TheUnmute.com – Punjabi News: Digest for June 13, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਬਣੇ 'ਆਪ' ਪਾਰਟੀ ਪੰਜਾਬ ਦੇ ਵਰਕਿੰਗ ਪ੍ਰਧਾਨ

Monday 12 June 2023 05:43 AM UTC+00 | Tags: aam-aadmi-party bhagwant-mann breaking-news chief-minister-bhagwant-mann cm-bhagwant-mann latest-news mla-budh-ram mla-from-budhlada news principal-buddram punjab-government punjab-news the-unmute-breaking-news

ਚੰਡੀਗੜ੍ਹ, 12 ਜੂਨ 2023: ਆਮ ਆਦਮੀ ਪਾਰਟੀ ਨੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ, ‘ਆਪ’ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ (Budh Ram) ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਵਰਕਿੰਗ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਤੁਸੀਂ ਤਨਦੇਹੀ ਨਾਲ ਪੰਜਾਬ ਦੀ ਸੇਵਾ ਕਰੋਗੇ।

Image

Image

The post ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਬਣੇ ‘ਆਪ’ ਪਾਰਟੀ ਪੰਜਾਬ ਦੇ ਵਰਕਿੰਗ ਪ੍ਰਧਾਨ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • chief-minister-bhagwant-mann
  • cm-bhagwant-mann
  • latest-news
  • mla-budh-ram
  • mla-from-budhlada
  • news
  • principal-buddram
  • punjab-government
  • punjab-news
  • the-unmute-breaking-news

ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬੇ 'ਚ ਲੱਗਣਗੇ ਵਿਰਾਸਤੀ ਮੇਲੇ: ਅਨਮੋਲ ਗਗਨ ਮਾਨ

Monday 12 June 2023 06:45 AM UTC+00 | Tags: anmol-gagan-mann breaking-news chief-minister-bhagwant-mann heritage-fairs news punjab-heritage-fairs punjab-news punjab-tourism-and-cultural

ਚੰਡੀਗੜ੍ਹ 12 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਬਾਰੇ ਦੇਸ਼- ਦੁਨਿਆ ਨੂੰ ਜਾਣੂੰ ਕਰਵਾਉਣ, ਸੂਬੇ ਵਿਚ ਸੈਰ ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਹੁਣ ਪੰਜਾਬ ਸਰਕਾਰ ਇੱਥੋਂ ਦੀ ਅਮੀਰ ਵਿਰਾਸਤ ਅਤੇ ਸਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਨ ਲਈ ਵਿਰਾਸਤੀ ਮੇਲਿਆਂ (Heritage fairs) ਦਾ ਧੂਮ ਧਾਮ ਨਾਲ ਆਯੋਜਨ ਕਰੇਗੀ। ਇਹ ਜਾਣਕਾਰੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਵਾਰਤਾ ਦੌਰਾਨ ਸਾਂਝੀ ਕੀਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਲੇਬਰ, ਪ੍ਰਾਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਤੋਂ ਦੁਨੀਆ ਨੂੰ ਜਾਣੂ ਕਰਵਾਉਣ, ਸੂਬੇ ਵਿੱਚ ਸੈਰ ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਸੂਬੇ ਵਿੱਚ ਸਾਲ ਭਰ ਵਿਰਾਸਤੀ ਮੇਲਿਆਂ ਅਤੇ ਤਿਉਹਾਰਾਂ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਸੂਬਾ ਸਰਕਾਰ ਵਲੋਂ ਸੈਰ ਸਪਾਟਾ ਖੇਤਰ ‘ਚ ਨਵੀਂ ਪਹਿਲਕਦਮੀਆਂ ਉਲੀਕਿਆਂ ਗਈਆਂ ਹਨ।

ਮੰਤਰੀ ਨੇ ਦੱਸਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨਾਲ ਸੂਬੇ ਵਿੱਚ ਸਾਲ ਭਰ 22 ਮੇਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਫੈਸਟੀਵਲ, ਫਿਰੋਜ਼ਪੁਰ ਵਿਖੇ ਬਸੰਤ ਫੈਸਟੀਵਲ, ਜਨਵਰੀ ਵਿਚ ਕਪੂਰਥਲਾ ਹੈਰੀਟੇਜ ਫੈਸਟੀਵਲ ਹੋਵੇਗਾ । ਇਸ ਤੋਂ ਇਲਾਵਾ ਤੋਂ ਲੁਧਿਆਣਾ ਵਿਖੇ ਕਿਲਾ ਰਾਏਪੁਰ ਦਿਹਾਤੀ ਓਲੰਪਿਕ ਹੋਵੇਗਾ।

ਉਨ੍ਹਾ ਕਿਹਾ ਕਿ ਬਠਿੰਡਾ ‘ਚ ਵਿਰਾਸਤੀ ਮੇਲਾ (Heritage fairs) ਅਤੇ ਵਿਸਾਖੀ ਮੇਲਾ, ਮਾਰਚ ‘ਚ ਪਟਿਆਲਾ ‘ਚ ਹੈਰੀਟੇਜ ਫੈਸਟੀਵਲ, ਮਾਰਚ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੋਹਲਾ, ਅਗਸਤ ਵਿੱਚ ਸੰਗਰੂਰ ਵਿਖੇ ਤੀਆਂ ਦਾ ਮੇਲਾ, ਸਤੰਬਰ ਵਿੱਚ ਐਸ.ਬੀ.ਐਸ.ਨਗਰ ਵਿਖੇ ਇੰਨਕਲਾਬ ਫੈਸਟੀਵਲ, ਮਾਨਸਾ ਵਿਖੇ ਮਾਲਵਾ ਦੇ ਸੱਭਿਆਚਾਰ ਅਤੇ ਪਕਵਾਨਾਂ ਨੂੰ ਉਜਾਗਰ ਕਰਨ ਵਾਲਾ ਦੂਨ ਫੈਸਟੀਵਲ, ਫਾਜ਼ਿਲਕਾ ਵਿਖੇ ਪੰਜਾਬ ਹੈਂਡੀਕਰਾਫਟ ਫੈਸਟੀਵਲ, ਨਵੰਬਰ ਵਿੱਚ ਜਲੰਧਰ ਵਿਖੇ ਘੋੜਸਵਾਰ ਮੇਲਾ, ਚੰਡੀਗੜ੍ਹ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ, ਪਠਾਨਕੋਟ ਵਿਖੇ ਦਰਿਆਵਾਂ ਦਾ ਮੇਲਾ, ਮਾਲੇਰਕੋਟਲਾ ਵਿਖੇ ਸੂਫੀ ਫੈਸਟੀਵਲ ਆਦਿ ਮੇਲੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਉਜਾਗਰ ਕਰਨਗੇ ।

ਮੰਤਰੀ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਨਿਹੰਗ ਓਲੰਪਿਕ’ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਰਨਤਾਰਨ ‘ਚ ਦਾਰਾ ਸਿੰਘ ਛਿੰਝ ਓਲੰਪਿਕ ਦੀ ਸਰੂਆਤ ਹੋਵੇਗੀ ਜਿਸ ਵਿੱਚ ਜੇਤੂ ਨੂੰ ਸੂਬਾ ਸਰਕਾਰ ਵੱਲੋ ਕੈਸ਼ ਇਨਾਮ ਤੇ ਰੁਸਤਮੇ-ਏ-ਪੰਜਾਬ ਦਾ ਖਿਤਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੋਪੜ ਅਤੇ ਪਠਾਨਕੋਟ ਵਿੱਚ ਸਾਲਾਨਾ ਐਡਵੇਂਚਰ ਸਪੋਰਟਸ ਵੀ ਸ਼ੁਰੂ ਕੀਤੇ ਜਾਣਗੇ।

ਉਹਨਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਪਹਿਲਾ ‘ਸਰਦਾਰ ਹਰੀ ਸਿੰਘ ਨਲਵਾ ਜੋਸ਼ ਫੈਸਟੀਵਲ ਸ਼ੂਰੂ ਕੀਤਾ ਜਾਵੇਗਾ ਜੋ ਕਿ ਪੰਜਾਬੀਆਂ ਦੀ ਬਹਾਦਰੀ ਨੂੰ ਉਜਾਗਰ ਕਰੇਗਾ। ਮੰਤਰੀ ਨੇ ਦੱਸਿਆ ਕਿ ਜਨਵਰੀ ਵਿਚ ਅੰਮ੍ਰਿਤਸਰ ਵਿਖੇ ਰੰਗਲਾ ਪੰਜਾਬ ਤਿਉਹਾਰ ਹੋਵੇਗਾ ਜਿਸ ਵਿਚ ਪੰਜਾਬੀ ਸੱਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਇੱਕ ਥਾਂ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਜਿਸ ਵਿੱਚ ਉੱਘੇ ਨਾਵਲਕਾਰ ਅਤੇ ਕਵੀ ਹਿੱਸਾ ਲੈਣਗੇ। ਪੰਜਾਬ ਦੇ ਸੁਆਦਲੇ ਪਕਵਾਨ ਮੁਕਾਬਲੇ ਕਰਵਾਏ ਜਾਣਗੇ।

ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਰੰਗਾ ਰੰਗ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਹਾਲੀ ਵਿਖੇ ਸੈਰ ਸਪਾਟਾ ਸੰਮੇਲਨ ਅਤੇ ਪੰਜਾਬ ਟਰੈਵਲ ਮਾਰਟ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸੰਚਾਲਕ ਸੋਨਾਲੀ ਗਿਰੀ ਅਤੇ ਹੋਰ ਉੱਘੇ ਪਤਵੰਤਿਆਂ ਸਮੇਤ ਅਧਿਕਾਰੀ ਹਾਜਰ ਸਨ।

The post ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬੇ ‘ਚ ਲੱਗਣਗੇ ਵਿਰਾਸਤੀ ਮੇਲੇ: ਅਨਮੋਲ ਗਗਨ ਮਾਨ appeared first on TheUnmute.com - Punjabi News.

Tags:
  • anmol-gagan-mann
  • breaking-news
  • chief-minister-bhagwant-mann
  • heritage-fairs
  • news
  • punjab-heritage-fairs
  • punjab-news
  • punjab-tourism-and-cultural

ਲਾਰੈਂਸ ਬਿਸ਼ਨੋਈ ਨੂੰ ਮੰਡੋਲੀ ਜੇਲ੍ਹ ਭੇਜਣ ਦੀ ਬਜਾਏ ਸਿੱਧਾ ਪੰਜਾਬ ਦੀ ਬਠਿੰਡਾ ਜੇਲ੍ਹ 'ਚ ਭੇਜਿਆ ਜਾਵੇ: ਦਿੱਲੀ ਜੇਲ੍ਹ ਪ੍ਰਸ਼ਾਸਨ

Monday 12 June 2023 06:51 AM UTC+00 | Tags: breaking-news crime delhi-jail-administration delhi-police latest-news lawrence-bishnoi mandoli-jail news prime-minister-narendra-modi punjab-government punjab-news punjab-police the-unmute-breaking-news the-unmute-punjab the-unmute-punjabi-news

ਨਵੀਂ ਦਿੱਲੀ, 12 ਜੂਨ 2023: ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਦੀ ਅਦਾਲਤ ਵਿੱਚ ਅਰਜ਼ੀ ਪਾ ਕੇ ਕਿਹਾ ਕਿ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਮੰਡੋਲੀ ਜੇਲ੍ਹ ਭੇਜਣ ਦੀ ਬਜਾਏ ਸਿੱਧਾ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਭੇਜਿਆ ਜਾਵੇ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬਿਸ਼ਨੋਈ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ |

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਮੰਗ ‘ਤੇ ਗੈਂਗਸਟਰਾਂ ਲਾਰੇਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਦੀ ਪੁਲਿਸ ਹਿਰਾਸਤ 14 ਜੂਨ ਤੱਕ ਵਧਾ ਦਿੱਤੀ ਗਈ ਹੈ। ਉਸ ‘ਤੇ ਜੇਲ੍ਹ ‘ਚ ਰਹਿੰਦਿਆਂ ਅਪਰਾਧ ਸਿੰਡੀਕੇਟ ਚਲਾਉਣ ਦਾ ਦੋਸ਼ ਹੈ। ਲਾਰੇਂਸ ਬਿਸ਼ਨੋਈ ਨੂੰ ਐਤਵਾਰ ਨੂੰ ਸਾਕੇਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਅਦਾਲਤ ਨੇ 4 ਦਿਨ ਲਈ ਰਿਮਾਂਡ ਵਧਾ ਦਿੱਤਾ ਹੈ। ਫਿਲਹਾਲ ਬਿਸ਼ਨੋਈ ਅਤੇ ਨਹਿਰਾ ਦੋਵੇਂ ਕ੍ਰਾਈਮ ਬ੍ਰਾਂਚ ਦੀ ਹਿਰਾਸਤ ‘ਚ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਅਹਿਮ ਜਾਣਕਾਰੀਆਂ ਵੀ ਸਾਹਮਣੇ ਆਈਆਂ ਹਨ।

ਕ੍ਰਾਈਮ ਬ੍ਰਾਂਚ ਮੁਤਾਬਕ ਲਾਰੈਂਸ ਬਿਸ਼ਨੋਈ (Lawrence Bishnoi) ਅਤੇ ਸੰਪਤ ਨਹਿਰਾ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਤੋਂ ਫਰਾਰ ਹੋ ਕੇ ਲੰਡਨ ‘ਚ ਬੈਠੇ ਗੈਂਗਸਟਰ ਕਪਿਲ ਉਰਫ਼ ਨੰਦੂ ਅਤੇ ਅਮਰੀਕਾ ‘ਚ ਬੈਠੇ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਕ੍ਰਾਈਮ ਸਿੰਡੀਕੇਟ ਚਲਾ ਰਹੇ ਹਨ। ਪੂਰੇ ਭਾਰਤ ਵਿੱਚ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਸਬੰਧ ‘ਚ ਬਿਸ਼ਨੋਈ ਅਤੇ ਨਹਿਰਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦਿੱਲੀ ਪੁਲਸ ਨੇ ਦਿੱਲੀ ‘ਚ ਭਾਜਪਾ ਨੇਤਾ ਦੇ ਕਤਲ ‘ਚ ਸ਼ਾਮਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਪੁੱਛਗਿੱਛ ਕਰਨ ‘ਤੇ ਕੁਝ ਸੁਰਾਗ ਮਿਲੇ ਹਨ। ਦੂਜੇ ਪਾਸੇ ਦਿੱਲੀ ਦੀ ਸਾਕੇਤ ਅਦਾਲਤ ਨੇ ਲਾਰੇਂਸ ਬਿਸ਼ਨੋਈ ਨੂੰ ਮੁੜ 4 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ, ਜਿਸ ਕਾਰਨ ਉਸ ਤੋਂ ਮਾਮਲੇ ਸਬੰਧੀ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਦਿੱਲੀ ਜੇਲ੍ਹ ਪ੍ਰਸ਼ਾਸਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਆਪਣਾ ਪੱਲਾ ਬਚਾਉਣਾ ਚਾਹੁੰਦਾ ਹੈ। ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਵਿੱਚ ਅਰਜ਼ੀ ਪਾ ਕੇ ਕਿਹਾ ਕਿ ਲਾਰੇਂਸ ਬਿਸ਼ਨੋਈ ਨੂੰ ਮੰਡੋਲੀ ਜੇਲ੍ਹ ਭੇਜਣ ਦੀ ਬਜਾਏ ਸਿੱਧਾ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਭੇਜਿਆ ਜਾਵੇ। ਜੇਲ੍ਹ ਪ੍ਰਸ਼ਾਸਨ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਪਹਿਲਾਂ ਬਠਿੰਡਾ ਜੇਲ੍ਹ ਤੋਂ ਐਨਆਈਏ ਅਤੇ ਫਿਰ ਗੁਜਰਾਤ ਪੁਲੀਸ ਅਤੇ ਹੁਣ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਰਿਮਾਂਡ 'ਤੇ ਲਿਆ ਗਿਆ ਸੀ। ਇਸ ਲਈ ਜਿਸ ਜੇਲ੍ਹ ਤੋਂ ਏਜੰਸੀਆਂ ਨੇ ਬਿਸ਼ਨੋਈ ਨੂੰ ਹਿਰਾਸਤ ਵਿੱਚ ਲਿਆ ਸੀ, ਉਸ ਜੇਲ੍ਹ ਨੂੰ ਸਿੱਧਾ ਭੇਜਿਆ ਜਾਣਾ ਚਾਹੀਦਾ ਹੈ ਨਾ ਕਿ ਦਿੱਲੀ ਜੇਲ੍ਹ ਵਿੱਚ।

ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਬਿਸ਼ਨੋਈ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ ਭੇਜਣ ਦਾ ਕੋਈ ਮਤਲਬ ਨਹੀਂ, ਮੰਡੋਲੀ ਜੇਲ੍ਹ ਵਿੱਚ ਬਿਸ਼ਨੋਈ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਬਿਸ਼ਨੋਈ ਦੇ ਅਪਰਾਧ ਸਿੰਡੀਕੇਟ ਨਾਲ ਜੁੜੇ ਲੋਕ ਅਤੇ ਵਿਰੋਧੀ ਗਰੋਹ ਦੇ ਲੋਕ ਜੇਲ੍ਹ ਵਿੱਚ ਬੰਦ ਹਨ। ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਦਿੱਲੀ ਪੁਲੀਸ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਬਿਸ਼ਨੋਈ ਦੀ ਹਿਰਾਸਤ ਪੂਰੀ ਹੋਣ 'ਤੇ ਉਸ ਨੂੰ ਸਿੱਧਾ ਬਠਿੰਡਾ ਜੇਲ੍ਹ ਹਵਾਲੇ ਕੀਤਾ ਜਾਵੇ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।

The post ਲਾਰੈਂਸ ਬਿਸ਼ਨੋਈ ਨੂੰ ਮੰਡੋਲੀ ਜੇਲ੍ਹ ਭੇਜਣ ਦੀ ਬਜਾਏ ਸਿੱਧਾ ਪੰਜਾਬ ਦੀ ਬਠਿੰਡਾ ਜੇਲ੍ਹ ‘ਚ ਭੇਜਿਆ ਜਾਵੇ: ਦਿੱਲੀ ਜੇਲ੍ਹ ਪ੍ਰਸ਼ਾਸਨ appeared first on TheUnmute.com - Punjabi News.

Tags:
  • breaking-news
  • crime
  • delhi-jail-administration
  • delhi-police
  • latest-news
  • lawrence-bishnoi
  • mandoli-jail
  • news
  • prime-minister-narendra-modi
  • punjab-government
  • punjab-news
  • punjab-police
  • the-unmute-breaking-news
  • the-unmute-punjab
  • the-unmute-punjabi-news

ਚੰਡੀਗੜ੍ਹ, 11 ਜੂਨ 2023: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪ੍ਰਸਿੱਧ ਅਦਾਕਾਰ, ਨਿਰਦੇਸ਼ਕ ਤੇ ਪ੍ਰੋਡਿਊਸਰ ਮੰਗਲ ਢਿੱਲੋਂ (Mangal Dhillon) ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸੋਗ ਸੁਨੇਹੇ ਵਿੱਚ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ‘ਚ ਜਨਮ ਲੈ ਕੇ ਇਲਾਕੇ ਦਾ ਨਾਮ ਦੇਸ਼ਾਂ-ਵਿਦੇਸ਼ਾਂ ਵਿੱਚ ਰੌਸ਼ਨ ਕਰਨ ਵਾਲੇ ਪ੍ਰਸਿੱਧ ਅਦਾਕਾਰ, ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਮੰਗਲ ਢਿੱਲੋਂ ਦਾ ਬੇਵਕਤ ਵਿਛੋੜਾ ਅਸਹਿ ਤੇ ਅਕਹਿ ਹੈ। ਉਨ੍ਹਾਂ ਕਿਹਾ ਕਿ ਮੰਗਲ ਢਿੱਲੋਂ ਦੇ ਵਿਛੋੜੇ ਨਾਲ ਫ਼ਿਲਮ ਜਗਤ ਨੂੰ ਨਾ-ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਮੰਗਲ ਢਿੱਲੋਂ ਕਰੀਬ ਇਕ ਮਹੀਨੇ ਤੋਂ ਲੁਧਿਆਣਾ ਦੇ ਇੱਕ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਕਈ ਮਸ਼ਹੂਰ ਹਿੰਦੀ ਤੇ ਪੰਜਾਬੀ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਉਨ੍ਹਾਂ ਨੇ ਦਮਦਾਰ ਰੋਲ ਨਿਭਾਏ ਜਿਸ ਲਈ ਉਨ੍ਹਾਂ ਨੂੰ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਸ. ਕੁਲਤਾਰ ਸਿੰਘ ਸੰਧਵਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

The post ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਸਿੱਧ ਅਦਾਕਾਰ, ਨਿਰਦੇਸ਼ਕ ਤੇ ਪ੍ਰੋਡਿਊਸਰ ਮੰਗਲ ਢਿੱਲੋਂ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • kultar-singh-sandhwan
  • mangal-dhillon
  • news
  • producer-mangal-dhillon.
  • punjab-news
  • punjab-vidhan-sabha

ਵਿਦੇਸ਼ਾਂ 'ਚ ਔਰਤਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਜਲਦ ਲਾਗੂ ਹੋਵੇਗੀ ਨੀਤੀ: ਡਾ. ਬਲਜੀਤ ਕੌਰ

Monday 12 June 2023 07:03 AM UTC+00 | Tags: aam-aadmi-party breaking-news cm-bhagwant-mann dr-baljit-kaur exploitation-of-women latest-news news punjab-government punjab-news sakhi-one-stop-centers the-unmute-breaking-news the-unmute-news women-exploitation

ਚੰਡੀਗੜ੍ਹ/ ਜਲੰਧਰ, 12 ਜੂਨ 2023: ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਵਿਚ ਬਿਹਤਰ ਜ਼ਿੰਦਗੀ ਦੀ ਦੌੜ ਵਿਚ ਸੂਬੇ ਦੀਆਂ ਔਰਤਾਂ ਦੇ ਸ਼ੋਸ਼ਣ ਨੂੰ ਰੋਕਣ ਸਬੰਧੀ ਨੀਤੀ ਨਿਰਮਾਣ ਵਾਸਤੇ ਬੀਤੇ ਦਿਨ ਆਪਣੀ ਤਰ੍ਹਾਂ ਦੀ ਪਹਿਲੀ ਵਿਚਾਰ ਚਰਚਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਜਲੰਧਰ ਵਿਖੇ ਹੋਈ।

ਜਲੰਧਰ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਵਿਚਾਰ ਚਰਚਾ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ , ਵਿਧਾਇਕਾ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ , , ਪੰਜਾਬ ਕੰਟੇਨਰ ਤੇ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਿਰਕਤ ਕਰਕੇ ਉਨ੍ਹਾਂ ਨਾਲ ਹੋਏ ਦੁਖਾਂਤ ਬਾਰੇ ਕੈਬਨਿਟ ਮੰਤਰੀ ਨੂੰ ਜਾਣੂੰ ਕਰਵਾਇਆ।

ਕੈਬਨਿਟ ਮੰਤਰੀ ਨੇ ਉਨ੍ਹਾਂ ਦਾ ਦੁੱਖ ਵੰਡਾਇਆ ਤੇ ਯਕੀਨ ਦਿਵਾਇਆ ਕਿ ਭਵਿੱਖ ਵਿਚ ਅਜਿਹੀਆਂ ਧੋਖਾਧੜੀਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਯਤਨਸ਼ੀਲ ਹੈ। ਵਿਚਾਰ ਚਰਚਾ ਦੌਰਾਨ ਕੁਝ ਔਰਤਾਂ ਵਲੋਂ ਦੱਸਿਆ ਗਿਆ ਕਿ ਏਜੰਟਾਂ ਵੱਲੋਂ ਉਨ੍ਹਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਖੁਸ਼ਹਾਲ ਜ਼ਿੰਦਗੀ ਦੇ ਸੁਪਨਾ ਦਿਖਾਇਆ ਤੇ ਬਾਹਰਲੇ ਦੇਸ਼ ਵਿਚ ਭੇਜ ਦਿੱਤਾ ਗਿਆ ਜਿਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੀਆ ਔਰਤਾਂ ਨਾਲ ਹੋ ਰਹੀਆਂ ਅਜਿਹੀਆਂ ਮੰਦਭਾਗੀ ਸ਼ੋਸ਼ਣ ਵਾਲਿਆਂ ਘਟਨਾਵਾਂ ਅਤੇ ਮਾੜੇ ਵਤੀਰੇ ਨੂੰ ਸੂਬਾ ਸਰਕਾਰ ਵੱਲੋਂ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਰੋਕਣ ਲਈ ਸਖਤ ਕਾਨੂੰਨੀ ਤਰਮੀਮਾਂ ਵੀ ਕੀਤੀਆਂ ਜਾਣਗੀਆਂ।

ਉਨਾਂ ਕਿਹਾ ਕਿ ਵਿਚਾਰ ਵਟਾਂਦਰੇ ਦੌਰਾਨ ਸਭ ਤੋਂ ਵੱਡੀ ਸਮੱਸਿਆ ਏਜੰਟਾਂ ਰਾਹੀਂ ਕੀਤੀ ਜਾਂਦੀ ਧੋਖਾਧੜੀ ਦੀ ਸਾਹਮਣੇ ਆਈ ਹੈ, ਜਿਸਨੂੰ ਪੰਜਾਬ ਸਰਕਾਰ ਵੱਲੋਂ ਅਣਅਧਿਕਾਰਤ ਏਜੰਟਾਂ ਨੂੰ ਨੱਥ ਪਾ ਤੇ ਦੂਰ ਕੀਤਾ ਜਾਵੇਗਾ । ਉਨ੍ਹਾਂ ਔਰਤਾਂ ਦੇ ਸ਼ਸ਼ਕਤੀਕਰਨ ਦੀ ਗੱਲ 'ਤੇ ਖਾਸ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਚਲ ਰਹੇ 'ਸਖੀ ਵਨ ਸਟਾਪ ਸੈਂਟਰ' ਸਕੀਮ ਰਾਹੀਂ ਔਰਤਾਂ ਨੂੰ ਵੱਧ ਤੋਂ ਵੱਧ ਲਾਭ ਪੁਹੰਚਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਜਿਹੜੇ ਜ਼ਿਲਿਆਂ ਵਿਚ ਸਖੀ ਵਨ ਸਟਾਪ ਸੈਟਰ ਖੁੱਲ ਚੁਕੇ ਹਨ ਉੱਥੇ ਸ਼ੋਸ਼ਣ ਜਾ ਹਿੰਸਾ ਪੀੜ੍ਹਤ ਔਰਤਾਂ ਸਖੀ ਵਨ ਸਟਾਪ ਸੈਂਟਰ ਨਾਲ ਸੰਪਰਕ ਕਰਕੇ ਤੁਰੰਤ ਮੁਫ਼ਤ ਸਹਾਇਤਾ ਲੈ ਸਕਦੀਆਂ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਦੀ ਭਲਾਈ ਅਤੇ ਸੁਰੱਖਿਆ ਲਈ ਵਚਨਬੱਧ ਹੈ ਇਸ ਮੰਤਵ ਲਈ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਧੀਨ ਵੱਖ ਵੱਖ ਸਕੀਮ ਲਾਗੂ ਕੀਤੀ ਜਾ ਰਹੀਆਂ ਹਨ ਅਤੇ ਹੋਰ ਨਵੀਂ ਸਕੀਮਾਂ ਲਾਗੂ ਕਰਨ ਲਈ ਵਿਓਤਬੰਧੀ ਕੀਤੀ ਜਾ ਰਹੀ ਹੈ।

ਇਸ ਮੌਕੇ ਕੈਬਨਿਟ ਮੰਤਰੀ ਸ. ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ ਪਹਿਲੇ ਵਰਕਿੰਗ ਵੂਮੈਨ ਹੋਸਟਲ ਦੀ ਉਸਾਰੀ ਤੇ ਨੀਤੀ ਨਿਰਮਾਣ ਲਈ ਖੁੱਲੀ ਵਿਚਾਰ ਚਰਚਾ ਬਹੁਤ ਸਾਰਥਿਕ ਕਦਮ ਹੈ । ਉਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਦੇ ਵਿਚਾਰਾਂ ਨੂੰ ਪਾਲਿਸੀ ਨਿਰਧਾਰਿਤ ਕਰਨ ਵਿੱਚ ਸਥਾਨ ਦੇ ਕੇ ਲੋਕਾਂ ਨੂੰ ਸ਼ਕਤੀ ਦਿੱਤੀ ਜਾ ਰਹੀ ਹੈ।

ਇਸ ਮੌਕੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵਿਸ਼ੇਸ਼ ਸਕੱਤਰ ਵਿੰਮੀ ਭੁੱਲਰ , ਪੁਲਿਸ ਤੇ ਸਿਵਲ ਦੇ ਅਧਿਕਾਰੀ , ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦੇ , ਵਿਸ਼ਾ ਮਾਹਿਰ ਤੇ ਹੋਰ ਹਾਜ਼ਰ ਸਨ। ਕੈਪਸ਼ਨ- ਜਲੰਧਰ ਵਿਖੇ ਔਰਤਾਂ ਵਿਰੁੱਧ ਸ਼ੋਸ਼ਣ ਨੂੰ ਰੋਕਣ ਲਈ ਨੀਤੀ ਨਿਰਮਾਣ ਵਾਸਤੇ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦੇ ਹੋਏ ਕੈਬਨਿਟ ਮੰਤਰੀ ਡਾ . ਬਲਜੀਤ ਕੌਰ ਨਾਲ ਕੈਬਨਿਟ ਮੰਤਰੀ ਸ. ਬਲਕਾਰ ਸਿੰਘ , ਵਿਧਾਇਕ ਇੰਦਰਜੀਤ ਕੌਰ ਮਾਨ ਤੇ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਹਾਜ਼ਰ ਸਨ।

The post ਵਿਦੇਸ਼ਾਂ ‘ਚ ਔਰਤਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਜਲਦ ਲਾਗੂ ਹੋਵੇਗੀ ਨੀਤੀ: ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dr-baljit-kaur
  • exploitation-of-women
  • latest-news
  • news
  • punjab-government
  • punjab-news
  • sakhi-one-stop-centers
  • the-unmute-breaking-news
  • the-unmute-news
  • women-exploitation

AGTF ਵੱਲੋਂ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕਾਂਡ ਦਾ ਮਾਸਟਰਮਾਈਂਡ ਗ੍ਰਿਫਤਾਰ

Monday 12 June 2023 07:12 AM UTC+00 | Tags: agtf anti-gangster-task-force breaking-news dera-premi-pradeep-singh news pradeep-singh-murder-case punjab-police

ਚੰਡੀਗੜ੍ਹ, 12 ਜੂਨ 2023: ਕੋਟਕਪੂਰਾ ਦੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕੇਸ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF)  ਨੂੰ ਵੱਡੀ ਕਾਮਯਾਬੀ ਮਿਲੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਨੇ ਭਗੌੜੇ ਗੈਂਗਸਟਰ ਗੋਲਡੀ ਬਰਾੜ ਦੇ ਕਰੀਬੀ ਅਤੇ ਡੇਰਾ ਪ੍ਰੇਮੀ ਕਤਲ ਕੇਸ ਦੇ ਮਾਸਟਰਮਾਈਂਡ ਗੈਂਗਸਟਰ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਿਕਰਯੋਗ ਹੈ ਕਿ 10 ਨਵੰਬਰ 2022 ਨੂੰ 6 ਗੈਂਗਸਟਰਾਂ ਨੇ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ । ਇਸ ਮਾਮਲੇ ਵਿੱਚ ਐਫਆਈਆਰ ਆਈਪੀਸੀ, ਆਰਮਜ਼ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤੀ ਗਈ ਸੀ। ਅਗਲੇਰੀ ਜਾਂਚ ਜਾਰੀ ਹੈ।

The post AGTF ਵੱਲੋਂ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕਾਂਡ ਦਾ ਮਾਸਟਰਮਾਈਂਡ ਗ੍ਰਿਫਤਾਰ appeared first on TheUnmute.com - Punjabi News.

Tags:
  • agtf
  • anti-gangster-task-force
  • breaking-news
  • dera-premi-pradeep-singh
  • news
  • pradeep-singh-murder-case
  • punjab-police

ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ ਮੁੱਖ ਮੰਤਰੀ ਨੇ ਦਿੱਤੀ ਵਧਾਈ

Monday 12 June 2023 07:24 AM UTC+00 | Tags: asia-cup asia-cup-hockey asia-cup-hockey-2023 breaking-news hockey hockey-news indian-womens-junior-hockey-team latest-news news sports-news the-unmute-breaking-news

ਚੰਡੀਗੜ੍ਹ, 12 ਜੂਨ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਕੋਰੀਆ ਨੂੰ 2-1 ਨਾਲ ਹਰਾ ਕੇ ਏਸ਼ੀਆ ਕੱਪ ਹਾਕੀ (Asia Cup Hockey) ਜਿੱਤਣ ਵਾਲੀ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ ਵਧਾਈ ਦਿੱਤੀ। ਇਸ ਜਿੱਤ ਲਈ ਟੀਮ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਸ਼ ਲਈ ਮਾਣ ਅਤੇ ਇਤਿਹਾਸਕ ਪਲ ਹੈ ਕਿਉਂਕਿ ਮਹਿਲਾ ਜੂਨੀਅਰ ਹਾਕੀ ਟੀਮ ਨੇ ਰੋਮਾਂਚਕ ਮੈਚ ਵਿੱਚ ਕੋਰੀਆ ਨੂੰ ਹਰਾ ਕੇ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਿਆ ਹੈ।

ਇਸ ਖ਼ੁਸ਼ੀ ਦੇ ਮੌਕੇ ਉਤੇ ਭਗਵੰਤ ਮਾਨ ਨੇ ਕਿਹਾ ਕਿ ਸਮੁੱਚੀ ਟੀਮ ਦੇ ਇਸ ਮਾਣਮੱਤੇ ਸਨਮਾਨ ਨਾਲ ਹਰ ਦੇਸ਼ ਵਾਸੀ ਦਾ ਸਿਰ ਉੱਚਾ ਹੋਇਆ ਹੈ। ਹਾਕੀ ਦੇ ਸੁਨਹਿਰੇ ਭਵਿੱਖ ਦੀ ਆਸ ਪ੍ਰਗਟਾਉਂਦਿਆਂ ਉਨ੍ਹਾਂ ਉਮੀਦ ਜਤਾਈ ਕਿ ਉਹ ਦਿਨ ਦੂਰ ਨਹੀਂ, ਜਦੋਂ ਸਾਡੀ ਕੌਮੀ ਖੇਡ ਹਾਕੀ ਛੇਤੀ ਹੀ ਗੁਆਚੀ ਹੋਈ ਸ਼ਾਨ ਨੂੰ ਮੁੜ ਹਾਸਲ ਕਰੇਗੀ।

The post ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ ਮੁੱਖ ਮੰਤਰੀ ਨੇ ਦਿੱਤੀ ਵਧਾਈ appeared first on TheUnmute.com - Punjabi News.

Tags:
  • asia-cup
  • asia-cup-hockey
  • asia-cup-hockey-2023
  • breaking-news
  • hockey
  • hockey-news
  • indian-womens-junior-hockey-team
  • latest-news
  • news
  • sports-news
  • the-unmute-breaking-news

ਨੋਵਾਕ ਜੋਕੋਵਿਚ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲਾ ਟੈਨਿਸ ਸਟਾਰ, ਰਾਫੇਲ ਨਡਾਲ ਨੂੰ ਛੱਡਿਆ ਪਿੱਛੇ

Monday 12 June 2023 07:34 AM UTC+00 | Tags: breaking-news french-open-2023 french-open-news french-open-title news novak-djokovic tennis the-unmute-breaking-news

ਚੰਡੀਗੜ੍ਹ, 12 ਜੂਨ 2023: ਸਰਬੀਆ ਦੇ ਟੈਨਿਸ ਸਟਾਰ ਨੋਵਾਕ ਜੋਕੋਵਿਚ (Novak Djokovic) ਨੇ ਤੀਜੀ ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਹੈ। 36 ਸਾਲਾ ਸਟਾਰ ਨੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਨਾਰਵੇ ਦੇ ਕੈਸਪਰ ਰੂਡ ਨੂੰ 7-6, 6-3, 7-5 ਨਾਲ ਹਰਾਇਆ। ਉਹ 7ਵੀਂ ਵਾਰ ਫਾਈਨਲ ਮੈਚ ਖੇਡ ਰਿਹਾ ਸੀ। ਜੋਕੋਵਿਚ ਦਾ ਇਹ 23ਵਾਂ ਗ੍ਰੈਂਡ ਸਲੈਮ ਖਿਤਾਬ ਹੈ। ਉਸ ਨੇ ਰਾਫੇਲ ਨਡਾਲ ਦੇ 22 ਖ਼ਿਤਾਬਾਂ ਨੂੰ ਪਿੱਛੇ ਛੱਡ ਦਿੱਤਾ ਹੈ। ਉਹ ਪੁਰਸ਼ ਟੈਨਿਸ ਵਿੱਚ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਵਾਲਾ ਖਿਡਾਰੀ ਬਣ ਗਿਆ ਹੈ।

ਜੋਕੋਵਿਚ ਫਰੈਂਚ ਓਪਨ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣ ਗਏ ਹਨ। ਉਸ ਨੇ ਇਹ ਕਾਰਨਾਮਾ 36 ਸਾਲ 20 ਦਿਨ ਦੀ ਉਮਰ ਵਿੱਚ ਕੀਤਾ ਹੈ। ਜੋਕੋਵਿਚ ਨੇ ਰਾਫੇਲ ਨਡਾਲ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਰਾਫੇਲ ਨੇ ਪਿਛਲੇ ਸਾਲ 36 ਸਾਲ 2 ਦਿਨ ਦੀ ਉਮਰ ‘ਚ ਇਹ ਖਿਤਾਬ ਜਿੱਤਿਆ ਸੀ।

Image

ਜੋਕੋਵਿਚ (Novak Djokovic) ਨੇ ਲਗਾਤਾਰ ਦੂਜਾ ਗ੍ਰੈਂਡ ਸਲੈਮ ਵੀ ਜਿੱਤਿਆ ਹੈ। ਉਸ ਨੇ ਜਨਵਰੀ ਦੇ ਮਹੀਨੇ ਆਸਟ੍ਰੇਲੀਅਨ ਓਪਨ ਦਾ ਖਿਤਾਬ ਵੀ ਜਿੱਤਿਆ ਸੀ। ਜੋਕੋਵਿਚ ਨੇ ਫਿਰ ਗ੍ਰੀਸ ਦੇ ਸਟੀਫਾਨੋਸ ਸਿਤਸਿਪਾਸ ਨੂੰ ਲਗਾਤਾਰ ਸੈੱਟਾਂ ਵਿੱਚ 6-3, 7-6, 7-6 ਨਾਲ ਹਰਾਇਆ। ਜੋਕੋਵਿਚ ਨੇ ਤੀਜੀ ਵਾਰ ਫਰੈਂਚ ਓਪਨ ਜਿੱਤਿਆ ਹੈ। ਉਸਨੇ ਸਭ ਤੋਂ ਵੱਧ 10 ਆਸਟ੍ਰੇਲੀਅਨ ਓਪਨ, 7 ਵਿੰਬਲਡਨ ਅਤੇ 3 ਯੂਐਸ ਓਪਨ ਖਿਤਾਬ ਜਿੱਤੇ ਹਨ। ਜੋਕੋਵਿਚ ਸਾਲ ਦੇ ਦੂਜੇ ਗ੍ਰੈਂਡ ਸਲੈਮ ਵਿੱਚ ਤੀਜੀ ਵਾਰ ਚੈਂਪੀਅਨ ਬਣੇ। ਉਸਨੇ 2 ਸਾਲ ਪਹਿਲਾਂ 2021 ਸੀਜ਼ਨ ਵਿੱਚ ਇਹ ਰੈੱਡ ਕੋਰਟ ਦਾ ਖਿਤਾਬ ਜਿੱਤਿਆ ਸੀ। ਉਸਨੇ ਆਪਣਾ ਪਹਿਲਾ ਫਰੈਂਚ ਓਪਨ 2016 ਵਿੱਚ ਜਿੱਤਿਆ ਸੀ।

ਜੋਕੋਵਿਚ (Novak Djokovic) ਨੂੰ ਇਹ ਖਿਤਾਬ ਜਿੱਤਣ ਲਈ ਕਾਫੀ ਮਿਹਨਤ ਕਰਨੀ ਪਈ , 3 ਘੰਟੇ 16 ਮਿੰਟ ਤੱਕ ਚੱਲੇ ਇਸ ਮੈਚ ‘ਚ ਦੋਵਾਂ ਫਾਈਨਲਿਸਟਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਮੈਚ 7-6 ਦੇ ਸਕੋਰ ‘ਤੇ ਗਿਆ। ਇਸ ਤੋਂ ਬਾਅਦ ਜੋਕੋਵਿਚ ਨੇ ਟਾਈਬ੍ਰੇਕਰ ਵਿੱਚ ਆਪਣਾ ਸੈੱਟ ਜਿੱਤ ਕੇ ਮੈਚ ਵਿੱਚ 1-0 ਦੀ ਬੜ੍ਹਤ ਬਣਾ ਲਈ।

ਦੂਜੇ ਸੈੱਟ ‘ਚ ਜੋਕੋਵਿਚ ਨੇ ਤਜ਼ਰਬੇ ਦਾ ਫਾਇਦਾ ਉਠਾਇਆ ਅਤੇ ਰੂਡ ਨੂੰ ਬਿਨਾਂ ਵਜ੍ਹਾ ਗਲਤੀਆਂ ਕਰਨ ਲਈ ਮਜਬੂਰ ਕਰ ਦਿੱਤਾ। ਸਰਬੀਆਈ ਸਟਾਰ ਨੇ ਇਸ ਸੈੱਟ ਵਿੱਚ 6-3 ਨਾਲ ਆਸਾਨ ਜਿੱਤ ਦਰਜ ਕੀਤੀ। ਤੀਜੇ ਸੈੱਟ ਵਿੱਚ ਰੂਡ ਨੇ ਵਾਪਸੀ ਦੀ ਅਸਫਲ ਕੋਸ਼ਿਸ਼ ਕੀਤੀ। ਮੁਕਾਬਲਾ 7-5 ਦੇ ਸਕੋਰ ‘ਤੇ ਸਮਾਪਤ ਹੋਇਆ।

The post ਨੋਵਾਕ ਜੋਕੋਵਿਚ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲਾ ਟੈਨਿਸ ਸਟਾਰ, ਰਾਫੇਲ ਨਡਾਲ ਨੂੰ ਛੱਡਿਆ ਪਿੱਛੇ appeared first on TheUnmute.com - Punjabi News.

Tags:
  • breaking-news
  • french-open-2023
  • french-open-news
  • french-open-title
  • news
  • novak-djokovic
  • tennis
  • the-unmute-breaking-news

ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਅੱਖਾਂ 'ਚ ਮਿਰਚਾਂ ਪਾ ਕੇ ਲੁਟੇਰਿਆਂ ਨੇ ਲੁੱਟੇ 10 ਲੱਖ ਰੁਪਏ

Monday 12 June 2023 07:49 AM UTC+00 | Tags: amritsar amritsar-police breaking-news cctv-cameras guru-nanak-dev-university latest-news news punjab-news robbery the-unmute-breaking-news the-unmute-latest-update the-unmute-news

ਅੰਮ੍ਰਿਤਸਰ,12 ਜੂਨ 2023: ਪੰਜਾਬ ਵਿੱਚ ਆਏ ਦਿਨੀਂ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਨਜ਼ਰ ਆਉਂਦੀਆਂ ਹਨ, ਤਾਜ਼ਾ ਮਾਮਲਾ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਤੋਂ (Amritsar) ਸਾਹਮਣੇ ਆਇਆ ਹੈ, ਜਿੱਥੇ ਦਿਨ ਦਿਹਾੜੇ ਲੁੱਟ ਹੋਈ ਹੈ |

ਲੁਟੇਰਿਆਂ ਨੇ ਅੱਖਾਂ ਵਿਚ ਮਿਰਚਾਂ ਪਾ ਕੇ 10 ਲੱਖ ਰੁਪਏ ਦੀ ਲੁੱਟ ਨੂੰ ਅੰਜ਼ਾਮ ਦਿੱਤਾ ਗਿਆ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜਲੀ ਪੁਰਾਣੀ ਚੁੰਗੀ ਕੋਲ ਘਟਨਾ ਵਾਪਰੀ ਹੈ | ਇਸ ਸਬੰਧ ਵਿੱਚ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਰੋਜ਼ ਦੀ ਤਰ੍ਹਾਂ ਉਹ ਪੈਸੇ ਲੈ ਕੇ ਬੈਂਕ ਵਿਚ ਜਮਾਂ ਕਰਵਾਉ ਜਾਂਦਾ ਹੈ ਅਤੇ ਰੋਜ਼ ਦੀ ਤਰ੍ਹਾਂ ਅੱਜ ਵੀ ਜਦੋਂ ਉਹ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ |

ਪੀੜਤ ਹਰਸ਼ਰਨ ਜੋਤ ਸਿੰਘ ਨੇ ਦੱਸਿਆ ਕਿ ਉਸਦੇ ਕੋਲ ਕਰੀਬ 10 ਲੱਖ ਰੁਪਿਆ ਦੇ ਕਰੀਬ ਕੈਸ਼ ਸੀ ਅਤੇ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪੈਸੇ ਲੁੱਟ ਕੇ ਫ਼ਰਾਰ ਹੋ ਗਏ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਵੀ ਕਰ ਦਿੱਤਾ | ਦੂਜੇ ਪਾਸੇ ਪੁਲਿਸ ਵੀ ਮੌਕੇ ‘ਤੇ ਪਹੁੰਚ ਕੇ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ADCP ਸਿਟੀ -1 ਮਹਿਤਾਬ ਸਿੰਘ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ | ਫਿਲਹਾਲ ਉਹਨਾਂ ਵੱਲੋਂ ਪੀੜਤ ਦੇ ਬਿਆਨ ਵੀ ਕਲਮਬੱਧ ਕੀਤੇ ਜਾ ਰਹੇ ਹਨ |

The post ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਅੱਖਾਂ ‘ਚ ਮਿਰਚਾਂ ਪਾ ਕੇ ਲੁਟੇਰਿਆਂ ਨੇ ਲੁੱਟੇ 10 ਲੱਖ ਰੁਪਏ appeared first on TheUnmute.com - Punjabi News.

Tags:
  • amritsar
  • amritsar-police
  • breaking-news
  • cctv-cameras
  • guru-nanak-dev-university
  • latest-news
  • news
  • punjab-news
  • robbery
  • the-unmute-breaking-news
  • the-unmute-latest-update
  • the-unmute-news

ਵਨਡੇ ਵਿਸ਼ਵ ਕੱਪ 'ਚ 15 ਅਕਤੂਬਰ ਨੂੰ ਭਿੜਣਗੇ ਭਾਰਤ-ਪਾਕਿਸਤਾਨ, ਸ਼ਡਿਊਲ ਜਲਦ ਕੀਤਾ ਜਾਵੇਗਾ ਜਾਰੀ

Monday 12 June 2023 08:03 AM UTC+00 | Tags: breaking-news cricket-news cricket-odi-world-cup-2023 espncricinfo icc-odi-world-cup india-vs-pakistan news odi-world-cup

ਚੰਡੀਗੜ੍ਹ ,12 ਜੂਨ 2023: ਕ੍ਰਿਕਟ ਦਾ ਵਨਡੇ ਵਿਸ਼ਵ ਕੱਪ 2023 (ODI World Cup) ਅਕਤੂਬਰ ਤੋਂ ਨਵੰਬਰ ਤੱਕ ਭਾਰਤ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਮੈਚਾਂ ਦਾ ਖਰੜਾ ਤਿਆਰ ਕਰਕੇ ਆਈਸੀਸੀ ਨੂੰ ਭੇਜ ਦਿੱਤਾ ਹੈ। ਡਰਾਫਟ ਮੁਤਾਬਕ ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਤੋਂ ਹੋਵੇਗੀ। ਉਦਘਾਟਨੀ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ।

ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆ ਨਾਲ ਹੋਵੇਗਾ। ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਯਾਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ 15 ਅਕਤੂਬਰ ਨੂੰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਇੱਕ ਲੱਖ ਦਰਸ਼ਕਾਂ ਦੀ ਸਮਰੱਥਾ ਵਾਲੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਵਿਸ਼ਵ ਕੱਪ ਦਾ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਅਹਿਮਦਾਬਾਦ ਤੋਂ ਇਲਾਵਾ ਪਾਕਿਸਤਾਨ ਦੇ ਮੈਚ ਹੈਦਰਾਬਾਦ, ਬੈਂਗਲੁਰੂ, ਚੇਨਈ ਅਤੇ ਕੋਲਕਾਤਾ ‘ਚ ਹੋਣਗੇ।

ਕ੍ਰਿਕੇਟ ਵੈੱਬਸਾਈਟ ESPNCRICINFO ਦੇ ਮੁਤਾਬਕ ICC ਨੇ ਵਿਸ਼ਵ ਕੱਪ ਖੇਡਣ ਵਾਲੀਆਂ ਸਾਰੀਆਂ ਟੀਮਾਂ ਨੂੰ ਇਸ ਸ਼ੈਡਿਊਲ ਦਾ ਡਰਾਫਟ ਭੇਜਿਆ ਹੈ। ਉਨ੍ਹਾਂ ਦੀ ਫੀਡ ਬੈਕ ਲੈਣ ਤੋਂ ਬਾਅਦ, ਅੰਤਿਮ ਸ਼ਡਿਊਲ ਅਗਲੇ ਹਫਤੇ ਜਾਰੀ ਕੀਤਾ ਜਾਵੇਗਾ। ਟੂਰਨਾਮੈਂਟ (ODI World Cup) ਸ਼ੁਰੂ ਹੋਣ ਵਿੱਚ 4 ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ 27 ਮਈ ਨੂੰ ਕਿਹਾ ਸੀ ਕਿ ਵਿਸ਼ਵ ਕੱਪ ਦਾ ਸਮਾਂ-ਸਾਰਣੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਜਾਰੀ ਕੀਤਾ ਜਾਵੇਗਾ। ਸ਼ੈਡਿਊਲ ਵਿੱਚ ਦੇਰੀ ਕਾਰਨ ਆਈਸੀਸੀ ਵਿਸ਼ਵ ਕੱਪ ਮੈਚਾਂ ਦੀਆਂ ਟਿਕਟਾਂ ਦੇ ਵੇਰਵੇ ਜਾਰੀ ਨਹੀਂ ਕਰ ਸਕੀ ਹੈ।

The post ਵਨਡੇ ਵਿਸ਼ਵ ਕੱਪ ‘ਚ 15 ਅਕਤੂਬਰ ਨੂੰ ਭਿੜਣਗੇ ਭਾਰਤ-ਪਾਕਿਸਤਾਨ, ਸ਼ਡਿਊਲ ਜਲਦ ਕੀਤਾ ਜਾਵੇਗਾ ਜਾਰੀ appeared first on TheUnmute.com - Punjabi News.

Tags:
  • breaking-news
  • cricket-news
  • cricket-odi-world-cup-2023
  • espncricinfo
  • icc-odi-world-cup
  • india-vs-pakistan
  • news
  • odi-world-cup

ਚੱਕਰਵਾਤੀ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਮੁੰਬਈ 'ਚ ਹਾਈ ਅਲਰਟ, PM ਮੋਦੀ ਦੀ ਐਮਰਜੈਂਸੀ ਮੀਟਿੰਗ ਜਾਰੀ

Monday 12 June 2023 08:17 AM UTC+00 | Tags: biparjoy breaking-news cyclon cyclone-biparjoy gujarat gujarat-government indai india-weather latest-news mumbai-weather news pakistan

ਚੰਡੀਗੜ੍ਹ ,12 ਜੂਨ 2023: ਚੱਕਰਵਾਤੀ ਤੂਫ਼ਾਨ ਬਿਪਰਜੋਏ (Cyclone Biparjoy) ਖ਼ਤਰਨਾਕ ਹੁੰਦਾ ਨਜ਼ਰ ਆ ਰਿਹਾ ਹੈ । ਪਹਿਲਾਂ ਇਹ ਪਾਕਿਸਤਾਨ ਵੱਲ ਵਧ ਰਿਹਾ ਸੀ, ਪਰ ਹੁਣ ਗੁਜਰਾਤ ਵੱਲ ਵਧ ਰਿਹਾ ਹੈ। ਤੂਫਾਨ ਫਿਲਹਾਲ ਪੋਰਬੰਦਰ ਤੋਂ 400 ਕਿਲੋਮੀਟਰ ਦੂਰ ਹੈ। ਇਸ ਦੇ 14-15 ਜੂਨ ਨੂੰ ਗੁਜਰਾਤ ਦੇ ਤੱਟੀ ਇਲਾਕਿਆਂ ‘ਚ ਟਕਰਾਉਣ ਦੀ ਸੰਭਾਵਨਾ ਹੈ। ਇਸ ਦੌਰਾਨ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਤੂਫਾਨ (Cyclone Biparjoy) ਦਾ ਰਸਤਾ ਬਦਲਣ ਤੋਂ ਬਾਅਦ ਐਸਡੀਆਰਐਫ ਦੀ ਟੀਮ ਨੇ ਗੁਜਰਾਤ ਦੇ ਤੱਟੀ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਸੌਰਾਸ਼ਟਰ, ਕੱਛ ਸਮੇਤ 10 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਮੁੰਬਈ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਰਾਜਸਥਾਨ ਵਿੱਚ 16 ਜੂਨ ਨੂੰ ਹਨੇਰੀ ਅਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ।

Image

ਤੂਫਾਨ ਦੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐਮਰਜੈਂਸੀ ਮੀਟਿੰਗ ਕਰ ਰਹੇ ਹਨ। ਗ੍ਰਹਿ ਮੰਤਰਾਲਾ, NDRF ਅਤੇ ਫੌਜ ਦੇ ਅਧਿਕਾਰੀ ਇਸ ‘ਚ ਮੌਜੂਦ ਹਨ। ਕੇਂਦਰੀ ਮੰਤਰੀ ਅਮਿਤ ਸ਼ਾਹ 13 ਜੂਨ ਨੂੰ ਦਿੱਲੀ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਮੰਤਰੀਆਂ ਨਾਲ ਮੀਟਿੰਗ ਕਰਨਗੇ।

Image

The post ਚੱਕਰਵਾਤੀ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਮੁੰਬਈ ‘ਚ ਹਾਈ ਅਲਰਟ, PM ਮੋਦੀ ਦੀ ਐਮਰਜੈਂਸੀ ਮੀਟਿੰਗ ਜਾਰੀ appeared first on TheUnmute.com - Punjabi News.

Tags:
  • biparjoy
  • breaking-news
  • cyclon
  • cyclone-biparjoy
  • gujarat
  • gujarat-government
  • indai
  • india-weather
  • latest-news
  • mumbai-weather
  • news
  • pakistan

ਚੰਡੀਗੜ੍ਹ ,12 ਜੂਨ 2023: ਲਾਸ ਏਂਜਲਸ ਦੇ 14 ਸਾਲਾਂ ਕੈਰਨ ਕਾਜੀ (Karen Kaji) ਨੂੰ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਇੱਕ ਸਾਫਟਵੇਅਰ ਇੰਜੀਨੀਅਰ ਵਜੋਂ ਨਿਯੁਕਤ ਕੀਤਾ ਹੈ। ਕੈਰਨ ਨੇ ਹਾਲ ਹੀ ਵਿੱਚ ਕੰਪਨੀ ਦੇ ਤਕਨੀਕੀ ਤੌਰ ‘ਤੇ ਚੁਣੌਤੀਪੂਰਨ ਅਤੇ ਮਜ਼ੇਦਾਰ ਇੰਟਰਵਿਊ ਨੂੰ ਕਲੀਅਰ ਕੀਤਾ ਹੈ। ਇਸ ਤੋਂ ਬਾਅਦ ਕੈਰਨ ਨੂੰ ਇਹ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ।

ਇਹ ਵੱਖਰੀ ਗੱਲ ਹੈ ਕਿ ਉਹ ਇਸ ਮਹੀਨੇ ਦੇ ਅੰਤ ਵਿੱਚ ਸੈਂਟਾ ਕਲਾਰਾ ਯੂਨੀਵਰਸਿਟੀ ਤੋਂ ਕੰਪਿਊਟਰ ਇੰਜਨੀਅਰਿੰਗ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਵੇਗਾ। ਆਮ ਤੌਰ ‘ਤੇ ਅਮਰੀਕਾ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ 22 ਸਾਲ ਦੀ ਉਮਰ ਵਿੱਚ ਪੂਰੀ ਕੀਤੀ ਜਾਂਦੀ ਹੈ।ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਕੈਰਨ ਨੇ ਕਿਹਾ, ’ਮੈਂ’ਤੁਸੀਂ ਇਕ ਸਾਫਟਵੇਅਰ ਇੰਜੀਨੀਅਰ ਦੇ ਤੌਰ ‘ਤੇ ਧਰਤੀ ਦੀ ਸਭ ਤੋਂ ਵਧੀਆ ਕੰਪਨੀ ਦੀ ਟੀਮ ਨਾਲ ਜੁੜ ਰਿਹਾ ਹਾਂ। ਇਹ ਉਹਨਾਂ ਕੰਪਨੀਆਂ ਵਿੱਚੋਂ ਇੱਕ ਹੈ ਜੋ ਪ੍ਰਤਿਭਾ ਨੂੰ ਵੇਖਦੀ ਹੈ ਨਾ ਕਿ ਉਮਰ ਨੂੰ, ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਯੁੱਗ ਵਿੱਚ ਹੁਣ ਤੱਕ ਕੋਈ ਵੀ ਅਜਿਹਾ ਨਹੀਂ ਕਰ ਸਕਿਆ ਹੈ।

ਸਪੇਸਐਕਸ ਤੋਂ ਨੌਕਰੀ ਦੀ ਪੇਸ਼ਕਸ਼ ਮਿਲਣ ਤੋਂ ਬਾਅਦ ਉਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਨੌਜਵਾਨ ਸਪੇਸ ਇੰਜੀਨੀਅਰ ਬਣ ਗਿਆ ਹੈ। ਉਹ ਹੁਣ ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਮਸ਼ਹੂਰ ਕੰਪਿਊਟਰ ਇੰਜੀਨੀਅਰਾਂ ਨਾਲ ਕੰਮ ਕਰੇਗਾ ਅਤੇ ਪੁਲਾੜ ਯਾਨ ਨੂੰ ਡਿਜ਼ਾਈਨ ਕਰਨ ਵਿੱਚ ਮੱਦਦ ਕਰੇਗਾ।

ਦੱਸਿਆ ਜਾਂਦਾ ਹੈ ਕਿ ਜਦੋਂ ਕੈਰਨ (Karen Kaji) ਦੋ ਸਾਲ ਦਾ ਸੀ, ਉਦੋਂ ਹੀ ਉਸ ਦੇ ਮਾਤਾ-ਪਿਤਾ ਨੂੰ ਅਹਿਸਾਸ ਹੋਇਆ ਕਿ ਪੁੱਤਰ ਆਮ ਨਹੀਂ ਹੈ, ਕਿਉਂਕਿ ਉਦੋਂ ਹੀ ਉਹ ਪੂਰੇ ਵਾਕ ਬੋਲ ਸਕਦਾ ਸੀ। ਜਿਹੜੀਆਂ ਖ਼ਬਰਾਂ ਉਹ ਟੀ.ਵੀ.-ਰੇਡੀਓ ‘ਤੇ ਸੁਣਦਾ ਸੀ, ਉਹ ਸਕੂਲ ਜਾ ਕੇ ਅਧਿਆਪਕਾਂ ਤੇ ਹੋਰ ਬੱਚਿਆਂ ਨੂੰ ਸੁਣਾਉਂਦਾ ਸੀ। ਜਦੋਂ ਉਹ ਤੀਸਰੀ ਕਲਾਸ ਵਿਚ ਆਇਆ ਤਾਂ ਅਧਿਆਪਕਾਂ ਨੂੰ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਇਸ ਬੱਚੇ ਦੀ ਸਿੱਖਣ ਦੀ ਕਾਬਲੀਅਤ ਇੰਨੀ ਤੇਜ਼ ਹੈ ਕਿ ਉਹ ਕੁਝ ਮਿੰਟਾਂ ਵਿਚ ਪੂਰਾ ਚੈਪਟਰ ਯਾਦ ਕਰ ਸਕਦਾ ਹੈ।

ਉਹ ਆਪਣੀ ਉਮਰ ਦੇ ਬੱਚਿਆਂ ਨਾਲੋਂ ਜ਼ਿਆਦਾ ਸਿਆਣਾ ਲੱਗਦਾ ਸੀ, ਉਸੇ ਤਰ੍ਹਾਂ ਗੱਲ ਕਰਦਾ ਸੀ। 9 ਸਾਲ ਦੀ ਉਮਰ ਵਿੱਚ ਕੈਰਨ ਨੇ ਲਾਸ ਪੋਸੀਟਾਸ ਕਮਿਊਨਿਟੀ ਕਾਲਜ ਵਿੱਚ ਦਾਖਲਾ ਲਿਆ। ਕੈਰਨ ਦਾ ਬਹੁਤਾ ਸਮਾਂ ਲੈਬ ਵਿੱਚ ਬੀਤਿਆ। ਉਥੇ ਬਾਕੀ ਭਾਗ ਲੈਣ ਵਾਲੇ ਉਸ ਤੋਂ ਬਹੁਤ ਵੱਡੇ ਸਨ। ਕੈਰਨ ਨੇ ਪਹਿਲਾਂ ਵੀ ਕਈ ਕੰਪਨੀਆਂ ਲਈ ਕੰਪਿਊਟਰ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਹੈ।

The post ਐਲਨ ਮਸਕ ਦੀ ਕੰਪਨੀ ਸਪੇਸਐਕਸ ‘ਚ ਇੰਜੀਨੀਅਰ ਵਜੋਂ ਨਿਯੁਕਤ ਹੋਇਆ 14 ਸਾਲਾ ਕੈਰਨ ਕਾਜੀ appeared first on TheUnmute.com - Punjabi News.

Tags:
  • elon-musk
  • karen-kaji
  • news
  • santa-clara-university
  • spacexnews
  • tech

ਨਸ਼ਿਆਂ ਵਿਰੁੱਧ ਜੰਗ ਦੇ ਗਿਆਰਾਂ ਮਹੀਨੇ: ਪੰਜਾਬ ਪੁਲਿਸ ਵੱਲੋਂ 2132 ਵੱਡੀਆਂ ਮੱਛੀਆਂ ਸਣੇ 14952 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

Monday 12 June 2023 11:37 AM UTC+00 | Tags: 14952-drug-smugglers aam-aadmi-party cm-bhagwant-mann drug-smugglers igp-sukhchain-singh-gill latest-news news punjab-latest-news punjab-police sukhchain-singh-gill

ਚੰਡੀਗੜ੍ਹ, 12 ਜੂਨ 2023: ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਜੰਗ ਨੂੰ ਲਗਭਗ ਇੱਕ ਸਾਲ ਪੂਰਾ ਹੋਣ ਵਾਲਾ ਹੈ। ਇਸ ਮੁਹਿੰਮ ਤਹਿਤ ਪੰਜਾਬ ਪੁਲਿਸ (Punjab Police) ਨੇ 5 ਜੁਲਾਈ 2022 ਤੋਂ ਹੁਣ ਤੱਕ 2132 ਵੱਡੀਆਂ ਮੱਛੀਆਂ ਸਮੇਤ 14952 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੁੱਲ 11147 ਐਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 1313 ਕਮਰਸ਼ੀਅਲ ਕੁਆਂਟਿਟੀ ਨਾਲ ਸਬੰਧਤ ਹਨ।

ਪੁਲਿਸ ਹੈੱਡਕੁਆਰਟਰ ਦੇ ਇੰਸਪੈਕਟਰ ਜਨਰਲ ਸੁਖਚੈਨ ਸਿੰਘ ਗਿੱਲ, ਜੋ ਸੋਮਵਾਰ ਨੂੰ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਪੁਲਿਸ ਟੀਮਾਂ (Punjab Police) ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਸੰਵੇਦਨਸ਼ੀਲ ਰੂਟਾਂ 'ਤੇ ਨਾਕੇ ਲਗਾਏ ਅਤੇ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਚਲਾ ਕੇੇ 987.75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ, ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ , ਜਿਸ ਨਾਲ ਸਿਰਫ 11 ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 1135.25 ਕਿਲੋਗ੍ਰਾਮ ਹੋ ਗਈ ਹੈ।

ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 731 ਕਿਲੋ ਅਫੀਮ, 840.76 ਕਿਲੋ ਗਾਂਜਾ, 350.40 ਕੁਇੰਟਲ ਭੁੱਕੀ ਅਤੇ 62.49 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ 11 ਮਹੀਨਿਆਂ ਵਿੱਚ ਫੜੇ ਗਏ ਨਸ਼ਾ ਤਸਕਰਾਂ ਕੋਲੋਂ 11.83 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

ਇਸ ਦੌਰਾਨ ਹਫਤਾਵਾਰੀ ਜਾਣਕਾਰੀ ਦਿੰਦੇ ਹੋਏ, ਆਈਜੀਪੀ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਵਿੱਚ, ਪੁਲਿਸ ਨੇ 234 ਐਫਆਈਆਰਜ਼, ਜਿਨ੍ਹਾਂ ਵਿੱਚ 31 ਕਮਰਸ਼ੀਅਲ ਕੁਆਂਟਿਟੀ ਨਾਲ ਸਬੰਧਤ ਹਨ, ਦਰਜ ਕਰਕੇ 308 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 33.73-ਕਿਲੋਗ੍ਰਾਮ ਹੈਰੋਇਨ, 13.90-ਕਿਲੋ ਅਫੀਮ , 16.12 ਕਿਲੋ ਗਾਂਜਾ, 5.85 ਕੁਇੰਟਲ ਭੁੱਕੀ, 39004 ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਔਡਜ਼ ਦੀਆਂ ਸ਼ੀਸ਼ੀਆਂ ਤੋਂ ਇਲਾਵਾ 10.48 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ।

The post ਨਸ਼ਿਆਂ ਵਿਰੁੱਧ ਜੰਗ ਦੇ ਗਿਆਰਾਂ ਮਹੀਨੇ: ਪੰਜਾਬ ਪੁਲਿਸ ਵੱਲੋਂ 2132 ਵੱਡੀਆਂ ਮੱਛੀਆਂ ਸਣੇ 14952 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ appeared first on TheUnmute.com - Punjabi News.

Tags:
  • 14952-drug-smugglers
  • aam-aadmi-party
  • cm-bhagwant-mann
  • drug-smugglers
  • igp-sukhchain-singh-gill
  • latest-news
  • news
  • punjab-latest-news
  • punjab-police
  • sukhchain-singh-gill

ਗਰੀਬ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਹਨ ਉਪਰਾਲੇ: ਡਾ.ਬਲਜੀਤ ਕੌਰ

Monday 12 June 2023 11:43 AM UTC+00 | Tags: breaking-news cm-bhagwant-mann comprehensive-development development-of-poor-people dr-baljit-kaur latest-news news punjab the-unmute the-unmute-breaking-news the-unmute-punjab

ਚੰਡੀਗੜ੍ਹ, 12 ਜੂਨ 2023: ਪੰਜਾਬ ਰਾਜ ਵਿੱਚ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਗਰੀਬ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਸਬੰਧ ਵਿੱਚ ਪੰਜਾਬ ਰਾਜ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ, ਡਾ ਬਲਜੀਤ ਕੌਰ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਧਿਕਾਰਤਾ ਮੰਤਰੀ, ਏ. ਨਰਾਇਣਾ ਸਵਾਮੀ ਨਾਲ ਮੀਟਿੰਗ ਕਰਕੇ ਸੈਂਟਰ ਸਪਾਂਸਰਡ ਸਕੀਮਾਂ ਨੂੰ ਸੂਬੇ ਵਿਚ ਲਾਗੂ ਕਰਨ ਸਬੰਧੀ ਚਰਚਾ ਕੀਤੀ ਗਈ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਪੰਜਾਬ ਰਾਜ ਲਈ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਅਧੀਨ ਸਾਲ 2020-2021 ਅਤੇ 2021-22 ਲਈ ਭਾਰਤ ਸਰਕਾਰ ਵੱਲੋਂ 360 ਕਰੋੜ ਰੁਪਏ ਦੀ ਰਾਸ਼ੀ ਜਾਰੀ ਨਾ ਕਰਨ ਦਾ ਮਾਮਲਾ ਵੀ ਚੁੱਕਿਆ ਗਿਆ ਅਤੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਇਹ ਰਾਸ਼ੀ ਤੁਰੰਤ ਜਾਰੀ ਕਰਵਾਈ ਜਾਵੇ। ਡਾ.ਬਲਜੀਤ ਕੌਰ ਨੇ ਕੇਂਦਰੀ ਮੰਤਰੀ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਵਿੱਤੀ ਸਾਲ 2022-23 ਦੌਰਾਨ ਰਾਜ ਸਰਕਾਰ ਵੱਲੋਂ 260 ਕਰੋੜ ਰੁਪਏ ਦੀ ਮੰਗ ਭਾਰਤ ਸਰਕਾਰ ਤੋਂ ਕੀਤੀ ਗਈ ਹੈ।

ਕੈਬਨਿਟ ਮੰਤਰੀ ਡਾ.ਬਲਜੀਤ ਕੌਰ (Dr. Baljit Kaur) ਨੇ ਅੱਗੇ ਦੱਸਿਆ ਕਿ ਅੱਤਿਆਚਾਰ ਰੋਕਥਾਮ ਐਕਟ ਸਕੀਮ ਨੂੰ ਸਫਲਤਾ ਪੂਰਵਕ ਲਾਗੂ ਕਰਨ ਲਈ ਇਸ ਅਧੀਨ ਹੋਰ ਰਾਸ਼ੀ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਅੰਤਰ ਜਾਤੀ ਵਿਆਹ ਸਕੀਮ ਨੂੰ ਪ੍ਰੋਤਸਾਹਿਤ ਕਰਨ ਲਈ ਇਸ ਰਾਸ਼ੀ ਦੀ ਸੀਮਾ 50 ਹਜਾਰ ਤੋਂ ਵਧਾ ਕੇ 2.50 ਲੱਖ ਰੁਪਏ ਪ੍ਰਤੀ ਲਾਭਪਾਤਰੀ ਕਰਨ ਦਾ ਪ੍ਰਸਤਾਵ ਵੀ ਭਾਰਤ ਸਰਕਾਰ ਦੇ ਸਨਮੁੱਖ ਰੱਖਿਆ ਗਿਆ ਹੈ।

ਉਪਰੋਕਤ ਤੋਂ ਇਲਾਵਾ ਮੰਤਰੀ ਵੱਲੋਂ ਇਹ ਵੀ ਮੁੱਦਾ ਚੁੱਕਿਆ ਗਿਆ ਕਿ ਕਈ ਸਕੀਮਾਂ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਬਿਨੈਕਾਰਾਂ ਦੁਆਰਾ ਆਪਣੇ ਪੱਧਰ ਤੇ ਪੋਰਟਲ ਤੇ ਅਪਲਾਈ ਕਰਕੇ ਸਿੱਧੇ ਤੌਰ ਤੇ ਹੀ ਲਾਭ ਪ੍ਰਾਪਤ ਕਰ ਲਿਆ ਜਾਂਦਾ ਹੈ । ਇਨ੍ਹਾਂ ਸਿੱਧੇ ਤੌਰ ਤੇ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਅਤੇ ਲਾਭ ਲੈ ਚੁੱਕੇ ਲਾਭਪਾਤਰੀਆਂ ਬਾਰੇ ਰਾਜ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ ਹੁੰਦੀ। ਇਸ ਲਈ ਇਨ੍ਹਾਂ ਸਕੀਮਾਂ ਦਾ ਰੂਟ ਚੈਨਲ ਸਿੱਧੇ ਬਿਨੈਕਾਰ ਦੀ ਬਜਾਏ ਰਾਜ ਸਰਕਾਰ ਰਾਹੀਂ ਕਰਨ ਲਈ ਭਾਰਤ ਸਰਕਾਰ ਅੱਗੇ ਪ੍ਰਸਤਾਵ ਰੱਖਿਆ ਗਿਆ।

ਮੀਟਿੰਗ ਦੌਰਾਨ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਜੀ. ਰਮੇਸ਼ ਕੁਮਾਰ ਵੱਲੋਂ ਅੱਤਿਆਚਾਰ ਰੋਕਥਾਮ ਐਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਨੈਸ਼ਨਲ ਹੈਲਪ ਲਾਈਨ ਨੰਬਰ 1989 ਨੂੰ ਆਮ ਜਨਤਾ ਦੀ ਵਰਤੋਂ ਵਿੱਚ ਜਲਦ ਲਿਆਉਣ ਦਾ ਭਰੋਸਾ ਦਿੱਤਾ ਗਿਆ। ਇਸ ਮੀਟਿੰਗ ਵਿੱਚ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਡਾਇਰੈਕਟਰ, ਜਸਪ੍ਰੀਤ ਸਿੰਘ ਅਤੇ ਡਾਇਰੈਕਟਰ-ਕਮ-ਸੰਯਕਤ ਸਕੱਤਰ ਰਾਜ ਬਹਾਦਰ ਤੋਂ ਇਲਾਵਾ ਵਿਭਾਗ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ।

The post ਗਰੀਬ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਹਨ ਉਪਰਾਲੇ: ਡਾ.ਬਲਜੀਤ ਕੌਰ appeared first on TheUnmute.com - Punjabi News.

Tags:
  • breaking-news
  • cm-bhagwant-mann
  • comprehensive-development
  • development-of-poor-people
  • dr-baljit-kaur
  • latest-news
  • news
  • punjab
  • the-unmute
  • the-unmute-breaking-news
  • the-unmute-punjab

ਡੇਰਾ ਪ੍ਰੇਮੀ ਕਤਲ ਮਾਮਲੇ 'ਚ ਅਦਾਲਤ ਨੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

Monday 12 June 2023 12:52 PM UTC+00 | Tags: agtf anti-gangster-task-force breaking-news dera-premi-murder dera-premi-murder-case faridkot-news kotakpura kotakpura-firing-news kotakpura-news news police-remand punjabi-news the-unmute-breaking-news

ਚੰਡੀਗੜ੍ਹ, 12 ਜੂਨ 2023: ਕੋਟਕਪੂਰਾ ਵਿਖੇ ਕਤਲ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਮਾਮਲੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗ੍ਰਿਫਤਾਰ ਲੋੜੀਂਦੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਅੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ | ਇਸ ਦੌਰਾਨ ਮਾਣਯੋਗ ਅਦਾਲਤ ਨੇ ਮੁਲਜ਼ਮ ਹਰਪ੍ਰੀਤ ਸਿੰਘ (Harpreet Singh) ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦਾ ਹੁਕਮ ਦਿੱਤਾ ਹੈ |

ਪੁਲਿਸ ਮੁਤਾਬਕ 10 ਨਵੰਬਰ 2022 ਨੂੰ 6 ਗੈਂਗਸਟਰਾਂ ਨੇ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ । ਇਸ ਮਾਮਲੇ ਵਿੱਚ ਐਫਆਈਆਰ ਆਈਪੀਸੀ, ਆਰਮਜ਼ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤੀ ਗਈ ਸੀ। ਅਗਲੇਰੀ ਜਾਂਚ ਜਾਰੀ ਹੈ।

The post ਡੇਰਾ ਪ੍ਰੇਮੀ ਕਤਲ ਮਾਮਲੇ ‘ਚ ਅਦਾਲਤ ਨੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਚਾਰ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News.

Tags:
  • agtf
  • anti-gangster-task-force
  • breaking-news
  • dera-premi-murder
  • dera-premi-murder-case
  • faridkot-news
  • kotakpura
  • kotakpura-firing-news
  • kotakpura-news
  • news
  • police-remand
  • punjabi-news
  • the-unmute-breaking-news

ਆਮ ਆਦਮੀ ਨੂੰ ਮਹਿੰਗਾਈ ਤੋਂ ਵੱਡੀ ਰਾਹਤ, ਪ੍ਰਚੂਨ ਮਹਿੰਗਾਈ ਦਰ ਘੱਟ ਕੇ 4.25 ਫੀਸਦੀ 'ਤੇ ਪਹੁੰਚੀ

Monday 12 June 2023 01:04 PM UTC+00 | Tags: breaking-news india india-news inflation latest-news news punja-news retail-inflation-rate the-unmute-breaking-news the-unmute-punjabi-news

ਚੰਡੀਗੜ੍ਹ, 12 ਜੂਨ 2023: ਆਮ ਆਦਮੀ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲ ਰਹੀ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ (Retail Inflation Rate) 25 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਮਈ ‘ਚ ਦੇਸ਼ ‘ਚ ਪ੍ਰਚੂਨ ਮਹਿੰਗਾਈ ਦਰ ਘੱਟ ਕੇ 4.25 ਫੀਸਦੀ ‘ਤੇ ਆ ਗਈ ਹੈ। ਇਸ ਸਮੇਂ ਦੌਰਾਨ ਪੇਂਡੂ ਮਹਿੰਗਾਈ ਦਰ ਵੀ 4.68% ਤੋਂ ਘੱਟ ਕੇ 4.17% ‘ਤੇ ਆ ਗਈ ਹੈ। ਦੂਜੇ ਪਾਸੇ ਸ਼ਹਿਰੀ ਖੇਤਰਾਂ ‘ਚ ਮਹਿੰਗਾਈ ਦਰ ਅਪ੍ਰੈਲ ਮਹੀਨੇ ‘ਚ 4.85 ਫੀਸਦੀ ਤੋਂ ਘੱਟ ਕੇ 4.27 ਫੀਸਦੀ ‘ਤੇ ਆ ਗਈ ਹੈ।

ਪ੍ਰਚੂਨ ਮਹਿੰਗਾਈ ਦੇ ਇਹ ਅੰਕੜੇ ਸਰਕਾਰ ਨੇ 1114 ਸ਼ਹਿਰੀ ਅਤੇ 1181 ਪੇਂਡੂ ਬਾਜ਼ਾਰਾਂ ਤੋਂ ਇਕੱਠੇ ਕੀਤੇ ਅੰਕੜਿਆਂ ਦੇ ਆਧਾਰ ‘ਤੇ ਜਾਰੀ ਕੀਤੇ ਹਨ। ਇਸ ਤਹਿਤ ਦੇਸ਼ ਦੇ 98.56% ਪਿੰਡਾਂ ਅਤੇ 97.04% ਸ਼ਹਿਰੀ ਮੰਡੀਆਂ ਨੂੰ ਕਵਰ ਕੀਤਾ ਗਿਆ ਹੈ। ਮਹਿੰਗਾਈ ‘ਚ ਗਿਰਾਵਟ ਦੇ ਬਾਰੇ ‘ਚ ਮਾਹਰਾਂ ਦਾ ਕਹਿਣਾ ਹੈ ਕਿ ਇਹ ਅਰਥਵਿਵਸਥਾ ਲਈ ਚੰਗਾ ਸੰਕੇਤ ਹੈ। ਸਪਲਾਈ ਚੇਨ ‘ਚ ਸੁਧਾਰ ਅਤੇ ਵਸਤੂਆਂ ਦੀਆਂ ਕੀਮਤਾਂ ‘ਚ ਰਾਹਤ ਦਾ ਵੀ ਫਾਇਦਾ ਹੋਇਆ ਹੈ। ਹਾਲਾਂਕਿ ਇਸ ਮਹੀਨੇ ਹੋਈ ਮੁਦਰਾ ਨੀਤੀ ਦੀ ਬੈਠਕ ਦੀ ਜਾਣਕਾਰੀ ਦਿੰਦੇ ਹੋਏ ਆਰਬੀਆਈ ਗਵਰਨਰ ਨੇ ਕਿਹਾ ਸੀ ਕਿ ਮਹਿੰਗਾਈ ਨੂੰ ਲੈ ਕੇ ਚਿੰਤਾ ਅਤੇ ਅਨਿਸ਼ਚਿਤਤਾ ਅਜੇ ਵੀ ਬਰਕਰਾਰ ਹੈ।

The post ਆਮ ਆਦਮੀ ਨੂੰ ਮਹਿੰਗਾਈ ਤੋਂ ਵੱਡੀ ਰਾਹਤ, ਪ੍ਰਚੂਨ ਮਹਿੰਗਾਈ ਦਰ ਘੱਟ ਕੇ 4.25 ਫੀਸਦੀ ‘ਤੇ ਪਹੁੰਚੀ appeared first on TheUnmute.com - Punjabi News.

Tags:
  • breaking-news
  • india
  • india-news
  • inflation
  • latest-news
  • news
  • punja-news
  • retail-inflation-rate
  • the-unmute-breaking-news
  • the-unmute-punjabi-news

152 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ ਦੇ ਕਾਰਜ ਦੀ ਸ਼ੁਰੂਆਤ ਕਰਵਾਈ : ਡਾ: ਬਲਜੀਤ ਕੌਰ

Monday 12 June 2023 01:18 PM UTC+00 | Tags: aam-aadmi-party breaking-news cm-bhagwant-mann latest-news malout malout-sri-muktsar-sahib news nws sri-muktsar-sahib-road the-unmute-breaking-news the-unmute-latest-news

ਮਲੋਟ, 12 ਜੂਨ 2023: ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਨਾਲ ਮਲੋਟ (Malout) ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਅੱਜ ਇੱਥੋਂ ਕਰਵਾਈ।

ਇਸ ਮੌਕੇ ਬੋਲਦਿਆਂ ਡਾ: ਬਲਜੀਤ ਕੌਰ ਨੇ ਮੁੱਖ ਮੰਤਰੀ ਸ: ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੇ ਸਾਰੇ ਅੜਿੱਕੇ ਦੂਰ ਕਰਕੇ ਅੱਜ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਹੈ ਅਤੇ ਇਸ ਨੂੰ ਮਿੱਥੇ 18 ਮਹੀਨੇ ਦੇ ਸਮੇਂ ਵਿਚ ਪੂਰਾ ਕਰਕੇ ਇਲਾਕੇ ਦੇ ਲੋਕਾਂ ਨੂੰ ਇਹ ਸੜਕ ਸਮਰਪਿਤ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਤੇ 152.58 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸਦੀ ਲੰਬਾਈ 27.660 ਕਿਲੋਮੀਟਰ ਹੋਵੇਗੀ। ਪੇਂਡੂ ਖੇਤਰਾਂ ਵਿਚ ਇਹ 10 ਮੀਟਰ ਅਤੇ ਨਿਰਮਤ ਖੇਤਰਾਂ ਵਿਚ ਇਸਦੀ ਚੋੜਾਈ 12 ਮੀਟਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਇਸ ਇਲਾਕੇ ਦੇ ਸੜਕੀ ਸੰਪਰਕ ਨੂੰ ਮਜਬੂਤ ਕਰਨ ਦੇ ਨਾਲ ਨਾਲ ਪੰਜਾਬ ਦੇ ਰਾਜਸਥਾਨ ਨਾਲ ਸੜਕੀ ਸੰਪਰਕ ਨੂੰ ਵੀ ਛੋਟਾ ਕਰੇਗੀ ਅਤੇ ਇਸ ਨਾਲ ਲੋਕਾਂ ਨੂੰ ਵੱਡੀ ਸਹੁਲਤ ਹੋਵੇਗੀ। ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਸੜਕ ਨੂੰ ਚੌੜਾ ਕਰਨ ਲਈ ਦਰੱਖਤ ਪੁੱਟਣ ਦਾ ਕੰਮ ਸ਼ੁਰੂ ਹੋ ਰਿਹਾ ਹੈ ਜਿਸਤੋਂ ਤੁਰੰਤ ਬਾਅਦ ਸੜਕ ਨਿਰਮਾਣ ਕਾਰਜ ਆਰੰਭ ਹੋ ਜਾਣਗੇ।

ਇਸ ਮੌਕੇ ਡਾ: ਬਲਜੀਤ ਕੌਰ ਨੇ ਕਿਹਾ ਕਿ ਪਿੱਛਲੇ 10 ਸਾਲ ਤੋਂ ਇਹ ਸੜਕ ਖਸਤਾ ਹਾਲ ਸੀ ਪਰ ਪਿੱਛਲੀਆਂ ਸਰਕਾਰਾਂ ਨੇ ਇਸਦੇ ਲਈ ਕੋਈ ਧਿਆਨ ਨਹੀਂ ਦਿੱਤਾ ਅਤੇ ਲੋਕਾਂ ਦੇ ਦੁੱਖਾਂ ਦੀ ਪਿੱਛਲੇ ਸ਼ਾਸਕਾਂ ਨੇ ਸਾਰ ਨਹੀਂ ਲਈ। ਪਰ ਜਦ ਤੋਂ ਲੋਕਾਂ ਨੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਵਾਲੀ ਸਰਕਾਰ ਬਣਾਈ ਹੈ ਉਦੋਂ ਤੋਂ ਹੀ ਉਹ ਇਸ ਸੜਕ ਦੇ ਨਿਰਮਾਣ ਵਿਚ ਆ ਰਹੇ ਅੜਿੱਕੇ ਦੂਰ ਕਰਨ ਤੇ ਲੱਗੇ ਹੋਏ ਸਨ ਅਤੇ ਹੁਣ ਜਦ ਸਾਰੀਆਂ ਰੁਕਾਵਟਾਂ ਦੂਰ ਕਰ ਲਈਆਂ ਗਈਆਂ ਹਨ ਤਾਂ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਮਲੋਟ (Malout) ਸ੍ਰੀ ਮੁਕਤਸਰ ਸਾਹਿਬ ਇਲਾਕੇ ਦੇ ਸਮੂਹ ਲੋਕਾਂ ਨੂੰ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਦੀ ਵਧਾਈ ਦਿੱਤੀ।

ਇਸ ਮੌਕੇ ਦੇ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਸੜਕ ਦਾ ਕੰਮ ਸ਼ੁਰੂ ਹੋਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਜੰਗਲਾਤ ਵਿਭਾਗ ਦੇ ਖੇਤਰੀ ਮੈਨੇਜਰ ਬਠਿੰਡਾ ਸ੍ਰੀ ਗੁਰਪਾਲ ਸਿੰਘ ਢਿੱਲੋਂ, ਵਣ ਮੰਡਲ ਅਫ਼ਸਰ ਅੰਮ੍ਰਿਤਪਾਲ ਸਿੰਘ ਬਰਾੜ, ਪ੍ਰੋਜੈਕਟ ਅਫ਼ਸਰ ਕੁਲਦੀਪ ਸਿੰਘ ਸੰਧੂ, ਪਰਮਜੀਤ ਸਿੰਘ ਗਿੱਲ ਜ਼ਿਲ੍ਹਾ ਮੀਤ ਪ੍ਰਧਾਨ ਐਸਸੀ ਵਿੰਗ, ਬਲਾਕ ਪ੍ਰਧਾਨ ਲਵਲੀ ਸੰਧੂ, ਕੁਲਵਿੰਦਰ ਸਿੰਘ ਬਰਾੜ, ਸਿਮਰਜੀਤ ਸਿੰਘ ਬਰਾੜ, ਗਗਨਦੀਪ ਔਲਖ, ਲਾਲੀ ਗਗਨੇਜਾ, ਜ਼ਸਮੀਤ ਬਰਾੜ, ਸਤਗੁਰਦੇਵ ਪੱਪੀ, ਨਗਿੰਦਰ ਕੁਮਾਰ ਟਿੰਕਾ, ਗੁਰਵਿੰਦਰ ਸਿੰਘ ਰੁਪਾਣਾ, ਕਮਲਪ੍ਰੀਤ ਕੌਰ ਸਮਾਘ ਮੈਂਬਰ ਸਟੇਟ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਵੀ ਹਾਜਰ ਸਨ।

The post 152 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ ਦੇ ਕਾਰਜ ਦੀ ਸ਼ੁਰੂਆਤ ਕਰਵਾਈ : ਡਾ: ਬਲਜੀਤ ਕੌਰ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • malout
  • malout-sri-muktsar-sahib
  • news
  • nws
  • sri-muktsar-sahib-road
  • the-unmute-breaking-news
  • the-unmute-latest-news

ਬੈਂਕਾਂ, ਫਾਈਨਾਂਸਰਾਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਸੁਰੱਖਿਆ ਗਾਰਡ ਅਤੇ CCTV ਕੈਮਰੇ ਲਗਾਉਣ ਦੇ ਆਦੇਸ਼

Monday 12 June 2023 01:31 PM UTC+00 | Tags: breaking-news financiers kapurthala kapurthala-district-magistrate kapurthala-police latest-news news punjab-financiers punjab-police robbery section-144-of-the-penal-code

ਚੰਡੀਗੜ੍ਹ, 12 ਜੂਨ 2023: ਕਪੂਰਥਲਾ (Kapurthala) ਦੇ ਜ਼ਿਲ੍ਹਾ ਮੈਜਿਸਟਰੇਟ ਕੈਪਟਨ ਕਰਨੈਲ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਸਰਕਾਰੀ/ਅਰਧ ਸਰਕਾਰੀ ਬੈਂਕਾਂ/ਪ੍ਰਾਈਵੇਟ ਬੈਂਕਾਂ/ਏ.ਟੀ.ਐਮ., ਮਨੀ ਚੇਂਜਰ ਅਤੇ ਫਾਇਨਾਂਸਰਾਂ ਅਤੇ ਪੈਟਰੋਲ ਪੰਪਾਂ ਦੇ ਅੰਦਰ ਜ਼ਿਲੇ ਦੀਆਂ ਸੀਮਾਵਾਂ ਦੇ ਮਾਲਕ ਆਪਣੇ-ਆਪਣੇ ਮਕਾਨਾਂ ਵਿੱਚ 24 ਘੰਟੇ ਸੁਰੱਖਿਆ ਗਾਰਡ ਅਤੇ ਸੀਸੀਟੀਵੀ ਕੈਮਰੇ ਲਗਾਉਣਾ ਯਕੀਨੀ ਬਣਾਉਣ। ਇਨ੍ਹਾਂ ਕੈਮਰਿਆਂ ਦੀ ਰਿਕਾਰਡਿੰਗ ਸਮਰੱਥਾ ਘੱਟੋ-ਘੱਟ 1 ਮਹੀਨੇ ਦੀ ਹੋਣੀ ਚਾਹੀਦੀ ਹੈ।

ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ/ਅਰਧ-ਸਰਕਾਰੀ ਬੈਂਕਾਂ/ਨਿੱਜੀ ਬੈਂਕਾਂ/ਏ.ਟੀ.ਐਮਜ਼ ਅਤੇ ਪੈਟਰੋਲ ਪੰਪਾਂ ਵਿੱਚ ਲੁੱਟ-ਖੋਹ ਦੀਆਂ ਘਟਬੈਂਕਾਂ, ਫਾਈਨਾਂਸਰਾਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਸੁਰੱਖਿਆ ਗਾਰਡ ਅਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ।ਨਾਵਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਕਿਸੇ ਵੇਲੇ ਵੀ ਖ਼ਤਰੇ ਵਿੱਚ ਪੈ ਸਕਦੀ ਹੈ। ਜਿਸ ‘ਤੇ ਤੁਰੰਤ ਕਾਰਵਾਈ ਦੀ ਲੋੜ ਹੈ। ਇਹ ਹੁਕਮ 04/08/2023 ਤੱਕ ਲਾਗੂ ਰਹਿਣਗੇ।

The post ਬੈਂਕਾਂ, ਫਾਈਨਾਂਸਰਾਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਸੁਰੱਖਿਆ ਗਾਰਡ ਅਤੇ CCTV ਕੈਮਰੇ ਲਗਾਉਣ ਦੇ ਆਦੇਸ਼ appeared first on TheUnmute.com - Punjabi News.

Tags:
  • breaking-news
  • financiers
  • kapurthala
  • kapurthala-district-magistrate
  • kapurthala-police
  • latest-news
  • news
  • punjab-financiers
  • punjab-police
  • robbery
  • section-144-of-the-penal-code

ਮੋਗਾ 'ਚ ਬਦਮਾਸ਼ਾਂ ਨੇ ਦਿਨ ਦਿਹਾੜੇ ਇਕ ਜਵੈਲਰ ਦਾ ਗੋਲੀ ਮਾਰ ਕੇ ਕੀਤਾ ਕਤਲ

Monday 12 June 2023 01:43 PM UTC+00 | Tags: breaking-news jeweler-murder moga moga-firing-case moga-jeweler-murder moga-news moga-police news ramganj-market the-unmute-breaking-news the-unmute-punjabi-news

ਚੰਡੀਗੜ੍ਹ, 12 ਜੂਨ 2023: ਮੋਗਾ (Moga) ਦੀ ਰਾਮਗੰਜ ਮੰਡੀ ‘ਚ ਸੋਮਵਾਰ ਦੁਪਹਿਰ 5 ਬਦਮਾਸ਼ਾਂ ਨੇ ਦਿਨ ਦਿਹਾੜੇ ਇਕ ਜਵੈਲਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਉਕਤ ਨੌਜਵਾਨ ਗ੍ਰਾਹਕ ਬਣ ਕੇ ਸ਼ੋਅਰੂਮ ਵਿੱਚ ਆਏ ਸੀ। ਲੁੱਟੇ ਗਏ ਸੋਨੇ ਦੀ ਰਕਮ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਪਰ ਉਦੋਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਗੁੱਸੇ ਵਿੱਚ ਆਏ ਦੂਜੇ ਦੁਕਾਨਦਾਰਾਂ ਨੇ ਧਰਨਾ ਦਿੱਤਾ ਹੈ ।

ਸੋਮਵਾਰ ਦੁਪਹਿਰ 2.15 ਵਜੇ ਰਾਮਗੰਜ ਸਥਿਤ ਏਸ਼ੀਆ ਜਵੈਲਰਜ਼ ‘ਚ 5 ਬਦਮਾਸ਼ ਗ੍ਰਾਹਕ ਬਣ ਕੇ ਆਏ। ਇੱਥੇ ਉਨ੍ਹਾਂ ਨੇ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ। ਜਵੈਲਰ ਵਿੱਕੀ ਨੇ ਉਨ੍ਹਾਂ ਨੂੰ ਗਹਿਣੇ ਦਿਖਾਏ। ਇਸ ਤੋਂ ਬਾਅਦ ਉਨ੍ਹਾਂ ਨੇ ਬਿੱਲ ਤਿਆਰ ਕਰਨ ਲਈ ਕਿਹਾ, ਜਦੋਂ ਵਿੱਕੀ ਬਿੱਲ ਬਣਾਉਣ ਲਈ ਮੁੜਿਆ ਤਾਂ ਪੈਸੇ ਦੇਣ ਦੀ ਬਜਾਏ ਲੁਟੇਰਿਆਂ ਨੇ ਵਿੱਕੀ ਨੂੰ ਗੋਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਸੁਣਦੇ ਹੀ ਬਾਜ਼ਾਰ ‘ਚ ਹਫੜਾ-ਦਫੜੀ ਮੱਚ ਗਈ। ਆਸ-ਪਾਸ ਦੇ ਦੁਕਾਨਦਾਰ ਅਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਦੇਖ ਕੇ ਲੁਟੇਰੇ ਆਪਣੇ ਪਸੰਦ ਦੇ ਗਹਿਣੇ ਲੈ ਕੇ ਭੱਜ ਗਏ।

ਪੁਲਿਸ ਜਾਂਚ ਅਨੁਸਾਰ ਜਵੈਲਰ ਵਿੱਕੀ ਨੇ ਬਦਮਾਸ਼ਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ‘ਤੇ ਜਵਾਬੀ ਗੋਲੀਬਾਰੀ ਕਰਨ ਲਈ ਉਸ ਨੇ ਆਪਣੀ ਪਿਸਤੌਲ ਕੱਢ ਲਈ, ਪਰ ਲੁਟੇਰਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਜਵਾਬੀ ਹਮਲਾ ਕਰਨ ‘ਚ ਸਫਲ ਨਹੀਂ ਹੋ ਸਕਿਆ। ਸਥਾਨਕ ਐਸਐਸਪੀ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਲੁੱਟ ਦੀ ਨੀਅਤ ਨਾਲ ਆਏ ਸਾਰੇ ਬਦਮਾਸ਼ਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

The post ਮੋਗਾ ‘ਚ ਬਦਮਾਸ਼ਾਂ ਨੇ ਦਿਨ ਦਿਹਾੜੇ ਇਕ ਜਵੈਲਰ ਦਾ ਗੋਲੀ ਮਾਰ ਕੇ ਕੀਤਾ ਕਤਲ appeared first on TheUnmute.com - Punjabi News.

Tags:
  • breaking-news
  • jeweler-murder
  • moga
  • moga-firing-case
  • moga-jeweler-murder
  • moga-news
  • moga-police
  • news
  • ramganj-market
  • the-unmute-breaking-news
  • the-unmute-punjabi-news

ਸਾਲ 2047 ਤੱਕ 10 ਫੀਸਦੀ ਸਾਲਾਨਾ ਵਿਕਾਸ ਦਰ ਹਾਸਲ ਕਰਨ ਲਈ ਪੰਜਾਬ ਤਿਆਰ ਕਰ ਰਿਹੈ ਵਿਜ਼ਨ ਦਸਤਾਵੇਜ਼: ਹਰਪਾਲ ਸਿੰਘ ਚੀਮਾ

Monday 12 June 2023 01:49 PM UTC+00 | Tags: aam-aadmi-party annual-growth-rate breaking-news cm-bhagwant-mann harpal-singh-cheema latest-news news punjab punjab-drafting-vision-document punjab-finance-minister punjab-government the-unmute-breaking-news vision-document

ਚੰਡੀਗੜ੍ਹ, 12 ਜੂਨ 2023: ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਲ 2030 ਤੱਕ ਆਰਥਿਕ ਵਿਕਾਸ ਦਰ 7.5 ਫੀਸਦੀ ਸਾਲਾਨਾ ਅਤੇ ਸਾਲ 2047 ਤੱਕ 10 ਫੀਸਦੀ ਸਾਲਾਨਾ ਹਾਸਲ ਕਰਨ ਲਈ ਵਿਜ਼ਨ ਦਸਤਾਵੇਜ਼ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਆਉਣ ਵਾਲੀਆਂ ਸਰਕਾਰਾਂ ਲਈ ਵੀ ਆਪਣੇ ਯਤਨਾਂ ਅਤੇ ਨੀਤੀਆਂ ਨੂੰ ਸਹੀ ਦਿਸ਼ਾ ਵਿੱਚ ਕੇਂਦਰਿਤ ਕਰਨ ਲਈ ਇੱਕ ਮਾਰਗਦਰਸ਼ਕ ਦਸਤਾਵੇਜ਼ ਵਜੋਂ ਕੰਮ ਕਰੇਗਾ।

ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਯੋਜਨਾ ਵਿਭਾਗ ਵੱਲੋਂ ਤਿਆਰ ਕੀਤਾ ਜਾ ਰਿਹਾ ਇਹ ਵਿਆਪਕ ਦਸਤਾਵੇਜ਼ ਮੌਜੂਦਾ ਸਥਿਤੀ, ਵੱਖ-ਵੱਖ ਖੇਤਰਾਂ ਦੀਆਂ ਚੁਣੌਤੀਆਂ, ਥੋੜ੍ਹੇ ਸਮੇਂ (2030) ਅਤੇ ਲੰਮੇ ਸਮੇਂ (2047) ਦੇ ਟੀਚਿਆਂ, ਅਤੇ ਇੰਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਰਣਨੀਤੀਆਂ 'ਤੇ ਚਾਨਣ ਪਾਵੇਗਾ। ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ ਵੱਖ-ਵੱਖ ਪ੍ਰਸ਼ਾਸਕੀ ਵਿਭਾਗਾਂ ਅਤੇ ਏਜੰਸੀਆਂ ਦੇ ਯਤਨਾਂ ਇਕੱਠਾ ਕਰਕੇ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਮਿਥੇ ਗਏ ਖੇਤਰੀ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ।

ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਦਸਤਾਵੇਜ਼ ਉਨ੍ਹਾਂ ਖੇਤਰਾਂ ਨੂੰ ਵੀ ਉਜਾਗਰ ਕਰੇਗਾ ਜਿਨ੍ਹਾਂ ਬਾਰੇ ਗੰਭੀਰ ਅਤੇ ਸਖ਼ਤ ਯਤਨਾਂ ਦੀ ਲੋੜ ਹੈ ਤਾਂ ਜੋ ਰੁਜ਼ਗਾਰ, ਉਦਯੋਗ, ਖੇਤੀਬਾੜੀ ਅਤੇ ਪੇਂਡੂ ਵਿਕਾਸ, ਬੁਨਿਆਦੀ ਢਾਂਚੇ ਦੇ ਵਿਕਾਸ, ਟਿਕਾਊ ਸ਼ਹਿਰਾਂ ਅਤੇ ਨਿਵਾਸ ਸਥਾਨਾਂ ਨੂੰ ਹੁਲਾਰਾ ਦਿੰਦੇ ਹੋਏ ਰਾਜ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਸ. ਚੀਮਾ ਨੇ ਕਿਹਾ ਕਿ ਸਮੂਹਿਕ ਅਤੇ ਬਰਾਬਰ ਗੁਣਵੱਤਾ ਵਾਲੀ ਸਿੱਖਿਆ, ਸਿਹਤ ਬੁਨਿਆਦੀ ਢਾਂਚਾ ਅਤੇ ਵਿਵਸਥਾ, ਲਿੰਗ ਸਮਾਨਤਾ ਪ੍ਰਾਪਤ ਕਰਨ, ਕਿਫਾਇਤੀ ਅਤੇ ਸਾਫ਼ ਊਰਜਾ, ਜਲਵਾਯੂ ਨੂੰ ਬਚਾਉਣ ਲਈ ਕਾਰਵਾਈ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਦਰਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਵਿੱਤ ਮੰਤਰੀ (Harpal Singh Cheema) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪ੍ਰਭਾਵਸ਼ਾਲੀ ਆਰਥਿਕ ਨੀਤੀਆਂ ਅਤੇ ’ਸਰਕਾਰ ਤੁਹਾਡੇ ਦੁਆਰ’ ਵਰਗੇ ਲੋਕ ਪੱਖੀ ਪ੍ਰੋਗਰਾਮਾਂ ਰਾਹੀਂ ‘ਰੰਗਲਾ ਪੰਜਾਬ’ ਬਣਾ ਕੇ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਤਹਿਤ ਹੁਣ ਤੱਕ ਤਿੰਨ ਕੈਬਨਿਟ ਮੀਟਿੰਗਾਂ ਲੁਧਿਆਣਾ, ਜਲੰਧਰ ਅਤੇ ਮਾਨਸਾ ਵਿਖੇ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਹਿਲੀ ਵਾਰ ਅਫਸਰਸ਼ਾਹੀ ਨੂੰ ਸਿੱਧੇ ਤੌਰ ‘ਤੇ ਲੋਕਾਂ ਪ੍ਰਤੀ ਜਵਾਬਦੇਹ ਬਣਾ ਕੇ ਸਮੁੱਚੀ ਸ਼ਾਸਨ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਂਦੀ ਗਈ ਹੈ।

’ਸਰਕਾਰ ਤੁਹਾਡੇ ਦੁਆਰ’ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਸ. ਚੀਮਾ ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਆਮ ਲੋਕ, ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਸਿੱਧੇ ਤੌਰ ‘ਤੇ ਸਬੰਧਤ ਵਿਭਾਗ ਦੇ ਕੈਬਨਿਟ ਮੰਤਰੀ ਅੱਗੇ ਆਪਣੇ ਮੁੱਦੇ ਉਠਾ ਸਕਦੇ ਹਨ, ਜਿਸ ਨਾਲ ਜ਼ਿਲ੍ਹਾ ਪੱਧਰੀ ਪ੍ਰਸ਼ਾਸਨ ‘ਤੇ ਸਮੇਂ ਸਿਰ ਸੇਵਾਵਾਂ ਦੇਣ ਅਤੇ ਬਕਾਇਆ ਕੰਮਾਂ ਨੂੰ ਪੂਰਾ ਕਰਨ ਲਈ ਦਬਾਅ ਵਧ ਗਿਆ ਹੈ। ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਆਪਣੇ ਕੈਬਨਿਟ ਸਾਥੀ ਸ. ਕੁਲਦੀਪ ਸਿੰਘ ਧਾਲੀਵਾਲ ਨਾਲ ਇਸ ਪ੍ਰੋਗਰਾਮ ਦੌਰਾਨ 23 ਵੱਖ-ਵੱਖ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਨਾਲ ਹਾਲ ਹੀ ਵਿੱਚ ਮਾਨਸਾ ਵਿਖੇ ਮੀਟਿੰਗ ਕੀਤੀ ਅਤੇ ਇਹ ਪ੍ਰੋਗਰਾਮ ਸਰਕਾਰ ਨੂੰ ਲੋਕਾਂ ਤੋਂ ਸਿੱਧਾ ਫੀਡਬੈਕ ਪ੍ਰਾਪਤ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ।

ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਭ ਤੋਂ ਵੱਧ ਜਵਾਬਦੇਹੀ ਸੂਬੇ ਦੇ ਲੋਕਾਂ ਪ੍ਰਤੀ ਹੈ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਾਨਸਾ ਵਿਖੇ ਹਾਲ ਹੀ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 14239 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਿਆਂ ਕਰਨ ਦਾ ਫੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹਾ ਫੈਸਲਾ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਵੱਲੋਂ ਲਿਆ ਗਿਆ ਹੈ ਅਤੇ ਉਹ ਵੀ ਕਾਰਜਕਾਲ ਦੇ ਸ਼ੁਰੂਆਤੀ ਸਾਲਾਂ ਦੌਰਾਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਬਹੁਤੀਆਂ ਗਾਰੰਟੀਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਵਾਅਦੇ ਵੀ ਪੂਰੇ ਕੀਤੇ ਜਾਣਗੇ।

The post ਸਾਲ 2047 ਤੱਕ 10 ਫੀਸਦੀ ਸਾਲਾਨਾ ਵਿਕਾਸ ਦਰ ਹਾਸਲ ਕਰਨ ਲਈ ਪੰਜਾਬ ਤਿਆਰ ਕਰ ਰਿਹੈ ਵਿਜ਼ਨ ਦਸਤਾਵੇਜ਼: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • aam-aadmi-party
  • annual-growth-rate
  • breaking-news
  • cm-bhagwant-mann
  • harpal-singh-cheema
  • latest-news
  • news
  • punjab
  • punjab-drafting-vision-document
  • punjab-finance-minister
  • punjab-government
  • the-unmute-breaking-news
  • vision-document

ਭੋਪਾਲ ਦੇ ਸਤਪੁੜਾ ਭਵਨ 'ਚ ਲੱਗੀ ਭਿਆਨਕ ਅੱਗ, ਕਈ ਅਹਿਮ ਸ਼ਾਖਾਵਾਂ ਦੇ ਦਸਤਾਵੇਜ਼ ਸੜਨ ਦਾ ਖ਼ਦਸ਼ਾ

Monday 12 June 2023 02:02 PM UTC+00 | Tags: a-terrible-fire-broke bhopal bhopal-news breaking-news madhya-pradesh news satpura satpura-bhawan satpura-news

ਚੰਡੀਗੜ੍ਹ, 12 ਜੂਨ 2023: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ (Bhopal) ਦੇ ਸਤਪੁੜਾ ਭਵਨ ‘ਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ। ਹੌਲੀ-ਹੌਲੀ ਅੱਗ ਆਪਣਾ ਭਿਆਨਕ ਰੂਪ ਧਾਰ ਲਿਆ | ਦੱਸਿਆ ਜਾ ਰਿਹਾ ਹੈ ਕਿ ਦੂਜੀ ਮੰਜ਼ਿਲ ‘ਤੇ ਸਥਿਤ ਕਬਾਇਲੀ ਮਾਮਲਿਆਂ ਦੇ ਡਾਇਰੈਕਟੋਰੇਟ ਦੇ ਏਸੀ ‘ਚ ਅੱਗ ਲੱਗੀ ਹੈ । ਜਿਸ ਤੋਂ ਬਾਅਦ ਅੱਗ ਲਗਾਤਾਰ ਵਧਦੀ ਜਾ ਰਹੀ ਹੈ। ਅੱਗ ਨਾਲ ਸਿਹਤ ਵਿਭਾਗ ਦੀਆਂ ਕਈ ਅਹਿਮ ਸ਼ਾਖਾਵਾਂ ਦੇ ਦਸਤਾਵੇਜ਼ ਸੜਨ ਦਾ ਖ਼ਦਸ਼ਾ ਹੈ। ਫਾਇਰ ਬ੍ਰਿਗੇਡ ਦੀਆਂ ਅੱਧੀ ਦਰਜਨ ਗੱਡੀਆਂ ਮੌਕੇ ‘ਤੇ ਮੌਜੂਦ ਹਨ ਅਤੇ ਅੱਗ ਬੁਝਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। ਫਿਲਹਾਲ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਸਤਪੁੜਾ ਭਵਨ ‘ਚ ਲੱਗੀ ਭਿਆਨਕ ਅੱਗ ਤੋਂ ਬਾਅਦ ਇਲਾਕੇ ‘ਚ ਧੂੰਏਂ ਦਾ ਗੁਬਾਰ ਸਾਫ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਆਸਪਾਸ ਦੇ ਇਲਾਕਿਆਂ ‘ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।

The post ਭੋਪਾਲ ਦੇ ਸਤਪੁੜਾ ਭਵਨ ‘ਚ ਲੱਗੀ ਭਿਆਨਕ ਅੱਗ, ਕਈ ਅਹਿਮ ਸ਼ਾਖਾਵਾਂ ਦੇ ਦਸਤਾਵੇਜ਼ ਸੜਨ ਦਾ ਖ਼ਦਸ਼ਾ appeared first on TheUnmute.com - Punjabi News.

Tags:
  • a-terrible-fire-broke
  • bhopal
  • bhopal-news
  • breaking-news
  • madhya-pradesh
  • news
  • satpura
  • satpura-bhawan
  • satpura-news

ਪੰਜਾਬ ਦੇ ਇਸ ਜ਼ਿਲ੍ਹੇ 'ਚ ਮਿਲਟਰੀ ਰੰਗ ਦੀਆਂ ਵਰਦੀਆਂ ਅਤੇ ਵਾਹਨਾਂ ਦੀ ਵਰਤੋਂ 'ਤੇ ਲਾਈ ਪਾਬੰਦੀ

Monday 12 June 2023 02:15 PM UTC+00 | Tags: army-vehicles breaking-news criminal-code indian-army ipc kapurthala latest-news news nws vehicles

ਚੰਡੀਗੜ੍ਹ, 12 ਜੂਨ 2023: ਕਪੂਰਥਲਾ ਜ਼ਿਲ੍ਹਾ ਮੈਜਿਸਟਰੇਟ ਕੈਪਟਨ ਕਰਨੈਲ ਸਿੰਘ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਕਪੂਰਥਲਾ (Kapurthala) ਦੀ ਹੱਦ ਅੰਦਰ ਮਿਲਟਰੀ ਰੰਗ ਦੀ ਵਰਦੀ ਅਤੇ ਉਸੇ ਰੰਗ ਦੇ ਵਾਹਨਾਂ ਦੀ ਵਰਤੋਂ ਭਾਰਤੀ ਫ਼ੌਜ ਤੋਂ ਇਲਾਵਾ ਕੋਈ ਵੀ ਵਿਅਕਤੀ ਨਹੀਂ ਕਰੇਗਾ |

ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਫੌਜ ਵੱਲੋਂ ਵਰਤੀ ਜਾਂਦੀ ਹਰੇ ਰੰਗ (ਮਿਲਟਰੀ ਕਲਰ) ਦੀ ਵਰਦੀ ਅਤੇ ਵਾਹਨਾਂ ਆਦਿ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਕਿਉਂਕਿ ਕੋਈ ਵੀ ਸਮਾਜ ਵਿਰੋਧੀ ਅਨਸਰ ਇਸ ਰੰਗ ਦੀ ਵਰਦੀ ਅਤੇ ਵਾਹਨਾਂ ਆਦਿ ਦੀ ਵਰਤੋਂ ਕਰ ਸਕਦਾ ਹੈ। ਗੈਰ-ਕਾਨੂੰਨੀ ਕਾਰਵਾਈਆਂ ਜਾਂ ਹਿੰਸਕ ਘਟਨਾਵਾਂ ਵੀ ਕਰ ਸਕਦੀਆਂ ਹਨ, ਜਿਸ ਨਾਲ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਖ਼ਤਰਾ ਹੋ ਸਕਦਾ ਹੈ। ਹਰੇ ਰੰਗ ਦੀਆਂ ਵਰਦੀਆਂ ਅਤੇ ਆਮ ਲੋਕਾਂ ਦੁਆਰਾ ਵਰਤੇ ਜਾਂਦੇ ਸਮਾਨ ਰੰਗ ਦੀਆਂ ਜੀਪਾਂ/ਮੋਟਰਸਾਈਕਲਾਂ/ਮੋਟਰ ਵਾਹਨਾਂ ਦੀ ਵਰਤੋਂ ਤੁਰੰਤ ਬੰਦ ਕੀਤੀ ਜਾਵੇ। ਜਾਰੀ ਇਹ ਹੁਕਮ 04/08/2023 ਤੱਕ ਲਾਗੂ ਰਹੇਗਾ।

The post ਪੰਜਾਬ ਦੇ ਇਸ ਜ਼ਿਲ੍ਹੇ ‘ਚ ਮਿਲਟਰੀ ਰੰਗ ਦੀਆਂ ਵਰਦੀਆਂ ਅਤੇ ਵਾਹਨਾਂ ਦੀ ਵਰਤੋਂ ‘ਤੇ ਲਾਈ ਪਾਬੰਦੀ appeared first on TheUnmute.com - Punjabi News.

Tags:
  • army-vehicles
  • breaking-news
  • criminal-code
  • indian-army
  • ipc
  • kapurthala
  • latest-news
  • news
  • nws
  • vehicles

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੀ ਬੈਠਕ 19 ਜੂਨ ਨੂੰ ਸੱਦੀ

Monday 12 June 2023 02:20 PM UTC+00 | Tags: aam-aadmi-party breaking-news chief-minister-bhagwant-mann cm-bhagwant-mann kultar-singh-sandhawan news punjab punjab-government punjab-vidhan-sabha the-unmute-breaking-news the-unmute-punjab

ਚੰਡੀਗੜ੍ਹ, 12 ਜੂਨ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਪੰਜਾਬ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੀ ਬੈਠਕ 19 ਜੂਨ, 2023 ਨੂੰ ਸੱਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ-16 ਦੇ ਦੂਜੇ ਸ਼ਰਤੀ ਉਪਬੰਧ ਤਹਿਤ ਸਪੀਕਰ ਨੇ 16ਵੀਂ ਪੰਜਾਬ ਵਿਧਾਨ ਸਭਾ, ਜਿਸ ਨੂੰ 22 ਮਾਰਚ, 2023 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਜਿਸਨੂੰ 19 ਜੂਨ, 2023 (ਸੋਮਵਾਰ) ਨੂੰ ਬਾਅਦ ਦੁਪਹਿਰ 2:00 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ ਚੌਥੇ ਸੈਸ਼ਨ ਦੀ ਬੈਠਕ ਲਈ ਇਕੱਤਰ ਹੋਣ ਲਈ ਬੁਲਾਇਆ ਹੈ।

The post ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੀ ਬੈਠਕ 19 ਜੂਨ ਨੂੰ ਸੱਦੀ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • kultar-singh-sandhawan
  • news
  • punjab
  • punjab-government
  • punjab-vidhan-sabha
  • the-unmute-breaking-news
  • the-unmute-punjab

ਚੀਨ ਨੇ ਭਾਰਤ ਦੇ ਆਖਰੀ ਪੱਤਰਕਾਰ ਨੂੰ ਵੀ ਬੀਜਿੰਗ ਛੱਡਣ ਦੇ ਦਿੱਤੇ ਹੁਕਮ

Monday 12 June 2023 02:32 PM UTC+00 | Tags: beijing china chinese-journalist dr-s-jaishankar indian-journalist indian-journalist-in-china journalist latest-news news the-unmute-breaking-news

ਚੰਡੀਗੜ੍ਹ, 12 ਜੂਨ 2023: ਚੀਨ (China) ਨੇ ਭਾਰਤ ਦੇ ਆਖਰੀ ਪੱਤਰਕਾਰ ਨੂੰ ਵੀ ਬੀਜਿੰਗ ਛੱਡਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਚੀਨੀ ਅਧਿਕਾਰੀਆਂ ਨੇ ਪ੍ਰੈਸ ਟਰੱਸਟ ਆਫ ਇੰਡੀਆ (ਪੀਟੀਆਈ) ਦੇ ਪੱਤਰਕਾਰ ਨੂੰ ਇਸ ਮਹੀਨੇ ਹੀ ਦੇਸ਼ ਛੱਡਣ ਲਈ ਕਿਹਾ ਹੈ। ਡਰੈਗਨ ਦਾ ਦੋਸ਼ ਹੈ ਕਿ ਭਾਰਤ ਚੀਨੀ ਪੱਤਰਕਾਰਾਂ ਨਾਲ ਗਲਤ ਵਿਵਹਾਰ ਕਰ ਰਿਹਾ ਹੈ। ਜਿਸ ਕਾਰਨ ਉਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਇਹ ਕਦਮ ਚੁੱਕਿਆ ਹੈ। ਇਸ ਪੱਤਰਕਾਰ ਦੇ ਭਾਰਤ ਪਰਤਣ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਤੋਂ ਭਾਰਤੀ ਮੀਡੀਆ ਦੀ ਮੌਜੂਦਗੀ ਖ਼ਤਮ ਹੋ ਜਾਵੇਗੀ। ਭਾਰਤ ਦਾ ਇੱਕ ਵੀ ਪੱਤਰਕਾਰ ਚੀਨ ਵਿੱਚ ਨਹੀਂ ਰਹੇਗਾ।

ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ 4 ਭਾਰਤੀ ਪੱਤਰਕਾਰ ਚੀਨ ਵਿੱਚ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚ 'ਹਿੰਦੁਸਤਾਨ ਟਾਈਮਜ਼' ਅਖ਼ਬਾਰ ਦੇ ਰਿਪੋਰਟਰ ਨੇ ਪਿਛਲੇ ਹਫ਼ਤੇ ਹੀ ਬੀਜਿੰਗ ਛੱਡ ਦਿੱਤਾ ਸੀ, ਜਦੋਂ ਕਿ ਸਰਕਾਰੀ ਚੈਨਲ ਪ੍ਰਸਾਰ ਭਾਰਤੀ ਅਤੇ ‘ਦਿ ਹਿੰਦੂ ਅਖ਼ਬਾਰ’ ਦੇ ਪੱਤਰਕਾਰਾਂ ਨੂੰ ਚੀਨ ਨੇ ਅਪ੍ਰੈਲ ਵਿੱਚ ਵਾਪਸ ਆਉਣ ਤੋਂ ਰੋਕ ਦਿੱਤਾ ਸੀ, ਕਿਉਂਕਿ ਉਨ੍ਹਾਂ ਦੇ ਵੀਜ਼ੇ ਰੀਨਿਊ ਨਹੀਂ ਕੀਤੇ ਗਏ ਸਨ।

ਇਸ ਰਿਪੋਰਟ ਮੁਤਾਬਕ ਚੀਨ (China) ਦੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ‘ਚ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਿਛਲੇ ਮਹੀਨੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ ਸੀ ਕਿ ਭਾਰਤ ਵਿਚ ਸਿਰਫ ਇਕ ਚੀਨੀ ਪੱਤਰਕਾਰ ਬਚਿਆ ਹੈ, ਜੋ ਅਜੇ ਵੀਜ਼ਾ ਰੀਨਿਊਲ ਦੀ ਉਡੀਕ ਕਰ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤ ਵਿੱਚ ਚੀਨੀ ਪੱਤਰਕਾਰਾਂ ਨਾਲ ਗਲਤ ਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਭਾਰਤ ਇਸ ‘ਤੇ ਜਲਦੀ ਹੀ ਵਿਚਾਰ ਕਰੇਗਾ।

ਜ਼ਿਕਰਯੋਗ ਹੈ ਕਿ ਭਾਰਤ ਨੇ ਚੀਨ ਦੀ ਸਰਕਾਰੀ ਮੀਡੀਆ ਸਿਨਹੂਆ ਨਿਊਜ਼ ਏਜੰਸੀ ਅਤੇ ਚਾਈਨਾ ਸੈਂਟਰਲ ਟੈਲੀਵਿਜ਼ਨ ਦੇ ਦੋ ਪੱਤਰਕਾਰਾਂ ਦੀਆਂ ਵੀਜ਼ਾ ਰੀਨਿਊ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਸੀ। ਭਾਰਤ ਨੇ ਕਿਹਾ ਸੀ ਕਿ ਚੀਨੀ ਪੱਤਰਕਾਰ ਭਾਰਤ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਦੇ ਹਨ। ਪਰ ਚੀਨ ਵਿੱਚ ਭਾਰਤੀ ਪੱਤਰਕਾਰਾਂ ਨਾਲ ਅਜਿਹਾ ਨਹੀਂ ਹੈ। ਬੀਜਿੰਗ ਵਿੱਚ ਭਾਰਤੀ ਪੱਤਰਕਾਰਾਂ ਨਾਲ ਬਦਸਲੂਕੀ ਹਾਲਾਂਕਿ ਦੋਵਾਂ ਦੇਸ਼ਾਂ ਨੇ ਸੰਪਰਕ ਵਿੱਚ ਰਹਿਣ ਦੀ ਗੱਲ ਵੀ ਕਹੀ ਸੀ।

The post ਚੀਨ ਨੇ ਭਾਰਤ ਦੇ ਆਖਰੀ ਪੱਤਰਕਾਰ ਨੂੰ ਵੀ ਬੀਜਿੰਗ ਛੱਡਣ ਦੇ ਦਿੱਤੇ ਹੁਕਮ appeared first on TheUnmute.com - Punjabi News.

Tags:
  • beijing
  • china
  • chinese-journalist
  • dr-s-jaishankar
  • indian-journalist
  • indian-journalist-in-china
  • journalist
  • latest-news
  • news
  • the-unmute-breaking-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form