TheUnmute.com – Punjabi News: Digest for July 19, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਹੜ੍ਹਾਂ ਦੀ ਸਥਿਤੀ ਮੱਦੇਨਜ਼ਰ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕੰਟਰੋਲ ਰੂਮ ਸਥਾਪਿਤ

Tuesday 18 July 2023 05:51 AM UTC+00 | Tags: agriculture-department agriculture-department-punjab breaking-news department-of-agriculture-punjab flood-situation gurmeet-singh-khudiaan news punja-aggriculture punjab-farmers punjab-news the-unmute-punjabi-news the-unmute-update

ਚੰਡੀਗੜ੍ਹ, 18 ਜੁਲਾਈ 2023: ਸੂਬੇ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਇਕ ਅਹਿਮ ਫੈਸਲਾ ਕੀਤਾ ਹੈ | ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਵਿਭਾਗ (Agriculture Department) ਨੇ ਕੰਟਰੋਲ ਰੂਮ ਸਥਾਪਿਤ ਕੀਤਾ ਹੈ | ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਉਣ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ | ਕਿਸਾਨ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਤੋਂ ਹੈਲਪਲਾਈਨ ਨੰਬਰ 77106-65725 ‘ਤੇ ਸੰਪਰਕ ਕਰ ਸਕਦੇ ਹਨ ਅਤੇ ਕਿਸਾਨ ਸਵੇਰੇ 8:00 ਵਜੇ ਤੋਂ ਰਾਤ 9:30 ਵਜੇ ਤੱਕ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ |

Department of Agriculture

The post ਹੜ੍ਹਾਂ ਦੀ ਸਥਿਤੀ ਮੱਦੇਨਜ਼ਰ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕੰਟਰੋਲ ਰੂਮ ਸਥਾਪਿਤ appeared first on TheUnmute.com - Punjabi News.

Tags:
  • agriculture-department
  • agriculture-department-punjab
  • breaking-news
  • department-of-agriculture-punjab
  • flood-situation
  • gurmeet-singh-khudiaan
  • news
  • punja-aggriculture
  • punjab-farmers
  • punjab-news
  • the-unmute-punjabi-news
  • the-unmute-update

ਫ਼ਰੀਦਕੋਟ ਅਦਾਲਤ ਸੁਖਬੀਰ ਸਿੰਘ ਬਾਦਲ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ

Tuesday 18 July 2023 06:05 AM UTC+00 | Tags: breaking-news faridkot-court kotakpura-shooting-case latest-news news punjab punjab-government punjab-news shiromani-akali-dal sukhbir-singh-badal the-unmute-breaking-news the-unmute-punjabi-news

ਚੰਡੀਗੜ੍ਹ, 18 ਜੁਲਾਈ 2023: ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਫ਼ਰੀਦਕੋਟ ਦੀ ਅਦਾਲਤ ਨੇ ਸੁਖਬੀਰ ਸਿੰਘ ਬਾਦਲ (Sukhbir Singh Badal)  ਨੂੰ 10 ਦਿਨ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਆਪਣੀ ਧੀ ਦੇ ਗ੍ਰੇਜੂਏਸ਼ਨ ਸਮਾਗਮ ‘ਚ ਸ਼ਾਮਲ ਹੋਣ ਲਈ ਵਿਦੇਸ਼ ਜਾਣਗੇ | ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਅਦਾਲਤ ਤੋਂ ਇਜਾਜ਼ਤ ਮੰਗੀ ਸੀ | ਦੱਸ ਦਈਏ ਕਿ ਫਿਲਹਾਲ ਮਾਮਲੇ ਦੀ ਸੁਣਵਾਈ ਹੋਣੀ ਬਾਕੀ ਹੈ |

The post ਫ਼ਰੀਦਕੋਟ ਅਦਾਲਤ ਸੁਖਬੀਰ ਸਿੰਘ ਬਾਦਲ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ appeared first on TheUnmute.com - Punjabi News.

Tags:
  • breaking-news
  • faridkot-court
  • kotakpura-shooting-case
  • latest-news
  • news
  • punjab
  • punjab-government
  • punjab-news
  • shiromani-akali-dal
  • sukhbir-singh-badal
  • the-unmute-breaking-news
  • the-unmute-punjabi-news

ਮਾਨਸਾ ਦੇ ਹਲਕਾ ਸਰਦੂਲਗੜ੍ਹ ਵਿਖੇ ਘੱਗਰ 'ਚ ਪਿਆ ਪਾੜ, ਖੇਤਾਂ ਵੱਲ ਵਧ ਰਿਹੈ ਪਾਣੀ

Tuesday 18 July 2023 06:58 AM UTC+00 | Tags: breaking-news ghaggar mansa news punjab punjab-floods punjab-government punjab-news sardulgarh the-unmute-breaking-news

ਮਾਨਸਾ, 18 ਜੁਲਾਈ 2023: ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ (Sardulgarh) ਦੇ ਘੱਗਰ ਵਿੱਚ ਪਿਛਲੇ ਦਿਨੀਂ 20 ਤੋਂ 30 ਫੁੱਟ ਤੱਕ ਦਾ ਪਾੜ ਪੈਣ ਕਾਰਨ ਪਾਣੀ ਤੇਜ਼ੀ ਨਾਲ ਘਰਾਂ ਅਤੇ ਖੇਤਾਂ ਵੱਲ ਵੱਧ ਰਿਹਾ ਹੈ, ਜਿਸ ਸਬੰਧੀ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਬਚਾਅ ਲਈ ਵੱਧ ਤੋਂ ਵੱਧ ਜੇ.ਸੀ.ਬੀ ਮਸ਼ੀਨਾਂ ਦੀ ਲੋੜ ਹੈ | ਉੱਥੇ ਹੀ ਅਪੀਲ ਕੀਤੀ ਹੈ ਕਿ ਸੈਲਫੀ ਲੈਣ ਵਾਲੇ ਲੋਕ ਉੱਥੇ ਨਾਂ ਆਉਣ, ਜਿੱਥੇ ਲੋਕ ਸੈਲਫੀ ਲੈ ਰਹੇ ਹਨ, ਜਿਸ ਕਾਰਨ ਰਾਹਤ ਕਾਰਜਾਂ ਵਿੱਚ ਵਿਘਨ ਪੈ ਰਿਹਾ ਹੈ | ਸਥਾਨਕ ਲੋਕ ਅਤੇ ਪ੍ਰਸ਼ਾਸਨ ਰਾਹਤ ਕਾਰਜਾਂ ਵਿੱਚ ਲੱਗਿਆ ਹੋਇਆ ਹੈ |

The post ਮਾਨਸਾ ਦੇ ਹਲਕਾ ਸਰਦੂਲਗੜ੍ਹ ਵਿਖੇ ਘੱਗਰ ‘ਚ ਪਿਆ ਪਾੜ, ਖੇਤਾਂ ਵੱਲ ਵਧ ਰਿਹੈ ਪਾਣੀ appeared first on TheUnmute.com - Punjabi News.

Tags:
  • breaking-news
  • ghaggar
  • mansa
  • news
  • punjab
  • punjab-floods
  • punjab-government
  • punjab-news
  • sardulgarh
  • the-unmute-breaking-news

ਸਾਬਕਾ AIG ਆਸ਼ੀਸ਼ ਕਪੂਰ ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ, FIR 'ਚ ਮੋਤੀਆ ਗਰੁੱਪ ਦੇ ਡਾਇਰੈਕਟਰ ਦਾ ਨਾਂ ਵੀ ਸ਼ਾਮਲ

Tuesday 18 July 2023 07:44 AM UTC+00 | Tags: aig-ashish-kapoor ashish-kapoor breaking-news director-of-motia-group director-of-motia-group-zirkpur latest-news news punjab-news

ਚੰਡੀਗੜ੍ਹ, 18 ਜੁਲਾਈ 2023: ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਆਸ਼ੀਸ਼ ਕਪੂਰ (Ashish Kapoor) ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਆਸ਼ੀਸ਼ ਕਪੂਰ ਦਾ ਇੱਕ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਏਆਈਜੀ ਕਪੂਰ ਦੁਆਰਾ ਜ਼ੀਰਕਪੁਰ ਥਾਣੇ ‘ਚ ਬਲਾਤਕਾਰ ਪੀੜਤ ਮਹਿਲਾ ਨੂੰ ਕਥਿਤ ਤੌਰ ‘ਤੇ ਕੁੱਟਿਆ ਗਿਆ ।

ਪੁਲਿਸ ਨੇ ਆਸ਼ੀਸ਼ ਕਪੂਰ (Ashish Kapoor) ਸਮੇਤ ਹੇਮ ਰਾਜ ਮਿੱਤਲ (ਡਾਇਰੈਕਟਰ ਮੋਤੀਆ ਗਰੁੱਪ , ਜ਼ੀਰਕਪੁਰ) ਅਤੇ ਲਵਲੀਸ ਗਰਗ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਵਾਇਰਲ ਕਥਿਤ ਵੀਡੀਓ ਸਾਲ 2018 ਦੀ ਦੱਸੀ ਜਾ ਰਹੀ ਹੈ | ਜਿਕਰਯੋਗ ਹੈ ਕਿ ਆਸ਼ੀਸ਼ ਕਪੂਰ ਨੇ ਹਾਈਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਪਰ ਅਦਾਲਤ ਨੇ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ। ਕਪੂਰ ‘ਤੇ ਮਹਿਲਾ ਤੋਂ ਇਕ ਕਰੋੜ ਦੀ ਰਿਸ਼ਵਤ ਲੈਣ ਦਾ ਦੋਸ਼ ਹੈ ।

ਦਰਜ ਐੱਫ.ਆਈ.ਆਰ ਵਿੱਚ ਕਿਹਾ ਗਿਆ ਕਿ ਦਰਖਾਸਤ ਨੰਬਰ 2189/50/PS/ZKP ਮਿਤੀ 15.06 2023 ਵੱਲੋਂ ਪੂਨਮ ਰਾਜਨ ਵਾਸੀ ਮਕਾਨ ਨੰਬਰ 441 ਸੈਕਟਰ 30 ਕੁਰਕਸ਼ੇਤਰ ਹਰਿਆਣਾ ਦੇ ਮਜਬੂਨ ਤੋਂ, ਮੁੱਢਲੀ ਜਾਂਚ, FSL ਰਿਪੋਰਟ ਅਤੇ ਵਿਜੀਲੈਂਸ ਵਿਭਾਗ ਪੰਜਾਬ ਤੋਂ ਹਾਸਲ ਕੀਤੇ ਦਸਤਾਵੇਜਾਂ ਅਤੇ ਸਰੇ ਦਸਤ ਜ਼ੁਰਮ ਅਧਿ 327,323,294,506,120-B IPC ਦਾ ਹੋਣਾ ਪਾਇਆ ਜਾਂਦਾ ਹੈ | ਲਿਹਾਜਾ ਦਰਖ਼ਾਸਤ ਬਾਏ ਦਾਇਰੀ ਮੁਕੱਦਮਾ ਜ਼ੁਰਮ ਉਕਤ ਖ਼ਿਲਾਫ਼ ਆਸ਼ੀਸ਼ ਕਪੂਰ ਪੁੱਤਰ ਹੁਸਨ ਲਾਲ ਕਪੂਰ, ਹੇਮ ਰਾਜ ਮਿੱਤਲ ਡਾਇਰੈਕਟਰ ਮੋਤੀਆ ਗਰੂਪ ਜ਼ੀਰਕਪੁਰ, ਲਵਲੀਸ ਗਰਗ ਵਾਸੀ ਢਕੋਲੀ ਜ਼ੀਰਕਪੁਰ ਉਕਤਾਨ ਮੁਕੱਦਮਾ ਦਰਜ ਰਜਿਸਟਰ ਕਰਨ ਲਈ ਡਿਊਟੀ ਅਫਸਰ ਦੇ ਸਪੁਰਦ ਕੀਤਾ ਜਾਂਦਾ ਹੈ ।

ਤਫਤੀਸ਼ ਦੌਰਾਨ ਕਮਲ ਕਪੂਰ ਪਤਨੀ ਆਸ਼ੀਸ਼ ਕਪੂਰ, ਅਰੁਣ ਰਾਜਨ ਵਾਸੀ ਗੁੜਗਾਓ, DSP ਸਮਰਪਾਲ ਸਿੰਘ, DSP ਪਵਨ ਕੁਮਾਰ, DSP ਤਰਲੋਚਨ ਸਿੰਘ, SI ਹਰਜਿੰਦਰ ਸਿੰਘ ਦਾ ਵੀ ਜੇਕਰ ਰੋਲ ਸਾਹਮਣੇ ਆਉਂਦਾ ਹੈ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੁਕੱਦਮਾ ਦਰਜ ਕਰਕੇ ਨੰਬਰ ਫਾਇਲ ਤੋਂ ਜਾਣੂ ਕੀਤਾ ਜਾਵੇ । ਕੰਟਰੋਲ ਰੂਮ ਨੂੰ ਬਜਰੀਆ WIM ਇਤਲਾਹ ਕੀਤੀ ਜਾਵੇ । ਮੁਦਈ ਮੁਕੱਦਮਾ ਨੂੰ ਸ਼ਾਮਲ ਤਫਤੀਸ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |

Punjab news

The post ਸਾਬਕਾ AIG ਆਸ਼ੀਸ਼ ਕਪੂਰ ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ, FIR ‘ਚ ਮੋਤੀਆ ਗਰੁੱਪ ਦੇ ਡਾਇਰੈਕਟਰ ਦਾ ਨਾਂ ਵੀ ਸ਼ਾਮਲ appeared first on TheUnmute.com - Punjabi News.

Tags:
  • aig-ashish-kapoor
  • ashish-kapoor
  • breaking-news
  • director-of-motia-group
  • director-of-motia-group-zirkpur
  • latest-news
  • news
  • punjab-news

ਕੇਰਲ ਦੇ ਸਾਬਕਾ CM ਓਮਾਨ ਚਾਂਡੀ ਦੇ ਦਿਹਾਂਤ 'ਤੇ ਸੋਨੀਆ ਗਾਂਧੀ, ਖੜਗੇ ਸਮੇਤ ਕਾਂਗਰਸੀ ਆਗੂਆਂ ਵੱਲੋਂ ਅੰਤਿਮ ਸ਼ਰਧਾਂਜਲੀ

Tuesday 18 July 2023 07:59 AM UTC+00 | Tags: bangalore breaking-news congress kerala kerala-congress latest-news mallikarjun-kharge news oommen-chandy punjab-news rahul-gandhi sonia-gandhi

ਚੰਡੀਗੜ੍ਹ, 18 ਜੁਲਾਈ 2023: ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਾਨ ਚਾਂਡੀ (Oommen Chandy) ਦਾ ਮੰਗਲਵਾਰ ਸਵੇਰੇ ਬੈਂਗਲੁਰੂ ‘ਚ ਦਿਹਾਂਤ ਹੋ ਗਿਆ। ਓਮਾਨ ਚਾਂਡੀ 79 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ, ਓਮਾਨ ਚਾਂਡੀ ਬੈਂਗਲੁਰੂ ਵਿਖੇ ਜ਼ੇਰੇ ਇਲਾਜ ਸਨ । ਇਸ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਨੇ ਫੇਸਬੁੱਕ ‘ਤੇ ਦਿੱਤੀ। ਉਨ੍ਹਾਂ ਕਿਹਾ ਕਿ ਅੱਪਾ ਨਹੀਂ ਰਹੇ। ਇਸ ਦੇ ਨਾਲ ਹੀ ਕੇਰਲ ਕਾਂਗਰਸ ਦੇ ਪ੍ਰਧਾਨ ਕੇ ਸੁਧਾਕਰਨ ਨੇ ਟਵਿਟਰ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਇਸਦੇ ਨਾਲ ਹੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ ਸਮੇਤ ਕਈ ਕਾਂਗਰਸੀ ਆਗੂਆਂ ਨੇ ਬੈਂਗਲੁਰੂ ‘ਚ ਵਿਰੋਧੀ ਏਕਤਾ ਦੀ ਬੈਠਕ ਤੋਂ ਪਹਿਲਾਂ ਅੰਤਿਮ ਸ਼ਰਧਾਂਜਲੀ ਦੇਣ ਅਤੇ ਪਰਿਵਾਰ ਨੂੰ ਮਿਲਣ ਪਹੁੰਚੇ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਕੱਟੜ ਕਾਂਗਰਸੀ ਓਮਾਨ ਚਾਂਡੀ ਇੱਕ ਜਨਤਕ ਆਗੂ ਦੇ ਰੂਪ ਵਿੱਚ ਲੰਬਾ ਕੱਦ ਰੱਖਦੇ ਸਨ। ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਅਤੇ ਦੂਰਅੰਦੇਸ਼ੀ ਲੀਡਰਸ਼ਿਪ ਨੇ ਕੇਰਲ ਦੇ ਵਿਕਾਸ ਅਤੇ ਦੇਸ਼ ਦੇ ਰਾਜਨੀਤਿਕ ਦ੍ਰਿਸ਼ ‘ਤੇ ਡੂੰਘੀ ਛਾਪ ਛੱਡੀ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਸੇਵਾ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਦਿਲੀ ਹਮਦਰਦੀ।

 

The post ਕੇਰਲ ਦੇ ਸਾਬਕਾ CM ਓਮਾਨ ਚਾਂਡੀ ਦੇ ਦਿਹਾਂਤ ‘ਤੇ ਸੋਨੀਆ ਗਾਂਧੀ, ਖੜਗੇ ਸਮੇਤ ਕਾਂਗਰਸੀ ਆਗੂਆਂ ਵੱਲੋਂ ਅੰਤਿਮ ਸ਼ਰਧਾਂਜਲੀ appeared first on TheUnmute.com - Punjabi News.

Tags:
  • bangalore
  • breaking-news
  • congress
  • kerala
  • kerala-congress
  • latest-news
  • mallikarjun-kharge
  • news
  • oommen-chandy
  • punjab-news
  • rahul-gandhi
  • sonia-gandhi

ਓਮਾਨ ਚਾਂਡੀ ਦੇ ਦਿਹਾਂਤ 'ਤੇ ਸਾਬਕਾ PM ਡਾ. ਮਨਮੋਹਨ ਸਿੰਘ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

Tuesday 18 July 2023 08:10 AM UTC+00 | Tags: breaking-news congress congress-leader dr-manmohan-singh kerela-congress latest-news news oommen-chandy

ਚੰਡੀਗੜ੍ਹ, 18 ਜੁਲਾਈ 2023: ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਾਨ ਚਾਂਡੀ (Oommen Chandy) ਦੇ ਦਿਹਾਂਤ ‘ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਨੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦੇ ਦਿਹਾਂਤ 'ਤੇ ਉਨ੍ਹਾਂ ਦੀ ਪਤਨੀ ਮਰੀਅਮਾ ਓਮਾਨ ਨੂੰ ਪੱਤਰ ਲਿਖਿਆ ਹੈ। ਆਪਣੇ ਪੱਤਰ ਵਿਚ ਡਾ. ਮਨਮੋਹਨ ਸਿੰਘ ਨੇ ਲਿਖਿਆ ਕਿ ਉਹ ਇਕ ਜਨ ਨੇਤਾ ਅਤੇ ਉੱਘੇ ਪ੍ਰਸ਼ਾਸਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਕੇਰਲ ਲਈ ਉਨ੍ਹਾਂ ਦੇ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ |

The post ਓਮਾਨ ਚਾਂਡੀ ਦੇ ਦਿਹਾਂਤ ‘ਤੇ ਸਾਬਕਾ PM ਡਾ. ਮਨਮੋਹਨ ਸਿੰਘ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • breaking-news
  • congress
  • congress-leader
  • dr-manmohan-singh
  • kerela-congress
  • latest-news
  • news
  • oommen-chandy

ਚੰਡੀਗੜ੍ਹ, 18 ਜੁਲਾਈ 2023: ਪੰਜਾਬ ਦੇ ਗੁਰਦਾਸਪੁਰ (Gurdaspur) ਦੇ ਪਿੰਡ ਕਲਿਆਣਪੁਰ ‘ਚ ਦੁਕਾਨਦਾਰ ਨੂੰ ਲੁੱਟਣ ਦੀ ਨੀਅਤ ਨਾਲ ਆਇਆ ਲੁਟੇਰਾ ਇੱਕ ਬੀਬੀ ਦੀ ਕੁੱਟਮਾਰ ਕਰਕੇ ਫ਼ਰਾਰ ਹੋ ਗਿਆ। ਦਸਿਆ ਜਾ ਰਿਹਾ ਹੈ ਕਿ ਜਾਂਦੇ ਸਮੇਂ ਲੁਟੇਰੇ ਨੇ ਹਵਾਈ ਫਾਇਰ ਵੀ ਕੀਤੇ। ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਬੀਬੀ ਨਾਲ ਹੋਈ ਲੜਾਈ ਦੀ ਪੂਰੀ ਵੀਡੀਓ ਰਿਕਾਰਡ ਹੋ ਗਈ ਹੈ।

ਕਲਿਆਣਪੁਰ ਵਾਸੀ ਵੀਰ ਪ੍ਰਤਾਪ ਦੀ ਪਤਨੀ ਰਸ਼ਮੀ ਬਾਲਾ ਨੇ ਦੱਸਿਆ ਕਿ ਉਸ ਦੀ ਪਿੰਡ ਵਿੱਚ ਬੇਕਰੀ ਦੀ ਦੁਕਾਨ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ‘ਤੇ ਬੈਠੀ ਸੀ। ਫਿਰ ਇਕ ਨੌਜਵਾਨ ਆਇਆ ਅਤੇ ਸਾਮਾਨ ਮੰਗਿਆ। ਇਸ ਦੌਰਾਨ ਜਦੋਂ ਉਹ ਉਸ ਵੱਲ ਵਧਿਆ ਤਾਂ ਉਹ ਬਚਾਅ ਕਰਦੇ ਹੋਏ ਪਿੱਛੇ ਹਟ ਗਈ ਪਰ ਨੌਜਵਾਨ ਨੇ ਪਿਸਤੌਲ ਕੱਢ ਕੇ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ। ਇਸ ਦੌਰਾਨ ਬੀਬੀ ਨੇ ਵੀ ਲੁਟੇਰੇ ਨਾਲ ਜ਼ੋਰਦਾਰ ਮੁਕਾਬਲਾ ਕੀਤਾ, ਜਿਸ ਤੋਂ ਡਰਦਿਆਂ ਉਹ ਦੁਕਾਨ ਛੱਡ ਕੇ ਭੱਜ ਗਏ |

ਇਸਦੇ ਨਾਲ ਹੀ ਥਾਣਾ ਧਾਰੀਵਾਲ ਦੀ ਐਸਐਚਓ ਰਾਜਵਿੰਦਰ ਕੌਰ ਅਤੇ ਡੀਐਸਪੀ ਰਾਜਬੀਰ ਸਿੰਘ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਬੀਬੀ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

The post ਗੁਰਦਾਸਪੁਰ ‘ਚ ਨੇ ਲੁਟੇਰੇ ਨਾਲ ਭਿੜੀ ਬੀਬੀ, ਝੜੱਪ ਦੌਰਾਨ ਲੁਟੇਰਾ ਫਾਇਰਿੰਗ ਕਰਕੇ ਫ਼ਰਾਰ appeared first on TheUnmute.com - Punjabi News.

Tags:
  • breaking-news
  • gurdaspur
  • news

ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸਿਪ ਅਧੀਨ 183 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

Tuesday 18 July 2023 09:34 AM UTC+00 | Tags: dr-baljit-kaur latest-news news post-matric-scholarship post-matric-scholarship-scheme punjab-floods punjab-government-school punjab-news sc scholarship sc-schoolarship

ਚੰਡੀਗੜ੍ਹ, 18 ਜੁਲਾਈ 2023: ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ (Post Matric Scholarship Scheme)  ਅਧੀਨ 183 ਕਰੋੜ ਰੁਪਏ ਸਕੀਮ ਦੇ ਐਸ.ਐਨ.ਏ. ਖਾਤੇ ਵਿੱਚ ਜ਼ਾਰੀ ਕੀਤੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਕੀਮ ਤਹਿਤ ਸਿਰਫ਼ 2016-17 ਤੱਕ ਹੀ ਰਾਸ਼ੀ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋ ਸਾਲ 2017-18 ਤੋਂ 2019-20 ਤੱਕ ਸਕਾਲਰਸ਼ਿਪ ਦੀ ਰਾਸ਼ੀ ਜ਼ਾਰੀ ਨਾ ਕਰਨ ਕਾਰਣ ਬਹੁਤ ਸਾਰੇ ਵਿਦਿਆਰਥੀਆਂ ਨੂੰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪਿਆ।

ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਾਈਵੇਟ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾਵਾਂ ਦੀ ਸਾਲ 2017-18 ਤੋਂ 2019-2020 ਤੱਕ ਦੀ ਫੀਸ 40 ਫੀਸਦੀ ਰਾਸ਼ੀ ਨੂੰ ਰਲੀਜ਼ ਕਰਨ ਸਬੰਧੀ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿੱਤ ਵਿਭਾਗ ਵੱਲੋਂ ਲਗਭਗ 1900 ਸੰਸਥਾਵਾਂ ਦਾ ਆਡਿਟ ਕੀਤਾ ਗਿਆ ਸੀ ਅਤੇ ਆਡਿਟ ਕਰਨ ਉਪਰੰਤ ਇਤਰਾਜਯੋਗ ਰਾਸ਼ੀ ਨੂੰ ਕੱਟ ਕੇ ਇਨ੍ਹਾਂ ਸਮੂਹ ਸੰਸਥਾਵਾਂ ਨੂੰ 40 ਫੀਸਦੀ ਅਦਾਇਗੀ ਕੀਤੀ ਜਾ ਰਹੀ ਹੈ।

ਡਾ ਬਲਜੀਤ ਕੌਰ ਨੇ ਕਿਹਾ ਕਿ ਕੁੱਝ ਸੰਸਥਾਵਾਂ ਦੀਆਂ ਅਦਾਇਗੀਆਂ ਸਬੰਧੀ ਰਿਪੋਰਟਾਂ ਤਿਆਰ ਹਨ, ਪ੍ਰੰਤੂ ਵਿਭਾਗ ਵੱਲੋਂ ਜ਼ਾਰੀ ਹਦਾਇਤਾਂ ਅਨੁਸਾਰ ਸੰਸਥਾਵਾਂ ਵੱਲੋਂ ਅੰਡਰ-ਟੇਕਿੰਗ ਅਪਲੋਡ ਨਾ ਕਰਨ ਕਾਰਣ ਅਦਾਇਗੀ ਵਿੱਚ ਦੇਰੀ ਹੋ ਰਹੀ ਹੈ। ਇਸ ਲਈ ਉਨ੍ਹਾਂ ਨੇ ਸਮੂਹ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋਂ ਜ਼ਾਰੀ ਹਦਾਇਤਾਂ ਅਨੁਸਾਰ ਅੰਡਰ ਟੇਕਿੰਗ ਡਾ. ਅੰਬੇਦਕਰ ਪੋਰਟਲ ਤੇ ਅਪਲੋਡ ਕਰਨੀ ਯਕੀਨੀ ਬਣਾਉਣ ਤਾਂ ਜੋ ਇਹਨਾਂ ਸੰਸਥਾਵਾਂ ਨੂੰ ਅਦਾਇਗੀ ਕੀਤੀ ਜਾ ਸਕੇ।

The post ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸਿਪ ਅਧੀਨ 183 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • dr-baljit-kaur
  • latest-news
  • news
  • post-matric-scholarship
  • post-matric-scholarship-scheme
  • punjab-floods
  • punjab-government-school
  • punjab-news
  • sc
  • scholarship
  • sc-schoolarship

ਚੰਡੀਗੜ੍ਹ, 18 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਆਂਗਣਵਾੜੀ ਸੈਂਟਰਾਂ (Anganwadi Centers) ਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ਲਈ ਠੋਸ ਕਦਮ ਚੁੱਕ ਰਹੀ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਆਂਗਣਵਾੜੀ ਸੈਂਟਰਾਂ ਦੀਆਂ ਵੱਖ-ਵੱਖ ਸਕੀਮਾਂ/ਪ੍ਰੋਗਰਾਮਾਂ ਬਾਰੇ ਜ਼ਿਕਰ ਕਰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਆਂਗਣਵਾੜੀ ਸੈਂਟਰਾਂ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਉਨ੍ਹਾਂ ਦੱਸਿਆ ਕਿ ਆਂਗਣਵਾੜੀ ਸੈਂਟਰਾਂ (Anganwadi Centers) ਰਾਹੀਂ 6 ਸਾਲ ਤੱਕ ਦੇ ਬੱਚੇ, ਗਰਭਵਤੀ ਅਤੇ ਦੁੱਧ-ਪਿਲਾਊ ਔਰਤਾਂ ਨੂੰ ਪੂਰਕ ਪੋਸ਼ਣ ਆਹਾਰ, ਟੀਕਾਕਰਣ, ਸਿਹਤ ਸਿੱਖਿਆ, ਸਿਹਤ ਤੇ ਪੋਸ਼ਣ ਸਬੰਧੀ ਸਿੱਖਿਆ ਅਤੇ ਰੈਫਰਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਦੇ ਨਾਲ ਹੀ 3-6 ਸਾਲ ਦੇ ਬੱਚਿਆਂ ਨੂੰ ਗੈਰ- ਰਸਮੀ ਪ੍ਰੀ-ਸਕੂਲ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ।

ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਆਂਗਣਵਾੜੀ ਸੈਂਟਰਾਂ ਦੀਆਂ ਇੱਕ ਹਜ਼ਾਰ ਬਿਲਡਿੰਗਾਂ ਦੀ ਨੁਹਾਰ ਬਦਲਣ ਲਈ ਰੂਰਲ ਡਿਵੈਲਪਮੈਂਟ ਵਿਭਾਗ ਨਾਲ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪਖਾਨਿਆਂ ਦੀ ਉਸਾਰੀ ਲਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਮਿਲ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਨੂੰ ਆਂਗਣਵਾੜੀ ਸੈਂਟਰਾਂ ਲਈ ਬਿਲਡਿੰਗਾਂ, ਬਾਲਾ ਪੇਂਟਿੰਗਸ, ਬੱਚਿਆਂ ਦੇ ਬੈਠਣ ਲਈ ਫਰਨੀਚਰ ਖੇਡਣ ਲਈ ਖਿਡੌਣੇ, ਝੂਲੇ ਅਤੇ ਪ੍ਰੀ-ਸਕੂਲ ਸਿੱਖਿਆ ਲਈ ਜ਼ਰੂਰੀ ਸਮਾਨ ਜੁਟਾਉਣ ਲਈ ਸਮਰੱਥ ਵਿਅਕਤੀਆਂ ਤੇ ਸੰਸਥਾਵਾਂ ਕੋਲ਼ੋਂ ਮਦਦ ਲੈਣ ਦੇ ਵਿਸ਼ੇਸ਼ ਉਪਰਾਲੇ ਕਰਨ ਲਈ ਵੀ ਕਿਹਾ, ਤਾਂ ਜੋ ਚਾਹਵਾਨ ਨਾਗਰਿਕ ਵੀ ਸਰਕਾਰ ਦਾ ਸਹਿਯੋਗ ਕਰਕੇ ਆਪਣਾ ਯੋਗਦਾਨ ਪਾ ਸਕਣ।

ਕੈਬਨਿਟ ਮੰਤਰੀ ਨੇ ਆਮ ਨਾਗਰਿਕਾਂ, ਲੋਕ ਭਲਾਈ ਜਥੇਬੰਦੀਆਂ, ਪੰਚਾਇਤਾਂ ਅਤੇ ਐਨ. ਆਰ. ਆਈ. ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਚੱਲ ਰਹੇ ਆਂਗਣਵਾੜੀ ਸੈਂਟਰਾਂ ਵਿੱਚ ਲੋੜੀਂਦੀਆਂ ਵਸਤੂਆਂ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਪਣਾ ਯੋਗਦਾਨ ਪਾਉਣ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਵੱਲੋਂ 07 ਅਗਸਤ 2023 ਤੱਕ ਜ਼ਿਲ੍ਹਾ ਪੱਧਰ 'ਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਆਂਗਣਵਾੜੀ ਸੈਂਟਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਵਧੀਆ ਕੰਮ ਕਰਨ ਵਾਲੇ ਜ਼ਿਲ੍ਹੇ ਦੇ ਤਿੰਨ (3) ਆਂਗਣਵਾੜੀ ਸੈਂਟਰਾਂ ਦੇ ਆਂਗਣਵਾੜੀ ਵਰਕਰ, ਹੈਲਪਰ, ਸੁਪਰਵਾਈਜ਼ਰ ਅਤੇ ਸੀ.ਡੀ.ਪੀ.ਓ. ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨੂੰ 10 ਅਗਸਤ ਤੱਕ ਰਿਪੋਰਟ ਭੇਜਣ ਦੇ ਆਦੇਸ਼ ਦਿੱਤੇ। ਉਨ੍ਹਾਂ ਵਿੱਚੋਂ ਸਟੇਟ ਲੈਵਲ ਤੇ 10 ਆਂਗਣਵਾੜੀ ਸੈਂਟਰਾਂ ਦੇ ਸਮੂਹ ਸਟਾਫ਼ ਨੂੰ 15 ਅਗਸਤ ਤੇ ਫੇਸਬੁੱਕ ਲਾਈਵ ਰਾਹੀਂ ਸਨਮਾਨਿਤ ਕੀਤਾ ਜਾਵੇਗਾ।

The post ਪੰਜਾਬ ਸਰਕਾਰ ਸੂਬੇ ਦੇ ਆਂਗਣਵਾੜੀ ਸੈਂਟਰਾਂ ਦੀਆਂ ਬੁਨਿਆਦੀ ਸਹੂਲਤਾਂ ਲਈ ਚੁੱਕ ਰਹੀ ਹੈ ਠੋਸ ਕਦਮ: ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • aam-aadmi-party
  • anganwadi-centers
  • breaking-news
  • punjabi-news
  • the-unmute-latest-news
  • the-unmute-punjabi-news

The Unmute Update: ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਦਿੱਤਾ ਅਸਤੀਫਾ

Tuesday 18 July 2023 09:48 AM UTC+00 | Tags: breaking breaking-news latest-news national-scheduled-caste-commission news punjab punjab-news sc-commission the-unmute-breaking-news vijay-sampla

ਚੰਡੀਗੜ੍ਹ, 18 ਜੁਲਾਈ 2023: ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ (Vijay Sampla) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।ਵਿਜੈ ਸਾਂਪਲਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੈ ਸਾਂਪਲਾ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜ ਦਿੱਤਾ ਹੈ ਪਰ ਅਜੇ ਤੱਕ ਰਾਸ਼ਟਰਪਤੀ ਭਵਨ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਨੂੰ ਸਵੀਕਾਰ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਫ਼ੈਸਲਾ ਲੋਕ ਸਭਾ ਚੋਣਾਂ 2024 ਨੂੰ ਦੇਖਦੇ ਹੋਏ ਲਿਆ ਹੈ।

The post The Unmute Update: ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਦਿੱਤਾ ਅਸਤੀਫਾ appeared first on TheUnmute.com - Punjabi News.

Tags:
  • breaking
  • breaking-news
  • latest-news
  • national-scheduled-caste-commission
  • news
  • punjab
  • punjab-news
  • sc-commission
  • the-unmute-breaking-news
  • vijay-sampla

ਚੇਤਨ ਸਿੰਘ ਜੌੜਾਮਾਜਰਾ ਵੱਲੋਂ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਪਿੰਡਾਂ ਦਾ ਦੌਰਾ, ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ

Tuesday 18 July 2023 09:59 AM UTC+00 | Tags: affected-villages chetan-singh-jauramajra flood-damage latest-news news patiala punjab-floods punjab-news the-unmute-breaking-news the-unmute-punjabi-news

ਪਟਿਆਲਾ, 18 ਜੁਲਾਈ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਅੱਜ ਸਮਾਣਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਸਰਕਾਰੀ ਅਮਲੇ ਨਾਲ ਪਿੰਡ ਵਜੀਦਪੁਰ, ਜਾਹਲਾਂ, ਬਿਸ਼ਨਪੁਰ ਛੰਨਾ, ਕੌਰਜੀਵਾਲਾ, ਕਲਿਆਣ, ਉਚਾ ਗਾਉਂ, ਇੰਦਰਪੁਰਾ, ਧਰਮਕੋਟ, ਖੇੜੀ ਮਨੀਆ, ਦੁਘਾਟ ਅਤੇ ਦਦਹੇੜਾ ਆਦਿ ਪਿੰਡਾਂ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਹੜ੍ਹਾਂ ਕਾਰਨ ਹੋਏ ਫ਼ਸਲਾਂ ਅਤੇ ਮਾਲੀ ਨੁਕਸਾਨ ਸਣੇ ਹੋਰ ਬੁਨਿਆਦੀ ਢਾਂਚੇ ਨੂੰ ਪੁੱਜੇ ਨੁਕਸਾਨ ਦਾ ਜਾਇਜ਼ਾ ਲਿਆ।

ਸ. ਚੇਤਨ ਸਿੰਘ ਜੌੜਾਮਾਜਰਾ ਨੇ ਨਿੱਜੀ ਤੌਰ ‘ਤੇ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਂਦਿਆਂ ਹੜ੍ਹਾਂ ਕਾਰਨ ਲੋਕਾਂ ਨੂੰ ਦਰਪੇਸ਼ ਅਸਲ ਚੁਣੌਤੀਆਂ ਬਾਰੇ ਜਾਨਣ ਲਈ ਪਿੰਡਾਂ ਵਾਸੀਆਂ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਹੜ੍ਹਾਂ ਨੇ ਖੜ੍ਹੀਆਂ ਫ਼ਸਲਾਂ, ਪਸ਼ੂਆਂ ਅਤੇ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ ਜਿਸ ਨਾਲ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਆਪਣੇ ਦੌਰੇ ਦੌਰਾਨ ਸ. ਜੌੜਾਮਾਜਰਾ ਨੇ ਪ੍ਰਭਾਵਿਤ ਪਿੰਡ ਵਾਸੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਹਿਲਾਂ ਵੀ ਮੁੱਖ ਮੰਤਰੀ ਸ. ਭਗਵੰਤ ਮਾਨ ਨੂੰ ਜਾਣੂ ਕਰਵਾਇਆ ਹੈ ਅਤੇ ਅਪੀਲ ਕੀਤੀ ਹੈ ਕਿ ਰਾਹਤ ਅਤੇ ਮੁੜ-ਵਸੇਬਾ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹੜ੍ਹਾਂ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ ਹੈ ਪਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਕੁਦਰਤੀ ਆਫ਼ਤ ਦੇ ਪ੍ਰਭਾਵ ਨੂੰ ਘੱਟ ਕਰਦਿਆਂ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਲੋੜੀਂਦੀ ਰਾਹਤ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇ।

ਕੈਬਨਿਟ ਮੰਤਰੀ ਸ. ਜੌੜਾਮਾਜਰਾ (Chetan Singh Jauramajra)  ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਹੜ੍ਹਾਂ ਦੇ ਪਾਣੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਸਮੇਤ ਲੋਕਾਂ ਦੇ ਹੋਰ ਮਾਲੀ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਦਿੱਤੇ ਹਨ ਜਿਸ ਨਾਲ ਪ੍ਰਭਾਵੀ ਰਾਹਤ ਉਪਾਅ ਤਿਆਰ ਕਰਨ ਸਮੇਤ ਪ੍ਰਭਾਵਿਤ ਕਿਸਾਨਾਂ ਅਤੇ ਵਸਨੀਕਾਂ ਨੂੰ ਤੁਰੰਤ ਸਹਾਇਤਾ ਵੰਡਣ ਵਿੱਚ ਮਦਦ ਮਿਲੇਗੀ।

ਹੜ੍ਹਾਂ ਤੋਂ ਬਚਾਅ ਲਈ ਭਵਿੱਖੀ ਰਣਨੀਤੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਦਰੱਖ਼ਤ ਅਤੇ ਹੋਰ ਕੂੜਾ-ਕਰਕਟ ਕਰਕੇ ਬੰਦ ਹੋਈ ਝੰਬੋ ਡਰੇਨ ਦੀ ਲੋੜੀਂਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਇਸ ਨੂੰ ਚੌੜਾ ਕਰਨ ਸਣੇ ਇਸ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਜਿੱਥੇ ਲੋੜ ਹੋਈ, ਉਥੇ ਨਵੀਂਆਂ ਪਾਈਪਾਂ ਪਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਬਣੇ ਸਾਈਫ਼ਨਾਂ ਦੇ ਬੰਦ ਹੋਣ ਕਰਕੇ ਪਾਣੀ ਦੇ ਕੁਦਰਤੀ ਵਹਾਅ ਵਿੱਚ ਜਿੱਥੇ ਕਿਤੇ ਰੋਕ ਲੱਗੀ ਹੈ, ਉਹ ਬਹਾਲ ਕਰਕੇ ਲੋੜ ਮੁਤਾਬਕ ਸੜਕਾਂ ਉਤੇ ਨਵੇਂ ਸਾਈਫ਼ਨ ਵੀ ਬਣਾਏ ਜਾਣਗੇ ਤਾਂ ਜੋ ਪਾਣੀ ਦੇ ਕੁਦਰਤੀ ਵਹਾਅ ਵਿੱਚ ਰੋਕ ਨਾ ਲੱਗੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਹੜ੍ਹ ਪ੍ਰਭਾਵਿਤ ਖੇਤਰ ਦੇ ਮੁੜ-ਵਸੇਬੇ ਲਈ ਹਰ ਲੋੜੀਂਦੀ ਸਹਾਇਤਾ ਅਤੇ ਸਾਧਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਸੂਚਨਾ ਅਤੇ ਲੋਕ ਸੰਪਰਕ ਮੰਤਰੀ ਨੇ ਲੋਕਾਂ ਨੂੰ ਇਸ ਔਖੇ ਸਮੇਂ ਦੌਰਾਨ ਦਲੇਰੀ ਨਾਲ ਕੰਮ ਲੈਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀ ਜ਼ਿੰਦਗੀ ਨੂੰ ਆਮ ਵਾਂਗ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਬਲਕਾਰ ਸਿੰਘ ਰਾਜਗੜ੍ਹ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

 

The post ਚੇਤਨ ਸਿੰਘ ਜੌੜਾਮਾਜਰਾ ਵੱਲੋਂ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਪਿੰਡਾਂ ਦਾ ਦੌਰਾ, ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ appeared first on TheUnmute.com - Punjabi News.

Tags:
  • affected-villages
  • chetan-singh-jauramajra
  • flood-damage
  • latest-news
  • news
  • patiala
  • punjab-floods
  • punjab-news
  • the-unmute-breaking-news
  • the-unmute-punjabi-news

ਸਹਾਰਾ 'ਚ ਫਸੇ 10 ਕਰੋੜ ਲੋਕਾਂ ਦਾ ਪੈਸਾ ਮਿਲੇਗਾ ਵਾਪਸ, ਜਾਣੋ ਪੂਰੀ ਪ੍ਰਕਿਰਿਆ ਅਤੇ ਸ਼ਰਤਾਂ

Tuesday 18 July 2023 10:20 AM UTC+00 | Tags: amit-shah breaking-news crcs crcs-sahara-refund-portal india latest-news news sahara sahara-cooperative-societies sahara-refund-portal

ਚੰਡੀਗੜ੍ਹ, 18 ਜੁਲਾਈ 2023: ਸਹਾਰਾ (Sahara) ਸਹਿਕਾਰੀ ਸਭਾਵਾਂ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਲਈ ਵੱਡੀ ਖੁਸ਼ਖਬਰੀ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ‘ਸਹਾਰਾ ਰਿਫੰਡ ਪੋਰਟਲ’ ਲਾਂਚ ਕੀਤਾ ਹੈ। ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਰਾਹੀਂ ਸਹਾਰਾ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੇ ਬੈਂਕ ਖਾਤੇ ਵਿੱਚ ਪੈਸੇ ਵਾਪਸ ਆ ਜਾਣਗੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਟੀਚਾ ਹੈ ਕਿ ਲਗਭਗ 1 ਕਰੋੜ 7 ਲੱਖ ਨਿਵੇਸ਼ਕਾਂ ਨੂੰ ਪੋਰਟਲ ਰਾਹੀਂ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਪੂਰੀ ਰਕਮ ਵਾਪਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ 4 ਕਰੋੜ ਅਜਿਹੇ ਨਿਵੇਸ਼ਕ ਹਨ, ਜਿਨ੍ਹਾਂ ਨੂੰ ਪਹਿਲੇ ਪੜਾਅ ‘ਚ 10,000 ਰੁਪਏ ਦਿੱਤੇ ਜਾਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਜਿਨ੍ਹਾਂ ਨਿਵੇਸ਼ਕਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਦਾ ਪੈਸਾ ਨਹੀਂ ਡੁੱਬੇਗਾ। ਉਨ੍ਹਾਂ ਨੂੰ ਸਾਰਾ ਪੈਸਾ ਇਮਾਨਦਾਰੀ ਨਾਲ ਵਾਪਸ ਕਰ ਦਿੱਤਾ ਜਾਵੇਗਾ। ਪਰ ਜਿਨ੍ਹਾਂ ਨਿਵੇਸ਼ਕਾਂ ਨੇ ਸਹਾਰਾ ਗਰੁੱਪ ਵਿੱਚ ਨਿਵੇਸ਼ ਨਹੀਂ ਕੀਤਾ ਹੈ। ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਜਾਣਗੇ।

45 ਦਿਨਾਂ ਦੇ ਅੰਦਰ ਪੈਸੇ ਹੋਣਗੇ ਵਾਪਸ

ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਹਾਰਾ Sahara) ਨਿਵੇਸ਼ਕਾਂ ਲਈ ‘CRCS ਸਹਾਰਾ ਰਿਫੰਡ ਪੋਰਟਲ’ ਲਾਂਚ ਕੀਤਾ ਗਿਆ ਹੈ। ਇਸ ‘ਤੇ ਨਿਵੇਸ਼ਕਾਂ ਨੂੰ ਪਹਿਲਾਂ ਰਜਿਸਟਰ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, 45 ਦਿਨਾਂ ਦੇ ਅੰਦਰ ਨਿਵੇਸ਼ਕਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਵਾਪਸ ਕਰ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਸੁਸਾਇਟੀ ਘਪਲੇ ਹੋ ਚੁੱਕੇ ਹਨ। ਪਰ ਪੀਐਮ ਮੋਦੀ ਦੀ ਅਗਵਾਈ ਵਿੱਚ ਪਹਿਲੀ ਵਾਰ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਕਰੀਬ 10 ਕਰੋੜ ਨਿਵੇਸ਼ਕਾਂ ਨੂੰ ਫਿਜ਼ੀਕਲ ਤੌਰ ‘ਤੇ ਪੈਸਾ ਨਹੀਂ ਦਿੱਤਾ ਜਾ ਸਕਦਾ ਹੈ। ਇਸ ਲਈ, ‘CRCS ਸਹਾਰਾ ਰਿਫੰਡ ਪੋਰਟਲ’ ਲਾਂਚ ਕੀਤਾ ਗਿਆ ਹੈ।

ਰਜਿਸਟ੍ਰੇਸ਼ਨ ਲਈ, ਬਿਨੈਕਾਰਾਂ ਨੂੰ ਆਧਾਰ ਕਾਰਡ ਦੇ ਆਖਰੀ 4 ਨੰਬਰ ਦਾਖਲ ਕਰਨੇ ਹੋਣਗੇ। ਇਸ ਤੋਂ ਬਾਅਦ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਨੂੰ ਐਂਟਰ ਕਰਨਾ ਹੋਵੇਗਾ। ਮੋਬਾਈਲ ਨੰਬਰ ਐਂਟਰ ਕਰਨ ਤੋਂ ਬਾਅਦ OTP ਦੇਣਾ ਹੋਵੇਗਾ। ਇਸ ਪ੍ਰਕਿਰਿਆ ਤੋਂ ਬਾਅਦ, ਮੈਨੂੰ ‘ਨਿਯਮ ਅਤੇ ਸ਼ਰਤਾਂ’ ਦੇ ਕਾਲਮ ‘ਤੇ ਸਹਿਮਤ ਹੋਣਾ ਪਵੇਗਾ।

ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, 12 ਅੰਕਾਂ ਦਾ ਆਧਾਰ ਨੰਬਰ ਅਤੇ ਓਟੀਪੀ ਦੁਬਾਰਾ ਦਾਖਲ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ OTP ਦਾਖਲ ਕਰਦੇ ਹੋ, ਤੁਹਾਡੇ ਪੂਰੇ ਵੇਰਵਿਆਂ ਦੀ ਆਧਾਰ ਕਾਰਡ ਨਾਲ ਪੁਸ਼ਟੀ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਪ੍ਰਕਿਰਿਆ ਵਿੱਚ ਪਿਤਾ/ਪਤੀ ਦਾ ਨਾਮ ਅਤੇ ਈਮੇਲ ਆਈਡੀ ਦਰਜ ਕਰਨੀ ਹੋਵੇਗੀ।

ਇਸ ਤੋਂ ਬਾਅਦ ਸੁਸਾਇਟੀ ਨਾਲ ਜੁੜਿਆ ਇੱਕ ਨਵਾਂ ਪੇਜ ਤੁਹਾਡੇ ਸਾਹਮਣੇ ਖੁੱਲ੍ਹੇਗਾ। ਜਿਸ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਬਾਅਦ Next/Submit ਬਟਨ ‘ਤੇ ਕਲਿੱਕ ਕਰੋ।

ਇਸ ਤੋਂ ਬਾਅਦ PDF ਫਾਰਮ ਡਾਊਨਲੋਡ ਕੀਤਾ ਜਾਵੇਗਾ। PDF ਫਾਰਮ ਦਾ ਪ੍ਰਿੰਟ ਆਊਟ ਲੈਣ ਤੋਂ ਬਾਅਦ, ਤੁਹਾਨੂੰ ਇਸ ‘ਤੇ ਆਪਣੀ ਫੋਟੋ ਅਤੇ ਦਸਤਖਤ ਕਰਨੇ ਪੈਣਗੇ। ਪ੍ਰਕਿਰਿਆ ਦੇ ਆਖਰੀ ਪੜਾਅ ਵਿੱਚ, ਤੁਹਾਨੂੰ ‘CRCS ਸਹਾਰਾ ਰਿਫੰਡ ਪੋਰਟਲ’ ‘ਤੇ ਉਹੀ ਫਾਰਮ ਅਪਲੋਡ ਕਰਨਾ ਹੋਵੇਗਾ।

ਇਸ ਦੇ ਨਾਲ ਹੀ ਤੁਹਾਨੂੰ ਪੈਨ ਕਾਰਡ ਦੀ ਸਕੈਨ ਕੀਤੀ ਕਾਪੀ ਨੂੰ ਅਪਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ, ਨੈਕਸਟ/ਸਬਮਿਟ ਬਟਨ ‘ਤੇ ਕਲਿੱਕ ਕਰੋ। ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਭਵਿੱਖ ਦੇ ਸੰਦਰਭ ਲਈ ਰਜਿਸਟਰੇਸ਼ਨ ਨੰਬਰ ਆਪਣੇ ਕੋਲ ਰੱਖੋ।

ਕੁਝ ਜ਼ਰੂਰੀ ਗੱਲਾਂ : –

ਰਜਿਸਟ੍ਰੇਸ਼ਨ CRCS ਸਹਾਰਾ ਰਿਫੰਡ ਪੋਰਟਲ ‘ਤੇ ਕੀਤੀ ਜਾਣੀ ਚਾਹੀਦੀ ਹੈ।
ਐਕਟਿਵ ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ
ਆਧਾਰ-ਪੈਨ ਕਾਰਡ ਨੂੰ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ
ਔਫਲਾਈਨ ਫਾਰਮ ਡਾਊਨਲੋਡ ਕਰੋ।
ਫਾਰਮ ਨੂੰ ਸਕੈਨ ਕਰਕੇ ਪੋਰਟਲ ‘ਤੇ ਅਪਲੋਡ ਕਰਨਾ ਹੋਵੇਗਾ।
45 ਦਿਨਾਂ ਦੇ ਅੰਦਰ ਖਾਤੇ ਵਿੱਚ ਪੈਸੇ ਆ ਜਾਣਗੇ।
ਪੋਰਟਲ ਰਾਹੀਂ ਛੋਟੇ ਨਿਵੇਸ਼ਕਾਂ ਨੂੰ ਵੀ ਲਾਭ ਮਿਲੇਗਾ।
ਕਰੀਬ 2.5 ਕਰੋੜ ਲੋਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਮਿਲ ਜਾਵੇਗਾ।

The post ਸਹਾਰਾ ‘ਚ ਫਸੇ 10 ਕਰੋੜ ਲੋਕਾਂ ਦਾ ਪੈਸਾ ਮਿਲੇਗਾ ਵਾਪਸ, ਜਾਣੋ ਪੂਰੀ ਪ੍ਰਕਿਰਿਆ ਅਤੇ ਸ਼ਰਤਾਂ appeared first on TheUnmute.com - Punjabi News.

Tags:
  • amit-shah
  • breaking-news
  • crcs
  • crcs-sahara-refund-portal
  • india
  • latest-news
  • news
  • sahara
  • sahara-cooperative-societies
  • sahara-refund-portal

ਵਿਰੋਧੀ ਪਾਰਟੀਆਂ ਦੀ ਦੂਜੀ ਸੰਯੁਕਤ ਬੈਠਕ 'ਚ ਗਠਜੋੜ ਦਾ ਨਾਂ 'ਇੰਡੀਆ' ਰੱਖਣ ਦਾ ਪ੍ਰਸਤਾਵ

Tuesday 18 July 2023 10:39 AM UTC+00 | Tags: aam-aadmi-party bangalore breaking-news congress india indian-national-democratic-inclusive-alliance latest-news mamta-benarjee mehbooba-mufti news punjab-news rahul-gandhi rjd sonia-gandhi tmc

ਚੰਡੀਗੜ੍ਹ, 18 ਜੁਲਾਈ 2023: ਬੈਂਗਲੁਰੂ ‘ਚ ਵਿਰੋਧੀ ਪਾਰਟੀਆਂ ਦੀਆਂ ਦੂਜੀ ਸੰਯੁਕਤ ਬੈਠਕ ਜਾਰੀ ਹੈ। 2024 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਦੀਆਂ 26 ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਸੂਤਰਾਂ ਮੁਤਾਬਕ ਬੈਠਕ ‘ਚ ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਨਾਂ ‘ਇੰਡੀਆ’ (India) ਰੱਖਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਬੈਠਕ ਵਿੱਚ 26 ਸਿਆਸੀ ਪਾਰਟੀਆਂ ਹਿੱਸਾ ਲੈ ਰਹੀਆਂ ਹਨ |

ਬੈਠਕ ਵਿੱਚ ਸ਼ਾਮਲ ਹੋਏ ਰਾਸ਼ਟਰੀ ਜਨਤਾ ਦਲ ਨੇ ਵੀ ਟਵੀਟ ਕੀਤਾ ਕਿ ਵਿਰੋਧੀ ਪਾਰਟੀਆਂ ਦਾ ਗਠਜੋੜ ‘ਇੰਡੀਆ’ ਦਾ ਪ੍ਰਤੀਬਿੰਬ ਹੈ। ਆਰ.ਜੇ.ਡੀ ਨੇ ਭਾਰਤ ਦਾ ਪੂਰਾ ਰੂਪ ਦੱਸਿਆ – INDIA ਯਾਨੀ Indian National Democratic Inclusive Alliance | ਆਰ.ਜੇ.ਡੀ ਨੇ ਇਸ ਦੇ ਨਾਲ ਲਿਖਿਆ- ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ‘ਇੰਡੀਆ’ ਕਹਿਣ ‘ਚ ਦਰਦ ਹੋਵੇਗਾ।

ਟੀਐਮਸੀ ਸੰਸਦ ਮੈਂਬਰ ਨੇ ਵੀ ਟਵੀਟ ਕੀਤਾ ਕਿ ‘ਚੱਕ ਦੇ ਇੰਡੀਆ’। ਦੂਜੇ ਪਾਸੇ ਕਾਂਗਰਸ ਦੇ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਲਿਖਿਆ- ਇੰਡੀਆ ਜਿੱਤੇਗਾ। ਹਾਲਾਂਕਿ, ਅਜੇ ਤੱਕ ਨਾਂ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸ਼ਾਮ 4 ਵਜੇ ਬੈਠਕ ਖਤਮ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨੇਤਾ ਪ੍ਰੈੱਸ ਕਾਨਫਰੰਸ ਕਰਨਗੇ।

Image

ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਸੋਨੀਆ ਗਾਂਧੀ ਵਿਰੋਧੀ ਪਾਰਟੀਆਂ ਦੀ ਚੇਅਰਪਰਸਨ ਬਣੇ। ਕਾਰਨ ਇਹ ਹੈ ਕਿ ਸੋਨੀਆ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੀ ਆਗੂ ਹੈ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਵੀ ਨਹੀਂ ਹੈ। ਪਟਨਾ ‘ਚ ਹੋਈ ਬੈਠਕ ‘ਚ ਕੁਝ ਲੋਕਾਂ ਨੇ ਨਿਤੀਸ਼ ਕੁਮਾਰ ਨੂੰ ਕਨਵੀਨਰ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ। ਜੇਕਰ ਸਾਰੀਆਂ ਪਾਰਟੀਆਂ ਇਸ ‘ਤੇ ਸਹਿਮਤ ਹੁੰਦੀਆਂ ਹਨ ਤਾਂ ਕਾਂਗਰਸ ਵੀ ਇਸ ਨੂੰ ਸਵੀਕਾਰ ਕਰੇਗੀ।

Image

The post ਵਿਰੋਧੀ ਪਾਰਟੀਆਂ ਦੀ ਦੂਜੀ ਸੰਯੁਕਤ ਬੈਠਕ ‘ਚ ਗਠਜੋੜ ਦਾ ਨਾਂ ‘ਇੰਡੀਆ’ ਰੱਖਣ ਦਾ ਪ੍ਰਸਤਾਵ appeared first on TheUnmute.com - Punjabi News.

Tags:
  • aam-aadmi-party
  • bangalore
  • breaking-news
  • congress
  • india
  • indian-national-democratic-inclusive-alliance
  • latest-news
  • mamta-benarjee
  • mehbooba-mufti
  • news
  • punjab-news
  • rahul-gandhi
  • rjd
  • sonia-gandhi
  • tmc

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਰੋਸ਼ੀਆ ਤੇ ਸ੍ਰੀਲੰਕਾ ਦੇ ਵਫ਼ਦ ਨਾਲ ਵਿਚਾਰ ਵਟਾਂਦਰਾ

Tuesday 18 July 2023 10:44 AM UTC+00 | Tags: aam-aadmi-party croatia farmers gurmeet-singh-khudian latest-news news punjab-aggriculture-department punjab-government sri-lanka the-unmute-breaking-news the-unmute-punjab

ਚੰਡੀਗੜ੍ਹ, 18 ਜੁਲਾਈ 2023: ਸੂਬੇ ਵਿੱਚ ਖੇਤੀਬਾੜੀ (AGRICULTURE) ਨੂੰ ਮੁੜ ਮੁਨਾਫ਼ੇ ਵਾਲਾ ਧੰਦਾ ਬਣਾਉਣ ਅਤੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਪੰਜਾਬ ਦੇ ਦੌਰੇ ‘ਤੇ ਆਏ ਕਰੋਸ਼ੀਆ ਅਤੇ ਸ੍ਰੀਲੰਕਾ ਦੇ ਵਫ਼ਦ ਨਾਲ ਵਿਚਾਰ-ਵਟਾਂਦਰਾ ਕੀਤਾ।

ਵਫ਼ਦ ਦਾ ਸੁਆਗਤ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਬਹੁਤ ਹੀ ਮਿਹਨਤੀ ਹਨ ਅਤੇ ਉਨ੍ਹਾਂ ਦੀਆਂ ਅਣਥੱਕ ਮਿਹਨਤ ਸਦਕਾ ਹੀ ਪੰਜਾਬ ਨੂੰ “ਦੇਸ਼ ਦੇ ਅੰਨਦਾਤਾ” ਦਾ ਖ਼ਿਤਾਬ ਮਿਲਿਆ ਹੈ ਪਰ ਹੁਣ ਸੂਬੇ ਦੇ ਖੇਤੀਬਾੜੀ ਅਰਥਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਤਕਨਾਲੋਜੀ, ਖੋਜ ਅਤੇ ਉਦਯੋਗਾਂ ਦੇ ਸਹਿਯੋਗ ਦੀ ਲੋੜ ਹੈ।

ਖੇਤੀਬਾੜੀ (AGRICULTURE)  ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਖੇਤੀ ਵਿਭਿੰਨਤਾ ਲਿਆਉਣ ਲਈ ਯਤਨ ਕਰ ਰਹੀ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਛੇਤੀ ਖਰਾਬ ਹੋਣ ਵਾਲੇ ਫ਼ਲਾਂ ਅਤੇ ਸਬਜ਼ੀਆਂ ਦੀ ਸੰਭਾਲ ਅਤੇ ਨਿਰਯਾਤ ਨੂੰ ਵਧਾਉਣ ਦੇ ਨਾਲ-ਨਾਲ ਇਨ੍ਹਾਂ ਦੇ ਮੰਡੀਕਰਨ ਨੂੰ ਯਕੀਨੀ ਬਣਾਉਣ ਲਈ ਵੀ ਠੋਸ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਨੇ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਛੇਤੀ ਖਰਾਬ ਹੋਣ ਵਾਲੇ ਫ਼ਲਾਂ ਅਤੇ ਸਬਜ਼ੀਆਂ ਦੀ ਸੰਭਾਲ ਅਤੇ ਬਰਾਮਦ ਕਰਨ ਵਾਲੀਆਂ ਯੂਨਿਟਾਂ ਦੀ ਸੂਚੀ ਜਾਰੀ ਕਰਨ ਲਈ ਵੀ ਕਿਹਾ। ਵਫ਼ਦ ਨੂੰ ਸੂਬੇ ਦੇ ਖੇਤੀ ਸੈਕਟਰ ਵਿੱਚ ਜਾਣਕਾਰੀ ਸਾਂਝੀ ਕਰਨ ਅਤੇ ਨਿਵੇਸ਼ ਲਈ ਸੱਦਾ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਲਈ ਕਰੋਸ਼ੀਆ ਅਤੇ ਸ੍ਰੀਲੰਕਾ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।

ਖੇਤੀਬਾੜੀ ਸੈਕਟਰ ਵਿੱਚ ਪੰਜਾਬ ਨਾਲ ਮਿਲ ਕੇ ਕੰਮ ਕਰਨ ਵਿੱਚ ਦਿਲਚਸਪੀ ਦਿਖਾਉਂਦਿਆਂ ਕਰੋਸ਼ੀਆ ਬਿਜ਼ਨਸ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਮਿਆਂਕ ਜਗਵਾਨੀ, ਵਾਈਸ ਪ੍ਰਧਾਨ ਕੁਮਾਰੀ ਸ਼ਵੇਤਾ, ਕੁਮਾਰੀ ਨਿਕੋਲਾ ਅਤੇ ਸ਼੍ਰੀਲੰਕਾ ਤੋਂ ਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਕਾਂ ਵਿੱਚ ਬਾਸਮਤੀ ਚੌਲ, ਸ਼ਹਿਦ, ਹਲਦੀ ਵਗੈਰਾ ਦੀ ਭਾਰੀ ਮੰਗ ਹੈ। ਕਰੋਸ਼ੀਆ ਤੋਂ ਆਏ ਵਫ਼ਦ ਨੇ ਦੱਸਿਆ ਕਿ ਇਸ ਸਾਲ ਨਵੰਬਰ ਮਹੀਨੇ ਵਿੱਚ ਇੱਕ ਵਪਾਰਕ ਵਫ਼ਦ ਪੰਜਾਬ ਦਾ ਦੌਰਾ ਕਰੇਗਾ ਅਤੇ ਖੇਤੀਬਾੜੀ ਸੈਕਟਰ ਵਿੱਚ ਕੰਮ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰੇਗਾ।

ਅਫਰੀਕਾ ਤੋਂ ਆਏ ਕਿਸਾਨਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਐਵੋਕਾਡੋ ਦੀ ਖੇਤੀ ਪੰਜਾਬ ਦੇ ਕਿਸਾਨਾਂ ਲਈ ਬਹੁਤ ਲਾਭਦਾਇਕ ਹੋ ਸਕਦੀ ਹੈ। ਅਗਾਂਹਵਧੂ ਕਿਸਾਨ ਹਰਮਨ ਥਿੰਦ ਨੇ ਦੱਸਿਆ ਕਿ ਸੂਬੇ ਵਿੱਚ ਕੁਝ ਕਿਸਾਨ ਪਹਿਲਾਂ ਹੀ ਐਵੋਕਾਡੋ ਦੀ ਕਾਸ਼ਤ ਸ਼ੁਰੂ ਕਰ ਚੁੱਕੇ ਹਨ ਅਤੇ ਇਸ ਦੇ ਮੰਡੀਕਰਨ ਵਿੱਚ ਵੀ ਬਹੁਤੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਪੀ.ਏ.ਯੂ. ਦੇ ਉਪ ਕੁਲਪਤੀ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਉਹ ਕਰੋਸ਼ੀਆ ਤੋਂ ਆਉਣ ਵਾਲੇ ਸੇਬ ਅਤੇ ਹੋਰ ਫਲਾਂ ਦੀਆਂ ਨਰਸਰੀਆਂ ਤਿਆਰ ਕਰਨ ਬਾਰੇ ਖੋਜ ਕਰਨਗੇ। ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਵਿਭਾਗ ਕੇ.ਏ.ਪੀ. ਸਿਨਹਾ, ਸਕੱਤਰ ਅਰਸ਼ਦੀਪ ਥਿੰਦ, ਸਾਬਕਾ ਵਧੀਕ ਪ੍ਰਬੰਧਕ ਨਿਰਦੇਸ਼ਕ ਮਾਰਕਫੈੱਡ ਬਾਲ ਮੁਕੰਦ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

The post ਗੁਰਮੀਤ ਸਿੰਘ ਖੁੱਡੀਆਂ ਵੱਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਰੋਸ਼ੀਆ ਤੇ ਸ੍ਰੀਲੰਕਾ ਦੇ ਵਫ਼ਦ ਨਾਲ ਵਿਚਾਰ ਵਟਾਂਦਰਾ appeared first on TheUnmute.com - Punjabi News.

Tags:
  • aam-aadmi-party
  • croatia
  • farmers
  • gurmeet-singh-khudian
  • latest-news
  • news
  • punjab-aggriculture-department
  • punjab-government
  • sri-lanka
  • the-unmute-breaking-news
  • the-unmute-punjab

ਪਿੰਡ ਬਲ ਸਚੰਦਰ ਦੇ ਨੌਜਵਾਨ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ

Tuesday 18 July 2023 11:06 AM UTC+00 | Tags: bal-schander breaking-news latest-news news punjab punjab-floods

ਅੰਮ੍ਰਿਤਸਰ, 18 ਜੁਲਾਈ 2023: ਪੰਜਾਬ ਹਮੇਸ਼ਾ ਹੀ ਉਨ੍ਹਾਂ ਲੋਕਾਂ ਦੇ ਮੱਦਦ ਲਈ ਹਮੇਸ਼ਾ ਹੀ ਖੜ੍ਹਾ ਰਹਿੰਦਾ ਜੋ ਕਿ ਕਿਸੇ ਨਾ ਕਿਸੇ ਕੁਦਰਤੀ ਆਫ਼ਤਾਂ ਕਰਕੇ ਮੁਸ਼ਕਿਲ ਵਿੱਚ ਹੁੰਦੇ ਹਨ | ਇਸ ਵਾਰ ਪੰਜਾਬ ਖ਼ੁਦ ਕੁਦਰਤੀ ਆਫਤਾਂ ਤੋਂ ਨਹੀਂ ਬਚ ਸਕਿਆ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਹੜ੍ਹ ਆਉਣ ਕਰਕੇ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਉਸ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਪੰਜਾਬ ਵਿੱਚੋਂ ਹੁਣ ਥਾਂ-ਥਾਂ ਤੋਂ ਲੋਕ ਮੱਦਦ ਲਈ ਅੱਗੇ ਆ ਰਹੇ ਹਨ ਅਤੇ ਟਰੱਕਾਂ ਅਤੇ ਟਰਾਲੀਆਂ ਦੇ ਰਾਹੀਂ ਹਰ ਸੰਭਵ ਮੱਦਦ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾ ਰਹੀ ਹੈ | ਉਥੇ ਹੀ ਅੱਜ ਨੌਜਵਾਨ ਸਭਾ ਵੱਲੋਂ ਇੱਕ ਟਰਾਲੀ ਹੜ੍ਹ ਪੀੜਤਾਂ ਲਈ ਰਵਾਨਾ ਕੀਤੀ ਗਈ ਹੈ | ਇਹ ਬਲ ਸਚੰਦਰ (BAL SCHANDER) ਪਿੰਡ ਮੁਸ਼ਕਿਲ ਵਿੱਚ ਲੋਕਾਂ ਦੀ ਮੱਦਦ ਕਰਦਾ ਆ ਰਿਹਾ ਹੈ |

ਬਲ ਸਚੰਦਰ ਪਿੰਡ ਦੇ ਨੌਜਵਾਨਾਂ ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਟਰਾਲੀ ਵਿੱਚ ਜ਼ਰੂਰੀ ਸਮਾਨ ਅਤੇ ਰਾਸ਼ਨ ਦਾ ਸਮਾਨ ਆਦਿ ਮੌਜੂਦ ਹੈ | ਨੌਜਵਾਨ ਆਗੂ ਦਾ ਕਹਿਣਾ ਹੈ ਕਿ ਅਕਸਰ ਹੀ ਜਦੋਂ ਵੀ ਕੋਈ ਕਰੋਪੀ ਪੰਜਾਬ ਤੇ ਪੰਜਾਬ ਦੇ ਨਜ਼ਦੀਕ ਇਲਾਕਿਆਂ ਵਿੱਚ ਆਉਂਦੀ ਹੈ ਤਾਂ ਸਿੱਖ ਕੌਮ ਇੱਕ ਜੁੱਟ ਹੋ ਕੇ ਉਸ ਦੀ ਮੱਦਦ ਕਰਦੀ ਹੈ ਅਤੇ ਅਸੀਂ ਇਸ ਵਾਰ ਸਾਨੂ ਸਭ ਨੂੰ ਪੰਜਾਬ ਦੀ ਮੱਦਦ ਕਰਨ ਵਾਸਤੇ ਇੱਕਜੁੱਟ ਹੋ ਕੇ ਚੱਲਣ ਦੀ ਜ਼ਰੂਰਤ ਹੈ |

ਜੁਗਰਾਜ ਸਿੰਘ ਨੇ ਕਿਹਾ ਕਿ ਇਹ ਰਸਦ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਭੇਜੀ ਜਾਵੇਗੀ, ਤਾਂ ਜੋ ਕਿ ਹਰ ਇੱਕ ਗਰੀਬ ਅਤੇ ਜਰੂਰਤਮੰਦ ਵਿਅਕਤੀ ਤੱਕ ਜੋ ਰਸਦ ਪਹੁੰਚਾਈ ਜਾ ਸਕੇ | ਉਹਨਾਂ ਵੱਲੋਂ ਹੜ੍ਹ ਪੀੜਤ ਇਲਾਕੇ ਦੇ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਵਾਰ ਨਾਲ ਇਸ ਕਰਕੇ ਗੱਲ ਨਹੀਂ ਕੀਤੀ ਤਾਂ ਜੋ ਕਿ ਉਹ ਆਪਣਾ l ਕਿਤੇ ਫਾਇਦਾ ਨਾ ਪਹੁੰਚਾ ਸਕੇ ਓਹਨਾ ਕਿਹਾ ਕਿ ਅਸੀਂ ਹੋਰ ਰਸਦ ਦਾ ਸਮਾਨ ਲੈ ਕੇ ਇਹਨਾਂ ਦੀ ਮਦਦ ਲਈ ਰਵਾਨਾ ਹੋਵਾਂਗੇ |

ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਪੰਜਾਬ ਦੇ ਹਾਲਾਤ ਕਾਫ਼ੀ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ, ਓਥੇ ਹੀ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਇਸ ਆਫ਼ਤ ਨਾਲ ਨਜਿੱਠਣ ਦੀ ਕੋਸ਼ਿਸ਼ ਇਹ ਕਰ ਰਹੀ ਹੈ, ਉੱਥੇ ਹੀ ਨੌਜਵਾਨ ਵੀ ਸਰਕਾਰਾਂ ਦੇ ਨਾਲ ਮਿਲ ਕੇ ਇਸ ਕੁਦਰਤੀ ਆਫ਼ਤ ਵਿੱਚ ਹਰ ਸੰਭਵ ਮੱਦਦ ਕਰ ਰਹੇ ਹਨ |

The post ਪਿੰਡ ਬਲ ਸਚੰਦਰ ਦੇ ਨੌਜਵਾਨ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ appeared first on TheUnmute.com - Punjabi News.

Tags:
  • bal-schander
  • breaking-news
  • latest-news
  • news
  • punjab
  • punjab-floods

ਪਹਿਲਵਾਨ ਜਿਨਸੀ ਸ਼ੋਸ਼ਣ ਮਾਮਲੇ 'ਚ ਬ੍ਰਿਜ ਭੂਸ਼ਣ ਸ਼ਰਨ ਨੂੰ ਮਿਲੀ ਅੰਤਰਿਮ ਜ਼ਮਾਨਤ

Tuesday 18 July 2023 11:18 AM UTC+00 | Tags: breaking-news brij-bhushan-singh news vinod-tomar wrestler-sexual-harassment-case

ਨਵੀਂ ਦਿੱਲੀ, 18 ਜੁਲਾਈ 2023: ਰਾਊਸ ਐਵੇਨਿਊ ਅਦਾਲਤ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਸ਼ਰਨ (Brij Bhushan Sharan) ਅਤੇ ਸਕੱਤਰ ਵਿਨੋਦ ਤੋਮਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਦਿੱਲੀ ਪੁਲਿਸ ਵੱਲੋਂ ਸਰਕਾਰੀ ਵਕੀਲ ਅਤੁਲ ਸ੍ਰੀਵਾਸਤਵ ਪੇਸ਼ ਹੋਏ। ਅਦਾਲਤ ਨੇ ਪੁੱਛਿਆ- ਜ਼ਮਾਨਤ ਲਈ ਤੁਹਾਡੀਆਂ ਦਲੀਲਾਂ ਕੀ ਹਨ? ਦਿੱਲੀ ਪੁਲਿਸ ਨੇ ਕਿਹਾ- ਅਸੀਂ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।

ਜ਼ਮਾਨਤ ਦੇਣ ਵਿੱਚ ਇੱਕ ਸ਼ਰਤ ਹੋਣੀ ਚਾਹੀਦੀ ਹੈ। ਇਸ ‘ਤੇ ਅਦਾਲਤ ਨੇ ਬ੍ਰਿਜ ਭੂਸ਼ਣ ਨੂੰ 20 ਜੁਲਾਈ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਕਿਹਾ ਕਿ ਉਹ ਬਹਿਸ ਸੁਣਨ ਤੋਂ ਬਾਅਦ 20 ਜੁਲਾਈ ਨੂੰ ਨਿਯਮਤ ਜ਼ਮਾਨਤ ‘ਤੇ ਫੈਸਲਾ ਲਵੇਗੀ। ਬ੍ਰਿਜ ਭੂਸ਼ਣ ਤੋਂ ਇਲਾਵਾ ਅਦਾਲਤ ਨੇ ਦੂਜੇ ਮੁਲਜ਼ਮ ਵਿਨੋਦ ਤੋਮਰ ਨੂੰ ਵੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। 25 ਹਜ਼ਾਰ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ 6 ਬਾਲਗ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਸੁਣਵਾਈ ਹੋਈ। ਇਸ ਤੋਂ ਪਹਿਲਾਂ ਅਦਾਲਤ ਨੇ 7 ਜੁਲਾਈ ਨੂੰ ਸੰਮਨ ਜਾਰੀ ਕਰਕੇ ਦੋਵਾਂ ਨੂੰ 18 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਇਸ ‘ਤੇ ਬ੍ਰਿਜ ਭੂਸ਼ਣ (Brij Bhushan Sharan) ਨੇ ਕਿਹਾ ਸੀ ਕਿ ਉਹ ਅਦਾਲਤ ‘ਚ ਜ਼ਰੂਰ ਪੇਸ਼ ਹੋਣਗੇ।

ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ 1 ਜੁਲਾਈ ਨੂੰ ਹੋਈ ਸੀ। ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਜਿਨਸੀ ਸ਼ੋਸ਼ਣ ਮਾਮਲੇ ‘ਚ ਦਾਇਰ ਚਾਰਜਸ਼ੀਟ ‘ਤੇ ਵਿਚਾਰ ਕਰਨ ਲਈ 7 ਜੁਲਾਈ ਦੀ ਤਾਰੀਖ਼ ਤੈਅ ਕੀਤੀ ਸੀ। ਜਿਕਰਯੋਗ ਹੈ ਕਿ 15 ਜੂਨ ਨੂੰ ਦਿੱਲੀ ਪੁਲਿਸ ਨੇ ਰਾਊਸ ਐਵੇਨਿਊ ਕੋਰਟ ਵਿੱਚ ਚਾਰਜਸ਼ੀਟ ਪੇਸ਼ ਕੀਤੀ ਸੀ। ਬ੍ਰਿਜ ਭੂਸ਼ਣ ਤੋਂ ਇਲਾਵਾ WFI ਦੇ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਨਾਂ ਵੀ ਮੁਲਜ਼ਮਾਂ ਵਿੱਚ ਸ਼ਾਮਲ ਹੈ। ਪਹਿਲਵਾਨਾਂ ਵੱਲੋਂ ਮੈਜਿਸਟਰੇਟ ਦੇ ਸਾਹਮਣੇ ਦਿੱਤੇ ਬਿਆਨ ਨੂੰ ਚਾਰਜਸ਼ੀਟ ਵਿੱਚ ਅਹਿਮ ਆਧਾਰ ਮੰਨਿਆ ਗਿਆ ਹੈ।

The post ਪਹਿਲਵਾਨ ਜਿਨਸੀ ਸ਼ੋਸ਼ਣ ਮਾਮਲੇ ‘ਚ ਬ੍ਰਿਜ ਭੂਸ਼ਣ ਸ਼ਰਨ ਨੂੰ ਮਿਲੀ ਅੰਤਰਿਮ ਜ਼ਮਾਨਤ appeared first on TheUnmute.com - Punjabi News.

Tags:
  • breaking-news
  • brij-bhushan-singh
  • news
  • vinod-tomar
  • wrestler-sexual-harassment-case

ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਨਾਂ 'INDIA' ਰੱਖਿਆ, ਸੰਯੁਕਤ ਬੈਠਕ 'ਚ 26 ਪਾਰਟੀਆਂ ਨੇ ਲਿਆ ਹਿੱਸਾ

Tuesday 18 July 2023 11:28 AM UTC+00 | Tags: aam-aadmi-party bangalore bjp breaking-news congress india indian-national-democratic-inclusive-alliance latest-news mamta-benarjee mehbooba-mufti news punjab-news rahul-gandhi rjd sonia-gandhi tmc

ਨਵੀਂ ਦਿੱਲੀ, 18 ਜੁਲਾਈ 2023: ਬੈਂਗਲੁਰੂ 'ਚ ਵਿਰੋਧੀ ਪਾਰਟੀਆਂ ਦੀਆਂ ਦੂਜੀ ਸੰਯੁਕਤ ਬੈਠਕ ਸਮਾਪਤ ਹੋ ਗਈ ਹੈ। 2024 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਦੀਆਂ 26 ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਨਾਂ ‘ਇੰਡੀਆ’ (INDIA) ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸਦਾ ਪੂਰਾ ਰੂਪ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਿਊਸਿਵ ਅਲਾਇੰਸ (Indian National Developmental Encusive Alliance) ਹੈ।

ਇਸ ਗੱਲ ਦਾ ਐਲਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਿਰੋਧੀ ਪਾਰਟੀਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਲਮੇਲ ਲਈ 11 ਮੈਂਬਰਾਂ ਦੀ ਕਮੇਟੀ ਬਣਾਈ ਜਾਵੇਗੀ ਅਤੇ ਜਲਦੀ ਹੀ ਦਫ਼ਤਰ ਬਣਾਇਆ ਜਾਵੇਗਾ। ਇਸ ਦਾ ਐਲਾਨ ਮੁੰਬਈ ਵਿੱਚ ਸਾਡੀ ਅਗਲੀ ਮੀਟਿੰਗ ਵਿੱਚ ਕੀਤਾ ਜਾਵੇਗਾ।

ਇਸ ਮੌਕੇ ਖੜਗੇ ਨੇ ਕਿਹਾ ਕਿ ਭਾਜਪਾ ਨੇ ਲੋਕਤੰਤਰ ਦੀਆਂ ਸਾਰੀਆਂ ਏਜੰਸੀਆਂ ਜਿਵੇਂ ਈਡੀ, ਸੀਬੀਆਈ ਆਦਿ ਨੂੰ ਤਬਾਹ ਕਰ ਦਿੱਤਾ ਹੈ। ਸਾਡੇ ਸਿਆਸੀ ਮਤਭੇਦ ਹਨ, ਪਰ ਅਸੀਂ ਦੇਸ਼ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ। ਇਸ ਤੋਂ ਪਹਿਲਾਂ ਅਸੀਂ ਪਟਨਾ ਵਿੱਚ ਮਿਲੇ, ਜਿੱਥੇ 16 ਪਾਰਟੀਆਂ ਮੌਜੂਦ ਸਨ। ਅੱਜ ਦੀ ਮੀਟਿੰਗ ਵਿੱਚ 26 ਪਾਰਟੀਆਂ ਨੇ ਹਿੱਸਾ ਲਿਆ। ਇਸ ਨੂੰ ਦੇਖਦੇ ਹੋਏ ਐਨਡੀਏ 36 ਪਾਰਟੀਆਂ ਨਾਲ ਮੀਟਿੰਗ ਕਰ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਉਹ ਕਿਹੜੀਆਂ ਪਾਰਟੀਆਂ ਹਨ। ਕੀ ਉਹ ਵੀ ਰਜਿਸਟਰਡ ਹਨ ਜਾਂ ਨਹੀਂ?

The post ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਨਾਂ ‘INDIA’ ਰੱਖਿਆ, ਸੰਯੁਕਤ ਬੈਠਕ ‘ਚ 26 ਪਾਰਟੀਆਂ ਨੇ ਲਿਆ ਹਿੱਸਾ appeared first on TheUnmute.com - Punjabi News.

Tags:
  • aam-aadmi-party
  • bangalore
  • bjp
  • breaking-news
  • congress
  • india
  • indian-national-democratic-inclusive-alliance
  • latest-news
  • mamta-benarjee
  • mehbooba-mufti
  • news
  • punjab-news
  • rahul-gandhi
  • rjd
  • sonia-gandhi
  • tmc

ਵਿਸ਼ਵ ਗੱਤਕਾ ਫੈਡਰੇਸ਼ਨ ਦਾ ਟੀਚਾ ਗੱਤਕੇ ਨੂੰ ਉਲੰਪਿਕ ਖੇਡਾਂ 'ਚ ਸ਼ਾਮਲ ਕਰਵਾਉਣਾ: ਹਰਜੀਤ ਗਰੇਵਾਲ

Tuesday 18 July 2023 01:01 PM UTC+00 | Tags: breaking-news games latest-news national-gatka-association national-gatka-association-of-india news world-gatka-federation

ਚੰਡੀਗੜ੍ਹ 18 ਜੁਲਾਈ 2023: ਵਿਸ਼ਵ ਗੱਤਕਾ ਫੈਡਰੇਸ਼ਨ (World Gatka Federation) ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਗੱਤਕੇ ਨੂੰ ਭਾਰਤ ਦੀਆਂ ਵੱਕਾਰੀ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕਰਾਉਣ ਪਿੱਛੋਂ ਹੁਣ ਅਗਲਾ ਟੀਚਾ ਪੜਾਅਵਾਰ ਏਸ਼ੀਆਈ ਖੇਡਾਂ, ਕਾਮਨਵੈਲਥ ਖੇਡਾਂ ਤੇ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ। ਇਸ ਤੋਂ ਇਲਾਵਾ ਗੱਤਕਾ ਆਫੀਸ਼ੀਅਲਾਂ ਨੂੰ ਢੁੱਕਵੀਂ ਸਿਖਲਾਈ ਦੇਣ ਤੇ ਵਿਗਿਆਨਿਕ ਖੋਜਾਂ ਲਈ ਉਨ੍ਹਾਂ ਵੱਲੋਂ ਕੌਮਾਂਤਰੀ ਪੱਧਰ ਦੀ ਇੱਕ ਬਿਹਤਰੀਨ ਗੱਤਕਾ ਟ੍ਰੇਨਿੰਗ ਤੇ ਰਿਸਰਚ ਅਕੈਡਮੀ ਸਥਾਪਿਤ ਕਰਨ ਦੀ ਯੋਜਨਾ ਵੀ ਹੈ।

ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਆਪਣੇ ਵਿਸ਼ਵ ਦੌਰੇ ਦੌਰਾਨ ਅਮਰੀਕਾ ਪੁੱਜੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੇ ਇਹ ਐਲਾਨ ਗੁਰਦਵਾਰਾ ਸਾਹਿਬ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ, ਪਲੇਨਫੀਲਡ, ਇੰਡਿਆਨਾ ਵਿਖੇ ਇੱਕ ਮੀਟਿੰਗ ਦੌਰਾਨ ਕੀਤਾ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਅਤੇ ਭਾਈ ਮੁਖਤਿਆਰ ਸਿੰਘ ਮੁਖੀ ਟੋਡਰਵਾਲ , ਬਾਬਾ ਮਨਮੋਹਨ ਸਿੰਘ ਬਾਰਨ, ਪਟਿਆਲਾ, ਸ. ਅਮਰਦੀਪ ਸਿੰਘ, ਚੇਅਰਮੈਨ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ, ਗ੍ਰੀਨਵੁੱਡ, ਇੰਡੀਆਨਾ, ਯੂਐਸਏ ਅਤੇ ਸ. ਸਿਮਰਨਜੀਤ ਸਿੰਘ ਵੀ ਹਾਜਰ ਸਨ। ਇਸ ਮੌਕੇ ਉਕਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਹਰਜੀਤ ਸਿੰਘ ਗਰੇਵਾਲ ਅਤੇ ਡਾ. ਦੀਪ ਸਿੰਘ ਨੂੰ ਗੱਤਕੇ ਨੂੰ ਕੌਮੀ ਪੱਧਰ ਉੱਤੇ ਮਾਨਤਾ ਦਿਵਾਉਣ ਅਤੇ ਅਣਥੱਕ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਵੀ ਕੀਤਾ ਗਿਆ।

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਮਈ ਮਹੀਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਉੱਦਮ ਸਦਕਾ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਗੱਤਕੇ ਨੂੰ ਬਤੌਰ ਖੇਡ ਵਜੋਂ ਮਾਨਤਾ ਦਿੰਦਿਆਂ 37ਵੀਆਂ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਗੱਤਕਾ ਖੇਡ ਨੂੰ ਖੇਲੋ ਇੰਡੀਆ ਯੁਵਾ ਖੇਡਾਂ, ਆਲ ਇੰਡੀਆ ਅੰਤਰ ਯੂਨੀਵਰਸਿਟੀ ਖੇਡਾਂ ਅਤੇ ਰਾਸ਼ਟਰੀ ਸਕੂਲ ਖੇਡਾਂ ਵਿੱਚ ਵੀ ਸ਼ਾਮਿਲ ਕਰਵਾਇਆ ਜਾ ਚੁੱਕਾ ਹੈ।

ਗੱਤਕਾ ਪ੍ਰਮੋਟਰ ਸ. ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਗੱਤਕੇ ਨੂੰ ਪੰਜਾਬ ਸਪੋਰਟਸ ਗ੍ਰੇਡੇਸ਼ਨ ਸੂਚੀ ਵਿੱਚ ਸ਼ਾਮਿਲ ਕਰਾਉਣ ਸਦਕਾ ਗੱਤਕਾ ਖਿਡਾਰੀ ਵੀ ਸਰਕਾਰੀ ਨੌਕਰੀਆਂ ਵਿੱਚ ਭਰਤੀ ਹੋਣ ਸਮੇਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਦਾਖਲੇ ਵੇਲੇ 3 ਫ਼ੀਸਦ ਖੇਡ ਕੋਟੇ ਦੇ ਤਹਿਤ ਲਾਭ ਲੈਣ ਦੇ ਯੋਗ ਹੋਏ ਹਨ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦੀ ਜਾਣਕਾਰੀ ਹਿੱਤ ਸਕੂਲੀ ਸਿਲੇਬਸ ਦੀ ਪੰਜਵੀਂ ਤੇ ਦਸਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਗੱਤਕੇ ਬਾਰੇ ਇੱਕ ਪਾਠ (ਲੈਸਨ) ਸ਼ਾਮਲ ਕਰਵਾਇਆ ਹੈ।

ਉਨ੍ਹਾਂ ਦੱਸਿਆ ਕਿ ਇਸ ਦੌਰੇ ਦੌਰਾਨ ਵੱਖ-ਵੱਖ ਮੁਲਕਾਂ ਅਤੇ ਸਟੇਟਾਂ ਵਿੱਚ ਗੱਤਕਾ ਅਖਾੜਿਆਂ ਅਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤਾਂ ਜੋ ਗੱਤਕੇ ਦਾ ਕੌਮਾਂਤਰੀ ਪੱਧਰ ਉੱਤੇ ਢੁੱਕਵਾਂ ਪ੍ਰਚਾਰ ਅਤੇ ਪਸਾਰ ਕਰਦੇ ਹੋਏ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਸਕੇ ਅਤੇ ਗੱਤਕਾ ਖੇਡ ਨੂੰ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿੱਚ ਸ਼ਾਮਿਲ ਕਰਵਾਇਆ ਜਾ ਸਕੇ।

ਇਸ ਮੌਕੇ ਗੱਲਬਾਤ ਕਰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ (World Gatka Federation) ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਗੱਤਕਾ ਫੈਡਰੇਸ਼ਨ ਯੂਐਸਏ ਵੱਲੋਂ ਅਮਰੀਕਾ ਦੇ ਸਾਰੇ ਰਾਜਾਂ ਵਿੱਚ ਰਾਜ ਪੱਧਰੀ ਗੱਤਕਾ ਐਸੋਸੀਏਸ਼ਨਾਂ ਦਾ ਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਅਮਰੀਕਾ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਨ ਕਮੇਟੀਆਂ ਨਾਲ ਜੁੜ ਕੇ ਨਵੇਂ ਉੱਥੇ ਨਵੇਂ ਗੱਤਕਾ ਸਿਖਲਾਈ ਕੇਂਦਰ/ ਅਖਾੜੇ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਸਮੂਹ ਹਾਜ਼ਰੀਨ ਨੇ ਗੱਤਕਾ ਫੈਡਰੇਸ਼ਨ ਅਮਰੀਕਾ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ |

The post ਵਿਸ਼ਵ ਗੱਤਕਾ ਫੈਡਰੇਸ਼ਨ ਦਾ ਟੀਚਾ ਗੱਤਕੇ ਨੂੰ ਉਲੰਪਿਕ ਖੇਡਾਂ ‘ਚ ਸ਼ਾਮਲ ਕਰਵਾਉਣਾ: ਹਰਜੀਤ ਗਰੇਵਾਲ appeared first on TheUnmute.com - Punjabi News.

Tags:
  • breaking-news
  • games
  • latest-news
  • national-gatka-association
  • national-gatka-association-of-india
  • news
  • world-gatka-federation

ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ 500 ਮੀਟਰ ਦੇ ਘੇਰੇ ਤੱਕ ਡਰੋਨ ਉਡਾਉਣ 'ਤੇ ਮੁਕੰਮਲ ਪਾਬੰਦੀ

Tuesday 18 July 2023 01:18 PM UTC+00 | Tags: amritsar-police amritsar-police-commissioner-naunihal-singh breaking-news central-jail central-jail-amritsar latest-news news punjab-news the-unmute-breaking-news

ਚੰਡੀਗੜ੍ਹ 18 ਜੁਲਾਈ 2023: ਕੇਂਦਰੀ ਜੇਲ੍ਹ ਅੰਮ੍ਰਿਤਸਰ (Central Jail Amritsar) ਦੇ 500 ਮੀਟਰ ਦੇ ਘੇਰੇ ਤੱਕ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਪਿਛਲੇ ਮਹੀਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਸੀ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਸੀ। ਹੁਣ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਹੁਕਮਾਂ ‘ਤੇ ਅੰਮ੍ਰਿਤਸਰ ਦੇ ਡੀਸੀਪੀ ਹਰਜੀਤ ਸਿੰਘ ਧਾਲੀਵਾਲ ਕਮ-ਮੈਜਿਸਟ੍ਰੇਟ ਨੇ ਧਾਰਾ-144 ਤਹਿਤ ਜੇਲ੍ਹ ਦੇ ਆਲੇ-ਦੁਆਲੇ ਡਰੋਨ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।

11 ਜੂਨ ਨੂੰ ਸਵੇਰੇ 9 ਵਜੇ ਦੇ ਕਰੀਬ ਇਹ ਖਿਡੌਣਾ ਡਰੋਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਹਾਈ ਸਕਿਉਰਿਟੀ ਜ਼ੋਨ ਵਿੱਚ ਡਿੱਗਿਆ। ਡਰੋਨ ਨੂੰ ਜੇਲ੍ਹ ਦੇ ਨੇੜੇ ਰਹਿੰਦੇ ਇੱਕ ਪਰਿਵਾਰ ਵੱਲੋਂ ਉਡਾਇਆ ਗਿਆ ਅਤੇ ਇਹ ਕੰਟਰੋਲ ਤੋਂ ਬਾਹਰ ਹੋ ਕੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਅੰਦਰ ਜਾ ਡਿੱਗਿਆ। ਜੇਲ੍ਹ ਦੇ ਨੇੜੇ ਡਰੋਨ ਉਡਾਉਣਾ ਸੁਰੱਖਿਆ ਲਈ ਬਹੁਤ ਖ਼ਤਰਨਾਕ ਹੈ। ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਨੇੜੇ ਡਰੋਨਾਂ ਦੀ ਵਰਤੋਂ ਅਣਅਧਿਕਾਰਤ ਖੇਤਰ, ਨਸ਼ਿਆਂ ਦੀ ਤਸਕਰੀ, ਕੈਦੀਆਂ ਨੂੰ ਭੱਜਣ ਵਿੱਚ ਮੱਦਦ ਕਰਨ ਅਤੇ ਅੱਤਵਾਦੀ ਹਮਲਿਆਂ ਲਈ ਕੀਤੀ ਜਾ ਸਕਦੀ ਹੈ, ਜੋ ਕਿ ਸੂਬੇ ਦੀ ਪ੍ਰਭੂਸੱਤਾ ਲਈ ਖ਼ਤਰਾ ਬਣ ਸਕਦਾ ਹੈ।

ਇਸ ਲਈ ਕੇਂਦਰੀ ਜੇਲ੍ਹ ਅੰਮ੍ਰਿਤਸਰ (Central Jail Amritsar) ਦੇ 500 ਮੀਟਰ ਦੇ ਘੇਰੇ ਤੱਕ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾਉਣੀ ਬਹੁਤ ਜ਼ਰੂਰੀ ਹੈ। ਇਸ ਲਈ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ, ਅੰਮ੍ਰਿਤਸਰ ਸ਼ਹਿਰ ਨੂੰ ਜਬਤਾ ਫੌਜਦਾਰੀ ਸੰਘ 1973 ਦੀ ਧਾਰਾ-144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ 500 ਮੀਟਰ ਦੇ ਘੇਰੇ ਅੰਦਰ ਡਰੋਨ ਉਡਾਉਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 17.07.2023 ਤੋਂ 22.01.2024 ਤੱਕ ਲਾਗੂ ਰਹੇਗਾ।

The post ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ 500 ਮੀਟਰ ਦੇ ਘੇਰੇ ਤੱਕ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ appeared first on TheUnmute.com - Punjabi News.

Tags:
  • amritsar-police
  • amritsar-police-commissioner-naunihal-singh
  • breaking-news
  • central-jail
  • central-jail-amritsar
  • latest-news
  • news
  • punjab-news
  • the-unmute-breaking-news

ਬਰਸਾਤ ਦੇ ਦਿਨਾਂ 'ਚ ਲੋਕ ਪਾਣੀ ਉਬਾਲ ਕੇ ਪੀਣ ਅਤੇ ਤਾਜ਼ਾ ਬਣਾਇਆ ਖਾਣਾ ਖਾ ਕੇ ਮੌਸਮੀ ਬਿਮਾਰੀਆਂ ਤੋਂ ਕਰਨ ਬਚਾਅ: ਡਾ. ਬਲਬੀਰ ਸਿੰਘ

Tuesday 18 July 2023 01:24 PM UTC+00 | Tags: boil-water dr-balbir-singh during-rainy-days eat-fresh-food flood health-tips news punjab-floods punjab-health-department punjab-news punjab-police the-unmute-breaking-news

ਐਸ.ਏ.ਐਸ.ਨਗਰ, 18 ਜੁਲਾਈ, 2023: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਇੱਥੇ ਆਖਿਆ ਕਿ ਬਰਸਾਤ ਦਾ ਮੌਸਮ ਦਸਤ ਅਤੇ ਹੈਜ਼ੇ ਜਿਹੀਆਂ ਬਿਮਾਰੀਆਂ ਦੇ ਅਨੁਕੂਲ ਹੋਣ ਕਾਰਨ ਸਾਨੂੰ ਪਾਣੀ ਉਬਾਲ ਕੇ ਤੇ ਠੰਢਾ ਕਰ ਕੇ ਪੀਣਾ ਅਤੇ ਖਾਣਾ ਹਮੇਸ਼ਾਂ ਤਾਜ਼ਾ ਪਕਾ ਕੇ ਖਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜਿਨ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ ਡਾਇਰੀਆ ਤੇ ਹੈਜ਼ੇ ਦੇ ਕੇਸ ਸਾਹਮਣੇ ਆਏ ਹਨ, ਉਹ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਬਾਅਦ ਹੁਣ ਲਗਾਤਾਰ ਘਟ ਰਹੇ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਜ਼ਿਲ੍ਹੇ ਵਿੱਚ ਸਾਹਮਣੇ ਆਏ ਦਸਤ ਤੇ ਹੈਜ਼ੇ ਦੇ ਕੇਸਾਂ ਸਬੰਧੀ ਲਈ ਮੰਗਲਵਾਰ ਨੂੰ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਜਾਇਜ਼ਾ ਲੈਣ ਆਏ ਸਨ।

ਉਨ੍ਹਾਂ ਕਿਹਾ ਕਿ ਦਸਤ ਤੇ ਹੈਜ਼ੇ ਤੋਂ ਬਚਾਅ ਲਈ ਸਮੁੱਚੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਵਿਸ਼ੇਸ਼ ਤੌਰ ‘ਤੇ ਮੈਡੀਕਲ ਟੀਮਾਂ ਰਾਹੀਂ ਸਕਰੀਨਿੰਗ ਕਰਵਾਈ ਜਾਵੇ ਅਤੇ ਇਸ ਮੰਤਵ ਲਈ ਆਈ ਐਮ ਏ ਦਾ ਸਹਿਯੋਗ ਵੀ ਲਿਆ ਜਾਵੇ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜਿੱਥੇ ਵੀ ਦਸਤ ਤੇ ਹੈਜ਼ੇ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ, ਉੱਥੇ ਤੁਰੰਤ ਪੀਣ ਵਾਲੇ ਪਾਣੀ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ, ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਜਾਣ ਕਲੋਰੀਨ ਰਾਹੀਂ ਸੋਧ ਕੇ ਪੀਣ ਅਤੇ ਖਾਣਾ ਤਾਜ਼ਾ ਪਕਾ ਕੇ ਖਾਣ ਦੀਆਂ ਮੁਢਲੀਆਂ ਪ੍ਰਹੇਜ਼ ਲੋੜਾਂ ਤੋਂ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਪਾਣੀ ਦੇ ਮੁਕੰਮਲ ਟੈਸਟ ਕੀਤੇ ਜਾਣ ਅਤੇ ਸਪਲਾਈ ਲਾਈਨ ਦੀ ਜਾਂਚ ਕੀਤੀ ਜਾਵੇ ਕਿ ਇਸ ਵਿੱਚ ਦੂਸ਼ਿਤ ਪਾਣੀ ਦੀ ਮਿਲਾਵਟ ਤਾਂ ਨਹੀਂ ਹੋ ਰਹੀ।

ਉਨ੍ਹਾਂ ਕਿਹਾ ਕਿ ਰੈਪਿਡ ਰਿਸਪਾਂਸ ਟੀਮਾਂ ਤੋਂ ਰੋਟੇਸ਼ਨ ਅਧਾਰ ਉਤੇ ਕੰਮ ਲਿਆ ਜਾਵੇ ਅਤੇ ਮੈਡੀਕਲ ਅਤੇ ਨਰਸਿੰਗ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵੀ ਸਰਵੇਖਣ ਅਤੇ ਜਾਗਰੂਕਤਾ ਮੁਹਿੰਮ ਵਿੱਚ ਨਾਲ ਜੋੜਿਆ ਜਾਵੇ। ਇਸ ਵੇਲੇ ਜ਼ਿਲ੍ਹੇ ਵਿੱਚ 39 ਰੈਪਿਡ ਰਿਸਪਾਂਸ ਟੀਮਾਂ ਕੰਮ ਕਰ ਰਹੀਆਂ ਹਨ।

ਡਾ. ਬਲਬੀਰ ਸਿੰਘ (Dr. Balbir Singh)  ਨੇ ਅਧਿਕਾਰੀਆਂ ਨੂੰ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਟੀਮਾਂ ਬਣਾ ਕੇ ਸਿਹਤ ਸੰਭਾਲ ਤੇ ਸਿਹਤ ਸਹੂਲਤਾਂ ਬਾਬਤ ਸਰਵੇਖਣ ਕੀਤਾ ਜਾਵੇ ਅਤੇ ਲੋਕਾਂ ਨੂੰ ਜਿਹੜੀਆਂ ਵੀ ਮੁਸ਼ਕਲਾਂ ਦਰਪੇਸ਼ ਹਨ, ਉਹ ਦੂਰ ਕੀਤੀਆਂ ਜਾਣ। ਇਸ ਦੇ ਨਾਲ-ਨਾਲ ਮੌਜੂਦਾ ਸਥਿਤੀ ਦਾ ਢੁੱਕਵਾਂ ਮੁਲਾਂਕਣ ਕਰ ਕੇ ਠੋਸ ਕਦਮ ਪੁੱਟੇ ਜਾਣ, ਜਿਨ੍ਹਾਂ ਨਾਲ ਭਵਿੱਖ ਵਿੱਚ ਹੜ੍ਹਾਂ ਵਰਗੀ ਸਥਿਤੀ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਢਾਈ ਲੱਖ ਕਲੋਰੀਨ ਦੀਆਂ ਗੋਲੀਆਂ ਵੰਡਣ ਦਾ ਟੀਚਾ ਹੈ, ਜਿਸ ਨੂੰ ਸੁਚੱਜੇ ਢੰਗ ਨਾਲ ਪੂਰਾ ਕੀਤਾ ਜਾਵੇ। ਜਦੋਂ ਵੀ ਕੋਈ ਮਰੀਜ਼ ਹਸਪਤਾਲ ਵਿੱਚ ਆਉਂਦਾ ਹੈ ਤਾਂ ਉਸ ਦੀ ਪੂਰੀ ਸਾਂਭ ਸੰਭਾਲ ਹੋਵੇ ਤੇ ਇਸ ਬਾਬਤ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਿਹਤ ਮੰਤਰੀ ਨੇ ਕਿਹਾ ਕਿ ਜਿਹੜੇ ਖੇਤਰਾਂ ਵਿੱਚ ਦਸਤ ਤੇ ਹੈਜ਼ੇ ਦੇ ਕੇਸ ਸਾਹਮਣੇ ਆਏ ਹਨ, ਉਨ੍ਹਾਂ ਦੀਆਂ ਵਾਟਰ ਸਪਲਾਈ ਲਾਈਨਜ਼ ਦੀ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਜਾਂਚ ਕੀਤੀ ਜਾਵੇ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਤੇ ਵੀ ਪੀਣ ਵਾਲੇ ਪਾਣੀ ਵਿੱਚ ਕੋਈ ਰਲੇਵਾਂ ਨਾ ਹੋ ਰਿਹਾ ਹੋਵੇ। ਇਸ ਦੇ ਨਾਲ ਨਾਲ ਘਰਾਂ ਵਿੱਚ ਲੱਗੇ ਪੰਪਾਂ ਦੇ ਪਾਣੀ ਦੀ ਵੀ ਜਾਂਚ ਯਕੀਨੀ ਬਣਾਈ ਜਾਵੇ।

ਘਰ ਘਰ ਜਾ ਰਹੀਆਂ ਟੀਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਪਾਣੀ ਉਬਾਲ ਕੇ ਪੀਣ ਤੇ ਨਾਲੇ ਤਾਜ਼ਾ ਖਾਣਾ ਹੀ ਖਾਣ। ਇਸ ਨਾਲ ਵੱਖੋ ਵੱਖ ਬਿਮਾਰੀਆਂ ਤੋਂ ਬਚਾਅ ਵਿੱਚ ਵੱਡੀ ਮਦਦ ਮਿਲੇਗੀ। ਇਸ ਦੇ ਨਾਲ ਨਾਲ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਮੱਖੀਆਂ ਤੇ ਮੱਛਰਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਬਾਬਤ ਫੌਗਿੰਗ ਸਮੇਤ ਲੋੜੀਂਦੇ ਕਦਮ ਚੁੱਕਣ ਤੇ ਨਾਲ ਹੀ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕਰਨ।

ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਸਿਹਤ ਮੰਤਰੀ ਨੂੰ ਸਲੱਮ ਬਸਤੀਆਂ ਤੇ ਖਾਸ ਧਿਆਨ ਦੇਣ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਦਸਤ ਅਤੇ ਹੈਜ਼ੇ ਤੋਂ ਬਚਾਉਣ ਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਵੀ ਵਿਸ਼ੇਸ਼ ਯਤਨ ਕਰਨ ਲਈ ਆਖਿਆ। ਇਸ ਦੇ ਅਧਾਰ ਤੇ ਸਿਹਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਖੜ੍ਹੇ ਪਾਣੀ ਦੀ ਨਿਕਾਸੀ ਤੁਰੰਤ ਕਰਵਾਉਣ ਅਤੇ ਹੋਰਨਾਂ ਸੁਝਾਵਾਂ ਉਤੇ ਅਮਲ ਕਰਨ ਦੀ ਹਦਾਇਤ ਦਿੱਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਸਿਹਤ ਸੰਭਾਲ ਦੇ ਮੱਦੇਨਜ਼ਰ ਜ਼ਿਲ੍ਹੇ ਵਿਚਲੇ ਸਾਰੇ ਹਸਪਤਾਲ ਕਾਰਜਸ਼ੀਲ ਹਨ ਤੇ ਹੜ੍ਹਾਂ ਦੌਰਾਨ ਸਥਾਪਤ 22 ਰਾਹਤ ਕੇਂਦਰਾਂ ਵਿੱਚ ਕਰੀਬ 04 ਹਜ਼ਾਰ ਲੋਕ ਪੁੱਜੇ ਸਨ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹੁਣ ਤਕ 186 ਮੈਡੀਕਲ ਕੈਂਪ ਲਾਏ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੈਜ਼ੇ ਦੇ 15 ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 39 ਰੈਪਿਡ ਰਿਸਪਾਂਸ ਟੀਮਾਂ ਕਾਰਜਸ਼ੀਲ ਹਨ। ਪ੍ਰਭਾਵਿਤ ਖੇਤਰਾਂ ਵਿੱਚ ਬਦਲਵੇਂ ਕਲੋਰੀਨੇਟਿਡ ਪਾਣੀ ਦੀ ਸਪਲਾਈ ਜਾਰੀ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਉਤੇ ਹੱਲ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਲੋੜੀਂਦਾ ਸਪਲਾਈ ਸਟਾਕ ਖਰੀਦਣ ਲਈ 5 ਲੱਖ ਰੁਪਏ ਸਟੇਟ ਡਿਜ਼ਾਸਟਰ ਰਿਲੀਫ਼ ਫੰਡ ਚੋਂ ਦੇਣ ਤੋਂ ਇਲਾਵਾ ਪ੍ਰਭਾਵਿਤ ਖੇਤਰਾਂ ਵਿੱਚ ਕਲੋਰੀਨ ਗੋਲੀਆਂ ਦੀ ਵੰਡ ਕਰਨ ਤੋਂ ਇਲਾਵਾ ਬੋਤਲਬੰਦ ਵੀ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਵੱਲੋਂ ਜਾਰੀ ਨਿਰਦੇਸ਼ਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪਰਮਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਬੈਂਬੀ, ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਨਵਜੋਤ ਕੌਰ, ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਹੂਜਾ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

The post ਬਰਸਾਤ ਦੇ ਦਿਨਾਂ ‘ਚ ਲੋਕ ਪਾਣੀ ਉਬਾਲ ਕੇ ਪੀਣ ਅਤੇ ਤਾਜ਼ਾ ਬਣਾਇਆ ਖਾਣਾ ਖਾ ਕੇ ਮੌਸਮੀ ਬਿਮਾਰੀਆਂ ਤੋਂ ਕਰਨ ਬਚਾਅ: ਡਾ. ਬਲਬੀਰ ਸਿੰਘ appeared first on TheUnmute.com - Punjabi News.

Tags:
  • boil-water
  • dr-balbir-singh
  • during-rainy-days
  • eat-fresh-food
  • flood
  • health-tips
  • news
  • punjab-floods
  • punjab-health-department
  • punjab-news
  • punjab-police
  • the-unmute-breaking-news

IND vs WI Test: ਭਾਰਤ ਲਗਾਤਾਰ ਦੂਜੀ ਵਾਰ ਵੈਸਟਇੰਡੀਜ਼ ਨੂੰ ਉਸਦੇ ਘਰੇਲੂ ਮੈਦਾਨ 'ਤੇ ਕਰਨਾ ਚਾਹੇਗੀ ਕਲੀਨ ਸਵੀਪ

Tuesday 18 July 2023 01:37 PM UTC+00 | Tags: breaking-news indian-team india-vs-west-indies ind-vs-wi-test-series news queens-park-oval the-indian-team trinidad

ਐਸ.ਏ.ਐਸ.ਨਗਰ, 18 ਜੁਲਾਈ, 2023: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵੀਰਵਾਰ (20 ਜੁਲਾਈ) ਤੋਂ ਖੇਡਿਆ ਜਾਵੇਗਾ। ਭਾਰਤੀ ਟੀਮ (Indian team) ਸੀਰੀਜ਼ ‘ਚ 1-0 ਨਾਲ ਅੱਗੇ ਹੈ। ਭਾਰਤੀ ਟੀਮ ਤ੍ਰਿਨੀਦਾਦ ਦੇ ਕਵੀਨਜ਼ ਪਾਰਕ ਓਵਲ ਵਿੱਚ ਮੇਜ਼ਬਾਨ ਟੀਮ ਨੂੰ ਹਰਾਉਣ ਦੀ ਕੋਸ਼ਿਸ਼ ਕਰੇਗੀ । ਭਾਰਤ ਲਗਾਤਾਰ ਦੂਜੀ ਵਾਰ ਵੈਸਟਇੰਡੀਜ਼ ਨੂੰ ਉਸਦੇ ਘਰੇਲੂ ਮੈਦਾਨ ‘ਤੇ ਕਲੀਨ ਸਵੀਪ ਕਰਨਾ ਚਾਹੇਗੀ । ਪਿਛਲੀ ਵਾਰ 2019 ਵਿੱਚ, ਭਾਰਤ ਨੇ ਦੋ ਟੈਸਟ ਮੈਚਾਂ ਦੀ ਲੜੀ ਵਿੱਚ 2-0 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਹੁਣ ਤੱਕ 12 ਵਾਰ ਵੈਸਟਇੰਡੀਜ਼ ‘ਚ ਟੈਸਟ ਸੀਰੀਜ਼ ਖੇਡ ਚੁੱਕਾ ਹੈ। ਉਹ ਪੰਜ ਸੀਰੀਜ਼ ਜਿੱਤਣ ‘ਚ ਕਾਮਯਾਬ ਰਿਹਾ ਹੈ ।

ਭਾਰਤ ਨੇ ਆਖਰੀ ਵਾਰ 2016 ਵਿੱਚ ਤ੍ਰਿਨੀਦਾਦ ਵਿੱਚ ਟੈਸਟ ਮੈਚ ਖੇਡਿਆ ਸੀ। ਫਿਰ ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਇਸ ਨੂੰ ਡਰਾਅ ਐਲਾਨ ਦਿੱਤਾ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ ਦਿਨ ਮੀਂਹ ਕਾਰਨ 22 ਓਵਰਾਂ ਦਾ ਖੇਡ ਹੋਇਆ। ਮੇਜ਼ਬਾਨ ਟੀਮ ਨੇ ਦੋ ਵਿਕਟਾਂ ‘ਤੇ 62 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਦਿਨ ਮੀਂਹ ਕਾਰਨ ਖੇਡ ਧੋਤੀ ਗਈ। ਉਸ ਮੈਚ ਵਿੱਚ ਵੈਸਟਇੰਡੀਜ਼ ਲਈ ਓਪਨਿੰਗ ਕਰਨ ਵਾਲੇ ਕ੍ਰੇਗ ਬ੍ਰੈਥਵੇਟ ਇਸ ਵਾਰ ਟੀਮ ਦੇ ਕਪਤਾਨ ਹਨ।

ਜਿਕਰਯੋਗ ਹੈ ਕਿ ਭਾਰਤੀ ਟੀਮ (Indian team) ਇਸ ਮੈਦਾਨ ‘ਤੇ ਆਖਰੀ ਵਾਰ 1989 ‘ਚ ਹਾਰੀ ਸੀ। ਉਦੋਂ ਤੋਂ ਭਾਰਤੀ ਟੀਮ ਇੱਥੇ ਤਿੰਨ ਵਾਰ ਖੇਡ ਚੁੱਕੀ ਹੈ। ਇਨ੍ਹਾਂ ‘ਚੋਂ ਦੋ ਟੈਸਟ ਡਰਾਅ ਰਹੇ ਹਨ ਅਤੇ ਇਕ ਭਾਰਤ ਨੇ ਜਿੱਤਿਆ ਹੈ। 1997 ਅਤੇ 2016 ਵਿੱਚ ਮੈਚ ਡਰਾਅ ਰਿਹਾ। ਇਸ ਦੇ ਨਾਲ ਹੀ 2002 ‘ਚ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ ਸੀ।

The post IND vs WI Test: ਭਾਰਤ ਲਗਾਤਾਰ ਦੂਜੀ ਵਾਰ ਵੈਸਟਇੰਡੀਜ਼ ਨੂੰ ਉਸਦੇ ਘਰੇਲੂ ਮੈਦਾਨ ‘ਤੇ ਕਰਨਾ ਚਾਹੇਗੀ ਕਲੀਨ ਸਵੀਪ appeared first on TheUnmute.com - Punjabi News.

Tags:
  • breaking-news
  • indian-team
  • india-vs-west-indies
  • ind-vs-wi-test-series
  • news
  • queens-park-oval
  • the-indian-team
  • trinidad

ਚੰਡੀਗੜ੍ਹ, 18 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਮਤੀ ਮਨੁੱਖੀ ਜਾਨਾਂ ਅਤੇ ਜਾਇਦਾਦਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੀ ਮਸ਼ੀਨਰੀ ਸੂਬੇ ਵਿੱਚ ਹੜ੍ਹਾਂ (Floods) ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ। ਸੂਬੇ ਵਿੱਚ ਰਾਹਤ ਕਾਰਜਾਂ ਨੂੰ ਤੇਜ਼ ਕਰਦਿਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ 26280 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 18 ਜੁਲਾਈ ਨੂੰ ਸਵੇਰੇ 8 ਵਜੇ ਤੱਕ 1432 ਪਿੰਡ ਹੜ੍ਹ ਤੋਂ ਪ੍ਰਭਾਵਿਤ ਹਨ। ਸੂਬੇ ਵਿੱਚ ਕੁੱਲ 155 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 3828 ਲੋਕ ਠਹਿਰੇ ਹੋਏ ਹਨ।

ਜ਼ਿਕਰਯੋਗ ਹੈ ਕਿ ਤਰਨਤਾਰਨ, ਫਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸ.ਏ.ਐਸ. ਨਗਰ, ਜਲੰਧਰ, ਸੰਗਰੂਰ, ਐਸ.ਬੀ.ਐਸ. ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਬਠਿੰਡਾ ਅਤੇ ਪਠਾਨਕੋਟ ਸਮੇਤ 19 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ।

ਮਾਲ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਵਿੱਚ ਹੜ੍ਹਾਂ (Floods) ਕਾਰਨ ਕੁੱਲ 38 ਲੋਕਾਂ ਦੀ ਜਾਨ ਗਈ ਹੈ ਅਤੇ 15 ਜ਼ਖ਼ਮੀ ਹੋਏ ਹਨ ਜਦਕਿ 2 ਅਜੇ ਵੀ ਲਾਪਤਾ ਹਨ। ਪਸ਼ੂ ਪਾਲਣ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਕੁੱਲ 2198 ਪਸ਼ੂਆਂ ਦਾ ਇਲਾਜ ਕੀਤਾ ਗਿਆ ਅਤੇ 7243 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ। ਵਿਭਾਗ ਦੀਆਂ ਬਚਾਅ ਟੀਮਾਂ ਲੋੜਵੰਦ ਪਸ਼ੂਆਂ ਦੇ ਇਲਾਜ, ਫੀਡ ਸਪਲਾਈ, ਚਾਰਾ ਅਤੇ ਸਿਲੇਜ ਮੁਹੱਈਆ ਕਰਵਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਨਦੇਹੀ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਬੁਲਾਰੇ ਅਨੁਸਾਰ 458 ਰੈਪਿਡ ਰਿਸਪਾਂਸ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰਾਂ ਵਿੱਚ 244 ਮੈਡੀਕਲ ਕੈਂਪ ਲਗਾਏ ਹਨ ਅਤੇ ਓ.ਪੀ.ਡੀਜ਼. ਦੀ ਕੁੱਲ ਗਿਣਤੀ 8531 ਹੈ।

ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਡਰਾਈ ਫੂਡ ਦੇ ਪੈਕੇਟ ਵੰਡੇ ਜਾ ਰਹੇ ਹਨ। ਰੂਪਨਗਰ ਵਿੱਚ 21,971, ਪਟਿਆਲਾ ਵਿੱਚ 64,000 ਅਤੇ ਐਸ.ਏ.ਐਸ. ਨਗਰ ਵਿੱਚ 4000, ਐਸ.ਬੀ.ਐਸ. ਨਗਰ ਵਿੱਚ 5700 ਅਤੇ ਫ਼ਤਿਹਗੜ੍ਹ ਸਾਹਿਬ ਵਿੱਚ 2200 ਪੈਕੇਟ ਵੰਡੇ ਗਏ ਹਨ।

The post ਪੰਜਾਬ ਦੇ 19 ਜ਼ਿਲ੍ਹਿਆਂ ਦੇ 1432 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ, ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ appeared first on TheUnmute.com - Punjabi News.

Tags:
  • breaking-news
  • flood-relief
  • floods
  • news
  • punjab-flods
  • punjab-floods
  • punjab-government

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 8 ਅਗਸਤ ਨੂੰ ਹੋਵੇਗੀ ਭੰਗ, ਕਈ ਪਾਰਟੀਆਂ ਸਹਿਮਤ

Tuesday 18 July 2023 01:50 PM UTC+00 | Tags: breaking-news general-elections news pakistan pakistan-news pakistans-national-assembly shabaj-shairf

ਚੰਡੀਗੜ੍ਹ, 18 ਜੁਲਾਈ 2023: ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ), 13 ਪਾਰਟੀਆਂ ਦੇ ਸੱਤਾਧਾਰੀ ਗੱਠਜੋੜ ਦੀਆਂ ਦੋ ਸਭ ਤੋਂ ਮਹੱਤਵਪੂਰਨ ਪਾਰਟੀਆਂ ਪਾਕਿਸਤਾਨ ਡੈਮੋਕਰੇਟਿਕ ਅਲਾਇੰਸ (ਪੀਡੀਐਮ) ਨੇ 8 ਅਗਸਤ ਨੂੰ ਨੈਸ਼ਨਲ ਅਸੈਂਬਲੀ (National Assembly)  ਨੂੰ ਭੰਗ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਦਕਿ ਵਿਧਾਨ ਸਭਾ ਦਾ ਕਾਰਜਕਾਲ 12 ਅਗਸਤ ਤੱਕ ਹੈ।

ਇਸ ਯੋਜਨਾ ਅਨੁਸਾਰ ਨੈਸ਼ਨਲ ਅਸੈਂਬਲੀ 8 ਅਗਸਤ ਨੂੰ ਭੰਗ ਹੋ ਜਾਂਦੀ ਹੈ, ਤਾਂ ਆਮ ਚੋਣਾਂ ਅਕਤੂਬਰ ਦੇ ਅਖ਼ੀਰ ਵਿਚ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਹਨ। ਹਾਲਾਂਕਿ ਹੁਣ ਤੱਕ ਅਧਿਕਾਰਤ ਤੌਰ ‘ਤੇ ਦੋਵਾਂ ਪਾਰਟੀਆਂ ਜਾਂ ਗਠਜੋੜ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਪਾਕਿਸਤਾਨ ਦੇ ਸੰਵਿਧਾਨ ਅਨੁਸਾਰ ਜਦੋਂ ਸਰਕਾਰ ਨੈਸ਼ਨਲ ਅਸੈਂਬਲੀ (ਸਾਡੀ ਲੋਕ ਸਭਾ ਵਾਂਗ ਸੰਸਦ ਦਾ ਹੇਠਲਾ ਸਦਨ) ਭੰਗ ਕਰਨ ਦਾ ਪ੍ਰਸਤਾਵ ਪਾਸ ਕਰਦੀ ਹੈ, ਤਾਂ ਇਸ ਨੂੰ ਅੰਤਿਮ ਪ੍ਰਵਾਨਗੀ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਹੈ। ਜੇਕਰ ਰਾਸ਼ਟਰਪਤੀ ਕਿਸੇ ਕਾਰਨ ਕਰਕੇ ਇਸ ਸਾਰ ਜਾਂ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਦਿੰਦਾ ਹੈ, ਤਾਂ ਨੈਸ਼ਨਲ ਅਸੈਂਬਲੀ ਨੂੰ 48 ਘੰਟਿਆਂ ਬਾਅਦ ਭੰਗ ਮੰਨਿਆ ਜਾਂਦਾ ਹੈ।

The post ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 8 ਅਗਸਤ ਨੂੰ ਹੋਵੇਗੀ ਭੰਗ, ਕਈ ਪਾਰਟੀਆਂ ਸਹਿਮਤ appeared first on TheUnmute.com - Punjabi News.

Tags:
  • breaking-news
  • general-elections
  • news
  • pakistan
  • pakistan-news
  • pakistans-national-assembly
  • shabaj-shairf

ਦੋ ਦਿਨਾਂ ਭਾਰਤ ਦੌਰੇ 'ਤੇ ਹੋਣਗੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ

Tuesday 18 July 2023 02:06 PM UTC+00 | Tags: india-sri-lanka news pm-modi ranil-wickremesinghe sri-lanka the-unmute-breaking-news

ਚੰਡੀਗੜ੍ਹ, 18 ਜੁਲਾਈ 2023: ਸ਼੍ਰੀਲੰਕਾ (Sri Lanka) ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ 20 ਤੋਂ 21 ਜੁਲਾਈ ਤੱਕ ਭਾਰਤ ਦੇ ਅਧਿਕਾਰਤ ਦੌਰੇ ‘ਤੇ ਆਉਣਗੇ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਾ ਹੈ। ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਵਿਕਰਮਾਸਿੰਘੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ 20-21 ਜੁਲਾਈ, 2023 ਨੂੰ ਭਾਰਤ ਦਾ ਅਧਿਕਾਰਤ ਦੌਰਾ ਕਰਨਗੇ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੋਵੇਂ ਦੇਸ਼ ਇਸ ਸਾਲ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ।

ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੌਰੇ ਦੌਰਾਨ ਵਿਕਰਮਾਸਿੰਘੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਭਾਰਤੀ ਪਤਵੰਤਿਆਂ ਨਾਲ ਆਪਸੀ ਹਿੱਤਾਂ ਦੇ ਵੱਖ-ਵੱਖ ਮੁੱਦਿਆਂ ‘ਤੇ ਦੁਵੱਲੀ ਚਰਚਾ ਕਰਨਗੇ। ਇਸ ‘ਚ ਕਿਹਾ ਗਿਆ ਹੈ | ਪਿਛਲੇ ਸਾਲ ਜੁਲਾਈ ਵਿੱਚ ਗੋਟਬਾਯਾ ਰਾਜਪਕਸ਼ੇ ਨੂੰ ਨਕਦੀ ਦੀ ਤੰਗੀ ਵਾਲੇ ਸ਼੍ਰੀਲੰਕਾ ਵਿੱਚ ਇੱਕ ਜਨਤਕ ਵਿਦਰੋਹ ਦੁਆਰਾ ਬੇਦਖਲ ਕਰ ਦਿੱਤਾ ਗਿਆ ਸੀ। ਇੱਕ ਸਾਲ ਬਾਅਦ ਵਿਕਰਮਸਿੰਘੇ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ।

ਜ਼ਿਕਰਯੋਗ ਹੈ ਕਿ ਵਿਦੇਸ਼ੀ ਮੁਦਰਾ ਭੰਡਾਰ ਦੀ ਗੰਭੀਰ ਘਾਟ ਕਾਰਨ ਸ਼੍ਰੀਲੰਕਾ 2022 ਵਿੱਚ ਇੱਕ ਬੇਮਿਸਾਲ ਵਿੱਤੀ ਸੰਕਟ ਦਾ ਸ਼ਿਕਾਰ ਹੋਇਆ ਸੀ, ਜੋ ਕਿ 1948 ਵਿੱਚ ਬ੍ਰਿਟੇਨ ਤੋਂ ਆਜ਼ਾਦੀ ਤੋਂ ਬਾਅਦ ਸਭ ਤੋਂ ਭੈੜਾ ਸੀ। ਭਾਰਤ ਨੇ ਸ਼੍ਰੀਲੰਕਾ ਨੂੰ ਈਂਧਨ ਅਤੇ ਜ਼ਰੂਰੀ ਵਸਤਾਂ ਲਈ ਸਮਰਪਿਤ ਕ੍ਰੈਡਿਟ ਲਾਈਨਾਂ ਦੇ ਨਾਲ ਇੱਕ ਆਰਥਿਕ ਜੀਵਨ ਰੇਖਾ ਦੀ ਪੇਸ਼ਕਸ਼ ਕੀਤੀ।

The post ਦੋ ਦਿਨਾਂ ਭਾਰਤ ਦੌਰੇ ‘ਤੇ ਹੋਣਗੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ appeared first on TheUnmute.com - Punjabi News.

Tags:
  • india-sri-lanka
  • news
  • pm-modi
  • ranil-wickremesinghe
  • sri-lanka
  • the-unmute-breaking-news

ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਵੱਕਾਰੀ ''ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022″ ਨਾਲ ਨਵਾਜ਼ਿਆ

Tuesday 18 July 2023 02:13 PM UTC+00 | Tags: breaking-news dgp-punjab-gaurav ficci-national-road-safety-awards-2022 news nws punjab-police punjab-trafic-police traffic-wing

ਚੰਡੀਗੜ੍ਹ, 18 ਜੁਲਾਈ 2023: ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਤੇ ਬਿਹਤਰ ਬਣਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵਿੱਢੀ ਮੁਹਿੰਮ ਨੇ, ਮੰਗਲਵਾਰ ਨੂੰ ਪੰਜਾਬ ਪੁਲਿਸ (Punjab Police) ਦੇ ਟਰੈਫਿਕ ਵਿੰਗ ਨੂੰ ਰੋਡ ਸੇਫਟੀ ਇੰਟਰਵੈਂਸ਼ਨਜ਼ ਦੀ ਸ਼੍ਰੇਣੀ ਵਿੱਚ ਵੱਕਾਰੀ '' ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022'' ਨਾਲ ਸਨਮਾਨਿਤ ਕਰ ਕੇ ਸੂਬੇ ਲਈ ਨਾਮੜਾ ਖੱਟਿਆ ਹੈ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਏ.ਡੀ.ਜੀ.ਪੀ. ਟਰੈਫਿਕ ਅਮਰਦੀਪ ਸਿੰਘ ਰਾਏ ਅਤੇ ਟਰੈਫਿਕ ਵਿੰਗ ਦੀ ਸਮੁੱਚੀ ਟੀਮ ਨੂੰ ਉਨ੍ਹਾਂ ਦੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਲਈ ਵਧਾਈ ਦਿੱਤੀ, ਜਿਨ੍ਹਾਂ ਨੇ ਟਰੈਫਿਕ ਵਿੰਗ ਦੇ ਮਿਸ਼ਨ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਇਹ ਸਨਮਾਨ ਮੰਗਲਵਾਰ ਨੂੰ ਫਿਕੀ ਆਡੀਟੋਰੀਅਮ,ਫੈਡਰੇਸ਼ਨ ਹਾਊਸ, ਨਵੀਂ ਦਿੱਲੀ ਵਿਖੇ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿਕੀ) ਵੱਲੋਂ ' ਰੋਲ ਆਫ਼ ਕਾਰਪੋਰੇਟਜ਼ ਇਨ ਰੋਡ ਸੇਫਟੀ ਅਤੇ ਫਿਕੀ ਰੋਡ ਸੇਫਟੀ ਐਵਾਰਡਜ਼ 2023 ਕਾਨਫਰੰਸ ਦੌਰਾਨ ਡਾ: ਨਵਦੀਪ ਅਸੀਜਾ , ਟਰੈਫਿਕ ਸਲਾਹਕਾਰ ਪੰਜਾਬ ਅਤੇ ਡਾਇਰੈਕਟਰ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ (ਪੀ.ਆਰ.ਐੱਸ.ਟੀ.ਆਰ.ਸੀ.) ਅਤੇ ਪੀ.ਆਰ.ਐੱਸ.ਟੀ.ਆਰ.ਸੀ. ਦੇ ਵਿਗਿਆਨੀ ਸਿਮਰਨਜੀਤ ਸਿੰਘ ਨੇ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਦੀ ਤਰਫੋਂ ਸਾਂਝੇ ਤੌਰ ਤੇ ਹਾਸਲ ਕੀਤਾ ।

ਏ.ਡੀ.ਜੀ.ਪੀ. ਏ.ਐਸ. ਰਾਏ ਨੇ ਕਿਹਾ ਕਿ ਇਹ ਐਵਾਰਡ ਟਰੈਫਿਕ ਵਿੰਗ ਦੇ ਹਰ ਉਸ ਵਿਅਕਤੀ ਨੂੰ ਸਮਰਪਿਤ ਹੈ, ਜੋ ਪੰਜਾਬ ਦੀਆਂ ਸੜਕਾਂ 'ਤੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੱਕਾਰੀ ਸਨਮਾਨ ਸੜਕ ਸੁਰੱਖਿਆ ਪਹਿਲਕਦਮੀਆਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਅਤੇ ਨਾਗਰਿਕਾਂ ਲਈ ਸੁਰੱਖਿਅਤ ਸੜਕਾਂ ਬਣਾਉਣ ਸਬੰਧੀ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਟਰੈਫਿਕ ਵਿੰਗ ਪੰਜਾਬ ਨੇ ਟਰੈਫਿਕ ਦੇ ਪ੍ਰਬੰਧਨ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰਨ ਸਮਰਪਣ ਅਤੇ ਮੁਹਾਰਤ ਦਿਖਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ (Punjab Police) ਨੇ 2022 ਵਿੱਚ ਸੜਕਾਂ 'ਤੇ ਜਾਨਾਂ ਬਚਾਉਣ ਲਈ ਸਭ ਤੋਂ ਅੱਗੇ ਹੋ ਕੇ ਸੁਹਿਰਦਤਾ ਤੇ ਸਮਰਪਣ ਨਾਲ ਕੰਮ ਕੀਤਾ ਹੈ।

ਜਿਕਰਯੋਗ ਹੈ ਕਿ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ (ਪੀਆਰਐਸਟੀਆਰਸੀ) ਨੇ ਡਾਟਾ-ਡ੍ਰਿਵਨ ਡਿਸੀਜਨ ਮੇਕਿੰਗ, ਸੂਚਿਤ ਚੋਣਾਂ ਖਾਤਿਰ ਅਤੇ ਸੜਕ ਸੁਰੱਖਿਆ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਆਪਕ ਡੇਟਾ ਦੀ ਵਰਤੋਂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

The post ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਵੱਕਾਰੀ ''ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022″ ਨਾਲ ਨਵਾਜ਼ਿਆ appeared first on TheUnmute.com - Punjabi News.

Tags:
  • breaking-news
  • dgp-punjab-gaurav
  • ficci-national-road-safety-awards-2022
  • news
  • nws
  • punjab-police
  • punjab-trafic-police
  • traffic-wing

ਮਾਨਸਾ, 18 ਜੁਲਾਈ 2023: ਚਾਂਦਪੁਰਾ (Chandpura) ਬੰਨ੍ਹ ਨੇੜੇ ਘੱਗਰ 'ਚ ਪਏ ਪਾੜ ਨੂੰ ਬੰਨ੍ਹ ਕਰਨ ਲਈ ਪੰਜਾਬ ਅਤੇ ਹਰਿਆਣਾ ਸੂਬੇ ਦੀਆਂ ਸਰਕਾਰਾਂ ਦੀ ਸਹਿਮਤੀ ਨਾਲ ਫੌਜ ਦੇ ਇੰਜਨੀਅਰਾਂ ਨੇ ਜੰਗੀ ਪੱਧਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਬੰਨ੍ਹ ਹੋਣ ਨਾਲ ਬੁਢਲਾਡਾ ਹਲਕੇ ਦੇ ਬਾਕੀ ਪਿੰਡਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਜਾਵੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਮੌਕੇ ਕੀਤਾ।

ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਦੀ ਕੁਦਰਤੀ ਆਫ਼ਤ ਦੌਰਾਨ ਪ੍ਰਭਾਵਿਤ ਪਿੰਡਾਂ ਵਿਚ ਲੋਕਾਂ ਦੀ ਹਰ ਪੱਖ ਤੋਂ ਮੱਦਦ ਕੀਤੀ ਜਾ ਰਹੀ ਹੈ। ਲੋਕਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਦੇ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਸੈਨਾ ਦੀਆਂ ਟੀਮਾਂ ਦਿਨ ਰਾਤ ਤੈਨਾਤ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਪ੍ਰਕਾਰ ਦੀ ਰਾਹਤ ਮੁਹੱਈਆ ਕਰਵਾਈ ਜਾ ਰਹੀ ਹੈ।

ਉਨ੍ਹਾਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਪਾਣੀ ਨਾਲ ਘਿਰੇ ਪਿੰਡ ਰਿਉਂਦ ਕਲਾਂ ਵਿੱਚ ਜਾ ਕੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜੀਂਦਾ ਸਮਾਨ ਵੀ ਲੋਕਾਂ ਵਿਚ ਵੰਡਿਆ। ਉਨਾਂ ਪਿੰਡ ਦਸ਼ਮੇਸ਼ ਨਗਰ, ਸ਼ੇਰ ਖਾਂ ਵਾਲਾ, ਮਘਾਣੀਆਂ, ਗੰਢੂ ਖੁਰਦ, ਗੰਢੂ ਕਲਾਂ, ਲੱਖੀਵਾਲ, ਤਾਲਬ ਵਾਲਾ, ਗਾਮੀ ਵਾਲਾ, ਹਾਕਮਵਾਲਾ ਪਿੰਡਾਂ ਵਿੱਚ ਹੜ੍ਹਾਂ ਦਾ ਪਾਣੀ ਰੋਕਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਬੀਰੇਵਾਲਾ ਡੋਗਰਾ ਦੇ ਭਾਖੜਾ ਨਹਿਰ 'ਤੇ ਬਚਾਅ ਕਾਰਜਾਂ ਵਿਚ ਜੁਟੇ ਲੋਕਾਂ ਨੂੰ ਵੀ ਰਾਸ਼ਨ ਮੁਹੱਈਆ ਕਰਵਾਇਆ।

ਇਸ ਮੌਕੇ ਉਨਾਂ ਨਾਲ ਨਾਇਬ ਤਹਿਸੀਲਦਾਰ ਬਲਕਾਰ ਸਿੰਘ, ਬੇਅੰਤ ਕੌਰ ਐਸ.ਐਚ.ਓ.ਬੋਹਾ, ਆਮ ਆਦਮੀ ਪਾਰਟੀ ਦੇ ਬਲਾਕ ਬੋਹਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ੇਰਖਾਂ ਵਾਲਾ, ਕਮਲਜੀਤ ਸਿੰਘ ਬਾਵਾ, ਸ਼ਤੀਸ਼ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਸੀਨੀਅਰ ਆਗੂ ਸ਼ੁਭਾਸ਼ ਨਾਗਪਾਲ, ਗੁਰਦਰਸ਼ਨ ਸਿੰਘ ਮੰਢਾਲੀ, ਨੈਬ ਸਿੰਘ ਪ੍ਰਧਾਨ ਟਰੱਕ ਯੂਨੀਅਨ ਬੋਹਾ, ਰਮਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਬੁਢਲਾਡਾ, ਰਮਨ ਗੁੜੱਦੀ, ਵਪਾਰ ਵਿੰਗ ਦੇ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ, ਗਿੰਨੂੰ ਰਿਸ਼ੀ, ਸੰਦੀਪ ਕੁਮਾਰ, ਰਮਨ ਗੁੜੱਦੀ, ਦਲਜੀਤ ਭਾਦੜਾ, ਰਾਜਵਿੰਦਰ ਸਿੰਘ ਕਲੀਪੁਰ ਮੌਜੂਦ ਸਨ।

The post ਚਾਂਦਪੁਰਾ ਬੰਨ੍ਹ ਨੂੰ ਪੂਰਨ ਲਈ ਪੰਜਾਬ-ਹਰਿਆਣਾ ਸਰਕਾਰ ਦੀ ਸਹਿਮਤੀ 'ਤੇ ਫੌਜ ਦੇ ਇੰਜੀਨੀਅਰਾਂ ਨੇ ਕੰਮ ਆਰੰਭਿਆ appeared first on TheUnmute.com - Punjabi News.

Tags:
  • breaking-news
  • budhlada
  • budh-ram
  • chandpura
  • chandpura-ghagar
  • ghaggar
  • latest-news
  • mla-budh-ram
  • news
  • punjab-floods

ਚੰਡੀਗੜ੍ਹ, 18 ਜੁਲਾਈ 2023: ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਸੂਬੇ ਵਿੱਚ ਨਗਰ ਸੁਧਾਰ ਟਰੱਸਟਾਂ (IMPROVEMENT TRUSTS) ਦੇ ਕੰਮਕਾਜ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਅਤੇ ਮੰਗਾਂ ਦੇ ਹੱਲ ਲਈ ਟਰੱਸਟਾਂ ਦੇ ਚੇਅਰਮੈਨਾਂ ਨਾਲ ਮਿਉਂਸੀਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਮੀਟਿੰਗ ਕੀਤੀ। ਮੀਟਿੰਗ ਦਾ ਉਦੇਸ਼ ਪੰਜਾਬ ਦੇ ਵਿਕਾਸ ਲਈ ਸਹਿਯੋਗ ਨੂੰ ਵਧਾਉਣਾ ਅਤੇ ਪ੍ਰਭਾਵਸ਼ਾਲੀ ਉਪਾਵਾਂ ਦੀ ਰਣਨੀਤੀ ਬਣਾਉਣਾ ਸੀ।

ਮੀਟਿੰਗ ਦੌਰਾਨ ਟਰੱਸਟਾਂ ਦੇ ਚੇਅਰਮੈਨਾਂ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸਥਾਨਕ ਸਰਕਾਰਾਂ ਬਾਰੇ ਮੰਤਰੀ, ਬਲਕਾਰ ਸਿੰਘ ਨੇ ਚੇਅਰਮੈਨਾਂ ਨੂੰ ਵਡਮੁੱਲੀ ਮਾਰਗਦਰਸ਼ਨ ਅਤੇ ਸਮਝ ਪ੍ਰਦਾਨ ਕੀਤੀ, ਜਿਸ ਨਾਲ ਉਹ ਆਪੋ-ਆਪਣੇ ਖੇਤਰਾਂ ਵਿੱਚ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਦੇ ਯੋਗ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸ਼ਹਿਰਾਂ ਦੀ ਬਿਹਤਰ ਦਿੱਖ ਬਣਾਉਣਾ ਤੇ ਸ਼ਹਿਰ ਵਾਸੀਆਂ ਨੂੰ ਸੁਚੱਜੀਆਂ ਨਾਗਰਿਕ ਸੇਵਾਵਾਂ ਦੇਣ ਵਿੱਚ ਟਰੱਸਟਾਂ ਦਾ ਅਹਿਮ ਰੋਲ ਹੈ।

ਮੰਤਰੀ ਨੇ ਵਿਭਿੰਨ ਖੇਤਰਾਂ ਵਿੱਚ ਚੱਲ ਰਹੇ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ, ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਅਤੇ ਸਰੋਤਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਟਰੱਸਟਾਂ (IMPROVEMENT TRUSTS) ਦੇ ਚੇਅਰਮੈਨਾਂ ਨੇ ਪੰਜਾਬ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਆਉਣ ਵਾਲੀਆਂ ਪਹਿਲਕਦਮੀਆਂ ਲਈ ਆਪਣੇ ਏਜੰਡੇ ਅਤੇ ਪ੍ਰਸਤਾਵ ਵੀ ਪੇਸ਼ ਕੀਤੇ।

ਬਲਕਾਰ ਸਿੰਘ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਇੱਕ ਜੀਵੰਤ ਅਤੇ ਖੁਸ਼ਹਾਲ ਸੂਬੇ ਵਿੱਚ ਬਦਲਣ ਦੀ ਇੱਛਾ ਰੱਖਦੀ ਹੈ। ਇਸ ਅਨੁਸਾਰ ਮੰਤਰੀ ਨੇ ਟਰੱਸਟਾਂ ਦੇ ਚੇਅਰਮੈਨਾਂ ਨੂੰ ਇਸ ਟੀਚੇ ਦੀ ਪ੍ਰਾਪਤੀ ਲਈ ਇੱਕ ਦੂਜੇ ਨਾਲ ਤਾਲਮੇਲ ਕਰਕੇ ਕੰਮ ਕਰਨ ਦੀ ਸਲਾਹ ਦਿੱਤੀ। ਬਲਕਾਰ ਸਿੰਘ ਨੇ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਭਾਈਚਾਰਕ ਸ਼ਮੂਲੀਅਤ ਅਤੇ ਜਨਤਕ ਭਾਗੀਦਾਰੀ ਦੀ ਮਹੱਤਤਾ ਨੂੰ ਕੇਂਦਰਿਤ ਕੀਤਾ। ਉਨ੍ਹਾਂ ਟਿਕਾਊ ਅਤੇ ਸਮਾਵੇਸ਼ੀ ਸ਼ਹਿਰੀ ਥਾਵਾਂ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਜੋ ਸਾਰੇ ਨਿਵਾਸੀਆਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਿੱਚ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ ਅਤੇ ਸੂਬੇ ਵਿੱਚ ਤਰੱਕੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨਾਂ ਨਾਲ ਸਹਿਯੋਗ ਕਰਨਾ ਜਾਰੀ ਰੱਖੇਗਾ। ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਅਤੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਹਾਜ਼ਰ ਸਨ।

The post ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੱਲੋਂ ਵਿਕਾਸ ਕਾਰਜਾਂ ਸੰਬੰਧੀ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨਾਂ ਨਾਲ ਬੈਠਕ appeared first on TheUnmute.com - Punjabi News.

Tags:
  • balkar-singh
  • improvement-trusts
  • news
  • punjab-floods

ਐਸ.ਏ.ਐਸ.ਨਗਰ, 18 ਜੁਲਾਈ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੇਰ ਸ਼ਾਮ ਕੀਤੀ ਜਾਇਜ਼ਾ ਮੀਟਿੰਗ ਦੌਰਾਨ ਐਸ.ਐਮ.ਓਜ਼ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੇਸਾਂ ਵਿੱਚ ਆਈ ਕਮੀ ਨੂੰ ਨਿਗਰਾਨੀ ਵਿੱਚ ਢਿੱਲ ਦਾ ਕਰਨ ਨਾ ਬਣਨ ਦਿੱਤਾ ਜਾਵੇ। ਡੀ ਸੀ ਜੈਨ ਨੇ ਕਿਹਾ, "ਸਾਨੂੰ ਕਲੋਰੀਨ ਦੀਆਂ ਗੋਲੀਆਂ ਅਤੇ ਓ ਆਰ ਐਸ ਪਾਊਚਾਂ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਵੰਡ ਤੋਂ ਇਲਾਵਾ ਸੰਵੇਦਨਸ਼ੀਲ ਅਤੇ ਪ੍ਰਭਾਵਿਤ ਇਲਾਕਿਆਂ ਦੀ ਪਛਾਣ ਕਰਨ ਲਈ ਮੈਡੀਕਲ ਕੈਂਪਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ।

ਸਾਰੇ ਦਿਨ ਦੀ ਪ੍ਰਗਤੀ ਜਾਣਨ ਲਈ ਦੇਰ ਸ਼ਾਮ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਅੱਜ ਸਾਡੇ ਕੋਲ ਸਰਕਾਰੀ ਹਸਪਤਾਲਾਂ ਵਿੱਚ 84 ਮਰੀਜ਼ ਇਲਾਜ ਅਧੀਨ ਹਨ ਜਿਨ੍ਹਾਂ ਵਿੱਚ ਜ਼ਿਲ੍ਹਾ ਹਸਪਤਾਲ ਮੁਹਾਲੀ ਵਿੱਚ 70, ਡੇਰਾਬੱਸੀ ਵਿਖੇ 8, ਕੁਰਾਲੀ ਵਿਖੇ 4 ਅਤੇ ਖਰੜ ਅਤੇ ਢਕੋਲੀ ਵਿਖੇ ਇੱਕ-ਇੱਕ ਮਰੀਜ਼ ਸ਼ਾਮਲ ਹੈ।

ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਬੋਤਲਬੰਦ ਪਾਣੀ ਦੀ ਲੋੜੀਂਦੀ ਮਾਤਰਾ ਵਿੱਚ ਸਪਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਐਸ.ਐਮ.ਓਜ਼ ਨੂੰ ਪ੍ਰਭਾਵਿਤ ਖੇਤਰਾਂ ਦੇ ਹਰੇਕ ਘਰ ਵਿੱਚ ਕਲੋਰੀਨ ਦੀਆਂ ਗੋਲੀਆਂ ਵੰਡਣ ਦਾ ਕੰਮ ਭਲਕੇ ਤੱਕ ਮੁਕੰਮਲ ਕਰਨ ਲਈ ਆਖਿਆ।

ਉਨ੍ਹਾਂ ਬਲੌਂਗੀ ਤੋਂ ਸਿਹਤ ਅਤੇ ਪਰਿਵਾਰ ਮੰਤਰੀ ਡਾ: ਬਲਬੀਰ ਸਿੰਘ ਦੁਆਰਾ ਸ਼ੁਰੂ ਕੀਤੀ ਆਈ ਈ ਸੀ ਗਤੀਵਿਧੀਆਂ (ਜਾਗਰੂਕਤਾ ਮੁਹਿੰਮ) ਨੂੰ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।  ਉਨ੍ਹਾਂ ਕਿਹਾ ਕਿ ਦਸਤ ਅਤੇ ਹੈਜ਼ੇ ਤੋਂ ਬਚਾਅ ਲਈ ਬਚਾਅ ਦੇ ਉਪਾਅ ਕਰਨ ਲਈ ਲੋਕਾਂ ਨੂੰ ਬਿਮਾਰੀ ਦੇ ਲੱਛਣਾਂ ਬਾਰੇ ਜਾਗਰੂਕ ਕਰਨਾ ਮਦਦਗਾਰ ਹੋਵੇਗਾ।

ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਉਹ ਪ੍ਰਭਾਵਿਤ ਖੇਤਰਾਂ ਵਿੱਚ ਹੋਰ ਕੈਂਪ ਲਗਾਉਣ ਤਾਂ ਜੋ ਮੈਡੀਕਲ ਟੀਮਾਂ ਦੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ।  ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਖੇਤਰ ਦੇ ਲੋਕਾਂ ਦੀ ਵੱਧ ਤੋਂ ਵੱਧ ਕਵਰੇਜ ਸਾਨੂੰ ਸਮੇਂ ਸਿਰ ਬਿਮਾਰੀ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰੇਗੀ।

ਉਨ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪ੍ਰਭਾਵਿਤ ਖੇਤਰਾਂ ਦੀਆਂ ਪਾਈਪ ਲਾਈਨਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਕਿਹਾ ਤਾਂ ਜੋ ਮਿਕਸਿੰਗ ਪੁਆਇੰਟਾਂ ਦੀ ਪਛਾਣ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਦਸਤ ਅਤੇ ਹੈਜ਼ੇ ਦੇ ਫੈਲਣ ਤੋਂ ਬਚਾਉਣ ਲਈ ਹੜ੍ਹਾਂ ਦੌਰਾਨ ਕੀਤੀ ਡਿਊਟੀ ਵਾਂਗ ਕੰਮ ਕਰਨ।

The post ਐਸ.ਡੀ.ਐਮਜ਼ ਨੂੰ ਪ੍ਰਭਾਵਿਤ ਖੇਤਰਾਂ ‘ਚ ਬੋਤਲਬੰਦ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ appeared first on TheUnmute.com - Punjabi News.

Tags:
  • affected-areas
  • ashika-jain

ਡੇਰਾਬੱਸੀ/ ਐੱਸ.ਏ.ਐੱਸ. ਨਗਰ, 18 ਜੁਲਾਈ 2023: ਡੇਰਾਬੱਸੀ ਦੀ ਘੱਗਰ ਬੈਲਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਜ਼ਮੀਨਾਂ ਦਾ ਜਾਇਜ਼ਾ ਲੈਂਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਇਆ ਜਾਵੇਗਾ ਅਤੇ ਉਚਿੱਤ ਮੁਆਵਜ਼ਾ ਦਿੱਤਾ ਜਾਵੇਗਾ। ਉਹ ਅੱਜ ਸ਼ਾਮ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਪਿੰਡ ਡੇਹਰ, ਆਲਮਗੀਰ, ਟਿਵਾਣਾ, ਅਮਲਾਲਾ, ਖਜੂਰ ਮੰਡੀ ਅਤੇ ਸਾਧਾਂਪੁਰ ਦਾ ਦੌਰਾ ਕਰ ਰਹੇ ਸਨ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਹੜ੍ਹਾਂ ਦੀ ਮਾਰ ਹੇਠ ਆਈ ਸੂਬੇ ਡੀ ਖੇਤੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਦੁਖੀ ਕਿਸਾਨਾਂ ਦੀ ਮੱਦਦ ਲਈ ਅੱਗੇ ਆਵੇ ਅਤੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਦੀ ਅਗਵਾਈ ਕਰਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਸੁਤੰਤਰ ਬਣਾਉਣ ਵਿੱਚ ਜਿੱਥੇ ਯੋਗਦਾਨ ਪਾਇਆ ਉੱਥੇ ਆਪਣੇ ਨੌਜੁਆਨਾਂ ਨੂੰ  ਦੇਸ਼ ਦੀਆਂ ਸੀਮਾਵਾਂ ਦੀ ਰਾਖੀ ਤੇ ਵੀ ਲਾਇਆ। ਉਨ੍ਹਾਂ ਕਿਹਾ ਕਿ ਫਸਲਾਂ ਦੇ ਭਾਰੀ ਨੁਕਸਾਨ ਤੋਂ ਉਭਰਨ ਲਈ ਕਿਸਾਨਾਂ ਦੀ ਮਦਦ ਕਰਨ ਦਾ ਇਹ ਸਹੀ ਸਮਾਂ ਹੈ।

ਹੜ੍ਹ ਕਾਰਨ ਵੱਡੇ ਪੱਧਰ ਉੱਤੇ ਨੁਕਸਾਨੇ ਖੇਤਾਂ ਵਿੱਚ ਜਾ ਕੇ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਸ. ਖੁੱਡੀਆਂ ਨੇ ਕਿਹਾ ਕਿ ਕਦੇ ਬਹੁਤ ਹੀ ਉਪਜਾਊ ਰਹੀ ਜ਼ਮੀਨ ਅੱਜ ਘੱਗਰ ਦੀ ਮਾਰ ਨਾਲ ਘੱਗਰ ਦਾ ਹੀ ਰੂਪ ਹੋਈ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਯੋਜਨਾ ਨਹੀਂ ਬਣਾਈ ਤੇ ਨਾ ਹੀ ਘੱਗਰ ਦੇ ਕੰਢੇ ਪੱਕੇ ਕਰਨ ਲਈ ਕੋਈ ਉਪਰਾਲਾ ਕੀਤਾ ਗਿਆ।

ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਦਿਨ ਤੋਂ ਜ਼ਮੀਨੀ ਪੱਧਰ ਉੱਤੇ ਲੋਕਾਂ ਵਿਚ ਵਿਚਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਵਿੱਖ ਵਿਚ ਅਜਿਹੇ ਇੰਤਜ਼ਾਮ ਕੀਤੇ ਜਾਣਗੇ ਕਿ ਲੋਕਾਂ ਨੂੰ ਅਜਿਹੇ ਦਿਨ ਮੁੜ ਨਹੀਂ ਦੇਖਣੇ ਪੈਣਗੇ। ਉਹਨਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਦੇ ਲੋਕਾਂ ਨੇ ਇਕ ਦੂਜੇ ਦੀ ਬਾਂਹ ਫੜਨ ਵਿਚ ਕੋਈ ਕਸਰ ਨਹੀਂ ਛੱਡੀ। ਜਿਥੋਂ ਤਕ ਹੋ ਸਕਦਾ ਹੈ ਲੋਕ ਦੂਰ ਦੁਰਾਡੇ ਜਾ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ।

ਸ. ਖੁੱਡੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹਨਾਂ ਪਿੰਡਾਂ ਦੇ ਲੋਕ ਵੀ ਪ੍ਰਭਾਵਿਤ ਪਿੰਡਾਂ ਵਿਚ ਜ਼ਮੀਨਾਂ ਠੀਕ ਕਰਨ ਲਈ ਪੁੱਜ ਜਾਣਗੇ, ਜਿਹੜੇ ਪਿੰਡ ਹੜ੍ਹਾਂ ਦੀ ਮਾਰ ਤੋਂ ਬਚੇ ਹੋਏ ਹਨ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ, ਦੇਸ਼ ਦੀ ਅਜ਼ਾਦੀ ਤੇ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਪੰਜਾਬੀਆਂ ਨੇ ਹਰ ਮੁਸ਼ਕਲ ਆਪਣੇ ਪਿੰਡੇ ਉੱਤੇ ਸਹੀ ਹੈ ਤੇ ਅੱਜ ਜਦੋਂ ਪੰਜਾਬ ਨੂੰ ਕੁਦਰਤ ਦੀ ਮਾਰ ਪਈ ਹੈ ਤਾਂ ਸਾਰੇ ਦੇਸ਼ ਨੂੰ ਪੰਜਾਬ ਨਾਲ ਖੜ੍ਹਨਾ ਚਾਹੀਦਾ ਹੈ।

ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕੈਬਨਿਟ ਮੰਤਰੀ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਹਲਕਾ ਬਹੁਤ ਔਖੇ ਸਮਿਆਂ ਵਿਚੋਂ ਲੰਘ ਕੇ ਖੜ੍ਹਾ ਹੋਇਆ ਸੀ ਪਰ ਹੁਣ ਫੇਰ ਇਸ ਹਲਕੇ ਨੂੰ ਕੁਦਰਤ ਦੀ ਬਹੁਤ ਵੱਡੀ ਮਾਰ ਪਈ ਹੈ। ਇਸ ਕਰ ਕੇ ਪ੍ਰਭਾਵਿਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਜਿਸ ਸਬੰਧੀ ਕੈਬਨਿਟ ਮੰਤਰੀ ਨੇ ਹਰ ਮਦਦ ਦਾ ਭਰੋਸਾ ਦਿੱਤਾ।

ਇਸ ਮੌਕੇ ਐੱਸ ਡੀ ਐਮ ਡੇਰਾਬੱਸੀ ਸ਼੍ਰੀ ਹਿਮਾਂਸ਼ੂ ਗੁਪਤਾ, ਏ.ਐੱਸ.ਪੀ. ਦਰਪਣ ਆਹਲੂਵਾਲੀਆ ਅਤੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

The post ਖੇਤੀਬਾੜੀ ਮੰਤਰੀ ਨੇ ਡੇਰਾਬੱਸੀ ਦੀ ਘੱਗਰ ਬੈਲਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ appeared first on TheUnmute.com - Punjabi News.

Tags:
  • derabassi
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form