ਬਾਲੀਵੁੱਡ ਨੂੰ ਇੱਕ ਹੋਰ ਝਟਕਾ, ਮਸ਼ਹੂਰ ਅਦਾਕਾਰ ਮੰਗਲ ਢਿੱਲੋਂ ਦਾ ਹੋਇਆ ਦੇਹਾਂਤ

ਬਾਲੀਵੁੱਡ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਆ ਰਹੀ ਹੈ। ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰ ਮੰਗਲ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਮੰਗਲ ਢਿੱਲੋਂ ਕਾਫੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਦੱਸਿਆ ਜਾ ਰਿਹਾ ਹੈ ਉਹ ਇਕ ਮਹੀਨੇ ਤੋਂ ਹਸਪਤਾਲ ‘ਚ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਪਰ ਅਭਿਨੇਤਾ ਦੀ ਹਾਲਤ ਲਗਾਤਾਰ ਵਿਗੜਦੀ ਰਹੀ ਅਤੇ ਅੱਜ ਲੁਧਿਆਣਾ ਦੇ ਕੈਂਸਰ ਹਸਪਤਾਲ ‘ਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਅਦਾਕਾਰ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।

Famous Actor Mangal Dhillon

ਦੱਸ ਦੇਈਏ ਕਿ 18 ਜੂਨ ਨੂੰ ਮੰਗਲ ਢਿੱਲੋਂ ਦਾ ਜਨਮ ਦਿਨ ਹੈ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮੰਗਲ ਢਿੱਲੋਂ ਦਾ ਜਨਮ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਵਿੱਚ ਹੋਇਆ ਸੀ। ਮੰਗਲ ਢਿੱਲੋਂ ਨੇ ਇੱਥੇ ਸਰਕਾਰੀ ਸਕੂਲ ਤੋਂ ਚੌਥੀ ਜਮਾਤ ਤੱਕ ਦੀ ਪੜ੍ਹਾਈ ਪੂਰੀ ਕਰਕੇ ਉੱਤਰ ਪ੍ਰਦੇਸ਼ ਆਏ ਸੀ। ਇੱਥੇ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਸਕੂਲ ਤੋਂ ਅਗਲੀ ਪੜ੍ਹਾਈ ਕੀਤੀ ਅਤੇ ਫਿਰ ਵਾਪਸ ਪੰਜਾਬ ਆ ਗਏ। ਉਨ੍ਹਾਂ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਗਰੈਜੂਏਸ਼ਨ ਕੀਤੀ ਸੀ।

ਇਹ ਵੀ ਪੜ੍ਹੋ : ‘ਪੁੱਤ ਅੱਜ ਤੂੰ ਬਹੁਤ ਯਾਦ ਆ ਰਿਹਾ ਏਂ…’ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਮਾਂ ਨੇ ਪਾਈ ਭਾਵੁਕ ਪੋਸਟ

ਢਿੱਲੋਂ ਇੱਕ ਲੇਖਕ, ਨਿਰਮਾਤਾ, ਨਿਰਦੇਸ਼ਕ,ਐਕਟਰ ਦੇ ਨਾਲ-ਨਾਲ ਸੀਰੀਅਲਾਂ ਵਿੱਚ ਵੀ ਕੰਮ ਕਰ ਚੁਕੇ ਹਨ। ਮੰਗਲ ਸਿੰਘ ਢਿੱਲੋਂ ਨੇ ਬਾਲੀਵੁੱਡ ‘ਚ ‘ਖੂਨ ਭਾਰੀ ਮਾਂਗ’, ‘ਦਯਾਵਾਨ’, ‘ਭਰਸ਼ਟਾਚਾਰ’, ‘ਅਕੇਲਾ’, ‘ਵਿਸ਼ਵਤਾਮਾ’, ‘ਸਾਹਿਬਾਨ’, ‘ਦਿਲ ਤੇਰਾ ਆਸ਼ਿਕ’ ਅਤੇ ‘ਤੂਫਾਨ ਸਿੰਘ’ ਵਰਗੀਆਂ ਫਿਲਮਾਂ ‘ਚ ਬਤੌਰ ਅਦਾਕਾਰ ਕੰਮ ਕੀਤਾ ਹੈ। ਉਨ੍ਹਾਂ ਨੇ ‘ਕਥਾ ਸਾਗਰ’, ‘ਬੁਨੀਆਦ’, ‘ਜੂਨੂਨ’, ‘ਮੌਲਾਨਾ ਆਜ਼ਾਦ’, ‘ਯੁੱਗ’ ਅਤੇ ‘ਨੂਰ ਜਹਾਂ’ ਵਰਗੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਬਾਲੀਵੁੱਡ ਨੂੰ ਇੱਕ ਹੋਰ ਝਟਕਾ, ਮਸ਼ਹੂਰ ਅਦਾਕਾਰ ਮੰਗਲ ਢਿੱਲੋਂ ਦਾ ਹੋਇਆ ਦੇਹਾਂਤ appeared first on Daily Post Punjabi.



Previous Post Next Post

Contact Form