TheUnmute.com – Punjabi News: Digest for April 07, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਪੰਜਾਬ ਆਈਜੀ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

Thursday 06 April 2023 06:14 AM UTC+00 | Tags: aam-aadmi-party breaking-news chandigarh-news cm-bhagwant-mann latest-news news punjab punjab-congress punjab-government punjab-police-ig-rakesh-agarwal suicide suicide-case the-unmute-breaking-news the-unmute-news

ਚੰਡੀਗੜ੍ਹ, 06 ਅਪ੍ਰੈਲ 2023: ਪੰਜਾਬ ਪੁਲਿਸ ਦੇ ਆਈਜੀ ਰਾਕੇਸ਼ ਅਗਰਵਾਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਤਾਇਨਾਤ ਕਾਂਸਟੇਬਲ (Constable) ਵਲੋਂ ਕਥਿਤ ਤੌਰ ‘ਤੇ ਖ਼ੁਦ ਨੂੰ ਗੋਲੀ ਮਾਰ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਕਾਂਸਟੇਬਲ ਦੀ ਪਛਾਣ ਸੁਸ਼ੀਲ ਕੁਮਾਰ ਵਜੋਂ ਹੋਈ ਹੈ|ਇਸ ਮਾਮਲੇ ਨੂੰ ਲੈ ਕੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸੁਸ਼ੀਲ ਕੁਮਾਰ ਖ਼ੁਦਕੁਸ਼ੀ ਵਰਗਾ ਕਦਮ ਚੁੱਕਣ ਵਾਲਿਆਂ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ਲਈ ਪ੍ਰੇਰਿਤ ਕਰਦਾ ਸੀ।

ਸੁਸ਼ੀਲ ਦਾ ਪਰਿਵਾਰ ਅੱਜ ਚੰਡੀਗੜ੍ਹ ਪਹੁੰਚ ਜਾਵੇਗਾ। ਉਨ੍ਹਾਂ ਦੀ ਕਪੂਰਥਲਾ ਰਿਹਾਇਸ਼ ‘ਤੇ ਸ਼੍ਰੀ ਭਾਗਵਤ ਕਥਾ ਚੱਲ ਰਹੀ ਸੀ। ਅੱਜ ਵੀਰਵਾਰ ਨੂੰ ਉਹ ਛੁੱਟੀ ਲੈ ਕੇ ਕਪੂਰਥਲਾ ਭਾਗਵਤ ਕਥਾ ਵਿਚ ਪਹੁੰਚਣ ਵਾਲੇ ਸਨ। ਇਸ ਤੋਂ ਪਹਿਲਾਂ ਹੀ ਉਸ ਦੀ ਖੁਦਕੁਸ਼ੀ ਦੀ ਖਬਰ ਪਰਿਵਾਰ ਤੱਕ ਪਹੁੰਚ ਗਈ ਸੀ। ਪਰਿਵਾਰ ਸਦਮੇ ਵਿੱਚ ਹੈ। ਉਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ, ਨਾ ਹੀ ਕੋਈ ਸੁਸਾਈਡ ਨੋਟ ਬਰਾਮਦ ਹੋਇਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

The post ਪੰਜਾਬ ਆਈਜੀ ਦੀ ਰਿਹਾਇਸ਼ ‘ਤੇ ਤਾਇਨਾਤ ਕਾਂਸਟੇਬਲ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ appeared first on TheUnmute.com - Punjabi News.

Tags:
  • aam-aadmi-party
  • breaking-news
  • chandigarh-news
  • cm-bhagwant-mann
  • latest-news
  • news
  • punjab
  • punjab-congress
  • punjab-government
  • punjab-police-ig-rakesh-agarwal
  • suicide
  • suicide-case
  • the-unmute-breaking-news
  • the-unmute-news

ਪੀਆਰਟੀਸੀ ਬੱਸ ਤੇ ਟਰੈਕਟਰ ਵਿਚਾਲੇ ਆਹਮੋ-ਸਾਹਮਣੇ ਭਿਆਨਕ ਟੱਕਰ, ਕਈ ਸਵਾਰੀਆਂ ਜ਼ਖਮੀ

Thursday 06 April 2023 06:57 AM UTC+00 | Tags: accident accidnet-in-ludhiana breaking-news latest-news ludhiana-firozepur ludhiana-news news passengers passengers-injurd prtc-buss punjab-latest-news road-accident the-unmute-latest-news

ਚੰਡੀਗੜ੍ਹ, 06 ਅਪ੍ਰੈਲ 2023: ਪੰਜਾਬ ਦੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਸਵਾਰੀਆਂ ਨਾਲ ਭਰੀ ਪੀਆਰਟੀਸੀ (PRTC) ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ‘ਚ 12 ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਜ਼ਖਮੀਆਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿੱਚ ਛੋਟੇ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਬੁੱਧਵਾਰ ਦੇਰ ਰਾਤ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਗਹੋਰ ਨੇੜੇ ਵਾਪਰੀ। ਚਸ਼ਮਦੀਦਾਂ ਮੁਤਾਬਕ ਬੱਸ (PRTC) ਲੁਧਿਆਣਾ ਤੋਂ ਬਠਿੰਡਾ ਵੱਲ ਜਾ ਰਹੀ ਸੀ। ਉਦੋਂ ਮੁੱਲਾਂਪੁਰ ਪਿੰਡ ਤੋਂ ਇੱਕ ਟਰੈਕਟਰ-ਟਰਾਲੀ ਗਲਤ ਸਾਈਡ ਤੋਂ ਆ ਰਹੀ ਸੀ, ਇਸ ਤੋਂ ਪਹਿਲਾਂ ਕਿ ਬੱਸ ਡਰਾਈਵਰ ਆਪਣੇ ਆਪ ‘ਤੇ ਕਾਬੂ ਪਾਉਂਦਾ, ਦੋਵਾਂ ਵਿਚਕਾਰ ਭਿਆਨਕ ਟੱਕਰ ਹੋ ਗਈ। ਰੌਲਾ ਸੁਣ ਕੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਜ਼ਖਮੀਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਗਿਆ।

ਏਐਸਆਈ ਹਮੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਟਰੈਕਟਰ-ਟਰਾਲੀ ‘ਤੇ ਦੋ ਵਿਅਕਤੀ ਸਵਾਰ ਸਨ। ਦੋਵੇਂ ਗੰਭੀਰ ਜ਼ਖਮੀ ਹਨ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਬੱਸ ਵਿੱਚ ਸਾਈਡ 'ਤੇ ਬੈਠੀਆਂ ਸਵਾਰੀਆਂ ਵੀ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਟਰੈਕਟਰ ਦੇ ਪਰਖੱਚੇ ਉੱਡ ਗਏ।

The post ਪੀਆਰਟੀਸੀ ਬੱਸ ਤੇ ਟਰੈਕਟਰ ਵਿਚਾਲੇ ਆਹਮੋ-ਸਾਹਮਣੇ ਭਿਆਨਕ ਟੱਕਰ, ਕਈ ਸਵਾਰੀਆਂ ਜ਼ਖਮੀ appeared first on TheUnmute.com - Punjabi News.

Tags:
  • accident
  • accidnet-in-ludhiana
  • breaking-news
  • latest-news
  • ludhiana-firozepur
  • ludhiana-news
  • news
  • passengers
  • passengers-injurd
  • prtc-buss
  • punjab-latest-news
  • road-accident
  • the-unmute-latest-news

ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ ਖਾਰਜ

Thursday 06 April 2023 07:06 AM UTC+00 | Tags: aam-aadm aam-aadmi-party arvind-kejriwal breaking-news delhi-high-court delhi-news ed i-party latest-news money-laundering-case news satyendar-jain the-unmute-breaking-news

ਚੰਡੀਗੜ੍ਹ, 06 ਅਪ੍ਰੈਲ 2023: ਦਿੱਲੀ ਹਾਈਕੋਰਟ ਨੇ ਮਨੀ ਲਾਂਡਰਿੰਗ ਮਾਮਲੇ ‘ਚ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ (Satyendar Jain) ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਵੈਭਵ ਜੈਨ ਅਤੇ ਅੰਕੁਸ਼ ਜੈਨ ਦੀਆਂ ਜ਼ਮਾਨਤ ਪਟੀਸ਼ਨਾਂ ਨੂੰ ਵੀ ਰੱਦ ਕਰ ਦਿੱਤਾ ਹੈ। ਉਸ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਾਮਲੇ ਵਿੱਚ ਪਿਛਲੇ ਸਾਲ 30 ਮਈ ਨੂੰ ਗ੍ਰਿਫਤਾਰ ਕੀਤਾ ਸੀ।

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਸਤੇਂਦਰ ਜੈਨ (Satyendar Jain) ਨੂੰ ਏਜੰਸੀ ਨੇ ਸਾਲ 2022 ਵਿੱਚ ਮਈ ਵਿੱਚ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਸਤੇਂਦਰ ਜੈਨ ਜੇਲ੍ਹ ਵਿੱਚ ਹਨ। ਸਤੇਂਦਰ ਜੈਨ ‘ਤੇ ਉਸ ਨਾਲ ਜੁੜੀਆਂ ਚਾਰ ਕੰਪਨੀਆਂ ਰਾਹੀਂ ਕਥਿਤ ਤੌਰ ‘ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਹਾਈਕੋਰਟ ਨੇ 21 ਮਾਰਚ ਨੂੰ ਈਡੀ ਅਤੇ ‘ਆਪ’ ਨੇਤਾ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਪਟੀਸ਼ਨ ‘ਤੇ ਹੁਕਮ ਸੁਰੱਖਿਅਤ ਰੱਖ ਲਏ ਸਨ।

The post ਮਨੀ ਲਾਂਡਰਿੰਗ ਮਾਮਲੇ ‘ਚ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ ਖਾਰਜ appeared first on TheUnmute.com - Punjabi News.

Tags:
  • aam-aadm
  • aam-aadmi-party
  • arvind-kejriwal
  • breaking-news
  • delhi-high-court
  • delhi-news
  • ed
  • i-party
  • latest-news
  • money-laundering-case
  • news
  • satyendar-jain
  • the-unmute-breaking-news

ਦਿੱਲੀ ਹਾਈਕੋਰਟ ਵਲੋਂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ 'ਤੇ CBI ਨੂੰ ਨੋਟਿਸ ਜਾਰੀ

Thursday 06 April 2023 07:14 AM UTC+00 | Tags: aam-aadmi-party arvind-kejriwal breaking-news cbi cbi-custody delhi delhi-liquor-policy-case ed judicial-custody latest-news manish-sisodia news punjab punjab-government rouse-avenue-court the-unmute-breaking-news the-unmute-punjabi-news

ਚੰਡੀਗੜ੍ਹ, 06 ਅਪ੍ਰੈਲ 2023: ਦਿੱਲੀ ਹਾਈਕੋਰਟ ਨੇ ਆਬਕਾਰੀ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ (Manish Sisodia) ਦੀ ਜ਼ਮਾਨਤ ਅਰਜ਼ੀ ‘ਤੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਸੀਬੀਆਈ ਨੂੰ ਦੋ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਹਾਈਕੋਰਟ ‘ਚ ਅਗਲੀ ਸੁਣਵਾਈ 20 ਅਪ੍ਰੈਲ ਨੂੰ ਹੋਵੇਗੀ। ਮਨੀਸ਼ ਸਿਸੋਦੀਆ ਨੇ ਰਾਊਸ ਐਵੇਨਿਊ ਕੋਰਟ ਦੇ 31 ਮਾਰਚ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ‘ਚ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।

ਸੀਬੀਆਈ ਨੇ ਹੁਣ ਰੱਦ ਕੀਤੀ ਦਿੱਲੀ ਆਬਕਾਰੀ ਨੀਤੀ 2021-22 ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਕਈ ਦੌਰ ਦੀ ਪੁੱਛਗਿੱਛ ਤੋਂ ਬਾਅਦ 26 ਫਰਵਰੀ ਨੂੰ ਮਨੀਸ਼ ਸਿਸੋਦੀਆ (Manish Sisodia) ਨੂੰ ਗ੍ਰਿਫਤਾਰ ਕੀਤਾ ਸੀ।ਇਹ ਮਾਮਲਾ ਹੁਣ 20 ਅਪ੍ਰੈਲ ਲਈ ਸੂਚੀਬੱਧ ਕੀਤਾ ਗਿਆ ਹੈ।

The post ਦਿੱਲੀ ਹਾਈਕੋਰਟ ਵਲੋਂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ‘ਤੇ CBI ਨੂੰ ਨੋਟਿਸ ਜਾਰੀ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • cbi
  • cbi-custody
  • delhi
  • delhi-liquor-policy-case
  • ed
  • judicial-custody
  • latest-news
  • manish-sisodia
  • news
  • punjab
  • punjab-government
  • rouse-avenue-court
  • the-unmute-breaking-news
  • the-unmute-punjabi-news

ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

Thursday 06 April 2023 07:25 AM UTC+00 | Tags: adani-group bjp-government breaking-news center-tamil-nadu congress himachal-pradesh india jawaharlal-nehru-university lok-sabha malikaarjun-kharge mp-raghav-chadha mp-ranjit-ranjan news parliament-of-india sonia-gandhi tawang the-unmute-breaking-news the-unmute-punjabi-news winter-session-of-parliament

ਚੰਡੀਗੜ੍ਹ, 06 ਅਪ੍ਰੈਲ 2023: 13 ਮਾਰਚ ਤੋਂ ਸ਼ੁਰੂ ਹੋਏ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਵਿੱਚ ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ ਵੱਲੋਂ ਹੰਗਾਮੇ ਕਾਰਨ ਲੋਕ ਸਭਾ (Lok Sabha) ਅਤੇ ਰਾਜ ਸਭਾ ਵਿੱਚ ਵਾਰ-ਵਾਰ ਵਿਘਨ ਪਿਆ। ਦੋਵਾਂ ਸਦਨਾਂ ਦੀ ਕਾਰਵਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਸਕੀ। ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਨੂੰ ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਸੀ। ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਯਾਨੀ 6 ਅਪ੍ਰੈਲ ਤੱਕ ਹੀ ਚੱਲੇਗਾ।

ਲੋਕ ਸਭਾ (Lok Sabha) ਅਤੇ ਰਾਜ ਸਭਾ ਵਿੱਚ ਭਾਰੀ ਹੰਗਾਮੇ ਕਾਰਨ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ ਜਦਕਿ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਵਿੱਚ ਹੰਗਾਮਾ ਹੋਇਆ। ਵਿਰੋਧੀ ਪਾਰਟੀ ਦੇ ਆਗੂ ਕਾਲੇ ਕੱਪੜੇ ਪਾ ਕੇ ਪਹੁੰਚੇ । ਭਾਜਪਾ ਦੇ ਸੰਸਦ ਮੈਂਬਰ ਪਾਰਟੀ ਦੇ ਸਥਾਪਨਾ ਦਿਵਸ ‘ਤੇ ਭਗਵੇਂ ਕੱਪੜੇ ਪਾ ਕੇ ਸੰਸਦ ਪਹੁੰਚੇ ।

ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਪੂਰੀ ਭਾਜਪਾ ਅਤੇ ਨਰਿੰਦਰ ਮੋਦੀ ਸਰਕਾਰ ਲੋਕਤੰਤਰ ਨੂੰ ਤਬਾਹ ਕਰਨ ਦਾ ਕੰਮ ਕਰ ਰਹੀ ਹੈ। ਪੂਰੇ ਸੈਸ਼ਨ ਦੌਰਾਨ ਉਹ ਅਡਾਨੀ ਨੂੰ ਬਚਾਉਣ ‘ਚ ਲੱਗੇ ਰਹੇ। ਅਸੀਂ ਸਿਰਫ਼ ਜੇਪੀਸੀ ਜਾਂਚ ਦੀ ਮੰਗ ਕਰ ਰਹੇ ਹਾਂ। ਉਹ ਇਸ ਬਾਰੇ ਗੱਲ ਵੀ ਨਹੀਂ ਕਰ ਰਹੇ ਹਨ। ਅਸੀਂ ਇਸ ਮੁੱਦੇ ਨੂੰ ਜਨਤਾ ਦੇ ਸਾਹਮਣੇ ਲੈ ਕੇ ਜਾਵਾਂਗੇ।

ਦੂਜੇ ਪਾਸੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ਬਹੁਤ ਹੀ ਗਲਤ ਤਰੀਕੇ ਨਾਲ ਪ੍ਰੇਸ਼ਾਨ ਕੀਤਾ ਅਤੇ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ। ਦੇਸ਼ ਦੇਖ ਰਿਹਾ ਹੈ ਕਿ ਕਾਂਗਰਸ ਪਾਰਟੀ ਅਤੇ ਉਸ ਦੇ ਸਾਥੀਆਂ ਨੇ ਰਾਹੁਲ ਗਾਂਧੀ ਬਾਰੇ ਕੀ ਕੀਤਾ ਹੈ। ਮੈਂ ਇਸ ਗੱਲ ਦਾ ਖੰਡਨ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਕਾਂਗਰਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਿਲ ਕੇ ਅਦਾਲਤ ‘ਤੇ ਦਬਾਅ ਬਣਾਉਣ ਲਈ ਸੂਰਤ ਦੀ ਅਦਾਲਤ ‘ਚ ਗਏ, ਜਲੂਸ ਕੱਢਿਆ ਅਤੇ ਅਦਾਲਤ ਦੇ ਕੰਪਲੈਕਸ ‘ਚ ਗਏ।

The post ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ appeared first on TheUnmute.com - Punjabi News.

Tags:
  • adani-group
  • bjp-government
  • breaking-news
  • center-tamil-nadu
  • congress
  • himachal-pradesh
  • india
  • jawaharlal-nehru-university
  • lok-sabha
  • malikaarjun-kharge
  • mp-raghav-chadha
  • mp-ranjit-ranjan
  • news
  • parliament-of-india
  • sonia-gandhi
  • tawang
  • the-unmute-breaking-news
  • the-unmute-punjabi-news
  • winter-session-of-parliament

ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਵਿਜੇ ਚੌਂਕ ਤੱਕ ਕੱਢਿਆ ਤਿਰੰਗਾ ਮਾਰਚ

Thursday 06 April 2023 07:36 AM UTC+00 | Tags: bjp bjp-government breaking-news democracy india lok-sabha mallikarjun-kharge news pm-modi punjab-news rajye-sabha sonia-ganhdi the-unmute-report vijay-chowk

ਚੰਡੀਗੜ੍ਹ, 06 ਅਪ੍ਰੈਲ 2023: ਕਾਂਗਰਸ (Congress) ਸਮੇਤ ਕਈ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਦੇ ਮੌਜੂਦਾ ਬਜਟ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਸੰਸਦ ਭਵਨ ਤੋਂ ਵਿਜੇ ਚੌਂਕ ਤੱਕ ਤਿਰੰਗਾ ਮਾਰਚ ਕੱਢਿਆ। ਇੱਥੇ ਸੰਸਦ ਮੈਂਬਰਾਂ ਦੇ ਮਾਰਚ ਨੂੰ ਲੈ ਕੇ ਪ੍ਰਸ਼ਾਸਨ ਚੌਕਸ ਹੈ। ਵਿਜੇ ਚੌਂਕ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿੱਲੀ ਪੁਲਿਸ ਦੇ ਨਾਲ-ਨਾਲ ਕੇਂਦਰੀ ਬਲ ਦੇ ਜਵਾਨ ਵੀ ਮੌਕੇ ‘ਤੇ ਤਾਇਨਾਤ ਕੀਤੇ ਗਏ ਹਨ।

ਇਸ ਮਾਰਚ ਦੌਰਾਨ ਕਾਂਗਰਸ (Congress) ਆਗੂ ਮਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਮੋਦੀ ਸਰਕਾਰ ਲੋਕਤੰਤਰ ਦੀ ਗੱਲ ਤਾਂ ਬਹੁਤ ਕਰਦੀ ਹੈ, ਪਰ ਉਸ ਦੇ ਅਧੀਨ ਨਹੀਂ ਚੱਲਦੀ। 50 ਲੱਖ ਕਰੋੜ ਦਾ ਬਜਟ 12 ਮਿੰਟਾਂ ਵਿੱਚ ਪਾਸ ਕਰ ਦਿੱਤਾ ਗਿਆ। ਉਹ ਕਹਿੰਦੇ ਹਨ ਕਿ ਵਿਰੋਧੀ ਧਿਰ ਨੂੰ ਕੋਈ ਦਿਲਚਸਪੀ ਨਹੀਂ ਹੈ। ਪਰ ਜਦੋਂ ਵੀ ਅਸੀਂ ਬੋਲਣ ਲਈ ਉੱਠੇ, ਉਨ੍ਹਾਂ ਨੇ ਸਾਨੂੰ ਬੋਲਣ ਨਹੀਂ ਦਿੱਤਾ। ਜੇਪੀਸੀ ਦੀ ਸਾਡੀ ਮੰਗ ਵੀ ਰੱਦ ਕਰ ਦਿੱਤੀ ਗਈ। ਸਾਡਾ ਸਵਾਲ ਹੈ ਕਿ ਤੁਸੀਂ ਜੇਪੀਸੀ ਬਣਾਉਣ ਤੋਂ ਕਿਉਂ ਡਰਦੇ ਹੋ? ਉਨ੍ਹਾਂ ਨੇ ਕਿਹਾ, “ਮੁੱਦਿਆ ਤੋਂ ਧਿਆਨ ਭੜਕਾਉਣ ਲਈ, ‘ਰਾਹੁਲ ਗਾਂਧੀ ਮੁਆਫ਼ੀ ਮੰਗੋ’ ਦਾ ਮੁੱਦਾ ਲਿਆਂਦਾ ਜਾ ਰਿਹਾ ਹੈ । ਪ੍ਰਧਾਨ ਮੰਤਰੀ ਖੁਦ ਸਦਨ ਵਿੱਚ ਨਹੀਂ ਰਹਿੰਦੇ ਹਨ। ਇਸ ਦੌਰਾਨ ਉਹ ਦੌਰੇ ‘ਤੇ ਹਨ। ਉਹ ਚੋਣ ਪ੍ਰਚਾਰ ਲਈ ਜਾਂਦੇ ਹਨ।

The post ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਵਿਜੇ ਚੌਂਕ ਤੱਕ ਕੱਢਿਆ ਤਿਰੰਗਾ ਮਾਰਚ appeared first on TheUnmute.com - Punjabi News.

Tags:
  • bjp
  • bjp-government
  • breaking-news
  • democracy
  • india
  • lok-sabha
  • mallikarjun-kharge
  • news
  • pm-modi
  • punjab-news
  • rajye-sabha
  • sonia-ganhdi
  • the-unmute-report
  • vijay-chowk

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 'ਆਪ' ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ

Thursday 06 April 2023 07:51 AM UTC+00 | Tags: aam-aadmi-party breaking-news congress jalandhar-election latest-news news punjab-congress punjab-government punjab-latest-news punjab-news punjab-politics sushil-kumar-rinku the-unmute-punjabi-news the-unmute-report the-unmute-update

ਚੰਡੀਗੜ੍ਹ, 06 ਅਪ੍ਰੈਲ 2023: ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੂੰ ਆਪਣਾ ਉਮੀਦਵਾਰ ਐਲਾਨਿਆ ਹੈ | ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ |

Image

The post ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ‘ਆਪ’ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • jalandhar-election
  • latest-news
  • news
  • punjab-congress
  • punjab-government
  • punjab-latest-news
  • punjab-news
  • punjab-politics
  • sushil-kumar-rinku
  • the-unmute-punjabi-news
  • the-unmute-report
  • the-unmute-update

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਾਹਲ ਤੋਂ ਵਿਜੀਲੈਂਸ ਅੱਜ ਕਰੇਗੀ ਪੁੱਛਗਿੱਛ

Thursday 06 April 2023 08:04 AM UTC+00 | Tags: bharat-inder-chahal breaking-news cm-bhagwant-mann cm-captain-amarinder-singh congress latest-news news patiala punjab punjabi-news punjab-police the-unmute-breaking-news the-unmute-news the-unmute-punjabi-news

ਚੰਡੀਗੜ੍ਹ, 06 ਅਪ੍ਰੈਲ 2023: ਪੰਜਾਬ ਵਿਜੀਲੈਂਸ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਾਹਲ (Bharat Inder Chahal) ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਵਿਜੀਲੈਂਸ ਦੀ ਜਾਂਚ ਟੀਮ ਨੇ ਅੱਜ ਚਾਹਲ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਭਰਤ ਇੰਦਰ ਚਾਹਲ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਵੀ ਭਰਤ ਇੰਦਰ ਚਾਹਲ ਦੇ ਘਰ ਅਤੇ ਪੈਲੇਸ ਦੇ ਬਾਹਰ ਨੋਟਿਸ ਚਿਪਕ ਚੁੱਕੀ ਹੈ। ਪਰ ਚਾਹਲ ਜਾਂਚ ਵਿੱਚ ਸ਼ਾਮਲ ਹੋਣ ਲਈ ਵਿਜੀਲੈਂਸ ਦਫ਼ਤਰ ਪਹੁੰਚਣਗੇ ਜਾਂ ਨਹੀਂ, ਫਿਲਹਾਲ ਸਥਿਤੀ ਸਪੱਸ਼ਟ ਨਹੀਂ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਭਰਤ ਇੰਦਰ ਚਾਹਲ (Bharat Inder Chahal) ਨੂੰ 15 ਮਾਰਚ ਨੂੰ ਵੀ ਤਲਬ ਕੀਤਾ ਸੀ। ਵਿਜੀਲੈਂਸ ਨੇ ਤਵਾਕਲੀ ਮੋੜ ਸਥਿਤ ਉਸ ਦੇ ਘਰ ਜਾ ਕੇ ਸੁਰੱਖਿਆ ਗਾਰਡਾਂ ਨੂੰ ਸੰਮਨ ਸੌਂਪੇ ਸਨ। ਸੁਰੱਖਿਆ ਗਾਰਡਾਂ ਨੇ ਵਿਜੀਲੈਂਸ ਟੀਮ ਨੂੰ ਭਰਤ ਇੰਦਰ ਚਾਹਲ ਦੇ ਘਰ ਆਉਣ ‘ਤੇ ਸੰਮਨ ਸੌਂਪਣ ਲਈ ਕਿਹਾ ਸੀ।

ਭਰਤ ਇੰਦਰ ਚਹਿਲ ਨੂੰ 15 ਮਾਰਚ ਨੂੰ ਪਟਿਆਲਾ ਰੇਂਜ ਦੇ ਵਿਜੀਲੈਂਸ ਐਸਐਸਪੀ ਜਗਤਪ੍ਰੀਤ ਸਿੰਘ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਧਿਆਨ ਯੋਗ ਹੈ ਕਿ ਪਿਛਲੇ ਮਹੀਨੇ ਪਟਿਆਲਾ ਦੇ ਤਵਾਕਲੀ ਮੋੜ ਵਿਖੇ ਚਹਿਲ ਦੀ ਕੋਠੀ, ਸਰਹਿੰਦ ਰੋਡ ਸਥਿਤ ਉਨ੍ਹਾਂ ਦੇ ਪੈਲੇਸ ਅਤੇ ਸ਼ਾਪਿੰਗ ਕੰਪਲੈਕਸ ਦੀ ਵੀ ਜਾਂਚ ਕੀਤੀ ਸੀ।

The post ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਾਹਲ ਤੋਂ ਵਿਜੀਲੈਂਸ ਅੱਜ ਕਰੇਗੀ ਪੁੱਛਗਿੱਛ appeared first on TheUnmute.com - Punjabi News.

Tags:
  • bharat-inder-chahal
  • breaking-news
  • cm-bhagwant-mann
  • cm-captain-amarinder-singh
  • congress
  • latest-news
  • news
  • patiala
  • punjab
  • punjabi-news
  • punjab-police
  • the-unmute-breaking-news
  • the-unmute-news
  • the-unmute-punjabi-news

RBI MPC: ਆਰਬੀਆਈ ਵਲੋਂ ਰੈਪੋ ਰੇਟ ਨਾ ਵਧਾਉਣ ਦਾ ਫੈਸਲਾ, ਮਹਿੰਗਾਈ ਤੋਂ ਮਿਲੇਗੀ ਰਾਹਤ

Thursday 06 April 2023 08:18 AM UTC+00 | Tags: bi-had-hiked-the-repo-rate finance-minister-nirmala-sitharaman home-loans india-news news personal-loans punjabi-news rapo-rate rbi rbi-governor rbi-increased-the-repo-rate rbi-mpc-meeting reserve-bank-governor-shaktikant reserve-bank-of-india the-reserve-bank-of-india the-unmute-breaking-news

ਚੰਡੀਗੜ੍ਹ, 06 ਅਪ੍ਰੈਲ 2023: ਭਾਰਤੀ ਰਿਜ਼ਰਵ ਬੈਂਕ (Reserve Bank of India) ਯਾਨੀ ਆਰਬੀਆਈ ਨੇ ਵੀਰਵਾਰ ਨੂੰ ਰੈਪੋ ਰੇਟ (Rapo Rate) ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਯਾਨੀ ਵਿਆਜ ਦਰ 6.50% ‘ਤੇ ਹੀ ਰਹੇਗੀ। ਇਸ ਤੋਂ ਪਹਿਲਾਂ ਆਰਬੀਆਈ ਲਗਾਤਾਰ 6 ਵਾਰ ਰੇਪੋ ਰੇਟ ਵਧਾ ਚੁੱਕਾ ਹੈ। ਰਿਜ਼ਰਵ ਬੈਂਕ ਦੇ ਅੱਜ ਦੇ ਫੈਸਲੇ ਤੋਂ ਪਹਿਲਾਂ ਮਾਹਰ ਅੰਦਾਜ਼ਾ ਲਗਾ ਰਹੇ ਸਨ ਕਿ ਰੇਪੋ ਰੇਟ 0.25% ਤੱਕ ਵਧ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਹਾਲ ਹੀ ਵਿੱਚ ਫੈਡਰਲ ਰਿਜ਼ਰਵ, ਯੂਰਪੀਅਨ ਸੈਂਟਰਲ ਬੈਂਕ, ਬੈਂਕ ਆਫ ਇੰਗਲੈਂਡ ਸਮੇਤ ਦੁਨੀਆ ਦੇ ਸਾਰੇ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਸੀ।

ਆਰਬੀਆਈ ਨੇ 2022-23 ਵਿੱਚ 6 ਵਾਰ ਵਿਆਜ ਦਰਾਂ ਵਿੱਚ 2.50% ਦਾ ਵਾਧਾ ਕੀਤਾ ਹੈ। ਮੁਦਰਾ ਨੀਤੀ ਹਰ ਦੋ ਮਹੀਨੇ ਬਾਅਦ ਮਿਲਦੀ ਹੈ। ਪਿਛਲੇ ਵਿੱਤੀ ਸਾਲ ਦੀ ਪਹਿਲੀ ਬੈਠਕ ਅਪ੍ਰੈਲ ‘ਚ ਹੋਈ ਸੀ। ਉਦੋਂ ਆਰਬੀਆਈ ਨੇ ਰੇਪੋ ਦਰ (Rapo Rate) ਨੂੰ 4% ‘ਤੇ ਸਥਿਰ ਰੱਖਿਆ ਸੀ, ਪਰ 2 ਅਤੇ 3 ਮਈ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਅਤੇ ਰੈਪੋ ਦਰ ਨੂੰ 0.40% ਵਧਾ ਕੇ 4.40% ਕਰ ਦਿੱਤਾ। ਰੇਪੋ ਦਰ ਵਿੱਚ ਇਹ ਬਦਲਾਅ 22 ਮਈ 2020 ਤੋਂ ਬਾਅਦ ਹੋਇਆ ਹੈ।

ਇਸ ਤੋਂ ਬਾਅਦ 6 ਤੋਂ 8 ਜੂਨ ਨੂੰ ਹੋਈ ਬੈਠਕ ‘ਚ ਰੈਪੋ ਰੇਟ ‘ਚ 0.50 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਇਸ ਨਾਲ ਰੈਪੋ ਦਰ 4.40% ਤੋਂ ਵਧਾ ਕੇ 4.90% ਹੋ ਗਈ ਹੈ। ਫਿਰ ਅਗਸਤ ਵਿੱਚ ਇਸ ਨੂੰ 0.50% ਵਧਾ ਕੇ 5.40% ਕਰ ਦਿੱਤਾ ਗਿਆ। ਸਤੰਬਰ ਵਿੱਚ ਵਿਆਜ ਦਰਾਂ 5.90% ਹੋ ਗਈਆਂ। ਫਿਰ ਦਸੰਬਰ ਵਿੱਚ 6.25% ਤੱਕ ਪਹੁੰਚ ਗਿਆ. ਇਸ ਤੋਂ ਬਾਅਦ ਫਰਵਰੀ 2023 ‘ਚ ਵਿਆਜ ਦਰਾਂ 6.25 ਫੀਸਦੀ ਤੋਂ ਵਧਾ ਕੇ 6.50 ਫੀਸਦੀ ਕਰ ਦਿੱਤੀਆਂ ਗਈਆਂ ਸਨ ।

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, ਅਰਥਵਿਵਸਥਾ ਵਿੱਚ ਚੱਲ ਰਹੀ ਰਿਕਵਰੀ ਨੂੰ ਬਰਕਰਾਰ ਰੱਖਣ ਲਈ, ਅਸੀਂ ਨੀਤੀਗਤ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਪਰ ਜੇਕਰ ਲੋੜ ਪਈ ਤਾਂ ਅਸੀਂ ਸਥਿਤੀ ਦੇ ਅਨੁਸਾਰ ਕਦਮ ਚੁੱਕਾਂਗੇ। ਸਾਰੇ ਸੰਸਾਰਕ ਤਣਾਅ ਦੇ ਵਿਚਕਾਰ ਭਾਰਤ ਦੀ ਆਰਥਿਕਤਾ ਮਜ਼ਬੂਤ ​​ਬਣੀ ਹੋਈ ਹੈ।

The post RBI MPC: ਆਰਬੀਆਈ ਵਲੋਂ ਰੈਪੋ ਰੇਟ ਨਾ ਵਧਾਉਣ ਦਾ ਫੈਸਲਾ, ਮਹਿੰਗਾਈ ਤੋਂ ਮਿਲੇਗੀ ਰਾਹਤ appeared first on TheUnmute.com - Punjabi News.

Tags:
  • bi-had-hiked-the-repo-rate
  • finance-minister-nirmala-sitharaman
  • home-loans
  • india-news
  • news
  • personal-loans
  • punjabi-news
  • rapo-rate
  • rbi
  • rbi-governor
  • rbi-increased-the-repo-rate
  • rbi-mpc-meeting
  • reserve-bank-governor-shaktikant
  • reserve-bank-of-india
  • the-reserve-bank-of-india
  • the-unmute-breaking-news

ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਤਲਾਸ਼ੀ ਮੁਹਿੰਮ ਦੌਰਾਨ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਬਰਾਮਦ

Thursday 06 April 2023 08:31 AM UTC+00 | Tags: aam-aadmi-party central-jail-ferozepur cm-bhagwant-mann drug-smugglers ferozepur gurnam-lal latest-news news punjab-news punjab-police superintendent-of-central-jail-ferozepur the-unmute-breaking-news

ਚੰਡੀਗੜ੍ਹ, 06 ਅਪ੍ਰੈਲ 2023: ਗੁਰਨਾਮ ਲਾਲ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ (Central Jail Ferozepur) ਦੇ ਸੁਪਰਡੈਂਟ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਸਖ਼ਤੀ ਕੀਤੀ ਗਈ ਹੈ ਅਤੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾ ਕੇ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਜੇਲ੍ਹ ਪ੍ਰਸ਼ਾਸਨ ਨੇ 24 ਮੋਬਾਇਲ ਫੋਨ, 114 ਤੰਬਾਕੂ ਜ਼ਰਦਾ ਪੋਸਤ ਅਤੇ ਸਿਗਰਟ ਦੀਆਂ ਡੱਬੀਆਂ ਬਰਾਮਦ ਕੀਤੀਆਂ, 2 ਡਾਟਾ ਸਿਰਫ 8 ਕੈਦੀਆਂ ਅਤੇ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਸਿਟੀ ਫਿਰੋਜ਼ਪੁਰ ਦੇ ਐਸ.ਐਚ.ਓ. ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਲਿਖਤੀ ਪੱਤਰਾਂ ‘ਚ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਜੇਲ੍ਹ ਸਟਾਫ਼ ਨਾਲ ਮਿਲ ਕੇ ਬੈਰਕ ਨੰਬਰ 4 ਦੀ ਤਲਾਸ਼ੀ ਲਈ ਤਾਂ ਹਵਾਲਾਤੀ ਰਾਜਪਾਲ ਸਿੰਘ ਕੋਲੋਂ ਇਕ ਸੈਮਸੰਗ ਕੀਪੈਡ ਮੋਬਾਈਲ ਫੋਨ ਬਰਾਮਦ ਹੋਇਆ ਅਤੇ ਉਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ। ਬੈਰਕ ਨੰਬਰ 3 ‘ਚੋਂ 9 ਲਾਵਾਰਿਸ ਮੋਬਾਈਲ ਫ਼ੋਨ ਬਰਾਮਦ ਹੋਏ ਅਤੇ ਅਗਲੇ ਦਿਨ ਦੀ ਤਲਾਸ਼ੀ ਦੌਰਾਨ ਜੇਲ੍ਹ ‘ਚੋਂ 2 ਹੋਰ ਸੈਮਸੰਗ ਕੀਪੈਡ ਮੋਬਾਈਲ ਫ਼ੋਨ ਅਤੇ ਇੱਕ ਚਾਰਜਰ ਅਤੇ 2 ਡਾਟਾ ਕੇਬਲ ਬਰਾਮਦ ਹੋਏ |

ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਕਸ਼ਮੀਰ ਚੰਦ ਨੇ ਪੁਲਿਸ ਨੂੰ ਭੇਜੇ ਲਿਖਤੀ ਪੱਤਰਾਂ ‘ਚ ਦੱਸਿਆ ਕਿ ਅਗਲੇ ਦਿਨ ਤਲਾਸ਼ੀ ਅਭਿਆਨ ਚਲਾਉਂਦੇ ਹੋਏ ਬਲਾਕ ਨੰਬਰ 3 ‘ਚੋਂ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ (Central Jail Ferozepur) ਅੰਦਰ ਸੁੱਟੇ ਗਏ 11 ਪੈਕਟ ਬਰਾਮਦ ਕੀਤੇ ਗਏ ਅਤੇ ਇਨ੍ਹਾਂ ‘ਚੋਂ 114 ਨੰ. ਤੰਬਾਕੂ ਦੇ ਪੈਕਟ, 4 ਸਿਗਰੇਟ ਦੀਆਂ ਡੱਬੀਆਂ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਅਤੇ ਤਲਾਸ਼ੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸੈਮਸੰਗ ਕੀਪੈਡ ਅਤੇ ਓਪੀਪੀਓ ਟੱਚ ਸਕਰੀਨ ਵਾਲੇ 2 ਹੋਰ ਮੋਬਾਈਲ ਮਿਲੇ।

ਐੱਸ.ਐੱਚ.ਓ ਮੋਹਿਤ ਨੇ ਦੱਸਿਆ ਕਿ ਪੁਲਿਸ ਨੂੰ ਭੇਜੇ ਲਿਖਤੀ ਪੱਤਰ ‘ਚ ਸਹਾਇਕ ਸੁਪਰਡੈਂਟ ਰਿਸ਼ਵਪਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੇਂਦਰੀ ਜੇਲ ਫਿਰੋਜ਼ਪੁਰ ਦੇ ਸਟਾਫ਼ ਦੇ ਨਾਲ ਜੇਲ੍ਹ ਅੰਦਰ ਤਲਾਸ਼ੀ ਮੁਹਿੰਮ ਚਲਾਈ ਤਾਂ ਉਸ ‘ਚੋਂ ਇਕ ਓਪੋ ਟੱਚ ਸਕਰੀਨ ਮੋਬਾਈਲ ਫ਼ੋਨ ਅਤੇ 5 ਮੋਬਾਈਲ ਫ਼ੋਨ ਬਰਾਮਦ ਹੋਏ | ਹਵਾਲਾਤੀ ਕਰਮ ਸਿੰਘ ਤੋਂ ਅਤੇ ਲਾਵਾਰਿਸ ਮੋਬਾਈਲ ਫੋਨ ਬਰਾਮਦ ਹੋਏ।

ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਬਰਾਮਦ ਕੀਤੇ ਮੋਬਾਈਲਾਂ ਦੇ ਮਾਮਲੇ ‘ਚ ਕੈਦੀ ਰਾਜਪਾਲ ਸਿੰਘ, ਕੈਦੀ ਮਨਜੀਤ ਸਿੰਘ ਉਰਫ਼ ਬੌਬੀ, ਕੈਦੀ ਅਮਿਤ ਕੁਮਾਰ ਉਰਫ਼ ਝਾਂਬੀ, ਕੈਦੀ ਪ੍ਰਿੰਸ ਉਰਫ਼ ਮਨੀ ਅਤੇ ਕੈਦੀ ਗੁਰਸੰਤ ਸਿੰਘ, ਕੈਦੀ ਵਿਜੇ ਕੁਮਾਰ, ਕੈਦੀ ਦਲਜੀਤ ਸਿੰਘ, ਹਵਾਲਾਤੀ ਕਰਮ ਸਿੰਘ ਉਰਫ਼ ਨਿੰਮਾ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਤਫ਼ਤੀਸ਼ੀ ਅਫ਼ਸਰ ਏਐਸਆਈ ਗੁਰਮੇਲ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

The post ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਤਲਾਸ਼ੀ ਮੁਹਿੰਮ ਦੌਰਾਨ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਬਰਾਮਦ appeared first on TheUnmute.com - Punjabi News.

Tags:
  • aam-aadmi-party
  • central-jail-ferozepur
  • cm-bhagwant-mann
  • drug-smugglers
  • ferozepur
  • gurnam-lal
  • latest-news
  • news
  • punjab-news
  • punjab-police
  • superintendent-of-central-jail-ferozepur
  • the-unmute-breaking-news

ਡਾ. ਬਲਜੀਤ ਕੌਰ ਵੱਲੋਂ ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਦੇ ਦਾਖਲਿਆਂ ਸੰਬੰਧੀ ਜਾਗਰੂਕ ਕਰਨ ਦੇ ਹੁਕਮ

Thursday 06 April 2023 09:12 AM UTC+00 | Tags: aam-aadmi-party anganwadi anganwadi-centers breaking-news cm-bhagwant-mann dr-baljeet-kaur latest-news news punjab punjab-anganwadi-centers punjab-government punjabi-news the-unmute-breaking-news

ਚੰਡੀਗੜ੍ਹ, 06 ਅਪ੍ਰੈਲ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਆਂਗਣਵਾੜੀ (Anganwadi) ਵਰਕਰਾਂ ਨੂੰ ਹੁਕਮ ਦਿੱਤੇ ਹਨ ਕਿ ਸੂਬੇ ਦੇ ਤਿੰਨ ਸਾਲ ਤੋਂ ਉਪਰ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਦਾਖਲ ਕਰਵਾਉਣ ਲਈ ਬੱਚਿਆਂ ਦੇ ਮਾਪਿਆਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾਵੇ।

ਜਾਣਕਾਰੀ ਦਿੰਦਿਆਂ ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ। ਇਸੇ ਨੀਤੀ ਤਹਿਤ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆ ਦੀਆਂ ਬੁਨਿਆਂਦੀ ਜ਼ਰੂਰਤਾਂ ਪੂਰੀਆਂ ਕਰਕੇ ਹਰ ਬੱਚੇ ਦੇ ਵਿਕਾਸ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿਖੇ ਬੱਚਿਆਂ ਨੂੰ ਪੂਰਕ ਪੋਸ਼ਕ ਆਹਾਰ, ਮੁੱਢਲੀ ਸਿੱਖਿਆ ਦੇਣ ਤੋਂ ਇਲਾਵਾ ਟੀਕਾਕਰਨ, ਸਿਹਤ ਦੀ ਜਾਂਚ ਪੜਤਾਲ ਅਤੇ ਨਿਊਟਰੀਸ਼ੀਅਨ ਸਬੰਧੀ ਬੱਚਿਆ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆਂ ਕਿ ਆਂਗਣਵਾੜੀ ਸੈਂਟਰਾਂ (Anganwadi Centers) ਵਿਚ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਖਿਡੌਣਿਆਂ ਨਾਲ ਵੱਖ ਵੱਖ ਪ੍ਰਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ। ਕੈਬਨਿਟ ਮੰਤਰੀ ਨੇ ਆਂਗਣਵਾੜੀ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਹੋਰ ਕੁਸ਼ਲਤਾ ਅਤੇ ਤਨਦੇਹੀ ਨਾਲ ਕੰਮ ਕਰਨ ਜਿਸ ਤੋਂ ਪ੍ਰੇਰਿਤ ਹੋ ਕੇ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੀ ਗਿਣਤੀ ‘ਚ ਵਾਧਾ ਹੋ ਸਕੇ।

The post ਡਾ. ਬਲਜੀਤ ਕੌਰ ਵੱਲੋਂ ਆਂਗਣਵਾੜੀ ਸੈਂਟਰਾਂ ‘ਚ ਬੱਚਿਆਂ ਦੇ ਦਾਖਲਿਆਂ ਸੰਬੰਧੀ ਜਾਗਰੂਕ ਕਰਨ ਦੇ ਹੁਕਮ appeared first on TheUnmute.com - Punjabi News.

Tags:
  • aam-aadmi-party
  • anganwadi
  • anganwadi-centers
  • breaking-news
  • cm-bhagwant-mann
  • dr-baljeet-kaur
  • latest-news
  • news
  • punjab
  • punjab-anganwadi-centers
  • punjab-government
  • punjabi-news
  • the-unmute-breaking-news

13 ਅਪ੍ਰੈਲ ਨੂੰ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ 'ਰੰਗਲਾ ਪੰਜਾਬ' ਪ੍ਰੋਗਰਾਮ ਕਰਵਾਇਆ ਜਾਵੇਗਾ

Thursday 06 April 2023 11:55 AM UTC+00 | Tags: baisakhi breaking-news gurdaspur lakhwinder-singh-naib-tehsildar latest-news news nws punjab-news rangla-punjab the-unmute-breaking-news the-unmute-latest-news

ਗੁਰਦਾਸਪੁਰ, 06 ਅਪ੍ਰੈਲ 2023: ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰੇਦਸ਼ਾਂ ਹੇਠ ਅਤੇ ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ-ਕਮ-ਕਮਿਸ਼ਨਰ ਬਟਾਲਾ ਦੀ ਅਗਵਾਈ ਵਿੱਚ 13 ਅਪ੍ਰੈਲ ਨੂੰ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਵਿਖੇ ਵਿਸਾਖੀ ਦਿਹਾੜੇ ਨੂੰ ਸਮਰਪਿਤ 'ਰੰਗਲਾ ਪੰਜਾਬ' (Rangla Punjab) ਪ੍ਰੋਗਰਾਮ ਕਰਵਾਉਣ ਸਬੰਧੀ ਅੱਜ ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ।

ਉਨਾਂ ਦੱਸਿਆ ਕਿ 'ਰੰਗਲਾ ਪ੍ਰੋਗਰਾਮ' (Rangla Punjab) 13 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ 8 ਵਜੇ ਤੱਕ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਵਿਖੇ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ 'ਰੰਗਲੇ ਪੰਜਾਬ' ਥੀਮ ਨੂੰ ਸਮਰਪਿਤ ਵਿਦਿਆਰਥੀਆਂ ਦੇ ਨਾਟਕ ਮੁਕਾਬਲੇ ਕਰਵਾਏ ਜਾਣਗੇ। ਉਨਾਂ ਪਾਵਰਕਾਮ, ਪੀ.ਡਬਲਿਊ.ਡੀ, ਵਾਟਰ ਸਪਲਾਈ, ਨਗਰ ਨਿਗਮ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਬੰਧਤ ਕਾਰਜ ਕਰਨ ਦੇ ਆਦੇਸ਼ ਦਿੱਤੇ।

ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਅਤੇ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਬਟਾਲਾ ਵਲੋਂ ਜਿਲੇ ਗੁਰਦਾਸਪੁਰ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਹੋਰ ਪ੍ਰਫੁੱਲਤ ਕਰਨ ਦੇ ਮੰਤਵ ਨਾਲ ਲਗਾਤਾਰ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਸਾਡੀ ਨੋਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਨਾਲ ਜੁੜੀ ਰਹੇ।
ਇਸ ਮੌਕੇ ਕੁਲਦੀਪ ਸਿੰਘ ਐਕਸੀਅਨ ਪਾਵਰਕਾਮ, ਇੰਜ ਸਚਿਨ ਐਸ.ਡੀ.ਓ, ਪਿ੍ਰੰਸੀਪਲ ਅਨਿਲ ਸ਼ਰਮਾ ਤੇ ਸੁਪਰਡੈਂਟ ਸੁੰਦਰ ਕੁਮਾਰ ਆਦਿ ਮੋਜੂਦ ਸਨ

The post 13 ਅਪ੍ਰੈਲ ਨੂੰ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ 'ਰੰਗਲਾ ਪੰਜਾਬ' ਪ੍ਰੋਗਰਾਮ ਕਰਵਾਇਆ ਜਾਵੇਗਾ appeared first on TheUnmute.com - Punjabi News.

Tags:
  • baisakhi
  • breaking-news
  • gurdaspur
  • lakhwinder-singh-naib-tehsildar
  • latest-news
  • news
  • nws
  • punjab-news
  • rangla-punjab
  • the-unmute-breaking-news
  • the-unmute-latest-news

ਪਟਿਆਲਾ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਨ 'ਤੇ ਪਾਬੰਦੀ

Thursday 06 April 2023 11:58 AM UTC+00 | Tags: breaking-news combines combines-news news patiala patiala-gautam-jain patiala-news the-unmute-breaking-news the-unmute-latest-news the-unmute-punjabi-news wheat-crop

ਪਟਿਆਲਾ, 06 ਅਪ੍ਰੈਲ 2023: ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ (Patiala) ਗੌਤਮ ਜੈਨ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਵਿੱਚ ਸ਼ਾਮ 7.00 ਵਜੇ ਤੋਂ ਅਗਲੀ ਸਵੇਰ 6.00 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਕਣਕ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ।

ਇਹ ਕੰਬਾਇਨਾਂ ਰਾਤ ਵੇਲੇ ਹਰੀ ਕਣਕ, ਜਿਹੜੀ ਕਿ ਚੰਗੀ ਤਰ੍ਹਾਂ ਪੱਕੀ ਨਹੀਂ ਹੁੰਦੀ, ਭਾਵ ਕੱਚਾ ਦਾਣਾ ਕੱਟ ਦਿੰਦੀਆਂ ਹਨ। ਹਰੀ ਕੱਟੀ ਹੋਈ ਕਣਕ ਸੁੱਕਣ ‘ਤੇ ਕਾਲੀ ਪੈ ਜਾਂਦੀ ਹੈ, ਸਵੇਰੇ ਜਲਦੀ ਕੰਬਾਇਨਾਂ ਚੱਲਣ ਨਾਲ ਨਮੀ ਵਾਲੀ ਕਣਕ ਦੀ ਮਿਕਦਾਰ ਬਹੁਤ ਜ਼ਿਆਦਾ ਹੋਣ ਕਾਰਨ ਖਰੀਦ ਏਜੰਸੀਆਂ ਖਰੀਦ ਕਰਨ ਤੋਂ ਇਨਕਾਰ ਕਰ ਦਿੰਦੀਆਂ ਹਨ। ਜਿਸ ਕਾਰਨ ਮੰਡੀਆਂ ਵਿੱਚ ਅਣਵਿਕੀ ਕਣਕ ਦੇ ਅੰਬਾਰ ਜਮ੍ਹਾਂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਇਨਾਂ ਵੀ ਕਟਾਈ ਕਰਦੀਆਂ ਹਨ, ਜੋ ਕਣਕ ਦੇ ਮਿਆਰ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਸ ਕਾਰਨ ਖਰੀਦ ਏਜੰਸੀਆਂ ਇਸ ਦੀ ਖਰੀਦ ਕਰਨ ਤੋਂ ਹਿਚਕਚਾਉਂਦੀਆਂ ਹਨ। ਇਹ ਹੁਕਮ 3 ਜੂਨ 2023 ਤੱਕ ਲਾਗੂ ਰਹਿਣਗੇ।

The post ਪਟਿਆਲਾ ‘ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਨ ‘ਤੇ ਪਾਬੰਦੀ appeared first on TheUnmute.com - Punjabi News.

Tags:
  • breaking-news
  • combines
  • combines-news
  • news
  • patiala
  • patiala-gautam-jain
  • patiala-news
  • the-unmute-breaking-news
  • the-unmute-latest-news
  • the-unmute-punjabi-news
  • wheat-crop

ਦੁਰਵਿਹਾਰ ਦੇ ਦੋਸ਼ 'ਚ ਥਾਣਾ ਫਤਿਹਗੜ੍ਹ ਸਾਹਿਬ ਦਾ ਐਸ.ਐਚ.ਓ. ਅਤੇ ਸਹਾਇਕ ਥਾਣੇਦਾਰ ਮੁਅੱਤਲ

Thursday 06 April 2023 12:06 PM UTC+00 | Tags: breaking-news fatehgarh-sahib fatehgarh-sahib-police-station misbehaviour misbehaviour-news news punjab-police sho the-unmute-breaking-news the-unmute-latest-news

ਫਤਿਹਗੜ੍ਹ, 06 ਅਪ੍ਰੈਲ 2023: ਥਾਣਾ ਫਤਿਹਗੜ੍ਹ ਸਾਹਿਬ (Fatehgarh Sahib) ਦੇ ਐਸ.ਐਚ.ਓ. ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਅਤੇ ਇੱਕ ਸਹਾਇਕ ਥਾਣੇਦਾਰ ਨੂੰ ਮੁਅੱਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁਅੱਤਲੀ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਕਿਸੇ ਵੱਲੋਂ ਐਸ.ਐਚ.ਓ. ਗੁਰਪ੍ਰੀਤ ਸਿੰਘ ‘ਤੇ ਅਤੇ ਇੱਕ ਸਹਾਇਕ ਥਾਣੇਦਾਰ ਵਿਰੁੱਧ ਦੁਰਵਿਹਾਰ ਦੇ ਦੋਸ਼ ਲਗਾਏ ਗਏ ਸਨ |

ਜਿਸ ਦੇ ਸਬੰਧ ‘ਚ ਡੀ.ਐਸ.ਪੀ. ਫਤਿਹਗੜ੍ਹ ਸਾਹਿਬ ਵੱਲੋਂ ਇੱਕ ਰਿਪੋਰਟ ਬਣਾ ਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਭੇਜੀ ਗਈ ਸੀ ਜਿਸ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਵੱਲੋਂ ਐਸ.ਐਚ.ਓ. ਗੁਰਪ੍ਰੀਤ ਸਿੰਘ ਅਤੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੰਦਿਆਂ ਸਬ-ਇੰਸਪੈਕਟਰ ਅਰਸ਼ਦੀਪ ਸ਼ਰਮਾ ਨੂੰ ਥਾਣਾ ਫਤਿਹਗੜ੍ਹ ਸਾਹਿਬ ਦਾ ਨਵਾਂ ਐਸ.ਐਚ.ਓ. ਨਿਯੁਕਤ ਕਰ ਦਿੱਤਾ ਗਿਆ ਹੈ।

The post ਦੁਰਵਿਹਾਰ ਦੇ ਦੋਸ਼ ‘ਚ ਥਾਣਾ ਫਤਿਹਗੜ੍ਹ ਸਾਹਿਬ ਦਾ ਐਸ.ਐਚ.ਓ. ਅਤੇ ਸਹਾਇਕ ਥਾਣੇਦਾਰ ਮੁਅੱਤਲ appeared first on TheUnmute.com - Punjabi News.

Tags:
  • breaking-news
  • fatehgarh-sahib
  • fatehgarh-sahib-police-station
  • misbehaviour
  • misbehaviour-news
  • news
  • punjab-police
  • sho
  • the-unmute-breaking-news
  • the-unmute-latest-news

ਰੋਜ਼ੀ ਰੋਟੀ ਕਮਾਉਣ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

Thursday 06 April 2023 12:16 PM UTC+00 | Tags: accident breaking-news kapurthala latest-news news punjabi-mews usa.

ਕਪੂਰਥਲਾ, 06 ਅਪ੍ਰੈਲ 2023: ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਅਮਰੀਕਾ ਗਏ ਪਿੰਡ ਤਲਵੰਡੀ ਕੂਕਾ (ਕਪੂਰਥਲਾ) ਦੇ ਨੌਜਵਾਨ ਰਾਜਵਿੰਦਰ ਸਿੰਘ (22) ਪੁੱਤਰ ਤਰਲੌਕ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ । ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਪਿਤਾ ਤਰਲੋਕ ਸਿੰਘ ਅਤੇ ਮਾਤਾ ਜਗਜੀਤ ਕੌਰ ਨੇ ਦੱਸਿਆ ਕਿ ਘਰ ਦੇ ਹਾਲਤ ਸੁਧਾਰਨ ਲਈ ਕਰਜ਼ਾ ਚੁੱਕ ਕੇ ਕਰੀਬ 5 ਸਾਲ ਪਹਿਲਾ ਪੁੱਤਰ ਨੂੰ ਵਿਦੇਸ਼ ਅਮਰੀਕਾ ਭੇਜਿਆ ਸੀ, ਜਿੱਥੇ ਉਹ ਕੈਲੇਫੋਰਨੀਆ ਵਿੱਚ ਰਹਿ ਕੇ ਟਰਾਲਾ ਚਲਾਉਦਾ ਸੀ |

ਮਾਪਿਆਂ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਉੱਥੇ ਪੱਕਾ ਹੋ ਚੁੱਕਾ ਸੀ ਤੇ ਕੁਝ ਹੀ ਦਿਨਾਂ ਵਿੱਚ ਗਰੀਨ ਕਾਰਡ ਮਿਲਣ ਵਾਲਾ ਸੀ । ਅੱਜ ਸਵੇਰੇ 7:30 ਵਜੇ ਅਮਰੀਕਾ ਰਹਿੰਦੇ ਪਰਿਵਾਰਕ ਮੈਂਬਰਾ ਨੇ ਫੋਨ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ | ਉਹਨਾ ਦੱਸਿਆ ਕਿ ਉਹ ਟਰੱਕ ਲੈ ਕੇ ਮੈਰੀਲੈਂਡ ਸ਼ਹਿਰ ਗਿਆ ਹੋਇਆ ਸੀ ਇਸ ਦੌਰਾਨ ਅਮਰੀਕਾ ਦੇ ਸਮੇਂ ਅਨੁਸਾਰ ਸ਼ਾਮ 6:00 ਵਜੇ ਜਦੋਂ ਉਹ ਟਰੱਕ ਤੋਂ ਉਤਰ ਕੇ ਦੁਕਾਨ ‘ਚ ਜਾਣ ਲਈ ਸੜਕ ਪਾਰ ਕਰਨ ਲੱਗਾ ਤਾਂ ਇੱਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪਣੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਭਾਰਤ ਸਰਕਾਰ ਤੋਂ ਮਦਦ ਦੀ ਪੁਕਾਰ ਲਗਾਈ ਹੈ |

The post ਰੋਜ਼ੀ ਰੋਟੀ ਕਮਾਉਣ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ appeared first on TheUnmute.com - Punjabi News.

Tags:
  • accident
  • breaking-news
  • kapurthala
  • latest-news
  • news
  • punjabi-mews
  • usa.

ਫਾਜ਼ਿਲਕਾ, 06 ਅਪ੍ਰੈਲ 2023: ਨਗਰ ਨਿਗਮ ਅਬੋਹਰ ਨੇ ਵਿੱਤੀ 2022-23 ਦੌਰਾਨ ਆਮਦਨ ਦੇ 955.50 ਲੱਖ ਦੇ ਸਲਾਨਾ ਬਜਟ ਅਨੁਸਾਰ ਨਿਰਧਾਰਤ ਟੀਚੇ ਦੇ ਮੁਕਾਬਲੇ 1106.85 ਲੱਖ ਰੁਪਏ ਦੀ ਆਮਦਨ ਦੇ ਵਸੀਲੇ ਪੈਦਾ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਤਰਾਂ ਕਰਨ ਨਾਲ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਕੋਲ ਵਾਧੂ ਆਮਦਨ ਹੋਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ (Dr. Senu Duggal) ਆਈਏਐਸ ਨੇ ਦਿੱਤੀ ਹੈ, ਜਿੰਨ੍ਹਾਂ ਕੋਲ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਹੈ।

ਇਸੇ ਤਰਾਂ ਨਗਰ ਨਿਗਮ ਅਬੋਹਰ ਨੇ ਵਿੱਤੀ ਸਾਲ 2022-23 ਦੌਰਾਨ ਨਿਰਧਾਰਿਤ ਟੀਚੇ ਤੋਂ ਵਧੇਰੇ ਪ੍ਰੋਪਰਟੀ ਟੈਕਸ ਇੱਕਠਾ ਕੀਤਾ ਹੈ।ਜਿਕਰਯੋਗ ਹੈ ਕਿ ਨਗਰ ਨਿਗਮ ਅਬੋਹਰ ਦੇ ਸਾਲ 2022-23 ਦੇ ਬਜਟ ਵਿਚ ਪ੍ਰੋਪਰਟੀ ਟੈਕਸ/ਹਾਊਸ ਟੈਕਸ ਤੋਂ 230.32 ਲੱਖ ਰੁਪਏ ਦੇ ਕਰ ਸਗ੍ਰਿਹ ਦਾ ਟੀਚਾ ਮਿਥਿਆ ਗਿਆ ਸੀ ਪਰ ਬਿਹਤਰ ਪ੍ਰਬੰਧਨ ਰਾਹੀਂ ਨਗਰ ਨਿਗਮ ਵੱਲੋਂ ਇਸ ਵਿੱਤੀ ਸਾਲ ਵਿਚ ਵਿਚ 316.02 ਲੱਖ ਰੁਪਏ ਦਾ ਪ੍ਰੋਪਰਟੀ ਟੈਕਸ/ਹਾਊਸ ਟੈਕਸ ਇੱਕਠਾ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਡਾ: ਸੇਨੂ ਦੁੱਗਲ (Dr. Senu Duggal) ਆਈਏਐਸ ਵੱਲੋਂ ਜਦੋਂ ਤੋਂ ਇੱਥੇ ਅਹੁਦਾ ਸੰਭਾਲਿਆ ਹੈ ਉਹ ਡਿਪਟੀ ਕਮਿਸ਼ਨਰ ਦੇ ਕੰਮ ਕਾਜ ਦੇ ਨਾਲ ਨਾਲ ਅਬੋਹਰ ਨਗਰ ਨਿਗਮ ਨੂੰ ਅੱਗੇ ਲੈ ਕੇ ਆਉਣ ਲਈ ਵੀ ਲਗਾਤਾਰ ਕੰਮ ਕਰ ਰਹੇ ਹਨ ਅਤੇ ਨਿਯਮਤ ਤੌਰ ਤੇ ਉਹ ਅਬੋਹਰ ਨਗਰ ਨਿਗਮ ਦੇ ਦਫ਼ਤਰ ਪਹੁੰਚ ਕੇ ਨਿਗਮ ਦਾ ਕੰਮਕਾਜ ਵੀ ਜਾਂਚ ਦੇ ਹਨ ਅਤੇ ਲੋਕਾਂ ਦੀਆਂ ਮੁਸਕਿਲਾਂ ਵੀ ਸੁਣਦੇ ਹਨ।

ਇਸੇ ਤਰਾਂ ਨਗਰ ਨਿਗਮ ਅਬੋਹਰ ਨੇ ਐਡਵਰਟਾਇਜਮੈਂਟ ਤੋਂ 3.50 ਲੱਖ ਦੇ ਮੁਕਾਬਲੇ 12 ਲੱਖ ਦੀ ਆਮਦਨ ਪ੍ਰਾਪਤ ਕੀਤੀ ਗਈ ਹੈ ਜ਼ੋ ਕੀ ਟੀਚੇ ਤੋਂ ਬਹੁਤ ਜਿਆਦਾ ਹੈ। ਇਸੇ ਤਰਾਂ ਵੇਲਫੇਅਰ ਸੁਸਾਇਟੀ ਵੱਲੋਂ ਵੀ ਇਸ ਸਾਲ ਦੌਰਾਨ 203.93 ਲੱਖ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਗਈ ਹੈ। ਇੱਥੇ ਜਿਕਰਯੋਗ ਹੈ ਕਿ ਇਸ ਮੱਦ ਅਧੀਨ ਸਾਲ 2021-22 ਵਿਚ ਆਮਦਨ 159.78 ਲੱਖ ਰੁਪਏ ਸੀ।ਇਸ ਪ੍ਰਕਾਰ ਵਧੀ ਆਮਦਨ ਦਾ ਹੀ ਨਤੀਜਾ ਹੈ ਕਿ ਸ਼ਹਿਰ ਦੇ ਵਿਕਾਸ ਲਈ ਚਾਲੂ ਵਿੱਤੀ ਸਾਲ ਦੌਰਾਨ ਨਿਗਮ ਨੇ ਬਜਟ ਵਿਚ ਵਾਧੂ ਖਰਚ ਦੀ ਯੋਜਨਾਬੰਦੀ ਕੀਤੀ ਹੈ।

The post ਨਗਰ ਨਿਗਮ ਅਬੋਹਰ ਨੇ ਟੀਚੇ ਦੇ ਮੁਕਾਬਲੇ ਜਿਆਦਾ ਪ੍ਰੋਪਰਟੀ ਟੈਕਸ ਇੱਕਠਾ ਕੀਤਾ: ਡਾ: ਸੇਨੂ ਦੁੱਗਲ appeared first on TheUnmute.com - Punjabi News.

Tags:
  • dr-senu-duggal
  • municipal-corporation-abohar
  • news
  • punjab-news
  • revenue

KKR vs RCB: ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਣਾ ਚਾਹੇਗੀ ਕੋਲਕਾਤਾ ਨਾਈਟ ਰਾਈਡਰਜ਼

Thursday 06 April 2023 12:38 PM UTC+00 | Tags: breaking-news cricket-news indian-premier-league kkr-vs-rcb kolkata-knight-riders news royal-challengers-bangalore sports-news

ਚੰਡੀਗੜ੍ਹ, 06 ਅਪ੍ਰੈਲ 2023: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਵਿਚਾਲੇ ਖੇਡਿਆ ਜਾਵੇਗਾ। ਮੈਚ ਕੋਲਕਾਤਾ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਹ ਕੋਲਕਾਤਾ ਦਾ ਘਰੇਲੂ ਮੈਦਾਨ ਹੈ। ਕੋਲਕਾਤਾ (RCB) ਦੀ ਟੀਮ 2019 ਤੋਂ ਬਾਅਦ ਪਹਿਲੀ ਵਾਰ ਇੱਥੇ ਖੇਡੇਗੀ। ਪਿਛਲੇ ਸਾਲ ਇੱਥੇ ਨਾਕਆਊਟ ਮੈਚ ਖੇਡੇ ਗਏ ਸਨ ਪਰ ਇਸ ਤੋਂ ਪਹਿਲਾਂ ਕੇਕੇਆਰ ਲੀਗ ਤੋਂ ਬਾਹਰ ਹੋ ਗਿਆ ਸੀ।

ਦੂਜੇ ਪਾਸੇ ਕੋਲਕਾਤਾ ਅਤੇ ਬੈਂਗਲੁਰੂ ਪਿਛਲੇ ਸਾਲ ਲੀਗ ਪੜਾਅ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਏ ਸਨ, ਜਿਸ ਵਿੱਚ ਆਰਸੀਬੀ ਨੇ ਜਿੱਤ ਦਰਜ ਕੀਤੀ ਸੀ। ਟੂਰਨਾਮੇਂਟ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਉਸ ਨੂੰ ਪਹਿਲੇ ਮੈਚ ਵਿੱਚ ਪੰਜਾਬ ਕਿੰਗਜ਼ ਨੇ ਡਕਵਰਥ ਲੁਈਸ ਵਿਧੀ ਅਨੁਸਾਰ 7 ਦੌੜਾਂ ਨਾਲ ਹਰਾਇਆ ਸੀ। ਟੀਮ ਉਸ ਹਾਰ ਨੂੰ ਭੁੱਲ ਕੇ ਜਿੱਤ ਦਾ ਖਾਤਾ ਖੋਲ੍ਹਣਾ ਚਾਹੇਗੀ।

ਰਾਇਲ ਚੈਲੰਜਰਜ਼ ਬੰਗਲੌਰ ਨੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਟੀਮ ਨੇ ਘਰੇਲੂ ਮੈਦਾਨ ‘ਤੇ ਮੁੰਬਈ ਨੂੰ 8 ਵਿਕਟਾਂ ਦੇ ਵੱਡੇ ਫਰਕ ਨਾਲ ਹਰਾਇਆ। ਕਪਤਾਨ ਫਾਫ ਡੂ ਪਲੇਸਿਸ ਅਤੇ ਵਿਰਾਟ ਕੋਹਲੀ ਨੇ ਅਰਧ ਸੈਂਕੜੇ ਜੜੇ ਸਨ। ਜਦਕਿ ਕਰਨ ਸ਼ਰਮਾ ਨੇ ਪਹਿਲੀ ਪਾਰੀ ਵਿੱਚ 32 ਦੌੜਾਂ ਦੇ ਕੇ 2 ਵਿਕਟਾਂ ਲਈਆਂ।

The post KKR vs RCB: ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਣਾ ਚਾਹੇਗੀ ਕੋਲਕਾਤਾ ਨਾਈਟ ਰਾਈਡਰਜ਼ appeared first on TheUnmute.com - Punjabi News.

Tags:
  • breaking-news
  • cricket-news
  • indian-premier-league
  • kkr-vs-rcb
  • kolkata-knight-riders
  • news
  • royal-challengers-bangalore
  • sports-news

ਜਾਪਾਨ ਆਰਮੀ ਦਾ ਫੌਜੀ ਹੈਲੀਕਾਪਟਰ ਲਾਪਤਾ, ਹੈਲੀਕਾਪਟਰ ਦੀ ਭਾਲ ਲਈ ਸਰਚ ਆਪ੍ਰੇਸ਼ਨ ਜਾਰੀ

Thursday 06 April 2023 12:48 PM UTC+00 | Tags: a-military-helicopter breaking-news japan japan-army japan-pm military-helicopter miyako-island news uh60-helicopter

ਚੰਡੀਗੜ੍ਹ, 06 ਅਪ੍ਰੈਲ 2023: ਜਾਪਾਨ ਆਰਮੀ (Japan) ਦਾ ਇੱਕ ਫੌਜੀ ਹੈਲੀਕਾਪਟਰ ਵੀਰਵਾਰ ਨੂੰ ਲਾਪਤਾ ਹੋ ਗਿਆ ਸੀ। ਮੀਡਿਆ ਦੀ ਖ਼ਬਰਾਂ ਮੁਤਾਬਕ ਜਹਾਜ਼ ਵਿੱਚ 10 ਜਣੇ ਸਵਾਰ ਸਨ। ਹੈਲੀਕਾਪਟਰ ਨੂੰ ਲੱਭਣ ਲਈ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਮੁਤਾਬਕ- ਇਹ ਹੈਲੀਕਾਪਟਰ ਇੱਕ ਟਰੇਨਿੰਗ ਡ੍ਰਿਲ ‘ਤੇ ਸੀ। ਇਸ ਦੌਰਾਨ ਇਹ ਮਿਆਕੋ ਟਾਪੂ ‘ਤੇ ਰਡਾਰ ਤੋਂ ਅਚਾਨਕ ਗਾਇਬ ਹੋ ਗਿਆ। ਇਹ ਇਲਾਕਾ ਤਾਇਵਾਨ ਦੇ ਬਹੁਤ ਨੇੜੇ ਹੈ ਅਤੇ ਚੀਨੀ ਲੜਾਕੂ ਜਹਾਜ਼ ਅਕਸਰ ਇੱਥੇ ਉਡਾਣ ਭਰਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਇੱਕ UH60 ਹੈਲੀਕਾਪਟਰ ਸੀ। ਇਸਨੂੰ ਆਮ ਤੌਰ ‘ਤੇ ਬਲੈਕ ਹਾਕ ਹੈਲੀਕਾਪਟਰ ਕਿਹਾ ਜਾਂਦਾ ਹੈ। ਇਹ ਅਮਰੀਕਾ ਤੋਂ ਖਰੀਦਿਆ ਗਿਆ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿੱਚ ਕਿੰਨੇ ਜਣੇ ਸਵਾਰ ਸਨ। ਹਾਲਾਂਕਿ, ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਵਿੱਚ 10 ਜਣੇ ਸਨ। 8 ਜਵਾਨਾਂ ਤੋਂ ਇਲਾਵਾ 2 ਪਾਇਲਟ ਦੱਸੇ ਗਏ ਹਨ। ਇਸ ਹੈਲੀਕਾਪਟਰ ‘ਤੇ ਫੌਜ ਦਾ ਇਕ ਕਮਾਂਡਰ ਵੀ ਮੌਜੂਦ ਸੀ।

ਜਾਪਾਨ (Japan) ਦੇ ਪ੍ਰਧਾਨ ਮੰਤਰੀ ਫੂਮੀਆ ਕਿਸ਼ਿਦਾ ਨੇ ਕਿਹਾ ਕਿ ਸਾਡੀ ਨੇਵੀ ਅਤੇ ਕੋਸਟ ਗਾਰਡ ਮਿਸ਼ਨ ਮੋਡ ‘ਤੇ ਲਾਪਤਾ ਹੈਲੀਕਾਪਟਰ ਦੀ ਭਾਲ ਕਰ ਰਹੇ ਹਨ। ਪਹਿਲੀ ਕੋਸ਼ਿਸ਼ ਇਹ ਹੈ ਕਿ ਕਿਸੇ ਵੀ ਕੀਮਤ ‘ਤੇ ਜਹਾਜ਼ ਵਿਚ ਸਵਾਰ ਸਾਰੇ ਸਿਪਾਹੀਆਂ ਨੂੰ ਬਚਾਇਆ ਜਾਵੇ। ਬਾਕੀ ਮਸਲਿਆਂ ‘ਤੇ ਵੀ ਬਾਅਦ ਵਿੱਚ ਚਰਚਾ ਕੀਤੀ ਜਾ ਸਕਦੀ ਹੈ। ਇਸ ਹੈਲੀਕਾਪਟਰ ਨੇ ਮਯੋਕੋਜੀਮਾ ਏਅਰਬੇਸ ਤੋਂ ਉਡਾਣ ਭਰੀ। ਕਰੀਬ 13 ਮਿੰਟ ਬਾਅਦ ਇਸ ਦਾ ਸੰਪਰਕ ਟੁੱਟ ਗਿਆ। ਕੁਝ ਮਿੰਟਾਂ ਬਾਅਦ ਇਹ ਵੀ ਰਡਾਰ ਤੋਂ ਗਾਇਬ ਹੋ ਗਿਆ। ਫਿਲਹਾਲ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।

ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 3.10 ਵਜੇ ਇਹ ਹੈਲੀਕਾਪਟਰ ਮਾਈਕੋ ਟਾਪੂ ‘ਤੇ ਰਡਾਰ ਤੋਂ ਗਾਇਬ ਹੋ ਗਿਆ। ਤੱਟ ਰੱਖਿਅਕ ਅਤੇ ਜਲ ਸੈਨਾ ਦੀਆਂ ਟੀਮਾਂ ਇਸ ਦੀ ਭਾਲ ਕਰ ਰਹੀਆਂ ਹਨ। ਇਸ ਖੇਤਰ ਵਿੱਚ ਹੈਲੀਕਾਪਟਰ ਲਾਪਤਾ ਹੋਣ ਦੀ ਇਹ ਪਹਿਲੀ ਘਟਨਾ ਹੈ।

The post ਜਾਪਾਨ ਆਰਮੀ ਦਾ ਫੌਜੀ ਹੈਲੀਕਾਪਟਰ ਲਾਪਤਾ, ਹੈਲੀਕਾਪਟਰ ਦੀ ਭਾਲ ਲਈ ਸਰਚ ਆਪ੍ਰੇਸ਼ਨ ਜਾਰੀ appeared first on TheUnmute.com - Punjabi News.

Tags:
  • a-military-helicopter
  • breaking-news
  • japan
  • japan-army
  • japan-pm
  • military-helicopter
  • miyako-island
  • news
  • uh60-helicopter

ਸ਼੍ਰੀ ਹਨੂੰਮਾਨ ਜੈਅੰਤੀ ਮੌਕੇ ਬੰਗਾਲ ਤੇ ਬਿਹਾਰ 'ਚ ਪੁਲਿਸ ਬਲ ਤਾਇਨਾਤ, ਸ਼ੋਭਾ ਯਾਤਰਾ ਸ਼ਾਂਤੀਪੂਰਵਕ ਸਮਾਪਤ

Thursday 06 April 2023 12:56 PM UTC+00 | Tags: bajrang-dal-worker breaking-news delhi delhi-news hanuman-jayanti hanuman-jayanti-in-delhi india-news jahangirpuri news shri-hanuman-jayanti

ਚੰਡੀਗੜ੍ਹ, 06 ਅਪ੍ਰੈਲ 2023: ਅੱਜ ਦੇਸ਼ ਭਰ ‘ਚ ਸ਼੍ਰੀ ਹਨੂੰਮਾਨ ਜੈਅੰਤੀ (Shri Hanuman Jayanti) ਮਨਾਈ ਜਾ ਰਹੀ ਹੈ। ਮੰਦਰਾਂ ‘ਚ ਸਵੇਰ ਤੋਂ ਹੀ ਸ਼ਰਧਾਲੂ ਪਹੁੰਚ ਰਹੇ ਹਨ। ਕਈ ਸੂਬਿਆਂ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ । ਪਿਛਲੇ ਹਫਤੇ ਰਾਮ ਨੌਮੀ ‘ਤੇ ਹੋਈ ਹਿੰਸਾ ਦੇ ਮੱਦੇਨਜ਼ਰ ਬੰਗਾਲ ਅਤੇ ਬਿਹਾਰ ਸਮੇਤ ਕਈ ਸੂਬਿਆਂ ‘ਚ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।

ਵਿਸ਼ਵ ਹਿੰਦੂ ਪ੍ਰੀਸ਼ਦ (VHP) ਅਤੇ ਬਜਰੰਗ ਦਲ ਨੇ ਦਿੱਲੀ ਵਿੱਚ ਸ਼ੋਭਾ ਯਾਤਰਾ ਕੱਢੀ । ਉੱਤਰ ਪੱਛਮੀ ਦਿੱਲੀ ਦੇ ਡੀਸੀਪੀ ਜਤਿੰਦਰ ਕੁਮਾਰ ਮੀਨਾ ਨੇ ਦੱਸਿਆ ਕਿ ਜਹਾਂਗੀਰਪੁਰੀ ਖੇਤਰ ਵਿੱਚ ਅੱਜ ਦੋ ਸ਼ੋਭਾ ਯਾਤਰਾ ਕੱਢਣ ਦੀ ਇਜਾਜ਼ਤ ਦਿੱਤੀ ਗਈ। ਇੱਕ ਯਾਤਰਾ ਸ਼ਾਂਤੀਪੂਰਵਕ ਸਮਾਪਤ ਹੋਈ।। ਦੂਜੀ ਯਾਤਰਾ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ, ਡਰੋਨਾਂ ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਹੈ।

The post ਸ਼੍ਰੀ ਹਨੂੰਮਾਨ ਜੈਅੰਤੀ ਮੌਕੇ ਬੰਗਾਲ ਤੇ ਬਿਹਾਰ ‘ਚ ਪੁਲਿਸ ਬਲ ਤਾਇਨਾਤ, ਸ਼ੋਭਾ ਯਾਤਰਾ ਸ਼ਾਂਤੀਪੂਰਵਕ ਸਮਾਪਤ appeared first on TheUnmute.com - Punjabi News.

Tags:
  • bajrang-dal-worker
  • breaking-news
  • delhi
  • delhi-news
  • hanuman-jayanti
  • hanuman-jayanti-in-delhi
  • india-news
  • jahangirpuri
  • news
  • shri-hanuman-jayanti

ਫਰਾਂਸ ਦੇ ਰਾਸ਼ਟਰਪਤੀ ਦੀ ਸ਼ੀ ਜਿਨਪਿੰਗ ਨਾਲ ਮੁਲਾਕਾਤ, ਰੂਸ-ਯੂਕਰੇਨ ਯੁੱਧ 'ਤੇ ਕੀਤੀ ਚਰਚਾ

Thursday 06 April 2023 01:03 PM UTC+00 | Tags: beijing breaking-news chinese-president-xi-jinping cjhina emmanuel-macron frence french french-president latest-news macron news russia-ukraine-war

ਚੰਡੀਗੜ੍ਹ, 06 ਅਪ੍ਰੈਲ 2023: ਫਰਾਂਸ (France) ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ (Emmanuel Macron) ਨੇ ਵੀਰਵਾਰ ਨੂੰ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। 3 ਦਿਨਾਂ ਦੇ ਦੌਰੇ ‘ਤੇ ਬੁੱਧਵਾਰ ਨੂੰ ਬੀਜਿੰਗ ਪਹੁੰਚੇ ਮੈਕਰੋਨ ਨੇ ਜਿਨਪਿੰਗ ਨਾਲ ਰੂਸ-ਯੂਕਰੇਨ ਯੁੱਧ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਜਿਨਪਿੰਗ ਨੂੰ ਅਪੀਲ ਕੀਤੀ ਕਿ ਉਹ ਰੂਸ ਨੂੰ ਯੁੱਧ ਰੋਕਣ ਲਈ ਤਿਆਰ ਕਰਨ। ਜਵਾਬ ਵਿੱਚ ਜਿਨਪਿੰਗ ਨੇ ਕਿਹਾ- ਚੀਨ ਇਸ ਸਬੰਧ ਵਿੱਚ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਇਮੈਨੁਅਲ ਮੈਕਰੋਨ ਨੇ ਕਿਹਾ ਕਿ ਇਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਕਾਰਨ ਅੰਤਰਰਾਸ਼ਟਰੀ ਸ਼ਾਂਤੀ ਨੂੰ ਨੁਕਸਾਨ ਪਹੁੰਚਿਆ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਰੂਸ ਨਾਲ ਗੱਲਬਾਤ ਕਰਕੇ ਸਾਰਿਆਂ ਨੂੰ ਗੱਲਬਾਤ ਲਈ ਇਕੱਠੇ ਕਰ ਸਕਦੇ ਹੋ। ਦੂਜੇ ਪਾਸੇ ਚੀਨੀ ਰਾਸ਼ਟਰਪਤੀ ਜਿਨਪਿੰਗ ਨੇ ਕਿਹਾ- ਇਸ ਸਮੇਂ ਦੁਨੀਆ ‘ਚ ਇਤਿਹਾਸਕ ਬਦਲਾਅ ਹੋ ਰਹੇ ਹਨ। ਅਜਿਹੇ ਵਿੱਚ ਫਰਾਂਸ ਅਤੇ ਚੀਨ ਦੇ ਸਬੰਧ ਸਕਾਰਾਤਮਕ ਅਤੇ ਸਥਿਰ ਹਨ। ਦੋਵਾਂ ਦੇਸ਼ਾਂ ਵਿੱਚ ਮਤਭੇਦਾਂ ਅਤੇ ਪਾਬੰਦੀਆਂ ਨੂੰ ਦੂਰ ਕਰਨ ਅਤੇ ਇਕੱਠੇ ਆਉਣ ਦੀ ਸਮਰੱਥਾ ਹੈ।

The post ਫਰਾਂਸ ਦੇ ਰਾਸ਼ਟਰਪਤੀ ਦੀ ਸ਼ੀ ਜਿਨਪਿੰਗ ਨਾਲ ਮੁਲਾਕਾਤ, ਰੂਸ-ਯੂਕਰੇਨ ਯੁੱਧ ‘ਤੇ ਕੀਤੀ ਚਰਚਾ appeared first on TheUnmute.com - Punjabi News.

Tags:
  • beijing
  • breaking-news
  • chinese-president-xi-jinping
  • cjhina
  • emmanuel-macron
  • frence
  • french
  • french-president
  • latest-news
  • macron
  • news
  • russia-ukraine-war

Online Gaming: ਸਰਕਾਰ ਨੇ ਆਨਲਾਈਨ ਗੇਮਿੰਗ ਲਈ ਨਵੇਂ ਨਿਯਮ ਕੀਤੇ ਜਾਰੀ

Thursday 06 April 2023 01:15 PM UTC+00 | Tags: breaking-news games meity ministry-of-electronics-and-information news online-games online-gaming rajeev-chandrasekhar tech-news

ਚੰਡੀਗੜ੍ਹ, 06 ਅਪ੍ਰੈਲ 2023: ਸਰਕਾਰ ਨੇ ਵੀਰਵਾਰ ਨੂੰ ਆਨਲਾਈਨ ਗੇਮਿੰਗ (Online Gaming) ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (Meity) ਦੇ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਨਵੇਂ ਨਿਯਮਾਂ ਦਾ ਐਲਾਨ ਕੀਤਾ। ਨਵੇਂ ਗੇਮਿੰਗ ਨਿਯਮ ਔਨਲਾਈਨ ਜੂਏ ਅਤੇ ਸੱਟੇਬਾਜ਼ੀ ਪਲੇਟਫਾਰਮਾਂ ‘ਤੇ ਕਿਸੇ ਵੀ ਗੇਮ ਸੱਟੇਬਾਜ਼ੀ ‘ਤੇ ਪਾਬੰਦੀ ਲਗਾਉਂਦੇ ਹਨ। ਇਸਦੇ ਨਾਲ ਹੀ ਇਹਨਾਂ ਨਿਯਮਾਂ ਦੇ ਅਨੁਸਾਰ ਸਾਰੀਆਂ ਔਨਲਾਈਨ ਗੇਮਾਂ ਇੱਕ ਸਵੈ-ਨਿਯੰਤ੍ਰਕ ਸੰਸਥਾ (SRO) ਦੁਆਰਾ ਨਿਰਧਾਰਤ ਕੀਤੀਆਂ ਜਾਣਗੀਆਂ।

ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਜੂਆ ਜਾਂ ਸੱਟੇਬਾਜ਼ੀ ਨਾਲ ਜੁੜੀਆਂ ਆਨਲਾਈਨ ਗੇਮਾਂ ਨਵੇਂ ਆਨਲਾਈਨ ਗੇਮਿੰਗ ਨਿਯਮਾਂ ਦੇ ਦਾਇਰੇ ‘ਚ ਆਉਣਗੀਆਂ। ਮੰਤਰੀ ਚੰਦਰਸ਼ੇਖਰ ਨੇ ਕਿਹਾ ਕਿ ਅਸੀਂ ਇੱਕ ਢਾਂਚੇ ਦੇ ਨਾਲ ਕੰਮ ਕਰ ਰਹੇ ਹਾਂ ਕਿ ਸਾਰੀਆਂ ਔਨਲਾਈਨ ਗੇਮਿੰਗ ਨੂੰ ਇੱਕ SRO ਦੁਆਰਾ ਨਿਯੰਤ੍ਰਿਤ ਕੀਤਾ ਜਾਵੇਗਾ। ਯਾਨੀ ਐਸਆਰਓ ਇਹ ਤੈਅ ਕਰੇਗਾ ਕਿ ਗੇਮ ਵਿੱਚ ਜੂਆ ਹੈ ਜਾਂ ਨਹੀਂ।

ਸੈਲਫ-ਰੈਗੂਲੇਟਰੀ ਸੰਸਥਾ ਨਿਗਰਾਨੀ ਕਰੇਗੀ

ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਇੱਕ ਸੈਲਫ -ਰੈਗੂਲੇਟਰੀ ਸੰਸਥਾ ਹਰ ਖੇਡ ਦੀ ਨਿਗਰਾਨੀ ਅਤੇ ਨਿਰਣਾ ਕਰਨ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਜਾਜ਼ਤ ਇਸ ਆਧਾਰ ‘ਤੇ ਤੈਅ ਕੀਤੀ ਜਾਵੇਗੀ ਕਿ ਐਪ ‘ਚ ਸੱਟੇਬਾਜ਼ੀ ਸ਼ਾਮਲ ਹੈ ਜਾਂ ਨਹੀਂ। ਜੇਕਰ ਸੱਟੇਬਾਜ਼ੀ ਸ਼ਾਮਲ ਹੈ, ਤਾਂ SRO ਇਹ ਕਹਿਣ ਦੀ ਸਥਿਤੀ ਵਿੱਚ ਹੋਵੇਗਾ ਕਿ ਉਹਨਾਂ ਔਨਲਾਈਨ ਗੇਮਾਂ (Online Gaming) ਦੀ ਇਜਾਜ਼ਤ ਨਹੀਂ ਹੈ। ਯਾਨੀ ਐਪ ਲਈ SRO ਦੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ।

The post Online Gaming: ਸਰਕਾਰ ਨੇ ਆਨਲਾਈਨ ਗੇਮਿੰਗ ਲਈ ਨਵੇਂ ਨਿਯਮ ਕੀਤੇ ਜਾਰੀ appeared first on TheUnmute.com - Punjabi News.

Tags:
  • breaking-news
  • games
  • meity
  • ministry-of-electronics-and-information
  • news
  • online-games
  • online-gaming
  • rajeev-chandrasekhar
  • tech-news

ਜਲੰਧਰ, 06 ਅਪ੍ਰੈਲ 2023: ਮੈਡੀਕਲ ਸੁਪਰਡੈਂਟ ਤੇ ਕਾਰਜਕਾਰੀ ਸਿਵਲ ਸਰਜਨ ਡਾ. ਰਾਜੀਵ ਸ਼ਰਮਾ ਦੀ ਅਗਵਾਈ ਵਿੱਚ ਸਿਵਲ ਸਰਜਨ (Civil Surgeon) ਦਫ਼ਤਰ ਵਿਖੇ ਵੀਰਵਾਰ ਨੂੰ ਸਮੂਹ ਐਸ.ਐਮ.ਓਜ਼ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ। ਡਾ. ਰਾਜੀਵ ਸ਼ਰਮਾ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਦੀ ਪ੍ਰਗਤੀ ਰਿਪੋਰਟਾਂ ਨੂੰ ਵਾਚਿਆ ਗਿਆ। ਉਨ੍ਹਾਂ ਵੱਲੋਂ ਸਮੂਹ ਐਸ.ਐਮ.ਓਜ਼. ਨੂੰ ਜਿਮਨੀ ਚੇਣ ਦੇ ਮੱਦੇਨਜਰ ਲੋੜੀਂਦੀਆਂ ਐਮਰਜੈਂਸੀ ਸਿਹਤ ਸੇਵਾਵਾਂ ਦੇ ਇੰਤਜਾਮਾਤ ਮੁਕੰਮਲ ਰੱਖੇ ਜਾਣ ਦੀ ਹਦਾਇਤ ਕੀਤੀ ਗਈ।

ਡਾ. ਰਾਜੀਵ ਸ਼ਰਮਾ ਵੱਲੋਂ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਗਈ ਕਿ ਆਮ ਆਦਮੀ ਕਲੀਨਿਕਾਂ ਦੇ ਕੰਮਕਾਜ ਦੀ ਸੁਪਰਵਿਜ਼ਨ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਤੱਕ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਵੱਲੋਂ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦਨੇਜਰ ਸਮੂਹ ਐਸ.ਐਮ.ਓਜ਼ ਨੂੰ ਕੋਵਿਡ-ਸੈਪਲਿੰਗ ਵਧਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਸਿਹਤ ਸਟਾਫ਼ ਨੂੰ ਚੋਣ ਜਾਬਤੇ ਦੀ ਪਾਲਣਾ ਕਰਨ ਪ੍ਰਤੀ ਸੈਂਸੇਟਾਈਜ਼ ਕੀਤਾ ਜਾਵੇ ਅਤੇ ਜਿਮਨੀ ਚੋਣ ਦੇ ਮੱਦੇਨਜਰ ਬਲਾਕ ਪੱਧਰ ‘ਤੇ ਮੈਡੀਕਲ ਟੀਮਾਂ ਅਤੇ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ। ਉਨ੍ਹਾਂ ਵੱਲੋਂ ਸਿਹਤ ਸੰਸਥਾਵਾਂ ਵਿੱਚ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ। ਮੀਟਿੰਗ ਦੌਰਾਨ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਬਲਜੀਤ ਕੌਰ ਰੂਬੀ ਮੌਜੂਦ ਸਨ।

ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵਲੋਂ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਅਫੈਂਸਿਸ (ਪੋਕਸੋ) ਐਕਟ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਦੋਂ ਬੱਚਿਆਂ ਦੇ ਸ਼ਰੀਰਕ ਸ਼ੋਸ਼ਣ ਦਾ ਕੇਸ ਆਵੇ ਤਾਂ ਅਜਿਹੇ ਕੇਸ ‘ਚ ਨਰਮੀ ਭਰਿਆ ਵਤੀਰਾ ਵਰਤਿਆ ਜਾਵੇ। ਇਸ ਤੋਂ ਇਲਾਵਾਂ ਉਨ੍ਹਾਂ ਸਮੂਹ ਐਸ.ਐਮ.ਓਜ਼ ਨੂੰ ਕਿਹਾ ਗਿਆ ਕਿ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਲੋਕਾਂ ਨੂੰ ਜੱਚਾ-ਬੱਚਾ ਸੇਵਾਵਾਂ ਦਾ ਲਾਭ ਦਿੰਦੇ ਹੋਏ ਹਰੇਕ ਗਰਭਵਤੀ ਔਰਤ ਦਾ ਫਰੀ ਸੰਸਥਾਗਤ ਜਣੇਪਾ, ਟੈਸਟ, ਮੁਫਤ ਦਵਾਈਆਂ ਅਤੇ 108 ਐਂਬੂਲੈਂਸ ਸੇਵਾ ਦਾ ਲਾਭ ਲੈਣ ਲਈ ਪ੍ਰੋਤਸਾਹਿਤ ਕੀਤਾ ਜਾਵੇ ਅਤੇ ਆਪਣੇ ਖੇਤਰ ਅਧੀਨ ਆਉਦੀ ਹਰੇਕ ਹਾਈ ਰਿਸਕ ਗਰਭਵਤੀ ਔਰਤ ਦਾ ਮਾਹਿਰ ਡਾਕਟਰ ਦੁਆਰਾ ਹਦਾਇਤਾਂ ਮੁਤਾਬਕ ਏ.ਐਨ.ਸੀ.(ਐਂਟੀਨੇਟਲ) ਚੈੱਕਅਪ ਕਰਵਾਇਆ ਜਾਵੇ।

The post ਸਿਵਲ ਸਰਜਨ ਵੱਲੋਂ ਜ਼ਿਮਨੀ ਚੋਣ ਦੇ ਮੱਦੇਨਜਰ ਲੋੜੀਂਦੀਆਂ ਐਮਰਜੈਂਸੀ ਸਿਹਤ ਸੇਵਾਵਾਂ ਦੇ ਇੰਤਜਾਮ ਮੁਕੰਮਲ ਰੱਖਣ ਦੀ ਹਦਾਇਤ appeared first on TheUnmute.com - Punjabi News.

Tags:
  • breaking-news
  • by-election
  • civil-surgeon
  • emergency
  • jalandhar
  • jalandhar-lok-sabha
  • latest-news
  • medical-superintendent
  • news

ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ: ਚੇਤਨ ਸਿੰਘ ਜੌੜਾਮਾਜਰਾ

Thursday 06 April 2023 01:43 PM UTC+00 | Tags: aam-aadmi-party better-health-facilities breaking-news chetan-singh-jauramajra cm-bhagwant-mann mohalla-clinics news punjab punjab-government punjab-health-minister the-unmute-breaking-news the-unmute-news

ਪਟਿਆਲਾ ,06 ਅਪ੍ਰੈਲ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਬਾਗਬਾਨੀ, ਰੱਖਿਆ ਸੇਵਾਵਾਂ ਤੇ ਸੁਤੰਤਰਤਾ ਸੰਗਰਾਮੀ ਭਲਾਈ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ  ਸੇਵਾਵਾਂ (Health Facilities) ਪ੍ਰਦਾਨ ਕਰਨ ਲਈ ਵਚਨਬੱਧ ਹੈ। ਜੌੜਾਮਾਜਰਾ ਅੱਜ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਰੋਟਰੀ ਕਲੱਬ, ਪਟਿਆਲਾ ਦੇ ਸਹਿਯੋਗ ਨਾਲ ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਨ ਨੂੰ ਪੰਜਾਬੀਆਂ ਦੀ ਸਿਹਤ (Health Facilities) ਲਈ ਇੱਕ ਵੱਡਾ ਤੋਹਫ਼ਾ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਤੰਦਰੁਸਤ, ਹੱਸਦਾ, ਖੇਡਦਾ ਤੇ ਰੰਗਲਾ ਪੰਜਾਬ ਬਣਾਉਣਾ ਚਾਹੁੰਦੀ ਹੈ, ਜਿਸ ਲਈ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਸਰਕਾਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨਾਲ-ਨਾਲ ਗ਼ੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ ਵੀ ਅਹਿਮ ਹੈ। ਜੌੜਾਮਾਜਰਾ ਨੇ ਪਿੰਡ ਦੇ ਵਸਨੀਕਾਂ ਨੂੰ ਵਿਆਪਕ ਵਿਸ਼ੇਸ਼ ਦੇਖਭਾਲ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਅਤੇ ਰੋਟਰੀ ਕਲੱਬ ਵੱਲੋਂ ਕਲਿਆਣ ਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਮੁਫ਼ਤ ਸਿਹਤ ਜਾਂਚ ਤੇ ਦਵਾਈਆਂ ਦੇਣ ਦੇ ਲਗਾਏ ਗਏ ਕੈਂਪ ਦੀ ਪ੍ਰਸੰਸਾ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ, ਕਿ ਉਨ੍ਹਾਂ ਦੀ ਯੂਨੀਵਰਸਿਟੀ ਸਮਾਜ ਸੇਵਾ ਦੇ ਉਦੇਸ਼ ਨਾਲ ਵਿੱਦਿਆ ਦੇ ਪਸਾਰ ਦਾ ਕੰਮ ਕਰ ਰਹੀ ਹੈ। ਇਸ ਦੌਰਾਨ ਈ.ਐਨ.ਟੀ. ਮਾਹਰ ਡਾ. ਬੀ.ਐਸ.ਸੋਹਲ, ਛਾਤੀ ਤੇ ਟੀ.ਬੀ. ਰੋਗਾਂ ਦੇ ਮਾਹਰ ਡਾ. ਵਿਸ਼ਾਲ ਚੋਪੜਾ, ਸਰਜਰੀ ਮਾਹਰ ਡਾ. ਏ.ਐਸ. ਗਰੋਵਰ, ਅੱਖਾਂ ਦੇ ਮਾਹਰ ਡਾ. ਜੇ.ਪੀ.ਐਸ ਸੋਢੀ, ਬੱਚਿਆਂ ਦੇ ਮਾਹਰ ਡਾ. ਕੀਰਤਪਾਲ ਕੌਰ, ਔਰਤਾਂ ਦੇ ਰੋਗਾਂ ਦੇ ਮਾਹਰ ਡਾ. ਅਨੁ ਪ੍ਰਭਾ ਤੇ ਆਡੀਓਲੋਜਿਸਟ ਡਾ. ਸਤਿਆਨੰਦ ਨੇ ਮਰੀਜਾਂ ਦਾ ਮੈਡੀਕਲ ਚੈਕਅਪ ਕੀਤਾ ਤੇ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ ਦੰਦਾਂ ਤੇ ਨਿੱਜੀ ਸਫਾਈ ਦੇ ਮਹੱਤਵ, ਓਰਲ ਰੀਹਾਈਡਰੇਸ਼ਨ ਥੈਰੇਪੀ ਸਮੇਤ ਬਿਮਾਰੀਆਂ ਤੋਂ ਬਚਣ ਬਾਰੇ ਜਾਗਰੂਕ ਕੀਤਾ। ਕੈਂਪ ਦਾ 400 ਤੋਂ ਵੱਧ ਲੋਕਾਂ ਨੇ ਲਾਭ ਉਠਾਇਆ ਤੇ ਡਾਕਟਰਾਂ ਦੀ ਟੀਮ ਨੂੰ ਵੀ.ਸੀ. ਪ੍ਰੋ. ਕਰਮਜੀਤ ਸਿੰਘ ਨੇ ਸਨਮਾਨਿਤ ਕੀਤਾ।

ਸਮਾਗਮ ਦੌਰਾਨ ਓ.ਐਸ.ਡੀ. ਗੁਰਦੇਵ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਗੁਲਜ਼ਾਰ ਸਿੰਘ ਵਿਰਕ, ਪੀ.ਏ. ਸੁਰਜੀਤ ਸਿੰਘ ਗਾਜੀਪੁਰ, ਜਤਿੰਦਰ ਝੰਡੀ, ਰਜਿਸਟਰਾਰ ਪ੍ਰੋ. ਮਨਜੀਤ ਸਿੰਘ, ਚੀਫ ਇੰਜਨੀਅਰ ਇੰਜ. ਐਚ.ਐਸ. ਤਲਵਾੜ, ਸਕੱਤਰ ਰੋਟਰੀ ਕਲੱਬ ਐਸ.ਕੇ. ਭਾਰਦਵਾਜ, ਡੀਨ ਅਕਾਦਮਿਕ ਮਾਮਲੇ ਪ੍ਰੋ: ਗੁਰਦੀਪ ਸਿੰਘ ਬੱਤਰਾ, ਅਧਿਆਪਕ ਤੇ ਕਰਮਚਾਰੀਆਂ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।

The post ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News.

Tags:
  • aam-aadmi-party
  • better-health-facilities
  • breaking-news
  • chetan-singh-jauramajra
  • cm-bhagwant-mann
  • mohalla-clinics
  • news
  • punjab
  • punjab-government
  • punjab-health-minister
  • the-unmute-breaking-news
  • the-unmute-news

KKR vs RCB: ਕੋਲਕਾਤਾ ਖ਼ਿਲਾਫ਼ ਟਾਸ ਜਿੱਤ ਕੇ ਬੈਂਗਲੁਰੂ ਨੇ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11

Thursday 06 April 2023 01:57 PM UTC+00 | Tags: breaking-news cricket-news indian-premier-league kkr-vs-rcb kolkata-knight-riders news royal-challengers-bangalore sports-news

ਚੰਡੀਗੜ੍ਹ, 06 ਅਪ੍ਰੈਲ 2023: (KKR vs RCB) ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਕਾਰ ਮੈਚ ਜਲਦੀ ਹੀ ਸ਼ੁਰੂ ਹੋਵੇਗਾ। ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ‘ਤੇ ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ਹੈ ।

ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਰੀਸ ਟੋਪਲੇ ਦੀ ਜਗ੍ਹਾ ਡੇਵਿਡ ਵਿਲੀ ਨੂੰ ਸ਼ਾਮਲ ਕੀਤਾ ਹੈ। ਦੂਜੇ ਪਾਸੇ ਕੋਲਕਾਤਾ ਨੇ ਅਨੁਕੁਲ ਰਾਏ ਦੀ ਜਗ੍ਹਾ ਸੁਯਸ਼ ਸ਼ਰਮਾ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।

ਦੋਵਾਂ ਟੀਮਾਂ ਦਾ ਪਲੇਇੰਗ-11

ਕੋਲਕਾਤਾ ਨਾਈਟ ਰਾਈਡਰਜ਼: ਨਿਤੀਸ਼ ਰਾਣਾ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਰਿੰਕੂ ਸਿੰਘ, ਮਨਦੀਪ ਸਿੰਘ, ਆਂਦਰੇ ਰਸਲ, ਸ਼ਾਰਦੁਲ ਠਾਕੁਰ, ਸੁਨੀਲ ਨਰਾਇਣ, ਟਿਮ ਸਾਊਦੀ, ਉਮੇਸ਼ ਯਾਦਵ, ਵਰੁਣ ਚੱਕਰਵਰਤੀ, ਸੁਯਸ਼ ਸ਼ਰਮਾ।

ਰਾਇਲ ਚੈਲੰਜਰਜ਼ ਬੰਗਲੌਰ: ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਮਾਈਕਲ ਬ੍ਰੇਸਵੈੱਲ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ, ਸ਼ਾਹਬਾਜ਼ ਅਹਿਮਦ, ਹਰਸ਼ਲ ਪਟੇਲ, ਡੇਵਿਡ ਵਿਲੀ, ਮੁਹੰਮਦ ਸਿਰਾਜ, ਕਰਨ ਸ਼ਰਮਾ ਅਤੇ ਆਕਾਸ਼ ਦੀਪ।

The post KKR vs RCB: ਕੋਲਕਾਤਾ ਖ਼ਿਲਾਫ਼ ਟਾਸ ਜਿੱਤ ਕੇ ਬੈਂਗਲੁਰੂ ਨੇ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11 appeared first on TheUnmute.com - Punjabi News.

Tags:
  • breaking-news
  • cricket-news
  • indian-premier-league
  • kkr-vs-rcb
  • kolkata-knight-riders
  • news
  • royal-challengers-bangalore
  • sports-news

ਪੰਜਾਬ ਪੁਲਿਸ ਵੱਲੋਂ ਸੂਬੇ ਦੇ ਸ਼ਹਿਰਾਂ/ਕਸਬਿਆਂ ਦੇ ਬਾਹਰੀ ਇਲਾਕਿਆਂ 'ਚ ਚਲਾਇਆ ਗਿਆ ਘੇਰਾ ਬੰਦੀ ਅਤੇ ਤਲਾਸ਼ੀ ਅਭਿਆਨ

Thursday 06 April 2023 02:06 PM UTC+00 | Tags: breaking-news caso cordon-and-search-operation crime dgp-punjab news punjab-news punjab-police search-opretion the-unmute-breaking-news

ਚੰਡੀਗੜ, 06 ਅਪ੍ਰੈਲ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਦੇ ਉਦੇਸ਼ ਨਾਲ ਇੱਕ ਹੋਰ ਕਾਰਵਾਈ ਕਰਦਿਆਂ, ਪੰਜਾਬ ਪੁਲਿਸ (Punjab Police) ਨੇ ਵੀਰਵਾਰ ਨੂੰ ਸੂਬੇ ਭਰ ਦੇ ਸ਼ਹਿਰਾਂ ਅਤੇ ਕਸਬਿਆਂ ਦੇ ਬਾਹਰਵਾਰ ਸਥਾਪਿਤ ਕਾਲੋਨੀਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਸੀਏਐਸਓ) ਚਲਾਇਆ । ਇਹ ਕਾਰਵਾਈ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਅਮਲ ਵਿੱਚ ਲਿਆਂਦੀ ਗਈ ।

ਇਹ ਆਪ੍ਰੇਸ਼ਨ ਸੂਬੇ ਦੇ ਸਾਰੇ 28 ਪੁਲਿਸ ਜ਼ਿਲਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ ਅਤੇ ਸੀਪੀਜ/ਐਸਐਸਪੀਜ ਨੂੰ ਪੁਲਿਸ ਫੋਰਸ ਦੀ ਭਾਰੀ ਤੈਨਾਤੀ ਦੇ ਵਿਚਕਾਰ ਇਸ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਯੋਜਨਾ ਬਣਾਕੇ ਨੇਪਰੇ ਚੜਾਉਣ ਲਈ ਕਿਹਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਵਿਸ਼ੇਸ਼ ਪੁਲਿਸ ਡਾਇਰੈਕਟਰ ਜਨਰਲ (ਵਿਸ਼ੇਸ਼ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਸ ਆਪ੍ਰੇਸ਼ਨ ਦਾ ਉਦੇਸ਼ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਖੇਤਰ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਵਧਾਉਣਾ ਸੀ ਤਾਂ ਜੋ ਸਮਾਜ ਵਿਚੋਂ ਗ਼ੈਰ-ਸਮਾਜੀ ਤੱਤਾਂ ਦੇ ਖੌਫ ਨੂੰ ਘਟਾਇਆ ਜਾ ਸਕੇ।

Punjab Police

ਉਨਾਂ ਦੱਸਿਆ ਕਿ ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ 2500 ਪੁਲਿਸ ਮੁਲਾਜਮਾਂ ਦੀਆਂ 250 ਤੋਂ ਵੱਧ ਪੁਲਿਸ ਟੀਮਾਂ ਨੇ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਣ ਤੋਂ ਇਲਾਵਾ ਕਿਰਾਏ ਦੀ ਰਿਹਾਇਸ 'ਤੇ ਰਹਿ ਰਹੇ ਕਿਰਾਏਦਾਰਾਂ ਦੀ ਤਫ਼ਤੀਸ਼ (ਵੈਰੀਫਿਕੇਸ਼ਨ) ਬਾਰੇ ਵੀ ਪੁੱਛਗਿੱਛ ਕੀਤੀ।

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ (Punjab Police) ਨੇ ਅਪਰੇਸ਼ਨ ਦੌਰਾਨ 5869 ਘਰਾਂ ਦੀ ਚੈਕਿੰਗ ਕਰਨ ਲਈ 866 ਤੋਂ ਵੱਧ ਕਲੋਨੀਆਂ ਨੂੰ ਘੇਰਾ ਪਾਇਆ ਅਤੇ 322 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਜਿਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਚਾਰ ਐਫਆਈਆਰਜ਼ ਦਰਜ ਕੀਤੀਆਂ ਹਨ ਅਤੇ 2.25 ਲੱਖ ਰੁਪਏ ਦੀ ਡਰੱਗ ਮਨੀ, 66.5 ਗ੍ਰਾਮ ਹੈਰੋਇਨ ਅਤੇ 11 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਅਜਿਹੇ ਆਪ੍ਰੇਸ਼ਨ ਫੀਲਡ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਦਰਸਾਉਣ ਅਤੇ ਆਮ ਲੋਕਾਂ ਵਿੱਚ ਪੁਲਿਸ ਦਾ ਭਰੋਸਾ ਵਧਾਉਣ ਵਿੱਚ ਵੀ ਸਹਾਈ ਹੁੰਦੇ ਹਨ।

The post ਪੰਜਾਬ ਪੁਲਿਸ ਵੱਲੋਂ ਸੂਬੇ ਦੇ ਸ਼ਹਿਰਾਂ/ਕਸਬਿਆਂ ਦੇ ਬਾਹਰੀ ਇਲਾਕਿਆਂ ‘ਚ ਚਲਾਇਆ ਗਿਆ ਘੇਰਾ ਬੰਦੀ ਅਤੇ ਤਲਾਸ਼ੀ ਅਭਿਆਨ appeared first on TheUnmute.com - Punjabi News.

Tags:
  • breaking-news
  • caso
  • cordon-and-search-operation
  • crime
  • dgp-punjab
  • news
  • punjab-news
  • punjab-police
  • search-opretion
  • the-unmute-breaking-news

ਅਮਨ ਅਰੋੜਾ ਵੱਲੋਂ ਡੱਚ ਫਰਮ ਦੇ ਐਮ.ਡੀ. ਨਾਲ ਮੁਲਾਕਾਤ, "ਨੇਕਸਸਨੋਵਸ" ਦੇ ਐਮ.ਡੀ. ਨੇ ਪੰਜਾਬ 'ਚ ਨਿਵੇਸ਼ ਕਰਨ 'ਚ ਵਿਖਾਈ ਡੂੰਘੀ ਦਿਲਚਸਪੀ

Thursday 06 April 2023 02:12 PM UTC+00 | Tags: aman-arora breaking-news cbg-plant cm-bhagwant-mann dutch-md invest-in-punjab latest-news news nexusnovus punjab-news the-unmute-breaking-news

ਚੰਡੀਗੜ੍ਹ, 06 ਅਪ੍ਰੈਲ 2023: ਨੀਦਰਲੈਂਡ ਆਧਾਰਤ ਫਰਮ ਨੇਕਸਸਨੋਵਸ ਦੇ ਮੈਨੇਜਿੰਗ ਡਾਇਰੈਕਟਰ ਰੁਟਜਰ ਡੀ ਬਰੂਜਿਨ ਨੇ ਅੱਜ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ (Aman Arora) ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਰਹਿੰਦ-ਖੂੰਹਦ, ਪਾਣੀ ਅਤੇ ਨਵਿਆਉਣਯੋਗ ਊਰਜਾ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਲੋੜਾਂ ਲਈ ਢੁਕਵੇਂ ਅਤੇ ਸਥਾਈ ਹੱਲ ਬਾਰੇ ਚਰਚਾ ਕੀਤੀ।

ਇੱਥੇ ਪੇਡਾ ਕੰਪਲੈਕਸ ਵਿਖੇ ਡੱਚ ਫਰਮ ਦੇ ਐਮ.ਡੀ. ਦਾ ਸਵਾਗਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਉੱਜਵਲ ਭਵਿੱਖ ਸਿਰਜਣ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਪੰਜਾਬ ਨੂੰ ਨਵਿਆਉਣਯੋਗ ਊਰਜਾ ਦੇ ਉਤਪਾਦਨ ਅਤੇ ਵਰਤੋਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਨੇਕਸਸਨੋਵਸ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਮੁੱਖ ਤੌਰ ‘ਤੇ ਖੇਤੀ ਪ੍ਰਧਾਨ ਸੂਬਾ ਹੈ ਅਤੇ ਹਰ ਸਾਲ 20 ਮਿਲੀਅਨ ਟਨ ਤੋਂ ਵੱਧ ਝੋਨੇ ਦੀ ਪਰਾਲੀ ਦਾ ਉਤਪਾਦਨ ਹੁੰਦਾ ਹੈ। ਸੂਬੇ ਵਿੱਚ ਖੇਤੀ ਰਹਿੰਦ-ਖੂੰਹਦ ਆਧਾਰਤ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ) ਪ੍ਰਾਜੈਕਟਾਂ ਦੀਆਂ ਵੱਡੀ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਤੇ ਹੋਰ ਖੇਤੀ ਰਹਿੰਦ-ਖੂੰਹਦ ਆਧਾਰਤ ਕੁੱਲ 33.23 ਟਨ ਸੀ.ਬੀ.ਜੀ. ਪ੍ਰਤੀ ਦਿਨ ਸਮਰੱਥਾ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਸੀ.ਬੀ.ਜੀ. ਪ੍ਰਾਜੈਕਟ ਜ਼ਿਲ੍ਹਾ ਸੰਗਰੂਰ ਵਿਖੇ ਚਲ ਰਿਹਾ ਹੈ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ 42 ਹੋਰ ਸੀ.ਬੀ.ਜੀ. ਪਲਾਂਟ ਅਲਾਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱਲ 52.25 ਟਨ ਪ੍ਰਤੀ ਦਿਨ ਸਮਰੱਥਾ ਵਾਲੇ ਚਾਰ ਹੋਰ ਪ੍ਰਾਜੈਕਟ ਅਗਲੇ 4-5 ਮਹੀਨਿਆਂ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ।

ਅਮਨ ਅਰੋੜਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਐਨ.ਆਰ.ਐਸ.ਈ. ਨੀਤੀ-2012 ਤਹਿਤ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਲੈਂਡ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਚਾਰਜਿਜ਼, ਬਿਜਲੀ ਡਿਊਟੀ, ਸੀ.ਐਲ.ਯੂ. ਅਤੇ ਈ.ਡੀ.ਸੀ. ਚਾਰਜਿਜ਼ ਤੋਂ ਛੋਟ ਦੇਣ ਸਣੇ ਇਨਵੈਸਟ ਪੰਜਾਬ ਜ਼ਰੀਏ ਸਿੰਗਲ ਸਟਾਪ ਪ੍ਰਵਾਨਗੀਆਂ ਦੇਣ ਦੀ ਸਹੂਲਤ ਪ੍ਰਦਾਨ ਕਰਕੇ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣੀ ਯਕੀਨੀ ਬਣਾਈ ਜਾ ਰਹੀ ਹੈ।

ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਉਂਦਿਆਂ ਬਰੂਜਿਨ ਨੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਫਰਮ ਵੱਲੋਂ ਪਹਿਲਾਂ ਹੀ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਏਕੀਕ੍ਰਿਤ ਠੋਸ ਆਧਾਰਤ ਪ੍ਰਬੰਧਨ ਕੇਂਦਰ ਸਥਾਪਤ ਕੀਤਾ ਗਿਆ ਹੈ। ਮੌਜੂਦਾ ਸਮੇਂ ਪਲਾਂਟ ਵਿੱਚ ਲਗਭਗ 20-25 ਟਨ ਪ੍ਰਤੀ ਦਿਨ ਰਹਿੰਦ-ਖੂੰਹਦ ਪ੍ਰਾਪਤ ਹੋ ਰਹੀ ਹੈ, ਜੋ ਅਗਲੇ ਮਹੀਨਿਆਂ ਦੌਰਾਨ ਲਗਭਗ 60 ਟਨ ਤੱਕ ਪਹੁੰਚਣ ਦੀ ਉਮੀਦ ਹੈ।

ਇਸ ਰਹਿੰਦ-ਖੂੰਹਦ ਨੂੰ ਈ-ਵਾਹਨਾਂ ਰਾਹੀਂ ਚੁੱਕਿਆ ਜਾਂਦਾ ਹੈ ਅਤੇ ਫਿਰ ਮਸ਼ੀਨਾਂ ਦੀ ਵਰਤੋਂ ਕਰਕੇ ਇਸ ਨੂੰ ਰੀਸਾਈਕਲ ਕਰਨ ਯੋਗ ਅਤੇ ਜੈਵਿਕ ਆਧਾਰ 'ਤੇ ਵੱਖ-ਵੱਖ ਕੀਤਾ ਜਾਂਦਾ ਹੈ। ਬਾਇਓਗੈਸ ਬਣਾਉਣ ਲਈ ਜੈਵਿਕ ਪਦਾਰਥਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦੋਂ ਕਿ ਨਸ਼ਟ ਨਾ ਹੋਣ ਵਾਲੀ ਸਮੱਗਰੀ ਨੂੰ ਰੀਸਾਈਕਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿਧੀ ਨਾਲ ਰਹਿੰਦ-ਖੂੰਹਦ ਦੇ ਢੇਰ ਨਹੀਂ ਬਣ ਰਹੇ ਅਤੇ ਉਹ ਸਥਾਈ ਤੇ ਨਵੀਨਤਮ ਊਰਜਾ ਪ੍ਰਾਜੈਕਟਾਂ ਰਾਹੀਂ ਕਾਰਬਨ ਮੁਕਤ ਵਿਸ਼ਵ ਬਣਾਉਣ ਦੇ ਮਿਸ਼ਨ 'ਤੇ ਕੰਮ ਕਰ ਰਹੇ ਹਨ।

The post ਅਮਨ ਅਰੋੜਾ ਵੱਲੋਂ ਡੱਚ ਫਰਮ ਦੇ ਐਮ.ਡੀ. ਨਾਲ ਮੁਲਾਕਾਤ, "ਨੇਕਸਸਨੋਵਸ" ਦੇ ਐਮ.ਡੀ. ਨੇ ਪੰਜਾਬ ‘ਚ ਨਿਵੇਸ਼ ਕਰਨ ‘ਚ ਵਿਖਾਈ ਡੂੰਘੀ ਦਿਲਚਸਪੀ appeared first on TheUnmute.com - Punjabi News.

Tags:
  • aman-arora
  • breaking-news
  • cbg-plant
  • cm-bhagwant-mann
  • dutch-md
  • invest-in-punjab
  • latest-news
  • news
  • nexusnovus
  • punjab-news
  • the-unmute-breaking-news

ਪੰਜਾਬ ਵੱਲੋਂ ਲਾਗੂ ਕੀਤਾ ਜਾਣ ਵਾਲਾ ਪੈਨਸ਼ਨ ਮਾਡਲ ਹੋਰਨਾਂ ਸੂਬਿਆਂ ਲਈ ਮਿਸਾਲ ਕਾਇਮ ਕਰੇਗਾ: ਹਰਪਾਲ ਸਿੰਘ ਚੀਮਾ

Thursday 06 April 2023 02:16 PM UTC+00 | Tags: aam-aadmi-party breaking-news cabinet-sub-committee cm-bhagwant-mann congress harpal-singh-cheema latest-news news pension-scheme punjab punjab-government punjab-pension-scheme the-unmute-breaking-news the-unmute-punjab

ਚੰਡੀਗੜ੍ਹ, 06 ਅਪ੍ਰੈਲ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਇਥੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਸਟੈਂਡਰਡ ਆਪਰੇਟਿੰਗ ਸਿਸਟਮ ਤਿਆਰ ਕਰਨ ਵਾਸਤੇ ਗਠਿਤ ਕੀਤੀ ਕੈਬਨਿਟ ਸਬ-ਕਮੇਟੀ ਅਤੇ ਅਧਿਕਾਰੀਆਂ ਦੀ ਸਬ-ਕਮੇਟੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਅਜਿਹਾ ਸ਼ਾਨਦਾਰ ਪੈਨਸ਼ਨ ਮਾਡਲ ਪੇਸ਼ ਕਰੇਗੀ ਜਿਸ ਨੂੰ ਦੂਜੇ ਸੂਬਿਆਂ ਦੀਆਂ ਸਰਕਾਰਾਂ ਵੀ ਲਾਗੂ ਕਰਨਗੀਆਂ।

ਇੱਥੇ ਪੰਜਾਬ ਭਵਨ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨਾਲ ਮੀਟਿੰਗ ਦੌਰਾਨ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੈਬਨਿਟ ਸਬ-ਕਮੇਟੀ ਅਤੇ ਮੁੱਖ ਸਕੱਤਰ ਦੀ ਅਗਵਾਈ ਵਾਲੀ ਸਬ-ਕਮੇਟੀ ਵੱਲੋਂ ਅਜਿਹਾ ਪੈਨਸ਼ਨ ਮਾਡਲ ਤਿਆਰ ਕਰਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਹੜਾ ਤਰਕਸੰਗਤ ਹੋਣ ਦੇ ਨਾਲ- ਨਾਲ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਹੋਰਨਾਂ ਸੂਬਿਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਅਪਣਾਈਆਂ ਗਈਆਂ ਪ੍ਰਕਿਰਿਆਵਾਂ ਦਾ ਅਧਿਐਨ ਵੀ ਕੀਤਾ ਜਾ ਰਿਹਾ ਹੈ।

ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਵੱਲੋਂ ਦਿੱਤੇ ਗਏ ਸੁਝਾਵਾਂ ਦਾ ਸੁਆਗਤ ਕਰਦਿਆਂ ਵਿੱਤ ਮੰਤਰੀ (Harpal Singh Cheema) ਨੇ ਕਿਹਾ ਕਿ ਉਹ ਇਨ੍ਹਾਂ ਸੁਝਾਵਾਂ ਨੂੰ ਕੈਬਨਿਟ ਸਬ-ਕਮੇਟੀ ਦੀ ਅਗਲੀ ਮੀਟਿੰਗ ਦੌਰਾਨ ਰੱਖਣਗੇ ਤਾਂ ਜੋ ਇਸ ਸਬੰਧੀ ਲੋੜੀਂਦਾ ਫੈਸਲਾ ਜਲਦੀ ਤੋਂ ਜਲਦੀ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦਾ ਵਿਚਾਰ ਹੈ ਕਿ ਇਸ ਦੇ ਮੁਲਾਜ਼ਮਾਂ ਦਾ ਸੇਵਾਮੁਕਤੀ ਤੋਂ ਬਾਅਦ ਦਾ ਜੀਵਨ ਸੁਰੱਖਿਅਤ ਅਤੇ ਖੁਸ਼ਹਾਲ ਹੋਵੇ।

ਇਸ ਉਪਰੰਤ ਪੰਜਾਬ ਸਟੇਟ ਏਡਿਡ ਸਕੂਲਜ਼ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਨਾਲ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਨੂੰ ਦੱਸਿਆ ਕਿ 6ਵੇਂ ਤਨਖਾਹ ਕਮਿਸ਼ਨ ਅਤੇ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਇੱਕ ਤੋਂ ਦੂਜੀ ਮੈਨੇਜਮੈਂਟ ਵਿੱਚ ਤਬਾਦਲੇ ਸਬੰਧੀ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ 6ਵੇਂ ਤਨਖ਼ਾਹ ਕਮਿਸ਼ਨ ਸਬੰਧੀ ਤਜਵੀਜ਼ ਵਿੱਤ ਵਿਭਾਗ ਨੂੰ ਭੇਜਣ ਅਤੇ ਇੱਕ ਤੋਂ ਦੂਜੀ ਮੈਨੇਜਮੈਂਟ ਵਿੱਚ ਤਬਾਦਲਿਆਂ ਨੂੰ ਲਾਗੂ ਕਰਨ ਲਈ ਲੋੜੀਂਦੇ ਕਦਮਾਂ ਸਬੰਧੀ ਰਿਪੋਰਟ ਅਗਲੀ ਮੀਟਿੰਗ ਦੌਰਾਨ ਪੇਸ਼ ਕਰਨ।

ਇਸ ਦੌਰਾਨ ਓਲਡ ਪੇ ਸਕੇਲ ਰਿਸਟੋਰੇਸ਼ਨ ਜੁਆਇੰਟ ਫਰੰਟ ਨਾਲ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਵਿੱਤ ਵਿਭਾਗ ਦੇ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿੱਤੀ ਪ੍ਰਬੰਧਾਂ ਬਾਰੇ ਰਿਪੋਰਟ ਤਿਆਰ ਕਰਨ ਲਈ ਵੀ ਕਿਹਾ।

ਵਿੱਤ ਮੰਤਰੀ ਨੇ ਮੁਲਾਜ਼ਮ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੰਤਵ ਅਤੇ ਨੀਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਸਪੱਸ਼ਟ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਹੀ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਲੜੀ ਤਹਿਤ ਲਗਾਤਾਰ ਠੋਸ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਪੱਖੀ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਕੈਬਨਿਟ ਸਬ-ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

The post ਪੰਜਾਬ ਵੱਲੋਂ ਲਾਗੂ ਕੀਤਾ ਜਾਣ ਵਾਲਾ ਪੈਨਸ਼ਨ ਮਾਡਲ ਹੋਰਨਾਂ ਸੂਬਿਆਂ ਲਈ ਮਿਸਾਲ ਕਾਇਮ ਕਰੇਗਾ: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • aam-aadmi-party
  • breaking-news
  • cabinet-sub-committee
  • cm-bhagwant-mann
  • congress
  • harpal-singh-cheema
  • latest-news
  • news
  • pension-scheme
  • punjab
  • punjab-government
  • punjab-pension-scheme
  • the-unmute-breaking-news
  • the-unmute-punjab

ਪੰਜਾਬ ਦੇ ਨਾਂ ਇਕ ਹੋਰ ਪ੍ਰਾਪਤੀ, ਭਾਰਤ ਸਰਕਾਰ ਵਲੋਂ 'ਹਰ ਘਰ ਜਲ ਸਰਟੀਫਿਕੇਟ' ਦੀ ਮਾਨਤਾ ਮਿਲੀ: ਬ੍ਰਮ ਸ਼ੰਕਰ ਜਿੰਪਾ

Thursday 06 April 2023 02:20 PM UTC+00 | Tags: aam-aadmi-party bram-shanker-jimpa breaking-news chief-minister-bhagwant-mann clean-water cm-bhagwant-mann har-ghar-jal-certificate latest-news news water-scheme water-supply-and-sanitation-minister

ਚੰਡੀਗੜ੍ਹ, 06 ਅਪ੍ਰੈਲ 2023: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਨਾਂ ਇਕ ਹੋਰ ਪ੍ਰਾਪਤੀ ਜੁੜ ਗਈ ਹੈ। ਪੰਜਾਬ ਦੇ ਸਾਰੇ ਪਿੰਡਾਂ ਦੇ ਸਾਰੇ ਘਰਾਂ ਨੂੰ ਟੂਟੀ ਰਾਹੀਂ ਪਾਣੀ ਦੀ ਸਪਲਾਈ ਸਬੰਧੀ ਟੀਚਾ ਪ੍ਰਾਪਤ ਹੋਣ ਉਪਰੰਤ ਕੇਂਦਰੀ ਜਲ ਸ਼ਕਤੀ ਮੰਤਰਾਲੇ ਵਲੋਂ ਪੰਜਾਬ ਨੂੰ 100 ਫੀਸਦੀ ਸਰਟੀਫਾਈ (ਤਸਦੀਕ) ਕੀਤਾ ਗਿਆ ਹੈ।

ਜਿੰਪਾ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਕੇਂਦਰ ਸਰਕਾਰ ਵੱਲੋਂ ਆਰੰਭ ਕੀਤਾ ਗਿਆ ਦੇਸ਼ ਵਿਆਪੀ ਪ੍ਰੋਗਰਾਮ ਹੈ, ਜਿਸ ਦੇ ਅਧੀਨ 2024 ਤੱਕ ਸਮੂਹ ਰਾਜਾਂ ਦੇ ਹਰ ਘਰ ਦੇ ਵਿੱਚ ਪਾਈਪ ਰਾਹੀਂ ਪਾਣੀ ਸਪਲਾਈ ਦਿੱਤੀ ਜਾਣੀ ਹੈ ਅਤੇ ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਨੇ ਇਹ ਮੀਲ ਪੱਥਰ ਮਾਰਚ 2023 ਵਿੱਚ ਪ੍ਰਾਪਤ ਕਰਕੇ ਦੇਸ਼ ਦਾ ਛੇਵਾਂ ਰਾਜ ਹੋਣ ਦਾ ਰੁਤਬਾ ਪ੍ਰਾਪਤ ਕਰ ਲਿਆ ਹੈ। ਇਸ ਮੌਕੇ ਜਿੰਪਾ ਨੇ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਲਈ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਜਲ ਸ਼ਕਤੀ ਮੰਤਰੀ ਵਲੋ ਦਿੱਤੀ ਗਈ ਯੋਗ ਅਗਵਾਈ ਅਤੇ ਸਮੱਰਥਨ ਦਾ ਉਚੇਚੇ ਤੌਰ 'ਤੇ ਧਿੰਨਵਾਦ ਕੀਤਾ।

ਜਿੰਪਾ ਨੇ ਦੱਸਿਆ ਕਿ ਪਿੰਡਾਂ ਵਿੱਚ ਜਲ ਸਪਲਾਈ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵੱਖ-ਵੱਖ ਸਕੀਮਾਂ ਰਾਹੀਂ ਪਾਣੀ ਦੀ ਉਪਲੱਬਧਤਾ ਅਤੇ ਗੁਣਵੱਤਾ ਦਾ ਸੰਪੂਰਨ ਧਿਆਨ ਰੱਖਦੇ ਹੋਏ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਆਮ ਲੋਕਾਂ ਨੂੰ ਪਾਣੀ ਰਾਹੀਂ ਹੋਣ ਵਾਲੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਉਪਰਾਲੇ ਕਰ ਰਹੀ ਹੈ ਕਿ ਜਿਹੜੇ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ ਥੱਲੇ ਚਲਿਆ ਗਿਆ ਹੈ ਜਾਂ ਦੂਸ਼ਿਤ ਹੋ ਗਿਆ ਹੈ ਉੱਥੇ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸ ਮਕਸਦ ਲਈ ਬਹੁਤ ਸਾਰੀਆਂ ਨਵੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ।

ਕਾਬਿਲੇਗੌਰ ਹੈ ਕਿ ਭਾਰਤ ਸਰਕਾਰ ਦੀ ਜਲ ਜੀਵਨ ਮਿਸ਼ਨ ਸਕੀਮ ਅਧੀਨ ਕਿਸੇ ਵੀ ਪਿੰਡ ਨੂੰ ਸਰਟੀਫਾਈ ਪਿੰਡ ਹੋਣ ਲਈ ਗ੍ਰਾਮ ਸਭਾ ਦਾ ਇਜਲਾਸ ਕਰਕੇ ਗ੍ਰਾਮ ਸਭਾ ਦਾ ਮਤਾ, ਗ੍ਰਾਮ ਸਭਾ ਦੀ ਮੀਟਿੰਗ ਦੀ ਕਾਰਵਾਈ ਦੀ ਵੀਡਿਓਗ੍ਰਾਫੀ ਅਤੇ ਨਾਲ ਹੀ ਵਿਭਾਗ ਦੇ ਅਧਿਕਾਰੀ ਵਲੋਂ ਦਿੱਤੇ ਗਏ ਸਰਟੀਫਿਕੇਟ ਦੀ ਕਾਪੀ ਭਾਰਤ ਸਰਕਾਰ ਦੇ ਪੋਰਟਲ 'ਤੇ ਅਪਲੋਡ ਕਰਨੀ ਹੁੰਦੀ ਹੈ। ਪੰਜਾਬ ਦੇ ਸਾਰੇ 11,900 ਪਿੰਡਾਂ ਦੀ ਸਰਟੀਫਿਕੇਸ਼ਨ 6 ਅਪ੍ਰੈਲ, 2023 ਨੂੰ ਹੋਣ ਤੋਂ ਬਾਅਦ ਪੰਜਾਬ 'ਹਰ ਘਰ ਜਲ ਸਰਟੀਫਾਈਡ' ਰਾਜ ਬਣ ਗਿਆ ਹੈ।

The post ਪੰਜਾਬ ਦੇ ਨਾਂ ਇਕ ਹੋਰ ਪ੍ਰਾਪਤੀ, ਭਾਰਤ ਸਰਕਾਰ ਵਲੋਂ 'ਹਰ ਘਰ ਜਲ ਸਰਟੀਫਿਕੇਟ' ਦੀ ਮਾਨਤਾ ਮਿਲੀ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • aam-aadmi-party
  • bram-shanker-jimpa
  • breaking-news
  • chief-minister-bhagwant-mann
  • clean-water
  • cm-bhagwant-mann
  • har-ghar-jal-certificate
  • latest-news
  • news
  • water-scheme
  • water-supply-and-sanitation-minister

ਪੰਜਾਬ 'ਚ ਕੋਰੋਨਾ ਦੀ ਸਥਿਤੀ ਬਿਲਕੁਲ ਕੰਟਰੋਲ ਵਿੱਚ ਹੈ: ਮੁੱਖ ਮੰਤਰੀ ਭਗਵੰਤ ਮਾਨ

Thursday 06 April 2023 02:25 PM UTC+00 | Tags: aam-aadmi-party breaking-news chief-minister-bhagwant-mann cm-bhagwant-mann corona corona-situation-in-punjab latest-news news the-unmute-breaking-news

ਚੰਡੀਗੜ੍ਹ, 06 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਰੋਨਾ (Corona) ਨੂੰ ਲੈ ਕੇ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ‘ਚ ਕੋਰੋਨਾ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ‘ਚ ਹੈ। ਕੋਈ ਵੀ ਮਰੀਜ਼ ਵੈਂਟੀਲੇਟਰ ‘ਤੇ ਨਹੀਂ ਹੈ। ਹਸਪਤਾਲਾਂ ਵਿੱਚ ਸਾਰੀਆਂ ਮੈਡੀਕਲ ਸਹੂਲਤਾਂ, ਦਵਾਈਆਂ, ਆਕਸੀਜਨ ਆਦਿ ਦਾ ਪੂਰਾ ਪ੍ਰਬੰਧ ਹੈ। ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੈਂ ਸਿਹਤ ਮੰਤਰਾਲੇ ਦੇ ਲਗਾਤਾਰ ਸੰਪਰਕ ਵਿੱਚ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਖੁਸ਼ ਅਤੇ ਤੰਦਰੁਸਤ ਰਹੋ।

Corona

The post ਪੰਜਾਬ ‘ਚ ਕੋਰੋਨਾ ਦੀ ਸਥਿਤੀ ਬਿਲਕੁਲ ਕੰਟਰੋਲ ਵਿੱਚ ਹੈ: ਮੁੱਖ ਮੰਤਰੀ ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • corona
  • corona-situation-in-punjab
  • latest-news
  • news
  • the-unmute-breaking-news

ਪੰਜਾਬ ਵੱਲੋਂ ਵਿੱਤੀ ਸਾਲ 2022-23 ਦੌਰਾਨ ਆਬਕਾਰੀ ਤੋਂ ਮਾਲੀਏ 'ਚ 2587 ਕਰੋੜ ਦਾ ਮਿਸਾਲੀ ਵਾਧਾ ਦਰਜ: ਹਰਪਾਲ ਸਿੰਘ ਚੀਮਾ

Thursday 06 April 2023 04:38 PM UTC+00 | Tags: aam-aadmi-party excise-revenue harpal-singh-cheema news punjab punjab-revenue-department the-unmute-breaking-news

ਚੰਡੀਗੜ, 06 ਅਪ੍ਰੈਲ 2023: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਦੇ ਆਬਕਾਰੀ ਵਿਭਾਗ ਨੇ ਵਿੱਤੀ ਸਾਲ 2021-2022 ਦੇ ਮੁਕਾਬਲੇ ਵਿੱਤੀ ਸਾਲ 2022-23 ਦੌਰਾਨ ਮਾਲੀਏ ਵਿੱਚ ਇਤਿਹਾਸਕ 2587 ਕਰੋੜ ਰੁਪਏ (41.41 ਫੀਸਦ) ਵਾਧਾ ਦਰਜ ਕੀਤਾ ਹੈ। ਉਨਾਂ ਕਿਹਾ ਕਿ ਆਬਕਾਰੀ ਵਿਭਾਗ ਨੇ ਵਿੱਤੀ ਸਾਲ 2021-22 ਦੌਰਾਨ 6254.74 ਕਰੋੜ ਰੁਪਏ ਦੇ ਨਿਸਬਤ ਸਾਲ 2022-2023 ਦੌਰਾਨ ਸ਼ਰਾਬ ਦੀ ਵਿਕਰੀ ਤੋਂ 8841.4 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ।

ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 41.41 ਫੀਸਦੀ ਦੀ ਰਿਕਾਰਡ ਵਿਕਾਸ ਦਰ ਨਵੀਂ ਆਬਕਾਰੀ ਨੀਤੀ ਨੂੰ ਸਮਰਪਿਤ ਕੀਤੀ । ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੂਬੇ ਵਿੱਚ ਆਬਕਾਰੀ ਉਗਰਾਹੀ ਵਿੱਚ ਮਾਲੀਏ ਦਾ ਬਹੁਤ ਘੱਟ ਵਾਧਾ ਦਰਜ ਕੀਤਾ ਗਿਆ ਸੀ ਅਤੇ ਕਈ ਵਾਰ ਸੂਬੇ ਵਿੱਚ ਆਬਕਾਰੀ ਉਗਰਾਹੀ ਵਿੱਚ ਨਾਂਹ-ਪੱਖੀ ਘਾਟਾ ਵੀ ਦੇਖਿਆ ਗਿਆ ।

ਅੰਕੜੇ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਵਿੱਤੀ ਸਾਲ 2022-23 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 6254.74 ਕਰੋੜ ਰੁਪਏ ਦੀ ਉਗਰਾਹੀ ਦੇ ਨਾਲ -1.2 ਫੀਸਦੀ ਦੀ ਨਕਾਰਾਤਮਕ ਵਾਧਾ ਦਰ ਰਿਕਾਰਡ ਕੀਤੀ ਗਈ ਸੀ। ਸਾਲ 2020-21 ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ 6335 ਕਰੋੜ ਦੇ ਅੰਕੜੇ ਦੇ ਨਾਲ 23.7% ਦਾ ਵਾਧਾ ਹੋਇਆ ਹੈ। ਪਰ 2019-20 ਵਿੱਚ 5117 ਕਰੋੜ ਰੁਪਏ ਦੀ ਵਸੂਲੀ ਨਾਲ -0.7 ਫੀਸਦ ਦਾ ਨਕਾਰਾਤਮਕ ਵਾਧਾ ਦਰਜ ਕੀਤਾ ਗਿਆ ਸੀ, 2018-19 ਵਿੱਚ 5155.86 ਕਰੋੜ ਦੀ ਇਕੱਤਰਤਾ ਨਾਲ .33 ਪ੍ਰਤੀਸਤ ਵਾਧਾ ਹੋਇਆ ਸੀ । ਇਸੇ ਤਰਾਂ 2017-18 ਵਿੱਚ 5139 ਕਰੋੜ ਦੀ ਵਸੂਲੀ ਦੇ ਨਾਲ 16.6 ਪ੍ਰਤੀਸਤ ਵਾਧਾ ਅਤੇ 2016-17 ਵਿੱਚ ਪਿਛਲੇ ਸਾਲਾਂ ਦੇ ਸਬੰਧ ਵਿੱਚ 4406 ਕਰੋੜ ਦੀ ਉਗਰਾਹੀ ਨਾਲ ਫੇਰ ਨਕਾਰਾਤਮਕ -8.15 ਪ੍ਰਤੀਸ਼ਤ ਵਾਧਾ ਦੇਖਿਆ ਗਿਆ ਸੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਚੀਮਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਸਾਲ 2023-24 ਲਈ ਰਿਟੇਲ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਵੀ ਸਫਲਤਾਪੂਰਵਕ ਮੁਕੰਮਲ ਕਰ ਲਈ ਹੈ। ਵਿੱਤ ਮੰਤਰੀ ਨੇ ਕਿਹਾ ਕਿ 171 ਆਬਕਾਰੀ ਸਮੂਹਾਂ ਦੀ ਅਲਾਟਮੈਂਟ ਸਬੰਧੀ ਪ੍ਰਕਿਰਿਆ 11 ਮਾਰਚ, 2023 ਨੂੰ ਆਰੰਭੀ ਗਈ ਸੀ ਜੋ ਕਿ 31 ਮਾਰਚ 2023 ਨੂੰ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ।

ਉਨਾਂ ਕਿਹਾ ਕਿ ਵਿਭਾਗ ਨੇ 7989 ਕਰੋੜ ਰੁਪਏ ਦੀ ਡਿਸਕਵਰਡ ਲਾਇਸੈਂਸ ਫੀਸ ਦੇ ਨਿਰਧਾਰਤ ਟੀਚੇ ਨੂੰ ਪਾਰ ਕਰ ਲਿਆ ਹੈ ਅਤੇ ਵਿੱਤੀ ਸਾਲ 2023-24 ਲਈ 8007.45 ਕਰੋੜ ਰੁਪਏ ਦੀ ਡਿਸਕਵਰਡ ਲਾਇਸੈਂਸ ਫੀਸ ਦੀ ਰਕਮ ਪ੍ਰਾਪਤ ਕਰ ਲਈ ਹੈ। ਉਨਾਂ ਕਿਹਾ ਕਿ ਆਬਕਾਰੀ ਵਿਭਾਗ ਨੇ ਸਾਲ 2023-24 ਲਈ ਕੁੱਲ 9754 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ ਪਰ ਉਨਾਂ ਨੂੰ ਭਰੋਸਾ ਹੈ ਕਿ ਵਿਭਾਗ 2023-24 ਲਈ ਕੁੱਲ 10,000 ਕਰੋੜ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਵੇਗਾ।

ਇਨਫੋਰਸਮੈਂਟ ਗਤੀਵਿਧੀਆਂ ਸਬੰਧੀ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਤਕਨਾਲੋਜੀ ਦੀ ਵਰਤੋਂ ਅਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਸੁਚੱਜੇ ਤਾਲਮੇਲ ਨਾਲ ਇੱਕ ਪ੍ਰਭਾਵਸ਼ਾਲੀ ਇਨਫੋਰਸਮੈਂਟ ਮੁਹਿੰਮ ਲਗਾਤਾਰ ਕਾਰਜਸ਼ੀਲ ਹੈ। ਉਨਾਂ ਦੱਸਿਆ ਕਿ 1 ਅਪ੍ਰੈਲ 2022 ਤੋਂ 8 ਫਰਵਰੀ 2023 ਤੱਕ ਵਿਭਾਗ ਵੱਲੋਂ ਕੁੱਲ 6317 ਐਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਹਨ, 6114 ਗਿ੍ਰਫ਼ਤਾਰੀਆਂ ਕੀਤੀਆਂ ਗਈਆਂ ਹਨ, 1,48,693 ਲੀਟਰ ਨਾਜਾਇਜ ਸ਼ਰਾਬ ਜ਼ਬਤ ਕੀਤੀ ਗਈ, 5,06,607 ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤਾ ਗਿਆ, 1,74,468 ਲੀਟਰ ਪੀ.ਐੱਮ.ਐੱਲ./ਆਈ.ਐੱਮ.ਐੱਫ.ਐੱਲ./ਬੀਅਰ/ਸਪਿਰਿਟ ਜ਼ਬਤ ਕੀਤਾ ਗਿਆ, 71476 ਲੀਟਰ ਈ.ਐੱਨ.ਏ. ਬਰਾਮਦ ਕੀਤਾ ਗਿਆ, 308 ਵਰਕਿੰਗ ਸਟਿੱਲਸ (ਭੱਠੀਆਂ) ਨੂੰ ਪਤਾ ਲਗਾ ਕੇ ਨਸ਼ਟ ਕੀਤਾ ਗਿਆ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ 592 ਵਾਹਨ ਜ਼ਬਤ ਕੀਤੇ ਗਏ। ਉਨਾਂ ਕਿਹਾ ਕਿ ਦੂਰ-ਦਰਾਡੇ ਦੇ ਨਾ-ਪਹੁੰਚਯੋਗ ਇਲਾਕਿਆਂ, ਜਿੱਥੇ ਨਜਾਇਜ਼ ਸ਼ਰਾਬ ਕੱਢੀ ਜਾਂਦੀ ਹੈ , ਦੀ ਪੁਖਤਾ ਨਿਸ਼ਾਦੇਹੀ ਲਈ ਡਰੋਨ ਤਕਨਾਲੋਜੀ ਵੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਬਤ ਕੀਤੀ ਸ਼ਰਾਬ ਦੀ ਡਿਗਰੀ ਮਾਪਣ ਹਿਤ ਹੈਂਡ-ਹੈਲਥ ਮਾਨੀਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ

ਉਨ੍ਹਾਂ ਅੱਗੇ ਕਿਹਾ ਕਿ ਨਿਰਮਾਤਾ ਤੋਂ ਥੋਕ ਅਤੇ ਪ੍ਰਚੂਨ ਵਿਕਰੇਤਾ ਤੱਕ ਸ਼ਰਾਬ ਦੀ ਆਵਾਜਾਈ ਨੂੰ ਟਰੈਕ ਅਤੇ ਟਰੇਸ ਕਰਨ ਲਈ ਇੱਕ ਟ੍ਰੈਕ ਐਂਡ ਟਰੇਸ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ। ਇਸ ਨਾਲ ਵਿਭਾਗ ਦੇ ਅਧਿਕਾਰੀ ਪ੍ਰਚੂਨ ਪੱਧਰ ਤੱਕ ਲਾਇਸੰਸਧਾਰਕਾਂ ਦੀਆਂ ਸ਼ਰਾਬ ਅਤੇ ਸਟਾਕ ਵਸਤੂਆਂ ਦੀ ਆਵਾਜਾਈ ‘ਤੇ ਨਜ਼ਰ ਰੱਖਣ ਦੇ ਯੋਗ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਟਰੈਕ ਐਂਡ ਟਰੇਸ ਪ੍ਰੋਜੈਕਟ ਦੇ ਤਹਿਤ, ਪੰਜਾਬ ਰਾਜ ਵਿੱਚ ਆਬਕਾਰੀ ਕਿਊ.ਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ ਵੀ ਲਾਂਚ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਰਾਜ ਵਿੱਚ ਕੋਈ ਵੀ ਨਕਲੀ/ਨੋਨ-ਡਿਊਟੀ ਭੁਗਤਾਨ ਵਾਲੀ ਸ਼ਰਾਬ ਦੀ ਵਿਕਰੀ ਨਾ ਹੋ ਸਕੇ। ਇਹ ਮੋਬਾਈਲ ਐਪ ਸਾਰੇ ਐਂਡਰੌਇਡ ਫੋਨਾਂ ਦੇ ਨਾਲ-ਨਾਲ ਆਈਓਐਸ ਦੁਆਰਾ ਸੰਚਾਲਿਤ ਮੋਬਾਈਲ ਫੋਨਾਂ ਵਿੱਚ ਕੰਮ ਕਰਦਾ ਹੈ।

ਡਿਸਟਿਲਰੀਆਂ ਦੀ ਚੈਕਿੰਗ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਚੀਮਾ ਨੇ ਕਿਹਾ ਕਿ ਯੂਨਿਟਾਂ ਵਿੱਚ ਸ਼ਰਾਬ ਦੇ ਉਤਪਾਦਨ 'ਤੇ ਨਜਰ ਰੱਖਣ ਲਈ ਮਾਸ ਫਲੋ ਮੀਟਰ ਲਗਾਏ ਗਏ ਹਨ। ਡਿਸਟਿਲਰੀਆਂ ਤੋਂ ਸ਼ਰਾਬ ਦੇ ਉਤਪਾਦਨ ਅਤੇ ਪ੍ਰਵਾਹ ‘ਤੇ ਨਜ਼ਰ ਰੱਖਣ ਲਈ ਆਬਕਾਰੀ ਭਵਨ ਵਿਖੇ ਸੂਚਨਾ ਤਕਨਾਲੋਜੀ ਦਾ ਮਜ਼ਬੂਤ ਬੁਨਿਆਦੀ ਢਾਂਚਾ ਅਤੇ ਔਨਲਾਈਨ ਰਿਮੋਟ ਨਿਗਰਾਨੀ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਵਿਆਪਕ ਨਿਗਰਾਨੀ ਅਤੇ ਨਵੇਂ ਤਕਨੀਕੀ ਉਪਾਵਾਂ ਦੀ ਮਦਦ ਨਾਲ ਗੁਆਂਢੀ ਰਾਜਾਂ ਤੋਂ ਸ਼ਰਾਬ ਦੀ ਤਸਕਰੀ ‘ਤੇ ਸਖ਼ਤ ਰੋਕ ਲਗਾਉਣ 'ਤੇ ਵੀ ਕੇਂਦ੍ਰਿਤ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਰਾਬ ਮਾਫੀਆ ਨੂੰ ਜੜ੍ਹੋਂ ਪੁੱਟਣ ਦੇ ਨਾਲ-ਨਾਲ ਸੂਬੇ ਦੇ ਆਬਕਾਰੀ ਮਾਲੀਏ ਵਿੱਚ ਵਾਧਾ ਕਰਨ ਲਈ ਕਈ ਉਪਰਾਲੇ ਕੀਤੇ ਹਨ ਤਾਂ ਜੋ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਸਕੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਵੀ ਹਾਜ਼ਰ ਸਨ।

The post ਪੰਜਾਬ ਵੱਲੋਂ ਵਿੱਤੀ ਸਾਲ 2022-23 ਦੌਰਾਨ ਆਬਕਾਰੀ ਤੋਂ ਮਾਲੀਏ ‘ਚ 2587 ਕਰੋੜ ਦਾ ਮਿਸਾਲੀ ਵਾਧਾ ਦਰਜ: ਹਰਪਾਲ ਸਿੰਘ ਚੀਮਾ appeared first on TheUnmute.com - Punjabi News.

Tags:
  • aam-aadmi-party
  • excise-revenue
  • harpal-singh-cheema
  • news
  • punjab
  • punjab-revenue-department
  • the-unmute-breaking-news

ਸਾਰੇ ਪਾਰਟੀ ਵਰਕਰ ਅਤੇ ਆਗੂ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ: ਵਿਧਾਇਕ ਸ਼ੀਤਲ ਅੰਗੁਰਾਲ

Thursday 06 April 2023 04:43 PM UTC+00 | Tags: aam-aadmi-party delhi harchand-singh-barsat jalandhar-election jalandhar-lok-sabha-by-election news

ਜਲੰਧਰ, 06 ਅਪ੍ਰੈਲ 2023: ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵੀਰਵਾਰ ਨੂੰ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਸਭਾ ਸੀਟ ਜਿੱਤਣ ਲਈ ਪਾਰਟੀ ਦੇ ਸਾਰੇ ਵਰਕਰ ਸਖ਼ਤ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਕੇਜਰੀਵਾਲ ਦੀ ਝੋਲੇ ਪਾਉਣਗੇ।

ਪਾਰਟੀ ਦੇ ਸਥਾਨਕ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸੁਸ਼ੀਲ ਰਿੰਕੂ ਵਰਗੇ ਇਮਾਨਦਾਰ ਵਿਅਕਤੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਮੈਂ ਅਰਵਿੰਦਰ ਕੇਜਰੀਵਾਲ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਪਾਰਟੀ ਦੀ ਜਿੱਤ ਯਕੀਨੀ ਬਣਾਵਾਂਗੇ।

ਵਿਧਾਇਕ ਸ਼ੀਤਲ ਅੰਗੁਰਾਲ ਨੇ ਜਲੰਧਰ ਲੋਕ ਸਭਾ ਉਪ ਚੋਣ ਲਈ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਐਲਾਨਣ ਲਈ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਵਿਧਾਇਕ ਰਮਨ ਅਰੋੜਾ, ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ, ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਅਤੇ ਹੋਰ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੇ ਉਮੀਦਵਾਰ ਸ੍ਰੀ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਲਈ ਅਸੀਂ ਤਨ, ਮਨ ਅਤੇ ਧਨ ਨਾਲ ਮਿਹਨਤ ਕਰਾਂਗੇ।

ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਸੁਸ਼ੀਲ ਰਿੰਕੂ ਸਾਫ਼ ਸੁਥਰੇ ਅਕਸ ਦਾ ਮਾਲਕ ਹੈ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਨੂੰ ਪਾਰਟੀ ਉਮੀਦਵਾਰ ਬਣਾਏ ਜਾਣ ਕਾਰਨ ਹਲਕੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਅਸੀਂ ਇਕੱਠੇ ਹੋ ਕੇ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਵਾਂਗੇ।

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਰਾਘਵ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਆਪ' ਵੱਲੋਂ ਲੋਕਾਂ ਦੇ ਹੱਕਾਂ ਲਈ ਕੀਤੇ ਕੰਮਾਂ ਦੀ ਬਦੌਲਤ ਹੀ ਜਲੰਧਰ ਦੇ ਲੋਕਾਂ ਨੇ ਲੋਕ ਸਭਾ ਜ਼ਿਮਨੀ ਚੋਣ ਉਨ੍ਹਾਂ ਨੂੰ ਜਿਤਾਉਣੀ ਹੈ। ਪੰਜਾਬ ਦੇ ਲੋਕ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿਤਾਵਾਂਗੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਬੇਕਸੂਰ ਆਗੂਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ, ਉਨ੍ਹਾਂ ‘ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।

ਸੁਸ਼ੀਲ ਰਿੰਕੂ ਨੇ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਚੋਣ ਪ੍ਰਚਾਰ ਤੇਜ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਬਿਜਲੀ ਸਹੂਲਤਾਂ, ਸਿਹਤ ਸਹੂਲਤਾਂ ਅਤੇ ਸਕੂਲਾਂ ਦੇ ਸੁਧਾਰਾਂ ਲਈ ਜੰਗੀ ਪੱਧਰ ‘ਤੇ ਕੀਤੇ ਜਾ ਰਹੇ ਕੰਮ ਕਾਰਨ, ਮੈਨੂੰ ਯਕੀਨ ਹੈ ਕਿ ਜਲੰਧਰ ਦੇ ਲੋਕ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਕਾਮਯਾਬ ਬਣਾਉਣਗੇ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ, ਆਤਮਾ ਪ੍ਰਕਾਸ਼ ਬਬਲੂ, ਪੰਜਾਬ ਐਗਰੋ ਐਕਸਪੋਰਟ ਦੇ ਚੇਅਰਮੈਨ ਮੰਗਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।

The post ਸਾਰੇ ਪਾਰਟੀ ਵਰਕਰ ਅਤੇ ਆਗੂ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ: ਵਿਧਾਇਕ ਸ਼ੀਤਲ ਅੰਗੁਰਾਲ appeared first on TheUnmute.com - Punjabi News.

Tags:
  • aam-aadmi-party
  • delhi
  • harchand-singh-barsat
  • jalandhar-election
  • jalandhar-lok-sabha-by-election
  • news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form