ਬ੍ਰਿਜਭੂਸ਼ਣ ਸ਼ਰਨ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, NGT ਨੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਦਿੱਤੇ ਜਾਂਚ ਦੇ ਹੁਕਮ

ਜਿ.ਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ। ਉਸ ਦੇ ਖਿਲਾਫ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਨੇ ਵੀਰਵਾਰ (3 ਅਗਸਤ) ਨੂੰ ਜਾਂਚ ਦੇ ਹੁਕਮ ਦਿੱਤੇ ਹਨ।

BrijBhushan Illegal Mining Case
BrijBhushan Illegal Mining Case

ਰਾਜਾ ਰਾਮ ਸਿੰਘ ਨਾਂ ਦੇ ਵਿਅਕਤੀ ਨੇ ਗੋਂਡਾ ਦੇ 3 ਪਿੰਡਾਂ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ‘ਚ ਬ੍ਰਿਜ ਭੂਸ਼ਣ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਐਨਜੀਟੀ ਨੇ ਜਾਂਚ ਲਈ ਇੱਕ ਸਾਂਝੀ ਕਮੇਟੀ ਬਣਾਈ ਹੈ, ਜਿਸ ਵਿੱਚ ਵਾਤਾਵਰਨ ਮੰਤਰਾਲਾ, ਸੀਪੀਸੀਬੀ, ਸਵੱਛ ਗੰਗਾ ਲਈ ਰਾਸ਼ਟਰੀ ਮਿਸ਼ਨ, ਯੂਪੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਗੋਂਡਾ ਦੇ ਡੀਐਮ ਸ਼ਾਮਲ ਹਨ। ਕਮੇਟੀ ਗੈਰ-ਕਾਨੂੰਨੀ ਮਾਈਨਿੰਗ ਅਤੇ ਓਵਰਲੋਡ ਟਰੱਕਾਂ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦੀ ਜਾਂਚ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਕਮੇਟੀ ਨੂੰ ਇਕ ਹਫ਼ਤੇ ਅੰਦਰ ਉਨ੍ਹਾਂ ਥਾਵਾਂ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ, ਜਿੱਥੇ ਨਾਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਆਈਆਂ ਹਨ। ਜਾਂਚ ਤੋਂ ਬਾਅਦ ਕਮੇਟੀ ਨੂੰ 7 ਨਵੰਬਰ ਤੱਕ ਰਿਪੋਰਟ ਦਾਖਲ ਕਰਨੀ ਪਵੇਗੀ। ਸ਼ਿਕਾਇਤਕਰਤਾ ਨੇ ਗੋਂਡਾ ਦੇ ਮਜਾਰਥ, ਜੈਤਪੁਰ ਅਤੇ ਨਵਾਬਗੰਜ ਪਿੰਡਾਂ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਰੋਜ਼ਾਨਾ 700 ਤੋਂ ਵੱਧ ਓਵਰਲੋਡ ਟਰੱਕਾਂ ਦੇ ਚੱਲਣ ਕਾਰਨ ਸੜਕਾਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਹੈ।

The post ਬ੍ਰਿਜਭੂਸ਼ਣ ਸ਼ਰਨ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, NGT ਨੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਦਿੱਤੇ ਜਾਂਚ ਦੇ ਹੁਕਮ appeared first on Daily Post Punjabi.



Previous Post Next Post

Contact Form