ਕੈਨੇਡਾ ‘ਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਕਾਰਜਕਰਤਾ ਨੀਟੂ ਕੰਗ ‘ਤੇ ਫਾਇਰਿੰਗ, ਹਾਲਤ ਗੰਭੀਰ

ਕੈਨੇਡਾ ਵਿਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਮੁੱਖ ਕਾਰਜਕਰਤਾ ਨੀਟੂ ਕੰਗ ‘ਤੇ ਗੋਲੀਆਂ ਮਾਰਨ ਦੀ ਖਬਰ ਹੈ। ਵਾਰਦਾਤ ਕੈਨੇਡਾ ਦੇ ਵੈਨਕੂਵਰ ਦੇ ਸਰੀ ਵਿਚ ਹੋਈ। ਨੀਟੂ ਕੰਗ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉੁਨ੍ਹਾਂ ਦੇ ਦੋ ਗੋਲੀਆਂ ਲੱਗੀਆਂ ਹਨ। ਵਾਰਦਾਤ ਉਸ ਸਮੇਂ ਹੋਈ ਜਦੋਂ ਨੀਟੂ ਤਿਆਰ ਹੋ ਕੇ ਘਰ ਤੋਂ ਨਿਕਲ ਹੇ ਸਨ। ਇਸ ਵਾਰਦਾਤ ਨੂੰ ਪੰਜਾਬ ਦੇ ਕਬੱਡੀ ਗੈਂਗਸਟਰਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੂਰਾ ਮਾਮਲਾ ਸੀਸੀਟੀਵੀ ਵਿਚ ਕੈਦ ਹੋ ਗਿਆ ਹੈ।

ਵਿਦੇਸ਼ ਵਿਚ ਪੰਜਾਬੀ ‘ਤੇ ਫਾਇਰਿੰਗ ਦੀ ਇਹ ਲਗਾਤਾਰ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਕਪੂਰਥਲਾ ਦੇ ਪਿੰਡ ਜਲਾਲ ਭੁਲਾਣਾ ਵਾਸੀ 30 ਸਾਲਾ ਨੌਜਵਾਨ ਦੀ ਵਾਸ਼ਿੰਗਨ ਸਟੇਟ ਦੀ ਵੈਨਕੂਵਰ ਸਿਟੀ ਵਿਚ ਲੁਟੇਰਿਆਂ ਨਾਲ ਮੁਕਾਬਲੇ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦੇ ਦੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਕਤਲ ਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਮੌਜੂਦਗੀ ‘ਚ ਅੱਤਵਾਦ ‘ਤੇ ਖੂਬ ਵਰ੍ਹੇ ਜੈਸ਼ੰਕਰ, ਦਿੱਤੀ ਵੱਡੀ ਨਸੀਹਤ

ਪਿੰਡ ਜਲਾਲ ਭੁਲਾਣਾ ਦਾ ਮਾਰਿਆ ਗਿਆ ਨੌਜਵਾਨ ਇਕ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ। ਇਸ ਸੂਚਨਾ ਦੇ ਪਿੰਡ ਜਲਾਲ ਭੁਲਾਣਾ ਪਹੁੰਚਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ ਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਕੈਨੇਡਾ ‘ਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਕਾਰਜਕਰਤਾ ਨੀਟੂ ਕੰਗ ‘ਤੇ ਫਾਇਰਿੰਗ, ਹਾਲਤ ਗੰਭੀਰ appeared first on Daily Post Punjabi.



source https://dailypost.in/latest-punjabi-news/worker-of-the-national-kabaddi/
Previous Post Next Post

Contact Form