂ ਨੂੰ ਵੱਧ ਤੋਂ ਵੱਧ ਮਤਦਾਨ ਕਰਨ ਹਿੱਤ ਭਾਰਤੀ ਚੋਣ ਕਮਿਸ਼ਨ ਦੇ ਨੈਸ਼ਨਲ ਆਈਕਨ ਵੱਜੋਂ ਕੀਤੀ ਪਾਰੀ ਦੀ ਸ਼ੁਰੂਆਤ Wednesday 23 August 2023 01:52 PM UTC+00 | Tags: breaking-news national-icon news sachin-tendulkar ਚੰਡੀਗੜ੍ਹ, 23 ਅਗਸਤ 2023: ਕ੍ਰਿਕਟ ਦੇ ਮਹਾਨ ਖਿਡਾਰੀ ਅਤੇ ਭਾਰਤ ਰਤਨ ਪੁਰਸਕਾਰ ਜੇਤੂ ਸਚਿਨ ਰਮੇਸ਼ ਤੇਂਦੁਲਕਰ (Sachin Tendulkar) ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਲਈ ਵੋਟਰ ਜਾਗਰੂਕਤਾ ਅਤੇ ਸਿੱਖਿਆ ਦੇ ਮੱਦੇਨਜ਼ਰ 'ਰਾਸ਼ਟਰੀ ਆਈਕਨ' ਵਜੋਂ ਇੱਕ ਨਵੀਂ ਪਾਰੀ ਸ਼ੁਰੂ ਕੀਤੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰਾਂ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਦੀ ਮੌਜੂਦਗੀ ਵਿੱਚ ਆਕਾਸ਼ਵਾਣੀ ਰੰਗ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਮਹਾਨ ਕ੍ਰਿਕਟਰ ਨਾਲ 3 ਸਾਲਾਂ ਦੀ ਮਿਆਦ ਲਈ ਇੱਕ ਐਮ.ਓ.ਯੂ ਸਹੀਬੱਧ ਕੀਤਾ ਗਿਆ। ਇਹ ਸਹਿਯੋਗ ਆਗਾਮੀ ਚੋਣਾਂ, ਖਾਸ ਤੌਰ 'ਤੇ ਆਮ ਚੋਣਾਂ 2024 ਵਿੱਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਵਿਸ਼ੇਸ਼ ਕਰਕੇ ਨੌਜਵਾਨ ਜਨਸੰਖਿਆ ਦੇ ਨਾਲ ਤੇਂਦੁਲਕਰ ਦੇ ਅਸਰਦਾਰ ਪ੍ਰਭਾਵ ਦਾ ਲਾਭ ਉਠਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਭਾਈਵਾਲੀ ਰਾਹੀਂ ਭਾਰਤੀ ਚੋਣ ਕਮਿਸ਼ਨ ਦਾ ਉਦੇਸ਼ ਨਾਗਰਿਕਾਂ, ਖਾਸ ਤੌਰ 'ਤੇ ਨੌਜਵਾਨਾਂ ਅਤੇ ਸ਼ਹਿਰੀ ਆਬਾਦੀ ਵਿਚਕਾਰ ਪਾੜੇ ਨੂੰ ਪੂਰਨਾ ਅਤੇ ਚੋਣ ਪ੍ਰਕਿਰਿਆ ਨੂੰ ਹੁਲਾਰਾ ਦੇਣਾ ਹੈ ਤਾਂ ਜੋ ਸ਼ਹਿਰੀ ਅਤੇ ਨੌਜਵਾਨ ਅਬਾਦੀ ਦੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ। ਸਚਿਨ ਤੇਂਦੁਲਕਰ (Sachin Tendulkar) ਨੇ ਭਾਰਤੀ ਚੋਣ ਕਮਿਸ਼ਨ ਲਈ 'ਨੈਸ਼ਨਲ ਆਈਕਲ' ਵਜੋਂ ਆਪਣੀ ਭੂਮਿਕਾ ਵਿੱਚ, ਆਪਣੇ ਉਤਸ਼ਾਹ ਅਤੇ ਵਚਨਬੱਧਤਾ ਪ੍ਰਗਟਾਈ ਅਤੇ ਕਿਹਾ ਕਿ ਭਾਰਤ ਵਰਗੇ ਜੀਵੰਤ ਲੋਕਤੰਤਰ ਲਈ, ਨੌਜਵਾਨ ਰਾਸ਼ਟਰ ਨਿਰਮਾਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਖੇਡ ਦੇ ਮੈਚਾਂ ਦੌਰਾਨ ਟੀਮ ਇੰਡੀਆ ਲਈ ਜੋ ਦਿਲ ਧੜਕਦੇ ਹਨ, ਇੱਕਮੁੱਠ ਹੋ ਕੇ-'ਇੰਡੀਆ, ਇੰਡੀਆ!' ਆਖਦੇ ਹਨ, ਉਹੀ ਦਿਲ ਸਾਡੇ ਕੀਮਤੀ ਲੋਕਤੰਤਰ ਨੂੰ ਅੱਗੇ ਲਿਜਾਣ ਲਈ ਵੀ ਉਸੇ ਤਰ੍ਹਾਂ ਧੜਕਣਗੇ। ਇਸ ਤਰ੍ਹਾਂ ਕਰਨ ਦਾ ਇੱਕ ਸਧਾਰਨ, ਪਰ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਹੈ ਨਿਯਮਿਤ ਤੌਰ 'ਤੇ ਆਪਣੀ ਵੋਟ ਪਾਉਣਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਟੇਡੀਅਮਾਂ ਤੋਂ ਲੈ ਕੇ ਪੋਲਿੰਗ ਬੂਥਾਂ 'ਤੇ ਖਚਾਖਚ ਭਰਨ ਤੱਕ, ਰਾਸ਼ਟਰੀ ਟੀਮ ਦੇ ਨਾਲ ਖੜ੍ਹੇ ਹੋਣ ਲਈ ਸਮਾਂ ਕੱਢਣ ਤੋਂ ਲੈ ਕੇ ਆਪਣੀ ਵੋਟ ਪਾਉਣ ਲਈ ਸਮਾਂ ਕੱਢਣ ਤੱਕ, ਅਸੀਂ ਜੋਸ਼ ਅਤੇ ਉਤਸ਼ਾਹ ਨੂੰ ਬਰਕਰਾਰ ਰੱਖਾਂਗੇ। ਜਦੋਂ ਦੇਸ਼ ਦੇ ਕੋਨੇ-ਕੋਨੇ ਤੋਂ ਨੌਜਵਾਨ ਚੋਣ ਲੋਕਤੰਤਰ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ, ਤਾਂ ਅਸੀਂ ਆਪਣੇ ਦੇਸ਼ ਦਾ ਇੱਕ ਖੁਸ਼ਹਾਲ ਭਵਿੱਖ ਦੇਖਾਂਗੇ। ਇਸ ਮੌਕੇ 'ਤੇ ਬੋਲਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਸਚਿਨ ਤੇਂਦੁਲਕਰ, ਜੋ ਨਾ ਸਿਰਫ਼ ਭਾਰਤ ਵਿੱਚ ਬਲਕਿ ਵਿਸ਼ਵ ਪੱਧਰ 'ਤੇ ਇੱਕ ਵੱਡੀ ਪਛਾਣ ਰੱਖਦੇ ਹਨ, ਦੀ ਆਪਣੀ ਵਿਰਾਸਤ ਹੈ, ਜੋ ਉਹਨਾਂ ਦੀ ਕ੍ਰਿਕਟ ਦੀ ਲਿਆਕਤ ਤੋਂ ਕਿਤੇ ਵੱਧ ਹੈ।ਰਾਜੀਵ ਕੁਮਾਰ ਨੇ ਕਿਹਾ ਕਿ ਤੇਂਦੂਲਕਰ ਦਾ ਸ਼ਾਨਦਾਰ ਕਰੀਅਰ ਉੱਤਮਤਾ, ਟੀਮ ਵਰਕ ਅਤੇ ਸਫਲਤਾ ਦੀ ਨਿਰੰਤਰ ਕੋਸ਼ਿਸ਼ ਪ੍ਰਤੀ ਉਸਦੀ ਵਚਨਬੱਧਤਾ ਦਾ ਪ੍ਰਮਾਣ ਹੈ। ਭਾਰਤੀ ਚੋਣ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਸਦਾ ਪ੍ਰਭਾਵ ਖੇਡਾਂ ਤੋਂ ਪਰੇ ਹੈ, ਜਿਸ ਨਾਲ ਉਹ ਵੋਟਰਾਂ ਦੀ ਗਿਣਤੀ ਵਧਾਉਣ ਲਈ ਇੱਕ ਆਦਰਸ਼ ਵਿਕਲਪ ਬਣ ਗਏ ਹਨ। ਇਹ ਸਾਂਝੇਦਾਰੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਸ਼ਾਮਲ ਕਰੇਗੀ, ਜਿਸ ਵਿੱਚ ਤੇਂਦੁਲਕਰ ਵੱਲੋਂ ਵੱਖ-ਵੱਖ ਟੀਵੀ ਟਾਕ ਸ਼ੋ/ਪ੍ਰੋਗਰਾਮਾਂ ਅਤੇ ਡਿਜੀਟਲ ਮੁਹਿੰਮਾਂ ਆਦਿ ਵਿੱਚ ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ, ਜਿਸਦਾ ਉਦੇਸ਼ ਵੋਟ ਦੀ ਮਹੱਤਤਾ ਅਤੇ ਦੇਸ਼ ਦੀ ਕਿਸਮਤ ਨੂੰ ਘੜਨ ਵਿੱਚ ਇਸਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਸਮਾਗਮ ਦੌਰਾਨ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਵਿਦਿਆਰਥੀਆਂ ਨੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਵੋਟ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਸਕਿੱਟ ਵੀ ਪੇਸ਼ ਕੀਤੀ। ਭਾਰਤੀ ਚੋਣ ਕਮਿਸ਼ਨ ਆਪਣੇ ਆਪ ਨੂੰ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪ੍ਰਸਿੱਧ ਭਾਰਤੀਆਂ ਨਾਲ ਜੋੜਕੇ ਰੱਖਦਾ ਹੈ ਅਤੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਭਾਗ ਲੈਣ ਲਈ ਵੋਟਰਾਂ ਨੂੰ ਪ੍ਰੇਰਿਤ ਕਰਨ ਹਿੱਤ ਉਹਨਾਂ ਨੂੰ ਰਾਸ਼ਟਰੀ ਆਈਕਨ ਵਜੋਂ ਨਿਯੁਕਤ ਕਰਦਾ ਹੈ। ਪਿਛਲੇ ਸਾਲ ਕਮਿਸ਼ਨ ਨੇ ਮਸ਼ਹੂਰ ਅਭਿਨੇਤਾ ਪੰਕਜ ਤ੍ਰਿਪਾਠੀ ਨੂੰ ਨੈਸ਼ਨਲ ਆਈਕਨ ਵਜੋਂ ਮਾਨਤਾ ਦਿੱਤੀ ਸੀ। ਇਸ ਤੋਂ ਪਹਿਲਾਂ, 2019 ਦੀਆਂ ਲੋਕ ਸਭਾ ਚੋਣਾਂ ਦੌਰਾਨ, ਐਮ.ਐਸ.ਧੋਨੀ, ਆਮਿਰ ਖਾਨ ਅਤੇ ਮੈਰੀਕਾਮ ਵਰਗੇ ਦਿੱਗਜ ਭਾਰਤੀ ਚੋਣ ਕਮਿਸ਼ਨ ਦੇ ਨੈਸ਼ਨਲ ਆਈਕਨ ਸਨ। The post ਭਾਰਤ ਰਤਨ ਸਚਿਨ ਤੇਂਦੁਲਕਰ ਨੇ ਵੋਟਰਾਂ ਨੂੰ ਵੱਧ ਤੋਂ ਵੱਧ ਮਤਦਾਨ ਕਰਨ ਹਿੱਤ ਭਾਰਤੀ ਚੋਣ ਕਮਿਸ਼ਨ ਦੇ ਨੈਸ਼ਨਲ ਆਈਕਨ ਵੱਜੋਂ ਕੀਤੀ ਪਾਰੀ ਦੀ ਸ਼ੁਰੂਆਤ appeared first on TheUnmute.com - Punjabi News. Tags:
|
ਵਿਜੀਲੈਂਸ ਵੱਲੋਂ ਖਨੌਰੀ 'ਚ ਜ਼ਮੀਨ ਦੀ ਫਰਜ਼ੀ ਵਸੀਅਤ ਤਿਆਰ ਕਰਨ ਦੇ ਦੋਸ਼ 'ਚ ਨਾਇਬ ਤਹਿਸੀਲਦਾਰ ਤੇ ਪਟਵਾਰੀ ਗ੍ਰਿਫ਼ਤਾਰ Wednesday 23 August 2023 01:56 PM UTC+00 | Tags: aam-aadmi-party breaking-news chief-minister-bhagwant-mann cm-bhagwant-mann crime khanouri latest-news news punjab the-unmute-breaking-news vigilance-bureau ਚੰਡੀਗੜ੍ਹ, 23 ਅਗਸਤ 2023: ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਖਨੌਰੀ (Khanouri) ਵਿਖੇ ਸਥਿਤ 14 ਕਨਾਲ 11 ਮਰਲੇ ਜ਼ਮੀਨ ਦੇ ਫ਼ਰਜ਼ੀ ਦਸਤਾਵੇਜ਼ ਅਤੇ ਖਾਨਗੀ ਵਸੀਅਤ ਤਿਆਰ ਕਰਨ ਦੇ ਦੋਸ਼ ਵਿੱਚ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਜ਼ਿਲ੍ਹਾ ਮਾਨਸਾ ਦੇ ਬਰੇਟਾ ਵਿਖੇ ਤਾਇਨਾਤ ਹੈ ਅਤੇ ਮੁਲਜ਼ਮ ਪਟਵਾਰੀ ਦੀ ਪਛਾਣ ਬਲਕਾਰ ਸਿੰਘ ਵਜੋਂ ਹੋਈ ਹੈ।ਇਸ ਸਬੰਧੀ ਆਈ.ਪੀ.ਸੀ. ਦੀ ਧਾਰਾ 409, 465, 467, 468, 471 ਅਤੇ 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 13(1)(ਏ) ਅਤੇ 13(2) ਤਹਿਤ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵਿਖੇ ਐਫਆਈਆਰ ਨੰ. 29 ਮਿਤੀ 23.8.23 ਨੂੰ ਦਰਜ ਕੀਤੀ ਗਈ ਹੈ । ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਤਕਾਲੀ ਕਾਨੂੰਨਗੋ ਦਰਸ਼ਨ ਸਿੰਘ, ਜੋ ਹੁਣ ਬਰੇਟਾ ਵਿਖੇ ਨਾਇਬ ਤਹਿਸੀਲਦਾਰ ਹੈ, ਪਟਵਾਰੀ ਬਲਕਾਰ ਸਿੰਘ ਅਤੇ ਤਹਿਸੀਲਦਾਰ ਵਿਪਨ ਭੰਡਾਰੀ ਨੇ ਖਨੌਰੀ ਕਲਾਂ ਦੇ ਦੀਪਕ ਰਾਜ ਨਾਲ ਮਿਲੀਭੁਗਤ ਕਰਕੇ ਖਨੌਰੀ (Khanouri) ਵਿਖੇ 14 ਕਨਾਲ 11 ਮਰਲੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਅਤੇ ਫਰਜ਼ੀ ਖਾਨਗੀ ਵਸੀਅਤ ਤਿਆਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਪਟਿਆਲਾ ਦੀਆਂ ਟੀਮਾਂ ਵੱਲੋਂ ਪਟਵਾਰੀ ਬਲਕਾਰ ਸਿੰਘ ਅਤੇ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। The post ਵਿਜੀਲੈਂਸ ਵੱਲੋਂ ਖਨੌਰੀ ‘ਚ ਜ਼ਮੀਨ ਦੀ ਫਰਜ਼ੀ ਵਸੀਅਤ ਤਿਆਰ ਕਰਨ ਦੇ ਦੋਸ਼ ‘ਚ ਨਾਇਬ ਤਹਿਸੀਲਦਾਰ ਤੇ ਪਟਵਾਰੀ ਗ੍ਰਿਫ਼ਤਾਰ appeared first on TheUnmute.com - Punjabi News. Tags:
|
ICC ODI Ranking: ਵਨਡੇ ਰੈਂਕਿੰਗ 'ਚ ਸ਼ੁਭਮਨ ਗਿੱਲ ਨੂੰ ਮਿਲਿਆ ਫਾਇਦਾ, ਵਿਰਾਟ ਕੋਹਲੀ ਨੌਵੇਂ ਸਥਾਨ 'ਤੇ Wednesday 23 August 2023 02:04 PM UTC+00 | Tags: bcci breaking-news cricket-news icc-odi-ranking shubman-gill virat-kohli ਚੰਡੀਗੜ੍ਹ, 23 ਅਗਸਤ 2023: ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਨੂੰ ਤਾਜ਼ਾ ਆਈਸੀਸੀ ਵਨਡੇ ਰੈਂਕਿੰਗ ਵਿੱਚ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਗਿੱਲ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੌਥੇ ਸਥਾਨ ‘ਤੇ ਬਰਕਰਾਰ ਹੈ। ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਨੌਵੇਂ ਸਥਾਨ ‘ਤੇ ਹਨ। ਗੇਂਦਬਾਜ਼ਾਂ ‘ਚ ਮੁਹੰਮਦ ਸਿਰਾਜ ਇਕ ਸਥਾਨ ਦੇ ਨੁਕਸਾਨ ਨਾਲ ਪੰਜਵੇਂ ਅਤੇ ਕੁਲਦੀਪ ਯਾਦਵ 10ਵੇਂ ਸਥਾਨ ‘ਤੇ ਹਨ। ਹੰਬਨਟੋਟਾ ‘ਚ ਪਹਿਲੇ ਵਨਡੇ ‘ਚ ਅਫਗਾਨਿਸਤਾਨ ‘ਤੇ ਪਾਕਿਸਤਾਨ ਦੀ ਜਿੱਤ ਨੇ ਆਈਸੀਸੀ ਰੈਂਕਿੰਗ ‘ਚ ਉਨ੍ਹਾਂ ਦੇ ਕਈ ਖਿਡਾਰੀਆਂ ਨੂੰ ਹੁਲਾਰਾ ਦਿੱਤਾ ਹੈ। ਪਾਕਿਸਤਾਨ ਦੇ ਬਾਬਰ ਆਜ਼ਮ 880 ਰੇਟਿੰਗ ਅੰਕਾਂ ਨਾਲ ਦੱਖਣੀ ਅਫਰੀਕਾ ਦੇ ਰਾਸੀ ਵੈਨ ਡੇਰ ਡੁਸਨ (777) ਤੋਂ ਅੱਗੇ ਹਨ, ਜਦਕਿ ਇਮਾਮ 752 ਅੰਕਾਂ ਨਾਲ ਤੀਜੇ ਸਥਾਨ ‘ਤੇ ਹਨ। ਭਾਰਤ ਦਾ ਸ਼ੁਭਮਨ ਗਿੱਲ 743 ਰੇਟਿੰਗ ਅੰਕਾਂ ਨਾਲ ਚੌਥੇ ਅਤੇ ਪਾਕਿਸਤਾਨ ਦਾ ਫਖਰ ਜ਼ਮਾਨ 740 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਪਾਕਿਸਤਾਨ ਦਾ ਮੁਹੰਮਦ ਰਿਜ਼ਵਾਨ ਅਫਗਾਨਿਸਤਾਨ ਖਿਲਾਫ 21 ਦੌੜਾਂ ਦੀ ਪਾਰੀ ਦੇ ਬਾਅਦ ਬੱਲੇਬਾਜ਼ਾਂ ਦੀ ਸੂਚੀ ‘ਚ ਤਿੰਨ ਸਥਾਨ ਉੱਪਰ ਚੜ੍ਹ ਕੇ 58ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸਦੇ ਨਾਲ ਹੀ ਵਿਰਾਟ ਕੋਹਲੀ 705 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹਨ | The post ICC ODI Ranking: ਵਨਡੇ ਰੈਂਕਿੰਗ ‘ਚ ਸ਼ੁਭਮਨ ਗਿੱਲ ਨੂੰ ਮਿਲਿਆ ਫਾਇਦਾ, ਵਿਰਾਟ ਕੋਹਲੀ ਨੌਵੇਂ ਸਥਾਨ ‘ਤੇ appeared first on TheUnmute.com - Punjabi News. Tags:
|
ਪਾਕਿਸਤਾਨ ਫੌਜ ਵੱਲੋਂ 6 ਭਾਰਤੀ ਨਾਗਰਿਕ ਗ੍ਰਿਫਤਾਰ, ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਮੰਗੀ ਮੱਦਦ Wednesday 23 August 2023 02:24 PM UTC+00 | Tags: breaking-news indian-government news pakistan pakistani-media ਫਿਰੋਜ਼ਪੁਰ , 23 ਅਗਸਤ 2023: ਬੀਤੇ ਦਿਨ ਪਾਕਿਸਤਾਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ 6 ਭਾਰਤੀ ਨਾਗਰਿਕਾਂ (Indian citizens) ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨੀ ਮੀਡੀਆ ਮੁਤਾਬਕ 29 ਜੁਲਾਈ ਤੋਂ 3 ਅਗਸਤ ਦੌਰਾਨ ਪਾਕਿਸਤਾਨ ਰੇਂਜਰਸ ਨੇ ਪਾਕਿਸਤਾਨ ਸਰਹੱਦ ਤੋਂ ਗ੍ਰਿਫਤਾਰ ਕੀਤੇ ਹਨ। ਜਿਨ੍ਹਾਂ ਦੀ ਪਹਿਚਾਣ ਗੁਰਮੇਜ ਸਿੰਘ, ਸ਼ਿੰਦਰ ਸਿੰਘ, ਜੋਗਿੰਦਰ ਸਿੰਘ ਇਹ ਤਿੰਨੋਂ ਨੌਜਵਾਨ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਕਿਲਚਾ ਦੇ ਹਨ। ਖਬਰ ਨਸ਼ਰ ਹੋਣ ‘ਤੇ ਜਦੋਂ ਪਰਿਵਾਰ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੈ | ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈਕਿ ਤਿੰਨੋਂ ਨੌਜਵਾਨਾਂ ਨੂੰ ਭਾਰਤ ਲਿਆਂਦਾ ਜਾਵੇ। ਪਾਕਿਸਤਾਨੀ ਮੀਡੀਆ ਵੱਲੋਂ ਜਿਨ੍ਹਾਂ 6 ਭਾਰਤੀ ਨਾਗਰਿਕਾਂ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਗੁਰਮੇਲ ਸਿੰਘ, ਛਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਵਾਸੀ ਪਿੰਡ ਕਿਲਚੇ (ਫਿਰੋਜ਼ਪੁਰ), ਵਿਸ਼ਾਲ ਜੀਤ ਸਿੰਘ ਵਾਸੀ ਫਿਰੋਜ਼ਪੁਰ, ਮਹਿੰਦਰ ਸਿੰਘ ਵਾਸੀ ਜਲੰਧਰ ਅਤੇ ਗੁਰਵਿੰਦਰ ਸਿੰਘ ਵਾਸੀ ਲੁਧਿਆਣਾ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਖੁਫੀਆ ਏਜੰਸੀਆਂ ਵੱਲੋਂ ਇਨ੍ਹਾਂ ਨੌਜਵਾਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਇਸ ਸਬੰਧੀ ਕੋਈ ਵੀ ਅਧਿਕਾਰੀ ਜਾਂ ਏਜੰਸੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਗ੍ਰਿਫਤਾਰ ਕੀਤੇ ਨੌਜਵਾਨਾਂ (Indian citizens) ਦੇ ਪਰਿਵਾਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਤਿੰਨੋਂ ਨੌਜਵਾਨ ਕੰਬਾਈਨ ਚਲਾਉਣ ਅਤੇ ਰਿਪੇਅਰ ਦਾ ਕੰਮ ਕਰਦੇ ਹਨ। ਜੋ ਘਰੋਂ ਕੰਬਾਈਨ ‘ਤੇ ਕੰਮ ਕਰਨ ਲਈ ਗਏ ਸਨ। ਜੋ ਪਿਛਲੇ ਇੱਕ ਮਹੀਨੇ ਤੋਂ ਘਰ ਵਾਪਸ ਨਹੀਂ ਆਏ ਜਿਸ ਤੋਂ ਬਾਅਦ ਕੁੱਝ ਪਰਿਵਾਰਾਂ ਉਨ੍ਹਾਂ ਦੀ ਗੁੰਮਸ਼ੁਦਾ ਦੀ ਰਿਪੋਰਟ ਵੀ ਲਿਖਾਈ ਜਾ ਚੁੱਕੀ ਹੈ। ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਕੱਲ੍ਹ ਇੱਕ ਖ਼ਬਰ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰਾਂ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਨ। ਜੋ ਉਨ੍ਹਾਂ ‘ਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ, ਉਹ ਗਲਤ ਹਨ। ਉਨ੍ਹਾਂ ਕਿਹਾ ਮਸ਼ੀਨ ‘ਤੇ ਕੰਮ ਕਰਨ ਕਰਕੇ ਉਹ ਨਸ਼ਾ ਜ਼ਰੂਰ ਕਰਦੇ ਸਨ। ਪਰ ਨਸ਼ਾ ਤਸਕਰੀ ਬਿਲਕੁਲ ਨਹੀਂ । ਇਸ ਦੌਰਾਨ ਜੋਗਿੰਦਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਉਸਦੇ ਪਿਤਾ ਅਜਿਹਾ ਕੋਈ ਕੰਮ ਨਹੀਂ ਕਰਦੇ ਸਨ ਅਤੇ ਨਾ ਹੀ ਉਨ੍ਹਾਂ ਕਦੇ ਘਰ ਅਜਿਹੇ ਕੰਮ ਬਾਰੇ ਕੋਈ ਗੱਲ ਕੀਤੀ ਹੈ | ਉਸਨੇ ਕਿਹਾ ਉਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਕਿ ਉਸਦੇ ਪਿਤਾ ਪਾਕਿਸਤਾਨ ਕਿਵੇਂ ਪਹੁੰਚੇ ਹਨ। ਬੱਚੀ ਨੇ ਦੱਸਿਆ ਪਿਛਲੇ ਇੱਕ ਮਹੀਨੇ ਤੋਂ ਉਹ ਆਪਣੇ ਪਿਤਾ ਦੀ ਉਡੀਕ ਕਰ ਰਹੀ ਹੈ। ਘਰ ਦੇ ਹਲਾਤ ਖ਼ਰਾਬ ਹੋ ਚੁੱਕੇ ਹਨ ਕਿਉਂਕਿ ਉਸਦੇ ਪਿਤਾ ਦੀ ਕਮਾਈ ਨਾਲ ਹੀ ਘਰ ਦਾ ਗੁਜਾਰਾ ਚੱਲਦਾ ਸੀ। ਬੱਚੀ ਨੇ ਦੱਸਿਆ ਕਿ ਹੁਣ ਤਾਂ ਉਸਦਾ ਸਕੂਲ ਵੀ ਛੁੱਟ ਗਿਆ ਹੈ, ਕਿਉਂਕਿ ਫੀਸ ਦੇਣ ਲਈ ਘਰ ਕੋਈ ਪੈਸਾ ਨਹੀਂ ਹੈ। ਇਥੋਂ ਤੱਕ ਕਿ ਘਰ ਵਿੱਚ ਸਿਲੰਡਰ ਲਿਆਉਣ ਲਈ ਵੀ ਪੈਸਾ ਨਹੀਂ ਹੈ। ਉਹ ਚੁੱਲ੍ਹਾ ਬਾਲ ਕੇ ਗੁਜਾਰਾ ਕਰ ਰਹੇ ਹਨ। ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਅਜਿਹਾ ਕੋਈ ਕੰਮ ਨਹੀਂ ਕਰਦੇ ਸਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ। ਕਿ ਪਾਕਿਸਤਾਨ ਵਿੱਚ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਭਾਰਤ ਲਿਆਂਦਾ ਜਾਵੇ। The post ਪਾਕਿਸਤਾਨ ਫੌਜ ਵੱਲੋਂ 6 ਭਾਰਤੀ ਨਾਗਰਿਕ ਗ੍ਰਿਫਤਾਰ, ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਮੰਗੀ ਮੱਦਦ appeared first on TheUnmute.com - Punjabi News. Tags:
|
ਪੰਜਾਬ 'ਚ ਆਏ ਹੜ੍ਹ ਕੁਦਰਤੀ ਆਫ਼ਤ ਜਾਂ ਆਪ ਸਹੇੜੀ ਮੁਸੀਬਤ ? Wednesday 23 August 2023 03:05 PM UTC+00 | Tags: aam-aadmi-party bmbb breaking-news cm-bhagwant-mann floods latest-news news punjab punjab-natural-disaster punjab-news the-unmute-breaking-news ਚੰਡੀਗੜ੍, 23 ਅਗਸਤ 2023: ਪੰਜਾਬ ਇੱਕ ਵਾਰ ਫਿਰ ਹੜ੍ਹਾਂ (floods) ਦੀ ਮਾਰ ਝੱਲ ਰਿਹਾ ਹੈ | ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡ ਪਾਣੀ ਵਿੱਚ ਡੁੱਬ ਗਏ ਹਨ, ਇਸਦੇ ਨਾਲ ਹੀ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਹਨ | ਦੂਜੇ ਪਾਸੇ ਡੈਮਾਂ ਤੋਂ ਲਗਾਤਾਰ ਪਾਣੀਆਂ ਛੱਡਿਆ ਜਾ ਰਿਹਾ ਹੈ | ਹੁਣ ਸਵਾਲ ਉੱਠ ਰਹੇ ਹਨ ਕਿ ਇਹ ਕੁਦਰਤੀ ਆਫ਼ਤ ਹੈ ਜਾਂ ਸੰਬੰਧਿਤ ਮਹਿਕਮਿਆਂ ਅਤੇ ਪ੍ਰਸ਼ਾਸਨ ਦੀ ਅਣਗਹਿਲੀ ? ਅਜਿਹੀਆਂ ਚਰਚਾਵਾਂ ਹਨ ਕਿ ਪੰਜਾਬ ਵਿੱਚ ਆਏ ਹੜ੍ਹ ਰੋਕੇ ਜਾ ਸਕਦੇ ਸੀ ਜਾਂ ਇਹਨਾਂ ਦਾ ਪ੍ਰਕੋਪ ਘਟਾਇਆ ਜਾ ਸਕਦਾ ਸੀ | ਅਜਿਹਾ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਅਦਾਰਿਆਂ ਅਤੇ ਸਰਕਾਰਾਂ ਵਿਚਾਲੇ ਤਾਲਮੇਲ ਦੀ ਕਮੀ ਦੀ ਸਜ਼ਾ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਲੋਕ ਭੁਗਤਦੇ ਨਜ਼ਰ ਆ ਰਹੇ ਹਨ | 1- ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਜਿਸਦੇ ਅੰਡਰ ਭਾਖੜਾ, ਪੌਂਗ ਅਤੇ ਪੰਡੋਹ ਡੈਮ ਆਉਂਦੇ ਹਨ | ਚਰਚਾ ਇਹ ਵੀ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਹਨਾਂ ਹੜ੍ਹਾਂ (floods) ਲਈ ਸੂਬੇ ‘ਚ ਕੁੱਲ 23 ਡੈਮਾਂ ‘ਚੋਂ 21 ਜਿਹਨਾਂ ਵਿੱਚ ਭਾਖੜਾ, ਪੌਂਗ ਅਤੇ ਪੰਡੋਹ ਡੈਮ ਵੀ ਸ਼ਾਮਲ ਹਨ, ਉਨ੍ਹਾਂ ਨੂੰ ਡੈਮ ਸੇਫਟੀ ਨੌਰਮਜ਼, ਕੇਂਦਰੀ ਜਲ ਕਮਿਸ਼ਨ ਤੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ 2015 ਦੀਆਂ ਗਾਈਡਲਾਈਨਜ਼ ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਿਆ ਹੈ | ਪਰ ਇਸਦਾ ਅਸਲ ਸੱਚ ਪੰਜਾਬ ਜਾਂ ਕੇਂਦਰ ਸਰਕਾਰ ਦੁਆਰਾ ਕਰਵਾਈ ਨਿਰਪੱਖ ਜਾਂਚ ਚ ਹੀ ਸਾਹਮਣੇ ਆ ਸਕਦਾ ਹੈ | ਪੰਜਾਬ ‘ਚ ਮੀਂਹ ਨਹੀਂ ਸਨ ਪਰ ਭਾਖੜਾ ਅਤੇ ਪੌਂਗ ਡੈਮ ‘ਚੋਂ ਇਕਦਮ ਅਤੇ ਤੇਜ਼ੀ ਨਾਲ ਪਾਣੀ ਛੱਡਿਆ ਗਿਆ ਕੇ ਲੋਕਾਂ ਅਤੇ ਪ੍ਰਸ਼ਾਸ਼ਨ ਨੂੰ ਬਚਾਵ ਕਰਨ ਦਾ ਮੌਕਾ ਹੀ ਨਹੀਂ ਮਿਲਿਆ | ਕਿਹਾ ਜਾ ਰਿਹਾ ਹੈ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਵਰਕਿੰਗ, ਪਾਰਦਰਸ਼ਿਤਾ ਅਤੇ ਦੂਰ ਦ੍ਰਿਸ਼ਟੀ ਦੀ ਘਾਟ ਕਰਕੇ ਪੰਜਾਬ ਨੂੰ ਇਹ ਦਿਨ ਦੇਖਣੇ ਪਏ ਹਨ |ਜਿਸ ‘ਤੇ ਸਫਾਈਆਂ ਦਾ ਦੌਰ ਜਾਰੀ ਹੈ | ਕਿਹਾ ਇਹ ਵੀ ਜਾ ਰਿਹਾ ਹੈ ਕਿ ਬੀ.ਬੀ.ਐੱਮ.ਬੀ ਨੇ ਮੌਸਮ ਦੀ ਸਹੀ ਭਵਿੱਖਵਾਨੀ ਨਾ ਦੇਣ ਲਈ ਮੌਸਮ ਵਿਭਾਗ ਨੂੰ ਦੋਸ਼ ਦੇ ਰਿਹਾ ਹੈ | ਚਰਚਾ ਇਹ ਵੀ ਹੈ ਕਿ ਬੀ.ਬੀ.ਐੱਮ.ਬੀ ਦੇ ਚੇਅਰਮੈਨ ਮੁਤਾਬਕ 12 ਤੋਂ 15 ਅਗਸਤ ਯਾਨੀ ਤਿੰਨ ਦਿਨਾਂ ‘ਚ ਪੌਂਗ ਡੈਮ ਚ 7.30 ਲੱਖ ਕਿਊਸਕ ਪਾਣੀ ਆਇਆ ਜੋ ਸਹੀ ਨਹੀਂ ਮੰਨਿਆ ਜਾ ਰਿਹਾ | ਚਰਚਾ ਹੈ ਕਿ 15 ਜੁਲਾਈ ਤੋਂ ਹੀ ਡੈਮ ਭਰਨ ਦੇ ਲੱਛਣ ਸ਼ੁਰੂ ਹੋ ਗਏ ਸਨ ਪਰ ਡੈਮ ‘ਚੋਂ ਸਿਰਫ 41 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਜੋ ਕੇ ਦੁੱਗਣਾ ਛੱਡਿਆ ਜਾ ਸਕਦਾ ਸੀ | ਜਿਸਨੂੰ ਲੈ ਕੇ ਕੁਝ ਸੁਹਿਰਦ ਇੰਜੀਨਿਅਰ ਇਸ ਬਾਰੇ ਚਿੰਤਤ ਵੀ ਸਨ | 14 ਅਗਸਤ ਨੂੰ ਭਾਖੜਾ ਡੈਮ ਦਾ ਪੱਧਰ 1478 ਫੁੱਟ ਜਦਕਿ ਫੁੱਲ ਸਮਰੱਥਾ 1680 ਫੁੱਟ ਇੱਕ ਚਰਚਾ ਇਹ ਵੀ ਹੈ ਕਿ ਯੂਰਪ ਆਪਣੀਆਂ ਨਦੀਆਂ ਨੂੰ ਪੁਨਰ ਸੁਰਜੀਤ ਕਰਨ ਲਈ ਪੁਰਾਣੇ ਡੈਮਾਂ ਕੋਲੋਂ ਮੁਕਤੀ ਪਾ ਰਿਹਾ ਹੈ | ਉਸੇ ਤਰਾਂ ਪੰਜਾਬ ਸਰਕਾਰ ਨੂੰ ਵੀ ਆਉਣ ਵਾਲੇ ਸਮੇਂ ਨੂੰ ਧਿਆਨ ‘ਚ ਰੱਖ ਕੇ ਯੋਜਨਾ ਉਲੀਕਣੀ ਚਾਹੀਦੀ ਹੈ ਅਤੇ ਹੜ੍ਹਾਂ ਬਾਰੇ ਤਫਤੀਸ਼ ਕਰਵਾ ਕੇ ਦੋਸ਼ੀਆਂ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ | ਪਹਾੜਾਂ ‘ਚ ਵਾਰ-ਵਾਰ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਜਾਂਦੀ ਹੈ | ਪੰਜਾਬੀਆਂ ਬੰਨ੍ਹ ‘ਚ ਪਏ ਪਾੜ ਅਤੇ ਉਨ੍ਹਾਂ ਦੀ ਨਿਗਰਾਨੀ ਰੱਖ ਰਹੇ ਹਨ | ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਾਨਸੂਨ ਦੇ ਵਾਪਸ ਮੁੜਨ ਤੱਕ ਖਤਰਾ ਹੀ ਹੈ | ਪੰਜਾਬ ਦੇ ਲੋਕ ਇੰਨੀ ਗਰਮੀ, ਹੁੰਮਸ, ਗੁੰਮ ਮੌਸਮ ;ਚ ਮਿੱਟੀ ਦੀਆਂ ਬੋਰੀਆਂ ਭਰਕੇ ਪਾੜ ਪੂਰ ਰਹੇ ਹਨ | ਸ਼ਾਇਦ ਹੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੋਵੇ | The post ਪੰਜਾਬ ‘ਚ ਆਏ ਹੜ੍ਹ ਕੁਦਰਤੀ ਆਫ਼ਤ ਜਾਂ ਆਪ ਸਹੇੜੀ ਮੁਸੀਬਤ ? appeared first on TheUnmute.com - Punjabi News. Tags:
|
ਪ੍ਰਤਾਪ ਬਾਜਵਾ ਵੱਲੋਂ ਕਿਸਾਨਾਂ 'ਤੇ ਝੂਠੇ ਕੇਸ ਦਰਜ ਕਰਨ ਲਈ 'ਆਪ' ਦੀ ਤਿੱਖੀ ਆਲੋਚਨਾ Wednesday 23 August 2023 03:09 PM UTC+00 | Tags: aam-aadmi-party aap cm-bhagwant-mann cricket-news farmers farmers-protest latest-news news partap-bajwa punjab-police ਚੰਡੀਗੜ੍ਹ, 23 ਅਗਸਤ 2023: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ (farmers) ‘ਤੇ ਝੂਠੇ ਕੇਸ ਦਰਜ ਕਰਨ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ‘ਆਪ’ ਸਰਕਾਰ ਅਧੀਨ ਪੰਜਾਬ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਅੱਤਿਆਚਾਰ ਕੀਤੀ ਅਤੇ ਹੁਣ ਪੁਲਿਸ ਜਾਅਲੀ ਕੇਸਾਂ ਨਾਲ ਕਿਸਾਨਾਂ ਨੂੰ ਤੰਗ ਕਰ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੁਲਿਸ ਨੇ ਪੁਲਿਸ ਲਾਠੀਚਾਰਜ ਤੋਂ ਬਾਅਦ 53 ਕਿਸਾਨਾਂ ਵਿਰੁੱਧ ਆਈਪੀਸੀ ਦੀ ਧਾਰਾ 307, 323, 353, 186, 148 ਅਤੇ 149 ਤਹਿਤ ਝੂਠੇ ਕੇਸ ਦਰਜ ਕੀਤੇ ਹਨ। ਇਹ ਬਹੁਤ ਹੀ ਨਿੰਦਣਯੋਗ ਹੈ। ਕੀ ਅਸੀਂ ਲੋਕਤੰਤਰੀ ਦੇਸ਼ ਵਿੱਚ ਰਹਿ ਰਹੇ ਹਾਂ? ‘ਆਪ’ ਦੀ ਜ਼ਾਲਮ ਹਕੂਮਤ ਆਪਣੀ ਤਾਨਾਸ਼ਾਹੀ ਪੁਲਿਸ ਦੀ ਮਦਦ ਨਾਲ ਅਸਹਿਮਤੀ ਦੀਆਂ ਆਵਾਜ਼ਾਂ ਦਾ ਗਲ਼ਾ ਘੁੱਟਣ ‘ਤੇ ਤੁਲੀ ਹੋਈ ਹੈ। ਬੇਕਸੂਰ ਕਿਸਾਨਾਂ ‘ਤੇ ਮੁਕੱਦਮਾ ਦਰਜ ਕਰਨ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ‘ਤੇ ਕਿਸਾਨ ਪ੍ਰੀਤਮ ਸਿੰਘ ਦੇ ਬੇਰਹਿਮੀ ਨਾਲ ਕਤਲ ਲਈ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਕਾਨੂੰਨੀ ਨਤੀਜੇ ਭੁਗਤਣੇ ਚਾਹੀਦੇ ਹਨ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੁਲਿਸ ਨੂੰ ਕਿਸਾਨਾਂ ਨੂੰ ਬੇਇੱਜ਼ਤ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਹਦਾਇਤਾਂ ਦੀ ਪਾਲਨਾ ਕਰਦਿਆਂ ਪੁਲਿਸ ਨੇ ਸਿੱਖ ਕਿਸਾਨਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਅਤੇ ਉਨ੍ਹਾਂ ਨੂੰ ਵਾਲਾਂ ਤੋਂ ਖਿੱਚ ਲਿਆ ਗਿਆ। ਪ੍ਰਦਰਸ਼ਨਕਾਰੀ ਮਹਿਲਾ ਕਿਸਾਨਾਂ ਨਾਲ ਪੁਰਸ਼ ਪੁਲਿਸ ਕਰਮਚਾਰੀਆਂ ਨੇ ਕੁੱਟਮਾਰ ਕੀਤੀ। ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਦੀ ਜਲਦੀ ਅਦਾਇਗੀ ਦੀ ਮੰਗ ‘ਤੇ ਕਿਸਾਨ ਯੂਨੀਅਨਾਂ ਨਾਲ ਇਕਜੁੱਟਤਾ ਜ਼ਾਹਿਰ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਕਿਸਾਨ ਯੂਨੀਅਨਾਂ ਨਾਲ ਇਕਜੁੱਟ ਹੋ ਕੇ ਖੜੀ ਰਹੇਗੀ ਜਿਵੇਂ ਕਿ ਉਸ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੀਤਾ ਸੀ। ਪੰਜਾਬ ਕਾਂਗਰਸ ਪੁਲਿਸ ਵੱਲੋਂ ਕਤਲ ਕੀਤੇ ਗਏ ਪ੍ਰੀਤਮ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਦੁਸ਼ਟਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪੰਜਾਬ ਦੇ ਲੋਕ ਇਸ ਜ਼ਾਲਮ ਹਕੂਮਤ ਦੀ ਹਰ ਹਰਕਤ ‘ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਉਹ 2024 ਦੀਆਂ ਲੋਕ ਸਭਾ ਚੋਣਾਂ ‘ਚ ‘ਆਪ’ ਨੂੰ ਸਬਕ ਸਿਖਾਉਣਗੇ। The post ਪ੍ਰਤਾਪ ਬਾਜਵਾ ਵੱਲੋਂ ਕਿਸਾਨਾਂ ‘ਤੇ ਝੂਠੇ ਕੇਸ ਦਰਜ ਕਰਨ ਲਈ ‘ਆਪ’ ਦੀ ਤਿੱਖੀ ਆਲੋਚਨਾ appeared first on TheUnmute.com - Punjabi News. Tags:
|
ਸਿੱਖਿਆ ਮੰਤਰੀ ਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਚੰਦਰਯਾਨ-3 ਦੀ ਚੰਦਰਮਾ 'ਤੇ ਸਫਲ ਲੈਂਡਿੰਗ ਲਈ ਇਸਰੋ ਦੇ ਵਿਗਿਆਨੀਆਂ ਤੇ ਦੇਸ਼ ਨੂੰ ਵਧਾਈ Wednesday 23 August 2023 05:18 PM UTC+00 | Tags: breaking-news chandrayaan isro moon scientists ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਗਸਤ 2023: ਚੰਦਰਯਾਨ- 3 (Chandrayaan-3) ਦੇ ਚੰਦਰਮਾ 'ਤੇ ਉਤਰਨ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਅੱਜ ਇਸ ਮਾਣਮੱਤੀ ਘੜੀ ਮੌਕੇ , ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੇ ਨਾਲ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਵਿਗਿਆਨੀਆਂ ਅਤੇ ਦੇਸ਼ ਵਾਸੀਆਂ ਨੂੰ ਇਸ ਇਤਿਹਾਸਕ ਪਲ ਦੀ ਵਧਾਈ ਦਿੱਤੀ। ਇਸ ਮਾਣਮੱਤੇ ਪਲ ਦੀ ਉਡੀਕ ਕਰਦੇ ਹੋਏ, ਇਸ ਅਭਿਲਾਸ਼ੀ ਮਿਸ਼ਨ ਲਈ ਆਪਣੀਆਂ ਸ਼ੁਭ ਕਾਮਨਾਵਾਂ ਭੇਜਣ ਲਈ ਰਾਜ ਭਰ ਦੇ ਸਰਕਾਰੀ ਸਕੂਲਾਂ ਵਿੱਚ ਸਵੇਰ ਤੋਂ ਹੀ ਹੋਣਹਾਰ ਵਿਦਿਆਰਥੀਆਂ ਨੇ ਪੋਸਟਰ ਬਣਾਉਣ, ਨਾਅਰੇ ਲਿਖਣ, ਪੇਂਟਿੰਗਾਂ ਵਿੱਚ ਹਿੱਸਾ ਲਿਆ। ਸਕੂਲਾਂ ਦੇ ਆਲੇ-ਦਆਲੇ ਇਸਰੋ ਲਈ ਜ਼ੋਰਦਾਰ ਵਿਚਾਰ-ਵਟਾਂਦਰੇ ਅਤੇ ਦਿਲੀ ਸੰਦੇਸ਼ਾਂ ਨੂੰ ਪ੍ਰਗਟਾਉਂਦੇ ਹੋਏ ਭਾਵਾਂ ਦੀ ਇੱਕ ਲਹਿਰ ਜਹੀ ਛਾਈ ਸੀ । ਇਹ ਮਿਸ਼ਨ ਇੱਕ ਇਤਿਹਾਸਕ ਮੀਲ ਪੱਥਰ ਵਜੋਂ ਨਿਸ਼ਾਨਦੇਹੀ ਕਰਦਾ ਹੈ ਕਿਉਂਕਿ ਇਸਦਾ ਉਦੇਸ਼ ਉਸ ਅਣਪਛਾਤੇ ਖੇਤਰ ਵਿੱਚ ਸਭ ਤੋਂ ਪਹਿਲਾਂ ਉਤਰਨਾ ਹੈ, ਜੋ ਆਪਣੇ ਪਰਛਾਵੇਂਦਾਰ ਟੋਇਆਂ ਲਈ ਜਾਣਿਆ ਜਾਂਦਾ ਹੈ ਅਤੇ ਜਿਸ 'ਤੇ ਪਾਣੀ ਹੋਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ। ਵਿਦਿਆਰਥੀਆਂ ਵਿੱਚ ਉਤਸ਼ਾਹ ਸਾਂਝਾ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, "ਚੰਦਰਯਾਨ-3 (Chandrayaan-3) ਦੀ ਚੰਦਰਮਾ 'ਤੇ ਸਫਲਤਾਪੂਰਵਕ ਲੈਂਡਿੰਗ ਨਾਲ ਪੂਰਾ ਪੰਜਾਬ ਖੁਸ਼ ਹੈ ਅਤੇ ਅਸੀਂ ਆਪਣੀਆਂ ਸ਼ੁੱਭ ਕਾਮਨਾਵਾਂ ਦੇ ਰਹੇ ਹਾਂ। ਚੰਦਰਯਾਨ-3 ਨੂੰ ਇਸਰੋ ਸ਼੍ਰੀ ਹਰੀਕੋਟਾ ਤੋਂ ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। 14 ਪੁਲਾੜ ਯਾਤਰੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ 40 ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ ਹੁਣ ਇਹ ਚੰਦਰਮਾ 'ਤੇ ਪਹੁੰਚ ਗਿਆ ਹੈ। ਵਿਦਿਆਰਥੀਆਂ ਅੰਦਰਲੇ ਉਤਸ਼ਾਹ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਵਰਤਾਰੇ ਨੂੰ ਦਰਸਾਉਂਦੇ ਪੋਸਟਰ, ਪੇਂਟਿੰਗ ਅਤੇ ਕੁਇਜ਼ ਮੁਕਾਬਲੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਕਰਵਾਏ ਗਏ ਹਨ ਅਤੇ ਵਿਦਿਆਰਥੀਆਂ ਨੇ ਚੰਦਰਯਾਨ-3 ਦੇ ਚੰਦਰਮਾ 'ਤੇ ਉਤਰਨ 'ਤੇ ਵਧਾਈ ਦੇਣ ਲਈ ਇਨ੍ਹਾਂ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਨੌਜਵਾਨਾਂ ਦੇ ਮਨਾਂ ਚੋਂ ਨਿੱਕਲੀਆਂ ਸ਼ੁਭਕਾਮਨਾਵਾਂ ਸ਼ਾਮ ਦੀ ਰੌਣਕ ਹੋਰ ਵਧਾ ਰਹੀਆਂ ਹਨ। ਸਕੂਲਾਂ ਵਿੱਚ ਦਿਨ ਭਰ ਚੱਲ ਰਹੇ ਸਮਾਗਮਾਂ ਵਿੱਚ ਵਿਦਿਆਰਥੀਆਂ ਨੇ ਆਪਣੇ ਉਤਸ਼ਾਹ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਚੰਦਰਯਾਨ-3 ਦੇ ਚੰਦਰਮਾ ਉੱਤੇ ਉਤਰਨ ਵਾਲੀ ਇਸ ਇਤਿਹਾਸਕ ਘਟਨਾ ਨੇ ਉਨ੍ਹਾਂ ਦੇ ਮਨਾਂ ਵਿੱਚ ਅਥਾਹ ਮਾਣ ਅਤੇ ਜੋਸ਼ ਭਰ ਦਿੱਤਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਇਸ ਇਤਿਹਾਸਕ ਪ੍ਰਾਪਤੀ ਨੂੰ ਦੇਖਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਸੀ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਵਿਗਿਆਨੀਆਂ 'ਤੇ ਬਹੁਤ ਮਾਣ ਹੈ। The post ਸਿੱਖਿਆ ਮੰਤਰੀ ਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਚੰਦਰਯਾਨ-3 ਦੀ ਚੰਦਰਮਾ 'ਤੇ ਸਫਲ ਲੈਂਡਿੰਗ ਲਈ ਇਸਰੋ ਦੇ ਵਿਗਿਆਨੀਆਂ ਤੇ ਦੇਸ਼ ਨੂੰ ਵਧਾਈ appeared first on TheUnmute.com - Punjabi News. Tags:
|
ਮੁੱਖ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ Wednesday 23 August 2023 05:22 PM UTC+00 | Tags: aam-aadmi-party chandrayaan-3 isro lander-of-chandrayaan-3 latest-news news ਚੰਡੀਗੜ੍ਹ, 23 ਅਗਸਤ 2023: ਚੰਦਰਯਾਨ-3 ਦੀ ਸਫ਼ਲਤਾ ਨੂੰ ਇਤਿਹਾਸਕ ਘਟਨਾ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਰਾਸ਼ਟਰ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਦੇ ਹੌਸਲੇ ਤੇ ਲਗਨ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਈ ਹੈ। ਟੈਲੀਵਿਜ਼ਨ ਰਾਹੀਂ ਇਸ ਮਾਣਮੱਤੇ ਪਲ ਦੇ ਹਕੀਕੀ ਰੂਪ ਲੈਣ ਦਾ ਗਵਾਹ ਬਣਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਨੇੜ ਭਵਿੱਖ ਵਿੱਚ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ ਅਤੇ ਸਾਡੇ ਵਿਗਿਆਨੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਪਲ ਹੈ, ਜਿਸ ਨੇ ਚੰਦਰਮਾ ‘ਤੇ ਜੀਵਨ ਦੀ ਖੋਜ ਕਰਨ ਲਈ ਨਵੇਂ ਦਿਸਹੱਦੇ ਖੋਲ੍ਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸ਼ਾਨਦਾਰ ਉਪਲਬਧੀ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪੁਲਾੜ ਵਾਹਨ ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। The post ਮੁੱਖ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest