ਬੰਗਾਲੀ ਮਨੋਰੰਜਨ ਉਦਯੋਗ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਬੰਗਾਲੀ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਚੰਦਰ ਦਾਸਗੁਪਤਾ ਨਹੀਂ ਰਹੀ। ਅਦਾਕਾਰਾ ਸੁਚੰਦਰ ਦਾਸਗੁਪਤਾ ਦਾ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ। ਅਦਾਕਾਰਾ ਦੀ ਮੌਤ ਨਾਲ ਉਸ ਦੇ ਪਰਿਵਾਰਕ ਮੈਂਬਰ ਡੂੰਘੇ ਸਦਮੇ ‘ਚ ਹਨ। ਅਭਿਨੇਤਰੀ ਦੀ ਮੌਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਦੁਖੀ ਹਨ।
ਜਾਣਕਾਰੀ ਮੁਤਾਬਕ ਸੁਚੰਦਰਾ ਸ਼ਨੀਵਾਰ ਰਾਤ ਸ਼ੂਟਿੰਗ ਤੋਂ ਘਰ ਪਰਤ ਰਹੀ ਸੀ। ਉਸ ਨੇ ਘਰ ਵਾਪਸ ਆਉਣ ਲਈ ਐਪ ਰਾਹੀਂ ਬਾਈਕ ਬੁੱਕ ਕਰਵਾਈ ਸੀ। ਪਰ ਰਸਤੇ ਵਿੱਚ ਇੱਕ ਸਾਈਕਲ ਸਵਾਰ ਵਿਅਕਤੀ ਸੜਕ ਪਾਰ ਕਰ ਰਿਹਾ ਸੀ, ਜੋ ਅਚਾਨਕ ਵਿਚਕਾਰ ਆ ਗਿਆ। ਜਦੋਂ ਬਾਈਕ ਚਾਲਕ ਨੇ ਅਚਾਨਕ ਬ੍ਰੇਕ ਲਗਾਈ ਤਾਂ ਪਿੱਛੇ ਤੋਂ ਇੱਕ ਲਾਰੀ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

ਟੱਕਰ ਤੋਂ ਬਾਅਦ 29 ਸਾਲਾ ਅਦਾਕਾਰਾ ਸੁਚੰਦਰਾ ਬਾਈਕ ਤੋਂ ਹੇਠਾਂ ਡਿੱਗ ਗਈ ਅਤੇ ਪਿੱਛੇ ਤੋਂ ਆ ਰਹੇ ਟਰੱਕ ਦੀ ਲਪੇਟ ‘ਚ ਆ ਗਈ। ਅਦਾਕਾਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ‘ਚ ਤਣਾਅ ਪੈਦਾ ਹੋ ਗਿਆ। ਕੁਝ ਸਮੇਂ ਲਈ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ।
The post 29 ਸਾਲਾ ਮਸ਼ਹੂਰ ਬੰਗਾਲੀ ਅਦਾਕਾਰਾ ਦੀ ਸੜਕ ਹਾਦਸੇ ‘ਚ ਮੌ.ਤ, ਸਦਮੇ ‘ਚ ਪਰਿਵਾਰ appeared first on Daily Post Punjabi.