ਸ੍ਰੀ ਹੇਮਕੁੰਟ ਸਾਹਿਬ ਨੇੜੇ ਟੁੱਟਿਆ ਗਲੇਸ਼ੀਅਰ, ਮਹਿਲਾ ਸ਼ਰਧਾਲੂ ਦੀ ਮੌ.ਤ, 5 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ

ਐਤਵਾਰ ਨੂੰ ਸਿੱਖ ਧਰਮ ਦੇ ਮੁੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਮਾਰਗ ‘ਤੇ ਬਰਫ਼ ਦਾ ਗਲੇਸ਼ੀਅਰ ਟੁੱਟ ਕਰ ਡਿੱਗ ਗਿਆ । ਇਹ ਘਟਨਾ ਸ੍ਰੀ ਹੇਮਕੁੰਟ ਸਾਹਿਬ ਤੋਂ ਇੱਕ ਕਿਲੋਮੀਟਰ ਪਹਿਲਾਂ ਅਟਲਕੋਟੀ ਵਿਖੇ ਵਾਪਰੀ। ਜਿੱਥੇ ਗਲੇਸ਼ੀਅਰ ਦਾ ਟੁਕੜਾ ਟੁੱਟਣ ਕਾਰਨ 6 ਸ਼ਰਧਾਲੂ ਫਸ ਗਏ ਸਨ। ਇਹ ਸਾਰੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। 6 ਸ਼ਰਧਾਲੂਆਂ ਵਿੱਚੋਂ 5 ਲੋਕਾਂ ਨੂੰ SDRF ਦੀ ਟੀਮ ਵੱਲੋਂ ਬਚਾ ਲਿਆ ਗਿਆ ਹੈ । SDRF ਅਤੇ ITBP ਦੇ ਜਵਾਨਾਂ ਨੇ ਰਾਤ ਭਰ ਇੱਕ ਲਾਪਤਾ ਮਹਿਲਾ ਸ਼ਰਧਾਲੂ ਦੀ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ । ਮਹਿਲਾ ਸ਼ਰਧਾਲੂ ਦੀ ਮ੍ਰਿਤਕ ਦੇਹ ਸੋਮਵਾਰ ਸਵੇਰੇ ਬਰਫ ਵਿੱਚ ਦੱਬੀ ਹੋਈ ਮਿਲੀ ।

Hemkund sahib avalanche rescue
Hemkund sahib avalanche rescue

ਦੱਸਿਆ ਜਾ ਰਿਹਾ ਹੈ ਕਿ 4 ਜੂਨ ਤੱਕ ਉੱਤਰਾਖੰਡ ਵਿੱਚ 8,551 ਲੋਕ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਇਹ ਅੰਕੜਾ ਉਤਰਾਖੰਡ ਸੈਰ ਸਪਾਟਾ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਉੱਥੇ ਹੀ ਚਾਰਧਾਮ ਯਾਤਰਾ ਵਿੱਚ ਇਹ ਅੰਕੜਾ 20 ਲੱਖ ਨੂੰ ਪਾਰ ਕਰ ਗਿਆ ਹੈ। ਹੁਣ ਕਰੀਬ 20 ਲੱਖ ਲੋਕ ਰਜਿਸਟ੍ਰੇਸ਼ਨ ਕਰਵਾ ਚੁਕੇ ਹਨ, ਜੋ ਯਾਤਰਾ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ‘ਚ ਹਿੱਸੇਦਾਰੀ ਦਾ ਮੁੱਦਾ: ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ੁਰੂ

ਦੱਸ ਦੇਈਏ ਕਿ ਉੱਤਰਾਖੰਡ ਸਰਕਾਰ ਮੁਤਾਬਕ ਹੁਣ ਤੱਕ ਸਭ ਤੋਂ ਵੱਧ 7.13 ਲੱਖ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ । ਭੀੜ ਨੂੰ ਕੰਟਰੋਲ ਕਰਨ ਲਈ ਕੇਦਾਰਨਾਥ ਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ 15 ਜੂਨ ਤੱਕ ਬੰਦ ਕਰ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਸ੍ਰੀ ਹੇਮਕੁੰਟ ਸਾਹਿਬ ਨੇੜੇ ਟੁੱਟਿਆ ਗਲੇਸ਼ੀਅਰ, ਮਹਿਲਾ ਸ਼ਰਧਾਲੂ ਦੀ ਮੌ.ਤ, 5 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ appeared first on Daily Post Punjabi.



Previous Post Next Post

Contact Form