TheUnmute.com – Punjabi News: Digest for August 23, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦੇ ਫੈਸਲੇ ਵਿਰੁੱਧ ਪੰਜਾਬ ਕਾਂਗਰਸ ਨੇ ਦਿੱਤਾ ਧਰਨਾ

Tuesday 22 August 2023 06:47 AM UTC+00 | Tags: amarinder-singh-raja-warring breaking-news chandigarh chandigarh-police congress farmers farmers-protest flood-affected-areas kirti-kisan kisan latest-news mohali-chandigarh-border mohali-news mohali-police news nws pakka-morcha panchayat panchayat-bhawan protest punjab-breaking punjab-congress punjab-flood punjab-latest-news raja-warring

ਮੋਹਾਲੀ, 22 ਅਗਸਤ 2023: ਚੁਣੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਭੰਗ ਕਰਨ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਮੋਹਾਲੀ ਪੰਚਾਇਤ ਭਵਨ ਦੇ ਬਾਹਰ ਧਰਨਾ ਲਗਾਇਆ ਹੈ |

ਇਸ ਧਰਨੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਹੋਰ ਵਿਧਾਇਕ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਆਦਿ ਸ਼ਾਮਲ ਹੋਏ ਹਨ । ਰਾਜਾ ਵੜਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਪੰਚਾਇਤਾਂ ਬਹਾਲ ਨਾ ਕੀਤੀਆਂ ਤਾਂ ਅਦਾਲਤ ਦਾ ਰੁਖ ਕਰਨਗੇ |ਇਸ ਮੌਕੇ ਉਨ੍ਹਾਂ ਨੇ ਲੌਂਗੋਵਾਲ ਵਿਖੇ ਕਿਸਾਨਾਂ ‘ਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਅਸੀ ਆਪਣੇ ਤੌਰ ‘ਤੇ ਰੋਸ ਪ੍ਰਦਰਸ਼ਨ ਕਰਾਂਗੇ, ਬਲਕਿ ਕਿਸਾਨ ਯੂਨੀਅਨ ਨੇ ਇਜਾਜ਼ਤ ਦਿੱਤੀ ਤਾਂ ਸਰਕਾਰ ਖ਼ਿਲਾਫ਼ ਮੋਰਚੇ ‘ਚ ਸਾਡੀ ਪਾਰਟੀ ਵੀ ਸ਼ਾਮਲ ਹੋਵੇਗੀ।

The post ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦੇ ਫੈਸਲੇ ਵਿਰੁੱਧ ਪੰਜਾਬ ਕਾਂਗਰਸ ਨੇ ਦਿੱਤਾ ਧਰਨਾ appeared first on TheUnmute.com - Punjabi News.

Tags:
  • amarinder-singh-raja-warring
  • breaking-news
  • chandigarh
  • chandigarh-police
  • congress
  • farmers
  • farmers-protest
  • flood-affected-areas
  • kirti-kisan
  • kisan
  • latest-news
  • mohali-chandigarh-border
  • mohali-news
  • mohali-police
  • news
  • nws
  • pakka-morcha
  • panchayat
  • panchayat-bhawan
  • protest
  • punjab-breaking
  • punjab-congress
  • punjab-flood
  • punjab-latest-news
  • raja-warring

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ 'ਚ ਅਗਲੀ ਸੁਣਵਾਈ ਮੁਲਤਵੀ

Tuesday 22 August 2023 06:58 AM UTC+00 | Tags: breaking-news jalandhar kapurthala-jail news punjab-government punjab-news sandeep-nangal-ambian sandeep-singh-nangal-ambia sukhbir-singh-badal the-unmute-breaking-news the-unmute-latest-news

ਚੰਡੀਗੜ੍ਹ, 22 ਅਗਸਤ 2023: ਜਲੰਧਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ (Sandeep Nangal Ambian) ਦੇ ਕਤਲ ਮਾਮਲੇ ‘ਚ ਅਗਲੀ ਸੁਣਵਾਈ 31 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। ਬੀਤੇ ਦਿਨ ਕੇਵਲ ਸਚਿਨ ਕੁਮਾਰ ਅਤੇ ਰਾਜਿੰਦਰ ਸਿੰਘ ਅਦਾਲਤ ਵਿੱਚ ਪੇਸ਼ ਹੋਏ | ਇਸ ਮਾਮਲੇ ‘ਚ ਸਚਿਨ ਕੁਮਾਰ, ਵਿਕਾਸ ਮਹਲੇ, ਫਤਿਹ ਸਿੰਘ ਅਮਿਤ ਡਾਗਰ, ਕੌਸ਼ਲ, ਜੁਝਾਰ ਸਿੰਘ, ਯਾਦਵਿੰਦਰ ਸਿੰਘ, ਮਨਜੋਤ ਕੌਰ, ਰਜਿੰਦਰ ਸਿੰਘ, ਹਰਿੰਦਰ ਸਿੰਘ ਉਰਫ਼ ਫ਼ੌਜੀ ਨੂੰ ਨਾਮਜ਼ਦ ਕੀਤਾ ਗਿਆ ਸੀ | ਉਨ੍ਹਾਂ ਖ਼ਿਲਾਫ਼ ਸਾਲ 2022 ਵਿੱਚ ਥਾਣਾ ਸਦਰ ਨਕੋਦਰ ਵਿੱਚ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

The post ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ‘ਚ ਅਗਲੀ ਸੁਣਵਾਈ ਮੁਲਤਵੀ appeared first on TheUnmute.com - Punjabi News.

Tags:
  • breaking-news
  • jalandhar
  • kapurthala-jail
  • news
  • punjab-government
  • punjab-news
  • sandeep-nangal-ambian
  • sandeep-singh-nangal-ambia
  • sukhbir-singh-badal
  • the-unmute-breaking-news
  • the-unmute-latest-news

ਚੰਡੀਗੜ੍ਹ, 22 ਅਗਸਤ 2023: ਝਾਰਖੰਡ ਦੇ ਜਮਸ਼ੇਦਪੁਰ ‘ਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨੂੰ ਅੱਤਵਾਦੀ ਕਹਿਣ ਵਾਲੇ ਪੁਲਿਸ ਅਧਿਕਾਰੀ ਨੇ ਮੁਆਫ਼ੀ ਮੰਗ ਲਈ ਹੈ। ਐਸਐਚਓ ਭੂਸ਼ਣ ਕੁਮਾਰ ਨੇ ਸੋਸ਼ਲ ਮੀਡੀਆ ਉੱਤੇ ਮੁਆਫ਼ੀ ਮੰਗੀ ਹੈ। ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਇਸ ਦੌਰਾਨ ਸਪੈਸ਼ਲ ਨਾਕੇ ‘ਤੇ ਇੱਕ ਵਿਅਕਤੀ ਨੂੰ ਬਿਨਾਂ ਹੈਲਮੇਟ ਦੇ ਆਉਂਦਾ ਦੇਖਿਆ ਗਿਆ। ਬੁਲੇਟ ਮੋਟਰਸਾਈਕਲ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਲੱਗੀ ਹੋਈ ਸੀ। ਉਹ ਸਿੱਧੂ ਮੂਸੇਵਾਲਾ ਬਾਰੇ ਬਹੁਤਾ ਨਹੀਂ ਜਾਣਦੇ ਸਨ। ਵੀਡੀਓ ਵਾਇਰਲ ਹੋਣ ‘ਤੇ ਹੀ ਜਾਣਕਾਰੀ ਮਿਲੀ।

ਜਿਕਰਯੋਗ ਹੈ ਕਿ ਝਾਰਖੰਡ ਦੇ ਪੁਲਿਸ ਅਫਸਰ ਨੇ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਿਹਾ ਸੀ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ। ਇਸ ਤੋਂ ਬਾਅਦ ਪ੍ਰਸ਼ੰਸਕ ਗੁੱਸੇ ‘ਚ ਆ ਗਏ। ਇਸ ਮਗਰੋਂ ਪੁਲਿਸ ਅਧਿਕਾਰੀ ਨੇ ਗਲਤੀ ਲਈ ਮੁਆਫ਼ੀ ਮੰਗ ਲਈ ਹੈ। ਉਸ ਦਾ ਕਹਿਣਾ ਹੈ ਕਿ ਇਹ ਸਭ ਅਣਜਾਣੇ ਵਿੱਚ ਹੋਇਆ ਹੈ।

ਦਰਅਸਲ ਘਟਨਾ ਕੁਝ ਦਿਨ ਪਹਿਲਾਂ ਦੀ ਹੈ। ਝਾਰਖੰਡ ਦੇ ਜਮਸ਼ੇਦਪੁਰ ‘ਚ ਸੀਤਾਰਾਮਡੇਰਾ ਥਾਣੇ ਦੇ ਐਸਐਚਓ ਭੂਸ਼ਣ ਕੁਮਾਰ ਨੇ ਇਲਾਕੇ ‘ਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇੱਕ ਵਿਅਕਤੀ ਬੁਲੇਟ ਮੋਰਸਾਈਕਲ ‘ਤੇ ਆਇਆ। ਉਸ ਦੇ ਪਿੱਛੇ ਸਕੂਲ ਤੋਂ ਆਈ ਉਸ ਦੀ ਬੇਟੀ ਬੈਠੀ ਸੀ। ਹੈਲਮੇਟ ਨਾ ਪਾਏ ਹੋਣ ਕਾਰਨ ਐਸਐਚਓ ਨੇ ਬੁਲੇਟ ਨੂੰ ਰੋਕ ਲਿਆ। ਵਿਅਕਤੀ ਨੇ ਬੁਲੇਟ ‘ਤੇ ਸਿੱਧੂ ਮੂਸੇਵਾਲਾ ਦਾ ਸਟਿੱਕਰ ਲਾਇਆ ਹੋਇਆ ਸੀ।

ਇਸ ਕਰਕੇ SHO ਭੂਸ਼ਣ ਕੁਮਾਰ ਨੂੰ ਗੁੱਸਾ ਆ ਗਿਆ ਤੇ ਕਿਹਾ ਕਿ ਤੁਸੀਂ ਉਸ ਨੂੰ ਆਦਰਸ਼ ਮੰਨ ਰਹੇ ਹੋ, ਸਿੱਧੂ ਮੂਸੇਵਾਲਾ… ਜੋ ਅੱਤਵਾਦੀ ਹੈ। ਦੂਜਾ, ਤੁਸੀਂ ਹੈਲਮੇਟ ਨਹੀਂ ਪਹਿਨ ਰਹੇ ਹੋ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ (Sidhu Moosewala) ਦੇ ਪ੍ਰਸ਼ੰਸਕਾਂ ਨੇ ਝਾਰਖੰਡ ਪੁਲਿਸ ਖਿਲਾਫ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ।

ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਇਹ ਉਸ ਤੋਂ ਵੱਡੀ ਗਲਤੀ ਸੀ। ਇਸ ਨੂੰ ਅਣਜਾਣੇ ਵਿਚ ਹੋਈ ਗਲਤੀ ਕਿਹਾ ਜਾ ਸਕਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਪਤਾ ਲੱਗਾ ਕਿ ਉਹ ਦੇਸ਼ ਦੇ ਕਈ ਨੌਜਵਾਨਾਂ ਦਾ ਆਦਰਸ਼ ਹੈ। ਪਿਛਲੇ ਸਾਲ ਉਸਦਾ ਕਤਲ ਕਰ ਦਿੱਤਾ ਸੀ ਅਤੇ ਪਰਿਵਾਰ ਇਨਸਾਫ਼ ਲਈ ਲੜ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਇਸ ਗਲਤੀ ਲਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ।

 

 

The post ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ਵਾਲੇ ਪੁਲਿਸ ਅਫਸਰ ਨੇ ਮੰਗੀ ਮੁਆਫ਼ੀ, ਕਿਹਾ-ਅਣਜਾਣੇ ‘ਚ ਹੋਈ ਗਲਤੀ appeared first on TheUnmute.com - Punjabi News.

Tags:
  • breaking
  • jamshedpur
  • jharkhand
  • news
  • punjab-latest-news
  • punjab-news
  • sidhu-moosewala

ਚੰਦਰਯਾਨ-3 ਦੇ ਆਖ਼ਰੀ 15 ਮਿੰਟ ਬੇਹੱਦ ਚੁਣੌਤੀਪੂਰਨ, ਭਲਕੇ ਸ਼ਾਮ ਨੂੰ ਕਰਵਾਈ ਜਾਵੇਗੀ ਲੈਂਡਿੰਗ

Tuesday 22 August 2023 07:18 AM UTC+00 | Tags: andhra-pradesh breaking-news chandrayaan-3 india isro isro-sriharikota lander-of-chandrayaan-3 mission-chandrayaan-3 mv-3 news sriharikota-station tech-news

ਚੰਡੀਗੜ੍ਹ, 22 ਅਗਸਤ 2023: ਚੰਦਰਯਾਨ-3 (Chandrayaan-3) ਦੇ ਲੈਂਡਰ ਨੂੰ ਕੱਲ ਯਾਨੀ 23 ਅਗਸਤ ਨੂੰ ਸ਼ਾਮ 6:04 ਵਜੇ 25 ਕਿਲੋਮੀਟਰ ਦੀ ਉਚਾਈ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਵਿੱਚ 15 ਤੋਂ 17 ਮਿੰਟ ਲੱਗਣਗੇ। ਇਹ 15 ਮਿੰਟ ਚੰਦਰਯਾਨ ਲਈ ਕਾਫ਼ੀ ਚੁਣੌਤੀ ਵਾਲੇ ਹੋਣਗੇ । ਜੇਕਰ ਭਾਰਤ ਦਾ ਚੰਦਰਯਾਨ-3 ਮਿਸ਼ਨ ਸਫਲ ਹੁੰਦਾ ਹੈ, ਤਾਂ ਇਹ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ।

ਚੰਦਰਮਾ ‘ਤੇ ਉਤਰਨ ਤੋਂ ਦੋ ਘੰਟੇ ਪਹਿਲਾਂ, ਲੈਂਡਰ ਮਾਡਿਊਲ ਦੀ ਸਥਿਤੀ ਅਤੇ ਚੰਦਰਮਾ ‘ਤੇ ਸਥਿਤੀਆਂ ਦੇ ਅਧਾਰ ‘ਤੇ ਇਹ ਫੈਸਲਾ ਕਰੇਗਾ ਕਿ ਕੀ ਉਸ ਸਮੇਂ ਉਤਰਨਾ ਉਚਿਤ ਹੋਵੇਗਾ ਜਾਂ ਨਹੀਂ। ਜੇਕਰ ਕੋਈ ਕਾਰਕ ਸਹੀ ਨਹੀਂ ਹੈ ਤਾਂ 27 ਅਗਸਤ ਨੂੰ ਲੈਂਡਿੰਗ ਕੀਤੀ ਜਾਵੇਗੀ।

ਚੰਦਰਯਾਨ (Chandrayaan-3) ਦਾ ਦੂਜਾ ਅਤੇ ਆਖਰੀ ਡੀਬੂਸਟਿੰਗ ਆਪਰੇਸ਼ਨ ਐਤਵਾਰ ਰਾਤ 1.50 ਵਜੇ ਪੂਰਾ ਹੋ ਗਿਆ। ਇਸ ਤੋਂ ਬਾਅਦ ਚੰਦਰਮਾ ਤੋਂ ਲੈਂਡਰ ਦੀ ਘੱਟੋ-ਘੱਟ ਦੂਰੀ 25 ਕਿਲੋਮੀਟਰ ਅਤੇ ਵੱਧ ਤੋਂ ਵੱਧ 134 ਕਿਲੋਮੀਟਰ ਹੈ। ਡੀਬੂਸਟਿੰਗ ਵਿੱਚ ਪੁਲਾੜ ਯਾਨ ਦੀ ਗਤੀ ਹੌਲੀ ਹੋ ਜਾਂਦੀ ਹੈ।

The post ਚੰਦਰਯਾਨ-3 ਦੇ ਆਖ਼ਰੀ 15 ਮਿੰਟ ਬੇਹੱਦ ਚੁਣੌਤੀਪੂਰਨ, ਭਲਕੇ ਸ਼ਾਮ ਨੂੰ ਕਰਵਾਈ ਜਾਵੇਗੀ ਲੈਂਡਿੰਗ appeared first on TheUnmute.com - Punjabi News.

Tags:
  • andhra-pradesh
  • breaking-news
  • chandrayaan-3
  • india
  • isro
  • isro-sriharikota
  • lander-of-chandrayaan-3
  • mission-chandrayaan-3
  • mv-3
  • news
  • sriharikota-station
  • tech-news

ਚੰਡੀਗੜ੍ਹ, 22 ਅਗਸਤ 2023: ਮਸ਼ਹੂਰ ਹਰਿਆਣਵੀ ਗਾਇਕ ਰਾਜੂ ਪੰਜਾਬੀ (Raju Punjabi) ਦਾ 40 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਰਾਜੂ ਪੰਜਾਬੀ ਪਿਛਲੇ ਕੁਝ ਸਮੇਂ ਤੋਂ ਹਰਿਆਣਾ ਦੇ ਹਿਸਾਰ ਦੇ ਇਕ ਹਸਪਤਾਲ ਵਿਚ ਦਾਖਲ ਸੀ ਅਤੇ ਕਾਲਾ ਪੀਲੀਆ ਦਾ ਇਲਾਜ ਕਰਵਾ ਰਿਹਾ ਸੀ। ਇਸ ਦੇ ਨਾਲ ਹੀ ਗਾਇਕ ਦੀ ਮੌਤ ਕਾਰਨ ਹਰਿਆਣਵੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਰਾਜੂ ਪੰਜਾਬੀ ਕੁਝ ਦਿਨ ਪਹਿਲਾਂ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਘਰ ਪਰਤਿਆ ਸੀ, ਪਰ ਉਸ ਦੀ ਸਿਹਤ ਫਿਰ ਵਿਗੜ ਗਈ ਅਤੇ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਗਾਇਕ ਕੇਡੀ ਦੇਸੀ ਰੌਕ ਨੇ ਹਸਪਤਾਲ ਦੇ ਬੈੱਡ ਤੋਂ ਰਾਜੂ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, “ਰਾਜੂ ਵਾਪਸ ਆ ਗਿਆ ਹੈ।”

ਰਾਜੂ ਪੰਜਾਬੀ (Raju Punjabi) ਦੀ ਮੌਤ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਟਵੀਟ ਕਰਕੇ ਰਾਜੂ ਨੂੰ ਸ਼ਰਧਾਂਜਲੀ ਦਿੱਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਲਿਖਿਆ, "ਪ੍ਰਸਿੱਧ ਹਰਿਆਣਵੀ ਗਾਇਕ ਅਤੇ ਸੰਗੀਤ ਨਿਰਮਾਤਾ ਰਾਜੂ ਪੰਜਾਬੀ ਦੇ ਦੇਹਾਂਤ ਦੀ ਦੁਖਦ ਖ਼ਬਰ ਮਿਲੀ। ਉਨ੍ਹਾਂ ਦਾ ਜਾਣਾ ਹਰਿਆਣਾ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖਸ਼ੇ।

The post ਹਰਿਆਣਵੀ ਗਾਇਕ ਰਾਜੂ ਪੰਜਾਬੀ ਪੂਰੇ ਹੋ ਗਏ, CM ਮਨੋਹਰ ਲਾਲ ਖੱਟੜ ਵੱਲੋਂ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • breaking-news
  • cm-manohar-lal-khattar
  • haryana
  • news
  • raju-punjabi

Heavy Rain: ਮੌਸਮ ਵਿਭਾਗ ਨੇ ਚੰਡੀਗੜ੍ਹ 'ਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ

Tuesday 22 August 2023 07:41 AM UTC+00 | Tags: breaking-news chandigarh flood heavy-rain heavy-rain-alert latest-nws meteorological-department news punjab-breaking rain sukhna-lake weather-update

ਚੰਡੀਗੜ੍ਹ, 22 ਅਗਸਤ 2023: ਮੌਸਮ ਵਿਭਾਗ ਵੱਲੋਂ ਅੱਜ ਚੰਡੀਗੜ੍ਹ ਵਿੱਚ ਭਾਰੀ ਮੀਂਹ (Heavy Rain) ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਜ ਤੇਜ਼ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਹੇਗਾ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਫਿਲਹਾਲ ਸ਼ਹਿਰ ਦਾ ਤਾਪਮਾਨ 29.5 ਡਿਗਰੀ ਸੈਲਸੀਅਸ ਹੈ। ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 0.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ ਵਿੱਚ ਜੁਲਾਈ ਮਹੀਨੇ ਵਿੱਚ ਕਰੀਬ 800 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਇੱਕ ਰਿਕਾਰਡ ਹੈ। ਅਗਸਤ ‘ਚ ਹੁਣ ਤੱਕ ਕਰੀਬ 80 ਮਿਲੀਮੀਟਰ ਬਾਰਿਸ਼ (Heavy Rain) ਹੋ ਚੁੱਕੀ ਹੈ। ਇਸਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਘੱਟ ਮੀਂਹ ਪੈਣ ਕਾਰਨ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਹੁਣ ਆਮ ਵਾਂਗ ਹੈ। ਜੇਕਰ ਅੱਜ ਭਾਰੀ ਮੀਂਹ ਪਿਆ ਤਾਂ ਸੁਖਨਾ ਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ। ਅਜਿਹੇ ‘ਚ ਪ੍ਰਸ਼ਾਸਨ ਨੂੰ ਸੁਖਨਾ ਦੇ ਫਲੱਡ ਗੇਟ ਖੋਲ੍ਹਣੇ ਪੈ ਸਕਦੇ ਹਨ। ਇਸ ਕਾਰਨ ਚੰਡੀਗੜ੍ਹ ਅਤੇ ਜ਼ੀਰਕਪੁਰ ਦੇ ਕੁਝ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ।

The post Heavy Rain: ਮੌਸਮ ਵਿਭਾਗ ਨੇ ਚੰਡੀਗੜ੍ਹ ‘ਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ appeared first on TheUnmute.com - Punjabi News.

Tags:
  • breaking-news
  • chandigarh
  • flood
  • heavy-rain
  • heavy-rain-alert
  • latest-nws
  • meteorological-department
  • news
  • punjab-breaking
  • rain
  • sukhna-lake
  • weather-update

ਕਿਰਤੀ ਕਿਸਾਨ ਯੂਨੀਅਨ ਵੱਲੋਂ ਭਾਰਤ-ਪਾਕਿਸਤਾਨ ਵਪਾਰ ਅਟਾਰੀ ਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਖੋਲ੍ਹਣ ਦੀ ਮੰਗ

Tuesday 22 August 2023 07:53 AM UTC+00 | Tags: attari breaking-news chandigarh chandigarh-police farmers farmers-protest flood-affected-areas hussainiwala india-pakistan-trade kirti-kisan kirti-kisan-union kisan latest-news mohali-chandigarh-border mohali-news mohali-police news nws pakka-morcha punjab-breaking punjab-flood punjab-latest-news

ਅੰਮ੍ਰਿਤਸਰ, 22 ਅਗਸਤ 2023: ਕਿਰਤੀ ਕਿਸਾਨ ਯੂਨੀਅਨ (Kirti Kisan Union) ਨੇ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਭਾਰਤ-ਪਾਕਿਸਤਾਨ ਵਪਾਰ ਖੋਲ੍ਹਣ ਦੀ ਜੋਰਦਾਰ ਮੰਗ ਕੀਤੀ ਹੈ। ਜੱਥੇਬੰਦੀ ਨੇ ਇਸ ਮੰਗ ਨੂੰ ਲੈ ਕੇ 18 ਸਤੰਬਰ ਨੂੰ ਅਟਾਰੀ ਵਿਖੇ ਅਤੇ 20 ਸਤੰਬਰ ਨੂੰ ਹੁਸੈਨੀਵਾਲਾ ਵਿਖੇ ਅਤੇ ਸੂਬੇ ਦੇ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ ਅਤੇ ਮੋਗਾ ਆਦਿ ਜ਼ਿਲ੍ਹਿਆਂ ਵਿੱਚ ਕਾਨਫਰੰਸਾਂ ਕਰਨ ਦਾ ਐਲਾਨ ਕੀਤਾ ਹੈ।

ਜੱਥੇਬੰਦੀ ਨੇ ਇਹ ਐਲਾਨ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਜਿਸ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਰਨਲ ਸਕੱਤਰ ਰਾਜਿੰਦਰ ਸਿੰਘ ਦੀਪਸਿੰਘਵਾਲਾ, ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ , ਸਤਬੀਰ ਸਿੰਘ ਸੁਲਤਾਨੀ ਅਤੇ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਸਮੇਤ ਹੋਰ ਸੂਬਾਈ ਆਗੂ ਟੀਮ ਦੇ ਮੈਂਬਰ ਸ਼ਾਮਲ ਸਨ। ਯੂਨੀਅਨ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਸੜਕੀ ਰਸਤਿਆਂ ਰਾਹੀਂ ਵੀਜ਼ਾ ਸ਼ਰਤਾਂ ਖਤਮ ਕਰਕੇ ਪਾਕਿਸਤਾਨ ਤੱਕ ਆਪਣੀ ਉਪਜ ਵੇਚਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ।

'ਵਰਣਨਯੋਗ ਹੈ ਕਿ ਭਾਰਤ ਸਰਕਾਰ ਨੇ 2019 'ਚ ਪਾਕਿਸਤਾਨ ਨੂੰ ਵਪਾਰ ਲਈ ਅਨੁਕੂਲ ਦੇਸ਼ਾਂ ਦੀ ਸੂਚੀ ਵਿੱਚੋਂ ਖਾਰਜ ਕਰਕੇ ਗੈਰ-ਜ਼ਰੂਰੀ ਵਸਤਾਂ ਉੱਪਰ 200% ਰੈਗੂਲੇਟਰੀ ਡਿਊਟੀ ਲਗਾ ਦਿੱਤੀ ਸੀ। ਇਸਦੇ ਬਾਵਜੂਦ ਦੋਵੇਂ ਦੇਸ਼ਾਂ ਵਿਚਕਾਰ 1.35 ਅਰਬ ਡਾਲਰ ਦੀ ਰਕਮ ਦੇ ਲਗਭਗ ਵਪਾਰ ਹੋ ਰਿਹਾ ਹੈ ਜਿਸ ਵਿੱਚ ਭਾਰਤ ਤੋਂ ਖੰਡ, ਕਪਾਹ ਸਮੇਤ ਕਈ ਵਸਤਾਂ ਪਾਕਿਸਤਾਨ ਭੇਜੀਆਂ ਜਾਂਦੀਆਂ ਹਨ। ਪ੍ਰੰਤੂ ਇਹ ਵਪਾਰ ਜਿਆਦਾਤਰ ਮੁੰਦਰਾ ਬੰਦਰਗਾਹ (ਗੁਜਰਾਤ) ਤੋਂ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾਈ ਅਹੁਦੇਦਾਰਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੋਹਾਂ ਮੁਲਕਾਂ ਵਿਚਕਾਰ 80% ਵਪਾਰ ਸਮੁੰਦਰੀ ਰਸਤਿਆਂ ਰਾਹੀਂ ਜਾਂ ਅਸਿੱਧੇ ਰੂਪ ਵਿੱਚ ਡੁਬਈ ਰਾਹੀਂ ਹੋ ਰਿਹਾ ਹੈ ਜੋ ਕਿ ਬਹੁਤ ਮਹਿੰਗਾ ਪੈਂਦਾ ਹੈ। ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ਰਾਹੀਂ ਸਿੱਧਾ ਵਪਾਰ ਨਾ ਸਿਰਫ ਸਸਤਾ ਪਵੇਗਾ ਬਲਕਿ ਉੱਤਰ-ਭਾਰਤ ਖਾਸ ਕਰਕੇ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਟਰੱਕ ਉਪਰੇਟਰਾਂ ਅਤੇ ਮਜ਼ਦੂਰਾਂ ਲਈ ਨਵੇਂ ਰੁਜ਼ਗਾਰ ਦਾ ਅਤੇ ਆਰਥਿਕ ਖੁਸ਼ਹਾਲੀ ਦਾ ਸਾਧਨ ਬਣ ਸਕਦਾ ਹੈ।

ਕਿਰਤੀ ਕਿਸਾਨ ਯੂਨੀਅਨ (Kirti Kisan Union) ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ 350 ਦੇ ਲਗਭਗ ਵਸਤਾਂ ਦਾ ਵਪਾਰ ਹੁੰਦਾ ਰਿਹਾ ਹੈ ਜੋ ਕਿ ਸਾਬਤ ਕਰਦਾ ਹੈ ਕਿ ਦੋਵੇਂ ਦੇਸ਼ ਵਪਾਰ ਦੇ ਮਾਮਲੇ ਵਿੱਚ ਇੱਕ-ਦੂਜੇ 'ਤੇ ਕਿੰਨੇ ਅੰਤਰ-ਨਿਰਭਰ ਹਨ। ਭਾਜਪਾ ਦੀ ਕੇਂਦਰ ਸਕਰਾਰ ਦੇ ਵਪਾਰ ਅਤੇ ਸਨਅਤ ਦੀ ਰਾਜ ਮੰਤਰੀ ਅਨੁਪ੍ਰੀਯਾ ਪਟੇਲ ਦੇ ਲੋਕ ਸਭਾ ਵਿੱਚ ਦਿੱਤੇ ਲਿਖਤੀ ਉੱਤਰ ਦੇ ਹਵਾਲੇ ਨਾਲ ਕਿਸਾਨ ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਮੌਜੂਦਾ ਸਮੇਂ 1.35 ਅਰਬ ਡਾਲਰ ਦਾ ਵਪਾਰ ਹੋ ਰਿਹਾ ਹੈ, ਜੇਕਰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ਰਾਹੀਂ ਇਹ ਖੋਲ੍ਹਿਆ ਜਾਵੇ ਤਾਂ ਇਸਦੇ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਹਨ।

ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅੱਜ ਕਿਸਾਨੀ ਅਤੇ ਪੰਜਾਬ ਦੀ ਖੇਤੀ ਅਧਾਰਿਤ ਆਰਥਿਕਤਾ ਸੰਕਟਗ੍ਰਸਤ ਹੈ, ਇਸਨੂੰ ਪੈਰਾਂ ਸਿਰ ਕਰਨ ਦੀ ਫੌਰੀ ਲੋੜ ਹੈ ਜਦੋਂਕਿ ਪਾਕਿਸਤਾਨ ਬੀਤੇ ਸਮੇਂ ਤੋਂ ਖੁਰਾਕੀ ਵਸਤਾਂ ਦੀ ਥੁੜ ਅਤੇ ਮਹਿੰਗਾਈ ਨਾਲ ਜੂਝ ਰਿਹਾ ਹੈ। ਸਾਡੇ ਇੱਥੋਂ ਅਨਾਜ, ਫ਼ਲ-ਗਿਰੀਆਂ, ਸਬਜੀਆਂ ਸਮੇਤ ਟਮਾਟਰ-ਪਿਆਜ, ਕਪਾਹ, ਜੀਰਾ, ਖਜੂਰਾਂ, ਕੇਲਾ ਅਤੇ ਹੋਰ ਖੁਰਾਕੀ ਵਸਤਾਂ ਦੀ ਪਾਕਿਸਤਾਨ ਵਿੱਚ ਵੱਡੀ ਮਾਤਰਾ 'ਚ ਖਪਤ ਹੋ ਸਕਦੀ ਹੈ। ਫ਼ਸਲੀ ਵਿਭਿੰਨਤਾ ਨੂੰ ਧਿਆਨ 'ਚ ਰਖਦਿਆਂ ਜੇਕਰ ਪੰਜਾਬ 'ਚ ਇਨ੍ਹਾਂ ਦੀ ਪੈਦਾਵਾਰ ਲਈ ਕਿਸਾਨਾਂ ਨੂੰ ਲਾਹੇਵੰਦ ਭਾਅ ਦੇ ਕੇ ਉਤਸ਼ਾਹਿਤ ਕੀਤਾ ਜਾਵੇ ਤਾਂ ਪਾਣੀ ਦੀ ਬਚਤ ਦੇ ਨਾਲ-ਨਾਲ ਇਹ ਪੰਜਾਬ ਅਤੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਸਾਧਨ ਵੀ ਬਣੇਗਾ। ਉਨ੍ਹਾਂ ਕਿਹਾ ਕਿ ਵੀਜ਼ਾ ਸ਼ਰਤਾਂ ਖਤਮ ਕਰਕੇ ਕਿਸਾਨਾਂ ਨੂੰ ਆਪਣੀ ਉਪਜ ਉਧਰ ਵੇਚਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ।

ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅੱਜ ਤੁਸ਼ਟੀਕਰਨ ਦੇ ਨਾਂ ਹੇਠ ਦੇਸ਼ ਵਿੱਚ ਭਾਜਪਾ ਵੱਲੋਂ ਘੱਟ ਗਿਣਤੀਆਂ ਅਤੇ ਆਦਿਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਫਿਰਕੂ-ਧਰੁਵੀਕਰਨ ਦੇ ਯਤਨਾਂ ਵਿੱਚ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੀ ਮੰਗ ਕਰਨ ਵਾਲਿਆਂ ਨੂੰ ਅਕਸਰ ਦੇਸ਼ ਵਿਰੋਧੀ ਗਰਦਾਨ ਦਿੱਤਾ ਜਾਂਦਾ ਪ੍ਰੰਤੂ ਹਕੀਕਤ ਇਹ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਸਮੁੰਦਰੀ ਰਸਤਿਆਂ ਰਾਹੀਂ ਵਪਾਰ ਹੋ ਰਿਹਾ ਹੈ। ਭਾਰਤ ਦੇ ਪਕਿਸਤਾਨ ਵਿਚਲੇ ਡਿਪਟੀ ਹਾਈ ਕਮਿਸ਼ਨਰ ਸੁਰੇਸ਼ ਕੁਮਾਰ ਵੱਲੋਂ 17 ਮਾਰਚ 2023 ਨੂੰ ਲਾਹੌਰ ਵਿਖੇ ਇੱਕ ਸਮਾਗਮ ਵਿੱਚ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਜੱਥੇਬੰਦੀ ਦੇ ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਮੁੰਦਰਾ ਬੰਦਰਗਾਹ ਤੋਂ ਵਪਾਰ ਹੋ ਸਕਦਾ ਹੈ ਤਾਂ ਫਿਰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ 'ਤੇ ਰੋਕਾਂ ਕਿਉਂ ਹਨ?

ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੱਥੇਬੰਦੀ ਇਨ੍ਹਾਂ ਕਾਨਫਰੰਸਾਂ ਦੀ ਕਾਮਯਾਬੀ ਲਈ ਸੂਬੇ ਦੇ ਪਿੰਡਾਂ 'ਚ ਪ੍ਰਚਾਰ-ਮੁਹਿੰਮ ਚਲਾਵੇਗੀ ਅਤੇ ਕਾਨਫਰੰਸਾਂ ਨੂੰ ਸਫਲ ਕਰਨ ਦਾ ਹੋਕਾ ਦੇਵੇਗੀ। ਇਸ ਮੌਕੇ ਯੂਨੀਅਨ ਦੇ ਔਰਤ ਵਿੰਗ ਦੇ ਕਨਵੀਨਰ ਹਰਦੀਪ ਕੌਰ ਕੋਟਲਾ, ਸੂਬਾ ਆਗੂ ਬਲਵਿੰਦਰ ਸਿੰਘ ਭੁੱਲਰ , ਨਛੱਤਰ ਸਿੰਘ ਤਰਨਤਾਰਨ ਅਤੇ ਯੂਥ ਵਿੰਗ ਦੇ ਆਗੂ ਸੁਖਦੇਵ ਸਿੰਘ ਤੋਂ ਇਲਾਵਾ ਮੇਜ਼ਰ ਸਿੰਘ ਕੜਿਆਲ, ਰਵਿੰਦਰ ਸਿੰਘ ਛੱਜਲਵੱਡੀ ਅਤੇ ਸਤਨਾਮ ਸਿੰਘ ਝੰਡੇਰ ਵੀ ਹਾਜ਼ਰ ਸਨ।

The post ਕਿਰਤੀ ਕਿਸਾਨ ਯੂਨੀਅਨ ਵੱਲੋਂ ਭਾਰਤ-ਪਾਕਿਸਤਾਨ ਵਪਾਰ ਅਟਾਰੀ ਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਖੋਲ੍ਹਣ ਦੀ ਮੰਗ appeared first on TheUnmute.com - Punjabi News.

Tags:
  • attari
  • breaking-news
  • chandigarh
  • chandigarh-police
  • farmers
  • farmers-protest
  • flood-affected-areas
  • hussainiwala
  • india-pakistan-trade
  • kirti-kisan
  • kirti-kisan-union
  • kisan
  • latest-news
  • mohali-chandigarh-border
  • mohali-news
  • mohali-police
  • news
  • nws
  • pakka-morcha
  • punjab-breaking
  • punjab-flood
  • punjab-latest-news

ਪੰਚਾਇਤਾਂ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕਰਨਾ ਸਰਾਸਰ ਗਲਤ: ਸਿਮਰਨਜੀਤ ਸਿੰਘ ਮਾਨ

Tuesday 22 August 2023 08:08 AM UTC+00 | Tags: breaking-news chandigarh chandigarh-police farmers farmers-protest flood-affected-areas kirti-kisan kisan latest-news news panchayats punjab-breaking punjab-panchayats sangrur simranjit-singh-mann

ਸੰਗਰੂਰ, 22 ਅਗਸਤ 2023: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪੰਚਾਇਤਾਂ (Panchayats) ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕਰਨਾ ਸਰਾਸਰ ਗਲਤ ਦੱਸਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੁਣੀਆਂ ਹੋਈਆਂ ਗ੍ਰਾਮ ਪੰਚਾਇਤਾਂ ਨੂੰ ਬਾਈਪਾਸ ਕਰਕੇ ਪਿੰਡਾਂ ਵਿੱਚ ਪੰਚਾਇਤਾਂ ਅਧੀਨ ਹੋਣ ਵਾਲੇ ਕੰਮਾਂ ਦਾ ਸਿਹਰਾ ਆਪਣੇ ਸਿਰ ਬੰਨ੍ਹ ਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ, ਕਿਉਂਕਿ ਜ਼ਿਆਦਾਤਰ ਪੰਜਾਬ ਦੀਆਂ ਪੰਚਾਇਤਾਂ 'ਤੇ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ਕਾਬਜ਼ ਹਨ। ਸਾਰੀਆਂ ਗ੍ਰਾਮ ਪੰਚਾਇਤਾਂ ਦੀ ਮਿਆਦ ਜਨਵਰੀ 2024 ਵਿੱਚ ਖ਼ਤਮ ਹੋਵੇਗੀ।

ਪੰਚਾਇਤਾਂ (Panchayats) ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਭੰਗ ਕਰਨ ਦੇ ਫੈਸਲੇ ਵਿਰੁੱਧ ਰੋਸ ਪ੍ਰਗਟਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਣ ਦੇ ਦਿੱਤੇ ਸੱਦੇ ਤਹਿਤ ਅੱਜ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੀ ਅਗਵਾਈ ਹੇਠ ਵੱਡੀ ਗਿਣਤੀ ਪੰਚਾਇਤਾਂ ਦੇ ਇਕੱਠ ਨੇ ਪਾਰਟੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਾਵਲ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ  |

The post ਪੰਚਾਇਤਾਂ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕਰਨਾ ਸਰਾਸਰ ਗਲਤ: ਸਿਮਰਨਜੀਤ ਸਿੰਘ ਮਾਨ appeared first on TheUnmute.com - Punjabi News.

Tags:
  • breaking-news
  • chandigarh
  • chandigarh-police
  • farmers
  • farmers-protest
  • flood-affected-areas
  • kirti-kisan
  • kisan
  • latest-news
  • news
  • panchayats
  • punjab-breaking
  • punjab-panchayats
  • sangrur
  • simranjit-singh-mann

ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪਟਿਆਲਾ ਪੁਲਿਸ ਵੱਲੋਂ ਨਾਕੇਬੰਦੀ

Tuesday 22 August 2023 08:23 AM UTC+00 | Tags: breaking-news chandigarh chandigarh-police farmers farmers-protest flood-affected-areas kirti-kisan kisan latest-news mohali-chandigarh-border mohali-news mohali-police news nws pakka-morcha patiala-police punjab-breaking punjab-flood punjab-latest-news ssp-varun-sharma

ਪਟਿਆਲਾ, 22 ਅਗਸਤ 2023: ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪਟਿਆਲਾ ਪੁਲਿਸ (Patiala Police) ਵੱਲੋਂ ਇੰਟਰਸਟੇਟ ਦੋ ਵੱਡੀਆਂ ਨਾਕੇਬੰਦੀਆ ਕੀਤੀਆਂ ਗਈਆਂ ਹਨ | ਜਿਸ ਵਿੱਚ ਪੰਜਾਬ ਵਿੱਚ ਦਾਖਲ ਹੋਣ ਵਾਲੀ ਸਰਹੱਦ ਸ਼ੰਭੂ ਬਾਰਡਰ ਨੂੰ ਸੀਲ ਕੀਤਾ ਗਿਆ ਹੈ | ਉੱਥੇ ਹੀ ਮੋਹਾਲੀ ਦੇ ਏਅਰਪੋਰਟ ਰੋਡ ਨਜ਼ਦੀਕ ਹਾਈਵੇ ਟੋਲ ਉਤੇ ਵੀ ਵੱਡੀਆਂ ਸੰਖਿਆ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ |

ਜੇਕਰ ਗੱਲ ਕੀਤੀ ਜਾਵੇ ਤਾਂ ਦੋਵੇਂ ਨਾਕਿਆ ਉਤੇ 500 ਦੇ ਕਰੀਬ ਪੁਲਿਸ (Patiala Police) ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਇਹਨਾਂ ਦੋਵੇਂ ਨਾਕਿਆ ਉਤੇ ਐਸ.ਐਸ.ਪੀ ਪਟਿਆਲਾ ਖ਼ੁਦ ਨਿਗਰਾਨੀ ਕਰ ਰਹੇ ਹਨ | ਗੱਲਬਾਤ ਕਰਦਿਆਂ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਨਾਕੇਬੰਦੀ ਚੱਲ ਰਹੀ ਹੈ, ਜਿਸਦੇ ਚੱਲਦੇ ਇਹ ਇੰਟਰਸਟੇਟ ਨਾਕੇ ਲਗਾਏ ਗਏ ਹਨ ਜਿਹਨਾਂ ਦੀ ਨਿਗਰਾਨੀ ਆਈ.ਪੀ.ਐਸ ਅਤੇ ਪੀ.ਪੀ.ਐਸ ਪੱਧਰ ਦੇ ਅਧਿਕਾਰੀ ਕਰ ਰਹੇ ਹਨ |

ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਅਮਨ ਕਾਨੂੰਨ ਦੀ ਸਤਿਥੀ ਬਰਕਰਾਰ ਰੱਖਣ ਅਤੇ ਕਿਸਾਨ ਯੂਨੀਅਨਾਂ ਵੱਲੋਂ ਦਿੱਤੀ ਕਾਲ ਦੇ ਮੱਦੇਨਜ਼ਰ ਇਹ ਨਾਕੇਬੰਦੀ ਕੀਤੀ ਗਈ ਹੈ | ਜੋ ਅਮਨ ਕਾਨੂੰਨ ਦੀ ਸਥਿਤੀ ਵਿੱਚ ਕੋਈ ਵਿਘਨ ਨਾ ਪਵੇ | ਉਹਨਾਂ ਕਿਹਾ ਕਿ ਜੇਕਰ ਕੋਈ ਕਿਸਾਨ ਜਥੇਬੰਦੀ ਵੱਲੋਂ ਇਥੋਂ ਲੰਘਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਰੋਕਿਆ ਜਾਵੇਗਾ ਅਤੇ ਉਹਨਾ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ |

The post ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪਟਿਆਲਾ ਪੁਲਿਸ ਵੱਲੋਂ ਨਾਕੇਬੰਦੀ appeared first on TheUnmute.com - Punjabi News.

Tags:
  • breaking-news
  • chandigarh
  • chandigarh-police
  • farmers
  • farmers-protest
  • flood-affected-areas
  • kirti-kisan
  • kisan
  • latest-news
  • mohali-chandigarh-border
  • mohali-news
  • mohali-police
  • news
  • nws
  • pakka-morcha
  • patiala-police
  • punjab-breaking
  • punjab-flood
  • punjab-latest-news
  • ssp-varun-sharma

ਸੰਸਦ ਮੈਂਬਰ ਸੰਨੀ ਦਿਓਲ ਨੇ 2024 'ਚ ਲੋਕ ਸਭਾ ਚੋਣਾਂ ਲੜਨ ਬਾਰੇ ਕੀਤਾ ਵੱਡਾ ਐਲਾਨ

Tuesday 22 August 2023 08:40 AM UTC+00 | Tags: breaking-news lok-sabha-election lok-sabha-elections-in-2024 news punjab-bjp sunny-deol

ਚੰਡੀਗੜ੍ਹ, 22 ਅਗਸਤ 2023: ਫਿਲਮ ਗਦਰ-2 ਦੀ ਸਫਲਤਾ ਤੋਂ ਬਾਅਦ ਅਦਾਕਾਰ ਅਤੇ ਸੰਸਦ ਮੈਂਬਰ ਸੰਨੀ ਦਿਓਲ (Sunny Deol) ਚਰਚਾ ‘ਚ ਹਨ। ਦੂਜੇ ਪਾਸੇ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੀ ਕੋਠੀ ਦੀ ਨਿਲਾਮੀ ਦਾ ਨੋਟਿਸ ਵਾਪਸ ਲੈ ਲਿਆ ਹੈ। ਬੈਂਕ ਨੇ ਇਸ ਪਿੱਛੇ ਤਕਨੀਕੀ ਕਾਰਨ ਦੱਸਿਆ ਹੈ। ਇਸ ਸਭ ਦੇ ਵਿਚਕਾਰ ਸੰਨੀ ਦਿਓਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ 2024 ਵਿੱਚ ਲੋਕ ਸਭਾ ਚੋਣਾਂ ਨਹੀਂ ਲੜਨਗੇ।

ਸੰਨੀ ਦਿਓਲ (Sunny Deol) ਨੇ ਕਿਹਾ ਕਿ ਅਦਾਕਾਰ ਬਣੇ ਰਹਿਣਾ ਮੇਰੀ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਮੈਨੂੰ ਇੱਕ ਅਦਾਕਾਰ ਵਜੋਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਜੋ ਮੈਂ ਕਰਦਾ ਰਿਹਾ ਹਾਂ। ਉਸ ਨੇ ਕਿਹਾ ਕਿ ਤੁਸੀਂ ਸਿਰਫ਼ ਇੱਕ ਕੰਮ ਕਰ ਸਕਦੇ ਹੋ। ਇੱਕੋ ਸਮੇਂ ਕਈ ਕੰਮ ਕਰਨਾ ਅਸੰਭਵ ਹੈ। ਸੰਸਦ ਮੈਂਬਰ ਵਜੋਂ ਸੰਨੀ ਦਿਓਲ ਦੀ ਲੋਕ ਸਭਾ ‘ਚ ਸਿਰਫ 19 ਫੀਸਦੀ ਹਾਜ਼ਰੀ ਹੈ, ਇਸ ਸਬੰਧੀ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਮੈਂ ਸੰਸਦ ‘ਚ ਜਾਂਦਾ ਹਾਂ ਤਾਂ ਦੇਖਦਾ ਹਾਂ ਕਿ ਦੇਸ਼ ਨੂੰ ਚਲਾਉਣ ਵਾਲੇ ਲੋਕ ਇੱਥੇ ਬੈਠੇ ਹਨ, ਸਾਰੀਆਂ ਪਾਰਟੀਆਂ ਦੇ ਆਗੂ ਬੈਠੇ ਹਨ।

ਜਿਕਰਯੋਗ ਹੈ ਕਿ ਸੰਨੀ ਦਿਓਲ ਇਸ ਸਮੇਂ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਇਹ ਸੀਟ ਭਾਜਪਾ ਲਈ ਬਹੁਤ ਅਹਿਮ ਹੈ। ਵਿਨੋਦ ਖੰਨਾ 1999 ਤੋਂ 2004 ਅਤੇ 2014 ਤੋਂ 2017 ਤੱਕ ਭਾਜਪਾ ਦੀ ਟਿਕਟ ‘ਤੇ ਇਸ ਸੀਟ ਤੋਂ ਮੈਂਬਰ ਵੀ ਰਹੇ। ਉਥੇ ਹੀ 2019 ‘ਚ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਫਿਰ ਤੋਂ ਭਾਜਪਾ ਦੇ ਝੋਲੀ ‘ਚ ਪਾ ਦਿੱਤੀ ਸੀ ।

The post ਸੰਸਦ ਮੈਂਬਰ ਸੰਨੀ ਦਿਓਲ ਨੇ 2024 ‘ਚ ਲੋਕ ਸਭਾ ਚੋਣਾਂ ਲੜਨ ਬਾਰੇ ਕੀਤਾ ਵੱਡਾ ਐਲਾਨ appeared first on TheUnmute.com - Punjabi News.

Tags:
  • breaking-news
  • lok-sabha-election
  • lok-sabha-elections-in-2024
  • news
  • punjab-bjp
  • sunny-deol

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮੋਗਾ-ਲੁਧਿਆਣਾ ਰੋਡ 'ਤੇ ਸਰਕਾਰ ਖ਼ਿਲਾਫ਼ ਦਿੱਤਾ ਧਰਨਾ

Tuesday 22 August 2023 10:32 AM UTC+00 | Tags: breaking-news chandigarh chandigarh-police farmers farmers-protest flood-affected-areas kirti-kisan kisan latest-news moga mohali-chandigarh-border mohali-news mohali-police news nws pakka-morcha punjab-breaking punjab-flood punjab-latest-news

ਮੋਗਾ, 22 ਅਗਸਤ 2023: ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਅੱਜ ਵੱਖ-ਵੱਖ ਕਿਸਾਨਾਂ ਜਥੇਬੰਦੀਆਂ ਦੀ ਤਰਫੋਂ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਸਨ, ਪਰ ਪੰਜਾਬ ਪੁਲਿਸ ਦੀ ਤਰਫੋਂ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕ ਦਿੱਤਾ | ਜਿਸਦੇ ਚੱਲਦੇ ਸਵੇਰ ਤੋਂ ਹੀ ਕਿਸਾਨਾਂ ਨੇ ਪੂਰੇ ਪੰਜਾਬ ‘ਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ |

ਮੋਗਾ (Moga) ਵਿਖੇ ਲੁਧਿਆਣਾ-ਮੋਗਾ ਅਤੇ ਮੋਗਾ-ਫਿਰੋਜ਼ਪੁਰ ਰੋਡ ‘ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਕਤ ਕਿਸਾਨਾਂ ਨੇ ਦੱਸਿਆ ਕਿ ਇਸ ਹੜ੍ਹ ਕਾਰਨ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਹਨ, ਕਈ ਘਰ ਢਹਿ ਗਏ ਹਨ, ਸਰਕਾਰ ਨੇ ਉਸਾਰੀ ਦਾ ਕੰਮ ਵੀ ਨਹੀਂ ਕੀਤਾ, ਪੰਜਾਬ ਸਰਕਾਰ ਵੱਲੋਂ ਵਾਅਦੇ ਪੂਰੇ ਨਹੀਂ ਕੀਤੇ, ਇਸ ਖ਼ਿਲਾਫ਼ ਅੱਜ ਧਰਨਾ ਦਿੱਤਾ ਗਿਆ ਹੈ । ਸਰਕਾਰ ਨੇ ਕਿਸਾਨ ਭਰਾਵਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਗਿਆ, ਉਹੀ ਕਿਸਾਨ ਸੜਕ ਜਾਮ ਕਰਕੇ ਕਰ ਰਹੇ ਹਨ |

The post ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮੋਗਾ-ਲੁਧਿਆਣਾ ਰੋਡ 'ਤੇ ਸਰਕਾਰ ਖ਼ਿਲਾਫ਼ ਦਿੱਤਾ ਧਰਨਾ appeared first on TheUnmute.com - Punjabi News.

Tags:
  • breaking-news
  • chandigarh
  • chandigarh-police
  • farmers
  • farmers-protest
  • flood-affected-areas
  • kirti-kisan
  • kisan
  • latest-news
  • moga
  • mohali-chandigarh-border
  • mohali-news
  • mohali-police
  • news
  • nws
  • pakka-morcha
  • punjab-breaking
  • punjab-flood
  • punjab-latest-news

ਰੂਸੀ ਪੁਲਾੜ ਏਜੰਸੀ ਦੇ ਮੁਖੀ ਨੇ ਦੱਸਿਆ ਲੂਨਾ-25 ਦੀ ਅਸਫਲਤਾ ਦਾ ਮੁੱਖ ਕਾਰਨ

Tuesday 22 August 2023 10:47 AM UTC+00 | Tags: breaking-news chandrayaan chandrayaan3 head-of-the-russian-space-agency india isro luna luna-25 moon news russian-scientists russian-space-agency yuri-borisov

ਚੰਡੀਗੜ੍ਹ, 22 ਅਗਸਤ 2023: ਰੂਸੀ ਵਿਗਿਆਨੀ ਇੱਕ ਵਾਰ ਫਿਰ ਚੰਦਰਮਾ ‘ਤੇ ਪਹੁੰਚਣ ਦੇ ਰੂਸ ਦੇ ਅਭਿਲਾਸ਼ੀ ਮਿਸ਼ਨ ਦੀ ਅਸਫਲਤਾ ਤੋਂ ਪ੍ਰੇਸ਼ਾਨ ਹਨ। ਯੂਰੀ ਬੋਰੀਸੋਵ ਦਾ ਕਹਿਣਾ ਹੈ ਕਿ ਚੰਦਰਮਾ ‘ਤੇ ਪਹੁੰਚਣ ਦੇ ਮਿਸ਼ਨ ਨੂੰ ਕਿਸੇ ਵੀ ਹਾਲਤ ‘ਚ ਰੋਕਿਆ ਨਹੀਂ ਜਾਵੇਗਾ। ਮਿਸ਼ਨ ਨੂੰ ਰੱਦ ਕਰਨਾ ਸਭ ਤੋਂ ਮਾੜਾ ਫੈਸਲਾ ਹੋਵੇਗਾ। ਪੁਲਾੜ ਏਜੰਸੀ ਦੇ ਮੁਖੀ ਨੇ ਲੂਨਾ-25 (Luna-25) ਦੀ ਅਸਫਲਤਾ ਦਾ ਕਾਰਨ ਦੇਸ਼ ਦੀ ਲੰਬੀ ਉਡੀਕ ਦੱਸਿਆ। ਉਨ੍ਹਾਂ ਕਿਹਾ ਕਿ ਚੰਦਰਮਾ ‘ਤੇ ਪਹੁੰਚਣ ਦੇ ਮਿਸ਼ਨ ਨੂੰ ਕਰੀਬ 50 ਸਾਲਾਂ ਤੋਂ ਰੁਕਣ ਦਾ ਮੁੱਖ ਕਾਰਨ ਲੂਨਾ-25 ਦੀ ਅਸਫਲਤਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨੀਆਂ ਨੇ 1960 ਅਤੇ 1970 ਦੇ ਦਹਾਕੇ ਵਿੱਚ ਜੋ ਵੀ ਗਲਤੀਆਂ ਤੋਂ ਜੋ ਵੀ ਸਿੱਖਿਆ , ਉਹ ਮਿਸ਼ਨ ਦੇ ਲੰਬੇ ਸਮੇਂ ਤੱਕ ਰੁਕਣ ਕਾਰਨ ਭੁਲਾ ਦਿੱਤੀਆਂ ਗਈਆਂ ਸਨ। ਯੂਰੀ ਬੋਰੀਸੋਵ ਤੋਂ ਸਪੱਸ਼ਟ ਹੈ ਕਿ ਜੇਕਰ ਮਿਸ਼ਨ ਨੂੰ ਇੰਨੇ ਦਹਾਕਿਆਂ ਤੱਕ ਨਾ ਰੋਕਿਆ ਗਿਆ ਹੁੰਦਾ ਤਾਂ ਲੂਨਾ-25 (Luna-25) ਅੱਜ ਕਰੈਸ਼ ਨਾ ਹੁੰਦਾ। ਪਹਿਲਾਂ ਪ੍ਰਾਪਤ ਕੀਤੇ ਤਜ਼ਰਬਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਲੂਨਾ-25 ਲੈਂਡਰ ਨੂੰ 11 ਅਗਸਤ ਨੂੰ ਸਵੇਰੇ 4.40 ਵਜੇ ਰੂਸ ਦੇ ਵੋਸਤੋਨੀ ਕੋਸਮੋਡਰੋਮ ਤੋਂ ਲਾਂਚ ਕੀਤਾ ਗਿਆ ਸੀ। ਲੂਨਾ-25 ਨੂੰ ਸੋਯੂਜ਼ 2.1ਬੀ ਰਾਕੇਟ ਰਾਹੀਂ ਚੰਦਰਮਾ ‘ਤੇ ਭੇਜਿਆ ਗਿਆ ਸੀ। ਇਸ ਨੂੰ ਲੂਨਾ-ਗਲੋਬ ਮਿਸ਼ਨ ਦਾ ਨਾਂ ਦਿੱਤਾ ਗਿਆ ਸੀ। ਰਾਕੇਟ ਦੀ ਲੰਬਾਈ ਲਗਭਗ 46.3 ਮੀਟਰ ਸੀ, ਜਦੋਂ ਕਿ ਇਸ ਦਾ ਵਿਆਸ 10.3 ਮੀਟਰ ਸੀ। ਇਸਦਾ ਵਜਨ 313 ਟਨ ਸੀ |

 

The post ਰੂਸੀ ਪੁਲਾੜ ਏਜੰਸੀ ਦੇ ਮੁਖੀ ਨੇ ਦੱਸਿਆ ਲੂਨਾ-25 ਦੀ ਅਸਫਲਤਾ ਦਾ ਮੁੱਖ ਕਾਰਨ appeared first on TheUnmute.com - Punjabi News.

Tags:
  • breaking-news
  • chandrayaan
  • chandrayaan3
  • head-of-the-russian-space-agency
  • india
  • isro
  • luna
  • luna-25
  • moon
  • news
  • russian-scientists
  • russian-space-agency
  • yuri-borisov

ਚੰਡੀਗੜ੍ਹ, 22 ਅਗਸਤ 2023: ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਇਕ ਕੇਬਲ ਕਾਰ (cable car) ‘ਚ ਅਚਾਨਕ ਖਰਾਬੀ ਆ ਗਈ। ਇਸ ਕਾਰਨ ਕੇਬਲ ਕਾਰ ‘ਚ ਬੈਠੇ ਛੇ ਬੱਚਿਆਂ ਸਮੇਤ ਅੱਠ ਵਿਅਕਤੀ ਕਰੀਬ 1200 ਫੁੱਟ ਤੋਂ ਵੱਧ ਦੀ ਉਚਾਈ ‘ਤੇ ਫਸ ਗਏ। ਸਥਾਨਕ ਮੀਡੀਆ ਦੇ ਅਨੁਸਾਰ, ਬੱਚਿਆਂ ਦਾ ਇੱਕ ਸਮੂਹ ਸਕੂਲ ਜਾ ਰਿਹਾ ਸੀ ਜਦੋਂ ਇੱਕ ਕੇਬਲ ਟੁੱਟ ਗਈ, ਜਿਸ ਨਾਲ ਉਹ ਜ਼ਮੀਨ ਤੋਂ ਲਗਭਗ 1,200 ਫੁੱਟ ਉੱਪਰ ਲਟਕ ਗਏ। ਰਿਪੋਰਟ ‘ਚ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੇ ਸਕੂਲ ਜਾ ਰਹੇ ਸਨ। ਹਾਲਾਂਕਿ ਫੌਜ ਦੇ ਹੈਲੀਕਾਪਟਰ ਕਾਰ ਤੱਕ ਪਹੁੰਚ ਗਏ ਹਨ, ਪਰ ਬਚਾਅ ਦੀ ਸਥਿਤੀ ਸਪੱਸ਼ਟ ਨਹੀਂ ਹੈ।

ਪਾਕਿਸਤਾਨ ‘ਚ ਰੈਸਕਿਊ ਸਰਵਿਸ 1122 ਦੇ ਜਵਾਨ ਕੇਬਲ ਕਾਰ (cable car)  ‘ਚ ਫਸੇ ਬੱਚਿਆਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਕੇਬਲ ਕਾਰ ਅਜਿਹੀ ਥਾਂ ‘ਤੇ ਫਸੀ ਹੋਈ ਹੈ ਜਿੱਥੇ ਹੈਲੀਕਾਪਟਰ ਤੋਂ ਬਿਨਾਂ ਮੱਦਦ ਕਰਨਾ ਲਗਭਗ ਅਸੰਭਵ ਹੈ।ਕੇਬਲ ਪਹਾੜਾਂ ਨਾਲ ਘਿਰੀ ਡੂੰਘੀ ਖੱਡ ਦੇ ਵਿਚਕਾਰ ਲਟਕ ਗਈ ਹੈ। ਇੱਥੇ ਦੂਰ-ਦੁਰਾਡੇ ਪਿੰਡਾਂ ਅਤੇ ਕਸਬਿਆਂ ਦੇ ਲੋਕ ਅਕਸਰ ਕੇਬਲ ਕਾਰਾਂ ਦੀ ਵਰਤੋਂ ਕਰਦੇ ਹਨ।

ਪਾਕਿਸਤਾਨ ਦੀ ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਨੇ ਇਕ ਬਿਆਨ ‘ਚ ਕਿਹਾ ਕਿ ਘੱਟੋ-ਘੱਟ 1,200 ਫੁੱਟ ਦੀ ਉਚਾਈ ‘ਤੇ ਫਸੀ ਕੇਬਲ ਕਾਰ ‘ਚ ਸਵਾਰ ਛੇ ਬੱਚਿਆਂ ਅਤੇ ਦੋ ਬਾਲਗਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

The post ਪਾਕਿਸਤਾਨੀ ‘ਚ 1200 ਫੁੱਟ ਦੀ ਉਚਾਈ ‘ਤੇ ਕੇਬਲ ਕਾਰ ‘ਚ ਵਿਦਿਆਰਥੀਆਂ ਸਮੇਤ 8 ਜਣੇ ਫਸੇ, ਰੈਸਕਿਊ ਜਾਰੀ appeared first on TheUnmute.com - Punjabi News.

Tags:
  • 8
  • battagram-chairlift
  • breaking-news
  • cable-car
  • news
  • pakistan

ਮੋਹਾਲੀ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਤੇ ਬਾਹਰ 100 ਮੀਟਰ ਦੇ ਘੇਰੇ 'ਚ ਧਰਨੇ, ਰੈਲੀਆਂ ਕਰਨ 'ਤੇ ਪਾਬੰਦੀ

Tuesday 22 August 2023 11:14 AM UTC+00 | Tags: breaking-news chandigarh chandigarh-police dc-ashika-jain farmers farmers-protest flood-affected-areas kirti-kisan kisan latest-news mohali-administrative-complex mohali-chandigarh-border mohali-news mohali-police news nws pakka-morcha punjab-breaking punjab-flood punjab-latest-news rallying

ਐਸ.ਏ.ਐਸ.ਨਗਰ, 22 ਅਗਸਤ, 2023: ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ( Mohali ) ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਚਾਰਦੀਵਾਰੀ ਦੇ ਅੰਦਰ ਅਤੇ ਚਾਰਦੀਵਾਰੀ ਦੇ ਬਾਹਰ 100 ਮੀਟਰ ਤੱਕ ਦੇ ਘੇਰੇ ਵਿੱਚ ਧਰਨੇ (Protest)  ਅਤੇ ਰੈਲੀਆਂ ਕਰਨ ਉਤੇ ਪੂਰਨ ਤੌਰ ਉਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ ।

ਇਨ੍ਹਾਂ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮੰਗ ਪੱਤਰ ਵਗੈਰਾ ਦੇਣ ਲਈ ਪੰਜ ਵਿਅਕਤੀਆਂ ਤੋਂ ਘੱਟ ਗਿਣਤੀ ਵਿੱਚ ਵਿਅਕਤੀ ਇਸ ਚਾਰਦੀਵਾਰੀ ਦੇ ਮੁੱਖ ਗੇਟ ਵਿੱਚੋਂ ਲੰਘ ਕੇ, ਇਸ ਦਫਤਰ ਵਿੱਚ ਆਉਣ ਉਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਹ ਹੁਕਮ 10 ਅਕਤੂਬਰ 2023 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ( Mohali ) ਵਿਖੇ ਲਾਗੂ ਰਹਿਣਗੇ।

ਡਿਪਟੀ ਕਮਿਸ਼ਨਰ  ਆਸ਼ਿਕਾ ਜੈਨ ਨੇ ਦੱਸਿਆ ਕਿ ਧਿਆਨ ਵਿੱਚ ਆਇਆ ਹੈ ਕਿ ਆਮ ਤੌਰ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਬਿਲਡਿੰਗ ਦੇ ਆਲੇ ਦੁਆਲੇ ਆਮ ਜਨਤਾ, ਰਾਜਸੀ ਪਾਰਟੀਆਂ ਅਤੇ ਕਰਮਚਾਰੀ ਸੰਗਠਨਾ ਆਦਿ ਵੱਲੋਂ ਰੈਲੀਆਂ ਧਰਨੇ (Protest) ਕੀਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਦਫ਼ਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਆਮ ਜਨਤਾ ਨੂੰ ਦਫ਼ਤਰ ਵਿੱਚ ਆਉਂਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਬਿਲਡਿੰਗ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ, ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋ ਸਕਦੀ ਹੈ। ਇਸ ਸਥਿਤੀ ਦੇ ਮੱਦੇ ਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ ।

The post ਮੋਹਾਲੀ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਤੇ ਬਾਹਰ 100 ਮੀਟਰ ਦੇ ਘੇਰੇ ‘ਚ ਧਰਨੇ, ਰੈਲੀਆਂ ਕਰਨ ‘ਤੇ ਪਾਬੰਦੀ appeared first on TheUnmute.com - Punjabi News.

Tags:
  • breaking-news
  • chandigarh
  • chandigarh-police
  • dc-ashika-jain
  • farmers
  • farmers-protest
  • flood-affected-areas
  • kirti-kisan
  • kisan
  • latest-news
  • mohali-administrative-complex
  • mohali-chandigarh-border
  • mohali-news
  • mohali-police
  • news
  • nws
  • pakka-morcha
  • punjab-breaking
  • punjab-flood
  • punjab-latest-news
  • rallying

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਫੇਸ-5 ਦੇ ਆਮ ਆਦਮੀ ਕਲੀਨਿਕ ਦਾ ਨਿਰੀਖਣ

Tuesday 22 August 2023 11:22 AM UTC+00 | Tags: aam-aadmi-clinic aam-aadmi-party ashika-jain breaking-news cm-bhagwant-mann deputy-commissioner-ashika-jain inspection-of-phase-5 latest-news mohali-news news punjab

ਸਾਹਿਜ਼ਾਦਾ ਅਜੀਤ ਸਿੰਘ ਨਗਰ, 22 ਅਗਸਤ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ 'ਚ ਚੱਲ ਰਹੇ ਆਮ ਆਦਮੀ ਕਲੀਨਿਕਾਂ (Aam Aadmi Clinic) ਦੀ ਕਾਰਜਸ਼ੈਲੀ 'ਚ ਨਿਰੰਤਰਤਾ ਅਤੇ ਸੁਧਾਰ ਲਿਆਉਣ ਮੰਤਵ ਨਾਲ ਅੱਜ ਫੇਸ ਪੰਜ ਮੋਹਾਲੀ ਦੇ ਆਮ ਆਦਮੀ ਕਲੀਨਿਕ ਦਾ ਮੁਆਇਨਾ ਕੀਤਾ। ਉਨ੍ਹਾਂ ਇਸ ਮੌਕੇ ਕਲੀਨਿਕ 'ਚ ਹਾਜ਼ਰ ਸਟਾਫ਼ ਪਾਸੋਂ ਮਰੀਜ਼ਾਂ ਦੀ ਆਨਲਾਈਨ ਰਜਿਸਟ੍ਰੇਸ਼ਨ, ਮੈਡੀਕਲ ਚੈਕਅਪ ਅਤੇ ਲੋੜ ਪੈਣ 'ਤੇ ਸੁਝਾਏ ਗਏ ਲੈਬ ਟੈਸਟਾਂ ਬਾਰੇ ਵਿਸਥਾਰ 'ਚ ਜਾਣਕਾਰੀ ਹਾਸਲ ਕੀਤੀ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮੌਜੂਦ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗਿਰੀਸ਼ ਡੋਗਰਾ ਪਾਸੋਂ ਆਮ ਆਦਮੀ ਕਲੀਨਿਕਾਂ 'ਚ ਉਪਲਬਧ ਸੁਵਿਧਾਵਾਂ ਦੀ ਜਾਣਕਾਰੀ ਲੈਂਦਿਆਂ, ਇੱਥੇ ਆਉਣ ਵਾਲੇ ਹਰ ਵਿਅਕਤੀ ਦਾ ਮੈਡੀਕਲ ਚੈਕਅਪ, ਦਵਾਈ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦਾ ਮੰਤਵ ਆਮ ਲੋਕਾਂ ਨੂੰ ਘਰਾਂ ਨੇੜੇ ਬੇਹਤਰ ਅਤੇ ਮੁਫ਼ਤ ਇਲਾਜ ਤੇ ਟੈਸਟ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ, ਇਸ ਲਈ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਉੁਣ ਦਿੱਤੀ ਜਾਵੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਇਸ ਮੌਕੇ 34 ਅਜਿਹੇ ਕਲੀਨਿਕ ਆਮ ਲੋਕਾਂ (Aam Aadmi Clinic) ਨੂੰ ਇਲਾਜ, ਦਵਾਈਆਂ ਅਤੇ ਟੈਸਟਾਂ ਦੀ ਮੁਫ਼ਤ ਸੁਵਿਧਾ ਦੇ ਰਹੇ ਹਨ | ਉਨ੍ਹਾਂ ਇਸ ਮੌਕੇ ਦਵਾਈ ਲੈਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਪਾਸੋਂ ਕਲੀਨਿਕਾਂ ਦੀ ਕਾਰਜਸ਼ੈਲੀ 'ਚ ਹੋਰ ਸਕਣ ਵਾਲੇ ਹੋਰ ਸੁਧਾਰਾਂ ਬਾਬਤ ਵੀ ਪੁੱਛਿਆ। ਇਸ ਮੌਕੇ ਕਲੀਨਿਕ ਇੰਚਾਰਜ ਡਾ. ਪਾਰੁਲ ਗੁਗਲਾਨੀ, ਫਾਰਮੇਸੀ ਅਫ਼ਸਰ ਰੁਪਿੰਦਰ ਕੌਰ ਅਤੇ ਕਲੀਨਿਕਲ ਅਸਿਸਟੈਂਟ ਪ੍ਰਵੀਨ ਕੌਰ ਵੀ ਮੌਜੂਦ ਸਨ

The post ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਫੇਸ-5 ਦੇ ਆਮ ਆਦਮੀ ਕਲੀਨਿਕ ਦਾ ਨਿਰੀਖਣ appeared first on TheUnmute.com - Punjabi News.

Tags:
  • aam-aadmi-clinic
  • aam-aadmi-party
  • ashika-jain
  • breaking-news
  • cm-bhagwant-mann
  • deputy-commissioner-ashika-jain
  • inspection-of-phase-5
  • latest-news
  • mohali-news
  • news
  • punjab

ਏਅਰ ਫੋਰਸ ਸਟੇਸ਼ਨ ਤੋਂ 1000 ਮੀਟਰ ਏਰੀਏ ਦੇ ਆਲੇ-ਦੁਆਲੇ ਮੀਟ ਦੀਆਂ ਦੁਕਾਨਾਂ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ

Tuesday 22 August 2023 11:28 AM UTC+00 | Tags: air-force-station air-force-station-mohali ashika-jain breaking-news latest-news meat-shops news punjab-breaking-news the-unmute-breaking-news

ਐਸ .ਏ.ਐਸ.ਨਗਰ , 22 ਅਗਸਤ, 2023: ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਆਈ.ਏ.ਐਸ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਏਅਰ ਫੋਰਸ ਸਟੇਸ਼ਨ (Air Force station) ਤੋਂ ਇੱਕ ਹਜ਼ਾਰ ਮੀਟਰ ਏਰੀਏ (ਜੋ ਕਿ ਇਸ ਜ਼ਿਲ੍ਹੇ ਦੀ ਹਦੂਦ ਅੰਦਰ ਆਉਂਦਾ ਹੈ), ਦੇ ਆਲੇ-ਦੁਆਲੇ ਮੀਟ ਦੀਆਂ ਦੁਕਾਨਾਂ ਚਲਾਉਣ ਅਤੇ ਇਸ ਦੀ ਰਹਿੰਦ-ਖੂਹੰਦ ਨੂੰ ਸੁੱਟਣ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ।

ਏਅਰ ਫੋਰਸ ਸਟੇਸ਼ਨ ਅਥਾਰਟੀ ਚੰਡੀਗੜ੍ਹ੍ ਨੇ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਏਅਰਫੋਰਸ ਸਟੇਸ਼ਨ ਦੇ ਆਲੇ-ਦੁਆਲੇ ਆਮ ਜਨਤਾ ਵੱਲੋਂ ਕਈ ਖਾਣ-ਪੀਣ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਹਨ , ਉਨ੍ਹਾਂ ਵੱਲੋਂ ਇਨ੍ਹਾਂ ਵਸਤਾਂ ਦੀ ਰਹਿੰਦ – ਖੂਹੰਦ ਖੱਲ੍ਹੇ ਵਿੱਚ ਹੀ ਸੁੱਟ ਦਿੱਤੀ ਜਾਂਦੀ ਹੈ। ਜਿਸ ਕਰਕੇ ਏਅਰ ਫੋਰਸ (Air Force station) ਦੇ ਏਰੀਏ ਵਿੱਚ ਮਾਸਾਹਾਰੀ ਪੰਛੀ ਉਡਦੇ ਰਹਿੰਦੇ ਹਨ।

ਇਨ੍ਹਾਂ ਦੇ ਉਡਣ ਨਾਲ ਕਿਸੇ ਵੀ ਹਵਾਈ ਜਹਾਜ਼ ਨਾਲ ਟਕਰਾਉਣ ਕਰ ਕੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਜੋ ਕਿ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰੇ ਦਾ ਕਾਰਨ ਬਣਦਾ ਹੈ ਅਤੇ ਫ਼ੌਜ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵੀ ਵਿਘਨ ਪੈਦਾ ਕਰਦਾ ਹੈ। ਇਸ ਦੇ ਫਲਸਰੂਪ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਹਵਾਈ ਜਹਾਜ਼ਾਂ ਨਾਲ ਕੋਈ ਹਾਦਸਾ ਨਾ ਵਾਪਰੇ, ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਸਕੇ ਅਤੇ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਹਿੱਤ ਇਹ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 10 ਅਕਤੂਬਰ 2023 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਲਾਗੂ ਰਹਿਣਗੇ।

The post ਏਅਰ ਫੋਰਸ ਸਟੇਸ਼ਨ ਤੋਂ 1000 ਮੀਟਰ ਏਰੀਏ ਦੇ ਆਲੇ-ਦੁਆਲੇ ਮੀਟ ਦੀਆਂ ਦੁਕਾਨਾਂ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ appeared first on TheUnmute.com - Punjabi News.

Tags:
  • air-force-station
  • air-force-station-mohali
  • ashika-jain
  • breaking-news
  • latest-news
  • meat-shops
  • news
  • punjab-breaking-news
  • the-unmute-breaking-news

ਫਿਲਮ "ਮਸਤਾਨੇ" 'ਚ ਏਕਤਾ ਦੀ ਮਿਸਾਲ ਤੇ ਜ਼ਹੂਰ ਦੇ ਸਮਰਥਕ "ਜ਼ੁਲਫੀ" ਤੇ "ਫੀਨਾ"

Tuesday 22 August 2023 11:38 AM UTC+00 | Tags: baninder-bunny breaking-news honey-mattu mastaney news punjabi-film-mastaney

ਚੰਡੀਗੜ੍ਹ, 22 ਅਗਸਤ 2023: ਆਉਣ ਵਾਲੀ ਪੰਜਾਬੀ ਸਿਨੇਮੇ ਦੀ ਮਾਸਟਰਪੀਸ “ਮਸਤਾਨੇ” (Mastaney) ਵਿੱਚ ਹਨੀ ਮੱਟੂ ਅਤੇ ਬਨਿੰਦਰ ਬੰਨੀ ਦੁਆਰਾ ਦਰਸਾਏ ਗਏ ਕਿਰਦਾਰ ਤਾਕਤ ਦੇ ਥੰਮ੍ਹ ਅਤੇ ਸਾਹਸ ਦੇ ਪ੍ਰਤੀਕ ਵਜੋਂ ਖੜੇ ਹਨ। ਉਨ੍ਹਾਂ ਦੇ ਪਾਤਰ ਆਮ ਆਦਮੀਆਂ ਤੋਂ ਅਸਾਧਾਰਨ ਯੋਧਿਆਂ ਤੱਕ ਦੇ ਸਫ਼ਰ ਦੇ ਗਵਾਹ ਹਨ।

ਹਨੀ ਮੱਟੂ ਦਾ ਕਿਰਦਾਰ ‘ਜ਼ੁਲਫੀ’ ਅਣਥੱਕ ਦ੍ਰਿੜ੍ਹ ਇਰਾਦੇ ਅਤੇ ਸਮਰਪਣ ਨਾਲ ਗੂੰਜਦਾ ਹੈ। ਉਸ ਦੀਆਂ ਅੱਖਾਂ ਵਿੱਚ ਦ੍ਰਿੜਤਾ ਨਾਲ, ਉਹ ਇੱਕ ਅਜਿਹੀ ਸ਼ਖਸੀਅਤ ਨੂੰ ਦਰਸਾਉਂਦਾ ਹੈ ਜੋ ਸਮਾਜਿਕ ਨਿਯਮਾਂ ਨੂੰ ਚੁਣੌਤੀ ਦਿੰਦਾ ਹੈ ਅਤੇ ਔਰਤਾਂ ਅਤੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ‘ਤੇ ਹੋਣ ਵਾਲੀਆਂ ਬੇਇਨਸਾਫੀਆਂ ਵਿਰੁੱਧ ਲੜਦਾ ਹੈ। ਉਸਦਾ ਸੂਖਮ ਚਿੱਤਰਣ ਇੱਕ ਅਜਿਹੇ ਪਾਤਰ ਨੂੰ ਜੀਵਨ ਵਿੱਚ ਲਿਆਉਂਦਾ ਹੈ ਜੋ ਤਬਦੀਲੀ ਲਈ ਇੱਕ ਪ੍ਰੇਰਣਾ ਵਜੋਂ ਕੰਮ ਕਰਦਾ ਹੈ।

ਇਸਦੇ ਉਲਟ, ਬਨਿੰਦਰ ਬੰਨੀ ਦਇਆ ਅਤੇ ਲਚਕੀਲੇਪਣ ਦੇ ਤੱਤ ਨੂੰ ਦਰਸਾਉਂਦਾ ਹੈ। ਉਸਦਾ ਕਿਰਦਾਰ 'ਫੀਨਾ' ਅੱਤਿਆਚਾਰ ਦੇ ਸਮੇਂ ਵਿੱਚ ਏਕਤਾ ਦੀ ਲਾਜ਼ਮੀ ਲੋੜ ਨੂੰ ਦਰਸਾਉਂਦਾ ਹੈ। ਬਨਿੰਦਰ ਬੰਨੀ ਦੀ ਆਪਣੇ ਸਾਥੀ ਕਿਰਦਾਰਾਂ, ਖਾਸ ਤੌਰ ‘ਤੇ ਜ਼ਹੂਰ ਪ੍ਰਤੀ ਅਟੁੱਟ ਵਫ਼ਾਦਾਰੀ ਦਾ ਰੂਪ, ਮੁਸੀਬਤ ਦੇ ਸਾਮ੍ਹਣੇ ਸਮੂਹਿਕ ਤਾਕਤ ਦੇ ਫਿਲਮ ਦੇ ਸੰਦੇਸ਼ ਨੂੰ ਵਧਾਉਂਦਾ ਹੈ।

ਹਨੀ ਮੱਟੂ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ, “‘ਮਸਤਾਨੇ’ ਵਿੱਚ ਆਪਣੇ ਕਿਰਦਾਰ ਨੂੰ ਪੇਸ਼ ਕਰਦੇ ਹੋਏ, ਮੈਂ ਆਪਣੇ ਅਮੀਰ ਇਤਿਹਾਸ ਦੇ ਅਜਿਹੇ ਮਹੱਤਵਪੂਰਨ ਹਿੱਸੇ ਨੂੰ ਸਾਹਮਣੇ ਲਿਆਉਣ ਲਈ ਜ਼ਿੰਮੇਵਾਰੀ ਦੀ ਡੂੰਘੀ ਭਾਵਨਾ ਮਹਿਸੂਸ ਕਰਦਾ ਹਾਂ। ਇੱਕ ਅਜਿਹੀ ਸ਼ਖਸੀਅਤ ਨੂੰ ਮੂਰਤ ਕਰਨਾ ਸਨਮਾਨ ਦੀ ਗੱਲ ਹੈ ਜੋ ਸਮਾਜਿਕ ਰੁਕਾਵਟਾਂ ਦੇ ਵਿਰੁੱਧ ਅਡੋਲ ਖੜ੍ਹੀ ਹੈ। , ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਤਬਦੀਲੀ ਦ੍ਰਿੜਤਾ ਨਾਲ ਸੰਭਵ ਹੈ।”

ਬਨਿੰਦਰ ਬੰਨੀ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ, “‘ਮਸਤਾਨੇ’ (Mastaney) ਦਾ ਹਿੱਸਾ ਬਣਨਾ ਮੇਰੇ ਲਈ ਇੱਕ ਪਰਿਵਰਤਨਕਾਰੀ ਸਫ਼ਰ ਰਿਹਾ ਹੈ। ਆਪਣੇ ਕਿਰਦਾਰ ਰਾਹੀਂ, ਮੇਰਾ ਉਦੇਸ਼ ਏਕਤਾ ਤੋਂ ਪੈਦਾ ਹੋਣ ਵਾਲੀ ਤਾਕਤ ਅਤੇ ਇੱਕ ਦੂਜੇ ਦਾ ਸਮਰਥਨ ਕਰਨ ਦੀ ਮਹੱਤਤਾ ਬਾਰੇ ਦੱਸਣਾ ਹੈ। ਇਹ ਫ਼ਿਲਮ ਸ਼ਕਤੀ ਨਾਲ ਗੂੰਜਦੀ ਹੈ। ਨਿਆਂ ਦੀ ਪ੍ਰਾਪਤੀ ਵਿੱਚ ਇੱਕਜੁੱਟਤਾ ਦਾ, ਅਤੇ ਮੈਂ ਇਸ ਸੰਦੇਸ਼ ਨੂੰ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ।”

ਵੇਹਲੀ ਜਨਤਾ ਫਿਲਮਜ਼ ਅਤੇ ਓਮਜੀਜ਼ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ, “ਮਸਤਾਨੇ” ਇੱਕ ਸਹਿਯੋਗੀ ਪ੍ਰੋਜੈਕਟ ਹੈ ਜੋ ਮਨਪ੍ਰੀਤ ਜੌਹਲ ਦੁਆਰਾ ਆਸ਼ੂ ਮੁਨੀਸ਼ ਸਾਹਨੀ ਅਤੇ ਕਰਮਜੀਤ ਸਿੰਘ ਜੌਹਲ ਦੇ ਨਾਲ ਤਿਆਰ ਕੀਤਾ ਗਿਆ ਹੈ। ਫਿਲਮ ਸ਼ਰਨ ਆਰਟ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। “ਮਸਤਾਨੇ” ਦਾ ਟ੍ਰੇਲਰ ਪ੍ਰਤਿਭਾਸ਼ਾਲੀ ਟੀਮ ਦੁਆਰਾ ਬਣਾਈ ਗਈ ਅਸਾਧਾਰਨ ਦੁਨੀਆ ਦੀ ਇੱਕ ਝਲਕ ਪੇਸ਼ ਕਰਦਾ ਹੈ, ਜਿਸ ਵਿੱਚ ਤਰਸੇਮ ਜੱਸੜ, ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਅਤੇ ਬਨਿੰਦਰ ਬੰਨੀ ਸ਼ਾਮਲ ਹਨ। 25 ਅਗਸਤ 2023 ਨੂੰ ਰਿਲੀਜ਼ ਹੋਵੇਗੀ ਫਿਲਮ “ਮਸਤਾਨੇ”

The post ਫਿਲਮ “ਮਸਤਾਨੇ” ‘ਚ ਏਕਤਾ ਦੀ ਮਿਸਾਲ ਤੇ ਜ਼ਹੂਰ ਦੇ ਸਮਰਥਕ “ਜ਼ੁਲਫੀ” ਤੇ “ਫੀਨਾ” appeared first on TheUnmute.com - Punjabi News.

Tags:
  • baninder-bunny
  • breaking-news
  • honey-mattu
  • mastaney
  • news
  • punjabi-film-mastaney

ਸਾਹਿਜ਼ਾਦਾ ਅਜੀਤ ਸਿੰਘ ਨਗਰ, 22 ਅਗਸਤ, 2023: ਭਾਰਤ ਦੇ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.01.2024 ਦੇ ਆਧਾਰ 'ਤੇ ਫ਼ੋਟੋ ਮਤਦਾਤਾ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਜਾਰੀ ਪ੍ਰੋਗਰਾਮ ਤੋਂ ਅੱਜ 53-ਐੱਸ ਏ ਐੱਸ ਨਗਰ ਨਾਲ ਸਬੰਧਤ ਰਾਜਸੀ ਪਾਰਟੀਆਂ (Political Parties) ਨੂੰ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਵੱਲੋਂ ਮੀਟਿੰਗ ਕਰਕੇ ਜਾਣੂ ਕਰਵਾਇਆ ਗਿਆ।

ਉਨ੍ਹਾਂ ਮੀਟਿੰਗ 'ਚ ਹਾਜ਼ਰ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਪ੍ਰੀ-ਰਵੀਜ਼ਨ ਤਹਿਤ 22 ਅਗਸਤ 2023 ਤੋਂ 29 ਸਤੰਬਰ 2023 ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਵੇਗੀ। ਜਿਸ ਦੌਰਾਨ 1500 ਤੋਂ ਵਧੇਰੇ ਵੋਟਾਂ ਵਾਲੇ ਪੋਲਿੰਗ ਸਟੇਸ਼ਨਾਂ ਨੂੰ ਤੋੜਿਆ ਜਾਵੇਗਾ। ਇਸ ਮੌਕੇ 53-ਐੱਸ ਏ ਐੱਸ ਨਗਰ ਹਲਕੇ ਵਿੱਚ 249 ਪੋਲਿੰਗ ਸਟੇਸ਼ਨ ਹਨ, ਜਿਸ ਸਬੰਧੀ ਜੇਕਰ ਕਿਸੇ ਨੂੰ ਕੋਈ ਇੰਤਰਾਜ ਹੈ ਤਾਂ ਉਹ ਅਨੈਕਸਚਰ-1 ਭਰ ਕੇ ਦੋ ਦਿਨਾਂ 'ਚ ਦਰਜ ਕਰਵਾ ਸਕਦੇ ਹਨ।

ਇਸ ਤੋਂ ਇਲਾਵਾ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ 21 ਅਕਤੂਬਰ 2023 (ਸ਼ਨੀਵਾਰ), 22 ਅਕਤੂਬਰ 2023 (ਐਤਵਾਰ) ਅਤੇ 18 ਨਵੰਬਰ 2023 (ਸ਼ਨੀਵਾਰ) ਅਤੇ 19 ਨਵੰਬਰ 2023 (ਐਤਵਾਰ) ਨੂੰ ਬੂਥ ਪੱਧਰ 'ਤੇ ਸਪੈਸ਼ਲ ਕੈਨਪ ਵੀ ਲਾਏ ਜਾਣਗੇ, ਜਿੱਥੇ ਆਮ ਜਨਤਾ ਦੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਬੀ ਐਲ ਓਜ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਮੌਜੂਦ ਰਹਿਣਗੇ।

ਉਨ੍ਹਾਂ ਨੇ ਸਮੂਹ ਨੁਮਾਇੰਦਿਆਂ ਨੂੰ ਆਪੋ-ਆਪਣੇ ਚੋਣ ਹਲਕੇ ਦੇ ਪੋਲੰਗ ਬੂਥ ਵਾਰ ਬੂਥ ਲੈਵਲ ਏਜੰਟ ਨਿਯੁਕਤ ਕਰਨ ਅਤੇ ਉਨ੍ਹਾਂ ਦੀਆਂ ਸੂਚੀਆਂ ਐਸ ਡੀ ਐਮ ਦਫ਼ਤਰ ਮੋਹਾਲੀ ਨੂੰ ਭੇਜਣ ਲਈ ਆਖਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ (Political Parties)  ਜਾਂ ਬੂਥ ਲੈਵਲ ਏਜੰਟ ਵੱਲੋਂ ਬੀ ਐਲ ਓ ਕੋਲ ਗਲਤ ਦਾਅਵਾ ਜਾਂ ਇਤਰਾਜ਼ ਨਾ ਪੇਸ਼ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 'ਤੇ ਸੰਪਰਕ ਕਰਨ ਲਈ ਆਖਿਆ ਗਿਆ।

The post ਚੋਣ ਕਮਿਸ਼ਨ ਵੱਲੋਂ ਜਾਰੀ ਫੋਟੋ ਮਤਦਾਤਾ ਸੂਚੀਆਂ ਦੀ ਸਪੈਸ਼ਲ ਸੁਧਾਈ ਦੇ ਪ੍ਰੋਗਰਾਮ ਤੋਂ ਰਾਜਸੀ ਪਾਰਟੀਆਂ ਨੂੰ ਜਾਣੂ ਕਰਵਾਇਆ appeared first on TheUnmute.com - Punjabi News.

Tags:
  • breaking-news
  • election-commission
  • latest
  • mohali
  • news
  • political-parties
  • polling-booth
  • sas-nagar

ਐਸ.ਏ.ਐਸ.ਨਗਰ, 22 ਅਗਸਤ 2023: ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਵਿੱਚ ਬਣੀਆਂ ਸਮੂਹ ਪਾਣੀ ਦੀਆਂ ਟੈਂਕੀਆਂ/ ਟਿਊਬਵੈਲਾਂ, ਮੋਬਾਇਲ ਅਤੇ ਟੈਲੀਫੋਨ ਟਾਵਰਾ, ਸਰਕਾਰੀ/ਨਿੱਜੀ ਇਮਾਰਤਾਂ ਉਪਰ ਕਿਸੇ ਕਿਸਮ ਦੇ ਵਿਖਾਵੇ ਲਈ ਚੜ੍ਹਨ ‘ਤੇ ਪਾਬੰਦੀ ਲਗਾਈ ਹੈ।

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਇਹਨਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਹੋ ਰਹੀਆਂ ਘਟਨਾਵਾਂ ਸਬੰਧੀ ਆਏ ਦਿਨ ਵੱਖ-ਵੱਖ ਜਥੇਬੰਦੀਆਂ, ਯੂਨੀਅਨਾਂ ਅਤੇ ਆਮ ਪਬਲਿਕ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਸ਼ਹਿਰਾਂ ਵਿੱਚ ਬਣੀਆਂ ਹੋਈਆਂ ਪਾਣੀ ਦੀਆਂ ਟੈਂਕੀਆਂ / ਟਿਊਬਵੈਲਾਂ, ਮੋਬਾਇਲ ਅਤੇ ਟੈਲੀਫੋਨ ਟਾਵਰਾਂ, ਸਰਕਾਰੀ/ਨਿੱਜੀ ਇਮਾਰਤਾਂ  ਉਪਰ ਚੜ੍ਹ ਕੇ ਪ੍ਰਦਰਸ਼ਨ ਕਰਦੇ ਹੋਏ ਪ੍ਰਦਰਸ਼ਨਕਾਰੀ ਜਾਨ ਨੂੰ ਵੀ ਖਤਰੇ ਵਿੱਚ ਪਾ ਲੈਂਦੇ ਹਨ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਭੰਗ ਵੀ ਹੋ ਸਕਦੀ ਹੈ। ਇਸ ਲਈ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਅਤੇ ਲੋਕ ਹਿੱਤ ਸ਼ਾਂਤੀ ਬਰਕਰਾਰ ਰੱਖਣ ਲਈ ਢੁਕਵੇਂ ਕਦਮ ਉਠਾਉਣੇ ਜ਼ਰੂਰੀ ਹੈ। ਇਹ ਹੁਕਮ ਮਿਤੀ 10 ਅਕਤੂਬਰ 2023 ਤੱਕ ਲਾਗੂ ਰਹਿਣਗੇ।

The post ਮੋਹਾਲੀ ‘ਚ ਬਣੀਆਂ ਪਾਣੀ ਦੀਆਂ ਟੈਂਕੀਆਂ, ਟੈਲੀਫੋਨ ਟਾਵਰਾ, ਸਰਕਾਰੀ/ਨਿੱਜੀ ਇਮਾਰਤਾਂ ਉਪਰ ਚੜ੍ਹਨ ‘ਤੇ ਪਾਬੰਦੀ appeared first on TheUnmute.com - Punjabi News.

Tags:
  • breaking-news
  • mohali
  • news

ਹਥਿਆਰਾਂ ਦੇ ਜਨਤਕ ਪ੍ਰਦਰਸ਼ਨ 'ਤੇ ਪਾਬੰਦੀ ਦੀ ਉਲੰਘਣਾਂ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ

Tuesday 22 August 2023 11:52 AM UTC+00 | Tags: breaking-news cm-bhagwant-mann code-of-criminal-procedure dc-ashika-jain legal-action mohali-weapons-ban news punjab-government the-unmute-latest-news weapons weapons-ban

ਐਸ.ਏ.ਐਸ. ਨਗਰ, 22 ਅਗਸਤ 2023: ਜ਼ਿਲ੍ਹੇ 'ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਹਥਿਆਰਾਂ (weapons) ਦੇ ਜਨਤਕ ਪ੍ਰਦਰਸ਼ਨ 'ਤੇ ਪੂਰਨ ਪਾਬੰਦੀ ਲਗਾਈ ਹੈ।

ਇਸ ਦੇ ਨਾਲ-ਨਾਲ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ 'ਤੇ ਵੀ ਮੁਕੰਮਲ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰ (weapons)  ਲਿਜਾਣ ਅਤੇ ਪ੍ਰਦਰਸ਼ਨ ਕਰਨ 'ਤੇ ਪੂਰਨ ਮਨਾਹੀ ਹੋਵੇਗੀ ਅਤੇ ਕਿਸੇ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ 'ਤੇ ਵੀ ਪਾਬੰਦੀ ਲਾਗੂ ਰਹੇਗੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਕੋਈ ਵੀ ਆਮ ਅਤੇ ਖਾਸ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ 10 ਅਕਤੂਬਰ 2023 ਤੱਕ ਲਾਗੂ ਰਹਿਣਗੇ।

The post ਹਥਿਆਰਾਂ ਦੇ ਜਨਤਕ ਪ੍ਰਦਰਸ਼ਨ 'ਤੇ ਪਾਬੰਦੀ ਦੀ ਉਲੰਘਣਾਂ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ appeared first on TheUnmute.com - Punjabi News.

Tags:
  • breaking-news
  • cm-bhagwant-mann
  • code-of-criminal-procedure
  • dc-ashika-jain
  • legal-action
  • mohali-weapons-ban
  • news
  • punjab-government
  • the-unmute-latest-news
  • weapons
  • weapons-ban

CM ਭਗਵੰਤ ਸਿੰਘ ਮਾਨ 29 ਅਗਸਤ ਨੂੰ ਬਠਿੰਡਾ ਵਿਖੇ ਖੇਡਾਂ ਦਾ ਕਰਨਗੇ ਉਦਘਾਟਨ: ਮੀਤ ਹੇਅਰ

Tuesday 22 August 2023 01:30 PM UTC+00 | Tags: aam-aadmi-party bathinda cm-bhagwant-mann games gurmeet-singh-meet-hayer harpal-singh-cheema khedan-watan-punjab-diaan khedan-watan-punjab-diyan latest-news ludhiana news olympian-balbir-singh-scholarship-scheme punjab punjab-breaking punjab-government sports the-unmute-breaking-news

ਚੰਡੀਗੜ੍ਹ, 22 ਅਗਸਤ 2023: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ 29 ਅਗਸਤ ਨੂੰ ਕੌਮੀ ਖੇਡ ਦਿਵਸ ਵਾਲੇ ਦਿਨ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਦੇ ਸੀਜ਼ਨ-2 ਦਾ ਉਦਘਾਟਨ ਕਰਨਗੇ। ਇਸ ਵਾਰ ਖੇਡਾਂ ਵਤਨ ਪੰਜਾਬ ਦੀਆਂ-2023 ਵਿੱਚ 5 ਨਵੀਆਂ ਖੇਡਾਂ ਸਾਈਕਲਿੰਗ, ਘੋੜਸਵਾਰੀ, ਰਗਬੀ, ਵੁਸ਼ੂ ਤੇ ਵਾਲੀਬਾਲ (ਸ਼ੂਟਿੰਗ) ਸ਼ਾਮਲ ਕੀਤੀਆਂ ਗਈਆਂ ਹਨ ਅਤੇ ਉਮਰ ਵਰਗਾਂ ਦੀ ਗਿਣਤੀ ਵੀ ਛੇ ਤੋਂ ਵਧਾ ਕੇ ਅੱਠ ਕਰ ਦਿੱਤੀ ਹੈ। ਖਿਡਾਰੀਆਂ ਦੀ ਰਜਿਸਟ੍ਰੇਸ਼ਨ ਲਈ ਮੁੱਖ ਮੰਤਰੀ ਵੱਲੋਂ www.khedanwatanpunjabdia.com ਪੋਰਟਲ ਲਾਂਚ ਕੀਤਾ ਗਿਆ ਹੈ ਜਿਸ ਉਤੇ ਖਿਡਾਰੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਵਾਰ 35 ਖੇਡਾਂ ਵਿੱਚ ਅੱਠ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ। ਖੇਡਾਂ ਦੇ ਉਦਘਾਟਨੀ ਸਮਾਰੋਹ ਵਿਖੇ ਜਲਾਈ ਜਾਣ ਵਾਲੀ ਮਸ਼ਾਲ ਮਾਰਚ ਦੀ ਯਾਤਰਾ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਗਈ ਜਿੱਥੇ ਪਹਿਲੇ ਸੀਜ਼ਨ ਦੀਆਂ ਖੇਡਾਂ ਦਾ ਸਮਾਪਤੀ ਸਮਾਰੋਹ ਹੋਇਆ ਸੀ। ਇਹ ਮਸ਼ਾਲ ਮਾਰਚ ਹਫਤੇ ਵਿੱਚ ਸੂਬੇ ਦੇ ਸਾਰੇ 23 ਜ਼ਿਲਾ ਹੈਡਕੁਆਟਰਾਂ ਦਾ ਟੂਰ ਕਰਕੇ 29 ਅਗਸਤ ਨੂੰ ਉਦਘਾਟਨੀ ਸਮਾਰੋਹ ਮੌਕੇ ਬਠਿੰਡਾ ਪੁੱਜੇਗੀ।

ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਵਾਰ ਅੱਠ ਉਮਰ ਵਰਗ ਅੰਡਰ 14, ਅੰਡਰ 17, ਅੰਡਰ 21, 21-30 ਸਾਲ, 31-40 ਸਾਲ, 41-55 ਸਾਲ, 56-65 ਸਾਲ ਅਤੇ 65 ਸਾਲ ਤੋਂ ਉਮਰ ਵਰਗ ਸ਼ਾਮਲ ਹਨ। ਅਥਲੈਟਿਕਸ, ਹਾਕੀ, ਫੁਟਬਾਲ, ਵਾਲੀਬਾਲ (ਸ਼ੂਟਿੰਗ ਤੇ ਸਮੈਸ਼ਿੰਗ), ਕਬੱਡੀ (ਸਰਕਲ ਤੇ ਨੈਸ਼ਨਲ ਸਟਾਈਲ), ਹੈਂਡਬਾਲ, ਮੁੱਕੇਬਾਜ਼ੀ, ਬਾਸਕਟਬਾਲ, ਕੁਸ਼ਤੀ, ਜੂਡੋ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਪਾਵਰ ਲਿਫਟਿੰਗ, ਲਾਅਨ ਟੈਨਿਸ, ਬੈਡਮਿੰਟਨ, ਕਿੱਕ ਬਾਕਸਿੰਗ, ਕਾਏਕਿੰਗ ਤੇ ਕੈਨੋਇੰਗ, ਖੋ ਖੋ, ਜਿਮਨਾਸਟਕ, ਤੈਰਾਕੀ, ਨੈਟਬਾਲ, ਗੱਤਕਾ, ਸਤਰੰਜ਼, ਟੇਬਲ ਟੈਨਿਸ, ਰੋਲਰ ਸਕੇਟਿੰਗ, ਵੇਟਲਿਫਟਿੰਗ, ਸਾਫਟਬਾਲ, ਰੋਇੰਗ, ਘੋੜਸਵਾਰੀ, ਸਾਈਕਲਿੰਗ, ਵੁਸ਼ੂ, ਰਗਬੀ ਤੇ ਤਲਵਾਰਬਾਜ਼ੀ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।

ਮੀਤ ਹੇਅਰ ਨੇ ਅੱਗੇ ਦੱਸਿਆ ਕਿ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ ਤੱਕ, ਜ਼ਿਲਾ ਪੱਧਰੀ ਮੁਕਾਬਲੇ 16 ਤੋਂ 26 ਸਤੰਬਰ ਤੱਕ ਅਤੇ ਸੂਬਾ ਪੱਧਰੀ ਮੁਕਾਬਲੇ 1 ਤੋਂ 20 ਅਕਤੂਬਰ ਤੱਕ ਕਰਵਾਏ ਜਾਣਗੇ। ਸੂਬਾ ਪੱਧਰ ਉਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ ਕ੍ਰਮਵਾਰ 10, 7 ਤੇ 5 ਹਜ਼ਾਰ ਰੁਪਏ ਦੇ ਇਨਾਮ ਮਿਲਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡਾਂ ਦਾ ਸੱਭਿਆਚਾਰ ਪੈਦਾ ਕਰਨ ਅਤੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਪੈਦਾ ਕਰਨ ਦੇ ਸੁਫ਼ਨੇ ਨੂੰ ਹਕੀਕੀ ਰੂਪ ਦੇਣ ਲਈ ਉਲੀਕੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਇਸ ਸਾਲ ਦੂਜੀਆਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਲਈ ਵਿਭਾਗ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ।

The post CM ਭਗਵੰਤ ਸਿੰਘ ਮਾਨ 29 ਅਗਸਤ ਨੂੰ ਬਠਿੰਡਾ ਵਿਖੇ ਖੇਡਾਂ ਦਾ ਕਰਨਗੇ ਉਦਘਾਟਨ: ਮੀਤ ਹੇਅਰ appeared first on TheUnmute.com - Punjabi News.

Tags:
  • aam-aadmi-party
  • bathinda
  • cm-bhagwant-mann
  • games
  • gurmeet-singh-meet-hayer
  • harpal-singh-cheema
  • khedan-watan-punjab-diaan
  • khedan-watan-punjab-diyan
  • latest-news
  • ludhiana
  • news
  • olympian-balbir-singh-scholarship-scheme
  • punjab
  • punjab-breaking
  • punjab-government
  • sports
  • the-unmute-breaking-news

CM ਭਗਵੰਤ ਸਿੰਘ ਮਾਨ ਵੱਲੋਂ ਫਸਲਾਂ ਦੇ ਨੁਕਸਾਨ ਦੇ ਰਾਹਤ ਲਈ 186 ਕਰੋੜ ਰੁਪਏ ਜਾਰੀ: ਬ੍ਰਮ ਸ਼ੰਕਰ ਜਿੰਪਾ

Tuesday 22 August 2023 01:35 PM UTC+00 | Tags: aam-aadmi-party bhagwant-singh bram-shanker-jimpa breaking-news chandigarh chandigarh-police cm-bhagwant-mann farmers farmers-protest flood-affected-areas kirti-kisan kisan latest-news mohali-chandigarh-border mohali-news mohali-police news nws pakka-morcha punjab-breaking punjab-flood punjab-government punjab-latest-news

ਚੰਡੀਗੜ੍ਹ, 22 ਅਗਸਤ 2023: ਮਾਲ, ਮੁੜ ਵਸੇਬਾਂ ਤੇ ਆਫਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ (Flood) ਕਾਰਣ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਫਸਲ ਦੇ ਨੁਕਸਾਨ ਦੀ ਭਰਪਾਈ ਲਈ 186 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ 16 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕੁਦਰਤੀ ਆਫਤ ਰਾਹਤ ਫੰਡ ਵਿਚੋਂ ਫਸਲਾਂ ਦੇ ਹੋਏ ਨੁਕਸਾਨ ਦੀ ਰਾਹਤ ਦੇਣ ਲਈ ਅਗੇਤੇ ਫੰਡ ਜਾਰੀ ਕੀਤੇ ਗਏ ਹਨ।

ਜਿੰਪਾ ਨੇ ਦੱਸਿਆ ਕਿ ਜੁਲਾਈ ਅਤੇ ਅਗਸਤ ਮਹੀਨੇ ਵਿਚ ਸੂਬੇ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਕਾਰਣ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ। ਸੂਬੇ ਦੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵਿਸ਼ੇਸ਼ ਗਿਰਦਾਵਰੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 15 ਅਗਸਤ ਨੂੰ ਹੜ੍ਹ ਪੀੜਤ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ ਅਤੇ ਮੁਆਵਜ਼ੇ ਦੇ ਚੈੱਕ ਸੌਂਪੇ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਤੋਂ ਪੀੜਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕੋਲ ਇਸ ਮਨੋਰਥ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਜਿੰਪਾ ਨੇ ਕਿਹਾ ਕਿ ਕਿਸਾਨਾਂ ਅਤੇ ਬਾਕੀ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਆਫਤ ਪ੍ਰਬੰਧਨ ਮੰਤਰੀ ਨੇ ਦੱਸਿਆ ਕਿ ਹੜ੍ਹਾਂ (Flood) ਕਾਰਣ ਫਸਲਾਂ ਦੇ ਨੁਕਸਾਨ ਦੀ ਰਾਹਤ ਦੇਣ ਲਈ ਸੰਗਰੂਰ ਜ਼ਿਲ੍ਹੇ ਨੂੰ 26 ਕਰੋੜ 8 ਲੱਖ 34,400 ਰੁਪਏ, ਫਿਰੋਜ਼ਪੁਰ ਜ਼ਿਲ੍ਹੇ ਨੂੰ 22 ਕਰੋੜ 44 ਲੱਖ ਰੁਪਏ, ਤਰਨ ਤਾਰਨ ਨੂੰ 26 ਕਰੋੜ 52 ਲੱਖ ਰੁਪਏ, ਪਟਿਆਲਾ ਨੂੰ 59 ਕਰੋੜ 50 ਲੱਖ ਰੁਪਏ ਅਤੇ ਮਾਨਸਾ ਨੂੰ 12 ਕਰੋੜ 92 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਨੂੰ 3 ਕਰੋੜ 73 ਲੱਖ 18, 400 ਰੁਪਏ, ਫਾਜ਼ਿਲਕਾ ਨੂੰ 8 ਕਰੋੜ 77 ਲੱਖ 6,400 ਰੁਪਏ, ਗੁਰਦਾਸਪੁਰ ਨੂੰ 5 ਕਰੋੜ 84 ਲੱਖ 80 ਹਜ਼ਾਰ ਰੁਪਏ, ਜਲੰਧਰ ਨੂੰ 2 ਕਰੋੜ 31 ਲੱਖ 26,800 ਰੁਪਏ, ਲੁਧਿਆਣਾ ਨੂੰ 2 ਕਰੋੜ 31 ਲੱਖ 26,800, ਮੋਗਾ ਨੂੰ 3 ਕਰੋੜ 99 ਲੱਖ 77,200 ਰੁਪਏ, ਰੂਪਨਗਰ ਨੂੰ 18 ਲੱਖ 45,520 ਰੁਪਏ, ਪਠਾਨਕੋਟ ਨੂੰ 64 ਲੱਖ 60 ਹਜ਼ਾਰ ਰੁਪਏ, ਐਸ.ਬੀ.ਐਸ. ਨਗਰ ਨੂੰ 1 ਕਰੋੜ 25 ਲੱਖ 52,800 ਰੁਪਏ, ਫਤਹਿਗੜ੍ਹ ਸਾਹਿਬ ਨੂੰ 1 ਕਰੋੜ 59 ਲੱਖ 98,700 ਰੁਪਏ ਅਤੇ ਐਸ.ਏ.ਐਸ. ਨਗਰ ਨੂੰ 1 ਕਰੋੜ 73 ਲੱਖ 40 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

ਜਿੰਪਾ ਨੇ ਦੱਸਿਆ ਕਿ ਇਹ ਕੁੱਲ ਰਾਸ਼ੀ 186 ਕਰੋੜ 12 ਲੱਖ 63,020 ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜ਼ਮੀਨੀ ਸਥਿਤੀ ਦਾ ਪਤਾ ਲੈਂਦੇ ਰਹੇ ਹਨ ਅਤੇ ਹੁਣ ਪ੍ਰਭਾਵਿਤ ਜ਼ਿਲ੍ਹਿਆਂ ਦੇ ਲੋਕਾਂ ਦੀ ਮਦਦ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਜਿੰਪਾ ਨੇ ਕਿਹਾ ਕਿ ਮਾਲ ਵਿਭਾਗ ਵੱਲੋਂ ਰਾਹਤ ਸਬੰਧੀ ਅਤੇ ਲੋਕਾਂ ਦੀ ਫੀਡਬੈਕ ਬਾਬਤ ਜ਼ਿਲ੍ਹਾ ਪੱਧਰ ਉੱਤੇ ਡਿਪਟੀ ਕਮਿਸ਼ਨਰਾਂ ਤੋਂ ਸਮੇਂ ਸਮੇਂ ਉੱਤੇ ਲਗਾਤਾਰ ਰਿਪੋਰਟ ਲਈ ਜਾ ਰਹੀ ਹੈ।

ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪ੍ਰਭਾਵਿਤ (Flood) ਲੋਕਾਂ ਨੂੰ ਮੁਆਵਜ਼ਾ ਦੇਣ ਲਈ ਫਸਲਾਂ, ਜਾਨਵਰ, ਘਰ ਜਾਂ ਹੋਰ ਨੁਕਸਾਨ ਨੂੰ ਵਿਸ਼ੇਸ਼ ਗਿਰਦਾਵਰੀ ਹੇਠ ਲਿਆਂਦਾ ਗਿਆ ਹੈ ਤਾਂ ਜੋ ਇਸ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨੂੰ ਇਹ ਭਰੋਸਾ ਵੀ ਦੇ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਪੀੜਤ ਲੋਕਾਂ ਨੂੰ ਨੁਕਸਾਨ ਦੇ ਇਕ-ਇਕ ਪੈਸੇ ਦਾ ਮੁਆਵਜ਼ਾ ਦੇਵੇਗੀ।

The post CM ਭਗਵੰਤ ਸਿੰਘ ਮਾਨ ਵੱਲੋਂ ਫਸਲਾਂ ਦੇ ਨੁਕਸਾਨ ਦੇ ਰਾਹਤ ਲਈ 186 ਕਰੋੜ ਰੁਪਏ ਜਾਰੀ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • aam-aadmi-party
  • bhagwant-singh
  • bram-shanker-jimpa
  • breaking-news
  • chandigarh
  • chandigarh-police
  • cm-bhagwant-mann
  • farmers
  • farmers-protest
  • flood-affected-areas
  • kirti-kisan
  • kisan
  • latest-news
  • mohali-chandigarh-border
  • mohali-news
  • mohali-police
  • news
  • nws
  • pakka-morcha
  • punjab-breaking
  • punjab-flood
  • punjab-government
  • punjab-latest-news

ਪ੍ਰਤਾਪ ਸਿੰਘ ਬਾਜਵਾ ਨੇ ਪੰਚਾਇਤੀ ਚੋਣਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ CM ਭਗਵੰਤ ਮਾਨ ਨੂੰ ਲਿਖਿਆ ਪੱਤਰ

Tuesday 22 August 2023 01:51 PM UTC+00 | Tags: aam-aadmi-party cm-bhagwant-mann flood flood-affected latest-news news nwes nws panchayat-elections partap-singh-bajwa punjab-government the-unmute

ਚੰਡੀਗੜ੍ਹ, 22 ਅਗਸਤ 2023: ਵਿਰੋਧੀ ਧਿਰ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ​ਪੰਚਾਇਤੀ ਚੋਣਾਂ ਦੇ ਜਲਦੀ ਐਲਾਨ ਬਾਰੇ ਪੱਤਰ ਲਿਖਿਆ ਹੈ | ਇਸ ਪੱਤਰ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਦੇ ਤਾਜ਼ਾ ਘਟਨਾਕ੍ਰਮਾਂ, ਖਾਸ ਕਰਕੇ ਪੰਚਾਇਤੀ ਚੋਣਾਂ ਦੇ ਜਲਦੀ ਐਲਾਨ ਅਤੇ ਪੰਚਾਇਤ ਸੰਮਤੀਆਂ ਦੇ ਕਾਰਜਕਾਲ ਵਿੱਚ ਮਨਮਰਜ਼ੀ ਨਾਲ ਕਟੌਤੀ ਬਾਰੇ ਆਪਣੀਆਂ ਡੂੰਘੀਆਂ ਚਿੰਤਾਵਾਂ ਜ਼ਾਹਰ ਕਰਨ ਲਈ ਲਿਖ ਰਿਹਾ ਹਾਂ। ਇਹ ਕਾਰਵਾਈਆਂ, ਹਾਲਾਂਕਿ ਸ਼ਾਸਨ ਦੇ ਨਾਮ ‘ਤੇ ਕੀਤੀਆਂ ਗਈਆਂ ਹਨ, ਲੋਕਤੰਤਰੀ ਸਿਧਾਂਤਾਂ ਅਤੇ ਸਾਡੇ ਦੇਸ਼ ਦੇ ਸੰਘੀ ਢਾਂਚੇ ਪ੍ਰਤੀ ਤੁਹਾਡੀ ਪਾਰਟੀ ਦੀ ਵਚਨਬੱਧਤਾ ਨੂੰ ਨਕਾਰਦੀਆਂ ਜਾਪਦੀਆਂ ਹਨ।

ਬਹੁਤ ਹੈਰਾਨੀ ਦੀ ਗੱਲ ਹੈ ਕਿ ਪੰਚਾਇਤੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਬਹੁਤ ਪਹਿਲਾਂ ਹੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ 25 ਨਵੰਬਰ, 2023 ਤੱਕ ਹੋਣੀਆਂ ਹਨ ਅਤੇ ਇਸ ਤੋਂ ਬਾਅਦ ਪੰਚਾਇਤੀ ਚੋਣਾਂ 31 ਦਸੰਬਰ, 2023 ਤੱਕ ਦੋ ਪੜਾਵਾਂ ਵਿੱਚ ਹੋਣੀਆਂ ਹਨ। ਹਾਲਾਂਕਿ ਸਮੇਂ ਸਿਰ ਚੋਣਾਂ ਦੀ ਮਹੱਤਤਾ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ, ਪਰ ਇਹ ਯਕੀਨੀ ਬਣਾਉਣਾ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇ ਅਤੇ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਬਣਾਈ ਰੱਖੀ ਜਾਵੇ।

ਸੰਸਦੀ ਚੋਣਾਂ ਲਈ ਵੀ, ਭਾਰਤ ਦੇ ਚੋਣ ਕਮਿਸ਼ਨ ਨੂੰ ਆਮ ਤੌਰ ‘ਤੇ ਚੋਣਾਂ ਦੀ ਢੁੱਕਵੀਂ ਤਿਆਰੀ ਅਤੇ ਸੰਚਾਲਨ ਲਈ ਸਿਰਫ 45 ਦਿਨਾਂ ਦੀ ਲੋੜ ਹੁੰਦੀ ਹੈ। ਜਿਸ ਜਲਦਬਾਜ਼ੀ ਨਾਲ ਇਨ੍ਹਾਂ ਤਾਰੀਖਾਂ ਦਾ ਐਲਾਨ ਇੰਨੀ ਜਲਦੀ ਕੀਤਾ ਗਿਆ ਹੈ, ਉਹ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਨਿਰਪੱਖਤਾ ‘ਤੇ ਸਵਾਲ ਖੜ੍ਹੇ ਕਰਦਾ ਹੈ।

ਇਸ ਤੋਂ ਇਲਾਵਾ, ਪੰਚਾਇਤ ਸੰਮਤੀਆਂ ਦੇ ਕਾਰਜਕਾਲ ਵਿੱਚ ਕਟੌਤੀ ਇੱਕ ਅਜਿਹਾ ਮੁੱਦਾ ਹੈ ਜੋ ਗੰਭੀਰ ਕਾਨੂੰਨੀ ਅਤੇ ਨੈਤਿਕ ਚਿੰਤਾਵਾਂ ਪੈਦਾ ਕਰਦਾ ਹੈ। ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਕਾਨੂੰਨ ਜਨਤਕ ਹਿੱਤ ਦੇ ਮਾਮਲਿਆਂ ਨੂੰ ਛੱਡ ਕੇ ਚੁਣੇ ਹੋਏ ਨੁਮਾਇੰਦਿਆਂ ਦੇ ਕਾਰਜਕਾਲ ਨੂੰ ਘਟਾਉਣ ਦੀ ਸਪੱਸ਼ਟ ਤੌਰ ‘ਤੇ ਮਨਾਹੀ ਕਰਦਾ ਹੈ। ਇਸ ਪ੍ਰਕਿਰਿਆ ਲਈ ਸਬੰਧਤ ਅਧਿਕਾਰੀਆਂ ਦੁਆਰਾ ਰਸਮੀ ਐਲਾਨ ਕਰਨ ਦੀ ਲੋੜ ਹੁੰਦੀ ਹੈ। ਹਾਲ ਹੀ ਦੇ ਫੈਸਲੇ ਇਨ੍ਹਾਂ ਸਥਾਪਤ ਨਿਯਮਾਂ ਤੋਂ ਉਲਟ ਜਾਪਦੇ ਹਨ, ਜਿਸ ਨਾਲ ਅਜਿਹੀਆਂ ਕਾਰਵਾਈਆਂ ਦੇ ਪਿੱਛੇ ਦੇ ਇਰਾਦਿਆਂ ‘ਤੇ ਸ਼ੱਕ ਪੈਦਾ ਹੁੰਦਾ ਹੈ।

ਮੈਂ (Partap Singh Bajwa) ਇਹ ਦੱਸਣ ਲਈ ਮਜਬੂਰ ਹਾਂ ਕਿ ਇਨ੍ਹਾਂ ਕਾਰਵਾਈਆਂ ਦਾ ਰਾਜਨੀਤਿਕ ਆਧਾਰ ਸੱਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਾਪਦਾ ਹੈ। ਇਹ ਦੇਖਣਾ ਨਿਰਾਸ਼ਾਜਨਕ ਹੈ ਕਿ ਜਿਸ ਪਾਰਟੀ ਨੇ 7 ਅਗਸਤ, 2023 ਨੂੰ ਸੰਸਦ ਵਿੱਚ ਭਾਜਪਾ ਵਿਰੁੱਧ ਰਾਸ਼ਟਰੀ ਪੱਧਰ ‘ਤੇ ਸੰਘਵਾਦ ਅਤੇ ਲੋਕਤੰਤਰੀ ਸੰਸਥਾਵਾਂ ‘ਤੇ ਹਮਲਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਉਹ ਸਿਰਫ ਤਿੰਨ ਦਿਨਾਂ ਦੇ ਅੰਦਰ ਹੀ ਰਾਜ ਪੱਧਰ ‘ਤੇ ਅਜਿਹੀਆਂ ਰਣਨੀਤੀਆਂ ਦਾ ਸਹਾਰਾ ਲੈ ਰਹੀ ਹੈ। ਪੰਜਾਬ ਵਿਚ ‘ਆਪ’ ਪਾਰਟੀ ਵੱਲੋਂ ਚੋਣ ਪ੍ਰਕਿਰਿਆ ਵਿਚ ਹੇਰਾਫੇਰੀ ਕਰਨ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਕ ਵਿਸ਼ੇਸ਼ ਲਾਈਨ ‘ਤੇ ਚੱਲਣ ਲਈ ਮਜਬੂਰ ਕਰਨ ਲਈ ਸੱਤਾ ਦੀ ਰਣਨੀਤਕ ਵਰਤੋਂ ਲੋਕਤੰਤਰੀ ਸਿਧਾਂਤਾਂ ਦੀ ਘੋਰ ਉਲੰਘਣਾ ਹੈ ਅਤੇ ਸਾਡੇ ਲੋਕਤੰਤਰੀ ਢਾਂਚੇ ਦੇ ਮੂਲ ਤੱਤ ਨੂੰ ਕਮਜ਼ੋਰ ਕਰਦੀ ਹੈ।

ਮੈਂ ਜਿਹੜੀਆਂ ਚਿੰਤਾਵਾਂ ਉਠਾ ਰਿਹਾ ਹਾਂ, ਉਹ ਸਿਰਫ ਸ਼ਾਸਨ ਦਾ ਮਾਮਲਾ ਨਹੀਂ ਹੈ, ਬਲਕਿ ਉਨ੍ਹਾਂ ਲੋਕਤੰਤਰੀ ਆਦਰਸ਼ਾਂ ਨੂੰ ਕਾਇਮ ਰੱਖਣ ਦਾ ਵੀ ਸਵਾਲ ਹੈ ਜਿਨ੍ਹਾਂ ‘ਤੇ ਸਾਡੇ ਦੇਸ਼ ਦੀ ਸਥਾਪਨਾ ਕੀਤੀ ਗਈ ਸੀ। ਇਨ੍ਹਾਂ ਫੈਸਲਿਆਂ ਕਾਰਨ 41,922 ਔਰਤਾਂ ਸਮੇਤ 1,00,312 ਚੁਣੇ ਹੋਏ ਨੁਮਾਇੰਦਿਆਂ ਦੇ ਅਧਿਕਾਰਾਂ ਨਾਲ ਸਮਝੌਤਾ ਕੀਤਾ ਗਿਆ ਹੈ। ਬਿਨਾਂ ਕਿਸੇ ਸਪੱਸ਼ਟ ਜਨਹਿੱਤ ਤਰਕ ਦੇ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਨਾ ਜ਼ਮੀਨੀ ਪੱਧਰ ‘ਤੇ ਸਾਡੇ ਨਾਗਰਿਕਾਂ ਦੀ ਨੁਮਾਇੰਦਗੀ ਅਤੇ ਆਵਾਜ਼ ਨੂੰ ਖਤਰੇ ਵਿੱਚ ਪਾ ਦਿੰਦਾ ਹੈ।

ਇਸ ਤੋਂ ਇਲਾਵਾ, ਲੰਬਿਤ ਵਰਤੋਂ ਸਰਟੀਫਿਕੇਟਾਂ (ਯੂ.ਸੀ.) ਅਤੇ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਨ ਵਿਚਾਲੇ ਇਕ ਸਬੰਧ ਹੈ, ਜੋ ਅਣਉਚਿਤ ਪ੍ਰਭਾਵ ਦੇ ਚਿੰਤਾਜਨਕ ਦ੍ਰਿਸ਼ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਸਰਪੰਚਾਂ ਦੇ ਅਧਿਕਾਰ ਜ਼ਬਰਦਸਤੀ ਖੋਹ ਲਏ ਗਏ ਹਨ। ਗ੍ਰਾਮ ਪੰਚਾਇਤਾਂ ਨੂੰ ਆਪਣੇ ਖਾਤਿਆਂ ਦੀ ਸਾਂਭ-ਸੰਭਾਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਕਈ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਲਈ ਸੀਮੈਂਟ, ਰੇਤ ਅਤੇ ਇੱਟਾਂ ਵਰਗੀਆਂ ਸਮੱਗਰੀਆਂ ਦੀ ਲੋੜ ਹੁੰਦੀ ਹੈ, ਜੋ ਅਣਵਰਤੇ ਰਹਿ ਸਕਦੀਆਂ ਹਨ।

ਇਸ ਤੋਂ ਇਲਾਵਾ, ਗ੍ਰਾਮ ਪੰਚਾਇਤਾਂ ਨੇ ਅਜੇ ਤੱਕ ਇਨ੍ਹਾਂ ਚੱਲ ਰਹੇ ਪ੍ਰੋਜੈਕਟਾਂ ਵਿੱਚ ਸ਼ਾਮਲ ਗਰੀਬ ਮਜ਼ਦੂਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਹੈ, ਜਿਸ ਨਾਲ ਜੂਨੀਅਰ ਇੰਜੀਨੀਅਰਾਂ ਦੁਆਰਾ ਮਾਪ ਕਿਤਾਬਾਂ (ਐਮ.ਬੀ.) ਨੂੰ ਪੂਰਾ ਕਰਨ ਵਿੱਚ ਰੁਕਾਵਟ ਪੈਦਾ ਹੋ ਗਈ ਹੈ। ਸਿੱਟੇ ਵਜੋਂ, ਵਰਤੋਂ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾ ਸਕਦੇ, ਜਿਸ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਅਜਿਹੀ ਸਥਿਤੀ ਵਿੱਚ ਰੱਖਿਆ ਜਾ ਸਕਦਾ ਹੈ ਜਿੱਥੇ ਉਹ ਚੋਣ ਲੜਨ ਤੋਂ ਅਯੋਗ ਹੋ ਜਾਣਗੇ ਅਤੇ ਯੂਸੀ ਦੇ ਬਦਲੇ ‘ਆਪ’ ਪਾਰਟੀ ਦੁਆਰਾ ਨਾਮਜ਼ਦ ਵਿਸ਼ੇਸ਼ ਉਮੀਦਵਾਰਾਂ ਦੀ ਹਮਾਇਤ ਕਰਨੀ ਉਨ੍ਹਾਂ ਦੀ ਮਜਬੂਰੀ ਬਣ ਜਾਵੇਗੀ। ਇਹ ਅਣਜਾਣੇ ਵਿੱਚ ਇੱਕ ਅਜਿਹਾ ਮਾਹੌਲ ਪੈਦਾ ਕਰਦਾ ਹੈ ਜਿੱਥੇ ਚੋਣਾਂ ਦੀ ਅਖੰਡਤਾ ਨਾਲ ਬਿਨਾਂ ਸ਼ੱਕ ਸਮਝੌਤਾ ਕੀਤਾ ਗਿਆ ਹੈ।

ਪ੍ਰਤਾਪ ਬਾਜਵਾ (Partap Singh Bajwa) ਨੇ ਅੰਤ ਵਿੱਚ ਕਿਹਾ ਕਿ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਫੈਸਲਿਆਂ ‘ਤੇ ਮੁੜ ਵਿਚਾਰ ਕਰੋ ਅਤੇ ਰਾਜਨੀਤਿਕ ਲਾਭਾਂ ਦੀ ਬਜਾਏ ਲੋਕਤੰਤਰੀ ਕਦਰਾਂ ਕੀਮਤਾਂ ਦੀ ਰੱਖਿਆ ਨੂੰ ਤਰਜੀਹ ਦਿਓ। ਸਾਡੀਆਂ ਲੋਕਤੰਤਰੀ ਸੰਸਥਾਵਾਂ ਦੀ ਭਰੋਸੇਯੋਗਤਾ ਨਿਰਪੱਖ ਅਤੇ ਪਾਰਦਰਸ਼ੀ ਪ੍ਰਕਿਰਿਆਵਾਂ ‘ਤੇ ਨਿਰਭਰ ਕਰਦੀ ਹੈ ਜੋ ਸਾਰੇ ਨਾਗਰਿਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹਨ, ਚਾਹੇ ਉਹ ਕਿਸੇ ਵੀ ਰਾਜਨੀਤਿਕ ਸਬੰਧਾਂ ਦੇ ਹੋਣ। ਇਹ ਜ਼ਰੂਰੀ ਹੈ ਕਿ ਅਸੀਂ ਲੋਕਤੰਤਰੀ ਆਦਰਸ਼ਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਨਜ਼ਰਅੰਦਾਜ਼ ਨਾ ਕਰੀਏ, ਅਤੇ ਇਹ ਕਿ ਅਸੀਂ ਜੋ ਕਾਰਵਾਈਆਂ ਕਰਦੇ ਹਾਂ ਉਹ ਸਾਡੇ ਸਿਧਾਂਤਾਂ ਨਾਲ ਮੇਲ ਖਾਂਦੀਆਂ ਹੋਣ।

The post ਪ੍ਰਤਾਪ ਸਿੰਘ ਬਾਜਵਾ ਨੇ ਪੰਚਾਇਤੀ ਚੋਣਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ CM ਭਗਵੰਤ ਮਾਨ ਨੂੰ ਲਿਖਿਆ ਪੱਤਰ appeared first on TheUnmute.com - Punjabi News.

Tags:
  • aam-aadmi-party
  • cm-bhagwant-mann
  • flood
  • flood-affected
  • latest-news
  • news
  • nwes
  • nws
  • panchayat-elections
  • partap-singh-bajwa
  • punjab-government
  • the-unmute

ਦਿਵਿਆਂਗਜਨਾਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ: ਡਾ. ਬਲਜੀਤ ਕੌਰ

Tuesday 22 August 2023 01:55 PM UTC+00 | Tags: breaking-news disabled-association disabled-people dr-baljit-kaur latest-news news punjab-latest-news punjab-news

ਚੰਡੀਗੜ੍ਹ, 22 ਅਗਸਤ 2023: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਸੂਬੇ ਦੇ ਦਿਵਿਆਂਗਜਨਾਂ ਦੀ ਭਲਾਈ ਲਈ ਲਗਾਤਾਰ ਕਾਰਜਸ਼ੀਲ ਹੈ। ਇਸੇ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ (Dr. Baljit Kaur) ਨੇ ਦਿਵਿਆਂਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ ਤੇ ਬੋਰਡਾਂ ਵਿੱਚ ਦਿਵਿਆਂਗ ਵਰਗ ਨਾਲ ਸਬੰਧਤ ਖਾਲੀ ਅਤੇ ਬੈਕਲਾਗ ਦੀਆਂ ਅਸਾਮੀਆਂ ਨੂੰ ਭਰਨ, ਦਿਵਿਆਂਗ ਮੁਲਾਜ਼ਮਾਂ ਦੀ ਤਰੱਕੀ ਕਰਨ, ਦਿਵਿਆਂਗ ਖਿਡਾਰੀ ਵਰਗ ਨਾਲ ਸਬੰਧਤ ਮੰਗਾਂ, ਦਿਵਿਆਂਗ ਵਰਗ ਦੀਆਂ ਪੈਨਸ਼ਨ ਸਬੰਧੀ ਮੰਗਾਂ, ਦਿਵਿਆਂਗ ਵਰਗ ਦੇ ਇੱਕ ਸਹਿਯੋਗੀ ਨੂੰ ਮੁਫ਼ਤ ਬੱਸ ਸਫ਼ਰ, ਦਿਵਿਆਂਗਾਂ ਦੇ ਬੱਚਿਆਂ ਦੀ ਫੀਸ ਮਾਫ ਕਰਨਾ ਦੀ ਸਹੂਲਤਾਂ ਤੋਂ ਇਲਾਵਾ ਹੋਰ ਜਾਇਜ਼ ਮੰਗਾਂ ਦਾ ਛੇਤੀ ਹੀ ਹੱਲ ਕੱਢਿਆ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗ ਵਰਗ ਦਾ ਜੀਵਨ ਸੁਖਾਲਾ ਬਣਾਉਣ ਲਈ ਵਚਨਬੱਧ ਹੈ। ਮੰਤਰੀ ਨੇ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੀਆਂ ਜਾਇਜ ਮੰਗਾਂ ਤੇ ਵਿਚਾਰ ਕਰਕੇ ਹੱਲ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਸ੍ਰੀਮਤੀ ਰਾਜੀ ਪੀ. ਸ਼੍ਰੀਵਾਸਤਵਾ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ, ਐਡੀਸਨਲ ਡਾਇਰੈਕਟਰ ਸ. ਚਰਨਜੀਤ ਸਿੰਘ ਹਾਜ਼ਰ ਸਨ।

The post ਦਿਵਿਆਂਗਜਨਾਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ: ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • breaking-news
  • disabled-association
  • disabled-people
  • dr-baljit-kaur
  • latest-news
  • news
  • punjab-latest-news
  • punjab-news

ਨਵਾਂਗਾਓਂ ਦੇ ਵਿਕਾਸ ਸਬੰਧੀ ਅਨਮੋਲ ਗਗਨ ਮਾਨ ਵੱਲੋਂ ਬੈਠਕ, ਐਸ.ਟੀ.ਪੀ. ਲਗਾਉਣ ਸੰਬੰਧੀ ਕਾਰਵਾਈ ਤੇਜ਼ ਕਰਨ ਦੇ ਹੁਕਮ

Tuesday 22 August 2023 02:00 PM UTC+00 | Tags: aam-aadmi-party anmol-gagan-mann breaking breaking-news cm-bhagwant-mann installation-of-stp latest-news nayagaon news punjab punjab-news the-unmute-breaking-news

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਅਗਸਤ 2023: ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਨਵਾਂਗਾਓਂ (Nayagaon) ਦੇ ਵਿਕਾਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਰਕਾਰੀ ਸੇਵਾਵਾਂ ਹਾਸਲ ਕਰਨ ਲਈ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਨਵਾਂਗਾਓਂ ਦੇ ਲੋਕਾਂ ਨੂੰ ਨਕਸ਼ੇ ਪਾਸ ਕਰਾਉਣ ਅਤੇ ਬਿਜਲੀ ਪਾਣੀ ਦੇ ਕੁਨੈਕਸ਼ਨ ਹਿੱਤ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਲੈਣ ਵਿੱਚ ਆ ਰਹੀ ਦਿੱਕਤ ਬਾਰੇ ਉਨ੍ਹਾਂ ਸਬ-ਡਵਿਜਨਲ ਮੈਜਿਸਟ੍ਰੇਟ ਖਰੜ, ਨਗਰ ਕੌਂਸਲ, ਨਵਾਂਗਾਓਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਇਕ ਹਫ਼ਤੇ ਵਿੱਚ ਨਵਾਂਗਾਓਂ ਨਗਰ ਕੌਂਸਲ ਅਧੀਨ ਆਉਂਦੇ ਸਾਰੇ ਖੇਤਰ ਦੀ ਨਿਸ਼ਾਨਦੇਹੀ ਕਰਵਾ ਕੇ ਇਕ ਰਿਪੋਰਟ ਪੇਸ਼ ਕਰਨ ਕਿ ਕਿਹੜੀ ਜ਼ਮੀਨ ਸ਼ਾਮਲਾਤ ਹੈ ਅਤੇ ਕਿਹੜੀ ਜ਼ਮੀਨ ਸਰਕਾਰ ਜਾਂ ਨਿੱਜੀ ਹੈ ਤਾਂ ਜੋ ਇਤਰਾਜ਼ਹੀਣਤਾ ਸਰਟੀਫਿਕੇਟ ਹਾਸਲ ਕਰਨ ਅਤੇ ਰਜਿਸਟਰੀਆਂ ਕਰਵਾਉਣ ਸਬੰਧੀ ਲੋਕਾਂ ਦੀ ਦਿੱਕਤ ਨੂੰ ਦੂਰ ਕੀਤਾ ਜਾ ਸਕੇ।

ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀਤੇ ਦੋ ਮਹੀਨਿਆਂ ਵਿੱਚ ਜਾਰੀ ਕੀਤੇ ਗਏ ਬਿਜਲੀ ਕੁਨੈਕਸ਼ਨ ਸਬੰਧੀ ਪ੍ਰਾਪਤ ਐਨ.ਓ.ਸੀਜ਼ ਦੀਆਂ ਕਾਪੀਆਂ ਈ.ਓ. ਨਵਾਂਗਾਓਂ ਨਾਲ ਸਾਂਝੀਆਂ ਕਰਨ ਤਾਂ ਜੋ ਇਹ ਐਨ.ਓ.ਸੀਜ਼ ਬਾਰੇ ਪਤਾ ਕੀਤਾ ਜਾ ਸਕੇ ਕਿ ਇਹ ਸਹੀ ਜਾਂ ਫ਼ਰਜ਼ੀ ਹਨ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਵੱਲੋਂ ਨਵਾਂਗਾਓਂ (Nayagaon) ਵਿੱਚ ਘਰੇਲੂ ਕੂੜਾ-ਕਰਕਟ ਇਕੱਤਰ ਕਰਨ ਲਈ ਇਕ ਏਜੰਸੀ ਹਾਇਰ ਕਰਨ ਦੇ ਆਦੇਸ਼ ਦਿੰਦਿਆਂ ਨਗਰ ਕੌਂਸਲ ਨਵਾਂਗਾਓਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵਾਂਗਾਓਂ ਵਿੱਚ ਨਗਰ ਕੌਂਸਲ ਦੇ ਦਫ਼ਤਰ ਲਈ ਨਵਾਂ ਇਮਾਰਤ ਦੀ ਵੀ ਤਜਵੀਜ਼ ਬਣਾ ਕੇ ਸਰਕਾਰ ਨੂੰ ਭੇਜੀ ਜਾਵੇ। ਇਸ ਤੋਂ ਇਲਾਵਾ ਨਕਸ਼ੇ ਪਾਸ ਕਰਨ ਦੀ ਪ੍ਰੀਕਿਰਿਆਂ ਨੂੰ ਤੇਜ਼ ਕਰਨ ਦੇ ਵੀ ਆਦੇਸ਼ ਦਿੱਤੇ ਗਏ। ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਹਦਾਇਤ ਕੀਤੀ ਗਈ ਕਿ ਇਹਨਾਂ ਅਵਾਰਾ ਪਸ਼ੂਆਂ ਨੂੰ ਫੜ੍ ਕੇ ਨਾਢਾ ਪਿੰਡ ਵਿਖੇ ਸਥਿਤ ਗਊਸ਼ਾਲਾ ਵਿੱਚ ਛੱਡਿਆ ਜਾਵੇ।

ਬਿਜਲੀ ਦੀ ਸਮੱਸਿਆ ਬਾਬਤ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਕੈਬਨਿਟ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵਾਂਗਾਓਂ ਵਿੱਚ ਲਟਕਦੀਆਂ ਤਾਰਾਂ ਅਤੇ ਲੋਡ ਸਬੰਧੀ ਸਾਰੀਆਂ ਦਿੱਕਤਾਂ ਨੂੰ ਜਲਦ ਦਰੁਸਤ ਕੀਤਾ ਜਾਵੇ ਅਤੇ ਨਾਲ ਹੀ ਤਕਨੀਕੀ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਮੀਟਿੰਗ ਵਿੱਚ ਸਬ-ਡਵਿਜਨਲ ਮੈਜਿਸਟ੍ਰੇਟ ਖਰੜ ਰਵਿੰਦਰ ਸਿੰਘ, ਨਗਰ ਕੌਂਸਲ ਨਵਾਂਗਾਓਂ ਦੇ ਪ੍ਰਧਾਨ ਬਲਵਿੰਦਰ ਕੌਰ, ਈ.ਓ. ਭੁਪਿੰਦਰ ਸਿੰਘ ਤੋਂ ਇਲਾਵਾ ਨਗਰ ਕੌਂਸਲ ਨਵਾਂਗਾਓਂ ਦੇ ਸਮੂਹ ਐਮ.ਸੀਜ਼ ਹਾਜ਼ਰ ਸਨ।

The post ਨਵਾਂਗਾਓਂ ਦੇ ਵਿਕਾਸ ਸਬੰਧੀ ਅਨਮੋਲ ਗਗਨ ਮਾਨ ਵੱਲੋਂ ਬੈਠਕ, ਐਸ.ਟੀ.ਪੀ. ਲਗਾਉਣ ਸੰਬੰਧੀ ਕਾਰਵਾਈ ਤੇਜ਼ ਕਰਨ ਦੇ ਹੁਕਮ appeared first on TheUnmute.com - Punjabi News.

Tags:
  • aam-aadmi-party
  • anmol-gagan-mann
  • breaking
  • breaking-news
  • cm-bhagwant-mann
  • installation-of-stp
  • latest-news
  • nayagaon
  • news
  • punjab
  • punjab-news
  • the-unmute-breaking-news

ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਏਗੀ: ਬਲਕਾਰ ਸਿੰਘ

Tuesday 22 August 2023 02:05 PM UTC+00 | Tags: balkar-singh breaking-news chandigarh chandigarh-police farmers farmers-protest flood flood-affected-areas funding kirti-kisan kisan latest-news latst-news local-government-minister mohali-chandigarh-border mohali-news mohali-police news nws pakka-morcha punjab-breaking punjab-flood punjab-latest-news punjab-news

ਚੰਡੀਗੜ੍ਹ, 22 ਅਗਸਤ 2023: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਦੇਸ਼ ਦੀ ਪੂਰਤੀ ਲਈ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ (BALKAR SINGH) ਨੇ ਕਿਹਾ ਕਿ ਸੂਬੇ ਭਰ 'ਚ ਚੱਲ ਰਹੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਏਗੀ।

ਅੱਜ ਇੱਥੇ ਸੈਕਟਰ 35 ਚੰਡੀਗੜ੍ਹ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੀਤੀ ਰੀਵੀਊ ਮੀਟਿੰਗ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ ਨੇ ਜ਼ਿਲ੍ਹਾ ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਤਰਨਤਾਰਨ, ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ, ਪਠਾਨਕੋਟ,ਫਿਰੋਜ਼ਪੁਰ, ਲੁਧਿਆਣਾ, ਮਾਨਸਾ, ਮੋਗਾ, ਫਤਿਹਗੜ੍ਹ ਸਾਹਿਬ, ਐਸ.ਏ.ਐਸ. ਨਗਰ ਜ਼ਿਲ੍ਹਿਆਂ ਵਿਚ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਵਿਕਾਸ ਕਾਰਜਾਂ ਨੂੰ ਤੇਜੀ ਨਾਲ ਮੁਕੰਮਲ ਕੀਤਾ ਜਾਵੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਬਲਕਾਰ ਸਿੰਘ (BALKAR SINGH) ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਪੈਂਦੀਆਂ ਨਗਰ ਕੌਂਸਲਾਂ/ ਨਗਰ ਪੰਚਾਇਤਾ ਹੰਡਿਆਇਆ, ਬਰੀਵਾਲਾ, ਖੇਮਕਰਨ, ਤਰਨਤਾਰਨ, ਬਾਬਾ ਬਕਾਲਾ ਸਾਹਿਬ, ਰਾਜਾ ਸਾਂਸੀ, ਰਾਮਪੁਰਾ ਫੂਲ, ਤਲਵੰਡੀ ਸਾਬੋ, ਡੇਰਾ ਬਾਬਾ ਨਾਨਕ, ਨਰੋਟ ਜੈਮਲ ਸਿੰਘ, ਮੱਖੂ, ਮੱਲਾਂਵਾਲਾ ਖਾਸ, ਮਾਛੀਵਾੜਾ, ਮਲੌਧ, ਸਾਹਨੇਵਾਲ, ਮੁਲਾਪੁਰ ਦਾਖਾ, ਭੀਖੀ ਅਤੇ ਸਰਦੂਲਗੜ੍ਹ, ਬਾਗਾ ਪੁਰਾਣਾ, ਘੜੂੰਆਂ, ਧਰਮਕੋਟ ਅਤੇ ਅਮਲੋਹ ਵਿਖੇ ਅਮਰੁਤ, ਸਵੱਛ ਭਾਰਤ ਮਿਸ਼ਨ, ਸਵੱਛ ਭਾਰਤ ਮਿਸ਼ਨ-2, ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ-3 ਅਤੇ ਨਵੀਆਂ ਗਰਾਂਟਾ ਨਾਲ ਚਲਣ ਵਾਲੇ ਵਿਕਾਸ ਕਾਰਜਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜੰਗੀ ਪੱਧਰ ‘ਤੇ ਇਨ੍ਹਾਂ ਕਾਰਜਾਂ ਨੂੰ ਮੁਕੰਮਲ ਕਰਨ।

ਉਨ੍ਹਾਂ ਕਾਰਜ ਸਾਧਕ ਅਫਸਰਾਂ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਵਾਟਰ ਟਰੀਟਮੈਂਟ ਪਲਾਂਟ ਲਈ ਢੁੱਕਵੀ ਜਗ੍ਹਾਂ ਦੀ ਚੋਣ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਵਾਟਰ ਟਰੀਟਮੈਂਟ ਪਲਾਂਟ ਦਾ ਕੰਮ ਪ੍ਰਗਤੀ ਅਧੀਨ ਹੈ ਉਨ੍ਹਾਂ ਕੰਮਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇ।

ਕੈਬਨਿਟ ਮੰਤਰੀ ਨੇ ਨਗਰ ਕੌਂਸਲ/ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਸਾਫ਼ ਸਫਾਈ ਰੱਖਣ ਲਈ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਜ਼ਰੂਰਤ ਹੈ ਤਾਂ ਉਹ ਪਹਿਲ ਦੇ ਅਧਾਰ 'ਤੇ ਖਰੀਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਹਿੱਤ ਵਿਕਾਸ ਕਾਰਜਾਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ।

ਸ. ਬਲਕਾਰ ਸਿੰਘ ਨੇ ਕਾਰਜ ਸਾਧਕ ਅਫਸਰਾਂ ਅਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਕਿ ਉਹ ਕੋਈ ਵੀ ਨਵਾਂ ਪ੍ਰਾਜੈਕਟ ਉਲੀਕਣ ਸਬੰਧੀ ਪੂਰੀ ਜਾਣਕਾਰੀ ਸਬੰਧਤ ਹਲਕਾ ਵਿਧਾਇਕ ਨਾਲ ਸਾਂਝੀ ਕਰਨ ਤਾਂ ਜੋ ਹਲਕਾ ਵਿਧਾਇਕ ਵੱਲੋਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਕਾਰਜ ਕਰਵਾਏ ਜਾ ਸਕਣ।ਸ. ਬਲਕਾਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਡੀ ਸਰਕਾਰ ਸੂਬਾ ਵਾਸੀਆਂ ਨੂੰ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਜੇਕਰ ਕੋਈ ਵੀ ਵਿਅਕਤੀ ਭਿ੍ਸ਼ਟਾਚਾਰ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਮੌਕੇ ਪੰਜਾਬ ਜਲ ਸਪਲਾਈ ਸੀਵਰੇਜ ਬੋਰਡ ਦੇ ਚੇਅਰਮੈਨ ਸਨੀ ਆਹਲੂਵਾਲੀਆ, ਸਬੰਧਤ ਹਲਕੇ ਦੇ ਐਮ ਐਲ ਏਜ ਸਾਹਿਬਾਨ, ਐਮ ਐਲ ਏਜ ਦੇ ਪ੍ਰਤੀਨਿਧੀ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ, ਪੀ ਐਮ ਆਈ ਡੀ ਸੀ ਸੀ ਈ ਓ, ਸੰਯਮ ਅਗਰਵਾਲ, ਸਬੰਧਤ ਵਧੀਕ ਡਿਪਟੀ ਕਮਿਸ਼ਨਰ, ਮੁੱਖ ਦਫ਼ਤਰ ਦੇ ਸਾਰੇ ਮੁੱਖ ਇੰਜੀਨੀਅਰ, ਸਬੰਧਤ ਕਾਰਜ ਸਾਧਕ ਅਫਸਰ ਅਤੇ ਹੋਰ ਅਧਿਕਾਰੀ ਸ਼ਾਮਲ ਸਨ।

The post ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਏਗੀ: ਬਲਕਾਰ ਸਿੰਘ appeared first on TheUnmute.com - Punjabi News.

Tags:
  • balkar-singh
  • breaking-news
  • chandigarh
  • chandigarh-police
  • farmers
  • farmers-protest
  • flood
  • flood-affected-areas
  • funding
  • kirti-kisan
  • kisan
  • latest-news
  • latst-news
  • local-government-minister
  • mohali-chandigarh-border
  • mohali-news
  • mohali-police
  • news
  • nws
  • pakka-morcha
  • punjab-breaking
  • punjab-flood
  • punjab-latest-news
  • punjab-news

ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ 'ਸਟੂਡੈਂਟ ਪੁਲਿਸ ਕੈਡਿਟ' ਸਕੀਮ ਦੀ ਸ਼ੁਰੂਆਤ

Tuesday 22 August 2023 02:11 PM UTC+00 | Tags: aam-aadmi-party arvind-kejriwal breaking-news cm-bhagwant-mann latest-news news police punjab punjab-news punjab-police student-police-cadet student-police-cadet-scheme the-unmute-breaking-news the-unmute-punjabi-news the-unmute-update

ਚੰਡੀਗੜ੍ਹ, 22 ਅਗਸਤ 2023: ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਨੇੜਿਓਂ ਜਾਣਨ ਅਤੇ ਸ਼ਾਸਨ ਤੇ ਸੁਰੱਖਿਆ ਵਿਚ ਸਰਗਰਮ ਭਾਈਵਾਲ ਬਣਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿਚ 'ਸਟੂਡੈਂਟ ਪੁਲਿਸ ਕੈਡਿਟ ਸਕੀਮ' (STUDENT POLICE CADET SCHEME) ਦੀ ਸ਼ੁਰੂਆਤ ਕੀਤੀ। ਇਸ ਸਕੀਮ ਤਹਿਤ ਪਹਿਲੇ ਪੜਾਅ ਵਿਚ ਸੂਬੇ ਦੇ 280 ਸਰਕਾਰੀ ਸਕੂਲਾਂ ਦੇ 8ਵੀਂ ਜਮਾਤ ਦੇ 11200 ਵਿਦਿਆਰਥੀਆਂ ਦੀ ਚੋਣ ਹੋਈ ਹੈ ਜਿਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਸਮਾਗਮ ਵਿਚ ਹਿੱਸਾ ਲਿਆ।

ਇਸ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਦਾ ਕੋਰਸ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਵੱਲੋਂ ਤਿਆਰ ਕੀਤਾ ਗਿਆ ਜੋ ਮੌਜੂਦਾ ਵਿਦਿਅਕ ਸਾਲ 2023-24 ਵਿਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਸਾਲਾਂ ਵਿਚ ਕਰਵਾਇਆ ਜਾਵੇਗਾ। ਦੋ ਸਾਲਾ ਕੋਰਸ ਤਹਿਤ ਏਹੀ ਵਿਦਿਆਰਥੀ ਵਿਦਿਅਕ ਵਰ੍ਹੇ 2024-25 ਵਿਚ ਨੌਵੀਂ ਜਮਾਤ ਵਿਚ ਇਸ ਸਕੀਮ ਦਾ ਹਿੱਸਾ ਬਣੇ ਰਹਿਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕਰਨ ਲਈ ਹਰੇਕ ਸਕੂਲ ਲਈ 50 ਹਜ਼ਾਰ ਰੁਪਏ ਸਾਲਾਨਾ ਅਲਾਟ ਕੀਤੇ ਗਏ ਹਨ। ਇਹ ਸਕੀਮ ਸੂਬੇ ਦੇ 28 ਜ਼ਿਲ੍ਹਿਆਂ (23 ਮਾਲ ਜ਼ਿਲ੍ਹੇ ਅਤੇ ਪੰਜ ਪੁਲਿਸ ਜ਼ਿਲ੍ਹੇ) ਵਿਚ ਲਾਗੂ ਕੀਤੀ ਜਾਵੇਗੀ। ਇਸ ਸਕੀਮ ਤਹਿਤ ਹਰੇਕ ਜ਼ਿਲ੍ਹੇ ਵਿਚ 10 ਸਕੂਲਾਂ ਵਿੱਚੋਂ ਪ੍ਰਤੀ ਸਕੂਲ 40 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਜਿਸ ਨਾਲ ਕੁੱਲ 11200 ਵਿਦਿਆਰਥੀ ਚੁਣੇ ਗਏ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਇਨਡੋਰ ਕੋਰਸ ਮੁਕੰਮਲ ਕਰਨ ਲਈ ਹਰੇਕ ਮਹੀਨੇ ਇਕ ਕਲਾਸ ਲਾਈ ਜਾਵੇਗੀ ਜਿਸ ਨਾਲ ਵਿਦਿਆਰਥੀਆਂ ਦੇ ਸਕੂਲ ਪਾਠਕ੍ਰਮ ਵਿਚ ਕੋਈ ਵੱਡਾ ਵਾਧਾ ਨਹੀਂ ਹੋਵੇਗਾ। ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਦੇ ਸਮੇਂ ਤੋਂ ਬਾਅਦ ਜਾਂ ਹਫ਼ਤੇ ਦੇ ਅਖੀਰਲੇ ਦਿਨ ਮੌਕੇ ਮਹੀਨੇ ਵਿਚ ਦੋ ਵਾਰ ਬਾਹਰੀ ਸਰਗਰਮੀਆਂ ਲਈ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਵਿਦਿਆਰਥੀਆਂ ਨੂੰ ਪੁਲਿਸ ਦੇ ਕੰਮਕਾਜ ਬਾਰੇ ਨੇੜਿਓਂ ਜਾਣਨ ਅਤੇ ਸ਼ਾਸਨ ਤੇ ਸੁਰੱਖਿਆ ਵਿਚ ਸਰਗਰਮ ਭਾਈਵਾਲ ਬਣਨ ਦਾ ਮੌਕਾ ਹਾਸਲ ਹੋਵੇਗਾ।

ਦੋ ਸਾਲਾ ਕੋਰਸ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ 'ਸਟੂਡੈਂਟ ਕੈਡਿਟ ਸਕੀਮ' ਬਾਰੇ ਮੁਢਲੀ ਜਾਣਕਾਰੀ, ਭ੍ਰਿਸ਼ਟਾਚਾਰ, ਸਾਈਬਰ ਅਪਰਾਧ, ਅਪਰਾਧ ਦੇ ਵੱਖ-ਵੱਖ ਸਰੂਪ, ਭਰੂਣ ਹੱਤਿਆ, ਸੜਕ ਸੁਰੱਖਿਆ, ਬੱਚਿਆ ਦੀ ਸੁਰੱਖਿਆ, ਨਸ਼ਿਆਂ ਦੀ ਲਾਹਨਤ ਬਾਰੇ ਜਾਗਰੂਕਤਾ ਸੈਸ਼ਨ, ਘਰੇਲੂ ਹਿੰਸਾ, ਫਸਟ ਏਡ, ਆਫ਼ਤ ਮੌਕੇ ਹੰਗਾਮੀ ਸੇਵਾਵਾਂ ਅਤੇ ਕੁਇੰਜ਼ ਮੁਕਾਬਲੇ ਕਰਵਾਏ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ (STUDENT POLICE CADET SCHEME) ਤਹਿਤ ਵਿਦਿਆਰਥੀ ਪੁਲਿਸ ਦਫ਼ਤਰਾਂ, ਪੁਲਿਸ ਥਾਣਿਆਂ, ਸਾਈਬਰ ਸੈੱਲ, ਫੌਰੈਂਸਿਕ ਲੈਬ, ਪੁਲਿਸ ਸਿਖਲਾਈ ਕੇਂਦਰ ਅਤੇ ਹੋਰ ਸਬੰਧਤ ਸਰਕਾਰੀ ਸੰਸਥਾਵਾਂ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ, ਗਣਤੰਤਰ ਦਿਵਸ/ਆਜ਼ਾਦੀ ਦਿਵਸ ਪਰੇਡ ਵਿਚ ਹਿੱਸਾ ਲੈਣ, ਗੈਰ-ਹਥਿਆਰਬੰਦ ਮੁਕਾਬਲੇ ਬਾਰੇ ਸਿਖਲਾਈ, ਕਾਨੂੰਨੀ ਹੱਕਾਂ ਤੇ ਜ਼ਿੰਮੇਵਾਰੀਆਂ ਬਾਰੇ ਸਿਖਲਾਈ ਦੇਣ ਦੇ ਨਾਲ-ਨਾਲ ਕਾਨੂੰਨੀ ਵਿਵਸਥਾ ਲਈ ਵੱਖ-ਵੱਖ ਡਿਊਟੀਆਂ ਬਾਰੇ ਪੁਲਿਸ ਨਾਲ ਇੰਟਰਸ਼ਿਪ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਮਾਜ ਸੇਵਾ ਨਾਲ ਸਬੰਧਤ ਸਰਗਰਮੀਆਂ ਨਾਲ ਵਿਦਿਆਰਥੀਆਂ ਨੂੰ ਜੋੜਿਆ ਜਾਵੇਗਾ ਅਤੇ ਚਰਿੱਤਰ ਨਿਰਮਾਣ ਤੇ ਕਦਰਾਂ-ਕੀਮਤਾਂ ਨੂੰ ਕੋਰਸ ਦਾ ਹਿੱਸਾ ਬਣਾਇਆ ਗਿਆ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਪੁਲਿਸ ਦੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਸਿੱਖਿਆ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨਗੇ। ਰਿਸੋਰਸ ਪਰਸਨ ਵਜੋਂ ਅਧਿਆਪਕ ਪੁਲਿਸ ਵਿਭਾਗ ਦੇ ਸਾਂਝ ਕੇਂਦਰਾਂ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਤਾਲਮੇਲ ਕਰਕੇ ਇਕ ਇਨਡੋਰ ਕਲਾਸ ਅਤੇ ਢਾਈ ਦਿਨ ਆਊਟਡੋਰ ਕਲਾਸਾਂ ਲਾਉਣਗੇ।

ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 269 ਸਕੂਲ ਅਧਿਆਪਕਾਂ ਤੇ 59 ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

The post ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ 'ਸਟੂਡੈਂਟ ਪੁਲਿਸ ਕੈਡਿਟ' ਸਕੀਮ ਦੀ ਸ਼ੁਰੂਆਤ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • cm-bhagwant-mann
  • latest-news
  • news
  • police
  • punjab
  • punjab-news
  • punjab-police
  • student-police-cadet
  • student-police-cadet-scheme
  • the-unmute-breaking-news
  • the-unmute-punjabi-news
  • the-unmute-update

ਫਗਵਾੜਾ ਵਿਖੇ ਪ੍ਰਸਿੱਧ ਸ਼ਾਇਰ ਪ੍ਰੋ. ਗੁਰਭਜਨ ਗਿੱਲ ਦੀ ਪੁਸਤਕ 'ਅੱਖਰ ਅੱਖਰ' ਕੀਤੀ ਲੋਕ ਅਰਪਣ

Tuesday 22 August 2023 02:19 PM UTC+00 | Tags: breaking-news latest-news news peot-gurbhajan-gill punjabi-new-book punjabi-new-zbook punjab-news

ਫਗਵਾੜਾ , 22 ਅਗਸਤ 2023: ਬਲੱਡ ਬੈਂਕ ਭਵਨ ਫਗਵਾੜਾ ਵਿਖੇ ਸੰਗੀਤ ਦਰਪਣ ਮੈਗਜ਼ੀਨ ਤੇ ਪੰਜਾਬੀ ਵਿਰਸਾ ਟਰਸਟ ਫਗਵਾੜਾ ਵੱਲੋਂ ਕਰਵਾਏ ਸਮਾਗਮ ਦੌਰਾਨ ਲੁਧਿਆਣਾ ਵੱਸਦੇ ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ ਦੀ ਕਰੀਬ 900 ਗਜ਼ਲਾਂ ਦੀ ਪੁਸਤਕ 'ਅੱਖਰ ਅੱਖਰ' ਲੋਕ-ਅਰਪਣ ਕੀਤੀ ਗਈ। ਇਸ ਪੁਸਤਕ ਵਿਚ ਉਸਦੀਆਂ ਪਿਛਲੇ 50 ਸਾਲਾਂ ਵਿਚ ਛਪੇ 8 ਗਜ਼ਲ ਸੰਗ੍ਰਿਹਾਂ ਦੀਆਂ ਗਜ਼ਲਾਂ ਸ਼ਾਮਲ ਕੀਤੀਆਂ ਗਈਆਂ ਹਨ। 472 ਸਫਿਆਂ ਦੀ ਇਹ ਪੁਸਤਕ ਉਸ ਨੇ ਆਪਣੀ ਵਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ ਵੜੈਚ,ਜਿਸ ਨੇ 'ਸਾਡੇ ਪਿੰਡ ਬਸੰਤ ਕੋਟ ਵਿਚ ਬੀਬੀ ਜੀ ਦੇ ਚੁਲ੍ਹੇ ਅੱਗੇ ਸੁਆਹ ਵਿਛਾ ਕੇ ਪਹਿਲੀ ਵਾਰ 'ਊੜਾ' ਲਿਖ ਕੇ' ਦਿਤਾ 'ਤੋਂ ਲੈ ਕੇ ਮੇਰੀਆਂ ਲਿਖਤਾਂ ਦੀ ਵਰਤਮਾਨ ਪ੍ਰੇਰਨਾ ਸਾਡੀ ਪੋਤਰੀ ਅਸੀਸ ਕੌਰ ਗਿੱਲ ਦੇ ਨਾਮ' ਕੀਤੀ ਹੈ।

ਲ਼ੋਕ ਅਰਪਣ ਸਮਾਗਮ ਸੰਗੀਤ ਦਰਪਨ ਮੈਗਜ਼ੀਨ ਦੇ ਮੁੱਖ ਸੰਪਾਦਕ ਅਤੇ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਫਗਵਾੜਾ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ(ਰਿੰਪੀ) ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ,ਲੁਧਿਆਣਾ(ਦੋਆਬਾ ਜ਼ੋਨ) ਦੇ ਕਨਵੀਨਰ ਸਰਬਜੀਤ ਸਿੰਘ ਲੁਬਾਣਾ ਵਲੋਂ ਕਰਵਾਇਆ ਗਿਆ।

ਵੀਹ ਪੁਸਤਕਾਂ ਦੇ ਲੇਖਕ ਅਤੇ ਕਈ ਅਵਾਰਡਾਂ ਨਾਲ ਸਨਮਾਨਤ ਪ੍ਰੋ. ਗਿੱਲ ਨੇ ਇਸ ਪੁਸਤਕ ਵਿਚ 1973-2023 ਦਰਮਿਆਨ ਲਿਖੀਆਂ ਗਜ਼ਲਾਂ ਦੇ 'ਅੱਖਰ ਅੱਖਰ' ਪਾਠਕਾਂ ਅਗੇ ਪਰੋਸੇ ਹਨ।
2 ਮਈ 2023 ਨੂੰ 70 ਸਾਲਾਂ ਦੇ ਹੋਣ ਸਮੇਂ ਉਹਨਾਂ ਆਪਣੀ 50 ਸਾਲਾ ਗਜ਼ਲ-ਘਾਲਣਾ ਨੂੰ ਇਕ ਸੰਗ੍ਰਹਿ ਵਿਚ ਛਪਵਾਉਣ ਦਾ ਉਪਰਾਲਾ ਕੀਤਾ।

ਇਸ ਸਮੇਂ ਬੋਲਦਿਆਂ ਪ੍ਰੋ. ਗਿੱਲ ਨੇ ਕਿਹਾ," ਕਵੀ ਸੰਵੇਦਨਸ਼ੀਲ ਹੁੰਦੇ ਹਨ।ਉਹ ਆਪਣੀ ਕਮਜ਼ੋਰੀ ਕਾਰਨ ਕਿਸੇ ਬੰਦੇ ਜਾਂ ਸਿਸਟਮ ਨਾਲ ਸਿੱਧਾ ਤਾਂ ਲੜ ਨਹੀਂ ਸਕਦੇ ਪਰ ਉਹ ਆਪਣਾ ਗੁੱਸਾ ਕਾਗਜ਼ਾਂ ਉਪਰ ਕਢਦੇ ਹਨ।ਕਵੀ ਆਪਣੀ ਕਵਿਤਾ ਕਾਗਜ਼ਾਂ ਦੇ ਹਵਾਲੇ ਕਰ ਦਿੰਦੈ।ਕਾਗਜ਼ ਨੂੰ ਕਹਿ ਦਿੰਦੇ ਹਨ ਕਿ ਸਿਸਟਮ ਜਾਂ ਕਿਸੇ ਬੰਦੇ ਦੇ ਖਿਲਾਫ ਉਸ ਦੀ ਪੀੜ ਨੂੰ ਜਦ ਕਦੀ ਵੀ ਠੀਕ ਲੱਗੇ ਦੱਸ ਦਵੇ।

ਸਾਨੂੰ ਸਭ ਨੂੰ ਚਾਹੀਦੈ ਕਿ ਜਿਸ ਧਰਤੀ ਨੇ ਸਾਨੂੰ ਪੈਦਾ ਕੀਤਾ ਉਸ ਦੀ ਪੀੜ ਜਾਣੀਏ ਅਤੇ ਸ਼ਬਦਾਂ ਦੇ ਹਵਾਲੇ ਕਰੀਏ।ਪਰ ਇਹ ਪੀੜ ਅਸੀਂ ਆਪਣੇ ਵਿਚ ਦੀ ਕਢੀਏ ਜਿਵੇਂ ਮਧੂਮੱਖੀ ਸ਼ਹਿਦ ਬਨਾਉਣ ਲਈ ਉਸ ਨੂੰ ਆਪਣੇ ਵਿਚ ਦੀ ਕਢਦੀ ਹੈ।ਪਰ ਅਸੀਂ ਅਜਿਹਾ ਕਰਦੇ ਨਹੀਂ।ਸ਼ਹਿਨਾਈ ਸਭ ਸੁਣਦੇ ਹਨ ਪਰ ਜੋ ਤਾਰ ਤੇ ਬੀਤਦੀ ਹੈ ਉਸ ਵਲ ਕੋਈ ਧਿਆਨ ਨਹੀਂ ਦਿੰਦਾ।

ਜੋ ਸਾਜ਼ ਸੇ ਨਿਕਲੀ ਹੈ ਵੋ ਧੁਨ ਸਭ ਨੇ ਸੁਨੀ ਹੈ,
ਜੋ ਤਾਰ ਪੇ ਗੁਜ਼ਰੀ ਹੈ ਵੋ ਕਿਸ ਕੋ ਪਤਾ ਹੈ'।
ਸਾਨੂੰ ਸਭ ਨੂੰ ਸ਼ਬਦਾਂ ਦਾ ਸਭਿਆਚਾਰ ਸਿਰਜਣਾ ਚਾਹੀਦਾ ਹੈ"।

ਦੋਹਾਂ ਪੰਜਾਬਾਂ ਦੇ ਲੋਕਾਂ ਵਿਚ ਪਿਆਰ-ਮੁਹੱਬਤ ਦੇ ਮੁਦੱਈ ਪ੍ਰੋ. ਗੁਰਭਜਨ ਗਿੱਲ ਨੇ ਆਪਸੀ ਪਿਆਰ ਅਤੇ ਸਾਂਝ ਵਧਾਉਣ ਦਾ ਸੁਨੇਹਾ ਦਿੰਦਿਆਂ ਆਪਣੇ ਪਸੰਦੀਦਾ ਹਿੰਦੀ ਕਵੀ ਦੁਸ਼ਯੰਤ ਕੁਮਾਰ ਦੀਆਂ ਗ਼ਜ਼ਲਾਂ ਦੇ ਕਈ ਸ਼ੇਅਰਾਂ ਦਾ ਹਵਾਲਾ ਦਿਤਾ-

"ਕਹਾਂ ਤੋ ਤਯ ਥਾ ਚਿਰਾਗਾਂ ਹਰੇਕ ਘਰ ਕੇ ਲੀਏ,
ਕਹਾਂ ਚਿਰਾਗ ਮੁਯੱਸਰ ਨਹੀਂ ਸ਼ਹਿਰ ਕੇ ਲੀਏ।

ਯਹਾਂ ਦਰਖਤੋਂ ਕੇ ਸਾਏ ਮੇਂ ਧੂਪ ਲਗਤੀ ਹੈ,
ਚਲੋ ਯਹਾਂ ਸੇ ਚਲੇਂ ਔਰ ਉਮਰ ਭਰ ਕੇ ਲੀਏ।

ਨਾ ਹੋ ਕਮੀਜ਼ ਤੋ ਪਾਂਉਂ ਸੇ ਪੇਟ ਢਕ ਲੇਂਗੇ,
ਯੇ ਲੋਗ ਕਿਤਨੇ ਮੁਨਾਸਿਬ ਹੈਂ, ਇਸ ਸਫਰ ਕੇ ਲ਼ੀਏ"।

ਉਹਨਾਂ ਨੇ ਡਾ.ਬਸ਼ੀਰ ਬਦਰ,ਨਿਦਾ ਫਾਜ਼ਲੀ,'ਸਾਡਾ ਆਪਣਾ' ਸੁਰਜੀਤ ਪਾਤਰ,ਜਗਤਾਰ,ਹਰਭਜਨ ਹੁੰਦਲ,'ਧਰਤੀ ਪੁੱਤਰ' ਪ੍ਰੋ. ਕਸ਼ਮੀਰ ਕਾਦਰ ਦੀ ਖੂਬ ਪ੍ਰਸ਼ੰਸਾ ਕੀਤੀ।

ਉਹਨਾਂ ਕਾਦਰ ਦੇ ਕੁਝ ਸ਼ਿਅਰ ਵੀ ਸਾਂਝੇ ਕੀਤੇ-

"ਕੌਣ ਜੋ ਸਾਗਰ ਨੂੰ ਲਾਂਬੂ ਲਾ ਗਿਆ,
ਕੌਣ ਜੋ ਮੱਛੀਆ ਨੂੰ ਸੁੱਕਣੇ ਪਾ ਗਿਆ।

ਮਹਿਕ ਨੂੰ ਤਰਸੇਗਾ ਭਾਰਤ ਦਾ ਵਿਧਾਨ,
ਫੁੱਲ ਜੇ ਪੰਜਾਬ ਦਾ ਮੁਰਝਾ ਗਿਆ"।

ਉਹਨਾਂ ਨੇ ਕਾਦਰ ਦਾ ਹਰਮਨ ਪਿਆਰਾ ਗੀਤ,ਜੋ ਉਸ ਨੇ ਸ਼ਾਇਰ ਸੁਰਿੰਦਰ ਗਿੱਲ ਨੂੰ ਸਮਰਪਿਤ ਕੀਤਾ ਸੀ,ਦਾ ਵੀ ਹਵਾਲਾ ਦਿਤਾ-

"ਤੈਨੂੰ ਹਾਸਿਆਂ ਤੇ ਜ਼ਖਮ ਦਿਖਾਵਾਂ,
ਜੇ ਸਾਡੀ ਗਲੀ ਆਵੇਂ ਮਿੱਤਰਾ…"

ਪ੍ਰੋ. ਗੁਰਭਜਨ ਗਿੱਲ ਨੇ ਅਦਬ ਨਵਾਜ਼ ਦੋਸਤ ਫਗਵਾੜਾ ਵਾਸੀ ਸਰਬਜੀਤ ਸਿੰਘ ਲੁਬਾਣਾ ਦੀ ਇਸ ਗਲੋਂ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ 'ਸਿੰਘ ਬਰਦਰਜ਼' ਕੋਲੋਂ 30 ਪੁਸਤਕਾਂ ਖ੍ਰੀਦ ਕੇ ਗੰਭੀਰ ਪਾਠਕਾਂ ਵਿਚ ਵੰਡੀਆਂ ਹਨ।
ਉਹਨਾਂ ਦੱਸਿਆ ਕਿ ਉਹਨਾਂ ਖ਼ੁਦ ਇਹ ਪੁਸਤਕ ਬੜੇ ਚੰਗੇ ਪਾਠਕਾਂ ਨੂੰ ਭੇਂਟ ਕੀਤੀ,ਵਡਿਆਂ ਲੇਖਕਾਂ ਨੂੰ ਵੀ,ਪਰ 'ਸੰਗਤ/ਲੋਕ ਅਰਪਣ' ਪਹਿਲੀ ਵਾਰ ਫਗਵਾੜਾ ਵਿਚ ਹੀ ਕੀਤੀ ਕਿਉਂਕਿ ਇਹ 'ਹਿੰਮਤੀਆਂ ਦਾ ਸ਼ਹਿਰ' ਹੈ।
ਉਹਨਾਂ ਤਰਨਜੀਤ ਸਿੰਘ ਕਿੰਨੜਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਹਮੇਸ਼ਾਂ ਉਹਨਾਂ ਨੂੰ 'ਮੁਹੱਬਤ ਦਾ ਕੇਸੀਂ ਇਸ਼ਨਾਨ ਕਰਵਾਇਆ'!
ਉਹਨਾਂ ਨੇ ਪ੍ਰੋ. ਜਸਵੰਤ ਸਿੰਘ ਗੰਡਮ ਅਤੇ ਗੁਰਮੀਤ ਪਲਾਹੀ ਨਾਲ ਆਪਣੀ ਪੁਰਾਣੀ ਸਾਂਝ ਦਾ ਹਵਾਲਾ ਵੀ ਦਿਤਾ।ਜਗਦੇਵ ਸਿੰਘ ਜੱਸੋਵਾਲ,ਪ੍ਰੋ. ਦਿਲਬਾਗ ਸਿੰਘ ਗਿੱਲ ਅਤੇ ਹੋਰ ਕਈ ਸਖਸੀਅਤਾਂ ਦਾ ਜ਼ਿਕਰ ਵੀ ਕੀਤਾ।
ਇਸ ਮੌਕੇ ਬੋਲਦਿਆਂ ਪ੍ਰੋ. ਜਸਵੰਤ ਸਿੰਘ ਗੰਡਮ ਨੇ ਦੁਸ਼ਯੰਤ ਕੁਮਾਰ ਅਤੇ ਅਦਮ ਗੌਂਡਵੀ ਦੀ ਗਜ਼ਲ ਦੀ ਪ੍ਰੀਭਾਸ਼ਾ ਦਾ ਹਵਾਲਾ ਦਿਤਾ-

-"ਮੈਂ ਜਿਸੇ ਓੜਤਾ ਵਿਛਾਤਾ ਹੂੰ,
ਵੋ ਗਜ਼ਲ ਆਪ ਕੋ ਸੁਨਾਤਾ ਹੂੰ"।

-"ਜੋ ਗਜ਼ਲ ਮਾਸ਼ੂਕ ਕੇ ਜਲਵੋਂ ਸੇ ਵਾਕਿਫ ਹੋ ਚੁਕੀ,
ਅਬ ਉਸੇ ਬੇਵਾ ਕੇ ਮਾਥੇ ਕੀ ਸ਼ਿਕਨ ਤਕ ਲੇ ਚਲੋ"।

ਉਹਨਾਂ ਕਿਹਾ ਕਿ
"ਗਜ਼ਲ ਮੇ ਜ਼ਾਤ ਭੀ ਹੈ ਔਰ ਕਾਇਨਾਤ ਭੀ,
ਤੁਮਹਾਰੀ ਬਾਤ ਭੀ ਹੈ ਔਰ ਹਮਾਰੀ ਬਾਤ ਭੀ"।

ਉਹਨਾਂ ਕਿਹਾ ਕਿ ਗੁਰਭਜਨ ਗਿੱਲ ਦੀਆਂ ਗਜ਼ਲਾਂ ਵਿਚ ਸਰਲਤਾ,ਸੰਖੇਪਤਾ ਅਤੇ ਸਾਗਰੀ ਗਹਿਰਾਈ ਹੈ।ਉਹਨਾਂ ਪ੍ਰੋ. ਗਿੱਲ ਦੇ ਇਕ ਨਿੱਕ-ਸਤਰੀ,ਦਸ ਸ਼ਬਦਾਂ ਵਾਲੇ ਸ਼ੇਅਰ ਦਾ ਹਵਾਲਾ ਦਿਤਾ-"ਸ਼ਹਿਰ ਲਾਹੌਰੋਂ ਅੰਬਰਸਰ ਦਾ,/ਕਿੰਨਾ ਪੈਂਡਾ ਘਰ ਤੋਂ ਘਰ ਦਾ"।ਉਹਨਾਂ ਚੈੱਕ-ਫਰੈਂਚ ਲੇਖਕ ਮਿਲਾਨ ਕੁੰਦੇਰਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੇਖਕ ਸੱਚ ਦਾ ਪ੍ਰਚਾਰਕ ਨਹੀਂ ਸਗੋਂ ਸੱਚ ਦਾ ਖੋਜੀ ਹੁੰਦਾ ਹੈ।ਉਹਨਾਂ ਕਿਹਾ ਕਿ ਸੱਚ ਨਾਲ ਖੜਨਾਂ ਲੇਖਕ ਦਾ ਪਰਮ-ਧਰਮ ਹੈ।

ਉਹਨਾਂ ਹੋਰ ਕਿਹਾ ਕਿ ਪ੍ਰੋ. ਗਿੱਲ ਚੋਟੀ ਦੇ ਸ਼ਾਇਰ ਤਾਂ ਹਨ ਹੀ,ਉਹ ਵਾਰਤਕ ਵੀ ਬਹੁਤ ਸੁੰਦਰ ਲਿਖਦੇ ਹਨ।ਉਹਨਾਂ ਦੀ ਵਾਰਤਕ ਵਿਚ ਕਾਵਿਕਤਾ ਹੁੰਦੀ ਹੈ। ਗੁਰਮੀਤ ਪਲਾਹੀ ਨੇ ਪ੍ਰੋ. ਗਿੱਲ ਨੂੰ ਪੰਜਾਬੀ ਵਿਰਸਾ ਟਰੱਸਟ ਵਲੋਂ ਪ੍ਰਕਾਸ਼ਤ ਪੁਸਤਕਾਂ ਦਾ ਸੈੱਟ ਭੇਂਟ ਕੀਤਾ।
ਸਮਾਗਮ ਦੇ ਪ੍ਰਬੰਧਕ ਤਰਨਜੀਤ ਸਿੰਘ ਕਿੰਨੜਾ(ਰਿੰਪੀ) ਨੇ ਪ੍ਰੋ. ਗਿੱਲ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਲੇਖਕ/ਕਵੀ ਐਡਵੋਕੇਟ ਐਸ.ਐਲ. ਵਿਰਦੀ,ਬਲਦੇਵ ਰਾਜ ਕੋਮਲ,ਰਵਿੰਦਰ ਚੋਟ,ਡਾ.ਇੰਦਰਜੀਤ ਸਿੰਘ ਵਾਸੂ,ਅਮਰਿੰਦਰ ਕੋਰ ਰੂਬੀ ,ਜਸਵਿੰਦਰ ਕੌਰ,ਪਰਵਿੰਦਰਜੀਤ ਸਿੰਘ,ਰਵਿੰਦਰ ਰਾਏ,ਦਵਿੰਦਰ ਜੱਸਲ,ਪੱਤਰਕਾਰ ਹਰੀਪਾਲ ਸਿੰਘ,ਜਸਵਿੰਦਰ ਸਿੰਘ,ਸਾਬਕਾ ਸਰਪੰਚ ਚਰਨਜੀਤ ਸਿੰਘ ਬਰਨਾ ਤੇ ਨਗੀਨਾ ਸਿੰਘ ਬਲੱਗਣ ਆਦਿ ਮੌਜੂਦ ਸਨ।

The post ਫਗਵਾੜਾ ਵਿਖੇ ਪ੍ਰਸਿੱਧ ਸ਼ਾਇਰ ਪ੍ਰੋ. ਗੁਰਭਜਨ ਗਿੱਲ ਦੀ ਪੁਸਤਕ 'ਅੱਖਰ ਅੱਖਰ' ਕੀਤੀ ਲੋਕ ਅਰਪਣ appeared first on TheUnmute.com - Punjabi News.

Tags:
  • breaking-news
  • latest-news
  • news
  • peot-gurbhajan-gill
  • punjabi-new-book
  • punjabi-new-zbook
  • punjab-news

ਚੰਡੀਗੜ੍ਹ, 22 ਅਗਸਤ 2023: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਫਤਿਆਬਾਦ ਵਿਖੇ ਫਤਿਆਬਾਦ-ਚੋਹਲਾ ਸਾਹਿਬ ਸੜਕ (Roads) ਦੀ 13 ਕਰੋੜ 46 ਲੱਖ ਰੁਪਏ ਦੀ ਲਾਗਤ ਨਾਲ ਸਪੈਸ਼ਲ ਰਿਪੇਅਰ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕਿਹਾ ਕਿ ਜਿਲ੍ਹੇ ਦੇ ਧਾਰਮਿਕ ਸਥਾਨਾਂ ਨੂੰ ਜਾਂਦੀਆਂ ਸੜਕਾਂ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕੀਤੀ ਜਾਵੇਗੀ ਤਾਂ ਜੋ ਇਹਨਾਂ ਸਥਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਨਾ ਆਵੇ।

ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਫਤਿਆਬਾਦ-ਚੋਹਲਾ ਸਾਹਿਬ ਸੜਕ (Roads) ਦੀ ਲੰਬਾਈ ਲੱਗਭੱਗ 21 ਕਿਲੋਮੀਟਰ ਹੈ ਅਤੇ ਇਹ ਸੜਕ 2 ਮਹੱਤਵਪੂਰਨ ਨੈਸ਼ਨਲ ਹਾਈਵੇ ਐੱਨ. ਐੱਚ-54 ਅਤੇ ਐੱਨ. ਐੱਚ-703 ਏ ਨੂੰ ਜੋੜਦੀ ਹੈ। ਉਹਨਾਂ ਦੱਸਿਆ ਕਿ ਇਹ ਸੜਕ ਜ਼ਿਲ੍ਹਾ ਤਰਨ ਤਾਰਨ ਦੇ ਇਤਹਾਸਿਕ ਨਗਰ ਖਡੂਰ ਸਾਹਿਬ, ਫਤਿਆਬਾਦ, ਛਾਪੜੀ ਸਾਹਿਬ, ਡੇਹਰਾ ਸਾਹਿਬ ਅਤੇ ਚੋਹਲਾ ਸਾਹਿਬ ਨੂੰ ਵੀ ਜੋੜਦੀ ਹੈ। ਉਹਨਾਂ ਕਿਹਾ ਕਿ ਇਹ ਸੜਕ ਬਣਾਉਣ ਤੋਂ ਬਾਅਦ 5 ਸਾਲਾਂ ਲਈ ਠੇਕੇਦਾਰ ਵੱਲੋਂ ਹੀ ਇਸ ਦੇ ਰੱਖ-ਰਖਾਵ ਦੀ ਕੰਮ ਕੀਤਾ ਜਾਵੇਗਾ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਕੀਤੀ ਜਾ ਰਹੇ ਉਪਰਾਲਿਆਂ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮੈਰਿਟ ਦੇ ਆਧਾਰ 'ਤੇ 31 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।

ਉਹਨਾਂ ਦੱਸਿਆ ਕਿ ਬਿਜਲੀ ਬੋਰਡ ਅਤੇ ਪੀ. ਡਬਲਯੂ. ਡੀ. ਵਿਭਾਗ ਵਿੱਚ ਵੀ ਨਵੀਂ ਭਰਤੀ ਕੀਤੀ ਗਈ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੋਲਰ ਊਰਜਾ ਨੂੰ ਵੀ ਉਤਸ਼ਾਹਿਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

ਇਸ ਮੌਕੇ ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਫਤਿਆਬਾਦ-ਚੋਹਲਾ ਸਾਹਿਬ ਸੜਕ (Roads) ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਖਰਾਬ ਸੀ। ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਦੀ ਮੁਰੰਮਤ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਬੜੀ ਸਹੂਲਤ ਹੋਵੇਗੀ ਅਤੇ ਅਣਸੁਖਾਵੀਆਂ ਘਟਨਾਵਾਂ ਤੋਂ ਵੀ ਬਚਿਆ ਜਾ ਸਕੇਗਾ।

The post ਤਰਨ ਤਾਰਨ ਦੇ ਧਾਰਮਿਕ ਸਥਾਨਾਂ ਨੂੰ ਜਾਂਦੀਆਂ ਸੜਕਾਂ ਦੀ ਪਹਿਲ ਦੇ ਆਧਾਰ 'ਤੇ ਕੀਤੀ ਜਾਵੇਗੀ ਮੁਰੰਮਤ: ਹਰਭਜਨ ਸਿੰਘ ਈ.ਟੀ.ਓ appeared first on TheUnmute.com - Punjabi News.

Tags:
  • breaking-news
  • fatehabad-chohla-sahib-road
  • news
  • punjab-roads
  • punjab-trafic
  • punjab-transport-department
  • roads
  • tarn-taran

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਲੀਗਲ ਅਵੇਅਰਨੈਸ ਪ੍ਰੋਗਰਾਮ ਕਰਵਾਇਆ

Tuesday 22 August 2023 02:28 PM UTC+00 | Tags: breaking-news chandigarh-university. gharuan legal-awareness legal-awareness-program legal-awareness-programme mohali news punjab-and-haryana-high-court punjab-state-legal-services-authority sas-nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਅਗਸਤ, 2023: ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਵਲੋਂ ਚੰਡੀਗੜ੍ਹ ਯੁਨੀਵਰਸਿਟੀ (Chandigarh University), ਘੜੂੰਆਂ ਵਿਖੇ ਲੀਗਲ ਅਵੇਅਰਨੈਸ ਪ੍ਰੋਗਰਾਮ ਦਾ ਕਰਵਾਇਆ ਗਿਆ।

ਇਸ ਪ੍ਰੋਗਰਾਮ ਵਿਚ ਮਨਜਿੰਦਰ ਸਿੰਘ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਯੁਨੀਵਰਸਿਟੀ (Chandigarh University) ਦੇ ਲਾਅ ਵਿਭਾਗ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਲੀਗਲ ਸਰਵਿਸਿਜ਼ ਅਥਾਰਟੀਜ਼ ਐਕਟ, 1987 ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਔਰਤਾਂ, ਬੱਚੇ, ਮਾਨਸਿਕ ਰੋਗੀ/ਦਿਵਿਆਂਗ, ਬੇਗਾਰ ਦੇ ਮਾਰੇ, ਉਦਯੋਗਿਕ ਕਾਮੇ, ਹਿਰਾਸਤ ਵਿਚ ਵਿਅਕਤੀ, ਜੇਲ੍ਹਾਂ ਵਿਚ ਬੰਦ ਹਵਾਲਾਤੀ ਅਤੇ ਕੈਦੀ ਅਤੇ ਹਰ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਦੇ ਘੱਟ ਹੈ, ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦਾ ਹੱਕਦਾਰ ਹੈ।

ਇਸ ਮੌਕੇ ਬਲਜਿੰਦਰ ਸਿੰਘ ਮਾਨ, ਸੀ.ਜੇ.ਐਮ.-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਪੁਲਿਸ ਅਧਿਕਾਰੀਆਂ ਨੂੰ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ, 2017 ਅਤੇ ਨਾਲਸਾ-ਕੰਪਨਸੇਸ਼ਨ ਸਕੀਮ ਫਾਰ ਵੂਮੈਨ ਵਿਕਟਿਮਜ਼/ਸਰਵਾਈਵਰਜ਼ ਆਫ਼ ਸੈਕਸੁਅਲ ਅਸਾਲਟ/ਅਦਰ ਕ੍ਰਾਈਮ-2018 ਸਕੀਮਜ਼ ਅਧੀਨ ਜਾਣ ਵਾਲੇ ਮੁਆਵਜ਼ੇ ਸਬੰਧੀ ਵਿਸਥਾਰ ਸਹਿਤ ਦੱਸਦਿਆਂ ਕਿਹਾ ਗਿਆ ਕਿ ਪੀੜ੍ਹਤ ਵਿਅਕਤੀਆਂ ਨੂੰ ਉਨ੍ਹਾਂ ਕੇਸਾਂ ਵਿਚ ਮੁਆਵਜ਼ਾ ਅਦਾ ਕੀਤਾ ਜਾਂਦਾ ਹੈ ਜਿਸ ਕੇਸ ਵਿਚ ਦੋਸ਼ੀ ਨਾ ਲੱਭਿਆ ਜਾ ਸਕੇ ਜਾਂ ਦੋਸ਼ੀ ਦੀ ਪਹਿਚਾਣ ਨਾ ਹੋ ਸਕੇ ਪ੍ਰੰਤੂ ਪੀੜ੍ਹਤ ਦੀ ਪਹਿਚਾਣ ਹੋ ਗਈ ਹੋਵੇ।

ਇਸ ਤੋਂ ਇਲਾਵਾ ਜੇਕਰ ਅਦਾਲਤ ਵਲੋਂ ਸੈਕਸ਼ਨ 357-ਏ ਦੇ ਸਬ ਸੈਕਸ਼ਨ (2) ਅਤੇ (3) ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ ਅਧੀਨ ਪੀੜ੍ਹਤ ਜਾਂ ਉਸ ਦੇ ਨਿਰਭਰ ਵਿਅਕਤੀਆਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਤਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਉਨ੍ਹਾਂ ਕੇਸਾਂ ਵਿਚ ਸਬੰਧਤ ਵਿਅਕਤੀਆਂ ਨੂੰ ਮੁਆਵਜ਼ੇ ਦੀ ਅਦਾਇਗੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਤਫਤੀਸ਼ੀ (ਇੰਨਵੈਸਟੀਗੇਟਿੰਗ) ਅਧਿਕਾਰੀਆਂ ਨੂੰ ਪੌਕਸੋ ਐਕਟ ਅਧੀਨ ਪੀੜ੍ਹਤ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਅੰਤਰਿਮ ਰਾਹਤ ਸਬੰਧੀ ਵੀ ਜਾਣਕਾਰੀ ਦਿੱਤੀ ਗਈ।

The post ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਲੀਗਲ ਅਵੇਅਰਨੈਸ ਪ੍ਰੋਗਰਾਮ ਕਰਵਾਇਆ appeared first on TheUnmute.com - Punjabi News.

Tags:
  • breaking-news
  • chandigarh-university.
  • gharuan
  • legal-awareness
  • legal-awareness-program
  • legal-awareness-programme
  • mohali
  • news
  • punjab-and-haryana-high-court
  • punjab-state-legal-services-authority
  • sas-nagar
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form