TheUnmute.com – Punjabi News: Digest for May 14, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਜਲੰਧਰ ਜ਼ਿਮਨੀ ਚੋਣ ਨਤੀਜੇ: ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਅੱਗੇ, ਫਸਵਾਂ ਹੋਇਆ ਮੁਕਾਬਲਾ

Saturday 13 May 2023 04:03 AM UTC+00 | Tags: breaking-news jalandhar-by-election jalandhar-lok-sabha latest-news meet-hayer mla-inderjit-kaur-mann mla-madam-inderjit-kaur-mann news the-unmute-breaking-news the-unmute-news

ਚੰਡੀਗੜ੍ਹ, ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਆਪ ਨੂੰ 27650 ਵੋਟਾਂ, ਕਾਂਗਰਸ ਨੂੰ 25672, ਸ਼ਿਰੋਮਣੀ ਅਕਾਲੀ ਦਲ ਨੂੰ 13285 ਤੇ ਭਾਜਪਾ ਨੂੰ 12102 ਵੋਟਾਂ ਮਿਲੀਆਂ ਹਨ। ਇਸਦੇ ਨਾਲ ਹੀ ਜਲੰਧਰ ਜ਼ਿਮਨੀ ਚੋਣ ਦਾ ਦੂਜਾ ਰੁਝਾਨ ਜਾਰੀ ਹੈ |

The post ਜਲੰਧਰ ਜ਼ਿਮਨੀ ਚੋਣ ਨਤੀਜੇ: ਸ਼ੁਰੂਆਤੀ ਰੁਝਾਨਾਂ ‘ਚ ਆਮ ਆਦਮੀ ਪਾਰਟੀ ਅੱਗੇ, ਫਸਵਾਂ ਹੋਇਆ ਮੁਕਾਬਲਾ appeared first on TheUnmute.com - Punjabi News.

Tags:
  • breaking-news
  • jalandhar-by-election
  • jalandhar-lok-sabha
  • latest-news
  • meet-hayer
  • mla-inderjit-kaur-mann
  • mla-madam-inderjit-kaur-mann
  • news
  • the-unmute-breaking-news
  • the-unmute-news

ਜਲੰਧਰ ਜ਼ਿਮਨੀ ਚੋਣ ਨਤੀਜੇ: ਸੁਸ਼ੀਲ ਕੁਮਾਰ ਰਿੰਕੂ ਦੀ ਲੀਡ ਬਰਕਰਾਰ, ਕਾਂਗਰਸ ਦੂਜੇ ਨੰਬਰ 'ਤੇ

Saturday 13 May 2023 04:19 AM UTC+00 | Tags: bjp breaking-news congress jalandhar-by-election latest-news meet-hayer mla-inderjit-kaur-mann mla-madam-inderjit-kaur-mann news shiromani-akali-dal the-unmute-breaking-news the-unmute-news

ਚੰਡੀਗੜ੍ਹ, ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਲੀਡ ਬਰਕਰਾਰ ਹੈ | ਇਸ ਵੇਲੇ ਆਪ 57716 ਵੋਟਾਂ, ਕਾਂਗਰਸ 51227 ਵੋਟਾਂ, ਭਾਜਪਾ 33757 ਵੋਟਾਂ ਅਤੇ ਅਕਾਲੀ ਦਲ ਬਸਪਾ ਗਠਜੋੜ 26939 ਵੋਟਾਂ ਚੌਥੇ ਨੰਬਰ 'ਤੇ ਪਹੁੰਚ ਗਏ ਹਨ।

The post ਜਲੰਧਰ ਜ਼ਿਮਨੀ ਚੋਣ ਨਤੀਜੇ: ਸੁਸ਼ੀਲ ਕੁਮਾਰ ਰਿੰਕੂ ਦੀ ਲੀਡ ਬਰਕਰਾਰ, ਕਾਂਗਰਸ ਦੂਜੇ ਨੰਬਰ ‘ਤੇ appeared first on TheUnmute.com - Punjabi News.

Tags:
  • bjp
  • breaking-news
  • congress
  • jalandhar-by-election
  • latest-news
  • meet-hayer
  • mla-inderjit-kaur-mann
  • mla-madam-inderjit-kaur-mann
  • news
  • shiromani-akali-dal
  • the-unmute-breaking-news
  • the-unmute-news

ਦੁਨੀਆਂ ਦਾ ਮਹਾਨ ਆਰਕੀਟੈਕਟ 'ਭਾਈ ਰਾਮ ਸਿੰਘ'

Saturday 13 May 2023 04:30 AM UTC+00 | Tags: bhai-ram-singh featured-post great-architect news

ਲਿਖਾਰੀ
ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਬਟਾਲਾ।

1 ਅਗਸਤ 1858 ਨੂੰ ਬਟਾਲਾ ਨੇੜਲੇ ਛੋਟੇ ਜਿਹੇ ਪਿੰਡ ਰਸੂਲਪੁਰ ਵਿਖੇ ਮਿਸਤਰੀ ਆਸਾ ਸਿੰਘ ਦੇ ਘਰ ਪੈਦਾ ਹੋਏ ਰਾਮ ਸਿੰਘ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹੀ ਰਾਮ ਸਿੰਗ ਵੱਡਾ ਹੋ ਕੇ ਏਨਾ ਵੱਡਾ ਆਰਕੀਟੈਕਟ ਬਣੇਗਾ ਕਿ ਦੁਨੀਆਂ ਭਰ ਦੇ ਲੋਕ ਉਸਦੀਆਂ ਡਿਜ਼ਾਇਨ ਕੀਤੀਆਂ ਇਮਾਰਤਾਂ ਨੂੰ ਖੜ੍ਹ-ਖੜ੍ਹ ਕੇ ਦੇਖਣਗੇ। ਬੇਸ਼ੱਕ ਆਰਕੀਟੈਕਟ ਭਾਈ ਰਾਮ ਸਿੰਘ ਨੂੰ ਉਸਦੇ ਆਪਣੇ ਇਲਾਕੇ ਅਤੇ ਕੌਮ ਦੇ ਲੋਕ ਵਿਸਾਰ ਗਏ ਹੋਣ ਪਰ ਉਸ ਸਰਦਾਰ ਦੀ ਕਲਾ ਦਾ ਲੋਹਾ ਦੁਨੀਆਂ ਅੱਜ ਵੀ ਮੰਨਦੀ ਹੈ। ਭਾਈ ਰਾਮ ਸਿੰਘ ਨੂੰ ਜੇਕਰ 19ਵੀਂ ਸਦੀ ਦਾ ਪ੍ਰਤੱਖ 'ਵਿਸ਼ਵਕਰਮਾ' ਕਹਿ ਲਈਏ ਤਾਂ ਕੋਈ ਅੱਤ-ਕਥਨੀ ਨਹੀਂ ਹੋਵੇਗੀ।

ਅਸੀਂ ਚੜ੍ਹਦੇ ਪੰਜਾਬ ਦੇ ਵਸਨੀਕ ਅਤੇ ਸਮੂਹ ਭਾਰਤ ਦੇ ਲੋਕ ਅੰਮ੍ਰਿਤਸਰ ਸਥਿਤ ਖਾਲਸਾ ਕਾਲਜ ਦੀ ਇਮਾਰਤ ਨੂੰ ਆਪਣੀ ਅੱਖੀਂ ਦੇਖ ਕੇ ਅਸ਼-ਅਸ਼ ਕਰ ਉੱਠਦੇ ਹਾਂ। ਪਰ ਇਸ ਖੂਬਸੂਰਤ ਇਮਾਰਤ ਨੂੰ ਡਿਜ਼ਾਇਨ ਕਿਸ ਨੇ ਕੀਤਾ ਸੀ ਉਸ ਮਹਾਨ ਹਸਤੀ ਬਾਰੇ ਬਹੁਤਿਆਂ ਨੂੰ ਨਹੀਂ ਪਤਾ। ਖਾਲਸਾ ਕਾਲਜ ਦੀ ਖੂਬਸੂਰਤ ਇਮਾਰਤ ਦਾ ਨਕਸ਼ਾ ਪਿੰਡ ਰਸੂਲਪੁਰ ਦੇ ਜੰਮਪਲ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ। ਭਾਈ ਰਾਮ ਸਿੰਘ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ ਜੋ ਸਾਰੀਆਂ ਹੀ ਵਿਰਾਸਤੀ ਇਮਾਰਤਾਂ ਦਾ ਦਰਜਾ ਹਾਸਲ ਕਰ ਚੁੱਕੀਆਂ ਹਨ। ਭਾਈ ਰਾਮ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜਾਇੰਗ ਅਤੇ ਵੂਡ ਕਰਵਿੰਗ, ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਇਨਿੰਗ, ਸੈਨੇਟ ਹਾਊਸ ਲਾਹੌਰ ਦੀ ਇਮਾਰਤ, ਗੁਰਦੁਆਰਾ ਸ੍ਰੀ ਸਾਰਾਗੜ੍ਹੀ ਅੰਮ੍ਰਿਤਸਰ, ਐਗਰੀਕਲਚਰ ਕਾਲਜ ਲਾਇਲਪੁਰ, ਆਰਟੀਸ਼ਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ਼, ਲਾਹੌਰ ਬੋਰਡਿੰਗ ਹਾਊਸ (ਇਕਬਾਲ ਹਾਊਸ) ਸਰਕਾਰੀ ਕਾਲਜ, ਚੰਬਾ ਹਾਊਸ ਲਾਹੌਰ, ਮਲਿਕ ਉਮਰ ਹਿਆਤ ਦੀ ਰਿਹਾਇਸ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕਰਨ ਦੇ ਨਾਲ ਲਾਜਵਾਬ ਇੰਟੀਰੀਅਰ ਡਿਜਾਇਨਿੰਗ ਦਾ ਕੰਮ ਕੀਤਾ।

ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਰਾਮਗੜ੍ਹੀਆ ਪਰਿਵਾਰ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੇ ਪਿਤਾ ਸ. ਆਸਾ ਸਿੰਘ ਤਰਖਾਣਾ ਕੰਮ ਕਰਦੇ ਸਨ। ਸ. ਆਸਾ ਸਿੰਘ ਪਿੰਡ ਰਸੂਲਪੁਰ ਛੱਡ ਕੇ ਅੰਮ੍ਰਿਤਸਰ ਚੀਲ ਮੰਡੀ ਵਿੱਚ ਦੁਕਾਨ ਖ਼ਰੀਦ ਕੇ ਕਾਰੋਬਾਰ ਕਰਨ ਲੱਗ ਪਏ। ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚੋਂ ਭਾਈ ਰਾਮ ਸਿੰਘ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਨਾਲ ਹੀ ਆਪਣੇ ਪਿਤਾ ਨਾਲ ਹੱਥ ਵਟਾਉਣ ਲੱਗ ਪਏ।

ਲਾਹੌਰ ਆਰਟ ਸਕੂਲ ਦਾ ਇੱਕ ਟੀਚਰ, ਹਾਰਵੇ, ਅੰਮ੍ਰਿਤਸਰ ਆਉਂਦਾ ਜਾਂਦਾ ਰਹਿੰਦਾ ਸੀ। ਭਾਈ ਰਾਮ ਸਿੰਘ ਦੇ ਅਧਿਆਪਕਾਂ ਨੇ ਉਸਨੂੰ ਬੱਚੇ ਦੀ ਤੀਖਣ ਬੁੱਧ ਦੀ ਦੱਸ ਪਈ। ਡਿਪਟੀ ਕਮਿਸ਼ਨਰ ਨੇ ਉਸ ਕੋਲ ਇਸ ਗੱਲ ਦੀ ਤਾਈਦ ਕੀਤੀ। ਜਨਵਰੀ 1874 ਵਿੱਚ ਉਹ ਰਾਮ ਸਿੰਘ ਨੂੰ ਲਾਹੌਰ ਲੈ ਗਿਆ ਅਤੇ ਓਥੇ ਦੇ ਆਰਟ ਸਕੂਲ ਵਿੱਚ ਦਾਖਲ ਹੋ ਗਿਆ। ਪਹਿਲਾਂ ਸਕੂਲ ਦਾ ਨਾਮ ਲਾਹੌਰ ਸਕੂਲ ਆਫ ਕਾਰਪੈਂਟਰੀ ਸੀ ਤੇ ਕਲਾਸਾਂ ਡੀ.ਪੀ.ਆਈ. ਦਫ਼ਤਰ ਦੇ ਵਰਾਂਡੇ ਵਿੱਚ ਲਗਦੀਆਂ ਸਨ, ਸਕੂਲ ਦੀ ਇਮਾਰਤ ਅਜੇ ਬਣਨੀ ਸੀ। ਸਰਕਾਰ ਇਸ ਸਕੂਲ ਨੂੰ ਪੈਸਾ ਨਹੀਂ ਦਿੰਦੀ ਸੀ।

ਮਾਸਟਰ ਅਪਣੇ ਵਿਦਿਆਰਥੀਆਂ ਤੋਂ ਲੋਕਾਂ ਦੇ ਕੰਮ ਕਰਵਾਉਣ, ਜੋ ਪੈਸਾ ਆਵੇ, ਖਰਚਾ ਕੱਢਣ। ਇਹ ਸਕੂਲ ਮਾਸਟਰਾਂ ਨੂੰ ਤਨਖਾਹਾਂ ਦੇਣ ਜੋਗਾ ਵੀ ਨਹੀਂ ਸੀ। ਆਖ਼ਰ 1875 ਵਿੱਚ ਮੇਓ ਸਕੂਲ ਸਥਾਪਿਤ ਹੋਇਆ ਜਿਸ ਵਿੱਚ ਕੁੱਲ ਵੀਹ ਵਿਦਿਆਰਥੀ ਦਾਖਲ ਹੋਏ। ਬੰਗਾਲ ਬੈਂਕ ਪਿੱਛੇ ਅਨਾਰਕਲੀ ਬਾਜ਼ਾਰ ਵਿੱਚ ਇੱਕ ਇਮਾਰਤ ਕਿਰਾਏ ਤੇ ਲੈ ਲਈ। ਗੋਰੇ ਅਧਿਆਪਕਾਂ ਨਾਲ ਅੰਗਰੇਜ਼ੀ ਵਿੱਚ ਗੱਲਾਂ ਕਰਨੀਆਂ ਰਾਮ ਸਿੰਘ ਬਾਕੀਆਂ ਤੋਂ ਪਹਿਲਾਂ ਸਿੱਖ ਗਿਆ।

ਪਹਿਲੀ ਸਾਲਾਨਾ ਸਕੂਲ ਰਿਪੋਰਟ ਵਿੱਚ ਮੇਓ ਸਕੂਲ ਦੇ ਪ੍ਰਿੰ. ਕਿਪਲਿੰਗ ਨੇ ਲਿਖਿਆ ਸੰਗਮਰਮਰ ਤ੍ਰਾਸ਼ਣ ਵਾਲੇ ਸ਼ਿਲਪੀ ਦਾ ਬੇਟਾ ਮੁਹੰਮਦ ਦੀਨ, ਕਾਰਪੈਂਟਰੀ ਸਕੂਲ ਦਾ ਰਾਮ ਸਿੰਘ, ਸ਼ੇਰ ਮੁਹੰਮਦ ਲੁਹਾਰ ਅਤੇ ਐਡਵਿਨ ਹੋਲਡਨ ਹੋਣਹਾਰ ਵਿਦਿਆਰਥੀ ਹਨ ਪਰ ਰਾਮ ਸਿੰਘ ਕਿਸੇ ਵੱਡੇ ਇੰਜੀਨੀਅਰ ਦਾ ਸਹਾਇਕ ਲੱਗ ਕੇ ਉੱਚੀਆਂ ਮੰਜ਼ਲਾਂ ਛੁਹੇਗਾ। ਕਾਰਪੈਂਟਰ ਨਹੀਂ ਰਹੇਗਾ, ਇਮਾਰਤਸਾਜ਼ ਬਣੇਗਾ। ਉਹ ਪਰਾਣੀਆਂ ਲੀਹਾਂ ਛੱਡ ਕੇ ਨਵਾਂ ਰਸਤਾ ਤਲਾਸ਼ਣ ਦੇ ਸਮਰੱਥ ਹੈ। ਭਵਿੱਖ ਵਿੱਚ ਪਿੰਸੀਪਲ ਕਿਪਲੰਗ ਦੀ ਇਹ ਭਵਿੱਖ ਬਾਣੀ ਬਿਲਕੁੱਲ ਸੱਚ ਸਾਬਤ ਹੋਈ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਮੇਮ ਸਾਹਿਬਾ ਦਾ ਪਿਆਨੋ ਖ਼ਰਾਬ ਹੋ ਗਿਆ। ਇਸਦੀ ਮੁਰੰਮਤ ਅਤੇ ਪਾਲਿਸ਼ ਕਰਨ ਲਈ ਆਮ ਮਿਸਤਰੀ ਨੂੰ ਥੋੜ੍ਹਾ ਸੱਦਣਾ ਸੀ? ਭਾਲ ਸ਼ੁਰੂ ਹੋਈ, ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ 16 ਸਾਲ ਦੀ ਉਮਰ ਦੇ ਰਾਮ ਸਿੰਘ ਤੋਂ ਵਧ ਕੇ ਕੋਈ ਕਾਰੀਗਰ ਨਹੀਂ। ਰਾਮ ਸਿੰਘ ਨੇ ਕੰਮ ਸਿਰੇ ਚਾੜ੍ਹ ਕੇ ਸ਼ਾਬਾਸ਼ ਲਈ। ਇਹ ਕੰਮ ਰਾਮ ਸਿੰਘ ਨੇ ਸਕੂਲ ਵਿੱਚੋਂ ਨਹੀਂ, ਪਿਤਾ ਪਾਸੋਂ ਸਿੱਖਿਆ ਸੀ।

ਛੇ ਸਾਲ ਦੀ ਟ੍ਰੇਨਿੰਗ ਪੂਰੀ ਹੋਈ, ਰਾਮ ਸਿੰਘ ਨੂੰ ਇੱਕ ਅਪ੍ਰੈਲ 1883 ਦੇ ਦਿਨ ਅਸਿਸਟੈਂਟ ਮਾਸਟਰ ਵਜੋਂ ਇਸੇ ਸਕੂਲ ਵਿੱਚ ਨੌਕਰੀ ਦਿੱਤੀ ਗਈ। ਰਾਮ ਸਿੰਘ ਦੇ ਮੁਢਲੇ ਦਿਨ ਬੜੇ ਸਖ਼ਤ ਸਨ, ਕੇਵਲ ਕਲਾਸ ਰੂਮ ਵਿੱਚ ਪੜ੍ਹਾਉਣਾ ਨਹੀਂ, ਸਰਕਾਰ ਦੇ ਪੱਤਰ ਆਉਂਦੇ ਹੀ ਰਹਿੰਦੇ, ਇਹ ਇਮਾਰਤ ਬਣਾਉਣੀ ਹੈ, ਫਿਰ ਉਹ ਇਮਾਰਤ ਬਣਾਉਣੀ ਹੈ। ਕੇਵਲ ਨਕਸ਼ਾ ਨਹੀਂ ਬਣਾਉਣਾ, ਬਣਦੀ ਇਮਾਰਤ ਦੀ ਨਿਗਰਾਨੀ ਵੀ ਕਰਨੀ ਹੈ। ਥਾਂ ਥਾਂ ਨੁਮਾਇਸ਼ਾਂ ਲਗਦੀਆਂ, ਉਨ੍ਹਾਂ ਦਾ ਪ੍ਰਬੰਧਕ ਰਾਮ ਸਿੰਘ। ਰਾਜੇ, ਵਜੀਰ, ਧਨੀ ਸੇਠ ਆਪਣੀਆਂ ਹਵੇਲੀਆਂ ਲਈ ਨਕਸ਼ੇ ਬਣਵਾਉਣ ਆਉਂਦੇ। ਰਾਮ ਸਿੰਘ ਬੜੀ ਮਿਹਨਤ ਤੇ ਲਗਨ ਨਾਲ ਇਹ ਸਭ ਕੰਮ ਕਰਨ ਲੱਗਾ।

ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਭਾਰਤੀ ਕਲਾ ਤੋਂ ਬਹੁਤ ਮੁਤਾਸਰ ਸੀ। ਉਹ ਅਸਬਰਨ ਵਿਖੇ ਆਪਣਾ ਸਰਦੀਆਂ ਦਾ ਮਹਿਲ ਭਾਰਤੀ ਕਲਾ ਅਨੁਸਾਰ ਤਿਆਰ ਕਰਾਉਣਾ ਚਾਹੁੰਦੀ ਸੀ। ਮਲਿਕਾ ਨੂੰ ਭਾਈ ਰਾਮ ਸਿੰਘ ਦੀ ਮੁਹਾਰਤ ਦਾ ਪਤਾ ਲੱਗ ਚੁੱਕਾ ਸੀ ਪਰ ਫਿਰ ਵੀ ਉਸ ਸੋਚਦੀ ਸੀ ਕਿ ਸ਼ਾਇਦ ਭਾਰਤ ਵਿੱਚ ਰਾਮ ਸਿੰਘ ਤੋਂ ਵਧੀਆ ਵੀ ਡਿਜ਼ਾਇਨਰ ਹੋਣ। ਮਲਿਕਾ ਨੇ ਕਿਹਾ ਕਿ ਇਸ ਕੰਮ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਤੇ ਨਾਲ ਹੀ ਟੈਂਡਰ ਵੀ ਮੰਗੇ ਜਾਣ। ਅਜੇ ਇਹ ਕਾਰਵਾਈ ਚੱਲ ਹੀ ਰਹੀ ਸੀ ਕਿ ਉਨੀਂ ਦਿਨੀ ਸੰਨ 1890 ਵਿੱਚ ਮੇਓ ਸਕੂਲ ਦੇ ਪ੍ਰਿੰ. ਕਿਪਲਿੰਗ ਇੰਗਲੈਂਡ ਵਿੱਚ ਹੀ ਸਨ।

ਇੱਕ ਦਿਨ ਉਨ੍ਹਾਂ ਨੇ ਮਹਾਰਾਣੀ ਵਿਕਟੋਰੀਆ ਨਾਲ ਮੁਲਾਕਾਤ ਕੀਤੀ ਤਾਂ ਮਲਿਕਾ ਨੇ ਕਿਪਲਿੰਗ ਨਾਲ ਆਪਣੇ ਮਹਿਲ ਨੂੰ ਭਾਰਤੀ ਕਲਾ ਅਨੁਸਾਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਕਿਪਲਿੰਗ ਨੇ ਕਿਹਾ ਕਿ ਭਾਈ ਰਾਮ ਸਿੰਘ ਤੋਂ ਵਧੀਆ ਹੋਰ ਕੋਈ ਕੰਮ ਨਹੀਂ ਕਰ ਸਕਦਾ। ਮਲਿਕਾ ਮੰਨ ਗਈ। ਰਾਮ ਸਿੰਘ ਵੱਲੋਂ ਸ਼ਰਤਾਂ ਕਿਪਲਿੰਗ ਨੇ ਤੈਅ ਕੀਤੀਆਂ, ਸੌ ਪੌਂਡ ਸਫਰ ਖਰਚ, ਪੰਜ ਪੌਂਡ ਹਫ਼ਤਾ ਤਨਖਾਹ, ਮਹਿਲ ਨੇੜੇ ਮੁਫ਼ਤ ਰਿਹਾਇਸ਼। ਖਾਣਾ ਖ਼ੁਦ ਬਣਾ ਲਏਗਾ ਕਿਉਂਕਿ ਹਲਾਲ ਅਤੇ ਤਮਾਕੂ ਦਾ ਪਰਹੇਜ਼ਗਾਰ ਹੈ, ਮਰ ਜਾਏਗਾ ਇਹ ਦੋ ਵਸਤਾਂ ਛੂਹੇਗਾ ਵੀ ਨਹੀਂ।

ਭਾਈ ਰਾਮ ਸਿੰਘ ਨੂੰ ਸਕੂਲ ਵਿੱਚੋਂ ਇੱਕ ਮਹੀਨੇ ਦੀ ਛੁੱਟੀ ਦਿੱਤੀ ਗਈ ਤਾਂ ਕਿ ਉੱਥੋਂ ਦੇ ਕਾਰੀਗਾਰਾਂ ਨੂੰ ਨਕਸ਼ੇ ਸਮਝਾ ਕੇ ਕੰਮ ਦੀ ਰੂਪ ਰੇਖਾ ਤਿਆਰ ਕਰਵਾਕੇ ਪਰਤ ਆਏ। ਬੰਬਈ ਤੋਂ ਸਮੁੰਦਰੀ ਜਹਾਜ਼ ਰਾਹੀਂ ਪੈਰਿਸ ਗਏ, ਪੈਰਿਸ ਤੋਂ ਟਰੇਨ ਫੜਕੇ ਲੰਡਨ। ਲੈਣ ਵਾਸਤੇ ਰੇਲਵੇ ਸਟੇਸ਼ਨ ਕਿਪਲਿੰਗ ਪੁੱਜਿਆ। ਕੁਝ ਦਿਨ ਪ੍ਰਿੰਸੀਪਲ ਨੇ ਆਪਣੇ ਘਰ ਰੱਖਿਆ। ਫਿਰ ਅਸਬਰਨ ਪੁੱਜ ਗਏ ਜਿੱਥੇ ਮਲਿਕਾ ਉਡੀਕ ਰਹੀ ਸੀ। ਭਾਈ ਰਾਮ ਸਿੰਘ ਦਾ ਸਾਰਾ ਖਰਚ ਮਹਿਲ ਅਦਾ ਕਰੇ। ਜੈਕਸਨ ਐਂਡ ਸੰਜ਼ ਕੰਪਨੀ ਨੂੰ ਠੇਕਾ ਦਿੱਤਾ ਗਿਆ। ਮਹੀਨੇ ਬਾਅਦ ਵਾਪਸ ਆਉਣਾ ਚਾਹਿਆ ਤਾਂ ਕੰਪਨੀ ਦੇ ਕਾਰੀਗਰ ਕਹਿਣ ਲੱਗੇ, ਰਾਮ ਸਿੰਘ ਦੀ ਗ਼ੈਰ ਹਾਜ਼ਰੀ ਵਿੱਚ ਕੰਮ ਨਹੀਂ ਹੋ ਸਕਦਾ। ਇੱਥੇ ਰਹਿਣਾ ਪਏਗਾ। ਛੇ ਮਹੀਨਿਆਂ ਦੀ ਛੁੱਟੀ ਹੋਰ ਲੈ ਲਈ। ਛੇ ਮਹੀਨੇ ਬੀਤ ਗਏ। ਕੰਮ ਦੀ ਸੂਖਮਤਾ ਦਾ ਸਭ ਨੂੰ ਫਿਕਰ ਸੀ ਤੇ ਰਾਮ ਸਿੰਘ ਪ੍ਰਾਜੈਕਟ ਦੀ ਜਾਨ ਸਨ। ਡੇਢ ਸਾਲ ਹੋਰ ਲੱਗ ਗਿਆ। ਮਾਰਚ 31, 1893 ਨੂੰ ਸਮਾਪਤੀ ਹੋਈ, ਸਵਾ ਦੋ ਸਾਲ।

60 ਬਾਈ 30 ਫੁੱਟ ਆਕਾਰ ਦਾ ਦਰਬਾਰ ਹਾਲ 20 ਫੁੱਟ ਉੱਚਾ ਸੀ। ਜੈਕਸਨ ਕੰਪਨੀ ਨੇ ਆਪਣਾ ਸਟੂਡੀਓ ਰਾਮ ਸਿੰਘ ਵਾਸਤੇ ਮਹਿਲ ਵਿੱਚ ਲੈ ਆਂਦਾ। ਕੰਪਨੀ ਨੂੰ 2250 ਪੌਂਡ ਲੇਬਰ ਦਾ ਖਰਚਾ ਦੇਣਾ ਕੀਤਾ ਸੀ ਜੋ ਰਾਮ ਸਿੰਘ ਦੀਆਂ ਲੋੜਾਂ ਮੁਤਾਬਕ ਵਧਾਣਾ ਪਿਆ। ਫੈਸਲਾ ਹੋਇਆ ਕਿ ਫਾਇਰਪਲੇਸ ਦੀ ਚਿਮਨੀ ਪੈਲ ਪਾਉਂਦੇ ਮੋਰ ਤੋਂ ਸ਼ੁਰੂ ਕਰਕੇ ਉੱਪਰ ਵੱਲ ਵਧੇ।

ਲੱਕੜ ਦਾ ਮੋਰ ਬਣਾਉਣ ਵਾਸਤੇ ਭਾਈ ਰਾਮ ਸਿੰਘ ਦੇ 500 ਘੰਟੇ ਖਰਚ ਹੋਏ। ਦਰਬਾਰ ਹਾਲ ਤਿਆਰ ਹੋ ਗਿਆ। ਅਜੇ ਕਿਹੜਾ ਕੰਮ ਮੁੱਕ ਗਿਆ? ਭਾਰਤੀ ਫਰਨੀਚਰ ਹੋਰ ਕੌਣ ਤਿਆਰ ਕਰੇ? ਇਸ ਵਾਸਤੇ ਵੀ ਰਾਮ ਸਿੰਘ ਚਾਹੀਦਾ ਸੀ। ਲੰਮਾ ਡਾਇਨਿੰਗ ਟੇਬਲ ਅਤੇ 36 ਕੁਰਸੀਆਂ ਤਿਆਰ ਕਰਨੀਆਂ ਸਨ, ਬੈਠਣ ਲਈ ਕੰਧਾਂ ਦੇ ਨਾਲ-ਨਾਲ ਕੁਰਸੀਆਂ, ਸੋਫੇ, ਸਾਈਡ ਟੇਬਲ।
ਰਾਮ ਸਿੰਘ ਦੇ ਹੱਥਾਂ ਰਾਹੀਂ ਭਾਰਤੀ ਹੁਨਰ ਯੋਰਪ ਵਿੱਚ ਪਹੁੰਚ ਗਿਆ। ਜਿਸ ਪਾਸੇ ਦਰਸ਼ਕ ਦੀਆਂ ਨਿਗਾਹਾਂ ਜਾਂਦੀਆਂ, ਉਥੇ ਹੀ ਜਮ ਜਾਂਦੀਆਂ। ਜਦੋਂ ਦਰਬਾਰ ਹਾਲ ਦਾ ਕੰਮ ਮੁਕੰਮਲ ਹੋਇਆ ਤਾਂ ਮਹਾਰਾਣੀ ਵਿਕਟੋਰੀਆ ਅਤੇ ਸ਼ਹਿਜਾਦੀ ਲੂਈ ਇਸ ਦੀ ਸ਼ਾਨ ਦੇਖ ਕੇ ਏਨੀਆਂ ਖੁਸ਼ ਹੋਈਆਂ ਕਿ ਉਨ੍ਹਾਂ ਨੇ ਸਤਿਕਾਰ ਵਜੋਂ ਭਾਈ ਰਾਮ ਸਿੰਘ ਦੇ ਹੱਥ ਚੁੰਮ ਲਏ।

ਭਾਈ ਰਾਮ ਸਿੰਘ ਦੀ ਕਲਾ ਤੋਂ ਖੁਸ਼ ਹੋ ਕੇ ਕੁਈਨ ਵਿਕਟੋਰੀਆ ਨੇ ਦਸਤਖਤ ਕਰਕੇ ਆਪਣੀ ਫੋਟੋ ਅਤੇ ਇੱਕ ਸੋਨੇ ਦਾ ਪੈਨਸਲ ਕੇਸ ਤੋਹਫੇ ਵਜੋਂ ਭਾਈ ਰਾਮ ਸਿੰਘ ਨੂੰ ਦਿੱਤਾ। ਕੁਈਨ ਵਿਕਟੋਰੀਆ ਨੇ ਆਪਣੇ ਦਰਬਾਰੀ ਕਲਾਕਾਰ, ਆਸਟ੍ਰੀਆ, ਰੁਦੋਲਫ ਸਵੋਬੋਡਾ ਨੂੰ ਭਾਈ ਰਾਮ ਸਿੰਘ ਦੀ ਤਸਵੀਰ ਨੂੰ ਚਿੱਤਰਿਤ ਕਰਨ ਲਈ ਕਿਹਾ, ਜਿਸਨੇ ਸ. ਰਾਮ ਸਿੰਘ ਦਾ ਇੱਕ ਚਿੱਤਰ ਬਣਾਇਆ ਜੋ ਅੱਜ ਵੀ ਉਸ ਦਰਬਾਰ ਹਾਲ ਵਿੱਚ ਲੱਗਾ ਹੋਇਆ ਹੈ।

ਇੱਕ ਵਾਰ ਪੰਜਾਬ ਦੇ ਗਵਰਨ ਨੇ ਭਾਈ ਰਾਮ ਸਿੰਘ ਨੂੰ ਕਲਾ ਦਾ ਇੱਕ ਉੱਤਮ ਨਮੂਨਾ ਤਿਆਰ ਕਰਨ ਲਈ ਕਿਹਾ। ਭਾਈ ਰਾਮ ਸਿੰਘ ਨੇ 'ਤਖਤ-ਏ-ਤਾਊਸ' ਦਾ ਨਿਰਮਾਣ ਕੀਤਾ ਜਿਸਦੇ 6 ਹਿੱਸੇ ਸਨ। ਗਵਰਨਰ ਨੇ ਕਲਾ ਦਾ ਇਹ ਨਮੂਨਾ ਕੁਈਨ ਵਿਕਟੋਰੀਆ ਕੋਲ ਇੰਗਲੈਂਡ ਭੇਜਿਆ ਪਰ ਓਥੇ ਕੋਈ ਵੀ ਇਨ੍ਹਾਂ 6 ਭਾਗਾਂ ਨੂੰ ਫਿੱਟ ਨਾ ਕਰ ਸਕਿਆ। ਅਖੀਰ ਭਾਈ ਰਾਮ ਸਿੰਘ ਖੁਦ ਇੰਗਲੈਂਡ ਜਾ ਕੇ 'ਤਖਤ-ਏ-ਤਾਊਸ' ਦੇ 6 ਭਾਗਾਂ ਨੂੰ ਆਪਸ ਵਿੱਚ ਜੋੜ ਕੇ ਆਏ। ਇਸ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਲੇਖ ਦੇ ਸ਼ੁਰੂ ਵਿੱਚ ਦੱਸੀਆਂ ਮਹਾਨ ਵਿਰਾਸਤੀ ਇਮਾਰਤਾਂ ਦੀ ਸਿਰਜਣਾ ਵੀ ਕੀਤੀ।

1886 ਵਿੱਚ ਇੰਡੋ ਕੋਲੋਨੀਅਲ ਨੁਮਾਇਸ਼ ਲੰਡਨ ਵਿੱਚ, 1888 ਗਲਾਸਗੋ ਵਿੱਚ, 1889 ਬੰਬੇ ਵਿੱਚ ਆਰਟ ਐਗਜ਼ੀਬੀਸ਼ਨਜ਼ ਲੱਗੀਆਂ ਜਿੱਥੇ ਭਾਰਤ ਦੀ ਨੁਮਾਇੰਦਗੀ ਭਾਈ ਰਾਮ ਸਿੰਘ ਨੇ ਕੀਤੀ। ਉਹ ਹਰ ਥਾਂ 250 ਫੁੱਟ ਦਾ ਲੱਕੜ ਦਾ ਪਰਦਾ ਲਿਜਾਂਦੇ ਜਿਸ ਉੱਪਰ ਉਸਨ੍ਹਾਂ ਖ਼ੁਦ ਖੁਣਾਈ ਕੀਤੀ ਹੋਈ ਸੀ, ਫੁੱਲ ਬੂਟਿਆਂ ਦੇ ਬਾਗ ਵਿੱਚ ਪਸ਼ੂ ਪੰਛੀ, ਪੈਲਾਂ ਪਾਉਂਦੇ ਮੋਰ ਉਕਰ ਹੋਏ ਸਨ। ਦਿੱਲੀ ਆਰਟ ਐਗਜ਼ੀਬੀਸ਼ਨ 1903 ਵਿੱਚ ਹੋਇਆ, ਭਾਈ ਰਾਮ ਸਿੰਘ ਦੀਆਂ ਲੱਕੜ ਵਿੱਚ ਖੁਣੀਆਂ ਵਸਤਾਂ ਦਸ ਹਜ਼ਾਰ ਰੁਪਏ ਦੀਆਂ ਵਿਕੀਆਂ। ਟਾਹਲੀ ਦੀ ਲੱਕੜ ਉੱਪਰ ਖੁਣਾਈ ਕੀਤਾ ਬੋਰਡ ਪੰਜ ਰੁਪਏ ਨੂੰ ਵਿਕਿਆ ਤੇ ਉਨ੍ਹਾਂ ਸਿਲਵਰ ਮੈਡਲ ਜਿੱਤਿਆ। ਐਡਵਰਡ ਅੱਠਵੇਂ ਦੀ ਤਾਜਪੋਸ਼ੀ ਦੇ ਜਸ਼ਨ ਮਨਾਉਣ ਲਈ 1905 ਵਿੱਚ ਦਿੱਲੀ ਦਰਬਾਰ ਹੋਣਾ ਤੈਅ ਹੋਇਆ। ਇਸ ਵਿੱਚ ਲੱਗਣ ਵਾਲੀ ਨੁਮਾਇਸ਼ ਦਾ ਪ੍ਰਬੰਧ ਭਾਈ ਰਾਮ ਸਿੰਘ ਨੂੰ ਸੌਂਪਿਆ ਜੋ ਉਸਨੇ ਬਾਖੂਬੀ ਨਿਭਾਇਆ।

ਭਾਈ ਰਾਮ ਸਿੰਘ ਨੂੰ 25 ਸਤੰਬਰ 1910 ਨੂੰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ ਅਤੇ 38 ਸਾਲਾਂ ਲਈ ਮੇਯੋ ਸਕੂਲ ਆਫ਼ ਆਰਟਸ ਵਿਖੇ ਰਹਿਣ ਤੋਂ ਬਾਅਦ ਅਕਤੂਬਰ 1913 ਵਿਚ ਸੇਵਾ ਤੋਂ ਸੇਵਾ ਮੁਕਤ ਹੋ ਗਏ। ਇਹ ਵਰਣਨਯੋਗ ਹੈ ਕਿ ਇਕ ਸਿੱਖ, ਜਿਸਦੀ ਕੋਈ ਰਸਮੀ ਯੋਗਤਾ ਨਹੀਂ ਹੈ, ਨੂੰ ਬ੍ਰਿਟਿਸ਼ ਰਾਜ ਦੁਆਰਾ ਇਕ ਮਸ਼ਹੂਰ ਕਲਾ ਸੰਸਥਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ ਅਤੇ ਇਕ ਅੰਗਰੇਜ਼ ਨੂੰ ਦੋ ਨੰਬਰ 'ਤੇ ਰੱਖਿਆ ਗਿਆ ਸੀ।

ਭਾਈ ਰਾਮ ਸਿੰਘ ਦੇ ਪੰਜ ਬੇਟੇ ਤੇ ਦੋ ਧੀਆਂ ਸਨ। ਚੌਥਾ ਬੇਟਾ ਸੁਖਚਰਨ ਸਿੰਘ ਮੇਓ ਸਕੂਲ ਵਿੱਚ ਪੜ੍ਹਿਆ ਤੇ ਅੰਮ੍ਰਿਤਸਰ ਦਾ ਮਸ਼ਹੂਰ ਚਿੱਤਰਕਾਰ ਰਿਹਾ, ਦੂਜਾ ਸੁਲੱਖਣ ਸਿੰਘ, ਇੰਜੀਨੀਅਰਿੰਗ ਕਰਕੇ ਗਲਾਸਗੋ ਚਲਾ ਗਿਆ। ਸਭ ਤੋਂ ਵੱਡਾ ਮੱਖਣ ਸਿੰਘ ਪਿਤਾ ਨਾਲ ਕੰਮ ਕਰਦਾ। ਸਾਲ 1916, ਰਿਟਾਇਰਮੈਂਟ ਤੋਂ ਤਿੰਨ ਸਾਲ ਬਾਅਦ 58 ਸਾਲ ਦੀ ਉਮਰ ਵਿੱਚ ਆਪਣੀ ਧੀ ਦੇ ਘਰ ਦਿੱਲੀ ਵਿੱਚ ਉਨ੍ਹਾਂ ਦਾ ਦੇਹਾਂਤ ਹੋਇਆ।

ਭਾਂਵੇ ਭਾਈ ਰਾਮ ਸਿੰਘ ਨੂੰ ਗੁਜ਼ਰੇ ਹੋਏ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਦੁਆਰਾ ਰਚੀਆਂ ਗਈਆਂ ਕ੍ਰਿਤਾਂ ਅੱਜ ਵੀ ਅਡੋਲ ਖੜ੍ਹੀਆਂ ਹਨ। ਭਾਈ ਰਾਮ ਸਿੰਘ ਦੀ ਕਲਾ ਏਨੀ ਬੁਲੰਦ ਸੀ ਕਿ ਸ਼ਬਦਾਂ ਵਿੱਚ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਰਾਮ ਸਿੰਘ ਦੀ ਮਹਾਨ ਕਲਾ ਤੋਂ ਭਾਂਵੇ ਉਸਦੇ ਆਪਣੇ ਹੀ ਜਾਣੂ ਨਾ ਹੋਣ ਪਰ ਦੁਨੀਆਂ ਇਸ ਸਰਦਾਰ ਦੀ ਕਲਾ ਦਾ ਲੋਹਾ ਅੱਜ ਵੀ ਮੰਨ ਰਹੀ ਹੈ।

The post ਦੁਨੀਆਂ ਦਾ ਮਹਾਨ ਆਰਕੀਟੈਕਟ 'ਭਾਈ ਰਾਮ ਸਿੰਘ' appeared first on TheUnmute.com - Punjabi News.

Tags:
  • bhai-ram-singh
  • featured-post
  • great-architect
  • news

ਜਲੰਧਰ ਜ਼ਿਮਨੀ ਚੋਣ ਨਤੀਜੇ: ਸੁਸ਼ੀਲ ਕੁਮਾਰ ਰਿੰਕੂ 16580 ਵੋਟਾਂ ਨਾਲ ਅੱਗੇ

Saturday 13 May 2023 04:39 AM UTC+00 | Tags: bjp breaking-news congress jalandhar-by-election latest-news meet-hayer mla-inderjit-kaur-mann mla-madam-inderjit-kaur-mann news shiromani-akali-dal the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 16580 ਵੋਟਾਂ ਨਾਲ ਅੱਗੇ ਹਨ | ਇਸ ਵੇਲੇ ਆਪ 103203 ਵੋਟਾਂ, ਕਾਂਗਰਸ 86624 ਵੋਟਾਂ, ਭਾਜਪਾ 56150 ਵੋਟਾਂ ਅਤੇ ਅਕਾਲੀ ਦਲ ਬਸਪਾ ਗਠਜੋੜ 50184 ਵੋਟਾਂ ਚੌਥੇ ਨੰਬਰ 'ਤੇ ਪਹੁੰਚ ਗਏ ਹਨ।

The post ਜਲੰਧਰ ਜ਼ਿਮਨੀ ਚੋਣ ਨਤੀਜੇ: ਸੁਸ਼ੀਲ ਕੁਮਾਰ ਰਿੰਕੂ 16580 ਵੋਟਾਂ ਨਾਲ ਅੱਗੇ appeared first on TheUnmute.com - Punjabi News.

Tags:
  • bjp
  • breaking-news
  • congress
  • jalandhar-by-election
  • latest-news
  • meet-hayer
  • mla-inderjit-kaur-mann
  • mla-madam-inderjit-kaur-mann
  • news
  • shiromani-akali-dal
  • the-unmute-breaking-news
  • the-unmute-news

ਗੁਰਜੰਟ ਸਿੰਘ ਕੱਟੂ ਛੇਂਵੇਂ ਸਥਾਨ 'ਤੇ, ਨੀਟੂ ਸ਼ਟਰਾਂ ਵਾਲੇ ਨੂੰ ਮਿਲੀਆਂ 1725 ਵੋਟਾਂ

Saturday 13 May 2023 04:50 AM UTC+00 | Tags: bjp congress gurjant-singh-kattu jalandhar-by-election latest-news meet-hayer mla-inderjit-kaur-mann mla-madam-inderjit-kaur-mann neetu-shattarn-wala neetu-shatterwale neetu-shattra-wala-got-1725-votes news shiromani-akali-dal the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਲੀਡ ਬਰਕਰਾਰ ਹੈ | ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ (Gurjant Singh Kattu) 9008 ਵੋਟਾਂ ਨਾਲ ਛੇਂਵੇਂ ਸਥਾਨ ‘ਤੇ ਹਨ | ਇਸਦੇ ਨਾਲ ਹੀ ਨੀਟੂ ਸ਼ਟਰਾਂ ਵਾਲੇ ਨੂੰ (ਆਜ਼ਾਦ ਉਮੀਦਵਾਰ) 1725 ਵੋਟਾਂ ਮਿਲੀਆਂ ਹਨ |

The post ਗੁਰਜੰਟ ਸਿੰਘ ਕੱਟੂ ਛੇਂਵੇਂ ਸਥਾਨ ‘ਤੇ, ਨੀਟੂ ਸ਼ਟਰਾਂ ਵਾਲੇ ਨੂੰ ਮਿਲੀਆਂ 1725 ਵੋਟਾਂ appeared first on TheUnmute.com - Punjabi News.

Tags:
  • bjp
  • congress
  • gurjant-singh-kattu
  • jalandhar-by-election
  • latest-news
  • meet-hayer
  • mla-inderjit-kaur-mann
  • mla-madam-inderjit-kaur-mann
  • neetu-shattarn-wala
  • neetu-shatterwale
  • neetu-shattra-wala-got-1725-votes
  • news
  • shiromani-akali-dal
  • the-unmute-breaking-news
  • the-unmute-news

ਸੁਸ਼ੀਲ ਕੁਮਾਰ ਰਿੰਕੂ ਦੀ ਪਹਿਲੇ ਰਾਊਂਡ ਤੋਂ ਲੈ ਕੇ ਹੁਣ ਤੱਕ ਲੀਡ ਬਰਕਰਾਰ, ਕਾਂਗਰਸ ਦੂਜੇ ਸਥਾਨ 'ਤੇ

Saturday 13 May 2023 05:02 AM UTC+00 | Tags: bjp breaking-news congress jalandhar jalandhar-by-election latest-news meet-hayer mla-inderjit-kaur-mann mla-madam-inderjit-kaur-mann news shiromani-akali-dal the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਪਹਿਲੇ ਰਾਊਂਡ ਤੋਂ ਲੈ ਕੇ ਹੁਣ ਤੱਕ ਦੀ ਲੀਡ ਬਰਕਰਾਰ ਹੈ | ਆਮ ਆਦਮੀ ਪਾਰਟੀ ਦਾ ਉਮੀਦਵਾਰ 25329 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਕਾਂਗਰਸ ਦੂਜੇ ਨੰਬਰ ‘ਤੇ ਬਣੀ ਹੋਈ ਹੈ। ਜਦਕਿ ਭਾਜਪਾ ਨੇ ਅਕਾਲੀ ਦਲ ਨੂੰ ਪਛਾੜਿਆ ਹੈ |

ਆਪ : 138493 ਵੋਟਾਂ
ਕਾਂਗਰਸ : 113164 ਵੋਟਾਂ
ਭਾਜਪਾ : 73687 ਵੋਟਾਂ
ਬਸਪਾ-ਅਕਾਲੀ ਦਲ: 66970

The post ਸੁਸ਼ੀਲ ਕੁਮਾਰ ਰਿੰਕੂ ਦੀ ਪਹਿਲੇ ਰਾਊਂਡ ਤੋਂ ਲੈ ਕੇ ਹੁਣ ਤੱਕ ਲੀਡ ਬਰਕਰਾਰ, ਕਾਂਗਰਸ ਦੂਜੇ ਸਥਾਨ ‘ਤੇ appeared first on TheUnmute.com - Punjabi News.

Tags:
  • bjp
  • breaking-news
  • congress
  • jalandhar
  • jalandhar-by-election
  • latest-news
  • meet-hayer
  • mla-inderjit-kaur-mann
  • mla-madam-inderjit-kaur-mann
  • news
  • shiromani-akali-dal
  • the-unmute-breaking-news
  • the-unmute-news

Karnataka: ਕਾਂਗਰਸ ਨੇ ਸ਼ੁਰੂਆਤੀ ਰੁਝਾਨਾਂ 'ਚ 110 ਸੀਟਾਂ 'ਤੇ ਬਣਾਈ ਬੜ੍ਹਤ

Saturday 13 May 2023 05:13 AM UTC+00 | Tags: bjp breaking-news chief-election-commission-of-india congress election-commission karnataka karnataka-election-result karnataka-news latest-news news

ਚੰਡੀਗੜ੍ਹ, 13 ਮਈ 2023: ਕਰਨਾਟਕ (Karnataka) ਲਈ ਅੱਜ ਦਾ ਦਿਨ ਇਤਿਹਾਸਕ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ । ਸ਼ੁਰੂਆਤੀ ਰੁਝਾਨ ਵੀ ਸਾਹਮਣੇ ਆਉਣ ਲੱਗੇ ਹਨ। 10 ਮਈ ਨੂੰ ਸੂਬੇ ਦੀਆਂ 224 ਵਿਧਾਨ ਸਭਾ ਸੀਟਾਂ ‘ਤੇ 72.82 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ ਸੀ। ਇਸ ਵਾਰ ਚੋਣਾਂ ਵਿੱਚ ਕੁੱਲ 2615 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਮੁਤਾਬਕ ਕਾਂਗਰਸ 110 ਸੀਟਾਂ ‘ਤੇ, ਭਾਜਪਾ 71 ਸੀਟਾਂ ‘ਤੇ ਅਤੇ ਜਨਤਾ ਦਲ (ਐਸ) 23 ਸੀਟਾਂ ‘ਤੇ ਅੱਗੇ ਹੈ।

ਕਾਂਗਰਸ ਨੇ ਰੁਝਾਨਾਂ ‘ਚ ਬੜ੍ਹਤ ਬਣਾਈ ਰੱਖੀ ਹੈ। ਪਾਰਟੀ ਬਾਰ ਬਹੁਮਤ ਦੇ ਜਾਦੂਈ ਅੰਕੜੇ ਨੂੰ ਪਾਰ ਕਰ ਰਹੀ ਹੈ। ਪਾਰਟੀ ਦੀ ਲੀਡ 110 ਤੋਂ 116 ਦੇ ਵਿਚਕਾਰ ਬਣੀ ਹੋਈ ਹੈ। ਭਾਜਪਾ ਅਤੇ ਜੇਡੀਐਸ ਨੂੰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਭਾਜਪਾ 78 ਸੀਟਾਂ ‘ਤੇ ਅਤੇ ਜੇਡੀਐਸ 26 ਸੀਟਾਂ ‘ਤੇ ਅੱਗੇ ਹੈ। ਪੰਜ ਸੀਟਾਂ ਬਾਕੀਆਂ ਦੇ ਖਾਤੇ ‘ਚ ਨਜ਼ਰ ਆ ਰਹੀਆਂ ਹਨ।

The post Karnataka: ਕਾਂਗਰਸ ਨੇ ਸ਼ੁਰੂਆਤੀ ਰੁਝਾਨਾਂ ‘ਚ 110 ਸੀਟਾਂ ‘ਤੇ ਬਣਾਈ ਬੜ੍ਹਤ appeared first on TheUnmute.com - Punjabi News.

Tags:
  • bjp
  • breaking-news
  • chief-election-commission-of-india
  • congress
  • election-commission
  • karnataka
  • karnataka-election-result
  • karnataka-news
  • latest-news
  • news

ਸਵੇਰੇ 11 ਵਜੇ ਤੱਕ ਦੇ ਰੁਝਾਨਾਂ 'ਚ AAP ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 34305 ਵੋਟਾਂ ਨਾਲ ਅੱਗੇ

Saturday 13 May 2023 05:33 AM UTC+00 | Tags: aam-aadmi-party bjp breaking-news congress jalandhar-by-election latest-news meet-hayer mla-inderjit-kaur-mann mla-madam-inderjit-kaur-mann news shiromani-akali-dal sushil-kumar-rinku the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ ਜ਼ਿਮਨੀ ਚੋਣਾਂ ਦੀਆਂ ਅੱਧੀਆਂ ਤੋਂ ਵੱਧ ਵੋਟਾਂ ਦੀ ਗਿਣਤੀ ਹੁਣ ਤੱਕ ਮੁਕੰਮਲ ਹੋ ਚੁੱਕੀ ਹੈ | ਸਵੇਰੇ 11 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੂੰ 180352 ਵੋਟਾ ਮਿਲੀਆਂ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 146047 , ਭਾਜਪਾ ਦੇ ਇੰਦਰ ਇਕਬਾਲ ਅਟਵਾਲ ਨੂੰ 93813 ਤੇ ਅਕਾਲੀ-ਬਸਪਾ ਉਮੀਦਵਾਰ ਡਾ: ਸੁਖਵਿੰਦਰ ਸੁੱਖੀ ਨੂੰ 84850 ਵੋਟਾਂ ਮਿਲੀਆਂ।

The post ਸਵੇਰੇ 11 ਵਜੇ ਤੱਕ ਦੇ ਰੁਝਾਨਾਂ ‘ਚ AAP ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 34305 ਵੋਟਾਂ ਨਾਲ ਅੱਗੇ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • congress
  • jalandhar-by-election
  • latest-news
  • meet-hayer
  • mla-inderjit-kaur-mann
  • mla-madam-inderjit-kaur-mann
  • news
  • shiromani-akali-dal
  • sushil-kumar-rinku
  • the-unmute-breaking-news
  • the-unmute-news

ਚੰਡੀਗੜ੍ਹ, 13 ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਗਿਣਤੀ ਦੌਰਾਨ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵੱਧ ਰਹੀ ਹੈ। ਇਸ ਸਮੇਂ ਉਹ ਕਾਂਗਰਸ ਤੋਂ 42416 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਹਨ।

ਇਸ ਸੀਟ ‘ਤੇ ‘ਆਪ’ ਕਾਂਗਰਸ ਤੋਂ ਅੱਗੇ ਚੱਲ ਰਹੀ ਹੈ। ‘ਆਪ’ ਦੀ ਲੀਡ ਸ਼ੁਰੂ ਤੋਂ ਹੀ ਬਰਕਰਾਰ ਹੈ। ਇਸ ਨੂੰ ਦੇਖ ਕੇ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ।'ਆਪ' ਉਮੀਦਵਾਰ ਰਿੰਕੂ ਦੇ ਘਰ ਵੀ ਵਰਕਰਾਂ ਦਾ ਇਕੱਠ ਸ਼ੁਰੂ ਹੋ ਗਿਆ ਹੈ। ਜਲੰਧਰ ‘ਚ ‘ਆਪ’ ਦੇ ਚੋਣ ਇੰਚਾਰਜ ਵਿੱਤ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਤੋਂ ਜਲੰਧਰ ਲਈ ਰਵਾਨਾ ਹੋ ਗਏ ਹਨ। ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਜੰਟ ਸਿੰਘ ਨੂੰ 13300 , ਨੋਟਾ ਨੂੰ 4893 ਅਤੇ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਨੂੰ 3190 ਵੋਟਾਂ ਮਿਲੀਆਂ ਹਨ।

ਆਪ : 216315 ਵੋਟਾਂ
ਕਾਂਗਰਸ : 173899 ਵੋਟਾਂ
ਭਾਜਪਾ : 111551 ਵੋਟਾਂ
ਬਸਪਾ-ਅਕਾਲੀ ਦਲ: 99679 ਵੋਟਾਂ

The post ਜਲੰਧਰ ਜ਼ਿਮਨੀ ਚੋਣ: AAP ਉਮੀਦਵਾਰ ਦੀ ਲੀਡ 42 ਹਜ਼ਾਰ ਤੋਂ ਪਾਰ, ਆਪ ਵਰਕਰਾਂ ‘ਚ ਜਸ਼ਨ ਦਾ ਮਾਹੌਲ appeared first on TheUnmute.com - Punjabi News.

Tags:
  • aap
  • breaking-news
  • jalandhar
  • jalandhar-news

ਚੰਡੀਗੜ੍ਹ, 13 ਮਈ 2023: ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ । ਚੋਣ ਕਮਿਸ਼ਨ ਮੁਤਾਬਕ ਕਾਂਗਰਸ (Congress) 117, ਭਾਜਪਾ 75, ਜੇਡੀਐਸ 25 ਅਤੇ ਹੋਰ 7 ਸੀਟਾਂ ‘ਤੇ ਅੱਗੇ ਹੈ। ਯਾਨੀ ਕਾਂਗਰਸ ਇਸ ਸਮੇਂ ਬਹੁਮਤ ਦੇ ਅੰਕੜੇ 113 ਤੋਂ ਪਾਰ ਚੱਲ ਰਹੀ ਹੈ। ਕਾਂਗਰਸ ਨੂੰ 43.2%, ਭਾਜਪਾ ਨੂੰ 36% ਅਤੇ ਜੇਡੀਐਸ ਨੂੰ 13% ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

ਸੂਤਰਾਂ ਮੁਤਾਬਕ ਰੁਝਾਨਾਂ ਨੂੰ ਦੇਖਦੇ ਹੋਏ ਕਾਂਗਰਸ (Congress) ਨੇ ਆਪਣੇ ਸਾਰੇ ਵਿਧਾਇਕਾਂ ਨੂੰ ਬੈਂਗਲੁਰੂ ਪਹੁੰਚਣ ਲਈ ਕਿਹਾ ਹੈ। ਦੂਜੇ ਪਾਸੇ ਜੇਡੀਐਸ ਨੇਤਾ ਐਚਡੀ ਕੁਮਾਰਸਵਾਮੀ ਨੇ ਕਿਹਾ ਕਿ ਨਾ ਤਾਂ ਭਾਜਪਾ ਅਤੇ ਨਾ ਹੀ ਕਾਂਗਰਸ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ | ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਸ਼ਿਗਗਾਓਂ ਤੋਂ ਅਤੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਕਨਕਪੁਰਾ ਸੀਟ ਤੋਂ ਅੱਗੇ ਚੱਲ ਰਹੇ ਹਨ।

The post ਕਰਨਾਟਕ ਚੋਣ ਨਤੀਜੇ: ਕਾਂਗਰਸ 117 ਸ਼ੀਟਾਂ ‘ਤੇ ਅੱਗੇ, ਕਾਂਗਰਸ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਬੈਂਗਲੁਰੂ ਸੱਦਿਆ appeared first on TheUnmute.com - Punjabi News.

Tags:
  • bengaluru
  • bjp
  • breaking-news
  • congress
  • congress-mla
  • india
  • karnataka-election-results
  • latest-news
  • news

ਜਲੰਧਰ ਜ਼ਿਮਨੀ ਚੋਣ 'ਚ ਜਿੱਤ ਵੱਲ 'ਆਪ', ਸੁਸ਼ੀਲ ਕੁਮਾਰ ਰਿੰਕੂ 48000 ਵੋਟਾਂ ਨਾਲ ਅੱਗੇ

Saturday 13 May 2023 06:32 AM UTC+00 | Tags: aam-aadmi-party bjp breaking-news congress jalandhar-by-election latest-news mla-inderjit-kaur-mann mla-madam-inderjit-kaur-mann news shiromani-akali-dal the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਜਿਸ ਵਿੱਚ ਆਮ ਆਦਮੀ ਪਾਰਟੀ (Aam Aadmi Party) ਜਿੱਤ ਵੱਲ ਵੱਧ ਰਹੀ ਹੈ | ਗਿਣਤੀ ਦੌਰਾਨ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵੱਧ ਰਹੀ ਹੈ। ਇਸ ਸਮੇਂ ਉਹ ਕਾਂਗਰਸ ਤੋਂ 48864 ਹਜ਼ਾਰ ਵੋਟਾਂ ਨਾਲ ਅੱਗੇ ਹਨ।

ਇਸ ਸੀਟ ‘ਤੇ ‘ਆਪ’ ਕਾਂਗਰਸ ਤੋਂ ਅੱਗੇ ਚੱਲ ਰਹੀ ਹੈ। ‘ਆਪ’ ਦੀ ਲੀਡ ਸ਼ੁਰੂ ਤੋਂ ਹੀ ਬਰਕਰਾਰ ਹੈ। ਇਸ ਨੂੰ ਦੇਖ ਕੇ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ।'ਆਪ' ਉਮੀਦਵਾਰ ਰਿੰਕੂ ਦੇ ਘਰ ਵੀ ਵਰਕਰਾਂ ਦਾ ਇਕੱਠ ਸ਼ੁਰੂ ਹੋ ਗਿਆ ਹੈ।

ਆਪ : 247049 ਵੋਟਾਂ
ਕਾਂਗਰਸ : 198185 ਵੋਟਾਂ
ਭਾਜਪਾ : 121424 ਵੋਟਾਂ
ਬਸਪਾ-ਅਕਾਲੀ ਦਲ: 117331 ਵੋਟਾਂ

The post ਜਲੰਧਰ ਜ਼ਿਮਨੀ ਚੋਣ ‘ਚ ਜਿੱਤ ਵੱਲ 'ਆਪ', ਸੁਸ਼ੀਲ ਕੁਮਾਰ ਰਿੰਕੂ 48000 ਵੋਟਾਂ ਨਾਲ ਅੱਗੇ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • congress
  • jalandhar-by-election
  • latest-news
  • mla-inderjit-kaur-mann
  • mla-madam-inderjit-kaur-mann
  • news
  • shiromani-akali-dal
  • the-unmute-breaking-news
  • the-unmute-news

ਜਲੰਧਰ ਜ਼ਿਮਨੀ ਚੋਣ: 'ਆਪ' ਦੀ ਜਿੱਤ ਲਗਭਗ ਤੈਅ, ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚਣਗੇ CM ਭਗਵੰਤ ਮਾਨ

Saturday 13 May 2023 06:55 AM UTC+00 | Tags: bhagwant-mann bjp breaking-news chief-minister-arvind-kejriwal congress delhi jalandhar-by-election latest-news mla-inderjit-kaur-mann mla-madam-inderjit-kaur-mann news shiromani-akali-dal the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ। ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਰਿਕਾਰਡ 51243 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਪਾੜੇ ਨੂੰ ਪਾਰ ਕਰਨਾ ਆਸਾਨ ਨਹੀਂ ਹੈ। ਪ੍ਰਾਪਤ ਜਾਣਕਰੀ ਅਨੁਸਾਰ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant mann) ਵੀ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਦਿੱਲੀ ਪਹੁੰਚਣ ਵਾਲੇ ਹਨ।

The post ਜਲੰਧਰ ਜ਼ਿਮਨੀ ਚੋਣ: ‘ਆਪ’ ਦੀ ਜਿੱਤ ਲਗਭਗ ਤੈਅ, ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚਣਗੇ CM ਭਗਵੰਤ ਮਾਨ appeared first on TheUnmute.com - Punjabi News.

Tags:
  • bhagwant-mann
  • bjp
  • breaking-news
  • chief-minister-arvind-kejriwal
  • congress
  • delhi
  • jalandhar-by-election
  • latest-news
  • mla-inderjit-kaur-mann
  • mla-madam-inderjit-kaur-mann
  • news
  • shiromani-akali-dal
  • the-unmute-breaking-news
  • the-unmute-news

ਜਲੰਧਰ ਚੋਣ ਤੋਂ 10 ਦਿਨ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਨੇ ਮੰਨ ਲਈ ਸੀ ਹਾਰ: ਮਾਲਵਿੰਦਰ ਸਿੰਘ ਕੰਗ

Saturday 13 May 2023 07:16 AM UTC+00 | Tags: bjp breaking-news congress jalandhar-by-election latest-news malwinder-singh-kang mla-inderjit-kaur-mann mla-madam-inderjit-kaur-mann news shiromani-akali-dal the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ। ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਰਿਕਾਰਡ 51243 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਪਾੜੇ ਨੂੰ ਪਾਰ ਕਰਨਾ ਆਸਾਨ ਨਹੀਂ ਹੈ।

ਇਸ ਮੌਕੇ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜਲੰਧਰ ਵਾਸੀਆਂ ਨੇ ਐਂਟੀ ਕ੍ਰੱਪਸ਼ਨ ਪੋਲੀਟਿਕਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਤੀਆਂ ‘ਤੇ ਮੋਹਰ ਲਾਈ ਹੈ | ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ 10 ਦਿਨ ਪਹਿਲਾਂ ਹੀ ਜਲੰਧਰ ਚੋਣ ‘ਚ ਹਾਰ ਮੰਨ ਲਈ ਸੀ | ਉਨ੍ਹਾਂ ਕਿਹਾ ਕਿ ਸ਼ਾਂਤਮਈ ਚੋਣਾਂ ਹੋਈਆਂ ਹਨ | ਆਮ ਆਦਮੀ ਪਾਰਟੀ ਲੋਕਤੰਤਰ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ |

The post ਜਲੰਧਰ ਚੋਣ ਤੋਂ 10 ਦਿਨ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਨੇ ਮੰਨ ਲਈ ਸੀ ਹਾਰ: ਮਾਲਵਿੰਦਰ ਸਿੰਘ ਕੰਗ appeared first on TheUnmute.com - Punjabi News.

Tags:
  • bjp
  • breaking-news
  • congress
  • jalandhar-by-election
  • latest-news
  • malwinder-singh-kang
  • mla-inderjit-kaur-mann
  • mla-madam-inderjit-kaur-mann
  • news
  • shiromani-akali-dal
  • the-unmute-breaking-news
  • the-unmute-news

ਆਜ਼ਾਦ ਉਮੀਦਵਾਰਾਂ 'ਚੋਂ ਸਭ ਤੋਂ ਅੱਗੇ ਨਿਕਲਿਆ ਨੀਟੂ ਸ਼ਟਰਾਂ ਵਾਲਾ, ਮਿਲੀਆਂ 4396 ਵੋਟਾਂ

Saturday 13 May 2023 07:36 AM UTC+00 | Tags: bjp breaking-news congress jalandhar-by-election latest-news mla-inderjit-kaur-mann mla-madam-inderjit-kaur-mann neetu-shattra-wala news shiromani-akali-dal the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦਾ ਰਸ਼ਮੀ ਐਲਾਨ ਹੋਣਾ ਬਾਕੀ ਹੈ | ਸੁਸ਼ੀਲ ਕੁਮਾਰ ਰਿੰਕੂ 56000 ਤੋਂ ਵੱਧ ਵੋਟਾਂ ਨਾਲ ਅੱਗੇ ਹਨ | ਦੂਜੇ ਪਾਸੇ ਨੀਟੂ ਸ਼ਟਰਾਂ ਵਾਲਾ ਵੀ ਸੁਰਖੀਆਂ ‘ਚ ਹੈ | ਹਾਰ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਨੂੰ 4435 ਵੋਟਾਂ ਮਿਲੀਆਂ ਹਨ | ਜੋ ਕੇ ਸਾਰੇ ਆਜ਼ਾਦ ਉਮੀਦਵਾਰਾਂ ‘ਚੋਂ ਸਭ ਤੋਂ ਵੱਧ ਵੋਟਾਂ ਹਨ |

ਵੋਟਾਂ ਦੀ ਗਿਣਤੀ ਦੌਰਾਨ ਆਪਣੀ ਹਾਰ ਦੇਖ ਕੇ ਨੀਟੂ ਸ਼ਟਰਾਂ ਵਾਲਾ (Neetu Shattra Wala) ਰੋਣ ਲੱਗ ਪਿਆ। ਇਸ ਦੌਰਾਨ ਉਸ ਨੇ ਕਿਹਾ ਕਿ ਲੋਕ ਬਦਲਾਅ ਨਹੀਂ ਚਾਹੁੰਦੇ। ਨੀਟੂ ਸ਼ਟਰਾਂ ਵਾਲਾ ਆਪਣੀ ਜਿੱਤ ਦੀ ਸੰਭਾਵਨਾ ਨਾਲ ਲੱਡੂ ਲੈ ਕੇ ਆਇਆ ਸੀ ਪਰ ਵੋਟਾਂ ਦੀ ਗਿਣਤੀ ਮਗਰੋਂ ਉਸ ਦੇ ਹੱਥ ਭਾਰੀ ਨਿਰਾਸ਼ਾ ਲੱਗੀ ਹੈ।

The post ਆਜ਼ਾਦ ਉਮੀਦਵਾਰਾਂ ‘ਚੋਂ ਸਭ ਤੋਂ ਅੱਗੇ ਨਿਕਲਿਆ ਨੀਟੂ ਸ਼ਟਰਾਂ ਵਾਲਾ, ਮਿਲੀਆਂ 4396 ਵੋਟਾਂ appeared first on TheUnmute.com - Punjabi News.

Tags:
  • bjp
  • breaking-news
  • congress
  • jalandhar-by-election
  • latest-news
  • mla-inderjit-kaur-mann
  • mla-madam-inderjit-kaur-mann
  • neetu-shattra-wala
  • news
  • shiromani-akali-dal
  • the-unmute-breaking-news
  • the-unmute-news

Jalandhar Election Result: ਆਮ ਆਦਮੀ ਪਾਰਟੀ ਨੂੰ 34.06 ਫੀਸਦੀ ਵੋਟ ਮਿਲੇ, ਭਾਜਪਾ ਚੌਥੇ ਨੰਬਰ 'ਤੇ

Saturday 13 May 2023 07:57 AM UTC+00 | Tags: aam-aadmi-party bjp breaking-news congress jalandhar-by-election latest-news mla-inderjit-kaur-mann mla-madam-inderjit-kaur-mann news shiromani-akali-dal the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (Aam Aadmi Party) ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਹਲਕੇ ਵਿੱਚ ਜਿੱਥੇ ਸੱਤਾਧਿਰ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 58 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਰਿਹਾ ਹੈ, ਉੱਥੇ ਹੀ ਆਪ ਪਾਰਟੀ 34.06 ਵੋਟ ਸ਼ੇਅਰ ਨਾਲ ਸਭ ਤੋਂ ਅੱਗੇ ਹੈ। ਵਿਰੋਧੀ ਧਿਰ ਕਾਂਗਰਸ 27.39 ਫੀਸਦੀ ਵੋਟ ਲੈ ਕੇ ਦੂਜੇ ਸਥਾਨ ‘ਤੇ ਹੈ। ਅਕਾਲੀ-ਬਸਪਾ ਨੂੰ 17.85 ਤੇ ਭਾਜਪਾ ਨੂੰ 15.74 ਫੀਸਦੀ ਵੋਟ ਪਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ 58430 ਤੋਂ ਵੱਧ ਵੋਟਾਂ ਨਾਲ ਅੱਗੇ ਹਨ |

The post Jalandhar Election Result: ਆਮ ਆਦਮੀ ਪਾਰਟੀ ਨੂੰ 34.06 ਫੀਸਦੀ ਵੋਟ ਮਿਲੇ, ਭਾਜਪਾ ਚੌਥੇ ਨੰਬਰ ‘ਤੇ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • congress
  • jalandhar-by-election
  • latest-news
  • mla-inderjit-kaur-mann
  • mla-madam-inderjit-kaur-mann
  • news
  • shiromani-akali-dal
  • the-unmute-breaking-news
  • the-unmute-news

ਜਿੱਤ ਤੋਂ ਬਾਅਦ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ CM ਭਗਵੰਤ ਮਾਨ

Saturday 13 May 2023 08:06 AM UTC+00 | Tags: aam-aadmi-party bjp breaking-news cm-bhagwant-mann congress delhi jalandhar-by-election latest-news mla-inderjit-kaur-mann mla-madam-inderjit-kaur-mann news shiromani-akali-dal the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਹਲਕੇ ਵਿੱਚ ਜਿੱਥੇ ਸੱਤਾਧਿਰ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦਾ ਰਸ਼ਮੀ ਐਲਾਨ ਹੋਣਾ ਬਾਕੀ ਹੈ | ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੀ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚ ਗਏ ਹਨ। ਇੱਕ ਮੌਕੇ ਦੋਵੇਂ ਮੁੱਖ ਮੰਤਰੀਆਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਜਿੱਤ ਦੀ ਵਧਾਈ ਦਿੱਤੀ |
ਜਲੰਧਰ ਲੋਕ ਸਭਾ ਸੀਟ ‘ਤੇ ਜਿੱਤ ਲਗਭਗ ਤੈਅ ਹੋਣ ਤੋਂ ਬਾਅਦ ਦੋਵਾਂ ਮੁੱਖ ਮੰਤਰੀਆਂ ਵਿਚਾਲੇ ਮੁਲਾਕਾਤ ਹੋਵੇਗੀ।

ਉੱਥੇ ਹੀ ਆਪ ਪਾਰਟੀ 34.06 ਵੋਟ ਸ਼ੇਅਰ ਨਾਲ ਸਭ ਤੋਂ ਅੱਗੇ ਹੈ। ਵਿਰੋਧੀ ਧਿਰ ਕਾਂਗਰਸ 27.39 ਫੀਸਦੀ ਵੋਟ ਲੈ ਕੇ ਦੂਜੇ ਸਥਾ ‘ਤੇ ਹੈ। ਅਕਾਲੀ-ਬਸਪਾ ਨੂੰ 17.85 ਤੇ ਭਾਜਪਾ ਨੂੰ 15.74 ਫੀਸਦੀ ਵੋਟ ਪਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ 58430 ਤੋਂ ਵੱਧ ਵੋਟਾਂ ਨਾਲ ਅੱਗੇ ਹਨ |

The post ਜਿੱਤ ਤੋਂ ਬਾਅਦ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • cm-bhagwant-mann
  • congress
  • delhi
  • jalandhar-by-election
  • latest-news
  • mla-inderjit-kaur-mann
  • mla-madam-inderjit-kaur-mann
  • news
  • shiromani-akali-dal
  • the-unmute-breaking-news
  • the-unmute-news

ਰਾਜਾ ਵੜਿੰਗ ਨੇ 'ਆਪ' ਨੂੰ ਦਿੱਤੀ ਜਿੱਤ ਦੀ ਵਧਾਈ, ਕਿਹਾ- ਸਾਨੂੰ ਲੋਕਾਂ ਦਾ ਫ਼ਤਵਾ ਸਵੀਕਾਰ

Saturday 13 May 2023 08:17 AM UTC+00 | Tags: amarinder-singh-raja-warring bjp breaking-news congress jalandhar-by-election latest-news mla-inderjit-kaur-mann mla-madam-inderjit-kaur-mann news raja-warring shiromani-akali-dal the-unmute-breaking-news the-unmute-news

ਚੰਡੀਗੜ੍ਹ, 13 ਮਈ 2023: ਜਲੰਧਰ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਤੈਅ ਹੈ । ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਦੀ ਵਧਾਈ ਦਿੱਤੀ ਹੈ।ਰਾਜਾ ਵੜਿੰਗ (Raja Warring) ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਅਸੀਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ। ਮੈਂ ਪਾਰਟੀ ਵਰਕਰਾਂ, ਵਾਲੰਟੀਅਰਾਂ ਅਤੇ ਸਮਰਥਕਾਂ ਸਣੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਸਭ ਨੇ ਜਲੰਧਰ ਜ਼ਿਮਨੀ ਚੋਣ ਲਈ ਬੇਹੱਦ ਮਿਹਨਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਸੁਸ਼ੀਲ ਰਿੰਕੂ ਨੂੰ ਜਿੱਤ ਦੇ ਲਈ ਵਧਾਈ ਦਿੱਤੀ ਹੈ।

The post ਰਾਜਾ ਵੜਿੰਗ ਨੇ ‘ਆਪ’ ਨੂੰ ਦਿੱਤੀ ਜਿੱਤ ਦੀ ਵਧਾਈ, ਕਿਹਾ- ਸਾਨੂੰ ਲੋਕਾਂ ਦਾ ਫ਼ਤਵਾ ਸਵੀਕਾਰ appeared first on TheUnmute.com - Punjabi News.

Tags:
  • amarinder-singh-raja-warring
  • bjp
  • breaking-news
  • congress
  • jalandhar-by-election
  • latest-news
  • mla-inderjit-kaur-mann
  • mla-madam-inderjit-kaur-mann
  • news
  • raja-warring
  • shiromani-akali-dal
  • the-unmute-breaking-news
  • the-unmute-news

ਚੰਡੀਗੜ੍ਹ, 13 ਮਈ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਪ੍ਰਾਪਤ ਕੀਤੀ ਹੈ । ਆਮ ਆਦਮੀ ਪਾਰਟੀ ਨੇ ਜਲੰਧਰ ‘ਚ ਕਾਂਗਰਸ ਦਾ ਗੜ੍ਹ ਢਾਹ ਦਿੱਤਾ ਹੈ।। ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ ਹੈ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ 302279 ਵੋਟਾ ਮਿਲੀਆਂ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 243588, ਭਾਜਪਾ ਦੇ ਇੰਦਰ ਇਕਬਾਲ ਅਟਵਾਲ ਨੂੰ 134800 ਤੇ ਅਕਾਲੀ-ਬਸਪਾ ਉਮੀਦਵਾਰ ਡਾ: ਸੁਖਵਿੰਦਰ ਸੁੱਖੀ ਨੂੰ 158445 ਵੋਟਾਂ ਮਿਲੀਆਂ ਹਨ ।

The post ਕਾਂਗਰਸ ਦੇ ਗੜ੍ਹ ‘ਚ ਚੱਲਿਆ ‘ਆਪ’ ਦਾ ਝਾੜੂ, ਸੁਸ਼ੀਲ ਕੁਮਾਰ ਰਿੰਕੂ 58,691 ਵੋਟਾਂ ਨਾ ਜੇਤੂ appeared first on TheUnmute.com - Punjabi News.

Tags:
  • aam-aadmi-party
  • breaking-news
  • nwes

ਚੰਡੀਗੜ੍ਹ, 13 ਮਈ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਪ੍ਰਾਪਤ ਕੀਤੀ ਹੈ । ਆਮ ਆਦਮੀ ਪਾਰਟੀ ਨੇ ਜਲੰਧਰ ‘ਚ ਕਾਂਗਰਸ ਦਾ ਗੜ੍ਹ ਢਾਹ ਦਿੱਤਾ ਹੈ। ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ ਹੈ। ‘ਆਪ’ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ |

ਇਸਦੇ ਨਾਲ ਹੀ ਜਲੰਧਰ ਚੋਣ ਵਿੱਚ ਜਿੱਤ ‘ਤੇ ਮੋਹਾਲੀ ਵਿਖੇ ‘ਆਪ’ ਵਰਕਰਾਂ ਨੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ | ਇਸ ਮੌਕੇ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਵਰਕਰਾਂ ਨਾਲ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ | ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਸਮੇਤ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ ਹੈ |

Mohali

ਉਨ੍ਹਾਂ ਨੇ ਕਿਹਾ ਵਿਰੋਧੀ ਪਾਰਟੀਆਂ ਹਮੇਸ਼ਾ ਹੀ ਇਲਜ਼ਾਮ ਲਗਾਉਂਦੀਆਂ ਸਨ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਖ਼ਰਾਬ ਹੈ ਅਤੇ ਕਈ ਹੋਰ ਦੋਸ਼ ਲਾਏ ਜਾਂਦੇ ਸਨ | ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸ਼ੀਟਾਂ ਜਿੱਤਾ ਕੇ ਰਿਕਾਰਡ ਕਾਇਮ ਕੀਤਾ ਸੀ ਅੱਜ ਫਿਰ ਜਲੰਧਰ ਵਾਸੀਆਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ‘ਤੇ ਮੋਹਰ ਲਗਾ ਕੇ ਜਿੱਤ ਦਿਵਾਈ ਹੈ | ਜਲੰਧਰ ਵਾਸੀਆਂ ਨੇ ਸਮਝ ਚੁੱਕੇ ਹਨ ਕਿ ਉਨ੍ਹਾਂ ਲਈ ਕੌਣ ਮਾੜਾ ਹੈ ਕੌਣ ਚੰਗਾ ਹੈ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਦੀ ਤਰੱਕੀ ਲਈ ਹੋਰ ਕੰਮ ਕਰੇਗੀ |

The post ਮੋਹਾਲੀ ‘ਚ ਜਲੰਧਰ ਦੀ ਜਿੱਤ ਦਾ ਜਸ਼ਨ, MLA ਕੁਲਵੰਤ ਸਿੰਘ ਨੇ ਜਲੰਧਰ ਵਾਸੀਆਂ ਦਾ ਕੀਤਾ ਧੰਨਵਾਦ appeared first on TheUnmute.com - Punjabi News.

Tags:
  • breaking-news

ਮੋਹਾਲੀ 13 ਮਈ 2023 ( ਸਤੀਸ਼ ਕੁਮਾਰ ਪੱਪੀ): ਜਲੰਧਰ ਲੋਕ ਸਭਾ ਸੀਟ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾ ਕੇ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਕੀਤੇ ਕੰਮਾਂ ‘ਤੇ ਮੋਹਰ ਲਗਾ ਦਿੱਤੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਜਿੱਤ ਦਾ ਜਸ਼ਨ ਮਨਾ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮੋਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਕੀਤਾ ।

ਇਸ ਮੌਕੇ ਹਾਜ਼ਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਐਲਾਨ ਕਰਨ ਵਿਚ ਯਕੀਨ ਨਹੀਂ ਰੱਖਦੀ ਸਗੋਂ ਕੰਮ ਕਰਨ ਦੇ ਵਿੱਚ ਯਕੀਨ ਰੱਖਦੀ ਹੈ । ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਉਨਾਂ ਵੱਲੋਂ ਪੰਜਾਬ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ । ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਾਂ ਦੇ ਚੱਲਦਿਆ ਜਿਨ੍ਹਾਂ ਵਿਚ ਬੇਰੁਜ਼ਗਾਰਾਂ ਨੂੰ ਵੱਡੇ ਪੱਧਰ ‘ਤੇ ਪੱਕੇ ਤੌਰ ‘ਤੇ ਨੌਕਰੀਆਂ, ਬਿਜਲੀ ਬਿੱਲ ਮੁਆਫ਼ ਕਰਨ ਲਈ ਕੀਤੇ ਗਏ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ |

ਉਨ੍ਹਾਂ (MLA Kulwant Singh) ਨੇ ਕਿਹਾ ਕਿ ਮਾਨ ਸਰਕਾਰ ਵਲੋਂ ਲਗਾਤਾਰ ਵਿਕਾਸ ਮੁਖੀ ਕੰਮ ਚੱਲ ਰਹੇ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਮੇਰੇ ਸੁਪਨਿਆਂ ਦਾ ਸ਼ਹਿਰ ਹੈ ਅਤੇ ਮੋਹਾਲੀ ਵਿਕਾਸ ਦੇ ਪੱਖੋਂ ਨਵੇਂ ਦਿਸਹੱਦੇ ਸਿਰਜੇਗਾ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਵਿਚਲੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਅਤੇ ਲੋਕਾਂ ਦੀ ਸਹੂਲਤ ਦੇ ਲਈ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਹਾਈਟੈਕ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ |

ਇਸ ਦੇ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਮੋਹਾਲੀ ਦੇ ਵਿਕਾਸ ਮੁਖੀ ਕੰਮ ਨੂੰ ਪੂਰਾ ਕਰਨ ਦੇ ਲਈ ਹਰੀ ਝੰਡੀ ਦੇ ਦਿੱਤੀ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਤ ਸਿੰਘ ਮਾਨ ਹੋਰਾਂ ਦੀ ਅਗਾਂਹਵਧੂ ਸੋਚ ਦੇ ਚੱਲਦੇ ਹੋਏ ਅਤੇ ਪੰਜਾਬ ਦੇ ਭਲੇ ਲਈ ਲੋਕਾਂ ਦੇ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਵੱਜੋ ਮੋਹਾਲੀ ਨਿਵਾਸੀਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਮੁਤਾਬਕ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ।

ਇਸ ਮੌਕੇ ਤੇ ਕੌਂਸਲਰ ਗੁਰਮੀਤ ਕੌਰ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸਟੇਟ ਅਵਾਰਡੀ- ਫੂਲਰਾਜ ਸਿੰਘ, ਕੁਲਦੀਪ ਸਿੰਘ ਸਮਾਣਾ , ਡਾਕਟਰ ਕੁਲਦੀਪ ਸਿੰਘ, ਸੁਰਿੰਦਰ ਸਿੰਘ ਸੁਹਾਣਾ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਹਰਪਾਲ ਸਿੰਘ ਚੰਨਾ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ, ਰਾਜਿੰਦਰ ਪ੍ਰਸ਼ਾਦ ਸ਼ਰਮਾ ਸਾਬਕਾ ਕੌਂਸਲਰ, ਹਰਮੇਸ਼ ਸਿੰਘ ਕੁੰਭੜਾ, ਹਰਵਿੰਦਰ ਸਿੰਘ ਸੈਣੀ, ਬੀਬੀ ਜਸਵੀਰ ਕੌਰ ਅਤਲੀ , ਸਤਿੰਦਰ ਕੌਰ, ਹਰਮਨ ਕੌਰ,ਰਵਿੰਦਰ ਕੌਰ- ਗਰੇਵਾਲ , ਸਮੇਤ ਵੱਡੀ ਗਿਣਤੀ ਦੇ ਵਿਚ ਸੈਕਟਰ-79 ਸਥਿਤ ਦਫ਼ਤਰ ਵਿਖੇ ਆਪ ਦੇ ਸਮਰਥਕ ਅਤੇ ਵਰਕਰ ਹਾਜ਼ਰ ਸਨ |

The post ਭਗਵੰਤ ਮਾਨ ਸਰਕਾਰ ਦੀ ਅਗਾਂਹਵਧੂ ਸੋਚ ਦੇ ਚੱਲਦੇ ਜਲੰਧਰ 'ਚ ਹੋਈ ਹੈ ਇਤਿਹਾਸਕ ਜਿੱਤ: ਕੁਲਵੰਤ ਸਿੰਘ appeared first on TheUnmute.com - Punjabi News.

Tags:
  • aam-aadmi-party
  • aap-mla
  • breaking-news
  • cm-bhagwant-mann
  • jalandhar-election
  • kulwant-singh
  • news

ਲੁਧਿਆਣਾ, 13 ਮਈ 2023: ਵਾਰੀਅਰ ਮੋਮਜ਼ (Warrior Moms) ਜੋ ਕਿ ਮਾਵਾਂ ਦੀ ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜਿਸ ਨੇ ਅੱਜ ਇੱਥੇ ਆਰਤੀ ਚੌਂਕ ਵਿੱਚ ਬੱਚਿਆਂ ਲਈ ਸ਼ੁੱਧ ਹਵਾ, ਸਾਫ਼ ਪਾਣੀ ਅਤੇ ਜਲਵਾਯੂ ਨਿਆਂ ਦੀ ਮੰਗ ਨੂੰ ਲੈ ਕੇ ਇੱਕ ਮੁਜ਼ਾਹਰਾ ਕੀਤਾ। ਸਰਕਾਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਹਨਾਂ ਮੁੱਦਿਆਂ ‘ਤੇ ਤੁਰੰਤ ਕਾਰਵਾਈ ਕਰਨ ਲਈ ਦਬਾਅ ਪਾਉਣ ਲਈ ਦੁਨੀਆ ਭਰ ਦੇ ਕਈ ਸ਼ਹਿਰਾਂ ਵਿੱਚ ਅੱਜ ਇਸੇ ਤਰ੍ਹਾਂ ਦੇ ਸਮਾਗਮ ਕੀਤੇ ਗਏ।

ਲੁਧਿਆਣਾ ਵਿਖੇ ਹੋਏ ਸਮਾਗਮ ਬਾਰੇ ਗੱਲਬਾਤ ਕਰਦਿਆਂ ਪ੍ਰਬੰਧਕਾਂ ਵਿੱਚੋਂ ਇੱਕ ਸਮਿਤਾ ਕੌਰ ਨੇ ਕਿਹਾ, "ਵਾਰੀਅਰ ਮਾਮਜ਼ ਵਾਤਾਵਰਨ ਨੂੰ ਬਚਾਉਣ ਲਈ ਮਾਵਾਂ ਵੱਲੋਂ ਸ਼ੁਰੂ ਕੀਤੀ ਗਈ ਸੰਸਥਾ ਹੈ ਕਿਉਂਕਿ ਸਿਆਸਤਦਾਨ ਇਸ ਨੂੰ ਬਚਾਉਣ ਲਈ ਫੇਲ੍ਹ ਰਹੇ ਹਨ। ਉਹ ਅਗਲੀਆਂ ਚੋਣਾਂ ਤੋਂ ਅੱਗੇ ਸੋਚਣ ਵਿੱਚ ਅਸਮਰੱਥ ਹਨ ਜਦੋਂ ਕਿ ਸਾਨੂੰ ਮਾਵਾਂ ਵਜੋਂ ਅਗਲੀ ਪੀੜ੍ਹੀ ਦੀ ਚਿੰਤਾ ਕਰਨੀ ਪੈਂਦੀ ਹੈ। ਸਰਕਾਰ ਦੀਆਂ ਨੀਤੀਆਂ ਵਾਤਾਵਰਨ ‘ਤੇ ਵੱਡਾ ਪ੍ਰਭਾਵ ਪਾਉਂਦੀਆਂ ਹਨ ਜਿਸ ਨਾਲ ਸਾਡੇ ਬੱਚਿਆਂ ਦੀ ਸਿਹਤ ‘ਤੇ ਵੀ ਬਹੁਤ ਅਸਰ ਪੈਂਦਾ ਹੈ। ਅਸੀਂ ਹੁਣ ਨੀਤੀਆਂ ਨੂੰ ਸਿਆਸਤਦਾਨਾਂ ਅਤੇ ਉਦਯੋਗਪਤੀਆਂ ‘ਤੇ ਨਹੀਂ ਛੱਡ ਸਕਦੇ ਜੋ ਆਪਸ ਵਿੱਚ ਹੀ ਬੈਠ ਕੇ ਨੀਤੀ ਤੈਅ ਕਰ ਲੈਂਦੇ ਹਨ ਅਤੇ ਬਾਕੀ ਸਭ੍ਹ ਦੀ ਅਣਦੇਖੀ ਕਰਕੇ ਸਵਾਰਥੀ ਨੀਤੀਆਂ ਘੜਦੇ ਹਨ।”

ਡਾ. ਬਲਜੀਤ ਕੌਰ ਜੋ ਕਿ ਲੁਧਿਆਣਾ ਤੋਂ ਮਨੋਵਿਗਿਆਨੀ ਹਨ, ਨੇ ਕਿਹਾ, “ਸਾਡੇ ਵਾਤਾਵਰਣ ਸੰਬੰਧੀ ਕਾਨੂੰਨਾਂ ਦੀ ਪਾਲਣਾ ਨਾਲੋਂ ਉਲੰਘਣਾ ਕਿਤੇ ਵਧੇਰੇ ਕੀਤੀ ਜਾਂਦੀ ਹੈ। ਜਲ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਕਨੂੰਨ, 1974 ਇੱਕ ਸ਼ਾਨਦਾਰ ਉਦਾਹਰਣ ਹੈ। ਇਹ ਕਨੂੰਨ ਭਾਰਤੀ ਸੰਸਦ ਵੱਲੋਂ ਪਾਸ ਕੀਤਾ ਗਿਆ ਸੀ। ਪੰਜਾਹ ਸਾਲ ਪਹਿਲਾਂ ਇਸ ਕਨੂੰਨ ਰਾਹੀਂ ਪਾਰਲੀਮੈਂਟ ਨੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ।

ਦਹਾਕਿਆਂ ਤੋਂ ਸਤਲੁਜ ਨੂੰ ਪ੍ਰਦੂਸ਼ਿਤ ਕਰਨ ਵਾਲੇ ਜ਼ਹਿਰੀਲੇ ਬੁੱਢੇ ਦਰਿਆ ਦੇ ਬਾਵਜੂਦ ਅਸੀਂ ਪੰਜਾਬ ਦੇ ਕਿਸੇ ਵੀ ਅਜਿਹੇ ਕੇਸ ਬਾਰੇ ਨਹੀਂ ਸੁਣਿਆ, ਜਿਸ ਵਿਚ ਇਸ ਕਨੂੰਨ ਤਹਿਤ ਮੁਕੱਦਮਾ ਚਲਾਇਆ ਗਿਆ ਹੋਵੇ। ਪ੍ਰਦੂਸ਼ਣ ਬੋਰਡ ਕੋਲ ਪੂਰੇ ਪੰਜਾਬ ਵਿੱਚ ਆਪਣੇ ਸਾਰੇ ਕੇਸ ਲੜਨ ਲਈ ਇੱਕ ਹੀ ਵਕੀਲ ਹੈ ਅਤੇ ਉਹ ਵੀ ਇੱਕ ਸੇਵਾਮੁਕਤ ਵਿਅਕਤੀ। ਇੰਜ ਅਸੀਂ ਵਾਤਾਵਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਬਚਾਅ ਸਕਦੇ। ਅਸੀਂ ਆਪਣੇ ਰਾਜ ਵਿੱਚ ਵਾਤਾਵਰਨ ਕਾਨੂੰਨਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਮੰਗ ਕਰਦੇ ਹਾਂ।”

ਸ਼੍ਰੀਮਤੀ ਰਿਤੂ ਮਲਹਨ ਨੇ ਕਿਹਾ, “ਜਲਵਾਯੂ ਨਿਆਂ ਬਾਰੇ ਗੱਲ ਕਰਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਗਰੀਬ ਲੋਕ ਅਤੇ ਬੱਚੇ ਇਸ ਬੇਇਨਸਾਫੀ ਦੀ ਸਭ ਤੋਂ ਵੱਧ ਮਾਰ ਝੱਲਦੇ ਹਨ। ਹਾਲ ਹੀ ਵਿੱਚ ਗਿਆਸਪੁਰਾ ਵਿੱਚ ਜ਼ਹਿਰੀਲੀਆਂ ਗੈਸਾਂ ਨਾਲ ਤਿੰਨ ਬੱਚਿਆਂ ਸਮੇਤ ਗਿਆਰਾਂ ਗਰੀਬ ਲੋਕਾਂ ਦੀ ਜਾਨ ਚਲੀ ਗਈ। ਉਸ ਅਪਰਾਧ ਵਿੱਚ ਹਾਲੇ ਕਿਸੇ ਦੀ ਜਵਾਬਦੇਹੀ ਤਹਿ ਨਹੀਂ ਹੋਈ।

ਅਮੀਰ ਅਤੇ ਤਾਕਤਵਰ ਆਪਣਾ ਉਦਯੋਗਿਕ ਰਹਿੰਦ-ਖੂੰਹਦ ਸੀਵਰਾਂ ਅਤੇ ਦਰਿਆਵਾਂ ਵਿੱਚ ਸੁੱਟ ਕੇ ਪੈਸਾ ਕਮਾਉਂਦੇ ਹਨ ਅਤੇ ਗਰੀਬ ਲੋਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਕੇ ਜਾਂ ਪ੍ਰਦੂਸ਼ਿਤ ਪਾਣੀ ਪੀ ਕੇ ਆਪਣੀ ਜਾਨ ਗਵਾਉਂਦੇ ਹਨ। ਇਸ ਵਰਤਾਰੇ ਨੂੰ ਤੁਰੰਤ ਬੰਦ ਕਰਨ ਦੀ ਲੋੜ ਹੈ ਅਤੇ ਕਨੂੰਨ ਨੂੰ ਲੋਕਾਂ ਦੇ ਹਿਤ ਵਿੱਚ ਲਾਗੂ ਕਰਾਉਣ ਦੀ ਲੋੜ ਹੈ ਜਿਸ ਦੀ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ”

The post ਅੰਤਰਰਾਸ਼ਟਰੀ ਸੰਸਥਾ ਵਾਰੀਅਰ ਮੋਮਜ਼ ਵਲੋਂ ਬੱਚਿਆਂ ਲਈ ਸ਼ੁੱਧ ਹਵਾ, ਸਾਫ਼ ਪਾਣੀ ਅਤੇ ਜਲਵਾਯੂ ਨਿਆਂ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ appeared first on TheUnmute.com - Punjabi News.

Tags:
  • breaking-news
  • latest-news
  • ludhiana
  • news
  • warrior-moms

ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਨ ਵਾਲੇ ਦੋ ਵਿਅਕਤੀ ਪਟਿਆਲਾ ਪੁਲਿਸ ਵੱਲੋਂ ਕਾਬੂ, 50000 ਨਸ਼ੀਲੀਆਂ ਗੋਲੀਆ ਬਰਾਮਦ

Saturday 13 May 2023 12:10 PM UTC+00 | Tags: 50000-narcotic-pills breaking-news crime drugs-smugglers jaswinder-singh-tiwana latest-news narcotic-pills news patiala-police

ਪਟਿਆਲਾ, 13 ਮਈ 2023: ਐਸ.ਐਸ.ਪੀ ਵਰੁਣ ਸ਼ਰਮਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ,ਪਟਿਆਲਾ (Patiala) , ਜਸਵਿੰਦਰ ਸਿੰਘ ਟਿਵਾਣਾ, ਉਪ ਕਪਤਾਨ ਪੁਲਿਸ,ਸਿਟੀ-2 ਪਟਿਆਲਾ, ਗੁਰਦੇਵ ਸਿੰਘ ਧਾਲੀਵਾਲ ਉਪ ਕਪਤਾਨ ਪੁਲਿਸ ਦਿਹਾਤੀ, ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਅਨਾਜ ਮੰਡੀ ਪਟਿਆਲਾ, ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਜੂਲਕਾ ਪਟਿਆਲਾ,ਇੰਚਾਰਜ ਚੌਕੀ ਰੋਹੜ ਜਗੀਰ SI ਲਵਦੀਪ ਸਿੰਘ,ਇੰਚਾਰਜ ਚੌਕੀ ਫੱਗਣਮਾਜਰਾ ASI ਹਰਦੀਪ ਸਿੰਘ,ਵੱਲੋਂ ਸਮਗਲਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ, ਜਦੋਂ ਮਿਤੀ 12-05-2023 ਨੂੰ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵੱਲੋਂ ਦੋਸ਼ੀ ਲਖਵਿੰਦਰ ਸਿੰਘ ਉਰਫ਼ ਰੁੱਪੀ ਪੁੱਤਰ ਬਾਲੀ ਸਿੰਘ ਵਾਸੀ ਪਿੰਡ ਹਿਰਦਾਪੂਰ ਜ਼ਿਲ੍ਹਾ ਪਟਿਆਲਾ ਨੂੰ ਪਿੰਡ ਕਸਿਆਣਾ ਪੁਲੀ ਤੋਂ ਗ੍ਰਿਫ਼ਤਾਰ ਕਰਕੇ ਉਸ ਪਾਸੋਂ 40000 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਕੀਤੀ ਗਈ।

ਜੋ ਇਸੇ ਮੁਹਿੰਮ ਦੀ ਲੜੀ ਵਿੱਚ ਐਸ.ਆਈ. ਲਵਦੀਪ ਸਿੰਘ ਇੰਚਾਰਜ ਚੌਂਕੀ ਰੋਹੜ ਜੰਗੀਰ ਥਾਣਾ ਜੂਲਕਾਂ ਜ਼ਿਲ੍ਹਾ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਦੁੱਧੜ,ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਗੁਰਦੁਆਰਾ ਭਗਤ ਧੰਨਾ ਜੀ, ਪਿੰਡ ਹਰੀਗੜ੍ਹ ਨੇੜਿਓਂ ਗ੍ਰਿਫ਼ਤਾਰ ਕਰਕੇ ਉਸ ਪਾਸੋਂ 10000 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਕੀਤੀ ਗਈ।ਜੋ ਕਿ ਇਹ ਦੋਨੋ ਦੋਸ਼ੀ, ਹਮਮਸਵਰਾ ਹੋ ਕਰ, ਬਾਹਰਲੇ ਰਾਜਾ ਤੋ ਨਸ਼ੀਲੀਆਂ ਗੋਲੀਆਂ ਲਿਆ ਕਰ ਪਟਿਆਲਾ ਜ਼ਿਲ੍ਹਾ ਦੇ ਵੱਖ ਵੱਖ ਪਿੰਡਾ ਅਤੇ ਸ਼ਹਿਰਾਂ ਵਿੱਚ ਅਲੱਗ ਅਲੱਗ ਹੋ ਕਰ ਵੇਚਣਾ ਚਾਹੁੰਦੇ ਸਨ।

ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ,ਕਪਤਾਨ ਪੁਲਿਸ ਸਿਟੀ,ਪਟਿਆਲਾ (Patiala)  ਨੇ ਅੱਗੇ ਵਿਸਥਾਰ ਨਾਲ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 12-05-2023 ਨੂੰ ਪਟਿਆਲਾ ਪੁਲਿਸ ਨੂੰ ਸੂਤਰਾਂ ਪਾਸੋਂ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਦੇ ਅਧਾਰ ਪਰ ਏ.ਐਸ.ਆਈ. ਹਰਦੀਪ ਸਿੰਘ ਇੰਚਾਰਜ ਚੌਕੀ ਫੱਗਣਮਾਜਰਾ ਪਟਿਆਲਾ, ਸ:ਥ ਨਰਾਤਾ ਰਾਮ ਸਮੇਤ ਪੁਲਿਸ ਪਾਰਟੀ ਦੇ ਸੂਆ ਪੁੱਲੀ ਪਿੰਡ ਕਸਿਆਣਾ ਪਟਿਆਲਾ ਵਿਖੇ ਮੌਜੂਦ ਸੀ ਤਾਂ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਸਾਈਡ ਤੋ ਇੱਕ ਗੱਡੀ ਨੰਬਰ PB19U-0368 ਮਾਰਕਾ ਵਰਨਾ ਰੰਗ ਚਿੱਟਾ ਆਊ ਦੀ ਦਿਖਾਈ ਦਿੱਤੀ,ਜਿਸ ਦਾ ਡਰਾਈਵਰ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋ ਕਾਰ ਵਿੱਚੋਂ ਉੱਤਰ ਕਰ ਭੱਜਣ ਲੱਗਾ ਸੀ,ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ ਗਿਆ |

ਜਿਸ ਦੀ ਗੱਡੀ ਦੀ ਸ਼ੱਕ ਦੀ ਬਿਨਾਹ ਪਰ ਜ਼ਾਬਤੇ ਅਨੁਸਾਰ ਤਲਾਸ਼ੀ ਕਰਨ ਪਰ ਕਾਰ ਦੀ ਡਿੱਗੀ ਵਿੱਚੋਂ 40000 ਨਸ਼ੀਲੀਆਂ ਗੋਲੀਆ ਮਾਰਕਾ Tramadol Hydrochloride Tablets ਬਰਾਮਦ ਕੀਤੀਆਂ ਗਈਆਂ ਅਤੇ ਜਿਨ੍ਹਾਂ ਨੂੰ ਕਬਜ਼ਾ ਪੁਲਿਸ ਵਿੱਚ ਲੈ ਕਰ ਮੁਕੱਦਮਾ ਨੰਬਰ 49 ਮਿਤੀ 12-5-2023 ਅ/ਧ 22/61/85 NDPS Act ਥਾਣਾ ਅਨਾਜ ਮੰਡੀ ਜ਼ਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਲਖਵਿੰਦਰ ਸਿੰਘ ਉਰਫ਼ ਰੁੱਪੀ ਪੁੱਤਰ ਬਾਲੀ ਸਿੰਘ ਵਾਸੀ ਪਿੰਡ ਹਿਰਦਾਪੂਰ ਜ਼ਿਲ੍ਹਾ ਪਟਿਆਲਾ ਨੂੰ ਜ਼ਾਬਤੇ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ।

ਇਸੇ ਤਰਾ ਖ਼ੁਫ਼ੀਆ ਸੂਚਨਾ ਦੇ ਅਧਾਰ ਪਰ ਇਸੇ ਲੜੀ ਵਿੱਚ SI ਲਵਦੀਪ ਸਿੰਘ ਇੰਚਾਰਜ ਚੌਕੀ ਰੋਹੜ ਜਗੀਰ ਜ਼ਿਲ੍ਹਾ ਪਟਿਆਲਾ ਆਪਣੀ ਪੁਲਿਸ ਪਾਰਟੀ ਦੇ ਨਾਲ ਪਟਿਆਲਾ ਪੇਹਵਾ ਮੇਨ ਰੋਡ,ਪਿੰਡ ਬੁੱਧਮੋਰ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਗੁਰਦੁਆਰਾ ਭਗਤ ਧੰਨਾ ਜੀ,ਪਿੰਡ ਹਰੀਗੜ੍ਹ ਵਿਖੇ ਪੁੱਜੀ ਤਾਂ ਇੱਕ ਵਿਅਕਤੀ ਜਿਸ ਦੇ ਹੱਥ ਵਿੱਚ ਕਾਲੇ ਰੰਗ ਦਾ ਬੈਗ ਫੜਿਆ ਹੋਇਆ ਸੀ ਜੋ ਕਿ ਪੁਲਿਸ ਪਾਰਟੀ ਨੂੰ ਵੇਖ ਕਰ ਵਾਪਸ ਭੱਜਣ ਲੱਗਾ ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਸੱਕ ਦੀ ਬਿਨਾਹ ਪਰ ਕਾਬੂ ਕਰਕੇ ਜ਼ਾਬਤੇ ਅਨੁਸਾਰ ਤਲਾਸ਼ੀ ਕਰਨ ਪਰ ਉਸ ਪਾਸੋਂ 10000 ਨਸ਼ੀਲੀਆਂ ਗੋਲੀਆ ਮਾਰਕਾ Tramadol Hydrochloride Tablets ਦੀ ਬਰਾਮਦ ਕੀਤੀਆਂ ਗਈਆਂ,ਜਿਨ੍ਹਾਂ ਨੂੰ ਕਬਜ਼ਾ ਪੁਲਿਸ ਵਿੱਚ ਲੈ ਕਰ ਮੁਕੱਦਮਾ ਨੰਬਰ 46 ਮਿਤੀ 13-5-2023 ਅ/ਧ 22/61/85 NDPS Act ਥਾਣਾ ਜੂਲਕਾ ਜ਼ਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ।ਜੋ ਕਿ ਇਹ ਦੋਨੋ ਵਿਅਕਤੀ ਪੈਸੇ ਦੇ ਲਾਲਚ ਕਰਕੇ ਗੋਲੀਆ ਨੂੰ ਬਾਹਰਲੇ ਸੂਬੇ ਵਿੱਚੋਂ ਲਿਆ ਕੇ ਪਟਿਆਲਾ ਜ਼ਿਲ੍ਹਾ ਦੇ ਵੱਖ ਵੱਖ ਪਿੰਡਾ ਵਿੱਚ ਸਪਲਾਈ ਕਰਦੇ ਸਨ।

ਦੋਸ਼ੀ ਲਖਵਿੰਦਰ ਸਿੰਘ ਉਰਫ਼ ਰੁੱਪੀ ਪੁੱਤਰ ਬਾਲੀ ਸਿੰਘ ਵਾਸੀ ਪਿੰਡ ਹਿਰਦਾਪੂਰ ਜ਼ਿਲ੍ਹਾ ਪਟਿਆਲਾ ਅਤੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਦੁੱਧੜ,ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਇਹ ਗੋਲੀਆ ਵੇਚਣ ਦੇ ਕਾਰੋਬਾਰ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ,ਬਾਰੇ ਵੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ ਅਤੇ ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।

The post ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਨ ਵਾਲੇ ਦੋ ਵਿਅਕਤੀ ਪਟਿਆਲਾ ਪੁਲਿਸ ਵੱਲੋਂ ਕਾਬੂ, 50000 ਨਸ਼ੀਲੀਆਂ ਗੋਲੀਆ ਬਰਾਮਦ appeared first on TheUnmute.com - Punjabi News.

Tags:
  • 50000-narcotic-pills
  • breaking-news
  • crime
  • drugs-smugglers
  • jaswinder-singh-tiwana
  • latest-news
  • narcotic-pills
  • news
  • patiala-police

ਲੜਕੀਆਂ ਦੇ ਸੁਪਨਿਆਂ ਨੂੰ ਮਿਲੇਗੀ ਉਡਾਣ: ਪੰਜਾਬ ਸਰਕਾਰ ਵੱਲੋਂ ਮਾਈ ਭਾਗੋ AFPI ਵਿਖੇ NDA ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਨੂੰ ਮਨਜ਼ੂਰੀ

Saturday 13 May 2023 12:16 PM UTC+00 | Tags: aam-aadmi-party aman-arora breaking-news cm-bhagwant-mann mai-bhago mai-bhago-armed-forces-preparatory national-defence-academy nda news punjab-government the-unmute-breaking-news

ਚੰਡੀਗੜ੍ਹ, 13 ਮਈ 2023: ਰੱਖਿਆ ਸੇਵਾਵਾਂ ਵਿੱਚ ਜਾਣ ਦੀਆਂ ਚਾਹਵਾਨ ਪੰਜਾਬ ਦੀਆਂ ਲੜਕੀਆਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਵਿੱਦਿਅਕ ਸੈਸ਼ਨ ਤੋਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਲੜਕੀਆਂ), ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਨੈਸ਼ਨਲ ਡਿਫੈਂਸ ਅਕੈਡਮੀ (NDA) ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫ਼ੈਸਲੇ ਨਾਲ ਰੱਖਿਆ ਸੇਵਾਵਾਂ ਵਿੱਚ ਲੜਕੀਆਂ ਨੂੰ ਮੌਕੇ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਪੰਜਾਬ ਮੋਹਰੀ ਸੂਬੇ ਵਜੋਂ ਬਰਕਰਾਰ ਹੈ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ  ਅਮਨ ਅਰੋੜਾ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਵਿੱਚ ਅਹਿਮ ਸਾਬਤ ਹੋਵੇਗੀ ਕਿਉਂਕਿ ਇਸ ਨਾਲ ਸੂਬੇ ਦੀਆਂ ਹਜ਼ਾਰਾਂ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸੇਵਾਵਾਂ ਨਿਭਾਉਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ 4 ਜੂਨ, 2023 ਨੂੰ ਹੋਣ ਵਾਲੀ ਦਾਖ਼ਲਾ ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 28 ਮਈ, 2023 ਹੈ।

ਅਮਨ ਅਰੋੜਾ ਨੇ ਦੱਸਿਆ ਕਿ ਮੋਹਾਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਪਹਿਲਾਂ ਹੀ ਦੇਸ਼ ਦੀ ਸੇਵਾ ਲਈ ਐਨ.ਡੀ.ਏ. ਵਿੱਚ ਭਰਤੀ ਹੋਣ ਦੇ ਚਾਹਵਾਨ ਪੰਜਾਬ ਦੇ ਲੜਕਿਆਂ ਲਈ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ। ਮਾਈ ਭਾਗੋ ਏ.ਐਫ.ਪੀ.ਆਈ. ਨੇ ਰੱਖਿਆ ਸੇਵਾਵਾਂ ਵਿੱਚ ਜਾਣ ਦੀਆਂ ਚਾਹਵਾਨ ਲੜਕੀਆਂ ਲਈ ਵਿਸ਼ੇਸ਼ ਤੌਰ ‘ਤੇ ਐਨ.ਡੀ.ਏ. ਸਿਖਲਾਈ ਕੋਰਸ ਦੀ ਪੇਸ਼ਕਸ਼ ਕਰਕੇ ਆਪਣੀ ਕਿਸਮ ਦੀ ਇਹ ਪਲੇਠੀ ਪਹਿਲਕਦਮੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਦੋ ਸਾਲ ਪਹਿਲਾਂ ਨੈਸ਼ਨਲ ਡਿਫੈਂਸ ਅਕੈਡਮੀ (NDA) ਵਿੱਚ ਭਰਤੀ ਹੋਣ ਲਈ ਮਹਿਲਾਵਾਂ ਵਾਸਤੇ ਰਾਹ ਪੱਧਰਾ ਕਰ ਦਿੱਤਾ ਸੀ ਅਤੇ ਇਸ ਸਮੇਂ ਐੱਨ.ਡੀ.ਏ. ਵਿੱਚ ਸਿਖਲਾਈ ਅਧੀਨ 19 ਲੜਕੀਆਂ ਦੇ ਪਹਿਲੇ ਬੈਚ ਵਿੱਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਲੇਡੀ ਕੈਡਿਟ ਦਿਲਪ੍ਰੀਤ ਕੌਰ ਵੀ ਸ਼ਾਮਲ ਹੈ। ਦਿਲਪ੍ਰੀਤ ਨੇ ਦੇਸ਼ ਭਰ ‘ਚੋਂ ਲੜਕੇ ਅਤੇ ਲੜਕੀਆਂ ਦੀ ਸਾਂਝੀ ਮੈਰਿਟ ਵਿੱਚ 27ਵਾਂ ਰੈਂਕ ਹਾਸਲ ਕੀਤਾ ਸੀ। ਉਹ ਲੜਕੀਆਂ ਦੀ ਸਮੁੱਚੀ ਦਰਜਾਬੰਦੀ ਵਿੱਚ ਸਿਖਰਲੇ ਤਿੰਨਾਂ ਵਿੱਚ ਸ਼ੁਮਾਰ ਸੀ ਅਤੇ ਉਸ ਨੇ ਪੰਜਾਬ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਸੀ।

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਲੜਕੀਆਂ) ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ. ਸੰਧੂ (ਸੇਵਾ-ਮੁਕਤ) ਨੇ ਦੱਸਿਆ ਕਿ ਇਸ ਸਾਲ ਪਹਿਲੇ ਬੈਚ ਲਈ 10 ਲੜਕੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਐਨ.ਡੀ.ਏ. ਦੇ ਸਿਖਲਾਈ ਕੋਰਸ ਲਈ ਅਪਲਾਈ ਕਰਨ ਵਾਸਤੇ ਇਨ੍ਹਾਂ ਲੜਕੀਆਂ ਨੇ ਸਾਲ 2023 ਵਿੱਚ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਅਤੇ ਉਨ੍ਹਾਂ ਕੋਲ ਪੰਜਾਬ ਦੀ ਨਿਵਾਸੀ ਹੋਣ ਦਾ ਸਬੂਤ ਹੋਵੇ। ਇੰਸਟੀਚਿਊਟ ਵਿੱਚ ਚੁਣੀਆਂ ਜਾਣ ਵਾਲੀਆਂ ਲੜਕੀਆਂ ਦੀ ਸਿਖਲਾਈ ਸਮੇਤ ਰਹਿਣ-ਸਹਿਣ ਸਾਰਾ ਖ਼ਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

The post ਲੜਕੀਆਂ ਦੇ ਸੁਪਨਿਆਂ ਨੂੰ ਮਿਲੇਗੀ ਉਡਾਣ: ਪੰਜਾਬ ਸਰਕਾਰ ਵੱਲੋਂ ਮਾਈ ਭਾਗੋ AFPI ਵਿਖੇ NDA ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਨੂੰ ਮਨਜ਼ੂਰੀ appeared first on TheUnmute.com - Punjabi News.

Tags:
  • aam-aadmi-party
  • aman-arora
  • breaking-news
  • cm-bhagwant-mann
  • mai-bhago
  • mai-bhago-armed-forces-preparatory
  • national-defence-academy
  • nda
  • news
  • punjab-government
  • the-unmute-breaking-news

ਲੋਕ ਸਭਾ 'ਚ ਆਮ ਆਦਮੀ ਪਾਰਟੀ ਦੀ ਐਂਟਰੀ ਲਈ ਜਲੰਧਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ: ਹਰਪਾਲ ਸਿੰਘ ਚੀਮਾ

Saturday 13 May 2023 12:25 PM UTC+00 | Tags: aam-aadmi-party aap breaking-news congress congress-mla-ladi-sherowalia harpal-singh-cheema jalandhar jalandhar-by-election jalandhar-election-2023 latest-news lok-sabha news punjab-election-commission punjab-news punjab-politics shiromani-akali-dal the-unmute-breaking-news vidhan-sabha-constituency

ਜਲੰਧਰ, 13 ਮਈ 2023: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਇਤਿਹਾਸਕ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਜਿੱਤ ਲਈ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ ਹੈ।

ਸ਼ਨੀਵਾਰ ਨੂੰ ਨਤੀਜਿਆਂ ਤੋਂ ਬਾਅਦ ਜਲੰਧਰ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਸੁਸ਼ੀਲ ਰਿੰਕੂ ਨੂੰ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਕੰਮ ‘ਤੇ ਮੋਹਰ ਲਾ ਦਿੱਤੀ ਹੈ। ਲੋਕਾਂ ਨੇ ਪਿਛਲੇ ਇੱਕ ਸਾਲ ਦੌਰਾਨ ‘ਆਪ’ ਸਰਕਾਰ ਵੱਲੋਂ ਬਣਾਏ ਮੁਹੱਲਾ ਕਲੀਨਿਕ, ਸਕੂਲ ਆਫ਼ ਐਮੀਨੈਂਸ, 300 ਯੂਨਿਟ ਮੁਫ਼ਤ ਬਿਜਲੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇ ਆਧਾਰ ‘ਤੇ ਵੋਟਾਂ ਪਾਈਆਂ।

ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਹਰਭਜਨ ਸਿੰਘ ਈ.ਟੀ.ਓ., ਹਰਜੋਤ ਬੈਂਸ, ਕੁਲਦੀਪ ਸਿੰਘ ਧਾਲੀਵਾਲ, 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, 'ਆਪ' ਵਿਧਾਇਕ ਸ਼ੀਤਲ ਅੰਗੁਰਾਲ, ਰਮਨ ਅਰੋੜਾ, ਮਨਵਿੰਦਰ ਸਿੰਘ ਗਿਆਸਪੁਰਾ, ਸ਼ੈਰੀ ਕਲਸੀ, ਡੀਸੀਪੀ ਬਲਕਾਰ ਸਿੰਘ, ਇੰਦਰਜੀਤ ਕੌਰ ਮਾਨ, ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ, 'ਆਪ' ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੰਗਲ ਸਿੰਘ ਅਤੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਹਾਜ਼ਰ ਸਨ।

ਵਿਰੋਧੀ ਪਾਰਟੀਆਂ ‘ਤੇ ਹਮਲਾ ਕਰਦਿਆਂ ਚੀਮਾ (Harpal Singh Cheema) ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਮਾੜੀ ਰਾਜਨੀਤੀ ਕੀਤੀ, ਸਾਡੇ ‘ਤੇ ਕਈ ਤਰ੍ਹਾਂ ਦੇ ਝੂਠੇ ਦੋਸ਼ ਲਾਏ ਅਤੇ ਬਹਿਸਾਂ ਰਾਹੀਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਲੰਧਰ ਦੇ ਲੋਕਾਂ ਨੇ ਉਨ੍ਹਾਂ ਦੀ ਨਾਂਹ-ਪੱਖੀ ਰਾਜਨੀਤੀ ਨੂੰ ਨਕਾਰਦਿਆਂ ਆਮ ਆਦਮੀ ਪਾਰਟੀ ਦੀ ਕੰਮ ਦੀ ਰਾਜਨੀਤੀ ਨੂੰ ਚੁਣਿਆ।

ਉਨ੍ਹਾਂ ਕਿਹਾ ਕਿ ਸਾਨੂੰ ਪਹਿਲਾਂ ਤੋਂ ਹੀ ਭਰੋਸਾ ਸੀ ਕਿ ਜਲੰਧਰ ਦੇ ਲੋਕ 'ਆਪ' ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜ਼ਰੂਰ ਚੁਣਨਗੇ ਅਤੇ ਉਨ੍ਹਾਂ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਆਪ ਦੇ ਉਮੀਦਵਾਰ ਨੂੰ ਜਿਤਾਉਣ ਲਈ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਜਲੰਧਰ ਵਾਸੀਆਂ ਦੇ ਧੰਨਵਾਦੀ ਹਨ। ਆਮ ਆਦਮੀ ਪਾਰਟੀ ਦੀ ਤਰਫੋਂ ਅਸੀਂ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਦੁਬਾਰਾ ਐਂਟਰੀ ਕਰਵਾਉਣ ਲਈ ਜਲੰਧਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

 

The post ਲੋਕ ਸਭਾ ‘ਚ ਆਮ ਆਦਮੀ ਪਾਰਟੀ ਦੀ ਐਂਟਰੀ ਲਈ ਜਲੰਧਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • aam-aadmi-party
  • aap
  • breaking-news
  • congress
  • congress-mla-ladi-sherowalia
  • harpal-singh-cheema
  • jalandhar
  • jalandhar-by-election
  • jalandhar-election-2023
  • latest-news
  • lok-sabha
  • news
  • punjab-election-commission
  • punjab-news
  • punjab-politics
  • shiromani-akali-dal
  • the-unmute-breaking-news
  • vidhan-sabha-constituency

ਅਮਨ ਅਰੋੜਾ ਨੇ ਪਹਿਲੇ ਪੜਾਅ ਤਹਿਤ 30 ਕਰੋੜ ਦੀ ਲਾਗਤ ਵਾਲੇ ਅੰਡਰ ਗਰਾਊਂਡ ਪਾਈਪਲਾਈਨ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ

Saturday 13 May 2023 12:31 PM UTC+00 | Tags: aman-arora breaking-news latest-news news pipeline-project punjab-government punjab-police the-unmute-breaking-news water-supply

ਸੁਨਾਮ ਊਧਮ ਸਿੰਘ ਵਾਲਾ, 13 ਮਈ 2023: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ ਸੁਨਾਮ ਦਾ ਕਾਇਆ ਕਲਪ ਕਰਨ ਦੀ ਵਿੱਢੀ ਮੁਹਿੰਮ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕਰੀਬ 4 ਮਹੀਨੇ ਪਹਿਲਾਂ ਹਲਕਾ ਸੁਨਾਮ ਦੇ 192 ਮੋਘਿਆਂ ਵਿਚ ਅੰਡਰ ਗਰਾਊਂਡ ਪਾਈਪਲਾਈਨ (Pipeline) ਪਾਉਣ ਲਈ ਪਾਸ ਕਰਵਾਏ ਅਹਿਮ ਪ੍ਰੋਜੈਕਟ ਨੂੰ ਅੱਜ ਰਸਮੀ ਤੌਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਅਮਨ ਅਰੋੜਾ ਨੇ ਸੁਨਾਮ ਗਰਿੱਡ ਤੋਂ ਨਮੋਲ ਰੋਡ ਵਿਖੇ ਇਸ ਪ੍ਰੋਜੈਕਟ ਦਾ ਆਗਾਜ਼ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਦੀ ਮੁਹਿੰਮ ਪੰਜਾਬ ਭਰ ਵਿੱਚ ਜੋਸ਼ੋ ਖਰੋਸ਼ ਨਾਲ ਚੱਲ ਰਹੀ ਹੈ ।

ਉਨ੍ਹਾਂ ਕਿਹਾ ਕਿ ਸੁਨਾਮ ਦੀ ਕੋਟਲਾ ਬ੍ਰਾਂਚ ਅਧੀਨ 192 ਮੋਘਿਆਂ ਦੇ ਕੱਚੇ ਖਾਲਾਂ ਦੀ ਜਗ੍ਹਾ ਅੰਡਰ ਗਰਾਊਂਡ ਪਾਈਪਲਾਈਨ ਜਾਂ ਪੱਕੇ ਖਾਲ ਬਣਾਉਣ ਲਈ 68 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰੋਜੈਕਟ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਰਾਹੀਂ ਚਲਾਇਆ ਜਾਵੇਗਾ ਅਤੇ ਪਹਿਲੇ ਪੜਾਅ ਵਜੋਂ 30 ਕਰੋੜ ਦੀ ਲਾਗਤ ਨਾਲ 85 ਮੋਘਿਆਂ ਵਿਚ ਅੰਡਰ ਗਰਾਊਂਡ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਅੰਦਾਜ਼ਨ 400 ਕਿਲੋਮੀਟਰ ਅੰਡਰਗਰਾਊਂਡ ਪਾਈਪ ਲਾਈਨ ਜਾਂ ਪੱਕੇ ਖਾਲ ਬਣਨ ਨਾਲ ਲਗਭਗ 26,500 ਹੈਕਟੇਅਰ ਰਕਬੇ ਨੂੰ ਬਿਹਤਰ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜਿਸ ਦੀ ਮਿਆਦ 31-03-2025 ਤੱਕ ਹੈ।

ਅਮਨ ਅਰੋੜਾ ਨੇ ਕਿਹਾ ਕਿ ਜ਼ਮੀਨੀ ਪਾਣੀ ਦਾ ਪੱਧਰ ਜਿੰਨੀ ਤੇਜ਼ੀ ਨਾਲ ਹਰ ਸਾਲ ਹੇਠਾਂ ਜਾ ਰਿਹਾ ਹੈ, ਉਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਨਹਿਰੀ ਪਾਣੀ ਦੀ ਵੱਧ ਵਰਤੋਂ ਕਰਨ ਲਈ ਇਹ ਪ੍ਰੋਜੈਕਟ ਬਹੁਤ ਲਾਭਦਾਇਕ ਹੋਵੇਗਾ। ਅਰੋੜਾ ਨੇ ਕਿਹਾ ਕਿ ਅੰਡਰਗਰਾਊਂਡ ਪਾਈਪ ਲਾਈਨ (Pipeline)  ਪਾਉਣ ਨਾਲ ਵਾਹੀਯੋਗ ਜ਼ਮੀਨ ਦੀ ਬੱਚਤ ਦੇ ਨਾਲ ਕਿਸਾਨ ਨੂੰ ਫਸਲ ਦੀ ਲਗਭਗ 4000 ਰੁਪਏ ਪ੍ਰਤੀ ਏਕੜ ਸਲਾਨਾ ਵਾਧੂ ਕਮਾਈ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਪ੍ਰੋਜੈਕਟ ਅਧੀਨ ਕਿਸਾਨਾਂ ਨੂੰ 90% ਸਬਸਿਡੀ ਦਿੰਦਿਆਂ ਕੇਵਲ 10% ਹਿੱਸਾ ਜਮਾਂ ਕਰਵਾਉਣ ਲਈ ਆਖਿਆ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਅਹਿਮ ਫੈਸਲੇ ਤੋਂ ਬਾਅਦ ਹੁਣ ਕਿਸਾਨਾਂ ਤੋਂ ਕੋਈ ਹਿੱਸਾ ਨਹੀਂ ਲਿਆ ਜਾ ਰਿਹਾ ਅਤੇ ਸੌ ਫ਼ੀਸਦੀ ਰਾਸ਼ੀ ਸਰਕਾਰ ਵੱਲੋਂ ਹੀ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਮੁਹਿੰਮ ਦਾ ਕਿਸਾਨਾਂ ਨੂੰ ਵਧ ਚੜ੍ਹ ਕੇ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਜਲ ਸਰੋਤ ਮੰਤਰੀ  ਗੁਰਮੀਤ ਸਿੰਘ ਮੀਤ ਹੇਅਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਭਰ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀ ਪਿੰਡਾਂ ਵਿਚ ਕਲੱਸਟਰ ਪੱਧਰੀ ਜਾਗਰੂਕਤਾ ਕੈਂਪ ਲਗਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਬਾਰੇ ਜਾਣਕਾਰੀ ਲੈ ਕੇ ਕੁਦਰਤ ਦੇ ਅਨਮੋਲ ਸੋਮੇ ਪਾਣੀ ਦੀ ਸੁਚੱਜੀ ਸੰਭਾਲ ਵਿੱਚ ਯੋਗਦਾਨ ਪਾ ਸਕਣ।

ਇਸ ਸਮੇਂ ਐਕਸੀਅਨ ਇੰਜ: ਦਮਨਦੀਪ ਸਿੰਘ, ਐਸਡੀਓ ਗਗਨਦੀਪ ਸਿੰਘ ਤੇ ਸ਼ਾਫਿਲ ਵਿਰਕ, ਮੁਕੇਸ਼ ਜੁਨੇਜਾ, ਭਾਨੂੰ ਪ੍ਰਤਾਪ ਹਰਬੰਸ ਸਿੰਘ ਸਾਬਕਾ ਸਰਪੰਚ ਭਗਵਾਨਪੁਰਾ, ਗੁਰਤੇਜ ਸਿੰਘ ਨਿੱਕਾ ਐਮ ਸੀ, ਸੰਨੀ ਕਾਂਸਲ ਐਮ ਸੀ, ਹਰਪਾਲ ਹਾਡਾ ਐਮ ਸੀ, ਰਾਮ ਸਿੰਘ, ਬਾਬੂ ਸਿੰਘ, ਬੱਗਾ ਸਿੰਘ, ਰਾਮ ਕਿਲਾ ਭਰੀਆਂ ਸਾਮਿਲ ਸਨ।

The post ਅਮਨ ਅਰੋੜਾ ਨੇ ਪਹਿਲੇ ਪੜਾਅ ਤਹਿਤ 30 ਕਰੋੜ ਦੀ ਲਾਗਤ ਵਾਲੇ ਅੰਡਰ ਗਰਾਊਂਡ ਪਾਈਪਲਾਈਨ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ appeared first on TheUnmute.com - Punjabi News.

Tags:
  • aman-arora
  • breaking-news
  • latest-news
  • news
  • pipeline-project
  • punjab-government
  • punjab-police
  • the-unmute-breaking-news
  • water-supply

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਲਈ ਨਵੇਂ ਰਿਹਾਇਸ਼ੀ ਬਲਾਕ ਦਾ ਨਿਰਮਾਣ ਕਾਰਜ ਆਰੰਭ

Saturday 13 May 2023 12:39 PM UTC+00 | Tags: aam-aadmi-party amritsar breaking-news cm-bhagwant-mann latest-news news punjab-news shiromani-gurdwara-parbandhak-committee singh-sahibs sri-harmandir-sahib the-unmute-breaking-news the-unmute-news

ਅੰਮ੍ਰਿਤਸਰ, 13 ਮਈ 2023: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਸੇਵਾਵਾਂ ਨਿਭਾਅ ਰਹੇ ਸਿੰਘ ਸਾਹਿਬਾਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਹਾਇਸ਼ੀ ਬਲਾਕ ਦੇ ਨਿਰਮਾਣ ਦੀ ਅੱਜ ਸ਼ੁਰੂਆਤ ਕੀਤੀ ਗਈ। ਇਹ ਰਿਹਾਇਸ਼ੀ ਇਮਾਰਤ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਚੂੜੇ ਵਾਲਾ ਬਜ਼ਾਰ (ਅਕਾਲੀ ਮਾਰਕੀਟ) ਦੇ ਨਜ਼ਦੀਕ ਬਣਾਈ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ।ਅੱਜ ਇਸ ਦਾ ਨੀਂਹ ਪੱਥਰ ਰੱਖਣ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲੇ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਸੇਵਾ ਨਿਭਾਅ ਰਹੇ ਸਿੰਘ ਸਾਹਿਬਾਨ ਦੀ ਰਿਹਾਇਸ਼ ਲਈ ਬਣਾਈ ਜਾ ਰਹੀ ਇਹ ਰਿਹਾਇਸ਼ੀ ਇਮਾਰਤ ਵਿਚ 9 ਫਲੈਟ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਇਮਾਰਤ ਬਣਨ ਨਾਲ ਸਿੰਘ ਸਾਹਿਬਾਨ ਦੀਆਂ ਪਹਿਲੀਆਂ ਰਿਹਾਇਸ਼ਾਂ ਦੀ ਜਗ੍ਹਾ ਖਾਲੀ ਹੋ ਜਾਵੇਗੀ, ਜਿਸ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿਸਥਾਰ ਲਈ ਵਰਤਿਆ ਜਾਵੇਗਾ। ਉਨ੍ਹਾਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਵੀ ਕੀਤੀ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਬਲਵਿੰਦਰ ਸਿੰਘ ਵੇਈਂਪੂਈਂ, ਭਾਈ ਮਨਜੀਤ ਸਿੰਘ, ਸ. ਸੁਖਵਰਸ਼ ਸਿੰਘ ਪੰਨੂ, ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲੇ, ਬਾਬਾ ਸੁਖਵਿੰਦਰ ਸਿੰਘ, ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਪਰਮਜੀਤ ਸਿੰਘ, ਸੁਪਰਡੰਟ ਸ. ਮਲਕੀਤ ਸਿੰਘ ਬਹਿੜਵਾਲ, ਮਹੰਤ ਰੇਸ਼ਮ ਸਿੰਘ, ਮਹੰਤ ਜਗਤਾਰ ਸਿੰਘ, ਮਹੰਤ ਹਾਕਮ ਸਿੰਘ ਗੰਡਾਸਿੰਘ ਵਾਲਾ, ਸਾਬਕਾ ਮੀਤ ਸਕੱਤਰ ਸ. ਰਾਮ ਸਿੰਘ, ਮੈਨੇਜਰ ਸ. ਸੁਖਰਾਜ ਸਿੰਘ, ਸ. ਨਰਿੰਦਰ ਸਿੰਘ, ਸ. ਨਿਸ਼ਾਨ ਸਿੰਘ, ਐਸਡੀਓ ਸ. ਜਤਿੰਦਰਪਾਲ ਸਿੰਘ, ਸ. ਸੁਖਵਿੰਦਰ ਸਿੰਘ, ਮੀਤ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਤੇ ਹੋਰ ਮੌਜੂਦ ਸਨ।

The post ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਲਈ ਨਵੇਂ ਰਿਹਾਇਸ਼ੀ ਬਲਾਕ ਦਾ ਨਿਰਮਾਣ ਕਾਰਜ ਆਰੰਭ appeared first on TheUnmute.com - Punjabi News.

Tags:
  • aam-aadmi-party
  • amritsar
  • breaking-news
  • cm-bhagwant-mann
  • latest-news
  • news
  • punjab-news
  • shiromani-gurdwara-parbandhak-committee
  • singh-sahibs
  • sri-harmandir-sahib
  • the-unmute-breaking-news
  • the-unmute-news

ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜ਼ਮੀਨ ਦਾ ਪ੍ਰਬੰਧ ਲੈਣ ਨੂੰ ਜਾਤੀਵਾਦ ਨਾਲ ਜੋੜਨਾ ਮੰਦਭਾਗਾ: ਸ਼੍ਰੋਮਣੀ ਕਮੇਟੀ

Saturday 13 May 2023 12:44 PM UTC+00 | Tags: breaking-news hsgpc latest-news news punjab-government punjabi-news sgpc shiromani-committee takht-sri-damdama-sahib the-unmute-latest-news

ਅੰਮ੍ਰਿਤਸਰ, 13 ਮਈ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਮਲਕੀਅਤੀ ਜ਼ਮੀਨ ਦਾ ਪ੍ਰਬੰਧ ਲੈਣ ਮਗਰੋਂ ਇਸ ਮਾਮਲੇ ਨੂੰ ਕੁਝ ਲੋਕਾਂ ਵੱਲੋਂ ਜਾਣਬੁਝ ਕੇ ਜਾਤੀਵਾਦ ਨਾਲ ਜੋੜਨ ਦੀ ਕੋਸ਼ਿਸ਼ ਦੀ ਸ਼੍ਰੋਮਣੀ ਕਮੇਟੀ ਦੇ ਅਹੁੇਦਾਰਾਂ ਅਤੇ ਮੈਂਬਰਾਂ ਕਰੜੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ ਤੇ ਅੰਤ੍ਰਿੰਗ ਮੈਂਬਰ ਸ. ਮੋਹਨ ਸਿੰਘ ਬੰਗੀ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਮਾਲਕੀ ਵਾਲੀ 15 ਕਨਾਲ, 14 ਮਰਲੇ ਜ਼ਮੀਨ ਦੇ ਮੁੱਦੇ ਨੂੰ ਕੁਝ ਲੋਕਾਂ ਵੱਲੋਂ ਨਿੱਜੀ ਹਿੱਤਾਂ ਤਹਿਤ ਗਲਤ ਰੰਗਤ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦਾ ਕੇਸ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਅਦਾਲਤਾਂ ਵੱਲੋਂ ਜਿੱਤਿਆ ਜਾ ਚੁੱਕਿਆ ਹੈ, ਜਿਸ ਤਹਿਤ ਪ੍ਰਬੰਧ ਲਿਆ ਗਿਆ ਹੈ। ਜਦਕਿ ਕੁਝ ਲੋਕ ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਨਾਲ ਜਾਤੀਵਾਦ ਦਾ ਮਾਮਲਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਬੁੰਗਾ ਨਾਨਕਸਰ ਦਰਮਿਆਨ 2008 ਤੋਂ ਸਿਵਲ ਕੋਰਟ ਤਲਵੰਡੀ ਸਾਬੋ ਵਿਖੇ ਕੇਸ ਚੱਲਦਾ ਆ ਰਿਹਾ ਹੈ, ਜੋ 2011 ਵਿਚ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਹੋਇਆ ਸੀ। ਇਸ ਪਿੱਛੋਂ ਬੁੰਗਾ ਨਾਨਕਸਰ ਦੀ ਕਮੇਟੀ ਨੇ ਵਧੀਕ ਜ਼ਿਲ੍ਹਾ ਜੱਜ ਬਠਿੰਡਾ ਦੀ ਅਦਾਲਤ ਵਿਚ ਅਪੀਲ ਕੀਤੀ, ਜਿਸ ਦਾ ਫੈਸਲਾ ਵੀ 24 ਮਈ 2013 ਨੂੰ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਆਇਆ।

ਇਸ ਫੈਸਲੇ ਵਿਰੁੱਧ ਬੁੰਗਾ ਨਾਨਕਸਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਕੇਸ ਪਾਇਆ ਗਿਆ, ਜੋ 2015 ਵਿਚ ਖਾਰਜ ਹੋ ਗਿਆ। ਮਾਨਯੋਗ ਅਦਾਲਤ ਵੱਲੋਂ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਫੈਸਲਾ ਆਉਣ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਦੀ ਅਦਾਲਤ ਵਿਚ ਇਸ ਜ਼ਮੀਨ ਦਾ ਪ੍ਰਬੰਧ ਲੈਣ ਲਈ ਅਪੀਲ ਪਾਈ ਗਈ, ਜੋ 24 ਜਨਵਰੀ 2018 ਨੂੰ ਪ੍ਰਵਾਨ ਹੋਈ। 16 ਨਵੰਬਰ 2018 ਨੂੰ ਸ਼੍ਰੋਮਣੀ ਕਮੇਟੀ ਨੂੰ ਉਕਤ ਜ਼ਮੀਨ ਦਾ ਪ੍ਰਬੰਧ ਲੈਣ ਲਈ ਵਰੰਟ ਮਿਲਿਆ, ਪਰੰਤੂ ਕੋੋਰੋਨਾ ਮਹਾਮਾਰੀ ਦੌਰਾਨ ਕਾਰਵਾਈ ਨਹੀਂ ਹੋ ਸਕੀ।

ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਦੂਜੀ ਧਿਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚ ਕੀਤੀ ਗਈ, ਜਿਨ੍ਹਾਂ ਦੇ ਆਦੇਸ਼ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਗੱਲਬਾਤ ਲਈ ਇਕ ਸਬ-ਕਮੇਟੀ ਗਠਤ ਹੋਈ। ਇਸ ਸਬੰਧੀ ਦੂਜੀ ਧਿਰ ਵੱਲੋਂ ਵੀ 11 ਮੈਂਬਰੀ ਕਮੇਟੀ ਦੇ ਨਾਂ ਦਿੱਤੇ ਗਏ। ਇਨ੍ਹਾਂ ਦੋਹਾਂ ਕਮੇਟੀਆਂ ਵਿਚ ਸਹਿਮਤੀ ਨਾਲ 3 ਕਨਾਲ ਜ਼ਮੀਨ ਅਤੇ 50 ਲੱਖ ਰੁਪਏ ਸਹਾਇਤਾ ਦੇਣ ਦਾ ਫੈਸਲਾ ਹੋਇਆ ਸੀ। ਇਸੇ ਤਹਿਤ ਹੀ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਜ਼ਮੀਨ ਦਾ ਪ੍ਰਬੰਧ ਕਾਨੂੰਨੀ ਦਾਇਰੇ ਵਿਚ ਰਹਿ ਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਜਿਸ ਕਮੇਟੀ ਨਾਲ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਹੋਇਆ ਸੀ, ਹੁਣ ਉਸ ਦੀ ਥਾਂ ਹੋਰ ਲੋਕ ਮਾਮਲੇ ਨੂੰ ਉਲਝਾ ਰਹੇ ਹਨ। ਇਥੋਂ ਤੱਕ ਕਿ ਇਹ ਲੋਕ ਜਾਤੀ ਰੰਗਤ ਦੇ ਕੇ ਪੰਥ ਵਿਚ ਦੁਬਿਧਾ ਪੈਦਾ ਕਰ ਰਹੇ ਹਨ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ ਨੇ ਸਾਫ਼ ਤੌਰ 'ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਸਾਰੇ ਵਰਗਾਂ ਦਾ ਸਤਿਕਾਰ ਕੀਤਾ ਹੈ ਅਤੇ ਗੁਰੂ ਸਾਹਿਬ ਦੀ ਸੋਚ 'ਤੇ ਚੱਲਦਿਆਂ ਕਦੇ ਵੀ ਵਿਤਕਰੇਬਾਜ਼ੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦੀ ਮਿਸਾਲ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਵਜੋਂ ਸੇਵਾਵਾਂ ਮਿਲਣੀਆਂ ਵੀ ਹਨ। ਇਸ ਦੇ ਨਾਲ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੈੱਡ ਗ੍ਰੰਥੀ ਅਤੇ ਗ੍ਰੰਥੀ ਸਾਹਿਬਾਨਾਂ ਦੇ ਸਤਿਕਾਰਤ ਅਹੁਦਿਆਂ ਸਮੇਤ ਕਈ ਪ੍ਰਬੰਧਕੀ ਪੋਸਟਾਂ 'ਤੇ ਵੀ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਲੋਕ ਤਾਇਨਾਤ ਹਨ। ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਵਿਚ ਹਜ਼ਾਰਾਂ ਮੁਲਾਜ਼ਮ ਵੱਖ-ਵੱਖ ਵਰਗਾਂ ਵਿੱਚੋਂ ਸੇਵਾਵਾਂ ਨਿਭਾਅ ਰਹੇ ਹਨ। ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ।

ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜ਼ਮੀਨ ਦੇ ਮਾਮਲੇ ਨੂੰ ਜਾਤੀਵਾਦ ਦੇ ਤੌਰ 'ਤੇ ਉਲਝਾਉਣਾ ਬਿਲਕੁਲ ਨਿੱਜੀ ਮਨਸ਼ਾ ਨਾਲ ਜੁੜਿਆ ਹੋਇਆ ਹੈ ਅਤੇ ਸੰਗਤ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਨਾਲ-ਨਾਲ ਗੁਰੂ ਘਰਾਂ ਦੀਆਂ ਜ਼ਮੀਨਾਂ, ਜਾਇਦਾਦਾਂ ਦੀ ਰਖਵਾਲੀ ਕਰਨਾ ਵੀ ਹੈ।

ਇਹ ਕਿਸੇ ਦੀ ਨਿੱਜੀ ਮਾਲਕੀ ਨਹੀਂ ਹਨ, ਇਹ ਪੰਥ ਦੀ ਅਮਾਨਤ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸੇ ਵੀ ਮਾਮਲੇ ਵਿਚ ਜ਼ੋਰ ਜਬਰਦਸਤੀ ਨਹੀਂ ਕਰਦੀ ਅਤੇ ਹਰ ਮਾਮਲੇ 'ਤੇ ਵਿਚਾਰ ਦਾ ਰਾਹ ਅਪਨਾਇਆ ਜਾਂਦਾ ਹੈ। ਇਸ ਮਾਮਲੇ ਦਾ ਹੱਲ ਵੀ ਆਪਸੀ ਸਹਿਮਤੀ ਅਤੇ ਗੱਲਬਾਤ ਰਾਹੀਂ ਕੱਢਿਆ ਗਿਆ ਸੀ, ਪਰ ਕੁਝ ਲੋਕ ਇਸ ਵਿਚ ਰੋੜਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਵੀ ਸ਼੍ਰੋਮਣੀ ਕਮੇਟੀ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਬੀਬੀ ਜੋਗਿੰਦਰ ਕੌਰ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਸ. ਰਣਜੀਤ ਸਿੰਘ, ਮੀਤ ਮੈਨੇਜਰ ਸ. ਗੁਰਦੇਵ ਸਿੰਘ ਅਤੇ ਹੋਰ ਮੌਜੂਦ ਸਨ।

The post ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜ਼ਮੀਨ ਦਾ ਪ੍ਰਬੰਧ ਲੈਣ ਨੂੰ ਜਾਤੀਵਾਦ ਨਾਲ ਜੋੜਨਾ ਮੰਦਭਾਗਾ: ਸ਼੍ਰੋਮਣੀ ਕਮੇਟੀ appeared first on TheUnmute.com - Punjabi News.

Tags:
  • breaking-news
  • hsgpc
  • latest-news
  • news
  • punjab-government
  • punjabi-news
  • sgpc
  • shiromani-committee
  • takht-sri-damdama-sahib
  • the-unmute-latest-news

ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿੱਤ ਦੀ ਵਧਾਈ ਦਿੱਤੀ

Saturday 13 May 2023 12:53 PM UTC+00 | Tags: aam-aadmi-party aap ashwani-sharma breaking-news congress congress-mla-ladi-sherowalia jalandhar jalandhar-by-election jalandhar-election-2023 latest-news lok-sabha news punjab-election-commission punjab-news punjab-politics shiromani-akali-dal the-unmute-breaking-news vidhan-sabha-constituency

ਚੰਡੀਗੜ੍ਹ, 13 ਮਈ 2023: ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ‘ਤੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਜਲੰਧਰ ਜਿਮਨੀ ਚੋਣਾਂ ਦੇ ਪ੍ਰਚਾਰ ‘ਚ ਸਹਿਯੋਗ ਦਿੱਤਾ।

ਉਨ੍ਹਾਂ ਲਿਖਿਆ ਕਿ ਜਲੰਧਰ ਲੋਕ ਸਭਾ ਚੋਣਾਂ ਵਿੱਚ ਜਨਤਾ ਨੇ ਜੋ ਵੀ ਫਤਵਾ ਦਿੱਤਾ ਉਹ ਸਾਨੂੰ ਮਨਜ਼ੂਰ ਹੈ | ਮੈਂ ਆਪਣੇ ਕਾਰਜਕਰਤਾਵਾਂ ਦੀ ਵੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਦੀ ਦਿਨ-ਰਾਤ ਮਿਹਨਤ ਦੇ ਸਦਕਾ ਪਾਰਟੀ ਨੇ 2022 ਦੀ ਚੋਣਾਂ ਦੇ ਮੁਕਾਬਲੇ ਚਾਰ ਫ਼ੀਸਦੀ ਵੋਟਾਂ ਦਾ ਇਜ਼ਾਫ਼ਾ ਕੀਤਾ |

The post ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿੱਤ ਦੀ ਵਧਾਈ ਦਿੱਤੀ appeared first on TheUnmute.com - Punjabi News.

Tags:
  • aam-aadmi-party
  • aap
  • ashwani-sharma
  • breaking-news
  • congress
  • congress-mla-ladi-sherowalia
  • jalandhar
  • jalandhar-by-election
  • jalandhar-election-2023
  • latest-news
  • lok-sabha
  • news
  • punjab-election-commission
  • punjab-news
  • punjab-politics
  • shiromani-akali-dal
  • the-unmute-breaking-news
  • vidhan-sabha-constituency

PM ਨਰਿੰਦਰ ਮੋਦੀ ਨੇ ਕਰਨਾਟਕ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਜਿੱਤ 'ਤੇ ਵਧਾਈ ਦਿੱਤੀ

Saturday 13 May 2023 01:01 PM UTC+00 | Tags: breaking-news congress congress-news congress-party india karnataka-elections karnataka-elections-2023 news pm-narendra-modi prime-minister-narendra-modi

ਚੰਡੀਗੜ੍ਹ, 13 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਾਂਗਰਸ ਪਾਰਟੀ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਦੀ ਜਿੱਤ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ  (Congress Party)ਨੂੰ ਮਿਲੀ ਜਿੱਤ ਲਈ ਵਧਾਈ। ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਮੇਰੀਆਂ ਸ਼ੁਭਕਾਮਨਾਵਾਂ।

ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਹੈ ਕਿ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਰਨਾਟਕ ਚੋਣਾਂ ਵਿੱਚ ਸਾਡਾ ਸਮਰਥਨ ਕੀਤਾ ਹੈ। ਮੈਂ ਭਾਜਪਾ ਵਰਕਰਾਂ ਦੀ ਮਿਹਨਤ ਦੀ ਸ਼ਲਾਘਾ ਕਰਦਾ ਹਾਂ। ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਜ਼ਬੂਤੀ ਨਾਲ ਕਰਨਾਟਕ ਦੀ ਸੇਵਾ ਕਰਾਂਗੇ।

ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਵੀ ਹਾਰ ਸਵੀਕਾਰ ਕਰ ਲਈ ਹੈ। ਹਾਰ ਨੂੰ ਸਵੀਕਾਰ ਕਰਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਬੋਮਈ ਨੇ ਕਿਹਾ, “ਅਸੀਂ ਮੰਜ਼ਿਲ ‘ਤੇ ਨਹੀਂ ਪਹੁੰਚੇ…” ਕਰਨਾਟਕ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ, “ਸਾਰੇ ਨਤੀਜੇ ਆਉਣ ਤੋਂ ਬਾਅਦ, ਅਸੀਂ ਇੱਕ ਵਿਸਤ੍ਰਿਤ ਵਿਸ਼ਲੇਸ਼ਣ ਕਰਾਂਗੇ ਅਤੇ ਅਸੀਂ ਆਪਣੀਆਂ ਕਮੀਆਂ ਦੇਖਾਂਗੇ, ਉਨ੍ਹਾਂ ਨੂੰ ਸੁਧਾਰਾਂਗੇ ਅਤੇ ਇਸ ਦਾ ਪੁਨਰਗਠਨ ਕਰਾਂਗੇ ਅਤੇ ਲੋਕ ਸਭਾ ਚੋਣਾਂ ‘ਚ ਵਾਪਸੀ ਕਰਾਂਗੇ।

The post PM ਨਰਿੰਦਰ ਮੋਦੀ ਨੇ ਕਰਨਾਟਕ ਚੋਣਾਂ ‘ਚ ਕਾਂਗਰਸ ਪਾਰਟੀ ਨੂੰ ਜਿੱਤ ‘ਤੇ ਵਧਾਈ ਦਿੱਤੀ appeared first on TheUnmute.com - Punjabi News.

Tags:
  • breaking-news
  • congress
  • congress-news
  • congress-party
  • india
  • karnataka-elections
  • karnataka-elections-2023
  • news
  • pm-narendra-modi
  • prime-minister-narendra-modi
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form