ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ! ਦੇਸ਼ ਭਗਤ ਯੂਨੀਵਰਸਿਟੀ ਵਲੋਂ 23 ਕਰੋੜ ਤੋਂ ਵੱਧ ਦੇ ਵਜ਼ੀਫ਼ੇ ਵੰਡਣ ਦਾ ਐਲਾਨ

ਦੇਸ਼ ਭਗਤ ਯੂਨੀਵਰਸਿਟੀ ਵਲੋਂ ਵੱਖ-ਵੱਖ ਸ਼੍ਰੇਣੀਆਂ ਵਿੱਚ ਨਵੇਂ ਸੈਸ਼ਨ 2023-24 ਦੌਰਾਨ 23 ਕਰੋੜ ਤੋਂ ਵੱਧ ਦੀ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਗਿਆ ਗਿਆ।

ਦੇਸ਼ ਭਗਤ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਵਲੋਂ ਮਿਤੀ 29.05.2023 ਨੂੰ ਪਟਿਆਲਾ, ਵਿਖੇ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਏਜੰਡਾ ਯੂਨੀਵਰਸਿਟੀ ਦੇ ਨਵੇਂ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕਰਨਾ, ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ 2020) ਅਤੇ ਯੂਨੀਵਰਸਿਟੀ ਦੁਆਰਾ ਡੀ.ਬੈਸਟ (ਦੇਸ਼ ਭਗਤ ਯੂਨੀਵਰਸਿਟੀ ਦਾਖਲਾ ਸਕਾਲਰਸ਼ਿਪ ਟੈਸਟ) ਸਕੀਮ ਬਾਰੇ ਚਰਚਾ ਕਰਨਾ ਸੀ।

ਇਸ ਮੌਕੇ ਇੰਜ. ਬਲਦੀਪ ਸਿੰਘ, ਲੋਕ ਸੰਪਰਕ ਅਫਸਰ, ਡੀ.ਬੀ.ਯੂ ਨੇ ਡਾ. ਸੰਦੀਪ ਸਿੰਘ, ਮਾਣਯੋਗ ਪ੍ਰੈਜ਼ੀਡੈਂਟ, ਦੇਸ਼ ਭਗਤ ਯੂਨੀਵਰਸਿਟੀ, ਡਾ. ਹਰਸ਼ ਸਦਾਵਰਤੀ, ਵਾਈਸ ਪ੍ਰੈਜ਼ੀਡੈਂਟ, ਡੀ.ਬੀ.ਯੂ ਅਤੇ ਪ੍ਰਿੰਟ, ਇਲੈਕਟ੍ਰਾਨਿਕ ਅਤੇ ਵੈੱਬ ਮੀਡੀਆ ਦੇ ਪੱਤਰਕਾਰਾਂ ਨੂੰ ਕਾਨਫਰੰਸ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਆਖਿਆ।

DBU announces 23 crores

ਡਾ. ਸੰਦੀਪ ਸਿੰਘ, ਮਾਨਯੋਗ ਪ੍ਰੈਜ਼ੀਡੈਂਟ, ਨੇ ਦੇਸ਼ ਭਗਤ ਯੂਨੀਵਰਸਿਟੀ ਦੁਆਰਾ ਚਾਲਾਏ ਜਾ ਰਹੇ ਵੱਖ–ਵੱਖ ਕੋਰਸਾਂ ਜਿਵੇਂ ਕਿ ਪੈਰਾਮੈਡੀਕਲ, ਨਰਸਿੰਗ, ਡੈਂਟਲ, ਫਾਰਮੇਸੀ, ਆਯੁਰਵੇਦਾ, ਮੈਨੇਜਮੈਂਟ, ਭਾਸ਼ਾਵਾਂ, ਕਾਨੂੰਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਸਾਈਬਰ ਸੁਰੱਖਿਆ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਚੱਲ ਰਹੇ 200 ਤੋਂ ਵੱਧ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸੰਦੀਪ ਸਿੰਘ ਨੇ ਐਨ.ਈ.ਪੀ 2020 ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਐਨ.ਈ.ਪੀ ਦਾ ਮੂਲ ਉਦੇਸ਼ ਪ੍ਰਾਇਮਰੀ ਤੋਂ ਸੈਕੰਡਰੀ ਪੱਧਰ ਤੱਕ ਸਿੱਖਿਆ ਨੂੰ ਸਰਵ ਵਿਆਪਕ ਤੌਰ ‘ਤੇ ਪਹੁੰਚਯੋਗ ਬਣਾਉਣਾ ਹੈ। ਇਹ ਵੱਡੇ ਪੱਧਰ ‘ਤੇ ਸਿੱਖਿਅਕ ਅਤੇ ਸਮਾਜ ਵਿਚਕਾਰ ਸਬੰਧ ਬਣਾਉਣ ਵਿੱਚ ਮਦਦ ਕਰਦਾ ਹੈ।

ਡਾ. ਸਿੰਘ ਨੇ ਇਹ ਵੀ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਫਲੈਕਸੀਬਲ ਅਤੇ ਆਜੀਵਨ ਸਿੱਖਿਆ ਲਈ ਵਿਦਿਆਰਥੀਆਂ ਨੂੰ ਆਪਣਾ ਢੁਕਵਾਂ ਅਕਾਦਮਿਕ ਮਾਰਗ ਚੁਣਨ ਲਈ ਉਤਸ਼ਾਹਿਤ ਕਰਦੀ ਹੈ। ਮਲਟੀਪਲ ਐਂਟਰੀ ਅਤੇ ਐਗਜ਼ਿਟ ਸਿਸਟਮ ਉੱਚ ਸਿੱਖਿਆ ਵਿੱਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਅਧਾਰ ਹੈ, ਜਿਸਦਾ ਡੀ.ਬੀ.ਯੂ ਪਹਿਲਾਂ ਹੀ ਪਾਲਣ ਕਰ ਰਿਹਾ ਹੈ।

ਡਾ. ਹਰਸ਼ ਸਦਾਵਰਤੀ, ਵਾਈਸ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਲਈ ਡੀ.ਬੈਸਟ ਦੇ ਤਹਿਤ, ਦਾਖਲਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਪਹਿਲਕਦਮੀ ਨਾਲ, ਡੀ.ਬੀ.ਯੂ ਸਿੱਖਿਆ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦਾ ਰਾਹ ਪੱਧਰਾ ਕਰ ਰਹੀ ਹੈ।ਡਾ. ਸਦਾਵਰਤੀ ਨੇ ਦੱਸਿਆ ਕਿ ਯੂਨੀਵਰਸਿਟੀ ਉਚ ਵਿੱਦਿਆ, ਰਿਸਰਚ,ਖੇਡਾਂ, ਪਲੇਸਮੈਂਟ, ਇਨੋਵੇਸ਼ਨ ਅਤੇ ਅੰਤਰਪ੍ਰਨਿਉਰਸ਼ਿਪ ਦੇ ਖੇਤਰਾਂ ਵਿੱਚ ਨਵੀਂ ਮਿਆਦਾਂ ਪੁਟ ਰਹੀ ਹੈ।

ਦੇਸ਼ ਭਗਤ ਯੂਨੀਵਰਸਿਟੀ ਲੋਕਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਕਾਲਰਸ਼ਿਪ ਪ੍ਰਦਾਨ ਕਰ ਰਹੀ ਹੈ। ‘ਬੇਟੀ ਪੜ੍ਹਾਓ ਬੇਟੀ ਬਚਾਓ’ ਪਹਿਲਕਦਮੀ ਤਹਿਤ ਵਿਦਿਆਰਥਣਾਂ ਨੂੰ ਸ਼ਕਤੀ ਵਜ਼ੀਫ਼ਾ ਪ੍ਰਦਾਨ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਖੇਡਾਂ ਵਿੱਚ ਵੀ ਉਭਰਦੇ ਖਿਡਾਰੀਆਂ ਦੇ ਲਾਭ ਅਤੇ ਹੱਲਾਸ਼ੇਰੀ ਲਈ ਖੇਡ ਸਕਾਲਰਸ਼ਿਪ ਵੀ ਪ੍ਰਦਾਨ ਕਰ ਰਹੀ ਹੈ।

ਇਹ ਵੀ ਪੜ੍ਹੋ : 1 ਜੂਨ ਤੋਂ ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ, ਨਿਯਮ ਤੋੜਨ ‘ਤੇ ਹੋਵੇਗਾ ਐਕਸ਼ਨ

ਡਾ. ਸ਼ਦਾਵਰਤੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵੱਖ-ਵੱਖ ਸ਼੍ਰੇਣੀਆਂ ਵਿੱਚ 23 ਕਰੋੜ ਤੋਂ ਵੱਧ ਦੀ ਸਕਾਲਰਸ਼ਿਪ ਨਵੇਂ ਸੈਸ਼ਨ 2023-24 ਦੌਰਾਨ ਮੁਹੱਈਆ ਕਰਵਾਈ ਜਾਵੇਗੀ। ਸਮੇਂ ਦੀ ਲੋੜ ਅਤੇ ਰੁਝਾਨ ਮੁਤਾਬਕ ਜਿਸ ਵਿੱਚ ਨੌਜਵਾਨ ਉੱਚ ਸਿੱਖਿਆ ਅਤੇ ਵਸੇਬੇ ਲਈ ਵਿਦੇਸ਼ ਜਾਣ ਨੂੰ ਤਰਜੀਹ ਦਿੰਦੇ ਹਨ, ਯੂਨੀਵਰਸਿਟੀ ਵੱਲੋਂ ਆਈਲਟਸ ਅਤੇ ਆਈਲਟਸ ਪਲੱਸ ਪ੍ਰੋਗਰਾਮ ਵੀ ਪ੍ਰਦਾਨ ਕੀਤੇ ਜਾ ਰਹੇ ਹਨ।

ਯੂਨੀਵਰਸਿਟੀ ਉਭਰਦੇ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਵਚਨਬੱਧ ਹੈ। ਇਸ ਮੰਤਵ ਲਈ ਡੀ.ਬੀ.ਯੂ ਵਲੋਂ ਨਵੇਂ ਸਟਾਰਟਅੱਪਸ ਲਈ 3 ਲੱਖ ਫੰਡ ਮੁਹੱਈਆ ਕਰਵਾ ਰਹੀ ਹੈ।ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਵਲੋਂ ਸਮੇਂ ਸਮੇਂ ਤੇ ਰੈਗੂਲਰ ਪਲੇਸਮੈਂਟ ਡਰਾਈਵ ਦਾ ਆਂਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਨਾਮੀ ਕੰਪਨਿਆਂ ਜਿਵੇਂ ਕਿ – ਹੋਲਾ ਇੰਡਿਆ, ਸਪੇਨ, ਵਿਪਰੋ, ਬਾਈਜੂਜ਼, ਰੈਡੀਸਨ, ਐਚ.ਡੀ.ਐਫ.ਸੀ. ਬੈਂਕ, ਟੈਕ ਮਹਿੰਦਰਾ ਵਲੋਂ ਵਿਦਿਆਰਥੀਆਂ ਨੂੰ ਕੰਪਨੀਆਂ ਦੇ ਇੰਟਰਵਿਊ ਦਾ ਸਾਹਮਣਾ ਕਰਨ ਦਾ ਕੀਮਤੀ ਅਨੁਭਵ ਵੀ ਪ੍ਰਦਾਨ ਕੀਤਾ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ! ਦੇਸ਼ ਭਗਤ ਯੂਨੀਵਰਸਿਟੀ ਵਲੋਂ 23 ਕਰੋੜ ਤੋਂ ਵੱਧ ਦੇ ਵਜ਼ੀਫ਼ੇ ਵੰਡਣ ਦਾ ਐਲਾਨ appeared first on Daily Post Punjabi.



source https://dailypost.in/latest-punjabi-news/dbu-announces-23-crores/
Previous Post Next Post

Contact Form