ਸ਼ਿਲਪਾ ਸ਼ੈੱਟੀ ਨੇ ਬੇਟੇ ਵਿਆਨ ਨੂੰ ਜਨਮਦਿਨ ‘ਤੇ ਖਾਸ ਤਰੀਕੇ ਨਾਲ ਦਿੱਤੀ ਸ਼ੁਭਕਾਮਨਾਵਾਂ

ਸ਼ਿਲਪਾ ਸ਼ੈੱਟੀ ਦਾ ਬੇਟਾ ਵਿਆਨ ਅੱਜ 11 ਸਾਲ ਦਾ ਹੋ ਗਿਆ ਹੈ।ਆਪਣੇ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਨੂੰ ਅਪਡੇਟ ਰੱਖਣ ਵਾਲੀ ਸ਼ਿਲਪਾ ਨੇ ਬੇਟੇ ਵਿਆਨ ਦੇ ਜਨਮਦਿਨ ਦੇ ਮੌਕੇ ‘ਤੇ ਇੱਕ ਪੁਰਾਣੀ ਅਤੇ ਖਾਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਵਿਆਨ ਆਪਣੀ ਮਾਂ ‘ਤੇ ਇਕ ਖਾਸ ਜਾਦੂ ਦਿਖਾ ਰਹੇ ਹਨ।

shilpa shetty viaan birthday
shilpa shetty viaan birthday

ਜਿਸ ਦਾ ਸ਼ਿਲਪਾ ਕਾਫੀ ਆਨੰਦ ਲੈ ਰਹੀ ਹੈ। ਇਸ ਮੌਕੇ ਪਿਤਾ ਰਾਜ ਕੁੰਦਰਾ ਨੇ ਵੀ ਇੱਕ ਤਸਵੀਰ ਸ਼ੇਅਰ ਕਰਕੇ ਵਿਆਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੋਵੇਂ ਆਪਣੇ ਬੇਟੇ ਦਾ ਜਨਮਦਿਨ ਵੱਖਰੇ ਤਰੀਕੇ ਨਾਲ ਸੈਲੀਬ੍ਰੇਟ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

ਵੀਡੀਓ ‘ਚ ਵਿਆਨ ਨੀਲੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਪਹਿਨੇ ਹੋਏ ਨਜ਼ਰ ਆ ਰਹੇ ਹਨ, ਜਿਸ ਨਾਲ ਉਸ ਦੀਆਂ ਲੱਤਾਂ ਦੁਆਲੇ ਤੌਲੀਆ ਲਪੇਟਿਆ ਹੋਇਆ ਹੈ। ਵੀਡੀਓ ਦੀ ਸ਼ੁਰੂਆਤ ਬੱਚੇ ਦੀ ਮਜ਼ਾਕੀਆ ਜਾਣ-ਪਛਾਣ ਨਾਲ ਹੁੰਦੀ ਹੈ ਅਤੇ ਸ਼ਿਲਪਾ ਕੈਮਰੇ ਦੇ ਪਿੱਛੇ ਹੱਸਦੀ ਨਜ਼ਰ ਆ ਰਹੀ ਹੈ।

The post ਸ਼ਿਲਪਾ ਸ਼ੈੱਟੀ ਨੇ ਬੇਟੇ ਵਿਆਨ ਨੂੰ ਜਨਮਦਿਨ ‘ਤੇ ਖਾਸ ਤਰੀਕੇ ਨਾਲ ਦਿੱਤੀ ਸ਼ੁਭਕਾਮਨਾਵਾਂ appeared first on Daily Post Punjabi.



Previous Post Next Post

Contact Form