TheUnmute.com – Punjabi News: Digest for June 18, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

17 ਜੂਨ 1923: ਸਰੋਵਰ ਦੀ ਕਾਰ ਸੇਵਾ ਦੀ ਆਰੰਭਤਾ

Saturday 17 June 2023 05:37 AM UTC+00 | Tags: 17-june-1923 kar-seva news sarovar-car-service sarovar-kar-sewa sikh sri-darbar-sahib

ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ

1923 ਈਸਵੀ ਦੇ ਮੁਢਲੇ ਦਿਨਾਂ ਵਿੱਚ ਹੀ ਇਕ ਨੌਜਵਾਨ ਮਨ੍ਹਾ ਕਰਨ ਦੇ ਬਾਵਜੂਦ ਵੀ ਨਿਸ਼ਾਨ ਸਾਹਿਬ ਵਾਲੇ ਪਾਸਿਓਂ ਦੌੜ ਕੇ ਸਰੋਵਰ ਵਿੱਚ ਛਾਲ ਮਾਰਦਾ ਹੈ , ਪਰ ਮੁੜ ‘ਤਾਂਹ ਨ ਆ ਸਕਿਆ। ਜਦੋਂ ਉਸਨੂੰ ਢੂਡਣ ਲਈ ਟੋਭਿਆਂ ਨੇ ਸਰੋਵਰ ‘ਚ ਚੁਭੀਆਂ ਲਾਈਆਂ ਤਾਂ ਡੂੰਘੀ ਗਾਰ ਵਿੱਚ ਫਸੀ ਉਸ ਨੌਜਵਾਨ ਦੀ ਲਾਸ਼ ਉਹ ਵਿਚਾਰੇ ਮਸਾਂ ਕੱਢ ਕੇ ਲਿਆਏ । ਇਸ ਵਕਤ ਹੀ ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਤੋਂ ਸੇਧ ਲੈਂਦਿਆਂ ਮਤਾ ਪਾਕੇ ਸਰੋਵਰ ਦੀ ਕਾਰ ਸੇਵਾ ਕਰਨ ਦਾ ਫੈਸਲਾ ਨੇਪਰੇ ਚਾੜਿਆ।

ਇਸ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਾਸਤੇ ਮੁਖੀ ਸਿੰਘਾਂ ਦੀ ਇਕ ਕਾਰ ਸੇਵਾ ਕਮੇਟੀ ਬਣਾਈ ਗਈ। ਇਸ ਕਮੇਟੀ ਦੇ ਸਕੱਤਰ ਭਗਤ ਜਸਵੰਤ ਸਿੰਘ ਹੁਣਾ ਨੂੰ ਬਣਾਇਆ ਗਿਆ। ਇਸ ਸਾਰੇ ਕਾਰਜ ਦੀ ਦੇਖ ਰੇਖ ਮੁਖ ਰੂਪ ਵਿੱਚ ਸਿਰਦਾਰ ਤੇਜਾ ਸਿੰਘ ਸਮੁੰਦ੍ਰੀ ਕਰ ਰਹੇ ਸਨ। ਕਾਰ ਸੇਵਾ ਦੀ ਆਰੰਭਤਾ ਲਈ ੧੭ ਜੂਨ ੧੯੨੩ ਈਸਵੀ ਦਾ ਦਿਨ ਨਿਸਚਿਤ ਕੀਤਾ ਗਿਆ।ਇਸ ਬਾਰੇ ਦੂਰ ਨੇੜੇ , ਦੇਸ ਵਿਦੇਸ਼ ਤੱਕ ਸੰਗਤਾਂ ਨੂੰ ਸੂਚਨਾ ਪਹੁੰਚਦੀ ਕੀਤੀ ਗਈ।

ਸਰੋਵਰ ਦੀ ਕਾਰ ਸੇਵਾ ਦੀ ਆਰੰਭਤਾ ਤੋਂ ਪਹਿਲਾਂ ਸੰਗਤ ਦੇ ਸਹਿਯੋਗ ਨਾਲ ਹੀ ਸਰੋਵਰ ਦੇ ਵਿਚਕਾਰ ਮਿੱਟੀ ਦਾ ਬੰਨ੍ਹ ਮਾਰ ਲਿਆ ਗਿਆ ਤਾਂ ਕੇ ਇਕ ਪਾਸੇ ਸੰਗਤ ਇਸ਼ਨਾਨ ਵੀ ਕਰ ਸਕੇ ਤੇ ਦੂਜੇ ਪਾਸੇ ਦਾ ਜਲ ਸੀਮਤ ਸਾਧਨਾਂ ਨਾਲ ਕੱਢਣਾ ਸ਼ੁਰੂ ਕੀਤਾ । ਜਦ ਸਰੋਵਰ ਦਾ ਜਲ ਸਮੇਂ ਸਿਰ ਖਾਲੀ ਹੁੰਦਾ ਨ ਦਿੱਸਿਆ ਤਾਂ ਉਸ ਵਕਤ ਸੰਤ ਅਤਰ ਸਿੰਘ ਜੀ ਮਸਤੂਆਣਾ ਤੇ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਕੁਝ ਗੁਰਸਿੱਖਾਂ ਦੀ ਸਹਾਇਤਾ ਨਾਲ ਸਰੋਵਰ ਦੇ ਦੱਖਣ ਪੂਰਬੀ ਕੋਣ ਵਿੱਚ ਗੁਪਤ ਹੰਸਲੀ ਨੂੰ ਪ੍ਰਗਟ ਕਰਕੇ ਜੋ ਮਾਨਾਂ ਵਾਲੇ ਬੁੰਗੇ ਵਿੱਚ ਦੀ ਕੌਲਸਰ ਵਿਚ ਜਾ ਪੈਂਦੀ ਸੀ ਦਾ ਹੇਠੋਂ ਮੋਘਾ ਖੋਲਤਾ ਤੇ ਸਰੋਵਰ ਦਾ ਸਾਰਾ ਜਲ ਕੌਲਸਰ ਵਿੱਚ ਜੋ ਅੰਮ੍ਰਿਤ ਸਰੋਵਰ ਤੋਂ ਨੀਂਵਾਂ ਹੈ ; ਵਿੱਚ ਚਲਾ ਗਿਆ। ਹੁਣ ਅਧਾ ਸਰੋਵਰ ਕੁਝ ਧੁਪਾਂ ਨਾਲ ਖੁਸ਼ਕ ਹੋ ਗਿਆ।

ਸ਼੍ਰੋਮਣੀ ਕਮੇਟੀ ਨੇ ਇਹ ਮਤਾ ਪਾਸ ਕੀਤਾ ਸੀ ਕਿ ਪੰਜ ਪਿਆਰੇ ਸਿੰਘ , ਪੰਜ ਸੋਨੇ ਦੀਆਂ ਕਹੀਆਂ ਨਾਲ ਪੰਜ ਚਾਂਦੀ ਦੇ ਤਸਲਿਆਂ ਵਿੱਚ ਗਾਰ ਪਾ ਕੇ ਕਾਰ ਸੇਵਾ ਆਰੰਭਤਾ ਕਰਨਗੇ।ਪਰ ਕੁਝ ਗੁਰਸਿੱਖ ਇਸ ਫੈਸਲੇ ਨਾਲ ਸਹਿਮਤ ਨਹੀਂ ਸਨ ਕਿ ਸੋਨੇ ਦੀਆਂ ਕਹੀਆਂ ਤੇ ਚਾਂਦੀ ਦੇ ਤਸਲਿਆਂ ਦੀ ਵਰਤੋਂ ਹੋਵੇ।ਉਹ ਵੀ ਆਪਣੀ ਜਗ੍ਹਾ ਗ਼ਲਤ ਨਹੀਂ ਸਨ। ਪਰ ਟਕਰਾਅ ਦੀ ਸਥਿਤੀ ਉਦੋਂ ਪੈਦਾ ਹੋ ਗਈ ਜਦੋਂ ਉਹਨਾਂ ਐਲਾਨ ਕੀਤਾ ਕੇ ਕਮੇਟੀ ਵੱਲੋਂ ਨੀਯਤ ਕੀਤੇ ਪੰਜ ਪਿਆਰਿਆਂ ਤੋਂ ਪਹਿਲਾਂ ਹੀ ਟੱਕ ਲਾਕੇ ਕਾਰ ਸੇਵਾ ਆਰੰਭ ਕਰ ਦੇਣਗੇ। ਸੰਗਤ ਦੋ ਪਾਸੇ ਨ ਵੰਡੀ ਜਾਵੇ; ਇਸ ਲਈ ਹੀ ੧੬ ਜੂਨ ਨੂੰ ਸ਼ਾਮ ਦੇ ਸਮੇਂ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਸਿੱਖਾਂ ਦੀ ਭਾਰੀ ਇਕੱਤਰਤਾ ਹੋਈ; ਜਿਸਨੂੰ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਸਬੰਧੋਨ ਕੀਤਾ ਤੇ ਇਸ ਇਕੱਤਰਤਾ ਨੇ ਗੜਗੱਜ ਅਕਾਲੀ ਜੱਥੇ ਦੀ ਬਜਾਇ ਕਮੇਟੀ ਦੇ ਫੈਸਲੇ ਤੇ ਫੁੱਲ ਚੜਾਉਣ ਦਾ ਗੁਰਮਤਾ ਸੋਧਿਆ। ਅਗਲੇ ਦਿਨ ਤੇਜਾ ਸਿੰਘ ਸਮੁੰਦ੍ਰੀ ਹੁਣਾ ਦੀ ਸਮਝਦਾਰੀ ਤੇ ਲਿਆਕਤ ਸਦਕਾ ਟਕਰਾਅ ਹੋਣ ਤੋਂ ਬਚਾ ਰਿਹਾ।

ਪਿਪਲੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਥੱਲੇ , ਪੰਜ ਪਿਆਰਿਆਂ ਦੇ ਰੂਪ ਵਿੱਚ ਸਰਦਾਰ ਬਹਾਦਰ ਮਹਿਤਾਬ ਸਿੰਘ, ਸਰਦਾਰ ਤੇਜਾ ਸਿੰਘ ਚੂਹੜਕਾਣਾ, ਸੰਤ ਗੁਲਾਬ ਸਿੰਘ, ਸੋਢੀ ਪ੍ਰੀਤਮ ਸਿੰਘ ਤੇ ਸੰਤ ਸ਼ਾਮ ਸਿੰਘ ਕਰ ਰਹੇ ਸਨ। ਜਦ ਜਲੂਸ ਦਾ ਪਹਿਲਾ ਸਿਰਾ ਦਰਬਾਰ ਸਾਹਿਬ ਪੁਜ ਗਿਆ ਤਾਂ ਬਹੁਤ ਵਿੱਚ ਸੰਗਤ ਅਜੇ ਪਿਪਲੀ ਸਾਹਿਬ ਹੀ ਲਾਈਨ ਵਿੱਚ ਲੱਗਣ ਦਾ ਇੰਤਜ਼ਾਰ ਕਰ ਰਹੀ ਸੀ।ਇਕ ਅਨੁਮਾਨ ਮੁਤਾਬਕ ਇਸ ਸੇਵਾ ਵਿੱਚ ਕੋਈ ਛੇ ਲੱਖ ਸਿੱਖਾਂ ਨੇ ਭਾਗ ਲਿਆ।

ਸਰੋਵਰ ਦੀ ਕਾਰ ਸੇਵਾ ਦੀ ਆਰੰਭਤਾ

ਹਰਿ ਕੀ ਪਉੜੀ ਵਾਲੀ ਥਾਂ ਤੇ ਪੰਜ ਪਿਆਰਿਆਂ ਸੰਤ ਬਾਬਾ ਸ਼ਾਮ ਸਿੰਘ ਜੀ, ਸੰਤ ਗੁਲਾਬ ਸਿੰਘ ਘੋਲੀਆ, ਭਾਈ ਸਾਹਿਬ ਫਤਹ ਸਿੰਘ ਜੀ ਹੈੱਡ ਗ੍ਰੰਥੀ ਦਰਬਾਰ ਸਾਹਿਬ, ਬਾਬਾ ਖੜਕ ਸਿੰਘ ਪ੍ਰਧਾਨ ਐਸ ਜੀ ਪੀ ਸੀ ਤੇ ਸ.ਤੇਜਾ ਸਿੰਘ ਸਮੁੰਦਰੀ ਹੁਣਾ ਪੰਜ ਤਸਲਿਆਂ ਵਿੱਚ ਪੰਜਾਂ ਕਹੀਆਂ ਨਾਲ ਗਾਰ ਭਰਕੇ ਆਪਣੇ ਸਿਰਾਂ ਤੇ ਚੁਕ ਬਾਹਰ ਕੱਢੀ ਤੇ ਇਸ ਤਰ੍ਹਾਂ ਫਿਰ ਕਾਰ ਸੇਵਾ ਆਰੰਭ ਹੋ ਗਈ। ਮਹਾਰਾਜਾ ਪਟਿਆਲਾ ਨੇ ਵੀ ਵੱਧ ਚੜ੍ਹ ਕੇ ਕੇ ਸੇਵਾ ਕੀਤੀ।ਸੰਗਤ ਵਿਚ ਸੇਵਾ ਦਾ ਉਤਸ਼ਾਹ ਇਤਨਾ ਸੀ ਕੀ ਪਹਿਲੇ ਦੋ ਤਿੰਨ ਦਿਨਾਂ ਵਿੱਚ ਹੀ ਗਾਰ ਕੱਢ ਲਈ ਗਈ। ਪਹਿਲੇ ਦਿਨ ਲੰਗਰ ਦੀ ਤੋਟ ਆਈ ‌। ਸ਼ਹਿਰ ਦੀਆਂ ਦੁਕਾਨਾਂ ਤੇ ਵੀ ਖਾਣ ਪੀਣ ਦੀਆਂ ਚੀਜ਼ਾਂ ਮੁਕ ਗਈਆਂ।ਇਸ ਵਕਤ ਸ.ਤੇਜਾ ਸਿੰਘ ਸਮੁੰਦਰੀ ਹੁਣਾਂ ਨੇ ਵੱਖ ਵੱਖ ਥਾਵਾਂ ਤੇ ਪੜਾਅ ਕਰ ਬੈਠੀ ਸੰਗਤ ਤੱਕ ਰਾਸ਼ਨ ਪੁਚਾ ਕੇ ਸੁਨੇਹਾ ਭੇਜਿਆ ਕਿ ਆਪ ਪਕਾਓ ਵੀ ਤੇ ਦੂਜਿਆਂ ਨੂੰ ਛਕਾਓ ਵੀ ;ਇਸ ਤਰ੍ਹਾਂ ਕੋਈ ੩੦-੪੦ ਲੰਗਰ ਚੱਲ ਪਏ।

ਕਾਰ ਸੇਵਾ ਮਹੀਨਾ ਭਰ ਹੁੰਦੀ ਰਹੀ । ਸਿੱਖ ਤੇ ਇਕ ਪਾਸੇ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਬਹੁਤ ਉਤਸ਼ਾਹ ਨਾਲ ਇਥੇ ਆਣ ਕੇ ਸੇਵਾ ਕੀਤੀ। ਇਸ ਸਮੇਂ ਸਰੋਵਰ ਵਿਚੋਂ ਇਕ ੩ਮਣ ਦੇ ਲਗਭਗ ਭਾਰੀ ਦੇਗ ਮਿਲੀ, ਤਲਵਾਰਾਂ, ਦੋ ਨਾਲੀ ਬੰਦੂਕਾਂ, ਖੋਖਰੀਆਂ, ਕ੍ਰਿਪਾਨਾਂ, ਸੋਨੇ ਦੀਆਂ ਛਾਪਾਂ, ਚੱਕਰ, ਮਾਣਕ, ਸਿੱਕੇ ਆਦਿ ਮਿਲੇ।ਜੋ ਕਿਸੇ ਨੂੰ ਲੱਭਦਾ ਉਹ ਗੁਰੂ ਕੀ ਅਮਾਨਤ ਸਮਝ ਕਮੇਟੀ ਕੋਲ ਜਮ੍ਹਾਂ ਕਰਵਾ ਦਿੰਦਾ। ਸੋਨੇ ਦੀਆਂ ਕਹੀਆਂ ਤੇ ਬਾਟਿਆਂ ਲਈ ਜੋ ਸੋਨਾ ਤੇ ਚਾਂਦੀ ਸੰਗਤਾਂ ਵੱਲੋਂ ਭੇਟ ਕੀਤੀ ਗਈ ਉਸ ਵਿਚੋਂ ੩੦ ਸੇਰ ਚਾਂਦੀ ਤੇ ਥੋੜਾ ਜਿਹਾ ਜੋ ਸੋਨਾ ਬਚਿਆ ਉਹ ਵੀ ਕਮੇਟੀ ਦੇ ਸਪੁਰਦ ਕਰ ਦਿੱਤਾ ਗਿਆ।

ਇਸ ਵਕਤ ਅਖ਼ਬਾਰਾਂ ਵਿੱਚ ਇਕ ਵਿਸ਼ੇਸ਼ ਸੁਰਖੀ ਵੀ ਲੱਗੀ ਜਦ ੧੭ ਜੂਨ ਨੂੰ ਜਲੂਸ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਪਹੁੰਚਿਆ ਤਾਂ ਇਕ ਬਾਜ ਆਇਆ ਜਿਸ ਨੇ ਪਹਿਲਾਂ ਸਰੋਵਰ ਦਾ ਚੱਕਰ ਲਾਇਆ ਤੇ ਮੁੜ ਦਰਬਾਰ ਸਾਹਿਬ ਦੇ ਗੁਬੰਦ ਤੇ ਆਕੇ ਬੈਠ ਗਿਆ। ਜਦ ਸੰਗਤਾਂ ਨੇ ਇਹ ਨਜ਼ਾਰਾ ਤੱਕਿਆ ਤਾਂ ਉਹਨਾਂ ਮਹਿਸੂਸ ਕੀਤਾ ਕਿ ਜਿਵੇਂ ਇਹ ਕਲਗੀਧਰ ਪਾਤਸ਼ਾਹ ਨੇ ਭੇਜਿਆ ਹੈ । ਉਹਨਾਂ ਨੇ ਜੈਕਾਰੇ ਵੀ ਛੱਡੇ ਤੇ ਸ਼ੁਕਰਾਨਾਂ ਕੀਤਾ ਕਿ ਹੁਣ ਪਾਤਸ਼ਾਹ ਇਸ ਕਾਰਜ ਵਿੱਚ ਸਫਲਤਾ ਪ੍ਰਦਾਨ ਕਰਨਗੇ।

The post 17 ਜੂਨ 1923: ਸਰੋਵਰ ਦੀ ਕਾਰ ਸੇਵਾ ਦੀ ਆਰੰਭਤਾ appeared first on TheUnmute.com - Punjabi News.

Tags:
  • 17-june-1923
  • kar-seva
  • news
  • sarovar-car-service
  • sarovar-kar-sewa
  • sikh
  • sri-darbar-sahib

CM ਭਗਵੰਤ ਮਾਨ ਅੱਜ ਵੱਖ-ਵੱਖ ਵਿਭਾਗਾਂ 'ਚ ਨਵ-ਨਿਯੁਕਤ 419 ਮੁੰਡੇ-ਕੁੜੀਆਂ ਨੂੰ ਸੌਂਪਣਗੇ ਨਿਯੁਕਤੀ ਪੱਤਰ

Saturday 17 June 2023 05:45 AM UTC+00 | Tags: appointment-letters breaking-news chief-minister-bhagwant-mann job latest-news local-government-department news water-supply-and-sanitation-department

ਚੰਡੀਗੜ੍ਹ,17 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ 401 ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 18 ਨਵ-ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ (Appointment letters) ਸੌਂਪਣਗੇ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਾਡੀ ਤਰਜ਼ੀਹ ਹੈ, ਇਸੇ ਤਹਿਤ ਅੱਜ ਮੈਂ ਜਾ ਰਿਹਾ ਹਾਂ ਅਤੇ ਅਸੀਂ ਹੁਣ ਤੱਕ 29 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਚੁੱਕੇ ਹਾਂ ਤੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ |

The post CM ਭਗਵੰਤ ਮਾਨ ਅੱਜ ਵੱਖ-ਵੱਖ ਵਿਭਾਗਾਂ ‘ਚ ਨਵ-ਨਿਯੁਕਤ 419 ਮੁੰਡੇ-ਕੁੜੀਆਂ ਨੂੰ ਸੌਂਪਣਗੇ ਨਿਯੁਕਤੀ ਪੱਤਰ appeared first on TheUnmute.com - Punjabi News.

Tags:
  • appointment-letters
  • breaking-news
  • chief-minister-bhagwant-mann
  • job
  • latest-news
  • local-government-department
  • news
  • water-supply-and-sanitation-department

ਚੰਡੀਗੜ੍ਹ,17 ਜੂਨ 2023: ਲੁਧਿਆਣਾ (Ludhiana) ਦੀ ATM ਕੰਪਨੀ ਸੀ.ਐਮ.ਐਸ ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦੇ ਪਤੀ ਖ਼ਿਲਾਫ਼ ਲੁਕ ਆਊਟ ਸਰਕੁਲਰ ਜਾਰੀ ਕੀਤਾ ਹੈ। ਲੁਧਿਆਣਾ ਪੁਲਿਸ ਨੂੰ ਦੋਵਾਂ ਪਤੀ-ਪਤਨੀ ਦੇ ਨੇਪਾਲ ਭੱਜਣ ਦੀ ਫਿਰਾਕ 'ਚ ਹੋਣ ਦਾ ਇਨਪੁਟ ਹੈ। ਇਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਨੂੰ ਹੋਰ ਤੇਜ਼ ਕਰ ਦਿੱਤਾ ਹੈ। 8.49 ਕਰੋੜ ਦੀ ਲੁੱਟ ਮਾਮਲੇ ਵਿੱਚ ਹੁਣ ਤੱਕ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਜਿਕਰਯੋਗ ਹੈ ਕਿ ਮਨਦੀਪ ਮੋਨਾ ਪਿੰਡ ਡੇਹਲੋਂ ਦੀ ਰਹਿਣ ਵਾਲੀ ਹੈ। ਮੋਨਾ ਦੇ ਦੋ ਭਰਾ ਕਾਕਾ ਅਤੇ ਹਰਪ੍ਰੀਤ ਹਨ ਅਤੇ ਹਰਪ੍ਰੀਤ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦਕਿ ਕਾਕਾ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਦਾ ਹੈ। ਇਸਦੇ ਨਾਲ ਹੀ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਜੱਸਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਵਾਂ ਦੇ ਪੋਸਟਰ ਸ਼ਹਿਰ ਦੀਆਂ ਜਨਤਕ ਥਾਵਾਂ 'ਤੇ ਲਗਾਏ ਗਏ ਹਨ। ਪੁਲਿਸ 5.75 ਕਰੋੜ ਰੁਪਏ ਵੀ ਰਿਕਵਰ ਕੀਤੇ ਗਏ |

The post ਲੁਧਿਆਣਾ ਲੁੱਟ ਮਾਮਲਾ: ਲੁੱਟ ਦੀ ਮਾਸਟਰਮਾਈਂਡ ਮੋਨਾ ਤੇ ਉਸਦੇ ਪਤੀ ਖ਼ਿਲਾਫ਼ ਲੁਕ ਆਊਟ ਸਰਕੁਲਰ ਜਾਰੀ appeared first on TheUnmute.com - Punjabi News.

Tags:
  • breaking-news
  • ludhiana
  • mona
  • news
  • queen-mona
  • robbery

ਅੰਮ੍ਰਿਤਸਰ 17 ਜੂਨ, 2023: ਪੰਜਾਬ (Punjab) ਤੋਂ ਆਸਟ੍ਰੇਲੀਆ, ਕੁਆਲਾਲੰਪੂਰ, ਥਾਈਲੈਂਡ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆ ਦੇ ਮੁਲਕਾਂ ਨੂੰ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਇਕ ਖੁਸ਼ ਕਰਨ ਵਾਲੀ ਖਬਰ ਹੈ। ਮਾਰਚ 2020 ਵਿੱਚ ਕੋਵਿਡ ਕਾਰਨ ਬੰਦ ਹੋਈਆਂ ਮਲੇਸ਼ੀਆਂ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਏਅਰ ਏਸ਼ੀਆ ਐਕਸ ਦੀਆਂ ਕੁਆਲਾਲੰਪੁਰ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ (Flight) ਹੁਣ 3 ਸਤੰਬਰ ਤੋਂ ਮੁੜ ਸ਼ੁਰੂ ਹੋ ਰਹੀਆਂ ਹਨ।

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਕਨਵਨੀਰ ਇੰਡੀਆ ਯੋਗੇਸ਼ ਕਾਮਰਾ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਅਗਸਤ 2018 ਵਿੱਚ ਫਲਾਈ ਅੰਮਿਤਸਰ ਇਨੀਸ਼ਿਏਟਿਵ, ਅੰਮ੍ਰਿਤਸਰ ਵਿਕਾਸ ਮੰਚ ਦੇ ਯਤਨਾਂ ਸਦਕਾ ਸ਼ੁਰੂ ਹੋਣ ਵਾਲੀ ਏਅਰ ਏਸ਼ੀਆ ਐਕਸ ਦੀ ਉਡਾਣ ਹੁਣ ਮੁੜ ਹਫਤੇ ਵਿੱਚ 4 ਦਿਨ ਮਲੇਸ਼ੀਆ ਦੇ ਕੁਆਲਾਲੰਪੂਰ ਹਵਾਈ ਅੱਡੇ ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਦਾ ਸੰਚਾਲਨ ਕਰੇਗੀ।

ਉਹਨਾਂ ਦੱਸਿਆ ਕਿ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ, ਸਿਡਨੀ, ਪਰਥ ਅਤੇ ਗੋਲਡ ਕੋਸਟ ਇਹਨਾਂ ਨਵੀਆˆ ਹਵਾਈ ਉਡਾਣਾˆ ਦੇ ਸ਼ੁਰੂ ਹੋਣ ਸਦਕਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਮੁੜ ਜੋੜੇ ਜਾ ਰਹੇ ਹਨ ਜਿਸਦੇ ਚਲਦਿਆˆ ਉੱਥੇ ਵੱਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ। ਦਿੱਲੀ ਰਾਹੀਂ ਜਾਣ ਦੇ ਮੁਕਾਬਲੇ ਬਹੁਤ ਹੀ ਘੱਟ ਸਮਾਂ ਲੱਗੇਗਾ ਅਤੇ ਕਿਰਾਇਆ ਵੀ ਘੱਟ ਹੋਵੇਗਾ। ਇਸ ਦੇ ਨਾਲ ਹੀ ਨਿਊਜ਼ੀਲੈˆਡ ਦੇ ਆਕਲੈਂਡ ਤੇ ਹੋਰ ਦੱਖਣ-ਪੂਰਬੀ ਏਸ਼ੀਆ ਵਾਲੇ ਮੁਲਕਾਂ ਲਈ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ, ਜਿੱਥੇ ਕਿ ਪੰਜਾਬੀ ਵੱਡੀ ਗਿਣਤੀ ਵਿੱਚ ਸਿੱਖਿਆ, ਕੰਮ ਅਤੇ ਮਨੋਰੰਜਨ ਲਈ ਵੱਧ ਤੋˆ ਵੱਧ ਸਫ਼ਰ ਕਰਦੇ ਹਨ।

ਏਅਰਲਾਈਨ ਵਲੋਂ ਕੁਆਲਾਲੰਪੂਰ ਰਾਹੀਂ ਦੂਜੇ ਮੁਲਕਾਂ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਸੁਵਿਧਾਜਨਕ ਸੰਪਰਕ ਦੇਣ ਲਈ ਇਸ ਵਾਰ ਇਹਨਾਂ ਉਡਾਣਾਂ ਦਾ ਸੰਚਾਲਨ ਦੋ ਵੱਖ-ਵੱਖ ਸਮੇਂ ਤੇ ਕੀਤਾ ਜਾਵੇਗਾ। ਸੋਮਵਾਰ ਅਤੇ ਐਤਵਾਰ ਵਾਲੇ ਦਿਨ ਇਹ ਉਡਾਣ (Flight) ਕੁਆਲਾਲੰਪੂਰ ਤੋਂ ਸਵੇਰੇ 7:35 ਵਜੇ ਉਡਾਣ ਭਰ ਕੇ 11:00 ਵਜੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ ਦੁਪਹਿਰ 12:30 ਵਜੇ ਇੱਥੋਂ ਰਵਾਨਾ ਹੋ ਕੇ ਸ਼ਾਮ ਨੂੰ 8:55 ਵਜੇ ਵਾਪਸ ਕੁਆਲਾਲੰਪੂਰ ਪਹੁੰਚ ਜਾਵੇਗੀ। ਬੁੱਧਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਇਹ ਉਡਾਣ ਮਲੇਸ਼ੀਆ ਦੇ ਸਮੇਂ ਅਨੁਸਾਰ ਸ਼ਾਮ ਨੂੰ 8:25 ਤੇ ਰਵਾਨਾ ਹੋ ਕੇ ਰਾਤ 11:50 ਵਜੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ 1 ਘੰਟੇ 10 ਮਿੰਟ ਬਾਦ ਅਗਲੇ ਦਿਨ ਅੱਧੀ ਰਾਤ ਵੀਰਵਾਰ ਅਤੇ ਸ਼ਨੀਵਾਰ ਨੂੰ 1:00 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 9:25 ਵਜੇ ਮਲੇਸ਼ੀਆ ਪੁੱਜੇਗੀ।

ਏਅਰਲਾਈਨ ਵਲੋਂ ਇਸ ਲਈ ਆਪਣੇ 377 ਸੀਟਾਂ ਵਾਲੇ ਏਅਰਬੱਸ ਏ-330 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ ਜਿਸ ਵਿੱਚ 12 ਬਿਜ਼ਨਜ਼ ਕਲਾਸ ਸੀਟਾਂ ਵੀ ਹੁੰਦੀਆਂ ਹਨ। ਕੁਆਲਾਲੰਪੂਰ ਤੋਂ ਸਿਰਫ 2 ਤੋਂ 4 ਘੰਟੇ ਦੇ ਵਕਫੇ ਤੋਂ ਬਾਦ ਯਾਤਰੀ ਮੈਲਬੌਰਨ, ਸਿਡਨੀ, ਪਰਥ, ਗੋਲਡ ਕੋਸਟ ਅਤੇ ਹੋਰਨਾਂ ਮੁਲਕਾਂ ਲਈ ਉਡਾਣ ਲੈ ਸਕਣਗੇ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਹੁਣ ਪੰਜਾਬ ਅਤੇ ਆਸਟ੍ਰੇਲੀਆ ਦੇ ਇਹਨਾਂ ਸ਼ਹਿਰਾਂ ਵਿਚਾਲੇ ਸਿਰਫ 16 ਤੋਂ 18 ਘੰਟੇ ਦਾ ਸਮਾਂ ਲੱਗੇਗਾ। ਯਾਤਰੀ ਬੈਂਕਾਕ, ਹਾਂਗਕਾਂਗ, ਬਾਲੀ ਤੇ ਹੋਰਨਾਂ ਟੁਰਿਸਟ ਸ਼ਹਿਰਾਂ ਵਾਸਤੇ ਵੀ ਬਹੁਤ ਹੀ ਥੋੜੇ ਸਮੇਂ ਵਿਚ ਕੁਆਲਾਲੰਪੁਰ ਰਾਹੀਂ ਏਅਰ-ਏਸ਼ੀਆ ਦੀਆਂ ਉਡਾਣਾਂ ਲੈ ਸਕਣਗੇ। ਇਹਨਾਂ ਉਡਾਣਾਂ ਦੀ ਬੁਕਿੰਗ ਏਅਰ ਏਸ਼ੀਆ ਦੀ ਵੈਬਸਾਈਟ ਤੇ ਵੀ ਉਪਲੱਬਧ ਹੈ।

ਮਲੇਸ਼ੀਆ ਦੀ ਇਕ ਹੋਰ ਏਅਰਲਾਈਨ ਬੈਟਿਕ ਏਅਰ ਵਲੋਂ ਵੀ ਅੰਮ੍ਰਿਤਸਰ ਤੋਂ ਕੁਆਲਾਲੰਪੂਰ ਲਈ ਹਫਤੇ ਵਿੱਚ 4 ਦਿਨ ਅਤੇ ਸਿੰਗਾਪੁਰ ਦੀ ਸਕੂਟ ਵਲੋਂ ਹਫਤੇ ਵਿੱਚ 5 ਦਿਨ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਹਨਾਂ ਉਡਾਣਾਂ ਰਾਹੀਂ ਵੀ ਯਾਤਰੀ ਆਸਟਰੇਲੀਆ ਅਤੇ ਹੋਰਨਾਂ ਮੁਲਕਾਂ ਨੂੰ ਜਾ ਸਕਦੇ ਹਨ। ਏਅਰ ਏਸ਼ੀਆ ਦੀ ਮੁੜ ਵਾਪਸੀ ਨਾਲ ਪੰਜਾਬੀਆਂ ਨੂੰ ਹੋਰ ਵਧੇਰੇ ਵਿਕਲਪ ਮਿਲਣਗੇ ਅਤੇ ਜਿਆਦਾ ਉਡਾਣਾਂ ਹੋਣ ਨਾਲ ਕਿਰਾਇਆ ਵੀ ਘਟੇਗਾ।

ਇਨੀਸ਼ਿਏਟਿਵ ਆਗੂਆਂ ਨੇ ਦੱਸਿਆ ਕਿ ਕੋਵਿਡ ਤੋਂ ਬਾਦ ਵੱਡੀ ਗਿਣਤੀ ਵਿੱਚ ਆਸਟਰੇਲੀਆਂ ਦੇ ਪੰਜਾਬੀ ਭਾਈਚਾਰੇ ਵਲੋਂ ਏਅਰ ਏਸ਼ੀਆ ਦੀ ਅੰਮ੍ਰਿਤਸਰ ਲਈ ਉਡਾਣਾਂ (Flight) ਨੂੰ ਮੁੜ ਸ਼ੁਰੂ ਕਰਵਾਉਣ ਲਈ ਸਾਨੂੰ ਲਗਾਤਾਰ ਸੁਨੇਹੇ ਆ ਰਹੇ ਸਨ। ਇਨੀਸ਼ਿਏਟਿਵ ਵਲੋਂ ਇਸ ਉਡਾਣ ਸੇਵਾ ਨੂੰ ਮੁੜ ਸ਼ੁਰੂ ਕਰਵਾਉਣ ਲਈ ਏਅਰ ਏਸ਼ੀਆ ਐਕਸ ਦੇ ਸੀਈਓ ਬੇਨਯਾਮਿਨ ਅਤੇ ਭਾਰਤ ਵਿੱਚ ਜਨਰਲ ਮੈਨੇਜਰ ਸੁਰੇਸ਼ ਨਾਇਰ ਨਾਲ ਨਿਰੰਤਰ ਅੰਕੜੇ ਅਤੇ ਹੋਰ ਜਾਣਕਾਰੀ ਸਮੇਤ ਸੰਪਰਕ ਕੀਤਾ ਜਾ ਰਿਹਾ ਸੀ।

ਕੋਵਿਡ ਤੋਂ ਪਹਿਲਾਂ ਚੱਲ ਰਹੀਆਂ ਇਹਨਾਂ ਉਡਾਣਾਂ ਨੂੰ ਮਿਲੇ ਚੰਗੇ ਹੁਲਾਰੇ ਨੂੰ ਦੇਖਦੇ ਹੋਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਆਸਟਰੇਲੀਆਂ ਤੋਂ ਪੰਜਾਬੀ ਭਾਈਚਾਰਾ ਯਾਤਰਾ ਕਰ ਰਿਹਾ ਸੀ ਨੂੰ ਹੁਣ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਨਾ ਸਿਰਫ ਪੰਜਾਬੀ ਭਾਈਚਾਰੇ ਨੂੰ ਯਾਤਰਾ ਵਿੱਚ ਆਸਾਨੀ ਹੋਵੇਗੀ, ਅੰਮ੍ਰਿਤਸਰ ਦੇ ਸੈਰ ਸਪਾਟਾ ਉਦਯੋਗ ਨੂੰ ਵੀ ਬਹੁਤ ਫਾਇਦਾ ਪਹੁੰਚੇਗਾ।

ਗੁਮਟਾਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਵਲੋਂ 2017 ਤੋਂ ਏਅਰਪੋਰਟ ਦੇ ਅੰਕੜਿਆਂ ਅਤੇ ਹੋਰ ਜਾਣਕਾਰੀ ਨਾਲ ਦੁਨੀਆਂ ਭਰ ਦੀਆਂ ਹਵਾਈ ਕੰਪਨੀਆਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਅਗਸਤ 2018 ਵਿੱਚ ਸ਼ੁਰੂ ਹੋਈ ਇਹ ਉਡਾਣ ਇਸ ਮੁਹਿੰਮ ਦਾ ਸਿੱਧਾ ਨਤੀਜਾ ਸੀ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਗਿਣਤੀ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਨੂੰ ਵਰਤੋˆ ਵਿੱਚ ਲਿਆਉਣ ਤਾˆ ਜੋ ਵੱਧ ਤੋˆ ਵੱਧ ਏਅਰਲਾਈਨਜ਼ ਇਸ ਖਿੱਤੇ ਨੂੰ ਦੁਨੀਆˆ ਦੇ ਵੱਖ-ਵੱਖ ਹਿੱਸਿਆˆ ਨਾਲ ਜੋੜ ਸਕਣ।

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਵਾਈ ਅੱਡੇ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਪਿਛਲੇ ਲੰਮੇ ਸਮੇਂ ਤੋਂ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਸਾਨੂੰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਪਰ ਹਰ ਹਫਤੇ ਅੰਮ੍ਰਿਤਸਰ ਤੋਂ 400 ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੀ ਰਵਾਨਗੀ ਅਤੇ ਆਮਦ ਹੋਣ ਦੇ ਬਾਵਜੂਦ ਪੰਜਾਬ ਦੀਆਂ ਪਿਛਲੀਆਂ ਅਤੇ ਮੌਜੂਦਾ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ। ਅੰਮ੍ਰਿਤਸਰ ਦੁਨੀਆ ਭਰ ਦੇ 10 ਸ਼ਹਿਰਾਂ ਨਾਲ ਜੁੜਿਆ ਹੈ ਜਿਸ ਵਿੱਚ ਲੰਡਨ, ਬਰਮਿੰਘਮ, ਰੋਮ, ਮਿਲਾਨ, ਦੋਹਾ, ਦੁਬਈ, ਸ਼ਾਰਜਾਹ, ਸਿੰਗਾਪੁਰ ਵੀ ਸ਼ਾਮਲ ਹਨ।

 

 

The post ਆਸਟ੍ਰੇਲੀਆ-ਪੰਜਾਬ ਵਿਚਾਲੇ ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ, ਏਅਰ ਏਸ਼ੀਆ ਐਕਸ ਦੀ ਕੁਆਲਾਲੰਪੂਰ-ਅੰਮ੍ਰਿਤਸਰ ਉਡਾਣ ਹੋਵੇਗੀ ਸ਼ੁਰੂ appeared first on TheUnmute.com - Punjabi News.

Tags:
  • amritsar-airport
  • breaking-news
  • kuala-lumpur-amritsar-flight
  • latest-news
  • news
  • punjab

CM ਭਗਵੰਤ ਮਾਨ 5800 ਕਰੋੜ ਰੁਪਏ ਦੇ ਬਕਾਇਆ ਫੰਡ ਨੂੰ ਲੈ ਕੇ PM ਮੋਦੀ ਨਾਲ ਕਰਨਗੇ ਮੁਲਾਕਾਤ

Saturday 17 June 2023 06:24 AM UTC+00 | Tags: aam-aadmi-party bjp-government breaking-news cm-bhagwant-mann latest-news narendra-modi news nhm pm-modi punjab-government rdf rdf-fund the-unmute-breaking-news the-unmute-latest-news

ਚੰਡੀਗੜ੍ਹ,17 ਜੂਨ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਮਾਨ ਪ੍ਰਧਾਨ ਮੰਤਰੀ ਤੋਂ ਪੰਜਾਬ ਦੇ ਹਿੱਸੇ ਵਿੱਚੋਂ ਕੇਂਦਰ ਸਰਕਾਰ ਵੱਲੋਂ ਰੋਕੇ ਗਏ ਕੁੱਲ 5800 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦੀ ਮੰਗ ਕਰਨਗੇ।

ਕੇਂਦਰ ਸਰਕਾਰ ਪੰਜਾਬ ਦੇ ਪੇਂਡੂ ਵਿਕਾਸ ਫੰਡ (ਆਰਡੀਐਫ) ਦੇ 3,600 ਕਰੋੜ ਰੁਪਏ ਅਤੇ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਦੇ 600 ਕਰੋੜ ਰੁਪਏ ਬਕਾਇਆ ਹੈ। ਇਸ ਤੋਂ ਇਲਾਵਾ ਸ਼ਪੈਸ਼ਲ ਕੈਪੀਟਲ ਅਸਿਸਟੈਂਟ ਦੇ ਵੀ 1600 ਕਰੋੜ ਰੁਪਏ ਦਾ ਫੰਡ ਵੀ ਰੋਕ ਦਿੱਤਾ ਗਿਆ ਹੈ।

ਇਸ ਦੇ ਜਾਰੀ ਨਾ ਹੋਣ ਕਾਰਨ ਪੰਜਾਬ ਸਰਕਾਰ ਦੇ ਸਾਹਮਣੇ ਆਰਥਿਕ ਚੁਣੌਤੀ ਬਣੀ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਰੁਖ਼ ਕਰ ਸਕਦੀ ਹੈ । ਪਰ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਇਸ ਮੁੱਦੇ ‘ਤੇ ਚਰਚਾ ਕਰਨ ਦਾ ਫੈਸਲਾ ਕੀਤਾ ਹੈ।

The post CM ਭਗਵੰਤ ਮਾਨ 5800 ਕਰੋੜ ਰੁਪਏ ਦੇ ਬਕਾਇਆ ਫੰਡ ਨੂੰ ਲੈ ਕੇ PM ਮੋਦੀ ਨਾਲ ਕਰਨਗੇ ਮੁਲਾਕਾਤ appeared first on TheUnmute.com - Punjabi News.

Tags:
  • aam-aadmi-party
  • bjp-government
  • breaking-news
  • cm-bhagwant-mann
  • latest-news
  • narendra-modi
  • news
  • nhm
  • pm-modi
  • punjab-government
  • rdf
  • rdf-fund
  • the-unmute-breaking-news
  • the-unmute-latest-news

ਮੋਹਾਲੀ 'ਚ ਕੰਮਕਾਜੀ ਨੌਜਵਾਨ ਮਹਿਲਾ ਬੀਬੀ 'ਤੇ ਬਦਮਾਸ਼ਾਂ ਵੱਲੋਂ ਜਾਨਲੇਵਾ ਹਮਲਾ

Saturday 17 June 2023 06:37 AM UTC+00 | Tags: attack-news bibi-alisha-parashar crime deadly-attack mohali mohali-news mohali-police news punjab-news the-unmute-breaking the-unmute-breaking-news

ਮੋਹਾਲੀ ,17 ਜੂਨ, 2023: ਮੋਹਾਲੀ (Mohali) ਵਿੱਚ ਬੀਤੀ ਦੇਰ ਰਾਤ ਇਕ ਕੰਮਕਾਜੀ ਨੌਜਵਾਨ ਮਹਿਲਾ ਬੀਬੀ ਅਲੀਸ਼ਾ ਪਰਾਸ਼ਰ 'ਤੇ ਦੋ ਅਣਪਛਾਤੇ ਬਦਮਾਸ਼ਾਂ ਨੇ ਬੇਸਬਾਲ ਬੈਟ ਅਤੇ ਹਾਕੀਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਇਸ ਹਮਲੇ ਵਿਚ ਅਲੀਸ਼ਾ ਪਰਾਸ਼ਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਦੇਰ ਰਾਤ ਕੰਪਨੀ ਦੀ ਕੈਬ ‘ਚ ਪਹੁੰਚੀ ਤਾਂ ਗੇਟ ‘ਤੇ ਹੀ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ |

ਇਸ ਹਮਲੇ ਵਿੱਚ ਅਲੀਸ਼ਾ ਦੀਆਂ ਦੋਵੇਂ ਬਾਹਾਂ ਵਿੱਚ ਮਲਟੀਪਲ ਫ੍ਰੈਕਚਰ ਆਏ ਹਨ ਅਤੇ ਫੇਜ਼-6 ਸਥਿਤ ਹਸਪਤਾਲ ਵਿਚ ਜ਼ੇਰੇ ਇਲਾਜ ਹਨ | ਪ੍ਰਾਪਤ ਜਾਣਕਰੀ ਅਨੁਸਾਰ ਅਲੀਸ਼ਾ ਪਰਾਸ਼ਰ ਇੰਡਸਟਰੀ ਇਲਾਕੇ ਵਿਚ ਨੈਕ ਗਲੋਬਲ ਨਾਂ ਦੀ ਕੰਪਨੀ ਵਿਚ ਨੌਕਰੀ ਕਰਦੀ ਹੈ |

The post ਮੋਹਾਲੀ ‘ਚ ਕੰਮਕਾਜੀ ਨੌਜਵਾਨ ਮਹਿਲਾ ਬੀਬੀ ‘ਤੇ ਬਦਮਾਸ਼ਾਂ ਵੱਲੋਂ ਜਾਨਲੇਵਾ ਹਮਲਾ appeared first on TheUnmute.com - Punjabi News.

Tags:
  • attack-news
  • bibi-alisha-parashar
  • crime
  • deadly-attack
  • mohali
  • mohali-news
  • mohali-police
  • news
  • punjab-news
  • the-unmute-breaking
  • the-unmute-breaking-news

ਸੱਤ ਮਹੀਨੇ ਪਹਿਲਾਂ ਪਤਨੀ ਨਾਲ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Saturday 17 June 2023 06:55 AM UTC+00 | Tags: breaking-news canada canada-news heart-attack news punjab-news punjab-youth-in-canada the-unmute-breaking-news the-unmute-latest-news

ਤਰਨ ਤਾਰਨ, 17 ਜੂਨ 2023: ਕੈਨੇਡਾ (Canada) ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਸੱਤ ਮਹੀਨੇ ਪਹਿਲਾਂ ਪਤਨੀ ਨਾਲ ਕੈਨੇਡਾ ਗਏ ਨੌਜਵਾਨ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਨਵਜੋਤ ਸਿੰਘ ਸੱਤ ਮਹੀਨੇ ਪਹਿਲਾਂ ਪਤਨੀ ਰਮਨਦੀਪ ਕੌਰ ਨਾਲ ਕੈਨੇਡਾ ਗਿਆ ਸੀ।

ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਨਵਜੋਤ ਸਿੰਘ ਨੇ ਆਪਣੀ ਭੈਣ ਕਮਲਜੀਤ ਕੌਰ ਨੂੰ ਫੋਨ ਕਰਕੇ ਪਰਿਵਾਰ ਦਾ ਹਾਲ ਚਾਲ ਜਾਣਿਆ। ਕਮਲਜੀਤ ਨਾਲ ਫੋਨ ‘ਤੇ ਗੱਲ ਕਰਦਿਆਂ ਨਵਜੋਤ ਨੇ ਕਿਹਾ ਕਿ ਉਹ ਹੁਣ ਇਸ਼ਨਾਨ ਕਰਨ ਜਾ ਰਿਹਾ ਹੈ। ਨਵਜੋਤ ਕਰੀਬ 15 ਮਿੰਟ ਤੱਕ ਵਾਸ਼ਰੂਮ ਤੋਂ ਬਾਹਰ ਨਹੀਂ ਆਇਆ, ਬਾਅਦ ‘ਚ ਪਤਾ ਲਗਾ ਨਵਜੋਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ |

ਜਦੋਂ ਉਸ ਦੀ ਪਤਨੀ ਰਮਨਦੀਪ ਨੇ ਇਸ ਦੀ ਸੂਚਨਾ ਪਿੰਡ ਢੋਟੀਆਂ ਦੀ ਰਹਿਣ ਵਾਲੀ ਆਪਣੀ ਮਾਤਾ ਜਸਬੀਰ ਕੌਰ ਨੂੰ ਦਿੱਤੀ ਤਾਂ ਉਹ ਬੇਹੋਸ਼ ਹੋ ਗਈ। ਪਰਿਵਾਰ ਹੁਣ ਨਵਜੋਤ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਿਹਾ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ | ਪਰਿਵਾਰਕ ਮੈਬਰਾਂ ਨੇ ਪੰਜਾਬ ਸਰਕਾਰ ਤੋਂ ਪੁਕਾਰ ਲਗਾਈ ਹੈ ਕਿ ਜਲਦ ਤੋਂ ਜਲਦ ਨਵਜੋਤ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਵਿੱਚ ਮੱਦਦ ਕੀਤੀ ਜਾਵੇ, ਤਾਂ ਜੋ ਪਰਿਵਾਰਕ ਮੈਬਰ ਅੰਤਿਮ ਰਸ਼ਮਾਂ ਪੂਰੀ ਕਰ ਸਕਣ |

The post ਸੱਤ ਮਹੀਨੇ ਪਹਿਲਾਂ ਪਤਨੀ ਨਾਲ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ appeared first on TheUnmute.com - Punjabi News.

Tags:
  • breaking-news
  • canada
  • canada-news
  • heart-attack
  • news
  • punjab-news
  • punjab-youth-in-canada
  • the-unmute-breaking-news
  • the-unmute-latest-news

ਲੁਧਿਆਣਾ ਤੋਂ ਬਾਅਦ ਹੁਣ ਜਲੰਧਰ 'ਚ ਗੈਸ ਲੀਕ ਦਾ ਮਾਮਲਾ ਆਇਆ ਸਾਹਮਣੇ

Saturday 17 June 2023 07:06 AM UTC+00 | Tags: breaking-news gas-leak jalandhar latest-news ludhiana new-dasmesh-nagar-near news punjab-news the-unmute-breaking the-unmute-breaking-news

ਚੰਡੀਗੜ੍ਹ, 17 ਜੂਨ 2023: ਲੁਧਿਆਣਾ ਤੋਂ ਬਾਅਦ ਹੁਣ ਜਲੰਧਰ (Jalandhar) ਦੀ ਇੱਕ ਫੈਕਟਰੀ ਵਿੱਚੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਲਾਡੋਵਾਲੀ ਰੋਡ ਨੇੜੇ ਨਿਊ ਦਸਮੇਸ਼ ਨਗਰ ‘ਚ ਬਰਫ਼ ਫੈਕਟਰੀ ‘ਚੋਂ ਗੈਸ ਲੀਕ ਹੋ ਗਈ, ਜਿਸ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ। ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਨੂੰ ਸਾਹ ਲੈਣ ‘ਚ ਦਿੱਕਤ ਆਉਣ ਲੱਗੀ ਅਤੇ ਅੱਖਾਂ ‘ਚ ਜਲਨ ਹੋਣ ਲੱਗੀ। ਇਸ ਦੇ ਨਾਲ ਹੀ ਕੁਝ ਲੋਕਾਂ ਦੀ ਸਿਹਤ ਵੀ ਖਰਾਬ ਹੋਣ ਦੀ ਖ਼ਬਰ ਹੈ |

ਇਲਾਕਾ ਵਾਸੀਆਂ ਨੇ ਦੱਸਿਆ ਕਿ ਰਾਤ 8 ਵਜੇ ਤੋਂ ਗੈਸ ਲੀਕ ਹੋ ਰਹੀ ਹੈ। ਇਸ ਗੈਸ ਕਾਰਨ ਸਾਡੀਆਂ ਅੱਖਾਂ ‘ਚ ਜਲਣ ਸ਼ੁਰੂ ਹੋ ਗਈ ਅਤੇ ਸਾਹ ਲੈਣ ‘ਚ ਤਕਲੀਫ ਹੋਣ ਲੱਗੀ, ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਉਲਟੀਆਂ ਵੀ ਹੋਣ ਲੱਗੀਆਂ। ਦਸਮੇਸ਼ ਨਗਰ ਦੇ ਮਨਿੰਦਰ ਸ਼ਿੰਪੂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਦਸਮੇਸ਼ ਨਗਰ ਵਿੱਚ ਸੂਰਿਆ ਕੋਲਡ ਸਟੋਰ ਹੈ ਜਿੱਥੋਂ ਹਰ 10 ਦਿਨਾਂ ਬਾਅਦ ਗੈਸ ਲੀਕ ਹੁੰਦੀ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਕੋਲਡ ਸਟੋਰ ਦੇ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਉਸ ਦੀ ਫੈਕਟਰੀ ਵਿੱਚੋਂ ਕੋਈ ਗੈਸ ਲੀਕ ਨਹੀਂ ਹੋਈ। ਗਟਰ ਦੀ ਬਲੋਕਕੇਜ ਹੋਣ ਕਾਰਨ ਗੈਸ ਲੀਕ ਹੋ ਰਹੀ ਹੈ।

The post ਲੁਧਿਆਣਾ ਤੋਂ ਬਾਅਦ ਹੁਣ ਜਲੰਧਰ ‘ਚ ਗੈਸ ਲੀਕ ਦਾ ਮਾਮਲਾ ਆਇਆ ਸਾਹਮਣੇ appeared first on TheUnmute.com - Punjabi News.

Tags:
  • breaking-news
  • gas-leak
  • jalandhar
  • latest-news
  • ludhiana
  • new-dasmesh-nagar-near
  • news
  • punjab-news
  • the-unmute-breaking
  • the-unmute-breaking-news

ਵਿਸ਼ੇਸ਼ ਸਾਰੰਗਲ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਜੋਂ ਸਾਂਭਿਆ ਅਹੁਦਾ

Saturday 17 June 2023 07:33 AM UTC+00 | Tags: breaking-news cm-bhagwant-mann deputy-commissioner-of-jalandhar ias-vishesh-sarangal jalandhar jalandhar-dc latest-news news punjab-police vishesh-sarangal

ਜਲੰਧਰ, 17 ਜੂਨ 2023: ਜਲੰਧਰ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ (Vishesh Sarangal) ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਉਨ੍ਹਾਂ ਦਾ ਕਪੂਰਥਲਾ ਤੋਂ ਤਬਾਦਲਾ ਕੀਤਾ ਸੀ | ਇਸ ਮੌਕੇ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰਾ, ਪਾਰਦਰਸ਼ੀ, ਪ੍ਰਭਾਵੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਨੂੰ ਸਭ ਤੋਂ ਵੱਧ ਤਰਜੀਹ ਦੇਣਗੇ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਤਰੀਕੇ ਨਾਲ ਹਰ ਸੁਵਿਧਾ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣਗੇ। ਦੱਸ ਦਈਏ ਕਿ ਵਿਸ਼ੇਸ਼ ਸਾਰੰਗਲ ਜੋ ਕਿ 2013 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ। ਉਨ੍ਹਾਂ ਕਿਹਾ ਕਿ ਰਾਜ ਦੀ ਖ਼ੇਡਾਂ ਅਤੇ ਮੀਡੀਆ ਦੀ ਰਾਜਧਾਨੀ ਜਲੰਧਰ ਦੀ ਸੇਵਾ ਕਰਨਾ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ। ਸਾਰੰਗਲ ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਉਨ੍ਹਾਂ ਦਾ ਗ੍ਰਹਿ ਸ਼ਹਿਰ ਹੈ ਅਤੇ ਉਹ ਜ਼ਿਲ੍ਹੇ ਦੀਆਂ ਸਮੱਸਿਆਵਾਂ ਅਤੇ ਖੂਬੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ।

The post ਵਿਸ਼ੇਸ਼ ਸਾਰੰਗਲ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਜੋਂ ਸਾਂਭਿਆ ਅਹੁਦਾ appeared first on TheUnmute.com - Punjabi News.

Tags:
  • breaking-news
  • cm-bhagwant-mann
  • deputy-commissioner-of-jalandhar
  • ias-vishesh-sarangal
  • jalandhar
  • jalandhar-dc
  • latest-news
  • news
  • punjab-police
  • vishesh-sarangal

ਫੇਸਬੁੱਕ 'ਤੇ ਲਾਈਵ ਹੋ ਕੇ ਕੁਹਾੜੀ ਨਾਲ ਹਮਲਾ ਕਰਕੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

Saturday 17 June 2023 07:49 AM UTC+00 | Tags: breaking-news gandoh-police jammu-and-kashmir jammu-news latest-news murder murder-case news

ਚੰਡੀਗੜ੍ਹ, 17 ਜੂਨ 2023: ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਫੇਸਬੁੱਕ ‘ਤੇ ਲਾਈਵ ਬੇਰਹਿਮੀ ਨਾਲ ਕਤਲ (Murder) ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਘਟਨਾ ਦੇ ਚਾਰ ਘੰਟੇ ਬਾਅਦ ਹੀ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਡੋਡਾ ਦੇ ਪਿੰਡ ਭਲੇਸਾ ਦੇ ਚੌਵਰੀ ‘ਚ ਪੱਥਰ ਕੱਢਣ ਨੂੰ ਲੈ ਕੇ ਹੋਏ ਝਗੜੇ ‘ਚ ਇਕ ਵਿਅਕਤੀ ‘ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੰਦਲਾਲ ਪੁੱਤਰ ਰਾਮ ਕ੍ਰਿਸ਼ਨ ਡੋਸਾ ਗੰਡੋਹ ਦਾ ਰਹਿਣ ਵਾਲਾ ਸੀ।

ਡੋਡਾ ਪੁਲਿਸ ਅਨੁਸਾਰ ਗੰਡੋਹ ਪੁਲਿਸ ਨੂੰ ਪਤਾ ਲੱਗਾ ਕਿ ਪਵਨ ਕੁਮਾਰ ਵਾਸੀ ਚੌਵਰੀ ਗੰਡੋਹ ਨੇ ਨੰਦਲਾਲ ‘ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਸਮੇਂ ਉਹ ਫੇਸਬੁੱਕ ‘ਤੇ ਲਾਈਵ ਸੀ ਅਤੇ ਕਈ ਲੋਕਾਂ ਨੇ ਇਸ ਘਟਨਾ ਨੂੰ ਲਾਈਵ ਦੇਖਿਆ।

ਇਸ ਘਟਨਾ ‘ਚ ਚੌਵਰੀ ਗੰਡੋਹ ਨਿਵਾਸੀ ਅੰਜੂ ਦੇਵੀ ਪਤਨੀ ਚੰਦਰ ਪ੍ਰਕਾਸ਼ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਡੋਡਾ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੇ ਕੁਹਾੜੀ ਨਾਲ ਖੁਦ ਨੂੰ ਵੀ ਜ਼ਖਮੀ ਕਰ ਲਿਆ ਸੀ। ਮੁਲਜ਼ਮਾਂ ਖ਼ਿਲਾਫ਼ ਗੰਡੋਹ ਥਾਣੇ ਵਿੱਚ ਧਾਰਾ 302, 307, 342 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਪੁਲਿਸ ਦਾ ਕਹਿਣਾ ਹੈ ਕਿ ਪੂਰੀ ਜਾਂਚ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।

The post ਫੇਸਬੁੱਕ ‘ਤੇ ਲਾਈਵ ਹੋ ਕੇ ਕੁਹਾੜੀ ਨਾਲ ਹਮਲਾ ਕਰਕੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ appeared first on TheUnmute.com - Punjabi News.

Tags:
  • breaking-news
  • gandoh-police
  • jammu-and-kashmir
  • jammu-news
  • latest-news
  • murder
  • murder-case
  • news

ਲੁਧਿਆਣਾ ਲੁੱਟ ਕਾਂਡ ਦੀ ਮਾਸਟਰਮਾਈਂਡ ਮੋਨਾ ਤੇ ਉਸਦਾ ਪਤੀ ਪੁਲਿਸ ਵੱਲੋਂ ਗ੍ਰਿਫਤਾਰ

Saturday 17 June 2023 07:53 AM UTC+00 | Tags: breaking-news cm-bhagwant-mann cms-atm-company cms-cash-robbery-case latest-news mandeep-kaur-alias-mona mandeep-kaur-mona mastermind mona news punjab-police robbery-case the-unmute-breaking-news the-unmute-latest-news uttarakhand

ਚੰਡੀਗੜ੍ਹ, 17 ਜੂਨ 2023: ਲੁਧਿਆਣਾ ‘ਚ ਕੁਝ ਦਿਨ ਪਹਿਲਾਂ ਹੋਈ ਕਰੋੜਾਂ ਦੀ ਲੁੱਟ ਕਾਂਡ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ 6 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਮਨਦੀਪ ਕੌਰ ਦੇ ਨਾਲ-ਨਾਲ ਉਸ ਦੇ ਪਤੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਇਨ੍ਹਾਂ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦੇ ਪਤੀ ਖ਼ਿਲਾਫ਼ ਲੁਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ | ਇਸ ਮਾਮਲੇ ਵਿੱਚ ਪੁਲਿਸ 5.75 ਕਰੋੜ ਰੁਪਏ ਵੀ ਰਿਕਵਰ ਕਰ ਚੁੱਕੀ ਹੈ |

 

The post ਲੁਧਿਆਣਾ ਲੁੱਟ ਕਾਂਡ ਦੀ ਮਾਸਟਰਮਾਈਂਡ ਮੋਨਾ ਤੇ ਉਸਦਾ ਪਤੀ ਪੁਲਿਸ ਵੱਲੋਂ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • cm-bhagwant-mann
  • cms-atm-company
  • cms-cash-robbery-case
  • latest-news
  • mandeep-kaur-alias-mona
  • mandeep-kaur-mona
  • mastermind
  • mona
  • news
  • punjab-police
  • robbery-case
  • the-unmute-breaking-news
  • the-unmute-latest-news
  • uttarakhand

ਅਜੀਤ ਡੋਵਾਲ ਨੇ ਸੁਭਾਸ਼ ਚੰਦਰ ਬੋਸ ਨੂੰ ਕੀਤਾ ਯਾਦ, ਕਿਹਾ-ਦੇਸ਼ ਨੂੰ ਰਾਜਨੀਤਿਕ ਅਧੀਨਗੀ ਤੋਂ ਮੁਕਤ ਕਰਨਾ ਚਾਹੁੰਦੇ ਸਨ ਨੇਤਾ ਜੀ

Saturday 17 June 2023 08:21 AM UTC+00 | Tags: breaking-news fight-for-freedom freedom-fighter india netaji neta-ji netaji-subhash-chandra-bose news nsa-ajit-doval subhash-chandra-bose

ਚੰਡੀਗੜ੍ਹ, 17 ਜੂਨ 2023: ਐਨਐਸਏ ਅਜੀਤ ਡੋਵਾਲ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ (Subhash Chandra Bose) ਨੂੰ ਯਾਦ ਕੀਤਾ, ਜਿਨ੍ਹਾਂ ਨੇ ਤੁਮ ਮੁਝੇ ਖੂਨ ਦੋ, ਮੈਂ ਤੁਮਹੇ ਅਜ਼ਾਦੀ ਦੂੰਗਾ, ਜੈ ਹਿੰਦ ਵਰਗੇ ਕਈ ਨਾਅਰਿਆਂ ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਨਵੀਂ ਊਰਜਾ ਭਰੀ। ਉਨ੍ਹਾਂ ਕਿਹਾ ਕਿ ਨੇਤਾ ਜੀ ਕਹਿੰਦੇ ਸਨ ਕਿ ਉਹ ਕਿਸੇ ਵੀ ਚੀਜ਼ ਲਈ ਆਜ਼ਾਦੀ ਨਾਲ ਸਮਝੌਤਾ ਨਹੀਂ ਕਰਨਗੇ ਅਤੇ ਉਨ੍ਹਾਂ ਨੇ ਕੀਤਾ ਵੀ ਨਹੀਂ ।

ਅਜੀਤ ਡੋਭਾਲ ਨੇ ਕਿਹਾ ਕਿ ਨੇਤਾ ਜੀ (Subhash Chandra Bose) ਦਾ ਜੀਵਨ ਅਤੇ ਦੇਸ਼ ਲਈ ਉਨ੍ਹਾਂ ਦੀ ਕੁਰਬਾਨੀ ਅੱਜ ਵੀ ਨੌਜਵਾਨਾਂ ਲਈ ਪ੍ਰੇਰਨਾਦਾਇਕ ਹੈ। ਨੇਤਾ ਜੀ ਨਾ ਸਿਰਫ ਇਸ ਦੇਸ਼ ਨੂੰ ਰਾਜਨੀਤਿਕ ਅਧੀਨਗੀ ਤੋਂ ਮੁਕਤ ਕਰਨਾ ਚਾਹੁੰਦੇ ਸਨ, ਬਲਕਿ ਲੋਕਾਂ ਦੀ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਮਾਨਸਿਕਤਾ ਨੂੰ ਬਦਲਣਾ ਚਾਹੁੰਦੇ ਸਨ। ਉਹ ਕਹਿੰਦੇ ਸੀ ਕਿ ਲੋਕਾਂ ਨੂੰ ਅਕਾਸ਼ ਵਿੱਚ ਉੱਡਦੇ ਪੰਛੀਆਂ ਵਾਂਗ ਆਜ਼ਾਦ ਮਹਿਸੂਸ ਕਰਨਾ ਚਾਹੀਦਾ ਹੈ।

ਦੱਸ ਦਈਏ ਕਿ ਐਨਐਸਏ ਡੋਭਾਲ ਦਿੱਲੀ ਵਿੱਚ ਇੱਕ ਪ੍ਰੋਗਰਾਮ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਇਹ ਸਭ ਕਹਿ ਰਹੇ ਸਨ। ਉਨ੍ਹਾਂ ਕਿਹਾ ਕਿ 1928 ਵਿੱਚ ਜਦੋਂ ਲੋਕ ਇਹ ਗੱਲ ਕਰਨ ਲੱਗੇ ਕਿ ਆਜ਼ਾਦੀ ਲਈ ਕੌਣ ਲੜੇਗਾ ਤਾਂ ਬੋਸ ਨੇ ਅੱਗੇ ਆ ਕੇ ਕਿਹਾ, “ਮੈਂ ਆਪਣੇ ਦੇਸ਼ ਲਈ ਲੜਾਂਗਾ।” ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਨੂੰ ਆਜ਼ਾਦ ਪੰਛੀਆਂ ਵਾਂਗ ਮਹਿਸੂਸ ਕਰਨ ਦੀ ਲੋੜ ਹੈ।

The post ਅਜੀਤ ਡੋਵਾਲ ਨੇ ਸੁਭਾਸ਼ ਚੰਦਰ ਬੋਸ ਨੂੰ ਕੀਤਾ ਯਾਦ, ਕਿਹਾ-ਦੇਸ਼ ਨੂੰ ਰਾਜਨੀਤਿਕ ਅਧੀਨਗੀ ਤੋਂ ਮੁਕਤ ਕਰਨਾ ਚਾਹੁੰਦੇ ਸਨ ਨੇਤਾ ਜੀ appeared first on TheUnmute.com - Punjabi News.

Tags:
  • breaking-news
  • fight-for-freedom
  • freedom-fighter
  • india
  • netaji
  • neta-ji
  • netaji-subhash-chandra-bose
  • news
  • nsa-ajit-doval
  • subhash-chandra-bose

CM ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ 'ਚ ਨਵ-ਨਿਯੁਕਤ 419 ਮੁੰਡੇ-ਕੁੜੀਆਂ ਨੂੰ ਸੌਂਪੇ ਨਿਯੁਕਤੀ ਪੱਤਰ

Saturday 17 June 2023 08:28 AM UTC+00 | Tags: aam-aadmi-party appointment-letters breaking-news cm-bhagwant-mann jobs latest-news local-government-department local-government-department-punjab news punjab-government the-unmute-breaking-news the-unmute-punjabi-news water-supply-and-sanitation-department

ਚੰਡੀਗੜ੍ਹ, 17 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ 401ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ 18 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ (Appointment letters) ਵੰਡੇ, ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ 419 ਘਰਾਂ ਦੇ ਜੀਆਂ ਤੇ ਨੌਜਵਾਨਾਂ ਦੇ ਸੁਪਨਿਆਂ ਨੂੰ ਬੂਰ ਪਿਆ, ਸਥਾਨਕ ਸਰਕਾਰਾਂ ਵਿਭਾਗ ਦੇ 401 ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ 18 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਗਏ ਹਨ, ਸਾਰਿਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਸ਼ੁਭਕਾਮਨਾਵਾਂ |

Image

 

The post CM ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ 'ਚ ਨਵ-ਨਿਯੁਕਤ 419 ਮੁੰਡੇ-ਕੁੜੀਆਂ ਨੂੰ ਸੌਂਪੇ ਨਿਯੁਕਤੀ ਪੱਤਰ appeared first on TheUnmute.com - Punjabi News.

Tags:
  • aam-aadmi-party
  • appointment-letters
  • breaking-news
  • cm-bhagwant-mann
  • jobs
  • latest-news
  • local-government-department
  • local-government-department-punjab
  • news
  • punjab-government
  • the-unmute-breaking-news
  • the-unmute-punjabi-news
  • water-supply-and-sanitation-department

ਫਿਲਮ 'ਆਦਿਪੁਰਸ਼' ਖ਼ਿਲਾਫ਼ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ, ਲੋਕਾਂ ਨੇ ਬੈਨ ਲਗਾਉਣ ਦੀ ਕੀਤੀ ਮੰਗ

Saturday 17 June 2023 08:44 AM UTC+00 | Tags: adipurush adipurush-boycott bollywood breaking-news delhi-high-court film hindu latest-news new-movie news punjabi-news punjab-news the-unmute-breaking-news the-unmute-news

ਚੰਡੀਗੜ੍ਹ, 17 ਜੂਨ 2023: ਮਸ਼ਹੂਰ ਅਦਾਕਾਰ ਪ੍ਰਭਾਸ ਅਤੇ ਅਦਾਕਾਰਾ ਕ੍ਰਿਤੀ ਸੈਨਨ ਦੀ ਫਿਲਮ ਆਦਿਪੁਰਸ਼ (Adipurush) ਹੁਣ ਡਾਇਲਾਗਸ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਈ ਹੈ। ਫਿਲਮ ‘ਤੇ ਪਾਬੰਦੀ ਲਗਾਉਣ ਲਈ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਨੂੰ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਦਾਇਰ ਕੀਤੀ ਹੈ। ਇਸ ਵਿੱਚ ਫਿਲਮ ਦੇ ਕਈ ਸੀਨ, ਡਾਇਲਾਗ ਅਤੇ ਕਿਰਦਾਰਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।

ਵਿਸ਼ਨੂੰ ਗੁਪਤਾ ਨੇ ਪਟੀਸ਼ਨ ‘ਚ ਕਿਹਾ ਕਿ ‘ਫਿਲਮ ‘ਚ ਸਾਡੇ ਦੇਵਤਿਆਂ ਨੂੰ ਗਲਤ ਤਰੀਕੇ ਨਾਲ ਦਰਸਾਇਆ ਗਿਆ ਹੈ, ਜੋ ਕਿ ਇਤਰਾਜ਼ਯੋਗ ਹੈ। ਇਸ ਲਈ ਅਜਿਹੀ ਫਿਲਮ ਦੀ ਸਕ੍ਰੀਨਿੰਗ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਹ ਫਿਲਮ 16 ਜੂਨ ਨੂੰ ਰਿਲੀਜ਼ ਹੋ ਰਹੀ ਹੈ।

ਫਿਲਮ ਦੇ ਡਾਇਲਾਗਸ ਨੂੰ ਲੈ ਕੇ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਫਿਲਮ ਦੇ ਬਾਈਕਾਟ ਦਾ ਟਰੈਂਡ ਚੱਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਫਿਲਮ ‘ਚ ਰਾਮਾਇਣ ਨੂੰ ਆਧੁਨਿਕ ਤਰੀਕੇ ਨਾਲ ਦਿਖਾਇਆ ਗਿਆ ਹੈ, ਜਿਸ ਨਾਲ ਇਸ ਇਤਿਹਾਸਕ ਕਥਾ ਦੀ ਸ਼ਾਨ ਨੂੰ ਢਾਹ ਲੱਗ ਰਹੀ ਹੈ।

The post ਫਿਲਮ ‘ਆਦਿਪੁਰਸ਼’ ਖ਼ਿਲਾਫ਼ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਾਇਰ, ਲੋਕਾਂ ਨੇ ਬੈਨ ਲਗਾਉਣ ਦੀ ਕੀਤੀ ਮੰਗ appeared first on TheUnmute.com - Punjabi News.

Tags:
  • adipurush
  • adipurush-boycott
  • bollywood
  • breaking-news
  • delhi-high-court
  • film
  • hindu
  • latest-news
  • new-movie
  • news
  • punjabi-news
  • punjab-news
  • the-unmute-breaking-news
  • the-unmute-news

ਲੁਧਿਆਣਾ, 17 ਜੂਨ 2023: ਪਬਲਿਕ ਐਕਸ਼ਨ ਕਮੇਟੀ (ਸਤਲੁਜ, ਮੱਤੇਵਾੜਾ ਅਤੇ ਬੁੱਢਾ ਦਰਿਆ) ਜੋ ਕਿ ਪੰਜਾਬ ਵਿੱਚ ਵਾਤਾਵਰਣ ਦੇ ਮੁੱਦਿਆਂ ‘ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਸਮੂਹ ਹੈ, ਨੇ ਫੀਕੋ ਦੀ ਇਸ ਨਜਾਇਜ਼ ਮੰਗ ਦਾ ਵਿਰੋਧ ਕੀਤਾ ਹੈ ਜਿਸ ਵਿਚ ਫੀਕੋ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਜ਼ਹਿਰੀਲਾ ਪ੍ਰਦੂਸ਼ਣ ਕਰਨ ਵਾਲੇ ਰੰਗਾਈ ਯੂਨਿਟਾਂ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਸੀ।

ਡਾਇੰਗ ਇੰਡਸਟਰੀ ਪਿਛਲੇ ਲੰਮੇ ਸਮੇਂ ਤੋਂ ਵਾਤਾਵਰਨ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਬੁੱਢੇ ਦਰਿਆ ਰਾਹੀਂ ਸਤਲੁਜ ਵਿਚ ਜ਼ਹਿਰੀਲਾ ਰਸਾਇਣਿਕ ਗੰਦਾ ਪਾਣੀ ਸੁੱਟ ਰਹੀ ਹੈ ਅਤੇ ਵਾਤਾਵਰਨ ਕਾਰਕੁੰਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਇਨ੍ਹਾਂ ਰੰਗਾਈ ਯੂਨਿਟਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ।

ਦੱਖਣੀ ਪੰਜਾਬ ਵਿੱਚ ਲੱਖਾਂ ਪੰਜਾਬੀਆਂ, ਮਨੁਖਾਂ, ਬੱਚਿਆਂ ਅਤੇ ਪਸ਼ੂਆਂ ਦੇ ਪੀਣ ਵਾਲੇ ਪਾਣੀ ਵਿੱਚ ਜ਼ਹਿਰੀਲੇ ਗੰਦੇ ਰਸਾਇਣਿਕ ਪਾਣੀ ਘੋਲਣ ਦੇ ਗੰਭੀਰ ਅਪਰਾਧ ਕਰਨ ਵਾਲਿਆਂ ਨੂੰ ਕਨੂੰਨ ਤੋਂ ਬਚਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਰੈਗੂਲੇਟਰੀ ਅਥਾਰਟੀਆਂ ਨੂੰ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਅਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਜਲ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਦੇ ਤਹਿਤ ਬਣਦੇ ਕੇਸ ਦਰਜ ਕਰਨੇ ਚਾਹੀਦੇ ਹਨ। ਪੀਪੀਸੀਬੀ ਅਧਿਕਾਰੀਆਂ ਨੂੰ ਅਜਿਹੇ ਮਾਮਲਿਆਂ ਵਿੱਚ ਕੋਈ ਢਿੱਲ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ ਇਹ ਪਾਣੀ ਪੀਣ ਵਾਲੇ ਲੋਕਾਂ ਦਾ ਵੱਡਾ ਹਿੱਸਾ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਹੈ ਜੋ ਕਿ ਅਸਵੀਕਾਰਨਯੋਗ ਹੈ। ਇਹੋ ਜਿਹੀਆਂ ਉਦਯੋਗਿਕ ਲਾਬੀਆਂ ਜਾਂ ਕਿਸੇ ਹੋਰ ਵੱਲੋਂ ਪ੍ਰਦੂਸ਼ਣ-ਕਾਰੀਆਂ ਨੂੰ ਕਨੂੰਨੀ ਪ੍ਰਕਿਰਿਆ ਨੂੰ ਅੱਖੋਂ ਪਰੋਖੇ ਕਰਕੇ ਛੱਡ ਦਿੱਤੇ ਜਾਣ ਲਈ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਇੰਜ ਬੇਲੋੜਾ ਦਬਾਅ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

The post ਜ਼ਹਿਰੀਲਾ ਪ੍ਰਦੂਸ਼ਣ ਅਤੇ ਨਿਯਮਾਂ ਦੀ ਘੋਰ ਉਲੰਘਣਾ ਕਰਨ ਵਾਲੇ ਰੰਗਾਈ ਯੂਨਿਟਾਂ ਨੂੰ ਖੋਲ੍ਹਣ ਦੀ FICO ਵੱਲੋਂ ਨਾਜਾਇਜ਼ ਮੰਗ ਦਾ ਪੀ.ਏ.ਸੀ ਵੱਲੋਂ ਵਿਰੋਧ appeared first on TheUnmute.com - Punjabi News.

Tags:
  • budha-rivers
  • ficos-illegal-demand
  • mattewara-and-budha-rivers
  • news
  • pac
  • pollution
  • public-action-committee
  • sutlej

ਪੰਜਾਬ ਦੇ ਦੋ ਕਿਸਾਨਾਂ ਦੀਆਂ ਧੀਆਂ ਨੇ ਰਚਿਆ ਇਤਿਹਾਸ, ਹਵਾਈ ਸੈਨਾ 'ਚ ਫਲਾਇੰਗ ਅਫ਼ਸਰ ਵਜੋਂ ਹੋਈ ਚੋਣ

Saturday 17 June 2023 09:46 AM UTC+00 | Tags: air-force-academy aman-arora breaking-news flying-officers indian-air-force indian-army ivraj-kaur mai-bhago-armed-forces-preparatory-institute mohali-news new news prabhasimran-kaur punjab-news

ਚੰਡੀਗੜ੍ਹ, 17 ਜੂਨ 2023: ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਦੀਆਂ ਦੋ ਸਾਬਕਾ ਵਿਦਿਆਰਥਣਾਂ ਇਵਰਾਜ ਕੌਰ ਅਤੇ ਪ੍ਰਭਸਿਮਰਨ ਕੌਰ ਨੂੰ ਏਅਰ ਫੋਰਸ ਅਕੈਡਮੀ, ਡੰਡੀਗਲ, ਹੈਦਰਾਬਾਦ ਤੋਂ ਟ੍ਰੇਨਿੰਗ ਬਾਅਦ ਅੱਜ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ (Flying Officers) ਵਜੋਂ ਕਮਿਸ਼ਨ ਮਿਲਿਆ ਹੈ, ਜੋ ਇਸ ਸੰਸਥਾ ਲਈ ਵੱਡੇ ਮਾਣ ਵਾਲੀ ਗੱਲ ਹੈ।

ਫਲਾਇੰਗ ਅਫ਼ਸਰ ਇਵਰਾਜ ਕੌਰ, ਜੋ ਫਲਾਇੰਗ ਬ੍ਰਾਂਚ ਵਿੱਚ ਬਤੌਰ ਹੈਲੀਕਾਪਟਰ ਪਾਇਲਟ ਜੁਆਇਨ ਕਰੇਗੀ, ਜ਼ਿਲ੍ਹਾ ਰੂਪਨਗਰ ਦੇ ਕਿਸਾਨ ਸ. ਜਸਪ੍ਰੀਤ ਸਿੰਘ ਦੀ ਧੀ ਹੈ ਜਦੋਂਕਿ ਫਲਾਇੰਗ ਅਫ਼ਸਰ ਪ੍ਰਭਸਿਮਰਨ ਕੌਰ ਦੇ ਪਿਤਾ ਸ. ਪਰਮਜੀਤ ਸਿੰਘ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਹਨ। ਪ੍ਰਭਸਿਮਰਨ ਦੀ ਨਿਯੁਕਤੀ ਹਵਾਈ ਸੈਨਾ ਦੀ ਐਜੂਕੇਸ਼ਨ ਬ੍ਰਾਂਚ ਵਿੱਚ ਹੋਵੇਗੀ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵੇਂ ਨਵ-ਨਿਯੁਕਤ ਅਫ਼ਸਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਇਨ੍ਹਾਂ ਧੀਆਂ ਦੇ ਪਿਤਾ ਕਿਸਾਨ ਹਨ ਅਤੇ ਉਨ੍ਹਾਂ ਦੀ ਸਫ਼ਲਤਾ ਯਕੀਨੀ ਤੌਰ ‘ਤੇ ਪੰਜਾਬ ਦੇ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਬੱਚਿਆਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ।

ਜ਼ਿਕਰਯੋਗ ਹੈ ਕਿ ਮਾਈ ਭਾਗੋ ਏ.ਐਫ.ਪੀ.ਆਈ., ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਕਾਰਜਸ਼ੀਲ ਹੈ, ਜਿਸ ਕੋਲ ਅਤਿ-ਆਧੁਨਿਕ ਬੁਨਿਆਦੀ ਢਾਂਚੇ ਵਾਲਾ ਇੱਕ ਰਿਹਾਇਸ਼ੀ ਕੈਂਪਸ ਹੈ ਅਤੇ ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਇੱਕੋ ਇੱਕ ਕੈਂਪਸ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ ਲੜਕੀਆਂ ਦੇ ਦੇਸ਼ ਦੀ ਸੇਵਾ ਲਈ ਰੱਖਿਆ ਸੇਵਾਵਾਂ ਵਿੱਚ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਮਾਈ ਭਾਗੋ ਏ.ਐਫ.ਪੀ.ਆਈ. ਵਿੱਚ ਐਨ.ਡੀ.ਏ. ਪ੍ਰੈਪਰੇਟਰੀ ਵਿੰਗ (ਲੜਕੀਆਂ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿੱਥੇ ਇਸ ਸਾਲ ਜੁਲਾਈ ਤੋਂ ਸਿਖਲਾਈ ਸ਼ੁਰੂ ਹੋ ਜਾਵੇਗੀ।

ਮਾਈ ਭਾਗੋ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ. (ਸੇਵਾਮੁਕਤ) ਨੇ ਇੰਸਟੀਚਿਊਟ ਦੀਆਂ ਇਨ੍ਹਾਂ ਦੋਵੇਂ ਵਿਦਿਆਰਥਣਾਂ ਦੇ ਫਲਾਇੰਗ ਅਫ਼ਸਰ (Flying Officers) ਵਜੋਂ ਚੁਣੇ ਜਾਣ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਨੂੰ ਸੂਬੇ ਦੀਆਂ ਹੋਰ ਲੜਕੀਆਂ ਨੂੰ ਵੱਖ-ਵੱਖ ਹਥਿਆਰਬੰਦ ਸੈਨਾਵਾਂ ਲਈ ਪ੍ਰੀ-ਕਮਿਸ਼ਨ ਸਿਖਲਾਈ ਅਕਾਦਮੀਆਂ ਵਿੱਚ ਭੇਜਣ ਦੇ ਉਨ੍ਹਾਂ ਦੇ ਯਤਨਾਂ ਨੂੰ ਹੋਰ ਹੁਲਾਰਾ ਦੇਵੇਗੀ। ਉਨ੍ਹਾਂ ਨੇ ਇਨ੍ਹਾਂ ਮਹਿਲਾ ਕਮਿਸ਼ਨਡ ਅਫ਼ਸਰਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

The post ਪੰਜਾਬ ਦੇ ਦੋ ਕਿਸਾਨਾਂ ਦੀਆਂ ਧੀਆਂ ਨੇ ਰਚਿਆ ਇਤਿਹਾਸ, ਹਵਾਈ ਸੈਨਾ ‘ਚ ਫਲਾਇੰਗ ਅਫ਼ਸਰ ਵਜੋਂ ਹੋਈ ਚੋਣ appeared first on TheUnmute.com - Punjabi News.

Tags:
  • air-force-academy
  • aman-arora
  • breaking-news
  • flying-officers
  • indian-air-force
  • indian-army
  • ivraj-kaur
  • mai-bhago-armed-forces-preparatory-institute
  • mohali-news
  • new
  • news
  • prabhasimran-kaur
  • punjab-news

'ਪਾਗਲ ਜਿਹਾ' ਕਹਿਣ 'ਤੇ CM ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਕੱਸਿਆ ਤੰਜ

Saturday 17 June 2023 10:12 AM UTC+00 | Tags: aam-aadmi-party bhagwant-mann breaking-news cm-bhagwant-mann latest-news news singh sukhbir-badal the-unmute-breaking-news

ਚੰਡੀਗੜ੍ਹ, 17 ਜੂਨ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸ਼ਨੀਵਾਰ ਨੂੰ ਸਥਾਨਕ ਸਰਕਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 419 ਨਵ-ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਜੰਮ ਕੇ ਵਰ੍ਹੇ । ਉਨ੍ਹਾਂ ਕਿਹਾ ਕਿ ਸਟੇਜ ‘ਤੇ ਰਿਕਾਰਡਿੰਗ ਦੌਰਾਨ ਆਪਣੇ ਪਿਤਾ ਨੂੰ ‘ਪਿਤਾ ਸਮਾਨ’ ਕਹਿਣ ਵਾਲੇ ਸੁਖਬੀਰ ਬਾਦਲ ਨੂੰ ਇਨ੍ਹਾਂ ਵਿੱਚ ਫਰਕ ਨਜ਼ਰ ਨਹੀਂ ਆਉਂਦਾ ਅਤੇ ਦੂਜਿਆਂ ਵਿੱਚ ਨੁਕਸ ਲੱਭਦੇ ਹਨ |

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪਾਗਲ ਹਾਂ, ਕਿਉਂਕਿ ਮੈਂ ਬੱਸ ਮਾਫੀਆ, ਰੇਤ ਮਾਫੀਆ, ਢਾਬਾ-ਸਮੋਸੇ ਦੀ ਰੇਹੜੀ, ਉਦਯੋਗਪਤੀ ਨਾਲ ਇੱਕ ਰੁਪਿਆ ਵੀ ਹਿੱਸਾ ਨਹੀਂ ਪਾਇਆ । ਮੈਂ ਪਾਗਲ ਹਾਂ, ਜਿਸਨੇ ਚਿੱਟਾ ਤਸਕਰਾਂ ਨਾਲ ਗੱਲ ਕਰਕੇ ਪੰਜਾਬ ਦੀ ਜਵਾਨੀ ਨੂੰ ਮਰਨ ਲਈ ਮਜਬੂਰ ਨਹੀਂ ਕੀਤਾ।

ਘਰਾਂ ਵਿੱਚ ਚਿੱਟੇ ਰੰਗ ਦੀ ਚੁੰਨੀ ਨਹੀਂ ਆਉਣ ਦਿੱਤੀ। ਪਰ ਮੈਨੂੰ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇਣ, ਸਕੂਲ ਪੱਕੇ ਕਰਨ, ਆਮ ਆਦਮੀ ਲਈ ਕਲੀਨਿਕ ਬਣਾਉਣ ਅਤੇ ਮੁਫ਼ਤ ਬਿਜਲੀ ਦੇਣ ਦਾ ਪਾਗਲਪਨ ਹੈ। ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਮੁੱਖ ਮੰਤਰੀ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਅੰਤਰ ਵੀ ਗਿਣਾਏ |

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਦੀ ਸੂਚੀ ‘ਤੇ ਚੁਟਕੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਉਹ ਪੜ੍ਹੇ ਹਨ ਉੱਥੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ। ਉਨ੍ਹਾਂ ਕਿਹਾ ਕਿ ਜਸਟਿਸ ਗੁਰਨਾਮ ਸਿੰਘ ਤੋਂ ਲੈ ਕੇ ਬਾਦਲ ਦੀ ਆਪਣੀ ਭੈਣ ਦੇ ਸਹੁਰੇ ਪ੍ਰਤਾਪ ਸਿੰਘ ਕੈਰੋਂ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ। ਹਰਚਰਨ ਬਰਾੜ, ਰਜਿੰਦਰ ਕੌਰ ਭੱਠਲ ਵੀ ਮੁੱਖ ਮੰਤਰੀ ਸਨ ਪਰ ਸੁਖਬੀਰ ਬਾਦਲ ਨੇ ਸਿਰਫ਼ ਆਪਣੇ ਪਿਤਾ ਨਾਲ ਕੈਪਟਨ ਅਮਰਿੰਦਰ ਸਿੰਘ, ਬਰਨਾਲਾ, ਬੇਅੰਤ ਸਿੰਘ ਹੀ ਨਜ਼ਰ ਆਏ ਅਤੇ ਮੈਨੂੰ ‘ਪਾਗਲ ਜਿਹਾ” ਕਿਹਾ।

 

The post ‘ਪਾਗਲ ਜਿਹਾ’ ਕਹਿਣ ‘ਤੇ CM ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਕੱਸਿਆ ਤੰਜ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • latest-news
  • news
  • singh
  • sukhbir-badal
  • the-unmute-breaking-news

ਬੰਗਲਾਦੇਸ਼ ਦੀ ਟੈਸਟ ਕ੍ਰਿਕਟ ਇਤਿਹਾਸ 'ਚ ਸਭ ਤੋਂ ਵੱਡੀ ਜਿੱਤ, ਅਫਗਾਨਿਸਤਾਨ ਨੂੰ 546 ਦੌੜਾਂ ਨਾਲ ਹਰਾਇਆ

Saturday 17 June 2023 10:24 AM UTC+00 | Tags: afghanistan bangladesh ban-vs-afg breaking-news icc latest-news news sports-news test-cricket test-match the-unmute-breaking-news the-unmute-news

ਚੰਡੀਗੜ੍ਹ, 17 ਜੂਨ 2023: ਬੰਗਲਾਦੇਸ਼ (Bangladesh) ਨੇ ਇਕਲੌਤੇ ਟੈਸਟ ਮੈਚ ‘ਚ ਅਫਗਾਨਿਸਤਾਨ ਨੂੰ 546 ਦੌੜਾਂ ਨਾਲ ਹਰਾ ਦਿੱਤਾ, ਜੋ ਕਿ ਬੰਗਲਾਦੇਸ਼ ਦੀ ਸਭ ਤੋਂ ਵੱਡੀ ਟੈਸਟ ਜਿੱਤ ਹੈ, ਜਦਕਿ ਅੰਤਰਰਾਸ਼ਟਰੀ ਟੈਸਟ ਇਤਿਹਾਸ ਵਿੱਚ ਦੌੜਾਂ ਦੇ ਮਾਮਲੇ ਵਿੱਚ ਇਹ ਕਿਸੇ ਵੀ ਟੀਮ ਦੀ ਤੀਜੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ 1928 ‘ਚ ਆਸਟ੍ਰੇਲੀਆ ਨੂੰ 675 ਦੌੜਾਂ ਨਾਲ ਹਰਾਇਆ ਸੀ ਜਦਕਿ 1934 ‘ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 562 ਦੌੜਾਂ ਨਾਲ ਹਰਾਇਆ ਸੀ।

ਬੰਗਲਾਦੇਸ਼ ਖਿਲਾਫ ਦੂਜੀ ਪਾਰੀ ‘ਚ 662 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ 115 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਨੇ ਚੌਥੇ ਦਿਨ ਆਖਰੀ 5 ਵਿਕਟਾਂ 35 ਦੌੜਾਂ ਦੇ ਅੰਦਰ ਗੁਆ ਦਿੱਤੀਆਂ। ਬੰਗਲਾਦੇਸ਼ ਲਈ ਨਜਮੁਲ ਹੁਸੈਨ ਸ਼ਾਂਤੋ ਨੇ ਦੋਵੇਂ ਪਾਰੀਆਂ ਵਿੱਚ ਸੈਂਕੜੇ ਜੜੇ। ਇਸ ਤੋਂ ਇਲਾਵਾ ਬੰਗਲਾਦੇਸ਼ ਵੱਲੋਂ ਸ਼ਰੀਫੁਲ ਇਸਲਾਮ ਅਤੇ ਅਬੋਦਤ ਹੁਸੈਨ ਨੇ ਦੋਵੇਂ ਪਾਰੀਆਂ ‘ਚ 5-5 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਨੇ ਪਹਿਲੀ ਪਾਰੀ ‘ਚ 382 ਦੌੜਾਂ ਅਤੇ ਦੂਜੀ ਪਾਰੀ ‘ਚ 4 ਵਿਕਟਾਂ ‘ਤੇ 425 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਇਸ ਦੇ ਨਾਲ ਹੀ ਅਫਗਾਨਿਸਤਾਨ ਨੇ ਪਹਿਲੀ ਪਾਰੀ ‘ਚ 146 ਦੌੜਾਂ ਅਤੇ ਦੂਜੀ ਪਾਰੀ ‘ਚ 115 ਦੌੜਾਂ ਬਣਾਈਆਂ।

The post ਬੰਗਲਾਦੇਸ਼ ਦੀ ਟੈਸਟ ਕ੍ਰਿਕਟ ਇਤਿਹਾਸ ‘ਚ ਸਭ ਤੋਂ ਵੱਡੀ ਜਿੱਤ, ਅਫਗਾਨਿਸਤਾਨ ਨੂੰ 546 ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • afghanistan
  • bangladesh
  • ban-vs-afg
  • breaking-news
  • icc
  • latest-news
  • news
  • sports-news
  • test-cricket
  • test-match
  • the-unmute-breaking-news
  • the-unmute-news

ਚੰਡੀਗੜ੍ਹ, 17 ਜੂਨ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਬਿਨਾਂ ਸ਼ੱਕ ਉਨ੍ਹਾਂ ਉਪਰ ਪੰਜਾਬ ਦੇ ਵਿਕਾਸ ਦਾ ਪਾਗਲਪਣ ਸਵਾਰ ਹੈ ਕਿਉਂਕਿ ਉਹ ਦਿਨ-ਰਾਤ ਪੰਜਾਬ ਵਾਸੀਆਂ ਦੀ ਸੇਵਾ ਵਿਚ ਜੁਟੇ ਹੋਏ ਹਨ ਅਤੇ ਆਪਣੇ ਜਾਂ ਪਰਿਵਾਰ ਦੇ ਨਿੱਜੀ ਮੁਫਾਦਾਂ ਦੀ ਖਾਤਰ ਕੰਮ ਨਹੀਂ ਕਰਦੇ।

ਮੁੱਖ ਮੰਤਰੀ ਨੇ ਵਿਅੰਗ ਕੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਤੇ ਉਸ ਦੇ ਪਰਿਵਾਰ ਦੇ ਦੋਗਲੇ ਕਿਰਦਾਰ ਅਤੇ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੀਤੇ ਗੁਨਾਹਾਂ ਬਾਰੇ ਹਰ ਕੋਈ ਭਲੀ-ਭਾਂਤ ਜਾਣਦਾ ਹੈ। ਭਗਵੰਤ ਮਾਨ ਨੇ ਕਿਹਾ, "ਮੈਨੂੰ ਦੂਜੇ ਸੂਬੇ ਅਤੇ ਵਿਦੇਸ਼ਾਂ ਵਿੱਚੋਂ ਪੜ੍ਹ ਹੋਏ ਸੁਖਬੀਰ ਬਾਦਲ ਦੀ ਹਾਲਤ ਉਤੇ ਤਰਸ ਆਉਂਦਾ ਹੈ ਜਿਸ ਨੂੰ ਇਤਿਹਾਸਕ ਅਤੇ ਭੂਗੋਲਿਕ ਤੌਰ ਉਤੇ ਸੂਬੇ ਬਾਰੇ ਭੋਰਾ ਵੀ ਸਮਝ ਨਹੀਂ ਹੈ। ਸੁਖਬੀਰ ਦੀ ਤੁੱਛ ਬੁੱਧੀ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੂੰ ਸੂਬੇ ਦੀ ਸੇਵਾ ਕਰ ਚੁੱਕੇ ਮੁੱਖ ਮੰਤਰੀਆਂ ਦੇ ਨਾਮ ਤੱਕ ਵੀ ਨਹੀਂ ਪਤਾ।"

ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ, "ਤੁਹਾਡੇ ਹਿਸਾਬ ਨਾਲ ਤਾਂ ਮੈਂ ਪਾਗਲ ਹਾਂ ਕਿਉਂਕਿ ਮੈਂ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਨਹੀਂ ਬਣਾਉਂਦਾ, ਮੈਂ ਨਸ਼ੇ ਦੇ ਸੌਦਾਗਰਾਂ ਦੀ ਪੁਸ਼ਤਪਨਾਹੀ ਨਹੀਂ ਕਰਦਾ, ਸੂਬੇ ਵਿਚ ਲੱਗਣ ਵਾਲੇ ਉਦਯੋਗ ਵਿੱਚ ਹਿੱਸਾ ਨਹੀਂ ਮੰਗਦਾ, ਮਾਫੀਏ ਨੂੰ ਸਿਰ ਨਹੀਂ ਚੁੱਕਣ ਦਿੰਦਾ ਅਤੇ ਸੂਬੇ ਨੂੰ ਲੀਹੋਂ ਲਾਹੁਣ ਵਾਲੇ ਘਿਨਾਉਣੇ ਮਨਸੂਬਿਆਂ ਦਾ ਭਾਈਵਾਲ ਨਹੀਂ ਬਣਦਾ। ਮੇਰੇ ਉਤੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ, ਲੋਕਾਂ ਨੂੰ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ ਖੋਲ੍ਹਣ ਅਤੇ ਲੋਕਾਂ ਦੀ ਭਲਾਈ ਕਰਨ ਦਾ ਪਾਗਲਪਣ ਸਵਾਰ ਹੈ।" ਭਗਵੰਤ ਮਾਨ ਨੇ ਕਿਹਾ ਕਿ ਉਹ ਪਿਛਲੇ ਸੱਤਾਧਾਰੀਆਂ ਵਾਂਗ ਗੈਰ-ਕਾਨੂੰਨੀ ਢੰਗ ਨਾਲ ਪੈਸਾ ਨਹੀਂ ਕਮਾਉਂਦੇ ਸਗੋਂ ਉਨ੍ਹਾਂ ਉਪਰ ਸਮਰਪਿਤ ਭਾਵਨਾ ਨਾਲ ਸੂਬੇ ਦੀ ਸੇਵਾ ਕਰਨ ਦਾ ਜਨੂੰਨ ਸਵਾਰ ਹੈ।

ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਕਿਹਾ, "ਤੁਹਾਨੂੰ ਤੇ ਤੁਹਾਡੇ ਕੁਨਬੇ ਦੇ ਬਾਕੀ ਮੈਂਬਰਾਂ ਨੂੰ ਤਾਂ ਤੁਹਾਡੇ ਪਿਤਾ ਕਰਕੇ ਕੁਰਸੀਆਂ ਨਸੀਬ ਹੋਈਆਂ ਹਨ ਜਦਕਿ ਮੈਂ ਲੋਕਾਂ ਦੇ ਭਰੋਸੇ ਤੇ ਪਿਆਰ ਸਦਕਾ ਸੂਬੇ ਦੇ ਸੇਵਾ ਨਿਭਾਅ ਰਿਹਾ ਹਾਂ।" ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਤੇ ਉਸ ਦੀ ਜੁੰਡਲੀ ਨੇ ਆਪਣੇ ਸੌੜੇ ਹਿੱਤ ਪਾਲਣ ਲਈ ਸੂਬੇ ਨੂੰ ਲੁੱਟਿਆ ਜਿਸ ਕਰਕੇ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਤੋਂ ਉਖੇੜ ਕੇ ਸੁੱਟ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਾਸੀਆਂ ਦੀ ਖਾਤਰ ਆਪਣਾ ਜੀਵਨ ਸਮਰਪਿਤ ਕੀਤਾ ਹੈ ਜਦਕਿ ਇਨ੍ਹਾਂ ਨੇ ਲੀਡਰਾਂ ਨੇ ਸਿਰਫ ਤੇ ਸਿਰਫ ਆਪਣੇ ਪਰਿਵਾਰਾਂ ਦੀ ਖਾਤਰ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਸੂਬੇ ਦੇ ਹਿੱਤ ਦਾਅ ਉਤੇ ਲਾ ਕੇ ਪਰਿਵਾਰਪ੍ਰਸਤੀ ਨੂੰ ਤਰਜੀਹ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਸੰਜੀਦਗੀ ਨਾਲ ਯਤਨ ਕਰ ਰਹੇ ਹਨ।

 

The post ਮੈਨੂੰ 'ਪਾਗਲ' ਕਹਿਣਾ ਚਾਹੁੰਣੇ ਹੋ ਤਾਂ ਜੀਅ ਸਦਕੇ ਕਹੋ ਕਿਉਂਕਿ ਮੇਰੇ ਉਤੇ ਲੋਕਾਂ ਦੀ ਮੁਹੱਬਤ ਦਾ 'ਪਾਗਲਪਣ' ਸਵਾਰ ਹੈ: ਮੁੱਖ ਮੰਤਰੀ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • latest-news
  • news
  • sukhbir-singh-badal
  • the-unmute-breaking-news

ਪ੍ਰਤਾਪ ਬਾਜਵਾ ਨੇ ਕਾਂਗਰਸੀ ਵਿਧਾਇਕਾਂ ਨੂੰ ਰਾਤ ਦੇ ਖਾਣੇ ਲਈ ਸੱਦਿਆ, ਵਿਧਾਇਕ ਦਲ ਦੀ ਹੋਵੇਗੀ ਮੀਟਿੰਗ

Saturday 17 June 2023 11:37 AM UTC+00 | Tags: breaking-news chandigarh circuit-house-sector-39 congress latest-news news partap-singh-bajwa punjab-congress shiromani-akali-dal the-unmute-breaking-news the-unmute-news

ਚੰਡੀਗੜ੍ਹ, 17 ਜੂਨ 2023: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Bajwa) ਨੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਕੋਠੀ ਨੰਬਰ 957, ਸਰਕਟ ਹਾਊਸ ਸੈਕਟਰ-39, ਚੰਡੀਗੜ੍ਹ ਵਿਖੇ 18 ਜੂਨ ਨੂੰ ਰਾਤ 8 ਵਜੇ ਰਾਤ ਦੇ ਖਾਣੇ ਲਈ ਸੱਦਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਦੇ ਖਾਣੇ ਤੋਂ ਬਾਅਦ ਉਸੇ ਥਾਂ ‘ਤੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ 19 ਜੂਨ ਨੂੰ ਸਵੇਰੇ 11.30 ਵਜੇ ਪੰਜਾਬ ਵਿਧਾਨ ਸਭਾ ਕਾਂਗਰਸ ਪਾਰਟੀ ਦਫਤਰ ਵਿਖੇ ਪ੍ਰਤਾਪ ਬਾਜਵਾ ਦੀ ਦੇਖ-ਰੇਖ ਹੇਠ ਸੀ.ਐਲ.ਪੀ. ਦੀ ਇੱਕ ਹੋਰ ਮੀਟਿੰਗ ਹੋਵੇਗੀ।

The post ਪ੍ਰਤਾਪ ਬਾਜਵਾ ਨੇ ਕਾਂਗਰਸੀ ਵਿਧਾਇਕਾਂ ਨੂੰ ਰਾਤ ਦੇ ਖਾਣੇ ਲਈ ਸੱਦਿਆ, ਵਿਧਾਇਕ ਦਲ ਦੀ ਹੋਵੇਗੀ ਮੀਟਿੰਗ appeared first on TheUnmute.com - Punjabi News.

Tags:
  • breaking-news
  • chandigarh
  • circuit-house-sector-39
  • congress
  • latest-news
  • news
  • partap-singh-bajwa
  • punjab-congress
  • shiromani-akali-dal
  • the-unmute-breaking-news
  • the-unmute-news

ਬਹੁਤ ਸਾਰੇ ਕੇਸਾਂ ਦਾ ਨਿਪਟਾਰਾ ਕਰ ਚੁੱਕੀ ਹੈ ਭਾਜਪਾ ਸਰਕਾਰ: ਅਰਜੁਨ ਰਾਮ ਮੇਘਵਾਲ

Saturday 17 June 2023 11:48 AM UTC+00 | Tags: amritsar arjun-ram-meghwal bharatiya-janata-party bjp-government latest-news news punjab-bjp union-law-minister

ਅੰਮ੍ਰਿਤਸਰ, 17 ਜੂਨ 2023: ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ (Arjun Ram Meghwal) ਅੱਜ ਅੰਮ੍ਰਿਤਸਰ ਪਹੁੰਚੇ, ਉਥੇ ਹੀ ਉਨ੍ਹਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ 9 ਸਾਲਾਂ ਦੀ ਕਾਰਗੁਜ਼ਾਰੀ ਦੇ ਉੱਤੇ ਬੋਲਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੋਹਲੇ ਗਾਏ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਹਰ ਇਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੇਸ਼ ਵਿੱਚ ਚੱਲ ਰਹੇ ਲੰਮੇ ਚਿਰ ਤੋਂ ਕੇਸਾਂ ਦਾ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ |

ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਝੂਠ ਦੇ ਬਲਬੂਤੇ ‘ਤੇ ਬਣੀ ਹੈ, ਉਨ੍ਹਾਂ ਆਖਿਆ ਕਿ ਜੋ ਉਹਨਾਂ ਵੱਲੋਂ ਝੂਠ ਬੋਲਿਆ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਆਪਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ, ਹੁਣ ਉਹ ਕਿੱਥੇ ਹਨ ? ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਹਨ, ਇਸ ਤੋਂ ਉਲਟ ਸਾਬਤ ਹੋ ਰਹੇ ਹਨ |

ਮੇਘਵਾਲ (Arjun Ram Meghwal) ਨੇ ਆਪਣੀ ਪਾਰਟੀ ਦੇ 9 ਸਾਲਾਂ ਦੇ ਕਾਰਜਕਾਲ ਬਾਰੇ ਕਿਹਾ ਕਿ ਬਹੁਤ ਲੰਮੇ ਚਿਰ ਤੋਂ ਚੱਲ ਰਹੇ ਪੈਂਡਿੰਗ ਕੇਸਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਖਾਸ ਤੌਰ ‘ਤੇ ਉੱਚ ਨਿਆਲੇ ਵੱਲੋਂ ਬਹੁਤ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ | ਦਿੱਲੀ ਵਿੱਚ ਚੱਲ ਰਹੇ ਖਿਡਾਰੀਆਂ ਦੇ ਉੱਤੇ ਤਸ਼ੱਦਦ ਨੂੰ ਲੈ ਕੇ ਹੁਣ ਚਾਰਜਸ਼ੀਟ ਦਾਖਲ ਹੋ ਗਈ ਹੈ ਅਤੇ ਕਾਨੂੰਨ ਦੇ ਮੁਤਾਬਕ ਜੋ ਵੀ ਫ਼ੈਸਲਾ ਹੋਵੇਗਾ ਉਹ ਸਭ ਨੂੰ ਮਨਜ਼ੂਰ ਹੋਵੇਗਾ |

 

The post ਬਹੁਤ ਸਾਰੇ ਕੇਸਾਂ ਦਾ ਨਿਪਟਾਰਾ ਕਰ ਚੁੱਕੀ ਹੈ ਭਾਜਪਾ ਸਰਕਾਰ: ਅਰਜੁਨ ਰਾਮ ਮੇਘਵਾਲ appeared first on TheUnmute.com - Punjabi News.

Tags:
  • amritsar
  • arjun-ram-meghwal
  • bharatiya-janata-party
  • bjp-government
  • latest-news
  • news
  • punjab-bjp
  • union-law-minister

ਭਾਰਤ-ਪਾਕਿਸਤਾਨ ਵਿਚਾਲੇ ਸਰਹੱਦ 'ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ

Saturday 17 June 2023 11:55 AM UTC+00 | Tags: amritsar attari-border breaking-news fazilka ferozepur india-pakistan-border news punjab-government punjab-police retreat-ceremony the-unmute-breaking-news the-unmute-latest-update wagha-border

ਅੰਮ੍ਰਿਤਸਰ, 17 ਜੂਨ 2023: ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ‘ਤੇ ਰਿਟਰੀਟ ਸੈਰੇਮਨੀ (Retreat Ceremony) ਦਾ ਸਮਾਂ ਬਦਲ ਗਿਆ ਹੈ। ਫਾਜ਼ਿਲਕਾ ਅਤੇ ਫਿਰੋਜ਼ਪੁਰ ਸਮੇਤ ਅੰਮ੍ਰਿਤਸਰ ਦੇ ਅਟਾਰੀ ਬਾਰਡਰ ‘ਤੇ ਹੁਣ ਰਿਟਰੀਟ ਸ਼ਾਮ 6 ਵਜੇ ਦੀ ਬਜਾਏ 6.30 ਵਜੇ ਹੋਵੇਗੀ। ਇਹ ਫੈਸਲਾ ਗਰਮੀ ਵਧਣ ਅਤੇ ਦਿਨ ਲੰਮਾ ਹੋਣ ਤੋਂ ਬਾਅਦ ਲਿਆ ਗਿਆ ਹੈ। ਇਹ ਹੁਕਮ ਬੀਤੀ ਸ਼ਾਮ ਤੋਂ ਲਾਗੂ ਹੋ ਗਏ ਹਨ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਦੇਸ਼ ਵਿਚ ਤਿੰਨ ਥਾਵਾਂ ‘ਤੇ ਰੀਟਰੀਟ ਸੈਰੇਮਨੀ ਹੁੰਦੀ ਹੈ, ਜਿਸ ਵਿਚ ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤ ਦੇ ਸੀਮਾ ਸੁਰੱਖਿਆ ਬਲ ਦੇ ਜਵਾਨ ਹਿੱਸਾ ਲੈਂਦੇ ਹਨ। ਅੰਮ੍ਰਿਤਸਰ, ਫਾਜ਼ਲਿਕਾ ਅਤੇ ਫਿਰੋਜ਼ਪੁਰ ਜ਼ਿਲਿਆਂ ‘ਚ ਆਯੋਜਿਤ ਇਸ ਰੀਟਰੀਟ ਸੈਰੇਮਨੀ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸੈਲਾਨੀ ਪਹੁੰਚਦੇ ਹਨ।

The post ਭਾਰਤ-ਪਾਕਿਸਤਾਨ ਵਿਚਾਲੇ ਸਰਹੱਦ ‘ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ appeared first on TheUnmute.com - Punjabi News.

Tags:
  • amritsar
  • attari-border
  • breaking-news
  • fazilka
  • ferozepur
  • india-pakistan-border
  • news
  • punjab-government
  • punjab-police
  • retreat-ceremony
  • the-unmute-breaking-news
  • the-unmute-latest-update
  • wagha-border

ਚੰਡੀਗੜ੍ਹ, 17 ਜੂਨ 2023: ਗੋਂਡਾ ‘ਚ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ (Brij Bhushan Sharan) ਦੇ ਪ੍ਰੋਗਰਾਮ ਦੌਰਾਨ ਜ਼ਬਰਦਸਤ ਹੰਗਾਮਾ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਸੈਲਫੀ ਲੈਣ ਨੂੰ ਲੈ ਕੇ ਦੋ ਮੁੱਖ ਸਮਰਥਕਾਂ ਵਿਚਕਾਰ ਲੜਾਈ ਹੋ ਗਈ ਅਤੇ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਕੀਤੀ ਗਈ। ਇਸ ਦੌਰਾਨ ਸਮਰਥਕਾਂ ਨੇ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਾਫਲੇ ‘ਤੇ ਪਥਰਾਅ ਕੀਤਾ, ਇਸ ਹੰਗਾਮੇ ਦੌਰਾਨ ਭਾਜਪਾ ਸੰਸਦ ਪ੍ਰੋਗਰਾਮ ਤੋਂ ਸੁਰੱਖਿਅਤ ਬਚ ਗਏ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਜ ਭੂਸ਼ਣ ਮੌਕੇ ਤੋਂ ਚਲੇ ਗਏ ਹਨ। ਇਸ ਲੜਾਈ ਅਤੇ ਪਥਰਾਅ ਦੀ ਵੀਡੀਓ ਕੈਮਰੇ ‘ਚ ਕੈਦ ਹੋ ਗਈ ਹੈ।

The post ਬ੍ਰਿਜ ਭੂਸ਼ਣ ਸ਼ਰਨ ਦੇ ਪ੍ਰੋਗਰਾਮ ਦੌਰਾਨ ਜ਼ਬਰਦਸਤ ਹੰਗਾਮਾ, ਦੋ ਧਿਰਾਂ ‘ਚ ਹੋਈ ਪੱਥਰਬਾਜ਼ੀ appeared first on TheUnmute.com - Punjabi News.

Tags:
  • breaking-news
  • brij-bhushan-sharan
  • gonda
  • gonda-news
  • news

ਚੰਡੀਗੜ੍ਹ, 17 ਜੂਨ 2023: ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਇਨਫੋਰਸਮੈਂਟ ਅਫਸਰਾਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Rishi Sunak) ਨੇ ਵੀ ਹਿੱਸਾ ਲਿਆ। ਦੇਸ਼ ਵਿਆਪੀ ਤਲਾਸ਼ੀ ਮੁਹਿੰਮ ਵਿੱਚ 20 ਦੇਸ਼ਾਂ ਦੇ 105 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਸ਼ੀ ਸੁਨਕ ਨੇ ਬੁਲੇਟਪਰੂਫ ਵੈਸਟ ਪਾਏ ਨਜ਼ਰ ਆਏ |

ਬ੍ਰਿਟਿਸ਼ ਭਾਰਤੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Rishi Sunak) ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਸ਼ਿਕੰਜਾ ਕੱਸਣ ਨੂੰ ਆਪਣੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ‘ਚੋਂ ਇਕ ਬਣਾਇਆ ਹੈ। ਦੇਸ਼ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਕਿਹਾ, ‘ਗੈਰ-ਕਾਨੂੰਨੀ ਲੋਕ ਸਾਡੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਇਮਾਨਦਾਰ ਕਾਮਿਆਂ ਨੂੰ ਰੁਜ਼ਗਾਰ ਵਿੱਚ ਧੋਖਾ ਮਿਲਦਾ ਹੈ ਅਤੇ ਟੈਕਸਾਂ ਦਾ ਭੁਗਤਾਨ ਨਾ ਕਰਨ ਨਾਲ ਜਨਤਾ ਦੇ ਖ਼ਜ਼ਾਨੇ ਨਾਲ ਧੋਖਾ ਕੀਤਾ ਜਾਂਦਾ ਹੈ।

ਭਾਰਤੀ ਮੂਲ ਦੇ ਬ੍ਰਿਟੇਨ ਦੇ ਨੇਤਾ ਬ੍ਰੇਵਰਮੈਨ ਨੇ ਕਿਹਾ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ, ਅਸੀਂ ਆਪਣੇ ਕਾਨੂੰਨਾਂ ਅਤੇ ਸਰਹੱਦਾਂ ਦੀ ਉਲੰਘਣਾ ਨਾਲ ਨਜਿੱਠਣ ਲਈ ਦ੍ਰਿੜ ਹਾਂ। ਇਮੀਗ੍ਰੇਸ਼ਨ ਇਨਫੋਰਸਮੈਂਟ ਅਫਸਰਾਂ ਨੇ ਵੀਰਵਾਰ ਦੀ ਕਾਰਵਾਈ ਦੌਰਾਨ ਬ੍ਰਿਟੇਨ ਵਿਚ ਗੈਰ-ਕਾਨੂੰਨੀ ਅਦਾਰਿਆਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ 159 ਥਾਵਾਂ ‘ਤੇ ਛਾਪੇ ਮਾਰੇ ਅਤੇ 105 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ।

ਇਹ ਗ੍ਰਿਫਤਾਰੀਆਂ ਵਪਾਰਕ ਸਥਾਨਾਂ ਤੋਂ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਰੈਸਟੋਰੈਂਟ, ਕਾਰ ਵਾਸ਼, ਨੇਲ ਬਾਰ, ਨਾਈ ਦੀਆਂ ਦੁਕਾਨਾਂ ਅਤੇ ਸੁਵਿਧਾ ਸਟੋਰ ਸ਼ਾਮਲ ਹਨ। ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਅਤੇ ਜਾਅਲੀ ਦਸਤਾਵੇਜ਼ ਰੱਖਣ ਸਮੇਤ ਜੁਰਮਾਂ ਲਈ ਸ਼ੱਕੀ ਗ੍ਰਿਫਤਾਰ ਕੀਤੇ ਗਏ ਹਨ, ਕੁਝ ਥਾਵਾਂ ਤੋਂ ਨਕਦੀ ਵੀ ਬਰਾਮਦ ਕੀਤੀ ਗਈ ਹੈ।

The post UK: ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਛਾਪੇਮਾਰੀ ਮੁਹਿੰਮ ‘ਚ ਸ਼ਾਮਲ ਹੋਏ PM ਰਿਸ਼ੀ ਸੁਨਕ appeared first on TheUnmute.com - Punjabi News.

Tags:
  • breaking-news
  • news
  • pm-rishi-sunak
  • uk-home-department

ਜਲੰਧਰ: ਪ੍ਰਤਾਪਪੁਰਾ ਚੌਕੀ 'ਚ ਪੁਲਿਸ ਮੁਲਾਜ਼ਮਾਂ ਵਿਚਾਲੇ ਝੜੱਪ ਦੌਰਾਨ ASI ਜ਼ਖ਼ਮੀ

Saturday 17 June 2023 12:37 PM UTC+00 | Tags: asi jalandhar jalandhar-police news partappura pratappura-chowki pratappura-police-station punjab-news wounded

ਜਲੰਧਰ, 17 ਜੂਨ 2023: ਜਲੰਧਰ (Jalandhar)ਦੀ ਪ੍ਰਤਾਪਪੁਰਾ ਚੌਕੀ ‘ਚ ਪੁਲਿਸ ਮੁਲਾਜ਼ਮਾਂ ਵਿਚਾਲੇ ਝੜੱਪ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣੇ ‘ਚ ਕਿਸੇ ਗੱਲ ਨੂੰ ਲੈ ਕੇ ਪੁਲਸ ਮੁਲਾਜ਼ਮਾਂ ਵਿਚਾਲੇ ਝਗੜਾ ਹੋ ਗਿਆ। ਉਕਤ ਪੁਲਿਸ ਮੁਲਾਜ਼ਮਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਹਾਦਸੇ ‘ਚ ਏ.ਐਸ.ਆਈ.ਅਮਰਜੀਤ ਸਿੰਘ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ |

ਏ.ਐਸ.ਆਈ ਨੇ ਦੋਸ਼ ਲਗਾਇਆ ਕਿ ਉਹ ਦੇਰ ਰਾਤ ਖਾਣਾ ਖਾ ਰਿਹਾ ਸੀ | ਇਸ ਦੌਰਾਨ ਥਾਣੇ ‘ਚ ਮੌਜੂਦ ਹੋਮਗਾਰਡ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਹੋਮਗਾਰਡ ਨੇ ਉਸ ਦੇ ਸਿਰ ‘ਤੇ ਪਿੱਛਿਓਂ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਮਸ਼ੇਰ ਥਾਣੇ ਵਿੱਚ ਕੇਸ ਦਰਜ ਹੋਣ ਕਾਰਨ ਸਿਵਲ ਹਸਪਤਾਲ ਵਿੱਚ ਕੋਈ ਸ਼ਿਕਾਇਤ ਨਹੀਂ ਦਿੱਤੀ |

ਦੂਜੇ ਪਾਸੇ ਇੰਚਾਰਜ ਏਐਸਆਈ ਮਦਨ ਲਾਲ ਦਾ ਕਹਿਣਾ ਹੈ ਕਿ ਏਐਸਆਈ ਅਮਰਜੀਤ ਸ਼ੂਗਰ ਦਾ ਮਰੀਜ਼ ਹੈ ਅਤੇ ਉਸ ਦੀ ਦਵਾਈ ਚੱਲ ਰਹੀ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਦਵਾਈ ਉਸ ਦੇ ਸਿਰ ਨੂੰ ਚੜ ਗਈ ਸੀ । ਜਿਸ ਕਾਰਨ ਉਹ ਦੇਰ ਰਾਤ ਥਾਣੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦਾ ਸਿਰ ਕੰਧ ਨਾਲ ਵੱਜਣ ਨਾਲ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਦੁਪਹਿਰ 2 ਵਜੇ ਦੇ ਕਰੀਬ ਉਸ ਦਾ ਸਿਵਲ ਹਸਪਤਾਲ ਵਿਖੇ ਇਲਾਜ ਕੀਤਾ ਗਿਆ।

The post ਜਲੰਧਰ: ਪ੍ਰਤਾਪਪੁਰਾ ਚੌਕੀ ‘ਚ ਪੁਲਿਸ ਮੁਲਾਜ਼ਮਾਂ ਵਿਚਾਲੇ ਝੜੱਪ ਦੌਰਾਨ ASI ਜ਼ਖ਼ਮੀ appeared first on TheUnmute.com - Punjabi News.

Tags:
  • asi
  • jalandhar
  • jalandhar-police
  • news
  • partappura
  • pratappura-chowki
  • pratappura-police-station
  • punjab-news
  • wounded

ਬਿਕਰਮਜੀਤ ਸਿੰਘ ਮਜੀਠੀਆ ਮੋਗਾ ਪਹੁੰਚੇ, ਵਿੱਕੀ ਸੁਨਿਆਰੇ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Saturday 17 June 2023 12:57 PM UTC+00 | Tags: asian-jewelars-shop breaking-news crime moga-mandi moga-murder moga-police murder-news news punjab-news ramganj-mandi vikram-singh-majithia

ਮੋਗਾ, 17 ਜੂਨ 2023: ਬੀਤੇ ਦਿਨੀਂ ਮੋਗਾ (Moga) ਦੀ ਰਾਮ ਗੰਜ ਮੰਡੀ ‘ਚ ਏਸ਼ੀਅਨ ਸੁਨਿਆਰੇ ਦੀ ਦੁਕਾਨ ‘ਤੇ ਲੁੱਟ-ਖੋਹ ਕਰਨ ਅਤੇ ਫਿਰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਨੇ ਜਿੱਥੇ 5 ਦੋਸ਼ੀਆਂ ਨੂੰ ਟਰੇਸ ਕਰ ਲਿਆ ਹੈ, ਉੱਥੇ ਹੀ ਮੋਗਾ ‘ਚ ਲੋਕਾਂ ਅੰਦਰ ਰੋਸ ਦੀ ਲਹਿਰ ਹੈ | ਇਸਦੇ ਨਾਲ ਹੀ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ |

ਅੱਜ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬਿਕਰਮਜੀਤ ਸਿੰਘ ਮਜੀਠੀਆ ਮ੍ਰਿਤਕ ਵਿੱਕੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੀ ਹਨ, ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਹੀ ਸਰਕਾਰ ਇਸ ਮਾਮਲੇ ਵਿੱਚ ਚੁੱਪ ਹੈ।

The post ਬਿਕਰਮਜੀਤ ਸਿੰਘ ਮਜੀਠੀਆ ਮੋਗਾ ਪਹੁੰਚੇ, ਵਿੱਕੀ ਸੁਨਿਆਰੇ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ appeared first on TheUnmute.com - Punjabi News.

Tags:
  • asian-jewelars-shop
  • breaking-news
  • crime
  • moga-mandi
  • moga-murder
  • moga-police
  • murder-news
  • news
  • punjab-news
  • ramganj-mandi
  • vikram-singh-majithia

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਚਾਰ ਕੈਡਿਟ ਬਣੇ ਭਾਰਤੀ ਹਵਾਈ ਸੈਨਾ ਦੇ ਕਮਿਸ਼ਨਡ ਅਫ਼ਸਰ

Saturday 17 June 2023 01:04 PM UTC+00 | Tags: breaking-news indian-air-force latest-news maharaja-ranjit-sing-afpi mohali news punjab-news the-unmute-breaking-news the-unmute-latest-news

ਚੰਡੀਗੜ੍ਹ, 17 ਜੂਨ 2023: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.), ਐਸ.ਏ.ਐਸ. ਨਗਰ (ਮੋਹਾਲੀ) ਦੇ ਚਾਰ ਕੈਡਿਟਾਂ ਇਸ਼ਾਨ ਬਖ਼ਸ਼ੀ, ਮਨਰਾਜ ਸਿੰਘ ਸਾਹਨੀ, ਹਰਸ਼ਿਤ ਬਖ਼ਸ਼ੀ ਅਤੇ ਅਰਮਾਨਦੀਪ ਸਿੰਘ ਸੋਢੀ ਨੂੰ ਅੱਜ ਏਅਰ ਫੋਰਸ ਅਕੈਡਮੀ, ਡੰਡੀਗਲ, ਹੈਦਰਾਬਾਦ ਵਿਖੇ ਸ਼ਾਨਦਾਰ ਪਾਸਿੰਗ ਆਊਟ ਪਰੇਡ ਉਪਰੰਤ ਭਾਰਤੀ ਹਵਾਈ ਸੈਨਾ (Indian Air Force) ਵਿੱਚ ਕਮਿਸ਼ਨ ਮਿਲ ਗਿਆ ਹੈ। ਭਾਰਤ ਦੇ ਰਾਸ਼ਟਰਪਤੀ ਅਤੇ ਹਥਿਆਰਬੰਦ ਸੈਨਾਵਾਂ ਦੇ ਸੁਪਰੀਮ ਕਮਾਂਡਰ ਸ੍ਰੀਮਤੀ ਦ੍ਰੋਪਦੀ ਮੁਰਮੂ ਨੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ।

ਇਨ੍ਹਾਂ ਕੈਡਿਟਾਂ ਸਮੇਤ ਪਿਛਲੇ 11 ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਕੁੱਲ 140 ਕੈਡਿਟ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਮਾਰਚ 2022 ਤੋਂ ਹੁਣ ਤੱਕ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਕੁੱਲ 38 ਕੈਡਿਟਾਂ ਨੂੰ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ।

ਇਨ੍ਹਾਂ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ (Indian Air Force) ਵਿੱਚ ਅਫ਼ਸਰ ਬਣਨ ਉਤੇ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਮੁੱਚੇ ਪੰਜਾਬ ਨੂੰ ਇਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਮਾਣ ਹੈ। ਕੈਬਨਿਟ ਮੰਤਰੀ ਨੇ ਸਾਰੇ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ.ਚੌਹਾਨ (ਸੇਵਾਮੁਕਤ) ਨੇ ਕੈਡਿਟਾਂ ਨੂੰ ਇੰਸਟੀਚਿਊਟ ਦੇ ਮੋਟੋ ‘ਨਿਸਚੈ ਕਰਿ ਅਪੁਨੀ ਜੀਤ ਕਰੋ’ ਉਤੇ ਖਰਾ ਉਤਰਨ ਅਤੇ ਪੰਜਾਬ ਦੇ ਯੋਗ ਸਪੂਤ ਅਤੇ ਮੁਲਕ ਦੇ ਸੱਚੇ ਸਿਪਾਹੀ ਬਣਨ ਦਾ ਸੱਦਾ ਦਿੱਤਾ।

The post ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਚਾਰ ਕੈਡਿਟ ਬਣੇ ਭਾਰਤੀ ਹਵਾਈ ਸੈਨਾ ਦੇ ਕਮਿਸ਼ਨਡ ਅਫ਼ਸਰ appeared first on TheUnmute.com - Punjabi News.

Tags:
  • breaking-news
  • indian-air-force
  • latest-news
  • maharaja-ranjit-sing-afpi
  • mohali
  • news
  • punjab-news
  • the-unmute-breaking-news
  • the-unmute-latest-news

ਤਿੰਨ ਮਹੀਨੇ ਬਾਅਦ ਵੀ ਇਮੀਗ੍ਰੇਸ਼ਨ ਧੋਖਾਧੜੀ ਦਾ ਦੋਸ਼ੀ ਗ੍ਰਿਫ਼ਤਾਰ ਨਹੀਂ ਹੋਇਆ: ਪ੍ਰਤਾਪ ਬਾਜਵਾ

Saturday 17 June 2023 01:10 PM UTC+00 | Tags: aam-aadmi-party breaking-news immigration-fraud news nri-minister-kuldeep-singh-dhaliwal partap-bajwa pratap-singh-bajwa punjab-congress-news

ਚੰਡੀਗੜ੍ਹ, 17 ਜੂਨ 2023: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Bajwa) ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਦੇ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਉਸ ਦੀ ਢਿੱਲੀ ਪਹੁੰਚ ਲਈ ਝਿੜਕਿਆ, ਜਿਸ ਵਿੱਚ ਲਗਭਗ 700 ਭਾਰਤੀ, ਜ਼ਿਆਦਾਤਰ ਪੰਜਾਬੀ, ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਦੇਸ਼ ਨਿਕਾਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਸ ਮੁੱਦੇ ਨੂੰ ਸਾਹਮਣੇ ਆਏ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਇਸ ਇਮੀਗ੍ਰੇਸ਼ਨ ਘੁਟਾਲੇ ਦੇ ਮੁੱਖ ਮੁਲਜ਼ਮ ਬ੍ਰਿਜੇਸ਼ ਮਿਸ਼ਰਾ ਨੂੰ ਪੰਜਾਬ ਪੁਲਿਸ ਨੇ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ। “ਮੈਂ ਇਹ ਜਾਨਣ ਲਈ ਬਹੁਤ ਉਤਸੁਕ ਹਾਂ ਕਿ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਹੋਣ ਤੋਂ ਬਚਾਉਣ ਲਈ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ। ਜਾਂ ਕੀ ਇਹ ਪੰਜਾਬ ਦੀ ‘ਆਪ’ ਸਰਕਾਰ ਦੀ ਸਰਾਸਰ ਲਾਪਰਵਾਹੀ ਹੈ ਕਿਉਂਕਿ ਮੁੱਖ ਮੁਲਜ਼ਮ ਬ੍ਰਿਜੇਸ਼ ਮਿਸ਼ਰਾ ਅਜੇ ਵੀ ਗ੍ਰਿਫ਼ਤਾਰ ਨਹੀਂ ਹੋਇਆ?” ਬਾਜਵਾ ਨੇ ਪੁੱਛਿਆ।

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਹੁਣ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਆਖ਼ਰਕਾਰ ਪੰਜਾਬ ਪੁਲਿਸ ਡੂੰਘੀ ਨੀਂਦ ਤੋਂ ਜਾਗ ਪਈ ਅਤੇ ਇਸ ਮਾਮਲੇ ਦੀ ਜਾਂਚ ਲਈ 12 ਜੂਨ (ਸੋਮਵਾਰ) ਨੂੰ ਇੱਕ ਐਸਆਈਟੀ ਦਾ ਗਠਨ ਕੀਤਾ, ਜੋ ਕਿ ਇੱਕ ਖਾਨਾ ਪੂਰਤੀ ਤੋਂ ਇਲਾਵਾ ਕੁਝ ਵੀ ਨਹੀਂ ਜਾਪਦਾ।

ਬਾਜਵਾ (Partap Bajwa) ਨੇ ਅੱਗੇ ਕਿਹਾ, “ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ, ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਮੁੱਖ ਮੁਲਜ਼ਮਾਂ ਨੂੰ ਫੜਨ ਲਈ ਉਨ੍ਹਾਂ ਨੂੰ ਹੁਣ ਤੱਕ ਕਿਸ ਨੇ ਰੋਕਿਆ ਹੈ।”

ਇੱਕ ਬਿਆਨ ‘ਚ ਬਾਜਵਾ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜ਼ਿਆਦਾਤਰ ਪੀੜਤ ਆਮ ਪਰਿਵਾਰਾਂ ਨਾਲ ਸਬੰਧਿਤ ਹਨ। ਜ਼ਿਆਦਾਤਰ ਵਿਦਿਆਰਥੀਆਂ ਦੇ ਪਰਿਵਾਰਾਂ ਨੇ ਜਾਂ ਤਾਂ ਬੈਂਕਾਂ ਤੋਂ ਭਾਰੀ ਕਰਜ਼ੇ ਲਏ, ਆਪਣੀਆਂ ਜਾਇਦਾਦਾਂ ਵੇਚ ਦਿੱਤੀਆਂ, ਜਾਂ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈ ਕੇ ਉਨ੍ਹਾਂ ਨੂੰ ਕੈਨੇਡਾ ਭੇਜਿਆ ਤਾਂ ਜੋ ਉਹ ਉੱਥੇ ਸੈਟਲ ਹੋ ਸਕਣ ਅਤੇ ਆਪਣੇ ਸੁਪਨੇ ਪੂਰੇ ਕਰ ਸਕਣ।”

ਵਿਰੋਧੀ ਧਿਰ ਦੇ ਆਗੂ ਨੇ ਕਿਹਾ “ਇਨ੍ਹਾਂ ਵਿਦਿਆਰਥੀਆਂ ਦੇ ਨਾਲ-ਨਾਲ ਕੁਝ ਕੈਨੇਡਾ-ਆਧਾਰਤ ਅਧਿਕਾਰ ਸਮੂਹਾਂ ਵੱਲੋਂ ਭਾਰੀ ਵਿਰੋਧ ਪ੍ਰਦਰਸ਼ਨਾਂ ਦੀ ਇੱਕ ਲੜੀ ਨੂੰ ਆਯੋਜਿਤ ਕਰਨ ਤੋਂ ਬਾਅਦ, ਕੈਨੇਡਾ ਵਿੱਚ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ (ਆਈਆਰਸੀਸੀ) ਮੰਤਰਾਲੇ ਨੇ ਇਨ੍ਹਾਂ ਵਿਦਿਆਰਥੀਆਂ ਲਈ ਇੱਕ ਅਸਥਾਈ ਰਾਹਤ ਦਾ ਐਲਾਨ ਕੀਤਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੋਨ ਫਰੇਜ਼ਰ ਨੇ ਭਰੋਸਾ ਦਿੱਤਾ ਹੈ ਕਿ ਜਿਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਧੋਖਾਧੜੀ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ, ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ”।

The post ਤਿੰਨ ਮਹੀਨੇ ਬਾਅਦ ਵੀ ਇਮੀਗ੍ਰੇਸ਼ਨ ਧੋਖਾਧੜੀ ਦਾ ਦੋਸ਼ੀ ਗ੍ਰਿਫ਼ਤਾਰ ਨਹੀਂ ਹੋਇਆ: ਪ੍ਰਤਾਪ ਬਾਜਵਾ appeared first on TheUnmute.com - Punjabi News.

Tags:
  • aam-aadmi-party
  • breaking-news
  • immigration-fraud
  • news
  • nri-minister-kuldeep-singh-dhaliwal
  • partap-bajwa
  • pratap-singh-bajwa
  • punjab-congress-news

ਪਟਿਆਲਾ, 17 ਜੂਨ 2023: ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਅਰੰਭੀ ਮੁਹਿੰਮ ਸਰਕਾਰ ਤੁਹਾਡੇ ਦੁਆਰ ਤਹਿਤ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ। ਇੱਥੇ ਪੰਚਾਇਤ ਘਰ ਵਿਖੇ ਲੋਕਾਂ ਨੂੰ ਮਿਲਦਿਆਂ ਉਨ੍ਹਾਂ ਨੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਹੱਲ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ।

ਇਸ ਦੌਰਾਨ ਪੰਜਾਬ ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡ ਨੰਦਪੁਰ ਕੇਸ਼ੋ ਅਤੇ ਫੱਗਣਮਾਜਰਾ ਵਿਖੇ ਲਗਾਏ ਗਏ ਜਨ ਸੁਵਿਧਾ ਕੈਂਪਾਂ ਮੌਕੇ ਡਾ. ਬਲਬੀਰ ਸਿੰਘ ਨੇ ਦੱਸਿਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਹ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ ਤਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਪੁੱਜਕੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਦਾ ਨਿਵਾਰਨ ਕਰਨ।

ਸਿਹਤ ਮੰਤਰੀ (Dr. Balbir Singh) ਨੇ ਆਪਣੇ ਹਲਕੇ ਪਟਿਆਲਾ ਦਿਹਾਤੀ, ਅੰਦਰ ਅਜਿਹੇ ਜਨ ਸੁਵਿਧਾ ਕੈਂਪਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ, ਜਿਸ ਤਹਿਤ ਉਹ ਹਰ ਹਫ਼ਤੇ ਪਿੰਡਾਂ ਅੰਦਰ ਜਾ ਕੇ ਇਹ ਕੈਂਪ ਲਗਾ ਰਹੇ ਹਨ ਤੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰਾਂ ਨੇੜੇ ਹੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। 18 ਜੂਨ ਨੂੰ ਪਿੰਡ ਚਲੈਲਾ ਵਿਖੇ ਅਤੇ 27 ਤੇ 28 ਜੂਨ ਨੂੰ ਕ੍ਰਮਵਾਰ ਪਿੰਡ ਸਿੱਧੂਵਾਲ ਅਤੇ ਜੱਸੋਵਾਲ ਵਿਖੇ ਅਜਿਹੇ ਕੈਂਪ ਲਗਾਏ ਜਾਣਗੇ।

ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਅਸਲ ਅਰਥਾਂ ਵਿੱਚ ਰੰਗਲਾ ਪੰਜਾਬ ਬਣਾ ਕੇ ਦੇਸ਼ ਦਾ ਇੱਕ ਨੰਬਰ ਦਾ ਸੂਬਾ ਬਣਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਇੱਕੋ-ਇੱਕ ਏਜੰਡਾ ਹੈ ਕਿ ਜਿਸ ਖੇਤਰ ਵਿੱਚ ਵੀ ਪੰਜਾਬ ਪੱਛੜ ਰਿਹਾ ਹੈ, ਉਸੇ ਖੇਤਰ ਵਿੱਚ ਸੂਬੇ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਆਂਦਾ ਜਾਵੇ। ਸਿਹਤ ਮੰਤਰੀ ਨੇ ਇਸ ਦੌਰਾਨ ਹੋਰਨਾਂ ਪਿੰਡਾਂ ਅੰਦਰ ਜਾ ਕੇ ਲੋਕਾਂ ਦੇ ਮਸਲੇ ਹੱਲ ਕਰਵਾਏ ਅਤੇ ਕਿਹਾ ਕਿ ਉਹ ਆਪਣੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ।

ਇਸ ਮੌਕੇ ਕਾਰਜਕਾਰੀ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ, ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਕਰਨਲ ਜੇ.ਵੀ. ਸਿੰਘ, ਐਡਵੋਕੇਟ ਰਾਹੁਲ ਸੈਣੀ, ਬਲਵਿੰਦਰ ਸੈਣੀ, ਡਾ. ਜਤਿੰਦਰ ਕਾਂਸਲ, ਲਾਲ ਸਿੰਘ, ਸੁਰੇਸ਼ ਕੁਮਾਰ, ਜੇ.ਪੀ.ਐਸ. ਕਾਲੜਾ, ਪਰਦੀਪ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ, ਜਿਨ੍ਹਾਂ ਨੇ ਜਨ ਸੁਵਿਧਾ ਕੈਂਪ ਦੌਰਾਨ ਮੌਕੇ ‘ਤੇ ਹੀ ਲੋਕਾਂ ਨੂੰ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ।

The post ਡਾ. ਬਲਬੀਰ ਸਿੰਘ ਵੱਲੋਂ ’ਸਰਕਾਰ ਤੁਹਾਡੇ ਦੁਆਰ’ ਤਹਿਤ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ appeared first on TheUnmute.com - Punjabi News.

Tags:
  • dr-balbir-singh
  • latest-news
  • news
  • sarkar-tuhade-dwar

ਹੁਸ਼ਿਆਰਪੁਰ ਪੁਲਿਸ ਨੇ ਜਿਊਲਰਜ਼ ਦੀ ਦੁਕਾਨ 'ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀ ਕੀਤੇ ਕਾਬੂ

Saturday 17 June 2023 02:11 PM UTC+00 | Tags: breaking-news hoshiarpur-police jewelers-shop latest-news news the-unmute-breaking-news the-unmute-latest-news the-unmute-latest-update the-unmute-punjabi-news

ਹੁਸ਼ਿਆਰਪੁਰ, 17 ਜੂਨ 2023: ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ (Hoshiarpur Police) ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆਂ,P.P.S ਐਸ.ਪੀ ਤਫਤੀਸ਼ ਜਿਲਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਪਰਮਿੰਦਰ ਸਿੰਘ ਮੰਡ ੳਪ ਪੁਲਿਸ ਕਪਤਾਨ ਡਿਟੈਕਟੀਵ ਹੁਸ਼ਿਆਰਪੁਰ, ਦਲਜੀਤ ਸਿੰਘ ਖੱਖ ਉਪ ਪੁਲਿਸ ਕਪਤਾਨ ਸਬ-ਡਿਵੀਜ਼ਨ ਗੜ੍ਹਸ਼ੰਕਰ, ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ, ਐਸ.ਆਈ ਬਲਜਿੰਦਰ ਸਿੰਘ ਮੱਲ੍ਹੀ ਮੁੱਖ ਅਫਸਰ ਥਾਣਾ ਮਾਹਿਲਪੁਰ ਅਤੇ ਐਸ.ਆਈ ਜੋਗਿੰਦਰ ਸਿੰਘ ਸੰਧਰ ਮੁੱਖ ਅਫਸਰ ਥਾਣਾ ਮੁਕੇਰੀਆਂ ਤਹਿਤ ਗਠਿਤ ਵਿਸ਼ੇਸ਼ ਟੀਮਾਂ ਵੱਲੋਂ ਕਸਬਾ ਮਾਹਿਲਪੁਰ ਵਿੱਚ ਮਿਤੀ 22.05.2023 ਦੀ ਰਾਤ ਨੂੰ ਨਰਾਇਣ ਜਿਊਲਰਜ਼ ਦੀ ਦੁਕਾਨ ਪਰ ਫਾਇਰਿੰਗ ਕਰਨ ਵਾਲੇ ਬੰਬੀਹਾ ਗੈਂਗ ਨਾਲ ਸਬੰਧਤ 04 ਦੋਸ਼ੀ ਕਾਬੂ, 02 ਹੋਰ ਦੋਸ਼ੀ ਨਜ਼ਾਇਜ਼ ਅਸਲੇ ਸਮੇਤ ਕਾਬੂ ਅਤੇ ਇੱਕ ਦੋਸ਼ੀ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 22.05.2023 ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕਸਬਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਵਿੱਚ ਸਥਿਤ ਨਰਾਇਣ ਜਿਊਲਰਜ਼ ਦੀ ਦੁਕਾਨ ਪਰ ਫਾਈਰਿੰਗ ਕਰਕੇ ਕਸਬਾ ਮਾਹਿਲਪੁਰ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਸੀ। ਜਿਸਤੇ ਅਣਪਛਾਤੇ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 106 ਮਿਤੀ 23-05-2023 ਅ/ਧ: 336,427,34 ਭ:ਦ:,25/27-54-59 ਆਰਮਜ ਐਕਟ ਵਾਧਾ ਜੁਰਮ 386,506,201 ਭ:ਦ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ ਸੀ। ਜਿਸਤੇ ਸਰਬਜੀਤ ਸਿੰਘ ਬਾਹੀਆਂ ਐਸ.ਪੀ ਤਫਤੀਸ਼ ਜਿਲਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਚਾਰਜ਼ ਸੀ.ਆਈ.ਏ ਸਟਾਫ ਅਤੇ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਵਿਸ਼ੇਸ਼ ਟੀਮ ਤਿਆਰ ਕੀਤੀ ਗਈ।

ੳਪਰੋਕਤ ਵਾਰਦਾਤ ਤੋਂ ਬਾਅਦ ਨਰਾਇਣ ਜਿੳਲਰਜ਼ ਦੇ ਮਾਲਕ ਰਾਹੁਲ ਰਾਏ ਪੁੱਤਰ ਅਵਿਨਾਸ ਚੰੰਦਰ ਵਾਸੀ ਸੈਲਾਂ ਖੁਰਦ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸਿਆਰਪੁਰ ਪਾਸੋਂ ੳਪਰੋਕਤ ਵਾਰਦਾਤ ਕਰਨ ਵਾਲੇ ਦੋਸ਼ੀ ਲਗਾਤਾਰ ਫਿਰੌਤੀ ਦੀ ਮੰਗ ਕਰ ਰਹੇ ਸਨ। ਜਿਸਤੇ ੳਪਰੋਕਤ ਟੀਮ ਵੱਲੋਂ ਸਾਈਟਫਿਕ ਤੇ ਟੈਕਨੀਕਲ ਵਿਧੀ ਰਾਹੀਂ ੳਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਟਰੇਸ ਕੀਤਾ ਗਿਆ ਤੇ ਮਿਤੀ 12.06.2023 ਨੂੰ ਜਿਲਾ ਅੰਬਾਲਾ ਸਟੇਟ ਹਰਿਆਣਾ, ਜਿਲਾ ਸਹਾਰਨਪੁਰ ਸਟੇਟ ਉੱਤਰ ਪ੍ਰਦੇਸ਼ ਅਤੇ ਜਿਲਾ ਹਰਿਦੁਆਰ ਕਸਬਾ ਮੰਗਲੋਰ ਸਟੇਟ ਉਤਰਾਖੰਡ ਵਿੱਚ ਵੱਖ-ਵੱਖ ਸਥਾਨਾਂ ਪਰ ਲਗਤਾਰ 24 ਘੰਟੇ ਬਿਨਾਂ ਰੁਕੇ ਰੇਡਾਂ ਕਰਕੇ ਮੁੱਦਈ ਮੁੱਕਦਮਾ ਨੂੰ ਉਸਦੇ ਮੋਬਾਈਲ ਪਰ ਫਿਰੌਤੀ ਲਈ ਧਮਕੀਆਂ ਦੇਣ ਵਾਲੇ ਮੁੱਖ ਦੋਸ਼ੀ ਵਿਕਾਸ਼ ਉਰਫ ਵੀਸ਼ੂ ਕੁਮਾਰ ਉਰਫ ਵੀਸ਼ੂ ਪੁੱਤਰ ਗਜਰਾਜ ਵਾਸੀ ਜਬੀਰਨ ਥਾਣਾ ਮੰਗਲੌਰ ਜਿਲ੍ਹਾ ਹਰਿਦੁਆਰ ਸਟੇਟ ਉੱਤਰਾਖੰਡ ਨੂੰੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।

ਜਿਸ ੳਪਰੰਤ ਉਸਦੇ ਕੀਤੇ ਗਏ ਫਰਦ ਇੰਕਸ਼ਾਫ ਮੁਤਾਬਿਕ ਕੱਲ ਮਿਤੀ 17.06.2023 ਨੂੰ ਉਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਜਿਸ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲੇਟ ਸੁਰਿੰਦਰ ਸਿੰਘ ਅਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਪੁੱਤਰ ਬੋਹੜ ਸਿੰਘ ਵਾਸੀਆਨ ਅਬਾਦੀ ਬਾਬਾ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ ਅਤੇ ਅਕਾਸ਼ਦੀਪ ਸਿੰਘ ਉਰਫ ਆਕਾਸ਼ ਉਰਫ ਮਹਿਕ ਉਰਫ ਕਾਸ਼ੂ ਪੁੱਤਰ ਜੱਸਾ ਸਿੰਘ ਵਾਸੀ ਬਾਬਾ ਜੀਵਨ ਸਿੰਘ ਗੁਰਦਆਰਾ ਨੇੜੇ ਬਾਬਾ ਬਾਲਮੀਕ ਦੀ ਜਗ੍ਹਾਂ ਬੋਹੜ ਲਾਗੇ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ, ਜ਼ਿਲ੍ਹਾ ਤਰਨਤਾਰਨ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।

ੳਪਰੋਕਤ ਵਾਰਦਾਤ ਦੇ ਮਾਸਟਰਮਾਈਂਡ ਵਿਦੇਸ਼ ਵਿੱਚ ਬੈਠੇ ਦੋਸ਼ੀ ਇਸ਼ੂ ਪੰਡਤ ਵਾਸੀ ਮੈਲੀ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਬਾਬਾ ਅਗਮ ਸਿੰਘ ਵਾਸੀ ਜਲੰਧਰ ਹਨ। ਇਸ਼ੂ ਪੰਡਤ ਉਕਤ ਦੀ ਨਰਾਇਣ ਜਿਊਲਰਜ਼ ਦੇ ਮਾਲਕਾਂ ਨਾਲ ਨਿੱਜੀ ਰੰਜਿਸ਼ ਚਲੱਦੀ ਹੈ। ੳਪਰੋਕਤ ਵਾਰਦਾਤ ਵਿੱਚ ਇਸ਼ੂ ਪੰਡਤ, ਬਾਬਾ ਅਗਮ ਸਿੰਘ ਉਕਤਾਨ ਅਤੇ ਚੰਦੂ ਪੱਤਰ ਖੁਲਾ ਸਿੰਘ ਵਾਸੀ ਅਬਾਦੀ ਬਾਬਾ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ ਅਜੇ ਗ੍ਰਿਫਤਾਰ ਕਰਨੇ ਬਾਕੀ ਹਨ।

ਇਸੇ ਤਰਾਂ ਮਿਤੀ 16.06.2023 ਨੂੰ ਸੀ.ਆਈ.ਏ ਸਟਾਫ ਵਿੱਚ ਤਾਇਨਾਤ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੁੱਖ ਅਫਸਰ ਥਾਣਾ ਮੁਕੇਰੀਆਂ ਦੀ ਸਹਾਇਤਾ ਨਾਲ ਦੋਸ਼ੀ ਕੁਲਵਿੰਦਰ ਸਿੰਘ ਉਰਫ ਬੰਟੀ ਪੁੱਤਰ ਬਹਾਦਰ ਸਿੰਘ ਵਾਸੀ ਉਮਰਪੁਰ ਹਾਲ ਵਾਸੀ ਮਹਉਦੀਨਪਪੁਰ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਇੱਕ ਪਿਸਟਲ 7.65MM ਸਮੇਤ 05 ਰੌਦ ਜਿੰਦਾ 7.65 MM ਅਤੇ ਸੁਨੀਲ ਕੁਮਾਰ ਉਰਫ ਗਾਂਧੀ ਪੁੱਤਰ ਅਸ਼ੋਕ ਕੁਮਾਰ ਵਾਸੀ ਸਹਾਲੀਆਂ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੂੰ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 01 ਚੱਲੇ ਰੌਦ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 114 ਮਿਤੀ 16.06.2023 ਅ/ਧ 25 ਅਸਲਾ ਐਕਟ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ।

ਇਸੇ ਤਰਾਂ ਮਿਤੀ ਮਿਤੀ 16.06.2023 ਨੂੰ ਸੀ.ਆਈ.ਏ ਸਟਾਫ ਵਿੱਚ ਤਾਇਨਾਤ ਮੁੱਖ ਸਿਪਾਹੀ ਸੰਦੀਪ ਕੁਮਾਰ ਬਾਹਤੀ ਨੇ ਸਮੇਤ ਪੁਲਿਸ ਪਾਰਟੀ ਦੋਸ਼ੀ ਗੋਪੀ ਪੁੱਤਰ ਵਿਜੈ ਕੁਮਾਰ ਵਾਸੀ ਮੁਹੱਲਾ ਰਿਸ਼ੀ ਨਗਰ ਜਿਲਾ ਹੁਸ਼ਿਆਰਪੁਰ ਨੂੰ 36 ਬਤੋਲਾਂ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਅਤੇ ਦੋਸ਼ੀ ਖਿਲਾਫ ਮੁੱਕਦਮਾ ਨੰਬਰ 221 ਮਿਤੀ 16.06.2023 ਅ/ਧ 61-1-14 ਐਕਸਾਈਜ਼ ਐਕਟ ਥਾਣਾ ਸਿਟੀ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ। ਕਾਬੂ ਸ਼ੁਦਾ ੳਪਰੋਕਤ ਦੋਸ਼ੀਆ ਤੋਂ ਅਗਲੇਰੀ ਪੁੱਛਗਿੱਛ ਜਾਰੀ ਹੈ।

ਮੁੱਕਦਮਾ ਨੰਬਰ, ਗ੍ਰਿਫਤਾਰ ਦੋਸ਼ੀਆਂ ਦੇ ਨਾਮ ਅਤੇ ਬਰਾਮਦਗੀ:-

1.    ਮੁੱਕਦਮਾ ਨੰਬਰ  106 ਮਿਤੀ 23-05-2023 ਅ/ਧ: 336,427,34 ਭ:ਦ:,25/27-54-59 ਆਰਮਜ ਐਕਟ ਵਾਧਾ ਜੁਰਮ 386,506,201 ਭ:ਦ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ।
(A)    ਵਿਕਾਸ਼ ਉਰਫ ਵੀਸ਼ੂ ਕੁਮਾਰ ਉਰਫ ਵੀਸ਼ੂ ਪੁੱਤਰ ਗਜਰਾਜ ਵਾਸੀ ਜਬੀਰਨ ਥਾਣਾ ਮੰਗਲੌਰ ਜਿਲ੍ਹਾ ਹਰਿਦੁਆਰ ਸਟੇਟ ਉੱਤਰਾਖੰਡ।
(B)    ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲੇਟ ਸੁਰਿੰਦਰ ਸਿੰਘ ਵਾਸੀ ਅਬਾਦੀ ਬਾਬਾ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ।
(C)    ਗੁਰਪ੍ਰਤਾਪ ਸਿੰਘ ਉਰਫ ਗੋਰਾ ਪੁੱਤਰ ਬੋਹੜ ਸਿੰਘ ਵਾਸੀ ਅਬਾਦੀ ਬਾਬਾ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ।
(D)    ਅਕਾਸ਼ਦੀਪ ਸਿੰਘ ਉਰਫ ਆਕਾਸ਼ ਉਰਫ ਮਹਿਕ ਉਰਫ ਕਾਸ਼ੂ ਪੁੱਤਰ ਜੱਸਾ ਸਿੰਘ ਵਾਸੀ ਬਾਬਾ ਜੀਵਨ ਸਿੰਘ ਗੁਰਦਆਰਾ ਨੇੜੇ ਬਾਬਾ ਬਾਲਮੀਕ ਦੀ ਜਗ੍ਹਾਂ ਬੋਹੜ ਲਾਗੇ ਸੋਢੀ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ।
ਬਰਾਮਦਗੀ:-
(A)    Motorcycle Bajaj CT-100 No.PB46-AF-8042.
(B)    Motorcycle Hero Honda Splender No.PB38-D-7604.
(C)    One Iphone Mobile.

2.    ਮੁੱਕਦਮਾ ਨੰਬਰ 114 ਮਿਤੀ 16.06.2023 ਅ/ਧ 25 ਅਸਲਾ ਐਕਟ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ।
(A)    ਕੁਲਵਿੰਦਰ ਸਿੰਘ ਉਰਫ ਬੰਟੀ ਪੁੱਤਰ ਬਹਾਦਰ ਸਿੰਘ ਵਾਸੀ ਉਮਰਪੁਰ ਹਾਲ ਵਾਸੀ ਮਹਉਦੀਨਪਪੁਰ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ।
ਬਰਾਮਦਗੀ:- ਇੱਕ ਪਿਸਟਲ 7.65MM ਸਮੇਤ 05 ਰੌਦ ਜਿੰਦਾ 7.65 MM

(B)    ਸੁਨੀਲ ਕੁਮਾਰ ਉਰਫ ਗਾਂਧੀ ਪੁੱਤਰ ਅਸ਼ੋਕ ਕੁਮਾਰ ਵਾਸੀ ਸਹਾਲੀਆਂ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ।
ਬਰਾਮਦਗੀ:- ਇੱਕ ਦੇਸੀ ਪਿਸਤੌਲ 315 ਬੋਰ ਸਮੇਤ 01 ਚਲਿੱਆ ਰੌਦ

3.    ਮੁੱਕਦਮਾ ਨੰਬਰ 221 ਮਿਤੀ 17.06.2023 ਅ/ਧ 61-1-14 ਐਕਸਾਈਜ਼ ਐਕਟ ਥਾਣਾ ਸਿਟੀ ਜਿਲਾ ਹੁਸ਼ਿਆਰਪੁਰ।
(A)    ਗੋਪੀ ਪੁੱਤਰ ਵਿਜੈ ਕੁਮਾਰ ਵਾਸੀ ਮੁਹੱਲਾ ਰਿਸ਼ੀ ਨਗਰ ਜਿਲਾ ਹੁਸ਼ਿਆਰਪੁਰ।
ਬਰਾਮਦਗੀ:- 36 ਬਤੋਲਾਂ ਨਜ਼ਾਇਜ਼ ਸ਼ਰਾਬ

The post ਹੁਸ਼ਿਆਰਪੁਰ ਪੁਲਿਸ ਨੇ ਜਿਊਲਰਜ਼ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀ ਕੀਤੇ ਕਾਬੂ appeared first on TheUnmute.com - Punjabi News.

Tags:
  • breaking-news
  • hoshiarpur-police
  • jewelers-shop
  • latest-news
  • news
  • the-unmute-breaking-news
  • the-unmute-latest-news
  • the-unmute-latest-update
  • the-unmute-punjabi-news

ਚੰਡੀਗੜ੍ਹ, 17 ਜੂਨ 2023: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਕਾਂਡ ਦੇ ਮੁਲਜ਼ਮਾਂ ਨੂੰ ਇੱਕ ਵਾਰ ਫਿਰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਨੇ ਜੇਲ੍ਹ ਪ੍ਰਸ਼ਾਸਨ ਨੂੰ 28 ਜੂਨ ਨੂੰ ਵਿਅਕਤੀਗਤ ਤੌਰ ‘ਤੇ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਅਦਾਲਤੀ ਕਾਰਵਾਈ ਨੂੰ ਅੱਗੇ ਵਧਾਇਆ ਜਾ ਸਕੇ।

ਐਸਆਈਟੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਸਮੇਤ 31 ਮੁਲਜ਼ਮਾਂ ਖ਼ਿਲਾਫ਼ ਦੋ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਹਨ। ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਤਲ ਲਾਰੈਂਸ ਅਤੇ ਬੰਬੀਹਾ ਗੈਂਗ ਵਿਚਾਲੇ ਬਦਲੇ ਦੀ ਭਾਵਨਾ ਨਾਲ ਕੀਤੇ ਗਏ ਹਨ।

The post 28 ਜੂਨ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸੁਣਵਾਈ, ਅਦਾਲਤ ਵੱਲੋਂ ਸਾਰੇ ਮੁਲਜ਼ਮਾਂ ਨੂੰ ਪੇਸ਼ ਕਰਨ ਦੇ ਹੁਕਮ appeared first on TheUnmute.com - Punjabi News.

Tags:
  • mansa-police
  • news
  • punjabi
  • sidhu-moosewala
  • sidhu-moosewala-murder-case

ਗ਼ਦਰ-2 ਫਿਲਮ ਦੀ ਸਟਾਰ ਕਾਸਟ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

Saturday 17 June 2023 02:30 PM UTC+00 | Tags: breaking-news gadar-2 gadar-2-film latest-news news punjab-news sachkhand-sri-darbar-sahib sunny-deol

ਅੰਮ੍ਰਿਤਸਰ, 17 ਜੂਨ 2023: ਬਾਲੀਵੁੱਡ ਤੇ ਧਮਾਲ ਮਚਾਉਣ ਵਾਲੀ ਗ਼ਦਰ-2 (Gadar-2) ਹੁਣ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ, ਉਥੇ ਹੀ ਗ਼ਦਰ-2 ਦੀ ਸਟਾਰ ਕਾਸਟ ਫਿਲਮ ਦੀ ਕਾਮਯਾਬੀ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਸ਼ੀਰਵਾਦ ਲੈਣ ਵਾਸਤੇ ਪਹੁੰਚੀ, ਉਨ੍ਹਾਂ ਵੱਲੋਂ ਗ਼ਦਰ-2 ਦੀ ਸ਼ੂਟਿੰਗ ਦੌਰਾਨ ਇੱਕ ਤਸਵੀਰ ਜੋ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਉਹ ਸਾਹਮਣੇ ਆਏ ਸੀ ਉਸ ਉੱਤੇ ਸਪਸ਼ਟੀਕਰਨ ਦਿੰਦੇ ਹੋਏ ਦੱਸਿਆ ਕਿ ਫੋਟੋ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਓਥੇ ਹੀ ਇਸ ਫਿਲਮ ਦੇ ਵਿਚ ਆਪਣਾ ਕਿਰਦਾਰ ਨਿਭਾਉਣ ਵਾਲੇ ਮਨੀਸ਼ ਵਦਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਗਦਰ ਫਿਲਮ ਦੇ ਵਿਚ ਸੰਨੀ ਦਿਓਲ ਵੱਲੋਂ ਕੰਮ ਕੀਤਾ ਗਿਆ ਸੀ, ਉਨ੍ਹਾਂ ਤੋਂ ਉਨ੍ਹਾਂ ਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਿਆ ਹੈ |

ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਉਹ ਚਾਹੁੰਦੇ ਹਨ ਕਿ ਜਿਸ ਤਰਾਂ ਗ਼ਦਰ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ, ਉਸੇ ਤਰ੍ਹਾਂ ਦਾ ਹੀ ਪਿਆਰ ਗ਼ਦਰ -2 ਨੂੰ ਪਿਆਰ ਦਿੱਤਾ ਜਾਵੇ ਤਾਂ ਜੋ ਕਿ ਉਨ੍ਹਾਂ ਦਾ ਹੌਂਸਲਾ ਅਫ਼ਜਾਈ ਹੋ ਸਕੇ |

The post ਗ਼ਦਰ-2 ਫਿਲਮ ਦੀ ਸਟਾਰ ਕਾਸਟ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ appeared first on TheUnmute.com - Punjabi News.

Tags:
  • breaking-news
  • gadar-2
  • gadar-2-film
  • latest-news
  • news
  • punjab-news
  • sachkhand-sri-darbar-sahib
  • sunny-deol

ਪਟਿਆਲਾ, 17 ਜੂਨ 2023: ਪਟਿਆਲਾ ਵਿਖੇ ਮਹਿੰਦਰਾ ਕੰਪਨੀ ਨੇ ਆਪਣੀ ਨਵੀਂ ਕਾਰ ਇਲੈਕਟ੍ਰਿਕ ਮਹਿੰਦਰਾ XUV 4OO (Mahindra XUV 4OO) ਲਾਂਚ ਕੀਤੀ ਹੈ | ਕਾਰ ਲਾਂਚ ਕਰਨ ਮੌਕੇ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਪਹੁੰਚੇ | ਇਸ ਕਰ ਦੀ ਲਾਂਚਿੰਗ ਰਾਜ ਵਹੀਕਲ ਪ੍ਰਾਈਵੇਟ ਲਿਮਿਟੇਡ, ਪਟਿਆਲਾ ‘ਚ ਕੀਤੀ ਗਈ ਹੈ |

ਮਹਿੰਦਰਾ ਨੇ 15.99 ਲੱਖ ਰੁਪਏ ਦੀ ਸ਼ੁਰੂਆਤੀ ਆਪਣੀ ਪਹਿਲੀ ਸੀ-ਸੈਗਮੈਂਟ ਇਲੈਕਟ੍ਰਿਕ SUV, ਫਨ ਐਂਡ ਫਾਸਟ XUV 4OO ਲਾਂਚ ਕੀਤੀ ਹੈ | ਇਹ ਇਹ ਇਲੈਕਟ੍ਰਿਕ ਕਾਰ ਦੋ ਵੇਰੀਐਂਟਸ XUV 4OO EC ਅਤੇ XUV 4OO EL ਅਤੇ ਪੰਜ ਰੰਗਾਂ ਵਿੱਚ ਉਪਲਬਧ ਹੈ। ਇਸਦੇ ਨਾਲ ਹੀ ਕਾਰ EL 39.4 KWH ਲਿਥੀਅਮ ਆਇਨ ਬੈਟਰੀ ਦੁਆਰਾ ਸੰਚਾਲਿਤ ਹੈ ਜੋ 456 ਕਿੱਲੋਮੀਟਰ ਦੀ MADC ਰੇਂਜ ਪ੍ਰਦਾਨ ਕਰਦੀ ਹੈ।

ਮਹਿੰਦਰਾ XUV 4OO ਕਾਰ 150 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਦੇ ਨਾਲ 8.3 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਗਤੀ ਨਾਲ ਦੌੜ ਸਕਦੀ ਹੈ | ਇਸਦੀ ਖ਼ਾਸ ਗੱਲ ਇਹ ਹੈ ਕਿ ਇਸ ‘ਤੇ ਪੰਜਾਬ ਵਿੱਚ ਕੋਈ ਟੋਲ ਨਹੀਂ ਲੱਗੇਗਾ ਅਤੇ ਪੰਜਾਬ ਸਰਕਾਰ ਦੇ ਅਨੁਸਾਰ ਰਜਿਸਟ੍ਰੇਸ਼ਨ ‘ਤੇ 2,21000/- ਰੁਪਏ ਦੀ ਸਬ-ਸਿਡੀ ਵੀ ਮਿਲੇਗੀ |

ਇਸ ਮੌਕੇ ਡਿਪਟੀ ਆਰ.ਐਸ.ਐਮ ਐਮਆਰ ਅਨੁਜ ਅਗਰਵਾਲ (ਮਹਿੰਦਰਾ), ਏਐਸਐਮ ਐਮਆਰ ਅੰਕੁਸ਼ ਸ਼ਰਮਾ (ਮਹਿੰਦਰਾ), ਐਫਐਫਟੀ ਐਮ.ਆਰ.ਅਕਸ਼ੈ ਕੌਸ਼ਲ (ਮਹਿੰਦਰਾ),
ਰਾਜਵਿੰਦਰ ਸਿੰਘ (ਨਿਰਦੇਸ਼ਕ) ਅਤੇ ਜਸਕਰਨ ਸਿੰਘ (ਨਿਰਦੇਸ਼ਕ) ਆਦਿ ਮੌਜੂਦ ਰਹੇ |

The post ਮਹਿੰਦਰਾ ਕੰਪਨੀ ਨੇ ਆਪਣੀ ਨਵੀਂ ਕਾਰ ਇਲੈਕਟ੍ਰਿਕ ਮਹਿੰਦਰਾ XUV 4OO ਕੀਤੀ ਲਾਂਚ appeared first on TheUnmute.com - Punjabi News.

Tags:
  • mahindra-launch
  • mahindra-xuv-4oo
  • news

ਜੰਗ-ਏ-ਆਜ਼ਾਦੀ ਯਾਦਗਾਰ 'ਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬੇਪਰਦ ਕਰਾਂਗੇ: ਮੁੱਖ ਮੰਤਰੀ

Saturday 17 June 2023 03:58 PM UTC+00 | Tags: cm-bhagwant-mann hamdard jang-e-azadi-memorial latest-news punjab-news the-unmute-breaking-news

ਚੰਡੀਗੜ੍ਹ, 17 ਜੂਨ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਣ ਕਰਦਿਆਂ ਕਿਹਾ ਕਿ ਲੋਕਾਂ ਦੇ ਪੈਸੇ ਖੁਰਦ-ਬੁਰਦ ਕਰਨ ਲਈ ਹਰੇਕ ਹਮਦਰਦ, ਸਿਰਦਰਦ ਜਾਂ ਬੇਦਰਦ ਨੂੰ ਬੇਪਰਦ ਕੀਤਾ ਜਾਵੇਗਾ।

ਅੱਜ ਇੱਥੇ ਜਾਰੀ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ, "ਵਿਜੀਲੈਂਸ ਬਿਊਰੋ ਸ਼ਹੀਦਾਂ ਦੀ ਯਾਦਗਾਰ 'ਜੰਗ -ਏ-ਅਜ਼ਾਦੀ' ਦੀ ਇਮਾਰਤ ਬਣਾਉਣ ਵਿਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਦੇ ਸਬੰਧ ਵਿੱਚ ਰਸੂਖਦਾਰ ਵਿਅਕਤੀ ਨੂੰ ਬੁਲਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਮੀਡੀਆ ਉਤੇ ਹਮਲਾ ਕਿਵੇਂ ਹੋਇਆ? ਭਗਵੰਤ ਮਾਨ ਨੇ ਕਿਹਾ ਕਿ ਇਹ ਮਾਮਲਾ ਮਹਾਨ ਸ਼ਹੀਦਾਂ ਦੇ ਨਾਮ ਉਤੇ ਬਣਾਈ ਗਈ ਯਾਦਗਾਰ ਲਈ ਵਰਤੀ 200 ਕਰੋੜ ਦੀ ਰਾਸ਼ੀ ਦੀ ਜਵਾਬਦੇਹੀ ਦਾ ਹੈ।"

ਮੁੱਖ ਮੰਤਰੀ ਨੇ ਕਿਹਾ ਕਿ ਕੀ ਇਹ ਪੈਸਾ ਮੀਡੀਆ ਦੇ ਨਾਮ ਉਤੇ ਜਾਰੀ ਕੀਤਾ ਗਿਆ? ਜੇਕਰ ਨਹੀਂ ਤਾਂ ਫੇਰ ਅਖਬਾਰ ਦਾ ਇਸ ਨਾਲ ਕੀ ਲੈਣਾ-ਦੇਣਾ? ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, "ਮੈਂ ਉਨ੍ਹਾਂ ਵਿੱਚੋਂ ਨਹੀਂ ਜਿਹੜੇ ਆਪਣੇ ਗੁਨਾਹਾਂ ਤੋਂ ਬਚਣ ਲਈ ਹਮਦਰਦ ਦੇ ਪੈਰੀਂ ਡਿਗਦੇ ਹਨ।" ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਇਕ-ਇਕ ਪੈਸੇ ਦਾ ਹਿਸਾਬ ਲੈਣ ਲਈ ਜੁਆਬਦੇਹੀ ਤੈਅ ਕਰਨਗੇ।

The post ਜੰਗ-ਏ-ਆਜ਼ਾਦੀ ਯਾਦਗਾਰ ‘ਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬੇਪਰਦ ਕਰਾਂਗੇ: ਮੁੱਖ ਮੰਤਰੀ appeared first on TheUnmute.com - Punjabi News.

Tags:
  • cm-bhagwant-mann
  • hamdard
  • jang-e-azadi-memorial
  • latest-news
  • punjab-news
  • the-unmute-breaking-news

ਚੰਡੀਗੜ੍ਹ, 17 ਜੂਨ 2023: ਸਥਾਨਕ ਸਰਕਾਰਾਂ ਵਿਭਾਗ ਵਿੱਚ ਨਵੇਂ ਭਰਤੀ ਕਲਰਕਾਂ ਨੇ ਅੱਜ ਪਾਰਦਰਸ਼ੀ ਤਰੀਕੇ ਨਾਲ ਸਮੁੱਚੀ ਭਰਤੀ ਪ੍ਰਕਿਰਿਆ ਮੈਰਿਟ ਦੇ ਆਧਾਰ ਉਤੇ ਪੂਰੀ ਕਰ ਕੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਆਪਣੀ ਚੋਣ ਉਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਲਰਕ ਭਰਤੀ ਹੋਏ ਜਲਾਲਾਬਾਦ ਦੇ ਸੌਰਵ ਖੁੱਲ੍ਹਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਕਿ ਉਸ ਨੂੰ ਸੂਬੇ ਦੀ ਸੇਵਾ ਦਾ ਮੌਕਾ ਦਿੱਤਾ ਗਿਆ। ਉਸ ਨੇ ਕਿਹਾ ਕਿ ਇਹ ਸਮੁੱਚੀ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹੀ ਗਈ ਹੈ।

ਇਕ ਹੋਰ ਕਲਰਕ ਡੇਰਾਬੱਸੀ ਦੀ ਭਾਰਤੀ ਮਹਿਤਾ ਨੇ ਪਾਰਦਰਸ਼ੀ ਤਰੀਕੇ ਨਾਲ ਭਰਤੀ ਕਰਨ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਇਹ ਉਸ ਲਈ ਬਹੁਤ ਵੱਡਾ ਮੌਕਾ ਹੈ ਕਿਉਂਕਿ ਉਸ ਦੇ ਜੀਵਨ ਵਿੱਚ ਨਵਾਂ ਪੜਾਅ ਸ਼ੁਰੂ ਹੋਇਆ ਹੈ ਅਤੇ ਉਸ ਨੂੰ ਸੂਬੇ ਦੀ ਸੇਵਾ ਦਾ ਮੌਕਾ ਮਿਲਿਆ ਹੈ। ਉਸ ਨੇ ਸੂਬੇ ਦੇ ਲੋਕਾਂ ਦੀ ਖ਼ਿਦਮਤ ਦਾ ਮੌਕਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।

ਆਪਣੀਆਂ ਭਾਵਨਾਵਾਂ ਜ਼ਾਹਰ ਕਰਦਿਆਂ ਲੁਧਿਆਣਾ ਦੇ ਪਰਵਿੰਦਰ ਸਿੰਘ ਨੇ ਕਿਹਾ ਕਿ ਇਹ ਉਸ ਲਈ ਮਾਣ ਕਰਨ ਦਾ ਮੌਕਾ ਹੈ ਕਿਉਂਕਿ ਸੂਬਾ ਸਰਕਾਰ ਨੇ ਸਾਰੀ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਕੀਤਾ ਹੈ ਤੇ ਇਸ ਨੌਕਰੀ ਲਈ ਉਸ ਦੀ ਚੋਣ ਹੋਈ ਹੈ। ਉਸ ਨੇ ਨੌਜਵਾਨਾਂ ਨੂੰ ਨਿਰਪੱਖ ਤਰੀਕੇ ਨਾਲ ਨੌਕਰੀਆਂ ਦੇ ਮੌਕੇ ਮੁਹੱਈਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਦੇਸੂਮਾਜਰਾ ਦੇ ਬਲਜੀਤ ਸਿੰਘ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਿਹਾ ਸੀ ਪਰ ਉਸ ਨੂੰ ਮੌਕਾ ਨਹੀਂ ਮਿਲ ਰਿਹਾ ਸੀ। ਉਸ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪੁਰਜ਼ੋਰ ਕੋਸ਼ਿਸ਼ ਨਾਲ ਉਸ ਨੂੰ ਨੌਕਰੀ ਮਿਲੀ ਹੈ।

ਇਕ ਹੋਰ ਕਲਰਕ ਸੰਕੇਤ ਬਾਤਿਸ਼ ਨੇ ਆਪਣੀ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਾਈਵੇਟ ਨੌਕਰੀਆਂ ਕਾਰਨ ਉਸ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਸ ਦੀਆਂ ਮੁਸ਼ਕਲਾਂ ਦਾ ਹੱਲ ਬਣ ਕੇ ਆਏ ਅਤੇ ਉਸ ਨੂੰ ਸਰਕਾਰੀ ਨੌਕਰੀ ਮਿਲੀ।

ਖਰੜ ਤੋਂ ਦੀਕਸ਼ਾ ਸ਼ਰਮਾ ਨੇ ਆਪਣੀਆਂ ਭਾਵਨਾਵਾਂ ਪ੍ਰਗਟਾਉਂਦਿਆਂ ਕਿਹਾ ਕਿ ਇਹ ਉਸ ਲਈ ਇਤਿਹਾਸਕ ਪਲ ਹੈ। ਉਸ ਨੇ ਸੁਚਾਰੂ ਤੇ ਨਿਰਪੱਖ ਢੰਗ ਨਾਲ ਸਮੁੱਚੀ ਭਰਤੀ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ੁਕਰੀਆ ਅਦਾ ਕੀਤਾ।

ਇਕ ਹੋਰ ਨਵ-ਨਿਯੁਕਤ ਕਲਰਕ ਰਾਜਪੁਰਾ ਦੇ ਜਸਕਰਨ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਰੀ ਭਰਤੀ ਪ੍ਰਕਿਰਿਆ ਨੂੰ ਸਮਾਂਬੱਧ ਢੰਗ ਨਾਲ ਸਿਰੇ ਚੜ੍ਹਾਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਨੌਕਰੀ ਮਿਲੀ। ਉਸ ਨੇ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।

The post ਸਥਾਨਕ ਸਰਕਾਰਾਂ ਵਿਭਾਗ ‘ਚ ਨਵ-ਨਿਯੁਕਤ ਕਲਰਕਾਂ ਵੱਲੋਂ ਪਾਰਦਰਸ਼ੀ ਤੇ ਮੈਰਿਟ ਆਧਾਰ ਉਤੇ ਭਰਤੀ ਲਈ ਮੁੱਖ ਮੰਤਰੀ ਦੀ ਸ਼ਲਾਘਾ appeared first on TheUnmute.com - Punjabi News.

Tags:
  • newly-recruited-clerks

ਚੰਡੀਗੜ੍ਹ, 17 ਜੂਨ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ 22 ਜੂਨ ਨੂੰ ਆਪਣਾ ਅਹੁਦਾ ਸੰਭਾਲਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਲਈ 22 ਜੂਨ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।

ਐਡਵੋਕੇਟ ਧਾਮੀ ਨੇ ਉੱਘੀਆਂ ਸ਼ਖ਼ਸੀਅਤਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸੇਵਾ ਸੰਭਾਲ ਪ੍ਰੋਗਰਾਮ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਲਗਾਤਾਰ ਪੱਤਰ ਭੇਜੇ ਜਾ ਰਹੇ ਹਨ।

The post ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ 22 ਜੂਨ ਨੂੰ ਸੰਭਾਲਣਗੇ ਸੇਵਾ appeared first on TheUnmute.com - Punjabi News.

Tags:
  • news
  • singh-sahib-giani-raghbir-singh
  • sri-akal-takht-sahib

ਲੁਧਿਆਣਾ, 17 ਜੂਨ 2023: ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਲੁਧਿਆਣਾ ਨੇ CMS ਲੁੱਟ ਕੇਸ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 81 ਮਿਤੀ 10-06-2023 ਅ/ਧ 395,342,323,506,427, 120-ਬੀ ਭ:ਦੰਡ ਅਤੇ 25-54-59 ਅਸਲਾ ਐਕਟ ਥਾਣਾ ਸਰਾਭਾ ਨਗਰ, ਲੁਧਿਆਣਾ ਦਰਜ ਹੈ |

ਮਾਮਲੇ ਸਬੰਧੀ ਦੱਸਿਆ ਕਿ ਸੋਮਿਆ ਮਿਸ਼ਰਾ, ਆਈ.ਪੀ.ਐਸ, ਜੁਆਇੰਟ ਕਮਿਸ਼ਨਰ ਪੁਲਿਸ, ਸਿਟੀ, ਲੁਧਿਆਣਾ, ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ, ਡਿਪਟੀ ਕਮਿਸਨਰ ਪੁਲਿਸ, ਇੰਨਵੈਸਟੀਗੇਸ਼ਨ, ਲੁਧਿਆਣਾ, ਸੁਭਮ ਅਗਰਵਾਲ, ਆਈ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-3, ਲੁਧਿਆਣਾ, ਸਮੀਰ ਵਰਮਾ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਓਪਰੇਸ਼ਨ, ਲੁਧਿਆਣਾ, ਮਨਦੀਪ ਸਿੰਘ, ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ, ਲੁਧਿਆਣਾ, ਇੰਸ: ਕੁਲਵੰਤ ਸਿੰਘ, ਇੰਚਾਰਜ ਸੀ.ਆਈ.ਏ.-1 ਲੁਧਿਆਣਾ, ਇੰਸ, ਬੇਅੰਤ ਜੁਨੇਜਾ, ਇੰਚਾਰਜ ਸੀ.ਆਈ.ਏ.-2, ਲੁਧਿਆਣਾ ਇੰਸ: ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ.-3 ਲੁਧਿਆਣਾ ਅਤੇ ਕਾਊਂਟਰ ਇੰਟਲੈਜੱਸ ਦੀ ਟੀਮ ਨੇ ਹੋਰ ਸਫਲਤਾ ਹਾਸਲ ਕਰਦੇ ਹੋਏ ਇਸ ਮੁੱਕਦਮਾ ਵਿੱਚ ਇਸ ਲੁੱਟ ਦੀ ਮਾਸਟਰ ਮਾਈਂਡ ਦੋਸ਼ਣ ਮਨਦੀਪ ਕੌਰ ਉਰਫ ਮੋਨਾ ਅਤੇ ਇਸਦੇ ਪਤੀ ਜਸਵਿੰਦਰ ਸਿੰਘ ਵਾਸੀਆਨ ਮਕਾਨ ਨੰਬਰ 530, ਰਾਮ ਗੁੜੀਆ ਰੋਡ, ਬਰਨਾਲਾ ਨੂੰ ਉਤਰਾਖੰਡ ਤੋ ਗ੍ਰਿਫਤਾਰ ਕੀਤਾ ਹੈ। ਜੋ ਦੋਸ਼ੀਆ ਦੀ ਪੁੱਛ-ਗਿੱਛ ਪਰ ਦੋਸ਼ਣ ਮਨਦੀਪ ਕੌਰ ਉਰਫ ਮੋਨਾ ਦੀ ਸਕੂਟਰੀ ਜੂਪੀਟਰ ਵਿੱਚੋ ਜੋ ਕਿ ਉਸਨੇ ਆਪਣੇ ਘਰਵਾਲੇ ਦੇ ਰਿਸ਼ਤੇਦਾਰ ਦੇ ਘਰ ਦਿੜਬੇ ਖੜੀ ਕੀਤੀ ਹੋਈ ਸੀ ਵਿਚੋਂ ਲੁੱਟੇ ਹੋਏ 12 ਲੱਖ ਰੁਪਏ ਅਤੇ ਜਸਵਿੰਦਰ ਸਿੰਘ ਦੇ ਬਰਨਾਲਾ ਵਿਖੇ ਘਰ ਤੋਂ ਲੁੱਟ ਦੇ 9 ਲੱਖ ਰੁਪਏ ਬ੍ਰਾਮਦ ਕੀਤੇ ਹਨ।

ਇਸ ਤੋਂ ਇਲਾਵਾ ਇਸ ਮੁੱਕਦਮਾ ਵਿੱਚ ਇਕ ਹੋਰ ਦੋਸ਼ੀ ਗੋਰਵ ਉਰਫ ਗੁਲਸ਼ਨ ਪੁੱਤਰ ਗੁਲਸ਼ਨ ਵਾਸੀ 214, ਬਾਲਮਿਕੀ ਕਲੋਨੀ, ਕੇ.ਸੀ. ਰੋਡ, ਬਰਨਾਲਾ ਨੂੰ ਗਿਦੜਬਾਹਾ, ਜ਼ਿਲ੍ਹਾ ਮੁਕਤਸਰ ਤੋ ਮਿਤੀ 17-06-2023 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਵਾਰਦਾਤ ਵਾਲੇ ਦਿਨ ਸੁਭਾ ਗੋਪਾ ਕਾਲੀ ਸ਼ੈਵਰਲੇ ਕਰੂਜ ਗੱਡੀ ਲੈ ਕਰ ਉਸਦੇ ਘਰ ਬਰਨਾਲਾ ਆਇਆ ਅਤੇ ਇਹ ਦੋਨੋ ਦੋਸ਼ੀਆਨ ਅਰੂਣ ਕੋਚ ਅਤੇ ਨੰਨੀ ਨੂੰ ਲੁਧਿਆਣਾ ਲੈਣ ਲਈ ਉੱਕਤ ਗੱਡੀ ਵਿੱਚ ਬੱਸ ਸਟੈਂਡ ਗਏ ਅਤੇ ਲੁੱਟੇ ਹੋਏ ਕੈਸ਼ ਸਮੇਤ ਉੱਕਤ ਦੋਸ਼ੀਆਨ ਨੂੰ ਲੈ ਕਰ ਵਾਪਸ ਬਰਨਾਲਾ ਆ ਗਏ। ਗ੍ਰਿਫਤਾਰ ਦੋਸ਼ੀਆ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ।

The post ਲੁਧਿਆਣਾ ਲੁੱਟ ਮਾਮਲਾ: ਪੁਲਿਸ ਨੇ ਡਾਕੂ ਹਸੀਨਾ ਪਤੀ ਸਮੇਤ ਉੱਤਰਾਖੰਡ ਤੋਂ ਗ੍ਰਿਫਤਾਰ appeared first on TheUnmute.com - Punjabi News.

Tags:
  • ludhiana-news
  • ludhiana-police
  • news

ਐਸ.ਏ.ਐਸ. ਨਗਰ, 17 ਜੂਨ 2023: ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਖਰੜ ਸ਼ਹਿਰ ਦੇ ਵਾਰਡ ਨੰਬਰ 21 ਅਤੇ 5 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਖਰੜ ਦੇ ਵਸਨੀਕਾਂ ਨੇ ਅਪਣੀਆਂ ਵੱਖ ਵੱਖ ਮੁਸ਼ਕਲਾਂ ਬਾਰੇ ਆਪਣੇ ਵਿਧਾਇਕ ਤੇ ਸੈਰ ਸਪਾਟਾ ਮੰਤਰੀ ਨੂੰ ਜਾਣੂੰ ਕਰਵਾਇਆ।

ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਹੁਤੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕਰ ਦਿੱਤਾ। ਇਸ ਤੋਂ ਇਲਾਵਾ ਰਹਿੰਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਜਲਦੀ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਮੰਤਰੀ ਨੇ ਖਰੜ ਦੇ ਵਸਨੀਕਾਂ ਨਾਲ ਇਥੋਂ ਦੇ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਸ਼ੇਸ਼ ਚਰਚਾ ਕੀਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਲੇਬਰ, ਪ੍ਰਾਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆਂ ਕਿ ਖਰੜ ਦੇ ਵਾਰਡ ਨੰਬਰ 21 ਅਤੇ 5 ਵਿੱਚ ਜਲਦੀ ਹੀ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹਨਾਂ ਵਿਕਾਸ ਦੇ ਕੰਮਾਂ ਵਿੱਚ ਗਲੀਆਂ ਵਿੱਚ ਲਾਇਟਾਂ ਲਗਾਉਣਾ, ਇੰਟਰਲੋਕਿੰਗ ਟਾਇਲਾਂ ਲਗਾਉਣਾ, ਪਾਰਕਾਂ ਦੇ ਵਿਕਾਸ, ਇੱਥੋਂ ਦੇ ਵਸਨੀਕਾਂ ਲਈ ਸਾਫ ਪੀਣ ਵਾਲਾ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਆਦਿ ਕੰਮ ਸ਼ਾਮਿਲ ਹਨ।

ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖਰੜ ਦੇ ਸਮੁੱਚੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਂਦੀ ਗਈ ਹੈ। ਉਨ੍ਹਾ ਕਿਹਾ ਕਿ ਖਰੜ ਦੇ ਵਿਕਾਸ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਇਸ ਮੌਕੇ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਸਮੇਤ ਐਸ ਡੀ ਐਮ ਖਰੜ ਰਵਿੰਦਰ ਸਿੰਘ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਾਕਮ ਸਿੰਘ, ਅਤੇ ਉੱਘੇ ਵਿਅਕਤੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

The post ਖਰੜ ਦੇ ਸਾਰੇ ਵਾਰਡਾਂ ਦੀਆਂ ਸੱਮਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ: ਅਨਮੋਲ ਗਗਨ ਮਾਨ appeared first on TheUnmute.com - Punjabi News.

Tags:
  • anmol-gagan-mann
  • kharar
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form