ਮੁੰਡੇ ਨੂੰ ਵਿਆਹ ਵਾਲੇ ਦਿਨ ਮਜ਼ਾਕ ਕਰਨਾ ਪਿਆ ਮਹਿੰਗਾ! ਲਾੜੀ ਨੇ ਦੂਜੇ ਹੀ ਦਿਨ ਮੰਗ ਲਿਆ ਤਲਾਕ

ਮੀਆਂ-ਬੀਬੀ ਵਿਚ ਛੋਟੀ-ਮੋਟੀ ਤਕਰਾਰ ਹੁੰਦੀ ਰਹਿੰਦੀ ਹੈ। ਇਸ ਦੇ ਬਾਵਜੂਦ ਰਿਸ਼ਤੇ ਵਿੱਚ ਪਿਆਰ ਅਤੇ ਮਿਠਾਸ ਬਣੀ ਰਹਿੰਦੀ ਹੈ। ਪਰ ਇੱਕ ਨਵ-ਵਿਆਹੀ ਔਰਤ ਆਪਣੇ ਵਿਆਹ ਵਾਲੇ ਦਿਨ ਲਾੜੇ ਦੀ ਹਰਕਤ ਤੋਂ ਇੰਨੀ ਨਾਰਾਜ਼ ਹੋਈ ਕਿ ਅਗਲੇ ਹੀ ਦਿਨ ਉਸ ਨੇ ਤਲਾਕ ਮੰਗ ਲਿਆ। ਸੁਣਨ ਵਿੱਚ ਅਜੀਬ ਲੱਗੇਗਾ, ਪਰ ਇਹ ਸੱਚਾਈ ਹੈ। ਔਰਤ ਅੜੀ ਹੋਈ ਹੈ ਕਿ ਜਦੋਂ ਉਸ ਨੇ ਮਨ੍ਹਾ ਕੀਤਾ ਸੀ ਤਾਂ ਉਸ ਨੇ ਅਜਿਹਾ ਕਿਉਂ ਕੀਤਾ। ਆਓ ਜਾਣਦੇ ਹਾਂ ਵਿਆਹ ਵਾਲੇ ਦਿਨ ਕੀ ਹੋਇਆ।

ਬ੍ਰਿਟੇਨ ਦੀ ਇਸ ਔਰਤ ਨੇ ਆਪਣੀ ਪਛਾਣ ਲੁਕਾਉਂਦੇ ਹੋਏ ਸੋਸ਼ਲ ਡਿਸਕਸ਼ਨ ਫੋਰਮ ਰੈਡਿਟ ‘ਤੇ ਸਾਰੀ ਕਹਾਣੀ ਦੱਸੀ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਔਰਤ ਦਾ ਕਹਿਣਾ ਹੈ ਕਿ ਉਸ ਨੇ ਵਿਆਹ ਦੇ ਦੂਜੇ ਦਿਨ ਹੀ ਆਪਣੇ ਪਤੀ ਤੋਂ ਤਲਾਕ ਮੰਗ ਲਿਆ ਸੀ। ਪਰ ਜਦੋਂ ਤੁਹਾਨੂੰ ਇਸ ਬ੍ਰੇਕਅੱਪ ਦਾ ਕਾਰਨ ਪਤਾ ਲੱਗੇਗਾ, ਤਾਂ ਤੁਸੀਂ ਵੀ ਆਪਣੇ ਮੱਥੇ ‘ਤੇ ਹੱਥ ਮਾਰੋਗੇ।

woman ask for divorce

ਔਰਤ ਦਾ ਵਿਆਹ ਕ੍ਰਿਸਮਸ ਤੋਂ ਠੀਕ ਪਹਿਲਾਂ ਹੋਇਆ ਸੀ। ਪਰ ਅਗਲੇ ਹੀ ਦਿਨ ਗੱਲ ਤਲਾਕ ਤੱਕ ਪਹੁੰਚ ਗਈ। ਔਰਤ ਨੇ ਦੱਸਿਆ ਕਿ ਸਾਲ 2020 ‘ਚ ਪ੍ਰੇਮੀ ਨੇ ਉਸ ਨੂੰ ਪ੍ਰਪੋਜ਼ ਕੀਤਾ ਸੀ। ਫਿਰ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਪਰ ਵਿਆਹ ਵਾਲੇ ਦਿਨ ਪ੍ਰੇਮੀ ਨੇ ਅਜਿਹਾ ਕਰ ਦਿੱਤਾ, ਜਿਸ ਨੂੰ ਦੇਖ ਕੇ ਔਰਤ ਗੁੱਸੇ ‘ਚ ਆ ਗਈ।

ਔਰਤ ਦਾ ਕਹਿਣਾ ਹੈ ਕਿ ਦੋਵਾਂ ਨੇ ਵਿਆਹ ਸਮਾਗਮ ਦੀ ਅੱਧੀ-ਅੱਧੀ ਜ਼ਿੰਮੇਵਾਰੀ ਲਈ ਸੀ। ਪਰ ਬੁਆਏਫ੍ਰੈਂਡ ਮਨਮੌਜੀ ਸੀ। ਇਸ ਕਾਰਨ ਔਰਤ ਨੂੰ ਉਸ ਨਾਲ ਵੀ ਸਮਝੌਤਾ ਕਰਨਾ ਪਿਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਸ ਵਿਅਕਤੀ ਨੇ ਅਜਿਹਾ ਕੀ ਕੀਤਾ, ਜਿਸ ਨਾਲ ਔਰਤ ਨੂੰ ਗੁੱਸਾ ਆ ਗਿਆ। ਦਰਅਸਲ, ਔਰਤ ਨੇ ਆਪਣੇ ਬੁਆਏਫ੍ਰੈਂਡ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਰਿਸੈਪਸ਼ਨ ‘ਤੇ ਉਸ ਦੇ ਚਿਹਰੇ ‘ਤੇ ਕੇਕ ਨਹੀਂ ਮਲੇਗਾ। ਉਹ ਵੀ ਇਸ ਗੱਲ ‘ਤੇ ਸਹਿਮਤ ਹੋ ਗਿਆ। ਪਰ ਆਖ਼ਰੀ ਪਲ ਉਸ ਨੂੰ ਮਜ਼ਾਕ ਸੁਝ ਗਿਆ ਤੇ ਉਸ ਨੇ ਉਸ ਦੇ ਚਿਹਰੇ ‘ਤੇ ਕੇਕ ਮਲ ਦਿੱਤਾ।

ਇਹ ਵੀ ਪੜ੍ਹੋ : US : ਹਵਾਈ ‘ਚ ਤਬਾਹੀ, ਜੰਗਲਾਂ ‘ਚ ਅੱਗ ਨਾਲ 53 ਮੌਤਾਂ, 1000 ਤੋਂ ਵੱਧ ਬਿਲਡਿੰਗਾਂ ਸੜੀਆਂ

ਬੁਆਏਫ੍ਰੈਂਡ ਦੀ ਇਸ ਹਰਕਤ ਨੇ ਔਰਤ ਨੂੰ ਇੰਨਾ ਗੁੱਸਾ ਦਿੱਤਾ ਕਿ ਉਹ ਤਲਾਕ ਲੈਣ ‘ਤੇ ਅੜ ਗਈ। ਔਰਤ ਨੇ ਕਿਹਾ ਕਿ ਇਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਪਰ ਉਸਨੇ ਜ਼ਬਰਦਸਤੀ ਮੇਰਾ ਸਿਰ ਫੜ ਲਿਆ ਅਤੇ ਕੇਕ ‘ਤੇ ਮੇਰੇ ਚਿਹਰੇ ਨੂੰ ਜ਼ੋਰ ਨਾਲ ਦੇ ਮਾਰਿਆ। ਔਰਤ ਨੇ ਲੋਕਾਂ ਨੂੰ ਪੁੱਛਿਆ – ਹੁਣ ਤੁਸੀਂ ਦੱਸੋ ਕਿ ਉਹ ਗਲਤ ਸੀ ਜਾਂ ਨਹੀਂ? ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਔਰਤ ਦੇ ਫੈਸਲੇ ਨੂੰ ਸਹੀ ਦੱਸ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਮੁੰਡੇ ਨੂੰ ਵਿਆਹ ਵਾਲੇ ਦਿਨ ਮਜ਼ਾਕ ਕਰਨਾ ਪਿਆ ਮਹਿੰਗਾ! ਲਾੜੀ ਨੇ ਦੂਜੇ ਹੀ ਦਿਨ ਮੰਗ ਲਿਆ ਤਲਾਕ appeared first on Daily Post Punjabi.



source https://dailypost.in/latest-punjabi-news/woman-ask-for-divorce/
Previous Post Next Post

Contact Form