ਕੁੱਲੂ ‘ਚ ਫਿਰ ਫਟਿਆ ਬੱਦਲ: ਇਕ ਵਿਅਕਤ ਦੀ ਮੌ.ਤ, ਕਈ ਵਾਹਨ ਰੁੜ੍ਹੇ, ਔਰੇਂਜ ਅਲਰਟ ਜਾਰੀ

ਹਿਮਾਚਲ ਪ੍ਰਦੇਸ਼ ‘ਚ ਕੁਦਰਤ ਨੇ ਤਬਾਹੀ ਮਚਾ ਦਿੱਤੀ। ਕੁੱਲੂ ‘ਚ ਦੋ ਥਾਵਾਂ ‘ਤੇ ਬੱਦਲ ਫਟ ਗਏ। ਕੁੱਲੂ ਜ਼ਿਲ੍ਹੇ ਦੇ ਰਾਯਸਨ ਦੇ ਕਾਯਸ ਨਾਲਾ ਵਿਚ ਅੱਜ ਸਵੇਰੇ 3:55 ਵਜੇ ਬੱਦਲ ਫੱਟਿਆ। ਇਸ ਦੀ ਲਪੇਟ ‘ਚ ਆਉਣ ਨਾਲ ਇਕ ਦੀ ਮੌਤ ਹੋ ਗਈ ਹੈ। ਜਦਕਿ ਦੋ ਜ਼ਖਮੀ ਹਨ। ਬਹੁਤ ਸਾਰੇ ਵਾਹਨ ਪਾਣੀ ਵਿਚ ਵਹਿ ਗਏ ਹਨ। ਹਿਮਾਚਲ ਪ੍ਰਦੇਸ਼ ‘ਚ ਅੱਜ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਹੋਵੇਗਾ।

Cloud burst again in Kullu

ਜਾਣਕਾਰੀ ਮੁਤਾਬਕ ਕੁੱਲੂ ਥਾਣੇ ‘ਚ ਸਵੇਰੇ ਸੂਚਨਾ ਮਿਲੀ ਸੀ ਕਿ ਕੈਸ ਪਿੰਡ ਦੇ ਕੋਟਾ ਨਾਲਾ ‘ਚ ਬੱਦਲ ਫਟ ਗਿਆ ਹੈ। ਇਸ ਦੌਰਾਨ ਵਾਹਨ ਵਹਿ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਦਲ ਫਟਣ ਕਾਰਨ ਬੋਲੈਰੋ ਕੈਂਪਰ ਗੱਡੀ ਵਿਚ ਮੌਜੂਦ 04 ਵਿਅਕਤੀ ਲਪੇਟ ‘ਚ ਆਏ ਹਨ। ਇਸ ਵਿੱਚ ਇੱਕ ਵਿਅਕਤੀ ਬਾਦਲ ਸ਼ਰਮਾ (28) ਪੁੱਤਰ ਗਣੇਸ਼ ਸ਼ਰਮਾ ਪਿੰਡ ਚਾਂਸਰੀ ਜ਼ਿਲ੍ਹਾ ਕੁੱਲੂ ਦੀ ਮੌਤ ਹੋ ਗਈ।

Cloud burst again in Kullu

ਗੱਡੀ ‘ਚ ਬੈਠੇ ਹੋਰ ਦੋ ਵਿਅਕਤੀ ਖੇਮ ਚੰਦ (53) ਪੁੱਤਰ ਨਾਨਕ, ਚੰਦ ਪਿੰਡ ਬੜੋਗੀ ਕੁੱਲੂ, ਸਾਲ ਅਤੇ ਸੁਰੇਸ਼ ਸ਼ਰਮਾ (38) ਪੁੱਤਰ ਲਾਇਸ ਰਾਮ ਪਿੰਡ ਚਾਂਸਰੀ ਕੁੱਲੂ ਜ਼ਖਮੀ ਹੋ ਗਏ, ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੱਡੀ ਦਾ ਡਰਾਈਵਰ ਸੁਰੱਖਿਅਤ ਹੈ। ਇਸ ਤੋਂ ਇਲਾਵਾ ਛੇ ਹੋਰ ਵਾਹਨ ਅਤੇ ਤਿੰਨ ਦੋਪਹੀਆ ਵਾਹਨ ਨੁਕਸਾਨੇ ਗਏ ਹਨ।

ਇਹ ਵੀ ਪੜ੍ਹੋ : ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਤੋਂ 41 ਫੁੱਟ ਹੇਠਾਂ, 1641 ਫੁੱਟ ਤੱਕ ਪਹੁੰਚਿਆ ਪਾਣੀ ਦਾ ਲੇਵਲ

ਡੀਐਸਪੀ ਹੈੱਡਕੁਆਰਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਕੈਸ ਪਿੰਡ ਵਿੱਚ ਬੱਦਲ ਫਟਣ ਦੀ ਖ਼ਬਰ ਹੈ। ਇਸ ਵਿੱਚ ਇੱਕ ਦੀ ਮੌਤ ਹੋ ਗਈ ਹੈ। ਦੋ ਜ਼ਖਮੀ ਅਤੇ 9 ਵਾਹਨ ਨੁਕਸਾਨੇ ਗਏ। ਖਰਹਾਲ ਵਿੱਚ ਅੱਧੀ ਰਾਤ ਨੂੰ ਬੱਦਲ ਫਟਿਆ, ਨਾਲੇ ਵਿੱਚ ਹੜ੍ਹ ਆਉਣ ਕਾਰਨ ਨਿਉਲੀ ਸਕੂਲ ਅਤੇ ਕਈ ਘਰਾਂ ਵਿੱਚ ਪਾਣੀ ਭਰ ਗਿਆ। ਇੱਕ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਕੁੱਲੂ ‘ਚ ਫਿਰ ਫਟਿਆ ਬੱਦਲ: ਇਕ ਵਿਅਕਤ ਦੀ ਮੌ.ਤ, ਕਈ ਵਾਹਨ ਰੁੜ੍ਹੇ, ਔਰੇਂਜ ਅਲਰਟ ਜਾਰੀ appeared first on Daily Post Punjabi.



Previous Post Next Post

Contact Form