ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਹੋਇਆ ਰਿਲੀਜ਼, ਸਿਰਫ 15 ਮਿੰਟਾਂ ‘ਚ ਹੋਏ 1 ਮਿਲੀਅਨ ਵਿਊਜ਼

ਅੱਜ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਹੀ ਗੀਤ ਨੇ ਰਿਕਾਰਡ ਤੋੜਨਾ ਸ਼ੁਰੂ ਕਰ ਦਿੱਤਾ ਹੈ। ਲੱਖਾਂ ਲੋਕ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਿੱਧੂ ਦੇ ਗਾਣੇ ਦਾ ਇੰਤਜ਼ਾਰ ਕਰ ਰਹੇ ਸਨ ਤੇ ਰਿਲੀਜ਼ ਹੋਣ ਦੇ 15 ਮਿੰਟਾਂ ਵਿਚ ਹੀ 1 ਮਿਲੀਅਨ ਵਿਊਜ਼ ਦੇਖੇ ਗਏ।

ਗੀਤ ਵਿਚ ਰੈਪਰ ਬਰਨਾ ਬੁਆਏ ਦੇ ਬੋਲ ਹਨ। ‘ਮੇਰਾ ਨਾਂ’ ਇਸ ਗੀਤ ਦੇ ਬੋਲ ਹਨ। ਗੀਤ ਵਿਚ ‘5911’ ਵੀ ਦਿਖਾਇਆ ਗਿਆ ਹੈ ਜਿਸ ਵਿਚ ਮੂਸੇਵਾਲਾ ਸਵਾਰ ਨਹੀਂ ਹੈ। ਪ੍ਰਸ਼ੰਸਕਾਂ ਵੱਲੋਂ ਮੂਸੇਵਾਲਾ ਦੇ ਗੀਤ ‘ਮੇਰਾ ਨਾਂ’ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਦੇ ਬਾਅਦ ਰਿਲੀਜ਼ ਹੋਇਆ ਇਹ ਤੀਜਾ ਗੀਤ ਹੈ।

ਗੀਤ ਦੇ ਬੋਲ ਇਸ ਤਰ੍ਹਾਂ ਹਨ :

ਮੇਰਾ ਨਾਂਅ ਮੇਰਾ ਨਾਂਅ, ਹਰ ਪਾਸੇ ਹਰ ਥਾਂ
ਹਾਂ..ਹਾਂ..ਹਾਂ..ਹਾਂ, ਹਰ ਗਲੀ ਹਰ ਮੋੜ
ਲੱਗੇ ਪਏ ਆ ਬਿੱਲ ਬੋਰਡ, Feeling LIke I am Goat
ਤੇਰੇ ਜੱਟ ਦਾ ਨਹੀਂ ਤੋੜ, ਖੁੱਲ੍ਹੀ ਥਾਪੀ ਮਾਰਾਂ ਤਾਂ
ਮੇਰਾ ਨਾਂਅ ਮੇਰਾ ਨਾਂਅ, ਮੇਰਾ ਨਾਂਅ ਮੇਰਾ ਨਾਂਅ
ਹਰ ਪਾਸੇ ਹਰ ਥਾਂ, ਅਜੇ ਮੁੱਕਿਆ ਨਹੀਂ…

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਹੋਇਆ ਰਿਲੀਜ਼, ਸਿਰਫ 15 ਮਿੰਟਾਂ ‘ਚ ਹੋਏ 1 ਮਿਲੀਅਨ ਵਿਊਜ਼ appeared first on Daily Post Punjabi.



source https://dailypost.in/top-news/musewalas-new-song/
Previous Post Next Post

Contact Form