TheUnmute.com – Punjabi News: Digest for June 11, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

"ਮੌੜ" ਫਿਲਮ ਰਿਵਿਊ: ਸਾਡੇ ਬਜ਼ੁਰਗਾਂ ਦੇ ਸਮੇਂ ਦਾ ਯਾਦਗਾਰ ਕਿੱਸਾ

Saturday 10 June 2023 06:03 AM UTC+00 | Tags: ammy-virk harpreet-singh-kahlon latest-news maurh news punjab-culture punjabi-film punjabi-movie-maurh

ਹਰਪ੍ਰੀਤ ਸਿੰਘ ਕਾਹਲੋਂ
Sr. Executive Editor

The Unmute

|| ਮੌੜ ||
ਮਾਵਾਂ ਨੇ ਜੰਮੇ ਪੁੱਤ ਅਣਖੀ
ਤਾਹੀਓਂ ਡੀਕਦੀਆਂ ਜੇਲ੍ਹਾਂ ਨੇ !

ਪੰਜਾਬ ਦਾ ਇਤਿਹਾਸ ਲਿਖਿਆ ਘੱਟ ਸੁਣਾਇਆ ਵੱਧ ਗਿਆ ਹੈ ਜਾਂ ਕਹਿ ਲਵੋ ਕਿ ਸਾਡਾ ਇਤਿਹਾਸ ਕਿਤਾਬਾਂ ਵਿੱਚ ਘੱਟ ਜ਼ੁਬਾਨਾਂ 'ਤੇ ਵੱਧ ਹੈ।ਇਹੋ ਕਾਰਨ ਹੈ ਕਿ ਇੱਥੇ ਬਾਤਾਂ,ਕਿੱਸਿਆਂ ਦੀ ਮਜਲਿਸ ਵਿੱਚੋਂ ਜੋ ਪੈਦਾ ਹੋਇਆ ਉਹ ਕਮਾਲ ਹੀ ਸੀ। ਜਦੋਂ ਇਤਿਹਾਸ ਬਾਦਸ਼ਾਹਾਂ ਦੀ ਬਾਤ ਪਾਉਂਦਾ ਹੈ ਤਾਂ ਲੋਕਾਈ ਦਾ ਕਿੱਸਾ ਉਸ ਇਤਿਹਾਸ 'ਤੇ ਭਾਰੂ ਪੈਂਦਾ ਹੈ।

ਇਸ ਅਤਿ ਦੇ ਆਧੁਨਿਕ ਦੌਰ ਅੰਦਰ ਲਿਆਕਤਸ਼ਾਹੀਆਂ ਵਿੱਚ ਵੀ ਅੰਦਰੋਂ ਅਣਖੀ ਯੋਧਿਆਂ ਦੀ ਕਹਾਣੀਆਂ ਅਚਨਚੇਤੀ ਪੈਦਾ ਹੋ ਜਾਂਦੀਆਂ ਹਨ।ਪੰਜਾਬ ਦੀ ਤਾਸੀਰ ਇਹੋ ਤਾਂ ਹੈ। ਅਕਬਰ ਹੋਵੇਗਾ ਮਹਾਨ ਦੁਨੀਆਂ ਲਈ ਪਰ ਜਦੋਂ ਗੱਲ ਦੁੱਲੇ ਦੀ ਤੁਰੇ ਤਾਂ ਇਸ ਧਰਤੀ ਦੀ ਲੋਕ-ਧਾਰਾ ਲੋਹੜੀ ਮਣਾਉਂਦੀ ਹੈ। ਦੁੱਲਾ ਸਾਡਾ ਨਾਇਕ ਹੋ ਨਿਬੜਿਆ ਅਤੇ ਬਾਦਸ਼ਾਹ ਅਕਬਰ ਜੱਲਾਦ ਬਾਦਸ਼ਾਹ ਹੋ ਗਿਆ। ਬੇਹੱਦ ਖੂਬਸੂਰਤ ਪੰਜਾਬ ਦੇ ਕਵੀ ਪ੍ਰੋ ਪੂਰਨ ਸਿੰਘ ਦੀ ਅਤਿ ਸੂਖਮ ਕਵਿਤਾ ਵੀ ਇਹਨਾਂ ਯੋਧਿਆਂ ਨੂੰ ਹੀ ਮਹਿਸੂਸ ਕਰਦੀ ਹੈ ਜਦੋਂ ਉਹ ਕਹਿੰਦੇ ਹਨ ਕਿ ਇਹ ਜਵਾਨ ਪੰਜਾਬ ਦੇ ਜੋ ਮੌਤ ਨੂੰ ਮਖੌਲਾਂ ਕਰਦੇ ਮਰਨ ਤੋਂ ਡਰਦੇ ਨਹੀਂ ਹਨ।

ਮੌੜ (Maurh) ਫਿਲਮ ਪੰਜਾਬ ਦੇ ਅਜਿਹੇ ਕਿੱਸੇ ਨੂੰ ਇਸ ਦੌਰ ਦੇ ਸਿਨੇਮੇ 'ਚ ਇੰਝ ਹੀ ਤਾਂ ਉਕੇਰਦੀ ਹੈ।ਜਤਿੰਦਰ ਮੌਹਰ ਦੀ ਫਿਲਮਸਾਜ਼ੀ ਇਸੇ ਕਰਕੇ ਹੀ ਕਮਾਲ ਹੈ।ਉਹ ਆਪਣੀ ਫਿਲਮ 'ਚ ਚਾਹੇ ਉਹ ਮਿੱਟੀ ਹੋਵੇ ਜਾਂ ਕਿੱਸਾ ਪੰਜਾਬ ਜਾਂ ਫਿਲਮ ਮੌੜ ਹੋਵੇ,ਉਹਦੀ ਹਰ ਫਿਲਮ ਦਾ ਕੇਂਦਰੀ ਪਾਤਰ ਜਵਾਨ ਪੰਜਾਬ ਦੇ ਹੀ ਹਨ।

ਉਹ ਪੰਜਾਬੀ ਨੌਜਵਾਨੀ ਦਾ ਜੂਝਾਰੂ ਸੁਭਾਅ,ਦਲੇਰੀ,ਸੰਕਟ ਹਰ ਨਜ਼ਰੀਏ ਦੇ ਰੂਬਰੂ ਹੋਇਆ ਹੈ।ਉਸ ਕੋਲ ਲੋਕ ਧਾਰਾ ਦੀ ਨਬਜ਼ ਹੈ।ਉਹ ਆਪਣੀ ਫਿਲਮਸਾਜ਼ੀ 'ਚ ਘੱਗਰ ਦਰਿਆ ਦੇ ਇਲਾਕੇ ਦੀ ਕਹਾਣੀ ਵਜੋਂ ਮੌੜ ਫਿਲਮ ਨੂੰ ਸੰਬੋਧਿਤ ਕਰਦਾ ਹੈ।ਉਹ ਦਰਸ਼ਕ ਨੂੰ ਇਸੇ ਇਸ਼ਾਰੇ ਨਾਲ ਰੋਹੀਆਂ ਦੀ ਲੋਕਾਈ ਵਿਖਾਉਂਦਾ ਹੈ।

ਪੰਜਾਬ ਦੇ ਇਸ ਕਮਾਲ ਦੇ ਹਦਾਇਤਕਾਰ ਹਿੱਸੇ ਪਹਿਲੀ ਵਾਰ ਵਿੱਤੀ ਤੌਰ 'ਤੇ ਕਾਮਯਾਬ ਫਿਲਮ ਹਿੱਸੇ ਆਈ ਹੈ।ਵਿਸ਼ੇ ਤੌਰ 'ਤੇ ਉਹਦੀ ਹਰ ਫਿਲਮ ਕਾਮਯਾਬ ਹੈ। ਖ਼ਬਰ ਇਹ ਵੀ ਸੀ ਕਿ ਮੌੜ ਦਾ ਕਿਰਦਾਰ ਦਿਲਜੀਤ ਨੇ ਨਿਭਾਉਣਾ ਸੀ।ਤਾਰੀਖਾਂ ਦਾ ਤਾਲਮੇਲ ਸੰਭਵ ਨਾ ਹੋਇਆ ਪਰ ਐਮੀ ਵਿਰਕ ਫ਼ਿਲਮ ਹਰਜੀਤੇ ਦੇ ਕਿਰਦਾਰ ਵਾਂਗੂੰ ਮੌੜ ਫਿਲਮ ਲਈ ਸਦਾ ਜ਼ਿਕਰ ਵਿੱਚ ਆਵੇਗਾ।

ਐਮੀ ਵਿਰਕ ਨੇ ਇਸ ਕਿਰਦਾਰ ਨੂੰ ਜਿਊਣੇ ਦੇ ਰੂਪ ਵਿੱਚ ਜਿਵੇਂ ਤਰਾਸ਼ਿਆ ਹੈ ਉਹ ਧਰਾਤਲ ਦੇ ਨੇੜੇ ਲੱਗਦਾ ਹੈ।ਜਿਊਣਾ ਹੈ ਤਾਂ ਪੰਜਾਬ ਦਾ ਆਮ ਬੰਦਾ ਹੀ ਸੀ।ਜੋ ਸਧਾਰਨ ਕਿਸਾਨੀ ਪਰਿਵਾਰ ਦਾ ਸਧਾਰਨ ਕਿਸਾਨ ਸੀ।ਉਹਦੇ ਹਲਾਤ ਜਿਵੇਂ ਉਹਨੂੰ ਬਾਗੀ ਬਣਾਉਂਦੇ ਹਨ।ਇਹ ਉਸ ਕਿਰਦਾਰ ਦੇ ਦੋ ਰੰਗ ਅਤੇ ਇੱਕ ਰੰਗ ਤੋਂ ਦੂਜੇ ਰੰਗ ਨੂੰ ਬਦਲਦਿਆਂ ਦਾ ਪ੍ਰਗਟਾਵਾ ਐਮੀ ਵਿਰਕ ਲਈ ਯਾਦਗਾਰ ਕਿਰਦਾਰਾਂ ਵਿੱਚੋਂ ਰਹੇਗਾ।

ਦੇਵ ਖਰੋੜ ਅਤੇ ਬਾਕੀ ਕਿਰਦਾਰਾਂ ਬਿਨਾਂ ਫ਼ਿਲਮ ਦੀ ਗੱਲ ਨਹੀਂ ਹੋ ਸਕਦੀ। ਕਿਸ਼ਨਾ ਤੇ ਜਿਊਣਾ ! ਦੋ ਭਰਾ ਸੰਵਾਦ ਵਾਹ ਵਾਹੀ ਦੇਵ ਖਰੋੜ ਦੇ ਹਿੱਸੇ ਬੇਹੱਦ ਕਮਾਲ ਆਈ ਹੈ। ਇਸ ਤੋਂ ਇਲਾਵਾ, ਇਸ ਗੱਲ ਨੂੰ ਲੈਕੇ ਮੱਤਭੇਦ ਹੋ ਸਕਦੇ ਹਨ।ਮੇਰਾ ਇਰਾਦਾ ਸਿਰਫ ਪੜਚੋਲ ਦੇ ਪੱਖੋਂ ਹੈ।ਜੱਟ ਜਿਊਣਾ ਮੌੜ ਫਿਲਮ ਸਾਡੇ ਬਜ਼ੁਰਗਾਂ ਦੇ ਸਮਿਆਂ ਦੀ ਯਾਦਗਾਰ ਫਿਲਮ ਸੀ ਪਰ ਮੈਨੂੰ ਗੱਗੂ ਗਿੱਲ ਦੀ ਫਿਲਮ ਨੇ ਕਦੀ ਵੀ ਪ੍ਰਭਾਵਿਤ ਨਹੀਂ ਕੀਤਾ।

ਇਹ ਫਿਲਮ ਦੀ ਘਾਟ ਨਹੀਂ ਹੈ।ਪੰਜਾਬੀ ਸਿਨੇਮਾ 'ਚ ਉਸ ਵੇਲੇ ਫਿਲਮਾਂ ਉਵੇਂ ਹੀ ਬਣਦੀਆਂ ਸਨ।ਮੈਨੂੰ ਉਹ ਫਿਲਮ ਸਦਾ ਵਧੀਆ ਲੱਗਦੀ ਹੈ ਜਿਸ ਵਿੱਚ ਦ੍ਰਿਸ਼ ਦੀ ਗਤੀ,ਧੁਨੀ,ਰੌਸ਼ਨੀ ਅਤੇ ਕੈਨਵਸ ਵਿਚਲੀ ਬੁਣਤ ਕਮਾਲ ਹੋਵੇ।ਕਿਸੇ ਫਿਲਮ ਦੇ ਕਿਰਦਾਰ ਅਤੇ ਉਹਨਾਂ ਦੇ ਮੂਹੋਂ ਕਹੇ ਜਾ ਰਹੇ ਸ਼ਬਦ ਅਤੇ ਇਹਨਾਂ ਸਭ ਨੂੰ ਮਿਲਾਕੇ ਕਹਾਣੀ ਦੇ ਪਿਛੋਕੜ ਅਤੇ ਮਾਹੌਲ ਦੀ ਇੱਕ ਇੱਕ ਡਿਟੇਲਿੰਗ ਕਮਾਲ ਦੀ ਹੋਵੇ।ਜਤਿੰਦਰ ਮੌਹਰ ਦੀ ਫਿਲਮ 'ਚ ਇਹ ਡਿਟੇਲਿੰਗ ਕਮਾਲ ਦੀ ਹੈ।

ਮੇਰਾ ਜਿੱਥੇ ਧਿਆਨ ਭਟਕਦਾ ਹੈ ਉਹ ਇਹ ਕਿ ਪੰਜਾਬ ਦੇ ਬਾਗੀ ਕਿਰਦਾਰ ਦੀ ਇਹ ਫਿਲਮ ਕਈ ਥਾਂਵੇ ਜਦੋਂ ਪਿਠਵਰਤੀ ਸੰਗੀਤ ਨਾਲ ਤੁਰਦੀ ਹੈ ਅਤੇ ਇਹਦਾ ਸੰਗੀਤ ਪੱਛਮੀ ਧੁੰਨ ਤੋਂ ਸਟੀਵਨ ਸਪੀਲਬਰਗ ਦੀ ਫ਼ਿਲਮ 'ਦੀ ਮਾਸਕ ਆਫ ਜ਼ੋਰੋ' ਦੀ ਯਾਦ ਦਿਵਾਉਂਦਾ ਹੈ।ਬਾਵਜੂਦ ਇਹਦੇ ਇਹ ਆਮ ਦਰਸ਼ਕ ਲਈ ਵੱਡਾ ਮਸਲਾ ਨਹੀਂ ਹੈ।

ਰਿਦਮ ਬੁਆਏ ਪ੍ਰਡਕਸ਼ਨ ਨੇ ਨਾਦ ਪ੍ਰੋਡਕਸ਼ਨ ਨਾਲ ਮਿਲਕੇ ਇਸ ਫਿਲਮ ਨੂੰ ਇਸ ਸਮੇਂ ਦੀ ਵੱਡੀ ਫਿਲਮ ਬਣਾ ਦਿੱਤਾ ਹੈ।ਮੈਂ ਇਸ ਫਿਲਮ ਨੂੰ ਰਾਤ ਦੇ ਆਖਰੀ ਸ਼ੋਅ 10.30 ਵਜੇ ਵੇਖਿਆ ਹੈ।ਰਾਤ ਦੇ ਆਖਰੀ ਸ਼ੋਅ ਵਿੱਚ ਦਰਸ਼ਕਾਂ ਦੀ ਫਿਲਮ ਪ੍ਰਤੀ ਦੀਵਾਨਗੀ 90 ਵੇਂ ਦੇ ਸਿੰਗਲ ਸਕ੍ਰੀਨ ਸਿਨੇਮਾ ਵਰਗੀ ਮਹਿਸੂਸ ਹੁੰਦੀ ਸੀ।ਇਸ ਲਿਹਾਜ਼ ਤੋਂ ਜੇ ਤੁਲਨਾ ਵੀ ਹੋਵੇਗੀ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਜੱਟ ਜਿਊਣਾ ਮੌੜ ਵਾਂਗੂ ਇਹ ਵੀ ਆਪਣੇ ਸਮੇਂ ਦੀ ਯਾਦ ਰੱਖੀ ਜਾਣ ਵਾਲੀ ਫਿਲਮ ਬਣ ਗਈ ਹੈ।ਅਜਿਹਾ ਮੇਰਾ ਨਜ਼ਰੀਆ ਹੈ।

ਮਾਵਾਂ ਨੇ ਜੰਮੇ ਪੁੱਤ ਅਣਖੀ
ਤਾਹੀਓਂ ਡੀਕਦੀਆਂ ਜੇਲ੍ਹਾਂ ਨੇ !

ਇਹ ਗੱਲ ਪੰਜਾਬ ਹਿੱਸੇ ਵੱਡੀ ਵਡਿਆਈ ਵਜੋਂ ਵਾਰ ਵਾਰ ਉੱਭਰਦੀ ਹੈ।ਫਿਲਮ ਦੇ ਸੰਵਾਦ ਪੰਜਾਬੀ ਲੋਕਾਈ ਦੇ ਅੰਦਰ ਦੀ ਦਲੇਰੀ ਨੂੰ ਪੜ੍ਹਦੇ ਵੀ ਹਨ ਅਤੇ ਫੜ੍ਹਦੇ ਵੀ ਹਨ।ਪੰਜਾਬ ਇਹੋ ਹੈ। ਜਿਵੇਂ ਪਿਛਲੇ ਦਿਨਾਂ 'ਚ ਜਥੇਦਾਰ ਹਰਪ੍ਰੀਤ ਸਿੰਘ ਨੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਪੰਜਾਬ ਦੀ ਤਾਸੀਰ ਜਰਖੇਜ ਹੈ।

ਇੱਥੇ ਹਰ ਨਵੀਂ ਗੱਲ ਨੂੰ ਵਿਚਾਰ ਨੂੰ ਜਾਂ ਕਿਸੇ ਵੀ ਸ਼ੈਅ ਨੂੰ ਵੱਧਣ ਫੁੱਲਣ ਲਈ ਝੱਟ ਜ਼ਮੀਨ ਮਿਲਦੀ ਹੈ।ਪੰਜਾਬ ਨਵੇਂ ਨੂੰ ਅਜਮਾਉਂਦਾ ਹੈ।ਗੜਬੜ ਮਹਿਸੂਸ ਹੋਣ 'ਤੇ ਸੁੱਟਦਾ ਵੀ ਪਹਿਲਾਂ ਹੈ।ਪੰਜਾਬ ਵਿਰੋਧ ਲਈ ਖੜ੍ਹਾ ਵੀ ਹੁੰਦਾ ਹੈ।ਮੌੜ ਫਿਲਮ ਇਸ ਨਬਜ਼ ਨੂੰ ਫੜ੍ਹਦਿਆਂ ਪੰਜਾਬ ਦੇ ਕਿੱਸੇ ਨੂੰ ਸੁਣਾਉਣ ਵੇਲੇ ਵਧੀਕੀ ਨਹੀਂ ਕਰਦੀ।

ਹਦਾਇਤਕਾਰ ਦੀ ਈਮਾਨਦਾਰੀ ਹੈ ਕਿ ਉਹਨੇ ਕਿੱਸੇ ਪ੍ਰਤੀ ਆਪਣਾ ਆਪ ਹਵਾਲਾ ਈਮਾਨਦਾਰੀ ਨਾਲ ਰੱਖਿਆ।ਫਿਲਮ ਉਦੋਂ ਹੋਰ ਕਮਾਲ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਹੈ ਕਿ ਕਹਾਣੀ ਕੀ ਹੈ,ਅੰਤ ਕੀ ਹੈ ਫਿਰ ਵੀ ਤੁਸੀਂ ਜੁੜਕੇ ਵੇਖਦੇ ਹੋ।ਇਹ ਸੰਜੋਗ ਹੈ ਕਿ ਇੱਕ ਮਹੀਨੇ ਅੰਦਰ ਹੀ ਰਿਦਮ ਦੀਆਂ ਦੋ ਫਿਲਮਾਂ ਜੋੜੀ ਅਤੇ ਮੌੜ ਦਾ ਮਾਹੌਲ ਇੱਕੋ ਜਿਹਾ ਹੈ।ਦੋਵਾਂ ਫਿਲਮਾਂ ਵਾਰੀ ਦਰਸ਼ਕ ਨੂੰ ਫਿਲਮ ਦੀ ਕਹਾਣੀ ਅਤੇ ਅੰਤ ਪਤਾ ਹੈ।

ਮੌੜ (Maurh) ਵਾਰੀ ਦੋ ਗੱਲਾਂ ਮੇਰੇ ਧਿਆਨ ਵਿੱਚ ਇਹ ਵੀ ਆਈਆਂ ਹਨ ਕਿ ਇਹਨੇ ਫਿਲਮ ਜਾਰੀ ਹੋਣ ਤੋਂ ਪਹਿਲਾਂ ਦੀ ਮਸ਼ਹੂਰੀ ਦੇ ਢੰਗ ਵੀ ਨਵੇਕਲੇ ਈਜਾਦ ਕੀਤੇ ਹਨ।ਪੰਜਾਬੀ ਸਿਨੇਮਾ ਕੋਲ ਆਪਣੀ ਮੂਲ ਕਹਾਣੀਆਂ ਹਨ।ਇਸ ਗੱਲ ਨੂੰ ਮੈਂ ਕਈ ਵਾਰ ਕਹਿ ਚੁੱਕਾ ਹਾਂ ਸਾਨੂੰ ਦੱਖਣੀ ਸਿਨੇਮੇ ਜਾਂ ਕਿਸੇ ਹੋਰ ਸਿਨੇਮਾ ਦੀ ਤਰਜ 'ਤੇ ਕੁਝ ਬਣਾਉਣ ਦੀ ਲੋੜ ਨਹੀਂ।ਇਸ ਮਿੱਟੀ ਵਿੱਚ ਸਾਡੀਆਂ ਆਪਣੀਆਂ ਕਹਾਣੀਆਂ ਦਾ ਮੁੰਕਮਲ ਭੰਡਾਰ ਹੈ।

ਦੂਜਾ ਫਿਲਮ ਦੇ ਸੰਗੀਤ ਦਾ ਮੁੰਕਮਲ ਦਾਰੋਮਦਾਰ ਬੰਟੀ ਬੈਂਸ ਨੂੰ ਦਿੱਤਾ ਗਿਆ।ਜੋੜੀ ਫਿਲਮ ਦਾ ਮੁਕੰਮਲ ਸੰਗੀਤ ਵੀ ਟਰੂ ਸਕੂਲ ਕੋਲ ਸੀ। ਸੰਗੀਤ ਦਾ ਮੁੰਕਮਲ ਕੰਮ ਬਤੌਰ ਪ੍ਰੋਜੈਕਟ ਇੱਕ ਪ੍ਰੋਡਕਸ਼ਨ ਨੂੰ ਦੇਣ ਦੀ ਮਿਸਾਲ ਵੀ ਮੈਨੂੰ ਵੱਖਰੀ ਲੱਗੀ।ਬਾਗੀਆਂ ਦੀ ਕਹਾਣੀਆਂ 'ਚ ਪਾਨ ਸਿੰਘ ਤੋਮਰ,ਬੈਡਿੰਟ ਕੁਈਨ,ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ,ਸੋਨਚਿੜੀਆ ਅਤੇ ਗੰਗਾ ਜਮੁਨਾ ਜਿਹੀਆਂ ਹਿੰਦੀ ਸਿਨੇਮੇ ਦੀ ਸੂਚੀ ਲੰਮੀ ਹੈ।ਮੌੜ ਅਜਿਹੇ ਸਿਲਸਿਲੇ 'ਚ ਮੈਨੂੰ ਇਹਨਾਂ ਫਿਲਮਾਂ ਤੋਂ ਘੱਟ ਨਹੀਂ ਲੱਗੀ।

ਫਿਲਮ ਮੌੜ ਵੇਖਦਿਆਂ ਦੋ ਭਰਾਵਾਂ ਦੀ ਕਹਾਣੀ ਵਜੋਂ ਮੈਨੂੰ ਮੌੜ ਦੇ ਨਾਲ ਦਲੀਪ ਕੁਮਾਰ ਦੀ ਫਿਲਮ ਗੰਗਾ ਜਮੁਨਾ ਜ਼ਰੂਰ ਚੇਤੇ ਆਈ। ਗੰਗਾ ਜਮੁਨਾ ਫਿਲਮ ਵੀ ਦੋ ਭਰਾਵਾਂ ਦੀ ਕਹਾਣੀ ਹੈ।ਦੋ ਸਕੇ ਭਰਾਵਾਂ 'ਚ ਇੱਕ ਬਾਗੀ ਹੋਵੇ ਦੂਜਾ ਪੁਲਿਸ ਵਾਲਾ ਅਜਿਹੀਆਂ ਕਹਾਣੀਆਂ ਦੀ ਪਿਰਤ ਇਸ ਫਿਲਮ ਤੋਂ ਸ਼ੁਰੂ ਹੋਈ ਸੀ।ਦਲੀਪ ਕੁਮਾਰ ਨੇ ਆਪਣੇ ਪ੍ਰੋਡਕਸ਼ਨ 'ਚ ਇਸ ਫਿਲਮ ਨੂੰ ਬਣਾਉਦਿਆਂ ਸੰਵਾਦ ਅਵਧੀ ਲਹਿਜੇ ਵਿੱਚ ਰੱਖੇ ਸੀ।ਮੌੜ ਫਿਲਮ ਨੇ ਜਿਊਣੇ ਦੀ ਕਹਾਣੀ ਕਹਿੰਦੇ ਪੰਜਾਬੀ ਦੇ ਲਹਿਜੇ ਨੂੰ ਵੀ ਖਾਸ ਧਿਆਨ ਵਿੱਚ ਰੱਖਿਆ ਹੈ।

 

The post “ਮੌੜ” ਫਿਲਮ ਰਿਵਿਊ: ਸਾਡੇ ਬਜ਼ੁਰਗਾਂ ਦੇ ਸਮੇਂ ਦਾ ਯਾਦਗਾਰ ਕਿੱਸਾ appeared first on TheUnmute.com - Punjabi News.

Tags:
  • ammy-virk
  • harpreet-singh-kahlon
  • latest-news
  • maurh
  • news
  • punjab-culture
  • punjabi-film
  • punjabi-movie-maurh

ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਵਿਜੀਲੈਂਸ ਵੱਲੋਂ ਸਾਬਕਾ CM ਚਰਨਜੀਤ ਸਿੰਘ ਚੰਨੀ ਮੁੜ ਤਲਬ

Saturday 10 June 2023 06:10 AM UTC+00 | Tags: aam-aadmi-party breaking-news bribe-case charanjit-singh-channi chief-minister-bhagwant-mann cm-bhagwant-mann congress evidence latest-news mohali-news news punjab-congress punjab-government punjab-news the-unmute-breaking-news

ਚੰਡੀਗੜ੍ਹ, 10 ਜੂਨ 2023: ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਇੱਕ ਵਾਰ ਫਿਰ ਪ੍ਰਫੋਰਮੇ ਸਮੇਤ ਤਲਬ ਕੀਤਾ ਹੈ। ਵਿਜੀਲੈਂਸ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ 13 ਜੂਨ ਨੂੰ ਵਿਜੀਲੈਂਸ ਦਫ਼ਤਰ ਮੋਹਾਲੀ ਵਿੱਚ ਮੁੜ ਪੁੱਛਗਿੱਛ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਤੋਂ ਉਨ੍ਹਾਂ ਦੀ ਸਾਰੀ ਜਾਇਦਾਦ ਦਾ ਵੇਰਵਾ ਮੰਗਿਆ ਹੈ। ਕੌਂਸਲਰ ਬਣਨ ਤੋਂ ਲੈ ਕੇ ਮੁੱਖ ਮੰਤਰੀ ਬਣਨ ਤੱਕ ਉਨ੍ਹਾਂ ਕੋਲ ਕਿੰਨੀ ਜਾਇਦਾਦ ਸੀ |

The post ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਵਿਜੀਲੈਂਸ ਵੱਲੋਂ ਸਾਬਕਾ CM ਚਰਨਜੀਤ ਸਿੰਘ ਚੰਨੀ ਮੁੜ ਤਲਬ appeared first on TheUnmute.com - Punjabi News.

Tags:
  • aam-aadmi-party
  • breaking-news
  • bribe-case
  • charanjit-singh-channi
  • chief-minister-bhagwant-mann
  • cm-bhagwant-mann
  • congress
  • evidence
  • latest-news
  • mohali-news
  • news
  • punjab-congress
  • punjab-government
  • punjab-news
  • the-unmute-breaking-news

ਚੰਡੀਗੜ੍ਹ, 10 ਜੂਨ 2023: ਲੁਧਿਆਣਾ (Ludhiana) ‘ਚ ਅੱਜ ਸਵੇਰੇ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਟੀ.ਐਮ ਵਿੱਚ ਕੈਸ਼ ਜਮ੍ਹਾ ਕਰਵਾਉਣ ਵਾਲੀ ਸੀਐੱਮਐਸ ਫ਼ਾਇਨਾਂਸ ਕੰਪਨੀ ਦੀ ਵੈਨ ਵਿੱਚੋਂ 7 ਕਰੋੜ ਰੁਪਏ ਲੁੱਟਣ ਦੀ ਸੂਚਨਾ ਹੈ। ਕੰਪਨੀ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੈਨ ਕੰਪਨੀ ਦੇ ਦਫ਼ਤਰ ਦੀ ਚਾਰਦੀਵਾਰੀ ਵਿੱਚ ਖੜ੍ਹੀ ਸੀ। ਲੁਟੇਰੇ ਕੈਸ਼ ਦੇ ਨਾਲ ਵੈਨ ਵੀ ਨਾਲ ਲੈ ਗਏ |

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੁਟੇਰਿਆਂ ‘ਚ ਇਕ ਔਰਤ ਵੀ ਸੀ।ਨਕਾਬਪੋਸ਼ ਲੁਟੇਰੇ 2 ਤੋਂ 3 ਘੰਟੇ ਤੱਕ ਦਫਤਰ ਦੇ ਅੰਦਰ ਰਹੇ ਅਤੇ ਫਿਰ ਫਰਾਰ ਹੋ ਗਏ, ਇਹ ਸੀ ਪਿਛਲੇ ਗੇਟ ਤੋਂ ਅੰਦਰ ਦਾਖਲ ਹੋਏ ਸਨ | ਮੌਕੇ ‘ਤੇ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਹਨ, ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਦੇ ਮੁਤਾਬਕ ਲੁਟੇਰੇ ਸੱਤ ਕਰੋੜ ਤੋਂ ਵੱਧ ਰੁਪਏ ਨਾਲ ਲੈ ਗਏ ਹਨ ਅਤੇ ਇਕ ਕੈਸ਼ ਵੈਨ ਵੀ ਲੈ ਕੇ ਫ਼ਰਾਰ ਹੋਏ ਹਨ, ਜਿਸ ਨੂੰ ਮੁੱਲਾਂਪੁਰ ਦੇ ਨਜ਼ਦੀਕ ਤੋਂ ਰਿਕਵਰ ਕਰ ਲਿਆ ਗਿਆ ਹੈ। ਇਸ ਲੁੱਟ ਦੀ ਵਾਰਦਾਤ ਵਿਚ ਇਕ ਮਹਿਲਾ ਵੀ ਸ਼ਾਮਲ ਹੈ। ਪੁਲਿਸ ਕਮਿਸ਼ਨਰ ਵੱਲੋਂ ਲੁੱਟ ਦੀ ਵਾਰਦਾਤ ਨੂੰ ਜਲਦ ਸੁਲਝਾ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ।

The post ਲੁਧਿਆਣਾ ‘ਚ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜ਼ਾਮ, 7 ਕਰੋੜ ਰੁਪਏ ਲੁੱਟ ਕੇ ਹੋਏ ਫ਼ਰਾਰ appeared first on TheUnmute.com - Punjabi News.

Tags:
  • breaking-news
  • ludhiana

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਵਿਚਾਰੇ ਜਾ ਸਕਦੇ ਹਨ RDF ਅਤੇ NHM ਵਰਗੇ ਮੁੱਦੇ

Saturday 10 June 2023 06:43 AM UTC+00 | Tags: bachat-bhavan breaking-news cm-bhagwant-mann mansa news nhm-fund punjab-cabinet punjab-news rdf-fund

ਚੰਡੀਗੜ੍ਹ, 10 ਜੂਨ 2023: ਪੰਜਾਬ ਕੈਬਨਿਟ (Punjab Cabinet) ਦੀ ਮੀਟਿੰਗ ਅੱਜ ਮਾਨਸਾ ਵਿੱਚ ਥੋੜੀ ਦੇਰ ਬਾਅਦ ਸ਼ੁਰੂ ਹੋਣ ਜਾਵੇਗੀ । ਇਹ ਮੀਟਿੰਗ ਦੁਪਹਿਰ 12 ਵਜੇ ਬੱਚਤ ਭਵਨ ਵਿੱਚ ਸ਼ੁਰੂ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਨਾਲ ਵਿਚਾਰ ਵਟਾਂਦਰਾ ਕਰਕੇ ਸੂਬੇ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਕੋਈ ਫੈਸਲਾ ਲੈ ਸਕਦੇ ਹਨ।

ਮੰਤਰੀ ਮੰਡਲ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ 'ਤੇ ਵੀ ਫੈਸਲਾ ਲਿਆ ਜਾ ਸਕਦਾ ਹੈ। ਕਿਉਂਕਿ RDF ਅਤੇ NHM ਵਰਗੇ ਮੁੱਦੇ ਪੰਜਾਬ ਸਰਕਾਰ ਲਈ ਮੁਸੀਬਤ ਦਾ ਕਾਰਨ ਬਣੇ ਹੋਏ ਹਨ। ਪੰਜਾਬ ਦੇ ਕਈ ਹੋਰ ਮੁੱਦੇ ਵੀ ਮੰਤਰੀ ਮੰਡਲ ਵਿੱਚ ਵਿਚਾਰੇ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਜਲੰਧਰ ਅਤੇ ਲੁਧਿਆਣਾ ਵਿੱਚ ਸਰਕਾਰ ਤੁਹਾਡੇ ਦਵਾਰ ਦੇ ਤਹਿਤ ਹੋ ਚੁੱਕੀ ਹੈ।

The post ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਵਿਚਾਰੇ ਜਾ ਸਕਦੇ ਹਨ RDF ਅਤੇ NHM ਵਰਗੇ ਮੁੱਦੇ appeared first on TheUnmute.com - Punjabi News.

Tags:
  • bachat-bhavan
  • breaking-news
  • cm-bhagwant-mann
  • mansa
  • news
  • nhm-fund
  • punjab-cabinet
  • punjab-news
  • rdf-fund

ਚੰਡੀਗੜ੍ਹ, 10 ਜੂਨ 2023: ਸ੍ਰੀ ਹੇਮਕੁੰਟ ਸਾਹਿਬ ਯਾਤਰਾ (Sri Hemkunt Sahib Yatra) ਦੇ ਪ੍ਰਬੰਧਕ ਕੁਝ ਵਿਅਕਤੀਆਂ ਵੱਲੋਂ ਯਾਤਰਾ ਨੂੰ ਰੋਕੇ ਜਾਣ ਦੀ ਗਲਤ ਜਾਣਕਾਰੀ ਪੋਸਟ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਯਾਤਰਾ ਬਿਲਕੁਲ ਸਹੀ ਚੱਲ ਰਹੀ ਹੈ ਅਤੇ ਸੰਗਤ ਅਤੇ ਸੇਵਾਦਾਰ ਦੋਵਾਂ ਦਾ ਹੌਂਸਲਾ ਵੇਖਣਯੋਗ ਅਤੇ ਸ਼ਲਾਘਾਯੋਗ ਹੈ। ਯਾਤਰਾ ਨੂੰ ਲੈ ਕੇ ਸੁਆ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਹਨ ਅਤੇ ਯਾਤਰਾ ਨੂੰ ਸੁਚਾਰੂ ਅਤੇ ਆਸਾਨ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸ਼ਰਧਾਲੂ ਦਰਸ਼ਨਾਂ ਤੋਂ ਬਾਅਦ ਬਹੁਤ ਖੁਸ਼ ਅਤੇ ਸੰਤੁਸ਼ਟ ਹੋ ਕੇ ਵਾਪਸ ਆ ਰਹੇ ਹਨ। ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਸਾਰੇ ਟਰੱਸਟ ਗੁਰਦੁਆਰਿਆਂ ਤੋਂ ਯਾਤਰਾ ਸਬੰਧੀ ਜਾਣਕਾਰੀ ਪ੍ਰਾਪਤ ਕਰਨ।

The post ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੇ ਪ੍ਰਬੰਧਕਾਂ ਵੱਲੋਂ ਯਾਤਰਾ ਨੂੰ ਰੋਕੇ ਜਾਣ ਦੀ ਗਲਤ ਜਾਣਕਾਰੀ ਦੀ ਸਖ਼ਤ ਨਿਖੇਧੀ appeared first on TheUnmute.com - Punjabi News.

Tags:
  • breaking-news
  • news
  • sri-hemkunt-sahib-yatra

ਅਮਰਨਾਥ ਯਾਤਰਾ ਲਈ ਜ਼ਮੀਨ ਤੋਂ ਅਸਮਾਨ ਤੱਕ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ, ਸਾਰੇ ਯਾਤਰੀ ਦਾ ਹੋਵੇਗਾ 5 ਲੱਖ ਰੁਪਏ ਦਾ ਬੀਮਾ

Saturday 10 June 2023 07:05 AM UTC+00 | Tags: amarnath-yatra amarnath-yatra-2023 amarnath-yatra-registration breaking-news hindu hindutva lord-shiva. nerws news shiv shiva the-unmute-breaking-news the-unmute-punjab

ਚੰਡੀਗੜ੍ਹ, 10 ਜੂਨ 2023: ਅਮਰਨਾਥ ਯਾਤਰਾ (Amarnath Yatra) ਅਗਲੇ ਮਹੀਨੇ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੌਰਾਨ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਯਾਤਰੀਆਂ ਦੀ ਸਹੂਲਤ ਲਈ ਰਾਤ ਨੂੰ ਸ਼੍ਰੀਨਗਰ ਅਤੇ ਜੰਮੂ ਤੋਂ ਹਵਾਈ ਸੇਵਾ ਮੁਹੱਈਆ ਕਰਵਾਉਣ ਲਈ ਵੀ ਕਿਹਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਦੋ ਮਹੀਨਿਆਂ ਤੱਕ ਚੱਲਣ ਵਾਲੀ ਯਾਤਰਾ ਲਈ ਕੀਤੀਆਂ ਜਾ ਰਹੀਆਂ ਸੁਰੱਖਿਆ ਤਿਆਰੀਆਂ ਦੀ ਵਿਸਥਾਰ ਨਾਲ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਕੀਤੀ।

ਅਮਿਤ ਸ਼ਾਹ ਨੇ ਬੈਠਕ ਦੌਰਾਨ ਕਿਹਾ ਕਿ ਮੋਦੀ ਸਰਕਾਰ ਦੀ ਇਹ ਤਰਜੀਹ ਹੈ ਕਿ ਅਮਰਨਾਥ ਯਾਤਰੀਆਂ ਨੂੰ ਆਸਾਨੀ ਨਾਲ ਦਰਸ਼ਨ ਕਰਵਾਏ ਜਾਣ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਮੀਖਿਆ ਦੌਰਾਨ ਸ਼ਾਹ ਨੇ ਯਾਤਰਾ ਰੂਟ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੀ ਹਾਦਸੇ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

ਅਮਿਤ ਸ਼ਾਹ ਨੇ ਕੇਂਦਰ ਸਰਕਾਰ, ਫੌਜ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਅਮਰਨਾਥ ਯਾਤਰਾ (Amarnath Yatra) ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਦੱਖਣੀ ਕਸ਼ਮੀਰ ਹਿਮਾਲਿਆ ਵਿੱਚ 3,880 ਮੀਟਰ ਦੀ ਉਚਾਈ ‘ਤੇ ਸਥਿਤ ਅਮਰਨਾਥ ਦੀ ਪਵਿੱਤਰ ਗੁਫਾ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ 62 ਦਿਨਾਂ ਦੀ ਸਾਲਾਨਾ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਜਾਰੀ ਰਹੇਗੀ।

ਸਾਰੇ ਯਾਤਰੀਆਂ ਨੂੰ 5 ਲੱਖ ਰੁਪਏ ਦਾ ਬੀਮਾ ਮਿਲੇਗਾ

ਸ਼ਰਧਾਲੂ ਜੰਮੂ-ਕਸ਼ਮੀਰ ਦੇ ਦੋ ਰਸਤਿਆਂ ਬਾਲਟਾਲ ਅਤੇ ਪਹਿਲਗਾਮ ਤੋਂ ਯਾਤਰਾ ਕਰਦੇ ਹਨ। ਮੀਟਿੰਗ ਵਿੱਚ ਦੱਸਿਆ ਗਿਆ ਕਿ ਸਾਰੇ ਸ਼ਰਧਾਲੂਆਂ ਨੂੰ ਆਰਐਫਆਈਡੀ ਕਾਰਡ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਦੀ ਅਸਲ ਸਮੇਂ ਦੀ ਲੋਕੇਸ਼ਨ ਟਰੇਸ ਕੀਤੀ ਜਾ ਸਕੇ ਅਤੇ ਸਾਰਿਆਂ ਨੂੰ 5 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਜਾਵੇਗਾ। ਸ਼ਰਧਾਲੂਆਂ ਨੂੰ ਲਿਜਾਣ ਵਾਲੇ ਹਰੇਕ ਜਾਨਵਰ ਲਈ 50,000 ਰੁਪਏ ਦਾ ਬੀਮਾ ਕਵਰ ਦਿੱਤਾ ਜਾਵੇਗਾ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਤੋਂ ਤੀਰਥ ਅਸਥਾਨ ਬੇਸ ਕੈਂਪ ਤੱਕ ਦੇ ਰੂਟ ‘ਤੇ ਸੁਚਾਰੂ ਪ੍ਰਬੰਧ ਕਰਨ ‘ਤੇ ਜ਼ੋਰ ਦਿੱਤਾ ਅਤੇ ਸ਼੍ਰੀਨਗਰ ਅਤੇ ਜੰਮੂ ਤੋਂ ਰਾਤ ਦੀ ਹਵਾਈ ਸੇਵਾ ਪ੍ਰਦਾਨ ਕਰਨ ਦੇ ਵੀ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ, ਗ੍ਰਹਿ ਮੰਤਰੀ ਨੇ ਆਕਸੀਜਨ ਸਿਲੰਡਰਾਂ ਦੇ ਢੁਕਵੇਂ ਸਟਾਕ ਨੂੰ ਯਕੀਨੀ ਬਣਾਉਣ ਅਤੇ ਉਹਨਾਂ ਦੀ ਰੀਫਿਲਿੰਗ ਅਤੇ ਡਾਕਟਰਾਂ ਦੀਆਂ ਵਾਧੂ ਟੀਮਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਲੋੜੀਂਦੀ ਗਿਣਤੀ ਵਿੱਚ ਐਂਬੂਲੈਂਸਾਂ ਅਤੇ ਹੈਲੀਕਾਪਟਰਾਂ ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਜਾਵੇ।

The post ਅਮਰਨਾਥ ਯਾਤਰਾ ਲਈ ਜ਼ਮੀਨ ਤੋਂ ਅਸਮਾਨ ਤੱਕ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ, ਸਾਰੇ ਯਾਤਰੀ ਦਾ ਹੋਵੇਗਾ 5 ਲੱਖ ਰੁਪਏ ਦਾ ਬੀਮਾ appeared first on TheUnmute.com - Punjabi News.

Tags:
  • amarnath-yatra
  • amarnath-yatra-2023
  • amarnath-yatra-registration
  • breaking-news
  • hindu
  • hindutva
  • lord-shiva.
  • nerws
  • news
  • shiv
  • shiva
  • the-unmute-breaking-news
  • the-unmute-punjab

ਪੰਜਾਬ ਸਰਕਾਰ ਵੱਲੋਂ ਵੈਟਰਨਰੀ ਅਫ਼ਸਰਾਂ ਤੇ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਜਲਦੀ: ਗੁਰਮੀਤ ਖੁੱਡੀਆਂ

Saturday 10 June 2023 07:17 AM UTC+00 | Tags: gurmeet-singh-khudian job new-aggriculture-policy news punjab-government punjab-jobs punjab-news veterinary-inspectors

ਚੰਡੀਗੜ੍ਹ,10 ਜੂਨ 2023: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਦੀ ਕਾਰਜਕੁਸ਼ਲਤਾ ਵਿੱਚ ਵਾਧੇ ਦੇ ਉਦੇਸ਼ ਨਾਲ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਬੀਤੇ ਦਿਨ ਵਿਭਾਗ ਦੇ ਅਧਿਕਾਰੀਆਂ ਨੂੰ ਵੈਟਰਨਰੀ ਅਫ਼ਸਰਾਂ ਅਤੇ ਵੈਟਰਨਰੀ ਇੰਸਪੈਕਟਰਾਂ (Veterinary Inspectors) ਦੀ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ।

ਉਹ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੱਖਣ-ਪੱਛਮੀ ਪੰਜਾਬ ਵਿੱਚ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਹੋਰ ਤੇਜ਼ ਕੀਤੇ ਜਾਣ ਤਾਂ ਜੋ ਇਸ ਪੱਟੀ ਦੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਕਿਉਂਕਿ ਇਸ ਖਿੱਤੇ ਵਿੱਚ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਇਹ ਪਾਣੀ ਖੇਤੀ ਦੇ ਠੀਕ ਨਹੀਂ ਹੈ ਅਤੇ ਇਸ ਦੇ ਨਾਲ ਹੀ ਇਸ ਬੈਲਟ ਵਿੱਚ ਸੇਮ ਦੀ ਸਮੱਸਿਆ ਵੀ ਵੱਡਾ ਮੁੱਦਾ ਹੈ।

ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸੂਬੇ ਵਿੱਚ 1212 ਏਕੜ ਰਕਬਾ ਝੀਂਗਾ ਪਾਲਣ ਅਧੀਨ ਆ ਚੁੱਕਾ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਖੇਤੀ ਦੇ ਇਸ ਸਹਾਇਕ ਕਿੱਤੇ ਹੇਠ ਰਕਬੇ ਨੂੰ ਹੋਰ ਵਧਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।ਅਧਿਕਾਰੀਆਂ ਨੂੰ ਵਿਭਾਗ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਆਖਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਨੇ ਖੇਤੀਬਾੜੀ ਅਤੇ ਇਸਦੇ ਸਹਾਇਕ ਧੰਦਿਆਂ ਨੂੰ ਲਾਹੇਵੰਦ ਕਿੱਤਾ ਬਣਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ।

ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਸ. ਗੁਰਮੀਤ ਸਿੰਘ ਖੁੱਡੀਆਂ ਨੂੰ ਦੱਸਿਆ ਕਿ 300 ਵੈਟਰਨਰੀ ਅਫ਼ਸਰਾਂ ਅਤੇ 644 ਵੈਟਰਨਰੀ ਇੰਸਪੈਕਟਰਾਂ (Veterinary Inspectors) ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਹਾਲ ਹੀ ਵਿੱਚ ਵਿਭਾਗ ਵੱਲੋਂ 317 ਵੈਟਰਨਰੀ ਅਫ਼ਸਰ ਅਤੇ 148 ਵੈਟਰਨਰੀ ਇੰਸਪੈਕਟਰ ਭਰਤੀ ਕੀਤੇ ਗਏ ਹੈ।

ਉਨ੍ਹਾਂ ਦੱਸਿਆ ਕਿ ਵਿਭਾਗ ਨੇ ਪਸ਼ੂਆਂ ਵਿੱਚ ਲੰਪੀ ਸਕਿਨ ਦੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖੁਰਾਕਾਂ ਗਊਧਨ ਦੇ ਸਫਲਤਾਪੂਰਵਕ ਲਗਾਈਆਂ ਹਨ। ਉਨ੍ਹਾਂ ਸੂਬੇ ਵਿੱਚ ਡੇਅਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੈਕਸਡ ਸੀਮਨ ਪ੍ਰੋਗਰਾਮ ਅਤੇ ਹੋਰ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਸੰਯੁਕਤ ਸਕੱਤਰ ਰਾਕੇਸ਼ ਕੁਮਾਰ, ਡਾਇਰੈਕਟਰ ਪਸ਼ੂ ਪਾਲਣ ਡਾ. ਰਾਮ ਪਾਲ ਮਿੱਤਲ, ਡਾਇਰੈਕਟਰ ਮੱਛੀ ਪਾਲਣ ਜਸਬੀਰ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਕੁਲਦੀਪ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

The post ਪੰਜਾਬ ਸਰਕਾਰ ਵੱਲੋਂ ਵੈਟਰਨਰੀ ਅਫ਼ਸਰਾਂ ਤੇ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਜਲਦੀ: ਗੁਰਮੀਤ ਖੁੱਡੀਆਂ appeared first on TheUnmute.com - Punjabi News.

Tags:
  • gurmeet-singh-khudian
  • job
  • new-aggriculture-policy
  • news
  • punjab-government
  • punjab-jobs
  • punjab-news
  • veterinary-inspectors

ਬ੍ਰਿਟੇਨ ਦੇ ਸਾਬਕਾ PM ਬੋਰਿਸ ਜੌਨਸਨ ਨੇ ਸੰਸਦ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

Saturday 10 June 2023 07:28 AM UTC+00 | Tags: boris-johnson british british-parliament cm-bhagwant-mann news newsz punjab the-unmute-breaking-news the-unmute-latest-update

ਚੰਡੀਗੜ੍ਹ,10 ਜੂਨ 2023: ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Boris Johnson) ਨੇ ਪਾਰਟੀਗੇਟ ਸਕੈਂਡਲ ‘ਤੇ ਸੰਸਦੀ ਕਮੇਟੀ ਦੀ ਜਾਂਚ ਰਿਪੋਰਟ ਤੋਂ ਬਾਅਦ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਇਸ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੰਸਦੀ ਕਮੇਟੀ ਨੇ ਆਪਣੀ ਜਾਂਚ ‘ਚ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਲੌਕਡਾਊਨ ਨਿਯਮਾਂ ਦੀ ਉਲੰਘਣਾ ਕਰਕੇ ਸੰਸਦ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ‘ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ।

ਸੰਸਦੀ ਕਮੇਟੀ ਦੋਸ਼ਾਂ ਦੀ ਜਾਂਚ ਕਰ ਰਹੀ ਸੀ ਕਿ 58 ਸਾਲਾ ਜੌਨਸਨ (Boris Johnson) ਨੇ ਲੌਕਡਾਊਨ ਨਿਯਮਾਂ ਦੀ ਉਲੰਘਣਾ ਕਰਕੇ ਕੋਵਿਡ ਮਹਾਂਮਾਰੀ ਦੌਰਾਨ ਡਾਊਨਿੰਗ ਸਟ੍ਰੀਟ ਵਿੱਚ ਪਾਰਟੀ ਕਰਨ ਬਾਰੇ ਹਾਊਸ ਆਫ਼ ਕਾਮਨਜ਼ (ਬ੍ਰਿਟਿਸ਼ ਸੰਸਦ) ਨੂੰ ਗੁੰਮਰਾਹ ਕੀਤਾ ਸੀ। ਜੌਨਸਨ ਨੇ ਵਿਸ਼ੇਸ਼ ਅਧਿਕਾਰ ਕਮੇਟੀ ਤੋਂ ਇਸ ਮਾਮਲੇ ‘ਤੇ ਇਕ ਗੁਪਤ ਪੱਤਰ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ । ਜੌਨਸਨ ਨੇ ਸੰਸਦੀ ਕਮੇਟੀ ‘ਤੇ ਦੋਸ਼ ਲਗਾਇਆ ਹੈ ਕਿ ਉਸ ਨੂੰ ਸੰਸਦ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਬਿਆਨ ਵਿੱਚ ਜੌਨਸਨ ਨੇ ਕਿਹਾ ਕਿ ਕਮੇਟੀ ਨੇ ਅਜੇ ਤੱਕ ਇੱਕ ਵੀ ਸਬੂਤ ਪੇਸ਼ ਨਹੀਂ ਕੀਤਾ ਹੈ ਕਿ ਮੈਂ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਸੰਸਦ ਨੂੰ ਗੁੰਮਰਾਹ ਕੀਤਾ ਹੈ।

The post ਬ੍ਰਿਟੇਨ ਦੇ ਸਾਬਕਾ PM ਬੋਰਿਸ ਜੌਨਸਨ ਨੇ ਸੰਸਦ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ appeared first on TheUnmute.com - Punjabi News.

Tags:
  • boris-johnson
  • british
  • british-parliament
  • cm-bhagwant-mann
  • news
  • newsz
  • punjab
  • the-unmute-breaking-news
  • the-unmute-latest-update

ਫਰੀਦਕੋਟ ਦੇ SP-DSP ਵੱਲੋਂ ਕਥਿਤ ਰਿਸ਼ਵਤ ਲੈਣ ਦੇ ਮਾਮਲੇ 'ਚ ਬਾਬਾ ਗਗਨਦਾਸ ਵਿਜੀਲੈਂਸ ਵੱਲੋਂ ਤਲਬ

Saturday 10 June 2023 07:39 AM UTC+00 | Tags: baba-dyaldas-murder-case baba-gagandas breaking-news dsp-sushil-kumar faridkot latest-news news punjab-news si-khemchandra-parashar sp-dsp-of-faridkot vigilance

ਚੰਡੀਗੜ੍ਹ,10 ਜੂਨ 2023: ਪੰਜਾਬ ਦੇ ਫਰੀਦਕੋਟ (Faridkot) ਜ਼ਿਲੇ ਦੇ ਬਾਬਾ ਦਿਆਲਦਾਸ ਕਤਲ ਕਾਂਡ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਜੀਲੈਂਸ ਨੇ ਪੀੜਤ ਬਾਬਾ ਗਗਨਦਾਸ ਨੂੰ ਫਿਰੋਜ਼ਪੁਰ ਦਫਤਰ ‘ਚ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ‘ਚ ਜਾਂਚ ਲਈ ਬੁਲਾਇਆ ਗਿਆ ਹੈ । ਇਹ ਬਾਬਾ ਗਗਨ ਦਾਸ ਹੀ ਹੈ ਜਿਸ ਨੇ ਫਰੀਦਕੋਟ ਦੇ ਪੁਲਿਸ ਅਧਿਕਾਰੀਆਂ ‘ਤੇ ਆਈਜੀ ਦੇ ਨਾਮ ‘ਤੇ ਰਿਸ਼ਵਤ ਮੰਗਣ ਅਤੇ ਉਸ ਤੋਂ 20 ਲੱਖ ਰੁਪਏ ਲੈਣ ਦੇ ਦੋਸ਼ ਲਗਾਏ ਹਨ।

ਦੂਜੇ ਪਾਸੇ ਰਿਸ਼ਵਤ ਦੇ ਮਾਮਲੇ ਵਿੱਚ ਮੁਲਜ਼ਮ ਐਸਪੀ ਗਗਨੇਸ਼ ਕੁਮਾਰ ਸਮੇਤ ਡੀਐਸਪੀ ਸੁਸ਼ੀਲ ਕੁਮਾਰ, ਆਈਜੀ ਦਫ਼ਤਰ ਵਿੱਚ ਕੰਮ ਕਰਦੇ ਐਸਆਈ ਖੇਮਚੰਦਰ ਪਰਾਸ਼ਰ 'ਤੇ ਅਜੇ ਵੀ ਸ਼ੱਕ ਹੈ। ਹਾਲਾਂਕਿ ਵਿਜੀਲੈਂਸ ਦੀ ਸਿਫਾਰਿਸ਼ ‘ਤੇ ਕੋਟਕਪੂਰਾ ਸਦਰ ਥਾਣੇ ‘ਚ ਮਾਮਲਾ ਦਰਜ ਹੋਣ ਤੋਂ ਬਾਅਦ ਤਿੰਨਾਂ ਦਾ ਫਰੀਦਕੋਟ ਜ਼ਿਲੇ ਤੋਂ ਬਾਹਰ ਤਬਾਦਲਾ ਕਰ ਦਿੱਤਾ ਗਿਆ, ਜਿਸ ‘ਚ ਪਰਾਸ਼ਰ ਨੂੰ ਮੋਗਾ ਜ਼ਿਲੇ ‘ਚ ਤਬਦੀਲ ਕਰ ਦਿੱਤਾ ਗਿਆ।

The post ਫਰੀਦਕੋਟ ਦੇ SP-DSP ਵੱਲੋਂ ਕਥਿਤ ਰਿਸ਼ਵਤ ਲੈਣ ਦੇ ਮਾਮਲੇ ‘ਚ ਬਾਬਾ ਗਗਨਦਾਸ ਵਿਜੀਲੈਂਸ ਵੱਲੋਂ ਤਲਬ appeared first on TheUnmute.com - Punjabi News.

Tags:
  • baba-dyaldas-murder-case
  • baba-gagandas
  • breaking-news
  • dsp-sushil-kumar
  • faridkot
  • latest-news
  • news
  • punjab-news
  • si-khemchandra-parashar
  • sp-dsp-of-faridkot
  • vigilance

ਚੰਡੀਗੜ੍ਹ,10 ਜੂਨ 2023:  ਵਿਸ਼ਵ ਟੈਸਟ ਚੈਂਪੀਅਨਸ਼ਿਪ 2023 (WTC 2023) ਦਾ ਫਾਈਨਲ ਇੰਗਲੈਂਡ ਦਿ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਵੀ ਆਸਟਰੇਲੀਆ ਅੱਗੇ ਰਿਹਾ ਹੈ, ਆਸਟਰੇਲੀਆ ਨੇ ਦਿਨ ਦੀ ਖੇਡ ਖਤਮ ਹੋਣ ਤੱਕ 296 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਮਾਰਨਸ ਲਾਬੂਸ਼ੇਨ ਅਤੇ ਕੈਮਰਨ ਗ੍ਰੀਨ ਨਾਬਾਦ ਰਹੇ, ਆਸਟਰੇਲੀਆ ਟੀਮ ਦੀਆਂ ਅਜੇ 6 ਵਿਕਟਾਂ ਬਾਕੀ ਹਨ।

ਸ਼ੁੱਕਰਵਾਰ ਨੂੰ ਆਸਟ੍ਰੇਲੀਆਈ ਟੀਮ ਨੇ ਦੂਜੀ ਪਾਰੀ ‘ਚ ਚਾਰ ਵਿਕਟਾਂ ‘ਤੇ 123 ਦੌੜਾਂ ਬਣਾਈਆਂ। ਲਾਬੂਸ਼ੇਨ 41 ਅਤੇ ਗ੍ਰੀਨ 7 ਦੌੜਾਂ ਚੌਥੇ ਦਿਨ ਆਸਟਰੇਲੀਆ ਦੀ ਪਾਰੀ ਨੂੰ ਅੱਗੇ ਵਧਾਉਣਗੇ। ਅੱਜ ਮੁਕਾਬਲੇ ਦੇ ਚੌਥੇ ਦਿਨ ਦਾ ਖੇਡ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।

ਲੰਡਨ ਦੇ ਕੇਨਿੰਗਟਨ ਓਵਲ ਮੈਦਾਨ ‘ਤੇ ਮੈਚ ਦੇ ਚੌਥੇ ਅਤੇ ਪੰਜਵੇਂ ਦਿਨ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਦੋਵੇਂ ਦਿਨ ਦੁਪਹਿਰ ਵੇਲੇ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇੰਗਲੈਂਡ ਦੇ ਮੌਸਮ ਵਿਭਾਗ ਨੇ ਕਿਹਾ, ”ਸਵੇਰੇ ਬੱਦਲ ਹੌਲੀ-ਹੌਲੀ ਸਾਫ ਹੋ ਰਹੇ ਹਨ, ਫਿਰ ਕਾਫੀ ਧੁੱਪ ਹੈ। ਤੇਜ਼ੀ ਨਾਲ ਗਰਮੀ ਅਤੇ ਨਮੀ ਵਧ ਰਹੀ ਹੈ, ਜਿਸ ਕਾਰਨ ਦੁਪਹਿਰ ਤੱਕ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਮੈਚ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ। ਅਜਿਹੇ ‘ਚ ਜੇਕਰ ਬਾਰਿਸ਼ ਪੈਂਦੀ ਹੈ ਤਾਂ ਵੀ ਮੈਚ ਦਾ ਨਤੀਜਾ ਨਿਕਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।

The post WTC Final 2023: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦਾ ਅੱਜ ਚੌਥਾ ਦਿਨ, ਬਾਰਿਸ਼ ਬਣ ਸਕਦੀ ਹੈ ਅੜਿੱਕਾ appeared first on TheUnmute.com - Punjabi News.

Tags:
  • breaking-news
  • wtc-final

ਚੰਡੀਗੜ੍ਹ,10 ਜੂਨ 2023: ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਪਿੰਡ ਬੁਰਜ ਸਿੰਧਵਾਂ (Burj Sidhwan) ਵਿੱਚ ਸ਼ਨੀਵਾਰ ਸਵੇਰੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਇੱਕ ਡਾਕਟਰ ਦਾ ਕਤਲ ਕਰ ਦਿੱਤਾ। ਕਤਲ ਦੀ ਸੂਚਨਾ ਮਿਲਦੇ ਹੀ ਥਾਣਾ ਕਬਰਵਾਲਾ ਦੇ ਮੁੱਖ ਅਫਸਰ ਸੁਖਦੇਵ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੇ ਸ਼ਿਕਾਇਤ ਦਿੱਤੀ ਹੈ। ਸ਼ਨੀਵਾਰ ਤੜਕੇ 3 ਵਜੇ ਦੇ ਕਰੀਬ 3 ਨਕਾਬਪੋਸ਼ ਵਿਅਕਤੀ ਘਰ ਦੇ ਪਿੱਛੇ ਕੰਧ ਟੱਪ ਕੇ ਅੰਦਰ ਦਾਖਲ ਹੋਏ, ਜਦੋਂ ਉਹ ਦੋਵੇਂ ਸੁੱਤੇ ਪਏ ਸਨ |

ਪਰਮਿੰਦਰ ਕੌਰ ਦੇ ਅਨੁਸਾਰ ਲੁਟੇਰਿਆਂ ਨੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ, ਪਰ ਉਸ ਕੋਲ ਇੰਨੇ ਪੈਸੇ ਨਹੀਂ ਸਨ, ਜਿਸ ‘ਤੇ ਲੁਟੇਰਿਆਂ ਨੇ ਉਸ ਦੇ ਪਤੀ ਸੁਖਵਿੰਦਰ ਨਾਲ ਲੜਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਬਹੁਤ ਮਿੰਨਤਾਂ ਕੀਤੀਆਂ ਕਿ ਉਹ ਸਵੇਰੇ ਬੈਂਕ ਵਿੱਚੋਂ ਪੈਸੇ ਕਢਵਾ ਕੇ ਤੁਹਾਨੂੰ ਦੇ ਦੇਵੇਗਾ ਪਰ ਲੁਟੇਰਿਆਂ ਨੇ ਸੁਖਵਿੰਦਰ ਸਿੰਘ 'ਤੇ ਰਾਡਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਜਾਂਦੇ ਸਮੇਂ ਲੁਟੇਰੇ ਘਰ ‘ਚ ਪਏ 30 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਪਰਮਿੰਦਰ ਕੌਰ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਸੁਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਅਤੇ ਮਾਮਲਾ ਦਰਜ ਕਰ ਲਿਆ।

The post ਪਿੰਡ ਬੁਰਜ ਸਿੱਧਵਾਂ ਵਿਖੇ ਲੁਟੇਰਿਆਂ ਨੇ ਘਰ 'ਚ ਵੜ ਕੇ ਡਾਕਟਰ ਦਾ ਕੀਤਾ ਕਤਲ, 30 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ appeared first on TheUnmute.com - Punjabi News.

Tags:
  • breaking-news
  • burj-sindhwa
  • latest-news
  • malout
  • murder
  • news
  • the-unmute-breaking-news

ਅਗਲੇ 24 ਘੰਟਿਆਂ 'ਚ ਹੋਰ ਖ਼ਤਰਨਾਕ ਹੋ ਸਕਦੈ ਚੱਕਰਵਾਤੀ ਤੂਫ਼ਾਨ ਬਿਪਰਜੋਏ, ਸਾਰੀਆਂ ਬੰਦਰਗਾਹਾਂ ਨੂੰ ਦਿੱਤੀ ਚਿਤਾਵਨੀ

Saturday 10 June 2023 10:04 AM UTC+00 | Tags: breaking-news cyclone-biparjoy heavy-rain imd indian-meteorological-department news rian the-unmute-breaking-news the-unmute-news weather-report weather-update wind

ਚੰਡੀਗੜ੍ਹ,10 ਜੂਨ 2023: ਅਰਬ ਸਾਗਰ ਵਿੱਚ ਆਉਣ ਵਾਲੇ ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਅਗਲੇ 24 ਘੰਟਿਆਂ ਵਿੱਚ ਹੋਰ ਖ਼ਤਰਨਾਕ ਬਣਨ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਅਰਬ ਸਾਗਰ ‘ਚ ਉੱਤਰ-ਉੱਤਰ-ਪੂਰਬ ਵੱਲ ਵਧ ਰਿਹਾ ਹੈ। ਇਸ ਦੇ ਐਤਵਾਰ ਜਾਂ ਸੋਮਵਾਰ ਤੱਕ ਗੁਜਰਾਤ ਪਹੁੰਚਣ ਦੀ ਸੰਭਾਵਨਾ ਹੈ। 10 ਤੋਂ 12 ਜੂਨ ਤੱਕ 80 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਇਸ ਕਾਰਨ IMD ਨੇ ਗੁਜਰਾਤ, ਕੇਰਲ, ਕਰਨਾਟਕ ਅਤੇ ਲਕਸ਼ਦੀਪ ਦੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਗੁਜਰਾਤ ਦੇ ਵਲਸਾਡ ਦੇ ਤਿਥਲ ਬੀਚ ਨੂੰ 14 ਜੂਨ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਰਨਾਟਕ, ਗੋਆ ਅਤੇ ਮਹਾਰਾਸ਼ਟਰ ‘ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

भारतीय मौसम विभाग ने यह मैप जारी करके बताया है कि तूफान का असर गुजरात पर होगा।

ਮੌਸਮ ਵਿਭਾਗ ਨੇ ਕਿਹਾ ਕਿ ਫਿਲਹਾਲ ਬਿਪਰਜੋਏ ਤੂਫਾਨ ਗੁਜਰਾਤ ਦੇ ਪੋਰਬੰਦਰ ਤੋਂ 640 ਕਿਲੋਮੀਟਰ ਦੱਖਣ-ਪੱਛਮ ਵੱਲ ਕੇਂਦਰਿਤ ਹੈ। ਤੂਫਾਨ ਦੇ ਐਤਵਾਰ ਜਾਂ ਸੋਮਵਾਰ ਤੱਕ ਦੱਖਣੀ ਗੁਜਰਾਤ ਪਹੁੰਚਣ ਦੀ ਸੰਭਾਵਨਾ ਹੈ। ਇਸ ਕਾਰਨ ਮਛੇਰਿਆਂ ਨੂੰ ਤੱਟ ‘ਤੇ ਪਰਤਣ ਲਈ ਕਿਹਾ ਗਿਆ ਹੈ ਅਤੇ ਸਾਰੀਆਂ ਬੰਦਰਗਾਹਾਂ ਨੂੰ ਸੰਕਟ ਦੀ ਚਿਤਾਵਨੀ ਦੇ ਸੰਕੇਤ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

The post ਅਗਲੇ 24 ਘੰਟਿਆਂ ‘ਚ ਹੋਰ ਖ਼ਤਰਨਾਕ ਹੋ ਸਕਦੈ ਚੱਕਰਵਾਤੀ ਤੂਫ਼ਾਨ ਬਿਪਰਜੋਏ, ਸਾਰੀਆਂ ਬੰਦਰਗਾਹਾਂ ਨੂੰ ਦਿੱਤੀ ਚਿਤਾਵਨੀ appeared first on TheUnmute.com - Punjabi News.

Tags:
  • breaking-news
  • cyclone-biparjoy
  • heavy-rain
  • imd
  • indian-meteorological-department
  • news
  • rian
  • the-unmute-breaking-news
  • the-unmute-news
  • weather-report
  • weather-update
  • wind

ਚੰਡੀਗੜ੍ਹ,10 ਜੂਨ 2023: ਕਾਂਗਰਸ ਨੇਤਾ ਰਾਹੁਲ ਗਾਂਧੀ ਹਾਲ ਹੀ ‘ਚ ਅਮਰੀਕਾ ਗਏ ਸਨ, ਜਿੱਥੇ ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੋਦੀ ਤਾਂ ਰੱਬ ਨੂੰ ਵੀ ਦੱਸ ਸਕਦੇ ਹਨ ਕਿ ਕੀ ਕਰਨਾ ਹੈ। ਇਸ ‘ਤੇ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਪਲਟਵਾਰ ਕਰਦਿਆਂ ਜਵਾਬ ਦਿੱਤਾ ਹੈ |

ਉਨ੍ਹਾਂ ਕਿਹਾ ਕਿ ਵਿਦੇਸ਼ ਜਾ ਕੇ ਆਪਣੇ ਦੇਸ਼ ਨੂੰ ਨੀਚਾ ਦਿਖਾਉਣਾ ਕਿਸੇ ਵੀ ਆਗੂ ਨੂੰ ਸ਼ੋਭਾ ਨਹੀਂ ਦਿੰਦਾ। ਰਾਹੁਲ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ । ਉਹ ਭਾਰਤ ਦਾ ਅਪਮਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ। ਉਹ ਹਰ ਵਿਦੇਸ਼ ਦੌਰੇ ਵਿੱਚ ਆਪਣੀਆਂ ਗਲਤੀਆਂ ਦੁਹਰਾਉਂਦਾ ਹੈ।

ਕੇਂਦਰੀ ਮੰਤਰੀ ਗੁਜਰਾਤ ਦੇ ਪਾਟਨ ਜ਼ਿਲ੍ਹੇ ਦੇ ਸਿੱਧੂਪੁਰ ਕਸਬੇ ਵਿੱਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ ‘ਤੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਵੱਲੋਂ ਆਪਣੇ ਹਾਲੀਆ ਅਮਰੀਕਾ ਦੌਰੇ ਦੌਰਾਨ ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਰਾਹੁਲ ਨੂੰ ਆਪਣੇ ਪੁਰਖਿਆਂ ਤੋਂ ਸਿੱਖਣ ਦੀ ਸਲਾਹ ਦਿੱਤੀ।

ਅਮਿਤ ਸ਼ਾਹ (Amit Shah) ਨੇ ਕਿਹਾ ਕਿ ਕਿਸੇ ਵੀ ਦੇਸ਼ ਭਗਤ ਨੂੰ ਦੇਸ਼ ਦੀ ਰਾਜਨੀਤੀ ‘ਤੇ ਭਾਰਤ ਦੇ ਅੰਦਰ ਹੀ ਚਰਚਾ ਕਰਨੀ ਚਾਹੀਦੀ ਹੈ ਨਾ ਕਿ ਵਿਦੇਸ਼ ਜਾ ਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦੇ ਆਗੂ ਨੂੰ ਵਿਦੇਸ਼ ਜਾ ਕੇ ਦੇਸ਼ ਦੀ ਸਿਆਸਤ ‘ਤੇ ਚਰਚਾ ਕਰਨੀ ਅਤੇ ਦੇਸ਼ ਦੀ ਨਿੰਦਾ ਕਰਨੀ ਠੀਕ ਨਹੀਂ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਰਾਹੁਲ ਬਾਬਾ ਨੂੰ ਯਾਦ ਕਰਨ।

The post ਰਾਹੁਲ ਗਾਂਧੀ ਆਪਣੇ ਪੁਰਖਿਆਂ ਤੋਂ ਸਿੱਖਣ, ਵਿਦੇਸ਼ ਜਾ ਕੇ ਦੇਸ਼ ਦੀ ਨਿੰਦਾ ਕਰਨੀ ਠੀਕ ਨਹੀਂ: ਅਮਿਤ ਸ਼ਾਹ appeared first on TheUnmute.com - Punjabi News.

Tags:
  • amit-shah
  • bjp
  • breaking-news
  • congress
  • news
  • rahul-gandhi
  • rahul-gandhi-speech

Colombia: ਐਮਾਜ਼ਾਨ ਜੰਗਲ 'ਚ ਜਹਾਜ਼ ਹਾਦਸੇ ਦੇ 40 ਦਿਨਾਂ ਬਾਅਦ 4 ਬੱਚਿਆਂ ਨੂੰ ਜ਼ਿੰਦਾ ਬਚਾਇਆ

Saturday 10 June 2023 10:27 AM UTC+00 | Tags: amazon-forest breaking-news colombia colombias-caqueta news search-operation

ਚੰਡੀਗੜ੍ਹ,10 ਜੂਨ 2023: ਕੋਲੰਬੀਆ ਦੇ ਐਮਾਜ਼ਾਨ ਜੰਗਲਾਂ (Amazon forest) ਵਿੱਚ ਜਹਾਜ਼ ਹਾਦਸੇ ਦੇ 40 ਦਿਨਾਂ ਬਾਅਦ 4 ਬੱਚਿਆਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਇਹ ਸਾਰੇ ਬੱਚੇ ਭੈਣ-ਭਰਾ ਹਨ। ਫੌਜੀ ਜਵਾਨਾਂ ਨੇ ਸ਼ੁੱਕਰਵਾਰ ਨੂੰ ਕੋਲੰਬੀਆ ਦੇ ਕੈਕੇਟਾ ਅਤੇ ਗੁਆਵਿਆਰੇ ਸੂਬਿਆਂ ਦੀ ਸਰਹੱਦ ‘ਤੇ ਬੱਚਿਆਂ ਨੂੰ ਲੱਭ ਲਿਆ ਹੈ । ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇਸ ਦਿਨ ਨੂੰ ਜਾਦੂਈ ਦਿਨ ਕਿਹਾ ਹੈ। ਇਨ੍ਹਾਂ ਬੱਚਿਆਂ ਦੀ ਉਮਰ 13, 9, 4 ਅਤੇ ਇੱਕ ਸਾਲ ਹੈ। ਰਾਸ਼ਟਰਪਤੀ ਨੇ ਫੌਜੀ ਜਵਾਨਾਂ ਨਾਲ ਇਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

ਇਹ ਹਾਦਸਾ 1 ਮਈ ਨੂੰ ਹੋਇਆ ਸੀ। ਇਸ ਹਾਦਸੇ ‘ਚ ਪਾਇਲਟ ਸਮੇਤ 3 ਜਣਿਆ ਦੀ ਮੌਤ ਹੋ ਗਈ। ਇਨ੍ਹਾਂ ਬੱਚਿਆਂ ਦੀ ਮਾਂ ਵੀ ਇਸ ਵਿੱਚ ਸ਼ਾਮਲ ਸੀ। ਹਾਦਸੇ ਤੋਂ ਬਾਅਦ ਚਾਰੇ ਬੱਚੇ ਲਾਪਤਾ ਹੋ ਗਏ ਸਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੋਲੰਬੀਆ ਦੀ ਸਰਕਾਰ ਅਤੇ ਫੌਜ ਨੇ ਬੱਚਿਆਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਸੀ । ਜਹਾਜ਼ ਦਾ ਮਲਬਾ ਹਾਦਸੇ ਦੇ 16 ਦਿਨ ਬਾਅਦ ਯਾਨੀ 16 ਮਈ ਨੂੰ ਮਿਲਿਆ ਸੀ। ਮਲਬੇ ‘ਚੋਂ ਪਾਇਲਟ ਸਮੇਤ 3 ਲਾਸ਼ਾਂ ਮਿਲੀਆਂ ਹਨ।

Image

ਹਾਦਸੇ ਤੋਂ ਬਾਅਦ ਸਰਕਾਰ ਅਤੇ ਫੌਜ ਨੇ ਹੋਪ ਆਪਰੇਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜੰਗਲ ਵਿੱਚੋਂ ਬੱਚਿਆਂ ਦਾ ਸਮਾਨ ਬਰਾਮਦ ਹੋਇਆ। ਇਸ ਵਿੱਚ ਕੈਂਚੀ, ਦੁੱਧ ਦੀ ਬੋਤਲ, ਵਾਲ-ਟਾਈ ਅਤੇ ਅਸਥਾਈ ਪਨਾਹ ਸ਼ਾਮਲ ਸੀ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਬੱਚਿਆਂ ਦੇ ਪੈਰਾਂ ਦੇ ਨਿਸ਼ਾਨ ਵੀ ਦੇਖੇ ਗਏ। ਤਲਾਸ਼ੀ ਦੌਰਾਨ ਬੱਚਿਆਂ ਦੀ ਦਾਦੀ ਦੀ ਆਵਾਜ਼ ਵਿੱਚ ਫੌਜੀ ਹੈਲੀਕਾਪਟਰ ਤੋਂ ਰਿਕਾਰਡ ਕੀਤਾ ਸੁਨੇਹਾ ਵੀ ਵਜਾਇਆ ਗਿਆ, ਤਾਂ ਜੋ ਬੱਚੇ ਇੱਕ ਥਾਂ ਰੁਕ ਸਕਣ ਜਾਂ ਕੋਈ ਸੰਕੇਤ ਦੇ ਸਕਣ।

Image

ਇਸ ਤੋਂ ਬਾਅਦ 17 ਮਈ ਨੂੰ ਰਾਸ਼ਟਰਪਤੀ ਨੇ ਬੱਚਿਆਂ ਨੂੰ ਮਿਲਣ ਬਾਰੇ ਟਵੀਟ ਕੀਤਾ। ਹਾਲਾਂਕਿ ਤਲਾਸ਼ੀ ਮੁਹਿੰਮ ‘ਚ ਸ਼ਾਮਲ ਫੌਜ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਬੱਚੇ ਕਿਸੇ ਨੂੰ ਲੱਭੇ ਹਨ, ਉਹ ਉਨ੍ਹਾਂ ਦੀ ਹਿਰਾਸਤ ਵਿਚ ਨਹੀਂ ਹਨ। ਇਸ ਤੋਂ ਬਾਅਦ ਰਾਸ਼ਟਰਪਤੀ ਨੂੰ ਕੋਲੰਬੀਆ ‘ਚ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ |

 

The post Colombia: ਐਮਾਜ਼ਾਨ ਜੰਗਲ ‘ਚ ਜਹਾਜ਼ ਹਾਦਸੇ ਦੇ 40 ਦਿਨਾਂ ਬਾਅਦ 4 ਬੱਚਿਆਂ ਨੂੰ ਜ਼ਿੰਦਾ ਬਚਾਇਆ appeared first on TheUnmute.com - Punjabi News.

Tags:
  • amazon-forest
  • breaking-news
  • colombia
  • colombias-caqueta
  • news
  • search-operation

ਬ੍ਰਿਜ ਭੂਸ਼ਣ ਖ਼ਿਲਾਫ਼ 15 ਜੂਨ ਤੱਕ ਕਾਰਵਾਈ ਨਾ ਹੋਈ ਤਾਂ ਜੰਤਰ-ਮੰਤਰ 'ਤੇ ਮੁੜ ਦੇਵਾਂਗੇ ਧਰਨਾ: ਬਜਰੰਗ ਪੂਨੀਆ

Saturday 10 June 2023 10:41 AM UTC+00 | Tags: anurag-thakur bajrang-punia breaking-news brij-bhushan delhi delhi-police india indian-wrestlers-protest jantar-mantar khap-panchayat latest-news news punjab-news sakhsi-malik union-sports-minister-anurag-thakur wfi wrestlers wrestling-federation-of-india

ਚੰਡੀਗੜ੍ਹ,10 ਜੂਨ 2023: ਪਹਿਲਵਾਨਾਂ ਅਤੇ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਵਿਚਾਲੇ ਹੋਏ ਵਿਵਾਦ ‘ਚ ਅੱਜ ਸੋਨੀਪਤ ‘ਚ ਖਾਪ ਪੰਚਾਇਤ ਹੋ ਰਹੀ ਹੈ। ਇਸ ‘ਚ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ (Bajrang Punia) ਪਹੁੰਚੇ ਹਨ । ਦੋਵਾਂ ਨੇ ਖਾਪ ਪ੍ਰਤੀਨਿਧੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਬਾਰੇ ਦੱਸਿਆ।

ਪਹਿਲਵਾਨਾਂ ਨੇ ਕਿਹਾ ਕਿ ਸਰਕਾਰ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਨਹੀਂ ਹੈ। ਬਜਰੰਗ ਪੂਨੀਆ (Bajrang Punia) ਨੇ ਕਿਹਾ ਕਿ ਕੇਂਦਰ ਨੇ 15 ਜੂਨ ਤੱਕ ਦਾ ਸਮਾਂ ਲਿਆ ਹੈ। ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਬ੍ਰਿਜਭੂਸ਼ਣ ਦੀ ਗ੍ਰਿਫ਼ਤਾਰੀ ਲਈ ਇੱਕ ਹੋਰ ਧਰਨਾ ਦਿੱਤਾ ਜਾਵੇਗਾ।

ਉਥੇ ਹੀ ਸਾਕਸ਼ੀ ਮਲਿਕ ਨੇ ਕਿਹਾ ਕਿ ਮੈਂ ਸਪੱਸ਼ਟ ਕਰਦੀ ਹਾਂ ਕਿ ਅਸੀਂ ਸਾਰੇ ਇੱਕ ਹਾਂ ਅਤੇ ਇੱਕ ਰਹਾਂਗੇ। ਵਿਨੇਸ਼ ਦੇ ਨਾ ਆਉਣ ਦਾ ਇੱਕ ਕਾਰਨ ਹੈ। ਕੁਝ ਪੁੱਛਗਿੱਛ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਮੰਗ ਕਰਦੇ ਆ ਰਹੇ ਹਾਂ ਕਿ ਬ੍ਰਿਜ ਭੂਸ਼ਣ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜੇਕਰ ਉਹ ਬਾਹਰ ਰਹੇਗਾ ਤਾਂ ਦੂਜਿਆਂ ‘ਤੇ ਦਬਾਅ ਹੋਵੇਗਾ। POCSO ਐਕਟ ਵਾਲੀ ਕੁੜੀ ਟੁੱਟ ਗਈ ਹੈ । ਹੌਲੀ-ਹੌਲੀ ਹੋਰ ਕੁੜੀਆਂ ਟੁੱਟ ਜਾਣਗੀਆਂ। ਅਸੀਂ ਏਸ਼ਿਆਈ ਖੇਡਾਂ ਉਦੋਂ ਹੀ ਖੇਡਾਂਗੇ ਜਦੋਂ ਇਹ ਸਾਰਾ ਮਾਮਲਾ ਹੱਲ ਹੋ ਜਾਵੇਗਾ।

The post ਬ੍ਰਿਜ ਭੂਸ਼ਣ ਖ਼ਿਲਾਫ਼ 15 ਜੂਨ ਤੱਕ ਕਾਰਵਾਈ ਨਾ ਹੋਈ ਤਾਂ ਜੰਤਰ-ਮੰਤਰ ‘ਤੇ ਮੁੜ ਦੇਵਾਂਗੇ ਧਰਨਾ: ਬਜਰੰਗ ਪੂਨੀਆ appeared first on TheUnmute.com - Punjabi News.

Tags:
  • anurag-thakur
  • bajrang-punia
  • breaking-news
  • brij-bhushan
  • delhi
  • delhi-police
  • india
  • indian-wrestlers-protest
  • jantar-mantar
  • khap-panchayat
  • latest-news
  • news
  • punjab-news
  • sakhsi-malik
  • union-sports-minister-anurag-thakur
  • wfi
  • wrestlers
  • wrestling-federation-of-india

ਚੰਡੀਗੜ੍ਹ,10 ਜੂਨ 2023: ਕੇਂਦਰ ਸਰਕਾਰ ਮਣੀਪੁਰ (Manipur) ‘ਚ ਨਸਲੀ ਹਿੰਸਾ ਨਾਲ ਪੀੜਤ ਉੱਤਰ ਪੂਰਬੀ ਰਾਜ ਮਣੀਪੁਰ ਵਿੱਚ ਸ਼ਾਂਤੀ ਲਈ ਲਗਾਤਾਰ ਯਤਨ ਕਰ ਰਹੀ ਹੈ। ਹੁਣ ਕੇਂਦਰ ਸਰਕਾਰ ਨੇ ਸੂਬੇ ਵਿੱਚ ਸ਼ਾਂਤੀ ਕਾਇਮ ਕਰਨ ਲਈ ਇੱਕ ਸ਼ਾਂਤੀ ਕਮੇਟੀ ਦਾ ਗਠਨ ਕੀਤਾ ਹੈ। ਸੂਬੇ ਦੀ ਰਾਜਪਾਲ ਅਨੁਸੁਇਯਾ ਉਇਕੇ ਨੂੰ ਇਸ ਸ਼ਾਂਤੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ, ਰਾਜ ਸਰਕਾਰ ਦੇ ਕੁਝ ਮੰਤਰੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਕੀਤੇ ਗਏ ਹਨ। ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।

ਕੇਂਦਰ ਸਰਕਾਰ ਵੱਲੋਂ ਗਠਿਤ ਸ਼ਾਂਤੀ ਕਮੇਟੀ ਵਿੱਚ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ, ਸਿੱਖਿਆ ਸ਼ਾਸਤਰੀ, ਸਾਹਿਤ ਜਗਤ ਨਾਲ ਜੁੜੇ ਲੋਕ, ਕਲਾਕਾਰ, ਸਮਾਜ ਸੇਵੀ ਅਤੇ ਵੱਖ-ਵੱਖ ਨਸਲਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਸ਼ਾਂਤੀ ਕਮੇਟੀ ਵੱਖ-ਵੱਖ ਨਸਲੀ ਜਥੇਬੰਦੀਆਂ ਨਾਲ ਗੱਲਬਾਤ ਕਰੇਗੀ। ਇਸ ਦੇ ਨਾਲ ਹੀ ਇਹ ਸੰਘਰਸ਼ ਕਰ ਰਹੇ ਲੋਕਾਂ ਦਰਮਿਆਨ ਸ਼ਾਂਤੀਪੂਰਨ ਗੱਲਬਾਤ ਨੂੰ ਉਤਸ਼ਾਹਿਤ ਕਰੇਗਾ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸ਼ਾਂਤੀ ਕਮੇਟੀ ਸਮਾਜਿਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਵਧਾਉਣ ਦੀ ਵੀ ਕੋਸ਼ਿਸ਼ ਕਰੇਗੀ, ਤਾਂ ਜੋ ਵੱਖ-ਵੱਖ ਨਸਲੀ ਸਮੂਹਾਂ ਵਿਚਕਾਰ ਸੁਹਿਰਦ ਗੱਲਬਾਤ ਹੋ ਸਕੇ।

The post ਮਣੀਪੁਰ ‘ਚ ਹਿੰਸਾ ਰੋਕਣ ਲਈ ਸਰਕਾਰ ਵੱਲੋਂ ਸ਼ਾਂਤੀ ਕਮੇਟੀ ਦਾ ਗਠਨ, ਰਾਜਪਾਲ ਨੂੰ ਬਣਾਇਆ ਚੇਅਰਮੈਨ appeared first on TheUnmute.com - Punjabi News.

Tags:
  • breaking-news
  • news
  • the-central-government
  • violence

ਅੰਮ੍ਰਿਤਸਰ ਵਿਖੇ ਇਕ ਵਿਅਕਤੀ ਦੀ ਬੰਦ ਕਮਰੇ 'ਚ ਭੇਦ-ਭਰੇ ਹਾਲਾਤਾਂ 'ਚ ਮਿਲੀ ਲਾਸ਼

Saturday 10 June 2023 11:08 AM UTC+00 | Tags: amritsar-latest-news amritsar-news breaking-news dead-body latest-news manawala-village news punjab-news

ਅੰਮ੍ਰਿਤਸਰ,10 ਜੂਨ 2023: ਅੰਮ੍ਰਿਤਸਰ (Amritsar) ਦੇ ਮਾਨਾਵਾਲਾ ਪਿੰਡ ਵਿਚ ਇਕ ਵਿਅਕਤੀ ਦੀ ਬੰਦ ਕਮਰੇ ਵਿੱਚੋਂ ਭੇਦ-ਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ ਹੈ | ਮ੍ਰਿਤਕ ਦੀ ਪਹਿਚਾਣ ਮੁਖਤਿਆਰ ਸਿੰਘ ਵਜੋਂ ਹੋਈ ਹੈ | ਮ੍ਰਿਤਕ ਦੇ ਬੇਟੇ ਕਰਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਅਲੱਗ-ਅਲੱਗ ਰਹਿੰਦੇ ਹਨ ਅਤੇ ਉਸ ਦਾ ਪਿਤਾ ਮਾਨਾਵਾਲਾ ਵਿਖੇ ਕਿਰਾਏ ਦੇ ਮਕਾਨ ‘ਤੇ ਰਹਿੰਦਾ ਸੀ |

ਕੁਝ ਦਿਨ ਪਹਿਲਾਂ ਉਸਦੇ ਸਾਥੀ ਦੇ ਨਾਲ ਉਨ੍ਹਾਂ ਦਾ ਝਗੜਾ ਹੋਇਆ ਸੀ ਅਤੇ ਉਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਦੇ ਵਿੱਚ ਸੁਲਾਹ ਵੀ ਕਰਵਾਈ ਸੀ | ਦੋ ਦਿਨ ਬਾਅਦ ਉਸਦੀ ਆਪਣੇ ਪਿਤਾ ਨਾਲ ਗੱਲਬਾਤ ਨਹੀਂ ਹੋ ਰਹੀ ਸੀ ਤੇ ਉਸਦੇ ਪਿਤਾ ਦਾ ਫੋਨ ਵੀ ਬੰਦ ਆ ਰਿਹਾ ਸੀ, ਜਦੋਂ ਉਹ ਸਵੇਰੇ ਪਹੁੰਚਿਆ ਤਾਂ ਦੇਖਿਆ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਹੈ |

ਜਦੋਂ ਉਹ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਉਸ ਦੇ ਪਿਤਾ ਦੀ ਭੇਦ-ਭਰੇ ਹਲਾਤਾ ਵਿੱਚ ਲਾਸ਼ ਪਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ | ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਵਿਅਕਤੀ ਦੇ ਪਰਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ, ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋ ਜਾਵੇਗਾ ਕਿ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਹੈ ਅਤੇ ਫਿਰ ਬਣਦੀ ਕਾਰਵਾਈ ਕੀਤੀ ਜਾਵੇਗੀ | ਫਿਲਹਾਲ ਪੁਲਿਸ ਵੱਲੋਂ ਧਾਰਾ 174 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |

The post ਅੰਮ੍ਰਿਤਸਰ ਵਿਖੇ ਇਕ ਵਿਅਕਤੀ ਦੀ ਬੰਦ ਕਮਰੇ ‘ਚ ਭੇਦ-ਭਰੇ ਹਾਲਾਤਾਂ ‘ਚ ਮਿਲੀ ਲਾਸ਼ appeared first on TheUnmute.com - Punjabi News.

Tags:
  • amritsar-latest-news
  • amritsar-news
  • breaking-news
  • dead-body
  • latest-news
  • manawala-village
  • news
  • punjab-news

ਪਠਾਨਕੋਟ ਦੋਹਰਾ ਕਤਲ ਮਾਮਲਾ: ਪਠਾਨਕੋਟ ਪੁਲਿਸ ਨੇ ਮੁੱਖ ਦੋਸ਼ੀ ਦੀ ਕੀਤੀ ਪਹਿਚਾਣ

Saturday 10 June 2023 11:14 AM UTC+00 | Tags: breaking-news latest-news news pathankot-double-murder pathankot-police punjab-news the-unmute-breaking-news the-unmute-punjabi-news

ਪਠਾਨਕੋਟ, 10 ਜੂਨ, 2023: ਪਠਾਨਕੋਟ ਪੁਲਿਸ (Pathankot Police) ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਹੋਏ ਦੋਹਰੇ ਕਤਲ ਕਾਂਡ ਦਾ ਸੁਰਾਗ ਮਿਲਿਆ ਹੈ। ਤਫ਼ਤੀਸ਼ੀ ਟੀਮ ਦੀ ਤੇਜ਼ ਕਾਰਵਾਈ ਨੇ ਦੋਸ਼ੀ ਘਰੇਲੂ ਨੌਕਰ ਬਲਵਿੰਦਰ ਸਿੰਘ ਉਰਫ਼ ਕਾਲੂ (30 ਸਾਲ) ਦੀ ਪਛਾਣ ਕਰ ਲਈ, ਜੋ ਕਿ ਹੁਣ ਫ਼ਰਾਰ ਹੈ। ਇਸ ਘਿਨਾਉਣੇ ਅਪਰਾਧ ਦਾ ਕਾਰਨ ਬਲਵਿੰਦਰ ਸਿੰਘ ਅਤੇ ਘਰ ਦੇ ਮਾਲਕ ਵਿਚਕਾਰ ਉਸ ਦੀ ਮਹੀਨਾਵਾਰ ਤਨਖਾਹ ਨੂੰ ਲੈ ਕੇ ਝਗੜਾ ਹੈ। ਗੁੱਸੇ ਵਿੱਚ ਆ ਕੇ ਬਲਵਿੰਦਰ ਸਿੰਘ ਨੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਹੈ।

ਪਠਾਨਕੋਟ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਸਬੂਤਾਂ ਨੇ ਘਟਨਾਵਾਂ ਦੀ ਲੜੀ ਨੂੰ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਐਕਟਿਵਾ ਸਕੂਟੀ, ਜੋ ਮੁਲਜ਼ਮਾਂ ਨੇ ਮਾਲਕ ਦੇ ਘਰੋਂ ਖੋਹੀ ਸੀ, ਬਰਾਮਦ ਕਰ ਲਈ ਗਈ ਹੈ ਅਤੇ ਫਿਲਹਾਲ ਉਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੂਨ ਨਾਲ ਲੱਥਪੱਥ ਕੱਪੜੇ ਵੀ ਬਰਾਮਦ ਕੀਤੇ ਗਏ ਹਨ, ਜਿਸ ਨਾਲ ਬਲਵਿੰਦਰ ਸਿੰਘ ਖਿਲਾਫ ਮਾਮਲਾ ਹੋਰ ਮਜ਼ਬੂਤ ਹੋਇਆ ਹੈ। ਸੀਸੀਟੀਵੀ ਟ੍ਰੇਲ ਨੇ ਕੀਮਤੀ ਸਬੂਤ ਪ੍ਰਦਾਨ ਕੀਤੇ ਹਨ, ਜੋ ਜਾਂਚ ਵਿੱਚ ਸਹਾਇਤਾ ਕਰਦੇ ਹਨ ਅਤੇ ਅਧਿਕਾਰੀਆਂ ਨੂੰ ਅਪਰਾਧ ਤੱਕ ਜਾਣ ਵਾਲੀਆਂ ਘਟਨਾਵਾਂ ਦੀ ਲੜੀ ਸਥਾਪਤ ਕਰਨ ਵਿੱਚ ਮਦਦ ਕਰਦੇ ਹਨ।

ਦੋਸ਼ੀ ਦੀ ਜਲਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਪਠਾਨਕੋਟ ਪੁਲਿਸ (Pathankot Police) ਨੇ ਵਿਆਪਕ ਕਦਮ ਚੁੱਕੇ ਹਨ। ਦੋਸ਼ੀ ਦਾ ਇੱਕ ਪੋਸਟਰ ਨੇੜਲੇ ਰਾਜਾਂ ਅਤੇ ਜ਼ਿਲ੍ਹਿਆਂ ਵਿੱਚ ਫੈਲਾਇਆ ਗਿਆ ਹੈ, ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਜਾਣਕਾਰੀ ਦੇ ਨਾਲ ਅੱਗੇ ਆਉਣ ਜਿਸ ਨਾਲ ਉਸਦੀ ਗ੍ਰਿਫਤਾਰੀ ਹੋ ਸਕਦੀ ਹੈ। ਸੂਚਨਾ ਦੇਣ ਵਾਲੇ ਵਿਅਕਤੀ ਲਈ ਨਕਦ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ ਜੋ ਦੋਸ਼ੀ ਦੀ ਸਹੀ ਸਥਿਤੀ ਬਾਰੇ ਭਰੋਸੇਯੋਗ ਖੁਫੀਆ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ। ਇਸ ਤੋਂ ਇਲਾਵਾ, ਪੰਜ ਤੋਂ ਛੇ ਸਮਰਪਿਤ ਟੀਮਾਂ ਨੂੰ ਉਨ੍ਹਾਂ ਸਾਰੇ ਸੰਭਾਵੀ ਟਿਕਾਣਿਆਂ ਉੱਤੇ ਛਾਪੇਮਾਰੀ ਕਰਨ ਲਈ ਤਾਇਨਾਤ ਕੀਤਾ ਗਿਆ ਹੈ ਜਿੱਥੇ ਸ਼ੱਕੀ ਵਿਅਕਤੀ ਕਾਨੂੰਨ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦੇ ਹਨ। ਕਿਸੇ ਵੀ ਸੰਭਾਵੀ ਸਹਾਇਤਾ ਨੂੰ ਨਾਕਾਮ ਕਰਨ ਲਈ, ਦੋਸ਼ੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੀਨੀਅਰ ਕਪਤਾਨ ਪੁਲੀਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚੱਲ ਰਹੀ ਜਾਂਚ 'ਤੇ ਭਰੋਸਾ ਪ੍ਰਗਟਾਇਆ। “ਅਸੀਂ ਆਪਣੇ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ,” ਉਹਨਾ ਕਿਹਾ ਕਿ ਸਾਡੀਆਂ ਟੀਮਾਂ ਦੋਸ਼ੀਆਂ ਨੂੰ ਫੜਨ ਲਈ ਅਣਥੱਕ ਕੰਮ ਕਰ ਰਹੀਆਂ ਹਨ, ਅਤੇ ਅਸੀਂ ਜਨਤਾ ਨੂੰ ਸੁਚੇਤ ਰਹਿਣ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕਰਦੇ ਹਾਂ।

ਐਸਐਸਪੀ ਖੱਖ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਘਰੇਲੂ ਸਹਾਇਕਾਂ ਅਤੇ ਅਣਜਾਣ ਵਿਅਕਤੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ, ਤਾਂ ਜੋ ਇਹ ਸੁਨਿਸ਼ਚਿਤ ਕਰਦੇ ਹੋਏ ਕਿ ਅਜਿਹੇ ਵੇਰਵਿਆਂ ਦੀ ਉਹਨਾਂ ਦੇ ਮੂਲ ਸਥਾਨਾਂ ਤੋਂ ਪੁਸ਼ਟੀ ਕੀਤੀ ਜਾ ਸਕਦੀ ਹੈ। ਇਸ ਕਿਰਿਆਸ਼ੀਲ ਉਪਾਅ ਦਾ ਉਦੇਸ਼ ਅਪਰਾਧੀਆਂ ਦੁਆਰਾ ਕਿਸੇ ਵੀ ਸੰਭਾਵੀ ਘੁਸਪੈਠ ਤੋਂ ਪਰਿਵਾਰਾਂ ਨੂੰ ਸੁਰੱਖਿਅਤ ਕਰਨਾ ਹੈ। ਐਸਐਸਪੀ ਦਾ ਕਹਿਣਾ ਹੈ, “ਪਠਾਨਕੋਟ ਪੁਲਿਸ ਨੇ 12 ਘੰਟਿਆਂ ਵਿੱਚ ਦੋਹਰੇ ਕਤਲ ਕਾਂਡ ਨੂੰ ਸੁਲਝਾ ਲਿਆ; ਘਰੇਲੂ ਨੌਕਰ ਬਲਵਿੰਦਰ ਸਿੰਘ ਉਰਫ਼ ਕਾਲੂ ਨੂੰ ਇਸ ਘਿਨਾਉਣੇ ਅਪਰਾਧ ਦੇ ਮੁੱਖ ਸ਼ੱਕੀ ਵਜੋਂ ਪਛਾਣਿਆ ਗਿਆ।

The post ਪਠਾਨਕੋਟ ਦੋਹਰਾ ਕਤਲ ਮਾਮਲਾ: ਪਠਾਨਕੋਟ ਪੁਲਿਸ ਨੇ ਮੁੱਖ ਦੋਸ਼ੀ ਦੀ ਕੀਤੀ ਪਹਿਚਾਣ appeared first on TheUnmute.com - Punjabi News.

Tags:
  • breaking-news
  • latest-news
  • news
  • pathankot-double-murder
  • pathankot-police
  • punjab-news
  • the-unmute-breaking-news
  • the-unmute-punjabi-news

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਕੰਦਰ ਸਿੰਘ ਮਲੂਕਾ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਨਿਯੁਕਤ

Saturday 10 June 2023 11:23 AM UTC+00 | Tags: breaking-news latest-news maurh maurh-vidhan-sabha-constituency news shiromani-akali-dal sikander-singh-maluka sukhbir-singh-badal the-unmute-breaking-news

ਚੰਡੀਗੜ੍ਹ, 10 ਜੂਨ, 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਿਕੰਦਰ ਸਿੰਘ ਮਲੂਕਾ (Sikander Singh Maluka) ਨੂੰ ਮੌੜ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕਰਦਿਆਂ ਵਿਧਾਨ ਸਭਾ ਹਲਕਾ ਮੌੜ ਦੇ ਪਾਰਟੀ ਵਰਕਰਾਂ ਦੀਆਂ ਇੱਛਾਵਾਂ ਦੀ ਸ਼ਲਾਘਾ ਕੀਤੀ ਹੈ। ਇਹ ਐਲਾਨ ਉਨ੍ਹਾਂ ਹਲਕਾ ਮੌੜ ਦੀ ਸੰਗਤ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਗੁਰਦੁਆਰਾ ਤਿਤਰਸਰ ਸਾਹਿਬ ਮੌੜ ਵਿਖੇ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਤਾ।

The post ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਕੰਦਰ ਸਿੰਘ ਮਲੂਕਾ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਨਿਯੁਕਤ appeared first on TheUnmute.com - Punjabi News.

Tags:
  • breaking-news
  • latest-news
  • maurh
  • maurh-vidhan-sabha-constituency
  • news
  • shiromani-akali-dal
  • sikander-singh-maluka
  • sukhbir-singh-badal
  • the-unmute-breaking-news

ਚੰਡੀਗੜ੍ਹ, 10 ਜੂਨ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਚੰਡੀਗੜ੍ਹ ਦੇ ਸੈਕਟਰ 26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਹਰੀ ਸਿੰਘ ਨਲਵਾ ਆਡੀਟੋਰੀਅਮ ਵਿਖੇ ਕਰਵਾਏ ਸਮਾਗਮ ਦੌਰਾਨ 'ਕਾਲਾਪਾਣੀ: ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦਾ ਯੋਗਦਾਨ' ਸਿਰਲੇਖ ਵਾਲੀ ਪੁਸਤਕ ਜਾਰੀ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਨੂੰ ਪੱਤਰਕਾਰ ਤੇ ਇਤਿਹਾਸਕਾਰ ਸ. ਜਗਤਾਰ ਸਿੰਘ ਅਤੇ ਖੋਜਕਾਰ ਸ. ਗੁਰਦਰਸ਼ਨ ਸਿੰਘ ਬਾਹੀਆ ਨੇ ਲਿਖਿਆ ਹੈ।

ਪੁਸਤਕ ਲੋਕਅਰਪਣ ਕਰਨ ਤੋਂ ਪਹਿਲਾਂ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਅਕਾਲੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਡਾ. ਪਰਮਵੀਰ ਸਿੰਘ, ਡਾ. ਮਦਨਜੀਤ ਕੌਰ ਸਹੋਤਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਪੁਸਤਕ ਆਜ਼ਾਦੀ ਸੰਗਰਾਮ ਦੇ ਪ੍ਰਚਲਿਤ ਬਿਰਤਾਂਤ ਦੀ ਥਾਂ ਸ਼ੁੱਧ ਅਤੇ ਸਹੀ ਜਾਣਕਾਰੀ ਨੂੰ ਪ੍ਰਸਤੁਤ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਸੰਗਰਾਮ ਦੌਰਾਨ ਅੰਡੇਮਾਨ ਵਿੱਚ ਬੰਦ ਪੰਜਾਬੀਆਂ ਨੇ ਭਾਰੀ ਤਸ਼ੱਦਦ ਝੱਲਿਆ, ਜਿਸ ਨੂੰ ਹੁਣ ਤੱਕ ਅਣਗੌਲਿਆ ਗਿਆ ਹੈ। ਮੌਕੇ ਦੀਆਂ ਹਕੂਮਤਾਂ ਸਿੱਖਾਂ ਤੇ ਪੰਜਾਬੀਆਂ ਦੇ ਮੁਲਵਾਨ ਇਤਿਹਾਸ ਨੂੰ ਵਿਗਾੜਨ ਅਤੇ ਰਲਗਡ ਕਰਨ ਦੇ ਯਤਨ ਵਿਚ ਹਨ। ਸੈਲੂਲਰ ਜੇਲ੍ਹ ਦੀ ਸੂਚੀ ਵਿਚੋਂ ਸਿੱਖਾਂ ਦੇ ਨਾਵਾਂ ਨੂੰ ਅਣਗੌਲਾ ਕਰਨਾ ਵੀ ਇਕ ਕੋਝੀ ਸਾਜ਼ਿਸ਼ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਪੁਸਤਕ ਸਿੱਖਾਂ ਦੇ ਅਜ਼ਾਦੀ 'ਚ ਪਾਏ ਯੋਗਦਾਨ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਦਾ ਜਰੀਆ ਬਣੇਗੀ, ਇਸ ਲਈ ਇਸ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਵੀ ਛਾਪਿਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਭਰੋਸਾ ਦਵਾਇਆ ਕਿ ਇਸ ਪੁਸਤਕ ਵਿਚ ਦਰਜ ਕਾਲੇਪਾਣੀ ਵਿਖੇ ਕੁਰਬਾਨੀ ਕਰਨ ਵਾਲੇ ਪੰਜਾਬੀਆਂ ਨੂੰ ਕੌਮੀ ਪੱਧਰ 'ਤੇ ਮਾਨਤਾ ਦਿਵਾਉਣ ਲਈ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ ਪਾਸ ਵਫ਼ਦ ਲੈ ਕੇ ਪਹੁੰਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਾ. ਦੀਵਾਨ ਸਿੰਘ ਕਾਲੇਪਾਣੀ, ਮਾਸਟਰ ਚਤਰ ਸਿੰਘ ਅਤੇ ਸ. ਸੋਹਣ ਸਿੰਘ ਭਕਨਾ ਦੇ ਨਾਂ 'ਤੇ ਅੰਡੇਮਾਨ ਵਿਖੇ ਯਾਦਗਾਰਾਂ ਸਥਾਪਤ ਕਰਵਾਉਣ ਲਈ ਵੀ ਚਾਰਾਜੋਈ ਕੀਤੀ ਜਾਵੇਗੀ। ਉਨ੍ਹਾਂ ਪੁਸਤਕ ਦੇ ਲੇਖਕ ਸ. ਜਗਤਾਰ ਸਿੰਘ ਅਤੇ ਸ. ਗੁਰਦਰਸ਼ਨ ਸਿੰਘ ਬਾਹੀਆ ਨੂੰ ਇਹ ਖੋਜ ਕਾਰਜ ਸਫਲਤਾਪੂਰਵਕ ਨੇਪੜੇ ਚਾੜਨ ਲਈ ਧੰਨਵਾਦ ਕੀਤਾ।

ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਜ਼ਾਦੀ ਸੰਘਰਸ਼ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਹੈ, ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਬਣਦਾ ਮਾਣ ਨਹੀਂ ਦਿੱਤਾ ਗਿਆ। ਅਜਿਹਾ ਹੀ ਵਿਤਕਰਾ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਵਿਚ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਐਮਪੀ ਸਨ ਤਾਂ ਉਨ੍ਹਾਂ ਨੇ ਇਹ ਮਾਮਲਾ ਸੰਸਦ ਦੀ ਸਟੈਂਡਿੰਗ ਕਮੇਟੀ ਪਾਸ ਉਠਾਇਆ ਸੀ, ਜਿਸ 'ਤੇ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਸ ਸਬੰਧੀ ਸਹੀ ਤੱਥ ਦਿੱਤੇ ਜਾਣ, ਤਾਂ ਜੋ ਲੋੜੀਂਦੀ ਸੋਧ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਹ ਖੋਜ ਕਾਰਜ ਮੁਕੰਮਲ ਹੋ ਗਿਆ ਹੈ ਤਾਂ ਇਸ ਪੁਸਤਕ ਰੂਪੀ ਦਸਤਾਵੇਜ ਨੂੰ ਸਰਕਾਰ ਪਾਸ ਲੈਜਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ 235 ਨਾਵਾਂ ਦੀ ਖੋਜ ਕੀਤੀ ਗਈ ਹੈ ਤੇ ਇਸ ਖੋਜ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੱਜ ਦੇ ਰਾਜਨੀਤਕ ਹਾਲਾਤਾਂ ਵਿਚ ਸੱਚ ਲਿਖਣਾ ਵੱਡੀ ਦਲੇਰੀ ਹੈ, ਜਿਸ ਲਈ ਕਿਤਾਬ ਦੇ ਦੋਵੇਂ ਲੇਖਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਹ ਵਿਸ਼ਾ ਪੰਜਾਬੀਆਂ ਲਈ ਅਤਿ ਅਹਿਮ ਸੀ, ਜਿਸ ਨੂੰ ਸੰਜੀਦਗੀ ਨਾਲ ਲੈਂਦਿਆਂ ਇਸ 'ਤੇ ਕਾਰਜ ਨੂੰ ਆਰੰਭਿਆ ਗਿਆ ਸੀ, ਜੋ ਸਫਲ ਹੋਇਆ ਹੈ।

ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਪੁਸਕਤ ਦੇ ਲਿਖਾਰੀਆਂ ਸ. ਜਗਤਾਰ ਸਿੰਘ ਤੇ ਸ. ਗੁਰਦਰਸ਼ਨ ਸਿੰਘ ਬਾਹੀਆ ਨੇ ਪੁਸਤਕ ਦੇ ਵੱਖ-ਵੱਖ ਪੱਖਾਂ ਬਾਰੇ ਵੇਰਵੇ ਸਾਂਝੇ ਕੀਤੇ ਅਤੇ ਸ਼੍ਰੋਮਣੀ ਕਮੇਟੀ ਦਾ ਇਸ ਅਹਿਮ ਕਾਰਜ ਵਿਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪੁਸਤਕ ਦੇ ਲੇਖਕਾਂ ਅਤੇ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਸ. ਬਾਵਾ ਸਿੰਘ ਗੁਮਾਨਪੁਰਾ, ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਚਰਨਜੀਤ ਸਿੰਘ ਕਾਲੇਵਾਲ, ਬੀਬੀ ਕੁਲਦੀਪ ਸਿੰਘ ਟੌਹੜਾ, ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ. ਗੁਰਦੇਵ ਸਿੰਘ ਬਰਾੜ, ਜਨਰਲ ਸਕੱਤਰ ਕਰਨਲ ਜਸਮੇਰ ਸਿੰਘ ਬਾਲਾ, ਸਾਬਕਾ ਮੰਤਰੀ ਸ. ਤ੍ਰਿਪਤਰਜਿੰਦਰ ਸਿੰਘ ਬਾਜਵਾ, ਬੀਬੀ ਗੁਰਦਰਸ਼ਨ ਕੌਰ, ਡਾ. ਪ੍ਰਿਤਪਾਲ ਸਿੰਘ ਵੀਸੀ, ਸਕੱਤਰ ਵਿਦਿਆ ਸ. ਸੁਖਮਿੰਦਰ ਸਿੰਘ, ਵਧੀਕ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਮੀਤ ਸਕੱਤਰ ਸ. ਲਖਵੀਰ ਸਿੰਘ, ਮੈਨੇਜਰ ਸ. ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ. ਤਲਵਿੰਦਰ ਸਿੰਘ ਬੁੱਟਰ, ਡਾ. ਗੁਰਤੇਜ ਸਿੰਘ, ਡਾ. ਰਮਨਦੀਪ ਕੌਰ, ਡਾ. ਕਰਮਬੀਰ ਸਿੰਘ ਆਦਿ ਹਾਜ਼ਰ ਸਨ।

ਪੁਸਤਕ ਬਾਰੇ ਵਧੇਰੀ ਜਾਣਕਾਰੀ

ਇਹ ਪੁਸਤਕ ਆਜ਼ਾਦੀ ਸੰਗਰਾਮ ਦੇ ਪ੍ਰਚਲਿਤ ਬਿਰਤਾਂਤ ਦਾ ਮੁਕਾਬਲਾ ਕਰਦੀ ਹੈ ਅਤੇ ਕਾਲਾਪਾਣੀ (ਸੈਲੂਲਰ ਜੇਲ੍ਹ) ਵਿਖੇ ਸਜ਼ਾ ਭੁਗਤਣ ਵਾਲੇ ਪੰਜਾਬੀ ਆਜ਼ਾਦੀ ਘੁਲਾਟੀਆਂ ਦੀ ਪਹਿਲੀ ਵਿਆਪਕ ਸੂਚੀ ਨੂੰ ਦਰਜ ਕਰਨ ਦੇ ਨਾਲ-ਨਾਲ ਪੰਜਾਬੀਆਂ ਦੀ ਭੂਮਿਕਾ ਨੂੰ ਮਾਨਤਾ ਦੇਣ ਦੀ ਮੰਗ ਕਰਦੀ ਹੈ। ਅੰਡੇਮਾਨ ਵਿੱਚ ਬੰਦ ਇਨ੍ਹਾਂ ਪੰਜਾਬੀਆਂ ਨੇ ਭਾਰੀ ਤਸ਼ੱਦਦ ਝੱਲਿਆ, ਜੋ Living Hell ਵਜੋਂ ਜਾਣਿਆ ਜਾਂਦਾ ਹੈ।

ਸੈਲੂਲਰ ਜੇਲ੍ਹ ਵਿੱਚ ਬੰਦ ਪੰਜਾਬੀ ਰਾਜਸੀ ਕੈਦੀਆਂ ਦੀ ਗਿਣਤੀ ਇਕ ਸਮੇਂ ਸਭ ਤੋਂ ਵੱਧ ਸੀ ਅਤੇ ਗ਼ਦਰ ਪਾਰਟੀ ਨਾਲ ਜੁੜੇ ਇਨ੍ਹਾਂ ਬਾਬਿਆਂ ਨੇ ਜ਼ੋਰਦਾਰ ਸੰਘਰਸ਼ ਕਰਕੇ ਇਸ ਜੇਲ੍ਹ ਵਿੱਚੋਂ ਸਖ਼ਤ ਮੁਸ਼ੱਕਤਾਂ ਅਤੇ ਤਕਲੀਫ਼ਦੇਹ ਸਜ਼ਾਵਾਂ ਖਤਮ ਕਰਵਾਈਆਂ, ਜਿਨ੍ਹਾਂ ਲਈ ਇਹ ਜੇਲ੍ਹ ਬਹੁਤ ਬਦਨਾਮ ਸੀ। ਬਾਬਾ ਚਤਰ ਸਿੰਘ ਤਿੰਨ ਸਾਲ ਤੋਂ ਵੱਧ ਸਮੇਂ ਤੱਕ ਆਪਣੀ ਜੇਲ੍ਹ ਕੋਠੜੀ ਵਿੱਚ ਪਿੰਜਰੇ ਵਿੱਚ ਬੰਦ ਰੱਖੇ ਗਏ ਅਤੇ ਇਸ ਜੇਲ੍ਹ ਦੇ ਸੰਘਰਸ਼ ਵਿੱਚ ਕਈ ਆਜ਼ਾਦੀ ਘੁਲਾਟੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ।

ਸੰਨ 1857 ਦੇ ਸਿਪਾਹੀ ਵਿਦਰੋਹ ਨੂੰ ਆਜ਼ਾਦੀ ਦੀ ਪਹਿਲੀ ਜੰਗ ਮੰਨਿਆ ਜਾ ਰਿਹਾ ਹੈ, ਹਾਲਾਂਕਿ, ਇਤਿਹਾਸਕ ਤੱਥ ਇਹ ਹੈ ਕਿ ਜਦੋਂ ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਸਿੱਖ ਸਾਮਰਾਜ ਨੂੰ ਅੰਗ੍ਰੇਜ਼ ਰਾਜ ਵਿੱਚ ਮਿਲਾਇਆ ਗਿਆ ਸੀ, ਤਾਂ ਭਾਈ ਮਹਾਰਾਜ ਸਿੰਘ 1849 ਵਿੱਚ ਬਸਤੀਵਾਦੀ ਅੰਗ੍ਰੇਜ਼ ਹੁਕਮਰਾਨਾਂ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਵਾਲਾ ਪਹਿਲਾ ਯੋਧਾ ਸੀ। ਸੰਨ 1940 ਤੱਕ ਸਮੇਂ-ਸਮੇਂ `ਤੇ ਕਈ ਪੰਜਾਬੀ ਫੌਜੀਆਂ ਨੇ ਅੰਗ੍ਰੇਜ਼ ਰਾਜ ਵਿਰੁੱਧ ਬਗਾਵਤ ਕੀਤੀ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਫਾਂਸੀ ਦਿੱਤੀ ਗਈ।

SGPC

ਪੁਸਤਕ ਮੰਗ ਕਰਦੀ ਹੈ ਕਿ ਉਨ੍ਹਾਂ ਪੰਜਾਬੀ ਫ਼ੌਜੀਆਂ ਨੂੰ ਕੌਮੀ ਆਜ਼ਾਦੀ ਘੁਲਾਟੀਆਂ ਵਜੋਂ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਆਜ਼ਾਦੀ ਲਈ ਉਨ੍ਹਾਂ ਦੇ ਬਹਾਦਰੀ ਭਰੇ ਸੰਘਰਸ਼ ਨੂੰ ਉਨ੍ਹਾਂ ਦੀਆਂ ਰੈਜੀਮੈਂਟਾਂ ਦੇ ਇਤਿਹਾਸ ਵਿੱਚ ਦਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਤੋਂ ਨਵੇਂ ਸੈਨਿਕ ਪ੍ਰੇਰਣਾ ਲੈ ਸਕਣ। ਪੁਸਤਕ ਵਿੱਚ ਸਵਾਲ ਖੜਾ ਕੀਤਾ ਗਿਆ ਹੈ ਕਿ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਅਣਗੌਲਿਆ ਕਰਕੇ ਇਕ ਤਰ੍ਹਾਂ ਨਾਲ ਅੰਗ੍ਰੇਜ਼ ਰਾਜ ਦੀ ਰੱਖਿਆ ਲਈ ਵਫ਼ਾਦਾਰੀ ਦੇ ਪ੍ਰਤੀਕ ਸਰਵਉੱਚ ਬਹਾਦਰੀ ਪੁਰਸਕਾਰ, ਵਿਕਟੋਰੀਆ ਕਰਾਸ, ਨੂੰ ਵਡਿਆਇਆ ਜਾ ਰਿਹਾ ਹੈ।

ਕਾਂਗਰਸ ਪਾਰਟੀ ਤੋਂ ਕਈ ਸਾਲ ਪਹਿਲਾਂ 1913 ਵਿੱਚ ਗ਼ਦਰ ਪਾਰਟੀ ਨੇ ਪੂਰਨ ਆਜ਼ਾਦੀ ਦਾ ਨਾਅਰਾ ਦਿੱਤਾ ਸੀ। ਭਾਰਤ ਦੀ ਧਰਤੀ `ਤੇ ਗ਼ਦਰ ਪਾਰਟੀ ਦਾ ਝੰਡਾ ਹੀ ਸਭ ਤੋਂ ਪਹਿਲਾਂ ਲਹਿਰਾਇਆ ਗਿਆ। ਗ਼ਦਰ ਪਾਰਟੀ ਦੇ ਸੈਂਕੜੇ ਕਾਰਕੁਨ ਬਗਾਵਤ ਨੂੰ ਜਥੇਬੰਦ ਕਰਨ ਲਈ ਵਿਦੇਸ਼ਾਂ ਤੋਂ ਪੰਜਾਬ ਪਰਤ ਆਏ ਸਨ। ਗ਼ਦਰ ਪਾਰਟੀ ਦੇ ਕਾਰਕੁਨਾਂ ਨੇ ਹੀ ਅੰਡੇਮਾਨ ਦੀ ਬਦਨਾਮ ਸੈਲੂਲਰ ਜੇਲ੍ਹ ਦੇ ਬਿਰਤਾਂਤ ਨੂੰ ਬਦਲਿਆ ਸੀ। ਪੂਰਨ ਆਜ਼ਾਦੀ ਦਾ ਨਾਅਰਾ ਬੁਲੰਦ ਕਰਨ ਦਾ ਸਿਹਰਾ ਕਾਂਗਰਸ ਦੀ ਬਜਾਏ ਗ਼ਦਰ ਪਾਰਟੀ ਨੂੰ ਜਾਣਾ ਚਾਹੀਦਾ ਹੈ। ਸੈਲੂਲਰ ਜੇਲ੍ਹ ਦਾ ਬਿਰਤਾਂਤ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।

ਹਰ ਸ਼ਾਮ ਨੂੰ ਜੇਲ੍ਹ ਦੇ ਵਿਹੜੇ ਵਿੱਚ ਹੋਣ ਵਾਲੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿੱਚ ਵੀ ਸਾਰਾ ਜ਼ੋਰ ਹਿੰਦੂਤਵੀ ਵਿਚਾਰਧਾਰਕ ਵੀ.ਡੀ. ਸਾਵਰਕਰ ਨੂੰ ਵਡਿਆਉਣ ਉੱਤੇ ਦਿੱਤਾ ਜਾਂਦਾ ਹੈ। ਇਸ ਤੱਥ ਦੇ ਬਾਵਜੂਦ ਕਿ ਸਵਰਕਰ ਨੇ ਬਸਤੀਵਾਦੀ ਅੰਗ੍ਰੇਜ਼ ਹੁਕਮਰਾਨਾਂ ਨੂੰ ਇਸ ਜੇਲ੍ਹ ਵਿੱਚੋਂ ਕਈ ਮੁਆਫ਼ੀ ਪੱਤਰ ਲਿਖੇ ਸਨ, ਉਸ ਦੀ ਇਕੱਲੀ ਕੋਠੜੀ ਹੈ, ਜਿਸ ਦੀ ਨਿਸ਼ਾਨਦੇਹੀ ਕਰਕੇ ਸੰਭਾਲਿਆ ਗਿਆ ਹੈ। ਮਸਲਾ ਸਾਵਰਕਰ ਦਾ ਨਹੀਂ, ਸਗੋਂ ਪੰਜਾਬੀ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਨੂੰ ਮਾਨਤਾ ਨਾ ਮਿਲਣ ਦਾ ਹੈ।
ਮਾਸਟਰ ਚਤਰ ਸਿੰਘ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਆਪਣੀ ਕੋਠੜੀ ਵਿੱਚ ਪਿੰਜਰੇ ਵਿੱਚ ਰੱਖਿਆ ਜਾਣਾ ਇਸ ਜੇਲ੍ਹ ਦੇ ਇਤਿਹਾਸ ਵਿੱਚ ਬੇਮਿਸਾਲ ਹੈ। ਜੇਕਰ ਉਹ ਬਲਾਕ ਮੌਜੂਦ ਹੈ ਤਾਂ ਉਸ ਸੈੱਲ ਨੂੰ ਨਿਸ਼ਾਨਬੱਧ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਮਾਸਟਰ ਚਤਰ ਸਿੰਘ ਨੂੰ ਕੈਦ ਕੀਤਾ ਗਿਆ ਸੀ। ਸੈਲੂਲਰ ਜੇਲ੍ਹ ਵਿੱਚ ਗ਼ਦਰੀਆਂ ਦੇ ਸੰਘਰਸ਼ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ।

ਜਾਪਾਨੀ ਕਬਜ਼ੇ ਦੌਰਾਨ ਹੋਏ ਅੱਤਿਆਚਾਰਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਨ੍ਹਾਂ ਟਾਪੂਆਂ ਦਾ ਪ੍ਰਸ਼ਾਸਨ ਦਸੰਬਰ 1943 ਤੋਂ ਬਾਅਦ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਆਜ਼ਾਦ ਹਿੰਦ ਸਰਕਾਰ ਕੋਲ ਸੀ, ਹਾਲਾਂਕਿ ਰਸਮੀ ਤੌਰ `ਤੇ ਕੁਝ ਦਿਨਾਂ ਬਾਅਦ ਪ੍ਰਸ਼ਾਸਨ ਆਇਆ। ਡਾ. ਦੀਵਾਨ ਸਿੰਘ ਕਾਲੇਪਾਣੀ ਨੇ 30 ਦਸੰਬਰ ਨੂੰ ਨੇਤਾ ਜੀ ਦੁਆਰਾ ਪੋਰਟ ਬਲੇਅਰ ਵਿਖੇ ਤਿਰੰਗਾ ਲਹਿਰਾਉਣ ਤੋਂ ਬਾਅਦ, 14 ਜਨਵਰੀ, 1944 ਨੂੰ ਸ਼ਹੀਦੀ ਪ੍ਰਾਪਤ ਕੀਤੀ। ਅੰਡੇਮਾਨ ਅਤੇ ਨਿਕੋਬਾਰ ਨੂੰ ਜਾਪਾਨੀਆਂ ਦੇ ਕਬਜ਼ੇ ਤੋਂ ਬਾਅਦ ਭਾਰਤ ਦਾ ਪਹਿਲਾ ਆਜ਼ਾਦ ਖੇਤਰ ਐਲਾਨੇ ਜਾਣ ਤੋਂ ਬਾਅਦ ਉਹ ਪਹਿਲੇ ਸ਼ਹੀਦ ਸਨ।

ਜਿੱਥੋਂ ਤੱਕ ਸੈਲੂਲਰ ਜੇਲ੍ਹ ਦੇ ਸੰਦਰਭ ਵਿੱਚ ਅਜ਼ਾਦੀ ਸੰਗਰਾਮ ਵਿੱਚ ਪੰਜਾਬ ਦੀ ਭੂਮਿਕਾ ਦਾ ਸਬੰਧ ਹੈ, ਉਸ ਦੌਰ ਦੇ ਇਤਿਹਾਸ ਨੂੰ ਮੁੜ ਲਿਖਣਾ ਚਾਹੀਦਾ ਹੈ ਕਿਉਂਕਿ ਪੰਜਾਬੀਆਂ ਦਾ ਯੋਗਦਾਨ ਕੋਈ ਮਿੱਥ ਨਹੀਂ ਹੈ, ਸਗੋਂ ਠੋਸ ਤੱਥਾਂ `ਤੇ ਅਧਾਰਤ ਹੈ। ਪੰਜਾਬ ਦੀ ਇਸ ਸ਼ਾਨਦਾਰ ਭੂਮਿਕਾ ਨੂੰ ਕੌਮੀ ਪੱਧਰ `ਤੇ ਮਾਨਤਾ ਮਿਲਣੀ ਚਾਹੀਦੀ ਹੈ।

ਘੱਟੋ-ਘੱਟ ਇਕ ਟਾਪੂ ਦਾ ਨਾਂ ਡਾ: ਦੀਵਾਨ ਸਿੰਘ ਕਾਲੇਪਾਣੀ ਦੇ ਨਾਂ `ਤੇ ਰੱਖਿਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਸੈਲੂਲਰ ਜੇਲ੍ਹ ਵਿੱਚ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਦੇ ਨਾਂ 'ਤੇ ਕੁਝ ਸੜਕਾਂ ਦਾ ਨਾਂ ਹੋਣਾ ਜ਼ਰੂਰੀ ਹੈ। ਬਾਬਾ ਸੋਹਣ ਸਿੰਘ ਭਕਨਾ ਗ਼ਦਰ ਪਾਰਟੀ ਦੇ ਪ੍ਰਧਾਨ ਸਨ। ਪੋਰਟ ਬਲੇਅਰ ਦੀ ਇੱਕ ਸੜਕ ਦਾ ਨਾਮ ਭਕਨਾ ਮਾਰਗ ਹੋਣਾ ਚਾਹੀਦਾ ਹੈ। ਬਿਰਤਾਂਤ ਨੂੰ ਸੰਤੁਲਿਤ ਕਰਨ ਲਈ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੀ ਸਕ੍ਰਿਪਟ ਨੂੰ ਦੁਬਾਰਾ ਲਿਖਿਆ ਜਾਣਾ ਚਾਹੀਦਾ ਹੈ।
ਬਸਤੀਵਾਦੀ ਰਾਜ ਦੌਰਾਨ ਪੰਜਾਬ ਦੇ ਇਸ ਸ਼ਾਨਦਾਰ ਅਧਿਆਏ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਪੰਜਾਬੀਆਂ ਦੇ ਇਸ ਬਹਾਦਰੀ ਭਰੇ ਸੰਘਰਸ਼ ਦੇ ਇਤਿਹਾਸ ਨੂੰ ਪਾਠ-ਪੁਸਤਕਾਂ ਵਿਚ ਵੱਖ-ਵੱਖ ਪੱਧਰਾਂ `ਤੇ ਸ਼ਾਮਲ ਕਰਨਾ ਜ਼ਰੂਰੀ ਹੈ।

The post ਅੰਡੇਮਾਨ ਦੀ ਸੈਲੂਲਰ ਜੇਲ੍ਹ 'ਚ ਪੰਜਾਬੀਆਂ ਦੀ ਕੁਰਬਾਨੀ ਨੂੰ ਬਣਦਾ ਸਥਾਨ ਦਿਵਾਉਣ ਲਈ ਭਾਰਤ ਸਰਕਾਰ ਕੋਲ ਕੀਤੀ ਜਾਵੇਗੀ ਪਹੁੰਚ: ਹਰਜਿੰਦਰ ਸਿੰਘ ਧਾਮੀ appeared first on TheUnmute.com - Punjabi News.

Tags:
  • andaman
  • andamans-cellular-jail
  • breaking-news
  • cellular-jail
  • government-of-india
  • harjinder-singh-dhami
  • latest-news
  • news
  • punjab-news
  • sgpc
  • sikh

ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸੇ ਪੰਜਾਬੀ ਨੂੰ ਡਿਪੋਰਟ ਨਹੀਂ ਹੋਣ ਦੇਵੇਗੀ: ਕੁਲਦੀਪ ਸਿੰਘ ਧਾਲੀਵਾਲ

Saturday 10 June 2023 12:42 PM UTC+00 | Tags: canada canada-government canadian-prime-minister-justin-trudeau cm-bhagwant-mann kuldeep-singh-dhaliwal news punjabi-deport punjabi-youth punjabi-youth-in-canada s-jaishanakr the-unmute-breaking-news

ਚੰਗੀਗੜ੍ਹ, 10 ਜੂਨ 2023: ਪਿਛਲੇ ਕਈ ਦਿਨਾਂ ਤੋਂ ਕੈਨੇਡਾ (Canada) ਵਿਚੋਂ ਜਬਰੀ ਵਤਨ ਵਾਪਸੀ ਦੀ ਮਾਰ ਝੱਲ ਰਹੇ ਪੰਜਾਬੀ ਨੌਜਵਾਨਾਂ ਲਈ ਇਕ ਖੁਸ਼ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਖਬਰ ਆਈ ਹੈ ਕਿ ਇਕ ਪੰਜਾਬੀ ਵਿਦਿਆਰਥੀ ਲਵਪ੍ਰੀਤ ਸਿੰਘ ਦੀ ਵਤਨ ਵਾਪਸੀ 'ਤੇ ਕੈਨੇਡਾ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਇਸ ਬਾਬਤ ਆਪਣਾ ਪ੍ਰਤੀਕਰਮ ਦਿੰਦਿਆਂ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਈ ਦਿਨਾਂ ਤੋਂ ਇਸ ਮਾਮਲੇ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਇਨ੍ਹਾਂ 700 ਵਿਦਿਆਰਥੀਆਂ ਦੇ ਹਿੱਤਾਂ ਲਈ ਪੰਜਾਬ ਸਰਕਾਰ ਜੋ ਵੀ ਕੋਸ਼ਿਸ਼ ਅਤੇ ਯਤਨ ਕਰ ਸਕਦੀ ਹੈ, ਉਹ ਕੀਤੇ ਜਾਣ। ਇਨ੍ਹਾਂ ਵਿਦਿਆਰਥੀਆਂ ਵਿਚੋਂ ਜ਼ਿਆਦਾ ਪੰਜਾਬੀ ਹਨ ਅਤੇ ਮੁੱਖ ਮੰਤਰੀ ਵੱਲੋਂ ਮਿਲੇ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਜਿੱਥੇ ਵਿਦਿਆਰਥੀਆਂ ਨਾਲ ਵੀਡਿਓ ਕਾਨਫਰੰਸਿੰਗ ਜ਼ਰੀਏ ਗੱਲ ਕੀਤੀ ਸੀ ਉੱਥੇ ਹੀ ਪ੍ਰਭਾਵਿਤ ਵਿਦਿਆਰਥੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਸੀ।

ਧਾਲੀਵਾਲ ਨੇ ਕਿਹਾ ਕਿ ਮੈਂ ਬੀਤੇ ਦਿਨੀਂ ਹੀ ਭਾਰਤ ਦੇ ਹਾਈ ਕਮਿਸ਼ਨਰ (ਓਟਾਵਾ, ਓਂਟਾਰਿਓ) ਸੰਜੇ ਕੁਮਾਰ ਵਰਮਾ ਅਤੇ ਕੈਨੇਡਾ ਦੇ ਹਾਈ ਕਮਿਸ਼ਨਰ (ਦੱਖਣੀ ਪੱਛਮੀ, ਦਿੱਲੀ) ਕੈਮਰਨ ਮੈਕੇ ਨੂੰ ਪੱਤਰ ਲਿਖ ਕੇ ਕੈਨੇਡਾ ਤੋਂ ਜਬਰੀ ਵਾਪਸੀ ਦਾ ਸਾਹਮਣਾ ਕਰ ਰਹੇ ਇਨ੍ਹਾਂ ਵਿਦਿਆਰਥੀਆਂ ਦੇ ਮਸਲੇ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਹਾਲੇ ਤਾਂ ਸਿਰਫ ਇਕ ਨੌਜਵਾਨ ਨੂੰ ਰਾਹਤ ਮਿਲੀ ਹੈ ਅਤੇ ਜਦੋਂ ਤੱਕ ਸਾਰੇ ਵਿਦਿਆਰਥੀਆਂ ਦਾ ਮਸਲਾ ਹੱਲ ਨਹੀਂ ਹੋ ਜਾਂਦਾ ਉਹ ਹਰ ਤਰ੍ਹਾਂ ਦੇ ਯਤਨ ਕਰਦੇ ਰਹਿਣਗੇ।

ਉਨ੍ਹਾਂ ਕੈਨੇਡਾ (Canada) ਦੇ ਪੰਜਾਬੀ ਮੂਲ ਦੇ ਸਾਰੇ ਐਮ.ਪੀਜ਼ ਦਾ ਵੀ ਧੰਨਵਾਦ ਕੀਤਾ ਹੈ ਜਿਹੜੇ ਇਨ੍ਹਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਅੱਗੇ ਆਏ ਹਨ। ਧਾਲੀਵਾਲ ਨੇ ਕਿਹਾ ਕਿ ਮੈਂ ਪੰਜਾਬੀ ਮੂਲ ਦੇ ਸਾਰੇ ਕੈਨੇਡੀਅਨ ਐਮ.ਪੀਜ਼ ਨੂੰ ਵੀ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਹ ਪਹਿਲਕਦਮੀ ਕਰਨ। ਧਾਲੀਵਾਲ ਨੇ ਉਮੀਦ ਜਤਾਈ ਕਿ ਬਾਕੀ ਵਿਦਿਆਰਥੀਆਂ ਦਾ ਮਸਲਾ ਵੀ ਜਲਦ ਹੀ ਹੱਲ ਹੋ ਜਾਵੇਗਾ।

The post ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸੇ ਪੰਜਾਬੀ ਨੂੰ ਡਿਪੋਰਟ ਨਹੀਂ ਹੋਣ ਦੇਵੇਗੀ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • canada
  • canada-government
  • canadian-prime-minister-justin-trudeau
  • cm-bhagwant-mann
  • kuldeep-singh-dhaliwal
  • news
  • punjabi-deport
  • punjabi-youth
  • punjabi-youth-in-canada
  • s-jaishanakr
  • the-unmute-breaking-news

ਭਾਰਤੀ ਜਲ ਸੈਨਾ ਦਾ ਅਰਬ ਸਾਗਰ 'ਚ ਸਭ ਤੋਂ ਵੱਡਾ ਅਭਿਆਸ, ਸਮੁੰਦਰ 'ਚ ਇਕੱਠੇ ਉਤਰੇ INS ਵਿਕਰਮਾਦਿਤਿਆ ਤੇ ਵਿਕਰਾਂਤ

Saturday 10 June 2023 12:56 PM UTC+00 | Tags: arabian-sea breaking-news indian-army indian-navy indian-navy-largest-exercise indian-ocean ins-vikramaditya ins-vikrant news

ਚੰਗੀਗੜ੍ਹ, 10 ਜੂਨ 2023: ਹਿੰਦ ਮਹਾਸਾਗਰ ‘ਚ ਚੀਨ ਦੇ ਵਧਦੇ ਦਖਲ ਦਾ ਮੁਕਾਬਲਾ ਕਰਨ ਲਈ ਭਾਰਤੀ ਜਲ ਸੈਨਾ (Indian Navy) ਨੇ ਸ਼ਨੀਵਾਰ ਨੂੰ ਅਰਬ ਸਾਗਰ ‘ਚ ਸਭ ਤੋਂ ਵੱਡਾ ਅਭਿਆਸ ਕੀਤਾ ਹੈ । ਪਹਿਲੀ ਵਾਰ ਜਲ ਸੈਨਾ ਨੇ ਆਪਣੇ ਦੋਵੇਂ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਕਰਮਾਦਿਤਿਆ ਅਤੇ ਆਈਐਨਐਸ ਵਿਕਰਾਂਤ ਨੂੰ ਸਮੁੰਦਰ ਵਿੱਚ ਇਕੱਠੇ ਉਤਾਰਿਆ ਹੈ | ਇਨ੍ਹਾਂ ਜਹਾਜ਼ਾਂ ਤੋਂ ਮਿਗ-29 ਕੇ ਸਮੇਤ 35 ਲੜਾਕੂ ਜਹਾਜ਼ਾਂ ਨੇ ਵੀ ਉਡਾਨ ਭਰੀ | ਇਸ ਦੇ ਨਾਲ ਹੀ ਸਮੁੰਦਰ ਦੇ ਅੰਦਰ ਆਪਣੀ ਤਾਕਤ ਦਿਖਾਉਣ ਲਈ ਭਾਰਤੀ ਜਲ ਸੈਨਾ ਨੇ ਪਣਡੁੱਬੀ ਦਾ ਵੀ ਪ੍ਰੀਖਣ ਕੀਤਾ।

Image

ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਜਲ ਸੈਨਾ (Indian Navy) ਦਾ ਇਹ ਸਭ ਤੋਂ ਵੱਡਾ ਅਭਿਆਸ ਹੈ। ਮਿਗ ਤੋਂ ਇਲਾਵਾ ਭਾਰਤੀ ਫੌਜ ਦੇ ਹੈਲੀਕਾਪਟਰ MH60R, ਕਾਮੋਵ, ਸੀ-ਕਿੰਗ, ਚੇਤਕ ਅਤੇ ALH ਨੇ ਵੀ ਉਡਾਣ ਭਰੀ। ਇਸ ਤੋਂ ਇਲਾਵਾ ਰਾਤ ਨੂੰ ਵੀ ਲੜਾਕੂ ਜਹਾਜ਼ਾਂ ਨੇ ਏਅਰਕ੍ਰਾਫਟ ਕੈਰੀਅਰ ਤੋਂ ਉਡਾਣ ਭਰੀ। ਭਾਰਤੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਭਾਰਤੀ ਜਲ ਸੈਨਾ ਨੇ ਇਹ ਅਭਿਆਸ ਆਪਣੇ ਰਾਸ਼ਟਰੀ ਹਿੱਤਾਂ ਦੀ ਸੁਰੱਖਿਆ, ਖੇਤਰੀ ਸਥਿਰਤਾ ਅਤੇ ਸਮੁੰਦਰੀ ਸਰਹੱਦ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਹੈ।

ਆਈਐਨਐਸ ਵਿਕਰਾਂਤ ਜੋ 31 ਜਨਵਰੀ 1997 ਨੂੰ ਜਲ ਸੈਨਾ ਤੋਂ ਸੇਵਾਮੁਕਤ ਹੋਇਆ ਸੀ, ਉਸਨੂੰ ਨੂੰ 25 ਸਾਲਾਂ ਬਾਅਦ ਜਲ ਸੈਨਾ ਵਿੱਚ ਦੁਬਾਰਾ ਸ਼ਾਮਲ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਸਤੰਬਰ 2022 ਨੂੰ ਦੇਸ਼ ਵਿੱਚ ਬਣੇ ਇਸ ਸਭ ਤੋਂ ਵੱਡੇ ਜੰਗੀ ਬੇੜੇ ਨੂੰ ਜਲ ਸੈਨਾ ਨੂੰ ਸਮਰਪਿਤ ਕੀਤਾ ਸੀ | ਜਿਕਰਯੋਗ ਹੈ ਕਿ 1971 ਦੀ ਜੰਗ ਵਿੱਚ ਆਈਐਨਐਸ ਵਿਕਰਾਂਤ ਨੇ ਆਪਣੇ ਸੀਹਾਕ ਲੜਾਕੂ ਜਹਾਜ਼ਾਂ ਨਾਲ ਬੰਗਲਾਦੇਸ਼ ਵਿੱਚ ਚਟਗਾਉਂ, ਕਾਕਸ ਬਾਜ਼ਾਰ ਅਤੇ ਖੁੱਲਨਾ ਵਿੱਚ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ।

The post ਭਾਰਤੀ ਜਲ ਸੈਨਾ ਦਾ ਅਰਬ ਸਾਗਰ ‘ਚ ਸਭ ਤੋਂ ਵੱਡਾ ਅਭਿਆਸ, ਸਮੁੰਦਰ ‘ਚ ਇਕੱਠੇ ਉਤਰੇ INS ਵਿਕਰਮਾਦਿਤਿਆ ਤੇ ਵਿਕਰਾਂਤ appeared first on TheUnmute.com - Punjabi News.

Tags:
  • arabian-sea
  • breaking-news
  • indian-army
  • indian-navy
  • indian-navy-largest-exercise
  • indian-ocean
  • ins-vikramaditya
  • ins-vikrant
  • news

Odisha Train Accident: ਸੀਬੀਆਈ ਨੇ ਬਹਿਨਗਾ ਰੇਲਵੇ ਸਟੇਸ਼ਨ ਨੂੰ ਕੀਤਾ ਸੀਲ, ਕੁਝ ਜ਼ਰੂਰੀ ਦਸਤਾਵੇਜ਼ ਵੀ ਜ਼ਬਤ

Saturday 10 June 2023 01:09 PM UTC+00 | Tags: bahanaga-railway-station balasore breaking-news cbi india indian-railway-news latest-news news odisha-train-accident the-unmute-breaking-news the-unmute-news train-accident

ਚੰਡੀਗੜ੍ਹ, 10 ਜੂਨ 2023: ਉੜੀਸਾ ਦੇ ਬਾਲਾਸੋਰ ਵਿਚ ਹੋਏ ਦਰਦਨਾਕ ਰੇਲ ਹਾਦਸੇ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ | ਜਾਂਚ ਏਜੰਸੀ ਸੀਬੀਆਈ ਨੇ ਬਹਿਨਗਾ ਰੇਲਵੇ ਸਟੇਸ਼ਨ (Bahanaga Railway station) ਨੂੰ ਸੀਲ ਕਰ ਦਿੱਤਾ ਹੈ। ਅਗਲੇ ਹੁਕਮਾਂ ਤੱਕ ਇਸ ਸਟੇਸ਼ਨ ‘ਤੇ ਕੋਈ ਯਾਤਰੀ ਰੇਲ ਗੱਡੀ ਜਾਂ ਮਾਲ ਗੱਡੀ ਨਹੀਂ ਰੁਕੇਗੀ। ਇੱਥੋਂ ਰੋਜ਼ਾਨਾ ਕਰੀਬ 170 ਟਰੇਨਾਂ ਲੰਘਦੀਆਂ ਹਨ। ਹਾਦਸੇ ਤੋਂ ਬਾਅਦ 7 ਟਰੇਨਾਂ ਰੁਕੀਆਂ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਰੇਲਵੇ ਅਧਿਕਾਰੀ ਆਦਿਤਿਆ ਕੁਮਾਰ ਚੌਧਰੀ ਦੇ ਹਵਾਲੇ ਨਾਲ ਦਿੱਤੀ ਹੈ।

ਰੇਲਵੇ ਅਧਿਕਾਰੀ ਚੌਧਰੀ ਨੇ ਦੱਸਿਆ ਕਿ ਜਾਂਚ ਦੌਰਾਨ ਸੀਬੀਆਈ ਨੇ ਸਟੇਸ਼ਨ ਵਿੱਚ ਮੌਜੂਦ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਲਾਗ ਬੁੱਕ, ਰੀਲੇਅ ਪੈਨਲ ਅਤੇ ਇਲੈਕਟ੍ਰਾਨਿਕ ਉਪਕਰਨ ਜ਼ਬਤ ਕੀਤੇ ਗਏ ਹਨ।ਜਿਕਰਯੋਗ ਹੈ ਕਿ 2 ਜੂਨ ਨੂੰ ਉੜੀਸਾ ਦੇ ਬਾਲਾਸੋਰ ਵਿੱਚ ਦੋ ਸੁਪਰਫਾਸਟ ਐਕਸਪ੍ਰੈਸ ਅਤੇ ਇੱਕ ਮਾਲ ਗੱਡੀ ਦੀ ਟੱਕਰ ਹੋ ਗਈ ਸੀ, ਜਿਸ ਵਿੱਚ 288 ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ‘ਚ 1208 ਯਾਤਰੀ ਜ਼ਖਮੀ ਹੋਏ ਹਨ।

ਰੇਲਵੇ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਦੀ ਦੋ ਮੈਂਬਰੀ ਟੀਮ ਸ਼ੁੱਕਰਵਾਰ ਨੂੰ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਸੀ। ਏਜੰਸੀ ਨੇ ਇੱਥੇ ਕਈ ਥਾਵਾਂ ਤੋਂ ਕੁਝ ਅਹਿਮ ਸਬੂਤ ਇਕੱਠੇ ਕੀਤੇ ਗਏ । ਇਸ ਤੋਂ ਬਾਅਦ ਲਗਭਗ 2 ਘੰਟੇ ਤੱਕ ਪੈਨਲ ਅਤੇ ਰੀਲੇਅ ਰੂਮ ਦੀ ਜਾਂਚ ਕੀਤੀ। ਟੀਮ ਨੇ ਕਮਰੇ ਅਤੇ ਡਾਟਾ ਲਾਕਰ ਦੋਵਾਂ ਨੂੰ ਸੀਲ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਹਾਦਸੇ ਨਾਲ ਜੁੜੇ ਕੁਝ ਅਹਿਮ ਸਬੂਤ ਮਿਲ ਸਕਦੇ ਹਨ।

The post Odisha Train Accident: ਸੀਬੀਆਈ ਨੇ ਬਹਿਨਗਾ ਰੇਲਵੇ ਸਟੇਸ਼ਨ ਨੂੰ ਕੀਤਾ ਸੀਲ, ਕੁਝ ਜ਼ਰੂਰੀ ਦਸਤਾਵੇਜ਼ ਵੀ ਜ਼ਬਤ appeared first on TheUnmute.com - Punjabi News.

Tags:
  • bahanaga-railway-station
  • balasore
  • breaking-news
  • cbi
  • india
  • indian-railway-news
  • latest-news
  • news
  • odisha-train-accident
  • the-unmute-breaking-news
  • the-unmute-news
  • train-accident

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 10 ਹੋਰ ਕੈਡਿਟ ਫੌਜ 'ਚ ਬਣੇ ਕਮਿਸ਼ਨਡ ਅਫ਼ਸਰ

Saturday 10 June 2023 01:18 PM UTC+00 | Tags: aman-arora army-staff breaking-news cadets general-manoj-pande indian-navy maharaja-ranjit-singh-afpi-commissioned national-defence-academy nda news punjab-cadets skill-development-and-training-department the-unmute-breaking-news the-unmute-punjab

ਚੰਡੀਗੜ੍ਹ, 10 ਜੂਨ 2023: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇੰਸਟੀਚਿਊਟ ਦੇ 10 ਹੋਰ ਕੈਡਿਟਾਂ ਨੂੰ ਇੰਡੀਅਨ ਮਿਲਟਰੀ ਅਕੈਡਮੀ ਵਿਖੇ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਪਾਸਿੰਗ ਆਊਟ ਪਰੇਡ ਦੇਹਰਾਦੂਨ ਵਿਖੇ ਹੋਈ ਜਿਸ ਦਾ ਨਿਰੀਖਣ ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਵੀ.ਐਸ.ਐਮ., ਏ.ਡੀ.ਸੀ., ਆਰਮੀ ਸਟਾਫ ਦੇ ਚੀਫ਼ ਜਨਰਲ ਮਨੋਜ ਪਾਂਡੇ ਦੁਆਰਾ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਕੰਮ ਕਰ ਰਿਹਾ ਹੈ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਮਿਸ਼ਨਡ ਅਫ਼ਸਰ ਵਜੋਂ ਭਰਤੀ ਹੋਣ ਵਾਲੇ ਨਵੇਂ ਕੈਡਿਟਾਂ (CADETS) ਨੂੰ ਸ਼ੁਭਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਕੈਡਿਟ ਪੰਜਾਬ ਦਾ ਮਾਣ ਤੇ ਗੌਰਵ ਹਨ ਜੋ ਦੇਸ਼ ਦੀ ਸੇਵਾ ਨਿਭਾਉਣਗੇ।

ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ 10 ਅਧਿਕਾਰੀਆਂ ਦੀ ਨਿਯੁਕਤੀ ਨਾਲ, ਹੁਣ ਇੰਸਟੀਚਿਊਟ ਦੇ 136 ਕੈਡਿਟ (CADET) ਹਥਿਆਰਬੰਦ ਸੈਨਾਵਾਂ ਦੇ ਤਿੰਨ ਵਿੰਗਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਲਗਾਤਾਰ ਪਿਛਲੇ 11 ਸਾਲਾਂ ਤੋਂ ਰੱਖਿਆ ਸੇਵਾਵਾਂ ਲਈ ਅਫਸਰ ਬਣਨ ਦੀ ਸਿਖਲਾਈ ਦੇ ਰਿਹਾ ਹੈ। 52 ਫੀਸਦ ਤੋਂ ਵੱਧ ਸਫਲਤਾ ਦਰ ਦੇ ਨਾਲ ਇਹ ਸੰਸਥਾ ਦੇਸ਼ ਵਿੱਚ ਆਪਣੀ ਕਿਸਮ ਦੀ ਸਭ ਤੋਂ ਸਫਲ ਸੰਸਥਾ ਹੈ।

ਮੇਜਰ ਜਨਰਲ ਅਜੇ ਐਚ. ਚੌਹਾਨ (ਸੇਵਾਮੁਕਤ); ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੇ ਡਾਇਰੈਕਟਰ, ਜੋ ਕਿ ਆਪਣੇ ਕੈਡਿਟਾਂ ਨੂੰ ਅਫਸਰ ਬਣਦੇ ਦੇਖਣ ਲਈ ਪਾਸਿੰਗ ਪਰੇਡ ਮੌਕੇ ਮੌਜੂਦ ਸਨ, ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਅਹੁਦੇ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਦੇਸ਼ ਦੀ ਸੇਵਾ ਵਿੱਚ ਜੁਟ ਜਾਣ ਅਤੇ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨ।

ਦੱਸਣਯੋਗ ਹੈ ਕਿ ਰੱਖਿਆ ਸੇਵਾਵਾਂ ਵਿੱਚ ਭਰਤੀ ਹੋਣ ਦੀਆਂ ਚਾਹਵਾਨ ਵੱਡੀ ਗਿਣਤੀ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਲੜਕੀਆਂ), ਐਸ.ਏ.ਐਸ.ਨਗਰ (ਮੋਹਾਲੀ) ਵਿਖੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਪ੍ਰੈਪਰੇਟਰੀ ਵਿੰਗ ਦੀ ਸਥਾਪਨਾ ਵੀ ਕੀਤੀ ਹੈ ਜੋ ਇਸ ਵਿੱਦਿਅਕ ਸੈਸ਼ਨ ਤੋਂ ਸ਼ੁਰੂ ਹੋਵੇਗਾ।

The post ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 10 ਹੋਰ ਕੈਡਿਟ ਫੌਜ ‘ਚ ਬਣੇ ਕਮਿਸ਼ਨਡ ਅਫ਼ਸਰ appeared first on TheUnmute.com - Punjabi News.

Tags:
  • aman-arora
  • army-staff
  • breaking-news
  • cadets
  • general-manoj-pande
  • indian-navy
  • maharaja-ranjit-singh-afpi-commissioned
  • national-defence-academy
  • nda
  • news
  • punjab-cadets
  • skill-development-and-training-department
  • the-unmute-breaking-news
  • the-unmute-punjab

ਵਿਜੀਲੈਂਸ ਬਿਊਰੋ ਵੱਲੋਂ ਅਮਰੂਦ ਦੇ ਬੂਟਿਆਂ ਦੇ ਮੁਆਵਜ਼ੇ ਸੰਬੰਧੀ ਘਪਲੇ 'ਚ ਇੱਕ ਹੋਰ ਮੁਲਜ਼ਮ ਕਾਬੂ

Saturday 10 June 2023 01:24 PM UTC+00 | Tags: aam-aadmi-party breaking-news crime guava-tree-compensation-scam latest-news mohali-news mohali-vigilance news punjab-vigilance-bureau the-unmute-breaking-news the-unmute-news the-unmute-punjab

ਚੰਡੀਗੜ੍ਹ, 10 ਜੂਨ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਐਸ.ਏ.ਐਸ.ਨਗਰ (ਮੋਹਾਲੀ) ਜ਼ਿਲ੍ਹੇ ਦੇ ਪਿੰਡ ਬਾਕਰਪੁਰ ਵਿਖੇ ਨਾਜਾਇਜ਼ ਤਰੀਕੇ ਨਾਲ ਅਮਰੂਦ ਦੇ ਬੂਟਿਆਂ ਦੀ ਮੁਆਵਜ਼ਾ ਰਾਸ਼ੀ ਵਿੱਚ ਘਪਲੇ (GUAVA TREE COMPENSATION SCAM) ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਦੀ ਪਛਾਣ ਐਡਵੋਕੇਟ ਰੋਹਿਤ ਸ਼ਰਮਾ ਵਜੋਂ ਹੋਈ ਹੈ, ਜੋ ਕਿ ਫਰਵਰੀ 2020 ਵਿੱਚ ਸੇਵਾਮੁਕਤ ਹੋਏ ਪੀ.ਸੀ.ਐਸ. ਅਧਿਕਾਰੀ ਸ਼ਿਵ ਕੁਮਾਰ ਦਾ ਪੁੱਤਰ ਹੈ ਜੋ ਸਾਲ 2015-16 ਦੌਰਾਨ ਐਲ.ਏ.ਸੀ., ਗਮਾਡਾ ਵਜੋਂ ਤਾਇਨਾਤ ਰਹੇ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੁਲਜ਼ਮ ਰੋਹਿਤ ਦੀ ਪਤਨੀ ਭਾਰਤੀ ਨੇ ਪਿੰਡ ਬਾਕਰਪੁਰ ਵਿਖੇ 4 ਕਨਾਲ ਜ਼ਮੀਨ ‘ਤੇ ਅਮਰੂਦ ਦੀ ਖੇਤੀ ਦੇ ਬਦਲੇ ਵਿੱਚ ਕਰੀਬ 80 ਲੱਖ ਰੁਪਏ ਦਾ ਮੁਆਵਜ਼ਾ ਲਿਆ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਨੇ ਇਹ ਜ਼ਮੀਨ ਸਾਲ 2017 ਵਿੱਚ ਖਰੀਦੀ ਸੀ। ਵਿਜੀਲੈਂਸ ਬਿਊਰੋ ਨੇ ਉਸ ਨੂੰ ਡਿਊਟੀ ਮੈਜਿਸਟ੍ਰੇਟ, ਮੋਹਾਲੀ ਦੇ ਸਾਹਮਣੇ ਪੇਸ਼ ਕੀਤਾ ਅਤੇ ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਬਹੁ-ਕਰੋੜੀ ਘਪਲੇ ਵਿੱਚ ਵਿਜੀਲੈਂਸ ਨੇ ਹੁਣ ਤੱਕ ਕੁੱਲ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

The post ਵਿਜੀਲੈਂਸ ਬਿਊਰੋ ਵੱਲੋਂ ਅਮਰੂਦ ਦੇ ਬੂਟਿਆਂ ਦੇ ਮੁਆਵਜ਼ੇ ਸੰਬੰਧੀ ਘਪਲੇ ‘ਚ ਇੱਕ ਹੋਰ ਮੁਲਜ਼ਮ ਕਾਬੂ appeared first on TheUnmute.com - Punjabi News.

Tags:
  • aam-aadmi-party
  • breaking-news
  • crime
  • guava-tree-compensation-scam
  • latest-news
  • mohali-news
  • mohali-vigilance
  • news
  • punjab-vigilance-bureau
  • the-unmute-breaking-news
  • the-unmute-news
  • the-unmute-punjab

ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਦਾ ਸਾਥੀ ਪਵਨ ਕੁਮਾਰ ਸ਼ਰਮਾ ਗ੍ਰਿਫ਼ਤਾਰ

Saturday 10 June 2023 01:32 PM UTC+00 | Tags: breaking-news eo-girish-verma executive-officer municipal-council-zirakpur news pawan-kumar-sharma punjab-vigilance-bureau zirakpur-municipal-council

ਚੰਡੀਗੜ੍ਹ, 10 ਜੂਨ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ੀਰਕਪੁਰ ਨਗਰ ਕੌਂਸਲ ਦੇ ਸਾਬਕਾ ਕਾਰਜ ਸਾਧਕ ਅਫ਼ਸਰ (ਈਓ) ਦੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਮਦਦ ਕਰਨ ਦੇ ਦੋਸ਼ ਹੇਠ ਕਲੋਨਾਈਜ਼ਰ ਪਵਨ ਕੁਮਾਰ ਸ਼ਰਮਾ ਵਾਸੀ ਪੰਚਕੂਲਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪਵਨ ਕੁਮਾਰ ਸ਼ਰਮਾ ਨੇ ਪਿੰਡ ਖੁਡਾਲ ਕਲਾਂ, ਤਹਿਸੀਲ ਬਰੇਟਾ, ਜ਼ਿਲ੍ਹਾ ਮਾਨਸਾ ਵਿਖੇ 5 ਏਕੜ ਜ਼ਮੀਨ ਵਿੱਚ ਸਥਿਤ 25,000 ਮੀਟਰਕ ਟਨ ਦੀ ਸਮਰੱਥਾ ਵਾਲੇ ਓਪਨ ਪਲਿੰਥ (ਸਟੋਰੇਜ ਗੋਦਾਮ) ਨੂੰ ਖੇਤੀਬਾੜੀ ਵਾਲੀ ਜ਼ਮੀਨ ਵਜੋਂ ਵੇਚ ਕੇ ਗੈਰ-ਕਾਨੂੰਨੀ ਤੌਰ ‘ਤੇ ਪੈਸੇ ਕਮਾਉਣ ਵਿੱਚ ਗਿਰੀਸ਼ ਦੀ ਮਦਦ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦੀ ਰਜਿਸਟਰੀ ਘੱਟ ਕੀਮਤ ‘ਤੇ ਕਰਵਾਈ ਗਈ ਕਿਉਂਕਿ ਪਵਨ ਕੁਮਾਰ ਨਗਰ ਕੌਂਸਲ ਜ਼ੀਰਕਪੁਰ ਦੀ ਹਦੂਦ ਅੰਦਰ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਸੀ, ਜਿੱਥੇ ਗਿਰੀਸ਼ ਵਰਮਾ ਲੰਬੇ ਸਮੇਂ ਤੋਂ ਈ.ਓ. ਵਜੋਂ ਤਾਇਨਾਤ ਸੀ ਅਤੇ ਬਦਲੇ ਵਿਚ ਉਸ ਨੂੰ ਗੈਰ-ਕਾਨੂੰਨੀ ਢੰਗ ਨਾਲ ਲਾਭ ਵੀ ਦਿੰਦਾ ਸੀ।

ਉਨ੍ਹਾਂ ਅੱਗੇ ਕਿਹਾ ਕਿ ਪਵਨ ਕੁਮਾਰ ਨਾਲ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਦੇ ਹੋਰ ਵੀ ਕਈ ਵਿੱਤੀ ਲੈਣ-ਦੇਣ ਹਨ। ਉਸਨੇ ਗਿਰੀਸ਼ ਵਰਮਾ ਦੇ ਨਜਾਇਜ਼ ਪੈਸੇ ਨਕਦ ਲੈ ਕੇ ਅਤੇ ਬੈਂਕ ਐਂਟਰੀਆਂ ਰਾਹੀਂ ਜਾਇਜ਼ ਬਣਾਉਣ ਵਿੱਚ ਵੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਗਿਰੀਸ਼ ਨੂੰ ਅਕਤੂਬਰ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਪਵਨ ਕੁਮਾਰ ਫਰਾਰ ਚੱਲ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਹਾਲ ਹੀ ਵਿੱਚ, ਹਾਈ ਕੋਰਟ ਨੇ ਸਹਿ-ਦੋਸ਼ੀ ਗੌਰਵ ਗੁਪਤਾ ਵਾਸੀ ਕੁਰਾਲੀ (ਸਾਬਕਾ ਐਮਸੀ), ਸੰਜੀਵ ਕੁਮਾਰ ਵਾਸੀ ਖਰੜ, ਜੋ ਰੀਅਲ ਅਸਟੇਟ ਫਰਮ ਬਾਲਾਜੀ ਇਨਫਰਾ ਬਿਲਡਟੈਕ ਵਿੱਚ ਵਿਕਾਸ ਵਰਮਾ ਦੇ ਭਾਈਵਾਲ ਹਨ, ਦੀਆਂ ਅਗਾਊਂ ਜ਼ਮਾਨਤ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਈਓ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਦੀ ਅਗਾਊਂ ਜ਼ਮਾਨਤ ਵੀ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ ਅਤੇ ਉਹ ਅਜੇ ਫਰਾਰ ਹੈ।

The post ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਦਾ ਸਾਥੀ ਪਵਨ ਕੁਮਾਰ ਸ਼ਰਮਾ ਗ੍ਰਿਫ਼ਤਾਰ appeared first on TheUnmute.com - Punjabi News.

Tags:
  • breaking-news
  • eo-girish-verma
  • executive-officer
  • municipal-council-zirakpur
  • news
  • pawan-kumar-sharma
  • punjab-vigilance-bureau
  • zirakpur-municipal-council

PSPCL ਵੱਲੋਂ ਬਿਜਲੀ ਖਪਤਕਾਰਾਂ ਲਈ ਹੈਲਪਲਾਈਨ ਨੰਬਰ ਜਾਰੀ

Saturday 10 June 2023 01:37 PM UTC+00 | Tags: aam-aadmi-party breaking-news electricity-consumers harbhajan-singh-eto helpline-number latest-news news pspcl the-unmute-breaking-news the-unmute-latest-update

ਚੰਡੀਗੜ੍ਹ, 10 ਜੂਨ 2023: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਝੋਨੇ ਦੇ ਸੀਜ਼ਨ ਦੌਰਾਨ ਅੱਜ (10 ਜੂਨ) ਤੋਂ ਪੰਜਾਬ ਦੇ ਲਗਭਗ 14 ਲੱਖ ਖੇਤੀਬਾੜੀ ਟਿਊਬਵੈਲ ਖਪਤਕਾਰਾਂ ਨੂੰ ਰੋਜ਼ਾਨਾ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਪੀ.ਐਸ.ਪੀ.ਸੀ.ਐਲ. ਨੇ ਪੀਕ ਦੌਰਾਨ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਲਏ ਹਨ। ਝੋਨੇ ਦੇ ਸੀਜ਼ਨ ਦੌਰਾਨ ਰਾਜ ਵਿੱਚ ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ, ਪੀ.ਐਸ.ਪੀ.ਸੀ.ਐਲ. ਨੇ ਸੂਬੇ ਭਰ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਅਤੇ ਬਿਜਲੀ ਸਪਲਾਈ ਦੀ ਸਥਿਤੀ ਸਬੰਧੀ ਅਪਡੇਟ ਲਈ ਜ਼ੋਨਲ ਪੱਧਰ ‘ਤੇ ਅਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਦੀ ਸਹੂਲਤ ਲਈ ਇਨ੍ਹਾਂ ਕੇਂਦਰਾਂ ਦੇ ਹੈਲਪਲਾਈਨ ਨੰਬਰ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਬਾਰਡਰ ਜ਼ੋਨ (ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ) ਲਈ ਹੈਲਪਲਾਈਨ ਨੰਬਰ 0183-2212425, 96461-82959, ਉੱਤਰੀ ਜ਼ੋਨ (ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਹੁਸ਼ਿਆਰਪੁਰ) ਲਈ 96461-16679, 9646114414, 0181-2220924, ਦੱਖਣੀ ਜ਼ੋਨ (ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ, ਮੋਹਾਲੀ) ਲਈ 96461-48833, 96461-46400, ਪੱਛਮੀ ਜ਼ੋਨ (ਬਠਿੰਡਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਮੋਗਾ, ਮਾਨਸਾ, ਫਾਜ਼ਿਲਕਾ) ਲਈ 96466-96300, 96461-85267, ਕੇਂਦਰੀ ਜ਼ੋਨ (ਲੁਧਿਆਣਾ, ਖੰਨਾ, ਫਤਹਿਗੜ੍ਹ ਸਾਹਿਬ) ਲਈ 96461-22070, 96461-22158 ਅਤੇ ਪੀ.ਐਸ.ਪੀ.ਸੀ.ਐਲ. ਹੈੱਡਕੁਆਰਟਰ ਪਟਿਆਲਾ ਵਿਖੇ ਸੈਂਟਰਲਾਈਜ਼ਡ ਸ਼ਿਕਾਇਤ ਕੇਂਦਰ ਲਈ 96461-06835, 96461-06836 ਹੈ।

ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਹੁਣ ਪੀ.ਐਸ.ਪੀ.ਸੀ.ਐਲ. ਦੇ ਖਪਤਕਾਰ ਪੀ.ਐਸ.ਪੀ.ਸੀ.ਐਲ. ਦੇ ਟੋਲ ਫਰੀ ਨੰਬਰ 1800-180-1512 'ਤੇ ਮਿਸ ਕਾਲ ਦੇ ਕੇ ਜਾਂ 9646101912 'ਤੇ ਵਟਸਐਪ ਮੈਸੇਜ ਭੇਜ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫ਼ੋਨ ਨੰਬਰਾਂ ਤੋਂ ਇਲਾਵਾ ਖਪਤਕਾਰ ਫ਼ੋਨ ਨੰਬਰ 1912 ਜ਼ਰੀਏ SMS ਜਾਂ ਫ਼ੋਨ ਕਾਲ ਰਾਹੀਂ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

The post PSPCL ਵੱਲੋਂ ਬਿਜਲੀ ਖਪਤਕਾਰਾਂ ਲਈ ਹੈਲਪਲਾਈਨ ਨੰਬਰ ਜਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • electricity-consumers
  • harbhajan-singh-eto
  • helpline-number
  • latest-news
  • news
  • pspcl
  • the-unmute-breaking-news
  • the-unmute-latest-update

WTC Final 2023: ਆਸਟ੍ਰੇਲੀਆ ਨੇ ਭਾਰਤ ਸਾਹਮਣੇ 444 ਦੌੜਾਂ ਦਾ ਟੀਚਾ ਰੱਖਿਆ

Saturday 10 June 2023 01:46 PM UTC+00 | Tags: australia breaking-news cricket-news england india ind-vs-aus news oval punjab-news sporst the-unmute-breaking-news world-test-championship world-test-championship-2023

ਚੰਡੀਗੜ੍ਹ, 10 ਜੂਨ 2023: ਵਿਸ਼ਵ ਟੈਸਟ ਚੈਂਪੀਅਨਸ਼ਿਪ (2021-23) ਦੇ ਫਾਈਨਲ ਮੈਚ ਭਾਰਤ (India) ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ਦੇ ਓਵਲ ‘ਚ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 469 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 296 ਦੌੜਾਂ ਬਣਾਈਆਂ ਸਨ। ਆਸਟਰੇਲੀਆ ਨੇ ਅੱਠ ਵਿਕਟਾਂ 'ਤੇ 270 ਦੌੜਾਂ ਬਣਾ ਕੇ ਦੂਜੀ ਪਾਰੀ ਐਲਾਨ ਦਿੱਤੀ ਹੈ । ਹੁਣ ਭਾਰਤ ਸਾਹਮਣੇ ਜਿੱਤ ਲਈ 444 ਦੌੜਾਂ ਦਾ ਟੀਚਾ ਹੈ।

ਭਾਰਤ (India) ਦੀ ਦੂਜੀ ਪਾਰੀ ਸ਼ੁਰੂ ਹੋ ਚੁੱਕੀ ਹੈ। ਸ਼ੁਭਮਨ ਗਿੱਲ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਕ੍ਰੀਜ਼ ‘ਤੇ ਉਤਰੇ ਹਨ। ਰੋਹਿਤ ਨੇ ਪਹਿਲੇ ਓਵਰ ਦੀ ਦੂਜੀ ਗੇਂਦ ‘ਤੇ ਪੈਟ ਕਮਿੰਸ ਨੂੰ ਚੌਕਾ ਜੜ ਦਿੱਤਾ। ਭਾਰਤੀ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ ਦੋ ਓਵਰਾਂ ਵਿੱਚ ਛੇ ਦੌੜਾਂ ਬਣਾ ਲਈਆਂ ਹਨ। ਰੋਹਿਤ ਪੰਜ ਅਤੇ ਗਿੱਲ ਇੱਕ ਦੌੜ ਬਣਾ ਕੇ ਨਾਬਾਦ ਹਨ।

The post WTC Final 2023: ਆਸਟ੍ਰੇਲੀਆ ਨੇ ਭਾਰਤ ਸਾਹਮਣੇ 444 ਦੌੜਾਂ ਦਾ ਟੀਚਾ ਰੱਖਿਆ appeared first on TheUnmute.com - Punjabi News.

Tags:
  • australia
  • breaking-news
  • cricket-news
  • england
  • india
  • ind-vs-aus
  • news
  • oval
  • punjab-news
  • sporst
  • the-unmute-breaking-news
  • world-test-championship
  • world-test-championship-2023

ਸ਼੍ਰੋਮਣੀ ਅਕਾਲੀ ਦਲ ਵੱਲੋਂ ਜੱਥੇਦਾਰ ਨਾਥ ਸਿੰਘ ਹਮੀਦੀ ਹਲਕਾ ਮਹਿਲ ਕਲਾਂ ਦੇ ਇੰਚਾਰਜ ਨਿਯੁਕਤ

Saturday 10 June 2023 02:05 PM UTC+00 | Tags: breaking-news cm-bhagwant-mann latest-news mehal-kalan nath-singh-hamidi news newsz punjab-news sukhbir-singh-badal

ਚੰਡੀਗੜ੍ਹ, 10 ਜੂਨ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਮਹਿਲ ਕਲਾਂ ਦੀ ਸਮੁੱਚੀ ਜੱਥੇਬੰਦੀ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਜੱਥੇਦਾਰ ਨਾਥ ਸਿੰਘ ਹਮੀਦੀ (Nath Singh Hamidi) ਨੂੰ ਹਲਕਾ ਇੰਚਾਰਜ ਅਤੇ ਰਿੰਕਾ ਕੁਤਬਾ ਬਾਮਣੀਆ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ | ਇਸੇ ਤਰਾਂ ਰਿੰਕਾਂ ਕੁਤਬਾ ਬਾਹਮਣੀਆਂ ਨੂੰ ਪਾਰਟੀ ਵਿੱਚ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸ. ਨਾਥ ਸਿੰਘ ਹਮੀਦੀ ਢਾਡੀ ਮੁਕਾਬਲਿਆਂ ਵਿੱਚ ਦੋ ਵਾਰ ਦੇ ਗੋਲਡ ਮੈਡਲਿਸਟ ਢਾਡੀ, ਆਪਣੇ ਸਮੇਂ ਦੇ ਚੰਗੇ ਕਬੱਡੀ ਖਿਡਾਰੀ ਅਤੇ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ | ਹਮੀਦੀ ਨੂੰ ਲੋਕ ਧਾਰਮਿਕ ਪ੍ਰਚਾਰਕ ਦੇ ਤੌਰ ‘ਤੇ ਵੱਧ ਜਾਣਦੇ ਹਨ।

Image

 

The post ਸ਼੍ਰੋਮਣੀ ਅਕਾਲੀ ਦਲ ਵੱਲੋਂ ਜੱਥੇਦਾਰ ਨਾਥ ਸਿੰਘ ਹਮੀਦੀ ਹਲਕਾ ਮਹਿਲ ਕਲਾਂ ਦੇ ਇੰਚਾਰਜ ਨਿਯੁਕਤ appeared first on TheUnmute.com - Punjabi News.

Tags:
  • breaking-news
  • cm-bhagwant-mann
  • latest-news
  • mehal-kalan
  • nath-singh-hamidi
  • news
  • newsz
  • punjab-news
  • sukhbir-singh-badal

'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਦਾ ਮੰਤਵ ਆਮ ਆਦਮੀ ਨੂੰ ਅਸਲ ਮਾਅਨਿਆਂ 'ਚ ਅਖ਼ਤਿਆਰ ਦੇਣਾ: CM ਭਗਵੰਤ ਮਾਨ

Saturday 10 June 2023 02:12 PM UTC+00 | Tags: aam-aadmi-party breaking-news cm-bhagwant-mann latest-news mansa news sarkar-tuhade-dwar the-unmute-breaking-news the-unmute-latest-update

ਮਾਨਸਾ, 10 ਜੂਨ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ’ਸਰਕਾਰ ਤੁਹਾਡੇ ਦੁਆਰ’ (Sarkar tuhade dwar) ਦਾ ਮੰਤਵ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਯਕੀਨੀ ਬਣਾ ਕੇ ਆਮ ਆਦਮੀ ਨੂੰ ਵੱਧ ਅਖ਼ਤਿਆਰ ਦੇਣਾ ਹੈ। ਇੱਥੇ ਸ਼ਨਿੱਚਰਵਾਰ ਨੂੰ ’ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨੇ ਸੂਬੇ ਵਿੱਚ ਪਹਿਲੀ ਵਾਰ ਅਫ਼ਸਰਸ਼ਾਹੀ ਨੂੰ ਸਿੱਧੇ ਤੌਰ ‘ਤੇ ਲੋਕਾਂ ਪ੍ਰਤੀ ਜਵਾਬਦੇਹ ਬਣਾ ਕੇ ਸਮੁੱਚੀ ਸ਼ਾਸਨ ਪ੍ਰਣਾਲੀ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, ਜਿਸ ਨਾਲ ਲੋਕਾਂ ਨੂੰ ਵੱਧ ਅਖ਼ਤਿਆਰ ਮਿਲੇ ਹਨ।

ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਜਿੱਥੇ ਸ਼ਾਸਨ ਨੂੰ ਲੋਕਾਂ ਦੇ ਘਰਾਂ ਤੱਕ ਲੈ ਕੇ ਆਵੇਗਾ, ਉੱਥੇ ਪ੍ਰਸ਼ਾਸਨ ‘ਚ ਮੁਕੰਮਲ ਕ੍ਰਾਂਤੀ ਲਿਆਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਮਨੁੱਖੀ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਦੇ ਨਾਲ-ਨਾਲ ਵੱਖ-ਵੱਖ ਭਲਾਈ ਪ੍ਰੋਗਰਾਮਾਂ ਨੂੰ ਸਮੇਂ ਸਿਰ ਲਾਗੂ ਕਰਨ ਨੂੰ ਯਕੀਨੀ ਬਣਾ ਕੇ ਇਕ ਅਹਿਮ ਤਬਦੀਲੀ ਸਾਬਤ ਹੋਵੇਗਾ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਲੋਕ-ਪੱਖੀ ਕਦਮ ਨਾਲ ਲੋਕਾਂ ਨੂੰ ਬਹੁਤ ਲਾਭ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਇੱਧਰ-ਉੱਧਰ ਨਹੀਂ ਭੱਜਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਪਾਰਦਰਸ਼ੀ, ਪ੍ਰਭਾਵੀ ਅਤੇ ਜਵਾਬਦੇਹ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਠੋਸ ਯਤਨ ਕਰ ਰਹੀ ਹੈ।

ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉਭਰੇਗਾ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ 'ਰੰਗਲਾ ਪੰਜਾਬ' ਬਣਾਉਣ ਲਈ ਪਹਿਲਾਂ ਹੀ ਵਿਆਪਕ ਯੋਜਨਾ ਉਲੀਕੀ ਹੋਈ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਪਿਛਲੇ ਸ਼ਾਸਕ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਆਪਣੇ ਆਲੀਸ਼ਾਨ ਮਹਿਲਾਂ ਵਿੱਚੋਂ ਬਾਹਰ ਨਹੀਂ ਨਿਕਲੇ ਪਰ ਉਹ ਅਮਨ, ਤਰੱਕੀ ਅਤੇ ਖ਼ੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਸੂਬੇ ਦੇ ਹਰ ਕੋਨੇ-ਕੋਨੇ ਵਿੱਚ ਘੁੰਮ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਖ਼ੁਸ਼ਹਾਲੀ ਨੂੰ ਹੋਰ ਹੁਲਾਰਾ ਦੇਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਰਫ਼ਤਾਰ ਨੂੰ ਜਾਰੀ ਰੱਖਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਸਬੰਧੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਨੇਕ ਕਾਰਜ ਨੂੰ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ। ਉਨ੍ਹਾਂ ਕਿਹਾ ਕਿ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਦੀ ਦੇਸ਼ ਭਰ ਵਿੱਚ ਕੋਈ ਹੋਰ ਮਿਸਾਲ ਨਹੀਂ ਹੈ ਕਿਉਂਕਿ ਕੋਈ ਵੀ ਸੂਬਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਹੱਲ ਕਰਨ ਲਈ ਇੰਨਾ ਸਮਾਂ ਕੱਢਣ ਦੀ ਖੇਚਲ ਨਹੀਂ ਕਰਦੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਕਾਰਗੁਜ਼ਾਰੀ ਨੂੰ ਪਰਖਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਨਿੱਤ ਦੇ ਕੰਮ ਆਸਾਨੀ ਨਾਲ ਕਰਵਾਉਣ ਸਣੇ ਉਨ੍ਹਾਂ ਲਈ ਵਧੀਆ ਪ੍ਰਸ਼ਾਸਨ ਯਕੀਨੀ ਬਣਾਇਆ ਜਾਵੇ ਅਤੇ ਇਸ ਨਾਲ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣ ਅਤੇ ਦਫ਼ਤਰਾਂ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਵਧੇ-ਫੁੱਲੇ ਮਾਫੀਆ ਦੀ ਰੀੜ੍ਹ ਦੀ ਹੱਡੀ ਤੋੜਨ ਲਈ ਸਾਡੀ ਸਰਕਾਰ ਨੇ ਵੱਡੀਆਂ ਪਹਿਲਕਦਮੀਆਂ ਕੀਤੀਆਂ ਹਨ। ਸੂਬਾ ਸਰਕਾਰ ਇਤਿਹਾਸਕ ਪਹਿਲਕਦਮੀਆਂ ਕਰਕੇ ਆਮ ਲੋਕਾਂ ਦੀ ਸਹੂਲਤ ਲਈ ਅਣਥੱਕ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਬਿੱਲ ਉਤੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ 'ਸਕੂਲ ਆਫ਼ ਐਮੀਨੈਂਸ' ਬਣਾਏ ਜਾ ਰਹੇ ਹਨ। ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਨ ਲਈ ਸੂਬੇ ਵਿੱਚ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਯੋਗਤਾ ਦੇ ਆਧਾਰ ‘ਤੇ 29000 ਤੋਂ ਵੱਧ ਸਰਕਾਰੀ ਨੌਕਰੀਆਂ ਯੋਗ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕਿਉਂ ਜੋ ਉਹ ਇੱਕ ਆਮ ਪਰਿਵਾਰ ਵਿੱਚੋਂ ਹਨ ਅਤੇ ਪੂਰੀ ਤਰ੍ਹਾਂ ਜ਼ਮੀਨ ਨਾਲ ਜੁੜੇ ਹੋਏ ਹਨ, ਇਸ ਲਈ ਉਹ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਭਲੀ-ਭਾਂਤ ਵਾਕਫ਼ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸਮੱਸਿਆ ਹੱਲ ਕੀਤੀ ਜਾਵੇਗੀ ਅਤੇ ਸੂਬਾ ਸਰਕਾਰ ਉਨ੍ਹਾਂ ਦੀ ਹਰ ਮੁਸ਼ਕਲ ਦੇ ਹੱਲ ਲਈ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਅਤੇ ਇੱਥੋਂ ਦੇ ਲੋਕਾਂ ਦੀ ਖ਼ੁਸ਼ਹਾਲੀ ਲਈ ਵਚਨਬੱਧ ਹੈ।

 

The post 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਦਾ ਮੰਤਵ ਆਮ ਆਦਮੀ ਨੂੰ ਅਸਲ ਮਾਅਨਿਆਂ ‘ਚ ਅਖ਼ਤਿਆਰ ਦੇਣਾ: CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • mansa
  • news
  • sarkar-tuhade-dwar
  • the-unmute-breaking-news
  • the-unmute-latest-update
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form