ਮਹਾਭਾਰਤ ‘ਚ ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 78 ਸਾਲ ਦੀ ਉਮਰ ‘ਚ ਦੁਨੀਆਂ ਨੂੰ ਅਲਵਿਦਾ ਕਹਿ ਗਏ। ਪੇਂਟਲ ਪਿਛਲੇ ਕਈ ਦਿਨਾਂ ਤੋਂ ਮੁੰਬਈ ਅੰਧੇਰੀ ਦੇ ਹਸਪਤਾਲ ‘ਚ ਭਰਤੀ ਸਨ। ਪੇਂਟਲ ਦੇ ਕੋ-ਸਟਾਰ ਸੁਰਿੰਦਰ ਉਨ੍ਹਾਂ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਜਦੋਂ ਗੁਫੀ ਦੀ ਸਿਹਤ ਵਿਗੜੀ ਉਸ ਸਮੇਂ ਉਹ ਫਰੀਦਾਬਾਦ ਵਿੱਚ ਸਨ। ਉਨ੍ਹਾਂ ਨੂੰ ਪਹਿਲਾਂ ਫਰੀਦਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਫਿਰ ਮੁੰਬਈ ਲਿਆਂਦਾ ਗਿਆ। ਗੁਫੀ ਨੇ 1975 ‘ਚ ‘ਰਫੂ ਚੱਕਰ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਹ 80 ਦੇ ਦਹਾਕੇ ਵਿੱਚ ਕਈ ਫਿਲਮਾਂ ਅਤੇ ਟੀਵੀ ਸ਼ੋਆਂ ਵਿੱਚ ਨਜ਼ਰ ਆਏ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ 3 ਸਾਲ ਦੀ ਸਜ਼ਾ ਕੱਟ ਕੇ ਪਰਤਿਆ ਗੁਰਦਾਸਪੁਰ ਦਾ ਹਰਜਿੰਦਰ, ਸੁਣਾਈ ਹੱਡਬੀਤੀ
ਗੁਫੀ ਪੇਂਟਲ ਨੂੰ ਅਸਲੀ ਪਛਾਣ 1988 ਵਿੱਚ ਬੀਆਰ ਚੋਪੜਾ ਦੇ ਸੁਪਰਹਿੱਟ ਸ਼ੋਅ ‘ਮਹਾਭਾਰਤ’ ਤੋਂ ਮਿਲੀ। ਉਸਨੇ ਸ਼ੋਅ ਵਿੱਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਇਆ ਸੀ। ਗੁਫੀ ਨੂੰ ਆਖਰੀ ਵਾਰ ਸਟਾਰ ਭਾਰਤ ਦੇ ਸ਼ੋਅ ‘ਜੈ ਕਨ੍ਹਈਆ ਲਾਲ ਕੀ’ ‘ਚ ਦੇਖਿਆ ਗਿਆ ਸੀ। ਅਦਾਕਾਰੀ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ, ਗੁਫੀ ਪੈਂਟਲ ਆਰਮੀ ਵਿੱਚ ਸੀ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਨਹੀਂ ਰਹੇ ਮਹਾਭਾਰਤ ਦੇ ‘ਸ਼ਕੁਨੀ ਮਾਮਾ’ ਗੁਫੀ ਪੇਂਟਲ, 78 ਸਾਲ ਦੀ ਉਮਰ ‘ਚ ਹੋਇਆ ਦੇਹਾਂਤ appeared first on Daily Post Punjabi.