TV Punjab | Punjabi News Channel: Digest for August 23, 2023

TV Punjab | Punjabi News Channel

Punjabi News, Punjabi TV

Table of Contents

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਟਰੰਪ ਦੀ ਭਾਰਤ ਨੂੰ ਧਮਕੀ

Monday 21 August 2023 10:27 PM UTC+00 | Tags: donald-trump harley-davidson-motorcycles india news tax top-news trending-news u.s-president usa washington world


Washington- ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸੇ ਵਿਚਾਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਕੁਝ ਅਮਰੀਕੀ ਉਤਪਾਦਾਂ ਖ਼ਾਸ ਕਰਕੇ ਹਾਰਲੇ-ਡੇਵਿਡਸਨ ਮੋਟਰਸਾਈਕਲਾਂ 'ਤੇ ਭਾਰਤ 'ਚ ਉੱਚ ਟੈਕਸਾਂ ਦਾ ਮੁੱਦਾ ਚੁੱਕਿਆ ਹੈ ਅਤੇ ਧਮਕੀ ਦਿੱਤੀ ਹੈ ਕਿ ਜੇਕਰ ਉਹ ਮੁੜ ਸੱਤਾ 'ਚ ਆਏ ਤਾਂ ਦੇਸ਼ 'ਚ ਇਸੇ ਤਰ੍ਹਾਂ ਦੇ ਟੈਕਸ ਲਗਾਏ ਜਾਣਗੇ।
ਅਮਰੀਕੀ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ ਟਰੰਪ ਨੇ ਟਰੰਪ ਨੇ ਭਾਰਤ ਨੂੰ 'ਟੈਕਸਿੰਗ ਕਿੰਗ' ਦੱਸਿਆ ਸੀ ਅਤੇ ਮਈ 2019 'ਚ ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸ (ਜੀਐਸਪੀ) ਨੂੰ ਖਤਮ ਕਰ ਦਿੱਤਾ ਸੀ ਜੋ ਅਮਰੀਕੀ ਬਾਜ਼ਾਰ 'ਚ ਭਾਰਤ ਨੂੰ ਤਰਜੀਹੀ ਦਿੰਦਾ ਸੀ।
ਟਰੰਪ (77) ਨੇ ਦੋਸ਼ ਲਾਇਆ ਸੀ ਕਿ ਭਾਰਤ ਨੇ ਅਮਰੀਕਾ ਨੂੰ 'ਆਪਣੇ ਬਾਜ਼ਾਰਾਂ ਤੱਕ ਬਰਾਬਰ ਅਤੇ ਨਿਰਪੱਖ ਪਹੁੰਚ' ਨਹੀਂ ਦਿੱਤੀ ਹੈ। 'ਫਾਕਸ ਬਿਜ਼ਨਸ ਨਿਊਜ਼' ਦੇ ਲੈਰੀ ਕੁਡਲੋ ਨੂੰ ਦਿੱਤੇ ਇੰਟਰਵਿਊ 'ਚ ਟਰੰਪ ਨੇ ਭਾਰਤ ਦੀਆਂ ਟੈਕਸ ਦਰਾਂ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਨੂੰ ਬਹੁਤ ਜ਼ਿਆਦਾ ਦੱਸਿਆ। ਸਾਬਕਾ ਰਾਸ਼ਟਰਪਤੀ ਨੇ ਕਿਹਾ, ”ਦੂਜੀ ਚੀਜ਼ ਜੋ ਮੈਂ ਚਾਹੁੰਦਾ ਹਾਂ ਉਹ ਇਕਸਾਰ ਟੈਕਸ ਹੈ…ਭਾਰਤ ਉੱਚ ਟੈਕਸ ਵਸੂਲਦਾ ਹੈ। ਮੈਂ ਇਸਨੂੰ ਹਾਰਲੇ-ਡੇਵਿਡਸਨ (ਮੋਟਰਸਾਈਕਲ) ਨਾਲ ਦੇਖਿਆ। ਮੈਂ ਇਹ ਵੀ ਕਿਹਾ ਕਿ ਤੁਸੀਂ ਭਾਰਤ ਵਰਗੇ ਦੇਸ਼ 'ਚ ਕਿਵੇਂ ਹੋ? ਉਹ 100 ਫੀਸਦੀ, 150 ਫੀਸਦੀ ਅਤੇ 200 ਫੀਸਦੀ ਟੈਕਸ ਲਗਾਉਂਦੇ ਹਨ।”
ਟਰੰਪ ਨੇ ਕਿਹਾ, ”ਮੈਂ ਬੱਸ ਇਹੀ ਚਾਹੁੰਦਾ ਹਾਂ… ਜੇਕਰ ਭਾਰਤ ਸਾਡੇ 'ਤੇ ਟੈਕਸ ਲਗਾ ਰਿਹਾ ਹੈ ਤਾਂ ਸਾਨੂੰ ਉਨ੍ਹਾਂ 'ਤੇ ਵੀ ਟੈਕਸ ਲਗਾਉਣਾ ਚਾਹੀਦਾ ਹੈ।” ਉਨ੍ਹਾਂ ਨੇ ਭਾਰਤ ਦੇ ਨਾਲ-ਨਾਲ ਬ੍ਰਾਜ਼ੀਲ 'ਚ ਟੈਕਸ ਪ੍ਰਣਾਲੀ 'ਤੇ ਸਵਾਲ ਉਠਾਏ। ਟਰੰਪ ਨੇ 2024 'ਚ ਰਾਸ਼ਟਰਪਤੀ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਬੁੱਧਵਾਰ ਨੂੰ ਹੋਣ ਵਾਲੀ ਰੀਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਪਹਿਲੀ ਪ੍ਰਾਇਮਰੀ ਬਹਿਸ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਰੀਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਲਈ ਬੁੱਧਵਾਰ ਨੂੰ ਹੋਣ ਵਾਲੀ ਪਹਿਲੀ ਪ੍ਰਾਇਮਰੀ ਬਹਿਸ 'ਚ ਹਿੱਸਾ ਨਹੀਂ ਲੈਣਗੇ।
ਟਰੰਪ ਨੇ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ 'ਤੇ ਲਿਖਿਆ, ''ਜਨਤਾ ਜਾਣਦੀ ਹੈ ਕਿ ਮੈਂ ਕੌਣ ਹਾਂ, ਮੇਰਾ ਰਾਸ਼ਟਰਪਤੀ ਕਾਰਜਕਾਲ ਕਿੰਨਾ ਸਫਲ ਰਿਹਾ ਹੈ। ਇਸ ਲਈ ਮੈਂ ਬਹਿਸ ਨਹੀਂ ਕਰਾਂਗਾ।'' ਹਾਲਾਂਕਿ ਸਾਬਕਾ ਰਾਸ਼ਟਰਪਤੀ ਦੇ ਬੁਲਾਰੇ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਹ ਹਰ ਪ੍ਰਾਇਮਰੀ ਬਹਿਸ ਦਾ ਬਾਈਕਾਟ ਕਰਨ ਦੀ ਯੋਜਨਾ ਬਣਾ ਰਹੇ ਹਨ ਜਾਂ ਕੀ ਉਹ ਇਸ ਬਹਿਸ ਨੂੰ ਛੱਡ ਦੇਣਗੇ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਐਤਵਾਰ ਨੂੰ ਕਿਹਾ ਕਿ ਟਰੰਪ ਅਤੇ ਉਨ੍ਹਾਂ ਦੀ ਟੀਮ ਨੇ ਰੀਪਬਲਿਕਨ ਨੈਸ਼ਨਲ ਕਮੇਟੀ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਦੀ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੌਰਾਨ ਟਰੰਪ ਦੇ ਵਿਰੋਧੀਆਂ ਨੇ ਬਹਿਸ 'ਚ ਹਿੱਸਾ ਨਾ ਲੈਣ 'ਤੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ।

The post ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਟਰੰਪ ਦੀ ਭਾਰਤ ਨੂੰ ਧਮਕੀ appeared first on TV Punjab | Punjabi News Channel.

Tags:
  • donald-trump
  • harley-davidson-motorcycles
  • india
  • news
  • tax
  • top-news
  • trending-news
  • u.s-president
  • usa
  • washington
  • world

ਅਮਰੀਕਾ ਦੇ ਸਿਆਟਲ 'ਚ ਹੋਈ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ, ਛੇ ਹੋਰ ਜ਼ਖ਼ਮੀ

Monday 21 August 2023 10:53 PM UTC+00 | Tags: killed mount-baker news police seattle shooting top-news trending-news usa world


Seattle- ਅਮਰੀਕਾ 'ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਦੱਖਣੀ ਸਿਆਟਲ 'ਚ ਇੱਕ ਹੁੱਕਾ ਲਾਉਂਜ 'ਚ ਐਤਵਾਰ ਨੂੰ ਹੋਈ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ। ਸਥਾਨਕ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਮਾਊਂਟ ਬੇਕਰ ਇਲਾਕੇ 'ਚ ਹੋਈ ਇਸ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਇਸ ਦੌਰਾਨ ਦੋ ਵਿਅਕਤੀ, ਜਿਨ੍ਹਾਂ ਦੀ ਉਮਰ ਕ੍ਰਮਵਾਰ 22 ਸਾਲ ਅਤੇ 33 ਸਾਲ ਸੀ, ਦੀ ਮੌਤ ਹੋ ਚੁੱਕੀ ਸੀ, ਜਦਕਿ ਇੱਕ 30 ਸਾਲਾ ਔਰਤ ਨੇ ਹਾਰਬਰਵਿਊ ਮੈਡੀਕਲ ਸੈਂਟਰ 'ਚ ਜਾ ਕੇ ਦਮ ਤੋੜ ਦਿੱਤਾ।
ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਜ਼ਖ਼ਮੀ ਹੋਏ ਬਾਕੀ ਛੇ ਵਿਅਕਤੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ, ਜਿਨ੍ਹਾਂ 'ਚੋਂ ਇੱਕ 23 ਸਾਲਾ ਵਿਅਕਤੀ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਉੱਥੇ ਬਾਕੀ ਪੰਜ ਪੀੜਤਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੀ ਉਮਰ 21 ਸਾਲ ਤੋਂ 38 ਸਾਲ ਦਰਮਿਆਨ ਹੈ। ਹਾਲਾਂਕਿ ਪੁਲਿਸ ਵਲੋਂ ਪੀੜਤਾਂ ਦੇ ਨਾਂ ਅਜੇ ਜਾਰੀ ਨਹੀਂ ਕੀਤੇ ਗਏ ਹਨ।
ਜਾਂਚਕਰਤਾਵਾਂ ਵਲੋਂ ਗੋਲੀਬਾਰੀ ਦੇ ਕਾਰਨਾਂ ਦੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਲੋਂ ਮੌਕੇ ਤੋਂ ਪੰਜ ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਇਸ ਗੋਲੀਬਾਰੀ 'ਚ ਸੰਭਾਵਿਤ ਸ਼ੱਕੀ ਜਾਂ ਸ਼ੱਕੀਆਂ ਦੇ ਨਾਂ ਅਜੇ ਜਾਰੀ ਨਹੀਂ ਕੀਤੇ ਹਨ। ਇਸ ਘਟਨਾ ਤੋਂ ਬਾਅਦ ਸਿਆਟਲ ਦੇ ਮੇਅਰ ਬਰੂਸ ਹੈਰੇਲ ਨੇ ਇੱਕ ਬਿਆਨ 'ਚ ਕਿਹਾ ਕਿ ਬੇਸ਼ੱਕ ਸਿਆਟਲ ਪੁਲਿਸ ਨੇ ਜੁਲਾਈ 'ਚ ਬੰਦੂਕਾਂ ਨੂੰ ਬਰਾਮਦ ਕਰਨ ਦੀ ਆਪਣੀ ਤੇਜ਼ ਅਤੇ ਰਿਕਾਰਡ ਗਤੀ ਨੂੰ ਕਾਇਮ ਰੱਖਿਆ ਹੈ ਪਰ ਅਜੇ ਵੀ ਗ਼ਲਤ ਹੱਥਾਂ 'ਚ ਗ਼ੈਰ-ਕਾਨੂੰਨੀ ਬੰਦੂਕਾਂ ਹਨ, ਜੋ ਕਿ ਇਸ ਤਰ੍ਹਾਂ ਦੇ ਹੋਰ ਦੁਖਾਂਤ ਨੂੰ ਭੜਕਾਉਣ ਲਈ ਵਰਤੀਆਂ ਜਾ ਸਕਦੀਆਂ ਹਨ।

The post ਅਮਰੀਕਾ ਦੇ ਸਿਆਟਲ 'ਚ ਹੋਈ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ, ਛੇ ਹੋਰ ਜ਼ਖ਼ਮੀ appeared first on TV Punjab | Punjabi News Channel.

Tags:
  • killed
  • mount-baker
  • news
  • police
  • seattle
  • shooting
  • top-news
  • trending-news
  • usa
  • world

ਵਾਸ਼ਿੰਗਟਨ ਦੇ ਜੰਗਲ 'ਚ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਦੀ ਮੌਤ

Monday 21 August 2023 11:19 PM UTC+00 | Tags: fire medical-lake news spokane top-news trending-news usa washington wildfire world


Washington- ਅਮਰੀਕਾ ਅਤੇ ਕੈਨੇਡਾ 'ਚ ਇਸ ਵਾਰ ਜੰਗਲਾਂ ਦੀ ਅੱਗ ਨੇ ਤਬਾਹੀ ਮਚਾਈ ਹੋਈ ਹੈ ਅਤੇ ਦੋਹਾਂ ਹੀ ਦੇਸ਼ਾਂ 'ਚ ਵੱਖ-ਵੱਖ ਥਾਵਾਂ 'ਤੇ ਲੱਗੀ ਜੰਗਲੀ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਹਨ। ਦੋਹਾਂ ਦੇਸ਼ਾਂ 'ਚ ਜੇਕਰ ਇੱਕ ਪਾਸੇ ਅੱਗ 'ਤੇ ਕਾਬੂ ਪੈਂਦਾ ਹੈ ਤਾਂ ਕਿਸੇ ਹੋਰ ਇਲਾਕੇ 'ਚ ਅੱਗ ਦੇ ਭੜਕਣ ਦੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ। ਅਜਿਹਾ ਹੀ ਮਾਮਲਾ ਹੁਣ ਅਮਰੀਕਾ ਦੇ ਪੂਰਬੀ ਵਾਸ਼ਿੰਗਟਨ 'ਚ ਆਇਆ ਹੈ, ਜਿੱਥੇ ਜੰਗਲੀ ਅੱਗ ਦੇ ਚੱਲਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਹਜ਼ਾਰਾਂ ਨੂੰ ਲੋਕਾਂ ਨੂੰ ਤੁਰੰਤ ਘਰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਕਾਫ਼ੀ ਤੇਜ਼ ਗਤੀ ਨਾਲ ਅੱਗੇ ਵੱਧ ਰਹੀ ਹੈ ਅਤੇ 'ਸਮੱਸਿਆ ਵਾਲੇ ਮੌਸਮ' ਦੇ ਚੱਲਦਿਆਂ ਇਸ 'ਤੇ ਕਾਬੂ ਪਾਉਣਾ ਕਾਫ਼ੀ ਔਖਾ ਹੋ ਰਿਹਾ ਹੈ। ਵਾਸ਼ਿੰਗਟਨ ਕੁਦਰਤੀ ਸਰੋਤ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿ ਕਥਿਤ ਤੌਰ 'ਤੇ 'ਗ੍ਰੇ ਫਾਇਰ' ਨੇ ਸਪੋਕੇਨ ਨੇੜੇ 185 ਤੋਂ ਵੱਧ ਇਮਾਰਤਾਂ ਨੂੰ ਸਾੜ ਦਿੱਤਾ, ਜਦਕਿ 9,500 ਏਕੜ ਤੋਂ ਵੱਧ ਇਲਾਕੇ ਨੂੰ ਇਸ ਨੇ ਜਲਾ ਕੇ ਖ਼ਾਕ ਬਣਾ ਦਿੱਤਾ।
ਵਿਭਾਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਜੇ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਵੇਂ ਲੱਗੀ ਪਰ ਇਹ ਸ਼ੁੱਕਰਵਾਰ ਦੁਪਹਿਰ ਦੇ ਆਸ-ਪਾਸ ਭੜਕੀ ਅਤੇ ਹਵਾ ਤੇ ਸੁੱਕੀਆਂ ਝਾੜੀਆਂ ਕਾਰਨ ਇਹ ਤੇਜ਼ੀ ਨਾਲ ਅੱਗੇ ਵਧੀ। ਅੱਗ ਦੇ ਚੱਲਦਿਆਂ ਸਪੋਕੇਨ ਕਾਊਂਟੀ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਥੇ ਸੰਕਟਕਾਲ ਦਾ ਐਲਾਨ ਕਰ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਲੈਵਲ 3 ਨਿਕਾਸੀ, ਜਿਸ ਨੂੰ 'ਗੋ ਨਾਓ' ਹੁਕਮ ਵੀ ਕਿਹਾ ਜਾਂਦਾ ਹੈ, ਵਾਸ਼ਿੰਗਟਨ ਦੇ ਮੈਡੀਕਲ ਲੇਕ ਸ਼ਹਿਰ 'ਚ ਜਾਰੀ ਕੀਤੇ ਗਏ ਹਨ, ਜਿੱਥੇ ਕਿ ਲਗਭਗ 4800 ਲੋਕ ਰਹਿੰਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਲੇਕ ਦੇ ਕੁਝ ਹਿੱਸਿਆਂ 'ਚ ਤਾਂ ਸ਼ਨੀਵਾਰ ਤੱਕ ਬਿਜਲੀ ਵੀ ਨਹੀਂ ਸੀ। ਉੱਧਰ ਸਪੋਕੇਨ ਕਾਊਂਟੀ ਦੇ ਸ਼ੈਰਿਫ ਜੋਹਨ ਨੋਵੇਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜੇ ਮੈਡੀਕਲ ਲੇਕ ਸ਼ਹਿਰ 'ਚ ਨਾ ਆਉਣ। ਉਨ੍ਹਾਂ ਕਿਹਾ ਕਿ ਅਸੀਂ ਕਿਸ਼ਤੀਆਂ ਅਤੇ ਹੈਲੀਕਾਪਟਰਾਂ ਰਾਹੀਂ ਇੱਥੋਂ ਦੇ ਵਸਨੀਕਾਂ ਨੂੰ ਬਾਹਰ ਕੱਢਿਆ ਹੈ।

The post ਵਾਸ਼ਿੰਗਟਨ ਦੇ ਜੰਗਲ 'ਚ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਦੀ ਮੌਤ appeared first on TV Punjab | Punjabi News Channel.

Tags:
  • fire
  • medical-lake
  • news
  • spokane
  • top-news
  • trending-news
  • usa
  • washington
  • wildfire
  • world

ਤੂਫ਼ਾਨ ਦਾ ਸਾਹਮਣਾ ਕਰ ਰਹੇ ਕੈਲੀਫੋਰਨੀਆ 'ਚ ਲੱਗੇ ਭੂਚਾਲ ਦੇ ਝਟਕੇ

Tuesday 22 August 2023 01:01 AM UTC+00 | Tags: california. earthquake los-angeles news storm-hilary top-news trending-news usa world


California- ਤੂਫ਼ਾਨ ਹਿਲੇਰੀ ਦਾ ਸਾਹਮਣਾ ਕਰ ਰਹੇ ਦੱਖਣੀ ਕੈਲੀਫੋਰਨੀਆ ਦੇ ਲੋਕਾਂ ਨੂੰ ਐਤਵਾਰ ਨੂੰ ਇੱਕ ਹੋਰ ਕੁਦਰਤੀ ਆਫ਼ਤ ਭੂਚਾਲ ਦਾ ਸਾਹਮਣਾ ਕਰਨਾ ਪਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਅਤੇ ਇਸ ਦਾ ਕੇਂਦਰ ਲਾਸ ਏਂਜਲਸ ਦੇ ਉੱਤਰ-ਪੱਛਮ 'ਚ ਸੀ।
ਭੂਚਾਲ ਦੇ ਮਗਰੋਂ ਜਲਦ ਹੀ ਸੋਸ਼ਲ ਮੀਡੀਆ 'ਤੇ #hurriquake ਟਰੈਂਡ ਕਰਨ ਲੱਗਾ। ਹਾਲਾਂਕਿ ਇਸ ਭੂਚਾਲ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਬਾਰੇ 'ਚ ਗੱਲਬਾਤ ਕਰਦਿਆਂ ਭੂ-ਵਿਗਿਆਨੀ ਡਾ. ਲੁਸੀ ਜੋਨਜ਼ ਨੇ ਕਿਹਾ ਕਿ ਓਜਈ ਦੇ ਨੇੜੇ ਭੂਚਾਲ ਆਉਣਾ ਦਿਲਚਸਪ ਸੀ ਅਤੇ ਸਾਲ 1932 ਮਗਰੋਂ ਪਹਿਲੀ ਵਾਰ ਇਸ ਥਾਂ 'ਤੇ ਭੂਚਾਲ ਆਇਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਇੱਥੇ ਭੂਚਾਲ ਦੇ ਹੋਰ ਝਟਕੇ ਲੱਗ ਸਕਦੇ ਹਨ। ਦੱਸਣਯੋਗ ਹੈ ਕਿ ਇੱਥੇ ਭੂਚਾਲ ਉਸ ਵੇਲੇ ਆਇਆ, ਜਦੋਂ ਇੱਥੇ ਚੱਕਤਵਰਤੀ ਤੂਫ਼ਾਨ ਹਿਲੇਰੀ ਨੇ ਦਸਤਕ ਦਿੱਤੀ ਸੀ ਅਤੇ ਇਸ ਕਾਰਨ ਇੱਥੋਂ ਦੇ ਬਹੁਤ ਵਸਨੀਕ ਤਾਂ ਹੈਰਾਨ ਹੋ ਗਏ ਅਤੇ ਉਨ੍ਹਾਂ ਨੂੰ ਸਮਝ ਨਾ ਆਵੇ ਕਿ ਉਹ ਲੁਕਣ ਕਿੱਥੇ।
ਉੱਧਰ ਕੌਮੀ ਤੂਫ਼ਾਨ ਸੇਵਾ ਦਾ ਕਹਿਣਾ ਹੈ ਕਿ ਤੂਫ਼ਾਨ ਦੇ ਚੱਲਦਿਆਂ ਇੱਥੇ ਪੈ ਰਹੇ ਇਤਿਹਾਸਕ ਮੀਂਹ ਕਾਰਨ ਸਥਾਨਕ ਪੱਧਰ 'ਤੇ ਵਿਨਾਸ਼ਕਾਰੀ ਹੜ੍ਹ ਦੇ ਨਾਲ-ਨਾਲ ਜ਼ਮੀਨ ਖਿਸਕਣ ਵਰਗੀਆਂ ਹੋਰ ਘਟਨਾਵਾਂ ਦੇ ਕਾਰਨ ਜੀਵਨ ਨੂੰ ਖ਼ਤਰਾ ਹੋਣ ਦੀ ਸੰਭਾਵਨਾ ਹੈ। ਇਸੇ ਦੇ ਚੱਲਦਿਆਂ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਨੇ ਦੱਖਣੀ ਕੈਲੀਫੋਰਨੀਆ ਦੇ ਵਧੇਰੇ ਹਿੱਸਿਆਂ 'ਚ ਸੰਕਟਕਾਲ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ ਅਤੇ ਲੋਕਾਂ ਦੀ ਤੂਫ਼ਾਨ ਨਾਲ ਨਜਿੱਠਣ 'ਚ ਮਦਦ ਕਰਨ ਲਈ 7,500 ਤੋਂ ਵਧੇਰੇ ਸੈਨਿਕਾਂ ਨੂੰ ਇੱਥੇ ਤਾਇਨਾਤ ਕਰ ਦਿੱਤਾ ਗਿਆ ਹੈ।

The post ਤੂਫ਼ਾਨ ਦਾ ਸਾਹਮਣਾ ਕਰ ਰਹੇ ਕੈਲੀਫੋਰਨੀਆ 'ਚ ਲੱਗੇ ਭੂਚਾਲ ਦੇ ਝਟਕੇ appeared first on TV Punjab | Punjabi News Channel.

Tags:
  • california.
  • earthquake
  • los-angeles
  • news
  • storm-hilary
  • top-news
  • trending-news
  • usa
  • world

ਜਾਰਜੀਆ ਚੋਣ ਮਾਮਲੇ 'ਚ ਵੀਰਵਾਰ ਨੂੰ ਗਿ੍ਰਫ਼ਤਾਰ ਹੋਣਗੇ ਟਰੰਪ

Tuesday 22 August 2023 01:52 AM UTC+00 | Tags: atlanta donald-trump georgia georgia-election-case news top-news trending-news usa world


Atlanta- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਚੋਣਾਂ 'ਚ ਦਖ਼ਲ-ਅੰਦਾਜ਼ੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਵੀਰਵਾਰ ਨੂੰ ਅਟਲਾਂਟਾ, ਜਾਰਜੀਆ ਦੀ ਇੱਕ ਅਦਾਲਤ 'ਚ ਖ਼ੁਦ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਮਾਮਲੇ ਦੀ ਦੇਖ-ਰੇਖ ਕਰ ਰਹੇ ਜਾਰਜੀਆ ਦੇ ਇੱਕ ਜੱਜ ਨੇ ਪਹਿਲਾਂ ਹੀ 200,000 ਡਾਲਰ ਦਾ ਜ਼ਮਾਨਤ ਬਾਂਡ ਤੈਅ ਕੀਤਾ ਸੀ। ਜ਼ਮਾਨਤ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਟਰੰਪ ਉਦੋਂ ਤੱਕ ਹੀ ਆਜ਼ਾਦ ਰਹਿ ਸਕਦੇ ਹਨ, ਜਦੋਂ ਤੱਕ ਉਹ ਗਵਾਹਾਂ ਨੂੰ ਡਰਾਉਣ-ਧਮਕਾਉਣ ਦਾ ਯਤਨ ਨਹੀਂ ਕਰਦੇ। ਹਾਲਾਂਕਿ ਟਰੰਪ ਨੇ ਧੋਖਾਧੜੀ ਅਤੇ ਝੂਠੇ ਬਿਆਨਾਂ ਸਣੇ ਆਪਣੇ ਵਿਰੁੱਧ ਲੱਗੇ 13 ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਸੋਮਵਾਰ ਨੂੰ ਪੋਸਟ ਕੀਤੀ ਗਏ ਇਸ ਅਦਾਲਤੀ ਇਕਰਾਰਨਾਮੇ 'ਚ ਇਹ ਕਿਹਾ ਗਿਆ ਹੈ, ''ਮੁਲਜ਼ਮ ਇਸ ਕੇਸ 'ਚ ਸਹਿ-ਪ੍ਰਤੀਰੋਧੀ ਜਾਂ ਗਵਾਹ ਵਜੋਂ ਜਾਣੇ ਜਾਂਦੇ ਕਿਸੇ ਵੀ ਵਿਅਕਤੀ ਨੂੰ ਡਰਾਉਣ ਜਾਂ ਨਿਆਂ ਦੇ ਪ੍ਰਸ਼ਾਸਨ 'ਚ ਰੁਕਾਵਟ ਪਾਉਣ ਲਈ ਕੋਈ ਕੰਮ ਨਹੀਂ ਕਰੇਗਾ।'' ਇਸ ਇਕਰਾਰਨਾਮੇ 'ਚ ਸਾਬਕਾ ਰਾਸ਼ਟਰਪਤੀ ਨੂੰ ਗਵਾਹਾਂ ਜਾਂ ਸਹਿ-ਮੁਲਜ਼ਮਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਸਿੱਧੀ ਜਾਂ ਅਸਿੱਧੀ ਧਮਕੀ ਦੇਣ ਅਤੇ ਵਕੀਲਾਂ ਨੂੰ ਛੱਡ ਕੇ ਉਨ੍ਹਾਂ ਨਾਲ ਕੇਸ ਦੇ ਤੱਥਾਂ ਬਾਰੇ ਕਿਸੇ ਵੀ ਤਰੀਕੇ ਨਾਲ ਸੰਚਾਰ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ। ਇਕਰਾਰਨਾਮੇ 'ਤੇ ਫੁਲਟਨ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਜਨਰਲ ਫਾਨੀ ਵਿਲਿਸ, ਜੋ ਕਿ ਇਸ ਕੇਸ ਦੀ ਨਿਗਰਾਨੀ ਕਰ ਰਹੇ ਹਨ ਅਤੇ ਟਰੰਪ ਦੇ ਵਕੀਲਾਂ ਵਲੋਂ ਹਸਤਾਖ਼ਰ ਕੀਤੇ ਗਏ ਹਨ।
ਉੱਧਰ ਇਸ ਸੰਬੰਧ 'ਚ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Truth Social 'ਤੇ ਇੱਕ ਪੋਸਟ ਪਾਈ ਅਤੇ ਲਿਖਿਆ, ''ਕੀ ਤੁਸੀਂ ਇਸ 'ਤੇ ਵਿਸ਼ਵਾਸ ਕਰ ਸਕਦੇ ਹੋ? ਮੈਂ ਵੀਰਵਾਰ ਨੂੰ ਅਟਲਾਂਟਾ, ਜਾਰਜੀਆ ਜਾ ਰਿਹਾ ਹਾਂ, ਜਿੱਥੇ ਇੱਕ ਰੈਡੀਕਲ ਲੈਫਟ ਡਿਸਟ੍ਰਿਕਟ ਅਟਾਰਨੀ ਫਾਨੀ ਵਿਲਿਸ ਵਲੋਂ ਮੈਨੂੰ ਗਿ੍ਰਫ਼ਤਾਰ ਕੀਤਾ ਜਾਵੇਗਾ।''
ਦੱਸ ਦਈਏ ਕਿ ਸਰਕਾਰੀ ਵਕੀਲਾਂ ਨੇ ਜੱਜ ਨੂੰ 77 ਸਾਲਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੋਣ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਮਾਮਲੇ 'ਚ 4 ਮਾਰਚ 2024 ਨੂੰ ਮੁਕੱਦਮੇ ਦੀ ਤਾਰੀਕ ਤੈਅ ਕਰਨ ਲਈ ਕਿਹਾ ਹੈ। 2024 'ਚ ਰੀਪਬਲਕਿਨ ਪਾਰਟੀ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ 'ਚ ਸਭ ਤੋਂ ਅੱਗੇ ਚੱਲ ਰਹੇ ਟਰੰਪ ਨੂੰ ਵ੍ਹਾਈਟ ਹਾਊਸ 'ਚ ਵਾਪਸੀ ਤੋਂ ਪਹਿਲਾਂ ਹੀ ਚਾਰ ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

The post ਜਾਰਜੀਆ ਚੋਣ ਮਾਮਲੇ 'ਚ ਵੀਰਵਾਰ ਨੂੰ ਗਿ੍ਰਫ਼ਤਾਰ ਹੋਣਗੇ ਟਰੰਪ appeared first on TV Punjab | Punjabi News Channel.

Tags:
  • atlanta
  • donald-trump
  • georgia
  • georgia-election-case
  • news
  • top-news
  • trending-news
  • usa
  • world

ਜ਼ਿਆਦਾ ਸਬਜ਼ੀਆਂ ਖਾਣਾ ਸਿਹਤ ਲਈ ਸਕਦੀਆਂ ਹਨ ਨੁਕਸਾਨਦਾਇਕ, ਜਾਣੋ ਕਿਵੇਂ

Tuesday 22 August 2023 05:00 AM UTC+00 | Tags: green-vegetables green-vegetables-side-effects health health-news-in-punjabi healthy-diet healthy-vegetables tv-punjab-news vegetables


ਸਬਜ਼ੀਆਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਸਬਜ਼ੀਆਂ ਦੇ ਅੰਦਰ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਿਹਤ ਨੂੰ ਕਈ ਸਮੱਸਿਆਵਾਂ ਤੋਂ ਵੀ ਬਚਾ ਸਕਦੇ ਹਨ। ਪਰ ਜੇਕਰ ਇਨ੍ਹਾਂ ਸਬਜ਼ੀਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਖਾਧਾ ਜਾਵੇ ਤਾਂ ਸਿਹਤ ਨੂੰ ਵੀ ਨੁਕਸਾਨ ਹੋ ਸਕਦਾ ਹੈ। ਅੱਜ ਦਾ ਲੇਖ ਇਸ ਵਿਸ਼ੇ ‘ਤੇ ਹੈ। ਅੱਜ ਇਸ ਆਰਟੀਕਲ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਨ ਦੇ ਕੀ ਮਾੜੇ ਪ੍ਰਭਾਵ ਹੁੰਦੇ ਹਨ। ਅੱਗੇ ਪੜ੍ਹੋ…

ਜ਼ਿਆਦਾ ਸਬਜ਼ੀਆਂ ਖਾਣ ਦੇ ਨੁਕਸਾਨ
ਤੁਹਾਨੂੰ ਦੱਸ ਦੇਈਏ ਕਿ ਸਬਜ਼ੀਆਂ ‘ਚ ਕਾਫੀ ਮਾਤਰਾ ‘ਚ ਫਾਈਬਰ ਮੌਜੂਦ ਹੁੰਦਾ ਹੈ। ਅਜਿਹੇ ‘ਚ ਇਹ ਕਬਜ਼ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ। ਪਰ ਜੇਕਰ ਇਨ੍ਹਾਂ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ, ਤਾਂ ਵਿਅਕਤੀ ਨੂੰ ਸਟੂਲ ਲੰਘਣ ਵਿੱਚ ਵੀ ਸਮੱਸਿਆ ਆ ਸਕਦੀ ਹੈ।

ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਵਿਅਕਤੀ ਕੁਪੋਸ਼ਣ ਦਾ ਸ਼ਿਕਾਰ ਵੀ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਸਬਜ਼ੀਆਂ ‘ਚ ਘੁਲਣਸ਼ੀਲ ਫਾਈਬਰ ਮੌਜੂਦ ਹੁੰਦਾ ਹੈ, ਇੰਨੀ ਜ਼ਿਆਦਾ ਮਾਤਰਾ ‘ਚ ਪੋਸ਼ਕ ਤੱਤਾਂ ਦੀ ਸੋਖਣ ਸਮਰੱਥਾ ‘ਤੇ ਮਾੜਾ ਅਸਰ ਪੈਂਦਾ ਹੈ।

ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਵਿਅਕਤੀ ਨੂੰ ਪੇਟ ਦਰਦ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜੇਕਰ ਸਬਜ਼ੀ ਜ਼ਿਆਦਾ ਖਾਧੀ ਜਾਵੇ ਤਾਂ ਇਸ ਦਾ ਅਸਰ ਚਮੜੀ ਦੇ ਰੰਗ ‘ਤੇ ਵੀ ਪੈਂਦਾ ਹੈ।

ਵਿਟਾਮਿਨ ਡੀ ਦੀ ਕਮੀ ਦਾ ਇੱਕ ਕਾਰਨ ਜ਼ਰੂਰਤ ਤੋਂ ਜ਼ਿਆਦਾ ਸਬਜ਼ੀਆਂ ਖਾਣਾ ਵੀ ਹੋ ਸਕਦਾ ਹੈ। ਅਜਿਹੇ ‘ਚ ਜਿਨ੍ਹਾਂ ਲੋਕਾਂ ਨੂੰ ਵਿਟਾਮਿਨ ਡੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸਬਜ਼ੀਆਂ ਦਾ ਸੇਵਨ ਧਿਆਨ ਨਾਲ ਕਰਨਾ ਚਾਹੀਦਾ ਹੈ।

ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੈ, ਜੇਕਰ ਉਹ ਜ਼ਰੂਰੀ ਸਬਜ਼ੀਆਂ ਖਾਂਦੇ ਹਨ ਤਾਂ ਉਨ੍ਹਾਂ ਨੂੰ ਗੈਸ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਨੋਟ – ਉੱਪਰ ਦੱਸੇ ਗਏ ਨੁਕਤੇ ਦਰਸਾਉਂਦੇ ਹਨ ਕਿ ਜੇਕਰ ਲੋੜ ਤੋਂ ਵੱਧ ਸਬਜ਼ੀਆਂ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਨੂੰ ਲਾਭ ਹੁੰਦਾ ਹੈ ਤਾਂ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।

The post ਜ਼ਿਆਦਾ ਸਬਜ਼ੀਆਂ ਖਾਣਾ ਸਿਹਤ ਲਈ ਸਕਦੀਆਂ ਹਨ ਨੁਕਸਾਨਦਾਇਕ, ਜਾਣੋ ਕਿਵੇਂ appeared first on TV Punjab | Punjabi News Channel.

Tags:
  • green-vegetables
  • green-vegetables-side-effects
  • health
  • health-news-in-punjabi
  • healthy-diet
  • healthy-vegetables
  • tv-punjab-news
  • vegetables

ਦਿੱਲੀ ਤੋਂ 100 ਕਿਲੋਮੀਟਰ ਦੀ ਦੂਰੀ 'ਤੇ ਹਨ ਇਹ ਸਥਾਨ, ਤੁਰੰਤ ਬਣਾਓ ਯੋਜਨਾ

Tuesday 22 August 2023 05:08 AM UTC+00 | Tags: best-places-for-tourist best-tourist-destinations hill-stations tourist-destinations tourist-destinations-near-delhi tourist-destinations-near-delhi-travel-places travel travel-news travel-news-in-punjabi travel-tips tv-punjab-news


Tourist Destinations near Delhi:  ਜੇਕਰ ਤੁਸੀਂ ਦਿੱਲੀ-ਐਨਸੀਆਰ ਵਿੱਚ ਰਹਿੰਦੇ ਹੋ, ਤਾਂ ਇਸਦੇ 100 ਕਿਲੋਮੀਟਰ ਦੇ ਅੰਦਰ ਸਥਾਨਾਂ ‘ਤੇ ਜਾਓ। ਦਿੱਲੀ-ਐਨਸੀਆਰ ਵਿੱਚ ਰਹਿਣ ਵਾਲੇ ਸੈਲਾਨੀਆਂ ਨੇ ਦਿੱਲੀ ਅਤੇ ਇਸ ਦੇ ਨੇੜੇ ਦੇ ਜ਼ਿਆਦਾਤਰ ਸਥਾਨਾਂ ਦਾ ਦੌਰਾ ਕੀਤਾ ਹੈ। ਪਰ ਇੱਥੇ ਅਸੀਂ ਤੁਹਾਨੂੰ ਅਜਿਹੀਆਂ ਥਾਵਾਂ ਬਾਰੇ ਦੱਸ ਰਹੇ ਹਾਂ ਜਿੱਥੇ ਬਹੁਤ ਘੱਟ ਸੈਲਾਨੀ ਜਾਂਦੇ ਹਨ। ਵੈਸੇ, ਦਿੱਲੀ ਵਿੱਚ ਹੀ ਸੈਲਾਨੀਆਂ ਲਈ ਘੁੰਮਣ ਲਈ ਇੰਨੀਆਂ ਹੋਰ ਮਸ਼ਹੂਰ ਥਾਵਾਂ ਹਨ ਕਿ ਉਨ੍ਹਾਂ ਨੂੰ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਮੰਨ ਲਓ ਕਿ ਤੁਹਾਡੇ ਕੋਲ ਇੱਕ ਦਿਨ ਹੈ ਅਤੇ ਤੁਸੀਂ ਘੁੰਮਣਾ ਚਾਹੁੰਦੇ ਹੋ, ਤਾਂ ਦਿੱਲੀ ਵਿੱਚ ਹੀ, ਲਾਲ ਕਿਲੇ ਤੋਂ ਕੁਤੁਬ ਮੀਨਾਰ, ਚਾਂਦਨੀ ਚੌਕ ਤੋਂ ਲਾਜਪਤਨਗਰ ਤੱਕ, ਅਜਿਹੀਆਂ ਥਾਵਾਂ ਅਤੇ ਖਰੀਦਦਾਰੀ ਬਾਜ਼ਾਰ ਹਨ ਜਿੱਥੇ ਸਾਰਾ ਦਿਨ ਬਿਤਾਇਆ ਜਾਂਦਾ ਹੈ। ਪਰ ਜੇਕਰ ਤੁਸੀਂ ਦਿੱਲੀ ਤੋਂ 100 ਕਿਲੋਮੀਟਰ ਦੇ ਅੰਦਰ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਇਨ੍ਹਾਂ ਥਾਵਾਂ ਨੂੰ ਅਜ਼ਮਾ ਸਕਦੇ ਹੋ।

ਗੜ੍ਹਮੁਕਤੇਸ਼ਵਰ
ਜੇਕਰ ਤੁਸੀਂ ਦਿੱਲੀ ਤੋਂ 100 ਕਿਲੋਮੀਟਰ ਦੇ ਅੰਦਰ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਗੜ੍ਹਮੁਕਤੇਸ਼ਵਰ ਜਾ ਸਕਦੇ ਹੋ। ਇਹ ਪਵਿੱਤਰ ਸ਼ਹਿਰ ਗੰਗਾ ਨਦੀ ਦੇ ਕੰਢੇ ਵਸਿਆ ਹੋਇਆ ਹੈ। ਦਿੱਲੀ ਤੋਂ ਇਸ ਸਥਾਨ ਦੀ ਦੂਰੀ 93 ਕਿਲੋਮੀਟਰ ਹੈ। ਗੜ੍ਹਮੁਕਤੇਸ਼ਵਰ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿੱਚ ਪੈਂਦਾ ਹੈ। ਇਹ ਜਗ੍ਹਾ ਦਿੱਲੀ-ਐਨਸੀਆਰ ਦੇ ਲੋਕਾਂ ਵਿੱਚ ਕਾਫ਼ੀ ਮਸ਼ਹੂਰ ਹੈ। ਇੱਥੇ ਤੁਸੀਂ ਭਗਵਾਨ ਸ਼ਿਵ ਨੂੰ ਸਮਰਪਿਤ ਮੁਕਤੇਸ਼ਵਰ ਮਹਾਦੇਵ ਮੰਦਰ ਜਾ ਸਕਦੇ ਹੋ ਅਤੇ ਇਸ਼ਨਾਨ ਕਰ ਸਕਦੇ ਹੋ। ਇੱਥੇ ਮਾਂ ਗੰਗਾ ਨੂੰ ਸਮਰਪਿਤ ਇੱਕ ਮੰਦਰ ਵੀ ਹੈ, ਜਿਸ ਨੂੰ ਸੈਲਾਨੀ ਜਾ ਸਕਦੇ ਹਨ।

ਸੁਲਤਾਨਪੁਰ ਬਰਡ ਸੈਂਚੂਰੀ, ਮਾਨੇਸਰ ਅਤੇ ਨੀਮਰਾਨਾ
ਦਿੱਲੀ-ਐਨਸੀਆਰ ਦੇ ਸੈਲਾਨੀ ਸੁਲਤਾਨਪੁਰ ਬਰਡ ਸੈਂਚੂਰੀ, ਮਾਨੇਸਰ ਅਤੇ ਨੀਮਰਾਨਾ ਜਾ ਸਕਦੇ ਹਨ। ਸੁਲਤਾਨਪੁਰ ਬਰਡ ਸੈਂਚੂਰੀ ਦਿੱਲੀ ਤੋਂ ਲਗਭਗ 45 ਕਿਲੋਮੀਟਰ ਦੂਰ ਹੈ। ਇੱਥੇ ਸੈਲਾਨੀ ਪੰਛੀਆਂ ਦੀਆਂ ਕਈ ਕਿਸਮਾਂ ਦੇਖ ਸਕਦੇ ਹਨ ਅਤੇ ਕੁਦਰਤ ਦੇ ਨੇੜੇ ਜਾ ਸਕਦੇ ਹਨ। ਇੱਥੇ ਤੁਹਾਨੂੰ ਸ਼ਾਂਤੀ ਅਤੇ ਆਰਾਮ ਮਿਲੇਗਾ। ਇੱਥੇ ਤੁਸੀਂ ਪੰਛੀਆਂ ਦੀ ਆਵਾਜ਼ ਸੁਣ ਸਕਦੇ ਹੋ ਜੋ ਆਰਾਮ ਦਿੰਦਾ ਹੈ। ਨੀਮਰਾਨਾ ਕਿਲਾ ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਹੈ। ਇਹ ਜਗ੍ਹਾ ਹੁਣ ਹੈਰੀਟੇਜ ਹੋਟਲ ਵਿੱਚ ਤਬਦੀਲ ਹੋ ਗਈ ਹੈ। ਦਿੱਲੀ ਤੋਂ ਇੱਥੋਂ ਦੀ ਦੂਰੀ 117 ਕਿਲੋਮੀਟਰ ਹੈ। ਇਸੇ ਤਰ੍ਹਾਂ ਸੈਲਾਨੀ ਮਾਨਸੀਰ ਦਾ ਦੌਰਾ ਕਰ ਸਕਦੇ ਹਨ। ਇਹ ਸਥਾਨ ਦਿੱਲੀ ਤੋਂ ਸਿਰਫ 43 ਕਿਲੋਮੀਟਰ ਦੂਰ ਹੈ।

The post ਦਿੱਲੀ ਤੋਂ 100 ਕਿਲੋਮੀਟਰ ਦੀ ਦੂਰੀ ‘ਤੇ ਹਨ ਇਹ ਸਥਾਨ, ਤੁਰੰਤ ਬਣਾਓ ਯੋਜਨਾ appeared first on TV Punjab | Punjabi News Channel.

Tags:
  • best-places-for-tourist
  • best-tourist-destinations
  • hill-stations
  • tourist-destinations
  • tourist-destinations-near-delhi
  • tourist-destinations-near-delhi-travel-places
  • travel
  • travel-news
  • travel-news-in-punjabi
  • travel-tips
  • tv-punjab-news

ਸੰਨੀ ਦਿਓਲ ਨੇ ਮੋਦੀ ਦੇ ਮਿਸ਼ਨ 2024 ਨੂੰ ਦਿੱਤਾ ਝਟਕਾ, ਦਿੱਤਾ ਵੱਡਾ ਬਿਆਨ

Tuesday 22 August 2023 05:11 AM UTC+00 | Tags: bjp gurdaspur-lok-sabha-seat india mission-modi-2024 news pm-modi punjab punjab-news punjab-politics sunny-deol top-news trending-news

ਡੈਸਕ- ਫਿਲਮ ਗਦਰ-2 ਦੀ ਸਫਲਤਾ ਤੋਂ ਬਾਅਦ ਫਿਲਮ ਐਕਟਰ ਸੰਨੀ ਦਿਓਲ ਚਰਚਾ 'ਚ ਹਨ। ਦੂਜੇ ਪਾਸੇ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੀ ਕੋਠੀ ਦੀ ਨਿਲਾਮੀ ਦਾ ਨੋਟਿਸ ਵਾਪਸ ਲੈ ਲਿਆ ਹੈ। ਬੈਂਕ ਨੇ ਇਸ ਪਿੱਛੇ ਤਕਨੀਕੀ ਕਾਰਨ ਦੱਸਿਆ ਹੈ। ਪਰ ਵਿਰੋਧੀ ਧਿਰ ਸਰਕਾਰ 'ਤੇ ਹਮਲੇ ਕਰ ਰਹੀ ਹੈ। ਇਸ ਸਭ ਦੇ ਵਿਚਕਾਰ ਸੰਨੀ ਦਿਓਲ ਨੇ ਵੱਡਾ ਐਲਾਨ ਕੀਤਾ ਹੈ। ਇਹ ਐਲਾਨ ਭਾਜਪਾ ਲਈ ਝਟਕੇ ਵਾਂਗ ਹੈ।

ਸੰਨੀ ਦਿਓਲ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਚੋਣ ਨਹੀਂ ਲੜਨਗੇ। ਇਕ ਮੀਡੀਆ ਇੰਟਰਵਿਊ 'ਚ ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਦਾ ਸਿਆਸਤ ਵਿੱਚ ਮਨ ਨਹੀਂ ਲੱਗਦਾ, ਉਹ ਅੱਗੇ ਚੋਣਾਂ ਨਹੀਂ ਲੜਨਗੇ। ਸੰਨੀ ਦਿਓਲ ਨੇ ਕਿਹਾ ਕਿ ਉਹ ਸਿਰਫ ਫਿਲਮਾਂ 'ਚ ਕੰਮ ਕਰਨਾ ਚਾਹੁੰਦੇ ਹਨ। ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਸੀਟ ਤੋਂ ਆਪਣਾ ਨਵਾਂ ਉਮੀਦਵਾਰ ਖੜ੍ਹਾ ਕਰੇਗੀ।

ਦੱਸ ਦੇਈਏ ਕਿ ਸੰਨੀ ਦਿਓਲ ਇਸ ਸਮੇਂ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਇਹ ਸੀਟ ਭਾਜਪਾ ਲਈ ਬਹੁਤ ਅਹਿਮ ਹੈ। ਵਿਨੋਦ ਖੰਨਾ 1999 ਤੋਂ 2004 ਅਤੇ 2014 ਤੋਂ 2017 ਤੱਕ ਭਾਜਪਾ ਦੀ ਟਿਕਟ 'ਤੇ ਇਸ ਸੀਟ ਤੋਂ ਮੈਂਬਰ ਵੀ ਰਹੇ। ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਨੇਤਾ ਸੁਨੀਲ ਜਾਖੜ ਇੱਥੇ ਉਪ ਚੋਣ ਜਿੱਤ ਗਏ ਹਨ। ਉਥੇ ਹੀ 2019 'ਚ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਫਿਰ ਤੋਂ ਭਾਜਪਾ ਦੇ ਝੋਲੇ 'ਚ ਪਾ ਦਿੱਤੀ।

ਦੂਜੇ ਪਾਸੇ ਸੁਨੀਲ ਜਾਖੜ ਹੁਣ ਭਾਜਪਾ ਵਿੱਚ ਹਨ ਅਤੇ ਪੰਜਾਬ ਭਾਜਪਾ ਦੀ ਕਮਾਨ ਉਨ੍ਹਾਂ ਦੇ ਹੱਥਾਂ ਵਿੱਚ ਹੈ। ਸੰਨੀ ਦਿਓਲ ਖਿਲਾਫ ਗੁਰਦਾਸਪੁਰ 'ਚ ਨਾਰਾਜ਼ਗੀ ਹੈ। ਕਈ ਵਾਰ ਉਸ ਦੇ ਲਾਪਤਾ ਹੋਣ ਦੇ ਪੋਸਟਰ ਵੀ ਲਾਏ ਜਾ ਚੁੱਕੇ ਹਨ। ਲੋਕਾਂ ਦਾ ਦੋਸ਼ ਹੈ ਕਿ ਉਹ ਗੁਰਦਾਸਪੁਰ ਨਹੀਂ ਆਉਂਦੇ। ਹਾਲ ਹੀ ਵਿੱਚ ਉਨ੍ਹਾਂ ਦੀ ਫਿਲਮ ਗਦਰ-2 ਦਾ ਵੀ ਗੁਰਦਾਸਪੁਰ ਵਿੱਚ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ।

ਉਥੇ ਹੀ ਸੰਨੀ ਦਿਓਲ ਆਪਣੇ ਬੰਗਲੇ ਸੰਨੀ ਵਿਲਾ ਨੂੰ ਬਚਾਉਣ ਲਈ ਉਤਰ ਆਏ ਹਨ। ਉਹ ਆਪਣੇ ਬਕਾਇਆ ਕਰਜ਼ੇ ਦੀ ਅਦਾਇਗੀ ਕਰਨਗੇ। ਉਨ੍ਹਾਂ 'ਤੇ 56 ਕਰੋੜ ਰੁਪਏ ਦਾ ਕਰਜ਼ਾ ਹੈ। ਬੈਂਕ ਨੇ ਈ-ਨਿਲਾਮੀ ਨੋਟਿਸ ਵੀ ਵਾਪਸ ਲੈ ਲਿਆ ਹੈ। ਦੱਸ ਦੇਈਏ ਕਿ ਨਿਲਾਮੀ 25 ਸਤੰਬਰ ਨੂੰ ਹੋਣੀ ਸੀ। ਸੰਨੀ ਦਿਓਲ ਦੇ ਪਿਤਾ ਧਰਮਿੰਦਰ ਗਾਰੰਟਰ ਹਨ।

The post ਸੰਨੀ ਦਿਓਲ ਨੇ ਮੋਦੀ ਦੇ ਮਿਸ਼ਨ 2024 ਨੂੰ ਦਿੱਤਾ ਝਟਕਾ, ਦਿੱਤਾ ਵੱਡਾ ਬਿਆਨ appeared first on TV Punjab | Punjabi News Channel.

Tags:
  • bjp
  • gurdaspur-lok-sabha-seat
  • india
  • mission-modi-2024
  • news
  • pm-modi
  • punjab
  • punjab-news
  • punjab-politics
  • sunny-deol
  • top-news
  • trending-news

ਭੜਕੇ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੀਤਾ ਕੂਚ, ਬਾਰਡਰ ਸੀਲ ਪੁਲਿਸ ਤੈਨਾਤ

Tuesday 22 August 2023 05:18 AM UTC+00 | Tags: cm-bhagwant-mann farmers-protest-punjab india news punjab punjab-news punjab-police punjab-politics top-news trending-news

ਡੈਸਕ- ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਹੜ੍ਹਾਂ ਕਾਰਨ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਅਤੇ ਹੋਰ ਮੰਗਾਂ ਨੂੰ ਲੈ ਕੇ ਮੰਗਲਵਾਰ (22 ਅਗਸਤ) ਨੂੰ ਚੰਡੀਗੜ੍ਹ ਵਿੱਚ ਧਰਨੇ ਦਾ ਐਲਾਨ ਕੀਤਾ ਹੈ। ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪੁਲਿਸ ਪੂਰੀ ਤਿਆਰੀ ਕਰ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਪੰਚਕੂਲਾ ਅਤੇ ਮੁਹਾਲੀ ਨਾਲ ਲੱਗਦੇ ਸ਼ਹਿਰ ਦੇ 27 ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਹੈ। ਇਨ੍ਹਾਂ ਸਾਰੀਆਂ ਥਾਵਾਂ 'ਤੇ ਬੈਰੀਕੇਡ ਲਗਾ ਕੇ ਹਥਿਆਰਬੰਦ ਰਿਜ਼ਰਵ ਫੋਰਸ ਤਾਇਨਾਤ ਕੀਤੀ ਗਈ ਹੈ।

ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ 4000 ਪੁਲਿਸ ਮੁਲਾਜ਼ਮ ਸਰਹੱਦਾਂ 'ਤੇ ਲਾਏ ਹੋਏ ਹਨ ਤੇ ਮੁਹਾਲੀ ਪੁਲਿਸ ਨੇ 1500 ਪੁਲੀਸ ਮੁਲਾਜ਼ਮ ਡਿਊਟੀ 'ਤੇ ਲਾਏ ਹਨ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸੋਮਵਾਰ ਨੂੰ ਸ਼ਹਿਰ ਦੇ ਸਾਰੇ ਪ੍ਰਵੇਸ਼ ਦੁਆਰਾਂ ਦੀ ਚੈਕਿੰਗ ਕੀਤੀ। ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਸਾਰੀਆਂ ਡਿਵੀਜ਼ਨਾਂ ਦੇ ਡੀਐਸਪੀ ਦੀ ਜ਼ਿੰਮੇਵਾਰੀ ਲਗਾਈ ਗਈ ਹੈ।

ਪੰਜਾਬ ਅਤੇ ਹਰਿਆਣਾ ਦੇ ਕਿਸਾਨ ਚੰਡੀਗੜ੍ਹ ਵਿੱਚ ਦਾਖ਼ਲ ਹੋ ਕੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਧਰਨਾ ਦੇਣਾ ਚਾਹੁੰਦੇ ਹਨ। ਚੰਡੀਗੜ੍ਹ ਪੁਲਿਸ ਕਿਸਾਨਾਂ ਨੂੰ ਸਰਹੱਦ 'ਤੇ ਹੀ ਰੋਕਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਪੰਜਾਬ ਅਤੇ ਹਰਿਆਣਾ ਤੋਂ ਚੰਡੀਗੜ੍ਹ ਆਉਣ ਵਾਲੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਦੱਸ ਦੇਈਏ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਕੁੱਲ 16 ਕਿਸਾਨ ਜਥੇਬੰਦੀਆਂ ਨੇ ਟਰੈਕਟਰ ਰੈਲੀ ਅਤੇ ਚੰਡੀਗੜ੍ਹ ਘਿਰਾਓ ਦਾ ਸੱਦਾ ਦਿੱਤਾ ਹੈ। ਜਾਣਕਾਰੀ ਅਨੁਸਾਰ 10 ਹਜ਼ਾਰ ਦੇ ਕਰੀਬ ਕਿਸਾਨਾਂ ਦੇ ਚੰਡੀਗੜ੍ਹ ਵੱਲ ਮਾਰਚ ਕਰਨ ਦੀ ਯੋਜਨਾ ਹੈ। ਚੰਡੀਗੜ੍ਹ ਪੁਲਿਸ ਨੇ ਅਮਨ-ਕਾਨੂੰਨ ਬਣਾਈ ਰੱਖਣ ਲਈ ਸਰਹੱਦੀ ਖੇਤਰ ਵਿੱਚ ਰੈਪਿਡ ਐਕਸ਼ਨ ਫੋਰਸ, ਇੰਡੋ-ਤਿੱਬਤੀਅਨ ਬਾਰਡਰ ਪੁਲੀਸ, ਕੇਂਦਰੀ ਰਿਜ਼ਰਵ ਪੁਲਿਸ ਬਲ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਹਨ। ਐਸਐਸਪੀ ਕੰਵਰਦੀਪ ਕੌਰ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਨੂੰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹੇ 'ਚ ਇਨ੍ਹਾਂ ਨੂੰ ਰੋਕਣ ਲਈ ਵੱਧ ਤੋਂ ਵੱਧ ਫੋਰਸ ਤਾਇਨਾਤ ਕੀਤੀ ਜਾਵੇਗੀ।

The post ਭੜਕੇ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੀਤਾ ਕੂਚ, ਬਾਰਡਰ ਸੀਲ ਪੁਲਿਸ ਤੈਨਾਤ appeared first on TV Punjab | Punjabi News Channel.

Tags:
  • cm-bhagwant-mann
  • farmers-protest-punjab
  • india
  • news
  • punjab
  • punjab-news
  • punjab-police
  • punjab-politics
  • top-news
  • trending-news

ਛੱਤੀਸਗੜ੍ਹ ਵਿੱਚ ਹਰ TOURIST ਨੂੰ ਘੁੰਮਣੇ ਚਾਹੀਦੇ ਹਨ ਇਹ 5 ਸਥਾਨ

Tuesday 22 August 2023 05:30 AM UTC+00 | Tags: chhattisgarh-tourist-places travel travel-news-in-punjabi tv-punjab-news


ਇਸ ਵਾਰ ਤੁਸੀਂ ਛੱਤੀਸਗੜ੍ਹ ਜਾਣ ਦੀ ਯੋਜਨਾ ਬਣਾਓ। ਹਿਮਾਚਲ ਅਤੇ ਉਤਰਾਖੰਡ ਵਾਂਗ ਇਹ ਰਾਜ ਵੀ ਕੁਦਰਤ ਦੀ ਗੋਦ ਵਿੱਚ ਵਸਿਆ ਹੋਇਆ ਹੈ। ਇੱਥੋਂ ਦੇ ਹਰੇ-ਭਰੇ ਜੰਗਲ, ਝਰਨੇ ਅਤੇ ਨਦੀਆਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਇੱਥੇ ਸਭ ਤੋਂ ਵੱਡਾ ਝਰਨਾ ਚਿੱਤਰਕੂਟ ਝਰਨਾ ਹੈ। ਰਾਏਪੁਰ ਇਸ ਰਾਜ ਦੀ ਰਾਜਧਾਨੀ ਹੈ। ਦੇਸ਼ ਅਤੇ ਦੁਨੀਆ ਤੋਂ ਸੈਲਾਨੀ ਛੱਤੀਸਗੜ੍ਹ ਦੇਖਣ ਆਉਂਦੇ ਹਨ। ਮੇਰਾ ਵਿਸ਼ਵਾਸ ਕਰੋ, ਇੱਥੇ ਇੱਕ ਫੇਰੀ ਤੋਂ ਬਾਅਦ, ਤੁਸੀਂ ਅਥਾਹ ਖੁਸ਼ੀ, ਸ਼ਾਂਤੀ ਅਤੇ ਅਨੰਦ ਦਾ ਅਨੁਭਵ ਕਰੋਗੇ। ਇੱਥੇ ਤੁਸੀਂ ਆਦਿਵਾਸੀ ਸੱਭਿਆਚਾਰ ਤੋਂ ਜਾਣੂ ਹੋ ਸਕਦੇ ਹੋ, ਅਤੇ ਉਨ੍ਹਾਂ ਦੇ ਪਹਿਰਾਵੇ, ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਬਾਰੇ ਸਿੱਖ ਸਕਦੇ ਹੋ। ਆਓ ਜਾਣਦੇ ਹਾਂ ਛੱਤੀਸਗੜ੍ਹ ਵਿੱਚ ਸੈਲਾਨੀ ਕਿੱਥੇ ਜਾ ਸਕਦੇ ਹਨ।

ਛੱਤੀਸਗੜ੍ਹ ਨੂੰ ‘ਰਾਈਸ ਬਾਊਲ’ ਕਿਹਾ ਜਾਂਦਾ ਹੈ।
ਸੈਲਾਨੀ ਛੱਤੀਸਗੜ੍ਹ ਦੇ ਸੱਭਿਆਚਾਰ ਨੂੰ ਨੇੜਿਓਂ ਦੇਖ ਸਕਦੇ ਹਨ। ਕੋਈ ਵੀ ਕਬਾਇਲੀ ਨਾਚ, ਮੇਲਿਆਂ, ਸ਼ਿਲਪਕਾਰੀ ਅਤੇ ਰਵਾਇਤੀ ਰੀਤੀ-ਰਿਵਾਜਾਂ ਤੋਂ ਜਾਣੂ ਹੋ ਸਕਦਾ ਹੈ। ਛੱਤੀਸਗੜ੍ਹ ਨੂੰ ਰਾਈਸ ਬਾਊਲ ਕਿਹਾ ਜਾਂਦਾ ਹੈ। ਇੱਥੇ ਤੁਸੀਂ ਕਬਾਇਲੀ ਸਮਾਜ ਨੂੰ ਨੇੜਿਓਂ ਦੇਖ ਸਕਦੇ ਹੋ। ਤੁਸੀਂ ਇੱਥੇ ਸਥਾਨਕ ਪਕਵਾਨਾਂ ਦਾ ਆਨੰਦ ਲੈ ਸਕਦੇ ਹੋ।

ਛੱਤੀਸਗੜ੍ਹ ਦੀਆਂ ਇਨ੍ਹਾਂ 5 ਥਾਵਾਂ ‘ਤੇ ਜਾਓ
ਸੈਲਾਨੀ ਛੱਤੀਸਗੜ੍ਹ ਵਿੱਚ ਰਾਜਨੰਦਗਾਓਂ ਜਾ ਸਕਦੇ ਹਨ। ਇਸ ਪਿੰਡ ਦਾ ਇੱਕ ਹੋਰ ਨਾਮ ਸੰਸਕਾਰਧਨੀ ਹੈ। ਇੱਥੋਂ ਰਾਏਪੁਰ ਦੀ ਦੂਰੀ ਲਗਭਗ 64 ਕਿਲੋਮੀਟਰ ਹੈ। ਇੱਥੇ ਤੁਸੀਂ ਕਈ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕਰ ਸਕਦੇ ਹੋ। ਸੈਲਾਨੀ ਇੱਥੇ ਗਾਇਤਰੀ ਮੰਦਿਰ, ਸ਼ੀਤਲਾ ਮੰਦਿਰ ਅਤੇ ਬਮਲੇਸ਼ਵਰੀ ਮੰਦਿਰ ਦੇ ਦਰਸ਼ਨ ਕਰ ਸਕਦੇ ਹਨ। ਸੈਲਾਨੀ ਛੱਤੀਸਗੜ੍ਹ ਵਿੱਚ ਚਿੱਤਰਕੂਟ ਫਾਲਸ ਦੇਖ ਸਕਦੇ ਹਨ। ਇਹ ਝਰਨਾ ਬਹੁਤ ਸ਼ਾਨਦਾਰ ਹੈ। ਇਹ ਝਰਨਾ ਬਸਤਰ ਜ਼ਿਲ੍ਹੇ ਵਿੱਚ ਇੰਦਰਾਵਤੀ ਨਦੀ ਉੱਤੇ ਸਥਿਤ ਹੈ। ਇਸ ਝਰਨੇ ਦੀ ਉਚਾਈ 90 ਫੁੱਟ ਹੈ। ਇਸ ਝਰਨੇ ਦੀ ਖਾਸੀਅਤ ਇਹ ਹੈ ਕਿ ਬਰਸਾਤ ਦੇ ਦਿਨਾਂ ਵਿਚ ਇਹ ਖੂਨ ਲਾਲ ਹੁੰਦਾ ਹੈ, ਫਿਰ ਗਰਮੀਆਂ ਦੀ ਚਾਂਦਨੀ ਰਾਤ ਵਿਚ ਇਹ ਪੂਰੀ ਤਰ੍ਹਾਂ ਚਿੱਟਾ ਦਿਖਾਈ ਦਿੰਦਾ ਹੈ। ਇਹ ਝਰਨਾ ਛੱਤੀਸਗੜ੍ਹ ਦਾ ਸਭ ਤੋਂ ਵੱਡਾ, ਚੌੜਾ ਅਤੇ ਸਭ ਤੋਂ ਵੱਧ ਪਾਣੀ ਦਾ ਵਹਿਣ ਵਾਲਾ ਝਰਨਾ ਹੈ।

ਸੈਲਾਨੀ ਛੱਤੀਸਗੜ੍ਹ ਦੇ ਭਿਲਾਈ ਦਾ ਦੌਰਾ ਕਰ ਸਕਦੇ ਹਨ। ਇਹ ਸਥਾਨ ਦੁਰਗ ਜ਼ਿਲ੍ਹੇ ਵਿੱਚ ਹੈ ਅਤੇ ਰਾਏਪੁਰ ਤੋਂ ਇਸ ਸ਼ਹਿਰ ਦੀ ਦੂਰੀ ਲਗਭਗ 25 ਕਿਲੋਮੀਟਰ ਹੈ। ਇੱਥੇ ਮਸ਼ਹੂਰ ਭਿਲਾਈ ਸਟੀਲ ਪਲਾਂਟ ਹੈ। ਭਿਲਾਈ ਵਿੱਚ, ਸੈਲਾਨੀ ਮਿੱਤਰੀ ਬਾਗ, ਹਨੂੰਮਾਨ ਮੰਦਰ, ਸਿੱਧੀ ਵਿਨਾਇਕ ਮੰਦਰ, ਬਾਲਾਜੀ ਮੰਦਰ, ਸੁੰਦਰ ਮੰਦਰ ਅਤੇ ਸ਼ਹੀਦ ਪਾਰਕ ਦਾ ਦੌਰਾ ਕਰ ਸਕਦੇ ਹਨ। ਇਸੇ ਤਰ੍ਹਾਂ ਸੈਲਾਨੀ ਰਾਏਪੁਰ ਦੀਆਂ ਕਈ ਥਾਵਾਂ ‘ਤੇ ਜਾ ਸਕਦੇ ਹਨ। ਇਹ ਇੱਕ ਸੁੰਦਰ ਸ਼ਹਿਰ ਹੈ ਅਤੇ ਛੱਤੀਸਗੜ੍ਹ ਦੀ ਰਾਜਧਾਨੀ ਹੈ। ਇਹ ਛੱਤੀਸਗੜ੍ਹ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਸਟੀਲ ਮਾਰਕੀਟ ਲਈ ਮਸ਼ਹੂਰ ਹੈ। ਇੱਥੇ ਸੈਲਾਨੀ ਵਿਵੇਕਾਨੰਦ ਸਰੋਵਰ, ਗਾਂਧੀ ਉਡਾਨ ਪਾਰਕ, ​​ਮਹਾਮਾਇਆ ਮੰਦਰ, ਬੁਧਪਾੜਾ ਝੀਲ, ਗੜ੍ਹ ਕਾਲੇਵਾ ਅਤੇ ਮਹਾਦੇਵ ਘਾਟ ਦਾ ਦੌਰਾ ਕਰ ਸਕਦੇ ਹਨ।

The post ਛੱਤੀਸਗੜ੍ਹ ਵਿੱਚ ਹਰ TOURIST ਨੂੰ ਘੁੰਮਣੇ ਚਾਹੀਦੇ ਹਨ ਇਹ 5 ਸਥਾਨ appeared first on TV Punjab | Punjabi News Channel.

Tags:
  • chhattisgarh-tourist-places
  • travel
  • travel-news-in-punjabi
  • tv-punjab-news

ਸਿੱਧੂ ਮੂਸੇਵਾਲਾ ਨੂੰ ਪੁਲਿਸ ਮੁਲਾਜ਼ਮ ਨੇ ਦੱਸਿਆ 'ਅੱਤਵਾਦੀ', ਭੜਕੇ ਬਲਕੌਰ ਸਿੰਘ

Tuesday 22 August 2023 05:38 AM UTC+00 | Tags: balkaur-singh india jharkhand-police news punjab punjab-news punjab-politics sidhu-moosewala sidhu-moosewala-terrorist top-news trending-news


ਡੈਸਕ- ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ 'ਅਤਿਵਾਦੀ' ਕਹਿਣ ਵਾਲੇ ਪੁਲਿਸ ਮੁਲਾਜ਼ਮ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਮਰਹੂਮ ਗਾਇਕ ਦੇ ਪਿਤਾ ਨੇ ਉਸ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਇਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅਤਿਵਾਦੀ ਕਿਵੇਂ ਕਹਿ ਸਕਦਾ ਹੈ? ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਝਾਰਖੰਡ ਦੇ ਮੁੱਖ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖਣ।

ਬਲਕੌਰ ਸਿੰਘ ਨੇ ਟਵੀਟ ਕਰਦਿਆਂ ਕਿਹਾ, "ਇਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅਤਿਵਾਦੀ ਕਿਵੇਂ ਕਹਿ ਸਕਦਾ ਹੈ? ਉਹ ਵਿਸ਼ਵ ਪ੍ਰਸਿੱਧ ਕਲਾਕਾਰ ਸੀ। ਭਾਰਤ ਦਾ ਨਾਂਅ ਦੁਨੀਆਂ ਭਰ 'ਚ ਚਮਕਾਉਣ ਵਾਲੇ ਨੌਜਵਾਨ ਨੂੰ ਕੋਈ ਕਿਵੇਂ ਬਦਨਾਮ ਕਰ ਸਕਦਾ ਹੈ? ਜਾਂ ਇਹ ਟਿੱਪਣੀ ਪੱਗ ਬੰਨ੍ਹਣ ਵਾਲੇ ਵਿਅਕਤੀ ਪ੍ਰਤੀ ਨਫ਼ਰਤ ਦਾ ਹਿੱਸਾ ਹੈ?"।
ਇਕ ਹੋਰ ਟਵੀਟ ਵਿਚ ਉਨ੍ਹਾਂ ਲਿਖਿਆ, "ਮੁੱਖ ਮੰਤਰੀ ਭਗਵੰਤ ਮਾਨ ਨੂੰ ਝਾਰਖੰਡ ਦੇ ਮੁੱਖ ਮੰਤੀਰ ਹੇਮੰਤ ਸੇਰੋਨ ਨੂੰ ਪੱਤਰ ਲਿਖਣਾ ਚਾਹੀਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਅਤੇ ਪੰਜਾਬੀ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਝਾਰਖੰਡ ਪੁਲਿਸ ਨੂੰ ਲਿਖਤੀ ਮੁਆਫੀ ਮੰਗਣੀ ਚਾਹੀਦੀ ਹੈ"।

ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਹਮਣੇ ਆਈ ਵੀਡੀਉ ਝਾਰਖੰਡ ਦੀ ਦੱਸੀ ਜਾ ਰਹੀ ਹੈ। ਇਸ ਵਿਚ ਇਕ ਪੁਲਿਸ ਮੁਲਾਜ਼ਮ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕ ਕੇ ਖੜ੍ਹਾ ਨਜ਼ਰ ਆਉਂਦਾ ਹੈ। ਉਹ ਨੌਜਵਾਨ ਵਲੋਂ ਮੋਟਰਸਾਈਕਲ ‘ਤੇ ਲਗਾਈ ਗਈ ਸਿੱਧੂ ਮੂਸੇਵਾਲਾ ਦੀ ਤਸਵੀਰ ਵੇਖ ਕੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਨੂੰ ਆਦਰਸ਼ ਮੰਨ ਰਹੇ ਹੋ, ਜੋ 'ਅਤਿਵਾਦੀ' ਹੈ। ਇਹ ਵੀਡੀਉ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋਈ। ਇਸ ਸਬੰਧੀ ਝਾਰਖੰਡ ਪੁਲਿਸ ਦੇ ਐਸ.ਐਚ.ਓ. ਭੂਸ਼ਨ ਕੁਮਾਰ ਨੇ ਅਪਣੀ ਗਲਤੀ ਮੰਨਦਿਆਂ ਮੁਆਫ਼ੀ ਮੰਗ ਲਈ ਹੈ ਪਰ ਮਰਹੂਮ ਗਾਇਕ ਦੇ ਪ੍ਰਸ਼ੰਸਕ ਇਸ ਟਿੱਪਣੀ ਨੂੰ ਲੈ ਕੇ ਕਾਫੀ ਨਾਰਾਜ਼ ਦਿਖਾਈ ਦੇ ਰਹੇ ਹਨ।

The post ਸਿੱਧੂ ਮੂਸੇਵਾਲਾ ਨੂੰ ਪੁਲਿਸ ਮੁਲਾਜ਼ਮ ਨੇ ਦੱਸਿਆ 'ਅੱਤਵਾਦੀ', ਭੜਕੇ ਬਲਕੌਰ ਸਿੰਘ appeared first on TV Punjab | Punjabi News Channel.

Tags:
  • balkaur-singh
  • india
  • jharkhand-police
  • news
  • punjab
  • punjab-news
  • punjab-politics
  • sidhu-moosewala
  • sidhu-moosewala-terrorist
  • top-news
  • trending-news

ਹਥਿਆਰਾਂ ਦੀ ਤਸਕਰੀ 'ਚ ਸ਼ਾਮਿਲ ਬੰਬੀਹਾ ਗੈਂਗ ਦਾ ਬਦਮਾਸ਼ ਗ੍ਰਿਫਤਾਰ, ਮਿਲੇ ਕਈ ਹਥਿਆਰ

Tuesday 22 August 2023 06:07 AM UTC+00 | Tags: bambiha-gang gangsters-in-punjab news punjab punjab-police top-news trending-news

ਡੈਸਕ – ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਐਸਏਐਸ ਨਗਰ (ਮੁਹਾਲੀ) ਨੇ ਬੰਬੀਹਾ ਗੈਂਗ ਦੇ ਸ਼ੂਟਰ ਨੂੰ ਹਥਿਆਰਾਂ ਦੀ ਤਸਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਤਸਕਰ ਕੋਲੋਂ .30 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ, ਜਿਸ ਨੂੰ ਮੁਲਜ਼ਮ ਦੇਣ ਜਾ ਰਿਹਾ ਸੀ। ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿੰਮੀ (25) ਵਾਸੀ ਪਿੰਡ ਸਮਰਾਲਾ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਪੰਜਾਬ ਅਤੇ ਹੋਰ ਰਾਜਾਂ ਵਿੱਚ ਕਈ ਕੇਸ ਦਰਜ ਹਨ। ਮੁਲਜ਼ਮ ਥਾਣਾ ਸਮਰਾਲਾ ਅਧੀਨ ਇੱਕ ਕਤਲ ਕੇਸ ਵਿੱਚ ਲੋੜੀਂਦਾ ਸੀ।

ਜਾਣਕਾਰੀ ਦਿੰਦਿਆਂ ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਗਤੀਵਿਧੀਆਂ ਬਾਰੇ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਐਸਐਸਓਸੀ ਮੁਹਾਲੀ ਦੀਆਂ ਟੀਮਾਂ ਨੇ ਵਿਸ਼ੇਸ਼ ਮੁਹਿੰਮ ਚਲਾਈ। ਇਸ ਦੌਰਾਨ ਮੁਲਜ਼ਮ ਸਿਮਰਨਜੀਤ ਸਿੰਮੀ ਨੂੰ ਮੁਹਾਲੀ ਦੇ ਦਾਰਾ ਸਟੂਡੀਓ ਨੇੜੇ ਕਾਬੂ ਕਰ ਲਿਆ ਗਿਆ। ਮੁਲਜ਼ਮ ਆਪਣੇ ਇੱਕ ਸਾਥੀ ਨੂੰ ਹਥਿਆਰਾਂ ਦੀ ਖੇਪ ਪਹੁੰਚਾਉਣ ਲਈ ਪਟਿਆਲਾ ਤੋਂ ਮੁਹਾਲੀ ਪਹੁੰਚਿਆ ਸੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸਿਮਰਨਜੀਤ ਸਿੰਮੀ ਬੰਬੀਹਾ ਗਿਰੋਹ ਦੇ ਸਰਗਰਮ ਮੈਂਬਰ ਜਸਵਿੰਦਰ ਸਿੰਘ ਉਰਫ਼ ਖੱਟੂ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦਾ ਸੀ। ਜਸਵਿੰਦਰ ਖੱਟੂ ਉਹੀ ਮੁਲਜ਼ਮ ਹੈ ਜੋ ਹਾਲ ਹੀ ਵਿੱਚ ਜ਼ਮਾਨਤ ਤੇ ਰਿਹਾਅ ਹੋਇਆ ਸੀ ਅਤੇ ਜਾਅਲੀ ਪਛਾਣ ਅਤੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪਾਸਪੋਰਟ ਹਾਸਲ ਕਰਕੇ ਭਾਰਤ ਤੋਂ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਐਸਐਸਓਸੀ ਮੁਹਾਲੀ (Mohali) ਵਿੱਚ ਆਈਪੀਸੀ ਦੀ ਧਾਰਾ 25, 25 (7), 25 (8) ਅਸਲਾ ਐਕਟ ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਹੈ।

The post ਹਥਿਆਰਾਂ ਦੀ ਤਸਕਰੀ ‘ਚ ਸ਼ਾਮਿਲ ਬੰਬੀਹਾ ਗੈਂਗ ਦਾ ਬਦਮਾਸ਼ ਗ੍ਰਿਫਤਾਰ, ਮਿਲੇ ਕਈ ਹਥਿਆਰ appeared first on TV Punjab | Punjabi News Channel.

Tags:
  • bambiha-gang
  • gangsters-in-punjab
  • news
  • punjab
  • punjab-police
  • top-news
  • trending-news

Chiranjeevi Birthday: ਮੈਗਾਸਟਾਰ ਚਿਰੰਜੀਵੀ 90 ਦੇ ਦਹਾਕੇ 'ਚ ਹੀ ਲੈਣ ਲੱਗੇ ਕਰੋੜਾਂ ਦੀ ਫੀਸ, ਹਾਲੀਵੁੱਡ ਤੋਂ ਵੀ ਆਏ ਆਫਰ

Tuesday 22 August 2023 06:10 AM UTC+00 | Tags: actor-chiranjeevi bollywood-actor-chiranjeevi chiranjeevi chiranjeevi-birthday chiranjeevi-family chiranjeevi-news entertainment entertainment-news-in-punjabi interesting-facts-related-to-chiranjeevi megastar-chiranjeevi south-actor-chiranjeevi tv-punjab-news


ਦੱਖਣ ਫਿਲਮ ਇੰਡਸਟਰੀ ਦੇ ਮੈਗਾਸਟਾਰ ਚਿਰੰਜੀਵੀ ਦੇ ਨਾ ਸਿਰਫ ਭਾਰਤ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਪ੍ਰਸ਼ੰਸਕ ਹਨ। ਅੱਜ ਯਾਨੀ 22 ਅਗਸਤ ਨੂੰ ਚਿਰੰਜੀਵੀ ਆਪਣਾ 68ਵਾਂ ਜਨਮਦਿਨ ਮਨਾ ਰਹੇ ਹਨ। ਅਦਾਕਾਰ ਨੂੰ ਜਨਮਦਿਨ ‘ਤੇ ਸ਼ੁੱਭਕਾਮਨਾਵਾਂ ਦੇਣ ਲਈ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵੱਲੋਂ ਸੰਦੇਸ਼ਾਂ ਦਾ ਹੜ੍ਹ ਆ ਗਿਆ ਹੈ। ਚਿਰੰਜੀਵੀ ਜਨਮਦਿਨ ਨੇ ਸਾਊਥ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਕੰਮ ਕੀਤਾ ਹੈ, ਉਹ ਉਮਰ ਦੇ ਇਸ ਪੜਾਅ ‘ਤੇ ਵੀ ਅਦਾਕਾਰੀ ਦੀ ਦੁਨੀਆ ‘ਚ ਸਰਗਰਮ ਹਨ। ਉਸਨੇ 1978 ਦੇ ਨਾਟਕ ‘ਪ੍ਰਣਾਮ ਕਰਦੂ’ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਸਟਾਰਡਮ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 90 ਦੇ ਦਹਾਕੇ ‘ਚ ਜਿੱਥੇ ਅਦਾਕਾਰ ਲੱਖਾਂ ‘ਚ ਫੀਸ ਲੈਂਦੇ ਸਨ, ਉਥੇ ਚਿਰੰਜੀਵ ਕਰੋੜਾਂ ‘ਚ ਖੇਡਦੇ ਸਨ। 4 ਦਹਾਕਿਆਂ ਤੋਂ ਵੱਧ ਦੇ ਆਪਣੇ ਅਦਾਕਾਰੀ ਕਰੀਅਰ ਵਿੱਚ, ਉਸਨੇ ਇੰਦਰਾ, ਗੈਂਗ ਲੀਡਰ, ਜਗਦੇਕਾ ਵੀਰੂਡੂ ਅਥਿਲੋਕਾ ਸੁੰਦਰੀ, ਸ਼ੰਕਰ ਦਾਦਾ ਐਮਬੀਬੀਐਸ, ਘਰਾਣਾ ਮੋਗੁਡੂ ਵਰਗੀਆਂ ਕਈ ਯਾਦਗਾਰ ਫਿਲਮਾਂ ਕੀਤੀਆਂ।

ਆਸਕਰ ਵਿੱਚ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ
ਚਿਰੰਜੀਵੀ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਪ੍ਰੋਫੈਸ਼ਨਲ ਲਾਈਫ ਤੱਕ ਕਈ ਅਣਸੁਣੀਆਂ ਕਹਾਣੀਆਂ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਉਹ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਚਿਰੰਜੀਵੀ ਨੇ ਮਦਰਾਸ ਫਿਲਮ ਇੰਸਟੀਚਿਊਟ ਤੋਂ ਸਿਖਲਾਈ ਲਈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚਿਰੰਜੀਵੀ ਦੱਖਣੀ ਭਾਰਤੀ ਅਜਿਹੇ ਪਹਿਲੇ ਅਦਾਕਾਰ ਹਨ, ਜਿਨ੍ਹਾਂ ਨੂੰ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਐਵਾਰਡ ਆਸਕਰ ਈਵੈਂਟ ‘ਚ ਮਹਿਮਾਨ ਵਜੋਂ ਬੁਲਾਇਆ ਗਿਆ ਹੈ। 1987 ਵਿੱਚ, ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ (AMPAS) ਨੇ ਉਸਨੂੰ ਸਮਾਗਮ ਦਾ ਹਿੱਸਾ ਬਣਨ ਲਈ ਸੱਦਾ ਭੇਜਿਆ। ਇਸ ਤੋਂ ਇਲਾਵਾ, ਉਸਦਾ 1990 ਦਾ ਡਰਾਮਾ ਕੋਡਾਮਾ ਸਿਮਹਮ ਅੰਗਰੇਜ਼ੀ ਵਿੱਚ ਡੱਬ ਕੀਤੀ ਜਾਣ ਵਾਲੀ ਪਹਿਲੀ ਦੱਖਣ ਫਿਲਮ ਹੋਣ ਦਾ ਸਿਹਰਾ ਜਾਂਦਾ ਹੈ।

1992 ਵਿੱਚ ਇੱਕ ਫਿਲਮ ਲਈ ਇੰਨੇ ਕਰੋੜ ਰੁਪਏ ਲਏ ਗਏ ਸਨ
ਚਿਰੰਜੀਵੀ ਉਨ੍ਹਾਂ ਕੁਝ ਅਦਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ 90 ਦੇ ਦਹਾਕੇ ਵਿੱਚ ਕਰੋੜਾਂ ਰੁਪਏ ਦਿੱਤੇ ਗਏ ਸਨ। 1992 ‘ਚ ਉਨ੍ਹਾਂ ਨੇ ਆਪਣੀ ਫਿਲਮ ‘ਅਪਦਬੰਧੁ’ ਲਈ 1 ਕਰੋੜ 25 ਲੱਖ ਰੁਪਏ ਫੀਸ ਲਈ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਤੇਲਗੂ ਅਦਾਕਾਰ ਨੂੰ ਇੰਨੀ ਵੱਡੀ ਫੀਸ ਦਿੱਤੀ ਗਈ ਸੀ। ਇੰਨਾ ਹੀ ਨਹੀਂ, ਚਿਰੰਜੀਵੀ ਦੀ 1992 ਦੀ ਫਿਲਮ ਘਰਾਣਾ ਮੋਗੁਡੂ ਨੇ ਇੱਕ ਸਾਲ ਦੇ ਅੰਦਰ ਕੁੱਲ 10 ਕਰੋੜ ਰੁਪਏ ਇਕੱਠੇ ਕੀਤੇ, ਜਿਸ ਨਾਲ ਇਹ ਇੱਕ ਸਾਲ ਦੇ ਅੰਦਰ ਇੰਨੀ ਵੱਡੀ ਰਕਮ ਇਕੱਠੀ ਕਰਨ ਵਾਲਾ ਇਤਿਹਾਸ ਦਾ ਪਹਿਲਾ ਟਾਲੀਵੁੱਡ ਡਰਾਮਾ ਬਣ ਗਿਆ। ਇਸ ਤੋਂ ਇਲਾਵਾ, ਚਿਰੰਜੀਵੀ ਇਕਲੌਤਾ ਅਭਿਨੇਤਾ ਹੈ ਜਿਸ ਨੇ 100 ਦਿਨਾਂ ਵਿਚ 32 ਤੇਲਗੂ ਫਿਲਮਾਂ ਦਾ ਰਿਕਾਰਡ ਬਣਾਇਆ ਹੈ, ਉਹ ਟਾਲੀਵੁੱਡ ਦੇ ਇਤਿਹਾਸ ਵਿਚ ਇਕਲੌਤਾ ਅਭਿਨੇਤਾ ਹੈ ਜਿਸ ਦੀਆਂ ਸਿੰਗਲ, ਡਬਲ ਅਤੇ ਤੀਹਰੀ ਭੂਮਿਕਾ ਵਾਲੀਆਂ ਫਿਲਮਾਂ ਸਿਨੇਮਾਘਰਾਂ ਵਿਚ 100 ਦਿਨ ਚੱਲੀਆਂ।

 ਹਾਲੀਵੁੱਡ ਤੋਂ ਆਇਆ ਸੀ ਆਫਰ 
ਚਿਰੰਜੀਵੀ ਨੂੰ ਹਾਲੀਵੁੱਡ ਤੋਂ ਵੀ ਆਫਰ ਮਿਲ ਚੁੱਕੇ ਹਨ। ਉਨ੍ਹਾਂ ਨੂੰ 1999 ਵਿੱਚ ਇੱਕ ਹਾਲੀਵੁੱਡ ਫਿਲਮ ਲਈ ਅਪ੍ਰੋਚ ਕੀਤਾ ਗਿਆ ਸੀ, ਹਾਲਾਂਕਿ ਕਿਸੇ ਕਾਰਨ ਉਹ ਫਿਲਮ ਨਹੀਂ ਕਰ ਸਕੇ। 2006 ਵਿੱਚ, ਚਿਰੰਜੀਵੀ ਨੂੰ ਮਨੋਰੰਜਨ ਦੇ ਖੇਤਰ ਵਿੱਚ ਯੋਗਦਾਨ ਲਈ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ‘ਗੌਡਫਾਦਰ’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਮੇਹਰ ਰਮੇਸ਼ ਦੁਆਰਾ ਨਿਰਦੇਸ਼ਿਤ ਚਿਰੰਜੀਵੀ ਦੀ ‘ਭੋਲਾ ਸ਼ੰਕਰ’ ਵੀ ਵੱਡੀ ਹਿੱਟ ਸਾਬਤ ਹੋਈ। ਚਿਰੰਜੀਵੀ ਦਾ ਕ੍ਰੇਜ਼ ਅਜਿਹਾ ਹੈ ਕਿ ਦਰਸ਼ਕ ਕਈ ਵਾਰ ਉਨ੍ਹਾਂ ਦੀਆਂ ਫਿਲਮਾਂ ਦੇਖਣ ਲਈ ਕੰਮ ਤੋਂ ਛੁੱਟੀ ਲੈ ਲੈਂਦੇ ਹਨ।

The post Chiranjeevi Birthday: ਮੈਗਾਸਟਾਰ ਚਿਰੰਜੀਵੀ 90 ਦੇ ਦਹਾਕੇ ‘ਚ ਹੀ ਲੈਣ ਲੱਗੇ ਕਰੋੜਾਂ ਦੀ ਫੀਸ, ਹਾਲੀਵੁੱਡ ਤੋਂ ਵੀ ਆਏ ਆਫਰ appeared first on TV Punjab | Punjabi News Channel.

Tags:
  • actor-chiranjeevi
  • bollywood-actor-chiranjeevi
  • chiranjeevi
  • chiranjeevi-birthday
  • chiranjeevi-family
  • chiranjeevi-news
  • entertainment
  • entertainment-news-in-punjabi
  • interesting-facts-related-to-chiranjeevi
  • megastar-chiranjeevi
  • south-actor-chiranjeevi
  • tv-punjab-news

Any How Mitti Pao: ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਸਟਾਰਰ ਨਵੀਂ ਪੰਜਾਬੀ ਫਿਲਮ ਦਾ ਐਲਾਨ

Tuesday 22 August 2023 06:30 AM UTC+00 | Tags: any-how-mitti-pao entertainment entertainment-news-in-punjabi pollywood-news-in-punjabi tv-punjab-news


ਸਾਡਾ ਪੰਜਾਬੀ ਮਨੋਰੰਜਨ ਉਦਯੋਗ ਇੱਕ ਤੋਂ ਬਾਅਦ ਇੱਕ ਨਵੀਆਂ ਮਨੋਰੰਜਕ ਫਿਲਮਾਂ ਦਾ ਐਲਾਨ ਕਰ ਰਿਹਾ ਹੈ ਅਤੇ ਸਾਨੂੰ ਚੰਗੀ ਤਰ੍ਹਾਂ ਨਾਲ ਜੋੜ ਰਿਹਾ ਹੈ। ਹਰ ਨਵੇਂ ਦਿਨ ਦੇ ਨਾਲ ਇਹ ਅੱਗੇ ਵਧ ਰਿਹਾ ਹੈ ਅਤੇ ਇਸਦੀ ਸਮੱਗਰੀ ਦੀ ਗੁਣਵੱਤਾ ਦੇ ਨਾਲ ਬਿਹਤਰ ਹੋ ਰਿਹਾ ਹੈ।

ਹਾਲ ਹੀ ਵਿੱਚ ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਦੀ ਇੱਕ ਹੋਰ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਸੀ। ਫਿਲਮ "Any How Mitti Pao" 6 ਅਕਤੂਬਰ, 2023 ਨੂੰ ਰਿਲੀਜ਼ ਹੋਵੇਗੀ।

 

View this post on Instagram

 

A post shared by Harish Verma (@harishverma_)

 

View this post on Instagram

 

A post shared by Amyra Dastur (@amyradastur93)

ਨਵੀਂ ਫਿਲਮ ਦਾ ਐਲਾਨ ਫਿਲਮ "Any How Mitti Pao" ਦੇ ਨਿਰਦੇਸ਼ਕ ਜਨਜੋਤ ਸਿੰਘ ਨੇ ਕੀਤਾ, ਜਿਨ੍ਹਾਂ ਨੇ ਫਿਲਮ ‘ਚਲ ਮੇਰਾ ਪੁਤ 1, 2 ਅਤੇ 3’ ਦਾ ਨਿਰਦੇਸ਼ਨ ਵੀ ਕੀਤਾ ਸੀ। ਉਨ੍ਹਾਂ ਨੇ ਫਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸਾਂਝਾ ਕੀਤਾ ਅਤੇ ਇਸ ਦਾ ਕੈਪਸ਼ਨ ਦਿੱਤਾ "ਚਲ ਮੇਰਾ ਪੁਤ 1, 2, 3 ਦੀ ਵੱਡੀ ਸਫਲਤਾ ਤੋਂ ਬਾਅਦ ਸਾਡੀ ਅਗਲੀ ਹਾਸੇ ਦੀ ਸਵਾਰੀ ਤੁਹਾਡੇ ਲਈ ❤" ਅਤੇ "Any How Mitti Pao" ਦੀ ਪੂਰੀ ਟੀਮ ਨੂੰ ਟੈਗ ਕੀਤਾ।

 

View this post on Instagram

 

A post shared by Janjot Singh (@janjotsingh)

ਅਭਿਨੇਤਾ ਹਰੀਸ਼ ਵਰਮਾ, ਜੋ ਆਖਰੀ ਵਾਰ ਫਿਲਮ ‘ਕਦੇ ਦਾਦੇ ਦੀਆ ਕਦੇ ਪੋਤੇ ਦੀਆ’ ਵਿੱਚ ਨਜ਼ਰ ਆਏ ਸਨ, ਨੇ ਵੀ ਫਿਲਮ ਦਾ ਪੋਸਟਰ ਸਾਂਝਾ ਕੀਤਾ ਅਤੇ ਸਾਨੂੰ ਆਪਣੀ ਆਉਣ ਵਾਲੀ ਨਵੀਂ ਫਿਲਮ ਬਾਰੇ ਜਾਣਕਾਰੀ ਦਿੱਤੀ। ਜਿਵੇਂ ਕਿ ਨਿਰਦੇਸ਼ਕ ਨੇ ਦੱਸਿਆ, ਇਹ ਇੱਕ ਕਾਮੇਡੀ ਡਰਾਮਾ ਫਿਲਮ ਜਾਪਦੀ ਹੈ।

 

View this post on Instagram

 

A post shared by Harish Verma (@harishverma_)

ਸਿੰਬਲਜ਼ ਐਂਟਰਟੇਨਮੈਂਟ ਲਿਮਟਿਡ ਅਤੇ ਵਿਰਾਸਤ ਫਿਲਮਜ਼ ਦੇ ਬੈਨਰ ਹੇਠ ਬਣੀ ਇਹ ਫਿਲਮ ਉਪਕਾਰ ਸਿੰਘ ਅਤੇ ਜਰਨੈਲ ਸਿੰਘ ਦੁਆਰਾ ਸਹਿ-ਨਿਰਮਾਤਾ ਹੈ। ਫਿਲਮ ਜੱਸ ਗਰੇਵਾਲ ਦੁਆਰਾ ਲਿਖੀ ਗਈ ਹੈ ਅਤੇ ਸਭ ਤੋਂ ਪ੍ਰਤਿਭਾਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਜਨਜੋਤ ਸਿੰਘ ਦੁਆਰਾ ਨਿਰਦੇਸ਼ਤ ਹੈ। ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਤੋਂ ਇਲਾਵਾ ਨਿਰਮਲ ਰਿਸ਼ੀ, ਕਰਮਜੀਤ ਅਨਮੋਲ ਅਤੇ ਦੀਦਾਰ ਗਿੱਲ ਵਰਗੇ ਹੋਰ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਕੰਮ ਕਰ ਰਹੇ ਹਨ।

ਆਓ "Any How Mitti Pao"’ ਦੀ ਸਮੁੱਚੀ ਸਟਾਰ ਕਾਸਟ ਨੂੰ ਉਨ੍ਹਾਂ ਦੀ ਇੱਕ ਹੋਰ ਆਉਣ ਵਾਲੀ ਫ਼ਿਲਮ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ, ਜੋ ਯਕੀਨਨ ਇੱਕ ਸੁਪਰਹਿੱਟ ਫ਼ਿਲਮ ਵਜੋਂ ਉਭਰੇਗੀ!

The post Any How Mitti Pao: ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਸਟਾਰਰ ਨਵੀਂ ਪੰਜਾਬੀ ਫਿਲਮ ਦਾ ਐਲਾਨ appeared first on TV Punjab | Punjabi News Channel.

Tags:
  • any-how-mitti-pao
  • entertainment
  • entertainment-news-in-punjabi
  • pollywood-news-in-punjabi
  • tv-punjab-news

ਵਿਆਹ ਹੋਵੇ ਜਾਂ ਵੀਕੈਂਡ ਪਾਰਟੀ, ਹੁਣ WhatsApp ਰਾਹੀਂ HD ਕੁਆਲਿਟੀ ਵਿੱਚ ਸਾਂਝੀਆਂ ਕਰੋ ਫ਼ੋਟੋਆਂ

Tuesday 22 August 2023 07:00 AM UTC+00 | Tags: how-can-i-get-hd-quality-on-whatsapp how-can-i-send-hd-photos-on-whatsapp how-to-send-hd-photos-in-whatsapp how-to-send-hd-photos-in-whatsapp-iphone tech-autos tech-news-in-punjabi tv-punjab-news whatsapp whatsapp-features whatsapp-hd-option whatsapp-hd-photo-feature whatsapp-hd-photo-send whatsapp-tips


ਵਟਸਐਪ ਆਪਣੇ ਯੂਜ਼ਰਸ ਨੂੰ ਸਮੇਂ-ਸਮੇਂ ‘ਤੇ ਨਵੇਂ ਫੀਚਰਸ ਪ੍ਰਦਾਨ ਕਰਦਾ ਰਹਿੰਦਾ ਹੈ। ਹਾਲ ਹੀ ‘ਚ ਕੰਪਨੀ ਵੱਲੋਂ ਫੋਟੋ ਸ਼ੇਅਰਿੰਗ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਗਿਆ ਹੈ। ਇਸ ਨਵੇਂ ਫੀਚਰ ਦੇ ਜ਼ਰੀਏ ਯੂਜ਼ਰਸ HD ਕੁਆਲਿਟੀ ‘ਚ ਫੋਟੋਆਂ ਸ਼ੇਅਰ ਕਰ ਸਕਦੇ ਹਨ। ਆਓ ਜਾਣਦੇ ਹਾਂ ਇਸ ਦਾ ਕਦਮ-ਦਰ-ਕਦਮ ਤਰੀਕਾ।

ਵਟਸਐਪ ਰਾਹੀਂ ਐਚਡੀ ਫੋਟੋਆਂ ਭੇਜਣ ਦਾ ਵਿਕਲਪ ਵਜੋਂ ਉਪਲਬਧ ਹੋਵੇਗਾ। ਮਤਲਬ ਕਿ ਡਿਫੌਲਟ ਫੋਟੋਆਂ ਸਿਰਫ ਸਟੈਂਡਰਡ ਕੁਆਲਿਟੀ ਵਿੱਚ ਹੋਣਗੀਆਂ। ਪਰ, ਜੇਕਰ ਉਪਭੋਗਤਾ ਚਾਹੁੰਦੇ ਹਨ, ਤਾਂ ਉਹ ਉੱਚ-ਗੁਣਵੱਤਾ ਦੇ ਆਉਟਪੁੱਟ ਲਈ HD ਚਿੱਤਰ ਦਾ ਵਿਕਲਪ ਚੁਣ ਸਕਦੇ ਹਨ. ਆਓ ਜਾਣਦੇ ਹਾਂ ਇਸ ਦੇ ਕਦਮ।

ਇਸ ਤੋਂ ਬਾਅਦ ਤੁਹਾਨੂੰ ਫੋਟੋ ਨੂੰ ਸਿਲੈਕਟ ਕਰਨਾ ਹੋਵੇਗਾ। ਫੋਟੋ ਨੂੰ ਚੁਣਨ ਲਈ, ਤੁਹਾਨੂੰ ਪੇਪਰ ਕਲਿੱਪ ਦੇ ਨਾਲ ਅਟੈਚਮੈਂਟ ਵਿਕਲਪ ‘ਤੇ ਟੈਪ ਕਰਨਾ ਹੋਵੇਗਾ। ਇਹ ਵਿਕਲਪ ਉਪਭੋਗਤਾਵਾਂ ਨੂੰ ਰੁਪਏ ਦੇ ਆਕਾਰ ਦੇ ਅੱਗੇ ਦਿਖਾਈ ਦੇਵੇਗਾ।

ਜਿਵੇਂ ਹੀ ਤੁਸੀਂ ਫੋਟੋਆਂ ਦੀ ਚੋਣ ਕਰਦੇ ਹੋ, ਤੁਹਾਨੂੰ ਖੱਬੇ ਪਾਸੇ ਸਕ੍ਰੀਨ ਦੇ ਸਿਖਰ ‘ਤੇ HD ਲਿਖਿਆ ਵਿਕਲਪ ਦਿਖਾਈ ਦੇਵੇਗਾ। ਇਸ ਦੀ ਚੋਣ ਕਰਨੀ ਪੈਂਦੀ ਹੈ। ਇਸ ਤੋਂ ਬਾਅਦ, ਤੁਹਾਨੂੰ ਹੇਠਾਂ HD ਕੁਆਲਿਟੀ ਦਾ ਵਿਕਲਪ ਮਿਲੇਗਾ। ਤੁਹਾਨੂੰ ਇਸਨੂੰ ਚੁਣਨਾ ਹੋਵੇਗਾ।

ਇਸ ਤੋਂ ਬਾਅਦ ਜਦੋਂ ਤੁਸੀਂ ਫੋਟੋਆਂ ਭੇਜੋਗੇ ਤਾਂ ਇਹ HD ਵਿੱਚ ਚਲੇ ਜਾਣਗੇ। ਹਾਲਾਂਕਿ, ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਉਸੇ ਫੋਟੋ ‘ਤੇ HD ਵਿਕਲਪ ਉਪਲਬਧ ਹੋਵੇਗਾ। ਜੋ ਕਿ ਪਹਿਲਾਂ ਹੀ ਉੱਚ-ਰੈਜ਼ੋਲੂਸ਼ਨ ਹੈ।

The post ਵਿਆਹ ਹੋਵੇ ਜਾਂ ਵੀਕੈਂਡ ਪਾਰਟੀ, ਹੁਣ WhatsApp ਰਾਹੀਂ HD ਕੁਆਲਿਟੀ ਵਿੱਚ ਸਾਂਝੀਆਂ ਕਰੋ ਫ਼ੋਟੋਆਂ appeared first on TV Punjab | Punjabi News Channel.

Tags:
  • how-can-i-get-hd-quality-on-whatsapp
  • how-can-i-send-hd-photos-on-whatsapp
  • how-to-send-hd-photos-in-whatsapp
  • how-to-send-hd-photos-in-whatsapp-iphone
  • tech-autos
  • tech-news-in-punjabi
  • tv-punjab-news
  • whatsapp
  • whatsapp-features
  • whatsapp-hd-option
  • whatsapp-hd-photo-feature
  • whatsapp-hd-photo-send
  • whatsapp-tips

ਜੰਗਲ ਦੀ ਅੱਗ ਕਾਰਨ ਕੇਲੋਨਾ 'ਚ 60 ਤੋਂ ਵੱਧ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

Tuesday 22 August 2023 04:55 PM UTC+00 | Tags: bowinn-ma bruce-ralston canada david-eby fire kelowna news top-news trending-news wildfire


Kelowna- ਬ੍ਰਿਟਿਸ਼ ਕੋਲੰਬੀਆ ਦੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਦੇ ਦਿਨਾਂ 'ਚ ਕੇਲੋਨਾ ਖੇਤਰ 'ਚ ਫੈਲੀ ਅੱਗ ਕਾਰਨ ਘੱਟੋ-ਘੱਟ 60 ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਸੂਬੇ ਦੇ ਪ੍ਰੀਮੀਅਰ ਅਤੇ ਦੋ ਸੀਨੀਅਰ ਕੈਬਨਿਟ ਮੰਤਰੀਆਂ ਵਲੋਂ ਇੱਥੋਂ ਦਾ ਦੌਰਾ ਕਰਕੇ ਨੁਕਸਾਨ ਦਾ ਸਰਵੇਖਣ ਕਰਨ ਦਾ ਐਲਾਨ ਕੀਤਾ ਗਿਆ ਹੈ।
ਪੱਛਮੀ ਕੇਲੋਨਾ, ਕੇਲੋਨਾ ਅਤੇ ਲੇਕ ਕੰਟਰੀ ਦੇ ਅੱਗ ਬੁਝਾਊ ਮੁਖੀਆਂ ਨੇ ਕਿਹਾ ਕਿ ਪੱਛਮੀ ਕੇਲੋਨਾ 'ਚ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਇੱਥੇ 50 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਅਜੇ ਹੋਰ ਵਧਣ ਦੀ ਉਮੀਦ ਹੈ। ਇਸ ਨੁਕਸਾਨ ਬਾਰੇ ਜਾਣਕਾਰੀ ਮਿਲਣ ਮਗਰੋ ਪ੍ਰੀਮੀਅਰ ਡੇਵਿਡ ਏਬੀ ਨੇ ਐਲਾਨ ਕੀਤਾ ਕਿ ਉਹ ਮੰਗਲਵਾਰ ਨੂੰ ਐਮਰਜੈਂਸੀ ਪ੍ਰਬੰਧਨ ਮੰਤਰੀ ਬੋਵਿਨ ਮਾ ਅਤੇ ਜੰਗਲਾਤ ਮੰਤਰੀ ਬਰੂਸ ਰਾਲਸਟਨ ਦੇ ਨਾਲ ਅੱਗ ਕਾਰਨ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ।
ਬ੍ਰਿਟਿਸ਼ ਕੋਲੰਬੀਆ 'ਚ ਸੈਂਕੜੇ ਇਲਾਕਿਆਂ 'ਚ ਜੰਗਲਾਂ ਦੀ ਅੱਗ ਵਿਰੁੱਧ ਲੜਾਈ ਅਜੇ ਵੀ ਜਾਰੀ ਹੈ ਪਰ ਨਿਕਾਸੀ ਦੇ ਨਵੇਂ ਹੁਕਮ ਅਜੇ ਜਾਰੀ ਨਹੀੇਂ ਕੀਤੇ ਗਏ ਹਨ।
ਇਸ ਸੰਬੰਧ 'ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰੀਮੀਅਰ ਏਬੀ ਨੇ ਕਿਹਾ, ''ਸਾਡਾ ਟੀਚਾ ਲੋਕਾਂ ਨੂੰ ਭਰੋਸਾ ਦਿਵਾਉਣਾ ਹੈ ਕਿ ਜਦੋਂ ਸੰਕਟ ਲੰਘਦਾ ਹੈ ਤਾਂ ਅਸੀਂ ਉਨ੍ਹਾਂ ਦੇ ਮੁੜ ਵਸੇਬੇ 'ਚ ਮਦਦ ਕਰਦੇ ਹਾਂ।'' ਉਨ੍ਹਾਂ ਅੱਗੇ ਕਿਹਾ ਕਿ ਸੰਕਟ ਦੀ ਇਸ ਘੜੀ ਸਰਕਾਰ ਜਿੰਨਾ ਹੋ ਸਕੇ ਲੋਕਾਂ ਦੀ ਮਦਦ ਲਈ ਜਵਾਬਦੇਹ ਹੈ। ਇਸ ਦੌਰਾਨ ਉਨ੍ਹਾਂ ਨੇ ਜੰਗਲਾਂ ਦੇ ਉਪਕਰਣਾਂ ਨਾਲ ਨਾਗਰਿਕਾਂ ਵਲੋਂ ਕੀਤੀ ਜਾਂਦੀ ਛੇੜਛਾੜ ਅਤੇ ਮੈਟਾ ਵਲੋਂ ਕੈਨੇਡਾ 'ਚ ਨਿਊਜ਼ 'ਤੇ ਲਾਈ ਪਾਬੰਦੀ ਦਾ ਵੀ ਜ਼ਿਕਰ ਕੀਤਾ।
ਦੱਸ ਦਈਏ ਕਿ ਵਰਤਮਾਨ 'ਚ ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਅੰਦਰੂਨੀ ਭਾਗ 'ਚ ਕਈ ਇਲਾਕਿਆਂ ਦੇ ਕਈ ਜੰਗਲਾਂ 'ਚ ਅੱਗ ਲੱਗੀ ਹੋਈ ਹੈ। ਇਨ੍ਹਾਂ 'ਚ ਪੱਛਮੀ ਕੇਲੋਨਾ, ਕੇਲੋਨਾ ਅਤੇ ਲੇਕ ਕੰਟਰੀ ਨੂੰ ਪ੍ਰਭਾਵਿਤ ਕਰਨ ਵਾਲੀ ਮੈਕਡਾਗਲ ਕ੍ਰੀਕ ਜੰਗਲ ਦੀ ਅੱਗ, ਸੁਸ਼ਵੈਪ ਝੀਲ ਦੇ ਲੋਅਰ ਈਸਟ ਐਡਮਜ਼ ਝੀਲ ਦੀ ਅੱਗ ਅਤੇ ਫਰੇਜ਼ਰ ਕੈਨੀਅਨ ਦੇ ਲਿਟਨ ਬੋਸਟਨ ਬਾਰ ਇਲਾਕੇ 'ਚ ਕੂਕਿਪੀ ਦੀ ਅੱਗ ਸ਼ਾਮਿਲ ਹਨ। ਅੱਗ ਕਾਰਨ ਬੀ. ਸੀ. 'ਚ 27,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ, ਜਦਕਿ 35,000 ਤੋਂ ਵੱਧ ਲੋਕਾਂ ਨੂੰ ਨਿਕਾਸੀ ਦੇ ਅਲਰਟ 'ਤੇ ਰੱਖਿਆ ਗਿਆ ਹੈ। ਅੱਗ ਦੇ ਚੱਲਦਿਆਂ ਹੀ ਪਿਛਲੇ ਹਫ਼ਤੇ ਸੂਬੇ 'ਚ ਸੰਕਟਕਾਲ ਦੀ ਸਥਿਤੀ ਦਾ ਐਲਾਨ ਕੀਤਾ ਗਿਆ ਸੀ ਅਤੇ ਪ੍ਰਸ਼ਾਸਨ ਵਲੋਂ ਅੱਗ ਪ੍ਰਭਾਵਿਤ ਇਲਾਕਿਆਂ 'ਚ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

The post ਜੰਗਲ ਦੀ ਅੱਗ ਕਾਰਨ ਕੇਲੋਨਾ 'ਚ 60 ਤੋਂ ਵੱਧ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ appeared first on TV Punjab | Punjabi News Channel.

Tags:
  • bowinn-ma
  • bruce-ralston
  • canada
  • david-eby
  • fire
  • kelowna
  • news
  • top-news
  • trending-news
  • wildfire

ਜੰਗਲੀ ਅੱਗ ਦੌਰਾਨ ਮੈਟਾ ਵਲੋਂ ਕੈਨੇਡਾ 'ਚ ਨਿਊਜ਼ ਬਲਾਕ ਕਰਨ ਦੀ ਟਰੂਡੋ ਨੇ ਕੀਤੀ ਨਿਖੇਧੀ

Tuesday 22 August 2023 05:00 PM UTC+00 | Tags: british-columbia canada facebook fire justin-trudeau meta news ottawa top-news trending-news wildfire


Ottawa- ਕੈਨੇਡਾ ਵਿਚ ਲੱਗੀ ਭਿਆਨਕ ਜੰਗਲੀ ਅੱਗ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਟਾ ਵੱਲੋਂ ਕੈਨੇਡਾ ਵਿਚ ਆਪਣੇ ਪਲੇਟਫ਼ਾਰਮਾਂ ਉੱਤੇ ਖ਼ਬਰਾਂ ਨੂੰ ਬਲੌਕ ਕਰਨ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਪਿ੍ਰੰਸ ਐਡਵਰਡ ਆਈਲੈਂਡ ਵਿਖੇ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ''ਇਸ ਸਮੇਂ ਇੱਕ ਐਮਰਜੈਂਸੀ ਸਥਿਤੀ 'ਚ, ਜਿੱਥੇ ਅੱਪ-ਟੂ-ਡੇਟ ਸਥਾਨਕ ਜਾਣਕਾਰੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ, ਫ਼ੇਸਬੁੱਕ ਕਾਰਪੋਰੇਟ ਮੁਨਾਫ਼ਿਆਂ ਨੂੰ ਲੋਕਾਂ ਦੀ ਸੁਰੱਖਿਆ ਅਤੇ ਗੁਣਵੱਤਾ ਵਾਲੀ ਸਥਾਨਕ ਪੱਤਰਕਾਰੀ ਤੋਂ ਅੱਗੇ ਰੱਖ ਰਿਹਾ ਹੈ। ਇਹ ਸਮਾਂ ਇਸ ਚੀਜ਼ ਦਾ ਨਹੀਂ ਹੈ।''
ਦੱਸ ਦਈਏ ਕਿ ਫ਼ੈਡਰਲ ਸਰਕਾਰ ਵਲੋਂ ਜੂਨ 'ਚ ਆਨਲਾਈਨ ਨਿਊਜ਼ ਐਕਟ, ਬਿੱਲ ਸੀ-18 ਪਾਸ ਕਰਨ ਤੋਂ ਬਾਅਦ ਮੈਟਾ ਨੇ ਕੈਨੇਡਾ 'ਚ ਆਪਣੇ ਪਲੇਟਫਾਰਮਾਂ 'ਤੇ ਖ਼ਬਰਾਂ ਦੀ ਉਪਲਬਧਤਾ ਨੂੰ ਬੰਦ ਕਰ ਦਿੱਤਾ ਹੈ। ਉੱਧਰ ਗੂਗਲ ਨੇ ਵੀ ਅਜਿਹੀ ਹੀ ਕਾਰਵਾਈ ਦੀ ਧਮਕੀ ਦਿੱਤੀ ਹੈ।
ਹਾਲਾਂਕਿ ਨਵੇਂ ਕਾਨੂੰਨ ਦਾ ਉਦੇਸ਼ ਗੂਗਲ ਅਤੇ ਫ਼ੇਸਬੁੱਕ ਵਰਗੇ ਡਿਜੀਟਲ ਦਿੱਗਜਾਂ ਦੇ ਪਲੇਟਫਾਰਮਾਂ 'ਤੇ ਨਿਊਜ਼ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਜਾਂ ਲਿੰਕ ਕਰਨ 'ਤੇ ਇਨਾਂ ਕੰਪਨੀਆਂ ਵਲੋਂ ਕੈਨੇਡੀਅਨ ਨਿਊਜ਼ ਆਊਟਲੇਟਸ ਨੂੰ ਵਾਜਬ ਮੁਆਵਜ਼ਾ ਯਕੀਨੀ ਬਣਾਉਣਾ ਸੀ।
ਹੁਣ ਇਸ ਸਭ ਦੇ ਨਤੀਜੇ ਵਜੋਂ ਕੈਨੇਡਾ 'ਚ ਲੋਕ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਉੱਪਰ ਖ਼ਬਰਾਂ ਦੀ ਜਾਣਕਾਰੀ ਨਾ ਤਾਂ ਸਾਂਝੀ ਕਰ ਪਾ ਰੇ ਹਨ ਅਤੇ ਨਾ ਹੀ ਪ੍ਰਾਪਤ ਕਰ ਪਾ ਰਹੇ ਹਨ। ਜੰਗਲੀ ਅੱਗ ਤੋਂ ਬਾਅਦ ਮੈਟਾ ਉੱਪਰ ਨਿਊਜ਼ ਬੈਨ ਹਟਾਉਣ ਦਾ ਦਬਾਅ ਵਧ ਰਿਹਾ ਹੈ।
ਪਿਛਲੇ ਹਫ਼ਤੇ ਇੱਕ ਬਿਆਨ 'ਚ ਕੰਪਨੀ ਨੇ ਕਿਹਾ ਸੀ ਕਿ ਉਹ ਆਪਣੇ ਰੁਖ 'ਤੇ ਕਾਇਮ ਹੈ। ਮੈਟਾ ਨੇ ਇਹ ਵੀ ਕਿਹਾ ਕਿ ਸਰਕਾਰੀ ਸਾਈਟਾਂ ਅਤੇ ਹੋਰ ਸਰੋਤ, ਜਿਹੜੇ ਜਾਣਕਾਰੀ ਦਾ ਪ੍ਰਸਾਰ ਕਰਦੇ ਹਨ, ਪਾਬੰਦੀ ਦੇ ਅਧੀਨ ਨਹੀਂ ਹਨ। ਕੰਪਨੀ ਦੇ ਬੁਲਾਰੇ ਡੇਵਿਡ ਟਰੋਆ-ਅਲਵਾਰੇਜ਼ ਨੇ ਕਿਹਾ, ਕੈਨੇਡਾ 'ਚ ਲੋਕ ਆਪਣੇ ਭਾਈਚਾਰਿਆਂ ਨਾਲ ਜੁੜਨ ਲਈ, ਅਧਿਕਾਰਤ ਸਰਕਾਰੀ ਏਜੰਸੀਆਂ, ਐਮਰਜੈਂਸੀ ਸੇਵਾਵਾਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਦੀ ਸਮੱਗਰੀ ਸਣੇ ਭਰੋਸੇਯੋਗ ਜਾਣਕਾਰੀ ਤੱਕ ਪਹੁੰਚ ਕਰਨ ਲਈ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਨ ਦੇ ਯੋਗ ਹਨ।
ਕੰਪਨੀ ਦਾ ਕਹਿਣਾ ਹੈ ਕਿ ਉਸਨੇ ਸੇਫ਼ਟੀ ਚੈਕ ਨਾਮਕ ਇੱਕ ਫੰਕਸ਼ਨ ਨੂੰ ਐਕਟੀਵੇਟ ਕੀਤਾ ਹੈ ਜੋ ਯੂਜ਼ਰਾਂ ਨੂੰ ਆਪਣੀ ਸਥਿਤੀ ਨੂੰ ਅਪਡੇਟ ਕਰਨ ਲਈ ਇੱਕ ਬਟਨ ਦਬਾਉਣ ਦੀ ਆਗਿਆ ਦਿੰਦਾ ਹੈ ਜਿਸ ਨਾਲ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਜੰਗਲ ਦੀ ਅੱਗ ਤੋਂ ਸੁਰੱਖਿਅਤ ਹੋਣ ਬਾਰੇ ਦੱਸ ਸਕਦੇ ਹਨ।

The post ਜੰਗਲੀ ਅੱਗ ਦੌਰਾਨ ਮੈਟਾ ਵਲੋਂ ਕੈਨੇਡਾ 'ਚ ਨਿਊਜ਼ ਬਲਾਕ ਕਰਨ ਦੀ ਟਰੂਡੋ ਨੇ ਕੀਤੀ ਨਿਖੇਧੀ appeared first on TV Punjab | Punjabi News Channel.

Tags:
  • british-columbia
  • canada
  • facebook
  • fire
  • justin-trudeau
  • meta
  • news
  • ottawa
  • top-news
  • trending-news
  • wildfire

ਹੁਣ ਕੈਨੇਡਾ ਦਾ Student Visa ਲੈਣਾ ਹੋ ਸਕਦੈ ਔਖਾ

Tuesday 22 August 2023 05:06 PM UTC+00 | Tags: canada charlottetown housing-crisis international-students international-student-visa justin-trudeau news sean-fraser student-visa top-news trending-news


Charlottetown- ਕੈਨੇਡਾ ਦੇ ਨਵੇਂ ਹਾਊਸਿੰਗ ਮੰਤਰੀ ਸੇਨ ਫਰੇਜ਼ਰ ਦਾ ਕਹਿਣਾ ਹੈ ਕਿ ਰਿਹਾਇਸ਼ ਦੀ ਵਧਦੀ ਲਾਗਤ ਦੇ ਦਬਾਅ ਹੇਠ ਕੈਨੇਡੀਅਨ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਸੀਮਾ ਤੈਅ ਕਰਨ 'ਤੇ ਵਿਚਾਰ ਕਰ ਸਕਦਾ ਹੈ। ਕੈਨੇਡਾ 'ਚ ਕੌਮਾਂਤਰੀ ਵਿਦਿਆਰਥੀਆਂ ਦਾ ਅੰਕੜਾ ਹਾਲ ਹੀ ਦੇ ਸਾਲਾਂ 'ਚ ਕਾਫ਼ੀ ਵਧਿਆ ਹੈ। ਅਧਿਕਾਰਕ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਸਾਲ 2022 'ਚ ਸਰਗਰਮ ਵੀਜ਼ਾ ਵਾਲੇ 800,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸਨ, ਜੋ ਕਿ ਸਾਲ 2012 'ਚ 275,000 ਤੋਂ ਵੱਧ ਸੀ। ਕੈਨੇਡਾ ਨੇ ਪਿਛਲੇ ਦਹਾਕੇ 'ਚ ਕੌਮਾਂਤਰੀ ਵਿਦਿਆਰਥੀਆਂ 'ਚ ਕਾਫ਼ੀ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕੀਤੀ ਹੈ, ਕਿਉਂਕ ਦੇਸ਼ ਨੇ ਇਮੀਗ੍ਰੇਸ਼ਨ ਨਿਯਮਾਂ 'ਚ ਥੋੜ੍ਹੀ ਢਿੱਲ ਦਿਖਾਈ ਹੈ ਅਤੇ ਇੱਥੇ ਵਰਕ ਪਰਮਿਟ ਹਾਸਲ ਕਰਨਾ ਕਾਫ਼ੀ ਸੌਖਾ ਹੈ।
ਫਰੇਜ਼ਰ, ਜਿਹੜੇ ਕਿ ਹਾਊਸਿੰਗ ਮੰਤਰੀ ਬਣਨ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਸਨ, ਨੇ ਪਿ੍ਰੰਸ ਐਡਵਰਡ ਆਈਲੈਂਡ ਵਿਖੇ ਹੋਣ ਵਾਲੀ ਕੈਬਿਨਟ ਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਕੁਝ ਹਾਊਸਿੰਗ ਬਾਜ਼ਾਰਾਂ 'ਤੇ ਸਪੱਸ਼ਟ ਦਬਾਅ ਪਾ ਰਿਹਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਵਿਦਿਆਰਥੀਆਂ ਦੀ ਗਿਣਤੀ ਦੀ ਸੀਮਾ ਤੈਅ ਕੀਤੀ ਜਾ ਸਕਦੀ ਹੈ, ਦੇ ਜਵਾਬ 'ਚ ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਬਦਲਾਂ 'ਚੋਂ ਇੱਕ ਹੈ, ਜਿਸ 'ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ।'' ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਬਾਰੇ 'ਚ ਸਰਕਾਰ ਨੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ।ਉਨ੍ਹਾਂ ਅੱਗੇ ਕਿਹਾ, ''ਸਾਡੇ ਕੋਲ ਅਸਥਾਈ ਇਮੀਗ੍ਰੇਸ਼ਨ ਪ੍ਰੋਗਰਾਮ ਹਨ, ਜਿਹੜੇ ਕਿ ਇੰਨੇ ਥੋੜ੍ਹੇ ਸਮੇਂ 'ਚ ਇੰਨਾ ਵਿਸਫ਼ੋਟਕ ਵਾਧਾ ਦੇਣ ਲਈ ਕਦੇ ਨਹੀਂ ਬਣਾਏ ਗਏ ਸਨ।''
ਉੱਧਰ ਵਿਰੋਧੀ ਧਿਰ ਵੀ ਦੇਸ਼ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਰਿਹਾਇਸ਼ੀ ਸੰਕਟ ਨੂੰ ਲੈ ਕੇ ਸੱਤਾਧਿਰ ਨੂੰ ਲਗਾਤਾਰ ਭੰਡਦੀ ਜਾ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਹਾਊਸਿੰਗ ਦੇ ਮੁੱਦੇ ਨਾਲ ਨਜਿੱਠਣ ਲਈ ਕਾਫ਼ੀ ਨਹੀਂ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਅਗਲੇ ਮਹੀਨੇ ਸੰਸਦ 'ਚ ਵਾਪਸੀ ਤੋਂ ਪਹਿਲਾਂ ਰਿਵਾਇਤੀ ਕੈਬਨਿਟ ਦੀ ਬੈਠਕ 'ਚ ਹਾਊਸਿੰਗ ਸੰਕਟ ਨੂੰ ਹੱਲ ਕਰਨਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਵੀਂ ਕੈਬਨਿਟ ਦੇ ਮੁੱਖ ਟੀਚਿਆਂ 'ਚੋਂ ਇੱਕ ਹੈ। ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਰਿਹਾਇਸ਼ ਦੀ ਸਮਰੱਥਾ ਨਾਲ ਨਜਿੱਠਣ ਲਈ ਕੈਨੇਡਾ ਨੂੰ ਸਾਲ 2030 ਤੱਕ 5.8 ਮਿਲੀਅਨ ਨਵੇਂ ਘਰ ਬਣਾਉਣ ਦੀ ਲੋੜ ਹੈ, ਜਿਸ 'ਚ 2 ਮਿਲੀਅਨ ਰੈਂਟਲ ਯੂਨਿਟਾਂ ਵੀ ਸ਼ਾਮਿਲ ਹਨ। ਕੈਨੇਡਾ, ਜਿਸ ਦੀ ਆਬਾਦੀ ਲਭਗਭ 39.5 ਮਿਲੀਅਨ ਹੈ, ਨੇ ਸਾਲ 2025 ਤੱਕ ਰਿਕਾਰਡ 500,000 ਲੋਕਾਂ ਨੂੰ ਪੀ. ਆਰ. ਦੇਣ ਦੀ ਯੋਜਨਾ ਬਣਾ ਰਿਹਾ ਹੈ।

The post ਹੁਣ ਕੈਨੇਡਾ ਦਾ Student Visa ਲੈਣਾ ਹੋ ਸਕਦੈ ਔਖਾ appeared first on TV Punjab | Punjabi News Channel.

Tags:
  • canada
  • charlottetown
  • housing-crisis
  • international-students
  • international-student-visa
  • justin-trudeau
  • news
  • sean-fraser
  • student-visa
  • top-news
  • trending-news

ਪਰਿਵਾਰ ਦੀ ਨਿੱਜਤਾ ਦਾ ਆਦਰ ਕਰਨ ਲਈ ਟਰੂਡੋ ਨੇ ਕੀਤਾ ਕੈਨੇਡੀਅਨਾਂ ਦਾ ਧੰਨਵਾਦ

Tuesday 22 August 2023 05:09 PM UTC+00 | Tags: canada charlottetown family justin-trudeau news sophie-gregoire-trudeau top-news trending-news


Charlottetown- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਅਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਵਲੋ ਇਸ ਮਹੀਨੇ ਦੀ ਸ਼ੁਰੂਆਤ 'ਚ ਵੱਖ ਹੋਣ ਦੀ ਐਲਾਨ ਮਗਰੋਂ ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਦਾ ਆਦਰ ਲਈ ਕੈਨੇਡੀਅਨਾਂ ਦਾ ਧੰਨਵਾਦ ਕੀਤਾ ਹੈ। ਟਰੂਡੋ ਨੇ ਪਿ੍ਰੰਸ ਐਡਵਰਡ ਆਈਲੈਂਡ ਵਿਖੇ ਹੋਣ ਵਾਲੇ ਤਿੰਨ ਦਿਨਾਂ ਕੈਬਨਿਟ ਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨੂੰ ਨਾਲ ਮੁਖ਼ਾਤਿਬ ਹੁੰਦਿਆਂ ਇਹ ਗੱਲਾਂ ਆਖੀਆਂ। ਟਰੂਡੋ ਨੇ ਕਿਹਾ, ''ਮੈਂ ਅਸਲ 'ਚ ਸਾਡੀ ਗੁਪਤਾਤਾ ਅਤੇ ਸਾਡੀ ਸਪੇਸ ਦਾ ਸਤਿਕਾਰ ਕਰਨ 'ਚ ਅਵਿਸ਼ਵਾਸਯੋਗ ਤੌਰ 'ਤੇ ਦਿਆਲੂ ਅਤੇ ਅਵਿਸ਼ਵਾਸਯੋਗ ਤੌਰ 'ਤੇ ਉਦਾਰ ਹੋਣ ਲਈ ਕੈਨੇਡੀਅਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''
ਉਨ੍ਹਾਂ ਅੱਗੇ ਕਿਹਾ, ''ਬੱਚਿਆਂ 'ਤੇ ਧਿਆਨ ਕੇਂਦਰਿਤ ਕਰਨ, ਇਕੱਠੇ ਰਹਿਣ ਅਤੇ ਅੱਗੇ ਵਧਣ 'ਤੇ ਧਿਆਨ ਕੇਂਦਰਿਤ ਕਰਨ ਲਈ ਮੈਨੂੰ ਪਰਿਵਾਰ ਨਾਲ ਬਹੁਤ ਵਧੀਆ 10 ਦਿਨ ਮਿਲੇ।'' ਦੱਸਣਯੋਗ ਹਨ ਕਿ ਟਰੂਡੋ ਅਤੇ ਗ੍ਰੈਗੋਇਰ ਨੇ ਬੀਤੀ 2 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਸੀ। ਦੋਹਾਂ ਦੇ ਵਿਆਹ ਨੂੰ 18 ਸਾਲ ਹੋ ਗਏ ਹਨ। ਉਨ੍ਹਾਂ ਦੇ ਤਿੰਨ ਬੱਚੇ ਹਨ।
ਟਰੂਡੋ ਨੇ ਇਸ ਬਾਰੇ 'ਚ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਪਿਛਲੇ ਕਈ ਹਫ਼ਤਿਆਂ 'ਚ ਨਿੱਘੀਆਂ ਸ਼ੁਭਕਾਮਨਾਵਾਂ, ਨਿੱਜੀ ਸੰਦੇਸ਼ ਅਤੇ ਨਿੱਜੀ ਕਹਾਣੀਆਂ ਮੈਨੂੰ ਭੇਜੀਆਂ, ਜਿਹੜੀਆਂ ਕਿ ਸ਼ਾਨਦਾਰ ਅਤੇ ਸਕਾਰਾਤਮਕ ਰਹੀਆਂ।

The post ਪਰਿਵਾਰ ਦੀ ਨਿੱਜਤਾ ਦਾ ਆਦਰ ਕਰਨ ਲਈ ਟਰੂਡੋ ਨੇ ਕੀਤਾ ਕੈਨੇਡੀਅਨਾਂ ਦਾ ਧੰਨਵਾਦ appeared first on TV Punjab | Punjabi News Channel.

Tags:
  • canada
  • charlottetown
  • family
  • justin-trudeau
  • news
  • sophie-gregoire-trudeau
  • top-news
  • trending-news

ਐਡਮਿੰਟਨ ਦੇ ਮਾਲ 'ਚ ਹੋਈ ਗੋਲੀਬਾਰੀ, ਤਿੰਨ ਵਿਅਕਤੀ ਜ਼ਖ਼ਮੀ

Tuesday 22 August 2023 05:13 PM UTC+00 | Tags: alberta canada edmonton injured mall news police shooting top-news trending-news


Edmonton- ਪੱਛਮੀ ਐਡਮਿੰਟਨ 'ਚ ਸੋਮਵਾਰ ਰਾਤੀਂ ਹੋਈ ਗੋਲੀਬਾਰੀ 'ਚ ਤਿੰਨ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਐਡਮਿੰਟਨ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਐਡਮਿੰਟਨ ਪੁਲਿਸ ਨੇ ਇੱਕ ਬਿਆਨ 'ਚ ਦੱਸਿਆ ਕਿ ਉਨ੍ਹਾਂ ਨੂੰ ਸ਼ਾਮੀਂ ਕਰੀਬ 7.40 ਵਜੇ ਇੱਥੋਂ ਦੇ ਇੱਕ ਮਾਲ 'ਚ ਗੋਲੀਬਾਰੀ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ ਤਿੰਨ ਪੁਰਸ਼ ਜ਼ਖ਼ਮੀ ਹਾਲਤ 'ਚ ਮਿਲੇ। ਇਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਪੁਲਿਸ ਨੇ ਤਿੰਨਾਂ ਜ਼ਖ਼ਮੀਆਂ ਦੀ ਪਹਿਚਾਣ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ।
ਐਡਮਿੰਟਨ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਮਾਲ ਦੇ ਪੱਛਮ 'ਚ ਪੈਂਦੇ ਫੇਜ਼-3 'ਚ ਹੋਈ। ਉਨ੍ਹਾਂ ਨੇ ਇਸ ਮਾਮਲੇ ਦੇ ਸੰਬੰਧ 'ਚ ਕਿਸੇ ਗਿ੍ਰਫ਼ਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਈ. ਪੀ. ਐੱਸ. ਦੇ ਬੁਲਾਰੇ ਡੈਨੀਅਲ ਟੈਮਜ਼ ਨੇ ਦੱਸਿਆ ਕਿ ਜਾਂਚ ਅਜੇ ਮੁੱਢਲੀ ਅਵਸਥਾ 'ਚ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਬਾਰੇ 'ਚ ਵਧੇਰੇ ਜਾਣਕਾਰੀ ਮਿਲੇਗੀ। ਟੇਮਜ਼ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਅਤੇ ਦੋਵੇਂ ਪਾਰਟੀਆਂ ਇੱਕ-ਦੂਜੇ ਨੂੰ ਜਾਣਦੀਆਂ ਸਨ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਕੋਈ ਖ਼ਤਰਾ ਹੈ। ਦੱਸ ਦਈਏ ਕਿ ਗੋਲੀਬਾਰੀ ਦੇ ਮਗਰੋਂ ਪੁਲਿਸ ਵਲੋਂ ਇੱਥੇ ਲਾਕਡਾਊਨ ਲਗਾ ਦਿੱਤਾ ਗਿਆ ਸੀ, ਜਿਸ ਨੂੰ ਕਿ ਬਾਅਦ 'ਚ ਹਟਾ ਦਿੱਤਾ ਗਿਆ।

The post ਐਡਮਿੰਟਨ ਦੇ ਮਾਲ 'ਚ ਹੋਈ ਗੋਲੀਬਾਰੀ, ਤਿੰਨ ਵਿਅਕਤੀ ਜ਼ਖ਼ਮੀ appeared first on TV Punjab | Punjabi News Channel.

Tags:
  • alberta
  • canada
  • edmonton
  • injured
  • mall
  • news
  • police
  • shooting
  • top-news
  • trending-news


Yellowknife- ਭਿਆਨਕ ਜੰਗਲੀ ਅੱਗ ਦੇ ਚੱਲਦਿਆਂ ਨਾਰਥ ਵੈਸਟ ਟੈਰਟਰੀਜ਼ ਦੇ ਰਹਿਣ ਵਾਲੇ ਲਗਭਗ 25,900 ਲੋਕਾਂ ਨੂੰ ਆਪਣੇ ਘਰ ਖ਼ਾਲੀ ਪਏ ਹਨ, ਜੋ ਕਿ ਆਬਾਦੀ ਦਾ 68 ਪ੍ਰਤੀਸ਼ਤ ਹੈ। ਪੂਰੇ ਇਲਾਕੇ 'ਚ ਇਸ ਸਮੇਂ 238 ਥਾਵਾਂ 'ਤੇ ਜੰਗਲੀ ਅੱਗ ਲੱਗੀ ਹੋਈ ਹੈ। ਇਸ ਬਾਰੇ 'ਚ ਗੱਲ ਕਰਦਿਆਂ ਐੱਨ. ਡਬਲਯੂ. ਟੀ. ਲਈ ਫਾਇਰ ਅਧਿਕਾਰੀ ਮਾਈਕ ਵੈਸਟਵਿਕ ਨੇ ਕਿਹਾ ਕਿ ਜੰਗਲਾਂ ਦੀ ਅੱਗ ਦੇ ਇਸ ਮੌਸਮ 'ਚ ਮਨੁੱਖੀ ਜਾਨ ਬੇਹੱਦ ਕੀਮਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਗ ਵਾਲੇ ਪ੍ਰਭਾਵਿਤ ਇਲਾਕਿਆਂ ਤੋਂ ਜਿੰਨੀ ਜਲਦੀ ਹੋ ਸਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ।
ਜੰਗਲਾਂ ਦੀ ਅੱਗ 'ਤੇ ਕਾਬੂ ਪਾਉਣ ਲਈ ਹੁਣ ਇੱਥੇ ਫਾਇਰਫਾਈਟਰਾਂ ਦੇ ਨਾਲ-ਨਾਲ ਫੌਜ ਦੇ ਜਵਾਨ ਵੀ ਜੁਟੇ ਹੋਏ ਹਨ। ਅਧਿਕਾਰੀਆਂ ਮੁਤਾਬਕ 300 ਤੋਂ ਵੱਧ ਫੌਜ ਦੇ ਕਰਮਚਾਰੀਆਂ ਦੇ ਨਾਲ-ਨਾਲ ਹੈਲੀਕਾਪਟਰਾਂ, ਏਅਰ ਟੈਂਕਰਾਂ ਅਤੇ ਭਾਰੀ ਸਾਜ਼ੋ-ਸਮਾਨ ਦੀ ਸਹਾਇਤਾ ਨਾਲ ਇੱਥੇ 600 ਤੋਂ ਵੱਧ ਫਾਇਰਫਾਈਟਰਜ਼ ਅੱਗ 'ਤੇ ਕਾਬੂ ਪਾਉਣ ਲਈ ਸਖ਼ਤ ਮੁਸ਼ੱਕਤ ਕਰ ਰਹੇ ਹਨ।
ਸੋਮਵਾਰ ਸ਼ਾਮੀਂ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਅਧਿਕਾਰੀਆਂ ਸਥਾਨਕ ਨਿਵਾਸੀਆਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਲਾਕੇ 'ਚ ਐਮਰਜੈਂਸੀ ਮੈਨੇਜਮੈਂਟ ਆਰਗੇਨਾਈਜੇਸ਼ਨ ਦੀ ਜੈਨੀਫਰ ਜੰਗ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇੱਥੇ ਜਿਹੜਾ ਥੋੜ੍ਹਾ ਜਿਹਾ ਮੀਂਹ ਪਿਆ ਹੈ, ਉਹ ਵੀ ਅੱਗ ਨੂੰ ਕਾਬੂ ਹੇਠ ਨਹੀਂ ਕਰ ਸਕਿਆ। ਉਨ੍ਹਾਂ ਅੱਗੇ ਕਿਹਾ, ''ਅਸੀਂ ਜਾਣਦੇ ਹਾਂ ਕਿ ਇਹ ਨਾ ਪਤਾ ਹੋਣਾ ਕਿ ਤੁਸੀਂ ਕਦੋਂ ਘਰ ਜਾ ਸਕੋਗੇ, ਤਣਾਅਪੂਰਨ, ਨਿਰਾਸ਼ਾਜਨਕ ਅਤੇ ਕਈ ਵਾਰ ਗੁੱਸੇ ਵਾਲਾ ਹੁੰਦਾ ਹੈ ਪਰ ਇਸ ਸਮੇਂ ਨਾਰਥ ਵੈਸਟ ਟੈਰਟਰੀਜ਼ 'ਚ ਖ਼ਾਲੀ ਕੀਤੇ ਗਏ ਕਿਸੇ ਵੀ ਇਲਾਕੇ 'ਚ ਜਾਣਾ ਸੁਰੱਖਿਅਤ ਨਹੀਂ ਹੈ।''
ਉੱਥੇ ਐੱਨ. ਡਬਲਯੂ. ਟੀ. ਰਾਜਧਾਨੀ ਯੈਲੋਨਾਈਫ਼ 'ਚ ਲੱਗੀ ਜੰਗਲੀ ਅੱਗ ਦੇ ਕਾਬੂ ਹੱਦ ਤੱਕ ਕਾਬੂ ਹੇਠ ਆ ਜਾਣ ਬਾਰੇ ਜਾਣਕਾਰੀ ਮਿਲੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇੱਕ ਅਪਡੇਟ 'ਚ ਦੱਸਿਆ ਕਿ ਪਿਛਲੇ 72 ਘੰਟਿਆਂ ਦੌਰਾਨ ਪਏ ਲਗਭਗ 72 ਮਿਲੀਮੀਟਰ ਮੀਂਹ ਅਤੇ ਫਾਇਰਫਾਈਟਰਜ਼ਾਂ ਦੇ ਯਤਨਾਂ ਨੇ ਅੱਗ ਨੂੰ ਅੱਗੇ ਵਧਣ ਰੋਕਣ 'ਚ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਦਿਨਾਂ 'ਚ ਯੈਲੋਨਾਈਫ਼ ਦੇ ਬਾਹਰੀ ਇਲਾਕਿਆਂ 'ਚ ਅੱਗ ਦੇ ਪਹੁੰਚਣ ਦੀ ਸੰਭਾਵਨਾ ਨਹੀਂ ਹੈ।

The post ਨਾਰਥ ਵੈਸਟ ਟੈਰਟਰੀਜ਼ 'ਚ ਅਜੇ ਵੀ ਬੇਕਾਬੂ ਹੈ ਜੰਗਲਾਂ ਦੀ ਅੱਗ, ਫਾਇਰਫਾਈਟਰਾਂ ਦੇ ਨਾਲ ਹੁਣ ਫੌਜ ਵੀ ਜੁਟੀ ਮੈਦਾਨ 'ਚ appeared first on TV Punjab | Punjabi News Channel.

Tags:
  • canada
  • fire
  • news
  • northwest-territories
  • soldiers
  • top-news
  • trending-news
  • wildfire
  • yellowknife

ਅਗਲੇ ਮਹੀਨੇ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ

Tuesday 22 August 2023 09:20 PM UTC+00 | Tags: g20 g20-summit group-of-20-leaders india joe-biden kamala-harris news top-news trending-news usa washington world


Washington- ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਗਲੇ ਮਹੀਨੇ G20 ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਦੀ ਯਾਤਰਾ 'ਤੇ ਆਉਣਗੇ। ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲਵਿਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੁਲਵਿਨ ਨੇ ਕਿਹਾ ਕਿ ਬਾਈਡਨ G20 ਬੈਠਕ 'ਚ ਹਿੱਸਾ ਲੈਣ ਦੌਰਾਨ ਕਈ ਦੁਵੱਲੀਆਂ ਬੈਠਕਾਂ ਕਰਨਗੇ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਬੈਠਕਾਂ ਨਾਲ ਜੁੜੀ ਜਾਣਕਾਰੀ ਨਹੀਂ ਦਿੱਤੀ ਹੈ। ਅਮਰੀਕਾ ਵਲੋਂ ਸਾਲ 2026 'ਚ G20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾਵੇਗੀ।
ਸੁਲਵਿਨ ਨੇ ਕਿਹਾ ਕਿ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਤੰਬਰ 'ਚ ਇੰਡੋਨੇਸ਼ੀਆ 'ਚ ਆਸੀਆਨ ਸਿਖਰ ਸੰਮੇਲਨ 'ਚ ਵੱਖਰੇ ਤੌਰ 'ਤੇ ਹਿੱਸਾ ਲੈਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬਾਈਡਨ ਜੀ-20 ਸਿਖਰ ਸੰਮੇਲਨ 'ਚ ਵਿਕਾਸ ਬੈਂਕ ਦੇ ਆਧੁਨਿਕੀਕਰਨ 'ਤੇ ਧਿਆਨ ਕੇਂਦਰਿਤ ਕਰਨਗੇ। ਇੱਕ ਹੋਰ ਰਿਪੋਰਟ ਮੁਤਾਬਕ ਅਮਰੀਕਾ ਦੇ ਚੋਟੀ ਦੇ ਵਿੱਦਿਅਕ ਅਤੇ ਸੱਭਿਆਚਾਰਕ ਰਾਜਦੂਤ ਲੀ ਸੈਟਰਫੀਲਡ ਜੀ-20 ਸੱਭਿਆਚਾਰਕ ਮੰਤਰੀ ਪੱਧਰ ਦੀ ਬੈਠਕ 'ਚ ਸ਼ਾਮਿਲ ਹੋਣ ਅਤੇ ਦੁਵੱਲੇ ਮੁੱਦਿਆਂ 'ਤੇ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਕਰਨ ਲਈ ਇਸ ਹਫ਼ਤੇ ਭਾਰਤ ਦੀ ਯਾਤਰਾ ਕਰਨਗੇ। ਦੱਸ ਦਈਏ ਕਿ G20 ਸੰਮੇਲਨ ਅਗਲੇ ਮਹੀਨੇ ਸਤੰਬਰ 'ਚ ਭਾਰਤ 'ਚ ਹੋਣ ਵਾਲਾ ਹੈ। ਜੀ-20 ਵਿਸ਼ਵ ਦੀਆਂ 20 ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇੱਕ ਅੰਤਰ ਸਰਕਾਰੀ ਫੋਰਮ ਹੈ, ਜਿਹੜਾ ਕਿ ਇਸ ਨੂੰ ਕੌਮਾਂਤਰੀ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਮੰਚ ਬਣਾਉਂਦਾ ਹੈ।

The post ਅਗਲੇ ਮਹੀਨੇ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ appeared first on TV Punjab | Punjabi News Channel.

Tags:
  • g20
  • g20-summit
  • group-of-20-leaders
  • india
  • joe-biden
  • kamala-harris
  • news
  • top-news
  • trending-news
  • usa
  • washington
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form