‘ਮੇਰੀ ਜਾਨ ਨੂੰ ਖ਼ਤਰਾ, ਬਚਾ ਲਓ’, ਕਦੇ US ‘ਤੇ ਚਿੱਕੜ ਉਛਾਲਣ ਵਾਲੇ ਇਮਰਾਨ ਹੁਣ ਪਾ ਰਹੇ ਤਰਲੇ

‘ਮੇਰੀ ਸਰਕਾਰ ਨੂੰ ਡੇਗਣ ਵਾਲੀ ਵਿਦੇਸ਼ੀ ਸਾਜ਼ਿਸ਼ ਪਿੱਛੇ ਅਮਰੀਕਾ ਦਾ ਹੱਥ ਸੀ। ਇਸ ਨੂੰ ਸਾਬਤ ਕਰਨ ਲਈ ਮੇਰੇ ਕੋਲ ਲਿਖਤੀ ਸਬੂਤ ਹਨ।’ ਇਮਰਾਨ ਨੇ ਇਹ ਗੱਲਾਂ ਪਿਛਲੇ ਸਾਲ ਮਈ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਹੀਆਂ ਸਨ। ਜਦੋਂ ਉਹ ਅਮਰੀਕਾ ‘ਤੇ ਇਲਜ਼ਾਮ ਲਗਾ ਰਹੇ ਸਨ, ਉਦੋਂ ਉਨ੍ਹਾਂ ਦੀ ਸਰਕਾਰ ਡਿੱਗੇ ਨੂੰ ਇਕ ਮਹੀਨਾ ਹੀ ਹੋਇਆ ਸੀ। ਪਰ ਹੁਣ ਸਾਲ ਬਦਲ ਗਿਆ ਹੈ ਅਤੇ ਹਾਲਾਤ ਵੀ ਬਦਲ ਗਏ ਹਨ। ਅਮਰੀਕਾ ‘ਤੇ ਚਿੱਕੜ ਉਛਾਲਣ ਵਾਲੇ ਇਮਰਾਨ ਖਾਨ ਹੁਣ ਉਸ ਤੋਂ ਮਦਦ ਦੀ ਭੀਖ ਮੰਗ ਰਹੇ ਹਨ। ਇਮਰਾਨ ਅਮਰੀਕਾ ਨੂੰ ਉਸ ਦੀ ਮਦਦ ਕਰਨ ਦੀ ਬੇਨਤੀ ਕਰ ਰਹੇ ਹਨ।

ਦਰਅਸਲ ਇਕ ਵਾਰ ਫਿਰ ਇਮਰਾਨ ਖਾਨ ਦਾ ਆਡੀਓ ਲੀਕ ਹੋਇਆ ਹੈ। ਇਸ ਆਡੀਓ ‘ਚ ਇਮਰਾਨ ਅਮਰੀਕੀ ਸੰਸਦ ਮੈਂਬਰ ਮੈਕਸੀਅਨ ਮੂਰ ਵਾਟਰਸ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਪਾਕਿਸਤਾਨੀ ਫੌਜ ਅਤੇ ਸਰਕਾਰ ਤੋਂ ਦੁਖੀ ਇਮਰਾਨ ਅਮਰੀਕਾ ਨੂੰ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਨੂੰ ਅਮਰੀਕੀ ਮਦਦ ਲਈ ਭੀਖ ਮੰਗਦੇ ਅਤੇ ਬੇਨਤੀ ਕਰਦੇ ਸੁਣਿਆ ਜਾ ਸਕਦਾ ਹੈ। ਉਹ ਵਾਰ-ਵਾਰ ਕਹਿ ਰਹੇ ਹਨ ਕਿ ਅਮਰੀਕਾ ਉਨ੍ਹਾਂ ਦੀ ਮਦਦ ਕਰੇ। ਇਹ ਆਡੀਓ ਜ਼ੂਮ ਮੀਟਿੰਗ ਦੀ ਦੱਸੀ ਜਾ ਰਹੀ ਹੈ।

Imran who once threw
Imran who once threw

ਇਮਰਾਨ ਦਾ ਕਹਿਣਾ ਹੈ ਕਿ ਇਸ ਸਮੇਂ ਸਾਡੇ ਦੇਸ਼ ਦੇ ਹਾਲਾਤ ਬਹੁਤ ਖਰਾਬ ਹਨ। ਇਸ ਸਮੇਂ ਪਾਕਿਸਤਾਨ ਆਪਣੇ ਇਤਿਹਾਸ ਦੇ ਸਭ ਤੋਂ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ। ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਇੱਕ ਸਾਜ਼ਿਸ਼ ਤਹਿਤ ਡੇਗਿਆ ਗਿਆ ਸੀ। ਇਮਰਾਨ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਸਾਡੇ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਅਮਰੀਕਾ ਨੂੰ ਪਾਕਿਸਤਾਨ ਦੇ ਮਨੁੱਖੀ ਅਧਿਕਾਰਾਂ ਅਤੇ ਜਮਹੂਰੀ ਕਦਰਾਂ-ਕੀਮਤਾਂ ਬਾਰੇ ਆਵਾਜ਼ ਉਠਾਉਣੀ ਚਾਹੀਦੀ ਹੈ।

ਆਡੀਓ ਲੀਕ ‘ਚ ਇਮਰਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਪਾਕਿਸਤਾਨ ‘ਚ ਫੌਜ ਬਹੁਤ ਤਾਕਤਵਰ ਹੈ। ਸਾਡੀ ਸਰਕਾਰ ਵਧੀਆ ਆਰਥਿਕ ਪ੍ਰਦਰਸ਼ਨ ਕਰ ਰਹੀ ਸੀ ਪਰ ਫਿਰ ਵੀ ਇਸ ਨੂੰ ਡੇਗਣ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਸਰਕਾਰ ਨੂੰ ਡੇਗਣ ਦੀ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ। ਮੈਂ ਚਾਹੁੰਦਾ ਹਾਂ ਕਿ ਪਾਕਿਸਤਾਨ ਵਿੱਚ ਕਾਨੂੰਨ ਦਾ ਰਾਜ ਹੋਵੇ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਲਈ ਆਪਣੀ ਆਵਾਜ਼ ਬੁਲੰਦ ਕਰੋ। ਜੇ ਤੁਸੀਂ ਕੁਝ ਕਹੋਗੇ ਤਾਂ ਸੁਣਿਆ ਜਾਵੇਗਾ।

ਇਹ ਵੀ ਪੜ੍ਹੋ :ਗਰੀਬ ਬੱਚਿਆਂ ਨੂੰ ਫ੍ਰੀ ਪੜ੍ਹਾ ਕੇ ਪਹਿਲਾਂ SDM ਬਣੀ, ਫਿਰ IFS ਤੇ ਹੁਣ ਲਾਲ ਬੱਤੀ ਵਾਲੀ ਗੱਡੀ ‘ਚ ਸਵਾਰ

ਇਮਰਾਨ ਨੇ ਅਮਰੀਕੀ ਸੰਸਦ ਮੈਂਬਰ ਨੂੰ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਉਹ ਦੱਸਦੇ ਹਨ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਫੌਜ ਇੱਥੇ ਬਹੁਤ ਤਾਕਤਵਰ ਹੈ। ਜਨਰਲ ਬਾਜਵਾ ਨੇ ਮੇਰੀ ਸਰਕਾਰ ਨੂੰ ਡੇਗ ਦਿੱਤਾ। ਹੁਣ ਪਾਕਿਸਤਾਨੀ ਸਰਕਾਰ ਅਤੇ ਫੌਜ ਕਾਰਨ ਮੇਰੀ ਜਾਨ ਨੂੰ ਖਤਰਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਮਦਦ ਕਰੋ ਕਿਉਂਕਿ ਇਸ ਦਾ ਪਾਕਿਸਤਾਨ ‘ਤੇ ਵੱਡਾ ਅਸਰ ਪਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ‘ਮੇਰੀ ਜਾਨ ਨੂੰ ਖ਼ਤਰਾ, ਬਚਾ ਲਓ’, ਕਦੇ US ‘ਤੇ ਚਿੱਕੜ ਉਛਾਲਣ ਵਾਲੇ ਇਮਰਾਨ ਹੁਣ ਪਾ ਰਹੇ ਤਰਲੇ appeared first on Daily Post Punjabi.



source https://dailypost.in/latest-punjabi-news/imran-who-once-threw/
Previous Post Next Post

Contact Form