TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਵਾਇਆ ਸਿਨੇਮਾ: ਇਰਫ਼ਾਨ ਖਾਨ ਦੀ ਆਖ਼ਰੀ ਫਿਲਮ "The Song of Scorpions" Friday 05 May 2023 06:26 AM UTC+00 | Tags: bollywood film-the-song-of-scorpions harpreet-singh-kahloon irrfan-khan latest-movie latest-news news nws the-song-of-scorpions ਹਰਪ੍ਰੀਤ ਸਿੰਘ ਕਾਹਲੋਂ The Unmuteਜਦੋਂ ਵੀ,ਕੋਈ ਵੀ ਫਿਲਮ ਆਪਣੀ ਸਹਿਜ ਗਤੀ,ਦ੍ਰਿਸ਼ ਵਿਚਲੀ ਰੌਸ਼ਨੀ,ਆਲੇ ਦੁਆਲੇ ਦੀਆਂ ਧੁਨੀਆਂ ਅਤੇ ਦ੍ਰਿਸ਼ ਦੇ ਕਲਾਤਮਕ ਬੁਣਤ ਨਾਲ ਉੱਤਰੇ ਤਾਂ ਉਹਦਾ ਅਸਰ ਮੈਂ ਵੇਖਦਿਆਂ ਹੀ ਕਬੂਲਦਾ ਹਾਂ। ਯਕੀਨਨ ਉਹ ਹੀ ਫਿਲਮ ਹੈ।ਅਜਿਹੀ ਫਿਲਮ ਆਪਣੀ ਕਹਾਣੀ,ਅਦਾਕਾਰੀ ਅਤੇ ਕਹਿਣ ਦੇ ਅੰਦਾਜ਼ ਤੋਂ ਤੁਹਾਨੂੰ ਖਾਸ ਮਾਹੌਲ ਵਿੱਚ ਲੈ ਜਾਂਦੀ ਹੈ। ਅਨੂਪ ਸਿੰਘ ਇਸੇ ਬੁਣਤ ਦੇ ਹਦਾਇਤਕਾਰ ਹਨ।ਪੰਜਾਬੀ ਸਿਨੇਮਾ 'ਚ ਅਜਿਹਾ ਹਦਾਇਤਕਾਰ ਆਉਣਾ ਚਾਹੀਦਾ ਹੈ।ਅਨੂਪ ਸਿੰਘ ਵਰਗੇ ਇਸ ਲਈ,ਕਿਉਂ ਕਿ ਉਹ ਕਹਾਣੀ ਚੁਣਦੇ ਹਨ।ਉਸ ਕਹਾਣੀ 'ਚ ਲੈਅ ਹੁੰਦੀ ਹੈ।ਅਜਿਹੀ ਕਹਾਣੀ ਨਾਲ ਵਹਿੰਦਿਆ ਤੁਸੀਂ ਆਪਣੀ ਮਿੱਟੀ ਦੀ ਕਹਾਣੀ ਨੂੰ ਸੁਣਦੇ ਹੋ।ਉਹ ਕਹਾਣੀ ਸਾਹਮਣੇ ਵਿਖ ਵੀ ਰਹੀ ਹੁੰਦੀ ਹੈ ਅਤੇ ਤੁਹਾਡੇ ਅੰਦਰ ਵੀ ਫੈਲ ਜਾਂਦੀ ਹੈ। ਜਿਵੇਂ ਸ਼ਾਮ ਨੂੰ ਤਰਕਾਲਾਂ ਦੇ ਢਲਦੇ ਸੂਰਜ ਦੀ ਅੰਬਰਾਂ ਵਿੱਚ ਲਾਲੀ ਫੈਲ ਜਾਂਦੀ ਹੈ। ਜ਼ਿਕਰ ਹੈ ਕਿ ਜੈਸਲਮੇਰ ਦੇ ਇਲਾਕੇ 'ਚ ਮਾਰੂਥਲਾਂ ਦੀ ਲੋਕਧਾਰਾ 'ਚ ਕਥਾ ਹੈ ਕਿ ਜਦੋਂ ਬਿੱਛੂ ਡੰਗ ਮਾਰਦਾ ਹੈ ਤਾਂ ਖਾਸ ਤਰ੍ਹਾਂ ਦੀ ਮੁਹਾਰਤ 'ਚ ਗਾਉਣ ਵਾਲੀਆਂ ਬੀਬੀਆਂ ਬਿੱਛੂ ਦਾ ਜ਼ਹਿਰ ਗੀਤ ਗਾਕੇ ਹੀ ਖਤਮ ਕਰਦੀਆਂ ਹਨ।ਪ੍ਰਚਲਿਤ ਹੈ ਕਿ ਕੱਟੇ ਬਿੱਛੂ ਦਾ ਇਲਾਜ ਇੰਝ ਹੈ।ਅਜਿਹੇ ਗੀਤਾਂ ਨੂੰ ਬਿੱਛੂਆਂ ਦਾ ਗੌਣ ਕਹਿੰਦੇ ਹਨ। ਲੋਕ ਧਾਰਾ ਮਨ ਦੀ ਅਵਾਜ਼ ਹੈ।ਉਹ ਬੰਦੇ ਦੇ ਸੁਭਾਅ ਅਤੇ ਉਹਦੇ ਖਿੱਤੇ ਨਾਲ ਤਾਲਮੇਲ ਦਾ ਸਿਰਨਾਵਾਂ ਹੁੰਦਾ ਹੈ।ਅਜਿਹਾ ਖਿਆਲ ਉਹਦੇ ਕਿਰਦਾਰ ਨੂੰ ਖਾਸ ਛੋਹ ਬਖਸ਼ਦਾ ਹੈ।ਲੋਕਧਾਰਾ ਤੋਂ ਮੁਨਕਰ ਬੰਦਾ ਕੌਰਾ ਹੋ ਜਾਂਦਾ ਹੈ।ਬਹੁਤ ਕੁਝ ਅਸੀਂ ਵਾਧੂ ਪਾਖੰਡ ਅਤੇ ਬੋਝਲ ਰਸਮਾਂ ਐਲਾਨਕੇ ਆਧੁਨਿਕ ਹੋਣ ਦੀ ਜੱਦੋਜਹਿਦ ਵਿੱਚ ਬੰਦੇ ਦਾ ਸਹਿਜ ਸੁਹੱਪਣ ਵੀ ਗਵਾ ਲਿਆ ਹੈ। ਪਸਰੀ ਰਾਤ,ਮਾਰੂਥਲ,ਬਿੱਛੂ ਦਾ ਡੰਗਿਆ,ਜ਼ਹਿਰ ਨੂੰ ਉਤਾਰਦੀ ਗੌਣ ਗਾਉਂਦੀ ਬੀਬੀ ਅਤੇ ਉਸ ਬੀਬੀ ਦੀ ਅਵਾਜ਼ ਨਾਲ ਉਹਦੀ ਮੁਹੱਬਤ 'ਚ ਮੋਹਿਆ ਨੂਰਾਂ ਦਾ ਆਦਮ ਇਰਫਾਨ ਖਾਨ ! ਫਿਲਮ ਆਪਣੇ ਪਹਿਲੇ ਦ੍ਰਿਸ਼ ਤੋਂ ਹੀ ਉਹ ਸਭ ਕੁਝ ਸਿਰਜ ਜਾਂਦੀ ਹੈ ਜਿਸ ਨਾਲ ਕਹਾਣੀ ਨੇ ਹਦਾਇਤਕਾਰ ਦੀ ਛੌਹ ਨਾਲ ਵੇਖਣ ਵਾਲੇ ਨਾਲ ਤੁਰ ਪੈਣਾ ਹੈ। ਰਾਜਸਥਾਨ ਦੀ ਜ਼ਮੀਨ ਦੀ ਇਸ ਕਹਾਣੀ 'ਚ ਇਕੱਲਾ ਇਰਫਾਨ ਅਤੇ ਫਰਹਾਨੀ ਹੀ ਨਹੀਂ।ਸ਼ਸ਼ਾਂਕ ਅਤੇ ਵਹੀਦਾ ਰਹਿਮਾਨ ਵੀ ਕਮਾਲ ਦੀ ਹਾਜ਼ਰੀ ਲਵਾਕੇ ਜਾਂਦੇ ਹਨ। ਕਹਾਣੀ ਹੈ ਕਿ ਬਿੱਛੂ ਡੰਗ ਦਾ ਜ਼ਹਿਰ ਉਤਾਰਨ ਵਾਲੀ ਗੌਣ ਗਾਉਂਦੀ ਬੀਬੀ ਦੇ ਪਿਆਰ 'ਚ ਆਦਮ (ਇਰਫਾਨ) ਪੈ ਜਾਂਦਾ ਹੈ।ਉਹ ਆਪਣੇ ਮਿੱਤਰ ਤੋਂ ਨੂਰਾਂ ਦਾ ਬਲਾਤਕਾਰ ਵਰਗਾ ਜੁਰਮ ਕਰਵਾਉਂਦਾ ਹੈ ਅਤੇ ਫਿਰ ਉਹਦਾ ਸਹਾਰਾ ਬਣਦਾ ਹੈ।ਕਿਰਦਾਰਾਂ ਦੇ ਅਜਿਹੇ ਮਾਹੌਲ ਦੀ ਕਹਾਣੀ ਇਹ ਫਿਲਮ ਹੈ – The Song of Scorpions ਸਿਨੇਮਾ 'ਚ ਫਿਲਮ ਵੇਖਦੇ ਬਜ਼ੁਰਗ ਮਿਲੇ ਅਤੇ ਕਹਿੰਦੇ ਕਿ ਉਹ ਵਹੀਦਾ ਰਹਿਮਾਨ ਨੂੰ ਵੇਖਣ ਆਏ ਸੀ।ਉਹ ਕਿੱਥੇ ਗਈ ? ਨੂਰਾਂ ਨਾਲ ਜਦੋਂ ਜਬਰ ਜਿਨਾਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਵਹੀਦਾ ਮਾਰੂਥਲਾਂ 'ਚ ਲੱਭਦੀ ਨਹੀਂ। ਕਿਸੇ ਔਰਤ ਦਾ ਬਲਾਤਕਾਰ ਉਹਦੀ ਆਤਮਾ ਨੂੰ ਛਲਣੀ ਕਰ ਜਾਂਦਾ ਹੈ।ਇਹ ਤਨ 'ਤੇ ਜੁਰਮ ਹੈ ਪਰ ਮਨ ਦਾ ਕਤਲ ਹੈ।ਨੂਰਾਂ ਦੀ ਮਾਂ ਫਿਰ ਕਿਉਂ ਲੱਭੇਗੀ ? ਨੂਰਾਂ ਨਾਲ ਹੋਇਆ ਜਬਰ ਜਿਨਾਹ ਉਹਦੇ ਤੀਂਵੀ ਮਨ ਦਾ,ਉਹਦੀ ਮਮਤਾ ਦਾ ਕਤਲ ਹੀ ਤਾਂ ਹੈ।ਉਹ ਖਤਮ ਹੋ ਗਈ ਹੈ।ਉਹਨੂੰ ਉਹਦੀ ਮਾਂ ਨਹੀਂ ਮਿਲਦੀ।ਉਹ ਗਵਾਚ ਗਈ ਹੈ।ਲਾਪਤਾ ਹੈ।ਮੰਨੋ ਕਿ ਉਹਦਾ ਕਤਲ ਹੀ ਤਾਂ ਹੈ।ਮਾਂ ਦਾ ਫਿਲਮ ਦੇ ਦ੍ਰਿਸ਼ ਤੋਂ ਲਾਪਤਾ ਹੋ ਜਾਣਾ ਨੂਰਾਂ ਦੇ ਅੰਦਰੋਂ ਜਨਾਨੀ ਦਾ ਮਰਨਾ ਹੀ ਤਾਂ ਹੈ।ਤਨ 'ਤੇ ਹੋਏ ਜ਼ੁਲਮ ਅਤੇ ਮਨ ਦੇ ਮੁਰਦਾ ਹੋ ਜਾਣ ਦੀ ਨਿਸ਼ਾਨੀ ਹੀ ਤਾਂ ਹੈ।ਉਹਦੇ ਅੰਦਰ ਦਾ ਟੁੱਟਿਆ ਹਿੱਸਾ ਉਹ ਆਪਣੀ ਮਾਂ ਦਾ ਅੰਸ਼ ਹੀ ਤਾਂ ਹੈ। ਅਨੂਪ ਇਸ ਜੁਰਮ ਨੂੰ ਫਿਲਮ ਦੇ ਕੈਨਵਸ 'ਤੇ ਜਦੋਂ ਖਿਲਾਰਦਾ ਹੈ ਤਾਂ ਵੇਖਣ ਵਾਲਾ ਵੀ ਉਸ ਪੀੜ ਅਤੇ ਵਹਿਸ਼ਤ ਨੂੰ ਮਹਿਸੂਸ ਕਰਦਾ ਹੈ।ਬਸ਼ਰਤੇ ਤੁਸੀਂ ਕਹਾਣੀ ਨਾਲ ਤੁਰੇ ਜ਼ਰੂਰ ਹੋਵੋ। ਫਿਲਮ ਦੀ ਕਹਾਣੀ ਦਾ ਅਜਿਹਾ ਕ੍ਰਾਫਟ,ਉਹਦੀ ਬੁਣਤ, ਕਲਾਤਮਕ ਛੋਹ ਜਿਸ ਕਹਾਣੀ ਨੂੰ ਅਤੇ ਜਿਸ ਢੰਗ ਨਾਲ ਵਹਾ ਰਿਹਾ ਹੈ ਪੰਜਾਬੀ ਸਿਨੇਮਾ 'ਚ ਸਾਲ 'ਚ ਕੋਈ ਇੱਕ ਦੋ ਫਿਲਮਾਂ ਇੰਝ ਕਹਾਣੀ,ਕ੍ਰਾਫਟ,ਦ੍ਰਿਸ਼,ਧੁਨੀ,ਕੈਨਵਸ,ਗਤੀ,ਕੈਮਰੇ ਦੀ ਜ਼ੁਬਾਨ ਲੈਕੇ ਆਵੇ ਤਾਂ ਸਿਨੇਮਾ ਦਾ ਮਕਬੂਲ ਦਸਤਖਤ ਲਿਖਿਆ ਜਾਵੇਗਾ। ਅਨੂਪ ਸਿੰਘ ਨੇ ਇਸ ਕਹਾਣੀ ਨੂੰ ਰਾਜਸਥਾਨ ਦੀ ਧਰਾਤਲ 'ਤੇ ਰੱਖਿਆ ਹੈ। ਇਸ ਕਹਾਣੀ ਨੂੰ ਵੇਖਦਿਆਂ ਵਹਿਸ਼ਤ ਦਾ ਉਹ ਕਹਿਰ ਸਮਝ ਆਉਂਦਾ ਹੈ ਜੋ ਇਸ ਦੁਨੀਆਂ ਦੀ ਸਿਰਜਣਾ 'ਤੇ ਜੁਲਮ ਹੈ। ਗੀਤ ਗਾਉਂਦੀ ਜ਼ਹਿਰਾਂ ਨੂੰ ਉਤਾਰਦੀ ਬੀਬੀ ਦੁਨੀਆਂ ਦਾ ਜੀਵਨ ਅਧਾਰ ਹੀ ਤਾਂ ਹੈ।ਅਜਿਹੀ ਆਤਮਾ ਨੂੰ ਛਲਣੀ ਕਰਨਾ ਉਹਦੇ ਗੀਤ ਨੂੰ ਬੰਦ ਕਰਨਾ ਹੈ।ਉਹ ਗੀਤ ਜੋ ਜ਼ਹਿਰ ਉਤਾਰਦਾ ਹੈ।ਇਸ ਕਹਾਣੀ ਨੂੰ ਵੇਖਦਿਆਂ ਅੰਮ੍ਰਿਤਾ ਪ੍ਰਤੀਮ ਦਾ ਲਿਖਿਆ ਸਮਝ ਆਉਂਦਾ ਹੈ ਤਾਂ ਇਹ ਇੱਕ ਖਿੱਤੇ ਦੀ ਕਹਾਣੀ ਦਾ ਦੂਜੇ ਖਿੱਤੇ ਦੀ ਕਹਾਣੀ ਨਾਲ ਭਾਵਨਾਵਾਂ ਦੀ ਸਾਂਝ ਸਮਝ ਆਉਂਦੀ ਹੈ। ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ ਨੂਰਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਇੱਕ ਬੰਦੇ ਨੇ ਉਹਦਾ ਬਲਾਤਕਾਰ ਕੀਤਾ।ਦੂਜੇ ਬੰਦੇ ਨੇ ਇਹ ਕਰਵਾਇਆ ਸਿਰਫ ਇਸ ਲਈ ਕਿ ਉਹ ਉਸ ਤੋਂ ਬਾਅਦ ਉਹਦਾ ਸਹਾਰਾ ਬਣ ਸਕੇ।ਉਹਨੇ ਉਹਦੇ ਗੀਤਾਂ ਵਿੱਚ ਜ਼ਹਿਰ ਘੋਲਿਆ ਹੈ ਤਾਂ ਉਹ ਖੁਦ ਬਿੱਛੂ ਦੇ ਡੰਗ ਨਾਲ ਮਰ ਜੀਵਨ ਲੀਲਾ ਖਤਮ ਕਰਨ ਦਾ ਫੈਸਲਾ ਕਰਦੀ ਹੈ।ਆਦਮ (ਇਰਫਾਨ) ਇਹ ਵੇਖਦਿਆਂ ਜਦੋਂ ਆਪ ਵੀ ਬਿੱਛੂ ਦਾ ਡੰਗ ਮਰਵਾਉਂਦਾ ਨੂਰਾਂ ਨਾਲ ਹੀ ਮਰਨ ਲੱਗਦਾ ਹੈ ਤਾਂ ਨੂਰਾਂ ਉਸ ਤੋਂ ਵਿੱਥ ਰੱਖਦੀ ਗੀਤ ਗਾ ਖੁਦ ਦਾ ਜ਼ਹਿਰ ਉਤਾਰਦੀ ਹੈ।ਉਸ ਨੂੰ ਜ਼ਿੰਦਗੀ ਦੇ ਉਸ ਪਾਰ ਆਦਮ (ਇਰਫਾਨ) ਨਾਲ ਮਰਨਾ ਮਨਜ਼ੂਰ ਨਹੀਂ। ਇਹ ਪਿੰਜਰ ਨਾਵਲ ਦੇ ਕਿਰਦਾਰਾਂ ਵਰਗੀ ਭਾਵਨਾ ਹੈ। ਜਿੱਥੇ ਰਸ਼ੀਦ ਪੂਰੋ ਨੂੰ ਜ਼ਬਰਦਸਤੀ ਉਧਾਲਦਾ ਤਾਂ ਹੈ ਪਰ ਉਹ ਉਸ ਅਪਰਾਧਬੋਧ ਵਿੱਚ ਵੀ ਹੈ। ਪੂਰੋ ਅਖੀਰ ਰਸ਼ੀਦ ਨਾਲ ਰਹਿਣਾ ਕਬੂਲਦੀ ਹੈ। ਉਹ ਹਰ ਉਧਾਲੀ ਕੁੜੀ ਨੂੰ ਸਹੀ ਠਿਕਾਣੇ ਪਹੁੰਚਦਿਆਂ ਵੇਖ ਮਹਿਸੂਸ ਕਰਦੀ ਹੈ ਕਿ ਸਮਝੋ ਪੂਰੋ ਹੀ ਆਪਣੇ ਘਰ ਪਹੁੰਚ ਗਈ। ਇੰਝ ਹੀ The Song of Scorpions ਵਿੱਚ ਇਹ ਬੜਾ ਕੁਝ ਪ੍ਰਤੀਕ ਦੀ ਜ਼ੁਬਾਨ ਹੈ।ਇਸ ਘੜੀ ਨੂਰਾਂ ਗਰਭਵਤੀ ਵੀ ਹੈ।ਇੰਝ ਜਾਪਦਾ ਹੈ ਕਿ ਜੁਰਮ ਤੋਂ ਬਾਅਦ ਵੀ ਉਹ ਆਪਣੇ ਅੰਦਰ ਪਲ ਰਹੀ ਜ਼ਿੰਦਗੀ ਨੂੰ ਰੂਹ ਬਖਸ਼ ਰਹੀ ਹੈ।ਆਦਮ ਦੇ ਜ਼ਹਿਰ ਤੋਂ ਬਚਾਉਂਦੀ ਅੰਦਰ ਦੀ ਜ਼ਿੰਦਗੀ ਨਾਲ ਨੂਰਾਂ ਦੇ ਮਾਰੂਥਲਾਂ 'ਚ ਉਹਦੀ ਮਾਂ ਦਾ ਗੀਤ ਸੁਣਦਾ ਨਜ਼ਰ ਆਉਂਦਾ ਹੈ।ਜਿਵੇਂ ਉਹਦੀ ਮਾਂ ਉਹਦਾ ਗੀਤ ਜੋ ਜ਼ਹਿਰ ਤੋਂ ਬਚਾਉਂਦਾ ਹੈ ਵਾਪਸ ਆ ਗਿਆ ਹੋਵੇ। ਇਰਾਨੀ ਅਦਾਕਾਰਾ ਗੋਲਸਿਫ਼ਤਹ ਫਰਹਾਨੀ ਨੂਰਾਂ ਦੇ ਕਿਰਦਾਰ 'ਚ ਉਸ ਦਰਦ ਅਤੇ ਜਦੋਜਹਿਦ ਨੂੰ ਪਰਦੇ 'ਤੇ ਫੈਲਾਅ ਦਿੰਦੀ ਹੈ।ਇਰਫਾਨ ਨੇ ਕਿਸੇ ਮੁਲਾਕਾਤ 'ਚ ਕਿਹਾ ਸੀ ਕਿ ਆਦਮ ਦੇ ਕਿਰਦਾਰ ਨੂੰ ਉਹਨੇ ਪੜ੍ਹਿਆ ਨਹੀਂ ਸੀ।ਉਹ ਉਸ ਕਿਰਦਾਰ ਨੂੰ ਰਾਜਸਥਾਨ ਦੇ ਉਸ ਮਾਹੌਲ 'ਚ ਉਹਦੇ ਹੀ ਵਹਾਅ 'ਚ ਮਹਿਸੂਸ ਕਰਨਾ ਚਾਹੁੰਦਾ ਸੀ। 2017 ਦੀ ਬਣੀ ਫਿਲਮ The Song of Scorpions 2023 ਵਿੱਚ ਜਾ ਕੇ ਪਰਦਾਪੇਸ਼ ਹੋਈ ਹੈ। Qissa a tale of lonely Ghost ਤੋਂ ਬਾਅਦ ਅਨੂਪ ਸਿੰਘ ਨਾਲ ਇਰਫਾਨ ਖਾਨ ਦੀ ਇਹ ਦੂਜੀ ਫਿਲਮ ਸੀ। ਜਿਹੜਾ ਨਗਮਾ ਜ਼ਹਿਰ ਉਤਾਰੇ ਉਹ ਨਗਮਾ ਕਦੀ ਮਰਨਾ ਨਹੀਂ ਚਾਹੀਦਾ।ਜ਼ਿੰਦਗੀ ਦੀ ਵੱਡੀ ਘਾਲਣਾ ਤਾਂ ਇਹੋ ਹੈ।ਮੇਰੀ ਨਜ਼ਰ ਵਿੱਚ The Song of Scorpions ਇੰਝ ਦੀ ਮਹਿਸੂਸ ਹੁੰਦੀ ਫਿਲਮ ਹੈ।ਆਪਣੇ ਹਿੱਸੇ ਦਾ ਤੁਸੀਂ ਆਪ ਮਹਿਸੂਸ ਕਰ ਸਕਦੇ ਹੋ। The post ਵਾਇਆ ਸਿਨੇਮਾ: ਇਰਫ਼ਾਨ ਖਾਨ ਦੀ ਆਖ਼ਰੀ ਫਿਲਮ “The Song of Scorpions” appeared first on TheUnmute.com - Punjabi News. Tags:
|
ਪਟਿਆਲਾ ਪੁਲਿਸ ਵੱਲੋਂ 06 ਘੰਟੇ ਦੇ ਅੰਦਰ ਨਾਭਾ ਰੋਡ 'ਤੇ ਹੋਏ ਕਤਲ ਨੂੰ ਸੁਲਝਾ ਕੇ ਦੋਸ਼ੀ ਕਾਬੂ Friday 05 May 2023 06:41 AM UTC+00 | Tags: arrest breaking-news crime nabha nabha-road-patiala news nws patiala-murder-case patiala-police punjab-news ss-sevice-prpvider-murder the-unmute-breaking-news the-unmute-latest-news ਪਟਿਆਲਾ 05 ਮਈ 2023: ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ. ਆਈ.ਜੀ.ਪੀ.ਪਟਿਆਲਾ ਰੇਂਜ ਪਟਿਆਲਾ (Patiala) ਅਤੇ ਵਰੁਣ ਸ਼ਰਮਾਂ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਸਾਡੇ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 04.05.2023 ਨੂੰ ਦਰਸ਼ਨ ਕੁਮਾਰ ਸਿੰਗਲਾ ਪੁੱਤਰ ਪਿਆਰਾ ਲਾਲ ਸਿੰਗਲਾ ਵਾਸੀ ਰਾਮ ਨਗਰ, ਸੁਨਾਮ ਦਾ ਨਾਭਾ ਰੋਡ ਪਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ । ਪਟਿਆਲਾ ਪੁਲਿਸ ਨੇ ਮਹਿਜ 06 ਘੰਟੇ ਵਿੱਚ ਹੀ ਇਸ ਕਤਲ ਨੂੰ ਟਰੇਸ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਟਿਆਲਾ (Patiala) ਪੁਲਿਸ ਨੂੰ ਦਰਸ਼ਨ ਕੁਮਾਰ ਸਿੰਗਲਾ ਜਿਸ ਦਾ ਕਿ ਨਾਭਾ ਰੋਡ ਪਟਿਆਲਾ ਵਿਖੇ ਸਰਵਿਸ ਪ੍ਰੋਵਾਇਡਰ ਦਾ ਦਫਤਰ ਹੈ, ਜਿਸਦਾ ਦਾ ਮਿਤੀ 04.05,2023 ਨੂੰ ਅਣਪਛਾਤੇ ਬੰਦੇ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ | ਮੌਕੇ ਤੋਂ ਦੋਸ਼ੀ ਕਤਲ ਕਰਕੇ ਮੋਟਰਸਾਇਕਲ ਪਰ ਫਰਾਰ ਹੋ ਗਿਆ ਸੀ ਬਾਰੇ ਇਤਲਾਹ ਮਿਲੀ ਸੀ, ਜਿਸਤੇ ਕਿ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਸਮੇਤ ਅਫਸਰਾਂ ਦੇ ਮੌਕੇ ਤੇ ਪਹੁੰਚੇ | ਇਸ ਕੇਸ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਹਰਬੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਵੈਭਵ ਚੌਧਰੀ ਆਈ.ਪੀ.ਐਸ. ਸੰਜੀਵ ਸਿੰਗਲਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ, ਇੰਸਪੈਕਟਰ ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਐਸ.ਆਈ. ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਐਸ.ਆਈ. ਅਮ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਟੀਮ ਦਾ ਗਠਨ ਕਰਕੇ ਕੀਤਾ ਗਿਆ| ਇਸ ਤੋਂ ਬਿਨ੍ਹਾ ਵੈਰੀ ਤੌਰ ਤੇ ਇੰਟਰਸਟੇਟ ਅਤੇ ਇੰਟਰ ਡਿਸਟਕ ਨਾਕਾਬੰਦੀ ਕਰਵਾਈ ਗਈ ਅਤੇ ਸਾਰੀ ਪੁਲਿਸ ਫੋਰਸ ਨੂੰ ਅਲਰਟ ਕੀਤਾ ਗਿਆ ਅਤੇ ਗੁਆਢੀ ਜ਼ਿਲ੍ਹਿਆਂ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ, ਇਸ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਫਤੀਸ ਕਰਦੇ ਹੋਏ ਮਹਿਜ 06 ਘੰਟੇ ਦੇ ਅੰਦਰ ਹੀ ਦਰਸ਼ਨ ਕੁਮਾਰ ਸਿੰਗਲਾ ਦਾ ਅੰਨ੍ਹਾ ਕਤਲ ਨੂੰ ਟਰੇਸ ਕਰਕੇ ਦੋਸੀ ਪਵਨ ਬਜਾਜ ਉਰਫ ਰਿੰਕੂ ਪੁੱਤਰ ਸ਼ਾਂਤੀ ਲਾਲ ਬਜਾਜ ਵਾਸੀ LIG ਕੁਆਟਰ ਨੰਬਰ 175 ਫੇਸ-1 ਅਰਬਨ ਅਸਟੇਟ ਪਟਿਆਲਾ ਥਾਣਾ ਅਰਥਨ ਅਸਟੇਟ ਪਟਿਆਲਾ ਹਾਲ ਰੋਇਲ ਸਿਟੀ ਨੇੜੇ ਅਰਥਨ ਅਸਟੇਟ ਪਟਿਆਲਾ ਮਿਤੀ 04.05.2023 ਨੂੰ ਨਾਭਾ ਪਟਿਆਲਾ ਰੋਡ ਨੇੜੇ ਪਿੰਡ ਰੌਣੀ ਤੋ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ (ਲਾਇਸੰਸੀ) ਰਿਵਾਲਵਰ 32 ਬੋਰ ਸਮੇਤ 5 ਖਾਲੀ ਖੋਲ ਅਤੇ ਵਾਰਦਾਤ ਵਿੱਚ ਵਰਤਿਆ ਬੁਲਟ ਮੋਟਰਸਾਇਕਲ ਨੰਬਰੀ PB11BV-4379 ਬਰਾਮਦ ਕੀਤਾ ਗਿਆ ਹੈ। ਘਟਨਾ ਦਾ ਵੇਰਵਾ :ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਮਿਤੀ 04:05.2023 ਨੂੰ ਵਕਤ ਕਰੀਬ 09:40 ਏਐਮ ਪਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਨਾਭਾ ਰੋਡ ਪਰ ਦਰਸ਼ਨ ਕੁਮਾਰ ਸਿੰਗਲਾ ਨਾਮ ਦੇ ਵਿਅਕਤੀ ਨੂੰ ਉਸ ਦੇ ਦਫਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ।ਜੋ ਦਰਸ਼ਨ ਕੁਮਾਰ ਸਿੰਗਲਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ (Patiala) ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਵੱਲੋਂ ਚੈੱਕ ਕਰਨ ਤੇ ਮ੍ਰਿਤਕ ਘੋਸਿਤ ਕੀਤਾ ਗਿਆ | ਜਿਸਦੇ ਦੇ ਸਿਰ, ਪੇਟ ਅਤੇ ਪਿੰਡ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ, ਇਸ ਘਟਨਾ ਸਮੇਂ ਇਸ ਦਾ ਲੜਕਾ ਸੈਰੀ ਸਿੰਗਲਾ ਨਾਲ ਹੀ ਸੀ ਜਿਸ ਦੇ ਬਿਆਨ ਪਰ ਮੁਕੱਦਮਾ ਨੰਬਰ 62 ਮਿਤੀ 04.05.2023 ਅ/ਧ 302 ਹਿੰ:ਦ 25/27/54/59 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ ਜੋ ਦਰਸ਼ਨ ਕੁਮਾਰ ਸਿੰਗਲਾ ਦੀ ਉਮਰ ਕਰੀਬ 56 ਸਾਲ ਸੀ ਜੋ ਸੁਨਾਮ ਜਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ ਅਤੇ ਨਾਭਾ ਰੋਡ ਪਟਿਆਲਾ ਵਿਖੇ ਇਸ ਦਾ ਐਸ.ਐਸ.ਸਰਵਿਸ ਪ੍ਰੋਵਾਇਡਰ ਦੇ ਨਾਮ ਪਰ ਦਫਤਰ ਸੀ।ਜੋ ਇਹ ਮੁੱਖ ਤੌਰ ਤੇ PRTC ਜਾਂ ਹੋਰ ਅਦਾਰਿਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਤੌਰ ਠੇਕੇ ਪਰ ਕਰਮਚਾਰੀ ਮੁਹੱਈਆਂ ਕਰਾਉਂਦਾ ਸੀ। ਵਜ੍ਹਾ ਰੰਜਿਸ਼:ਇਸ ਕਤਲ ਦੀ ਵਜ੍ਹਾ ਰੰਜਸ ਇਹ ਹੈ ਕਿ ਦਰਸ਼ਨ ਕੁਮਾਰ ਸਿੰਗਲਾ ਜੋ ਕਿ ਸਰਵਿਸ ਪ੍ਰੋਵਾਇਡਰ ਦਾ ਕੰਮ ਕਾਫੀ ਵੱਡੇ ਪੱਧਰ ਤੇ ਕਰਦਾ ਸੀ, ਇਸ ਦੀ ਫ਼ਰਮ ਦਾ ਨਾਮ SS ਸਰਵਿਸ ਪ੍ਰੋਵਾਇਡਰ ਨਾਮ ‘ਤੇ ਦਫਤਰ ਨਾਭਾ ਰੋਡ ਤੇ ਸਥਿਤ ਹੈ ਜੋ ਦੋਸ਼ੀ ਪਵਨ ਬਜ਼ਾਜ ਦੀ ਕਾਫੀ ਅਰਸੇ ਤੋਂ ਇਸ ਕਾਰੋਬਾਰ ਵਿੱਚ ਸ਼ਾਮਲ ਸੀ | ਇਸ ਦੀ ਫਰਮ ਦਾ ਨਾਮ Ms ਪਵਨ ਬਜਾਜ ਹੈ। ਇੰਨ੍ਹਾਂ ਦੇ ਆਪਣੇ ਕਾਰੋਬਾਰ ਨੂੰ ਨੂੰ ਲੈ ਕੇ ਕਾਫੀ ਦੇਰ ਤੋਂ ਖਿਚਤਾਣ ਸੀ ਤੇ ਇੰਨਾ ਨੇ ਇਕ ਦੂਜੇ ਦੇ ਖਿਲਾਫ ਕਾਫ਼ੀ ਮਹਿਕਮਿਆਂ ਜਾਂ ਫਰਮਾਂ ਵਿੱਚ ਇਕ ਦੂਜੇ ਦੇ ਖਿਲਾਫ ਸ਼ਿਕਾਇਤਾਂ ਵੀ ਕੀਤੀਆਂ ਹੋਈਆਂ ਸਨ। ਜੋ ਹੁਣ ਵੀ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਪੈਰਾ ਮੈਡੀਕਲ ਸਟਾਫ ਦਾ ਪਵਨ ਬਜਾਜ ਨੇ ਕਨਟ੍ਰੈਕਟ ਲਿਆ ਸੀ, ਜੋ ਦੋਵਾਂ ਧਿਰਾਂ ਦੀ 4-5 ਸਾਲ ਤੋਂ ਆਪਸ ਵਿੱਚ ਖਿਚੋਤਾਣ ਚੱਲ ਰਹੀ ਸੀ, ਜਿਸ ਦੇ ਚਲਦੇ ਹੀ ਪਵਨ ਬਜਾਜ ਨੇ ਦਰਸਨ ਕੁਮਾਰ ਸਿੰਗਲਾ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਤੇ ਮਿਤੀ 04.05.2023 ਨੂੰ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ| ਵਰੁਣ ਸ਼ਰਮਾ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਦੋਸ਼ੀ ਪਵਨ ਬਜਾਜ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਮੌਕਾ ਤੋਂ ਹੁਣ ਤੱਕ ਦੀ ਤਫਤੀਸ ਤੋਂ ਮੁੱਖ ਤੌਰ ‘ਤੇ ਪਵਨ ਬਜਾਜ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਸ ਨੇ ਇੰਕਸਾਫ ਵੀ ਕਰ ਲਿਆ ਹੈ ਜੋ ਪੁਲਿਸ ਡੂੰਘਾਈ ਨਾਲ ਹਰ ਪੱਖ ਤੋਂ ਇਸ ਕੇਸ ਦੀ ਤਫਤੀਸ ਕਰ ਰਹੀ ਹੈ। ਗ੍ਰਿਫਤਾਰੀ ਸਬੰਧੀLIG ਕੁਆਟਰ ਨੰਬਰ ਗ੍ਰਿਫਤਾਰੀ ਦੇਸ਼ੀ ਪਵਨ ਬਜਾਜ ਉਰਫ ਰਿੰਕੂ ਉਕਤ ਮਿਤੀ 04:05.2023 ਨੂੰ ਪਟਿਆਲਾ ਨਾਤਾ ਰੋਡ ਨੇੜੇ ਪਿੰਡ ਰੌਣੀ ਤੇ 175 ਫੇਸ-1 ਅਰਥਨ ਅਸਟੇਟ ਪਟਿਆਲਾ ਥਾਣਾ ਅਰਬਨ ਅਸਟੇਟ ਪਟਿਆਲਾ ਹਾਲ ਰੋਇਲ ਸਿਟੀ ਨੇੜੇ ਅਰਬਨ ਅਸਟੇਟ ਪਟਿਆਲਾ | ਉਮਰ . 46 ਸਾਲ ਪੜਾਈ : ਬੀ.ਏ ਪਾਸ ਗ੍ਰਿਫਤਾਰ ਕੀਤਾ ਗਿਆ ਹੈ। ਬਰਾਮਦਗੀ ਇਕ ਬੁਲਟ ਮੋਟਰਸਾਇਕਲ ਨੰਬਰੀ PBI | EV4379 ਅਤੇ ਇਕ ਲਾਈਸੈਂਸੀ ਰਿਵਾਲਵਰ 32 ਬੋਰ ਸਮੇਤ 5 ਖੋਲ ਰੱਦ ਬਰਾਮਦ ਕੀਤੇ ਗਏ। ਕਿੱਤਾ : ਪਿਛਲੇ 15 ਸਾਲ ਤੋਂ Ms ਪਵਨ ਬਜਾਜ ਦੇ ਨਾਮ ਪਰ ਬਿਸਨਸ ਕਰ ਰਿਹਾ ਹੈ, ਸਾਦੀਸਦਾ ਹੈ। The post ਪਟਿਆਲਾ ਪੁਲਿਸ ਵੱਲੋਂ 06 ਘੰਟੇ ਦੇ ਅੰਦਰ ਨਾਭਾ ਰੋਡ ‘ਤੇ ਹੋਏ ਕਤਲ ਨੂੰ ਸੁਲਝਾ ਕੇ ਦੋਸ਼ੀ ਕਾਬੂ appeared first on TheUnmute.com - Punjabi News. Tags:
|
ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ 'ਚ ਹੋਏ ਸ਼ਾਮਲ, ਜੇਪੀ ਨੱਡਾ ਨੇ ਕਰਵਾਇਆ ਸ਼ਾਮਲ Friday 05 May 2023 06:55 AM UTC+00 | Tags: bjp charanjit-singh-atwal cm-bhagwant-mann jp-nadda latest-news news punjab punjab-bjp the-unmute-breaking-news ਚੰਡੀਗੜ੍ਹ, 05 ਮਈ 2023: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ (Charanjit Singh Atwal) ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼ੁੱਕਰਵਾਰ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਨੂੰ ਦਿੱਲੀ ‘ਚ ਪਾਰਟੀ ‘ਚ ਸ਼ਾਮਲ ਕਰਵਾਇਆ । ਅਟਵਾਲ ਨੇ ਪਿਛਲੇ ਮਹੀਨੇ 19 ਅਪ੍ਰੈਲ ਨੂੰ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਚਰਨਜੀਤ ਅਟਵਾਲ ਦਾ ਪੁੱਤਰ ਇੰਦਰ ਇਕਬਾਲ ਸਿੰਘ ਭਾਜਪਾ ਦੀ ਟਿਕਟ ‘ਤੇ ਜਲੰਧਰ ਜ਼ਿਮਨੀ ਚੋਣ ਲੜ ਰਿਹਾ ਹੈ। ਬੀਤੇ ਐਤਵਾਰ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਰਸਮੀ ਤੌਰ ‘ਤੇ ਭਾਜਪਾ ‘ਚ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਹੁਣ ਸਾਬਕਾ ਸਪੀਕਰ ਵੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇੰਦਰ ਇਕਬਾਲ ਅਟਵਾਲ ਬਾਦਲ ਪਰਿਵਾਰ ਦੀ ਅਣਦੇਖੀ ਕਾਰਨ ਭਾਜਪਾ ‘ਚ ਸ਼ਾਮਲ ਹੋਏ ਹਨ। ਅਟਵਾਲ ਪਰਿਵਾਰ ਆਜ਼ਾਦੀ ਤੋਂ ਬਾਅਦ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਰਿਹਾ ਹੈ। ਇਹ ਪੂਰਾ ਪਰਿਵਾਰ ਆਪਣੇ 74 ਸਾਲਾਂ ਦੇ ਸਿਆਸੀ ਜੀਵਨ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜੇ ਰਿਹਾ। ਦੋ ਵਾਰ ਵਿਧਾਨ ਸਭਾ ਸਪੀਕਰ ਚੁਣੇ ਗਏਚਰਨਜੀਤ ਅਟਵਾਲ (Charanjit Singh Atwal) ਦਾ ਜਨਮ 15 ਮਾਰਚ 1937 ਨੂੰ ਹੋਇਆ ਸੀ। ਉਹ 2004 ਤੋਂ 2009 ਤੱਕ ਭਾਰਤ ਦੀ 14ਵੀਂ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ। ਇਸ ਦੇ ਨਾਲ ਹੀ ਉਹ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ। ਲੋਕ ਸਭਾ ਵਿੱਚ ਪੰਜਾਬ ਦੇ ਫਿਲੌਰ ਹਲਕੇ ਦੀ ਨੁਮਾਇੰਦਗੀ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਮੈਂਬਰ ਰਹੇ। 2019 ਵਿੱਚ ਉਨ੍ਹਾਂ ਨੇ ਜਲੰਧਰ ਸੰਸਦੀ ਸੀਟ ਤੋਂ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਵਿਰੁੱਧ ਲੋਕ ਸਭਾ ਚੋਣ ਲੜੀ ਪਰ 3,66,221 ਵੋਟਾਂ ਪ੍ਰਾਪਤ ਕਰਨ ਦੇ ਬਾਵਜੂਦ ਚੌਧਰੀ ਤੋਂ 19,491 ਵੋਟਾਂ ਨਾਲ ਹਾਰ ਗਏ ਸਨ। The post ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ ‘ਚ ਹੋਏ ਸ਼ਾਮਲ, ਜੇਪੀ ਨੱਡਾ ਨੇ ਕਰਵਾਇਆ ਸ਼ਾਮਲ appeared first on TheUnmute.com - Punjabi News. Tags:
|
ਵਿਸ਼ਵ ਬੈਂਕ ਦੇ ਨਵੇਂ ਮੁਖੀ ਅਜੈ ਬੰਗਾ ਇੱਕ ਪਰਿਵਰਤਨਸ਼ੀਲ ਹਸਤੀ ਸਾਬਤ ਹੋਣਗੇ: ਜੋਅ ਬਿਡੇਨ Friday 05 May 2023 07:17 AM UTC+00 | Tags: ajay-banga america breaking-news india indian-origin-ajay-pal-singh-banga joe-biden latest-news managing-global-companies mastercard mastercard-ceo news punjab-news the-unmute-breaking-news the-unmute-latest-update the-unmute-update us usa. ਚੰਡੀਗੜ੍ਹ, 5 ਮਈ 2023: ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਅਜੇ ਬੰਗਾ (Ajay Banga) ਨੂੰ ਵਿਸ਼ਵ ਬੈਂਕ ਦਾ ਅਗਲਾ ਮੁਖੀ ਬਣਨ ‘ਤੇ ਵਧਾਈ ਦਿੱਤੀ ਹੈ। ਬਿਡੇਨ ਨੇ ਕਿਹਾ ਹੈ ਕਿ ਵਿਸ਼ਵ ਬੈਂਕ ਦੇ ਨਵੇਂ ਮੁਖੀ ਅਜੈ ਬੰਗਾ ਇੱਕ ਪਰਿਵਰਤਨਸ਼ੀਲ ਹਸਤੀ ਸਾਬਤ ਹੋਣਗੇ ਜੋ ਅੰਤਰਰਾਸ਼ਟਰੀ ਵਿੱਤੀ ਸੰਸਥਾ ਵਿੱਚ ਮੁਹਾਰਤ, ਅਨੁਭਵ ਅਤੇ ਨਵੀਨਤਾ ਲਿਆਉਣਗੇ। ਅਜੈ ਬੰਗਾ ਜੋ ਪਹਿਲਾਂ ਮਾਸਟਰਕਾਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਨ, ਨੂੰ ਬੁੱਧਵਾਰ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਬੰਗਾ ਇਸ ਵੱਕਾਰੀ ਸੰਸਥਾ ਦੀ ਅਗਵਾਈ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ।
ਅਜੈ ਬੰਗਾ (Ajay Banga) 2 ਜੂਨ ਨੂੰ ਚਾਰਜ ਸੰਭਾਲਣਗੇ। ਜਿਸ ਤੋਂ ਬਾਅਦ ਆਉਣ ਵਾਲੇ 5 ਸਾਲਾਂ ਤੱਕ ਸਿਰਫ ਅਜੈ ਬੰਗਾ ਹੀ ਇਸ ਅਹੁਦੇ ‘ਤੇ ਬਣੇ ਰਹਿਣਗੇ। ਵਿਸ਼ਵ ਬੈਂਕ ਮੁਤਾਬਕ ਭਾਰਤੀ ਮੂਲ ਦੇ ਅਜੇ ਬੰਗਾ ਬੈਂਕ ਦੇ 14ਵੇਂ ਪ੍ਰਧਾਨ ਹੋਣਗੇ। ਇਨ੍ਹਾਂ ਦੀ ਚੋਣ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਵੱਲੋਂ ਕੀਤੀ ਗਈ ਹੈ। ਇਸ ਸਮੇਂ ਵਿਸ਼ਵ ਬੈਂਕ ਦੇ ਮੌਜੂਦਾ ਪ੍ਰਧਾਨ ਡੇਵਿਡ ਹਨ। ਜਿਸ ਤੋਂ ਬਾਅਦ ਅਜੈ ਬੰਗਾ ਇਹ ਜ਼ਿੰਮੇਵਾਰੀ ਨਿਭਾਉਣ ਜਾ ਰਹੇ ਹਨ। ਦੱਸ ਦਈਏ ਕਿ ਮੌਜੂਦਾ ਰਾਸ਼ਟਰਪਤੀ ਨੇ ਡੇਵਿਡ ਵੱਲੋਂ ਤੈਅ ਸਮੇਂ ਤੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਕਾਰਨ ਬੈਂਕ ਦੇ ਚੇਅਰਮੈਨ ਦੀ ਭਾਲ ਕੀਤੀ ਜਾ ਰਹੀ ਹੈ।ਅਜਿਹੇ ‘ਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ 23 ਫਰਵਰੀ ਨੂੰ ਅਜੈ ਬੰਗਾ ਦਾ ਨਾਂ ਨਾਮਜ਼ਦ ਕੀਤਾ ਸੀ। ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ 14 ਦੇਸ਼ਾਂ ਦਾ ਸਮਰਥਨ ਮਿਲਿਆ ਹੈ। ਇਨ੍ਹਾਂ ਵਿੱਚ ਜਾਪਾਨ, ਜਰਮਨੀ, ਫਰਾਂਸ, ਇਟਲੀ, ਬੰਗਲਾਦੇਸ਼, ਕੋਲੰਬੀਆ, ਮਿਸਰ, ਘਾਨਾ, ਕੀਨੀਆ, ਕੋਟੇ ਡੀ ਆਈਵਰ, ਸਾਊਦੀ ਅਰਬ, ਕੋਰੀਆ ਗਣਰਾਜ ਅਤੇ ਸੰਯੁਕਤ ਰਾਸ਼ਟਰ ਦੇ ਦੇਸ਼ ਸ਼ਾਮਲ ਹਨ। The post ਵਿਸ਼ਵ ਬੈਂਕ ਦੇ ਨਵੇਂ ਮੁਖੀ ਅਜੈ ਬੰਗਾ ਇੱਕ ਪਰਿਵਰਤਨਸ਼ੀਲ ਹਸਤੀ ਸਾਬਤ ਹੋਣਗੇ: ਜੋਅ ਬਿਡੇਨ appeared first on TheUnmute.com - Punjabi News. Tags:
|
ਅਮਰੀਕਾ 'ਚ ਕਪੂਰਥਲਾ ਦੇ ਨੌਜਵਾਨ ਦਾ ਲੁਟੇਰਿਆਂ ਵਲੋਂ ਗੋਲੀਆਂ ਮਾਰ ਕੇ ਕਤਲ Friday 05 May 2023 07:30 AM UTC+00 | Tags: america breaking-news kapurthala kapurthala-was-shot-dead-by-robbers latest-news murder news punjab-news the-unmute-breaking-news the-unmute-latest-news us-murder us-punjabi-youth ਚੰਡੀਗੜ੍ਹ, 05 ਮਈ 2023: ਜ਼ਿਲ੍ਹਾ ਕਪੂਰਥਲਾ (Kapurthala) ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਜਲਾਲ ਭੁਲਾਣਾ ਦੇ ਇੱਕ ਹੋਰ ਨੌਜਵਾਨ ਦੀ ਅਮਰੀਕਾ ਤੋਂ ਮੌਤ ਹੋਣ ਦਾ ਬਹੁਤ ਹੀ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਵਾਸ਼ਿੰਗਟਨ ਸੂਬੇ ਦੇ ਵੈਨਕੂਵਰ ਸ਼ਹਿਰ ‘ਚ ਗੈਸ ਸਟੇਸ਼ਨ ਸਟੋਰ ‘ਤੇ ਕੰਮ ਕਰਦੇ ਸਮੇਂ ਲੁਟੇਰਿਆਂ ਨੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ 30 ਸਾਲਾ ਨਵਜੋਤ ਸਿੰਘ ਅਜੇ ਅਣਵਿਆਹਿਆ ਸੀ ਅਤੇ ਸ਼ੁਰੂ ਤੋਂ ਹੀ ਵਿਦੇਸ਼ ਜਾਣਾ ਚਾਹੁੰਦਾ ਸੀ। ਲੰਬੇ ਸਮੇਂ ਤੋਂ ਨਵਜੋਤ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਪਿਛਲੇ ਸਾਲ ਉਹ ਅਮਰੀਕਾ ਚਲਾ ਗਿਆ ਸੀ। ਜਿੱਥੇ ਉਹ ਵਾਸ਼ਿੰਗਟਨ ਸਟੇਟ ਦੇ ਸ਼ਹਿਰ ਵੈਨਕੂਵਰ ਦੇ ਇੱਕ ਗੈਸ ਸਟੇਸ਼ਨ ਸਟੋਰ ‘ਤੇ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਸੀ। ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਸਟੋਰ ‘ਤੇ ਕੰਮ ਕਰ ਰਿਹਾ ਸੀ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਮਦਦ ਦੀ ਪੁਕਾਰ ਲਾਈ ਹੈ ਅਤੇ ਉਨ੍ਹਾਂ ਨੂੰ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ਾਂ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ 'ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇੱਥੇ ਆਪਣੇ ਮਾਪਿਆਂ ਨਾਲ ਰਹਿ ਕੇ ਕੰਮ ਕਰਨ ਅਤੇ ਅੱਗੇ ਵਧਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਦੋ ਦਿਨਾਂ ਵਿੱਚ ਇਹ ਦੂਜੀ ਘਟਨਾ ਹੈ ਜਿਸ ਵਿੱਚ ਕਪੂਰਥਲਾ ਦੇ 3 ਨੌਜਵਾਨਾਂ ਦਾ ਕਤਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਦੋ ਸਕੇ ਭਰਾਵਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ | The post ਅਮਰੀਕਾ ‘ਚ ਕਪੂਰਥਲਾ ਦੇ ਨੌਜਵਾਨ ਦਾ ਲੁਟੇਰਿਆਂ ਵਲੋਂ ਗੋਲੀਆਂ ਮਾਰ ਕੇ ਕਤਲ appeared first on TheUnmute.com - Punjabi News. Tags:
|
ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਰਬਾਰ ਸਾਹਿਬ ਵਿਖੇ ਹੋਈ ਅਲੋਕਿਕ ਆਤਿਸ਼ਬਾਜੀ Friday 05 May 2023 07:43 AM UTC+00 | Tags: amritsar birth-anniversary-of-guru-amardas-ji breaking-news darbar-sahib news sikh-community spectacular-fireworks-at-darbar-sahib ਅੰਮ੍ਰਿਤਸਰ, 05 ਮਈ 2023: ਤੀਜੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ (Sri Guru Amardas Ji) ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ‘ਚ ਵਸਦੇ ਸਿੱਖ ਭਾਈਚਾਰੇ ਵਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਓਥੇ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਅਤੇ ਗੁਰਦੁਆਰਾ ਬਾਸਰਕੇ ਗਿਲਾ ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ ਅਤੇ ਦੇਰ ਸ਼ਾਮ ਰਹਿਰਾਸ ਤੋ ਬਾਅਦ ਸ੍ਰੀ ਹਰਿਮੰਦਰ ਸਾਹਿਬ ‘ਚ ਅਲੋਕਿਕ ਆਤਿਸ਼ਬਾਜੀ ਦਾ ਆਯੋਜਨ ਕੀਤਾ ਗਿਆ |
ਜਿਸ ਨੂੰ ਵੇਖ ਸੰਗਤ ਅਸ਼-ਅਸ਼ ਕਰ ਉਠੀ ਦੇਸ਼ ਵਿਦੇਸ਼ ਤੋ ਆਈ ਸੰਗਤ ਨੇ ਜਿੱਥੇ ਸਾਰਾ ਦਿਨ ਗੁਰਬਾਣੀ ਦਾ ਸਰਵਣ ਕੀਤਾ | ਓਥੇ ਦੇਰ ਸ਼ਾਮ ਹੋਈ ਇਸ ਅਲੋਕਿਕ ਆਤਿਸ਼ਬਾਜੀ ਨੂੰ ਨਿਹਾਰ ਕੇ ਸੰਗਤ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਸਨ | ਆਤਿਸ਼ਬਾਜੀ ਵੇਖਣ ਤੋ ਬਾਅਦ ਗੱਲਬਾਤ ਕਰਦਿਆ ਸੰਗਤ ਨੇ ਦੱਸਿਆ ਕਿ ਅੱਜ ਇਸ ਅਲੋਕਿਕ ਆਤਿਸ਼ਬਾਜੀ ਨੂੰ ਵੇਖ ਕੇ ਉਨ੍ਹਾ ਨੂੰ ਬਹੁਤ ਹੀ ਖੁਸ਼ੀ ਹੋਈ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲੌਕਿਕ ਆਤਿਸ਼ਬਾਜ਼ੀ ਵੀ ਕਰਵਾਈ ਗਈ ਜੋ ਕਿ ਅਤਿ ਮਨਮੋਹਕ ਸੀ | ਇਸ ਤੋਂ ਇਲਾਵਾ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਸੁੰਦਰ ਦੀਪਮਾਲਾ ਵੀ ਕੀਤੀ ਗਈ | The post ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਰਬਾਰ ਸਾਹਿਬ ਵਿਖੇ ਹੋਈ ਅਲੋਕਿਕ ਆਤਿਸ਼ਬਾਜੀ appeared first on TheUnmute.com - Punjabi News. Tags:
|
ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ Friday 05 May 2023 07:51 AM UTC+00 | Tags: 300th-birth-centenary-celebrations breaking-news latest-news news sachkhand-singh-darbar-sahib sardar-jassa-singh-ramgarh sgpc sikh-community ਅੰਮ੍ਰਿਤਸਰ, 05 ਮਈ 2023: ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ (Jassa Singh Ramgarhia) ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਇਤਿਹਾਸਕ ਬੁੰਗਾ ਰਾਮਗੜੀਆ ਵਿਖੇ ਸ੍ਰੀ ਅਖੰਡ ਪਾਠ ਸਾਹਿਬ 3 ਮਈ ਨੂੰ ਆਰੰਭ ਕਰਵਾਇਆ ਗਿਆ ਸੀ | ਜਿਸਦੇ ਚੱਲਦੇ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਸ ਮੌਕੇ SGPC ਪ੍ਰਧਾਨ ਨੇ ਕਿਹਾ ਕਿ ਅੱਜ ਸਰਦਾਰ ਜੱਸਾ ਸਿੰਘ ਰਾਮਗੜੀਆ (Jassa Singh Ramgarhia) ਦੀ ਤੀਜੀ ਜਨਮ ਸ਼ਤਾਬਦੀ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਈ ਜਾ ਰਹੀ ਹੈ | ਇਸ ਸਬੰਧ ਵਿਚ ਮੁੱਖ ਸਮਾਗਮ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿਚ ਸਿੰਘ ਸਾਹਿਬਾਨ, ਤਖ਼ਤ ਸਾਹਿਬਾਨ ਦੇ ਜਥੇਦਾਰ, ਵੱਖ-ਵੱਖ ਸੰਪ੍ਰਦਾਵਾਂ ਦੇ ਮੁਖੀ ਅਤੇ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕੀਤੀ ਇਸ ਮੌਕੇ ਪੰਥ ਪ੍ਰਸਿੱਧਖ ਰਾਗੀ, ਢਾਡੀ ਅਤੇ ਕਥਾਵਾਚਕ ਵੀ ਹਾਜ਼ਰੀ ਭਰਨਗੇ |
The post ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ appeared first on TheUnmute.com - Punjabi News. Tags:
|
ਜਲੰਧਰ ਜ਼ਿਮਨੀ ਚੋਣ 2024 ਦੀਆਂ ਆਮ ਚੋਣਾਂ ਲਈ ਸੁਰ ਤੈਅ ਕਰੇਗੀ: ਕੈਪਟਨ ਅਮਰਿੰਦਰ ਸਿੰਘ Friday 05 May 2023 07:58 AM UTC+00 | Tags: aam-aadmi-party bjp breaking-news captain-amarinder-singh cm-bhagwant-mann jalandhar-by-election latest-news news punjab punjab-bjp punjab-election ਚੰਡੀਗੜ੍ਹ, 5 ਮਈ 2023: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਅੱਜ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਲਈ ਪਾਰਟੀ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਵੋਟਾਂ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਦੀ ਇਕ ਵੱਡੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, "ਜਲੰਧਰ ਉਪ ਚੋਣ ਪੰਜਾਬ ਵਿੱਚ 2024 ਦੀਆਂ ਆਮ ਚੋਣਾਂ ਲਈ ਸੁਰ ਤੈਅ ਕਰੇਗੀ ਜੋਕਿ ਦੇਸ਼ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹਨ।" ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਲਮੀ ਅਤੇ ਘਰੇਲੂ ਪੱਧਰ 'ਤੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਘੱਟੋ-ਘੱਟ ਪੰਜ ਸਾਲ ਹੋਰ ਪ੍ਰਧਾਨ ਮੰਤਰੀ ਵਜੋਂ ਮੋਦੀ ਦੀ ਲੋੜ ਹੈ। ਉਨ੍ਹਾਂ ਨੇ ਧਿਆਨ ਦਿਵਾਇਆ, ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਵਿੱਚ, ਭਾਰਤ ਨੂੰ ਇੱਕ ਮਹਾਨ ਰਾਸ਼ਟਰ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਭਾਰਤ ਆਪਣੇ ਫੈਸਲੇ ਲੈਣ ਵਿੱਚ ਮਜ਼ਬੂਤ, ਸ਼ਕਤੀਸ਼ਾਲੀ ਅਤੇ ਸੁਤੰਤਰ ਰੂਪ ਵਿੱਚ ਉਭਰਿਆ ਹੈ। ਕੈਪਟਨ ਅਮਰਿੰਦਰ ਨੇ ਦੱਸਿਆ ਕਿ ਕਿਸ ਤਰ੍ਹਾਂ ਅਮਰੀਕਾ ਵਰਗੇ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਜਪਾ ਸਰਕਾਰ ਦੌਰਾਨ ਆਰਥਿਕਤਾ ਸਥਿਰ ਹੋਈ ਸੀ, ਜਿੱਥੇ ਕਿ ਦੂਜੇ ਦੇਸ਼ਾਂ ਦੇ ਬੈਂਕ ਕਰੈਸ਼ ਹੋ ਰਹੇ ਸਨ ਅਤੇ ਆਰਥਿਕਤਾ ਬੁਰੀ ਤਰ੍ਹਾਂ ਸੰਕਟ ਵਿੱਚ ਸੀ। ਉਨ੍ਹਾਂ ਕਿਹਾ, ਦੇਸ਼ ਮਜ਼ਬੂਤ ਹੋ ਕੇ ਉੱਭਰਿਆ ਹੈ ਅਤੇ ਚੀਨ ਅਤੇ ਪਾਕਿਸਤਾਨ ਵਰਗੇ ਆਪਣੇ ਦੁਸ਼ਮਣਾਂ ਦਾ ਡੱਟਕੇ ਸਾਹਮਣਾ ਕਰ ਰਿਹਾ ਹੈ। ਭਾਜਪਾ ਨੇਤਾ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਹ ਭਾਰੀ ਜਿੱਤ ਅਤੇ ਸ਼ਾਨਦਾਰ ਫਤਵਾ ਮਿਲਣ ਦੇ ਬਾਵਜੂਦ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ।ਉਨ੍ਹਾਂ ਦੋਸ਼ ਲਾਇਆ ਕਿ 'ਆਪ' ਸਰਕਾਰ ਨੂੰ ਦਿੱਲੀ ਤੋਂ ਤਾਨਾਸ਼ਾਹ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਇਹਨਾਂ ਦੀਆਂ ਤਰਜੀਹਾਂ ਗਲਤ ਅਤੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਦੇ ਬਿਲਕੁਲ ਉਲਟ ਹਨ। ਉਨ੍ਹਾਂ (Captain Amarinder Singh) ਕਿਹਾ ਕਿ ਪੰਜਾਬ ਤੋਂ ਨੌਜਵਾਨਾਂ ਦੀ ਵੱਡੀ ਪੱਧਰ 'ਤੇ ਪਲਾਇਨ ਹੋ ਰਹੀ ਹੈ ਕਿਉਂਕਿ ਸੂਬੇ ਵਿੱਚ ਨੌਕਰੀਆਂ ਨਾ ਹੋਣ ਕਾਰਨ ਉਹ ਵਿਦੇਸ਼ਾਂ ਨੂੰ ਜਾ ਰਹੇ ਹਨ। ਉਨ੍ਹਾਂ ਨੇ 'ਆਪ' ਸਰਕਾਰ ਨੂੰ ਲੋਕਾਂ ਨੂੰ ਨੌਕਰੀਆਂ ਦੇਣ ਦਾ ਆਪਣਾ ਵਾਅਦਾ ਯਾਦ ਕਰਵਾਇਆ, ਜਿਸ 'ਚ ਉਹ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਅਟਵਾਲ ਲਈ ਮਜ਼ਬੂਤ ਕੇਸ ਬਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਲੋਕਾਂ ਦੀ ਸੇਵਾ ਕਰਨ ਦਾ ਵਿਸ਼ਾਲ ਤਜ਼ਰਬਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਅਟਵਾਲ ਪਰਿਵਾਰ ਨੇ ਦੋ ਪੀੜ੍ਹੀਆਂ ਤੱਕ ਪੰਜਾਬ ਦੇ ਲੋਕਾਂ ਦੀ ਸਾਫ਼-ਸੁਥਰੀ ਅਤੇ ਬੇਦਾਗ ਰਿਕਾਰਡ ਨਾਲ ਸੇਵਾ ਕੀਤੀ ਹੈ। ਇਸ ਮੌਕੇ ਬੋਲਦਿਆਂ ਅਟਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਵੋਟ ਪਾਉਣ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦਾ ਭਵਿੱਖ ਹੈ ਕਿਉਂਕਿ ਬਾਕੀ ਸਾਰੇ ਫੇਲ੍ਹ ਹੋ ਚੁੱਕੇ ਹਨ।ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਹੰਸ ਰਾਜ ਹੰਸ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਰਣਇੰਦਰ ਸਿੰਘ, ਅਵਿਨਾਸ਼ ਚੰਦਰ ਆਦਿ ਹਾਜ਼ਰ ਸਨ। The post ਜਲੰਧਰ ਜ਼ਿਮਨੀ ਚੋਣ 2024 ਦੀਆਂ ਆਮ ਚੋਣਾਂ ਲਈ ਸੁਰ ਤੈਅ ਕਰੇਗੀ: ਕੈਪਟਨ ਅਮਰਿੰਦਰ ਸਿੰਘ appeared first on TheUnmute.com - Punjabi News. Tags:
|
ਫਰੀਦਕੋਟ ਦੇ ਗੋਲੇਵਾਲਾ ਥਾਣੇ 'ਚ ਮਹਿਲਾ SHO ਨੂੰ ਲੱਗੀ ਗੋਲੀ, ਹਾਲਤ ਗੰਭੀਰ Friday 05 May 2023 08:09 AM UTC+00 | Tags: faridkot-police gole-wala golewala-police golewala-police-station gole-wala-police-station latest-news news punjab-enws punjab-news punjab-police ਚੰਡੀਗੜ੍ਹ, 5 ਮਈ 2023: ਫਰੀਦਕੋਟ ਦੇ ਗੋਲੇਵਾਲਾ ਥਾਣੇ (Gole Wala police station) ਵਿੱਚ ਮਹਿਲਾ ਥਾਣਾ ਇੰਚਾਰਜ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਛਾਤੀ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋਈ ਸਬ-ਇੰਸਪੈਕਟਰ ਜੋਗਿੰਦਰ ਕੌਰ ਨੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ‘ਤੇ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਡੀ.ਐੱਮ.ਸੀ. ਰੈਫਰ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਪੁਸ਼ਟੀ ਫਰੀਦਕੋਟ ਦੇ ਐੱਸ.ਪੀ. ਜਸਮੀਤ ਸਿੰਘ ਵੱਲੋਂ ਕੀਤੀ ਗਈ ਹੈ । ਪੁਲਿਸ ਦਾ ਕਹਿਣਾ ਹੈ ਕਿ ਜੋਗਿੰਦਰ ਕੌਰ ਨੂੰ ਆਪਣੇ ਹੀ ਸਰਵਿਸ ਰਿਵਾਲਵਰ ਤੋਂ ਗੋਲੀ ਲੱਗੀ ਹੈ | ਹਾਦਸਾ ਬੀਤੀ ਰਾਤ 2.30 ਵਜੇ ਉਸ ਸਮੇਂ ਵਾਪਰਿਆ ਜਦੋਂ ਜੋਗਿੰਦਰ ਕੌਰ ਆਪਣੀ ਸਰਵਿਸ ਰਿਵਾਲਵਰ ਲਾਕਰ ਵਿੱਚ ਰੱਖ ਰਹੀ ਸੀ। ਫਿਲਹਾਲ ਉਂਨ੍ਹਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸ ਦਈਏ ਕਿ ਜੋਗਿੰਦਰ ਕੌਰ ਨੂੰ ਇੱਕ ਮਹੀਨਾ ਪਹਿਲਾਂ ਗੋਲੇਵਾਲ ਚੌਕੀ (Gole Wala police station) ਦਾ ਐਸਐਚਓ ਬਣਾਇਆ ਗਿਆ ਸੀ। The post ਫਰੀਦਕੋਟ ਦੇ ਗੋਲੇਵਾਲਾ ਥਾਣੇ ‘ਚ ਮਹਿਲਾ SHO ਨੂੰ ਲੱਗੀ ਗੋਲੀ, ਹਾਲਤ ਗੰਭੀਰ appeared first on TheUnmute.com - Punjabi News. Tags:
|
ਮਨੀਪੁਰ 'ਚ ਸਥਿਤੀ 'ਤੇ ਕਾਬੂ ਹੇਠ, ਰੇਲ ਗੱਡੀਆਂ ਦੀ ਆਵਾਜਾਈ 'ਤੇ ਪਾਬੰਦੀ ਜਾਰੀ: ਭਾਰਤੀ ਫੌਜ Friday 05 May 2023 08:19 AM UTC+00 | Tags: breaking-news indian-army indian-railway indian-railway-employees manipur manipur-government manipur-violance meitei-community news trains-continues ਚੰਡੀਗੜ੍ਹ, 5 ਮਈ 2023: ਮਨੀਪੁਰ (Manipur) ਵਿੱਚ ਬਹੁਗਿਣਤੀ ਮੈਤੇਈ ਭਾਈਚਾਰੇ (Meitei community) ਨੂੰ ਅਨੁਸੂਚਿਤ ਜਨਜਾਤੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਹਿੰਸਕ ਹੋ ਗਏ ਸਨ । ਕਈ ਸੰਗਠਨਾਂ ਨੇ ਬੁੱਧਵਾਰ ਨੂੰ ‘ਆਦੀਵਾਸੀ ਏਕਤਾ ਮਾਰਚ’ ਦਾ ਸੱਦਾ ਦਿੱਤਾ, ਜਿਸ ‘ਚ ਹਿੰਸਾ ਭੜਕ ਗਈ। ਜਿੱਥੇ ਸ਼ੁੱਕਰਵਾਰ ਸਵੇਰੇ ਟਰੇਨਾਂ ਦੀ ਆਵਾਜਾਈ ‘ਤੇ ਪਾਬੰਦੀ ਦੀ ਜਾਣਕਾਰੀ ਸਾਹਮਣੇ ਆਈ। ਇਸ ਦੇ ਨਾਲ ਹੀ ਭਾਰਤੀ ਫੌਜ ਨੇ ਦੱਸਿਆ ਕਿ ਹੁਣ ਮਨੀਪੁਰ ਵਿੱਚ ਸਥਿਤੀ ਕਾਬੂ ਵਿੱਚ ਹੈ। ਸਾਰੇ ਮੁਲਾਜ਼ਮਾਂ ਦੇ ਸਾਂਝੇ ਐਕਸ਼ਨ ਨਾਲ ਹੀ ਸਥਿਤੀ 'ਤੇ ਕਾਬੂ ਪਾਇਆ ਜਾ ਸਕਿਆ। ਭਾਰਤੀ ਸੈਨਾ ਦੇ ਅਨੁਸਾਰ, ਹਵਾਈ ਸੈਨਾ ਨੇ ਅਸਾਮ ਵਿੱਚ ਸੀ-17 ਗਲੋਬਮਾਸਟਰ ਅਤੇ ਏਐਨ 32 ਜਹਾਜ਼ਾਂ ਦੁਆਰਾ ਲਗਾਤਾਰ ਦੋ ਦਿਨਾਂ ਤੱਕ ਉਡਾਣ ਭਰੀ। ਪ੍ਰਭਾਵਿਤ ਖੇਤਰਾਂ ਤੋਂ ਸਾਰੇ ਨਾਗਰਿਕਾਂ ਨੂੰ ਕੱਢਣ ਲਈ ਪੂਰੀ ਰਾਤ ਉਡਾਣਾਂ ਚਲਾਈਆਂ ਗਈਆਂ। ਇਸ ਦੇ ਨਾਲ ਹੀ ਚੂਰਾਚਾਂਦਪੁਰ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਮਣੀਪੁਰ (Manipur) ਸਰਕਾਰ ਨੇ ਵੀਰਵਾਰ ਨੂੰ ਆਦਿਵਾਸੀਆਂ ਅਤੇ ਮੈਤੇਈ ਭਾਈਚਾਰੇ ਵਿਚਾਲੇ ਵਧਦੀ ਹਿੰਸਾ ਨੂੰ ਰੋਕਣ ਲਈ ਸਭ ਤੋਂ ਗੰਭੀਰ ਮਾਮਲਿਆਂ ਵਿੱਚ ਉਗਰ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉੱਤਰ-ਪੂਰਬੀ ਸਰਹੱਦੀ ਰੇਲਵੇ ਨੇ ਮਣੀਪੁਰ ਸਰਕਾਰ ਦੀ ਸਲਾਹ ‘ਤੇ ਰੇਲਗੱਡੀਆਂ ਦੀ ਆਵਾਜਾਈ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਸਬਿਆਸਾਚੀ ਡੇ, ਸੀਪੀਆਰਓ, ਐਨਐਫ ਰੇਲਵੇ ਦੇ ਅਨੁਸਾਰ, ਸਥਿਤੀ ਠੀਕ ਹੋਣ ਤੱਕ ਕੋਈ ਵੀ ਰੇਲ ਗੱਡੀ ਮਨੀਪੁਰ ਵਿੱਚ ਦਾਖਲ ਨਹੀਂ ਹੋਵੇਗੀ। ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ ਕਿਹਾ ਕਿ ਚਾਰ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਫਿਲਹਾਲ ਦੋ ਦਿਨਾਂ (5 ਅਤੇ 6 ਮਈ) ਲਈ ਲਿਆ ਗਿਆ ਹੈ The post ਮਨੀਪੁਰ ‘ਚ ਸਥਿਤੀ 'ਤੇ ਕਾਬੂ ਹੇਠ, ਰੇਲ ਗੱਡੀਆਂ ਦੀ ਆਵਾਜਾਈ ‘ਤੇ ਪਾਬੰਦੀ ਜਾਰੀ: ਭਾਰਤੀ ਫੌਜ appeared first on TheUnmute.com - Punjabi News. Tags:
|
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ Friday 05 May 2023 09:39 AM UTC+00 | Tags: aam-aadmi-party breaking-news cm-bhagwant-mann csr-fund deputy-commissioner-sakshi-sawhney development-work development-works latest-news news patiala patiala-district-administrative-complex punjab punjab-police the-unmute-breaking-news ਪਟਿਆਲਾ, 5 ਮਈ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Sakshi Sawhney) ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਅਤੇ ਸਬੰਧਤ ਵਿਭਾਗ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ। ਸਾਕਸ਼ੀ ਸਾਹਨੀ ਨੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸਬ ਡਵੀਜ਼ਨ ਪੱਧਰ ‘ਤੇ ਚੱਲ ਰਹੇ ਕੰਮਾਂ ਦੀ ਇਕ ਵਿਸਥਾਰਤ ਰਿਪੋਰਟ ਬਣਾਈ ਜਾਵੇ ਅਤੇ ਕੰਮਾਂ ਦੇ ਹਿਸਾਬ ਨਾਲ ਲੋੜੀਂਦੇ ਫੰਡਾਂ ਦੀ ਜ਼ਰੂਰਤ ਨੂੰ ਵੀ ਦਰਸਾਇਆ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗਾਂ ਨੇ ਲੋਕਾਂ ਦੀ ਸਹੂਲਤ ਲਈ ਜੇਕਰ ਕੋਈ ਨਵਾਂ ਵਿਕਾਸ ਕਾਰਜ ਸ਼ੁਰੂ ਕਰਵਾਉਣਾ ਹੈ ਤਾਂ ਉਸ ਦਾ ਪਲਾਨ ਤਿਆਰ ਕਰਕੇ ਵੀ ਭੇਜਿਆ ਜਾਵੇ। ਉਨ੍ਹਾਂ (Sakshi Sawhney) ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਫ਼ੰਡ ਜਾਰੀ ਕੀਤੇ ਜਾ ਰਹੇ ਹਨ ਤੇ ਹੁਣ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਕੋਈ ਵੀ ਕੰਮ ਮਿੱਥੇ ਸਮੇਂ ਤੋਂ ਲੇਟ ਨਾ ਹੋਵੇ। ਉਨ੍ਹਾਂ ਕਿਹਾ ਕਿ ਮੀਟਿੰਗ ਦਾ ਮਕਸਦ ਵੱਖ ਵੱਖ ਵਿਭਾਗਾਂ ਦਾ ਆਪਸੀ ਤਾਲਮੇਲ ਕਰਵਾਕੇ ਚੱਲ ਰਹੇ ਅਤੇ ਹੋਰ ਸ਼ੁਰੂ ਕੀਤੇ ਜਾਣ ਵਾਲੇ ਕੰਮਾਂ ‘ਚ ਤੇਜ਼ੀ ਲਿਆਉਣਾ ਹੈ। ਸਾਕਸ਼ੀ ਸਾਹਨੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕ ਭਲਾਈ ਦੇ ਕੰਮਾਂ ਲਈ ਸੀ.ਐਸ.ਆਰ. ਫ਼ੰਡਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਤਰ੍ਹਾਂ ਪਿਛਲੇ ਵਿੱਤੀ ਸਾਲ ‘ਚ ਪਟਿਆਲਾ ਜ਼ਿਲ੍ਹੇ ‘ਚ ਸੀ.ਐਸ.ਆਰ. ਫ਼ੰਡਾਂ ਰਾਹੀ ਕੰਮ ਹੋਏ ਹਨ, ਉਸੇ ਤਰ੍ਹਾਂ ਇਸ ਸਾਲ ਵੀ ਅਧਿਕਾਰੀ ਆਪਣੇ ਖੇਤਰ ‘ਚ ਅਜਿਹੇ ਕੰਮਾਂ ਨੂੰ ਕਰਵਾਉਣ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਹੋ ਸਕੇ। ਮੀਟਿੰਗ ‘ਚ ਡੀ.ਐਫ.ਓ. ਵਿੱਦਿਆ ਸਾਗਰੀ, ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਚਰਨਜੋਤ ਸਿੰਘ ਵਾਲੀਆਂ ਸਮੇਤ ਸਮੂਹ ਵਿਭਾਗ ਦੇ ਅਧਿਕਾਰੀ ਮੌਜੂਦ ਸਨ। The post ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ appeared first on TheUnmute.com - Punjabi News. Tags:
|
3500 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਡਾਕਟਰ ਦਾ ਨਿੱਜੀ ਸਹਾਇਕ ਗ੍ਰਿਫਤਾਰ Friday 05 May 2023 09:46 AM UTC+00 | Tags: aam-aadmi-party bribe bribe-case cm-bhagwant-mann indian-army news punjab the-unmute-breaking-news the-unmute-news the-unmute-punjabi-news vigilance-bureau zero-tolerance-policy ਚੰਡੀਗੜ੍ਹ, 05 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਰੰਭੀ ਮੁਹਿੰਮ ਤਹਿਤ ਅੱਜ ਸਿਵਲ ਹਸਪਤਾਲ ਮਾਨਸਾ ਵਿਖੇ ਤਾਇਨਾਤ ਡਾਕਟਰ ਅਸ਼ੀਸ਼ ਕੁਮਾਰ ਦੇ ਨਿੱਜੀ ਸਹਾਇਕ ਰੱਖਾ ਸਿੰਘ ਲੱਖਾ ਨੂੰ 3500 ਰੁਪਏ ਦੀ ਰਿਸ਼ਵਤ (Bribe) ਦੀ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੇ ਵਸਨੀਕ ਹਰਦੀਪ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਕੀਤੀ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਉਪਰੋਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਉਕਤ ਮੁਲਜ਼ਮ ਰੱਖਾ ਸਿੰਘ ਨੇ ਉਸਦੀ (ਸ਼ਿਕਾਇਤਕਰਤਾ) ਪਤਨੀ ਦਾ ਅਪਰੇਸ਼ਨ ਕਰਵਾਉਣ ਬਦਲੇ 3500 ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਸ ਸਬੰਧੀ ਸਾਰੀ ਗੱਲਬਾਤ ਆਪਣੇ ਮੋਬਾਈਲ ‘ਤੇ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਉਪਰੰਤ ਪਤਾ ਲੱਗਾ ਕਿ ਉਕਤ ਨਿੱਜੀ ਸਹਾਇਕ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ (Bribe) ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਕਤ ਪੁੱਛਗਿੱਛ ਦੇ ਆਧਾਰ ‘ਤੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਥਾਣਾ, ਬਠਿੰਡਾ ਰੇਂਜ ਵਿਖੇ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ। ਉਨਾਂ ਕਿਹਾ ਕਿ ਇਸ ਕੇਸ ਵਿੱਚ ਸਬੰਧਿਤ ਡਾਕਟਰ ਦੀ ਭੂਮਿਕਾ ਨੂੰ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ। The post 3500 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਡਾਕਟਰ ਦਾ ਨਿੱਜੀ ਸਹਾਇਕ ਗ੍ਰਿਫਤਾਰ appeared first on TheUnmute.com - Punjabi News. Tags:
|
ਰਾਜੌਰੀ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ 5 ਜਵਾਨ ਸ਼ਹੀਦ, ਇੰਟਰਨੈੱਟ ਸੇਵਾ ਬੰਦ, ਕਾਰਵਾਈ ਜਾਰੀ Friday 05 May 2023 09:59 AM UTC+00 | Tags: breaking-news encounter indian-army jammu-and-kashmir jammu-division latest-news news poonch-atta rajouri the-unmute-breaking-news the-unmute-punjabi-news two-soldiers-martyred ਚੰਡੀਗੜ੍ਹ, 05 ਮਈ 2023: ਜੰਮੂ ਡਿਵੀਜ਼ਨ ਦੇ ਜ਼ਿਲ੍ਹਾ ਰਾਜੌਰੀ (Rajouri) ਦੇ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ ਅਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ। ਇਸ ਘਟਨਾ ਬਾਰੇ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮੁਕਾਬਲੇ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ ਹਨ। ਜਦੋਂ ਕਿ ਇੱਕ ਅਧਿਕਾਰੀ ਸਮੇਤ ਚਾਰ ਜ਼ਖ਼ਮੀ ਹੋਏ, ਇਨ੍ਹਾਂ ਵਿੱਚੋਂ ਤਿੰਨ ਜਵਾਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।। ਇਸ ਮੁਕਾਬਲੇ ਦੌਰਾਨ ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਵੀ ਖ਼ਬਰ ਹੈ। ਜਦਕਿ ਜ਼ਖਮੀ ਜਵਾਨਾਂ ਨੂੰ ਕਮਾਂਡ ਹਸਪਤਾਲ ਊਧਮਪੁਰ ਲਿਜਾਇਆ ਗਿਆ ਹੈ। ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਫਿਲਹਾਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੁਰੱਖਿਆ ਕਾਰਨਾਂ ਕਰਕੇ ਰਾਜੌਰੀ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾ ਕੁਝ ਸਮੇਂ ਲਈ ਮੁਅੱਤਲ ਕਰ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖਾਸ ਸੂਚਨਾ ‘ਤੇ ਪੁਲਿਸ, ਫੌਜ ਅਤੇ ਸੀਆਰਪੀਐੱਫ ਦੀ ਸਾਂਝੀ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਜਿਵੇਂ ਹੀ ਸੰਯੁਕਤ ਟੀਮਾਂ ਸ਼ੱਕੀ ਸਥਾਨ (Rajouri) ‘ਤੇ ਪਹੁੰਚੀਆਂ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਵਾਬੀ ਕਾਰਵਾਈ ਕਰਦੇ ਹੋਏ ਮੁਕਾਬਲਾ ਸ਼ੁਰੂ ਹੋ ਗਿਆ। ਆਸਪਾਸ ਦੇ ਇਲਾਕਿਆਂ ਤੋਂ ਵਾਧੂ ਟੀਮਾਂ ਮੁਕਾਬਲੇ ਵਾਲੀ ਥਾਂ ‘ਤੇ ਰਵਾਨਾ ਕਰ ਦਿੱਤੀਆਂ ਗਈਆਂ ਹਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਲਾਕੇ ‘ਚ ਅੱਤਵਾਦੀਆਂ ਦਾ ਇੱਕ ਸਮੂਹ ਘਿਰਿਆ ਹੋਇਆ ਹੈ। ਮੁਕਾਬਲਾ ਅਜੇ ਵੀ ਜਾਰੀ ਹੈ।ਇਸ ਸਾਲ ਪਹਿਲੀ ਜਨਵਰੀ ਨੂੰ ਪੁੰਛ ਦੇ ਇਲਾਕੇ ‘ਚ ਫੌਜੀ ਵਾਹਨ ‘ਤੇ ਹੋਏ ਅੱਤਵਾਦੀ ਹਮਲੇ ਅਤੇ ਰਾਜੋਰੀ ਦੇ ਡਾਂਗਰੀ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਜ਼ਿਲਿਆਂ ‘ਚ ਸੁਰੱਖਿਆ ਬਲਾਂ ਵਲੋਂ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਰਾਜੌਰੀ ਜ਼ਿਲੇ ਦੀ ਥੰਨਾਮੰਡੀ ਅਤੇ ਦਰਹਾਲ ਤਹਿਸੀਲਾਂ ਦੇ ਸੰਘਣੇ ਜੰਗਲਾਂ ‘ਚ ਚਾਰ ਤੋਂ ਛੇ ਅੱਤਵਾਦੀਆਂ ਦੇ ਸਰਗਰਮ ਹੋਣ ਦੀ ਸੂਚਨਾ ਹੈ। ਉਨ੍ਹਾਂ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। The post ਰਾਜੌਰੀ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ 5 ਜਵਾਨ ਸ਼ਹੀਦ, ਇੰਟਰਨੈੱਟ ਸੇਵਾ ਬੰਦ, ਕਾਰਵਾਈ ਜਾਰੀ appeared first on TheUnmute.com - Punjabi News. Tags:
|
ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਸੂਬਾ ਵਾਸੀਆਂ ਨੂੰ ਸੁਰੱਖਿਅਤ ਤੇ ਸਿਹਤਮੰਦ ਭੋਜਨ ਮੁਹੱਈਆ ਕਰਵਾਉਣ ਦੇ ਨਿਰਦੇਸ਼ Friday 05 May 2023 10:06 AM UTC+00 | Tags: aam-aadmi-party breaking-news chief-secretary-vijay-kumar-janjua cm-bhagwant-mann fci healthy-food latest-news news punjab punjab-food-supply-department the-unmute-breaking-news vijay-kumar-janjua ਚੰਡੀਗੜ੍ਹ, 05 ਮਈ 2023: ਸੂਬਾ ਵਾਸੀਆਂ ਨੂੰ ਪੌਸ਼ਟਿਕ ਅਤੇ ਮਿਲਾਵਟ ਰਹਿਤ ਖੁਰਾਕ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਅਤੇ ਮਿਲਾਵਟਖੋਰਾਂ ਖਿਲਾਫ ਹੋਰ ਸਖ਼ਤੀ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ (Vijay Kumar Janjua) ਨੇ ਸਬੰਧਤ ਧਿਰਾਂ ਨੂੰ ਸਖਤ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਹਨ। ਮੁੱਖ ਸਕੱਤਰ ਨੇ ਇਹ ਗੱਲ ਅੱਜ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸੁਰੱਖਿਅਤ ਭੋਜਨ ਅਤੇ ਸਿਹਤਮੰਦ ਖੁਰਾਕ ਬਾਰੇ ਸੂਬਾ ਪੱਧਰੀ ਸਲਾਹਕਾਰ ਕਮੇਟੀ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਜੰਜੂਆ (Vijay Kumar Janjua) ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਗੁਣਵੱਤਾ ਅਤੇ ਲੋਕਾਂ ਦੀ ਸਿਹਤ ਨਾਲ ਕੌਈ ਸਮਝੌਤਾ ਨਾ ਕੀਤਾ ਜਾਵੇ ਅਤੇ ਮਿਲਵਾਟਖੋਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਮਿਲਾਵਟਖੋਰੀ ਰੋਕਣ ਲਈ ਜਾਗਰੂਕਤਾ ਦੇ ਨਾਲ ਚੈਕਿੰਗ, ਲੈਬ ਟੈਸਟਿੰਗ ਆਦਿ ਕਾਰਗਾਰ ਕਦਮ ਵੀ ਚੁੱਕੇ ਜਾਣ ਕਿਉਂਕਿ ਇਹ ਲੋਕਾਂ ਦੀ ਸਿਹਤ ਨਾਲ ਜੁੜਿਆ ਮਾਮਲਾ ਹੈ। ਸੂਬਾ ਸਰਕਾਰ ਸਿਹਤ ਦੇ ਮਾਮਲਿਆਂ ਨੂੰ ਲੈ ਕੇ ਬਹੁਤ ਗੰਭੀਰ ਹੈ। ਸਬਜ਼ੀਆਂ ਅਤੇ ਫਲਾਂ ਨੂੰ ਗੈਰ ਕੁਦਰਤੀ ਤਰੀਕਿਆਂ ਨਾਲ ਪਕਾਉਣ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਇਸ ਵਰਤਾਰੇ ਨੂੰ ਰੋਕਣ ਲਈ ਚੈਕਿੰਗ ਕੀਤੀ ਜਾਵੇ। ਫੂਡ ਸੇਫਟੀ ਮੋਬਾਈਲ ਵਾਹਨਾਂ ਅਤੇ ਟੈਸਟਿੰਗ ਵਾਲੀਆਂ ਲੈਬਜ਼ ਨੂੰ ਵਧਾਇਆ ਜਾਵੇ। ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਵੇਰ ਦੀਆਂ ਪ੍ਰਾਥਨਾ ਸਭਾਵਾਂ ਵਿੱਚ ਵਿਦਿਆਰਥੀਆਂ ਨੂੰ ਮਿਲਾਵਟਕੋਰੀ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਇਸ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਜਾਣ। ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਲਈ ਲਾਇਸੈਂਸਿੰਗ ਅਤੇ ਰਜਿਸਟ੍ਰੇਸ਼ਨ ਲਾਜ਼ਮੀ ਕਰਾਰ ਦਿੰਦਿਆਂ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਖਾਧ ਸਮੱਗਰੀ ਬਿਨਾਂ ਇਸ ਦੇ ਨਾ ਵੇਚੀ ਜਾਵੇ। ਜੰਜੂਆ ਨੇ ਖੁਰਾਕ ਤੇ ਡਰੱਗ ਪ੍ਰਬੰਧਨ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਉਤੇ ਜ਼ੋਰ ਦਿੰਦਿਆਂ ਸਟਾਫ ਦੀ ਭਰਤੀ, ਨਿਗਰਾਨੀ ਟੀਮਾਂ ਲਈ ਵਾਹਨਾਂ ਦੀ ਵਿਵਸਥਾ ਅਤੇ ਸੂਬੇ ਭਰ ਵਿੱਚ ਹੋਰ ਨਵੀਆਂ ਲੈਬ ਸਥਾਪਤ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਚੈਕਿੰਗ ਟੀਮਾਂ ਦੁੱਧ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਜਿਵੇਂ ਕਿ ਮੱਖਣ, ਪਨੀਰ ਤੇ ਦੇਸੀ ਘਿਓ ਦੀ ਮਿਲਾਵਟ ਕਰਨ ਵਾਲਿਆਂ ਉਤੇ ਸਖਤੀ ਕਰਦਿਆਂ ਛਾਪੇਮਾਰੀ ਕੀਤੀ ਜਾਵੇ। ਨਿਗਰਾਨ ਟੀਮਾਂ ਦੀ ਗਿਣਤੀ ਵਧਾਈ ਜਾਵੇ। ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵੀ.ਪੀ.ਸਿੰਘ ਨੇ ਈਟ ਰਾਈਟ ਮੁਹਿੰਮ ਤਹਿਤ ਸਰਕਾਰੀ ਅਦਾਰਿਆਂ ਨੂੰ ਵਿਸ਼ੇਸ਼ ਕਰਕੇ ਮੈਡੀਕਲ ਕਾਲਜ, ਨਰਸਿੰਗ ਕਾਲਜ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਸਰਟੀਫਿਕੇਸ਼ਨ ਕਰਵਾਉਣ ਲਈ ਕਿਹਾ। ਖੁਰਾਕ ਅਤੇ ਡਰੱਗ ਪ੍ਰਬੰਧਨ (ਐਫ.ਡੀ.ਏ.) ਦੇ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਮੁੱਖ ਸਕੱਤਰ ਨੂੰ ਫੂਡ ਸੇਫਟੀ ਵਿੰਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਰਾਜੀ ਪੀ. ਸ੍ਰੀਵਾਸਤਵਾ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਖੇਤੀਬਾੜੀ ਸੁਮੇਰ ਸਿੰਘ ਗੁਰਜਰ, ਸਕੱਤਰ ਪੰਜਾਬ ਮੰਡੀ ਬੋਰਡ ਅੰਮ੍ਰਿਤ ਕੌਰ ਗਿੱਲ, ਏ.ਐਮ.ਡੀ. ਪਨਗ੍ਰੇਨ ਪਰਮਪਾਲ ਕੌਰ, ਡਾਇਰੈਕਟਰ ਲੈਬ ਰਵਨੀਤ ਕੌਰ ਤੇ ਜੁਆਇੰਟ ਕਮਿਸ਼ਨਰ ਖੁਰਾਕ ਮਨੋਜ ਖੋਸਲਾ ਵੀ ਹਾਜ਼ਰ ਸਨ। The post ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਸੂਬਾ ਵਾਸੀਆਂ ਨੂੰ ਸੁਰੱਖਿਅਤ ਤੇ ਸਿਹਤਮੰਦ ਭੋਜਨ ਮੁਹੱਈਆ ਕਰਵਾਉਣ ਦੇ ਨਿਰਦੇਸ਼ appeared first on TheUnmute.com - Punjabi News. Tags:
|
ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਚੰਦਨ ਗਰੇਵਾਲ Friday 05 May 2023 10:18 AM UTC+00 | Tags: aam-aadmi-party akali-dal breaking-news chandan-grewal cm-bhagwant-mann indian-army jalandhar-lok-sabha-by-election latest-news news shiroamani-akali-dal the-unmute-breaking-news ਚੰਡੀਗੜ੍ਹ, 05 ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਦਲ-ਬਦਲੀ ਜਾਰੀ ਹੈ। ਜਲੰਧਰ ਤੋਂ ਅਕਾਲੀ ਆਗੂ ਚੰਦਨ ਗਰੇਵਾਲ (Chandan Grewal) ਅੱਜ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਅਨੁਸਾਰ ਚੰਦਨ ਗਰੇਵਾਲ ਆਪਣੇ ਸਮਰਥਕਾਂ ਸਮੇਤ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਚੰਦਨ ਗਰੇਵਾਲ (Chandan Grewal) ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਸੀ.ਐਮ. ਭਗਵੰਤ ਮਾਨ ਖੁਦ ਜਲੰਧਰ ਸਥਿਤ ਉਨ੍ਹਾਂ ਦੇ ਘਰ ਪਹੁੰਚੇ। ਮੁੱਖ ਮੰਤਰੀ ਮਾਨ ਦਾ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਚੰਦਨ ਗਰੇਵਾਲ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ | The post ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਚੰਦਨ ਗਰੇਵਾਲ appeared first on TheUnmute.com - Punjabi News. Tags:
|
ਭਾਜਪਾ ਬ੍ਰਿਜ ਭੂਸ਼ਣ ਸ਼ਰਨ ਨੂੰ ਬਚਾ ਰਹੀ ਹੈ, ਸਰਕਾਰ ਧਰਨੇ 'ਤੇ ਬੈਠੇ ਖਿਡਾਰੀਆਂ ਨੂੰ ਜਵਾਬ ਦੇਵੇ: ਕੁਮਾਰੀ ਸ਼ੈਲਜਾ Friday 05 May 2023 10:26 AM UTC+00 | Tags: bajrang-punia breaking-new breaking-news brij-bhushan-sharan-singh dcw-chairperson-swati-maliwal dcw-chief-swati-maliwal delhi delhi-jahangirpuri delhi-police jantar-mantar kumari-selja news protest sakhsi-malik supreme-court swati-maliwal wfi wrestlers wrestlers-protest ਨਵੀਂ ਦਿੱਲੀ, 05 ਮਈ 2023 (ਦਵਿੰਦਰ ਸਿੰਘ): ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI ) ਦੀ ਪ੍ਰਧਾਨ ‘ਤੇ ਲੱਗੇ ਦੋਸ਼ਾਂ ਬਾਰੇ ਕਾਂਗਰਸ ਨੇਤਾ ਕੁਮਾਰੀ ਸ਼ੈਲਜਾ (Kumari Selja) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਗੇ ਆ ਕੇ ਕਹਿਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਬੇਟੀ ਨਾਲ ਅਜਿਹਾ ਨਹੀਂ ਹੋਣ ਦੇਣਗੇ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ ਕੁਸ਼ਤੀ ਖਿਡਾਰੀਆਂ ਦੇ ਦੋਸ਼ਾਂ ਦਾ ਜਵਾਬ ਦੇਣ ਦੀ ਮੰਗ ਕੀਤੀ ਹੈ। ਕਾਂਗਰਸ ਆਗੂ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਭਰੋਸਾ ਦੇਣਾ ਚਾਹੀਦਾ ਹੈ ਕਿ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਕੁਮਾਰੀ ਸ਼ੈਲਜਾ ਨੇ ਵੀਰਵਾਰ ਨੂੰ ਕਿਹਾ, ”ਪਤਾ ਲੱਗਾ ਹੈ ਕਿ ਇਕ ਸੀਨੀਅਰ ਖਿਡਾਰੀ ਨੇ ਇਕ ਬਹੁਤ ਹੀ ਗੰਭੀਰ ਮਾਮਲਾ ਚੋਟੀ ਦੇ ਮੰਤਰੀਆਂ ਦੇ ਸਾਹਮਣੇ ਰੱਖਿਆ ਸੀ, ਪਰ ਇਸ ‘ਬੇਟੀ ਪੜ੍ਹਾਓ ਬੇਟੀ ਬਚਾਓ’ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ| ਉਨ੍ਹਾਂ (Kumari Selja) ਨੇ ਕਿਹਾ ਕਿ ਇਹ ਸਰਕਾਰ ਖੋਖਲੀ ਸਾਬਤ ਹੋਈ ਹੈ। ਹਰ ਨਾਅਰਾ ਝੂਠ ਤੋਂ ਪ੍ਰੇਰਿਤ ਸਾਬਤ ਹੋਇਆ।” ਉਨ੍ਹਾਂ ਕਿਹਾ ਕਿ ਤੁਸੀਂ ਦੇਖਿਆ ਹੈ ਕਿ ਕਿਵੇਂ ਦੇਸ਼ ਦੇ ਵੱਡੇ ਖਿਡਾਰੀ ਇਸ ਸਰਕਾਰ ਖਿਲਾਫ ਧਰਨੇ ‘ਤੇ ਬੈਠੇ ਹਨ। ਕੁਮਾਰੀ ਸ਼ੈਲਜਾ ਨੇ ਅੱਗੇ ਕਿਹਾ ਕਿ ਜਦੋਂ ਧੀਆਂ, ਧੀਆਂ ਅਤੇ ਧੀਆਂ ਦਾ ਮਸਲਾ ਸਾਹਮਣੇ ਆਉਂਦਾ ਹੈ ਤਾਂ ਇਸ ਸਰਕਾਰ ਦੇ ਵੱਡੇ ਆਗੂ ਚੁੱਪ ਰਹਿੰਦੇ ਹਨ। ਐਨੀ ਵੱਡੀ ਗੱਲ ਹੋਈ ਪਰ ਸਰਕਾਰ ਦੇ ਪੱਖ ਤੋਂ ਕਿਹਾ ਗਿਆ ਕਿ ਆਪਸ ਵਿੱਚ ਸਮਝੌਤਾ ਕਰ ਲਿਆ ਜਾਵੇ। ਅਜਿਹੀਆਂ ਗੱਲਾਂ ਸਾਹਮਣੇ ਆਉਣ ‘ਤੇ ਸਰਕਾਰ ਦਾ ਇਹ ਰਵੱਈਆ ਹੈ। ਜਦੋਂ ਸਾਡੇ ਖਿਡਾਰੀ ਪੂਰੀ ਦੁਨੀਆ ਵਿੱਚ ਆਪਣੀ ਗੱਲ ਰੱਖਦੇ ਹਨ, ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਨਤੀਜਾ ਕੀ ਹੋਵੇਗਾ। ਉਨ੍ਹਾਂ ਦੇ ਮਸਲਿਆਂ ਦਾ ਹੱਲ ਕੱਢਣ ਦੀ ਬਜਾਏ ਸਰਕਾਰ ਨੇ ਚੁੱਪ ਧਾਰੀ ਰੱਖੀ। The post ਭਾਜਪਾ ਬ੍ਰਿਜ ਭੂਸ਼ਣ ਸ਼ਰਨ ਨੂੰ ਬਚਾ ਰਹੀ ਹੈ, ਸਰਕਾਰ ਧਰਨੇ ‘ਤੇ ਬੈਠੇ ਖਿਡਾਰੀਆਂ ਨੂੰ ਜਵਾਬ ਦੇਵੇ: ਕੁਮਾਰੀ ਸ਼ੈਲਜਾ appeared first on TheUnmute.com - Punjabi News. Tags:
|
ਡਾ: ਧਰਮਵੀਰ ਸਿੰਘ ਗਾਂਧੀ ਵੱਡੇ ਕਾਫ਼ਲੇ ਨਾਲ ਪਹਿਲਵਾਨਾਂ ਦੇ ਸਮਰਥਨ 'ਚ ਜੰਤਰ-ਮੰਤਰ ਪਹੁੰਚੇ Friday 05 May 2023 10:43 AM UTC+00 | Tags: breaking-news dr-dharamvir-singh-gandhi news wrestlers ਨਵੀਂ ਦਿੱਲੀ, 05 ਮਈ 2023 (ਦਵਿੰਦਰ ਸਿੰਘ): ਸਾਬਕਾ ਸੰਸਦ ਮੈਂਬਰ ਡਾ: ਧਰਮਵੀਰ ਸਿੰਘ ਗਾਂਧੀ (Dr. Dharamvir Singh Gandhi) ਅੱਜ ਪਟਿਆਲਾ ਤੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਲੋਕਾਂ ਦੇ ਵੱਡੇ ਕਾਫ਼ਲੇ ਨਾਲ ਪੁੱਜੇ | ਡਾ: ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇੱਕ ਭ੍ਰਿਸ਼ਟਚਾਰੀ ਆਗੂ ਨੂੰ ਸਜ਼ਾ ਦਿਵਾਉਣ ਲਈ ਸੜਕਾਂ ‘ਤੇ ਬੈਠਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਵਲੋਂ WFI ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ‘ਤੇ ਲਾਏ ਜਿਨਸੀ ਸ਼ੋਸਣ ਦੇ ਦੋਸ਼ ਵਿੱਚ ਸੁਪਰੀਮ ਕੋਰਟ ਦੇ ਕਹਿਣ ‘ਤੇ ਦਿੱਲੀ ਪੁਲਿਸ ਨੇ ਐੱਫ.ਆਈ.ਆਰ ਦਰਜ ਕੀਤੀ, ਪਰ ਉਸਦੀ ਗ੍ਰਿਫਤਾਰੀ ਨਹੀਂ ਹੋਈ | ਇਸ ਸਭ ਤੋਂ ਸਾਫ ਹੁੰਦਾ ਹੈ ਕਿ ਕੇਂਦਰ ਸਰਕਾਰ ਬ੍ਰਿਜ ਭੂਸ਼ਣ ਸ਼ਰਨ ਨੂੰ ਬਚਾਅ ਰਹੀ ਹੈ | ਉਨ੍ਹਾਂ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਤੋਂ ਪਹਿਲਵਾਨਾਂ ਦੇ ਸਮਰਥਨ ਵਿੱਚ ਹੋਰ ਕਾਫ਼ਲੇ ਆਉਣਗੇ | ਜੰਤਰ-ਮੰਤਰ ਵਿਖੇ ਭਾਜਪਾ ਸਰਕਾਰ ‘ਤੇ ਤਿੱਖੇ ਸ਼ਬਦਾਂ ‘ਚ ਹਮਲਾ ਕਰਦਿਆਂ ਗਾਂਧੀ ਨੇ ਕਿਹਾ ਕਿ ਇਹ ਸਰਕਾਰ ਬੇਕਾਰ ਹੋ ਚੁੱਕੀ ਹੈ ਅਤੇ ਸੱਤਾ ਲਈ ਦੇਸ਼ ਦੇ ਲੋਕਾਂ ਦਾ ਸ਼ੋਸ਼ਣ ਵੀ ਕਰ ਰਹੀ ਹੈ। The post ਡਾ: ਧਰਮਵੀਰ ਸਿੰਘ ਗਾਂਧੀ ਵੱਡੇ ਕਾਫ਼ਲੇ ਨਾਲ ਪਹਿਲਵਾਨਾਂ ਦੇ ਸਮਰਥਨ ‘ਚ ਜੰਤਰ-ਮੰਤਰ ਪਹੁੰਚੇ appeared first on TheUnmute.com - Punjabi News. Tags:
|
ਜਲੰਧਰ ਦੇ ਉੱਘੇ ਉਦਯੋਗਪਤੀਆਂ ਵਲੋਂ ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਦੇ ਘਰ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ Friday 05 May 2023 10:54 AM UTC+00 | Tags: breaking-news eminent-industrialists-of-jalandhar india jaiveer-shergill jalandhar latest-news news punjab punjab-bjp punjab-congress the-unmute-breaking-news ਜਲੰਧਰ, 05 ਮਈ 2023: ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Gajendra Singh Shekhawat) ਨੇ ਬੀਤੀ ਸ਼ਾਮ ਇੱਥੇ ਜਲੰਧਰ ਦੇ ਉੱਘੇ ਉਦਯੋਗਪਤੀਆਂ ਦੇ ਸਮੂਹ ਨਾਲ ਮੁਲਾਕਾਤ ਕੀਤੀ। ਸ਼ੇਖਾਵਤ ਅਤੇ ਉਦਯੋਗਪਤੀਆਂ ਵਿਚਕਾਰ ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ (Jaiveer Shergill) ਦੇ ਨਿਵਾਸ ਸਥਾਨ ‘ਤੇ ਹੋਈ ਗੈਰ ਰਸਮੀ ਮੀਟਿੰਗ ਦੌਰਾਨ ਉਦਯੋਗਿਕ ਖੇਤਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਗੱਲਬਾਤ ਦੌਰਾਨ ਉਦਯੋਗਪਤੀਆਂ ਨੇ ਮੰਤਰੀ ਨੂੰ ਪੰਜਾਬ ਦੀ ਮੌਜੂਦਾ ਉਦਯੋਗਿਕ ਸਥਿਤੀ ਬਾਰੇ ਫੀਡਬੈਕ ਦਿੱਤਾ। ਉਦਯੋਗਪਤੀਆਂ ਨੇ ਸ਼ੇਖਾਵਤ ਨੂੰ ਆਪ ਦੇ ਸ਼ਾਸਨ ਦੌਰਾਨ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ। ਸਨਅਤਕਾਰਾਂ ਨੇ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਉਦਯੋਗਾਂ ਨਾਲ ਸਬੰਧਤ ਅਸਲ ਮੁੱਦਿਆਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਦੌਰਾਨ ਖੇਡਾਂ, ਹੈਂਡ ਟੂਲ, ਚਮੜਾ ਆਦਿ ਸਮੇਤ ਵੱਖ-ਵੱਖ ਉਦਯੋਗਾਂ ਦੇ ਉਦਯੋਗਪਤੀਆਂ ਨੇ ਉਦਯੋਗ ਦੀ ਬਿਹਤਰੀ ਲਈ ਸ਼ੇਖਾਵਤ ਨਾਲ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ। ਉਦਯੋਗ ਦੇ ਨੁਮਾਇੰਦਿਆਂ ਨੇ ਮੰਤਰੀ ਨੂੰ ਚੁੱਕੇ ਜਾ ਸਕਣ ਵਾਲੇ ਵੱਖ-ਵੱਖ ਸੰਭਾਵੀ ਕਦਮਾਂ ਬਾਰੇ ਜਾਣੂ ਕਰਵਾਇਆ, ਜਿਸ ਨਾਲ ਉਦਯੋਗ ਨੂੰ ਵਧਣ ਵਿੱਚ ਮਦਦ ਮਿਲ ਸਕਦੀ ਹੈ। ਉਦਯੋਗਪਤੀਆਂ ਨੇ ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼ੇਖਾਵਤ (Gajendra Singh Shekhawat) ਨੂੰ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ‘ਚ ਕਤਲ, ਲੁੱਟ-ਖੋਹ, ਜਬਰ-ਜ਼ਨਾਹ, ਗੈਂਗ ਵਾਰ ਆਦਿ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਉਸ ਨਾਲ ਉਦਯੋਗਪਤੀਆਂ ‘ਚ ਦਹਿਸ਼ਤ ਦੀ ਲਹਿਰ ਹੈ, ਜੋ ਪਹਿਲਾਂ ਹੀ ਮਾੜੇ ਸਮੇਂ ਵਿੱਚੋਂ ਗੁਜ਼ਰ ਰਹੀ ਹੈ। ਉਨ੍ਹਾਂ ਨੇ ਸ਼ੇਖਾਵਤ ਨੂੰ ਸਥਿਤੀ ਵਿੱਚ ਸੁਧਾਰ ਨਾ ਹੋਣ ‘ਤੇ ਉਦਯੋਗਾਂ ਨੂੰ ਦੂਜੇ ਸੂਬਿਆਂ ਵਿੱਚ ਪਲਾਇਣ ਕਰਨ ਦੀ ਯੋਜਨਾ ਬਾਰੇ ਵੀ ਦੱਸਿਆ। ਇਸ ਲੜੀ ਤਹਿਤ, ਸਾਰੇ ਸੁਝਾਵਾਂ ਨੂੰ ਸੁਣਨ ਅਤੇ ਉਦਯੋਗਪਤੀਆਂ ਤੋਂ ਪੂਰੀ ਫੀਡਬੈਕ ਲੈਣ ਤੋਂ ਬਾਅਦ, ਸ਼ੇਖਾਵਤ ਨੇ ਉਦਯੋਗਪਤੀਆਂ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਦਯੋਗ ਦੇ ਵਿਕਾਸ ਅਤੇ ਤਰੱਕੀ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਉਦਯੋਗ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਕਈ ਕਦਮ ਚੁੱਕੇ ਗਏ ਹਨ। ਇਸ ਤੋਂ ਇਲਾਵਾ, ਭਵਿੱਖ ਵਿੱਚ ਉਦਯੋਗ ਦੀ ਤਰੱਕੀ ਲਈ ਕੇਂਦਰ ਸਰਕਾਰ ਦੇ ਪੱਧਰ ‘ਤੇ ਹੋਰ ਲੋੜੀਂਦੇ ਕਦਮ ਵੀ ਚੁੱਕੇ ਜਾਣਗੇ। ਮੀਟਿੰਗ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ। The post ਜਲੰਧਰ ਦੇ ਉੱਘੇ ਉਦਯੋਗਪਤੀਆਂ ਵਲੋਂ ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਦੇ ਘਰ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ appeared first on TheUnmute.com - Punjabi News. Tags:
|
ਅਮ੍ਰਿਤਸਰ ਪੁਲਿਸ ਵਲੋਂ ਸ਼ਹਿਰ 'ਚ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਇੱਕ ਮੈਂਬਰ ਗ੍ਰਿਫਤਾਰ Friday 05 May 2023 11:14 AM UTC+00 | Tags: aam-aadmi-party amritsar amritsar-police cm-bhagwant-mann latest-news news robbery the-unmute-breaking-news the-unmute-latest-news ਅੰਮ੍ਰਿਤਸਰ, 05 ਮਈ 2023: ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਗੰਨ ਪੁਆਇੰਟ ਦੇ ਉੱਤੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਸਾਹਮਣੇ ਆਇਆ ਸਨ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ | ਸੀ.ਆਈ.ਏ ਸਟਾਫ ਪੁਲਿਸ ਥਾਣਾ ਗੇਟ ਹਕੀਮਾਂ ਦੀ ਪੁਲਿਸ (Amritsar Police) ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ ਸੈਂਟਰਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇਸ ਗਿਰੋਹ ਵੱਲੋਂ ਝਬਾਲ ਰੋਡ ਨੇੜੇ ਚੌਧਰੀ ਫਾਰਮ ਦੇ ਕੋਲ ਇੱਕ ਕੰਬਲਾਂ ਵਾਲੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕੀਤੀ ਸੀ, ਇਸਦੇ ਚੱਲਦੇ ਦੁਕਾਨਦਾਰ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਅਤੇ ਇਹ ਬੇਰੰਗ ਹੀ ਉਥੋਂ ਭੱਜ ਗਏ ਅਤੇ ਇਸ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਵੱਲੋਂ ਤਰਨ ਤਾਰਨ ਰੋਡ ਦੇ ਉੱਪਰ ਵੀ ਇਸ ਗਿਰੋਹ ਵਲੋ ਇੱਕ ਕਬਾੜੀ ਦੀ ਦੁਕਾਨ ਉਪਰ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਇਸ ਤੋਂ ਇਲਾਵਾ ਹੋਰ ਵੀ ਇਹਨਾਂ ਵੱਲੋਂ ਵੱਖ-ਵੱਖ ਥਾਵਾਂ ਦੇ ਉਪਰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ | ਜਿਸ ਦੇ ਚੱਲਦੇ ਪੁਲਿਸ ਵੱਲੋਂ ਇਸ ਗਿਰੋਹ ਦਾ ਪਰਦਾਫਾਸ਼ ਕਰਦਿਆਂ ਜਸਬੀਰ ਸਿੰਘ ਉਰਫ਼ ਭੋਲੂ ਪਰਦੀਪ ਅਤੇ ਯਾਕੂਬ ਉਰਫ ਦੀਪੂ ‘ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਅਧਿਕਾਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਦੇ ਬਾਕੀ ਮੈਂਬਰਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਗ੍ਰਿਫਤਾਰ ਵਿਅਕਤੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਜੰਸੀਵ ਕੀਤੀ ਜਾਵੇਗੀ | The post ਅਮ੍ਰਿਤਸਰ ਪੁਲਿਸ ਵਲੋਂ ਸ਼ਹਿਰ ‘ਚ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਇੱਕ ਮੈਂਬਰ ਗ੍ਰਿਫਤਾਰ appeared first on TheUnmute.com - Punjabi News. Tags:
|
40 ਸਾਲ ਤੋਂ ਬਾਅਦ ਲਗਭਗ ਹਰ ਵਿਅਕਤੀ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਹੈ: ਡਾ. ਰਜਨੀਸ਼ ਕਪੂਰ Friday 05 May 2023 11:21 AM UTC+00 | Tags: breaking-news cardiologist dr-rajneesh-kapoor health health-tips heart-attack interventional-cardiologist medanta-hospital news ਪਟਿਆਲਾ, 5 ਮਈ 2023: ਮੇਦਾਂਤਾ ਹਸਪਤਾਲ ਦੇ ਪ੍ਰਸਿੱਧ ਇੰਟਰਨੈਸ਼ਨਲ ਕਾਰਡੀਓਲੋਜਿਸਟ ਡਾ. ਰਜਨੀਸ਼ ਕਪੂਰ (Dr. Rajneesh Kapoor) ਨੇ ਨੌਜਵਾਨ ਮਰਦਾਂ ਅਤੇ ਔਰਤਾਂ ਨੂੰ ਦਿਲ ਦੀਆਂ ਬਿਮਾਰੀਆਂ ਖਾਸ ਕਰਕੇ 40 ਸਾਲ ਦੀ ਉਮਰ ਤੋਂ ਬਾਅਦ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦੱਸਿਆ ਕਿ ਅਚਨਚੇਤ ਹੁੰਦੀਆਂ ਜਵਾਨ ਮੌਤਾਂ ਦਾ ਵੱਡਾ ਕਾਰਨ ਹਾਰਟ ਅਟੈਕ ਹੈ। ਦੇਸ਼ ਦੇ ਨਾਮੀਂ ਹਸਪਤਾਲ ਮੇਦਾਂਤਾ ਮੈਡੀਸਿਟੀ ਗੁੜਗਾਓਂ ਦੇ ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਵਾਈਸ-ਚੇਅਰਮੈਨ ਡਾ. ਰਜਨੀਸ਼ ਕਪੂਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਮੇਰਾ ਆਪਣਾ ਸ਼ਹਿਰ ਹੈ, ਮੈਂ ਇੱਥੋਂ ਹੀ ਡਾਕਟਰੀ ਦੀ ਪੜਾਈ ਕੀਤੀ ਇਸ ਲਈ ਮੈਂ ਚਾਹੁੰਦਾ ਸੀ ਕਿ ਮੈਂ ਆਪਣੀਆਂ ਸੇਵਾਵਾਂ ਪਟਿਆਲਾ ਵਾਸੀਆਂ ਨੂੰ ਵੀ ਦੇਵਾ। ਇਸੇ ਸੰਦਰਭ ਵਿੱਚ ਹੁਣ ਮੈਂ ਮਹੀਨੇ ਦੇ ਪਹਿਲੇ ਅਤੇ ਤੀਜੇ ਸ਼ੁੱਕਰਵਾਰ ਪਟਿਆਲਾ ਵਿਖੇ ਓ.ਪੀ.ਡੀ ਵਾਸਤੇ ਆਇਆ ਕਰਾਂਗਾ। ਉਹਨਾਂ ਦੱਸਿਆ ਕਿ ਅਸੀਂ ਉਨ੍ਹਾਂ ਲੋਕਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੀਆਂ ਘਟਨਾਵਾਂ ਨੂੰ ਦੇਖ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਪਹਿਲਾਂ ਘੱਟ ਤੋਂ ਘੱਟ ਖ਼ਤਰੇ ਵਾਲਾ ਮੰਨਦੇ ਸੀ | ਇਹ ਮੰਨ ਲੈਣਾ ਕਿ ਦਿਲ ਦੀ ਬਿਮਾਰੀ ਮੈਂਨੂੰ ਨਹੀਂ ਹੋਵੇਗੀ, ਇਹ ਇੱਕ ਭੁੱਲ ਹੋਵੇਗੀ| ਸਾਡੇ ਦ੍ਰਿਸ਼ਟੀਕੋਣ ਤੋਂ 40 ਸਾਲ ਤੋਂ ਵੱਧ ਉਮਰ ਦਾ ਲਗਭਗ ਹਰ ਵਿਅਕਤੀ ਦਿਲ ਦੀ ਬਿਮਾਰੀ ਦਾ ਸ਼ਿਕਾਰ ਹੈ।
ਉਨ੍ਹਾਂ ਦੱਸਿਆ ਕਿ ਦਿਲ ਦੀਆਂ ਬਿਮਾਰੀਆਂ ਤੋਂ ਹੋਣ ਵਾਲੀਆਂ 95% ਤੋਂ ਵੱਧ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ, ਇਲਾਜ ਦੇ ਸਮੇਂ ਅਤੇ ਬਚਣ ਦੀ ਦਰ ਵਿਚਕਾਰ ਸਿੱਧਾ ਸਬੰਧ ਹੁੰਦਾ ਹੈ। ਇਲਾਜ਼ ਵਿੱਚ ਦੇਰੀ ਹੋਣ ‘ਤੇ ਮੌਤ ਦਰ ਜਾਂ ਮੌਤ ਦੇ ਜ਼ੋਖਮ ਨੂੰ 5 ਗੁਣਾ ਵੱਧ ਦੇਖਿਆ ਜਾਂਦਾ ਹੈ। ਦਿਲ ਦੇ ਇਲਾਜ ਵਿੱਚ ਨਵੀਆਂ ਵਿਧੀਆਂ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਇੰਟਰਨੈਸ਼ਨਲ ਕਾਰਡੀਓਲੋਜਿਸਟ ਵਿੱਚ ਹੋ ਰਹੀ ਪ੍ਰਗਤੀ ਨਾਲ ਦਿਲ ਦੀ ਜਟਿਲ ਬਿਮਾਰੀ ਦਾ ਇਲਾਜ ਆਸਾਨੀ ਨਾਲ ਹੋ ਰਿਹਾ ਹੈ | ਟ੍ਰਾਂਸਕਥੇਤਰ ਐਓਰਟਿਕ ਵਾਲਵ ਰਿਪਲੇਸਮੈਂਟ (ਜਿਸ ਨੂੰ ਟਾਵਰ ਵੀ ਕਿਹਾ ਜਾਂਦਾ ਹੈ) ਇੰਟਰਵੈਂਸ਼ਨਲ ਕਾਰਡੀਓਲੋਜੀ ਵਿੱਚ ਤਰੱਕੀ ਦੀਆਂ ਸਭ ਤੋਂ ਵਧੀਆ ਉਦਾਹਰਣਾਂ ਵਿੱਚੋਂ ਇੱਕ ਹੈ, ਇਸ ਪ੍ਰਕਿਰਿਆ ਦੀ ਮਦਦ ਨਾਲ ਅਸੀਂ ਸੈਂਕੜੇ ਮਰੀਜ਼ਾਂ ਨੂੰ ਵਧੀਆ ਜੀਵਨ ਦੇਣ ਦੇ ਯੋਗ ਹੋਏ ਹਾਂ ਜਿਨ੍ਹਾਂ ਨੂੰ ਸਮੇਂ ਸਮੇਂ ਦਿਲ ਦੇ ਵਾਲਵ ਬਦਲਣ ਦੀ ਲੋੜ ਹੁੰਦੀ ਸੀ ਪਰ ਉਮਰ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਸਰਜਰੀ ਨਹੀਂ ਕਰਵਾ ਸਕਦੇ ਸੀ । ਡਾ. ਰਜਨੀਸ਼ ਕਪੂਰ (Dr. Rajneesh Kapoor) ਨੂੰ ਪੰਜਾਬ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਉਹ ਆਪਣੇ ਸਹਿਯੋਗੀ ਕਾਰਡੀਓਲਾਜੀ ਸਪੈਸ਼ਲਿਸਟ ਡਾ. ਅਸ਼ੀਸ਼ ਕੁਮਾਰ ਗਰਗ ਦੇ ਨਾਲ ਕਾਰਡੀਓਲਾਜੀ ਓਪੀਡੀ ਲਈ ਪਟਿਆਲਾ ਸ਼ਹਿਰ ਆਏ ਸਨ, ਜੋ ਮਾਡਰਨ ਕਲੀਨਿਕ ਵਿਖੇ ਆਯੋਜਿਤ ਕੀਤਾ ਗਿਆ ਸੀ | ਡਾ: ਅਸ਼ੀਸ਼ ਗਰਗ ਨੇ ਕਿਹਾ, ਦਿਲ ਦੀ ਬਿਮਾਰੀ ਕਾਰਨ ਹਰ ਸਾਲ ਦੁਨੀਆ ਭਰ ਵਿੱਚ 17 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ। ਕੋਰੋਨਰੀ ਧਮਣੀ ਰੋਗ ਦੀ ਪ੍ਰਚਲਿਤ ਦਰ 13% ਤੱਕ ਹੈ, ਜੋ ਕਿ ਸਭ ਤੋਂ ਵੱਧ ਹੈ। The post 40 ਸਾਲ ਤੋਂ ਬਾਅਦ ਲਗਭਗ ਹਰ ਵਿਅਕਤੀ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਹੈ: ਡਾ. ਰਜਨੀਸ਼ ਕਪੂਰ appeared first on TheUnmute.com - Punjabi News. Tags:
|
ਵੀਡੀਓ 'ਚ ਸ਼ਾਮਲ ਮੰਤਰੀ 'ਤੇ ਪੋਕਸੋ ਦੇ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ: ਪ੍ਰਤਾਪ ਸਿੰਘ ਬਾਜਵਾ Friday 05 May 2023 01:08 PM UTC+00 | Tags: aam-aadmi-party aam-aadmi-party-cabinet breaking-news cm-bhagwant-mann latest-news news partap-singh-bajwa pocso punjab punjab-congress punjab-government the-unmute-breaking-news the-unmute-punjabi-news ਜਲੰਧਰ, 05 ਮਈ 2023: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਉਸ ਕੈਬਨਿਟ ਮੰਤਰੀ ਵਿਰੁੱਧ ਪੋਕਸੋ (POCSO) (ਜਿਨਸੀ ਅਪਰਾਧ ਤੋਂ ਬੱਚਿਆਂ ਦੀ ਰੋਕਥਾਮ) ਐਕਟ ਦੀ ਮੰਗ ਕੀਤੀ, ਜਿਸ ਦੀ ਵੀਡੀਓ ਫੋਰੈਂਸਿਕ ਜਾਂਚ ਲਈ ਪੰਜਾਬ ਦੇ ਰਾਜਪਾਲ ਨੂੰ ਦਿੱਤੀ ਗਈ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਮੰਤਰੀ ਤੇ ਬਹੁਤ ਗੰਭੀਰ ਦੋਸ਼ ਲੱਗ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਪ੍ਰਭਾਵ ਨਾਲ ਕੈਬਨਿਟ ਤੋਂ ਬਰਖ਼ਾਸਤ ਕਰਨਾ ਚਾਹੀਦਾ ਹੈ ਅਤੇ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।ਚੋਣਾਂ ਵਾਲੇ ਜਲੰਧਰ ਚ ਹੋਈ ਪ੍ਰੈੱਸ ਕਾਨਫ਼ਰੰਸ ਚ ਵਿਰੋਧੀ ਧਿਰ ਦੇ ਆਗੂ ਨੇ ਪੰਜਾਬ ਦੀ ਆਪ ਸਰਕਾਰ ਦੇ ਝੂਠ ਤੇ ਝੂਠੇ ਵਾਅਦਿਆਂ ਦਾ ਪਰਦਾਫਾਸ਼ ਕੀਤਾ। ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਉਹ ਬਹੁਤ ਹੀ ਨਿਮਰ ਅਤੇ ਸਾਦਾ ਜੀਵਨ ਬਤੀਤ ਕਰਨਗੇ। “ਇਸ ਦੌਰਾਨ ਉਹ ਆਪਣੇ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰ ਦੇ ਨਾਲ ਬਹੁਤ ਹੀ ਸ਼ਾਨਦਾਰ ਜੀਵਨ ਸ਼ੈਲੀ ਦੀ ਅਗਵਾਈ ਕਰ ਰਿਹਾ ਹੈ। ਉਸ ਦੀ ਅਤੇ ਉਸ ਦੇ ਪਰਿਵਾਰ ਦੀ ਰੱਖਿਆ ਲਈ ਉਸਦੇ ਕੋਲ ਲਗਭਗ 1250 ਸੁਰੱਖਿਆ ਗਾਰਡ ਹਨ। ਮੁੱਖ ਮੰਤਰੀ ਕੋਲ ਨਿੱਜੀ ਤੌਰ ‘ਤੇ 900 ਸੁਰੱਖਿਆ ਗਾਰਡ ਹਨ। ਲਗਭਗ 2500 ਪੁਲਿਸ ਕਰਮਚਾਰੀ ਜਲੰਧਰ ਜ਼ਿਲ੍ਹੇ ਦੀ ਪੂਰੀ 25 ਲੱਖ ਆਬਾਦੀ ਦੀ ਰੱਖਿਆ ਕਰ ਰਹੇ ਹਨ, ਜਦੋਂ ਕਿ 1250 ਸੁਰੱਖਿਆ ਗਾਰਡ ਇੱਕ ਪਰਿਵਾਰ ਦੀ ਰੱਖਿਆ ਕਰ ਰਹੇ ਹਨ”, ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਵੀ ਅਜਿਹੀ ਹੀ ਸਥਿਤੀ ਹੈ, ਜੋ ਡਬਲ ਜ਼ੈੱਡ ਪਲੱਸ ਸੁਰੱਖਿਆ ਕਵਰ ਅਤੇ ਲੈਂਡ ਕਰੂਜ਼ਰਾਂ ਦਾ ਅਨੰਦ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਹ ਜੋ ਪ੍ਰਚਾਰ ਕਰਦੇ ਸਨ ਅਤੇ ਚੋਣਾਂ ਤੋਂ ਬਾਅਦ ਉਹ ਕੀ ਅਭਿਆਸ ਕਰਦੇ ਰਹੇ ਹਨ, ਉਸ ਵਿਚ ਕਿੰਨਾ ਫ਼ਰਕ ਹੈ, ਇਸ ਦੀ ਕਲਪਨਾ ਸਹਿਜੇ ਹੀ ਕੀਤੀ ਜਾ ਸਕਦੀ ਹੈ। ਕੀ ਉਹ ਤੁਹਾਡੀਆਂ ਵੋਟਾਂ ਦੇ ਹੱਕਦਾਰ ਹਨ? ਜਵਾਬ ਹੈ, ਨਹੀਂ।ਮਾਰੇ ਗਏ ਪੰਜਾਬੀ ਰੈਪਰ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦੇ ਮੁੱਦੇ ‘ਤੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਦੋ ਦਿਨਾਂ ਦੇ ਦੌਰੇ ਲਈ ਜਲੰਧਰ ਆਏ ਹੋਏ ਹਨ। ਪੁਲਿਸ ਨੇ ਉਨ੍ਹਾਂ ‘ਤੇ ਦਬਾਅ ਪਾਇਆ ਕਿ ਉਹ ਜਲੰਧਰ ਵਿੱਚ ਆਪਣੇ ਪ੍ਰੋਗਰਾਮ ਰੱਦ ਕਰ ਦੇਣ। ਜਿਸ ਘਰ ਵਿਚ ਉਹ ਰਹਿ ਰਹੇ ਸਨ, ਉਸ ਨੂੰ ਪੁਲਿਸ ਨੇ ਲਗਭਗ ਸੀਲ ਕਰ ਦਿੱਤਾ ਸੀ। ਪੁਲਿਸ ਨੇ ਉਸ ਨੂੰ ਸਿਰਫ਼ ਉਦੋਂ ਖੁੱਲ ਕੇ ਜਾਣ ਦਿੱਤਾ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਨੇੜਲੇ ਇਲਾਕਿਆਂ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਪ੍ਰੈੱਸ ਕਾਨਫ਼ਰੰਸ ‘ਚ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ‘ਚ ਪੂਰੀ ਤਰਾਂ ਅਸਫਲ ਰਹੀ ਹੈ। ਕਣਕ ਦੀਆਂ ਫ਼ਸਲਾਂ ਲਈ ਮੁਆਵਜ਼ੇ, ਕਿਸਾਨਾਂ ਵੱਲੋਂ ਖ਼ੁਦਕੁਸ਼ੀ, ਨਸ਼ਿਆਂ ਦੀ ਦੁਰਵਰਤੋਂ, ਔਰਤਾਂ ਨੂੰ ਮਹੀਨੇ 1000 ਰੁਪਏ ਅਤੇ ਅਪੰਗਤਾ ਪੈਨਸ਼ਨਾਂ ਵਿੱਚ ਵਾਧਾ ਕਰਨ ਸਮੇਤ ਮੁੱਦਿਆਂ ਨੂੰ ਬਿਲਕੁਲ ਵੀ ਹੱਲ ਨਹੀਂ ਕੀਤਾ ਗਿਆ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਕੇ ਅਤੇ ਰੇਤ ਦੀ ਖ਼ੁਦਾਈ ਤੋਂ 34,000 ਕਰੋੜ ਰੁਪਏ ਅਤੇ 20,000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨਗੇ। ਉਹ ਹੁਣ ਤੱਕ ਇੱਕ ਸਾਲ ਵਿੱਚ ਸਿਰਫ਼ 125 ਕਰੋੜ ਰੁਪਏ ਦਾ ਮਾਲੀਆ ਰੇਤ ਤੋਂ ਪੈਦਾ ਕਰਨ ਵਿੱਚ ਕਾਮਯਾਬ ਹੋਏ ਹਨ। “ਉਸ ਨੂੰ ਹੁਣ ਜਵਾਬ ਦੇਣਾ ਚਾਹੀਦਾ ਹੈ ਕਿ ਬਾਕੀ ਪੈਸਾ ਕਿੱਥੇ ਚਲਾ ਗਿਆ ਹੈ? ਕੀ ਉਨ੍ਹਾਂ ਨੇ ‘ਆਪ’ ਦੇ ਖਾਤੇ ਵਿੱਚ ਜਮਾਂ ਕਰਵਾਇਆ ਹੈ? ਕਰਜ਼ਾ ਘਟਾਉਣ ਦੀ ਬਜਾਏ ‘ਆਪ’ ਸਰਕਾਰ ਨੇ 40 ਹਜ਼ਾਰ ਕਰੋੜ ਰੁਪਏ ਹੋਰ ਲੈ ਲਏ ਹਨ। The post ਵੀਡੀਓ ‘ਚ ਸ਼ਾਮਲ ਮੰਤਰੀ ‘ਤੇ ਪੋਕਸੋ ਦੇ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ: ਪ੍ਰਤਾਪ ਸਿੰਘ ਬਾਜਵਾ appeared first on TheUnmute.com - Punjabi News. Tags:
|
ਲਾਲ ਚੰਦ ਕਟਾਰੂਚੱਕ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼: NCSC ਨੇ ਪੰਜਾਬ ਸਰਕਾਰ ਨੂੰ ATR ਜਮ੍ਹਾ ਕਰਨ ਲਈ ਕਿਹਾ Friday 05 May 2023 01:22 PM UTC+00 | Tags: aam-aadmi-party breaking-news cm-bhagwant-mann lal-chand-kataruchak latest-news national-scheduled-castes-commission ncsc news punjab punjab-cabinet-minister-lal-chand-kataruchak punjab-government punjab-news sexual-harassment the-unmute-breaking-news the-unmute-news ਚੰਡੀਗੜ੍ਹ, 05 ਮਈ 2023: ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਵੱਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ (ਐਨਸੀਐਸਸੀ) ਨੇ ਆਪਣੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ 'ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਕਾਰਵਾਈ ਦੀ ਰਿਪੋਰਟ ਦੇਣ ਲਈ ਕਿਹਾ ਹੈ। ਤੁਰੰਤ ਲਿਆ ਗਿਆ। ਪੀੜਤ ਕੇਸ਼ਵ ਕੁਮਾਰ ਨੇ NCSC ਨੂੰ ਇੱਕ ਕਥਿਤ ਵੀਡੀਓ ਸੰਦੇਸ਼ ਅਤੇ ਪੱਤਰ ਵਿੱਚ ਇਨਸਾਫ਼ ਦੇ ਨਾਲ-ਨਾਲ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਮੰਤਰੀ ਹੁਣ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। "ਮੈਂ ਡਰਿਆ ਹੋਇਆ ਹਾਂ, ਘਰੋਂ ਭੱਜ ਰਿਹਾ ਹਾਂ ਕਿਉਂਕਿ ਮੰਤਰੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਹੈ, ਇਸ ਲਈ ਮੈਂ ਸ਼ਿਕਾਇਤ ਦਰਜ ਕਰਵਾਉਣ ਦਿੱਲੀ ਆ ਰਿਹਾ ਹਾਂ। ਮੈਂ NCSC ਨੂੰ ਜਿਨਸੀ ਦੁਰਵਿਹਾਰ ਲਈ ਮੰਤਰੀ ਵਿਰੁੱਧ ਕਾਰਵਾਈ ਕਰਨ ਅਤੇ ਮੈਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਬੇਨਤੀ ਕਰਦਾ ਹਾਂ। ਕੇਸ਼ਵ ਕੁਮਾਰ, ਜੋ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ ਅਤੇ ਪਠਾਨਕੋਟ ਦੇ ਇੱਕ ਪਿੰਡ ਦਾ ਵਸਨੀਕ ਹੈ, ਨੇ ਘਟਨਾ ਦਾ ਵਰਣਨ ਕਰਦੇ ਹੋਏ ਕਿਹਾ, “2013-14 ਵਿੱਚ ਕਟਾਰੂਚੱਕ ਨੇ ਫੇਸਬੁੱਕ ‘ਤੇ ਇੱਕ ਦੋਸਤੀ ਬੇਨਤੀ ਭੇਜ ਕੇ ਮੇਰੇ ਨਾਲ ਸੰਪਰਕ ਕੀਤਾ ਅਤੇ ਜਦੋਂ ਉਸਨੇ ਇਹ ਸਵੀਕਾਰ ਕਰ ਲਿਆ, ਤਾਂ ਕਟਾਰੂਚਕ ਨੇ ਕਥਿਤ ਤੌਰ ‘ਤੇ ਮੈਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਵੱਧ, ਕਿਉਂਕਿ ਉਹ ਇੱਕ ਪ੍ਰਭਾਵਸ਼ਾਲੀ ਵਿਅਕਤੀ ਸੀ, ਉਸਨੇ ਮੈਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ, ਜਿਸ ਕਾਰਨ ਮੈਂ ਉਸਦੇ ਗਲਤ ਕੰਮਾਂ ਬਾਰੇ ਚੁੱਪ ਰਿਹਾ। ਮੈਂ ਉਸ ਸਮੇਂ ਬਹੁਤ ਛੋਟਾ ਸੀ ਕਿ ਕੁਝ ਵੀ ਸਮਝ ਨਹੀਂ ਸਕਦਾ ਸੀ। ਪਰ, ਉਸਦਾ ਜਿਨਸੀ ਵਧੀਕੀਆਂ 2021 ਤੱਕ ਜਾਰੀ ਰਹੀਆਂ । ਹਾਲਾਂਕਿ, ਉਹ ਮੈਨੂੰ ਆਖਰੀ ਵਾਰ 2021 ਦੀ ਦੀਵਾਲੀ ‘ਤੇ ਮਿਲਿਆ ਸੀ ਅਤੇ ਉਸਨੇ ਨਾ ਤਾਂ ਮੈਨੂੰ ਨੌਕਰੀ ਦਿੱਤੀ ਅਤੇ ਨਾ ਹੀ ਉਸ ਤੋਂ ਬਾਅਦ ਮੈਨੂੰ ਮਿਲਿਆ। ਹਾਲ ਹੀ ਵਿੱਚ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਸ ਦੁਰਵਿਹਾਰ ਦੀ ਕਥਿਤ ਵੀਡੀਓ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਸੌਂਪੀ ਸੀ। ਇਸ ਦੌਰਾਨ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ (ਪੰਜਾਬ) ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਡਾਕ ਜਾਂ ਈਮੇਲ ਰਾਹੀਂ ਤੁਰੰਤ ਤੱਥਾਂ ਦੇ ਆਧਾਰ ‘ਤੇ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਅਧਿਕਾਰੀਆਂ ਨੂੰ ਪੀੜਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵੀ ਕਿਹਾ ਹੈ। ਵਿਜੇ ਸਾਂਪਲਾ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਦੀ ਰਿਪੋਰਟ ਨਿਰਧਾਰਤ ਸਮੇਂ ਵਿੱਚ ਪ੍ਰਾਪਤ ਨਾ ਹੋਈ ਤਾਂ ਕਮਿਸ਼ਨ ਭਾਰਤ ਦੇ ਸੰਵਿਧਾਨ ਦੀ ਧਾਰਾ 338 ਤਹਿਤ ਸਿਵਲ ਅਦਾਲਤ ਦੇ ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ ਅਤੇ ਦਿੱਲੀ ਵਿੱਚ ਕਮਿਸ਼ਨ ਸਾਹਮਣੇ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਸੰਮਨ ਜਾਰੀ ਕਰ ਸਕਦਾ ਹੈ।
The post ਲਾਲ ਚੰਦ ਕਟਾਰੂਚੱਕ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼: NCSC ਨੇ ਪੰਜਾਬ ਸਰਕਾਰ ਨੂੰ ATR ਜਮ੍ਹਾ ਕਰਨ ਲਈ ਕਿਹਾ appeared first on TheUnmute.com - Punjabi News. Tags:
|
ਦੁਬਈ ਤੋਂ ਆਏ ਵਫ਼ਦ ਨੇ ਬਾਗਬਾਨੀ ਖੇਤਰ 'ਚ ਪੰਜਾਬ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਕੀਤੀ ਸ਼ਲਾਘਾ Friday 05 May 2023 01:32 PM UTC+00 | Tags: breaking-news chetan-singh-jauramajra chief-minister-bhagwant-mann delegation-from-dubai dubai horticulture horticulture-department-punjab horticulture-punjab horticulture-sector-punjab latest-news news punjab-government ਚੰਡੀਗੜ੍ਹ, 5 ਮਈ 2023: ਪੰਜਾਬ ਦੇ ਕਿਸਾਨਾਂ ਦੇ ਆਰਥਿਕ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਹੋਰ ਵਿਸ਼ੇਸ਼ ਕਦਮ ਚੁੱਕਦਿਆਂ ਬਾਗਬਾਨੀ (Horticulture) ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਬਾਗਬਾਨੀ ਫ਼ਸਲਾਂ ਖਾਸ ਕਰਕੇ ਆਲੂ, ਕਿੰਨੂ, ਮਿਰਚ ਅਤੇ ਲੀਚੀ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਦੀਆਂ ਸੰਭਾਵਨਾਵਾਂ ਅਤੇ ਹੋਰ ਬਾਗਬਾਨੀ ਫਸਲਾਂ ਦੇ ਮਿਆਰੀ ਉਤਪਾਦਨ, ਮੰਡੀਕਰਨ ਅਤੇ ਪ੍ਰੋਸੈਸਿੰਗ ਬਾਰੇ ਵਿਚਾਰ-ਵਟਾਂਦਰਾ ਕਰਨ ਸਬੰਧੀ ਮੀਟਿੰਗ ਕੀਤੀ। ਮੰਤਰੀ ਵੱਲੋਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਗਾਂਹਵਧੂ ਕਿਸਾਨਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਮੌਕੇ 'ਤੇ ਹਾਜ਼ਰ ਅਧਿਕਾਰੀਆਂ ਅਤੇ ਕਿਸਾਨਾਂ ਨੇ ਇਨ੍ਹਾਂ ਬਾਗਬਾਨੀ ਫਸਲਾਂ ਦੀ ਬਰਾਮਦ ਸਬੰਧੀ ਸੰਭਾਵਨਾਵਾਂ ਅਤੇ ਭਵਿੱਖੀ ਮੁਸ਼ਕਿਲਾਂ ਦੇ ਹੱਲ ਸਬੰਧੀ ਸੁਝਾਅ ਵੀ ਦਿੱਤੇ। ਇਸ ਮੀਟਿੰਗ ਵਿੱਚ ਅਗਾਂਹਵਧੂ ਕਿਸਾਨ ਪਰਦੀਪ ਕੁਮਾਰ, ਬਲਵਿੰਦਰ ਸਿੰਘ, ਹਰਦੀਪ ਸਿੰਘ ਘੱਗਾ, ਪਵਨ ਜੋਤ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ। ਜੌੜਾਮਾਜਰਾ ਨੇ ਬਰਾਮਦ ਲਈ ਵੱਖ-ਵੱਖ ਬਾਗਬਾਨੀ (Horticulture) ਫਸਲਾਂ ਦੀ ਮਹੱਤਤਾ ਅਤੇ ਵਿਭਾਗ ਵੱਲੋਂ ਅਪਣਾਈ ਜਾ ਰਹੀ ਕਲੱਸਟਰ ਪਹੁੰਚ ਦੇ ਲਾਭਾਂ ਬਾਰੇ ਦੱਸਿਆ। ਉਨ੍ਹਾਂ 'ਫੇਜ਼' ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਥਾਪਤ ਕੀਤੇ ਗਏ ਮਿਰਚ ਕਲੱਸਟਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਪੰਜਾਬ ਵੱਲੋਂ ਆਲੂ, ਮਿਰਚ, ਕਿੰਨੂ ਅਤੇ ਲੀਚੀ ਦੀ ਬਰਾਮਦ ਦੀ ਸੰਭਾਵਨਾ ਦੱਸਦਿਆਂ ਉਨ੍ਹਾਂ ਨੇ ਆਗਾਮੀ ਸਮੇਂ ਵਿੱਚ ਪੰਜਾਬ ਦੀਆਂ ਹੋਰ ਪ੍ਰਮੁੱਖ ਫ਼ਸਲਾਂ ਨੂੰ ਕਲੱਸਟਰ ਪਹੁੰਚ ਅਧੀਨ ਲਿਆਉਣ ਦਾ ਵਿਚਾਰ ਪੇਸ਼ ਕੀਤਾ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਿਸਾਨਾਂ ਨੇ ਆਪੋ-ਆਪਣੇ ਖੇਤਰ ਵਿੱਚ ਬੀਜੀਆਂ ਫ਼ਸਲਾਂ ਦੇ ਮੰਡੀਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਦਿਆਂ ਮੰਤਰੀ ਨੂੰ ਇਨ੍ਹਾਂ ਮਸਲਿਆਂ ਦੇ ਹੱਲ ਲਈ ਬੇਨਤੀ ਕੀਤੀ। ਕਿਸਾਨਾਂ ਨੇ ਬਾਗਬਾਨੀ ਉਤਪਾਦਾਂ ਦੀ ਬਰਾਮਦ ਵਿੱਚ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਦੱਸਿਆ, ਜਿਸ ਵਿੱਚ ਮਿਰਚ ਅਤੇ ਆਲੂ ਦੀਆਂ ਢੁੱਕਵੀਆਂ ਕਿਸਮਾਂ, ਮਿਰਚਾਂ ਲਈ ਕੋਲਡ ਸਟੋਰੇਜ ਅਤੇ ਸੁਕਾਉਣ ਦੀਆਂ ਸਹੂਲਤਾਂ, ਅਮਰੂਦ ਅਤੇ ਮਿਰਚ ਲਈ ਪ੍ਰੋਸੈਸਿੰਗ ਬੁਨਿਆਦੀ ਢਾਂਚਾ ਵਰਗੀਆਂ ਸਮੱਸਿਆਵਾਂ ਸ਼ਾਮਲ ਸਨ। ਉਨ੍ਹਾਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਬਰਾਮਦ ਸਹੂਲਤਾਂ ਵਧਾਉਣ ਦਾ ਮੁੱਦਾ ਵੀ ਉਠਾਇਆ। ਮੀਟਿੰਗ ਵਿੱਚ ਦੁਬਈ ਦੇ ਵਪਾਰੀਆਂ ਅਤੇ ਨਿਰਯਾਤਕਾਂ ਦਾ ਇੱਕ ਵਫ਼ਦ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਸਿੱਧੇ ਮੰਡੀਕਰਨ ਵਿੱਚ ਸਹਾਇਤਾ ਦੇਣ ਲਈ ਅੱਗੇ ਆਇਆ। ਜੌੜਾਮਾਜਰਾ ਨੇ ਕਿਸਾਨਾਂ ਨੂੰ ਵਫ਼ਦ ਨਾਲ ਸਿੱਧਾ ਵਿਚਾਰ-ਵਟਾਂਦਰਾ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਦੁਬਈ ਦੇ ਰਸਤੇ ਤੋਂ ਸਿੱਧਾ ਅੰਤਰਰਾਸ਼ਟਰੀ ਮੰਡੀ ਵਿੱਚ ਬਰਾਮਦ ਕਰ ਸਕਣ। ਵਫ਼ਦ ਦੇ ਮੈਂਬਰ ਬਾਗਬਾਨੀ ਖੇਤਰ ਵਿੱਚ ਪੰਜਾਬ ਸਰਕਾਰ ਦੇ ਯਤਨਾਂ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਮੌਕੇ ਅਧਿਕਾਰੀਆਂ ਅਤੇ ਉੱਦਮੀਆਂ ਨੇ ਨਿਰਯਾਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਸੁਝਾਅ ਵੀ ਦਿੱਤੇ। ਮੀਟਿੰਗ ਵਿੱਚ ਮੰਤਰੀ ਨੇ ਮਿਰਚਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਚਲਾਈ ਜਾ ਰਹੀ ਕਲੱਸਟਰ ਪਹੁੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਸਟਰ ਪਹੁੰਚ ਨੂੰ ਲਾਗੂ ਕਰਨ ਨਾਲ ਕਿਸਾਨ ਆਪਣੀਆਂ ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਦੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਵਧੀਆ ਕੀਮਤ ਵੀ ਮਿਲੇਗੀ ਅਤੇ ਉਹ ਦੂਰ-ਦੁਰਾਡੇ ਦੇ ਬਾਜ਼ਾਰਾਂ ਵਿੱਚ ਆਪਣੀ ਉਪਜ ਵੇਚਣ ਦੇ ਯੋਗ ਹੋ ਜਾਣਗੇ। ਬਾਗਬਾਨੀ (Horticulture) ਵਿਭਾਗ ਦੇ ਡਾਇਰੈਕਟਰ ਸ਼ੈਲੇਂਦਰ ਕੌਰ ਨੇ ਮੌਜੂਦਾ ਉਤਪਾਦਨ ਅਤੇ ਉਤਪਾਦਨ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਵਿਭਾਗ ਵੱਲੋਂ ਇਸ ਮੰਤਵ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਦੱਸਿਆ। ਬਾਗਬਾਨੀ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਨਿਰਯਾਤ ਸਹੂਲਤਾਂ ਵਧਾਉਣ ਵਾਸਤੇ ਕਿਸਾਨਾਂ ਦਾ ਪੂਰਾ ਸਮਰਥਨ ਕਰੇਗੀ। The post ਦੁਬਈ ਤੋਂ ਆਏ ਵਫ਼ਦ ਨੇ ਬਾਗਬਾਨੀ ਖੇਤਰ ‘ਚ ਪੰਜਾਬ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਕੀਤੀ ਸ਼ਲਾਘਾ appeared first on TheUnmute.com - Punjabi News. Tags:
|
ਜ਼ਮੀਨ ਦੀ ਵਿਕਰੀ ਦੌਰਾਨ ਰਾਜ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਪਤੀ-ਪਤਨੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ Friday 05 May 2023 01:37 PM UTC+00 | Tags: corruption crime jalandhar latest-news news nws punjab-news punjab-vigilance-bureau vigilance-bureau ਚੰਡੀਗੜ੍ਹ 05 ਮਈ 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁਹਿੰਮ ਦੌਰਾਨ ਜਲੰਧਰ ਜ਼ਿਲ੍ਹੇ ਦੇ ਪਿੰਡ ਤੁਰਾ ਨਿਵਾਸੀ ਬਰਿੰਦਰ ਕੁਮਾਰ ਅਤੇ ਉਸ ਦੀ ਘਰਵਾਲੀ ਦੀਪਕ ਬਾਲਾ ਨੂੰ ਹੋਰ ਪ੍ਰਾਈਵੇਟ ਮੁਲਜ਼ਮਾਂ ਨਾਲ ਮਿਲੀਭੁਗਤ ਕਰਨ ਲਈ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਕਰੂਰਾ ਵਿੱਚ ਰਾਜ ਸਰਕਾਰ ਨੂੰ ਪ੍ਰਚੱਲਿਤ ਕੁਲੈਕਟਰ ਦਰਾਂ ਤੋਂ ਬਹੁਤ ਜ਼ਿਆਦਾ ਕੀਮਤ ‘ਤੇ ਜ਼ਮੀਨ ਵੇਚ ਕੇ ਰਾਜ ਦੇ ਖਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਿੱਚ ਸਾਜਿਸ਼ ਰਚੀ ਸੀ। ਅੱਜ ਇੱਥੇ ਇਸ ਗੱਲ ਦਾ ਖੁਲਾਸਾ ਕਰਦੇ ਹੋਏ, ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਪਹਿਲਾਂ ਹੀ ਕੇਸ ਨੰਬਰ 69 ਮਿਤੀ 28-06-2022 ਨੂੰ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 7-ਏ, 8, 13 ਦੇ ਤਹਿਤ ਪੁਲਿਸ ਥਾਣਾ ਨੂਰਪੁਰਬੇਦੀ ਵਿਖੇ ਕਈ ਪ੍ਰਾਈਵੇਟ ਵਿਅਕਤੀਆਂ ਅਤੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਦਰਜ ਕੀਤਾ ਹੋਇਆ ਹੈ ਜਿਸਦੀ ਬਿਊਰੋ ਦੁਆਰਾ ਜਾਂਚ ਕੀਤੀ ਜਾ ਰਹੀ ਸੀ। ਹੋਰ ਵੇਰਵੇ ਦਿੰਦੇ ਹੋਏ, ਉਨਾਂ ਕਿਹਾ ਕਿ ਜਾਂਚ ਅਧੀਨ ਲਗਭਗ 54 ਏਕੜ ਜ਼ਮੀਨ ਸ਼੍ਰੀ ਆਨੰਦਪੁਰ ਸਾਹਿਬ ਸਬ ਡਿਵੀਜ਼ਨ ਦੇ ਪਿੰਡ ਕਰੂਰਾ ਵਿਖੇ ਪਹਾੜੀਆਂ, ਡਰੇਨ, ਖਾਈ, ਟਿੱਬੇ ਆਦਿ ਕਿਸਮ ਦੀ ਹੈ ਜੋ ਕਿ ਪਿੰਡ ਕਰੁਰਾ ਵਾਸੀਆਂ ਦੇ ਨਾਮ ‘ਤੇ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਜੰਗਲਾਤ ਨਿਗਮ, ਐਸਏਐਸ ਨਗਰ ਨੇ ਰੁੱਖ ਲਾਉਣ ਲਈ ਇਹ ਜ਼ਮੀਨ ਖਰੀਦਣ ਦਾ ਪ੍ਰਸਤਾਵ ਦਿੱਤਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਦੋ ਨਿੱਜੀ ਵਿਅਕਤੀਆਂ ਦਲਜੀਤ ਸਿੰਘ ਭਿੰਦਰ ਅਤੇ ਅਮਰਿੰਦਰ ਸਿੰਘ ਭਿੰਦਰ, ਦੋਵੇਂ ਭਰਾ, ਨੇ ਰਾਜ ਦੇ ਮਾਲ ਕਰਮਚਾਰੀਆਂ ਨਾਲ ਮਿਲੀਭੁਗਤ ਕੀਤੀ ਸੀ ਅਤੇ ਪਿੰਡ ਦੀ ਜ਼ਮੀਨ ਉਕਤ ਜੰਗਲਾਤ ਨਿਗਮ ਨੂੰ ਅਸਲ ਕੀਮਤ ਤੋਂ ਬਹੁਤ ਜ਼ਿਆਦਾ ਕੀਮਤ ਉਪਰ ਵੇਚ ਦਿੱਤੀ ਸੀ। ਇਸ ਤਰ੍ਹਾਂ ਉਕਤ ਭਿੰਡਰ ਭਰਾਵਾਂ ਨੇ ਕਰੀਬ 5,35,00,000 ਕਰੋੜ ਰੁਪਏ ਇਕੱਠੇ ਕੀਤੇ ਸੀ। ਉਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਪਰੋਕਤ ਭਿੰਡਰ ਭਰਾਵਾਂ ਨੇ ਪਿੰਡ ਤੁਰਾ, ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਬਰਿੰਦਰ ਕੁਮਾਰ ਦੇ ਖਾਤੇ ਵਿੱਚ 2,00,000 ਰੁਪਏ ਅਤੇ ਉਸਦੀ ਪਤਨੀ ਦੀਪਕ ਬਾਲਾ ਦੇ ਖਾਤੇ ਵਿੱਚ 1,95,00,000 ਰੁਪਏ ਟ੍ਰਾਂਸਫਰ ਕੀਤੇ ਸੀ। ਇਸ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। The post ਜ਼ਮੀਨ ਦੀ ਵਿਕਰੀ ਦੌਰਾਨ ਰਾਜ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਪਤੀ-ਪਤਨੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ appeared first on TheUnmute.com - Punjabi News. Tags:
|
RR vs GT: ਗੁਜਰਾਤ ਦੇ ਖ਼ਿਲਾਫ਼ ਰਾਜਸਥਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਰਾਜਸਥਾਨ 'ਚ ਐਡਮ ਜੈਂਪਾ ਦੀ ਵਾਪਸੀ Friday 05 May 2023 01:51 PM UTC+00 | Tags: adam-zampa breaking-news cricket hardik-pandya ipl-2023 news rajasthan-royals rr-vs-gt sanju-samson sawai-mansingh sawai-mansingh-stadium sports ਚੰਡੀਗੜ੍ਹ 05 ਮਈ 2023: ਆਈ.ਪੀ.ਐੱਲ ਦੇ 48ਵੇਂ ਮੈਚ ‘ਚ ਰਾਜਸਥਾਨ ਰਾਇਲਸ (Rajasthan Royals) ਦਾ ਸਾਹਮਣਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਦੇ 12 ਅਤੇ ਰਾਜਸਥਾਨ ਦੇ 10 ਅੰਕ ਹਨ। ਜੇਕਰ ਰਾਜਸਥਾਨ ਦੀ ਟੀਮ ਇਸ ਮੈਚ ‘ਚ ਜਿੱਤ ਜਾਂਦੀ ਹੈ ਤਾਂ ਉਹ ਪਹਿਲੇ ਸਥਾਨ ‘ਤੇ ਪਹੁੰਚ ਜਾਵੇਗੀ। ਰਾਜਸਥਾਨ (Rajasthan Royals) ਦੀ ਟੀਮ ਵਿੱਚ ਜੇਸਨ ਹੋਲਡਰ ਦੀ ਥਾਂ ਐਡਮ ਜੈਂਪਾ ਦੀ ਵਾਪਸੀ ਹੋਈ ਹੈ। ਜਦਕਿ ਗੁਜਰਾਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਦੋਵਾਂ ਟੀਮਾਂ ਦੇ ਪਲੇਇੰਗ-11ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਜੋਸ ਬਟਲਰ, ਯਸ਼ਸਵੀ ਜੈਸਵਾਲ, ਦੇਵਦੱਤ ਪਡਿਕਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਧਰੁਵ ਜੁਰੇਲ, ਟ੍ਰੇਂਟ ਬੋਲਟ, ਐਡਮ ਜੈਂਪਾ , ਯੁਜਵੇਂਦਰ ਚਾਹਲ ਅਤੇ ਸੰਦੀਪ ਸ਼ਰਮਾ। ਇਮਪੈਕਟ ਖਿਡਾਰੀ: ਨਵਦੀਪ ਸੈਣੀ, ਰਿਆਨ ਪਰਾਗ, ਕੇਐਮ ਆਸਿਫ਼, ਕੁਲਦੀਪ ਸੇਨ। ਗੁਜਰਾਤ ਟਾਇਟਨਸ: ਹਾਰਦਿਕ ਪੰਡਯਾ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਅਭਿਨਵ ਮਨੋਹਰ, ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ, ਜੋਸ਼ੂਆ ਲਿਟਲ। ਇਮਪੈਕਟ ਖਿਡਾਰੀ: ਸ਼ੁਭਮਨ ਗਿੱਲ, ਸਾਈ ਕਿਸ਼ੋਰ, ਸ਼੍ਰੀਕਰ ਭਾਰਤ, ਸਾਈ ਸੁਦਰਸ਼ਨ, ਸ਼ਿਵਮ ਮਾਵੀ। The post RR vs GT: ਗੁਜਰਾਤ ਦੇ ਖ਼ਿਲਾਫ਼ ਰਾਜਸਥਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਰਾਜਸਥਾਨ ‘ਚ ਐਡਮ ਜੈਂਪਾ ਦੀ ਵਾਪਸੀ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵਲੋਂ ਵਿਦੇਸ਼ੀ ਅੱਤਵਾਦੀਆਂ ਲਖਬੀਰ ਲੰਡਾ ਅਤੇ ਸਤਬੀਰ ਸੱਤਾ ਨਾਲ ਜੁੜੇ ਮਾਡਿਊਲ ਦਾ ਪਰਦਾਫਾਸ਼, ਇੱਕ ਗ੍ਰਿਫਤਾਰ Friday 05 May 2023 01:57 PM UTC+00 | Tags: bhagwant-mann breaking-news crime dgp-punjab-gaurav dgp-punjab-gaurav-yadav news punjab-police punjab-police-bust-module satbir-satta terrorists-lakhbir-landa ਚੰਡੀਗੜ੍ਹ/ਤਰਨਤਾਰਨ, 5 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ (Punjab Police) ਨੇ ਵਿਦੇਸ਼ ਆਧਾਰਤ ਲੋੜੀਂਦੇ ਅੱਤਵਾਦੀਆਂ ਲਖਬੀਰ ਸਿੰਘ ਉਰਫ਼ ਲੰਡਾ ਅਤੇ ਸਤਬੀਰ ਉਰਫ਼ ਸੱਤਾ ਨਾਲ ਸਬੰਧ ਰੱਖਣ ਵਾਲੇ ਇੱਕ ਸਰਗਰਮ ਕਰਿੰਦੇ ਦੇ ਕਬਜ਼ੇ ਵਿੱਚੋਂ 10 ਪਿਸਤੌਲਾਂ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਨਾਲ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਫੜੇ ਗਏ ਮੁਲਜ਼ਮ ਦੀ ਪਛਾਣ ਗੁਰਭੇਜ ਸਿੰਘ ਉਰਫ਼ ਭੇਜਾ ਵਾਸੀ ਪਿੰਡ ਧੁੰਨ ਢਾਈ ਵਾਲਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਹਾਲ ਹੀ ਵਿੱਚ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਇਆ ਹੈ। ਪੁਲੀਸ ਨੇ ਐਫਆਈਆਰ ਵਿੱਚ ਸੁਖਦੀਪ ਸਿੰਘ ਉਰਫ਼ ਸੁੱਖ ਵਾਸੀ ਛੇਹਰਟਾ, ਅੰਮ੍ਰਿਤਸਰ, ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ, ਸਤਨਾਮ ਸਿੰਘ ਉਰਫ਼ ਸੱਤਾ ਨੌਸ਼ਹਿਰਾ, ਯਾਦਵਿੰਦਰ ਸਿੰਘ ਉਰਫ਼ ਯਾਦਾ ਅਤੇ ਬਾਗੀ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਲੰਡਾ ਅਤੇ ਸੱਤਾ ਵੱਲੋਂ ਦੱਸੇ ਗਏ ਟਿਕਾਣੇ ਤੋਂ ਮੁਲਜ਼ਮ ਗੁਰਭੇਜ ਮੈਗਜ਼ੀਨਾਂ ਸਮੇਤ ਪਿਸਤੌਲਾਂ ਬਰਾਮਦ ਕਰਕੇ ਆ ਰਿਹਾ ਹੈ, ਜਿਸ ‘ਤੇ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੀਆਂ ਪੁਲਿਸ ਟੀਮਾਂ (Punjab Police) ਨੇ ਤੁਰੰਤ ਜਾਲ ਵਿਛਾਇਆ ਅਤੇ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਤਾਂ ਉਸ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਸਦਾ ਪਲੈਟੀਨਾ ਮੋਟਰਸਾਈਕਲ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਸਦੇ ਕਬਜ਼ੇ ਵਿੱਚੋਂ ਬੈਗ ਬਰਾਮਦ ਕੀਤਾ ਹੈ ਜਿਸ ਵਿੱਚ ਸੱਤ .32 ਬੋਰ ਅਤੇ ਤਿੰਨ .30 ਬੋਰ ਸਮੇਤ 10 ਪਿਸਤੌਲਾਂ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਗੁਰਭੇਜ ਭੇਜਾ ਨੇ ਆਪਣੇ ਇੱਕ ਹੋਰ ਸਾਥੀ ਸੁਖਦੀਪ ਸਿੰਘ ਉਰਫ਼ ਸੁੱਖ ਜੋ ਕਿ ਇਸ ਵੇਲੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ, ਨਾਲ ਮਿਲ ਕੇ ਲੰਡਾ ਅਤੇ ਸੱਤਾ ਦੀਆਂ ਹਦਾਇਤਾਂ ‘ਤੇ ਅਸਲਾ ਪ੍ਰਾਪਤ ਕਰਨ ਅਤੇ ਸੂਬੇ ਵਿੱਚ ਕਤਲਾਂ ਸਮੇਤ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਉਹਨਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਭੇਜਾ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ ਅਤੇ ਗੈਂਗਸਟਰਾਂ ਵੱਲੋਂ ਉਸ ਨੂੰ ਕੰਮ ਦੇਣ ਦਾ ਲਾਲਚ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਭੇਜਾ ਗੈਂਗਸਟਰ ਯਾਦਵਿੰਦਰ ਯਾਦਾ ਅਤੇ ਜਰਮਨੀ ਆਧਾਰਤ ਬਾਗੀ ਸਿੰਘ ਦੇ ਸੰਪਰਕ ਵਿੱਚ ਸੀ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਐਫ.ਆਈ.ਆਰ ਨੰ. 114 ਮਿਤੀ 04.05.2023 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਧਾਰਾਵਾਂ 387 ਅਤੇ 120-ਬੀ ਤਹਿਤ ਥਾਣਾ ਸਿਟੀ ਤਰਨਤਾਰਨ ਵਿਖੇ ਕੇਸ ਦਰਜ ਕੀਤਾ ਗਿਆ ਹੈ। The post ਪੰਜਾਬ ਪੁਲਿਸ ਵਲੋਂ ਵਿਦੇਸ਼ੀ ਅੱਤਵਾਦੀਆਂ ਲਖਬੀਰ ਲੰਡਾ ਅਤੇ ਸਤਬੀਰ ਸੱਤਾ ਨਾਲ ਜੁੜੇ ਮਾਡਿਊਲ ਦਾ ਪਰਦਾਫਾਸ਼, ਇੱਕ ਗ੍ਰਿਫਤਾਰ appeared first on TheUnmute.com - Punjabi News. Tags:
|
NCP ਪ੍ਰਧਾਨ ਸ਼ਰਦ ਪਵਾਰ ਨੇ 4 ਦਿਨਾਂ ਦੇ ਅੰਦਰ ਆਪਣਾ ਅਸਤੀਫਾ ਵਾਪਸ ਲਿਆ Friday 05 May 2023 02:04 PM UTC+00 | Tags: ncp-president ncp-president-sharad-pawar sharad-pawar ਚੰਡੀਗੜ੍ਹ,05 ਮਈ 2023: ਬੀਤੀ 2 ਮਈ ਨੂੰ ਐਨਸੀਪੀ ਪ੍ਰਧਾਨ ਦਾ ਅਹੁਦਾ ਛੱਡਣ ਵਾਲੇ ਸ਼ਰਦ ਪਵਾਰ (Sharad Pawar) ਨੇ 4 ਦਿਨਾਂ ਦੇ ਅੰਦਰ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ। ਉਨ੍ਹਾਂ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਸ਼ਰਦ ਪਵਾਰ ਨੇ ਕਿਹਾ ਕਿ ਮੈਂ ਪਾਰਟੀ ਵਰਕਰਾਂ ਅਤੇ ਨੇਤਾਵਾਂ ਦੀਆਂ ਭਾਵਨਾਵਾਂ ਦਾ ਅਪਮਾਨ ਨਹੀਂ ਕਰ ਸਕਦਾ। ਮੈਂ ਕੋਰ ਕਮੇਟੀ ਵਿੱਚ ਲਏ ਫੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਆਪਣਾ ਫੈਸਲਾ ਵਾਪਸ ਲੈਂਦਾ ਹਾਂ। ਹਾਲਾਂਕਿ ਅਜੀਤ ਪਵਾਰ ਇਸ ਪ੍ਰੈੱਸ ਕਾਨਫਰੰਸ ਤੋਂ ਦੂਰ ਰਹੇ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਸਵੇਰੇ 11 ਵਜੇ ਮੁੰਬਈ ਵਿੱਚ ਹੋਈ, ਜਿਸ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਪ੍ਰਫੁੱਲ ਪਟੇਲ ਨੇ ਸ਼ਰਦ ਪਵਾਰ (Sharad Pawar) ਦੇ ਅਸਤੀਫ਼ੇ ਨੂੰ ਰੱਦ ਕਰਨ ਦਾ ਮਤਾ ਪੇਸ਼ ਕੀਤਾ। ਇਸ ਤੋਂ ਬਾਅਦ ਕਮੇਟੀ ਦੇ ਬਾਕੀ ਮੈਂਬਰਾਂ ਨੇ ਵੀ ਇਸ ਦਾ ਸਮਰਥਨ ਕੀਤਾ। ਪਟੇਲ ਦੁਪਹਿਰ 12 ਵਜੇ ਦੇ ਕਰੀਬ ਮੀਡੀਆ ਸਾਹਮਣੇ ਆਏ ਅਤੇ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਾਰੇ ਨੇਤਾ ਆਪਣੇ ਫੈਸਲੇ ਦੀ ਜਾਣਕਾਰੀ ਦੇਣ ਲਈ ਪਵਾਰ ਦੇ ਘਰ ਪਹੁੰਚੇ। ਸਾਢੇ ਪੰਜ ਘੰਟੇ ਬਾਅਦ ਯਾਨੀ ਸ਼ਾਮ ਸਾਢੇ ਪੰਜ ਵਜੇ ਸ਼ਰਦ ਪਵਾਰ ਨੇ ਪ੍ਰੈੱਸ ਕਾਨਫਰੰਸ ਬੁਲਾ ਕੇ ਆਪਣਾ ਅਸਤੀਫਾ ਵਾਪਸ ਲੈਣ ਦਾ ਐਲਾਨ ਕੀਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਭਤੀਜਾ ਅਤੇ ਮਹਾਰਾਸ਼ਟਰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਜੀਤ ਪਵਾਰ ਮੌਜੂਦ ਨਹੀਂ ਸਨ। ਜਦੋਂ ਪਵਾਰ ਨੂੰ ਇਸ ‘ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਸਾਰੇ ਨੇਤਾ ਇਕਜੁੱਟ ਹਨ। The post NCP ਪ੍ਰਧਾਨ ਸ਼ਰਦ ਪਵਾਰ ਨੇ 4 ਦਿਨਾਂ ਦੇ ਅੰਦਰ ਆਪਣਾ ਅਸਤੀਫਾ ਵਾਪਸ ਲਿਆ appeared first on TheUnmute.com - Punjabi News. Tags:
|
CM ਭਗਵੰਤ ਮਾਨ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਵੱਲੋਂ 580 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ Friday 05 May 2023 02:20 PM UTC+00 | Tags: aam-aadmi-clinics bhagwant-mann breaking-news cm-arvind-kejriwal delhi news punjab-health punjab-health-department the-unmute-breaking-news the-unmute-punjabi-news ਲੁਧਿਆਣਾ, 5 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੰਦਰੁਸਤ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬੇ ਦੀ ਸਿਰਜਣਾ ਵੱਲ ਇੱਕ ਹੋਰ ਪੁਲਾਂਘ ਪੁੱਟਦੇ ਹੋਏ ਸ਼ੁੱਕਰਵਾਰ ਨੂੰ 80 ਹੋਰ ਆਮ ਆਦਮੀ ਕਲੀਨਿਕ (Aam Aadmi Clinics) ਲੋਕਾਂ ਨੂੰ ਸਮਰਪਿਤ ਕੀਤੇ, ਜਿਸ ਨਾਲ ਸੂਬੇ ਵਿੱਚ ਚੱਲ ਰਹੇ ਅਜਿਹੇ ਕਲੀਨਿਕਾਂ ਦੀ ਕੁੱਲ ਗਿਣਤੀ ਹੁਣ 580 ਹੋ ਗਈ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੁਣ ਸੂਬੇ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਲਗਭਗ 580 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ 580 ਕਲੀਨਿਕ ਤਿੰਨ ਪੜਾਵਾਂ ਵਿੱਚ ਸੂਬੇ ਦੇ ਲੋਕਾਂ ਦੀ ਸੇਵਾ ਵਿੱਚ ਸ਼ਾਮਲ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਕਲੀਨਿਕ ਪਹਿਲਾਂ ਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੀਲ ਪੱਥਰ ਸਾਬਤ ਹੋਏ ਹਨ ਅਤੇ ਬੜੇ ਸੁਚਾਰੂ ਢੰਗ ਨਾਲ ਬਾਖੂਬੀ ਕੰਮ ਕਰ ਰਹੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਇਹ ਕਲੀਨਿਕ ਲੋਕਾਂ ਨੂੰ ਵਿਸ਼ਵ ਪੱਧਰੀ ਇਲਾਜ ਅਤੇ ਜਾਂਚ ਸਹੂਲਤਾਂ ਮੁਫ਼ਤ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਭਰ ਦੇ 25.63 ਲੱਖ ਮਰੀਜ਼ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਲਾਭ ਉਠਾ ਚੁੱਕੇ ਹਨ। ਇਸੇ ਤਰਾਂ ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ 'ਤੇ ਕੁੱਲ 41 ਕਿਸਮ ਦੇ ਡਾਇਗਨੌਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਹਨ ਅਤੇ 30 ਅਪ੍ਰੈਲ ਤੱਕ ਕੁੱਲ 1.78 ਲੱਖ ਮਰੀਜਾਂ ਨੇ ਇਨਾਂ ਕਲੀਨਿਕਾਂ ਤੋਂ ਟੈਸਟ ਕਰਵਾਏ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵੱਡੇ ਮਾਣ ਵਾਲੀ ਗੱਲ ਇਹ ਵੀ ਹੈ ਕਿ ਇਨ੍ਹਾਂ ਕਲੀਨਿਕਾਂ (Aam Aadmi Clinics) ਨੇ ਸੂਬੇ ਵਿੱਚ ਫੈਲੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਜਿਹੀਆਂ ਬਿਮਾਰੀਆਂ ਦਾ ਟਾਕਰਾ ਕਰਨ ਲਈ ਇੱਕ ਡੇਟਾਬੇਸ ਤਿਆਰ ਕਰਨ ਵਿੱਚ ਸਰਕਾਰ ਦੀ ਭਰਪੂਰ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਕੁੱਲ 80 ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਦਵਾਈਆਂ ਹਾਈਪਰਟੈਨਸ਼ਨ, ਸ਼ੂਗਰ, ਚਮੜੀ ਦੀਆਂ ਬਿਮਾਰੀਆਂ, ਮੌਸਮੀ ਬਿਮਾਰੀਆਂ ਜਿਵੇਂ ਵਾਇਰਲ ਬੁਖਾਰ ਅਤੇ ਹੋਰ ਲਈ ਹਨ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਿਅੰਗ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਸਾਡੇ ਅਖੌਤੀ ਤਜਰਬੇਕਾਰ ਸਿਆਸਤਦਾਨਾਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਆਲੀਸ਼ਾਨ ਆਰਾਮਗਾਹਾਂ ਦੀਆਂ ਉੱਚੀਆਂ ਕੰਧਾਂ ਉਹਲੇ ਖੁਦ ਨੂੰ ਕੈਦ ਕਰ ਲਿਆ ਹੈ, ਜਿਸ ਕਾਰਨ ਲੋਕ ਇਨ੍ਹਾਂ ਤੋਂ ਕਿਨਾਰਾ ਕਰਨ ਲੱਗੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਵੱਲੋਂ ਆਮ ਆਦਮੀ ਨੂੰ ਹਮੇਸ਼ਾ ਹੀ ਠੱਗਿਆ ਤੇ ਲਤਾੜਿਆ ਗਿਆ ਹੈ, ਜਿਸ ਕਾਰਨ ਇਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਮਿਆਰੀ ਸਿੱਖਿਆ ਨੂੰ ਗਰੀਬਾਂ ਨੂੰ ਦਰਪੇਸ਼ ਸਾਰੀਆਂ ਬਿਮਾਰੀਆਂ ਦਾ ਇਲਾਜ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਉਹ ਤਾਕਤ ਹੈ, ਜੋ ਗਰੀਬੀ ਦੇ ਝੰਬੇ ਲੋਕਾਂ ਨੂੰ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਦੇ ਯੋਗ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸੂਬਾ ਸਰਕਾਰ ਸੂਬੇ ਵਿੱਚ ਸਿੱਖਿਆ ਖੇਤਰ ਦੇ ਸੁਧਾਰ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਅੱਜ ਵਾਧੂ ਬਿਜਲੀ ਵਾਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਸੂਬੇ 'ਚ ਹਨੇਰੇ ਦਾ ਖਤਰਾ ਮੰਡਰਾਉਂਦਾ ਰਹਿੰਦਾ ਸੀ, ਜਦੋਂ ਕਿ ਹੁਣ ਬਿਜਲੀ ਪੈਦਾ ਕਰਨ ਲਈ ਸਾਡੇ ਕੋਲ 37 ਦਿਨਾਂ ਦੇ ਕੋਲੇ ਦਾ ਭੰਡਾਰ ਮੌਜੂਦ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਸੂਬੇ ਦੇ ਹਰ ਖੇਤਰ ਨੂੰ ਭਾਵੇਂ ਉਹ ਖੇਤੀਬਾੜੀ ਹੋਵੇ, ਉਦਯੋਗ ਜਾਂ ਘਰੇਲੂ ਖੇਤਰ, ਨੂੰ ਨਿਰਵਿਘਨ ਬਿਜਲੀ ਮਿਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟ ਆਗੂ ਮਾਨਸਿਕ ਰੋਗੀ ਹੁੰਦੇ ਹਨ। ਇਸੇ ਕਾਰਨ ਅਜਿਹੇ ਆਗੂਆਂ ਨੂੰ ਜੇਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ ਹੈ, ਜਿਸ ਲਈ ਇਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟ ਨੇਤਾਵਾਂ ਤੋਂ ਲੋਕਾਂ ਦੀ ਲੁੱਟ ਦਾ ਇੱਕ-ਇੱਕ ਪੈਸਾ ਵਸੂਲ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 'ਇੱਕ ਵਿਧਾਇਕ, ਇੱਕ ਪੈਨਸ਼ਨ' ਬਿੱਲ ਪਾਸ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਹਰੇਕ ਵਿਧਾਇਕ ਨੂੰ ਹਰ ਮਿਆਦ ਲਈ ਇੱਕ ਤੋਂ ਵੱਧ ਪੈਨਸ਼ਨਾਂ ਲੈਣ ਦੀ ਪਹਿਲਾਂ ਦੀ ਵਿਵਸਥਾ ਦੀ ਥਾਂ ਹੁਣ ਸਿਰਫ ਇੱਕ ਹੀ ਪੈਨਸ਼ਨ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪੈਨਸ਼ਨ ਪ੍ਰਣਾਲੀ ਜਨਤਾ ਦੇ ਪੈਸੇ ਦੀ ਖੁੱਲੀ ਲੁੱਟ ਸੀ, ਜਿਸ ਨੂੰ ਹੁਣ ਰੋਕ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਇਤਿਹਾਸਕ ਪਹਿਲਕਦਮੀ ਦਾ ਉਦੇਸ਼ ਸਮਾਜ ਦੀ ਭਲਾਈ ਯਕੀਨੀ ਬਣਾਉਣ ਲਈ ਕਰਦਾਤਾ ਦੇ ਪੈਸੇ ਦੀ ਬੱਚਤ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ ਸੂਬੇ ਵਿੱਚ ਯੋਗ ਨੌਜਵਾਨਾਂ ਨੂੰ 29000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਯੋਗਤਾ ਅਤੇ ਪਾਰਦਰਸ਼ਤਾ ਸਮੁੱਚੀ ਭਰਤੀ ਪ੍ਰਕਿਰਿਆ ਦਾ ਇੱਕੋ ਇੱਕ ਆਧਾਰ ਹੈ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਸਮਰੱਥਾ ਦੇ ਆਧਾਰ 'ਤੇ ਹੋਰ ਨੌਕਰੀਆਂ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਕੁਦਰਤੀ ਆਫਤ ਕਾਰਨ ਹੋਏ ਫਸਲੀ ਖਰਾਬੇ ਤੋਂ ਤੁਰੰਤ ਬਾਅਦ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਨਾਂ ਨੂੰ 15000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਹੈ। ਇਸੇ ਤਰਾਂ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਅਤੇ ਲਿਫਟਿੰਗ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ। ਆਪਣੇ ਸੰਬੋਧਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਇਤਿਹਾਸਕ ਪਹਿਲਕਦਮੀ ਲਈ ਸੂਬਾ ਸਰਕਾਰ ਦੀ ਸਲਾਘਾ ਕੀਤੀ। ਉਨਾਂ ਕਿਹਾ ਕਿ ਇਹ ਕਾਰਗੁਜਾਰੀ ਲਾਮਿਸਾਲ ਹੈ ਕਿਉਂਕਿ ਪੰਜਾਬੀਆਂ ਨੇ ਸਿਹਤ ਖੇਤਰ ਵਿੱਚ ਅਜਿਹੀ ਕ੍ਰਾਂਤੀ ਕਦੇ ਨਹੀਂ ਦੇਖੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਨੂੰ ਪਹਿਲਾਂ ਦਿੱਲੀ ਵਿੱਚ ਲਾਗੂ ਕੀਤਾ ਗਿਆ ਸੀ ਅਤੇ ਹੁਣ ਲੋਕਾਂ ਵੱਲੋਂ ਮੌਕਾ ਦਿੱਤੇ ਜਾਣ ਤੋਂ ਬਾਅਦ ਇਸ ਨੂੰ ਪੰਜਾਬ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ। The post CM ਭਗਵੰਤ ਮਾਨ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਵੱਲੋਂ 580 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ appeared first on TheUnmute.com - Punjabi News. Tags:
|
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਓਮਾਨ 'ਚ ਫਸੀਆਂ ਪੰਜਾਬੀ ਕੁੜੀਆਂ ਨੂੰ ਆਪਣੇ ਖਰਚ ਤੇ ਬਚਾ ਕੇ ਵਾਪਸ ਲਿਆਉਣ ਲਈ ਸ਼ੁਰੂ ਕੀਤਾ ਮਿਸ਼ਨ ਹੋਪ Friday 05 May 2023 02:29 PM UTC+00 | Tags: aam-aadmi-party breaking-news latest-news mission-hope mp-vikramjit-singh-sahney news oman punjab-politics the-unmute-breaking-news ਅੰਮ੍ਰਿਤਸਰ, 05 ਮਈ 2023 (ਦਵਿੰਦਰ ਸਿੰਘ): ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਓਮਾਨ ਵਿਚ ਫਸੀਆਂ ਪੰਜਾਬੀ ਕੁੜੀਆਂ ਦਾ ਜੁਰਮਾਨਾ ਅਤੇ ਮੁਆਵਜ਼ਾ ਖੁਦ ਅਦਾ ਕਰਕੇ ਇੰਨਾਂ ਗਰੀਬ ਲੜਕੀਆਂ ਨੂੰ ਵਾਪਿਸ ਲਿਆਉਣ ਲਈ ਮਿਸ਼ਨ ਹੋਪ (Mission Hope) ਸ਼ੁਰੂ ਕਰ ਦਿੱਤਾ ਹੈ। ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਇੰਨਾਂ ਗਰੀਬ ਪੰਜਾਬੀ ਕੁੜੀਆਂ ਨੂੰ ਲੱਗਾ ਜੁਰਮਾਨਾ ਅਤੇ ਮੁਆਵਜ਼ੇ ਦੀ ਰਕਮ ਖੁਦ ਅਦਾ ਕਰਕੇ ਸੁਰੱਖਿਅਤ ਵਾਪੁਸ ਲਿਆਉਣ ਲਈ ਮਸਕਟ ਵਿੱਚ ਭਾਰਤੀ ਰਾਜਦੂਤ ਨਾਲ ਤਾਲਮੇਲ ਕਰਕੇ ਇਹ ਮਸਲਾ ਖੁਦ ਹੱਲ ਕਰਨ ਦਾ ਫੈਸਲਾ ਕੀਤਾ ਹੈ। ਸਾਹਨੀ ਨੇ ਕਿਹਾ ਕਿ "ਇਹ ਮੇਰਾ ਨੈਤਿਕ ਫਰਜ ਹੈ ਕਿ ਮੈ ਇੰਨਾਂ ਲੋੜਵੰਦ ਲੜਕੀਆਂ ਦੀ ਮਦਦ ਕਰਾਂ ਜਿਹੜੀਆਂ ਕਿ ਮਾੜੀ ਆਰਥਿਕ ਹਾਲਤ ਕਾਰਣ ਆਪਣਾ ਘਰ ਬਾਰ ਛੱਡ ਕੇ ਜਾਣ ਲਈ ਮਜਬੂਰ ਹੁੰਦੀਆਂ ਹਨ ਅਤੇ ਇੰਨਾ ਚਾਲਬਾਜ ਏਜੰਟਾਂ ਦੇ ਧੜੇ ਚੜ੍ਹ ਜਾਂਦੀਆਂ ਹਨ। ਸਾਹਨੀ ਨੇ ਕਿਹਾ ਕਿ ਕੁਝ ਕੁੜੀਆਂ ਵਿਜਟਰ ਵੀਜ਼ੇ ਤੇ ਜਾਂਦੀਆਂ ਹਨ ਜਿਹੜਾ 30 ਦਿਨਾ ਵਿੱਚ ਖਤਮ ਹੋ ਜਾਂਦਾ ਹੈ ਅਤੇਵਉਹ ਗੈਰ ਕਾਨੂੰਨੀ ਪਰਵਾਸੀ ਬਣ ਜਾਂਦੀਆਂ ਹਨ ਅਤੇ ਜਾਇਜ਼ ਕਾਗਜ਼ਾਂ ਦੇ ਬਗੈਰ ਰਹਿਣ ਲਈ ਮਜਬੂਰ ਹੁੰਦੀਆਂ ਹਨ, ਜਿਸ ਕਾਰਣ ਏਜੰਟਾਂ ਅਤੇ ਸ਼ੇਖਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ। ਏਥੋਂ ਤੱਕ ਕਿ ਵਰਕ ਵੀਜ਼ੇ ਵਾਲੀਆਂ ਔਰਤਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹ ਆਪਣੇ ਕੰਮ ਵਾਲੇ ਸਥਾਨ ਤੋਂ ਨੱਸਣ ਲਈ ਮਜਬੂਰ ਹੁੰਦੀਆਂ ਹਨ। ਸਾਹਨੀ ਨੇ ਕਿਹਾ ਇਹ ਔਰਤਾਂ ਤਦ ਤੱਕ ਵਾਪਿਸ ਘਰੀਂਂ ਨਹੀ ਪਰਤ ਸਕਦੀਆਂ ਜਦ ਤੱਕ ਓਮਾਨ ਦੀਆ ਅਦਾਲਤਾਂ ਵੱਲੋਂ ਵੀਜ਼ਾ ਖਤਮ ਹੋਣ ਤੋ ਬਾਦ ਰਹਿਣ ਕਾਰਣ ਲਾਇਆ ਗਿਆ ਜੁਰਮਾਨਾ ਜਾਂ ਇੰਨਾਂ ਦੇ ਸਪਾਂਸਰਾਂ ਵੱਲੋਂ ਪੈਸੇ ਲ਼ੈ ਕੇ ਇੰਨਾਂ ਦਾ ਨੌਕਰੀ ਦਾ ਮੁਚੱਲਕਾ ਜਾਰੀ ਨਹੀ ਕੀਤਾ ਜਾਂਦਾ।ਸਾਹਨੀ ਨੇ ਕਿਹਾ ਕਿ ਕੁਝ ਕੇਸਾਂ ਵਿੱਚ ਓਮਾਨ ਦੀਆਂ ਕਿਰਤ ਵਿਭਾਗ ਉੱਥੇ ਦੇ ਸਥਾਨਕ ਭਾਰਤੀ ਮਿਸ਼ਨਰੀ ਬੇਨਤੀ ਤੇ ਇਹ ਜੁਰਮਾਨਾ ਮੁਆਫ਼ ਵੀ ਕਰ ਦਿੰਦਾ ਹੈ। ਸਾਹਨੀ ਨੇ ਕਿਹਾ ਕਿ ਇੰਨਾਂ ਲੜਕੀਆਂ ਚੋਂ ਬਹੁਤੀਆਂ ਨੂੰ ਵੀਜ਼ਾ ਨਿਯਮਾਂ ਦੀ ਉਲ਼ੰਘਣਾ ਕਰਨ ਬਦਲੇ ਭਾਰੀ ਜੁਰਮਾਨਾ ਲੱਗਾ ਹੋਇਆ ਹੈ ਅਤੇ ਵਰਕ ਵੀਜ਼ੇ ਦੀ ਸੂਰਤ ਵਿਚ ਇੰਨਾਂ ਦੇ ਮਾਲਕ ਸ਼ੇਖ ਮੰਗੇ ਹੋਏ ਮੁਆਵਜ਼ੇ ਤੋਂ ਬਗੈਰ ਕੋਈ ਇਤਰਾਜ਼ ਨਾ ਹੋਣ ਦਾ ਸਰਟੀਫਿਕੇਟ ਨਹੀ ਦਿੰਦੇ ਜੋ ਕਿ ਇਕ ਹਜ਼ਾਰ ਤੋਂ ਬਾਰਾਂ ਸੌ ਰਿਆਲ ਤੱਕ ਯਾਨਿ ਢਾਈ ਲਖ ਰੁਪਏ ਦੇ ਕਰੀਬ ਹੁੰਦਾ ਹੈ। ਸਾਹਨੀ ਨੇ ਕਿਹਾ ਕਿ ਉਹ ਬਿਨਾ ਲਾਈਸੈਸ ਅਤੇ ਪਾਬੰਦੀਸ਼ੁਦਾ ਏਜੰਟਾਂ ਉੱਤੇ ਪੂਰਨ ਪਾਬੰਦੀ ਲਗਾਉਣ ਲਈ ਵਿਦੇਸ਼ ਮੰਤਰਾਲੇ ਅਤੇ ਰਾਜ ਸਰਕਾਰ ਕੋਲ ਵੱਖਰੇ ਤੌਰ ਤੇ ਇਹ ਮਾਮਲਾ ਉਠਾਉਣਗੇ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ ਵਲੋ ਲਾਈਸੈਸ ਧਾਰੀ ਏਜੰਟਾਂ ਦੀਆ ਗਤੀਵਿਧੀਆਂ ਤੇ ਕਰੜੀ ਨਿਗਾਹ ਰੱਖਣ ਲਈ ਵੀ ਜ਼ੋਰ ਪਾਉਣਗੇ। ਸਾਹਨੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇੰਨਾਂ ਏਜੰਟਾਂ ਤੱਕ ਪਹੁੰਚ ਕਰਨ ਤੋ ਪਹਿਲਾ ਇੰਨਾਂ ਦੇ ਰਿਕਾਰਡ ਜ਼ਰੂਰ ਦੇਖ ਲਿਆ ਕਰਨ ਤਾਂ ਜੋ ਬਾਅਦ ਵਿੱਚ ਅਜਿਹੇ ਦੁੱਖ ਨਾ ਸਹਿਣੇ ਪੈਣ। The post ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਓਮਾਨ ‘ਚ ਫਸੀਆਂ ਪੰਜਾਬੀ ਕੁੜੀਆਂ ਨੂੰ ਆਪਣੇ ਖਰਚ ਤੇ ਬਚਾ ਕੇ ਵਾਪਸ ਲਿਆਉਣ ਲਈ ਸ਼ੁਰੂ ਕੀਤਾ ਮਿਸ਼ਨ ਹੋਪ appeared first on TheUnmute.com - Punjabi News. Tags:
|
WHO ਦਾ ਐਲਾਨ, 39 ਮਹੀਨਿਆਂ ਬਾਅਦ ਕੋਵਿਡ-19 ਵਿਸ਼ਵ ਸਿਹਤ ਐਮਰਜੈਂਸੀ ਨਹੀਂ Friday 05 May 2023 02:40 PM UTC+00 | Tags: breaking-news corona-virus covid-19-not-a-global-health-emergency news public-global-health tedros-adanom-ghebrauss who world-health-organization ਚੰਡੀਗੜ੍ਹ, 05 ਮਈ 2023: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਕੋਰੋਨਾ ਨੂੰ ਲੈ ਕੇ ਵੱਡੀ ਰਾਹਤ ਦਿੱਤੀ ਹੈ। WHO ਨੇ ਕਿਹਾ ਕਿ ਕੋਵਿਡ ਹੁਣ ਜਨਤਕ ਵਿਸ਼ਵ ਸਿਹਤ ਐਮਰਜੈਂਸੀ ਨਹੀਂ ਹੈ। ਇਸ ਸਬੰਧੀ ਫੈਸਲਾ ਐਮਰਜੈਂਸੀ ਕਮੇਟੀ ਦੀ 15ਵੀਂ ਮੀਟਿੰਗ ਵਿੱਚ ਲਿਆ ਗਿਆ | ਪੂਰੇ 39 ਮਹੀਨਿਆਂ ਬਾਅਦ ਇਹ ਐਲਾਨ ਕੀਤਾ ਗਿਆ ਹੈ | ਡਬਲਯੂਐਚਓ (WHO) ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ (Tedros Adanom Ghebrauss) ਨੇ ਕਿਹਾ ਕਿ ਐਮਰਜੈਂਸੀ ਕਮੇਟੀ ਦੀ 15ਵੀਂ ਵਾਰ ਮੀਟਿੰਗ ਹੋਈ। ਇਸ ਵਿੱਚ, ਮੈਨੂੰ ਇਹ ਘੋਸ਼ਣਾ ਕਰਨ ਲਈ ਕਿਹਾ ਗਿਆ ਹੈ ਕਿ ਵਿਸ਼ਵ ਕੋਵਿਡ -19 ਦੀ ਵਿਸ਼ਵ ਸਿਹਤ ਐਮਰਜੈਂਸੀ ਦੇ ਦਾਇਰੇ ਤੋਂ ਬਾਹਰ ਹੈ। ਮੈਂ ਉਨ੍ਹਾਂ ਦੀ ਸਲਾਹ ਮੰਨ ਲਈ ਹੈ। WHO ਨੇ 30 ਜਨਵਰੀ 2020 ਨੂੰ ਕੋਵਿਡ ਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ। The post WHO ਦਾ ਐਲਾਨ, 39 ਮਹੀਨਿਆਂ ਬਾਅਦ ਕੋਵਿਡ-19 ਵਿਸ਼ਵ ਸਿਹਤ ਐਮਰਜੈਂਸੀ ਨਹੀਂ appeared first on TheUnmute.com - Punjabi News. Tags:
|
ਪੰਜਾਬ ਸਿਹਤ ਵਿਭਾਗ ਗਰਭਵਤੀ ਔਰਤਾਂ ਦੀ ਸਨਮਾਨਜਨਕ ਜਣੇਪਾ ਦੇਖਭਾਲ ਕਰਨ ਲਈ ਵਚਨਬੱਧ: ਡਾ. ਬਲਬੀਰ ਸਿੰਘ Friday 05 May 2023 04:11 PM UTC+00 | Tags: aam-aadmi-party dr-balbir-singh latest-news midwives news pregnant-women punjab-health-department punjabi-news ਚੰਡੀਗੜ, 05 ਮਈ 2023: ਅੰਤਰਰਾਸ਼ਟਰੀ ਮਿਡਵਾਈਫ ਦਿਵਸ ਦੇ ਮੌਕੇ 'ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਦੁਨੀਆ ਭਰ 'ਚ ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਮਿਡਵਾਈਵਜ ਦੁਆਰਾ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਜਣੇਪਾ ਦੇਖਭਾਲ ਪ੍ਰਦਾਨ ਕਰਨ ਵਿੱਚ ਉਨਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਅੰਤਰਰਾਸ਼ਟਰੀ ਮਿਡਵਾਈਫ ਦਿਵਸ ਦਾ ਇਸ ਸਾਲ ਦਾ ਥੀਮ 'ਟੂਗੈਦਰ ਅਗੇਨ: ਫਰਾਮ ਐਵੀਡੈਂਸ ਟੂ ਰਿਐਲਟੀ ' ਹੈ, ਜੋ ਕਿ ਆਗਾਮੀ 33ਵੀਂ ਆਈਸੀਐਮ ਟ੍ਰਾਈਨਿਅਲ ਕਾਂਗਰਸ ਵੱਲ ਇਸ਼ਾਰਾ ਹੈ, ਜਿੱਥੇ ਪੰਜ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਗਲੋਬਲ ਮਿਡਵਾਈਫ ਭਾਈਚਾਰਾ ਇਕੱਠਾ ਹੋਵੇਗਾ। ਡਾ: ਬਲਬੀਰ ਸਿੰਘ ਨੇ ਜਣੇਪੇ ਤੋਂ ਪਹਿਲਾਂ ਦੀ ਜਾਂਚ ਅਤੇ ਜਣੇਪੇ ਲਈ ਸਿਹਤ ਸੰਭਾਲ ਕੇਂਦਰਾਂ ਵਿੱਚ ਆਉਣ ਵਾਲੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਜਣੇਪੇ ਸਬੰਧੀ ਦੇਖਭਾਲ ਨੂੰ ਬਹੁਤ ਹੀ ਸਨਮਾਨਜਨਕ ਤੇ ਸੁਚੱਜੇ ਢੰਗ ਨਾਲ ਚਲਾਉਣ ਦੀ ਲੋੜ 'ਤੇ ਜੋਰ ਦਿੱਤਾ। ਉਨਾਂ ਕਿਹਾ ,"ਇਹ ਹਰ ਔਰਤ ਅਤੇ ਉਸਦੇ ਬੱਚੇ ਦਾ ਅਧਿਕਾਰ ਹੈ ਕਿ ਉਸਦੀ ਪੂਰਨ ਆਜਾਦੀ ਅਤੇ ਖੁਦਮੁਖਤਿਆਰੀ ਨੂੰ ਬਰਕਰਾਰ ਰੱਖਦੇ ਹੋਏ, ਉਸਦੀ ਦੇਖਭਾਲ ਕੀਤੀ ਜਾਵੇ ਅਤੇ ਉਸ ਨਾਲ ਪੂਰੇ ਸਨਮਾਨ ਤੇ ਧਿਆਨ ਨਾਲ ਪੇਸ਼ ਆਇਆ ਜਾਵੇ।'' ਜ਼ਿਕਰਯੋਗ ਹੈ ਕਿ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਰਵਿੰਦਰ ਪਾਲ ਕੌਰ ਨੇ ਅੰਤਰਰਾਸ਼ਟਰੀ ਮਿਡਵਾਈਫ ਦਿਵਸ ਮੌਕੇ ਜਣੇਪਾ ਅਤੇ ਬਾਲ ਦੇਖਭਾਲ ਵਿੱਚ ਦਾਈਆਂ ਦੀ ਭੂਮਿਕਾ ਨੂੰ ਸਨਮਾਨਿਤ ਕਰਦੇ ਪੋਸਟਰ ਜਾਰੀ ਕੀਤੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਟਿਆਲਾ ਵਿਖੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਦੀ ਸਥਾਪਨਾ ਕੀਤੀ ਹੈ। ਉਨਾ ਕਿਹਾ ਕਿ ਮਿਡਵਾਈਫਰੀ ਦੀ ਅਗਵਾਈ ਵਾਲੀ ਜਨਮ ਤੋਂ ਪਹਿਲਾਂ ਦੀ ਦੇਖਭਾਲ ਲਈ ਇੱਕ ਯੂਨਿਟ ਸਥਾਪਤ ਕੀਤੀ ਗਈ ਹੈ ਅਤੇ ਨੌਂ ਮਿਡਵਾਈਫਰੀ ਐਜੂਕੇਟਰਾਂ ਦਾ ਪਹਿਲਾ ਬੈਚ ਜੋ ਕਿ ਪਹਿਲਾਂ ਹੀ ਕਾਰਜਸ਼ੀਲ ਹੈ, ਜਦਕਿ 30 ਮਿਡਵਾਈਫਰੀ ਐਜੂਕੇਟਰਾਂ ਦੇ ਦੂਜੇ ਬੈਚ ਦੀ ਚੋਣ ਪ੍ਰਕਿਰਿਆ ਚੱਲ ਰਹੀ ਹੈ। ਇਸ ਮੌਕੇ 'ਤੇ ਮੌਜੂਦ ਸਟੇਟ ਪ੍ਰੋਗਰਾਮ ਅਫਸਰ (ਐਮਸੀਐਚ) ਡਾ: ਇੰਦਰਦੀਪ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਤਿੰਨ ਹੋਰ ਰਾਜ ਮਿਡਵਾਈਫਰੀ ਸਿਖਲਾਈ ਸੰਸਥਾਵਾਂ ਕਾਰਜਅਧੀਨ ਹਨ ਅਤੇ ਇਸ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ। ਇਨਾਂ ਸਾਰੀਆਂ ਸੁਵਿਧਾਵਾਂ ਦੇ ਲੇਬਰ ਰੂਮ ਦੇ ਨੇੜੇ ਮਿਡਵਾਈਫਰੀ ਦੀ ਅਗਵਾਈ ਵਾਲੇ ਕੇਅਰ ਯੂਨਿਟ ਸਥਾਪਿਤ ਕੀਤੇ ਜਾਣਗੇ ਅਤੇ ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਸੂਬੇ ਵਿੱਚ ਅਜਿਹਾ ਪਹਿਲਾ ਯੂਨਿਟ ਸਥਾਪਿਤ ਕੀਤਾ ਗਿਆ ਹੈ, ਜੋ ਕਿ ਮਿਡਵਾਈਫ ਵਿੱਚ ਨਰਸ ਪ੍ਰੈਕਟੀਸ਼ਨਰਾਂ ਅਤੇ ਨਵਜੰਮੇ ਬੱਚਿਆਂ ਦੀ ਤੰਦਰੁਸਤੀ ਲਈ ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਇੱਕ ਸਨਮਾਨਜਨਕ ਢੰਗ ਨਾਲ ਕੁਸ਼ਲ, ਮਾਵਾਂ, ਪ੍ਰਜਨਨ ਅਤੇ ਨਵਜੰਮੇ ਬੱਚੇ ਨਾਲ ਸਬੰਧਤ ਸਿਹਤ ਦੇਖਭਾਲ ਸੇਵਾਵਾਂ ਪ੍ਰਦਾਨ ਕਰੇਗਾ। The post ਪੰਜਾਬ ਸਿਹਤ ਵਿਭਾਗ ਗਰਭਵਤੀ ਔਰਤਾਂ ਦੀ ਸਨਮਾਨਜਨਕ ਜਣੇਪਾ ਦੇਖਭਾਲ ਕਰਨ ਲਈ ਵਚਨਬੱਧ: ਡਾ. ਬਲਬੀਰ ਸਿੰਘ appeared first on TheUnmute.com - Punjabi News. Tags:
|
ਵਿਧਾਇਕ ਕੁਲਵੰਤ ਸਿੰਘ ਵੱਲੋਂ ਲਾਂਡਰਾਂ ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਲੋਕ ਅਰਪਣ Friday 05 May 2023 04:50 PM UTC+00 | Tags: kulwant-singh landran mla-kulwant-singh news ਮੋਹਾਲੀ,05 ਮਈ 2023: ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਤਹਿਤ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰ ਕੇ ਇਤਿਹਾਸ ਸਿਰਜ ਦਿੱਤਾ ਗਿਆ ਹੈ, ਇਹ ਕਲੀਨਿਕਸ ਸਿਹਤ ਖੇਤਰ ਵਿਚਲੀ ਕ੍ਰਾਂਤੀ ਹਨ। ਇਸ ਗੱਲ ਦਾ ਪ੍ਰਗਟਾਵਾ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਲਾਂਡਰਾਂ ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਆਖੀ। ਅੱਜ ਜ਼ਿਲ੍ਹੇ ਵਿਚ ਫੇਜ਼ 07 ਮੋਹਾਲੀ, ਬਸੌਲੀ, ਖਿਜਰਗੜ, ਮਜਾਤ, ਸਮੇਤ 06 ਅਜਿਹੇ ਕਲੀਨਿਕ ਖੋਲ੍ਹੇ ਗਏ ਹਨ। ਹਲਕਾ ਵਿਧਇਕ ਨੇ ਦੱਸਿਆ ਕਿ ਸੂਬੇ ਵਿੱਚ ਤਕਰੀਬਨ 580 ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਾਰਜਸ਼ੀਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਵਿੱਚ 100 ਕਲੀਨਿਕ ਸਮਰਪਿਤ ਕੀਤੇ ਗਏ ਸਨ ਅਤੇ ਦੂਜੇ ਪੜਾਅ ਵਿੱਚ 404 ਅਤੇ ਹੁਣ 80 ਕਲੀਨਿਕ ਸੂਬੇ ਦੀ ਸੇਵਾ ਵਿੱਚ ਸਮਰਪਿਤ ਕੀਤੇ ਗਏ ਹਨ। ਜ਼ਿਲ੍ਹਾ ਐੱਸ ਏ ਐੱਸ ਨਗਰ ਵਿਚ ਕੁੱਲ 34 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਹੁਣ ਤੱਕ ਸੂਬਾ ਭਰ ਵਿੱਚ 25.63 ਲੱਖ ਮਰੀਜ਼ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਜਾ ਕੇ ਇਲਾਜ ਕਰਵਾ ਚੁੱਕੇ ਹਨ। ਇਸੇ ਤਰ੍ਹਾਂ ਇਨ੍ਹਾਂ ਕਲੀਨਿਕਾਂ ‘ਤੇ ਵੱਖੋ ਵੱਖ ਟੈਸਟ ਮੁਫਤ ਕੀਤੇ ਜਾ ਰਹੇ ਹਨ ਅਤੇ 30 ਅਪ੍ਰੈਲ ਤੱਕ 1.78 ਲੱਖ ਮਰੀਜ਼ ਇਹ ਟੈਸਟ ਕਰਵਾ ਚੁੱਕੇ ਹਨ। ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਕਲੀਨਿਕ ਸੂਬੇ ਭਰ ਵਿਚ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾ ਰਹੇ ਹਨ। ਇਸ ਮੌਕੇ ਉਹਨਾਂ ਨੇ ਬਾਰੀਕੀ ਨਾਲ ਕਲੀਨਿਕ ਦਾ ਜਾਇਜ਼ਾ ਲਿਆ ਤੇ ਸਟਾਫ਼ ਨਾਲ ਗੱਲਬਾਤ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਲੋਕਾਂ ਨੂੰ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹ ਲਗਾਤਾਰ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਸੇ ਲੜੀ ਤਹਿਤ ਇਹ ਕਲੀਨਿਕ ਖੋਲ੍ਹੇ ਜਾ ਰਹੇ ਹਨ। ਹਰੇਕ ਆਮ ਆਦਮੀ ਕਲੀਨਿਕ ਵਿੱਚ ਮਰੀਜ਼ਾਂ ਦੇ ਇਲਾਜ ਤੇ ਬਿਮਾਰੀਆਂ ਦਾ ਪਤਾ ਲਗਾਉਣ ਲਈ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਤੇ ਹੋਰ ਸਟਾਫ਼ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਵੱਡੀ ਗਿਣਤੀ ਦਵਾਈਆਂ ਤੇ ਕਲੀਨਿਕਲ ਟੈਸਟ ਦੀ ਸਹੂਲਤ ਲੋਕਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ। ਸ. ਕੁਲਵੰਤ ਸਿੰਘ ਨੇ ਕਿਹਾ ਕਿ ਪੜਾਅਵਾਰ ਇਹ ਕਲੀਨਿਕ ਪਿੰਡ-ਪਿੰਡ ਖੋਲ੍ਹੇ ਜਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਇਹਨਾਂ ਕਲੀਨਿਕਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਢਾਂਚੇ ਵਿੱਚ ਮਿਸਾਲੀ ਸੁਧਾਰ ਹੋ ਰਹੇ ਹਨ। ਸਿਹਤ ਸਹੂਲਤਾਂ ਪੱਖੋਂ ਪੰਜਾਬ ਪੂਰੇ ਦੇਸ਼ ਵਿੱਚੋਂ ਮੋਹਰੀ ਬਣ ਕੇ ਉਭਰੇਗਾ। ਪੰਜਾਬ ਸਰਕਾਰ ਵਲੋਂ ਸਿਹਤ ਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ। ਸੂਬੇ ਦੇ ਵੱਡੀ ਗਿਣਤੀ ਲੋਕਾਂ ਨੂੰ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਅੱਵਲ ਬਣਾਉਣ ਦਾ ਸੁਫ਼ਨਾ ਹਰ ਹਾਲ ਪੂਰਾ ਹੋਵੇਗਾ। ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ। ਹਲਕਾ ਵਿਧਾਇਕ (MLA Kulwant Singh) ਨੇ ਕਿਹਾ ਕਿ ਮੋਹਾਲੀ ਪਲੈਨਡ ਸ਼ਹਿਰ ਹੈ। ਹਰ ਪੰਜਾਬੀ ਦੀ ਇਹ ਪਹਿਲੀ ਪਸੰਦ ਬਣ ਗਿਆ ਹੈ। ਇਥੇ ਕਾਨੂੰਨ ਪ੍ਰਬੰਧ ਬਹੁਤ ਵਧੀਆ ਹੈ। ਸਰਕਾਰ ਵੱਲੋਂ ਮੋਹਾਲੀ ਨੂੰ ਵਿਕਸਤ ਕਰਨ ਲਈ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ। ਨਿਵੇਸ਼ਕਾਂ ਨੂੰ ਪੰਜਾਬ ਵਿੱਚ ਲੈਕੇ ਆਉਣ ਲਈ ਇਹ ਸ਼ਹਿਰ ਅਹਿਮ ਭੂਮਿਕਾ ਨਿਭਾਉਂਦਾ ਹੈ। 15 ਕਰੋੜ ਦੀ ਲਾਗਤ ਨਾਲ ਪੂਰੇ ਸ਼ਹਿਰ ਵਿਚ ਕੈਮਰੇ ਲਗਾਏ ਜਾਣੇ ਹਨ। ਆਉਣ ਵਾਲੇ ਸਮੇਂ ਵਿੱਚ ਮਾਸਟਰ ਪਲਾਨ ਨੂੰ ਵੀ ਵਧਾਇਆ ਜਾ ਰਿਹਾ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਖੋ-ਵੱਖ ਵਿਭਾਗਾਂ ਵਿਚ ਭਰਤੀ ਲਗਾਤਾਰ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਅਦਾਰੇ ਤੇ ਸੰਸਥਾ ਵਿਚ ਸਟਾਫ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਲੋਕਾਂ ਦੀਆਂ ਮੁਸ਼ਕਲਾਂ ਹਰ ਹਾਲ ਹੱਲ ਹੋਣਗੀਆਂ। ਸਰਕਾਰ ਵੱਲੋਂ ਹਜ਼ਾਰਾਂ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਉਹਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਮ ਆਦਮੀ ਕਲੀਨਿਕਸ ਲੋਕ ਅਰਪਣ ਕਰਨ ਹਿਤ ਲੁਧਿਆਣਾ ਵਿਖੇ ਕਰਵਾਇਆ ਸੂਬਾ ਪੱਧਰੀ ਸਮਾਗਮ ਵੀ ਆਨਲਾਈਨ ਦੇਖਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਹਨਾਂ ਕਲੀਨਿਕਸ ਦੇ ਰੂਪ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਨੇੜੇ ਹੀ ਮਿਲ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕਲੀਨਿਕਸ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਮਨਿੰਦਰ ਕੌਰ ਬਰਾੜ, ਐੱਸ. ਡੀ. ਐੱਮ. ਮੋਹਾਲੀ ਸਰਬਜੀਤ ਕੌਰ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ। The post ਵਿਧਾਇਕ ਕੁਲਵੰਤ ਸਿੰਘ ਵੱਲੋਂ ਲਾਂਡਰਾਂ ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਲੋਕ ਅਰਪਣ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest






