ਕੇਦਾਰਨਾਥ ਮੰਦਿਰ ’ਚ ਮੋਬਾਈਲ ਲਿਜਾਣ,ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਲੱਗੀ ਪਾਬੰਦੀ

ਹਾਲ ਹੀ ਵਿੱਚ ਕਈ ਵਿਵਾਦਿਤ ਵੀਡੀਓਜ਼ ਕਾਰਨ ਸੁਰਖੀਆਂ ਵਿੱਚ ਰਹੇ ਕੇਦਾਰਨਾਥ ਮੰਦਿਰ ਵਿੱਚ ਮੋਬਾਇਲ ਫੋਨ ਨਾਲ ਦਾਖਲ ਹੋਣ, ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਮੰਦਿਰ ਦੇ ਪ੍ਰਬੰਧਾਂ ਲਈ ਜ਼ਿੰਮੇਵਾਰ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਨੇ ਇਸ ਸਬੰਧ ਵਿੱਚ ਮੰਦਿਰ ਪਰਿਸਰ ਵਿੱਚ ਵੱਖ-ਵੱਖ ਥਾਵਾਂ ‘ਤੇ ਬੋਰਡ ਲਗਾ ਦਿੱਤੇ ਹਨ । ਇਨ੍ਹਾਂ ਬੋਰਡਾਂ ਵਿੱਚ ਕਿਹਾ ਗਿਆ ਹੈ ਕਿ ਮੋਬਾਇਲ ਫੋਨ ਲੈ ਕੇ ਮੰਦਿਰ ਦੇ ਅੰਦਰ ਦਾਖ਼ਲ ਨਾ ਹੋਵੋ, ਮੰਦਿਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫ਼ੀ ਦੀ ਪੂਰੀ ਤਰ੍ਹਾਂ ਮਨਾਹੀ ਹੈ ਤੇ ਤੁਸੀਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਵਿੱਚ ਹਨ।

Kedarnath Temple Committee bans
Kedarnath Temple Committee bans

ਕੁਝ ਹੋਰ ਬੋਰਡਾਂ ਵਿੱਚ ਮੰਦਿਰ ਅਤੇ ਮੰਦਿਰ ਦੇ ਪਰਿਸਰ ਵਿੱਚ ਮਾਮੂਲੀ ਕੱਪੜੇ ਪਾਉਣ ਲਈ ਕਿਹਾ ਗਿਆ ਹੈ, ਜਦੋਂ ਕਿ ਇੱਕ ਹੋਰ ਬੋਰਡ ਵਿੱਚ ਕਿਹਾ ਗਿਆ ਹੈ ਕਿ ਮੰਦਿਰ ਦੇ ਪਰਿਸਰ ਵਿੱਚ ਟੈਂਟ ਲਾਉਣਾ ਸਜ਼ਾਯੋਗ ਅਪਰਾਧ ਹੈ । ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ਗਏ ਇਨ੍ਹਾਂ ਬੋਰਡਾਂ ‘ਤੇ ਲਿਖਿਆ ਹੈ ਕਿ ਅਜਿਹਾ ਕਰਦੇ ਹੋਏ ਫੜੇ ਜਾਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਗੜ੍ਹਵਾਲ ਹਿਮਾਲਿਆ ਵਿੱਚ ਸਥਿਤ ਕੇਦਾਰਨਾਥ ਮੰਦਿਰ ਵਿੱਚ ਬਣਾਈਆਂ ਗਈਆਂ ਅਜਿਹੀਆਂ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਗਲਤ ਕਰਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ ‘ਚ ਅੱਜ ਤੇ ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਦੱਸ ਦੇਈਏ ਕਿ ਇੱਕ ਵੀਡੀਓ ਵਿੱਚ ਜਿੱਥੇ ਮੰਦਿਰ ਦੇ ਪਰਿਸਰ ਵਿੱਚ ਪੁਰਸ਼ ਦੋਸਤ ਨੂੰ ਮਹਿਲਾ ਨਾਟਕੀ ਢੰਗ ਨਾਲ ਗੋਡਿਆਂ ਦੇ ਭਰ ਬੈਠ ਕੇ ਪ੍ਰਪੋਜ਼ ਕਰਦੀ ਦਿਖਾਈ ਦਿੱਤੀ ਸੀ , ਉੱਥੇ ਹੀ ਇੱਕ ਹੋਰ ਵੀਡੀਓ ਵਿੱਚ ਇੱਕ ਔਰਤ ਮੰਦਿਰ ਦੇ ਅੰਦਰ ਨੋਟ ਉਡਾਉਂਦੀ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਵੀ ਕਈ ਲੋਕਾਂ ਨੂੰ ਕੇਦਾਰਨਾਥ ਮੰਦਿਰ ਵਿੱਚ ਕਈ ਲੋਕ ਰੀਲਾਂ ਬਣਾਉਂਦੇ ਵੀ ਨਜ਼ਰ ਆਏ । ਇਸ ਸਬੰਧੀ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਕਿਹਾ ਕਿ ਕਿਸੇ ਧਾਰਮਿਕ ਸਥਾਨ ਦੀ ਸ਼ਾਨ, ਮਾਨਤਾਵਾਂ ਅਤੇ ਪਰੰਪਰਾਵਾਂ ਹੁੰਦੀਆਂ ਹਨ ਅਤੇ ਸ਼ਰਧਾਲੂਆਂ ਨੂੰ ਉਸ ਅਨੁਸਾਰ ਵਿਹਾਰ ਕਰਨਾ ਚਾਹੀਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਕੇਦਾਰਨਾਥ ਮੰਦਿਰ ’ਚ ਮੋਬਾਈਲ ਲਿਜਾਣ,ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਲੱਗੀ ਪਾਬੰਦੀ appeared first on Daily Post Punjabi.



Previous Post Next Post

Contact Form