TV Punjab | Punjabi News Channel: Digest for August 03, 2023

TV Punjab | Punjabi News Channel

Punjabi News, Punjabi TV

Table of Contents

ਸਾਬਕਾ ਰਾਸ਼ਟਰਪਤੀ ਟਰੰਪ 'ਤੇ 2020 ਦੇ ਚੋਣ ਨਤੀਜਿਆਂ ਨੂੰ ਬਦਲਣ ਦੇ ਲੱਗੇ ਦੋਸ਼

Tuesday 01 August 2023 11:31 PM UTC+00 | Tags: donald-trump donald-trump-indictment president-elections top-news trending trending-news ua-elections usa washington world


Washington- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਸੰਘੀ ਜਾਂਚ ਦੌਰਾਨ ਇਹ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਨੇ 2020 ਦੀਆਂ ਚੋਣਾਂ ਦੌਰਾਨ ਨਤੀਜਿਆਂ ਨੂੰ ਕਮਜ਼ੋਰ ਕਰਨ ਲਈ 'ਅਪਰਾਧਿਕ ਯੋਜਨਾ' ਬਣਾਈ ਸੀ। ਟਰੰਪ ਪਹਿਲਾਂ ਤੋਂ ਹੀ ਦੋ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਹੁਣ ਗਰੈਂਡ ਜਿਊਰੀ ਵਲੋਂ ਉਨ੍ਹਾਂ ਵਿਰੁੱਧ ਵਿਆਪਕ ਇਲਜ਼ਾਮ ਸੌਂਪਣ ਮਗਰੋਂ ਉਹ ਦੋਸ਼ਾਂ ਦੇ ਤੀਜੇ ਸੈੱਟ ਦਾ ਸਾਹਮਣਾ ਕਰ ਰਹੇ ਹਨ। ਪ੍ਰਾਸੀਕਿਊਟਰਜ਼ ਦਾ ਕਹਿਣਾ ਹੈ ਕਿ ਕਥਿਤ ਯੋਜਨਾ, ਜਿਸ 'ਚ ਛੇ ਬੇਨਾਮ ਸਹਿ-ਸਾਜ਼ਿਸ਼ਕਰਤਾ ਸ਼ਾਮਿਲ ਸਨ, 'ਚ ਕਈ ਰਾਜਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਖੌਤੀ 'ਜਾਅਲੀ ਵੋਟਰਾਂ' ਦੀ ਇੱਕ ਸਲੇਟ ਨੂੰ ਸੂਚੀਬੱਧ ਕਰਨਾ, ਨਿਆਂ ਵਿਭਾਗ ਦੀ ਵਰਤੋਂ ਕਰਕੇ 'ਨਕਲੀ ਚੋਣ ਅਪਰਾਧ ਜਾਂਚ' ਕਰਨਾ, 'ਚੋਣ ਨਤੀਜਿਆਂ ਨੂੰ ਬਦਲਣ' ਲਈ ਉਪ ਰਾਸ਼ਟਰਪਤੀ ਦੀ ਭਰਤੀ ਕਰਨਾ ਅਤੇ ਝੂਠੇ ਦਾਅਵਿਆਂ ਨੂੰ ਦੁੱਗਣਾ ਕਰਨਾ ਜਿਵੇਂ ਕਿ 6 ਜਨਵਰੀ ਦੇ ਦੰਗੇ, ਇਹ ਸਭ ਲੋਕਤੰਤਰ ਨੂੰ ਤਬਾਹ ਕਰਨ ਅਤੇ ਸੱਤਾ 'ਚ ਬਣੇ ਰਹਿਣ ਦੀ ਕੋਸ਼ਿਸ਼ ਹੈ। ਇਸ 'ਚ ਢਾਈ ਸਾਲ ਪਹਿਲਾਂ ਅਮਰੀਕਾ ਦੀ ਰਾਜਧਾਨੀ 'ਚ ਹੋਏ ਦੰਗਿਆਂ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਸ਼ਾਮਿਲ ਹੈ।
ਛੇ ਕਥਿਤ ਸਹਿ-ਸਾਜ਼ਿਸ਼ਕਰਤਾਵਾਂ 'ਚ ਕਈ ਅਟਾਰਨੀ ਜਨਰਲ ਅਤੇ ਨਿਆਂ ਵਿਭਾਗ ਦਾ ਇੱਕ ਅਧਿਕਾਰੀ ਸ਼ਾਮਿਲ ਹੈ। ਵਿਸ਼ੇਸ਼ ਵਕੀਲ ਜੈਕ ਸਮਿਥ ਵਲੋਂ ਕੀਤੀ ਜਾਂਚ ਦੇ ਆਧਾਰ 'ਤੇ ਟਰੰਪ 'ਤੇ ਚਾਰ ਗੰਭੀਰ ਦੋਸ਼ ਲਗਾਏ ਗਏ ਹਨ, ਜਿਨ੍ਹਾਂ 'ਚ ਸੰਯੁਕਤ ਰਾਜ ਨੂੰ ਧੋਖਾ ਦੇਣ ਦੀ ਸਾਜ਼ਿਸ਼, ਗਵਾਹਾਂ ਨਾਲ ਛੇੜਛਾੜ ਕਰਨਾ ਅਤੇ ਨਾਗਰਿਕ ਅਧਿਕਾਰਾਂ ਵਿਰੁੱਧ ਸਾਜ਼ਿਸ਼ ਸ਼ਾਮਿਲ ਹੈ। ਟਰੰਪ 'ਤੇ ਇਹ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੂੰ ਪਤਾ ਸੀ ਕਿ ਚੋਣਾਂ ਬਾਰੇ ਉਨ੍ਹਾਂ ਵਲੋਂ ਕੀਤੇ ਗਏ ਦਾਅਵੇ, ਖ਼ਾਸ ਕਰਕੇ ਅਰੀਜ਼ੋਨਾ ਅਤੇ ਜਾਰਜੀਆ 'ਚ, ਝੂਠੇ ਹਨ, ਫਿਰ ਵੀ ਉਨ੍ਹਾਂ ਨੇ ਇਨ੍ਹਾਂ ਨੂੰ ਮਹੀਨਿਆਂ ਤੱਕ ਦੁਹਰਾਈ ਰੱਖਿਆ। ਹਾਲਾਂਕਿ 70 ਸਾਲਾ ਟਰੰਪ ਨੇ ਗਲਤ ਕੰਮਾਂ ਤੋਂ ਇਨਕਾਰ ਕੀਤਾ ਹੈ। ਦੱਸ ਦਈਏ ਕਿ ਟਰੰਪ ਪਹਿਲਾਂ ਹੀ ਦੋ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ 'ਚ ਵਰਗੀਕ੍ਰਿਤ ਫਾਈਲਾਂ ਨੂੰ ਗ਼ਲਤ ਤਰੀਕੇ ਨਾਲ ਸੰਭਾਲਣਾ ਅਤੇ ਇਕ ਪੋਰਨ ਸਟਾਰ ਨੂੰ ਚੁੱਪਚਾਪ ਪੈਸੇ ਦੇਣਾ ਸ਼ਾਮਿਲ ਹਨ।

The post ਸਾਬਕਾ ਰਾਸ਼ਟਰਪਤੀ ਟਰੰਪ 'ਤੇ 2020 ਦੇ ਚੋਣ ਨਤੀਜਿਆਂ ਨੂੰ ਬਦਲਣ ਦੇ ਲੱਗੇ ਦੋਸ਼ appeared first on TV Punjab | Punjabi News Channel.

Tags:
  • donald-trump
  • donald-trump-indictment
  • president-elections
  • top-news
  • trending
  • trending-news
  • ua-elections
  • usa
  • washington
  • world

ਕਾਲਾ ਸਾਗਰ ਅਨਾਜ ਸਮਝੌਤੇ 'ਤੇ ਵਾਪਸ ਪਰਤ ਸਕਦਾ ਹੈ ਰੂਸ

Wednesday 02 August 2023 12:01 AM UTC+00 | Tags: black-sea-grain-deal new-york russia top-news united-nations usa world


New York- ਅਮਰੀਕਾ ਨੇ ਅੱਜ ਕਿਹਾ ਹੈ ਕਿ ਰੂਸ ਨੇ ਕਾਲਾ ਸਾਗਰ ਅਨਾਜ ਸਮਝੌਤੇ 'ਤੇ ਵਾਪਸ ਪਰਤਣ ਦੇ ਸੰਕੇਤ ਦਿੱਤੇ ਹਨ। ਸੰਯੁਕਤ ਰਾਸ਼ਟਰ 'ਚ ਅਮਰੀਕੀ ਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਰੂਸ ਇਸ ਸਮਝੌਤੇ 'ਤੇ ਵਾਪਸ ਪਰਤਣ ਲਈ ਤਿਆਰ ਹੈ ਪਰ ਅਸੀਂ ਅਜੇ ਤੱਕ ਇਸ ਦਾ ਸਬੂਤ ਕੋਈ ਨਹੀਂ ਦੇਖਿਆ ਹੈ। ਅਮਰੀਕੀ ਦੂਤ ਨੇ ਕਿਹਾ ਕਿ ਜੇਕਰ ਰੂਸ ਆਪਣੀ ਖਾਦ ਵਿਸ਼ਵੀ ਬਾਜ਼ਾਰ 'ਚ ਲਿਆਉਣਾ ਚਾਹੁੰਦਾ ਹੈ ਅਤੇ ਖੇਤੀਬਾੜੀ ਲੈਣ-ਦੇਣ ਅਸਾਨ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਸੌਦੇ 'ਤੇ ਵਾਪਸ ਪਰਤਣਾ ਪਏਗਾ। ਦੱਸ ਦਈਏ ਕਿ ਰੂਸ ਨੇ 17 ਜੁਲਾਈ ਨੂੰ ਕਾਲਾ ਸਾਗਰ ਅਨਾਜ ਸਮਝੌਤਾ ਛੱਡ ਦਿੱਤਾ ਸੀ। ਰੂਸ ਨੇ ਕਿਹਾ ਸੀ ਕਿ ਕਾਲਾ ਸਾਗਰ ਅਨਾਜ ਸਮਝੌਤੇ ਤੋਂ ਪਿੱਛੇ ਹਟਣ ਦੇ ਦੋ ਕਾਰਨ ਹਨ। ਪਹਿਲਾ- ਆਪਣੇ ਖ਼ੁਦ ਲਈ ਭੋਜਨ ਅਤੇ ਖਾਦ ਬਰਾਮਦਗੀ 'ਚ ਸੁਧਾਰ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਅਤੇ ਦੂਜਾ ਯੂਕਰੇਨ ਦਾ ਲੋੜੀਂਦਾ ਅਨਾਜ ਗਰੀਬ ਦੇਸ਼ਾਂ ਤੱਕ ਨਹੀਂ ਪਹੁੰਚ ਰਿਹਾ ਹੈ।

The post ਕਾਲਾ ਸਾਗਰ ਅਨਾਜ ਸਮਝੌਤੇ 'ਤੇ ਵਾਪਸ ਪਰਤ ਸਕਦਾ ਹੈ ਰੂਸ appeared first on TV Punjab | Punjabi News Channel.

Tags:
  • black-sea-grain-deal
  • new-york
  • russia
  • top-news
  • united-nations
  • usa
  • world

ਸਾਨ ਫਰਾਂਸਿਸਕੋ ਵਿਖੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈਆਂ ਕਈ ਇਮਾਰਤਾਂ

Wednesday 02 August 2023 12:32 AM UTC+00 | Tags: buildings fire san-francisco san-francisco-fire-department top-news trending-news world


San Francisco- ਅੱਜ ਸਵੇਰੇ ਸਾਨ ਫਰਾਂਸਿਸਕੋ ਵਿਖੇ ਚਾਰ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਹ ਸਾਰੀਆਂ ਇਮਾਰਤ ਸੜ ਕੇ ਸੁਆਹ ਹੋ ਗਈਆਂ। ਸਾਨ ਫਰਾਂਸਿਸਕੋ ਫਾਇਰ ਵਿਭਾਗ ਦੇ ਲੈਫਟੀਨੈਂਟ ਜੋਨਾਥਰ ਬੈਕਸਟਰ ਨੇ ਦੱਸਿਆ ਅੱਗ ਲੱਗਣ ਤੋਂ ਬਾਅਦ 8 ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜੋ ਕਿ ਰਾਹਤ ਵਾਲੀ ਗੱਲ ਹੈ। ਬੈਕਸਟਰ ਨੇ ਦੱਸਿਆ ਕਿ ਅੱਗ ਮੰਗਰਵਾਲ ਸਵੇਰੇ 6 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਲੱਗੀ ਅਤੇ ਦੋ ਘੰਟਿਆਂ ਦੇ ਅੰਦਰ ਇਸ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਬਾਰੇ 'ਚ ਜਾਂਚ ਕੀਤੀ ਜਾ ਰਹੀ ਹੈ।

The post ਸਾਨ ਫਰਾਂਸਿਸਕੋ ਵਿਖੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈਆਂ ਕਈ ਇਮਾਰਤਾਂ appeared first on TV Punjab | Punjabi News Channel.

Tags:
  • buildings
  • fire
  • san-francisco
  • san-francisco-fire-department
  • top-news
  • trending-news
  • world

ਅਮਰੀਕਾ 'ਚ ਲਗਾਤਾਰ ਵੱਧ ਰਹੇ ਹਨ ਕੋਹੜ ਦੇ ਮਾਮਲੇ

Wednesday 02 August 2023 01:06 AM UTC+00 | Tags: florida leprosy-cases top-news trending trending-news u.s-centers-for-disease-control-and-prevention usa washington world


Washington- ਅਮਰੀਕੀ ਸੂਬੇ ਫੋਲਰਿਡਾ 'ਚ ਕੋਹੜ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਸੰਬੰਧੀ ਯੂ. ਐੱਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਸ਼ਨ (ਸੀ. ਡੀ. ਸੀ.) ਨੇ ਇੱਕ ਚਿਤਾਵਨੀ ਜਾਰੀ ਕਰਕੇ ਕਿਹਾ ਕਿ ਇਹ ਬਿਮਾਰੀ ਖੇਤਰ 'ਚ ਸਧਾਰਣ ਬਣਨ ਦੇ ਰਾਹ 'ਤੇ ਹੋ ਸਕਦੀ ਹੈ। ਸੀ. ਡੀ. ਸੀ. ਨੇ ਕਿਹਾ ਕਿ ਅਮਰੀਕਾ ਦੇ ਦੱਖਣ-ਪੂਰਬੀ ਖੇਤਰ ਅਤੇ ਖ਼ਾਸ ਕਰਕੇ ਕੇਂਦਰੀ ਫਲੋਰਿਡਾ ਵੱਲ ਜਾਣ ਵਾਲੇ ਯਾਤਰੀਆਂ ਨੂੰ ਸੰਚਾਰ ਦੇ ਸੰਭਾਵੀ ਜ਼ੋਖ਼ਮ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਸੀ. ਡੀ. ਸੀ. ਨੇ ਬੀਤੇ ਦਿਨ ਪ੍ਰਕਾਸ਼ਿਤ ਇੱਕ ਰਿਪੋਰਟ 'ਚ ਕਿਹਾ, ''ਫਲੋਰਿਡਾ, ਯੂ. ਐੱਸ. ਏ. 'ਚ ਰਿਵਾਇਤੀ ਜ਼ੋਖ਼ਮ ਕਾਰਕਾਂ ਦੀ ਘਾਟ ਵਾਲੇ ਕੋਹੜ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ।'' ਰਿਪੋਰਟ 'ਚ ਅੱਗੇ ਕਿਹਾ ਗਿਆ ਹੈ, ''ਕਿਸੇ ਵੀ ਸਟੇਟ 'ਚ ਕੋਹੜ ਰੋਗ ਦੇ ਸੰਪਰਕ ਦਾ ਪਤਾ ਲੱਗਦੇ ਵੇਲੇ ਫਲੋਰਿਡਾ ਦੀ ਯਾਤਰਾ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।''
ਦੇਸ਼ ਦੇ ਰਾਸ਼ਟਰੀ ਹੈਨਸਨ ਰੋਗ ਪ੍ਰੋਗਰਾਮ ਮੁਤਾਬਕ ਸਾਲ 2020 'ਚ ਅਮਰੀਕਾ 'ਚ ਕੋਹੜ ਰੋਗ ਦੇ 159 ਨਵੇਂ ਮਾਮਲੇ ਸਾਹਮਣੇ ਆਏ ਸਨ। ਜਿਨ੍ਹਾਂ ਰਾਜਾਂ 'ਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ, ਉਨ੍ਹਾਂ 'ਚ ਫਲੋਰਿਡਾ ਮੋਹਰੀ ਸੀ। ਰਾਜ 'ਚ 81 ਫ਼ੀਸਦੀ ਮਾਮਲੇ ਕੇਂਦਰੀ ਫਲੋਰਿਡਾ ਤੋਂ ਹਨ ਅਤੇ ਇਹ ਪੂਰੇ ਦੇਸ਼ 'ਚ ਦਰਜ ਮਾਮਲਿਆਂ ਦਾ ਪੰਜਵਾਂ ਹਿੱਸਾ ਹੈ। ਸੀ. ਡੀ. ਸੀ. ਮੁਤਾਬਕ, ਇਹ ਬੈਕਟੀਰੀਆ ਬਹੁਤ ਹੌਲੀ ਰਫ਼ਤਾਰ ਨਾਲ ਵੱਧਦੇ ਹਨ ਅਤੇ ਇਸ ਦੇ ਸ਼ੁਰੂਆਤੀ ਲਾਗ ਮਗਰੋਂ ਪ੍ਰਗਟ ਹੋਣ 'ਚ ਅਕਸਰ 20 ਸਾਲ ਲੱਗ ਸਕਦੇ ਹਨ। ਬੈਕਟੀਰੀਆ ਤੰਤੂਆਂ 'ਤੇ ਹਮਲਾ ਕਰਦੇ ਹਨ, ਜੋ ਚਮੜੀ ਦੇ ਹੇਠਾਂ ਸੁੱਜ ਜਾਂਦੇ ਹਨ ਅਤੇ ਪ੍ਰਭਾਵਿਤ ਖੇਤਰ ਨੂੰ ਛੂਹਣ ਅਤੇ ਦਰਦ ਨੂੰ ਸਮਝਣ ਦੀ ਸਮਰੱਥਾ ਗੁਆ ਦਿੰਦੇ ਹਨ। ਇੰਨਾ ਹੀ ਨਹੀਂ, ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਹੱਥਾਂ ਅਤੇ ਪੈਰਾਂ ਦਾ ਅਧਰੰਗ ਵੀ ਹੋ ਸਕਦਾ ਹੈ।
ਸੀ. ਡੀ. ਸੀ. ਦਾ ਕਹਿਣਾ ਹੈ ਕਿ ਕੋਹੜ ਬਹੁਤ ਜ਼ਿਆਦਾ ਛੂਤ ਵਾਲਾ ਰੋਗ ਨਹੀਂ ਹੈ ਅਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲੋਕਾਂ 'ਚ ਫੈਲਸਦਾ ਕਿਵੇਂ ਹੈ। ਇਹ ਉਦੋਂ ਹੋ ਸਕਦਾ ਹੈ, ਜਦੋਂ ਇੱਕ ਸੰਕਰਮਿਤ ਵਿਅਕਤੀ ਖੰਘਦਾ ਜਾਂ ਛਿੱਕਦਾ ਹੈ ਅਤੇ ਜੇਕਰ ਕੋਈ ਸਿਹਤਮੰਦ ਵਿਅਕਤੀ ਬੈਕਟਰੀਆ ਪ੍ਰਭਾਵਿਤ ਬੂੰਦਾਂ 'ਚ ਸਾਹ ਲੈਂਦਾ ਹੈ। ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਐਂਟੀਬਾਇਓਟਿਕਸ ਨਾਲ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।

The post ਅਮਰੀਕਾ 'ਚ ਲਗਾਤਾਰ ਵੱਧ ਰਹੇ ਹਨ ਕੋਹੜ ਦੇ ਮਾਮਲੇ appeared first on TV Punjab | Punjabi News Channel.

Tags:
  • florida
  • leprosy-cases
  • top-news
  • trending
  • trending-news
  • u.s-centers-for-disease-control-and-prevention
  • usa
  • washington
  • world

ਗਰਮੀਆਂ ਵਿੱਚ ਬੁੱਲ੍ਹਾਂ ਨੂੰ ਰੱਖਣਾ ਚਾਹੁੰਦੇ ਹੋ ਹਾਈਡਰੇਟ? ਨਰਮ ਰੱਖਣ ਲਈ ਅਪਣਾਓ ਇਹ ਤਰੀਕੇ

Wednesday 02 August 2023 04:30 AM UTC+00 | Tags: health health-news-in-punjabi lip-care lips-care lips-care-tips summer-tips tv-punjab-news


ਗਰਮੀਆਂ ਵਿੱਚ ਲੋਕਾਂ ਨੂੰ ਅਕਸਰ ਪਾਣੀ ਦੀ ਕਮੀ ਕਾਰਨ ਸੁੱਕੇ ਬੁੱਲ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਆਸਾਨ ਤਰੀਕੇ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ। ਇਨ੍ਹਾਂ ਤਰੀਕਿਆਂ ਨਾਲ ਨਾ ਸਿਰਫ਼ ਬੁੱਲ੍ਹ ਨਰਮ ਹੋ ਸਕਦੇ ਹਨ ਸਗੋਂ ਉਹ ਗੁਲਾਬੀ ਵੀ ਹੋ ਸਕਦੇ ਹਨ। ਅਜਿਹੇ ‘ਚ ਉਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ। ਅੱਜ ਦਾ ਲੇਖ ਇਸ ਵਿਸ਼ੇ ‘ਤੇ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਬੁੱਲ੍ਹਾਂ ਨੂੰ ਗੁਲਾਬੀ ਅਤੇ ਮੁਲਾਇਮ ਬਣਾਉਣ ਲਈ ਕਿਹੜੇ ਘਰੇਲੂ ਨੁਸਖੇ ਫਾਇਦੇਮੰਦ ਹੋ ਸਕਦੇ ਹਨ। ਅੱਗੇ ਪੜ੍ਹੋ…

ਬੁੱਲ੍ਹਾਂ ਨੂੰ ਨਰਮ ਕਰਨ ਦੇ ਤਰੀਕੇ
1. ਕਰੀਮ ਦੀ ਵਰਤੋਂ ਕਰਕੇ ਬੁੱਲ੍ਹਾਂ ਨੂੰ ਨਰਮ ਬਣਾਇਆ ਜਾ ਸਕਦਾ ਹੈ। ਕਰੀਮ ਹਰ ਘਰ ਵਿੱਚ ਮੌਜੂਦ ਹੈ। ਇਹ ਨਾ ਸਿਰਫ ਨਮੀ ਦੇਣ ਵਾਲੇ ਗੁਣਾਂ ਨਾਲ ਭਰਪੂਰ ਹੈ, ਪਰ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬੁੱਲ੍ਹਾਂ ‘ਤੇ ਕਰੀਮ ਲਗਾਓ ਤਾਂ ਇਹ ਬੁੱਲ੍ਹਾਂ ਨੂੰ ਨਰਮ ਅਤੇ ਗੁਲਾਬੀ ਵੀ ਬਣਾ ਸਕਦਾ ਹੈ।

2. ਇੱਕ ਕਟੋਰੀ ਵਿੱਚ ਦੁੱਧ ਅਤੇ ਗੁਲਾਬ ਦੀਆਂ ਪੱਤੀਆਂ ਨੂੰ ਮਿਲਾਓ ਅਤੇ ਮਿਸ਼ਰਣ ਨੂੰ ਬੁੱਲ੍ਹਾਂ ‘ਤੇ ਲਗਾਓ। ਤੁਸੀਂ ਇਸ ਮਿਸ਼ਰਣ ਨੂੰ ਹਰ ਰਾਤ ਸੌਣ ਤੋਂ ਪਹਿਲਾਂ ਵਰਤ ਸਕਦੇ ਹੋ। ਅਜਿਹਾ ਕਰਨ ਨਾਲ ਬੁੱਲ੍ਹਾਂ ਦੀ ਖੁਸ਼ਕੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

3. ਸ਼ਹਿਦ ਦੀ ਵਰਤੋਂ ਨਾਲ ਬੁੱਲ੍ਹਾਂ ਦੀ ਖੁਸ਼ਕੀ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਤੁਸੀਂ ਗਰਮੀਆਂ ‘ਚ ਬੁੱਲ੍ਹਾਂ ਨੂੰ ਨਰਮ ਅਤੇ ਮੁਲਾਇਮ ਬਣਾ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਬੁੱਲ੍ਹਾਂ ‘ਤੇ ਸ਼ਹਿਦ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਫਾਇਦਾ ਹੋ ਸਕਦਾ ਹੈ।

4 .ਬੁੱਲ੍ਹਾਂ ਨੂੰ ਨਰਮ ਬਣਾਉਣ ਲਈ ਨਾਰੀਅਲ ਦਾ ਤੇਲ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ। ਨਾਰੀਅਲ ਤੇਲ ਵਿੱਚ ਨਮੀ ਦੇਣ ਵਾਲੇ ਗੁਣ ਹੁੰਦੇ ਹਨ ਜੋ ਬੁੱਲ੍ਹਾਂ ਨੂੰ ਨਰਮ ਕਰਨ ਵਿੱਚ ਲਾਭਦਾਇਕ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਦਿਨ ਵਿੱਚ ਦੋ ਤੋਂ ਤਿੰਨ ਵਾਰ ਆਪਣੇ ਬੁੱਲ੍ਹਾਂ ਉੱਤੇ ਨਾਰੀਅਲ ਪਾਣੀ ਦੀ ਵਰਤੋਂ ਕਰ ਸਕਦੇ ਹੋ।

5 .ਐਲੋਵੇਰਾ ਜੈੱਲ ਬੁੱਲ੍ਹਾਂ ਨੂੰ ਨਰਮ ਕਰਨ ‘ਚ ਵੀ ਫਾਇਦੇਮੰਦ ਹੈ। ਅਜਿਹੇ ‘ਚ ਐਲੋਵੇਰਾ ਜੈੱਲ ਨੂੰ ਪ੍ਰਭਾਵਿਤ ਜਗ੍ਹਾ ‘ਤੇ ਲਗਾਓ। ਅਜਿਹਾ ਕਰਨ ਨਾਲ ਐਲੋਵੇਰਾ ਜੈੱਲ ਦੇ ਅੰਦਰ ਪਾਏ ਜਾਣ ਵਾਲੇ ਵਿਟਾਮਿਨ ਈ ਅਤੇ ਮਾਇਸਚਰਾਈਜ਼ਿੰਗ ਗੁਣ ਬੁੱਲ੍ਹਾਂ ਨੂੰ ਲਾਭ ਪਹੁੰਚਾ ਸਕਦੇ ਹਨ।

The post ਗਰਮੀਆਂ ਵਿੱਚ ਬੁੱਲ੍ਹਾਂ ਨੂੰ ਰੱਖਣਾ ਚਾਹੁੰਦੇ ਹੋ ਹਾਈਡਰੇਟ? ਨਰਮ ਰੱਖਣ ਲਈ ਅਪਣਾਓ ਇਹ ਤਰੀਕੇ appeared first on TV Punjab | Punjabi News Channel.

Tags:
  • health
  • health-news-in-punjabi
  • lip-care
  • lips-care
  • lips-care-tips
  • summer-tips
  • tv-punjab-news

ਸਕੂਲੀ ਬੱਚਿਆਂ ਨਾਲ ਭਰੀਆਂ 2 ਬੱਸਾਂ ਦੀ ਟਰੱਕ ਨਾਲ ਟੱਕਰ, ਕਈ ਬੱਚੇ ਜ਼ਖਮੀ

Wednesday 02 August 2023 04:55 AM UTC+00 | Tags: moga-accident news punjab punjab-news school-bus-accident top-news trending-news

ਡੈਸਕ- ਮੋਗਾ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਮੋਗਾ-ਲੁਧਿਆਣਾ ਮੁੱਖ ਮਾਰਗ 'ਤੇ ਬੱਚਿਆਂ ਨਾਲ ਭਰੀਆਂ ਦੋ ਸਕੂਲੀ ਬੱਸਾਂ ਦੀ ਟਰੱਕ ਨਾਲ ਟੱਕਰ ਹੋ ਗਈ।, ਜਿਸ ਵਿੱਚ ਕਈ ਬੱਚੇ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮਹਿਣਾ ਨੇੜੇ ਚੇਤੰਨਿਆ ਸਕੂਲ ਦੀਆਂ ਦੋ ਬੱਸਾਂ ਆ ਰਹੀਆਂ ਸਨ, ਜੋਕਿ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾ ਗਈਆਂ। ਚਸ਼ਮਦੀਦਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਕਈ ਬੱਚੇ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਦੇ ਨਾਲ ਹੀ ਬੱਚਿਆਂ ਦੇ ਮਾਪੇ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।

The post ਸਕੂਲੀ ਬੱਚਿਆਂ ਨਾਲ ਭਰੀਆਂ 2 ਬੱਸਾਂ ਦੀ ਟਰੱਕ ਨਾਲ ਟੱਕਰ, ਕਈ ਬੱਚੇ ਜ਼ਖਮੀ appeared first on TV Punjab | Punjabi News Channel.

Tags:
  • moga-accident
  • news
  • punjab
  • punjab-news
  • school-bus-accident
  • top-news
  • trending-news

IRCTC: ਇਸ ਟੂਰ ਪੈਕੇਜ ਨਾਲ ਘੁੰਮੋ ਕੂਰ੍ਗ, ਮੈਸੂਰ ਅਤੇ ਊਟੀ

Wednesday 02 August 2023 05:00 AM UTC+00 | Tags: coorg irctc-latest-news irctc-news irctc-new-tour-package irctc-tour-package travel travel-news-in-punjabi tv-punjab-news


IRCTC ਸੈਲਾਨੀਆਂ ਲਈ ਇੱਕ ਸ਼ਾਨਦਾਰ ਟੂਰ ਪੈਕੇਜ ਲੈ ਕੇ ਆਇਆ ਹੈ। ਇਸ ਟੂਰ ਪੈਕੇਜ ਦੇ ਜ਼ਰੀਏ ਸੈਲਾਨੀ ਸਸਤੇ ‘ਚ ਕੂਰ੍ਗ, ਮੈਸੂਰ, ਊਟੀ ਅਤੇ ਬੈਂਗਲੁਰੂ ਦਾ ਦੌਰਾ ਕਰ ਸਕਦੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ IRCTC ਸੈਲਾਨੀਆਂ ਲਈ ਵੱਖ-ਵੱਖ ਟੂਰ ਪੈਕੇਜਾਂ ਦੀ ਪੇਸ਼ਕਸ਼ ਕਰਦਾ ਰਹਿੰਦਾ ਹੈ। ਇਨ੍ਹਾਂ ਟੂਰ ਪੈਕੇਜਾਂ ਰਾਹੀਂ ਯਾਤਰੀ ਸਸਤੇ ਅਤੇ ਸੁਵਿਧਾ ਨਾਲ ਸਫ਼ਰ ਕਰਦੇ ਹਨ ਅਤੇ ਸੈਰ ਸਪਾਟੇ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਟੂਰ ਪੈਕੇਜ ਬਾਰੇ ਵਿਸਥਾਰ ਵਿੱਚ।

ਇਹ ਟੂਰ ਪੈਕੇਜ 7 ਦਿਨਾਂ ਦਾ ਹੈ
IRCTC ਦਾ ਇਹ ਟੂਰ ਪੈਕੇਜ 6 ਰਾਤਾਂ ਅਤੇ 7 ਦਿਨਾਂ ਦਾ ਹੈ। ਇਹ ਟੂਰ ਪੈਕੇਜ ਦੇਖੋ ਆਪਣਾ ਦੇਸ਼ ਦੇ ਤਹਿਤ ਪੇਸ਼ ਕੀਤਾ ਗਿਆ ਹੈ। ਇਸ ਟੂਰ ਪੈਕੇਜ ਦਾ ਨਾਂ ਜਵੇਲਸ ਆਫ ਸਾਊਥ ਇੰਡੀਆ ਹੈ। ਇਹ ਟੂਰ ਪੈਕੇਜ ਦਿੱਲੀ ਤੋਂ ਸ਼ੁਰੂ ਹੋਵੇਗਾ।

ਇਹ ਟੂਰ ਪੈਕੇਜ ਕਦੋਂ ਸ਼ੁਰੂ ਹੋਵੇਗਾ?
IRCTC ਦਾ ਇਹ ਟੂਰ ਪੈਕੇਜ 28 ਸਤੰਬਰ ਤੋਂ ਸ਼ੁਰੂ ਹੋਵੇਗਾ। ਇਹ ਟੂਰ ਪੈਕੇਜ 25 ਨਵੰਬਰ ਨੂੰ ਦੁਬਾਰਾ ਸ਼ੁਰੂ ਹੋਵੇਗਾ। ਇਸ ਟੂਰ ਪੈਕੇਜ ਦੀ ਸ਼ੁਰੂਆਤੀ ਕੀਮਤ 40,380 ਰੁਪਏ ਹੈ। IRCTC ਦੇ ਇਸ ਟੂਰ ਪੈਕੇਜ ਦੀ ਬੁਕਿੰਗ ਟੂਰਿਸਟ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸੈਲਾਨੀ 8287930202 ਅਤੇ 8287930718 ਨੰਬਰਾਂ ‘ਤੇ ਕਾਲ ਕਰਕੇ ਵੀ ਬੁਕਿੰਗ ਕਰ ਸਕਦੇ ਹਨ। ਇਸ ਟੂਰ ਪੈਕੇਜ ਵਿੱਚ ਸੈਲਾਨੀ ਏਅਰ ਮੋਡ ਰਾਹੀਂ ਯਾਤਰਾ ਕਰਨਗੇ। ਟੂਰ ਪੈਕੇਜ ਲਈ ਸਮੂਹ ਦਾ ਆਕਾਰ 30 ਹੈ। IRCTC ਦੇ ਇਸ ਟੂਰ ਪੈਕੇਜ ਵਿੱਚ ਸੈਲਾਨੀਆਂ ਨੂੰ ਨਾਸ਼ਤਾ ਅਤੇ ਰਾਤ ਦਾ ਖਾਣਾ ਮੁਫਤ ਮਿਲੇਗਾ ਅਤੇ ਸੈਲਾਨੀਆਂ ਲਈ ਰਿਹਾਇਸ਼ ਦੀ ਸੁਵਿਧਾ ਵੀ ਮੁਫਤ ਹੋਵੇਗੀ।

IRCTC ਦੇ ਇਸ ਟੂਰ ਪੈਕੇਜ ਦਾ ਕਿਰਾਇਆ
IRCTC ਦੇ ਇਸ ਟੂਰ ਪੈਕੇਜ ‘ਚ ਜੇਕਰ ਤੁਸੀਂ ਇਕੱਲੇ ਸਫਰ ਕਰਦੇ ਹੋ ਤਾਂ ਤੁਹਾਨੂੰ 53180 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਦੂਜੇ ਪਾਸੇ ਜੇਕਰ ਤੁਸੀਂ ਇਸ ਟੂਰ ਪੈਕੇਜ ‘ਚ ਦੋ ਲੋਕਾਂ ਨਾਲ ਯਾਤਰਾ ਕਰਦੇ ਹੋ ਤਾਂ ਤੁਹਾਨੂੰ 41710 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਜੇਕਰ ਤੁਸੀਂ ਤਿੰਨ ਲੋਕਾਂ ਦੇ ਨਾਲ ਟੂਰ ਪੈਕੇਜ ‘ਚ ਸਫਰ ਕਰਦੇ ਹੋ ਤਾਂ ਤੁਹਾਨੂੰ 36470 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਜੇਕਰ ਤੁਸੀਂ ਇਸ ਟੂਰ ਪੈਕੇਜ ‘ਚ 5 ਤੋਂ 11 ਸਾਲ ਦੇ ਬੱਚਿਆਂ ਨਾਲ ਸਫਰ ਕਰਦੇ ਹੋ ਤਾਂ ਤੁਹਾਨੂੰ 35090 ਰੁਪਏ ਦਾ ਕਿਰਾਇਆ ਦੇਣਾ ਪਵੇਗਾ ਅਤੇ ਜੇਕਰ ਤੁਸੀਂ 2 ਤੋਂ 4 ਸਾਲ ਦੇ ਬੱਚਿਆਂ ਨਾਲ ਟੂਰ ਪੈਕੇਜ ‘ਚ ਸਫਰ ਕਰਦੇ ਹੋ ਤਾਂ ਤੁਹਾਨੂੰ 26860 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ |

The post IRCTC: ਇਸ ਟੂਰ ਪੈਕੇਜ ਨਾਲ ਘੁੰਮੋ ਕੂਰ੍ਗ, ਮੈਸੂਰ ਅਤੇ ਊਟੀ appeared first on TV Punjab | Punjabi News Channel.

Tags:
  • coorg
  • irctc-latest-news
  • irctc-news
  • irctc-new-tour-package
  • irctc-tour-package
  • travel
  • travel-news-in-punjabi
  • tv-punjab-news

ਅੱਜ ਤੋਂ ਪੰਜਾਬ 'ਚ ਸ਼ੁਰੂ ਹੋਵੇਗੀ ਬਰਸਾਤ, ਯੈਲੋ ਅਲਰਟ ਦਾ ਦਿਖੇਗਾ ਅਸਰ

Wednesday 02 August 2023 05:08 AM UTC+00 | Tags: heavy-rain-punjab india monsoon-update-punjab news punjab top-news trending-news yellow-alert-punjab

ਡੈਸਕ- ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਪਿਛਲੇ ਦਿਨ ਵੀ ਸਵੇਰੇ ਕਈ ਜ਼ਿਲ੍ਹਿਆਂ ਵਿੱਚ ਆਮ ਤੋਂ ਦਰਮਿਆਨੀ ਬਾਰਿਸ਼ ਹੋਈ। ਇਸ ਦੇ ਨਾਲ ਹੀ ਅਜੇ ਵੀ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਸੂਬੇ 'ਚ ਕੁਝ ਦਿਨਾਂ ਤੱਕ ਮੀਂਹ ਪਵੇਗਾ। ਮੰਗਲਵਾਰ ਦੁਪਹਿਰ ਤੱਕ ਜਲੰਧਰ ਵਿੱਚ ਤੇਜ਼ ਹਵਾਵਾਂ ਅਤੇ ਹੁੰਮਸ ਕਾਰਨ ਸ਼ਹਿਰ ਵਾਸੀਆਂ ਨੂੰ ਗਰਮੀ ਨਾਲ ਕਾਫੀ ਪ੍ਰੇਸ਼ਾਨੀ ਝੱਲਣੀ ਪਈ।

ਸ਼ਾਮ ਨੂੰ ਜਲੰਧਰ ਦੇ ਕੁਝ ਹਿੱਸਿਆਂ ਵਿੱਚ ਪਏ ਮੀਂਹ ਅਤੇ ਤੇਜ਼ ਠੰਡੀਆਂ ਹਵਾਵਾਂ ਕਾਰਨ ਹਲਕੀ ਰਾਹਤ ਮਿਲੀ। ਮੌਸਮ ਵਿਭਾਗ ਨੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 28.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸ਼ਹਿਰ ਵਿੱਚ ਤੇਜ਼ ਹਨੇਰੀ ਅਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।

ਮੌਸਮ ਵਿਭਾਗ ਅਨੁਸਾਰ ਅੱਜ ਤੋਂ ਭਾਵ 2 ਅਗਸਤ ਤੋਂ ਪੰਜਾਬ ਦੇ ਮੌਸਮ ਵਿੱਚ ਬਦਲਾਅ ਹੋਵੇਗਾ। ਖਰਾਬ ਪੱਛਮੀ ਹਵਾਵਾਂ ਦੇ ਮੁੜ ਸਰਗਰਮ ਹੋਣ ਕਾਰਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਅਨੁਸਾਰ ਐਤਵਾਰ ਸਵੇਰੇ 4 ਵਜੇ ਤੋਂ ਸ਼ਾਮ 5 ਵਜੇ ਤੱਕ ਫਿਰੋਜ਼ਪੁਰ ਵਿੱਚ 29.5 ਮਿਲੀਮੀਟਰ, ਪਟਿਆਲਾ ਵਿੱਚ 20 ਮਿਲੀਮੀਟਰ, ਬਰਨਾਲਾ ਵਿੱਚ 4.8 ਮਿਲੀਮੀਟਰ, ਮੋਗੇ ਵਿੱਚ 9.5 ਮਿਲੀਮੀਟਰ, ਅੰਮ੍ਰਿਤਸਰ ਵਿੱਚ 2.5 ਮਿਲੀਮੀਟਰ ਅਤੇ ਲੁਧਿਆਣਾ ਵਿੱਚ 2.8 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਕਈ ਹੋਰ ਖੇਤਰਾਂ ਵਿੱਚ ਮੀਂਹ ਪਿਆ ਅਤੇ ਬੱਦਲ ਛਾਏ ਰਹੇ।

The post ਅੱਜ ਤੋਂ ਪੰਜਾਬ 'ਚ ਸ਼ੁਰੂ ਹੋਵੇਗੀ ਬਰਸਾਤ, ਯੈਲੋ ਅਲਰਟ ਦਾ ਦਿਖੇਗਾ ਅਸਰ appeared first on TV Punjab | Punjabi News Channel.

Tags:
  • heavy-rain-punjab
  • india
  • monsoon-update-punjab
  • news
  • punjab
  • top-news
  • trending-news
  • yellow-alert-punjab

ਸਿਹਤਮੰਦ ਜੀਵਨ ਲਈ ਰਸੋਈ 'ਚ ਕਰੋ ਇਹ 4 ਬਦਲਾਅ, ਕੋਲੈਸਟ੍ਰਾਲ ਅਤੇ ਬਲੱਡ ਸ਼ੂਗਰ ਦੋਵਾਂ ਤੋਂ ਪਾ ਸਕਦੇ ਹੋ ਛੁਟਕਾਰਾ

Wednesday 02 August 2023 05:30 AM UTC+00 | Tags: health health-news-in-punjabi healthy-changes-in-kitchen healthy-methods-of-cooking healthy-vs-unhealthy-cooking-methods kitchen list-3-harmful-practices-of-cooking refined-white-flour-to-millet-flour sugar-to-jaggery tv-punjab-news which-is-the-healthiest-way-of-cooking-why


4 Healthy Changes in Kitchen for Healthy Life: ਆਧੁਨਿਕ ਸਮਾਜ ਵਿਚ ਰਸੋਈ ਵੀ ਆਧੁਨਿਕ ਹੋ ਗਈ ਹੈ। ਲੱਕੜ-ਕੋਲੇ ਦੀ ਥਾਂ ਗੈਸ ਨੇ ਲੈ ਲਈ ਹੈ ਅਤੇ ਕਰੱਸ਼ਰ ਤੇਲ ਦੀ ਥਾਂ ਰਿਫਾਇੰਡ ਤੇਲ ਨੇ ਲੈ ਲਈ ਹੈ। ਪਰ ਸਾਡਾ ਸਰੀਰ ਉਹੀ ਹੈ ਜੋ ਲੱਖਾਂ ਸਾਲ ਪਹਿਲਾਂ ਉਸੇ ਤਰ੍ਹਾਂ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਹੈ। ਇਹ ਆਧੁਨਿਕ ਖਾਣ-ਪੀਣ ਸਿਹਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਰਿਹਾ ਹੈ। ਰਿਫਾਇੰਡ ਤੇਲ, ਡਾਲਡਾ, ਸੂਜੀ, ਚਿੱਟਾ ਆਟਾ, ਚੀਨੀ, ਫਰੋਜ਼ਨ ਸਾਮਾਨ ਆਦਿ ਨੇ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਦਿੱਤੀਆਂ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਜੀਵਨਸ਼ੈਲੀ ਨਾਲ ਸਬੰਧਤ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਖਰਾਬ ਕੋਲੈਸਟ੍ਰੋਲ ਆਦਿ ਦਾ ਖਤਰਾ ਵਧ ਗਿਆ ਹੈ। ਅੱਜ ਵੀ ਸਿਹਤ ਲਈ ਕੁਦਰਤੀ ਚੀਜ਼ਾਂ ਦਾ ਸੇਵਨ ਕਰਨਾ ਬਿਹਤਰ ਹੈ। ਇਸ ਲਈ ਜੇਕਰ ਤੁਸੀਂ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਕੁਝ ਚੀਜ਼ਾਂ ਨੂੰ ਕੁਦਰਤੀ ਚੀਜ਼ਾਂ ਨਾਲ ਬਦਲਦੇ ਹੋ, ਤਾਂ ਤੁਸੀਂ ਹਮੇਸ਼ਾ ਲਈ ਸਿਹਤਮੰਦ ਰਹੋਗੇ ਅਤੇ ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ ਤੋਂ ਵੀ ਮੁਕਤ ਰਹੋਗੇ।

1. ਰਿਫਾਇੰਡ ਆਟੇ ਦੀ ਬਜਾਏ ਮੋਟੇ ਅਨਾਜ ਦਾ ਆਟਾ- ਅਸੀਂ ਆਮ ਤੌਰ ‘ਤੇ ਰਸੋਈ ਵਿਚ ਰਿਫਾਇੰਡ ਆਟੇ ਦੀ ਵਰਤੋਂ ਕਰਦੇ ਹਾਂ, ਪਰ ਜੇਕਰ ਅਸੀਂ ਇਸ ਦੀ ਬਜਾਏ ਮੋਟੇ ਅਨਾਜ ਦੇ ਆਟੇ ਦੀ ਵਰਤੋਂ ਕਰਦੇ ਹਾਂ, ਤਾਂ ਸਾਨੂੰ ਕਦੇ ਵੀ ਬਲੱਡ ਸ਼ੂਗਰ ਨਹੀਂ ਹੋਵੇਗੀ। ਸ਼ੂਗਰ ਦੇ ਮਰੀਜ਼ ਨੂੰ ਬਲੱਡ ਸ਼ੂਗਰ ਕੰਟਰੋਲ ‘ਚ ਰਹੇਗਾ

2. ਪ੍ਰੋਸੈਸਡ ਤੇਲ ਦੀ ਬਜਾਏ ਕੋਲਡ ਪ੍ਰੈੱਸਡ ਆਇਲ – ਰਸੋਈ ਵਿੱਚ ਵਰਤਿਆ ਜਾਣ ਵਾਲਾ ਤੇਲ ਬਹੁਤ ਜ਼ਿਆਦਾ ਪ੍ਰੋਸੈਸ ਕੀਤਾ ਜਾਂਦਾ ਹੈ। ਇਹ ਬਹੁਤ ਹੀ ਉੱਚ ਤਾਪਮਾਨ ‘ਤੇ ਬਣਾਇਆ ਗਿਆ ਹੈ. ਇਸ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਅਤੇ ਹਾਈ ਪੋਲੀਸੈਚੁਰੇਟਿਡ ਫੈਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਕੋਲੈਸਟ੍ਰੋਲ ਵਧਦਾ ਹੈ। ਇਸ ਲਈ ਇਸ ਦੀ ਬਜਾਏ ਸਾਨੂੰ ਕੋਲਡ ਪ੍ਰੈੱਸਡ ਵੈਜੀਟੇਬਲ ਆਇਲ ਦੀ ਵਰਤੋਂ ਕਰਨੀ ਚਾਹੀਦੀ ਹੈ।

3. ਚੀਨੀ ਦੀ ਬਜਾਏ ਗੁੜ- ਅਸੀਂ ਜੋ ਖੰਡ ਖਾਂਦੇ ਹਾਂ, ਉਹ ਬਹੁਤ ਜ਼ਿਆਦਾ ਪ੍ਰੋਸੈਸਡ ਹੁੰਦੀ ਹੈ। ਇਸ ਨੂੰ ਸਫੈਦ ਬਣਾਉਣ ਲਈ ਕਈ ਤਰ੍ਹਾਂ ਦੇ ਹਾਨੀਕਾਰਕ ਕੈਮੀਕਲ ਮਿਲਾਏ ਜਾਂਦੇ ਹਨ, ਜੋ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਚੀਨੀ ਦੀ ਬਜਾਏ ਗੁੜ ਜਾਂ ਨਾਰੀਅਲ ਸ਼ੂਗਰ ਦੀ ਵਰਤੋਂ ਕਰੋ।

4. ਫਰਿੱਜ ਦੀਆਂ ਤਾਜ਼ੀਆਂ ਸਬਜ਼ੀਆਂ- ਅੱਜ-ਕੱਲ੍ਹ ਦੀ ਜੀਵਨ ਸ਼ੈਲੀ ‘ਚ ਹਰ ਘਰ’ਚ ਫਰਿੱਜ ਹੁੰਦਾ ਹੈ। ਸਬਜ਼ੀਆਂ ਨੂੰ ਇੱਕ ਹਫ਼ਤੇ ਲਈ ਫਰਿੱਜ ਵਿੱਚ ਰੱਖਿਆ ਜਾਂਦਾ ਹੈ. ਪਰ ਜੇਕਰ ਤੁਸੀਂ ਕਿਸੇ ਵੀ ਸਬਜ਼ੀ ਨੂੰ ਫ੍ਰੀਜ਼ਰ ‘ਚ ਰੱਖ ਕੇ ਉਸ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਨੁਕਸਾਨ ਹੁੰਦਾ ਹੈ। ਜੇਕਰ ਅਸੀਂ ਫਰਿੱਜ ਵਾਲੀਆਂ ਚੀਜ਼ਾਂ ਬਾਜ਼ਾਰ ਤੋਂ ਖਰੀਦਦੇ ਹਾਂ ਤਾਂ ਉਨ੍ਹਾਂ ਨੂੰ ਤਾਜ਼ਾ ਬਣਾਉਣ ਲਈ ਫਾਰਮਾਲਡੀਹਾਈਡ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਬਹੁਤ ਨੁਕਸਾਨਦੇਹ ਹੈ। ਇਸ ਲਈ ਤਾਜ਼ੀ ਸਬਜ਼ੀਆਂ ਖਾਣ ਦੀ ਕੋਸ਼ਿਸ਼ ਕਰੋ। ਸਬਜ਼ੀ ਨੂੰ ਫ੍ਰੀਜ਼ਰ ਵਿੱਚ ਨਾ ਰੱਖੋ।

5. ਫਲਾਂ ਦੇ ਜੂਸ ਦੀ ਬਜਾਏ ਤਾਜ਼ੇ ਫਲ— ਫਲਾਂ ਦੇ ਜੂਸ ‘ਚ ਸਿਰਫ ਜੂਸ ਰਹਿੰਦਾ ਹੈ। ਇਸ ਨਾਲ ਪਲਪ ਨਿਕਲ ਜਾਂਦਾ ਹੈ, ਜਿਸ ਕਾਰਨ ਇਸ ‘ਚੋਂ ਫਾਈਬਰ ਵੀ ਬਾਹਰ ਨਿਕਲਦਾ ਹੈ। ਫਾਈਬਰ ਤੋਂ ਬਿਨਾਂ ਜੂਸ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਵੱਧ ਜਾਂਦੀ ਹੈ। ਇਸ ਲਈ ਇਹ ਸ਼ੂਗਰ ਦੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ

The post ਸਿਹਤਮੰਦ ਜੀਵਨ ਲਈ ਰਸੋਈ ‘ਚ ਕਰੋ ਇਹ 4 ਬਦਲਾਅ, ਕੋਲੈਸਟ੍ਰਾਲ ਅਤੇ ਬਲੱਡ ਸ਼ੂਗਰ ਦੋਵਾਂ ਤੋਂ ਪਾ ਸਕਦੇ ਹੋ ਛੁਟਕਾਰਾ appeared first on TV Punjab | Punjabi News Channel.

Tags:
  • health
  • health-news-in-punjabi
  • healthy-changes-in-kitchen
  • healthy-methods-of-cooking
  • healthy-vs-unhealthy-cooking-methods
  • kitchen
  • list-3-harmful-practices-of-cooking
  • refined-white-flour-to-millet-flour
  • sugar-to-jaggery
  • tv-punjab-news
  • which-is-the-healthiest-way-of-cooking-why

6 ਹਜਾਰ ਰੁਪਏ ਤੱਕ ਸਸਤਾ ਹੋ ਗਿਆ Redmi ਦਾ ਖੂਬਸੂਰਤ ਫੋਨ

Wednesday 02 August 2023 06:00 AM UTC+00 | Tags: phone-under-8000 redmi redmi-12c redmi-12c-features redmi-12c-launch redmi-12c-offers redmi-12c-on-amazon redmi-12c-price redmi-12c-price-slash redmi-12c-sale redmi-12c-specifications redmi-12c-specs redmi-phone-price-cut tech-autos tech-news-in-punjabi tv-punjab-news xiaomi-independence-day-sale-offers-on-smartphones xiaomi-india xiaomi-sale xiaomi-sale-discounts


Redmi 12C Price Slash: ਜੇਕਰ ਤੁਸੀਂ ਨਵਾਂ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਕਿਉਂ ਨਾ Redmi ਦੇ ਬਜਟ ਫੋਨ ‘ਤੇ ਨਜ਼ਰ ਮਾਰੋ। ਫੋਨ ‘ਤੇ ਭਾਰੀ ਡਿਸਕਾਊਂਟ ਹੈ।

Xiaomi ਦੇ ਫੋਨ ਆਪਣੀ ਕਿਫਾਇਤੀ ਕੀਮਤ ਵਿੱਚ ਵਧੀਆ ਵਿਸ਼ੇਸ਼ਤਾਵਾਂ ਦੇ ਨਾਲ ਪ੍ਰਸਿੱਧ ਹਨ। ਗਾਹਕਾਂ ਦੀ ਜੇਬ ਮੁਤਾਬਕ ਕੰਪਨੀ ਦੀ ਲਿਸਟ ‘ਚ ਕਈ ਅਜਿਹੇ ਫੋਨ ਹਨ ਜੋ ਸਸਤੇ ਮੁੱਲ ‘ਤੇ ਖਰੀਦੇ ਜਾ ਸਕਦੇ ਹਨ। ਜੇਕਰ ਤੁਸੀਂ ਵੀ ਨਵਾਂ ਫ਼ੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇੱਕ ਚੰਗਾ ਮੌਕਾ ਹੈ। ਅਸਲ ‘ਚ Amazon ਤੋਂ ਮਿਲੀ ਜਾਣਕਾਰੀ ਮੁਤਾਬਕ ਗਾਹਕ Redmi 12C ਨੂੰ 13,999 ਰੁਪਏ ਦੀ ਬਜਾਏ ਸਿਰਫ 7,999 ਰੁਪਏ ‘ਚ ਘਰ ਲਿਆ ਸਕਦੇ ਹਨ।

ਇਸ ਤੋਂ ਇਲਾਵਾ ਜੇਕਰ ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪੁਰਾਣਾ ਫੋਨ ਦੇ ਕੇ 8,050 ਰੁਪਏ ਬਚਾ ਸਕਦੇ ਹੋ। ਇਸ ਫੋਨ ਦੀ ਸਭ ਤੋਂ ਖਾਸ ਗੱਲ ਹੈ 5000mAh ਦੀ ਬੈਟਰੀ, ਘੱਟ ਕੀਮਤ ‘ਤੇ ਮੀਡੀਆਟੇਕ ਹੈਲੀਓ ਜੀ85 ਪ੍ਰੋਸੈਸਰ। ਆਓ ਜਾਣਦੇ ਹਾਂ ਇਸ ਦੇ ਸਾਰੇ ਸਪੈਸੀਫਿਕੇਸ਼ਨ ਕਿਵੇਂ ਹਨ

Redmi 12C ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ 60Hz ਰਿਫਰੈਸ਼ ਰੇਟ ਅਤੇ 1,600×720 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.71-ਇੰਚ ਦੀ HD+ LCD ਡਿਸਪਲੇਅ ਹੈ। ਇਹ ਫੋਨ ਐਂਡ੍ਰਾਇਡ 12 ‘ਤੇ ਆਧਾਰਿਤ MIUI 13 ‘ਤੇ ਕੰਮ ਕਰਦਾ ਹੈ।

ਕੈਮਰੇ ਦੇ ਤੌਰ ‘ਤੇ Redmi 12C ਦੇ ਰੀਅਰ ‘ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਇਸ ਫੋਨ ਦੇ ਫਰੰਟ ‘ਚ 5 ਮੈਗਾਪਿਕਸਲ ਦਾ ਕੈਮਰਾ ਹੈ।

Redmi 12C ਨੂੰ 6GB ਤੱਕ ਰੈਮ ਅਤੇ 128GB ਤੱਕ ਸਟੋਰੇਜ ਦੇ ਨਾਲ MediaTek Helio G85 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ‘ਚ ਵਰਚੁਅਲ ਰੈਮ ਸਪੋਰਟ ਵੀ ਮੌਜੂਦ ਹੈ, ਜਿਸ ਕਾਰਨ ਰੈਮ ਨੂੰ 5GB ਤੱਕ ਵਧਾਇਆ ਜਾ ਸਕਦਾ ਹੈ।

ਪਾਵਰ ਲਈ, ਇਸ Redmi ਸਮਾਰਟਫੋਨ ‘ਚ 5,000mAh ਦੀ ਬੈਟਰੀ ਹੈ, ਜੋ 10W ਵਾਇਰਡ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ।

ਸੁਰੱਖਿਆ ਲਈ ਇਸ ਫੋਨ ‘ਚ ਫਿੰਗਰਪ੍ਰਿੰਟ ਸੈਂਸਰ ਰੀਅਰ ਮਾਊਂਟ ਕੀਤਾ ਗਿਆ ਹੈ। ਕਨੈਕਟੀਵਿਟੀ ਦੇ ਮਾਮਲੇ ਵਿੱਚ, Redmi 12C 4G LTE, Wi-Fi, ਬਲੂਟੁੱਥ, GPS ਅਤੇ ਇੱਕ ਮਾਈਕ੍ਰੋ-USB ਪੋਰਟ ਨੂੰ ਸਪੋਰਟ ਕਰਦਾ ਹੈ।

The post 6 ਹਜਾਰ ਰੁਪਏ ਤੱਕ ਸਸਤਾ ਹੋ ਗਿਆ Redmi ਦਾ ਖੂਬਸੂਰਤ ਫੋਨ appeared first on TV Punjab | Punjabi News Channel.

Tags:
  • phone-under-8000
  • redmi
  • redmi-12c
  • redmi-12c-features
  • redmi-12c-launch
  • redmi-12c-offers
  • redmi-12c-on-amazon
  • redmi-12c-price
  • redmi-12c-price-slash
  • redmi-12c-sale
  • redmi-12c-specifications
  • redmi-12c-specs
  • redmi-phone-price-cut
  • tech-autos
  • tech-news-in-punjabi
  • tv-punjab-news
  • xiaomi-independence-day-sale-offers-on-smartphones
  • xiaomi-india
  • xiaomi-sale
  • xiaomi-sale-discounts

ਚੰਡੀਗੜ੍ਹ ਤੋਂ ਸ਼ਿਮਲਾ ਜਾਣ ਦੀ ਤਿਆਰੀ ਵਾਲੇ ਪੜ੍ਹਣ ਇਹ ਖਬਰ, ਰਾਹ ਹੋਇਆ ਬੰਦ

Wednesday 02 August 2023 06:05 AM UTC+00 | Tags: chd-shimla-national-highway india news top-news trending-news

ਡੈਸਕ- ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ-5 (NH) ਨੂੰ ਟਿੰਬਰ ਟ੍ਰੇਲ, ਸੋਲਨ ਨੇੜੇ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਟੀਟੀਆਰ ਨੇੜੇ ਸੜਕ ਦਾ 40 ਮੀਟਰ ਹਿੱਸਾ ਧਸ ਗਿਆ ਹੈ। ਇਸ ਕਾਰਨ ਜਲਦੀ ਹੀ ਸੜਕ ਦੇ ਬਹਾਲ ਹੋਣ ਦੀ ਬਹੁਤੀ ਉਮੀਦ ਨਹੀਂ ਹੈ। NH ਬੰਦ ਹੋਣ ਤੋਂ ਬਾਅਦ, ਆਵਾਜਾਈ ਨੂੰ ਜੰਗਸ਼ੂ-ਕਸੌਲੀ ਬਦਲਵੀਂ ਸੜਕ ਰਾਹੀਂ ਮੋੜ ਦਿੱਤਾ ਗਿਆ ਹੈ। ਇਸ ਕਾਰਨ ਝੰਗਸ਼ੂ-ਕਸੌਲੀ ਰੋਡ 'ਤੇ ਵੀ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਗਈ ਹੈ। NH ਦੇ ਬੰਦ ਹੋਣ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਈਵੇਅ ਬੰਦ ਹੋਣ ਕਾਰਨ ਸੇਬਾਂ ਦੀ ਫ਼ਸਲ ਵੀ ਖਤਰੇ ਵਿੱਚ ਹੈ ਕਿਉਂਕਿ ਸੇਬਾਂ ਦੀ ਢੋਆ-ਢੁਆਈ ਲਈ ਵੱਡੀਆਂ ਟਰਾਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਬਦਲਵੇਂ ਰਸਤੇ ਤੋਂ ਉਨ੍ਹਾਂ ਦੀ ਆਵਾਜਾਈ ਔਖੀ ਹੋਵੇਗੀ।

NH ਬੰਦ ਹੋਣ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਆਵਾਜਾਈ ਨੂੰ ਜੰਗਸ਼ੂ-ਕਸੌਲੀ ਬਦਲਵੀਂ ਸੜਕ ਰਾਹੀਂ ਮੋੜ ਦਿੱਤਾ ਗਿਆ ਹੈ। ਇਸ ਕਾਰਨ ਝੰਗਸ਼ੂ-ਕਸੌਲੀ ਰੋਡ 'ਤੇ ਵੀ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੇ ਲੋੜ ਪੈਣ 'ਤੇ ਹੀ ਇਸ ਰੂਟ 'ਤੇ ਸਫ਼ਰ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਡਰਾਈਵਰਾਂ ਲਈ ਰੂਟ ਪਲਾਨ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਉਹ ਆਸਾਨੀ ਨਾਲ ਚੱਲ ਸਕਣ।

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 3 ਵਜੇ ਸੜਕ ਧਸ ਗਈ। ਇਸ ਤੋਂ ਬਾਅਦ ਸਵੇਰ ਤੱਕ ਸੜਕ ਕਿਨਾਰੇ ਦੋਵੇਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਸੇਬਾਂ ਨਾਲ ਲੱਦੇ ਕਈ ਟਰੱਕ ਵੀ ਇਸ ਵਿੱਚ ਫਸ ਗਏ ਹਨ। ਜੇਕਰ ਹਾਈਵੇਅ ਨੂੰ ਜਲਦੀ ਬਹਾਲ ਨਾ ਕੀਤਾ ਗਿਆ ਤਾਂ ਸੇਬਾਂ 'ਤੇ ਸੰਕਟ ਪੈਦਾ ਹੋ ਜਾਵੇਗਾ। ਸਮੇਂ ਸਿਰ ਸੇਬ ਮੰਡੀਆਂ ਵਿੱਚ ਨਾ ਪਹੁੰਚਾਏ ਗਏ ਤਾਂ ਇਸ ਦਾ ਨੁਕਸਾਨ ਬਾਗਬਾਨਾਂ ਨੂੰ ਭੁਗਤਣਾ ਪਵੇਗਾ। ਸ਼ਿਮਲਾ ਵੱਲ ਆਉਣ ਵਾਲੇ ਦੁੱਧ, ਬਰੈੱਡ ਅਤੇ ਹੋਰ ਵਾਹਨ ਅਜੇ ਤੱਕ ਨਹੀਂ ਪਹੁੰਚੇ।

The post ਚੰਡੀਗੜ੍ਹ ਤੋਂ ਸ਼ਿਮਲਾ ਜਾਣ ਦੀ ਤਿਆਰੀ ਵਾਲੇ ਪੜ੍ਹਣ ਇਹ ਖਬਰ, ਰਾਹ ਹੋਇਆ ਬੰਦ appeared first on TV Punjab | Punjabi News Channel.

Tags:
  • chd-shimla-national-highway
  • india
  • news
  • top-news
  • trending-news

ਹਰਿਆਣਾ ਹਿੰਸਾ 'ਚ ਹੁਣ ਤੱਕ 116 ਦੀ ਗ੍ਰਿਫਤਾਰੀ, ਦਿੱਲੀ ਬਾਰਡਰ 'ਤੇ ਕੀਤਾ ਅਲਰਟ

Wednesday 02 August 2023 06:24 AM UTC+00 | Tags: haryana-police haryana-violence india manohar-lal-khattar news top-news trending-news

ਡੈਸਕ- ਹਰਿਆਣਾ ਦੇ ਨੂਹ ਵਿਚ ਦੋ ਸਮੁਦਾਇਆਂ ਚ ਹੋਈ ਹਿੰਸਕ ਝੜਪ ਨੂੰ ਲੈ ਕੇ ਪ੍ਰਸ਼ਾਸਨ ਚੌਕਸ ਹੈ। ਨੂਹ ਵਿਚ ਕਰਫਿਊ ਜਾਰੀ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪਵਾਰ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਇੰਟਰਨੈੱਟ ਸੇਵਾ ਅੱਜ ਵੀ ਬੰਦ ਹੈ। ਇਸ ਹਿੰਸਕ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ।

ਨੂਹ ਵਿੱਚ ਹੋਈ ਹਿੰਸਾ ਨੂੰ ਲੈ ਕੇ ਹੁਣ ਤੱਕ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਐੱਮ ਮਨੋਹਰ ਲਾਲ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉੱਥੇ ਹੀ ਸੀਐੱਮ ਨੇ ਉਕਤ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ। ਮੇਵਾਤ ਵਿਚ ਹੋਈ ਹਿੰਸਾ ਨੂੰ ਲੈ ਕੇ ਸੀਐੱਮ ਮਨੋਹਰ ਲਾਲ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਨੂੰ ਕੇਂਦਰ ਤੋਂ ਹਰਿਆਣਾ ਪੁਲਿਸ ਦੀਆਂ 30 ਅਤੇ ਅਰਧ ਸੈਨਿਕ ਬਲਾਂ ਦੀਆਂ 20 ਟੁਕੜੀਆਂ ਮਿਲੀਆਂ ਹਨ। 14 ਯੂਨਿਟ ਨੂਹ, 3 ਪਲਵਲ, 2 ਫਰੀਦਾਬਾਦ ਅਤੇ ਇਕ ਗੁਰੂਗ੍ਰਾਮ ਭੇਜੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਜ਼ਿਸ਼ਕਰਤਾਵਾਂ ਦੀ ਲਗਾਤਾਰ ਪਛਾਣ ਕੀਤੀ ਜਾ ਰਹੀ ਹੈ। ਹੁਣ ਤੱਕ ਕੁੱਲ 116 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਨੂਹ ਵਿੱਚ ਹੋਈ ਹਿੰਸਾ ਕਾਰਨ ਜ਼ਿਲ੍ਹੇ ਵਿਚ ਜ਼ਖ਼ਮੀਆਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ। ਪੈਰਾ ਮਿਲਟਰੀ ਫੋਰਸ ਦੀਆਂ 15 ਕੰਪਨੀਆਂ ਫੀਲਡ ‘ਚ ਹਨ। ਡਿਪਟੀ ਕਮਿਸ਼ਨਰ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਅਫਵਾਹਾਂ ‘ਤੇ ਧਿਆਨ ਨਾ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਵਿੱਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਡਿਊਟੀ ਮੈਜਿਸਟ੍ਰੇਟ ਅਤੇ 6 ਸਪੈਸ਼ਲ ਡਿਊਟੀ ਮੈਜਿਸਟ੍ਰੇਟ ਇਲਾਕਾ ਵਾਰ ਨਿਯੁਕਤ ਕੀਤੇ ਗਏ ਹਨ।

ਕਈ ਪਿੰਡਾਂ ਦੇ ਲੋਕ ਹਿੰਸਾ ਦੇ ਡਰ ਤੋਂ ਹੋਰ ਥਾਵਾਂ ਵੱਲ ਭੱਜ ਗਏ ਹਨ। ਕਈਆਂ ਨੇ ਪਿੰਡ ਦੇ ਨਾਲ ਲੱਗਦੀ ਅਰਾਵਲੀ ਪਹਾੜੀ ‘ਤੇ ਆਪਣਾ ਟਿਕਾਣਾ ਬਣਾ ਲਿਆ ਹੈ।
ਨੂਹ ਵਿੱਚ ਹੋਈ ਹਿੰਸਾ ਨੂੰ ਲੈ ਕੇ ਹਰਿਆਣਾ ਦੇ ਡਿਪਟੀ ਸੀਐੱਮ ਨੇ ਵੱਡਾ ਬਿਆਨ ਦਿੱਤਾ ਹੈ। ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਯਾਤਰਾ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ।

The post ਹਰਿਆਣਾ ਹਿੰਸਾ 'ਚ ਹੁਣ ਤੱਕ 116 ਦੀ ਗ੍ਰਿਫਤਾਰੀ, ਦਿੱਲੀ ਬਾਰਡਰ 'ਤੇ ਕੀਤਾ ਅਲਰਟ appeared first on TV Punjab | Punjabi News Channel.

Tags:
  • haryana-police
  • haryana-violence
  • india
  • manohar-lal-khattar
  • news
  • top-news
  • trending-news


ਭਾਰਤ ਨੇ ਮੰਗਲਵਾਰ ਨੂੰ ਤੀਜੇ ਅਤੇ ਆਖਰੀ ਵਨਡੇ ਵਿੱਚ ਵੈਸਟਇੰਡੀਜ਼ ਨੂੰ 200 ਦੌੜਾਂ ਨਾਲ ਹਰਾ ਕੇ ਇੱਕ ਰੋਜ਼ਾ ਲੜੀ 2-1 ਨਾਲ ਆਪਣੇ ਨਾਂ ਕਰ ਲਈ। ਟੀਮ ਇੰਡੀਆ ਦੀ ਇਸ ਜਿੱਤ ਵਿੱਚ ਕਾਰਜਕਾਰੀ ਕਪਤਾਨ ਹਾਰਦਿਕ ਪੰਡਯਾ, ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਸੰਜੂ ਸੈਮਸਨ, ਮੁਕੇਸ਼ ਕੁਮਾਰ ਅਤੇ ਸ਼ਾਰਦੁਲ ਠਾਕੁਰ ਨੇ ਅਹਿਮ ਯੋਗਦਾਨ ਪਾਇਆ। ਭਾਰਤ ਦੀ ਇਸ ਜਿੱਤ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਦੇ ਪ੍ਰਦਰਸ਼ਨ ‘ਤੇ ਗੱਲ ਕੀਤੀ। ਉਸ ਨੇ ਕਿਹਾ ਕਿ ਉਸ ਨੂੰ ਇਸ ਤਰ੍ਹਾਂ ਦੇ ਮੈਚ ਖੇਡਣ ਦਾ ਮਜ਼ਾ ਆਉਂਦਾ ਹੈ।

ਮੈਚ ਜਿੱਤਣ ਤੋਂ ਬਾਅਦ ਹਾਰਦਿਕ ਨੇ ਕਿਹਾ, ‘ਮੈਂ ਹਮੇਸ਼ਾ ਅਜਿਹੇ ਮੈਚਾਂ ਦੀ ਉਮੀਦ ਕਰਦਾ ਹਾਂ। ਇਹ ਇੱਕ ਅੰਤਰਰਾਸ਼ਟਰੀ ਮੈਚ ਤੋਂ ਵੱਧ ਹੈ। ਅਸੀਂ ਜਾਣਦੇ ਹਾਂ ਕਿ ਜੇ ਅਸੀਂ ਇੱਥੇ ਹਾਰ ਗਏ ਤਾਂ ਇੱਥੇ ਦਾਅ ‘ਤੇ ਕੀ ਸੀ। ਇਸ ਲਈ ਜਿਸ ਤਰ੍ਹਾਂ ਅਸੀਂ ਇਸ ਮੈਚ ‘ਚ ਖੇਡੇ ਅਤੇ ਜਿਸ ਤਰ੍ਹਾਂ ਨਾਲ ਲੜਕੇ ਅੱਗੇ ਆਏ, ਉਨ੍ਹਾਂ ਨੇ ਆਪਣਾ ਕਿਰਦਾਰ ਦਿਖਾਇਆ ਹੈ।

ਇਸ ਮੈਚ ‘ਚ ਪੰਡਯਾ ਨੇ ਸਿਰਫ 4 ਓਵਰ ਗੇਂਦਬਾਜ਼ੀ ਕੀਤੀ, ਉਸ ਨੂੰ ਇੱਥੇ ਕੋਈ ਵਿਕਟ ਨਹੀਂ ਮਿਲੀ ਪਰ ਉਸ ਨੇ ਇੱਥੇ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ। ਇਸ ਸਟਾਰ ਆਲਰਾਊਂਡਰ ਨੇ 52 ਗੇਂਦਾਂ ‘ਚ 4 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਨਾਬਾਦ 70 ਦੌੜਾਂ ਬਣਾਈਆਂ। ਜਦੋਂ ਉਨ੍ਹਾਂ ਤੋਂ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਵਿਰਾਟ ਕੋਹਲੀ ਨੂੰ ਜਾਂਦਾ ਹੈ।

ਪੰਡਯਾ ਨੇ ਕਿਹਾ, ‘ਦੋ ਦਿਨ ਪਹਿਲਾਂ ਮੇਰੀ ਵਿਰਾਟ ਨਾਲ ਬਹੁਤ ਚੰਗੀ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਇਨਪੁਟ ਦਿੱਤਾ, ਉਹ ਕੰਮ ਆਇਆ। ਉਹ ਮੈਨੂੰ ਇੱਥੇ ਆਏ ਪਹਿਲੇ ਦਿਨ ਤੋਂ ਲਗਭਗ 7 ਜਾਂ 8 ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੇ ਦੇਖ ਰਿਹਾ ਹੈ। ਉਸ ਕੋਲ ਕੁਝ ਨੁਕਤੇ ਸਨ, ਜਿਨ੍ਹਾਂ ਨੇ ਸੱਚਮੁੱਚ ਮੇਰੀ ਮਦਦ ਕੀਤੀ. ਉਹ ਚਾਹੁੰਦਾ ਸੀ ਕਿ ਮੈਂ ਕ੍ਰੀਜ਼ ‘ਤੇ ਕੁਝ ਸਮਾਂ ਬਿਤਾਵਾਂ ਅਤੇ 50 ਓਵਰਾਂ ਦੇ ਫਾਰਮੈਟ ਨੂੰ ਖੇਡਣ ਦੀ ਆਦਤ ਪਾਵਾਂ ਕਿਉਂਕਿ ਅਸੀਂ ਬਹੁਤ ਸਾਰੇ ਟੀ-20 ਮੈਚ ਖੇਡੇ ਹਨ।

ਇਸ ਨੌਜਵਾਨ ਖਿਡਾਰੀ ਨੇ ਕਿਹਾ, ‘ਇੱਕ ਵਾਰ ਜਦੋਂ ਤੁਸੀਂ ਹਿੱਟ ਮਾਰਦੇ ਹੋ, ਤੁਸੀਂ ਤੁਰੰਤ ਲੈਅ ਵਿੱਚ ਆ ਜਾਂਦੇ ਹੋ ਅਤੇ ਫਿਰ ਹਾਲਾਤ ਬਦਲ ਜਾਂਦੇ ਹਨ। ਮੈਂ ਉਸਦਾ ਧੰਨਵਾਦੀ ਹਾਂ ਕਿ ਉਸਨੇ ਮੇਰੇ ਨਾਲ ਆਪਣਾ ਅਨੁਭਵ ਸਾਂਝਾ ਕੀਤਾ।

ਇਸ ਮੌਕੇ ਪੰਡਯਾ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਨਾ ਖੇਡਣ ‘ਤੇ ਕੋਚ ਰਾਹੁਲ ਦ੍ਰਾਵਿੜ ਦੀ ਗੱਲ ਨੂੰ ਦੁਹਰਾਇਆ ਕਿ ਟੀਮ ਵਿਸ਼ਵ ਕੱਪ ਅਤੇ ਏਸ਼ੀਆ ਕੱਪ ਤੋਂ ਪਹਿਲਾਂ ਇੱਥੇ ਨੌਜਵਾਨ ਖਿਡਾਰੀਆਂ ਨੂੰ ਅਜ਼ਮਾਉਣਾ ਚਾਹੁੰਦੀ ਹੈ ਅਤੇ ਰੋਹਿਤ ਅਤੇ ਵਿਰਾਟ ਟੀਮ ਦਾ ਅਨਿੱਖੜਵਾਂ ਅੰਗ ਹਨ।

The post IND Vs WI: ਜਿੱਤ ਤੋਂ ਬਾਅਦ ਹਾਰਦਿਕ ਪੰਡਯਾ ਨੇ ਖੋਲ੍ਹਿਆ ਆਪਣੀ ਬੱਲੇਬਾਜ਼ੀ ਦਾ ਰਾਜ਼, ਵਿਰਾਟ ਕੋਹਲੀ ਨੂੰ ਦਿੱਤਾ ਕ੍ਰੈਡਿਟ appeared first on TV Punjab | Punjabi News Channel.

Tags:
  • hardik-pandya-batting
  • sports
  • sports-news-in-punjabi
  • tv-punjab-news
  • virat-kohli-hardik-pandya-bonding

ਜੰਮੂ-ਕਸ਼ਮੀਰ ਦਾ ਸੀਕ੍ਰੇਟ ਡੇਸ਼ਟੀਨੇਸ਼ਨ 'ਕੇਰਨ', ਜੋ ਸੈਲਾਨੀਆਂ ਨੂੰ ਕਰਦਾ ਹੈ ਆਕਰਸ਼ਿਤ

Wednesday 02 August 2023 07:00 AM UTC+00 | Tags: jammu-and-kashmir jammu-and-kashmir-tourist-destinations jammu-and-kashmir-tourist-places keran-village travel travel-news-in-punjabi tv-punjab-news


Jammu and Kashmirs Keran village: ਜੰਮੂ-ਕਸ਼ਮੀਰ ਦਾ ਗੁਪਤ ਟਿਕਾਣਾ ਕੇਰਨ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਇਹ ਸੈਰ-ਸਪਾਟਾ ਸਥਾਨ ਦੇਸ਼ ਅਤੇ ਦੁਨੀਆ ਦੇ ਸੈਲਾਨੀਆਂ ਵਿੱਚ ਪ੍ਰਸਿੱਧ ਹੋ ਰਿਹਾ ਹੈ। ਕੇਰਨ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਆ ਰਹੇ ਹਨ। ਇੱਥੋਂ ਦੀ ਸੁੰਦਰਤਾ ਸੈਲਾਨੀਆਂ ਨੂੰ ਮੋਹ ਲੈਂਦੀ ਹੈ। ਵੈਸੇ ਵੀ ਜੰਮੂ-ਕਸ਼ਮੀਰ ਨੂੰ ਧਰਤੀ ‘ਤੇ ਸਵਰਗ ਕਿਹਾ ਜਾਂਦਾ ਹੈ, ਕਿਉਂਕਿ ਇੱਥੋਂ ਦੀ ਕੁਦਰਤੀ ਸੁੰਦਰਤਾ ਸੈਲਾਨੀਆਂ ਦਾ ਦਿਲ ਜਿੱਤ ਲੈਂਦੀ ਹੈ। ਕਸ਼ਮੀਰ ‘ਚ ਸਥਿਤ ਡਲ ਝੀਲ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਇੱਥੇ ਆਉਂਦੇ ਹਨ। ਕੇਰਨ ਲੰਬੇ ਸਮੇਂ ਤੋਂ ਇੱਕ ਲੁਕਿਆ ਹੋਇਆ ਸੈਰ-ਸਪਾਟਾ ਸਥਾਨ ਸੀ ਅਤੇ ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਸਨ।

ਕਿੱਥੇ ਹੈ ਕੇਰਨ ਪਿੰਡ ?
ਕੇਰਨ ਪਿੰਡ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਹੈ। ਇਹ ਪਿੰਡ ਨੀਲਮ ਨਦੀ ਦੇ ਕੰਢੇ ਵਸਿਆ ਹੋਇਆ ਹੈ ਜਿਸ ਨੂੰ ਕਿਸ਼ਨਗੰਗਾ ਵੀ ਕਿਹਾ ਜਾਂਦਾ ਹੈ। ਹੁਣ ਤੱਕ ਇਸ ਜਗ੍ਹਾ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ, ਹੁਣ ਬਹੁਤ ਸਾਰੇ ਸੈਲਾਨੀ ਇੱਥੇ ਆ ਰਹੇ ਹਨ। ਹੁਣ ਇਹ ਸਥਾਨ ਸੈਰ ਸਪਾਟੇ ਦੇ ਲਿਹਾਜ਼ ਨਾਲ ਸੈਲਾਨੀਆਂ ਦਾ ਧਿਆਨ ਖਿੱਚ ਰਿਹਾ ਹੈ। ਨੀਲਮ ਘਾਟੀ ਦੀ ਖੂਬਸੂਰਤੀ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਸੈਲਾਨੀ ਇੱਥੇ ਆ ਰਹੇ ਹਨ। ਇਹ ਘਾਟੀ ਸਮੁੰਦਰ ਤਲ ਤੋਂ 9634 ਫੁੱਟ ਦੀ ਉਚਾਈ ‘ਤੇ ਹੈ। ਸੈਲਾਨੀ ਇੱਥੋਂ 360 ਡਿਗਰੀ ਦਾ ਨਜ਼ਾਰਾ ਦੇਖ ਸਕਦੇ ਹਨ। ਚਾਰੇ ਪਾਸੇ ਹਰੇ ਭਰੇ ਜੰਗਲ ਅਤੇ ਮੈਦਾਨ ਹਨ। ਸੈਲਾਨੀ ਇੱਥੇ ਨਦੀਆਂ, ਵਾਦੀਆਂ, ਪਹਾੜਾਂ ਅਤੇ ਝਰਨੇ ਦੇਖ ਸਕਦੇ ਹਨ।

ਭਾਰਤ ਸਰਕਾਰ ਨੇ ਹਾਲ ਹੀ ਵਿੱਚ ਕੇਰਨ, ਗੁਰੇਜ਼, ਤੰਗਧਾਰ, ਮਾਛਿਲ ਅਤੇ ਬੰਗੁਸ ਵਰਗੇ ਸਰਹੱਦੀ ਖੇਤਰਾਂ ਨੂੰ ਸੈਰ ਸਪਾਟੇ ਦੇ ਨਕਸ਼ੇ ‘ਤੇ ਲਿਆਉਣ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ, ਜਿਸ ਨਾਲ ਸਥਾਨਕ ਆਬਾਦੀ ਖੁਸ਼ ਹੈ। ਮਕਬੂਜ਼ਾ ਕਸ਼ਮੀਰ ਦੇ ਨੇੜੇ ਹੋਣ ਕਾਰਨ ਪਹਿਲਾਂ ਇੱਥੇ ਬਹੁਤ ਘੱਟ ਸੈਲਾਨੀ ਆਉਂਦੇ ਸਨ ਪਰ ਹੁਣ ਇਹ ਥਾਂ ਸੈਲਾਨੀਆਂ ਲਈ ਨਵੀਂ ਖਿੱਚ ਦਾ ਕੇਂਦਰ ਬਣ ਰਹੀ ਹੈ। ਇੱਥੋਂ ਦਾ ਸ਼ਾਂਤੀ ਅਤੇ ਆਰਾਮਦਾਇਕ ਮਾਹੌਲ ਸੈਲਾਨੀਆਂ ਨੂੰ ਖੁਸ਼ ਕਰਦਾ ਹੈ। ਜੇਕਰ ਤੁਸੀਂ ਜੰਮੂ-ਕਸ਼ਮੀਰ ਦਾ ਦੌਰਾ ਕਰ ਰਹੇ ਹੋ, ਤਾਂ ਤੁਸੀਂ ਇੱਥੇ ਵੀ ਜਾ ਸਕਦੇ ਹੋ ਅਤੇ ਇਸਦੀ ਸੁੰਦਰਤਾ ਦਾ ਆਨੰਦ ਮਾਣ ਸਕਦੇ ਹੋ।

The post ਜੰਮੂ-ਕਸ਼ਮੀਰ ਦਾ ਸੀਕ੍ਰੇਟ ਡੇਸ਼ਟੀਨੇਸ਼ਨ ‘ਕੇਰਨ’, ਜੋ ਸੈਲਾਨੀਆਂ ਨੂੰ ਕਰਦਾ ਹੈ ਆਕਰਸ਼ਿਤ appeared first on TV Punjab | Punjabi News Channel.

Tags:
  • jammu-and-kashmir
  • jammu-and-kashmir-tourist-destinations
  • jammu-and-kashmir-tourist-places
  • keran-village
  • travel
  • travel-news-in-punjabi
  • tv-punjab-news

Nitin Desai Death: ਬਾਲੀਵੁੱਡ ਦੇ ਵੱਡੇ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਕੀਤੀ ਖੁਦਕੁਸ਼ੀ, ਧੋਖਾਧੜੀ ਦਾ ਲੱਗਿਆ ਸੀ ਆਰੋਪ

Wednesday 02 August 2023 07:30 AM UTC+00 | Tags: art-director-nitin-desai director-nitin-desai entertainment entertainment-news-in-punjabi nitin-desai-committee-suicide nitin-desai-death rip-nitin-desai trending-news-today tv-punjab-news


Nitin Desai Committee Suicide: ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ, ਉਨ੍ਹਾਂ ਨੇ ਮੁੰਬਈ ਦੇ ਐਨਡੀ ਸਟੂਡੀਓ ਵਿੱਚ ਖੁਦਕੁਸ਼ੀ ਕਰ ਲਈ। ਨਿਤਿਨ ਦੇਸਾਈ ‘ਤੇ ਕੁਝ ਦਿਨ ਪਹਿਲਾਂ 51 ਲੱਖ ਦੀ ਧੋਖਾਧੜੀ ਦਾ ਦੋਸ਼ ਲੱਗਾ ਸੀ। ਨਿਤਿਨ ਦੇਸਾਈ ਨੇ ਕਰਜਤ ਨੇੜੇ ਐਨਡੀ ਸਟੂਡੀਓ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਸਵੇਰੇ ਸਫਾਈ ਕਰਮਚਾਰੀਆਂ ਨੇ ਉਸ ਨੂੰ ਇਸ ਹਾਲਤ ਵਿੱਚ ਪਾਇਆ।

ਬਾਲੀਵੁੱਡ ਨੂੰ ਕਈ ਯਾਦਗਾਰ ਸੈੱਟ ਦਿੱਤੇ ਗਏ ਹਨ
ਨਿਤਿਨ ਦੇਸਾਈ ਨੇ ਹਮ ਦਿਲ ਦੇ ਚੁਕੇ ਸਨਮ, ਲਗਾਨ, ਦੇਵਦਾਸ, ਜੋਧਾ ਅਕਬਰ, ਮਿਸ਼ਨ ਕਸ਼ਮੀਰ, ਖੜੀ, ਸਵਦੇਸ਼ ਅਤੇ ਪ੍ਰੇਮ ਰਤਨ ਧਨ ਪਾਓ ਵਰਗੀਆਂ ਫਿਲਮਾਂ ਦੇ ਸੈੱਟ ਡਿਜ਼ਾਈਨ ਕੀਤੇ, ਉਨ੍ਹਾਂ ਨੂੰ ਚਾਰ ਵਾਰ ਸਰਬੋਤਮ ਕਲਾ ਨਿਰਦੇਸ਼ਨ ਲਈ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ। ਉਸਨੂੰ 2000 ਵਿੱਚ ਹਮ ਦੁਲ ਦੇ ਚੁਕੇ ਸਨਮ ਅਤੇ 2003 ਵਿੱਚ ਦੇਵਦਾਸ ਲਈ ਸਰਵੋਤਮ ਕਲਾ ਨਿਰਦੇਸ਼ਕ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਨਿਤਿਨ ਨੂੰ ਫਿਲਮ ‘ਹਿਰਸ਼ਾਂਦ ਫੈਕਟਰੀ’ ਲਈ ਸਰਵੋਤਮ ਕਲਾ ਨਿਰਦੇਸ਼ਕ ਵਜੋਂ ਮਹਾਰਾਸ਼ਟਰ ਰਾਜ ਫਿਲਮ ਪੁਰਸਕਾਰ ਮਿਲ ਚੁੱਕਾ ਹੈ।

The post Nitin Desai Death: ਬਾਲੀਵੁੱਡ ਦੇ ਵੱਡੇ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਕੀਤੀ ਖੁਦਕੁਸ਼ੀ, ਧੋਖਾਧੜੀ ਦਾ ਲੱਗਿਆ ਸੀ ਆਰੋਪ appeared first on TV Punjab | Punjabi News Channel.

Tags:
  • art-director-nitin-desai
  • director-nitin-desai
  • entertainment
  • entertainment-news-in-punjabi
  • nitin-desai-committee-suicide
  • nitin-desai-death
  • rip-nitin-desai
  • trending-news-today
  • tv-punjab-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form