ਜਿੱਤ ਗਈ ਜ਼ਿੰਦਗੀ! 200 ਫੁੱਟ ਡੂੰਘੇ ਬੋਰਵੈੱਲ ਤੋਂ 9 ਸਾਲਾਂ ਬੱਚੇ ਨੂੰ ਸੁਰੱਖਿਆ ਕੱਢਿਆ ਗਿਆ ਬਾਹਰ

ਜੈਪੁਰ ‘ਚ ਸ਼ਨੀਵਾਰ ਸਵੇਰੇ ਬੋਰਵੈੱਲ ਵਿੱਚ ਡਿੱਗੇ ਅਕਸ਼ਿਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 9 ਸਾਲਾਂ ਅਕਸ਼ਿਤ 200 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ। ਉਹ ਕਰੀਬ 70 ਫੁੱਟ ਡੂੰਘਾਈ ਵਿੱਚ ਫਸਿਆ ਹੋਇਆ ਸੀ। 6 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਹ 7 ਘੰਟੇ ਤੱਕ ਬੋਰਵੈੱਲ ਦੇ ਅੰਦਰ ਰਿਹਾ।

child in Jaipur rescued
child in Jaipur rescued

ਸਿਵਲ ਡਿਫੈਂਸ ਅਤੇ ਐਨਡੀਆਰਐਫ ਦੀ ਟੀਮ ਨੇ ਉਸ ਨੂੰ ਲੋਹੇ ਦੇ ਜਾਲ ਦੀ ਮਦਦ ਨਾਲ ਬਾਹਰ ਕੱਢਿਆ। ਇਹ ਜਾਲ ਅਕਸ਼ਿਤ ਦੀ ਪਿੱਠ ਨੇੜੇ ਜਾ ਕੇ ਖੁੱਲ੍ਹ ਗਿਆ। ਇਹ ਅਜਿਹਾ ਜਾਲ ਹੈ ਜਿਸ ‘ਤੇ ਅਕਸ਼ਿਤ ਬੈਠ ਸਕਦਾ ਸੀ ਜਾਂ ਉਹ ਇਸ ‘ਤੇ ਆਪਣੇ ਦੋਵੇਂ ਪੈਰ ਰੱਖ ਸਕਦਾ ਸੀ। ਬਾਹਰ ਕੱਢਣ ਤੋਂ ਬਾਅਦ ਅਕਸ਼ਿਤ ਨੂੰ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

child in Jaipur rescued
child in Jaipur rescued

ਘਟਨਾ ਜੈਪੁਰ ਦੇ ਜੋਬਨੇਰ ਥਾਣਾ ਖੇਤਰ ਦੀ ਹੈ। ਕੁੜੀਆ ਕਾ ਬਾਸ ਦਾ ਰਹਿਣ ਵਾਲਾ 9 ਸਾਲਾ ਅਕਸ਼ਿਤ ਉਰਫ ਲੱਕੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਮਾਮੇ ਦੇ ਘਰ ਆਇਆ ਹੋਇਆ ਸੀ। ਭੋਜਪੁਰਾ ਕਲਾਂ ਵਿੱਚ ਮਾਮੇ ਦੇ ਘਰ ਨੇੜੇ ਖੇਤ ਵਿੱਚ ਇੱਕ ਬੋਰਵੈੱਲ ਬਣਿਆ ਹੋਇਆ ਸੀ।

ਇਹ ਵੀ ਪੜ੍ਹੋ : ਭਾਰਤੀ ਹਵਾਈ ਫੌਜ ਦਾ ਵੱਡਾ ਫ਼ੈਸਲਾ, MiG-21 ਲੜਾਕੂ ਜਹਾਜ਼ ਦੀਆਂ ਸਾਰੀਆਂ ਉਡਾਨਾਂ ‘ਤੇ ਰੋਕ

ਸਵੇਰੇ ਉੱਠਣ ਤੋਂ ਬਾਅਦ ਉਹ ਖੇਡਦੇ ਹੋਏ ਬੋਰਵੈੱਲ ‘ਤੇ ਚਲਾ ਗਿਆ। ਅਚਾਨਕ ਉਸਦਾ ਪੈਰ ਫਿਸਲ ਗਿਆ ਅਤੇ ਉਹ 70 ਫੁੱਟ ਡੂੰਘੇ ਬੋਰਵੈੱਲ ਵਿੱਚ ਫਸ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਕਾਫੀ ਦੇਰ ਤੱਕ ਅਕਸ਼ਿਤ ਨੂੰ ਨਹੀਂ ਦੇਖਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੋਰਵੈੱਲ ਤੋਂ ਕੁਝ ਹਿਲਜੁਲ ਹੋਈ। ਅਕਸ਼ਿਤ ਦੀ ਆਵਾਜ਼ ਆ ਰਹੀ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਬਾਰੇ ਪਤਾ ਲੱਗਾ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਜਿੱਤ ਗਈ ਜ਼ਿੰਦਗੀ! 200 ਫੁੱਟ ਡੂੰਘੇ ਬੋਰਵੈੱਲ ਤੋਂ 9 ਸਾਲਾਂ ਬੱਚੇ ਨੂੰ ਸੁਰੱਖਿਆ ਕੱਢਿਆ ਗਿਆ ਬਾਹਰ appeared first on Daily Post Punjabi.



Previous Post Next Post

Contact Form