TheUnmute.com – Punjabi News: Digest for August 12, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

11 ਅਗਸਤ, ਜਨਮ ਦਿਨ 'ਤੇ ਵਿਸ਼ੇਸ਼: ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ

Friday 11 August 2023 05:44 AM UTC+00 | Tags: breaking-news famous-punjbai-writter news punjab punjab-literature sikh sikh-historian-principal-swaran-singh sikh-history swaran-singh-chuslewarh

ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ

ਕਿਸੇ ਸਮੇਂ ਸਰਦਾਰ ਨਾਹਰ ਸਿੰਘ ਐੱਮ. ਏ. ਹੁਣਾਂ ਕਿਹਾ ਸੀ, ਸਿੱਖ ਇਤਿਹਾਸ ਨਾਲ ਕੇਵਲ ਕੋਈ ਸਿੱਖ ਸਿਧਾਂਤ ਦਾ ਜਾਣੂ ਸਿੱਖ ਹੀ ਇਨਸਾਫ ਕਰ ਸਕਦਾ ਹੈ। ਤਵਾਰੀਖ਼ ਇਸ ਗੱਲ ਦੀ ਗਵਾਹ ਹੈ ਕਿ ਸਿੱਖਾਂ ਨੇ ਇਤਹਾਸ ਸਿਰਜਿਆ ਬਹੁਤ ਪਰ ਉਸਨੂੰ ਆਪਣੀ ਕਲਮ ਨਾਲ ਲਿਖਿਆ ਬਹੁਤਾ ਮੁਸਲਮਾਨਾਂ, ਹਿੰਦੂਆਂ ਤੇ ਗੋਰਿਆਂ ਨੇ, ਉਪਰੋਂ ਸਿਤਮ ਜ਼ਰੀਫ਼ੀ ਇਹ ਕਿ ਰਾਜਨੀਤਿਕ, ਮਜ਼ਹਬੀ ਨਫ਼ਰਤ ਕਰਕੇ ਸਿੱਖ ਤਵਾਰੀਖ਼ ਦੇ ਨੈਣ ਨਕਸ਼ ਵਿਗਾੜ ਦਿੱਤੇ ਗਏ। ਭਲਾ ਹੋਵੇ ਸ.ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ ਹੁਣਾਂ ਦਾ ਜਿਨ੍ਹਾਂ ਸਿੱਖ ਇਤਹਾਸਕਾਰੀ ਦਾ ਬੀਜ ਬੀਜਿਆ।

ਸ.ਕਰਮ ਸਿੰਘ ਇਤਿਹਾਸਕਾਰ ਨੇ ਸਭ ਤੋਂ ਪਹਿਲ੍ਹਾਂ ਤੱਥ ਅਧਾਰਿਤ ਸਿੱਖ ਇਤਿਹਾਸਕਾਰੀ ਦੀ ਨੀਂਹ ਰੱਖੀ, ਜਿਸਨੂੰ ਅੱਗੇ ਬਾਵਾ ਪ੍ਰੇਮ ਸਿੰਘ ਹੋਤੀ, ਗੰਡਾ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਰਣਧੀਰ ਸਿੰਘ ਆਦਿ ਨੇ ਤੋਰਿਆ। ਇਨ੍ਹਾਂ ਵਿਦਵਾਨਾਂ ਤੋਂ ਅਗਲੀ ਨਸਲ ਦਾ ਸਿੱਖ ਇਤਿਹਾਸਕਾਰ ਹੈ, ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ। ਮਾਝੇ ਦਾ ਇਹ ਸਰਦਾਰ ਜ਼ਿੰਦਗੀ ਦੇ ਨੌ ਦਹਾਕੇ ਪੂਰੇ ਕਰ ਚੁੱਕਾ ਹੈ। ਸਿੱਖ ਇਤਿਹਾਸ 'ਤੇ ਉਹ ਵੀ ਖ਼ਾਸ ਤੌਰ 'ਤੇ 18ਵੀਂ ਸਦੀ ਦਾ ਇਨ੍ਹਾਂ ਦੀ ਰੂਹ ਦੀ ਖ਼ੁਰਾਕ ਹੈ। ਗੁਰਮੁਖੀ, ਹਿੰਦੀ, ਅੰਗਰੇਜ਼ੀ, ਉਰਦੂ, ਫ਼ਾਰਸੀ, ਅਰਬੀ ਜ਼ੁਬਾਨਾਂ ਦਾ ਮਾਹਰ ਇਹ ਦਾਨਿਸ਼ਵਰ ਹੁਣ ਤੱਕ ਪੰਜ ਕਿਤਾਬਾਂ ਤੇ ਬੇਅੰਤ ਲੇਖ ਸਿੱਖ ਇਤਹਾਸ ਦੀ ਝੋਲੀ ਪਾ ਚੁੱਕਾ ਹੈ।

ਪ੍ਰਿੰਸੀਪਲ ਸਵਰਨ ਸਿੰਘ ਹੁਣਾਂ ਦਾ ਜਨਮ 11 ਅਗਸਤ 1930 ਈਸਵੀ ਨੂੰ ਮਾਝੇ ਪੱਟੀ ਇਲਾਕੇ ਦੇ ਘੁੱਗ ਵੱਸਦੇ ਪਿੰਡ ਚੂਸਲੇਵਾੜ ਵਿਚ ਸ.ਅਰਜਨ ਸਿੰਘ ਹੁਣਾਂ ਦੇ ਘਰ ਮਾਤਾ ਬਲਵੰਤ ਕੌਰ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਵੱਡ ਵੱਡੇਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਖਡੂਰ ਸਾਹਿਬ ਤੋਂ ਉੱਠ ਕੇ ਇਸ ਪਿੰਡ ਵਿਚ ਆਣ ਆਬਾਦ ਹੋਏ ਸਨ। ਸ.ਅਰਜਨ ਸਿੰਘ ਹੁਣੀ ਆਪਣੇ ਪਿੰਡ ਦੇ ਵਾਹਿਦ ਇਕੋ ਇਕ ਆਦਮ ਸਨ, ਜੋ ਗੁਰਮੁੱਖੀ ਦੇ ਨਾਲ-ਨਾਲ ਅੰਗਰੇਜ਼ੀ, ਉਰਦੂ, ਫ਼ਾਰਸੀ ਵੀ ਜਾਣਦੇ ਸਨ। ਇਨ੍ਹਾ ਹੀ ਨਹੀਂ ਸਗੋਂ ਖਾਲਸਾ ਕਾਲੇਜ ਦੇ ਪ੍ਰਿੰਸੀਪਲ ਵਾਦਨ ਨਾਲ ਵੀ ਉਨ੍ਹਾਂ ਦੇ ਬਹੁਤ ਚੰਗੇ ਤਾਅਲੁਕਾਤ ਸਨ।

ਸ.ਅਰਜਨ ਸਿੰਘ ਹੁਣਾਂ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਘਰ ਵਿਚ ਚਾਰ ਅਖ਼ਬਾਰ ਆਉਂਦੇ ਸਨ, ਇਸ ਤੋਂ ਇਲਾਵਾ ਕੌਮੀ ਰਸਾਲੇ ਤੇ ਉਰਦੂ, ਫ਼ਾਰਸੀ, ਗੁਰਮੁਖੀ ਆਦਿ ਜ਼ੁਬਾਨਾਂ ਦੀਆਂ ਕਿਤਾਬਾਂ ਦੀ ਵੀ ਭਰਮਾਰ ਸੀ। ਪ੍ਰਿੰਸੀਪਲ ਸਵਰਨ ਸਿੰਘ ਹੁਣੀ ਮੰਨਦੇ ਨੇ ਕਿ ਫ਼ਾਰਸੀ ਉਰਦੂ ਦੀ ਦਾਤ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ। ਪੜ੍ਹਨ ਲਈ ਪਹਿਲ੍ਹਾਂ ਪਿੰਡ ਦੇ ਗੁਰੂ ਘਰ ਦੇ ਭਾਈ ਦਇਆਲ ਸਿੰਘ ਹੁਣਾਂ ਦੇ ਕੋਲ ਪਰ ਉਨ੍ਹਾਂ ਦੇ ਸਖ਼ਤ ਸੁਭਾਅ ਤੋ ਉਕਤਾ ਕੇ ਜਾਣਾ ਬੰਦ ਕਰ ਦਿੱਤਾ। ਤਕਰੀਬਨ 1935-36 ਈਸਵੀ ਵਿਚ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਦਾਖ਼ਲ ਹੋਏ।

6ਵੀ ਤੋਂ 10ਵੀਂ ਤੱਕ ਦੀ ਪੜ੍ਹਾਈ ਪੱਟੀ ਤੋਂ ਕੀਤੀ। ਇਥੇ ਕੁਝ ਸਮੇਂ ਲਈ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲੇ ਵੀ ਆਪ ਦੇ ਹਮ ਜਮਾਤੀ ਰਹੇ। ਸਿੱਖ ਇਤਹਾਸ ਬਾਰੇ ਪੜ੍ਹਨ ਦੀ ਚੇਟਕ ਘਰ ਤੋਂ ਲੱਗੀ ਸੀ। ਗਰੈਜੂਏਸ਼ਨ ਸਿੱਖ ਨੈਸ਼ਨਲ ਕਾਲੇਜ ਕਾਦੀਆਂ ਤੋਂ ਕੀਤੀ ਤੇ ਅੰਗਰੇਜ਼ੀ ਲਿਟਰੇਚਰ ਵਿਚ ਐੱਮ. ਏ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੁਕਾਮਲ ਕੀਤੀ। ਇਸ ਸਮੇਂ ਵਿਚ ਬੀ.ਐੱਡ ਵੀ ਕਰ ਲਈ। ਫਿਰ 1962-63 ਵਿਚ ਫ਼ੌਜ ਦੇ ਤੋਪਖਾਨੇ ਵਿਚ ਬਤੌਰ ਕਮਿਸ਼ਨ ਅਫ਼ਸਰ ਭਰਤੀ ਹੋਏ। ਇਸ ਸਮੇਂ ਵਿਚ ਆਪ ਨੂੰ ਪੂਰਾ ਮੁਲਕ ਘੁੰਮਣ ਦਾ ਮੌਕਾ ਮਿਲਿਆ ਤੇ ਨਾਲ ਹੀ ਆਪਣੇ ਇਤਿਹਾਸ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਵਸੀਲੇ ਵੀ ਮਿਲੇ।

ਇਸ ਸਮੇਂ ਵਿਚ ਪੂਨਾ, ਪਟਨਾ, ਅਲੀਗੜ੍ਹ, ਲਖਨਊ, ਦਿੱਲੀ, ਬਰੇਲੀ, ਗਵਾਲੀਅਰ, ਅਮੀਨਾਬਾਦ ਆਦਿ ਦੀਆਂ ਫੌਜੀ ਤੇ ਪਬਲਿਕ ਲਾਇਬ੍ਰੇਰੀਆਂ ਵਿਚੋਂ ਸਿੱਖ ਇਤਹਾਸ ਨਾਲ ਸਬੰਧਿਤ ਕਾਫੀ ਨਕਲਾਂ ਤਿਆਰ ਕੀਤੀਆਂ ਤੇ ਨਾਲ ਕੁਤਬ ਫਰੋਸ਼ਾਂ ਦੇ ਕੋਲੋਂ ਮੂੰਹ ਮੰਗੀਆਂ ਰਕਮਾਂ ਦੇ ਪੁਰ ਪੁਰਾਣੇ ਖਰੜੇ ਵੀ ਖ਼ਰੀਦਦੇ ਰਹੇ। ਇਕ ਵਾਰ ਗਵਾਲੀਅਰ ਆਪ ਨੂੰ ਕਾਜੀ ਨੂਰ ਮੁਹੰਮਦ ਵਾਲਾ ਜੰਗਨਾਮਾ ਮਿਲ ਗਿਆ, ਜਿਸਦੀ ਕੀਮਤ ਉਸ ਵਕਤ ਉਸਨੇ 350 ਕਹੀ, ਰਕਮ ਆਪ ਕੋਲ ਹੈ ਨਹੀ ਸੀ ਪੂਰੀ ਸੋ ਆਪਣੀ ਘੜ੍ਹੀ ਉਸ ਵਕਤ ਉਸ
ਕੋਲ ਰੱਖ ਕੇ ਕਿਤਾਬ ਦੀ ਰੋਕ ਕਰ ਲਈ ਕਿ ਮਹੀਨੇ ਬਾਅਦ ਆ ਕੇ ਪੈਸੇ ਦੇ ਕੇ ਕਿਤਾਬ ਅਤੇ ਘੜੀ ਲੈ ਜਾਵਾਂਗਾ, ਜੇ ਨਾ ਆ ਸਕਿਆ ਤਾਂ ਕਿਤਾਬ ਦੇ ਨਾਲ ਘੜੀ ਵੀ ਕੁਤਬ ਫਰੋਸ਼ ਦੀ ਹੀ ਹੋਵੇਗੀ।

ਇਸ ਨੂੰ ਹੀ ਕਹਿੰਦੇ ਨੇ ਇਸ਼ਕ । 8 ਸਾਲ ਫੌਜ ਦੀ ਨੌਕਰੀ ਤੋਂ ਬਾਅਦ 1970 ਵਿਚ ਬਤੌਰ ਕੈਪਟਨ ਰਿਟਾਇਰਮੈਂਟ ਲੈ ਲਈ 'ਤੇ ਪਿੰਡ ਆ ਗਏ। ਹੁਣ ਆਪ ਨੇ ਬਤੌਰ ਅਧਿਆਪਕ ਘਰਿਆਲਾ (ਪੱਟੀ) ਦੇ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕੀਤੀ। ਛੁੱਟੀਆਂ ਦੇ ਦਿਨ੍ਹਾਂ ਵਿਚ ਪੰਜਾਬ ਦੇ ਪਿੰਡਾਂ ਨਾਲ ਲਗਦੇ ਵੱਡੇ ਸ਼ਹਰਾਂ ਵਿਚੋਂ ਸਿੱਖ ਇਤਿਹਾਸ ਨਾਲ ਸਬੰਧਿਤ ਜਾਣਕਾਰੀ 'ਤੇ ਕਿਤਾਬਾਂ ਇਕੱਠੀਆਂ ਕਰਨ ਤੁਰ ਪੈਂਦੇ। ਇਸ ਸਮੇਂ ਵਿਚ ਆਪ ਦੀ ਸਾਂਝ ਸ. ਸ਼ਮਸ਼ੇਰ ਸਿੰਘ ਅਸ਼ੋਕ, ਡਾ. ਜਸਵੰਤ ਸਿੰਘ ਨੇਕੀ, ਸ. ਭਾਨ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ ਆਦਿ ਨਾਲ ਪਈ, ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਪੂਰਾ ਸਹਿਯੋਗ ਦਿੰਦੇ ਰਹੇ। 1975 ਈਸਵੀ ਵਿਚ ਆਪ ਦਾ ਪਹਿਲਾ ਲੇਖ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਾਰੇ ਵਿਚ ਖੇਮਕਰਨ ਤੋਂ ਛਪਿਆ। ਇਸ ਤੋਂ ਪਿਛੋਂ ਤੇ ਕਲਮ ਦਾ ਪਰਵਾਹ ਨਿਰੰਤਰ ਤੁਰ ਪਿਆ, ਸੂਰਾ ਮੈਗਜ਼ੀਨ ਵਿਚ ਕਈ ਕਿਸ਼ਤਾਂ ਵਿਚ 18ਵੀਂ ਸਦੀ ਦੇ ਸਿੱਖ ਇਤਹਾਸ ਨਾਲ ਸਬੰਧਿਤ ਆਪਦੇ ਲੇਖ ਛਪਦੇ ਰਹੇ।

ਖਾਲਸਾ ਕਾਲੇਜ ਅੰਮ੍ਰਿਤਸਰ ਨੇ ਗਣੇਸ਼ ਦਾਸ ਵਡੇਹਰਾ ਦੀ ਫ਼ਾਰਸੀ ਕਿਤਾਬ 'ਚਹਾਰ ਬਾਗ ਪੰਜਾਬ 'ਛਾਪੀ, ਜਿਸ ਵਿਚ ਗੁਰੂ ਸਾਹਿਬਾਨ ਬਾਰੇ ਗੁਮਰਾਹਕੁਨ ਬਿਆਨਾਤ ਸਨ, ਜਿਨ੍ਹਾਂ ਦੀ ਟਿੱਪਣੀਆਂ ਦੇ ਰੂਪ ਵਿਚ ਕੋਈ ਸੁਧਾਈ ਜਾਂ ਮੁਰਾਮਤ ਨਹੀ ਕੀਤੀ ਗਈ ਸੀ। ਜਦ ਉਹ ਕਿਤਾਬ ਆਪਦੇ ਹੱਥ ਲੱਗੀ ਤਾਂ ਆਪ ਨੇ ਉਨ੍ਹਾਂ ਗੁਮਰਾਹਕੁੰਨ ਬਿਆਨਾਤ ਦਾ ਗੁਰਮੁਖੀ, ਅੰਗਰੇਜ਼ੀ ਤਰਜ਼ਮਾ ਕਰਕੇ ਭਾਈ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਕੋਲ ਪਹੁੰਚ ਕੀਤੀ, ਉਨ੍ਹਾਂ ਨੇ ਝੱਟ ਇਸਤੇ ਪੈਰਵਾਈ ਕਰਦਿਆਂ ਕਾਲਜ ਵਾਲਿਆਂ ਤੋਂ ਕਿਤਾਬ
ਵਾਪਸ ਕਰਵਾਈ।

ਇਸ ਦੇ ਨਾਲ ਅਰੁਣ ਸ਼ੋਰੀ ਦੇ ਸਿੱਖਾਂ ਖਿਲਾਫ ਤੋਲੇ ਕੁਫਰ ਦਾ ਜਵਾਬ ਵੱਡੀਆਂ ਸਭਾਵਾਂ ਵਿਚ ਆਪ ਜੀ ਵਲੋਂ ਦਿੱਤਾ ਜਾਂਦਾ ਰਿਹਾ। 19 ਸਾਲ ਘਰਿਆਲਾ ਸਕੂਲ 'ਚ ਪੜ੍ਹਾਉਣ ਤੋਂ ਬਾਅਦ ਆਪ ਰਿਟਾਇਰ ਹੋਣ ਤੋਂ ਬਾਅਦ ਤਕਰੀਬਨ 10 ਸਾਲ ਪੱਟੀ ਦੇ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਹੇ। ਇਥੋਂ ਰਿਟਾਇਰਮੈਂਟ ਲੈ ਕੇ ਆਪ ਨਿਰੰਤਰ ਸਿੱਖ ਇਤਿਹਾਸ ਦੇ ਖੋਜ ਕਾਰਜ ਵਿਚ ਲੱਗੇ ਹੋਏ ਹਨ। 1984 ਦੇ ਘੱਲੂਘਾਰੇ ਦੇ ਅਤੇ ਬਾਅਦ ਦੇ ਸ਼ਹੀਦਾਂ ਬਾਰੇ ਵੀ ਆਪ ਨੇ ਕਾਫੀ ਮਸਾਲਾ ਇਕੱਠਾ ਕੀਤਾ ਹੋਇਆ ਹੈ। ਸ. ਸਵਰਨ ਸਿੰਘ ਹੁਣੀ ਇਤਹਾਸਿਕ ਲਿਖਤਾਂ ਦੇ ਨਾਲ-ਨਾਲ ਸਥਾਨਕ ਰਵਾਇਤਾਂ ਦੀ ਪੁਣ ਛਾਣ ਕਰਕੇ ਤੱਤ ਕੱਢਣ ਦੀ ਸਮਰੱਥਾ ਰੱਖਦੇ ਹਨ।

ਆਪ ਦੇ ਪ੍ਰਕਾਸ਼ਕ ਦੇ ਬੋਲਾਂ ਅਨੁਸਾਰ 'ਹੱਥ ਵਿਚ ਕੰਪਾਸ ਫੜੀ ਜਦ ਉਹ ਕੁੱਪ ਰਹੀੜੇ ਦੀਆਂ ਉੁਜਾੜਾਂ ਛਾਣਦੇ ਹਨ, ਤਾਂ ਇੰਝ ਜਾਪਦਾ ਹੈ, ਜਿਵੇਂ ਉਹ ਸ਼ਹੀਦਾਂ ਦੀ ਰੱਤ ਨਾਲ ਗੜੁਚ ਉਥੋਂ ਦੀ ਮਿੱਟੀ ਦੀ ਖੁਸ਼ਬੋ ਨੂੰ ਆਪਣੇ ਪਿੰਡੇ 'ਤੇ ਮਹਿਸੂਸ ਕਰ ਕੇ ਇਤਿਹਾਸ ਦੀ ਗੁਆਚੀ ਤੰਦ ਨੂੰ ਵਧੇਰੇ ਮਜ਼ਬੂਤੀ ਨਾਲ ਫੜਨ ਦੇ ਸਮਰੱਥ ਹੋ ਗਏ ਹਨ।' 90 ਸਾਲ ਦੀ ਉਮਰ ਵਿਚ ਪ੍ਰਿੰਸੀਪਲ ਸਵਰਨ ਸਿੰਘ ਹੁਣੀ ਸਿੱਖ ਇਤਿਹਾਸ ਦੀ ਲਿਖਾਈ ਵਿਚ ਪੂਰੇ ਜ਼ਜ਼ਬੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖ ਕੌਮ ਦੇ ਸ਼ਹੀਦਾਂ ਦਾ ਕਰਜ਼ ਚੁਕਾਣ ਲਈ ਇਕ ਜੀਵਨ ਤਾਂ ਕੀ, ਕਈ ਜੀਵਨ ਵੀ ਥੋੜੇ ਹਨ।

ਪ੍ਰਿੰਸੀਪਲ ਸਵਰਨ ਸਿੰਘ ਹੁਣਾਂ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਮਸਾਲਾ ਤੇ ਕਾਫੀ ਇਕੱਠਾ ਕੀਤਾ ਹੈ। ਆਪ ਦੇ ਖੋਜ ਭਰਪੂਰ ਲੇਖ ਕਈ ਰਸਾਲਿਆਂ ਤੇ ਅਖ਼ਬਾਰਾਂ ਵਿਚ ਛੱਪਦੇ ਰਹੇ ਹਨ, ਹੁਣ ਤੱਕ ਆਪ ਨੇ ਹੇਠ ਲਿਖੀਆਂ ਪੰਜ ਕਿਤਾਬਾਂ ਸਿੱਖ ਇਤਿਹਾਸ ਦੀ
ਝੋਲੀ ਵਿਚ ਪਾਈਆਂ ਹਨ:-

1 . ਸ਼ਹੀਦੀ ਸਾਕਾ ਭਾਈ ਤਾਰੂ ਸਿੰਘ (ਮਾਰਚ, 1997)
2. ਸ਼ਹੀਦੀ ਭਾਈ ਤਾਰਾ ਸਿੰਘ ਵਾਂ (ਮਾਰਚ, 1997)
3. ਮੱਸੇ ਰੰਘੜ ਨੂੰ ਕਰਨੀ ਦਾ ਫਲ( ਮਾਰਚ, 1997)
4. ਅਬਦਾਲੀ, ਸਿੱਖ ਤੇ ਵੱਡਾ ਘੱਲੂਘਾਰਾ (ਜੁਲਾਈ, 2013)
5. ਪਹਿਲਾ ਘੱਲੂਘਾਰਾ (ਜੁਲਾਈ 2018)

ਇਸ ਤੋਂ ਬਿਨ੍ਹਾਂ ਅਜੇ 'ਭੂਰਿਆਂ ਵਾਲੇ ਰਾਜੇ ਕੀਤੇ', 'ਗੁਰੂ ਅਰਜਨ ਦੇਵ ਜੀ ਦੇ ਕਾਤਲਾਂ ਦੇ ਮੁਹਾਂਦਰੇ','1857 ਦਾ ਗ਼ਦਰ ਜੰਗੇ-ਇ-ਆਜ਼ਾਦੀ ਨਹੀ','ਬ੍ਰਾਹਮਣਾਂ ਦਾ ਮਾਨਵਤਾ ਘਾਤ', ' ਝੂਠ ਦੇ ਪੁਜਾਰੀਓ ਸੱਚ ਇਹ ਹੈ','ਆਦਿ ਵੀ ਛੱਪਣਗੇ।

ਹੁਣ ਤਕ ਛਪੀਆਂ ਸਾਰੀਆਂ ਲਿਖ਼ਤਾਂ 18 ਵੀਂ ਸਦੀ ਦੇ ਸਿੱਖ ਕਿਰਦਾਰ ਨੂੰ ਪੇਸ਼ ਕਰਦੀਆਂ ਹਨ। ਜਿਨ੍ਹਾਂ ਵਿਚ ਸਿੱਖ ਕਿਰਦਾਰ ਨੂੰ ਬਹੁਤ ਸੋਹਣੇ ਢੰਗ ਨਾਲ ਉਭਾਰਿਆ ਗਿਆ ਹੈ। ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਤੇ ਸ਼ਹੀਦੀ ਭਾਈ ਤਾਰਾ ਸਿੰਘ ਵਾਂ ਵਿਚ ਇਨ੍ਹਾਂ ਘਰਬਾਰੀ ਸਿੱਖਾਂ ਦੁਆਰਾ ਰਾਠ ਸਿੱਖਾਂ ਦੀ ਮਦਦ ਕਰਨ ਤੇ ਆਸੇ ਪਾਸੇ ਦੇ ਮਜ਼ਲੂਮਾਂ ਦੀ ਬਾਂਹ ਫੜ੍ਹਨ ਦਾ ਜ਼ਿਕਰ ਇਨ੍ਹਾਂ ਰੋਅਬਦਾਰ ਢੰਗ ਨਾਲ ਕੀਤਾ ਗਿਆ ਹੈ ਕਿ ਤੁਹਾਨੂੰ ਸਾਰਾ ਕੁਝ ਤੁਹਾਡੀਆਂ ਅੱਖਾਂ ਸਾਹਮਣੇ ਵਰਦਾ ਦਿਖਾਈ ਦਿੰਦਾ ਹੈ। ਫਿਰ ਮਾਝੇ ਦੇ ਉਨ੍ਹਾਂ ਕੁਝ ਸਰਕਾਰੀ ਮੁਖਬਰਾਂ ਦੀ ਫਹਿਰਸਤ ਵੀ ਦਿੱਤੀ ਹੈ ਜੋ ਸਰਕਾਰ ਦੇ ਜ਼ਰ ਖ਼ਰੀਦ ਗੁਲਾਮ ਬਣਕੇ ਇਨ੍ਹਾਂ ਗੁਰੂਕਿਆਂ ਨੂੰ ਸ਼ਹੀਦ ਕਰਵਾਉਂਦੇ ਰਹੇ ਹਨ। ਸਿੱਖ ਦਾ ਗੁਰੂ ਪ੍ਰਤੀ ਭਰੋਸਾ ਤੇ ਸਿੱਖ ਸਿਧਾਂਤ ਲਈ ਪ੍ਰਪਕਤਾ ਦਿਖਾਉਂਦਿਆਂ ਆਪਣੇ ਜੀਵਨ ਦੀ ਅਹੂਤੀ ਹਸ ਕੇ ਦੇਣੀ, ਗੁਰੂ ਤੇ ਸਿੱਖ ਪ੍ਰੇਮ ਨੂੰ ਉਜਾਗਰ ਕਰਨ ਵਿਚ ਵੀ ਇਤਹਾਸਕਾਰ ਕਾਇਮ ਰਿਹਾ ਹੈ।

' ਮੱਸੇ ਰੰਗੜ ਨੂੰ ਕਰਨੀ ਦਾ ਫਲ' ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖਾਂ ਤੇ ਹੋਏ ਬੇਇੰਤਹਾ ਜ਼ੁਲਮ ਦੀ ਘੜੀ ਨੂੰ ਜ਼ਕਰੀਆ ਖਾਂ ਦੇ ਲਾਹੌਰ ਦਾ ਗਵਰਨਰ ਬਣਨ ਤੋਂ ਲੈ ਕਿ ਭਾਈ ਮਤਾਬ ਸਿੰਘ ਮੀਰਾਂਕੋਟ ਦੇ ਪੁਤਰ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਇਤਿਹਾਸ ਨੂੰ ਚਿਤਰਿਆ ਗਿਆ ਹੈ। ਜਦ ਅਬਦੁ- ਸਮਦ ਖਾਂ ਤੋਂ ਲਾਹੌਰ ਦਾ ਪਰਗਣਾ ਨ ਸੰਭਾਲਿਆ ਗਿਆ ਤੇ ਥਾਂ ਪੁਰ ਥਾਂ ਬਗਾਵਤਾਂ ਹੋਣ ਲੱਗੀਆਂ ਤਾਂ ਉਸਦੇ ਪੁਤਰ ਜ਼ਕਰੀਆ ਖਾਂ ਨੂੰ ਲਾਹੌਰ ਦਾ ਗਵਰਨਰ ਬਣਾਇਆ ਗਿਆ, ਉਸਨੇ ਬਾਕੀ ਸਭ ਤੇ ਤਾਂ ਕਾਬੂ ਪਾ ਲਿਆ ਪਰ ਸਿੱਖਾਂ ਦੇ ਬਾਗੀਆਨਾਂ ਸੁਭਾਅ ਨੂੰ ਉਹ ਨਾ ਖ਼ਤਮ ਕਰ ਸਕਿਆ, ਇਸ ਲਈ ਉਸਨੇ ਸਾਮ ਦਾਮ ਭੇਦ ਦੰਡ ਸਭ ਹਥਕੰਡੇ ਵਰਤੇ ਪਰ ਗੱਲ ਨ ਬਣੀ।

ਜਦ ਨਾਦਰ ਸ਼ਾਹ ਦੇ ਵੀ ਸਿੱਖ ਸਰਦਾਰਾਂ ਨੇ ਨਾਸੀਂ ਧੂਆਂ ਦਿੱਤਾ ਤਾਂ ਉਸਨੇ ਜ਼ਕਰੀਏ ਤੋਂ ਸਿੱਖਾਂ ਬਾਰੇ ਜੋ ਵਾਕਫੀਅਤ ਹਾਸਿਲ ਕੀਤੀ ਉਸਦੇ ਆਧਾਰ ਤੇ ਉਸਨੇ ਜ਼ਕਰੀਏ ਖਾਂ ਨੂੰ ਕਿਹਾ ਕਿ ਤੈਨੂੰ ਮੇਰੀ ਸਹਾਇਤਾ ਮਿਲੇਗੀ ਤੂੰ ਇਨ੍ਹਾਂ ਨੂੰ ਖਤਮ ਕਰ ਨਹੀਂ ਇਹਨਾਂ ਤੇਰੇ ਪੈਰਾਂ ਥੱਲੋਂ ਜ਼ਮੀਨ ਕੱਢੀ ਲੈ। ਜ਼ਕਰੀਆਂ ਖਾਂ ਹੁਣ ਸਿੱਖਾਂ ਦੀ ਰਤ ਦਾ ਭੁਖਾ ਹੋ ਗਿਆ ਤੇ ਉਸਨੇ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ, ਦਰਬਾਰ ਸਾਹਿਬ ਦੇ ਸਰੋਵਰ 'ਚ ਕਿਸੇ ਸਿੱਖ ਨੂੰ ਨ ਇਸ਼ਨਾਨ ਕਰਨ ਦੇਣ ਲਈ ਚੌਂਕੀ ਬਿਠਾ ਦਿੱਤੀ, ਮੱਸੇ ਰੰਗੜ ਮੰਡਿਆਲੀ ਵਾਲੇ ਨੇ ਦਰਬਾਰ ਸਾਹਿਬ ਪਲੰਘ ਡਾਹ ਲਿਆ, ਉਸਦੀ ਕਰਨੀ ਦੀ ਸਜਾ ਬੁੱਢੇ ਜੌਹੜ ਤੋਂ ਆ ਕੇ ਭਾਈ ਮਤਾਬ ਸਿੰਘ ਮੀਰਾਂਕੋਟ ਤੇ ਸੁਖਾ ਸਿੰਘ ਮਾੜੀ ਕੰਬੋ ਨੇ ਦਿੱਤੀ । ਜ਼ਕਰੀਏ ਨੇ ਫਿਰ ਮਤਾਬ ਸਿੰਘ ਮੀਰਾਂਕੋਟ ਵਾਲੇ ਦੇ ਪਰਿਵਾਰ ਦੀ ਸੂਹ ਕਿਵੇਂ ਹਰਭਗਤ ਨਿਰੰਜਨੀਏ ਦੁਆਰਾ ਕੱਢ ਉਸਦੇ ਇਕਲੌਤੇ ਪੁਤ ਰਾਇ ਸਿੰਘ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤੇ ਨੱਥੇ ਖਹਿਰੇ ਨੇ ਆਪਣੇ ਯਾਰ ਨਾਲ ਕੀਤੇ ਕੌਲ ਨੂੰ ਪਗਾਉਣ ਲਈ ਆਪਣਾ ਆਪਾ ਵਾਰਿਆ, ਇਸ ਕਿਤਾਬ ਨੂੰ ਪੜ੍ਹ ਕੇ ਪਤਾ ਲੱਗਦਾ ਹੈ।

' ਪਹਿਲਾ ਘੱਲੂਘਾਰਾ ' ਇਸ ਕਿਤਾਬ ਅੰਦਰ ਨੇ ਲਖਪਤ ਰਾਏ ਉਰਫ ਲੱਖੂ ਭੱਸੂ ਦੇ ਜ਼ੁਲਮਾਂ ਨੂੰ ਬਿਆਨ ਕੀਤਾ ਹੈ, ਕਿਵੇਂ ਉਸਨੇ ਤੇ ਉਸਦੇ ਭਰਾ ਨੇ ਸਿੱਖਾਂ ਖਿਲਾਫ ਮੁਹਿਮਾਂ ਸ਼ੁਰੂ ਕੀਤੀਆਂ, ਉਸਦੇ ਭਰਾ ਜਸਪਤ ਰਾਏ ਦੇ ਸਿੱਖਾਂ ਹੱਥੋਂ ਕਤਲ ਹੋਣ ਪਿਛੋਂ ਕਿਵੇਂ ਉਹ ਗੁਰੂ ਘਰ ਦਾ ਦੋਖੀ ਬਣਿਆ ਤੇ ਉਸਨੇ ਗੁਰੂ ਕੀ ਬਾਣੀ ਦੀਆਂ ਪੋਥੀਆਂ, ਦੀ ਬੇਹੁਰਮਤੀ ਕੀਤੀ ,ਸਿੱਖਾਂ ਦਾ ਖੋਰਾ ਖੋਜ ਮਿਟਾਉਣ ਲਈ ਸਹੁੰ ਚੁਕੀ, ਕਾਹਨੂੰਵਾਨ ਦੀ ਛੰਭ ਦੇ ਹਮਲਾ, ਫੜੇ ਸਿੱਖਾਂ ਨੂੰ ਲਾਹੌਰ ਲਿਆ ਕੇ ਸ਼ਹੀਦ ਕਰਨਾ, ਕੁਝ ਦਿਨ੍ਹਾਂ 'ਚ 10 ਤੋਂ 15 ਹਜ਼ਾਰ ਸਿੱਖਾਂ ਦੇ ਸ਼ਹੀਦ ਹੋ ਜਾਣ ਦੀ ਇਸ ਘਟਨਾਂ ਨੂੰ ਸਿਖ ਤਵਾਰੀਖ ਪਹਿਲੇ ਘੱਲੂਘਾਰੇ ਦੇ ਨਾਮ ਤੋਂ ਜਾਣਦੀ ਹੈ। ਇਸ ਕਿਤਾਬ ਵਿਚ ਇਸ ਤੋਂ ਪਹਿਲ੍ਹਾਂ ਛੱਪੀਆਂ ਇਸ ਘਟਨਾਂ ਨਾਲ ਸਬੰਧਿਤ ਕਿਤਾਬਾਂ ਨਾਲੋਂ ਕਾਫੀ ਕੁਝ ਨਵਾਂ ਹੈ, ਖ਼ਾਸ ਤੌਰ ਲਖਪਤ ਰਾਏ ਦਾ ਪੂਰਾ ਇਤਿਹਾਸ ।

' ਅਬਦਾਲੀ, ਸਿੱਖ ਤੇ ਵੱਡਾ ਘੱਲੂਘਾਰਾ ' ਕਿਤਾਬ ਲੇਖਕ ਦੀ ਖੋਜ ਦਾ ਸਿੱਖਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ । ਪੰਜਾਬੀ ਵਿਚ ਇਸ ਘਟਨਾਂ 'ਤੇ ਲਿਖੀ ਗਈ ਅੱਜ ਤਕ ਦੀ ਸਰਵੋਤਮ ਕ੍ਰਿਤ ਹੈ। ਇਸ ਵਿਚ ਤਫ਼ਸੀਲ ਵਿਚ ਅਹਿਮਦ ਸ਼ਾਹ ਅਬਦਾਲੀ ਉਥਾਨ ਤੋਂ ਲੈ ਕਿ ਉਸਦੇ ਹਿੰਦ ਤੇ ਕੀਤੇ ਸਭ ਹਮਲਿਆਂ ਤੇ ਖ਼ਾਸ ਤੌਰ 'ਤੇ ਸਿੱਖਾਂ ਤੇ ਕੀਤੇ ਬੇਅੰਤ ਕਤਲੇਆਮ ਤੋਂ ਬਾਅਦ ਵੀ ਸਿੱਖਾਂ ਦਾ ਉਠ ਖੜ੍ਹਨਾ, (1762 'ਚ ਛੇਂਵੇ ਹੱਲੇ ਵਕਤ ਕੀਤੇ ਗਏ 25-30 ਹਜ਼ਾਰ ਸਿੱਖ, ਇਸਨੂੰ ਵੱਡਾ ਘੱਲੂਘਾਰਾ ਆਖਦੇ ਹਨ) ਹਿੰਦ ਦੇ ਜੇਤੂ ਦਾ ਸਿੱਖਾਂ ਨਾਲ ਸੁਲਾਹ ਕਰਨ ਲਈ ਤਤਪਰ ਹੋਣਾ, ਅਬਦਾਲੀ ਨੂੰ ਸਭ ਤੋਂ ਵੱਧ ਲਿੱਤਰ ਸਿੱਖਾਂ ਦੁਆਰਾ ਫਿਰਨਾ, ਉਸਦੇ ਢਹੇ ਦਿਲ ਨਾਲ ਲਾਹੌਰੋਂ ਨਿਕਲਣਾ ਤੇ ਸਿੱਖਾਂ ਦਾ ਪੰਜਾਬ ਦੇ ਖ਼ੁਦ ਮੁਖਤਿਆਰ ਬਣਨਾ, ਬਿਆਨ ਕੀਤਾ ਗਿਆ ਹੈ। ਪ੍ਰਕਾਸ਼ਕ ਨੇ ਦਰੁਸਤ ਲਿਖਿਆ ਹੈ 'ਮੁੱਢਲੇ ਫ਼ਾਰਸੀ ਤੇ ਗੁਰਮੁਖੀ ਸਰੋਤਾਂ ਦੇ ਆਧਾਰ 'ਤੇ ਲਿਖੀ ਇਹ ਪੁਸਤਕ ਸਿੱਖ ਇਤਹਾਸ ਦੇ ਲਹੂ ਭਿੱਜੇ ਅਧਿਆਇ ਨੂੰ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ ਕਿ ਚੜ੍ਹਦੀਕਲਾ ਵਾਲੇ ਪੰਥਕ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਤੇ ਉਚੇਰੇ ਪੰਥਕ ਜਜ਼ਬਾਤ ਪਾਠਕ ਦੇ ਅੰਗ ਸੰਗ ਹੋ ਜਾਂਦੇ ਹਨ। ਆਪਣੀ ਮਿਸਾਲ ਇਹ ਕਿਤਾਬ ਆਪ ਹੈ।

ਨੋਟ:- ਭੂਰਿਆਂ ਵਾਲੇ ਰਾਜੇ ਕੀਤੇ ਅਤੇ ਪੱਟੀ ਦੀ ਤਵਾਰੀਖ਼ ਇਹਨਾਂ ਦੀਆਂ ਕਿਤਾਬਾਂ ਛਪ ਚੁਕੀਆਂ ਹਨ।

 

The post 11 ਅਗਸਤ, ਜਨਮ ਦਿਨ ‘ਤੇ ਵਿਸ਼ੇਸ਼: ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ appeared first on TheUnmute.com - Punjabi News.

Tags:
  • breaking-news
  • famous-punjbai-writter
  • news
  • punjab
  • punjab-literature
  • sikh
  • sikh-historian-principal-swaran-singh
  • sikh-history
  • swaran-singh-chuslewarh

ਚੰਡੀਗੜ੍ਹ, 11 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਅੱਜ ਕੈਬਨਿਟ (Punjab Cabinet) ਦੀ ਬੈਠਕ ਕਾਫ਼ੀ ਅਹਿਮ ਰਹਿਣ ਵਾਲੀ ਹੈ। ਇਸ ਬੈਠਕ ਵਿੱਚ ਕਈ ਏਜੰਡੇ ਪਾਸ ਕੀਤੇ ਜਾਣਗੇ | ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਸਿਵਲ ਸਕੱਤਰੇਤ-1 ਵਿਖੇ ਪੰਜਾਬ ਕੈਬਿਨਟ ਦੀ ਬੈਠਕ ਸੱਦੀ ਹੈ। ਬੈਠਕ ‘ਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।

ਬੈਠਕ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ, ਬੋਰਡ ਕਾਰਪੋਰੇਸ਼ਨਾਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਸਮੇਤ ਹੋਰ ਵੱਖ-ਵੱਖ ਏਜੰਡਿਆਂ ‘ਤੇ ਚਰਚਾ ਕੀਤੀ ਜਾ ਸਕਦੀ ਹੈ। ਇਸ ਵਾਰ 15 ਅਗਸਤ ‘ਤੇ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਕੋਈ ਐਲਾਨ ਹੋ ਸਕਦਾ ਹੈ |ਪਿਛਲੀ ਕੈਬਿਨਟ ਦੀ ਬੈਠਕ ਵਿੱਚ ਕਈ ਵੱਡੇ ਫੈਸਲੇ ਲਏ ਗਏ ਸਨ, ਜਿਵੇਂ ਕਿ ਪੰਜਾਬ ਦੀ ਨਵੀਂ ਸਪੋਰਟਸ ਪਾਲਿਸੀ ਸਰਕਾਰ ਲੈ ਕੇ ਆਈ ਸੀ, ਆਟਾ ਤੇ ਕਣਕ ਦੀ ਹੋਮ ਡਿਲੀਵਰੀ ਕਰਨ ਸਬੰਧੀ ਸਕੀਮ, ਕਰੱਸ਼ਰ ਨੀਤੀ 2023 ਨੂੰ ਹਰੀ ਝੰਡੀ ਦਿੱਤੀ ਗਈ ਸੀ।

The post ਪੰਜਾਬ ਕੈਬਿਨਟ ਦੀ ਅੱਜ ਅਹਿਮ ਬੈਠਕ, ਕੈਦੀਆਂ ਦੀ ਰਿਹਾਈ ਨੂੰ ਲੈ ਕੇ ਹੋ ਸਕਦੈ ਐਲਾਨ appeared first on TheUnmute.com - Punjabi News.

Tags:
  • breaking-news
  • news
  • punjab-cabinet
  • punjab-government

ਮਾਸਟਰ ਤਰਲੋਚਨ ਸਿੰਘ ਦੇ ਅਕਾਲ ਚਲਾਣੇ 'ਤੇ CM ਭਗਵੰਤ ਮਾਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

Friday 11 August 2023 06:10 AM UTC+00 | Tags: aam-aadmi-party breaking-news ekam-movie hasar-movie hief-minister-bhagwant-mann latest-news master-tarlochan-singh news punjab punjab-breaking punjab-news the-unmute-breaking-news the-unmute-latest-update

ਚੰਡੀਗੜ੍ਹ, 11 ਅਗਸਤ 2023: ਸੁਪਰਹਿੱਟ ਪੰਜਾਬੀ ਫ਼ਿਲਮਾਂ ਤੇ ਟੀ.ਵੀ ਸੀਰੀਅਲ ਦੇ ਲੇਖਕ ਮਾਸਟਰ ਤਰਲੋਚਨ ਸਿੰਘ (Master Tarlochan Singh) ਸਮਰਾਲਾ ਦੀ ਬੀਤੇ ਦਿਨ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਮਾਸਟਰ ਤਰਲੋਚਨ ਸਿੰਘ ਦੇ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਰੰਗ-ਮੰਚ ਤੇ ਸਾਹਿਤ ਦੇ ਖੇਤਰ ਦੀ ਮਾਣਯੋਗ ਸ਼ਖ਼ਸੀਅਤ ਮਾਸਟਰ ਤਰਲੋਚਨ ਸਿੰਘ ਦੇ ਬੇਵਕਤੀ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ | ਇਸ ਦੁੱਖ ਦੀ ਘੜੀ 'ਚ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਮਾਸਟਰ ਤਰਲੋਚਨ ਸਿੰਘ ਦੀ ਰੂਹ ਨੂੰ ਚਰਨਾਂ 'ਚ ਥਾਂ ਦੇਣ ਤੇ ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ |
ਮਾਸਟਰ ਤਰਲੋਚਨ ਸਿੰਘ ਨਾਲ ਬਿਤਾਏ ਪਲ਼ ਹਮੇਸ਼ਾ ਚੇਤਿਆਂ 'ਚ ਰਹਿਣਗੇ…ਵਾਹਿਗੁਰੂ ਵਾਹਿਗੁਰੂ |

 

The post ਮਾਸਟਰ ਤਰਲੋਚਨ ਸਿੰਘ ਦੇ ਅਕਾਲ ਚਲਾਣੇ ‘ਤੇ CM ਭਗਵੰਤ ਮਾਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • aam-aadmi-party
  • breaking-news
  • ekam-movie
  • hasar-movie
  • hief-minister-bhagwant-mann
  • latest-news
  • master-tarlochan-singh
  • news
  • punjab
  • punjab-breaking
  • punjab-news
  • the-unmute-breaking-news
  • the-unmute-latest-update

AGTF ਨੇ ਬਦਮਾਸ਼ ਗੋਪੀ ਡੱਲੇਵਾਲੀਆ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

Friday 11 August 2023 06:22 AM UTC+00 | Tags: agtf anti-gangster-task-force arms-act breaking-news crime gopi-dallewalia latest-news moga-police news punjab-dgp the-unmute-breaking-news the-unmute-punjabi-news

ਚੰਡੀਗੜ੍ਹ, 11 ਅਗਸਤ 2023: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਅਤੇ ਮੋਗਾ ਪੁਲਿਸ ਨੇ ਗੋਰੂ ਬੱਚਾ ਗਰੁੱਪ ਦੇ ਬਦਮਾਸ਼ ਗੁਰਪ੍ਰੀਤ ਸਿੰਘ ਉਰਫ ਗੋਪੀ ਡੱਲੇਵਾਲੀਆ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੀ ਜਾਣਕਾਰੀ ਖੁਦ ਡੀ.ਜੀ.ਪੀ. ਪੰਜਾਬ ਨੇ ਟਵੀਟ ਕਰਕੇ ਦਿੱਤੀ ਹੈ। ਡੀ.ਜੀ.ਪੀ. ਪੰਜਾਬ ਨੇ ਲਿਖਿਆ, “ਗੋਪੀ ਡੱਲੇਵਾਲੀਆ ਜੁਲਾਈ 2023 ਮੋਗਾ ਦੇ ਸੰਤੋਖ ਸਿੰਘ ਕਤਲ ਕਾਂਡ ਦਾ ਮੁੱਖ ਸਾਥੀ ਸੀ। ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ। ਗੋਪੀ ਪਿੰਡ ਡੱਲੇਵਾਲ, ਗੁਰਾਇਆ ਦਾ ਰਹਿਣ ਵਾਲਾ ਹੈ।ਪੁਲਿਸ ਮੁਤਾਬਕ ਗੋਪੀ ਡੱਲੇਵਾਲੀਆ ‘ਤੇ 4 ਅਪਰਾਧਿਕ ਮਾਮਲੇ ਦਰਜ ਸਨ। 2016 ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਅਤੇ 2016 ਵਿੱਚ ਗੁਰਾਇਆ ਵਿੱਚ ਇੱਕ ਕਤਲ ਕੇਸ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ ।

PunjabKesari

The post AGTF ਨੇ ਬਦਮਾਸ਼ ਗੋਪੀ ਡੱਲੇਵਾਲੀਆ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ appeared first on TheUnmute.com - Punjabi News.

Tags:
  • agtf
  • anti-gangster-task-force
  • arms-act
  • breaking-news
  • crime
  • gopi-dallewalia
  • latest-news
  • moga-police
  • news
  • punjab-dgp
  • the-unmute-breaking-news
  • the-unmute-punjabi-news

ਅਧੀਰ ਰੰਜਨ ਚੌਧਰੀ ਨੂੰ ਇਸ ਤਰ੍ਹਾਂ ਲੋਕ ਸਭਾ ਤੋਂ ਮੁਅੱਤਲ ਕਰਨਾ ਲੋਕਤੰਤਰ ਲਈ ਮੰਦਭਾਗਾ: ਮਨੀਸ਼ ਤਿਵਾੜੀ

Friday 11 August 2023 06:45 AM UTC+00 | Tags: adhir-ranjan-chaudhary bjp breaking-news central-goods-and-services-tax latest-news lok-sabha news punjab-news

ਚੰਡੀਗੜ੍ਹ, 11 ਅਗਸਤ 2023: ਸੰਸਦ ਦਾ ਮਾਨਸੂਨ ਸੈਸ਼ਨ ਤਿੰਨ ਹਫ਼ਤਿਆਂ ਦੇ ਹੰਗਾਮੇ ਤੋਂ ਬਾਅਦ ਅੱਜ ਖ਼ਤਮ ਹੋਣ ਜਾ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੋਕ ਸਭਾ ਵਿੱਚ ਕੇਂਦਰੀ ਵਸਤੂ ਅਤੇ ਸੇਵਾ ਕਰ (ਸੋਧ) ਬਿੱਲ, 2023 ਪੇਸ਼ ਕਰੇਗੀ।ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ (Adhir Ranjan Chaudhary) ਦੀ ਮੁਅੱਤਲੀ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਚੌਧਰੀ ਨੂੰ ਮਾਮੂਲੀ ਆਧਾਰ ‘ਤੇ ਮੁਅੱਤਲ ਕੀਤਾ ਗਿਆ ਹੈ। ਉਸਨੇ ਸਿਰਫ ‘ਨੀਰਵ ਮੋਦੀ’ ਕਿਹਾ। ਨੀਰਵ ਦਾ ਅਰਥ ਹੈ ਸ਼ਾਂਤ, ਮੋਨ ਹੈ । ਤੁਸੀਂ ਉਨ੍ਹਾਂ ਨੂੰ ਇਸ ਲਈ ਮੁਅੱਤਲ ਕੀਤਾ? ਇਸਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ।

ਅਧੀਰ ਰੰਜਨ ਚੌਧਰੀ ਨੂੰ ਲੋਕ ਸਭਾ ਤੋਂ ਮੁਅੱਤਲ ਕਰਨ ‘ਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 105 (1) ਦੇ ਤਹਿਤ ਹਰ ਸੰਸਦ ਮੈਂਬਰ ਨੂੰ ਸੰਸਦ ‘ਚ ਬੋਲਣ ਦੀ ਆਜ਼ਾਦੀ ਹੈ। ਜੇਕਰ ਬਹੁਮਤ ਦੀ ਤਾਕਤ ਦੀ ਦੁਰਵਰਤੋਂ ਕਰਕੇ ਕਿਸੇ ਵੀ ਸੰਸਦ ਮੈਂਬਰ ਨੂੰ ਇਸ ਤਰ੍ਹਾਂ ਮੁਅੱਤਲ ਕੀਤਾ ਜਾਂਦਾ ਹੈ, ਤਾਂ ਇਹ ਲੋਕਤੰਤਰ ਲਈ ਬਹੁਤ ਮੰਦਭਾਗਾ ਹੈ। ਇਹ ਮਾਮਲਾ ਸੁਪਰੀਮ ਕੋਰਟ ਜਾਣ ਲਈ ਢੁੱਕਵਾਂ ਹੈ।

The post ਅਧੀਰ ਰੰਜਨ ਚੌਧਰੀ ਨੂੰ ਇਸ ਤਰ੍ਹਾਂ ਲੋਕ ਸਭਾ ਤੋਂ ਮੁਅੱਤਲ ਕਰਨਾ ਲੋਕਤੰਤਰ ਲਈ ਮੰਦਭਾਗਾ: ਮਨੀਸ਼ ਤਿਵਾੜੀ appeared first on TheUnmute.com - Punjabi News.

Tags:
  • adhir-ranjan-chaudhary
  • bjp
  • breaking-news
  • central-goods-and-services-tax
  • latest-news
  • lok-sabha
  • news
  • punjab-news

ਚੰਡੀਗੜ੍ਹ, 11 ਅਗਸਤ 2023: ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡਾਂ ਦੀ ਪੰਚਾਇਤਾਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ 25 ਨਵੰਬਰ 2023 ਤੱਕ ਅਤੇ ਪਿੰਡਾਂ ਦੀ ਪੰਚਾਇਤੀ (Panchayats) ਚੋਣਾਂ 31 ਦਸੰਬਰ 2023 ਤੱਕ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਪੂਰੇ ਵੇਰਵੇ ਪੜ੍ਹਨ ਲਈ ਲਿੰਕ ਦੇ ਕਲਿੱਕ ਕਰੋ |

The post ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਤੁਰੰਤ ਪ੍ਰਭਾਵ ਨਾਲ ਭੰਗ appeared first on TheUnmute.com - Punjabi News.

Tags:
  • breaking-news
  • panchayats

ਚਾਲ-ਚਲਣ 'ਤੇ ਸ਼ੱਕ ਦੇ ਚੱਲਦਿਆਂ ਪਿਓ ਨੇ ਆਪਣੀ ਧੀ ਦਾ ਕੀਤਾ ਕਤਲ, ਲਾਸ਼ ਮੋਟਰਸਾਈਕਲ ਪਿੱਛੇ ਘੜੀਸੀ

Friday 11 August 2023 07:20 AM UTC+00 | Tags: amritsar amritsarmurder amritsar-murder breaking-news cm-bhagwant-mann news punjab-breaking punjab-latest-news the-unmute-breaking-news the-unmute-punjab

ਅੰਮ੍ਰਿਤਸਰ , 11 ਅਗਸਤ 2023: ਅੰਮ੍ਰਿਤਸਰ ਦਿਹਾਤੀ ਦੇ ਇੱਕ ਪਿੰਡ ਵਿੱਚ ਦਿਨ ਦਿਹਾੜੇ ਇਕ ਪਿਓ ਵੱਲੋਂ ਆਪਣੀ ਹੀ ਧੀ ਦੇ ਚਰਿੱਤਰ ਉੱਤੇ ਸ਼ੱਕ ਕਰਦਿਆਂ ਕਥਿਤ ਤੌਰ ਉੱਤੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਮਾਮਲੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਇਸ ਪਿਓ ਨੇ ਕਤਲ ਤੋਂ ਬਾਅਦ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਲਈ ਮ੍ਰਿਤਕ ਕੁੜੀ ਦੀ ਲਾਸ਼ ਨੂੰ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੜੀਸਿਆ ਅਤੇ ਇਸ ਤੋਂ ਬਾਅਦ ਉਸਨੇ ਲਾਸ਼ ਨੂੰ ਰੇਲਵੇ ਲਾਈਨ ਨੇੜੇ ਲਿਆ ਕੇ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਇਸ ਵਾਰਦਾਤ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੂਰੇ ਇਲਾਕੇ ਵਿੱਚ ਇਸ ਘਟਨਾ ਦੀ ਚਰਚਾ ਹੈ। ਘਟਨਾ ਦੀ ਜਾਣਕਾਰੀ ਮਿਲਣ ਉੱਤੇ ਪੁਲਿਸ ਚੌਂਕੀ ਟਾਂਗਰਾ ਦੇ ਇੰਚਾਰਜ ਹਰਦੀਪ ਸਿੰਘ, ਅਵਤਾਰ ਸਿੰਘ ਐੱਸਐੱਚਓ ਥਾਣਾਂ ਤਰਸਿਕਾ, ਡੀਐੱਸਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ, ਡੀਐੱਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਸਣੇ ਮੌਕੇ ਉੱਤੇ ਪੁੱਜੇ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਚਾਲ-ਚਲਣ ‘ਤੇ ਸ਼ੱਕ ਦੇ ਚੱਲਦਿਆਂ ਪਿਓ ਨੇ ਆਪਣੀ ਧੀ ਦਾ ਕੀਤਾ ਕਤਲ, ਲਾਸ਼ ਮੋਟਰਸਾਈਕਲ ਪਿੱਛੇ ਘੜੀਸੀ appeared first on TheUnmute.com - Punjabi News.

Tags:
  • amritsar
  • amritsarmurder
  • amritsar-murder
  • breaking-news
  • cm-bhagwant-mann
  • news
  • punjab-breaking
  • punjab-latest-news
  • the-unmute-breaking-news
  • the-unmute-punjab

ਵਿਕਾਸ ਪ੍ਰਕਿਰਿਆਵਾਂ ਅਤੇ ਯੋਜਨਾਵਾਂ 'ਚ ਲਿੰਗ ਸਮਾਨਤਾ ਨੂੰ ਯਕੀਨੀ ਬਣਾਇਆ ਜਾਵੇ: ਡਾ. ਬਲਜੀਤ ਕੌਰ

Friday 11 August 2023 07:34 AM UTC+00 | Tags: breaking-news cm-bhagwant-mann dr-baljit-kaur ensuring-gender-equality news punjab-latest-news punjab-latest-nnews punjab-vidhan-sabha the-unmute-breaking the-unmute-breaking-news women-empowerment women-walfare

ਚੰਡੀਗੜ੍ਹ, 11 ਅਗਸਤ 2023: ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਮਾਜਿਕ ਨਿਆਂ, ਸਿਹਤ ਵਿਭਾਗ, ਸਿੱਖਿਆ ਵਿਭਾਗ, ਉਚੇਰੀ ਸਿੱਖਿਆ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਲੇਬਰ ਵਿਭਾਗ, ਪੁਲਿਸ ਵਿਭਾਗ, ਟਰਾਂਸਪੋਰਟ ਵਿਭਾਗ ਨਾਲ ਔਰਤਾਂ ਦੀਆਂ ਭਲਾਈ ਸਕੀਮਾਂ ਸਬੰਧੀ ਮੀਟਿੰਗ ਕੀਤੀ ਗਈ। ਇਹਨਾਂ ਵਿੱਚੋਂ ਚਾਰ ਵਿਭਾਗਾਂ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਜੈਂਡਰ ਬਜਟ ਸਬੰਧੀ ਸਟੇਟਮੈਂਟ ਪੇਸ਼ ਕੀਤੀ ਗਈ ਸੀ। ਬਾਕੀ ਚਾਰ ਵਿਭਾਗਾਂ ਵੱਲੋਂ ਸਟੇਟਮੈਂਟ ਤਿਆਰ ਕੀਤੀ ਜਾਣੀ ਹੈ। ਮੀਟਿੰਗ ਦੌਰਾਨ ਇਹਨਾਂ ਵਿਭਾਗਾਂ ਵਿੱਚ ਔਰਤਾਂ ਸਬੰਧੀ ਚੱਲ ਰਹੀਆਂ ਸਕੀਮਾਂ ਦੀ ਸਮੀਖਿਆ ਕੀਤੀ ਗਈ।

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਪੰਜਾਬ ਸਰਕਾਰ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਅੱਠ ਵਿਭਾਗ ਇੱਕ ਦੂਜੇ ਨਾਲ ਮਿਲ ਕੇ ਔਰਤਾਂ ਦੀਆਂ ਭਲਾਈ ਸਕੀਮਾਂ ਸਬੰਧੀ ਰਿਪੋਰਟ ਤਿਆਰ ਕਰਨਗੇ। ਇਹਨਾ ਵਿਭਾਗਾਂ ਵੱਲੋਂ ਤਿਆਰ ਕੀਤੀਆਂ ਰਿਪੋਰਟਾਂ ਅਨੁਸਾਰ ਖਰਚੇ ਨੂੰ ਵੇਖਦੇ ਹੋਏ ਜੈਂਡਰ ਬਜਟ ਦੀ ਪ੍ਰਤੀਸ਼ਤਤਾ ਵਧਾਈ ਜਾਵੇਗੀ, ਜਿਸ ਨਾਲ ਔਰਤਾਂ ਨੂੰ ਲਾਭ ਪਹੁੰਚਾਇਆ ਜਾ ਸਕੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗਾਂ ਦਾ ਕਨਵਰਜੈਂਸ ਔਰਤਾਂ ਦੀਆਂ ਵਿਆਪਕ ਯੋਜਨਾਵਾਂ ਨੂੰ ਲਾਗੂ ਕਰਨ ਲਈ ਉਨ੍ਹਾਂ ਦੀ ਮੁਹਾਰਤ ਅਤੇ ਸਰੋਤਾਂ ਨੂੰ ਇਕੱਠਾ ਕਰਦਾ ਹੈ। ਸਿੱਖਿਆ, ਸਿਹਤ, ਰੁਜ਼ਗਾਰ ਅਤੇ ਸਮਾਜ ਭਲਾਈ ਵਰਗੇ ਖੇਤਰਾਂ ਵਿੱਚ ਸਹਿਯੋਗ ਕਰਕੇ ਸਰਕਾਰ ਦਾ ਉਦੇਸ਼ ਔਰਤਾਂ ਦੇ ਸ਼ਸ਼ਕਤੀਕਰਨ ਲਈ ਇੱਕ ਸੰਪੂਰਨ ਪਹੁੰਚ ਬਣਾਉਣਾ ਹੈ। ਜਿਸ ਨਾਲ ਔਰਤਾਂ ਅਤੇ ਲੜਕੀਆਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।

ਮੰਤਰੀ ਨੇ ਵਿਭਾਗ ਵੱਲੋਂ ਔਰਤਾਂ ਦੀਆਂ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਵਧੇਰੇ ਪ੍ਰਭਾਵਸ਼ਾਲੀ ਅਤੇ ਸੰਚਾਰੂ ਢੰਗ ਨਾਲ ਲਾਗੂ ਕਰਨ ਅਤੇ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਵਾਸਤੇ ਵੱਖ-ਵੱਖ ਵਿਭਾਗਾਂ ਨੂੰ ਸਹਿਯੋਗ ਦੇ ਨਾਲ ਕੰਮ ਕਰਨ ਲਈ ਹਦਾਇਤਾਂ ਕੀਤੀਆਂ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਔਰਤਾਂ ਅਤੇ ਲੜਕੀਆਂ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਜੈਂਡਰ ਬਜਟ ਦੇ ਅਧੀਨ ਨਵੇਂ ਪ੍ਰੋਗਰਾਮ ਅਤੇ ਸਕੀਮਾਂ ਉਲੀਕੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਲੜਕੀਆਂ ਦੀ ਸਿੱਖਿਆ ਅਤੇ ਮਾਵਾਂ ਦੀ ਸਿਹਤ ਵਿੱਚ ਸੁਧਾਰ ਲਈ ਸੂਬਾ ਸਰਕਾਰ ਵੱਲੋਂ ਮੌਜੂਦਾ ਬਜਟ ਤਹਿਤ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਜੈਂਡਰ ਬਜਟ ਹਰੇਕ ਸੈਕਟਰ ਵਿੱਚ 100 ਫੀਸਦੀ ਔਰਤਾਂ ਦੀਆਂ ਵਿਸ਼ੇਸ਼ ਸਕੀਮਾਂ ਨੂੰ ਲਾਗੂ ਕਰਦਾ ਹੈ, ਜਿਨ੍ਹਾਂ ਵਿੱਚ ਮੁਫ਼ਤ ਬੱਸ ਦੀ ਸਹੂਲਤ, ਮੁਫ਼ਤ ਸੈਨਟਰੀ ਪੈਡ ਉਪਲੱਬਧ ਕਰਵਾਉਣੇ, ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣੀ ਆਦਿ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਔਰਤਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵੱਲੋ ਔਰਤ ਪੱਖੀ ਸਕੀਮਾਂ ਚਲਾ ਕੇ ਆਮ ਔਰਤਾਂ ਨੂੰ ਸਿੱਧੇ ਤੌਰ ਤੇ ਲਾਭ ਦਿੱਤਾ ਜਾ ਰਿਹਾ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ ਵਿਭਾਗ ਵੱਲੋਂ ਜੈਂਡਰ ਬੱਜਟ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਪਹਿਲੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸਾਰੇ ਵਿਭਾਗਾਂ ਨੂੰ ਮਿਲ ਕੇ, ਔਰਤਾਂ ਨੂੰ ਲਾਭ ਦੇਣ ਲਈ ਸਕੀਮਾਂ ਤਿਆਰ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਔਰਤਾਂ ਲਈ ਜੈਂਡਰ ਬੱਜਟ ਉਚੇਚੇ ਤੌਰ ਤੇ ਲਾਗੂ ਹੈ, ਜਿਸ ਕਾਰਣ ਸਮਾਜ ਵਿੱਚ ਔਰਤਾਂ ਦਾ ਪੱਧਰ ਉੱਚਾ ਹੋਇਆ ਹੈ।

ਉਨ੍ਹਾਂ (Dr. Baljit Kaur) ਦੱਸਿਆ ਕਿ ਜੈਂਡਰ ਬਜਟ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾਂ ਵੱਲੋਂ ਨਿਯੁਕਤ ਕੀਤੇ ਨੋਡਲ ਅਫਸਰਾਂ ਲਈ 22 ਅਗਸਤ ਨੂੰ ਵਰਕਸ਼ਾਪ ਕਰਵਾਈ ਜਾਵੇਗੀ, ਤਾਂ ਜੋ ਔਰਤਾਂ ਨਾਲ ਸਬੰਧਤ ਭਲਾਈ ਸਕੀਮਾਂ ਨੂੰ ਜਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਵੇਕ ਪ੍ਰਤਾਪ ਸਿੰਘ, ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਰਾਜੀ ਪੀ.ਸ੍ਰੀਵਾਸਤਵਾ, ਵਧੀਕ ਮੁੱਖ ਸਕੱਤਰ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਜੀ.ਰਮੇਸ਼ ਕੁਮਾਰ, ਸਕੱਤਰ ਉਚੇਰੀ ਸਿੱਖਿਆ ਤਨੂੰ ਕਸ਼ਯਪ, ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਡਾਇਰੈਕਟਰ ਜਸਪ੍ਰੀਤ ਸਿੰਘ, ਡਾਇਰੈਕਟਰ-ਕਮ-ਸੰਯੁਕਤ ਸਕੱਤਰ ਰਾਜ ਬਹਾਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

The post ਵਿਕਾਸ ਪ੍ਰਕਿਰਿਆਵਾਂ ਅਤੇ ਯੋਜਨਾਵਾਂ ‘ਚ ਲਿੰਗ ਸਮਾਨਤਾ ਨੂੰ ਯਕੀਨੀ ਬਣਾਇਆ ਜਾਵੇ: ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • breaking-news
  • cm-bhagwant-mann
  • dr-baljit-kaur
  • ensuring-gender-equality
  • news
  • punjab-latest-news
  • punjab-latest-nnews
  • punjab-vidhan-sabha
  • the-unmute-breaking
  • the-unmute-breaking-news
  • women-empowerment
  • women-walfare

ਜਲੰਧਰ 'ਚ ਔਰਤਾਂ ਲਈ ਖੁੱਲ੍ਹੇ ਸ਼ਰਾਬ ਠੇਕੇ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ 'ਆਪ' ਸਰਕਾਰ

Friday 11 August 2023 07:53 AM UTC+00 | Tags: aap-government amrinder-singh-raja-warring breaking-news jalandhar lamma-village-chowk liquor-shop news punjab-bjp punjab-congress

ਚੰਡੀਗੜ੍ਹ, 11 ਅਗਸਤ 2023: ਜਲੰਧਰ ਦੇ ਲੰਮਾ ਪਿੰਡ ਚੌਕ ‘ਚ ਔਰਤਾਂ ਲਈ ਖੋਲ੍ਹੇ ਗਏ ਸ਼ਰਾਬ ਠੇਕੇ (liquor Shop) ਨੂੰ ਲੈ ਕੇ ਪੰਜਾਬ ਭਾਜਪਾ ਅਤੇ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਿਆ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਸ਼ਰਮਨਾਕ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਨੂੰ ਤਿੰਨ ਮਹੀਨਿਆਂ ਵਿੱਚ ਨਸ਼ਾ ਮੁਕਤ ਕਰਨ ਵਾਲਿਆਂ ਨੇ ਹੁਣ ਔਰਤਾਂ ਨੂੰ ਵੀ ਸ਼ਰਾਬ ਦਾ ਆਦੀ ਬਣਾਉਣ ਦੀ ਤਿਆਰੀ ਕਰ ਲਈ ਹੈ। ਨਸ਼ਾ ਪੰਜਾਬ ਦੀਆਂ ਕਈ ਪੀੜ੍ਹੀਆਂ ਨੂੰ ਨਿਗਲ ਚੁੱਕਾ ਹੈ। ਰਾਜਾ ਵੜਿੰਗ ਨੇ ਪੁੱਛਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਔਰਤਾਂ ਲਈ ਸ਼ਰਾਬ ਦੇ ਠੇਕੇ (liquor Shop) ਖੋਲ੍ਹ ਕੇ ਕੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਦਲਾਅ ਦਾ ਇਹ ਨਵਾਂ ਰੂਪ ਬਹੁਤ ਖਤਰਨਾਕ ਹੈ, ਜਿਸ ਦੇ ਖਤਰਨਾਕ ਨਤੀਜੇ ਨਿਕਲਣਗੇ।

ਦੂਜੇ ਪਾਸੇ ਭਾਜਪਾ ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਨਸ਼ੇ ਦੀ ਦਲਦਲ ਵਿੱਚ ਡੁੱਬਿਆ ਹੋਇਆ ਹੈ, ਰਹੀ-ਸਹੀ ਕਸਰ 'ਆਪ' ਸਰਕਾਰ ਨੇ ਸੂਬੇ ਵਿੱਚ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹ ਕੇ ਪੂਰੀ ਕਰ ਦਿੱਤੀ ਹੈ। ਪਹਿਲਾਂ ਹੀ ਪੂਰੇ ਸੂਬੇ ਵਿੱਚ ਨਸ਼ੇ ਨੇ ਲੋਕਾਂ ਦੇ ਘਰ ਤਬਾਹ ਕੀਤੇ ਹੋਏ ਹਨ। ਹੁਣ ਸਰਕਾਰ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹ ਕੇ ਲੋਕਾਂ ਦੇ ਘਰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ। ਜਿਸਦੀ ਸ਼ੁਰੁਆਤ ਜਲੰਧਰ ਵਿੱਚ ਵੀ ਕਰ ਦਿੱਤੀ ਗਈ ਹੈ।

Jalandhar

The post ਜਲੰਧਰ ‘ਚ ਔਰਤਾਂ ਲਈ ਖੁੱਲ੍ਹੇ ਸ਼ਰਾਬ ਠੇਕੇ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ‘ਆਪ’ ਸਰਕਾਰ appeared first on TheUnmute.com - Punjabi News.

Tags:
  • aap-government
  • amrinder-singh-raja-warring
  • breaking-news
  • jalandhar
  • lamma-village-chowk
  • liquor-shop
  • news
  • punjab-bjp
  • punjab-congress

ਬਟਾਲਾ 'ਚ ਸਾਬਕਾ ਫੌਜੀ ਅਤੇ ਉਸਦੀ ਘਰਵਾਲੀ ਦਾ ਕਤਲ, ਜਾਂਚ 'ਚ ਜੁਟੀ ਪੁਲਿਸ

Friday 11 August 2023 08:15 AM UTC+00 | Tags: batala batala-breaking breaking-news crime-news double-murder ghuman-police-station gurdaspur latest-news murder news

ਗੁਰਦਾਸਪੁਰ, 11 ਅਗਸਤ 2023: ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ (Batala) ਦੇ ਅਧੀਨ ਪੈਂਦੇ ਪਿੰਡ ਮੀਕਾ ਵਿਖੇ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ | ਇੱਕ ਘਰ ਵਿੱਚ ਸਾਬਕਾ ਫੌਜੀ ਅਤੇ ਉਸਦੀ ਘਰਵਾਲੀ ਦੀ ਲਾਸ਼ ਬਰਾਮਦ ਹੋਈ ਹੈ | ਮ੍ਰਿਤਕਾਂ ਦੀ ਪਹਿਚਾਣ ਸਾਬਕਾ ਬੀਐਸਐਫ ਜਵਾਨ ਲਸ਼ਕਰ ਸਿੰਘ ਅਤੇ ਉਸਦੀ ਪਤਨੀ ਅਮਰੀਕ ਕੌਰ ਵਜੋਂ ਹੋਈ ਹੈ |

ਮ੍ਰਿਤਕਾਂ ਦੇ ਭਤੀਜੇ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਉਸਦੇ ਚਾਚਾ ਜੀ ਦਾ ਬੇਟਾ ਦੁਬਈ ਵਿੱਚ ਰਹਿ ਰਿਹਾ ਹੈ ਅਤੇ ਉਸਦਾ ਫੋਨ ਆਇਆ ਕਿ ਉਹ ਆਪਣੇ ਘਰ ਫੋਨ ਕਰ ਰਿਹਾ ਹੈ, ਲੇਕਿਨ ਕੋਈ ਫੋਨ ਨਹੀਂ ਚੱਕ ਰਿਹਾ ਅਤੇ ਜਦੋਂ ਉਸਨੇ ਆ ਕੇ ਦੇਖਿਆ ਤਾਂ ਘਰ ਬਾਹਰ ਤਾਲਾ ਲੱਗਾ ਸੀ ਅਤੇ ਸ਼ੱਕ ਹੋਣ ਦੇ ‘ਤੇ ਪਿੰਡ ਦੀ ਪੰਚਾਇਤ ਅਤੇ ਪੁਲਿਸ ਨੇ ਤਾਲਾ ਤੋੜ ਅੰਦਰ ਜਾ ਦੇਖਿਆ ਤਾਂ ਘਰ ਦੇ ਅੰਦਰ ਉਸਦੇ ਚਾਚੇ ਅਤੇ ਚਾਚੀ ਦੀਆ ਲਾਸ਼ਾ ਸਨ ਅਤੇ ਜਿਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਲਾਸ਼ਾਂ ਤੋਂ ਜਾਪਦਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਕਿਸੇ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।

ਪੁਲਿਸ ਥਾਣਾ ਘੁਮਾਣ ਚ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਡੀਐਸਪੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਉਹਨਾਂ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ |

The post ਬਟਾਲਾ ‘ਚ ਸਾਬਕਾ ਫੌਜੀ ਅਤੇ ਉਸਦੀ ਘਰਵਾਲੀ ਦਾ ਕਤਲ, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News.

Tags:
  • batala
  • batala-breaking
  • breaking-news
  • crime-news
  • double-murder
  • ghuman-police-station
  • gurdaspur
  • latest-news
  • murder
  • news

ਅਮਿਤ ਸ਼ਾਹ ਵੱਲੋਂ ਲੋਕ ਸਭਾ 'ਚ ਭਾਰਤੀ ਸੰਹਿਤਾ ਸੁਰੱਖਿਆ ਬਿੱਲ, 2023 ਸਮੇਤ ਤਿੰਨ ਬਿੱਲ ਪੇਸ਼

Friday 11 August 2023 08:40 AM UTC+00 | Tags: 2023 2023-indian-civil-defense-code 2023-indian-evidence-bill amit-shah breaking-news indian-code-protection-bill indian-judiciary-code lok-sabha news

ਚੰਡੀਗ੍ਹੜ, 11 ਅਗਸਤ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਲੋਕ ਸਭਾ ਵਿਚ ਭਾਰਤੀ ਸੰਹਿਤਾ ਸੁਰੱਖਿਆ ਬਿੱਲ, 2023 ਪੇਸ਼ ਕੀਤਾ। ਇਸ ਸੰਬੰਧੀ ਬੋਲਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ 1860 ਤੋਂ 2023 ਤੱਕ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ ਅੰਗਰੇਜ਼ਾਂ ਦੁਆਰਾ ਬਣਾਏ ਗਏ ਕਾਨੂੰਨਾਂ ਅਨੁਸਾਰ ਕੰਮ ਕਰਦੀ ਸੀ। ਹੁਣ ਤਿੰਨ ਕਾਨੂੰਨਾਂ ਨੂੰ ਬਦਲ ਦਿੱਤਾ ਜਾਵੇਗਾ ਅਤੇ ਦੇਸ਼ ਵਿਚ ਅਪਰਾਧਿਕ ਨਿਆਂ ਪ੍ਰਣਾਲੀ ਵਿਚ ਇਕ ਵੱਡਾ ਬਦਲਾਅ ਹੋਵੇਗਾ।

ਜਿਕਰਯੋਗ ਹੈ ਕਿ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਤਿੰਨ ਬਿੱਲ ਪੇਸ਼ ਕੀਤੇ ਹਨ | ਇਨ੍ਹਾਂ ਵਿੱਚ ਭਾਰਤੀ ਸੰਹਿਤਾ ਸੁਰੱਖਿਆ ਬਿੱਲ, 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬਿੱਲ 2023 ਅਤੇ ਭਾਰਤੀ ਸਬੂਤ ਬਿੱਲ, 2023 ਸ਼ਾਮਲ ਹਨ |

The post ਅਮਿਤ ਸ਼ਾਹ ਵੱਲੋਂ ਲੋਕ ਸਭਾ ‘ਚ ਭਾਰਤੀ ਸੰਹਿਤਾ ਸੁਰੱਖਿਆ ਬਿੱਲ, 2023 ਸਮੇਤ ਤਿੰਨ ਬਿੱਲ ਪੇਸ਼ appeared first on TheUnmute.com - Punjabi News.

Tags:
  • 2023
  • 2023-indian-civil-defense-code
  • 2023-indian-evidence-bill
  • amit-shah
  • breaking-news
  • indian-code-protection-bill
  • indian-judiciary-code
  • lok-sabha
  • news

ਐਸ.ਏ.ਐਸ.ਨਗਰ, 11 ਅਗਸਤ, 2023: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਅੱਜ ਦੋ ਨਵੇਂ ਵਧੀਕ ਡਿਪਟੀ ਕਮਿਸ਼ਨਰ ਮਿਲ ਗਏ ਹਨ। ਸਾਲ 2018 ਬੈਚ ਦੇ ਆਈ.ਏ.ਐਸ., ਵਿਰਾਜ ਸ਼ਿਆਮਕਰਨ ਤਿੜਕੇ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦਾ ਅਹੁਦਾ ਸੰਭਾਲਿਆ ਹੈ ਜਦਕਿ 2014 ਬੈਚ ਦੇ ਪੀ.ਸੀ.ਐਸ., ਮਿਸ ਗੀਤਿਕਾ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਜੋਂ ਚਾਰਜ ਲਿਆ।

ਦੋਵੇਂ ਏ.ਡੀ.ਸੀਜ਼ ਨੇ ਜੁਆਇਨ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਰਿਪੋਰਟ ਕੀਤੀ ਅਤੇ ਆਪਣਾ ਚਾਰਜ ਸੰਭਾਲਣ ਦੀਆਂ ਰਿਪੋਰਟਾਂ ਸੌਂਪੀਆਂ। ਡਿਪਟੀ ਕਮਿਸ਼ਨਰ ਨੇ ਦੋਵਾਂ ਏ.ਡੀ.ਸੀਜ਼ ਨਾਲ ਰਸਮੀ ਗੱਲਬਾਤ ਦੌਰਾਨ ਉਨ੍ਹਾਂ ਨੂੰ ਸੂਬਾ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਅਤੇ ਡਿਊਟੀਆਂ ਨਿਭਾਉਣ ਲਈ ਕਿਹਾ ਤਾਂ ਜੋ ਵਿਕਾਸ ਕਾਰਜਾਂ ਦੇ ਨਾਲ-ਨਾਲ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ‘ਤੇ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐਸ ਤਿੜਕੇ ਕੋਲ ਇਸ ਤੋਂ ਪਹਿਲਾਂ ਵਧੀਕ ਕਮਿਸ਼ਨਰ, ਟੈਕਸੇਸ਼ਨ-1, ਬੰਗਾ ਅਤੇ ਬਾਬਾ ਬਕਾਲਾ ਵਿਖੇ ਉਪ ਮੰਡਲ ਮੈਜਿਸਟ੍ਰੇਟ ਵਜੋਂ ਫੀਲਡ ਅਤੇ ਪ੍ਰਸ਼ਾਸਨਿਕ ਤਾਇਨਾਤੀਆਂ ਦਾ ਵੱਡਾ ਤਜਰਬਾ ਹੈ ਜਦਕਿ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੀਤਿਕਾ ਸਿੰਘ ਇਸ ਤੋਂ ਪਹਿਲਾਂ ਵਧੀਕ ਮੁੱਖ ਪ੍ਰਸ਼ਾਸਕ (ਨੀਤੀ ਅਤੇ ਹੈੱਡਕੁਆਰਟਰ) ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ, ਸਹਾਇਕ ਕਮਿਸ਼ਨਰ ਨਵਾਂਸ਼ਹਿਰ, ਡਿਪਟੀ ਸਕੱਤਰ ਪ੍ਰਸੋਨਲ ਵਿਭਾਗ, ਐਸ.ਡੀ.ਐਮ ਨਵਾਂਸ਼ਹਿਰ, ਨਾਭਾ, ਭਵਾਨੀਗੜ੍ਹ ਅਤੇ ਸਮਰਾਲਾ ਸਬ ਡਵੀਜ਼ਨਾਂ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਹਨ।

ਦੋਵਾਂ ਏ.ਡੀ.ਸੀਜ਼ ਨੇ ਦੁਹਰਾਇਆ ਕਿ ਉਹ ਵਿਕਾਸ ਪ੍ਰੋਜੈਕਟਾਂ, ਨਾਗਰਿਕ ਪੱਖੀ ਸੇਵਾਵਾਂ ਅਤੇ ਭਲਾਈ ਸਕੀਮਾਂ ਨੂੰ ਹਾਂ-ਪੱਖੀ ਹੁਲਾਰਾ ਦੇ ਕੇ ਵਧੀਆ ਨਤੀਜੇ ਦੇਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਯੋਗ ਅਗਵਾਈ ਅਨੁਸਾਰ ਕੰਮ ਕਰਨਗੇ ਅਤੇ ਆਪਣੀਆਂ ਸੇਵਾਵਾਂ ਨਿਭਾਉਣਗੇ।

The post ਐਸ.ਏ.ਐਸ.ਨਗਰ: ਵਿਰਾਜ ਐਸ ਤਿੜਕੇ ਨੇ ਏ.ਡੀ.ਸੀ (ਜਨਰਲ) ਤੇ ਗੀਤਿਕਾ ਸਿੰਘ ਨੇ ਏ.ਡੀ.ਸੀ (ਪੇਂਡੂ ਵਿਕਾਸ) ਵਜੋਂ ਅਹੁਦਾ ਸਾਂਭਿਆ appeared first on TheUnmute.com - Punjabi News.

Tags:
  • beaking-news
  • breaking-news
  • geetika-singh-as-adc
  • news
  • punjab-news
  • sahibzada-ajit-singh-nagar
  • sas-nagar
  • viraj-s-tidke

ਏ.ਡੀ.ਸੀ ਵੱਲੋਂ ਮੈਸਰਜ਼ ਵਿਕਟੋਰੀਆ ਗਾਈਡਲਾਈਨਜ਼ (ਓਪੀਸੀ) ਪ੍ਰਾਈਵੇਟ ਲਿਮਟਿਡ ਕੰਸਲਟੈਂਸੀ ਫਰਮ ਦਾ ਲਾਇਸੈਂਸ ਰੱਦ

Friday 11 August 2023 09:45 AM UTC+00 | Tags: aam-aadmi-party adc-mohali breaking-news cm-bhagwant-mann crime latest latest-news m-s-victoria-guidelines news private-limited-consultancy-firm punjab punjab-breaking punjab-travel-professional-regulation-act the-unmute-breaking-news

ਐਸ.ਏ.ਐਸ ਨਗਰ 11 ਜੁਲਾਈ 2023 : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਮੈਸਰਜ਼ ਵਿਕਟੋਰੀਆ ਗਾਈਡਲਾਈਨਜ਼ (ਓਪੀਸੀ) ਪ੍ਰਾਈਵੇਟ ਲਿਮਟਿਡ ਕੰਸਲਟੈਂਸੀ ਫਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਸਰਜ਼ ਵਿਕਟੋਰੀਆ ਗਾਈਡਲਾਈਨਜ਼ (ਓਪੀਸੀ) ਪ੍ਰਾਈਵੇਟ ਲਿਮਟਿਡ ਐਸ.ਸੀ.ਐਫ ਨੰ: 75, ਪਹਿਲੀ ਮੰਜ਼ਿਲ, ਫੇਜ਼-11, ਜ਼ਿਲ੍ਹਾ ਐਸ.ਏ.ਐਸ ਨਗਰ ਦੇ ਮਾਲਕ ਪਰਮਜੀਤ ਸਿੰਘ ਪੁੱਤਰ ਕਰਨੈਲ ਸਿੰਘ, ਵਾਸੀ ਪਿੰਡ ਤੇ ਡਾਕਖਾਨਾ ਬਾਦਸ਼ਾਹਪੁਰ, ਤਹਿਸੀਲ ਸਮਾਣਾ, ਜ਼ਿਲ੍ਹਾ, ਪਟਿਆਲਾ ਹਾਲ ਵਾਸੀ ਫਲੈਟ ਨੰਬਰ 1104, ਜੇ.ਐਲ.ਪੀ.ਐਲ, ਸਕਾਈ ਗਾਰਡਨ, ਟਾਵਰ-ਕੇ, ਸੈਕਟਰ-66-ਏ, ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 30 ਅਕਤੂਬਰ 2023 ਤੱਕ ਹੈ।

ਇਸ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕਰਨ ਕਾਰਨ ਇਸ ਫਰਮ ਦਾ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੈਂਸੀ/ਫਰਮ/ਡਾਇਰੈਕਟਰ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।

The post ਏ.ਡੀ.ਸੀ ਵੱਲੋਂ ਮੈਸਰਜ਼ ਵਿਕਟੋਰੀਆ ਗਾਈਡਲਾਈਨਜ਼ (ਓਪੀਸੀ) ਪ੍ਰਾਈਵੇਟ ਲਿਮਟਿਡ ਕੰਸਲਟੈਂਸੀ ਫਰਮ ਦਾ ਲਾਇਸੈਂਸ ਰੱਦ appeared first on TheUnmute.com - Punjabi News.

Tags:
  • aam-aadmi-party
  • adc-mohali
  • breaking-news
  • cm-bhagwant-mann
  • crime
  • latest
  • latest-news
  • m-s-victoria-guidelines
  • news
  • private-limited-consultancy-firm
  • punjab
  • punjab-breaking
  • punjab-travel-professional-regulation-act
  • the-unmute-breaking-news

Chandigarh: ਸੁਖਨਾ ਝੀਲ 'ਚ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਨੇ ਖੋਲ੍ਹੇ ਫਲੱਡ ਗੇਟ

Friday 11 August 2023 09:55 AM UTC+00 | Tags: breaking-news chandigarh chandigarh-news flood-gate heavy-rain news punjab-news rain sukhna-lake sukhna-lake-flood-gate

ਚੰਡੀਗੜ੍ਹ, 11 ਜੁਲਾਈ 2023: ਚੰਡੀਗੜ੍ਹ ਦੀ ਸੁਖਨਾ ਝੀਲ (Sukhna lake) ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਵੱਧ ਗਿਆ ਹੈ। ਜਿਸਦੇ ਚੱਲਦੇ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ । ਇਸ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਵਹਾਅ ਵਧ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਮੱਖਣ ਮਾਜਰਾ ਤੋਂ ਜ਼ੀਰਕਪੁਰ ਨੂੰ ਜਾਂਦੀ ਸੜਕ ‘ਤੇ ਲੋਕਾਂ ਨੂੰ ਨਾ ਆਉਣ ਦੇਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਜਦੋਂ ਤੱਕ ਪਾਣੀ ਦਾ ਪੱਧਰ ਆਮ ਨਹੀਂ ਹੋ ਜਾਂਦਾ, ਉਦੋਂ ਤੱਕ ਸਾਵਧਾਨੀ ਵਰਤੀ ਜਾਵੇ |

ਚੰਡੀਗੜ੍ਹ-ਕਿਸ਼ਨਗੜ੍ਹ ਦੇ ਸੁਖਨਾ ਝੀਲ (Sukhna lake) ‘ਤੇ ਬਣੇ ਪੁਲ ‘ਤੇ ਬਾਪੂ ਧਾਮ ਕਲੋਨੀ ਨੇੜੇ ਮਨੀਮਾਜਰਾ ਨੂੰ ਜਾਂਦੇ ਰਸਤੇ ‘ਤੇ ਪਾਣੀ ਦਾ ਪੱਧਰ ਵਧਣ ਕਾਰਨ ਸੜਕ ਜਾਮ ਹੋ ਸਕਦੀ ਹੈ। ਇਹ ਦੋਵੇਂ ਪੁਲ ਪਿਛਲੇ ਦਿਨੀਂ ਨੁਕਸਾਨੇ ਗਏ ਸਨ। ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸੜਕ ਦੀ ਮੁਰੰਮਤ ਕਰਵਾ ਕੇ ਖੁਲ੍ਹਵਾ ਦਿੱਤਾ ਸੀ। ਚੰਡੀਗੜ੍ਹ ਤੋਂ ਬਾਅਦ ਇਹ ਪਾਣੀ ਮੋਹਾਲੀ ਦੇ ਬਲਟਾਣਾ ਰਾਹੀਂ ਨਿਕਲਦਾ ਹੈ। ਉਹ ਖੇਤਰ ਵੀ ਇਸ ਤੋਂ ਪ੍ਰਭਾਵਿਤ ਹੋ ਸਕਦਾ ਹੈ। ਪਿਛਲੇ 2 ਦਿਨਾਂ ਵਿੱਚ ਲਗਭਗ 5.8 ਐਮਐਮ ਬਾਰਿਸ਼ ਹੋਈ ਹੈ। ਜਿਸ ਵਿੱਚ ਅੱਜ ਸਵੇਰੇ ਕਰੀਬ 1.7 ਐਮਐਮ, ਕੱਲ੍ਹ ਸਵੇਰ ਤੋਂ ਅੱਜ ਸਵੇਰੇ 5:30 ਵਜੇ ਤੱਕ 3.1 ਐਮਐਮ ਅਤੇ ਬੁੱਧਵਾਰ ਨੂੰ 1 ਐਮਐਮ ਮੀਂਹ ਪਿਆ।

The post Chandigarh: ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਨੇ ਖੋਲ੍ਹੇ ਫਲੱਡ ਗੇਟ appeared first on TheUnmute.com - Punjabi News.

Tags:
  • breaking-news
  • chandigarh
  • chandigarh-news
  • flood-gate
  • heavy-rain
  • news
  • punjab-news
  • rain
  • sukhna-lake
  • sukhna-lake-flood-gate

ਨਾਬਾਲਗ ਨਾਲ ਜ਼ਬਰ ਜਨਾਹ ਦੇ ਦੋਸ਼ੀ ਨੂੰ ਮਿਲੇਗੀ ਮੌਤ ਦੀ ਸਜ਼ਾ: ਗ੍ਰਹਿ ਮੰਤਰੀ ਅਮਿਤ ਸ਼ਾਹ

Friday 11 August 2023 10:26 AM UTC+00 | Tags: amit-shah breaking-news indian-code-protectio-bill lok-sabha news rape-case

ਚੰਡੀਗੜ੍ਹ, 11 ਜੁਲਾਈ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਲੋਕ ਸਭਾ ਵਿਚ ਭਾਰਤੀ ਸੰਹਿਤਾ ਸੁਰੱਖਿਆ ਬਿੱਲ, 2023 ਸਮੇਤ ਤਿੰਨ ਪੇਸ਼ ਕੀਤੇ | ਲੋਕ ਸਭਾ ‘ਚ ਇਹ ਜਾਣਕਾਰੀ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਅੱਜ ਜੋ ਤਿੰਨ ਬਿੱਲ ਇਕੱਠੇ ਲੈ ਕੇ ਆਇਆ ਹਾਂ। ਇਨ੍ਹਾਂ ਤਿੰਨਾਂ ਬਿੱਲਾਂ ਵਿੱਚ ਇੱਕ ਇੰਡੀਅਨ ਪੀਨਲ ਕੋਡ, ਦੂਜਾ ਕ੍ਰਿਮੀਨਲ ਪ੍ਰੋਸੀਜ਼ਰ ਕੋਡ ਅਤੇ ਤੀਜਾ ਇੰਡੀਅਨ ਐਵੀਡੈਂਸ ਕੋਡ ਹੈ |

ਅਮਿਤ ਸ਼ਾਹ ਨੇ ਕਿਹਾ ਕਿ ਇੰਡੀਅਨ ਪੀਨਲ ਕੋਡ 1860 ਨੂੰ ਹੁਣ ‘ਭਾਰਤੀ ਸੰਹਿਤਾ ਸੁਰੱਖਿਆ ਬਿੱਲ, 2023 ਹੋਵੇਗਾ । ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਥਾਂ ‘ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬਿੱਲ 2023’ ਅਤੇ ਇੰਡੀਅਨ ਐਵੀਡੈਂਸ ਕੋਡ 1872 ਦੀ ਥਾਂ ਭਾਰਤੀ ਸਬੂਤ ਬਿੱਲ, 2023 ਹੋਵੇਗਾ |

ਲੋਕ ਸਭਾ ‘ਚ ਬੋਲਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ‘ਇਨ੍ਹਾਂ ਤਿੰਨਾਂ ਕਾਨੂੰਨਾਂ ਦੀ ਥਾਂ ‘ਤੇ ਬਣਨ ਵਾਲੇ ਤਿੰਨ ਨਵੇਂ ਕਾਨੂੰਨਾਂ ਦੀ ਭਾਵਨਾ ਭਾਰਤੀਆਂ ਨੂੰ ਅਧਿਕਾਰ ਦੇਣ ਦੀ ਹੋਵੇਗੀ। ਇਨ੍ਹਾਂ ਕਾਨੂੰਨਾਂ ਦਾ ਮਕਸਦ ਕਿਸੇ ਨੂੰ ਸਜ਼ਾ ਦੇਣਾ ਨਹੀਂ ਹੋਵੇਗਾ। ਇਸ ਦਾ ਮਕਸਦ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੋਵੇਗਾ। ਅਮਿਤ ਸ਼ਾਹ ਨੇ ਕਿਹਾ ਕਿ 18 ਸੂਬਿਆਂ, ਛੇ ਕੇਂਦਰ ਸ਼ਾਸਤ ਪ੍ਰਦੇਸ਼ਾਂ, ਭਾਰਤ ਦੀ ਸੁਪਰੀਮ ਕੋਰਟ, 22 ਹਾਈਕੋਰਟਾਂ, ਨਿਆਂਇਕ ਸੰਸਥਾਵਾਂ, 142 ਸੰਸਦ ਮੈਂਬਰਾਂ ਅਤੇ 270 ਵਿਧਾਇਕਾਂ ਤੋਂ ਇਲਾਵਾ ਜਨਤਾ ਨੇ ਵੀ ਇਨ੍ਹਾਂ ਬਿੱਲਾਂ ਬਾਰੇ ਸੁਝਾਅ ਦਿੱਤੇ ਹਨ। ਚਾਰ ਸਾਲਾਂ ਤੋਂ ਇਸ ‘ਤੇ ਕਾਫੀ ਚਰਚਾ ਹੋ ਰਹੀ ਹੈ। ਅਸੀਂ ਇਸ ‘ਤੇ 158 ਮੀਟਿੰਗਾਂ ਕੀਤੀਆਂ ਹਨ।

ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਕਿਹਾ ਕਿ ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧਾਂ ਨੂੰ ਰੋਕਣ ਲਈ ਨਵੇਂ ਕਾਨੂੰਨਾਂ ‘ਚ ਸਖ਼ਤ ਵਿਵਸਥਾਵਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਜ਼ਬਰ ਜਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ ਦੀ ਵਿਵਸਥਾ ਹੈ, ਜਦੋਂ ਕਿ ਨਾਬਾਲਗ ਨਾਲ ਜ਼ਬਰ ਜਨਾਹ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੀ ਵਿਵਸਥਾ ਹੈ।

ਕੇਂਦਰੀ ਗ੍ਰਹਿ ਮੰਤਰੀ (Amit Shah) ਨੇ ਕਿਹਾ ਕਿ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ ਨੂੰ (ਪ੍ਰਚਲਿਤ ਕਾਨੂੰਨਾਂ ਵਿੱਚ) 302ਵਾਂ ਸਥਾਨ ਦਿੱਤਾ ਗਿਆ ਹੈ, ਇਸ ਤੱਥ ਦੇ ਬਾਵਜੂਦ ਕਿ ਇਸ ਤੋਂ ਵੱਡਾ ਹੋਰ ਕੋਈ ਅਪਰਾਧ ਨਹੀਂ ਹੋ ਸਕਦਾ। ਅਸੀਂ ਇਸ ਦ੍ਰਿਸ਼ਟੀਕਰਨ ਨੂੰ ਬਦਲ ਰਹੇ ਹਾਂ, ਅਤੇ ਪ੍ਰਸਤਾਵਿਤ ਭਾਰਤੀ ਸਿਵਲ ਡਿਫੈਂਸ ਕੋਡ 2023 ਦਾ ਪਹਿਲਾ ਅਧਿਆਏ ਹੁਣ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨਾਲ ਸਬੰਧਤ ਸਜ਼ਾ ਦੇ ਉਪਬੰਧਾਂ ‘ਤੇ ਹੋਵੇਗਾ।

ਹੁਣ ਇਹ ਤਿੰਨ ਨਵੇਂ ਕਾਨੂੰਨ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਵੱਡੀ ਤਬਦੀਲੀ ਲਿਆਉਣਗੇ। ਇਸ ਬਿੱਲ ਦੇ ਤਹਿਤ, ਅਸੀਂ ਇੱਕ ਟੀਚਾ ਰੱਖਿਆ ਹੈ ਕਿ ਦੋਸ਼ੀ ਠਹਿਰਾਉਣ ਦੀ ਦਰ ਨੂੰ 90 ਪ੍ਰਤੀਸ਼ਤ ਤੋਂ ਵੱਧ ਤੱਕ ਵਧਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇੱਕ ਮਹੱਤਵਪੂਰਨ ਵਿਵਸਥਾ ਲੈ ਕੇ ਆਏ ਹਾਂ ਕਿ ਫੋਰੈਂਸਿਕ ਟੀਮ ਲਈ ਉਨ੍ਹਾਂ ਸਾਰੇ ਮਾਮਲਿਆਂ ਵਿੱਚ ਅਪਰਾਧ ਸਥਾਨ ਦਾ ਦੌਰਾ ਕਰਨਾ ਲਾਜ਼ਮੀ ਕੀਤਾ ਜਾਵੇਗਾ ਜਿੱਥੇ 7 ਸਾਲ ਜਾਂ ਇਸ ਤੋਂ ਵੱਧ ਦੀ ਕੈਦ ਦੀ ਵਿਵਸਥਾ ਹੈ।

ਭਾਰਤੀ ਸੁਰੱਖਿਆ ਕੋਡ ਬਿੱਲ ਵਿੱਚ ਕੁੱਲ 313 ਸੋਧਾਂ ਹਨ, ਜਿਸ ਨਾਲ ਮੌਬ ਲਿੰਚਿੰਗ ਲਈ ਮੌਤ ਦੀ ਸਜ਼ਾ ਹੋ ਸਕਦੀ ਹੈ। ਅਸੀਂ ਦੇਸ਼ ਧ੍ਰੋਹ ਵਰਗੇ ਕਾਨੂੰਨਾਂ ਨੂੰ ਰੱਦ ਕਰ ਰਹੇ ਹਾਂ। ਅਸੀਂ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਲਿਆ ਹੈ, ਉਹ ਗੈਰਹਾਜ਼ਰੀ ਵਿੱਚ ਟਰਾਇਲ ਹੈ। ਦਾਊਦ ਇਬਰਾਹਿਮ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ, ਉਹ ਦੇਸ਼ ਛੱਡ ਕੇ ਭੱਜ ਗਿਆ ਸੀ, ਪਰ ਉਸ ‘ਤੇ ਟਰਾਇਲ ਨਹੀਂ ਚੱਲ ਸਕਦਾ। ਅੱਜ ਅਸੀਂ ਫੈਸਲਾ ਕੀਤਾ ਹੈ ਕਿ ਜਿਸ ਨੂੰ ਵੀ ਸੈਸ਼ਨ ਕੋਰਟ ਦੇ ਜੱਜ ਵੱਲੋਂ ਬਣਦੀ ਕਾਰਵਾਈ ਤੋਂ ਬਾਅਦ ਭਗੌੜਾ ਕਰਾਰ ਦਿੱਤਾ ਜਾਵੇਗਾ, ਉਸ ਦੀ ਗੈਰਹਾਜ਼ਰੀ ਵਿੱਚ ਟਰਾਇਲ ਚਲਾਇਆ ਜਾਵੇਗਾ ਅਤੇ ਉਸ ਨੂੰ ਸਜ਼ਾ ਵੀ ਸੁਣਾਈ ਜਾਵੇਗੀ।

The post ਨਾਬਾਲਗ ਨਾਲ ਜ਼ਬਰ ਜਨਾਹ ਦੇ ਦੋਸ਼ੀ ਨੂੰ ਮਿਲੇਗੀ ਮੌਤ ਦੀ ਸਜ਼ਾ: ਗ੍ਰਹਿ ਮੰਤਰੀ ਅਮਿਤ ਸ਼ਾਹ appeared first on TheUnmute.com - Punjabi News.

Tags:
  • amit-shah
  • breaking-news
  • indian-code-protectio-bill
  • lok-sabha
  • news
  • rape-case

ਪੰਜਾਬ ਕੈਬਿਨਟ ਦੀ ਬੈਠਕ 'ਚ ਲਏ ਕਈ ਅਹਿਮ ਫੈਸਲੇ ,ਪੜ੍ਹੋ ਪੂਰੇ ਵੇਰਵੇ

Friday 11 August 2023 10:38 AM UTC+00 | Tags: aam-aadmi-party breaking-news cm-bhagwant-mann latest-news news punjab punjab-cabinet punjab-government punjab-news punjab-police punjab-transport road-security-force

ਚੰਡੀਗੜ੍ਹ, 11 ਜੁਲਾਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਅਹਿਮ ਬੈਠਕ (Punjab Cabinet Meeting) ਹੋਈ ਹੈ। ਪੰਜਾਬ ਕੈਬਨਿਟ ਦੀ ਬੈਠਕ ‘ਚ ਕਈ ਅਹਿਮ ਫੈਸਲੇ ਲਏ ਹਨ।

1. ਸੂਬੇ ਦੀਆਂ ਸੜਕਾਂ ‘ਤੇ ਲੋਕਾਂ ਦੀ ਸੁਰੱਖਿਆ ਲਈ ‘ਸੜਕ ਸੁਰੱਖਿਆ ਫੋਰਸ’ ਨੂੰ ਮਨਜੂਰੀ
2. ‘ਸ਼ਹੀਦ ਸਮਾਰਕ’ ਹਰ ਜ਼ਿਲ੍ਹੇ ਦੇ ਵੱਡੇ ਪਾਰਕ ‘ਚ ਬਣਾਇਆ ਜਾਵੇਗਾ
3. ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਲੋਕਾਂ ਦੀ ਸੇਵਾ ਲਈ ਪੰਜਾਬ ਸਰਕਾਰ ਦੇ ‘ਸਹਾਇਤਾ ਕੇਂਦਰ’ ਨੂੰ ਮਨਜੂਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਾਰੇ ਫੈਸਲੇ ਲੈਣ ਵਾਲਾ ਪੰਜਾਬ ਪੂਰੇ ਦੇਸ਼ ‘ਚ ਮੋਹਰੀ ਸੂਬਾ ਬਣਿਆ ਹੈ…ਸਾਡੀ ਕੋਸ਼ਿਸ਼ ਹੈ ਕਿ ਹਰ ਉਪਰਾਲੇ ‘ਚ ਪੰਜਾਬ ਮੋਹਰੀ ਹੋਵੇ…

The post ਪੰਜਾਬ ਕੈਬਿਨਟ ਦੀ ਬੈਠਕ ‘ਚ ਲਏ ਕਈ ਅਹਿਮ ਫੈਸਲੇ ,ਪੜ੍ਹੋ ਪੂਰੇ ਵੇਰਵੇ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • news
  • punjab
  • punjab-cabinet
  • punjab-government
  • punjab-news
  • punjab-police
  • punjab-transport
  • road-security-force

ਆਪਣੀ ਧੀ ਦਾ ਕਤਲ ਕਰਨ ਵਾਲਾ ਗ੍ਰਿਫਤਾਰ, ਕਿਹਾ- ਅਣਖ ਖ਼ਾਤਰ ਮਾਰੀ ਆਪਣੀ ਧੀ

Friday 11 August 2023 11:05 AM UTC+00 | Tags: amritsar amritsar-news breaking-news crime-news murder-news news punjab-news

ਅੰਮ੍ਰਿਤਸਰ, 11 ਜੁਲਾਈ 2023: ਜਿਲ੍ਹਾ ਅੰਮ੍ਰਿਤਸਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਏ, ਜਿੱਥੇ ਇੱਕ ਪਿਓ ਨੇ ਆਪਣੀ ਲੜਕੀ ਦਾ ਕਤਲ (Murder) ਕਰਕੇ ਲਾਸ਼ ਨੂੰ ਮੋਟਰਸਾਇਕਲ ਪਿੱਛੇ ਬੰਨ੍ਹ ਕੇ ਘੜੀਸਿਆ ਹੈ। ਪਿਓ ਆਪਣੀ ਧੀ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ। ਅੰਮ੍ਰਿਤਸਰ ਦਿਹਾਤੀ ਦੇ ਇੱਕ ਪਿੰਡ ਵਿੱਚ ਦਿਨ ਦਿਹਾੜੇ ਇਕ ਪਿਤਾ ਵੱਲੋਂ ਆਪਣੀ ਹੀ ਲੜਕੀ ਦੇ ਚਰਿੱਤਰ ਉੱਤੇ ਸ਼ੱਕ ਕਰਦਿਆਂ ਕਥਿਤ ਤੌਰ ਉੱਤੇ ਉਸਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਕੁੜੀ ਦੇ ਪਿਓ ਦਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੁੱਛਲ ਨੂੰ ਗ੍ਰਿਫਤਾਰ ਕਰ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਕੁੜੀ ਦੇ ਪਿਓ ਦਲਵੀਰ ਸਿੰਘ ਨੇ ਖ਼ੁਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ |

ਇਸ ਦੌਰਾਨ ਮ੍ਰਿਤਕ ਕੁੜੀ ਦੇ ਪਿਓ ਨੇ ਕਿਹਾ ਕਿ ਉਸਨੇ ਆਪਣੀ ਅਣਖ ਖ਼ਾਤਰ ਇਹ ਕਤਲ (Murder) ਕੀਤਾ ਹੈ | ਉਸਨੇ ਕਿਹਾ ਕਿ ਕੁੜੀ ਨੇ ਇਕ ਦਿਨ ਅਤੇ ਇੱਕ ਰਾਤ ਬਾਹਰ ਬਿਤਾਈ ਸੀ | ਉਸ ਨੂੰ ਕਿਸੇ ਵੀ ਗੱਲ ਦਾ ਪਛਤਾਵਾ ਨਹੀਂ ਹੈ। ਜਾਣਕਾਰੀ ਅਨੁਸਾਰ ਇਸ ਪਿਓ ਨੇ ਕਤਲ ਤੋਂ ਬਾਅਦ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਲਈ ਮ੍ਰਿਤਕ ਲੜਕੀ ਦੀ ਲਾਸ਼ ਨੂੰ ਮੋਟਰਸਾਈਕਲ ਪਿੱਛੇ ਬੰਨ ਕੇ ਘੜੀਸਿਆ ਅਤੇ ਇਸ ਤੋਂ ਬਾਅਦ ਉਸਨੇ ਲਾਸ਼ ਨੂੰ ਰੇਲਵੇ ਲਾਈਨ ਨੇੜੇ ਲਿਆ ਕੇ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ ।

ਇਸ ਵਾਰਦਾਤ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੂਰੇ ਇਲਾਕੇ ਵਿੱਚ ਇਸ ਘਟਨਾ ਦੀ ਚਰਚਾ ਹੈ। ਘਟਨਾ ਦੀ ਜਾਣਕਾਰੀ ਮਿਲਣ ਉੱਤੇ ਪੁਲਿਸ ਚੌਂਕੀ ਟਾਂਗਰਾ ਦੇ ਡੀਐੱਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਸਣੇ ਮੌਕੇ ਉੱਤੇ ਪੁੱਜੇ ਸੀ | ਗ੍ਰਿਫਤਾਰੀ ਤੋਂ ਬਾਅਦ ਵਿਅਕਤੀ ਨੂੰ ਬਾਬਾ ਬਕਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ |

The post ਆਪਣੀ ਧੀ ਦਾ ਕਤਲ ਕਰਨ ਵਾਲਾ ਗ੍ਰਿਫਤਾਰ, ਕਿਹਾ- ਅਣਖ ਖ਼ਾਤਰ ਮਾਰੀ ਆਪਣੀ ਧੀ appeared first on TheUnmute.com - Punjabi News.

Tags:
  • amritsar
  • amritsar-news
  • breaking-news
  • crime-news
  • murder-news
  • news
  • punjab-news

'ਆਪ' ਸੰਸਦ ਮੈਂਬਰ ਰਾਘਵ ਚੱਢਾ ਦਸਤਖ਼ਤ ਮਾਮਲੇ 'ਚ ਰਾਜ ਸਭਾ ਤੋਂ ਮੁਅੱਤਲ

Friday 11 August 2023 11:20 AM UTC+00 | Tags: aam-aadmi-party aap-mp-raghav-chadha amit-shah bjp breaking breaking-news congress lok-sabha monsson-session mp-raghav-chadha news raghav-chadha rajya-sabha signature-case

ਚੰਡੀਗ੍ਹੜ, 11 ਜੁਲਾਈ 2023: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੂੰ ਜਾਅਲੀ ਦਸਤਖ਼ਤ ਮਾਮਲੇ ਵਿੱਚ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਘਵ ਚੱਢਾ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਆਉਣ ਤੱਕ ਰਾਜ ਸਭਾ ਤੋਂ ਮੁਅੱਤਲ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਖ਼ਿਲਾਫ਼ ਰਾਜ ਸਭਾ ‘ਚ ਮਤਾ ਪੇਸ਼ ਕੀਤਾ ਜਾ ਰਿਹਾ ਹੈ। ਸਦਨ ਵਿੱਚ ਉਨ੍ਹਾਂ ਦੇ ਵਿਵਹਾਰ ਨੂੰ ਅਤਿ ਨਿੰਦਣਯੋਗ ਦੱਸਿਆ ਗਿਆ। ਰਾਜ ਸਭਾ ਵਿੱਚ ਭਾਜਪਾ ਦੇ ਸੰਸਦ ਮੈਂਬਰ ਪਿਊਸ਼ ਗੋਇਲ ਨੇ ਰਾਘਵ ਚੱਢਾ ਦੇ ਮਾਮਲੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ਇਹ ਬਹੁਤ ਗੰਭੀਰ ਮਾਮਲਾ ਹੈ, ਜਿਸ ਤਰ੍ਹਾਂ ਉਨ੍ਹਾਂ ਦਾ ਨਾਂ ਮੈਂਬਰ ਦੀ ਜਾਣਕਾਰੀ ਤੋਂ ਬਿਨਾਂ ਸੂਚੀ ਵਿੱਚ ਪਾਇਆ ਗਿਆ ਹੈ, ਉਹ ਬਹੁਤ ਗਲਤ ਹੈ।

ਪੀਯੂਸ਼ ਗੋਇਲ ਨੇ ਕਿਹਾ ਕਿ ਬਾਅਦ ‘ਚ ਰਾਘਵ ਚੱਢਾ (Raghav Chadha) ਸਦਨ ​​ਤੋਂ ਬਾਹਰ ਚਲੇ ਗਏ ਅਤੇ ਕਿਹਾ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ ਹੈ ਅਤੇ ਉਹ ਇਸ ਮਾਮਲੇ ‘ਤੇ ਟਵੀਟ ਵੀ ਕਰਦੇ ਰਹੇ ਹਨ। ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੀ ਰਿਪੋਰਟ ਆਉਣ ਤੱਕ ਰਾਘਵ ਚੱਢਾ ਦੀ ਮੁਅੱਤਲੀ ਜਾਰੀ ਰਹੇਗੀ। ਇਸਦੇ ਨਾਲ ਹੀ ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਆਉਣ ਤੱਕ ਸੰਜੇ ਸਿੰਘ ਮੁਅੱਤਲ ਰਹਿਣਗੇ।

ਦੂਜੇ ਪਾਸੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ (ਭਾਜਪਾ) ਲੋਕਤੰਤਰ ਨੂੰ ਦਬਾਉਣਾ ਚਾਹੁੰਦੇ ਹਨ ਅਤੇ ਸੰਵਿਧਾਨ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ। ਇਸ ਲਈ ਸਾਰੀਆਂ ਪਾਰਟੀਆਂ (I.N.D.I.A. ਗਠਜੋੜ) ਦੇ ਲੋਕ ਇੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਉਨ੍ਹਾਂ ਦੇ ਗੈਰ-ਕਾਨੂੰਨੀ ਕੰਮ ਵਿਰੁੱਧ ਲੜਦੇ ਰਹਾਂਗੇ… ਲੋਕਤੰਤਰ ਨੂੰ ਜਿਉਂਦਾ ਰੱਖਣ ਲਈ ਅਸੀਂ ਸੰਸਦ ਦੇ ਅੰਦਰ ਅਤੇ ਬਾਹਰ ਹਰ ਥਾਂ ਲੜਾਂਗੇ।

The post ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦਸਤਖ਼ਤ ਮਾਮਲੇ ‘ਚ ਰਾਜ ਸਭਾ ਤੋਂ ਮੁਅੱਤਲ appeared first on TheUnmute.com - Punjabi News.

Tags:
  • aam-aadmi-party
  • aap-mp-raghav-chadha
  • amit-shah
  • bjp
  • breaking
  • breaking-news
  • congress
  • lok-sabha
  • monsson-session
  • mp-raghav-chadha
  • news
  • raghav-chadha
  • rajya-sabha
  • signature-case

ਐਸ.ਏ.ਐਸ ਨਗਰ: 'ਏ.ਡੀ.ਸੀ ਵੱਲੋਂ ਡੀ.ਸੀ. ਓਵਰਸੀਜ਼ ਕੰਸਲਟੈਂਸੀ ਫਰਮ ਦਾ ਲਾਇਸੈਂਸ ਰੱਦ

Friday 11 August 2023 11:32 AM UTC+00 | Tags: adc breaking-news latest-news news punjab-travel-professional-regulation sahibzada-ajit-singh-nagar sas-nagar

ਐਸ.ਏ.ਐਸ ਨਗਰ, 11 ਜੁਲਾਈ 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਡੀ.ਸੀ.ਓਵਰਸੀਜ਼ ਕੰਸਲਟੈਂਸੀ ਫਰਮ ਦਾ ਲਾਇਸੈਂਸ (License) ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਸੀ.ਓਵਰਸੀਜ਼ ਕੰਸਲਟੈਂਸੀ ਫਰਮ ਐਸ.ਸੀ.ਓ ਨੰ: 36, ਦੂਜੀ ਮੰਜ਼ਿਲ, ਸੈਕਟਰ-71, ਜ਼ਿਲ੍ਹਾ ਐਸ.ਏ.ਐਸ ਨਗਰ ਦੇ ਮਾਲਕ ਧੀਰਜ ਪ੍ਰਕਾਸ਼ ਪੁੱਤਰ ਓਮ ਪ੍ਰਕਾਸ਼, ਵਾਸੀ ਮਕਾਨ ਨੰ:187, ਮਾਡਲ ਟਾਊਨ ਅੰਬਾਲਾ ਸਿਟੀ, ਜ਼ਿਲ੍ਹਾ, ਅੰਬਾਲਾ (ਹਰਿਆਣਾ) ਹਾਲ ਵਾਸੀ ਮਕਾਨ ਨੰਬਰ 3025 ਪਹਿਲੀ ਮੰਜ਼ਿਲ ਸੈਕਟਰ-71, ਐਸ.ਏ.ਐਸ. ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 09 ਅਗਸਤ 2023 ਤੱਕ ਹੈ।

ਇਸ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕਰਨ ਕਾਰਨ ਇਸ ਫਰਮ ਦਾ ਲਾਇਸੈਂਸ (License) ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੈਂਸੀ/ਫਰਮ ਦਾ ਮਾਲਕ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।

The post ਐਸ.ਏ.ਐਸ ਨਗਰ: ‘ਏ.ਡੀ.ਸੀ ਵੱਲੋਂ ਡੀ.ਸੀ. ਓਵਰਸੀਜ਼ ਕੰਸਲਟੈਂਸੀ ਫਰਮ ਦਾ ਲਾਇਸੈਂਸ ਰੱਦ appeared first on TheUnmute.com - Punjabi News.

Tags:
  • adc
  • breaking-news
  • latest-news
  • news
  • punjab-travel-professional-regulation
  • sahibzada-ajit-singh-nagar
  • sas-nagar

ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ 14 ਸੁਪਰਵਾਈਜ਼ਰਾਂ ਅਤੇ 2 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ

Friday 11 August 2023 11:36 AM UTC+00 | Tags: appointment-letters breaking-news child-development-department clerks clerks-job clerks-news dr-baljit-kaur jobs news punjab-clerks supervisors

ਚੰਡੀਗੜ੍ਹ, 11 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਵਚਨਬੱਧਤਾ ਉਤੇ ਚੱਲਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ 14 ਸੁਪਰਵਾਈਜਰਾਂ ਅਤੇ 2 ਕਲਰਕਾਂ ਨੂੰ ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਡਾ.ਬਲਜੀਤ ਕੌਰ (Dr. Baljit Kaur) ਨੇ ਨਿਯੁਕਤੀ ਪੱਤਰ ਦਿੱਤੇ।

ਇਸ ਮੌਕੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਵਿਭਾਗ ਸਮਾਜ ਦੇ ਵੱਖ-ਵੱਖ ਵਰਗਾ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਹੈ। ਇਸ ਲਈ ਮੁਲਾਜ਼ਮਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਹਮੇਸ਼ਾ ਸੇਵਾ ਭਾਵਨਾ ਨਾਲ ਡਿਉਟੀ ਨਿਭਾਉਣ। ਉਨ੍ਹਾਂ ਨਵਨਿਯੁਕਤ ਮੁਲਾਜ਼ਮਾ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਨੂੰ ਆਪਣੇ ਜੀਵਨ ਦਾ ਅਨਿੱਖੜਵਾ ਅੰਗ ਬਣਾ ਲੈਣ ਜਿਸ ਤੋਂ ਸਮਾਜ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਨਰੋਆ ਸਮਾਜ ਸਿਰਜਣ ਦੀ ਸੇਧ ਮਿਲਦੀ ਰਹੇ।

ਡਾ.ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਇਹ ਸਰਕਾਰ ਇਮਾਨਦਾਰੀ ਦੀ ਬੁਨਿਆਦ 'ਤੇ ਬਣੀ ਹੈ ਇਸ ਲਈ ਲੋਕਾਂ ਵਿਚ ਵੀ ਇਹ ਸੁਨੇਹਾ ਜਾਣਾ ਜਰੂਰੀ ਹੈ ਕਿ ਵਿਭਾਗ ਦੇ ਮੁਲਾਜ਼ਮ ਅਤੇ ਅਫਸਰ ਇਮਾਨਦਾਰੀ ਨਾਲ ਸਮੇਂ ਸਿਰ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ 14 ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਦਿੱਤੇ, ਜਿਨ੍ਹਾ ਵਿੱਚ ਇੱਕ ਅੰਗਹੀਣ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਤਰਸ ਦੇ ਅਧਾਰ ਤੇ 2 ਕਲਰਕਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ। ਮੰਤਰੀ ਦੇ ਨਿਰਦੇਸ਼ਾਂ 'ਤੇ ਇਹਨਾ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ ਅਤੇ ਐਡੀਸ਼ਨਲ ਡਾਇਰੈਕਟਰ ਚਰਨਜੀਤ ਸਿੰਘ ਹਾਜ਼ਰ ਸਨ।

The post ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ 14 ਸੁਪਰਵਾਈਜ਼ਰਾਂ ਅਤੇ 2 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ appeared first on TheUnmute.com - Punjabi News.

Tags:
  • appointment-letters
  • breaking-news
  • child-development-department
  • clerks
  • clerks-job
  • clerks-news
  • dr-baljit-kaur
  • jobs
  • news
  • punjab-clerks
  • supervisors

ਹਾਈਕੋਰਟ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਚੋਣ 'ਤੇ ਲਗਾਈ ਰੋਕ, ਕੱਲ੍ਹ ਹੋਣੀਆਂ ਸਨ ਵੋਟਾਂ

Friday 11 August 2023 01:19 PM UTC+00 | Tags: breaking breaking-news brij-bhushan-sharan-singh delhi-jantar-mantar indian-wrestlers-protest news wfi-election wrestling-federation-of-india

ਦਿੱਲੀ, 11 ਅਗਸਤ 2023 (ਦਵਿੰਦਰ ਸਿੰਘ): ਪੰਜਾਬ-ਹਰਿਆਣਾ ਹਾਈ ਕੋਰਟ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (Wrestling Federation of India) ਦੀਆਂ ਚੋਣਾਂ ‘ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਭਲਕੇ 12 ਅਗਸਤ ਨੂੰ ਕੁਸ਼ਤੀ ਸੰਘ ਦੀ ਚੋਣ ਹੋਣੀ ਸੀ। ਹਾਈਕੋਰਟ ਨੇ ਅਗਲੇ ਹੁਕਮਾਂ ਤੱਕ WFI ਯਾਨੀ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਦੀਆਂ ਚੋਣਾਂ ‘ਤੇ ਰੋਕ ਲਗਾ ਦਿੱਤੀ ਹੈ। ਭਲਕੇ 12 ਅਗਸਤ ਨੂੰ ਕੁਸ਼ਤੀ ਸੰਘ ਦੀ ਚੋਣ ਹੋਣੀ ਸੀ। ਦਰਅਸਲ, ਪ੍ਰਧਾਨ ਦੇ ਅਹੁਦੇ ਲਈ ਚਾਰ ਉਮੀਦਵਾਰ ਮੈਦਾਨ ਵਿੱਚ ਹਨ, ਜਦੋਂ ਕਿ ਕਾਰਜਕਾਰਨੀ ਮੈਂਬਰਾਂ ਦੇ ਅਹੁਦੇ ਲਈ ਤਿੰਨ ਸੀਨੀਅਰ ਮੀਤ ਪ੍ਰਧਾਨ, 6 ਮੀਤ ਪ੍ਰਧਾਨ, ਤਿੰਨ ਜਨਰਲ ਸਕੱਤਰ, ਦੋ ਖਜ਼ਾਨਚੀ, ਸੰਯੁਕਤ ਸਕੱਤਰ ਅਤੇ 9 ਉਮੀਦਵਾਰ ਮੈਦਾਨ ਵਿੱਚ ਹਨ। 15 ਅਹੁਦਿਆਂ ਲਈ 30 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਹੈ। ਪ੍ਰਧਾਨ ਦੇ ਅਹੁਦੇ ਲਈ ਇਕ ਔਰਤ ਨੇ ਵੀ ਅਪਲਾਈ ਕੀਤਾ ਹੈ।

ਸੰਜੇ ਸਿੰਘ ਨੂੰ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕਰਨ ਨੂੰ ਲੈ ਕੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਸੀ। ਸੰਜੇ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਦੱਸੇ ਜਾਂਦੇ ਹਨ ਅਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰੇ ਹੋਏ ਹਨ। ਬਜਰੰਗ ਪੂਨੀਆ ਸਮੇਤ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਉਸ ਦੀ ਉਮੀਦਵਾਰੀ ‘ਤੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕਰਕੇ ਵੀ ਇਹ ਮੁੱਦਾ ਉਠਾਇਆ।

ਪ੍ਰਦਰਸ਼ਨਕਾਰੀ ਪਹਿਲਵਾਨ ਪ੍ਰਧਾਨ ਦੇ ਅਹੁਦੇ ਲਈ ਇਕਲੌਤੀ ਮਹਿਲਾ ਉਮੀਦਵਾਰ ਅਨੀਤਾ ਸ਼ਿਓਰਾਣ ਦਾ ਸਮਰਥਨ ਕਰ ਰਹੇ ਹਨ। ਅਨੀਤਾ ਰਾਸ਼ਟਰਮੰਡਲ ਖੇਡਾਂ ਦੀ ਸਾਬਕਾ ਸੋਨ ਤਮਗਾ ਜੇਤੂ ਅਤੇ ਬ੍ਰਿਜ ਭੂਸ਼ਣ ਵਿਰੁੱਧ ਜਿਨਸੀ ਸ਼ੋਸ਼ਣ ਮਾਮਲੇ ਦੀ ਗਵਾਹ ਹੈ। WFI ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਸੂਚੀ ਵਿੱਚ ਇੱਕਮਾਤਰ ਮਹਿਲਾ ਉਮੀਦਵਾਰ ਅਨੀਤਾ ਸ਼ਿਓਰਨ ਹੈ ਜੋ ਉੜੀਸਾ ਦੀ ਨੁਮਾਇੰਦਗੀ ਕਰ ਰਹੀ ਹੈ।

The post ਹਾਈਕੋਰਟ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਚੋਣ ‘ਤੇ ਲਗਾਈ ਰੋਕ, ਕੱਲ੍ਹ ਹੋਣੀਆਂ ਸਨ ਵੋਟਾਂ appeared first on TheUnmute.com - Punjabi News.

Tags:
  • breaking
  • breaking-news
  • brij-bhushan-sharan-singh
  • delhi-jantar-mantar
  • indian-wrestlers-protest
  • news
  • wfi-election
  • wrestling-federation-of-india

ਐੱਮ.ਪੀ ਵਿਕਰਮਜੀਤ ਸਿੰਘ ਸਾਹਨੀ ਨੇ ਸਿੱਖਾਂ ਲਈ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਰਾਖਵੇਂਕਰਨ ਦੀ ਕੀਤੀ ਮੰਗ

Friday 11 August 2023 01:27 PM UTC+00 | Tags: breaking-news jammu-and-kashmir jammu-and-kashmir-legislative-assemblyjammu-and-kashmir-legislative-assembly mp news punjab-government rajye-sabha sikh vikramjit-singh-sahney

ਦਿੱਲੀ, 11 ਅਗਸਤ 2023 (ਦਵਿੰਦਰ ਸਿੰਘ): ਸੰਸਦ ਦੇ ਸੈਸ਼ਨ ਦੇ ਆਖਰੀ ਦਿਨ ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Vikramjit Singh Sahney) ਨੇ ਪ੍ਰਧਾਨ ਮੰਤਰੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਕਸ਼ਮੀਰੀ ਸਿੱਖਾਂ ਲਈ 2 ਸੀਟਾਂ ਰਾਖਵੀਆਂ ਕਰਨ ਦੀ ਮੰਗ ਕੀਤੀ ਹੈ। ਸਾਹਨੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2023 ਕੇਂਦਰ ਸਰਕਾਰ ਦੁਆਰਾ 26 ਜੁਲਾਈ, 2023 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। ਬਿੱਲ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ 2019 ਵਿੱਚ ਸੋਧ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਵਿਧਾਨ ਸਭਾ ਵਿਚ ਕਸ਼ਮੀਰ ਛੱਡ ਕੇ ਗਏ ਲੋਕਾਂ ਲਈ ਦੋ ਸੀਟਾਂ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਤੋਂ ਵਿਸਥਾਪਿਤ ਲੋਕਾਂ ਲਈ ਇੱਕ ਸੀਟ ਰਾਖਵੀਂ ਕਰਨ ਦੀ ਮੰਗ ਕਰਦਾ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਬਿੱਲ ਦੇ ਉਪਬੰਧਾਂ ਦੇ ਅਨੁਸਾਰ, ਇਨ੍ਹਾਂ ਮੈਂਬਰਾਂ ਨੂੰ ਉਪ-ਰਾਜਪਾਲ ਦੁਆਰਾ ਨਾਮਜ਼ਦ ਕੀਤਾ ਜਾਵੇਗਾ।

ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਸ. ਸਾਹਨੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਸੈਂਕੜੇ ਸਾਲਾਂ ਤੋਂ ਸਿੱਖ ਘਾਟੀ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਘਾਟੀ ਦੇ ਕਿਸੇ ਵੀ ਹੋਰ ਘੱਟ ਗਿਣਤੀ ਭਾਈਚਾਰੇ ਵਾਂਗ ਹੀ ਦੁੱਖ-ਦਰਦ ਝੱਲਿਆ ਹੈ। ਵਰਤਮਾਨ ਸਮੇਂ, ਕਸ਼ਮੀਰ ਘਾਟੀ ਵਿੱਚ ਇੱਕ ਲੱਖ ਤੋਂ ਵੱਧ ਸਿੱਖ ਵੱਸਦੇ ਹਨ, ਜਿਨ੍ਹਾਂ ਨੇ ਅੱਤਵਾਦੀਆਂ ਦੇ ਡਰੋਂ ਘਾਟੀ ਨਹੀਂ ਛੱਡੀ ਅਤੇ ਦਹਾਕਿਆਂ ਤੋਂ ਅੱਤਿਆਚਾਰ ਸਹਿ ਰਹੇ ਹਨ। ਉਹ ਵੀ ਨਾਮਜ਼ਦ ਮੈਂਬਰਾਂ ਵਜੋਂ ਵਿਧਾਨ ਸਭਾ ਵਿੱਚ ਨਿਰਪੱਖ ਪ੍ਰਤੀਨਿਧਤਾ ਦੇ ਹੱਕਦਾਰ ਹਨ।

"ਹੁਣ, ਜਦੋਂ ਸਰਕਾਰ ਤਿੰਨ ਸੀਟਾਂ ਰਾਖਵੀਆਂ ਕਰਨ ਦੀ ਤਜਵੀਜ਼ ਲੈ ਕੇ ਆ ਰਹੀ ਹੈ, ਸਾਨੂੰ ਜੰਮੂ-ਕਸ਼ਮੀਰ ਰਾਜ ਨੂੰ ਬਚਾਉਣ ਅਤੇ ਇਸ ਦੀ ਸੁਰੱਖਿਆ ਲਈ ਸਿੱਖ ਭਾਈਚਾਰੇ ਦੀ ਬਹਾਦਰੀ ਅਤੇ ਯੋਗਦਾਨ ਨੂੰ ਨਹੀਂ ਭੁੱਲਣਾ ਚਾਹੀਦਾ। ਸ਼ਰ. ਸਾਹਨੀ ਨੇ ਕਿਹਾ "ਅਸੀਂ ਇੱਕ ਕੌਮ ਵਜੋਂ ਜੰਮੂ-ਕਸ਼ਮੀਰ ਦੀ ਸਿੱਖ ਅਬਾਦੀ ਨੂੰ ਨਿਰਪੱਖ ਹਿੱਸਾ ਅਤੇ ਨੁਮਾਇੰਦਗੀ ਪ੍ਰਦਾਨ ਕਰਨ ਲਈ ਪਾਬੰਦ ਹਾਂ।"

ਵਿਕਰਮਜੀਤ ਸਿੰਘ ਸਾਹਨੀ (Vikramjit Singh Sahney)  ਨੇ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਸਿੱਖਾਂ ਨੇ ਬਹੁਤ ਸਾਰੇ ਅੱਤਿਆਚਾਰ ਝੱਲੇ ਹਨ ਜੋ ਚਿਟੀਸਿੰਘਪੁਰਾ ਦੇ ਬਰਬਰ ਕਤਲੇਆਮ ਨੂੰ ਨਹੀਂ ਭੁਲਾ ਸਕਦੇ, ਜਿੱਥੇ 34 ਨਿਰਦੋਸ਼ ਸਿੱਖ ਮਾਰੇ ਗਏ ਸਨ ਅਤੇ ਮਹਿਜੂਰ ਨਗਰ ਸਿੱਖ ਕਤਲੇਆਮ, ਵਿੱਚ 6 ਨਿਰਦੋਸ਼ ਸਿੱਖ ਜਾਨਾਂ ਗਈਆਂ ਸਨ ਅਤੇ ਕਈ ਸਖਤ ਜ਼ਖ਼ਮੀ ਹੋਏ ਸਨ।

ਸਾਹਨੀ ਨੇ ਜੰਮੂ-ਕਸ਼ਮੀਰ ਰਾਜ ਵਿੱਚ ਸਿੱਖਾਂ ਲਈ ਘੱਟ ਗਿਣਤੀ ਦਾ ਦਰਜਾ ਅਤੇ ਪ੍ਰਧਾਨ ਮੰਤਰੀ ਵਿਸ਼ੇਸ਼ ਪੈਕੇਜ ਦੇ ਤਹਿਤ ਸਿੱਖਾਂ ਲਈ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਵਿੱਚ ਰਾਖਵੇਂਕਰਨ ਦੀ ਮੰਗ ਵੀ ਕੀਤੀ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਹੋਰ ਲਾਭਾਂ ਦੀ ਵੀ ਮੰਗ ਕੀਤੀ, ਜਿਨ੍ਹਾਂ ਦਾ ਉਹ ਘੱਟ ਗਿਣਤੀ ਹੋਣ ਵਜੋਂ ਹੱਕਦਾਰ ਹਨ।

ਸਾਹਨੀ ਨੇ ਕਿਹਾ ਕਿ ਜੇਕਰ ਇਤਿਹਾਸ ਵਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਆਜ਼ਾਦੀ ਤੋਂ ਬਾਅਦ 1947 ਵਿੱਚ ਜਦੋਂ ਕਸ਼ਮੀਰ ਉਤੇ ਕਬਾਇਲੀਆਂ ਨੇ ਪਹਿਲੀ ਵਾਰ ਹਮਲਾ ਕੀਤਾ ਸੀ, ਉਸ ਵਹਿਸ਼ੀਆਨਾ ਹਮਲੇ ਦਾ ਸਾਹਮਣਾ ਕਰਨ ਵਾਲੇ ਪਹਿਲੇ ਮੋਰਚੇ ਵਿਚ ਸਿੱਖ ਹੀ ਸਨ, ਜਦੋਂ ਵੀ ਕਿਸੇ ਕੌਮ ਵੱਲੋਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਸਨ, ਉਦੋਂ ਸਿੱਖ ਹੀ ਸਨ। ਅਸਲ ਵਿੱਚ, ਸਿੱਖਾਂ ਨੇ 1990 ਦੇ ਦਹਾਕੇ ਦੇ ਭਿਆਨਕ ਨਿਕਾਲੇ ਦੌਰਾਨ ਕਸ਼ਮੀਰ ਘਾਟੀ ਨੂੰ ਨਹੀਂ ਛੱਡਿਆ ਸੀ, ਜਦ ਕਿ ਸੰਸਾਰ ਵਿੱਚ ਸਿੱਖ ਹੀ ਇੱਕ ਅਜਿਹਾ ਭਾਈਚਾਰਾ ਹੈ ਜਿਸ ਦੀ ਪਛਾਣ ਉਨ੍ਹਾਂ ਦੀ ਬਾਹਰੀ ਦਿੱਖ ਤੋਂ ਕੀਤੀ ਜਾ ਸਕਦੀ ਹੈ। ਸਿੱਖਾਂ ਦੀ ਬਦੌਲਤ ਹੀ ਕਸ਼ਮੀਰ ਘਾਟੀ ਵਿੱਚ ਬਹੁਲਤਾ ਕਾਇਮ ਰਹੀ ਹੈ।

The post ਐੱਮ.ਪੀ ਵਿਕਰਮਜੀਤ ਸਿੰਘ ਸਾਹਨੀ ਨੇ ਸਿੱਖਾਂ ਲਈ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਰਾਖਵੇਂਕਰਨ ਦੀ ਕੀਤੀ ਮੰਗ appeared first on TheUnmute.com - Punjabi News.

Tags:
  • breaking-news
  • jammu-and-kashmir
  • jammu-and-kashmir-legislative-assemblyjammu-and-kashmir-legislative-assembly
  • mp
  • news
  • punjab-government
  • rajye-sabha
  • sikh
  • vikramjit-singh-sahney

'ਚੇਤਾ ਸਿੰਘ' Movie Review: ਪ੍ਰਿੰਸ ਕੰਵਲਜੀਤ ਸਿੰਘ ਦੀ ਹਰ ਪਾਸੇ ਹੋ ਰਹੀ ਵਾਹ-ਵਾਹ !

Friday 11 August 2023 01:45 PM UTC+00 | Tags: breaking-news cheta-singh cheta-singh-movie-review cheta-singh-trailer news punjabi-cinema punjabi-film-cheta-singh punjabi-movie

ਚੰਡੀਗੜ੍ਹ, 11 ਜੁਲਾਈ 2023: ਪੰਜਾਬੀ ਸਿਨੇਮਾ ‘ਚ ਪਿਛਲੇ ਕੁਝ ਸਮੇਂ ਤੋਂ ਕਾਮੇਡੀ ਤੋਂ ਉੱਠ ਕੇ ਹੋਰ ਨਵੀਆਂ ਕਹਾਣੀਆਂ ਲਿਆਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਹੁਣ ਸਾਗਾ ਸਟੂਡੀਓਜ਼, ਜੋ ਕਿ ਪਹਿਲਾਂ ਸਾਗਾ ਮਿਊਜ਼ਿਕ ਵਜੋਂ ਜਾਣਿਆ ਜਾਂਦਾ ਸੀ, ਰਵਾਇਤੀ ਕਾਮੇਡੀ ਸ਼ੈਲੀ ਤੋਂ ਵੱਖ ਹੋ ਕੇ ਆਪਣੀ ਨਵੀਂ ਰਿਲੀਜ਼ ‘ਚੇਤਾ ਸਿੰਘ’ (Cheta Singh) ਨੂੰ ਜਨਤਕ ਕਰਨ ਜਾ ਰਿਹਾ ਹੈ। ਸਾਗਾ ਸਟੂਡੀਓ ਇੱਕ ਅਦਭੁਤ ਕਹਾਣੀ ਲਿਆਇਆ ਹੈ ਜੋ ਬੁਰੇ ਸਮਾਜ ਦੇ ਵਿਰੁੱਧ ਬਦਲਾ ਲੈਣ ਦੀਆਂ ਘਟਨਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ।

ਫਿਲਮ ‘ਚੇਤਾ ਸਿੰਘ’ 1 ਸਤੰਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਿਰਦੇਸ਼ਕ ਹਨ ਆਸ਼ੀਸ਼ ਕੁਮਾਰ, ਜਿਨ੍ਹਾਂ ਦੀ ਪੰਜਾਬੀ ਸਿਨੇਮਾ ‘ਚ ਇਹ ਪਹਿਲੀ ਫ਼ਿਲਮ ਆਉਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਹਨ ਪ੍ਰਿੰਸ ਕੰਵਲਜੀਤ ਸਿੰਘ ਤੇ ਉਨ੍ਹਾਂ ਦੇ ਨਾਲ ਜਪਜੀ ਖਹਿਰਾ, ਮਹਾਬੀਰ ਭੁੱਲਰ, ਬਲਜਿੰਦਰ ਕੌਰ, ਮਿੰਟੂ ਕਾਪਾ, ਸੰਜੂ ਸੋਲੰਕੀ ਤੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ।

ਸਾਗਾ ਸਟੂਡੀਓਜ਼ ਇੱਕ ਦਿਲਚਸਪ ਥ੍ਰਿਲਰ ਪੇਸ਼ ਕਰਨ ਜਾ ਰਿਹਾ ਹੈ। ਇੱਕ ਦਿਲਚਸਪ ਕਹਾਣੀ, ਤੀਬਰ ਪ੍ਰਦਰਸ਼ਨ ਅਤੇ ਉੱਚ ਐਕਸ਼ਨ ਦੇ ਨਾਲ, ਫਿਲਮ ਉਦਯੋਗ ਦੀਆਂ ਸੀਮਾਵਾਂ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। ‘ਚੇਤਾ ਸਿੰਘ’ ਦੇ ਦੋ ਸ਼ਾਨਦਾਰ ਪੋਸਟਰ ਰਿਲੀਜ਼ ਕਰਨ ਤੋਂ ਬਾਅਦ, ਸਾਗਾ ਸਟੂਡੀਓਜ਼ ਨੇ 10 ਅਗਸਤ, 2023 ਨੂੰ ਆਪਣੇ ਟ੍ਰੇਲਰ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਟ੍ਰੇਲਰ ਸ਼ਾਨਦਾਰ ਅਤੇ ਦਮਦਾਰ ਨਜ਼ਰ ਆ ਰਿਹਾ ਹੈ।

ਪ੍ਰਿੰਸ ਕੰਵਲਜੀਤ ਦਾ ਇਸ ‘ਚ ਵੱਖਰਾ ਹੀ ਰੂਪ ਦੇਖਣ ਨੂੰ ਮਿਲੇਗਾ ਤੇ ਉਨ੍ਹਾਂ ਨੇ ਪਹਿਲਾਂ ਕਦੇ ਨਾ ਵੇਖੀ ਗਈ ਪਰਫਾਰਮੈਂਸ ਦਿੱਤੀ ਹੈ। ਹਰ ਕੋਈ ਇਸ ਸਮੇਂ ਉਨ੍ਹਾਂ ਦੀ ਅਦਾਕਾਰੀ ਦੀ ਸ਼ਲਾਘਾ ਕਰ ਰਿਹਾ ਹੈ। ‘ਚੇਤਾ ਸਿੰਘ’ (Cheta Singh) ਬੇਮਿਸਾਲ ਮਨੋਰੰਜਨ ਪ੍ਰਦਾਨ ਕਰਨ ਲਈ 1 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਆ ਜਾਵੇਗੀ।

The post ‘ਚੇਤਾ ਸਿੰਘ’ Movie Review: ਪ੍ਰਿੰਸ ਕੰਵਲਜੀਤ ਸਿੰਘ ਦੀ ਹਰ ਪਾਸੇ ਹੋ ਰਹੀ ਵਾਹ-ਵਾਹ ! appeared first on TheUnmute.com - Punjabi News.

Tags:
  • breaking-news
  • cheta-singh
  • cheta-singh-movie-review
  • cheta-singh-trailer
  • news
  • punjabi-cinema
  • punjabi-film-cheta-singh
  • punjabi-movie

ਐਸ.ਏ.ਐਸ.ਨਗਰ, 11 ਅਗਸਤ 2023: ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ.ਏ.ਐਸ. ਨਗਰ ਦੀ ਅਗਵਾਈ ਅਧੀਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ 'ਅੰਤਰਰਾਸ਼ਟਰੀ ਯੁਵਕ ਦਿਵਸ' ਮੌਕੇ ਤੇ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਮੈਰੀਟੋਰੀਅਸ ਸਕੂਲ, ਸੈਕਟਰ—70, ਮੋਹਾਲੀ ਵਿਚ ਚੇਤਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਵਿਦਿਆਰਥੀਆਂ ਦੱਸਿਆ ਕਿ ਹਰ ਸਾਲ 12 ਅਗਸਤ ਨੂੰ ਅੰਤਰਰਾਸ਼ਟਰੀ ਯੁਵਕ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਸਭ ਤੋਂ ਪਹਿਲੀ ਵਾਰ ਸਾਲ 1999 ਵਿਚ ਮਨਾਇਆ ਗਿਆ ਸੀ। ਅੰਤਰਰਾਸ਼ਟਰੀ ਯੁਵਕ ਦਿਵਸ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ—ਵੱਖ ਮੁੱਦਿਆਂ ਤੇ ਆਪਣੇ ਦ੍ਰਿਸ਼ਟੀਕੋਣ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਅਤੇ ਵੱਖ—ਵੱਖ ਸੰਗਠਨਾਂ ਅਤੇ ਨੀਤੀ ਨਿਰਮਾਣ ਕਰਨ ਵਾਲਿਆਂ ਨਾਲ ਮਿਲ ਕੇ ਕੰਮ ਕਰਨ ਦਾ ਮੰਚ ਪ੍ਰਦਾਨ ਕਰਦਾ ਹੈ।

The post ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 'ਅੰਤਰਰਾਸ਼ਟਰੀ ਯੁਵਕ ਦਿਵਸ' ਮੌਕੇ ਤੇ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਮੈਰੀਟੋਰੀਅਸ ਸਕੂਲ ‘ਚ ਚੇਤਨਾ ਪ੍ਰੋਗਰਾਮ appeared first on TheUnmute.com - Punjabi News.

Tags:
  • awarenes-program
  • awareness
  • awareness-program
  • breaking-news
  • district-legal-services-authority-mohali
  • mohali-news
  • news
  • senior-secondary-residential-meritorious-school

ਐੱਸ ਏ ਐੱਸ ਨਗਰ, 11 ਅਗਸਤ, 2023: ਮੁੱਖ ਮੰਤਰੀ ਪੰਜਾਬ, ਸ. ਭਗਵੰਤ ਮਾਨ ਵੱਲੋਂ ਪਿਛਲੇ ਸ਼ੁੱਕਰਵਾਰ ਨੂੰ ਸ਼ੁਰੂ ਕੀਤੀ ਗਈ 'ਹਰ ਸ਼ੁੱਕਰਵਾਰ ਡੇਂਗੂ ਤੇ ਵਾਰ' ਮੁਹਿੰਮ ਨੂੰ ਜਾਰੀ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਖੁਦ ਐਸ.ਏ.ਐਸ.ਨਗਰ ਮੋਹਾਲੀ ਦੇ ਸੈਕਟਰ 78 ਸਥਿਤ ਘਰਾਂ ਦਾ ਦੌਰਾ ਕਰਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਇਸ ਸ਼ਹਿਰੀ ਖੇਤਰ ਨੂੰ ਇਸ ਲਈ ਜਨਤਕ ਜਾਗਰੂਕਤਾ ਗਤੀਵਿਧੀ ਲਈ ਚੁਣਿਆ ਗਿਆ ਕਿਉਂਕਿ ਇਹ ਪਿਛਲੇ ਸਾਲ ਡੇਂਗੂ (Dengue) ਦਾ ਹੌਟਸਪੌਟ ਸੀ।

ਸਿਹਤ ਮੰਤਰੀ ਨੇ ਇਸ ਮੌਕੇ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਨਵਜੋਤ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ, ਐਸ.ਡੀ.ਐਮ. ਰਵਿੰਦਰ ਸਿੰਘ, ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ, ਸਟੇਟ ਪ੍ਰੋਗਰਾਮ ਅਫ਼ਸਰ ਐਨ.ਵੀ.ਬੀ.ਡੀ.ਸੀ.ਪੀ ਡਾ. ਅਰਸ਼ਦੀਪ ਕੌਰ ਅਤੇ ਹੋਰ ਸੀਨੀਅਰ ਸਿਹਤ ਅਧਿਕਾਰੀਆਂ ਦੇ ਨਾਲ ਲੋਕਾਂ ਨੂੰ ਡੇਂਗੂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਲਈ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਣ ਲਈ ਆਖਿਆ ਜਾਂਦਾ ਹੈ।

ਕੈਬਨਿਟ ਮੰਤਰੀ ਨੇ ਘਰ-ਘਰ ਜਾ ਕੇ ਵੱਖ-ਵੱਖ ਪਾਣੀ ਵਾਲੇ ਬਰਤਨਾਂ, ਪਾਣੀ ਦੀਆਂ ਟੈਂਕੀਆਂ, ਫੁੱਲਾਂ/ਪੌਦਿਆਂ ਦੇ ਗਮਲੇ, ਘਰਾਂ, ਪਾਰਕਾਂ ਅਤੇ ਉਸਾਰੀ ਵਾਲੀਆਂ ਥਾਵਾਂ ਦੇ ਬਾਹਰ ਜਾਂ ਅੰਦਰ ਪਏ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਵਰਤੇ ਜਾਂਦੇ ਭਾਂਡਿਆਂ ਦੀ ਜਾਂਚ ਕੀਤੀ। ਸਿਹਤ ਮੰਤਰੀ ਵੱਲੋਂ ਹਰ ਉਸ ਥਾਂ ਦੀ ਚੈਕਿੰਗ ਕੀਤੀ ਜਿੱਥੇ ਡੇਂਗੂ (Dengue) ਦਾ ਲਾਰਵਾ ਹੋਣ ਦੀ ਸੰਭਾਵਨਾ ਸੀ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਿੱਖਿਆ ਅਤੇ ਜਾਗਰੂਕਤਾ ਬਿਮਾਰੀ ਤੋਂ ਬਚਾਅ ਦੀ ਕੁੰਜੀ ਹੈ ਅਤੇ ਇਹ ਆਈ ਈ ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਮੁਹਿੰਮ ਦਸੰਬਰ ਤੱਕ ਜਾਰੀ ਰਹੇਗੀ ਜਦੋਂ ਤੱਕ ਮੱਛਰ ਦੇ ਲਾਰਵੇ ਦਾ ਪ੍ਰਜਣਨ ਸੀਜ਼ਨ ਨਹੀਂ ਜਾਂਦਾ।

ਆਪਣੇ ਦੌਰੇ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਖਾਲੀ ਪਲਾਟਾਂ ਵਿੱਚ ਪਾਏ ਗਏ ਲਾਰਵੇ ਦਾ ਵੀ ਸਖ਼ਤ ਨੋਟਿਸ ਲਿਆ ਅਤੇ ਕਮਿਸ਼ਨਰ ਨਗਰ ਨਿਗਮ ਮੁਹਾਲੀ ਨੂੰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਜਿਹੇ ਹੀ ਇੱਕ ਪਲਾਟ ਵਿੱਚ ਗੰਬੂਸ਼ੀਆ ਮੱਛੀ ਨੂੰ ਖੜ੍ਹੇ ਪਾਣੀ ਵਿੱਚ ਛੱਡਿਆ।

ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸਵੇਰੇ 10:00 ਵਜੇ ਤੱਕ ਇੱਕ ਘੰਟਾ ਆਪਣੇ ਘਰਾਂ ਅਤੇ ਆਲੇ ਦੁਆਲੇ ਡੇਂਗੂ (Dengue) ਵਿਰੋਧੀ ਗਤੀਵਿਧੀਆਂ ਕਰਨ ਲਈ ਲਾਉਣ। ਇਸ ਦੌਰਾਨ ਸਾਰੇ ਫੁੱਲਾਂ ਦੇ ਗਮਲੇ, ਕੂਲਰ ਚ ਖੜ੍ਹਾ ਪਾਣੀ, ਫਰਿੱਜ ਦੀਆਂ ਟਰੇਆਂ ਅਤੇ ਖੁੱਲ੍ਹੇ ਵਿੱਚ ਪਏ ਪਾਣੀ ਨਾਲ ਭਰੇ ਹੋਰ ਕਿਸੇ ਵੀ ਭਾਂਡੇ ਚੋਂ ਪਾਣੀ ਦੀ ਨਿਕਾਸੀ ਕਰਨ ਤੋਂ ਇਲਾਵਾ ਸੁਕਾ ਦੇਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਲਾਰਵੇ ਦਾ ਪ੍ਰਜਣਨ ਚੱਕਰ ਟੁੱਟ ਜਾਵੇ, ਜਿਸ ਨੂੰ ਬਾਲਗ਼ ਮੱਛਰ ਵਜੋਂ ਵਿਕਸਿਤ ਹੋਣ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣ/ਤਲਣ ਲਈ ਵਰਤਿਆ ਜਾਂਦਾ ਤੇਲ ਜਦੋਂ ਵਰਤੋਂ ਯੋਗ ਨਾ ਰਹੇ ਤਾਂ ਅਸੀਂ ਉਸ ਨੂੰ ਵੀ ਖੜ੍ਹੇ ਪਾਣੀ ਵਿੱਚ ਮਿਲਾ ਕੇ ਡੇਂਗੂ ਮੱਛਰ ਦੇ ਲਾਰਵੇ ਨੂੰ ਖਤਮ ਕਰ ਸਕਦੇ ਹਾਂ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਵੇਂ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਹੈ ਪਰ ਅਸੀਂ ਕੁਝ ਸਾਧਾਰਨ ਸਾਵਧਾਨੀਆਂ ਅਪਣਾ ਕੇ ਡੇਂਗੂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਡਾਕਟਰ ਬਲਬੀਰ ਸਿੰਘ ਨੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੀਆਂ ਸੁਸਾਇਟੀਆਂ ਜਾਂ ਮੁਹੱਲਿਆਂ ਵਿੱਚ ਲੋਕਾਂ ਨੂੰ ਅਜਿਹੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਕੇ ਇਸ ਮੁਹਿੰਮ ਦੀ ਅਗਵਾਈ ਕਰਨ।

The post ਡਾ: ਬਲਬੀਰ ਸਿੰਘ ਨੇ ਮੋਹਾਲੀ ਦੇ ਸ਼ਹਿਰੀ ਖੇਤਰਾਂ ‘ਚ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਦੀ ਕੀਤੀ ਅਗਵਾਈ appeared first on TheUnmute.com - Punjabi News.

Tags:
  • breaking-news
  • dengue
  • dengue-mosquito
  • dr-balbir-singh
  • har-shukkarvar-dengue-te-vaar
  • mohali-sector-78
  • news

ਆਜ਼ਾਦੀ ਘੁਲਾਟੀਆਂ ਦੇ ਆਸ਼ਰਿਤਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦ ਕੀਤਾ ਜਾਵੇਗਾ: ਚੇਤਨ ਸਿੰਘ ਜੌੜਾਮਾਜਰਾ

Friday 11 August 2023 02:05 PM UTC+00 | Tags: 15-august aam-aadmi-party breaking-news chetan-singh-jauramajra cm-bhagwant-mann freedom-fighter freedom-fighters indpendence-day latest-news news punjab the-unmute-breaking-news

ਚੰਡੀਗੜ੍ਹ, 11 ਅਗਸਤ 2023: ਪੰਜਾਬ ਰਾਜ ਦੇ ਆਸ਼ਰਿਤਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦ ਕੀਤਾ ਜਾਵੇਗਾ। ਇਹ ਐਲਾਨ ਅੱਜ ਇੱਥੇ ਆਜ਼ਾਦੀ ਘੁਲਾਟੀਆਂ (FREEDOM FIGHTERS) ਬਾਰੇ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ।ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-2 ਵਿਖੇ ਆਜ਼ਾਦੀ ਘੁਲਾਟੀਆਂ ਦੇ ਆਸ਼ਰਿਤਾਂ ਨਾਲ ਮੰਗਾਂ ਸਬੰਧੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਜ਼ਾਦੀ ਘੁਲਾਟੀਆਂ ਬਾਰੇ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸ਼ਹੀਦ ਭਗਤ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਦ੍ਰਿੜ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਬਣਦਾ ਮਾਨ-ਸਨਮਾਨ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਅਜੇ ਬੀਤੇ ਕੁਝ ਦਿਨ ਪਹਿਲਾਂ ਹੀ 7 ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਮਿਲ ਕੇ ਆਏ ਹਨ।

ਮੀਟਿੰਗ ਵਿੱਚ ਹਾਜ਼ਰ ਅਖਿਲ ਭਾਰਤੀ ਸੁਤੰਤਰਤਾ ਸੰਗਰਾਮੀ ਸੰਗਠਨ, ਫਰੀਡਮ ਫਾਈਨਲ ਉਤਰਾਅਧਿਕਾਰੀ ਸੰਸਥਾ (196) ਅਤੇ ਫਰੀਡਮ ਫਾਈਟਰ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਆਪਣੀਆਂ ਸਾਰੀਆਂ ਮੰਗਾਂ ਸਬੰਧੀ ਆਜ਼ਾਦੀ ਘੁਲਾਟੀਆਂ (FREEDOM FIGHTERS)  ਬਾਰੇ ਮੰਤਰੀ ਸ. ਜੌੜਾਮਾਜਰਾ ਨੂੰ ਜਾਣੂ ਕਰਵਾਇਆ ਗਿਆ।

ਮੰਗਾਂ ਸਬੰਧੀ ਸਕਾਰਾਤਮਕ ਭਰੋਸਾ ਦਿੰਦਿਆਂ ਸ. ਜੌੜਾਮਾਜਰਾ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨ ਵਜੋਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਜੇਕਰ ਕਿਸੇ ਆਜ਼ਾਦੀ ਘੁਲਾਟੀਆਂ ਦੇ ਆਸ਼ਰਿਤ ਪਰਿਵਾਰ ਨੂੰ ਇਹ ਸਹੂਲਤਾਂ ਪੇਸ਼ ਕਰਨ ਵਿੱਚ ਕੋਈ ਔਕੜ ਆਉਂਦੀ ਹੈ ਤਾਂ ਇਸ ਨੂੰ ਦੂਰ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸ. ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਹਰ ਛੇ ਮਹੀਨੇ ਬਾਅਦ ਆਜ਼ਾਦੀ ਘੁਲਾਟੀਆਂ ਦੇ ਆਸ਼ਰਿਤਾਂ ਲਈ ਰਾਜ ਪੱਧਰੀ ਮੀਟਿੰਗ ਕੀਤੀ ਜਾਵੇ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨ ਕਿ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਬਣਦਾ ਸਨਮਾਨ ਦੇਣਾ ਯਕੀਨੀ ਬਣਾਇਆ ਜਾਵੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ ਸ. ਬਦਲੇਵ ਸਿੰਘ ਸਰਾਂ, ਵਿਸ਼ੇਸ਼ ਮੁੱਖ ਸਕੱਤਰ ਰਾਜੀ.ਪੀ. ਸ੍ਰੀਵਾਸਤਵਾ ਅਤੇ ਸਕੱਤਰ ਗਗਨਦੀਪ ਸਿੰਘ ਬਰਾੜ, ਅਪਨੀਤ ਰਿਆਤ ਅਤੇ ਕਈ ਹੋਰ ਅਧਿਕਾਰੀ ਹਾਜ਼ਰ ਸਨ।

The post ਆਜ਼ਾਦੀ ਘੁਲਾਟੀਆਂ ਦੇ ਆਸ਼ਰਿਤਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦ ਕੀਤਾ ਜਾਵੇਗਾ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News.

Tags:
  • 15-august
  • aam-aadmi-party
  • breaking-news
  • chetan-singh-jauramajra
  • cm-bhagwant-mann
  • freedom-fighter
  • freedom-fighters
  • indpendence-day
  • latest-news
  • news
  • punjab
  • the-unmute-breaking-news

ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ 5 ਕਿੱਲੋ ਹੈਰੋਇਨ ਕੀਤੀ ਬਰਾਮਦ, ਇੱਕ ਵਿਅਕਤੀ ਗ੍ਰਿਫ਼ਤਾਰ

Friday 11 August 2023 02:11 PM UTC+00 | Tags: breaking-news counter-intelligence-team drug-smuggling-racket heroin latest-news news nwes punjab-dgp punjab-news punjab-police tarn-taran

ਚੰਡੀਗੜ੍ਹ/ਅੰਮ੍ਰਿਤਸਰ, 11 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ (PUNJAB POLICE) ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਹਰਪਾਲ ਸਿੰਘ ਉਰਫ਼ ਭੱਲਾ ਵਾਸੀ ਪਿੰਡ ਲੱਖਾ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ 5 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਉਸ ਕੋਲੋਂ ਬਜਾਜ ਪਲੈਟੀਨਾ ਮੋਟਰਸਾਈਕਲ ਬਰਾਮਦ ਕੀਤਾ ਹੈ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ.46 ਟੀ 4291 ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇੰਟੈਲੀਜੈਂਸ ਅਧਾਰਿਤ ਕਾਰਵਾਈ ਦੌਰਾਨ ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਤਰਨ ਤਾਰਨ ਦੇ ਡੇਰਾ ਰਾਧਾ ਸਵਾਮੀ ਨੇੜੇ ਪਿੰਡ ਵਾਂ ਤਾਰਾ ਸਿੰਘ-ਪਿੰਡ ਬਾਸਰਕੇ ਰੋਡ ‘ਤੇ ਵਿਸ਼ੇਸ਼ ਚੈਕਿੰਗ ਦੌਰਾਨ ਮੁਲਜ਼ਮ ਹਰਪਾਲ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਆਪਣੇ ਪਲੈਟੀਨਾ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਤਲਾਸ਼ੀ ਲੈਣ ‘ਤੇ ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ‘ਚੋਂ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਡੀਜੀਪੀ ਨੇ ਦੱਸਿਆ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਸਰਹੱਦ ਪਾਰੋਂ ਨਸ਼ਾ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਉਹਨਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਰੋਇਨ ਦੀ ਇਹ ਖੇਪ ਡਰੋਨ ਰਾਹੀਂ ਭੇਜੀ ਗਈ ਹੈ।

ਹੋਰ ਵੇਰਵੇ ਸਾਂਝਾ ਕਰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਾਕਿਸਤਾਨ ਅਧਾਰਤ ਸਮੱਗਲਰਾਂ ਅਤੇ ਉਹਨਾਂ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਇਹ ਖੇਪ ਪ੍ਰਾਪਤ ਕਰਨੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਸੰਬਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਐਫਆਈਆਰ ਨੰਬਰ 24 ਮਿਤੀ 10/08/23 ਨੂੰ ਮਾਮਲਾ ਦਰਜ ਕੀਤਾ ਗਿਆ ਹੈ।

The post ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ 5 ਕਿੱਲੋ ਹੈਰੋਇਨ ਕੀਤੀ ਬਰਾਮਦ, ਇੱਕ ਵਿਅਕਤੀ ਗ੍ਰਿਫ਼ਤਾਰ appeared first on TheUnmute.com - Punjabi News.

Tags:
  • breaking-news
  • counter-intelligence-team
  • drug-smuggling-racket
  • heroin
  • latest-news
  • news
  • nwes
  • punjab-dgp
  • punjab-news
  • punjab-police
  • tarn-taran

ਆਈ.ਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਜ਼ਾਦੀ ਦਿਵਸ ਸਬੰਧੀ ਸੁਰੱਖਿਆ ਬੰਦੋਬਸਤਾਂ ਦਾ ਜਾਇਜ਼ਾ ਲਿਆ

Friday 11 August 2023 02:18 PM UTC+00 | Tags: breaking-news gurpreet-singh-bhullar independence-day latest-news mohali-police news rupnagar rupnagar-police

ਮੋਹਾਲੀ, 11 ਅਗਸਤ 2023: ਇੰਪੈਕਟਰ ਜਨਰਲ ਆਫ਼ ਪੁਲਿਸ, ਰੂਪਨਗਰ ਰੇਂਜ, ਗੁਰਪ੍ਰੀਤ ਸਿੰਘ ਭੁੱਲਰ (Gurpreet Singh Bhullar) ਨੇ ਸ਼ੁੱਕਰਵਾਰ ਸ਼ਾਮ ਨੂੰ ਮੋਹਾਲੀ ਵਿਖੇ ਸੁਤੰਤਰਤਾ ਦਿਵਸ ਸਬੰਧੀ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਖਾਸ ਕਰਕੇ ਸਾਰੀਆਂ ਨਾਜ਼ੁਕ ਥਾਵਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਮੀਟਿੰਗ ਵਿੱਚ ਐੱਸ ਐੱਸ ਪੀ ਡਾ. ਸੰਦੀਪ ਗਰਗ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਈ.ਜੀ. ਭੁੱਲਰ ਨੇ ਹਰ ਕੀਮਤ ‘ਤੇ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਦਾ ਨਿਰੀਖਣ ਕਰਨ ਦਾ ਇੱਕੋ-ਇੱਕ ਉਦੇਸ਼ ਸੁਰੱਖਿਆ ਪ੍ਰਣਾਲੀ ਨੂੰ ਵਧੇਰੇ ਜਵਾਬਦੇਹ ਅਤੇ ਕੁਸ਼ਲ ਬਣਾਉਣਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਹੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Gurpreet Singh Bhullar

ਆਈ ਜੀ ਭੁੱਲਰ (Gurpreet Singh Bhullar) ਨੇ ਅੱਗੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਨਾਜ਼ੁਕ ਥਾਵਾਂ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨਿਯਮਤ ਤੌਰ ‘ਤੇ ਅਚਨਚੇਤ ਦੌਰੇ ਕੀਤੇ ਜਾਣਗੇ ਅਤੇ ਫੀਲਡ ਅਧਿਕਾਰੀਆਂ ਨੂੰ ਇਨ੍ਹਾਂ ਥਾਵਾਂ ‘ਤੇ ਨਜ਼ਰ ਰੱਖਣ ਦੇ ਨਾਲ-ਨਾਲ ਜ਼ਮਾਨਤ ‘ਤੇ ਆਏ ਅਪਰਾਧੀਆਂ ‘ਤੇ ਨਜ਼ਰ ਰੱਖਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਆਈ ਜੀ ਪੀ ਨੇ ਐਸ ਐਸ ਪੀ ਡਾ. ਸੰਦੀਪ ਗਰਗ ਅਤੇ ਜੀ ਓਜ਼ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਜਨਤਕ ਥਾਵਾਂ ‘ਤੇ 24 ਘੰਟੇ ਗਸ਼ਤ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਆਜ਼ਾਦੀ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ/ਪੀ ਸੀ ਆਰ ਸ਼ਹਿਰ ਵਿੱਚ 24 ਘੰਟੇ ਨਿਗਰਾਨੀ ਅਤੇ ਗਸ਼ਤ ਕਰਨ ਕਿਉਂਕਿ ਇਨ੍ਹਾਂ ਥਾਵਾਂ, ਜਿਵੇਂ ਸ਼ਾਪਿੰਗ ਮਾਲ, ਬਜ਼ਾਰਾਂ, ਰੈਸਟੋਰੈਂਟਾਂ ਆਦਿ ਵਿੱਚ ਲੋਕਾਂ ਦੀ ਭੀੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚੌਕਸ ਰਹਿਣਾ ਚਾਹੀਦਾ ਹੈ ਤਾਂ ਜੋ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਜ਼ਿਲ੍ਹਾ ਪੁਲਿਸ ਨਿਰਸਵਾਰਥ ਅਤੇ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਦੇਸ਼ ਦੀ ਸੇਵਾ ਕਰਨ ਦੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖੇਗੀ।

The post ਆਈ.ਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਜ਼ਾਦੀ ਦਿਵਸ ਸਬੰਧੀ ਸੁਰੱਖਿਆ ਬੰਦੋਬਸਤਾਂ ਦਾ ਜਾਇਜ਼ਾ ਲਿਆ appeared first on TheUnmute.com - Punjabi News.

Tags:
  • breaking-news
  • gurpreet-singh-bhullar
  • independence-day
  • latest-news
  • mohali-police
  • news
  • rupnagar
  • rupnagar-police

ਬੱਚਿਆਂ 'ਚ ਦੇਸ਼ ਭਗਤੀ ਦੀ ਵਿਲੱਖਣ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ: ਡਾ. ਬਲਜੀਤ ਕੌਰ

Friday 11 August 2023 02:23 PM UTC+00 | Tags: 15-august-2023 aam-aadmi-party breaking-news dr-baljit-kaur independence-day latest-news news patriotism punjab-government

ਚੰਡੀਗੜ੍ਹ, 11 ਅਗਸਤ 2023: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਬੱਚਿਆਂ 'ਚ ਦੇਸ਼ ਭਗਤੀ ਦੀ ਵਿਲੱਖਣ ਭਾਵਨਾ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ, ਇਸ ਸਿੱਖਿਆ ਨਾਲ ਹੀ ਨਵੀਂ ਪੀੜ੍ਹੀ ਦੇ ਬੱਚੇ ਆਪਣੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਵਿੱਚ ਦੇਸ਼ ਭਗਤੀ ਅਤੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਦੀ ਇੱਕ ਵਿਲੱਖਣ ਭਾਵਨਾ ਪੈਦਾ ਕਰਨ ਲਈ 'ਸੁਤੰਤਰਤਾ ਦਿਵਸ' ਦੇ ਵਿਸ਼ੇਸ਼ ਥੀਮ ਨਾਲ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ(ਈ.ਸੀ.ਸੀ.ਈ.) ਦਿਵਸ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ) ਦਿਵਸ ਮੇਰਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਸ਼ੁਰੂਆਤੀ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਨਾ ਸੀ ਜਿਸ ਰਾਹੀਂ ਆਪਣੇ ਦੇਸ਼ ਦੀਆਂ ਕਦਰਾਂ-ਕੀਮਤਾਂ ਅਤੇ ਇਤਿਹਾਸ ਸਬੰਧੀ ਜਾਣੂ ਕਰਵਾਇਆ ਗਿਆ ਹੈ।

ਛੋਟੇ ਬੱਚਿਆਂ, ਮਾਪਿਆਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਏ ਗਏ ਇਸ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਵੱਖ-ਵੱਖ ਆਂਗਣਵਾੜੀ ਕੇਂਦਰ ਕਲਪਨਾਤਮਕ ਗਤੀਵਿਧੀਆਂ ਦੇ ਕੇਂਦਰਾਂ ਵਿੱਚ ਬਦਲ ਗਏ, ਜਿਸ ਵਿੱਚ ਬੱਚੇ ਸੱਭਿਆਚਾਰਕ ਅਤੇ ਸਿਰਜਣਾਤਮਕ ਗਤੀਵਿਧੀਆਂ ਵਿੱਚ ਰੁੱਝੇ ਹੋਏ ਸਨ ਜੋ ਵਿਭਿੰਨ ਸੱਭਿਆਚਾਰ, ਸੁਤੰਤਰਤਾ ਸੈਨਾਨੀਆਂ ਅਤੇ ਪ੍ਰਸਿੱਧ ਨਿਸ਼ਾਨੀਆਂ ਨੂੰ ਦਰਸਾਉਂਦੇ ਹਨ। ਇਸ ਦਾ ਉਦੇਸ਼ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਏਕਤਾ ਦੀ ਭਾਵਨਾ ਪੈਦਾ ਕਰਨਾ ਹੈ।

ਮੰਤਰੀ ਨੇ ਦੱਸਿਆ ਕਿ ਇਹ ਦਿਵਸ ਦਿਲਚਸਪ ਹੋ ਨਿਬੜਿਆਂ ਜਿੱਥੇ ਬੱਚਿਆਂ ਨੇ ਗੀਤਾਂ, ਨਾਚਾਂ ਅਤੇ ਸਕਿਟਾਂ ਰਾਹੀਂ ਭਾਰਤ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ। ਇਹ ਪ੍ਰਦਰਸ਼ਨ ਆਂਗਣਵਾੜੀ ਵਰਕਰਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦੇ ਹਨ।

ਡਾ. ਬਲਜੀਤ ਕੌਰ ਨੇ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਆਜ਼ਾਦੀ, ਏਕਤਾ ਅਤੇ ਜ਼ਿੰਮੇਵਾਰੀ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ। ਮੰਤਰੀ ਨੇ ਇਹ ਵੀ ਕਿਹਾ ਕਿ ਸੁਤੰਤਰਤਾ ਦਿਵਸ ਵਿਸ਼ੇਸ਼ ਥੀਮ ਦੇ ਨਾਲ ਈ.ਸੀ.ਸੀ.ਈ ਦਿਵਸ ਮਨਾਉਣਾ ਚੰਗੇ ਨਾਗਰਿਕਾਂ ਦਾ ਪਾਲਣ ਪੋਸ਼ਣ ਕਰਨਾ ਹੈ।

ਮੰਤਰੀ ਨੇ ਸੁਤੰਤਰਤਾ ਦਿਵਸ ਵਿਸ਼ੇਸ਼ ਥੀਮ ਨਾਲ ਈ.ਸੀ.ਸੀ.ਈ. ਦਿਵਸ ਵਿੱਚ ਸ਼ਾਮਲ ਹੋਏ ਬੱਚਿਆਂ, ਮਾਪਿਆਂ, ਆਂਗਣਵਾੜੀ ਵਰਕਰਾਂ ਅਤੇ ਸਮੁੱਚੀ ਈ.ਸੀ.ਸੀ.ਈ. ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਭਾਗ ਆਂਗਣਵਾੜੀ ਕੇਂਦਰਾਂ ਵਿੱਚ ਇੱਕ ਪੋਸ਼ਣ ਅਤੇ ਉਤਸ਼ਾਹਜਨਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।

The post ਬੱਚਿਆਂ 'ਚ ਦੇਸ਼ ਭਗਤੀ ਦੀ ਵਿਲੱਖਣ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ: ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • 15-august-2023
  • aam-aadmi-party
  • breaking-news
  • dr-baljit-kaur
  • independence-day
  • latest-news
  • news
  • patriotism
  • punjab-government

ਚੰਡੀਗੜ੍ਹ, 11 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਡੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਉੱਤਰ ਪ੍ਰਦੇਸ਼ ਦੀ ਐਸ.ਟੀ.ਐਫ. ਨਾਲ ਸਾਂਝੇ ਆਪਰੇਸ਼ਨ ਦੌਰਾਨ ਭਗੌੜੇ ਅਪਰਾਧੀ ਅਤੇ ਮਾਫੀਆ ਡੌਨ ਧਰੁਵ ਕੁੰਟੂ (Dhruv Kuntu) ਦੇ ਕਰੀਬੀ ਸਾਥੀ ਅਰਵਿੰਦ ਕਸ਼ਯਪ ਉਰਫ਼ ਪਿੰਟੂ ਨੂੰ ਅੱਜ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ।

ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ, ਸਾਗਰੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਸਰਵੇਸ਼ ਸੀਪੂ, ਜਿਸ ਦੀ 2013 ‘ਚ ਹੱਤਿਆ ਕਰ ਦਿੱਤੀ ਗਈ ਸੀ, ਦੇ ਕਤਲ ‘ਚ ਸ਼ਾਮਲ ਸੀ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਉਸ ਦੀ ਗ੍ਰਿਫਤਾਰੀ ‘ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਦੱਸਣਯੋਗ ਹੈ ਕਿ ਪਿੰਟੂ ਦੇ ਗਰੁੱਪ ਮੈਂਬਰਾਂ ਨੇ ਧਰੁਵ ਸਿੰਘ ਕੁੰਟੂ ਦੇ ਇਸ਼ਾਰੇ ‘ਤੇ ਸਾਬਕਾ ਵਿਧਾਇਕ ਸਰਵੇਸ਼ ਸੀਪੂ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਅਰਵਿੰਦ ਕਸ਼ਯਪ ਉਰਫ਼ ਪਿੰਟੂ, ਜੋ ਜ਼ਿਲ੍ਹਾ ਆਜ਼ਮਗੜ੍ਹ, ਯੂਪੀ ਦੇ ਚੱਕੀਆ ਕਸਰਾਵਾਲ ਦਾ ਰਹਿਣ ਵਾਲਾ ਹੈ, ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਅਸਲਾ ਐਕਟ ਨਾਲ ਸਬੰਧਤ 16 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।

ਏ.ਡੀ.ਜੀ.ਪੀ. ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਠੋਸ ਜਾਣਕਾਰੀ ਮਿਲਣ ‘ਤੇ ਏ.ਆਈ.ਜੀ. ਸੰਦੀਪ ਗੋਇਲ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਐਸ.ਟੀ.ਐਫ, ਯੂਪੀ ਨਾਲ ਮਿਲ ਕੇ ਵਿਸ਼ੇਸ਼ ਆਪਰੇਸ਼ਨ ਚਲਾਇਆ ਅਤੇ ਮੁਲਜ਼ਮ ਅਰਵਿੰਦ ਕਸ਼ਯਪ ਉਰਫ਼ ਪਿੰਟੂ ਨੂੰ ਲੁਧਿਆਣਾ, ਪੰਜਾਬ ਦੇ ਥਾਣਾ ਡਾਬਾ ਦੇ ਖੇਤਰ ਤੋਂ ਸਫਲਤਾਪੂਰਵਕ ਗ੍ਰਿਫਤਾਰ ਕਰ ਲਿਆ।

ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਜ਼ਿਲ੍ਹਾ ਆਜ਼ਮਗੜ੍ਹ ਦੇ ਥਾਣਾ ਜਿਆਣਪੁਰ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 147, 302 ਅਤੇ 120ਬੀ ਤਹਿਤ ਦਰਜ ਐਫਆਈਆਰ ਨੰਬਰ 348/2013 ਵਿੱਚ ਲੋੜੀਂਦਾ ਸੀ। ਉਕਤ ਮਾਮਲੇ ‘ਚ 16 ਮਾਰਚ 2022 ਨੂੰ ਧਰੁਵ ਸਿੰਘ ਕੁੰਟੂ ਸਮੇਤ 7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਦਕਿ ਦੋਸ਼ੀ ਅਰਵਿੰਦ ਕਸ਼ਯਪ ਫਰਾਰ ਚੱਲ ਰਿਹਾ ਸੀ।

The post ਪੰਜਾਬ ਪੁਲਿਸ ਦੀ AGTF ਵੱਲੋਂ ਉੱਤਰ ਪ੍ਰਦੇਸ਼ ਦੀ STF ਨਾਲ ਸਾਂਝੇ ਆਪਰੇਸ਼ਨ ਦੌਰਾਨ ਮਾਫੀਆ ਡਾਨ ਧਰੁਵ ਕੁੰਟੂ ਦਾ ਨਜ਼ਦੀਕੀ ਸਾਥੀ ਗ੍ਰਿਫ਼ਤਾਰ appeared first on TheUnmute.com - Punjabi News.

Tags:
  • agtf
  • breaking-news
  • crime
  • dhruv-kuntu
  • latest-news
  • mafia-don
  • mafia-don-dhruv-kuntu
  • news
  • punjab-police
  • stf-uttar-pradesh

ਮੋਹਾਲੀ, 11 ਅਗਸਤ 2023: ਹਲਕਾ ਵਿਧਾਇਕ ਮੋਹਾਲੀ ਸ. ਕੁਲਵੰਤ ਸਿੰਘ (MLA Kulwant Singh) ਨੇ ਅੱਜ ਮੋਹਾਲੀ ਦੇ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲਿਆ | ਇਸੇ ਤਹਿਤ ਅੱਜ ਪਿੰਡ ਕੈਲੋਂ ਵਿਖੇ ਲਿੰਕ ਰੋਡ ਦਾ ਉਦਘਾਟਨ ਕੀਤਾ | ਇਸ ਲਿੰਕ ਸੜਕ ਨੂੰ 10 ਤੋਂ 18 ਫੁੱਟ ਚੌੜਾ ਅਤੇ ਮਜ਼ਬੂਤ ਕੀਤਾ ਜਾਵੇਗਾ | ਸ. ਕੁਲਵੰਤ ਸਿੰਘ ਨੇ ਕਿਹਾ ਕਿ 50 ਲੱਖ ਦੀ ਲਾਗਤ ਨਾਲ ਇਸ ਲਿੰਕ ਸੜਕ ਦਾ ਸਾਰਾ ਕੰਮ ਛੇ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ | ਜਿਕਰਯੋਗ ਹੈ ਕਿ ਪਿੰਡ ਵਾਸੀਆਂ ਦੀ ਇਹ ਲੰਮੇ ਸਮੇਂ ਤੋਂ ਮੰਗ ਸੀ |

ਇਸ ਮੌਕੇ ਸ. ਕੁਲਵੰਤ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ ਸਰਕਾਰ’ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆ ਰਹੀ ਹੈ | ਇਸਦੇ ਨਾਲ ਹੀ ਹੜ੍ਹ ਪੀੜਤਾਂ ਦੀ ਸਹਾਇਤਾ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਅਤੇ ਹੜ੍ਹ ਪੀੜਤਾਂ ਨੂੰ ਬਣਦੀ ਮੁਆਵਜ਼ਾ ਰਾਸ਼ੀ ਦੇ ਕੇ ਸਰਕਾਰ ਆਪਣਾ ਫਰਜ਼ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਮਕਾਨਾਂ ਦੇ ਹੋਏ ਨੁਕਸਾਨ ਸਬੰਧੀ ਵੱਖ-ਵੱਖ ਪਿੰਡਾਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ |

ਸ. ਕੁਲਵੰਤ ਸਿੰਘ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਾਰੇ ਵਿਧਾਇਕ, ਸਾਰੇ ਮੰਤਰੀ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਖੁਦ ਲਗਾਤਾਰ ਲੋਕਾਂ ਵਿਚ ਵਿਚਰੇ ਹਨ। ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਦਿਨ ਰਾਤ ਇੱਕ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਸਦਕਾ ਹੀ ਲੋਕਾਂ ਨੂੰ ਵੇਲੇ ਸਿਰ ਸਹਾਇਤਾ ਮਿਲੀ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਰਾਸ਼ੀ ਲੋਕਾਂ ਨੂੰ ਦਿੱਤੀ ਗਈ।

ਇਸਤੋਂ ਬਾਅਦ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਪਿੰਡ ਬਹਿਲੋਲਪੁਰ ਪੁੱਜੇ, ਜਿੱਥੇ ਪਿੰਡ ਵਾਸੀਆਂ ਪਿੰਡ ਲੰਮੇ ਸਮੇਂ ਬਹਿਲੋਲਪੁਰ-ਤੜੋਲੀ ਵਿਚਾਲੇ ਪੌਣੇ ਦੋ ਕਿੱਲੋਮੀਟਰ ਦੀ ਸੜਕ ਦੇ ਮਜ਼ਬੂਤ ਕਰਨ ਦਾ ਕਾਰਜ਼ ਸ਼ੁਰੂ ਕਰਵਾਇਆ | ਉਨ੍ਹਾਂ ਕਿਹਾ ਕਿ ਇਸ ਲਿੰਕ ਸੜਕ ਨੂੰ 80 ਲੱਖ ਦੀ ਲਾਗਤ ਨਾਲ 2 ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ | ਇਸਦੇ ਨਾਲ ਹੀ ਤੜੋਲੀ ਦੇ ਪਿੰਡ ਵਾਸੀਆਂ ਦੀ ਸਰਕਾਰ ਬਣਨ ਤੋਂ ਪਹਿਲਾਂ ਮੰਗ ਸੀ ਕਿ ਇੱਥੇ ਟਿਊਬਵੈੱਲ ਲਗਾਇਆ ਜਾਵੇ, ਜਿਸ ਨੂੰ ਅੱਜ ਵਿਧਾਇਕ ਸ. ਕੁਲਵੰਤ ਸਿੰਘ ਨੇ ਪੂਰਾ ਕੀਤਾ ਹੈ | ਇਸਦੇ ਨਾਲ ਹੀ ਪਿੰਡ ਵਿੱਚ ਬਿਜਲੀ ਸੰਬੰਧੀ ਹੋਰ ਮੁਸ਼ਕਿਲਾਂ ਹੱਲ ਕੀਤੀਆਂ ਗਈਆਂ ਹਨ | ਇਸਦੇ ਲਈ ਉਨ੍ਹਾਂ ਨੇ ਸਮੂਹ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਬਿਜਲੀ ਸਮੱਸਿਆ ਨੂੰ ਹੱਲ ਕੀਤਾ ਹੈ |

ਇਸਦੇ ਨਾਲ ਹੀ ਵਿਧਾਇਕ ਸ. ਕੁਲਵੰਤ ਸਿੰਘ ਪਿੰਡ ਰਾਮਗੜ੍ਹ ਦਾਊਂ ਪੁੱਜੇ, ਜਿਥੇ ਪਿੰਦ ਵਾਸੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਾਫੀ ਪ੍ਰੇਸ਼ਾਨ ਸਨ, ਕੁਲਵੰਤ ਸਿੰਘ ਨੇ ਪਿੰਡ ਰਾਮਗੜ੍ਹ ਦਾਊਂ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੀਵਰੇਜ ਦਾ ਉਦਘਾਟਨ ਕੀਤਾ | ਇਸਦੇ ਨਾਲ ਹੀ ਪਿੰਡ ਦੇ ਸਕੂਲ ਦੀ ਨੁਹਾਰ ਬਦਲਣ ਲਈ ਗ੍ਰਾਂਟ ਜਾਰੀ ਕੀਤੀ ਹੈ | ਇਸ ਮੌਕੇ ਕੁਲਵੰਤ ਸਿੰਘ ਨੇ ਸਕੂਲ ਦੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ | ਕੁਲਵੰਤ ਸਿੰਘ ਨੇ ਕਿਹਾ ਕਿ 6 ਲੱਖ ਦੀ ਲਾਗਤ ਨਾਲ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ |

ਇਸਤੋਂ ਬਾਅਦ ਵਿਧਾਇਕ ਸ. ਕੁਲਵੰਤ ਸਿੰਘ ਪਿੰਡ ਪਿੰਡ ਮਟੌਰ ਪੁੱਜੇ, ਜਿੱਥੇ ਉਨ੍ਹਾਂ ਨੇ ਲਾਇਨਜ ਕਲੱਬ ਪੰਚਕੁਲਾ ਅਤੇ ਜੇ.ਐੱਲ.ਪੀ.ਐੱਲ ਦੇ ਸਹਿਯੋਗ ਨਾਲ ਹੀ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ ਇਸ ਸਿਲਾਈ ਸੈਂਟਰ ਦੇ ਉਦਘਾਟਨ ਨਾਲ ਜਿੱਥੇ ਬੀਬੀਆਂ ਨੂੰ ਰੁਜਗਾਰ ਮਿਲੇਗਾ, ਓਥੇ ਹੀ ਕੁੜੀਆਂ ਇਸ ਸਿਲਾਈ ਸੈਂਟਰ ਦਾ ਲਾਹਾ ਲੈ ਸਕਣਗੀਆਂ |

The post ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਵੱਖ-ਵੱਖ ਪਿੰਡਾਂ ‘ਚ ਵਿਕਾਸ ਕਾਰਜਾਂ ਦਾ ਉਦਘਾਟਨ appeared first on TheUnmute.com - Punjabi News.

Tags:
  • breaking-news
  • latest-news
  • mla-kulwant-singh
  • mohali
  • mohali-news
  • news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form