TheUnmute.com – Punjabi News: Digest for April 21, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਮੁਖਤਾਰ ਅੰਸਾਰੀ ਮਾਮਲਾ: CM ਭਗਵੰਤ ਮਾਨ ਨੇ ਵਕੀਲ ਦਾ 55 ਲੱਖ ਰੁਪਏ ਦਾ ਬਿੱਲ ਭਰਨ ਤੋਂ ਕੀਤਾ ਇਨਕਾਰ

Thursday 20 April 2023 05:50 AM UTC+00 | Tags: aam-aadmi-party breaking breaking-news cm-bhagwant-mann congress latest-news mukhtar-ansari news previous-congress-government punjab punjab-congress punjab-government punjab-jail supreme-court the-unmute-breaking-news the-unmute-punjab the-unmute-punjabi-news

ਚੰਡੀਗੜ੍ਹ, 20 ਅਪ੍ਰੈਲ 2023: ਮੁਖਤਾਰ ਅੰਸਾਰੀ (Mukhtar Ansari) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਨੇ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਅਤੇ ਕਾਂਗਰਸ ਸਰਕਾਰ ਨੇ ਮਹਿੰਗੇ ਵਕੀਲ ਰੱਖੇ ਸਨ। ਦੂਜੇ ਪਾਸੇ ਸੁਪਰੀਮ ਕੋਰਟ ਦੇ ਵਕੀਲ ਦਾ 55 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਸੀਐਮਓ ਦੇ ਡਾਇਰੈਕਟਰ ਮੀਡੀਆ ਬਲਤੇਜ ਪੰਨੂ ਨੇ ਟਵੀਟ ਕਰਕੇ ਦਿੱਤੀ ਗਈ ਹੈ ।

Mukhtar Ansari

The post ਮੁਖਤਾਰ ਅੰਸਾਰੀ ਮਾਮਲਾ: CM ਭਗਵੰਤ ਮਾਨ ਨੇ ਵਕੀਲ ਦਾ 55 ਲੱਖ ਰੁਪਏ ਦਾ ਬਿੱਲ ਭਰਨ ਤੋਂ ਕੀਤਾ ਇਨਕਾਰ appeared first on TheUnmute.com - Punjabi News.

Tags:
  • aam-aadmi-party
  • breaking
  • breaking-news
  • cm-bhagwant-mann
  • congress
  • latest-news
  • mukhtar-ansari
  • news
  • previous-congress-government
  • punjab
  • punjab-congress
  • punjab-government
  • punjab-jail
  • supreme-court
  • the-unmute-breaking-news
  • the-unmute-punjab
  • the-unmute-punjabi-news

ਚੰਡੀਗੜ੍ਹ, 20 ਅਪ੍ਰੈਲ 2023: ਪੰਜਾਬ ਦੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ (Sant Ram Udasi) ਦਾ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਦੀਆਂ ਰਚਨਾਵਾਂ ਦਾ ਹਰ ਸ਼ਬਦ ਸਾਡੇ ਮਨਾ ‘ਚ ਇਨਕਲਾਬ ਦੀ ਭਾਵਨਾ ਭਰ ਦਿੰਦਾ ਹੈ। ਕੰਮੀਆਂ ਦੇ ਵੇਹੜੇ ਦੇ ਮਘਦੇ ਸੂਰਜ, ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਜੀ ਨੂੰ ਉਹਨਾਂ ਦੇ ਜਨਮ ਦਿਵਸ ‘ਤੇ ਯਾਦ ਕਰਦਿਆਂ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ |

The post CM ਭਗਵੰਤ ਮਾਨ ਨੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ਰਧਾਂਜਲੀ ਭੇਂਟ ਕੀਤੀ appeared first on TheUnmute.com - Punjabi News.

Tags:
  • bhagwant-mann
  • breaking-news
  • news
  • punjab-literature
  • punjab-news
  • sant-ram-udasi

ਮਾਣਹਾਨੀ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਵਿਰੁੱਧ ਰਾਹੁਲ ਗਾਂਧੀ ਦੀ ਪਟੀਸ਼ਨ ਖਾਰਜ

Thursday 20 April 2023 06:11 AM UTC+00 | Tags: breaking-news case-of-defamation congress gujarat-news latest-news modi-surname-case modi-surnbame news pm-modi punjab rahul-gandhi surat surat-court the-unmute-breaking-news the-unmute-latest-news the-unmute-latest-update the-unmute-punjabi-news

ਚੰਡੀਗੜ੍ਹ, 20 ਅਪ੍ਰੈਲ 2023: ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ (Rahul Gandhi) ਨੂੰ ਸੂਰਤ ਸੈਸ਼ਨ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ, ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਆਪਣੀ ਸਜ਼ਾ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਜਿਕਰਯੋਗ ਹੈ ਕਿ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ‘ਮੋਦੀ ਸਰਨੇਮ’ ਟਿੱਪਣੀ ਲਈ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਕਾਰਨ ਰਾਹੁਲ ਗਾਂਧੀ ਸੰਸਦ ਦੀ ਮੈਂਬਰਸ਼ਿਪ ਗੁਆ ਬੈਠੇ ਹਨ । ਹੁਣ ਰਾਹੁਲ ਗਾਂਧੀ ਨੂੰ ਸੈਸ਼ਨ ਕੋਰਟ ਤੋਂ ਵੀ ਨਿਰਾਸ਼ਾ ਹੀ ਹੱਥ ਲੱਗੀ ਹੈ। ਰਾਹੁਲ ਗਾਂਧੀ ਹੁਣ ਰਾਹਤ ਲਈ ਹਾਈਕੋਰਟ ਪਹੁੰਚ ਸਕਦੇ ਹਨ।

ਜਾਣੋ ਪੂਰਾ ਮਾਮਲਾ

ਦਰਅਸਲ, 23 ਮਾਰਚ ਨੂੰ ਸੂਰਤ ਦੀ ਸੀਜੇਐਮ ਅਦਾਲਤ ਨੇ 2019 ਵਿੱਚ ਮੋਦੀ ਸਰਨੇਮ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਮਾਮਲੇ ਵਿੱਚ ਧਾਰਾ 504 ਦੇ ਤਹਿਤ ਰਾਹੁਲ (Rahul Gandhi) ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਅਦਾਲਤ ਨੇ ਫੈਸਲੇ ਨੂੰ ਲਾਗੂ ਕਰਨ ਲਈ 30 ਦਿਨਾਂ ਦਾ ਸਮਾਂ ਵੀ ਦਿੱਤਾ ਸੀ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਰਨਾਟਕ ਦੇ ਕੋਲਾਰ ਵਿੱਚ ਇੱਕ ਰੈਲੀ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ, ‘ਸਾਰੇ ਚੋਰਾਂ ਦਾ ਉਪਨਾਮ ਮੋਦੀ ਕਿਵੇਂ ਹੈ?’ ਇਸ ਨੂੰ ਲੈ ਕੇ ਭਾਜਪਾ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਨੇ ਰਾਹੁਲ ਗਾਂਧੀ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।

The post ਮਾਣਹਾਨੀ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਵਿਰੁੱਧ ਰਾਹੁਲ ਗਾਂਧੀ ਦੀ ਪਟੀਸ਼ਨ ਖਾਰਜ appeared first on TheUnmute.com - Punjabi News.

Tags:
  • breaking-news
  • case-of-defamation
  • congress
  • gujarat-news
  • latest-news
  • modi-surname-case
  • modi-surnbame
  • news
  • pm-modi
  • punjab
  • rahul-gandhi
  • surat
  • surat-court
  • the-unmute-breaking-news
  • the-unmute-latest-news
  • the-unmute-latest-update
  • the-unmute-punjabi-news

ਨਵਜੋਤ ਸਿੱਧੂ ਦੀ ਪਤਨੀ ਨੇ ਆਪਣੇ ਵਾਲ ਕੀਤੇ ਦਾਨ, ਪਿਛਲੇ ਮਹੀਨੇ ਹੋਇਆ ਸੀ ਕੈਂਸਰ ਦਾ ਆਪ੍ਰੇਸ਼ਨ

Thursday 20 April 2023 06:35 AM UTC+00 | Tags: breaking-news cancer cancer-operation dr-navjot-kaur latest-news navjot-sidhu news punjab-news the-unmute-breaking-news

ਚੰਡੀਗੜ੍ਹ, 20 ਅਪ੍ਰੈਲ 2023: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਨੇ ਕੈਂਸਰ (cancer) ਦੀ ਬਿਮਾਰੀ ਤੋਂ ਪੀੜਤ ਹੋਣ ਤੋਂ ਬਾਅਦ ਦੂਜਿਆਂ ਦਾ ਦਰਦ ਜਾਣਿਆ ਹੈ। ਉਨ੍ਹਾਂ ਨੇ ਆਪਣੇ ਲੰਬੇ ਵਾਲ ਕਟਵਾ ਲਏ ਅਤੇ ਉਹਨਾਂ ਨੂੰ ਦਾਨ ਕਰ ਦਿੱਤੇ। ਇਸ ਸੰਬੰਧੀ ਇੱਕ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਵਾਲ ਦਾਨ ਕਰਨ ਲਈ ਵੀ ਕਿਹਾ ਤਾਂ ਜੋ ਇੱਕ ਲੋੜਵੰਦ ਕੈਂਸਰ ਮਰੀਜ਼ ਨੂੰ ਇੱਕ ਸਸਤੀ ਵਿੱਗ ਮਿਲ ਸਕੇ।

ਟਵਿੱਟਰ ‘ਤੇ ਆਪਣੀ ਪੋਸਟ ਸਾਂਝੀ ਕਰਦਿਆਂ ਡਾਕਟਰ ਨਵਜੋਤ ਕੌਰ ਨੇ ਕਿਹਾ ਕਿ ਚੀਜ਼ਾਂ ਨੂੰ ਨਾਲੇ ‘ਚ ਸੁੱਟਣਾ ਦੂਜਿਆਂ ਲਈ ਬਹੁਤ ਮਾਅਨੇ ਰੱਖਦਾ ਹੈ। ਮੈਂ ਹੁਣੇ ਹੀ ਆਪਣੇ ਲਈ ਇੱਕ ਕੁਦਰਤੀ ਵਾਲ ਵਿੱਗ ਦੀ ਕੀਮਤ ਬਾਰੇ ਪੁੱਛਗਿੱਛ ਕੀਤੀ ਜਿਸਦੀ ਮੈਨੂੰ ਦੂਜੀ ਕੀਮੋਥੈਰੇਪੀ ਤੋਂ ਬਾਅਦ ਲੋੜ ਪਵੇਗੀ,ਉਸਦੀ ਕੀਮਤ ਲਗਭਗ 50,000 ਤੋਂ 70,000 ਰੁਪਏ ਦੀ ਹੈ । ਇਸ ਲਈ ਮੈਂ ਕੈਂਸਰ ਦੇ ਮਰੀਜ਼ ਨੂੰ ਆਪਣੇ ਵਾਲ ਦਾਨ ਕਰਨ ਦਾ ਫੈਸਲਾ ਕੀਤਾ ਕਿਉਂਕਿ ਵਧੇਰੇ ਦਾਨ ਦਾ ਮਤਲਬ ਸਸਤਾ ਵਿੱਗ | ਡਾਕਟਰ ਨਵਜੋਤ ਕੌਰ ਨੇ ਪਿਛਲੇ ਮਹੀਨੇ ਹੀ ਕੈਂਸਰ ਦਾ ਅਪਰੇਸ਼ਨ ਕਰਵਾਇਆ ਹੈ। ਉਸਦਾ ਕੈਂਸਰ (cancer) ਦੂਜੀ ਸਟੇਜ ਵਿੱਚ ਸੀ। ਉਸ ਨੇ ਅਪਰੇਸ਼ਨ ਤੋਂ ਪਹਿਲਾਂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਲਈ ਪੋਸਟ ਵੀ ਸ਼ੇਅਰ ਕੀਤੀ ਸੀ।

The post ਨਵਜੋਤ ਸਿੱਧੂ ਦੀ ਪਤਨੀ ਨੇ ਆਪਣੇ ਵਾਲ ਕੀਤੇ ਦਾਨ, ਪਿਛਲੇ ਮਹੀਨੇ ਹੋਇਆ ਸੀ ਕੈਂਸਰ ਦਾ ਆਪ੍ਰੇਸ਼ਨ appeared first on TheUnmute.com - Punjabi News.

Tags:
  • breaking-news
  • cancer
  • cancer-operation
  • dr-navjot-kaur
  • latest-news
  • navjot-sidhu
  • news
  • punjab-news
  • the-unmute-breaking-news

ਆਸਟ੍ਰੇਲੀਆ, ਇੰਡੋਨੇਸ਼ੀਆ 'ਚ ਦਿਸਿਆ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਵੇਖੋ ਖੂਬਸੂਰਤ ਤਸਵੀਰਾਂ

Thursday 20 April 2023 06:56 AM UTC+00 | Tags: australia breaking-news earth first-solar-eclipse indonesia latest-news nasa news punjab-news solar-eclipse solar-eclipse-info sun

ਚੰਡੀਗੜ੍ਹ, 20 ਅਪ੍ਰੈਲ 2023: ਅੱਜ ਸਾਲ 2023 ਦਾ ਪਹਿਲਾ ਸੂਰਜ ਗ੍ਰਹਿਣ (Solar Eclipse) ਲੱਗ ਰਿਹਾ ਹੈ। ਜਿਸ ਨੂੰ ਮਿਸ਼ਰਤ ਸੂਰਜ ਗ੍ਰਹਿਣ ਵੀ ਕਿਹਾ ਜਾਂਦਾ ਹੈ। ਸੂਰਜ ਗ੍ਰਹਿਣ ਅੱਜ ਸਵੇਰੇ 7.04 ਵਜੇ ਤੋਂ ਸ਼ੁਰੂ ਹੋ ਗਿਆ ਹੈ ਅਤੇ ਦੁਪਹਿਰ 12.29 ਵਜੇ ਸਮਾਪਤ ਹੋਵੇਗਾ। ਇਹ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਵੇਗਾ, ਜਿਸ ਕਾਰਨ ਇਸ ਗ੍ਰਹਿਣ ਦੀ ਸੂਤਕ ਮਿਆਦ ਜਾਇਜ਼ ਨਹੀਂ ਹੋਵੇਗੀ।

Austraila

image: Satang Cornetto pake ava Nueng (East Java, Indonesia)

ਇਹ ਸੂਰਜ ਗ੍ਰਹਿਣ ਆਸਟ੍ਰੇਲੀਆ ‘ਚ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ , ਇਸਦੇ ਨਾਲ ਹੀ ਇੰਡੋਨੇਸ਼ੀਆ ‘ਚ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਿਆ ਗਿਆ ਹੈ, ਦੁਨੀਆ ਦੇ ਕਈ ਹਿੱਸਿਆਂ ‘ਚ ਸਾਲ ਦੇ ਪਹਿਲੇ ਸੂਰਜ ਗ੍ਰਹਿਣ ਦਾ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ |

The Philippine Star

image: The Philippine Star (Philippine)

ਸੂਰਜ ਗ੍ਰਹਿਣ ਕਿਵੇਂ ਲੱਗਦਾ ਹੈ ?

ਸੂਰਜ ਗ੍ਰਹਿਣ ਨੂੰ ਇੱਕ ਖਗੋਲੀ ਘਟਨਾ ਮੰਨਿਆ ਜਾਂਦਾ ਹੈ। ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਧਰਤੀ ਦੀ ਪਰਿਕਰਮਾ ਕਰਦੇ ਹੋਏ ਧਰਤੀ ਅਤੇ ਸੂਰਜ ਦੇ ਵਿਚਕਾਰੋਂ ਲੰਘਦਾ ਹੈ। ਸੂਰਜ ਅਤੇ ਧਰਤੀ ਦੇ ਵਿਚਕਾਰ ਚੰਦਰਮਾ ਦੇ ਆਉਣ ਕਾਰਨ, ਸੂਰਜ ਦੀ ਰੌਸ਼ਨੀ ਧਰਤੀ ‘ਤੇ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਬੰਦ ਹੋ ਜਾਂਦੀ ਹੈ। ਇਸ ਸਮੇਂ ਦੌਰਾਨ ਸੂਰਜ ਦੀ ਰੌਸ਼ਨੀ ਧਰਤੀ ਦੇ ਕੁਝ ਹਿੱਸਿਆਂ ਤੱਕ ਨਹੀਂ ਪਹੁੰਚਦੀ। ਇਸ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।

The post ਆਸਟ੍ਰੇਲੀਆ, ਇੰਡੋਨੇਸ਼ੀਆ ‘ਚ ਦਿਸਿਆ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਵੇਖੋ ਖੂਬਸੂਰਤ ਤਸਵੀਰਾਂ appeared first on TheUnmute.com - Punjabi News.

Tags:
  • australia
  • breaking-news
  • earth
  • first-solar-eclipse
  • indonesia
  • latest-news
  • nasa
  • news
  • punjab-news
  • solar-eclipse
  • solar-eclipse-info
  • sun

ਪ੍ਰਿਤਪਾਲ ਕੌਰ ਉਦਾਸੀ (ਕਵੀ ਸੰਤ ਰਾਮ ਉਦਾਸੀ ਜੀ ਦੀ ਪੁੱਤਰੀ)
ਸਿਵਲ ਹਸਪਤਾਲ, ਬਰਨਾਲਾ

ਮੇਰੇ ਪਾਪਾ ਸੰਤ ਰਾਮ ਉਦਾਸੀ ਜੇਕਰ ਅੱਜ ਜਿਊਂਦੇ ਹੁੰਦੇ ਤਾਂ ਉਨ੍ਹਾਂ ਨੇ ਅੱਜ ਇਕੱਹਤਰ (71) ਵਰ੍ਹਿਆਂ ਦੇ ਹੋ ਜਾਣਾ ਸੀ। ਕਿਸੇ ਲੇਖਕ, ਕਲਾਕਾਰ ਲਈ ਇੰਨੀ ਕੁ ਉਮਰ ਬੁਢਾਪੇ ਦੀ ਉਮਰ ਨਹੀਂ ਹੁੰਦੀ। ਪਾਪਾ ਜਦ ਅੱਜ ਤੋਂ 24 ਸਾਲ ਪਹਿਲਾਂ ਸਿਰਫ 47 ਕੁ ਸਾਲਾਂ ਦੀ ਉਮਰ ਵਿੱਚ ਹੀ ਸਾਨੂੰ ਵਿਲਕਦੇ ਛੱਡ ਕੇ ਤੁਰ ਗਏ ਸਨ ਤਾਂ ਇਹ ਉਮਰ ਤਾਂ ਉਹਨਾਂ ਦੇ ਬਿਲਕੁੱਲ ਹੀ ਜਾਣ ਵਾਲੀ ਨਹੀਂ ਸੀ |

ਪਰਿਵਾਰ ‘ਚ 20 ਅਪ੍ਰੈਲ 1939 ਨੂੰ ਹੋਇਆ ਸੀ। ਪਾਪਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਗਰੀਬੀ, ਚਿੰਤਾਵਾਂ, ਝੋਰਿਆਂ ਤੇ ਥੁੜਾਂ ਵਿੱਚ ਹੀ ਕੱਢੀ ਸੀ ਪਰ ਇਨਾਂ ਹਾਲਤਾਂ ਨੇ ਹੀ ਉਸ ਅੰਦਰ ਅਤਿ

ਸੰਵੇਦਨਸ਼ੀਲਤਾ ਪੈਦਾ ਕਰ ਦਿੱਤੀ ਸੀ। ਜੋ ਹਾਲਾਤ ਉਸ ਨੇ ਹੱਡੀਂ ਹੰਢਾਏ ਸਨ, ਉਨ੍ਹਾਂ ਹਾਲਾਤਾਂ ਨੇ ਹੀ ਉਨ੍ਹਾਂ ਅੰਦਰ ਇਹ ਸੁਆਲ ਪੈਦਾ ਕਰ ਦਿੱਤਾ ਸੀ ਕਿ ਇਨ੍ਹਾਂ ਹਾਲਾਤਾਂ ਨੂੰ ਬਦਲਿਆ ਕਿਵੇਂ ਜਾਵੇ? ਇਸ ਸੁਆਲੀਆ ਚਿੰਨ੍ਹ ਨੇ ਹੀ ਉਨ੍ਹਾਂ ਨੂੰ ਉਹ ਰਾਹ ਤਲਾਸ਼ਣ ਦੇ ਰਾਹ ਪਾ ਦਿੱਤਾ ਸੀ, ਜਿਸ ਨਾਲ ਇਨ੍ਹਾਂ ਕਰੋੜਾਂ ਲੋਕਾਂ ਨੂੰ ਨਰਕੀ ਜੀਵਨ ਤੋਂ ਮੁਕਤੀ ਦੁਆਈ ਜਾਵੇ। ਪਾਪਾ ਜੀ ਨੇ ਇਹ ਰਾਹ ਲੱਭਿਆ ਨਕਸਲਵਾਦੀ ਲਹਿਰ ਰਾਹੀਂ।

ਸਿੱਖ ਇਤਿਹਾਸ ਅਤੇ ਸਿੱਖ ਸੰਸਕਾਰਾਂ ਵਿਚ ਪ੍ਰਵਾਨ ਚੜ੍ਹੇ ਹੋਏ ਕਾਰਨ ਪਾਪਾ ਜੀ ਨੂੰ ਲੱਗਿਆ ਕਿ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੂਲ ਮੰਤਰ ਦੱਸ ਗਏ ਹਨ ਕਿ ਭਗੌਤੀ ਸਿਮਰੇ ਬਿਨਾਂ ਲੋਕਾਂ ਦੀ ਮੁਕਤੀ ਨਹੀਂ ਹੋਣੀ, ਉਵੇਂ ਹੀ ਹਥਿਆਰਬੰਦ ਇਨਕਲਾਬ ਤੋਂ ਬਗੈਰ ਲੋਕਾਂ ਦੀ ਮੁਕਤੀ ਨਹੀਂ ਹੋਣੀ। ਜੇ ਚਾਹੁੰਦੇ ਤਾਂ ਪਾਪਾ ਜੀ ਹੋਰ ਬਹੁਤੇ ਕਵੀਆਂ ਵਾਂਗ, ਗੀਤ ਲਿਖਕੇ ਜਾਂ ਗਾਕੇ ਹੀ ਆਪਣਾ ਕੰਮ ਵੀ ਬਚਾ ਸਕਦੇ ਸਨ ਤੇ ਆਪਣਾ ਨਾਂਅ ਵੀ ਚਮਕਾ ਸਕਦੇ ਸਨ। ਸੱਭਿਆਚਾਰਕ ਮੇਲਿਆਂ ‘ਤੇ ਉਹਨਾਂ ਦੇ ਗਲ ‘ਚ ਨੋਟਾਂ ਦੇ ਹਾਰ ਵੀ ਪਾਏ ਜਾਣੇ ਸਨ, ਉਹਨਾਂ ਦੇ ਥੱਲੇ ਮਹਿੰਗੀ ਕਾਰ ਹੋਇਆ ਕਰਨੀ ਸੀ, ਸਰਕਾਰੇ- ਦਰਬਾਰੇ ਪੁੱਛਗਿੱਛ ਹੋਇਆ ਕਰਨੀ ਸੀ, ਉਨ੍ਹਾਂ ਦੇ ਬੱਚੇ ਕੈਨੇਡਾ-ਅਮਰੀਕਾ ਵਿੱਚ ਸੈੱਟ ਹੋਣੇ ਸਨ। ਚਾਰੇ ਪਾਸੇ ਬੱਲੇ ਬੱਲੇ ਹੋਇਆ ਕਰਨੀ ਸੀ।

ਸੰਤ ਰਾਮ ਉਦਾਸੀ

ਇਹ ਨਹੀਂ ਸੀ ਕਿ ਉਹਨਾਂ ਨੇ ਜੋ ਰਾਹ ਚੁਣਿਆ, ਉਨਾਂ ਨੇ ਅੱਵੇ ਵਿੱਸਰ ਭੋਲ ਹੀ ਚੁਣ ਲਿਆ। ਉਨ੍ਹਾਂ ਦੇ ਸਾਹਮਣੇ ਦੋਵਾਂ ਰਾਹਾਂ ਦੀ ਚੋਣ ਖੜ੍ਹੀ ਸੀ, ਇਕ ਰਾਹ ਤੁਰਿਆਂ ਮੂਹਰੇ ਸੂਲੀ ਗੱਡੀ ਨਜ਼ਰ ਆਉਂਦੀ ਸੀ, ਖੋਪੜੀਆਂ ਲਾਹੁਣ ਵਾਲੀਆਂ ਰੰਬੀਆਂ ਪਈਆਂ ਸਨ, ਬੰਦ ਬੰਦ ਕੱਟਣ ਵਾਲੇ ਟੋਕੇ ਪਏ ਸਨ, ਵਿਚਕਾਰੋਂ ਚੀਰਨ ਵਾਲੇ ਆਰੇ ਖੜ੍ਹੇ ਸਨ, ਦਰ ਦਰ ਰੁਲਦਾ ਪ੍ਰੀਵਾਰ ਦਿਸਦਾ ਸੀ, ਦੂਜੇ ਰਾਹ ਪਿਆਂ ਜਿਵੇਂ ਮੁਸਲਿਮ ਲੋਕ ਅਕਸਰ ਹੀ ਕਹਿ ਦਿੰਦੇ ਹਨ ਕਿ ਜੰਨਤ ਦੀਆਂ ਹੂਰਾਂ ਮਿਲਣੀਆਂ ਸਨ, ਕੋਠੀਆਂ ਮਿਲਣੀਆਂ ਸਨ, ਕਾਰਾਂ ਮਿਲਣੀਆਂ ਸਨ ਪਰ ਪਾਪਾ ਜੀ ਨੇ ਆਪਣੇ ਪੁਰਖੇ ਸ਼ਹੀਦਾਂ ਸੂਰਮਿਆਂ ਵਾਲਾ ਰਾਹ ਚੁਣਨ ਦਾ ਸੁਚੇਤ ਫੈਸਲਾ ਕੀਤਾ। ਉਹ ਕਹਿੰਦੇ ਸਨ ਕਿ ਮੈਂ ਦਿਓਰ ਭਾਬੀਆਂ, ਜੀਜੇ ਸਾਲੀਆਂ, ਛੜਿਆਂ ਜੇਠਾਂ ਤੇ ਮੁੰਡਿਆਂ ਕੁੜੀਆਂ ਦੇ ਗੀਤ ਲਿਖਕੇ ਜ਼ਿੰਦਗੀ ਦਾ ਸੁੱਖ ਆਰਾਮ ਤਾਂ ਹਾਸਲ ਕਰ ਸਕਦਾ ਸੀ, ਸਧਾਰਣ ਲੋਕਾਂ ਦਾ ਮਨ ਪ੍ਰਚਾਵਾ ਤਾਂ ਕਰ ਸਕਦਾ ਸੀ, ਪਰ ਮੈਂ ਉਨ੍ਹਾਂ ਦੀ ਗੁਲਾਮੀ ਦੇ ਸੰਗਲ ਕੱਟਣ ਦਾ ਅਹਿਸਾਸ ਨਹੀਂ ਕਰਵਾ ਸਕਦਾ ਸੀ, ਜਿਸ ਨੇ ਉਹਨਾਂ ਨੂੰ ਸਦੀਆਂ ਤੋਂ ਬੰਦੇ ਹੀ ਨਹੀਂ ਰਹਿਣ ਦਿੱਤਾ ਜਿੰਨਾਂ ਦੀਆਂ ਸਿਰਫ ਸ਼ੁਕਲਾ ਹੀ ਬੰਦਿਆਂ ਵਰਗੀਆਂ ਲੱਗਦੀਆਂ ਹਨ। ਉਨ੍ਹਾਂ ਨੇ ਦੇ ਰਾਹਾਂ ‘ਚੋਂ ਇਕ ਦੀ ਚੋਣ ਬਾਰੇ ਆਪਣੀ ਕਵਿਤਾ ਵਰ ਕਿ ਸ਼ਰਾਪ ਵਿਚ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੈ |

ਮੇਰੇ ਰੱਬਾ ਜੇ ਮੇਰੇ ‘ਤੇ ਮਿਹਰ ਕਰਦਾ, ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ।

ਇਹ ਵੀ ਗਲਤੀ ਜੇ ਭੁਲਕੇ ਹੋ ਗਈ ਸੀ, ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ।

ਕੱਲੀ ਕਵਿਤਾ ਜੇ ਹੁੰਦੀ ਤਾਂ ਸਾਰ ਲੈਂਦਾ, ਮੱਲੋ ਮੱਲੀ ਤੂੰ ਅਣਖ ਤੇ ਲਾਜ ਦਿੱਤੀ।

ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣ, ਖ਼ਬਰੇ ਕੋਇਲ ਦੀ ਤਾਹੀਓ ਆਵਾਜ਼ ਦਿੱਤੀ।

ਸੱਚ, ਨਿਮਰਤਾ, ਕੁੱਖ ਤੇ ਦੁੱਖ ਦਿੱਤਾ, ਦਾਤਾਂ ਵਿਚ ਜੋ ਤੂੰ ਦਾਤਾਰ ਦਿੱਤਾ।

ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗ, ਜਦ ਵਿਚ ਤੂੰ ਲੋਕਾਂ ਪਿਆਰ ਦਿੱਤਾ।

ਪਾਪਾ ਜੀ ਅਜਿਹੀਆਂ ਖ਼ੂਬੀਆਂ ਦੇਣ ‘ਤੇ ਰੱਬ ਨੂੰ ਗਿਲਾ ਕਰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਹਨਾਂ ਖ਼ੂਬੀਆਂ ਨੇ ਹੀ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਖ਼ਰਾਬ ਕਰਨਾ ਹੈ ਕਿਉਂਕਿ ਇਹ ਦਾਤਾਂ ਦੇਣ ਮੌਕੇ ਜੋ ਰੱਬ ਸਭ ਤੋਂ ਖ਼ਤਰਨਾਕ ਦਾਤ ਦਿੱਤੀ ਹੈ, ਉਹ ਹੈ ਲੋਕਾਂ ਦਾ ਪਿਆਰ। ਉਹ ਵੀ ਵਿਹੜਿਆਂ ਅੰਦਰ ਕੁਰਬ ਕੁਰਬਲ ਕਰਦੇ ਪਸ਼ੂਆਂ ਵਰਗੀ ਜੂਨ ਭੋਗਦੇ ਕੰਮੀ ਤੇ ਕਿਰਤੀ ਲੋਕਾਂ ਦਾ। ਜ਼ਿੰਦਗੀ ‘ਚ ਜੋ ਵੀ ਮੁਸ਼ਕ ਆਈਆਂ ਹਨ ਇਸੇ ਲੋਕ ਪਿਆਰ ਦੀ ਹੀ ਬਦੌਲਤ ਹਨ।

"ਲੋਕ ਪਿਆਰ ਦੀ ਜੇ ਗੁਥਲੀ ਖੋਲ੍ਹਦਾ ਨਾ, ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ।

ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ, ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ।

ਤਿੰਨ ਬਾਦਰਾਂ ‘ਤੇ ਮਹਾਂਕਾਵਿ ਲਿਖਕੇ, ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ।

ਜਿਹੜੀ ਆਪ ਵਿਕਦੀ ਆਪੇ ਵੇਚ ਲੈਂਦੇ, ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ।

ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ, ਤਵਾ ਸਾਡਾ ਸਪੀਕਰ ‘ਤੇ ਲੱਗ ਜਾਂਦਾ।

ਟੈਲੀਵਿਜ਼ਨ ‘ਤੇ ਕਿਸੇ ਮੁਟਿਆਰ ਦੇ ਸੰਗ,

ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ।

ਜੇ ਪਾਪਾ ਜੀ ਇਹ ਰਾਹ ਅਪਣਾ ਲੈਂਦੇ ਤਾਂ ਇਕੱਲੀ ਸਰਕਾਰ ਦੀ ਨਜ਼ਰ ਉਨ੍ਹਾਂ ‘ਤੇ ਸਵੱਲੀ ਨਹੀਂ ਰਹਿਣੀ ਸੀ ਸਗੋਂ ਧਾਰਮਿਕ ਆਗੂਆਂ ਨੇ ਵੀ ਉਨਾਂ ਦਾ ਵਧਵਾਂ ਮਾਣ-ਤਾਣ ਕਰਨਾ ਸੀ ਕਿਉਂਕਿ ਉਨਾਂ ਨੇ ਆਮ ਧਾਰਮਿਕ ਗੁਮੰਤਰੀਆਂ ਵਾਂਗ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਦੀ ਸਿੱਖੀ ਦੀ ਗੱਲ ਨਹੀਂ ਸੀ ਕਰਨੀ, ਉਸੇ ਸਿੱਖੀ ਦੀ ਗੱਲ ਕਰਨੀ ਸੀ, ਜੋ ਸਰਮਾਏਦਾਰ ਧਾਰਮਿਕ ਆਗੂਆਂ ਨੂੰ ਫਿੱਟ ਬੈਠਦੀ ਹੈ-

ਲੰਡਨ ਵਿਚ ਵਿਸਾਖੀ ਦੀ ਸਾਈ ਹੁੰਦੀ, ਪੈਰ ਧੋਣੇ ਸੀ ਸਾਡੇ ਧਨਵੰਨੀਆਂ ਨੇ।

ਗੱਫਾ ਦੇਗ ਦਾ ਪੰਜਾ ਪਿਆਰਿਆਂ ‘ਚੋਂ, ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ।

ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ, ਸਾਡੀ ਪਤਨੀ ਦਾ ਟਿਕਟ ਵੀ ਬਾਈਂਡ ਹੁੰਦਾ।

ਕੱਚੇ ਕੋਠੇ ਵਿਚ ਬਾਕੀ ਤਾਂ ਜੰਮ ਲਏ ਸੀ, ਇੱਕ ਬੱਚਾ ਤਾਂ ਮੇਡ ਇਨ ਇੰਗਲੈਂਡ ਹੁੰਦਾ।’

ਭਾਵੇਂ ਦਲਿਤ ਪ੍ਰਵਾਰ ਵਿਚ ਜਨਮ ਨਾ ਲੈਣਾ ਤਾਂ ਪਾਪਾ ਜੀ ਦੇ ਵੱਸ ਦੀ ਗੱਲ ਨਹੀਂ ਸੀ, ਪਰ ਉਹ ਹਜ਼ਾਰਾਂ ਹੀ ਪੜ੍ਹੇ ਲਿਖੇ ਦਲਿਤਾਂ ਵਾਲਾ ਰਾਹ ਵੀ ਆਪਣਾ ਸਕਦੇ ਸਨ। ਜਿੰਨਾਂ ਨੇ ਬਾਬਾ ਸਾਹਿਬ ਅੰਬੇਦਕਰ ਵੱਲੋਂ ਲੈ ਕੇ ਦਿੱਤੀਆਂ ਸਹੂਲਤਾਂ ਨਾਲ ਉੱਚੀਆਂ ਪਦਵੀਆਂ ਅਤੇ ਨੌਕਰੀਆਂ ਲੈ ਕੇ ਆਪ ਜ਼ਿੰਦਗੀ ਨੂੰ ਸੁਖੀ ਤੇ ਖੁਸ਼ਹਾਲ ਤਾਂ ਕਰ ਲਿਆ ਪਰ ਆਪਣੇ ਦਲਿਤ ਸਮਾਜ ਦੇ ਉਦਾਰ ਲਈ ਕੱਖ ਕਰਦੇ। ਕਈ ਵਾਰ ਤਾਂ ਇਸ ਦਲਿਤ ਸਮਾਜ ਦੀ ਖੁਦ ਵੀ ਲੁੱਟ ਖਸੁੱਟ ਕਰਨ ਵਿੱਚ ਜਾਂ ਇਨ੍ਹਾਂ ਨੂੰ ਹ ਵਿੱਚ ਰੱਖਣ ਦੇ ਭਾਗੀਦਾਰ ਜਾਂ ਸਿਸਟਮ ਦੇ ਭਾਈਵਲ ਬਣ ਜਾਂਦੇ ਹਨ। ਪਾਪਾ ਜੀ ਆਖਦੇ ਹਨ :

ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ? ਗੱਲ-ਗੱਲ ‘ਤੇ ਸਾਡੀ ਅਗਵਾਈ ਹੁੰਦੀ।

ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ, ਨਾਲ ਪੁਲਿਸ ਦੇ ਸੀਟੀ ਮਿਲਾਈ ਹੁੰਦੀ।

ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ, ਕਾਰ ਕਦੇ ਕਦਾਈਂ ਤਾਂ ਖੜ੍ਹੀ ਰਹਿੰਦੀ।

ਨਾਲ ਵਿਹੜੇ ਦੀਆਂ ਭੰਗਣਾ ਸੀਰਨਾਂ ਵਿੱਚ, ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ।

ਲੋਕ ਪਿਆਰ ਦਾ ਕੇਹਾ ਤੇ ਵਰ ਦਿੱਤਾ ਕਿ ਸਾਡੇ ਲੱਗੀ ਸਰਪਾਂ ਦੀ ਝੜੀ ਰਹਿੰਦੀ।

ਲੈਕੇ ਕੱਫਣ ਸਰਾਹਣੇ ਤਾਂ ਨਿੱਤ ਸੱਦੇ, ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ।"

ਇਹ ਸਿਰ ‘ਤੇ ਕੱਫਣ ਬੰਨ੍ਹਕੇ ਤੁਰਨ ਦਾ ਫੈਸਲਾ ਪਾਪਾ ਜੀ ਦਾ ਸੁਚੇਤ ਫੈਸਲਾ ਸੀ ਕਿਉਂਕਿ ਉਨਾਂ ਨੇ ਨਕਸਲਵਾਦੀ ਲਹਿਰ ਨੂੰ ਲੋਕਾਂ ਦੀ ਮੁਕਤੀ ਦੀ ਲਹਿਰ ਤਸੱਵਰ ਕੀਤਾ ਸੀ। ਜੇ ਚਾਹੁੰਦੇ ਤਾਂ ਪਾਪਾ ਜੀ ਸਾਈਡ ‘ਤੇ ਖੜ੍ਹਕੇ ਪਿੰਡਾਂ ਅਗਾਂਹ ਵੇ, ਪੁੱਤਾ ਪਿਛਾਂਹ ਵੇ’ ਵੀ ਕਹਿ ਸਕਦੇ ਸਨ। ਪਰ ਜੇਕਰ ਉਹ ਕਹਿੰਦੇ ਸਨ ਕਿ

ਅਜੇ ਨਾ ਆਈ ਮੰਜ਼ਿਲ ਤੇਰੀ ਅਜੇ ਵਡੇਰਾ ਪਾੜਾ ਏ।

ਹਿੰਮਤ ਕਰ ਅਲਬੇਲੇ ਰਾਹੀ, ਅਜੈ ਹਨ੍ਹੇਰਾ ਗਾੜ੍ਹਾ ਏ।"

ਤਾਂ ਉਹ ਮੰਜ਼ਲ ਨੂੰ ਨੇੜੇ ਕਰਨ ਲਈ ਆਪ ਵੀ ਕਿਰਤੀਆਂ ਦੇ ਮੋਢੇ ਨਾਲ ਮੋਢਾ ਲਾਕੇ ਤੁਰੇ ਸਨ ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਕਹਿਣੀ ਤੇ ਕਰਨੀ ‘ਚ ਕਦੇ ਪਾੜਾ ਨਹੀਂ ਰੱਖਿਆ ਸੀ ਤੇ ਨਾ ਹੀ ਉਹਨਾਂ ਦੀ ਕਹਿਣੀ ਤੇ ਕਰਨੀ ‘ਚ ਕੋਈ ਅੰਤਰ ਸੀ। ਉਹ ਇਸ ਰਾਹ ‘ਤੇ ਬੜਾ ਸੋਚ ਸਮਝ ਕੇ ਤੁਰੇ ਸਨ, ਅਵੇਂ ਕਿਸੇ ਵਕਤੀ ਜਨੂੰਨ ਜਾਂ ਭਾਵੁਕਤਾਵੱਸ ਨਹੀਂ ਤੁਰੇ ਸਨ। ਇਸ ਰਾਹ ‘ਤੇ ਤੁਰਦਿਆਂ, ਉਹਨਾਂ ਨੇ ਆਪਣੇ ਪਿੰਡੇ ਤੇ ਪੁਲਿਸ ਦਾ ਅਕਹਿ ਤੇ ਅਸਹਿ ਤਸ਼ੱਦਦ ਝੱਲਿਆ। ਸਾਲਾਂ ਬੱਧੀ ਜੇਲ੍ਹਾਂ ਵਿੱਚ ਰੁਲਦੇ ਰਹੇ। ਨੌਕਰੀ ਤੋਂ ਕੱਢੇ ਜਾਂਦੇ ਰਹੇ। ਉਨ੍ਹਾਂ ਦੇ ਬੱਚੇ ਕਦੇ ਕਿਸੇ ਰਿਸ਼ਤੇਦਾਰ ਦੇ ਦਰ ‘ਤੇ, ਕਦੇ ਕਿਸੇ ਰਿਸ਼ਤੇਦਾਰ ਦੇ ਦਰ ‘ਤੇ ਰੁਲਦੇ ਰਹੇ। ਪਰ ਉਨ੍ਹਾਂ ਨੇ ਕਦੇ ਆਪਣੇ ਚੁਣੇ ਰਾਹ ‘ਤੇ ਪਛਤਾਵਾ ਨਹੀਂ ਕੀਤਾ, ਅੰਤ ਘੜੀ ਤੱਕ ਉਸ ‘ਤੇ ਅਡੋਲ ਰਹੇ। ਉਹ ਇਕਨਲਾਬ ਦੇ ਸੂਰਜ ਨੂੰ ਕੰਮੀਆਂ ਦੇ ਹਨ੍ਹੇਰੇ ਵਿਹੜੇ ਰੁਸ਼ਨਾਉਣ ਲਈ ਅਵਾਜ਼ਾਂ ਮਾਰਦੇ ਰਹੇ। "ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ, ਕਿਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ, ਜਿੱਥੇ ਵਾਲੇ ਤਰਸਦੇ ਕੰਘੀਆਂ ਨੂੰ ਨੱਕ ਵਗਦੇ, ਅੱਖਾਂ ਚੁੰਨੀਆਂ ਤੇ ਦੰਦ ਕਰੇੜੇ।

ਜਦ ਪਾਪਾ ਜੀ ਨਕਸਲਵਾਦੀ ਵਾਲੇ ਰਾਹ ‘ਤੇ ਤੁਰੇ ਤਾਂ ਹੋਰ ਵੀ ਬਹੁਤ ਸਾਰੇ ਨੌਜਵਾਨ ਕਵੀ ਇਸ ਲਹਿਰ ਦੀ ਪ੍ਰੇਰਨਾ ਹੇਠ ਆਏ ਪਰ ਉਨ੍ਹਾਂ ਵਿਚੋਂ ਜਦ ਬਹੁਤਿਆਂ ਨੇ ਸਰਕਾਰੀ ਤਸ਼ੱਦਦ ਦੀ ਕਰੋਪੀ ਦੇਖੀ ਤਾਂ ਉਹ ਇਸ ਦਾ ਸੇਕ ਨਾ ਝੱਲ ਸਕੇ ਤੇ ਉਹ ਵਿਦੇਸ਼ਾਂ ਵਿਚ ਚਲੇ ਗਏ। ਮਨ ਨੂੰ ਦੁੱਖ ਹੁੰਦਾ ਹੈ ਜਦ ਇਹ ਪ੍ਰਵਾਸੀ ਕਵੀ ਹੁਣ ਪੰਜਾਬ ਵਿਚ ਫੇਰਾ ਮਾਰਦੇ ਹਨ ਤੇ ਇਥੋਂ ਦੇ ਇਨਕਲਾਬੀ’ ਅਖਵਾਉਣ ਵਾਲੇ ਲੋਕ ਥਾਂ ਥਾਂ ਉਹਨਾਂ ਦੇ ਰੂਬਰੂ ਕਰਵਾਉਂਦੇ ਹਨ ਤੇ ਉਨ੍ਹਾਂ ਤੋਂ ਦੇਸ਼ ਭਗਤਾਂ ਦੇ ਮੇਲਿਆਂ ਦੀਆਂ ਪ੍ਰਧਾਨਗੀਆਂ ਕਰਵਾਉਂਦੇ ਹਨ। ਇਨ੍ਹਾਂ ਲੋਕਾਂ ਨੇ ਤਾਂ ਉਦੋਂ ਚੰਮ ਵੀ ਬਚਾਇਆ, ਪ੍ਰਵਾਰ ਵੀ ਬਚਾ ਲਏ, ਕੈਨੇਡਾ- ਅਮਰੀਕਾ ‘ਚ ਜਾ ਕੇ ਸੱਤ-ਸੱਤ ਪੀੜੀਆਂ ਦੇ ਫਿਊਚਰ ਵੀ ਸੇਫ ਕਰ ਲਏ ਹਨ, ਪਾਪਾ ਜੀ ਪੱਲੇ ਕੀ ਪਿਆ ਆਲੋਚਨਾ, ਗਾਲੀ ਗਲੋਚ, ਬਦਨਾਮੀ। ਇਨਕਲਾਬੀ’ ਅਖਵਾਉਣ ਵਾਲੇ ਲੋਕ ਕੋਈ ਉਨ੍ਹਾਂ ਨੂੰ ਲੋਕ ਕਵੀ ਦੀ ਥਾਂ ਨੋਟ ਕਵੀ ਆਖਦਾ ਸੀ, ਕੋਈ ਕੁਝ ਆਖਦਾ ਸੀ, ਕੋਈ ਕੁਝ ਆਖਦਾ ਸੀ।

13 ਅਪ੍ਰੈਲ 1984 ਦੀ ਵਿਸਾਖੀ ਵੇਲੇ ਪਾਪਾ ਜੀ ਦੀ ਸ਼ਾਇਰੀ ਦੇ ਬਹੁਤ ਵੱਡੇ ਕਦਰਦਾਨ ਸ੍ਰ. ਜਗਦੇਵ ਸਿੰਘ ਜੱਸੋਵਾਲ ਨੇ ਜਦੋਂ ਉਹਨਾਂ ਨੂੰ ਪੰਜਾਬੀ ਭਵਨ ਵਿਖੇ ਸਿੱਕਿਆਂ ਨਾਲ ਤੋਲਿਆ ਤਾਂ ਅਖੌਤੀ ਇਨਕਲਾਬੀਆਂ ਨੇ ਪਾਪਾ ਜੀ ਦੀ ਅਤੀ ਦਰਜ਼ੇ ਦੀ ਘਟੀਆ ਸ਼ਬਦਾਬਲੀ ਨਾਲ ਪਲਸ ਮੰਚ, ਉਦਾਸੀ, ਤੇ ਸਰਕਾਰੀ ਸਿੱਕੇ’ ਨਾਂ ਦੇ ਇੱਕ ਘਟੀਆ ਦਰਜੇ ਅਤੇ ਸ਼ਬਦਾਬਲੀ ਦੇ ਲੇਖ ਵਿੱਚ ਵੰਡਿਆ ਗਿਆ। ਹਾਲਾਂਕਿ ਉਹ ਸਿੱਕੇ ਤਾਂ ਲੋਕਾਂ ਦੇ ਸੀ ਅਤੇ ਲੋਕ ਦਰਦੀ ਨੂੰ ਦਿੱਤੇ ਗਏ ਸੀ।

ਪਾਪਾ ਜੀ ਚਾਹੁੰਦੇ ਤਾਂ ਉਹਨਾਂ ਨੂੰ ਉਸ ਵੇਲੇ ਮੂੰਹ ਤੋੜਵਾਂ ਜਵਾਬ ਦੇ ਸਕਦੇ ਸਨ ਪਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਹ ਅਖੌਤੀ ਇਨਕਲਾਬੀ ਆਪਣੇ ਆਪ ਸਮਾਂ ਆਉਣ ਤੇ ਲੋਕ ਕਚਹਿਰੀ ਵਿੱਚ ਨੰਗੇ ਹੋ ਜਾਣਗੇ। ਅੱਜ ਤੱਕ ਉਦਾਸੀ ਦੇ ਪ੍ਰੀਵਾਰ ਦੀ ਭੰਡੀ ਕੀਤੀ ਜਾਂਦੀ ਹੈ। ਸਿਆਣਿਆਂ ਦੀ ਕਹੌਤ ਹੈ ਕਿ ਇਕ ਧੀ ਤੇ ਸੌਕਹਾਣੀਆਂ, ਪਰ ਉਹਨਾਂ ਦੇ ਤਾਂ ਸੁੱਖ ਨਾਲ ਤਿੰਨ ਧੀਆਂ ਸਨ। ਇਹ ਇਨਕਲਾਬੀ’ ਅੱਜ ਹੋਰਨਾਂ ਪ੍ਰਵਾਸੀ ਕਵੀਆਂ ਦੀ ਝੋਲੀ ਕਿਉਂ ਚੁੱਕਦੇ ਹਨ? ਕਿਉਂਕਿ ਉਹਨਾਂ ਕੋਲੋਂ ਇਨਾਂ ਨੂੰ ਨੋਟਾਂ ਦੇ ਗੱਫੇ ਮਿਲਦੇ ਹਨ, ਵਿਦੇਸ਼ੀ ਫੇਰੀਆਂ ਦੇ ਸੱਦੇ ਮਿਲਦੇ ਹਨ। ਲੱਗਦਾ ਹੈ ਕਿ ਇਥੇ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਹੈ, ਜੇ ਮੁੱਲ ਹੈ ਤਾਂ ਗਧੇ ਘੋੜੇ ਦਾ ਇਕੋ ਹੀ ਹੈ। ਪਰ ਪਾਪ ਜੀ ਤਾਂ ਖੁਦ ਹੀ ਅਜਿਹੀਆਂ ਲਾਲਸਾਵਾਂ ਤੋਂ ਮੁਕਤ ਸਨ। ਜੇ ਉਹ ਚਾਹੁੰਦੇ ਤਾਂ ਕਨੇਡਾ, ਅਮਰੀਕਾ, ਇੰਗਲੈਂਡ ਦੀ ਫੇਰੀ ਮੌਕੇ ਵੀ ਉਥੇ ਟਿਕ ਸਕਦੇ ਸਨ। ਪਰ ਉਹਨਾਂ ਅੰਦਰ ਲੋਕਾਂ ਦਾ ਦਰਦ ਸੀ, ਉਹ ਇਨ੍ਹਾਂ ਲੋਕਾਂ ਵਿਚ ਹੀ ਰਹਿਣਾ ਚਾਹੁੰਦੇ ਸਨ, ਜਿਨ੍ਹਾਂ ਨਾਲ ਉਹਨਾਂ ਦਾ ਦੁੱਖ-ਸੁੱਖ ਸਾਂਝਾਂ ਸੀ। ਉਹ ਤਾਂ ਵਿਲਕ ਵਿਲਕ ਕੇ ਆਖਦੇ ਸਨ |

ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ |

ਕਰੇ ਜੋਦੜੀ ਨੀ ਇਕ ਦਰਵੇਸ਼

ਮੈਨੂੰ ਜੁੜਿਆ ਜੜ੍ਹਾਂ ਦੇ ਨਾਲ ਰਹਿਣ ਦੇ

ਫੁੱਲ ਕਹਿਣ ਮੈਨੂੰ ਕੰਡਾ ਚਲੋ ਕਹਿਣ ਦੇ

ਮੈਨੂੰ ਖਿੜਿਆ ਕਪਾਹ ਦੇ ਵਾਂਗੂੰ ਰਹਿਣ ਦੇ

ਘੱਟ ਮੰਡੀ ਵਿਚ ਮੁੱਲ ਪੈਂਦੇ ਪੈਣ ਦੇ

ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ |

ਅੱਜ ਸਾਰੀ ਦੁਨੀਆਂ ਗਰਜਾਂ ਦੀ ਮਿੱਤਰ ਬਣ ਚੁੱਕੀ ਹੈ। ਲੱਗਦਾ ਆਦਰਸ਼, ਕੁਰਬਾਨੀਆਂ, ਸੱਚਾਈ ਐਵੇਂ ਫੋਕੀਆਂ ਗੱਲਾਂ ਬਣ ਗਈਆਂ ਹਨ। ਜੀਹਦੇ ਕੋਲ ਚਾਰ ਪੈਸੇ ਹਨ, ਉਸ ਦੇ ਗੁਣ ਗਾਏ ਜਾਂਦੇ ਹਨ। ਆਮ ਲੋਕਾਂ ਵੱਲੋਂ ਵੀ ਤੇ ਇਨਕਲਾਬੀ ਕਹਾਉਣ ਵਾਲਿਆਂ ਵੱਲੋਂ ਵੀ। ਜਿਹੜਾ ਕੋਈ ਪੈਸੇ ਵਾਲਾ ਹੋਵੇ ਜਾਂ ਪਰਵਾਸੀ ਕਵੀ ਕਹਾਉਂਦਾ ਹੋਵੇ, ਉਸ ਦੀ ਕਵਿਤਾ ਵੀ ਮਹਾਨ ਬਣ ਜਾਂਦੀ ਹੈ, ਉਸ ਦੇ ਮਾਂ ਪਿਓ ਵੀ ਮਹਾਨ ਇਨਕਲਾਬੀ ਬਣ ਜਾਂਦੇ ਹਨ, ਧੀਆਂ ਪੁੱਤ ਤੇ ਭੈਣ ਭਰਾ ਵੀ। ਪਾਪਾ ਜੀ ਖੁਦ ਵੀ ਗਰੀਬ ਸਨ, ਉਸਦੇ ਰਿਸ਼ਤੇਦਾਰ ਵੀ ਗਰੀਬ ਹਨ, ਉਸਦਾ ਪ੍ਰੀਵਾਰ ਵੀ ਗਰੀਬ ਹੈ, ਫਿਰ ਇਨਕਲਾਬੀ ਉਸ ਦੀ ਗੱਲ ਕਿਉਂ ਕਰਨਗੇ ਪਰ ਪਾਪਾ ਜੀ ਦੀ ਸੋਚ ਬਹੁਤ ਅਮੀਰ ਹੈ। ਉਸ ਨੇ ਆਪਣੀ ਵਸੀਅਤ ਵਿੱਚ ਆਪਣੇ ਲੋਕਾਂ ਨੂੰ ਆਪ ਦਿੱਤਾ ਸੀ |

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ

ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ।

ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,

ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ॥

The post ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ… appeared first on TheUnmute.com - Punjabi News.

Tags:
  • featured-post
  • news
  • sant-ram-udasi

ਬਰਖ਼ਾਸਤ ਪੁਲਿਸ ਅਫ਼ਸਰ ਰਾਜਜੀਤ ਸਿੰਘ ਦੀ ਮੁਸ਼ਕਿਲਾਂ ਵਧੀਆਂ, ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ

Thursday 20 April 2023 07:59 AM UTC+00 | Tags: aam-aadmi-party aig-rajjit-singh breaking-news drug-case latest-news news punjab punjab-government punjab-police rajjit-singh

ਚੰਡੀਗੜ੍ਹ, 20 ਅਪ੍ਰੈਲ 2023: ਪੰਜਾਬ ਦੇ ਹਜ਼ਾਰਾਂ ਕਰੋੜਾਂ ਦੇ ਡਰੱਗਜ਼ ਮਾਮਲੇ ‘ਚ ਭਗੌੜੇ ਏਆਈਜੀ ਰਾਜਜੀਤ (Rajjit Singh) ਸਿੰਘ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰਾਜਜੀਤ ‘ਤੇ ਹੁਣ ਅਪਰਾਧਿਕ ਸਾਜ਼ਿਸ਼ ਰਚਣ, ਰਿਕਾਰਡ ਤੋੜਨ ਅਤੇ ਜਬਰੀ ਵਸੂਲੀ ਦੀਆਂ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ, ਰਾਜਜੀਤ ਸਿੰਘ ਖਿਲਾਫ਼ 120 ਬੀ, 218 ਅਤੇ 384 ਸਮੇਤ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 59 ਅਤੇ 39 ਵੀ ਲਾਈਆਂ ਗਈਆਂ ਹਨ।

ਜਿਕਰਯੋਗ ਹੈ ਕਿ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾ ਚੁੱਕਾ ਹੈ । ਇਸ ਮਾਮਲੇ ਵਿੱਚ ਏਆਈਜੀ ਰਾਜਜੀਤ ਸਿੰਘ 'ਤੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਦਾ ਬਚਾਅ ਕਰਦਿਆਂ ਝੂਠਾ ਰਿਕਾਰਡ ਪੇਸ਼ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨਾਲ ਛੇੜਛਾੜ, ਇੰਦਰਜੀਤ ਨੂੰ ਤਰੱਕੀ ਦੇਣ ਅਤੇ ਡਰੱਗ ਮਾਮਲੇ ਵਿੱਚ ਬਚਾਅ ਕਰਨ ਦੀ ਕੋਸ਼ਿਸ਼ ਕਰਨ ਦੇ ਵੀ ਦੋਸ਼ ਹਨ।

ਜੇਲ੍ਹ ਵਿੱਚ ਬੰਦ ਇੰਸਪੈਕਟਰ ਇੰਦਰਜੀਤ ਅਤੇ ਏਆਈਜੀ ਰਾਜਜੀਤ ਸਿੰਘ ਦੇ ਸਬੰਧਾਂ ਦੀ ਜਾਂਚ ਲਈ ਏਡੀਜੀਪੀ ਆਰ.ਕੇ ਜੈਸਵਾਲ ਦੀ ਪ੍ਰਧਾਨਗੀ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਆਰਕੇ ਜੈਸਵਾਲ ਇੱਕ ਮਹੀਨੇ ਵਿੱਚ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪਣਗੇ।

ਮੁਲਜ਼ਮ ਏਆਈਜੀ ਰਾਜਜੀਤ ਸਿੰਘ (Rajjit Singh) ਦਾ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਉਸ ਨੂੰ ਲੱਭਣ ਲਈ ਐਸਟੀਐਫ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਵੀ ਕਰ ਰਹੀ ਹੈ। ਵਿਜੀਲੈਂਸ ਨੇ ਮੁਲਜ਼ਮ ਰਾਜਜੀਤ ਅਤੇ ਇੰਦਰਜੀਤ ਸਿੰਘ ਦਾ ਸਰਵਿਸ ਰਿਕਾਰਡ ਵੀ ਜ਼ਬਤ ਕਰ ਲਿਆ ਹੈ।

The post ਬਰਖ਼ਾਸਤ ਪੁਲਿਸ ਅਫ਼ਸਰ ਰਾਜਜੀਤ ਸਿੰਘ ਦੀ ਮੁਸ਼ਕਿਲਾਂ ਵਧੀਆਂ, ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ appeared first on TheUnmute.com - Punjabi News.

Tags:
  • aam-aadmi-party
  • aig-rajjit-singh
  • breaking-news
  • drug-case
  • latest-news
  • news
  • punjab
  • punjab-government
  • punjab-police
  • rajjit-singh

ਜਲੰਧਰ ਜ਼ਿਮਨੀ ਚੋਣ ਦੌਰਾਨ ਹੀ ਕਿਉਂ ਆਈ ਸਨਅਤਕਾਰਾਂ ਦੀ ਯਾਦ :ਪ੍ਰਤਾਪ ਸਿੰਘ ਬਾਜਵਾ

Thursday 20 April 2023 08:04 AM UTC+00 | Tags: aam-aadmi-party breaking-news cm-bhagwant-mann jalandhar jalandhar-election latest-news news partap-singh-bajwa punjab-congress punjab-government sushil-kumar-rinku the-unmute-breaking-news

ਗੁਰਦਾਸਪੁਰ, 20 ਅਪ੍ਰੈਲ 2023: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੱਤਾ ਸੰਭਾਲਣ ਤੋਂ ਬਾਅਦ ਤੋਂ ਹੀ ਪੰਜਾਬ ਦੇ ਉਦਯੋਗਪਤੀਆਂ ਨੂੰ ਪੂਰੀ ਤਰਾਂ ਨਾਲ ਨਜ਼ਰਅੰਦਾਜ਼ ਕਰ ਲਈ ਸਖ਼ਤ ਨਿਖੇਧੀ ਕੀਤੀ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਹੁਣ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨਾਲ ਮਿਲ ਕੇ ਜਲੰਧਰ ਦੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ। ਦਰਅਸਲ, ਇਹ ਸਿਰਫ਼ ਜਲੰਧਰ ਜ਼ਿਮਨੀ ਚੋਣ ਹੈ ਜਿਸ ਕਰ ਕੇ ਵਿੱਤ ਮੰਤਰੀ ਜਲੰਧਰ ਦੇ ਉਦਯੋਗਪਤੀਆਂ ਨੂੰ ਮਿਲਣ ਆਏ। ਪਿਛਲੇ 14 ਮਹੀਨਿਆਂ ਤੋਂ ਉਹ ਕਿੱਥੇ ਸਨ?

ਉਨ੍ਹਾਂ ਕਿਹਾ ਕਿ ਸਿਰਫ਼ ਜਲੰਧਰ ਦੀ ਜ਼ਿਮਨੀ ਚੋਣ ਨੇ 'ਆਪ' ਨੂੰ ਪੰਜਾਬ ਦੇ ਉਦਯੋਗਪਤੀਆਂ ਦੀ ਯਾਦ ਦਵਾਈ ਹੈ, ਨਹੀਂ ਤਾਂ ਇਹ ਉਨ੍ਹਾਂ ਦੇ ਏਜੰਡੇ 'ਤੇ ਕਦੇ ਨਹੀਂ ਰਹੇ। "ਆਪ' ਸਰਕਾਰ ਕੋਲ ਇਹ ਸਾਬਤ ਕਰਨ ਲਈ ਇੱਕ ਵੀ ਸਬੂਤ ਨਹੀਂ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਕੁੱਝ ਵੀ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਪੰਜਾਬ ਦੇ ਸਨਅਤਕਾਰਾਂ ਲਈ ਕੀ ਕੀਤਾ ਹੈ। ਬਾਜਵਾ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ।

ਵਿਰੋਧੀ ਧਿਰ ਦੇ ਆਗੂ (Partap Singh Bajwa) ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਮਾਨ ਨੂੰ ਸੱਤਾ ਮਿਲੀ ਹੈ, ਉਨ੍ਹਾਂ ਨੇ ਪੰਜਾਬ ਦੇ ਉਦਯੋਗ ਅਤੇ ਕਾਰੋਬਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਸੂਬੇ ਦੀ ਸਨਅਤ ਨੂੰ ਬਚਾਉਣ ਦੀ ਥਾਂ ਉਨ੍ਹਾਂ ਨੇ ਦੂਜੇ ਸੂਬਿਆਂ ਦੇ ਸਨਅਤਕਾਰਾਂ ਨੂੰ ਭਰਮਾਉਣ ਲਈ ਵਿਅਰਥ ਕੋਸ਼ਿਸ਼ਾਂ ਕੀਤੀਆਂ। ਜਦੋਂ ਉਹ ਅਜਿਹਾ ਹੀ ਕਰ ਰਿਹਾ ਸਨ, ਪੰਜਾਬ ਦੀ ਇੰਡਸਟਰੀ ਯੂਪੀ ਵੱਲ ਚਲੀ ਗਈ।

ਵਿਰੋਧੀ ਧਿਰ ਦੇ ਆਗੂ ਨੇ ਵਿਅੰਗਾਤਮਿਕ ਢੰਗ ਨਾਲ ਕਿਹਾ, "'ਆਪ' ਨੇ ਉਦਯੋਗ ਦਾ ਇੱਕੋ ਇੱਕ ਪੱਖ ਇਹ ਕੀਤਾ ਹੈ ਕਿ ਉਦਯੋਗਿਕ ਬਿਜਲੀ ਦਰਾਂ ਵਿੱਚ 50 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ।ਕਲ ਉਦਯੋਗਪਤੀਆਂ ਨਾਲ ਇੱਕ ਮੀਟਿੰਗ ਵਿੱਚ 'ਆਪ' ਉਮੀਦਵਾਰ ਰਿੰਕੂ ਨੇ ਕਿਹਾ, "ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਦਯੋਗਾਂ ਦੇ ਵਿਕਾਸ ਲਈ ਢੁਕਵਾਂ ਮਾਹੌਲ ਪੈਦਾ ਕਰਨ।"ਇਸ 'ਤੇ ਬਾਜਵਾ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਸਰਕਾਰ ਉਦਯੋਗਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਪਰ ਫਿਰ ਵੀ ਉਨ੍ਹਾਂ ਨੇ ਉਦਯੋਗ ਦੇ ਸੁਚਾਰੂ ਕੰਮਕਾਜ ਲਈ ਕੁੱਝ ਨਹੀਂ ਕੀਤਾ। ਇੱਕ ਬਿਆਨ ਰਾਹੀਂ ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਹੀ ਸਨਅਤਕਾਰਾਂ ਨੂੰ ਦੂਜੇ ਸੂਬਿਆਂ ਵੱਲ ਜਾਣ ਲਈ ਮਜਬੂਰ ਕਰ ਦਿੱਤਾ |

The post ਜਲੰਧਰ ਜ਼ਿਮਨੀ ਚੋਣ ਦੌਰਾਨ ਹੀ ਕਿਉਂ ਆਈ ਸਨਅਤਕਾਰਾਂ ਦੀ ਯਾਦ :ਪ੍ਰਤਾਪ ਸਿੰਘ ਬਾਜਵਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • jalandhar
  • jalandhar-election
  • latest-news
  • news
  • partap-singh-bajwa
  • punjab-congress
  • punjab-government
  • sushil-kumar-rinku
  • the-unmute-breaking-news

COVID-19: ਰੱਖਿਆ ਮੰਤਰੀ ਰਾਜਨਾਥ ਸਿੰਘ ਹੋਏ ਕੋਰੋਨਾ ਪਾਜ਼ੇਟਿਵ, ਘਰ 'ਚ ਹੀ ਕੀਤਾ ਕੁਆਰੰਟੀਨ

Thursday 20 April 2023 08:11 AM UTC+00 | Tags: breaking-news corona-virus covid-19 defense-minister-rajnath-singh latest-news news quarantined the-unmute-breaking-news the-unmute-punjabi-news

ਚੰਡੀਗੜ੍ਹ , 20 ਅਪ੍ਰੈਲ 2023: ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਫਿਲਹਾਲ ਉਨ੍ਹਾਂ ਨੂੰ ਘਰ ਵਿੱਚ ਹੀ ਕੁਆਰੰਟੀਨ ਕੀਤਾ ਗਿਆ ਹੈ। ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕਰ ਰਹੀ ਹੈ ਅਤੇ ਅਗਲੇ ਕੁਝ ਦਿਨਾਂ ਲਈ ਆਰਾਮ ਦੀ ਸਲਾਹ ਦਿੱਤੀ ਹੈ। ਡਾਕਟਰਾਂ ਮੁਤਾਬਕ ਰੱਖਿਆ ਮੰਤਰੀ ਵਿੱਚ ਹਲਕੇ ਲੱਛਣ ਦੇਖੇ ਗਏ ਹਨ। ਗੌਰਤਲਬ ਹੈ ਕਿ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਹੀ ਭਾਰਤੀ ਹਵਾਈ ਸੈਨਾ ਦੇ ਕਮਾਂਡਰਜ਼ ਸੰਮੇਲਨ ‘ਚ ਸ਼ਿਰਕਤ ਕਰਨੀ ਸੀ, ਪਰ ਸੰਕਰਮਿਤ ਪਾਏ ਜਾਣ ‘ਤੇ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ।

The post COVID-19: ਰੱਖਿਆ ਮੰਤਰੀ ਰਾਜਨਾਥ ਸਿੰਘ ਹੋਏ ਕੋਰੋਨਾ ਪਾਜ਼ੇਟਿਵ, ਘਰ ‘ਚ ਹੀ ਕੀਤਾ ਕੁਆਰੰਟੀਨ appeared first on TheUnmute.com - Punjabi News.

Tags:
  • breaking-news
  • corona-virus
  • covid-19
  • defense-minister-rajnath-singh
  • latest-news
  • news
  • quarantined
  • the-unmute-breaking-news
  • the-unmute-punjabi-news

ਮਰਹੂਮ ਭਾਰਤੀ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਪੂਰੇ ਹੋ ਗਏ

Thursday 20 April 2023 08:26 AM UTC+00 | Tags: bolliwood-news bollywood breaking-news film-industry latest-news news pamela-chopra punjab the-unmute-breaking-news yash-chopra

ਚੰਡੀਗੜ੍ਹ , 20 ਅਪ੍ਰੈਲ 2023: ਫਿਲਮ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਮਰਹੂਮ ਫਿਲਮ ਨਿਰਮਾਤਾ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ (Pamela Chopra) ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਪਾਮੇਲਾ ਇੱਕ ਮਸ਼ਹੂਰ ਗਾਇਕਾ ਸੀ ਅਤੇ ਉਨ੍ਹਾਂ ਨੇ ਆਪਣੇ ਪਤੀ ਯਸ਼ ਚੋਪੜਾ ਦੀਆਂ ਕਈ ਫਿਲਮਾਂ ਵਿੱਚ ਸੰਗੀਤ ਦਿੱਤਾ ਸੀ। ਪਾਮੇਲਾ ਚੋਪੜਾ ਆਦਿਤਿਆ ਚੋਪੜਾ ਅਤੇ ਉਦੈ ਚੋਪੜਾ ਦੀ ਮਾਂ ਹਨ | ਪਾਮੇਲਾ ਚੋਪੜਾ ਦੀ ਮੌਤ ਦੀ ਜਾਣਕਾਰੀ ਯਸ਼ਰਾਜ ਫਿਲਮਜ਼ ਦੇ ਇੰਸਟਾਗ੍ਰਾਮ ਪੇਜ ‘ਤੇ ਵੀ ਸ਼ੇਅਰ ਕੀਤੀ ਗਈ ਹੈ।

ਸ਼ੇਅਰ ਕੀਤੀ ਪੋਸਟ ‘ਚ ਲਿਖਿਆ ਹੈ, ‘ਬਹੁਤ ਭਾਰੀ ਹਿਰਦੇ ਨਾਲ ਚੋਪੜਾ ਪਰਿਵਾਰ ਸੂਚਿਤ ਕਰ ਰਿਹਾ ਹੈ ਕਿ ਪਾਮੇਲਾ ਚੋਪੜਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਵਿੱਚ ਕੀਤਾ ਜਾਵੇਗਾ। ਪਾਮੇਲਾ ਚੋਪੜਾ (Pamela Chopra) ਦੀ ਮੌਤ ਨਾਲ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਮੇਲਾ ਚੋਪੜਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਪਾਮੇਲਾ ਅਦਾਕਾਰਾ ਰਾਣੀ ਮੁਖਰਜੀ ਦੀ ਸੱਸ ਸੀ। ਆਪਣੇ ਪਤੀ ਯਸ਼ ਚੋਪੜਾ ਦੀ ਮੌਤ ਦੇ ਕਰੀਬ 11 ਸਾਲ ਬਾਅਦ ਪਾਮੇਲਾ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ।\

Pamela Chopra,

85 ਸਾਲਾ ਪਾਮੇਲਾ ਚੋਪੜਾ ਆਖਰੀ ਵਾਰ ਯਸ਼ਰਾਜ ਦੀ ਦਸਤਾਵੇਜ਼ੀ ਲੜੀ ‘ਦਿ ਰੋਮਾਂਟਿਕਸ‘ ਵਿੱਚ ਨਜ਼ਰ ਆਈ ਸੀ। ਇਸ ਲੜੀ ਵਿੱਚ ਉਨ੍ਹਾਂ ਨੇ ਆਪਣੇ ਪਤੀ ਯਸ਼ ਚੋਪੜਾ ਦੇ ਸਫ਼ਰ ਅਤੇ ਯਸ਼ ਰਾਜ ਫਿਲਮਜ਼ (ਵਾਈਆਰਐਫ) ਬਾਰੇ ਗੱਲ ਕੀਤੀ ਸੀ ।

ਪਾਮੇਲਾ ਚੋਪੜਾ ਇੱਕ ਮਸ਼ਹੂਰ ਗਾਇਕਾ, ਫਿਲਮ ਲੇਖਕ ਅਤੇ ਨਿਰਮਾਤਾ ਸੀ। ਪਾਮੇਲਾ ਚੋਪੜਾ ਨੇ ‘ਕਭੀ ਕਭੀ, ਦੂਸਰਾ ਆਦਮੀ, ਤ੍ਰਿਸ਼ੂਲ, ਚਾਂਦਨੀ, ਲਮਹੇ, ਡਰ, ਸਿਲਸਿਲਾ, ਕਾਲਾ ਪੱਥਰ, ਦਿਲਵਾਲੇ ਦੁਲਹਨੀਆ ਲੇ ਜਾਏਂਗੇ ਅਤੇ ਮੁਝਸੇ ਦੋਸਤੀ ਕਰੋਗੇ ਵਰਗੀਆਂ ਫਿਲਮਾਂ ਵਿੱਚ ਗੀਤ ਗਏ । ਪਾਮੇਲਾ ਚੋਪੜਾ ਨੇ ਯਸ਼ਰਾਜ ਬੈਨਰ ਦੀਆਂ ਕਈ ਫ਼ਿਲਮਾਂ ਦੇ ਸੰਗੀਤ ਵਿੱਚ ਅਹਿਮ ਯੋਗਦਾਨ ਪਾਇਆ। ਉਹ ਇੱਕ ਕਾਸਟਿਊਮ ਡਿਜ਼ਾਈਨਰ ਵਜੋਂ ਕਈ ਫ਼ਿਲਮਾਂ ਵਿੱਚ ਵੀ ਸ਼ਾਮਲ ਸੀ। ਫਿਲਹਾਲ ਪਾਮੇਲਾ ਚੋਪੜਾ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ |

The post ਮਰਹੂਮ ਭਾਰਤੀ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਪੂਰੇ ਹੋ ਗਏ appeared first on TheUnmute.com - Punjabi News.

Tags:
  • bolliwood-news
  • bollywood
  • breaking-news
  • film-industry
  • latest-news
  • news
  • pamela-chopra
  • punjab
  • the-unmute-breaking-news
  • yash-chopra

ਗੋਆ SCO ਸੰਮੇਲਨ 'ਚ ਭਾਗ ਲੈਣ ਲਈ ਭਾਰਤ ਆਉਣਗੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ

Thursday 20 April 2023 09:27 AM UTC+00 | Tags: breaking-news external-affairs foreign-minister-bilawal-bhutto goa goa-sco-summit india news pakisatan pakistan-news pakistans-foreign-minister sco shanghai-cooperation-organization

ਚੰਡੀਗੜ੍ਹ , 20 ਅਪ੍ਰੈਲ 2023: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ (Bilawal Bhutto) 4 ਅਤੇ 5 ਮਈ ਨੂੰ ਭਾਰਤ ਆਉਣਗੇ। ਉਹ ਇੱਥੇ ਗੋਆ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ । ਦੱਸਿਆ ਗਿਆ ਹੈ ਕਿ ਬਿਲਾਵਲ ਦੇ ਨਾਲ ਅਧਿਕਾਰੀਆਂ ਦਾ ਇੱਕ ਵਫ਼ਦ ਵੀ ਭਾਰਤ ਦਾ ਦੌਰਾ ਕਰੇਗਾ।

ਜਿਕਰਯੋਗ ਹੈ ਕਿ ਜੇਕਰ ਪਾਕਿਸਤਾਨੀ ਵਿਦੇਸ਼ ਮੰਤਰੀ ਨਿੱਜੀ ਤੌਰ ‘ਤੇ ਇਸ ਬੈਠਕ ‘ਚ ਸ਼ਾਮਲ ਹੋਣ ਲਈ ਆਉਂਦੇ ਹਨ ਤਾਂ 2011 ਤੋਂ ਬਾਅਦ ਇਸਲਾਮਾਬਾਦ ਤੋਂ ਕਿਸੇ ਵਿਦੇਸ਼ ਮੰਤਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। 2011 ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਭਾਰਤ ਦਾ ਦੌਰਾ ਕੀਤਾ ਸੀ। ਰੱਬਾਨੀ ਖਾਰ ਇਸ ਸਮੇਂ ਵਿਦੇਸ਼ ਰਾਜ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਹਨ।

ਹਾਲਾਂਕਿ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਤਤਕਾਲੀ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਈ 2014 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਦਸੰਬਰ 2015 ਵਿੱਚ ਭਾਰਤ ਦੀ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਗੁਆਂਢੀ ਦੇਸ਼ ਦਾ ਸੰਖੇਪ ਦੌਰਾ ਕੀਤਾ।

ਬਿਲਾਵਲ ਨੇ PM ਮੋਦੀ ਬਾਰੇ ਦਿੱਤਾ ਸੀ ਵਿਵਾਦਤ ਬਿਆਨ

ਇਸ ਤੋਂ ਪਹਿਲਾਂ ਦਸੰਬਰ 2022 ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ (Bilawal Bhutto) ਜ਼ਰਦਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ। ਇਸ ਕਾਰਨ ਉਨ੍ਹਾਂ ਨੂੰ ਆਪਣੇ ਹੀ ਦੇਸ਼ ਵਿੱਚ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ। ਦਰਅਸਲ ਸੰਯੁਕਤ ਰਾਸ਼ਟਰ ਦੀ ਬੈਠਕ ‘ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਾਕਿਸਤਾਨ ‘ਤੇ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਗਾਇਆ ਸੀ। ਜਿਸ ਦੇ ਜਵਾਬ ‘ਚ ਬਿਲਾਵਲ ਭੁੱਟੋ ਨੇ ਪੀਐੱਮ ਮੋਦੀ ‘ਤੇ ਵਿਵਾਦਿਤ ਬਿਆਨ ਦਿੱਤਾ ਹੈ।

The post ਗੋਆ SCO ਸੰਮੇਲਨ ‘ਚ ਭਾਗ ਲੈਣ ਲਈ ਭਾਰਤ ਆਉਣਗੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ appeared first on TheUnmute.com - Punjabi News.

Tags:
  • breaking-news
  • external-affairs
  • foreign-minister-bilawal-bhutto
  • goa
  • goa-sco-summit
  • india
  • news
  • pakisatan
  • pakistan-news
  • pakistans-foreign-minister
  • sco
  • shanghai-cooperation-organization

ਡਾ. ਬਲਜੀਤ ਕੌਰ ਵੱਲੋਂ ਮਹਿਲਾ ਸਸ਼ਕਤੀਕਰਨ ਪਾਲਿਸੀ ਲਈ ਐਨ.ਜੀ.ਓਜ਼. ਨੂੰ ਸੁਝਾਅ ਭੇਜਣ ਦੀ ਅਪੀਲ

Thursday 20 April 2023 10:37 AM UTC+00 | Tags: aam-aadmi-party breaking-news cm-bhagwant-mann dr-baljit-kaur latest-news news ngo ngos punjab-government punjab-news punjab-ngos the-unmute-breaking-news the-unmute-punjabi-news women-empowerment-policy

ਚੰਡੀਗੜ੍ਹ, 20 ਅਪ੍ਰੈਲ 2023: ਪੰਜਾਬ ਰਾਜ ਦੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਪੰਜਾਬ ਰਾਜ ਦੇ ਮਹਿਲਾ ਸਸ਼ਕਤੀਕਰਨ (Women Empowerment Policy) ਦੇ ਐਨ.ਜੀ.ਓਜ਼ ਨੂੰ ਅਪੀਲ ਕੀਤੀ ਕਿ ਮਹਿਲਾ ਸਸ਼ਕਤੀਕਰਨ ਸਬੰਧੀ ਬਣਾਈ ਜਾਣ ਵਾਲੀ ਪਾਲਿਸੀ ਲਈ ਸੁਝਾਅ ਭੇਜਣ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਡਿਜ਼ਾਈਨ ਅਤੇ ਲਾਗੂ ਕਰਨ ਲਈ ਨਵੇ ਸਿਰੇ ਤੋ ਨੀਤੀ ਘੜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਮਹਿਲਾ ਪਾਲਿਸੀ ਬਨਾਉਣ ਦਾ ਉਪਰਾਲਾ ਕੀਤਾ ਗਿਆ ਹੈ। ਜਿਸ ਵਿੱਚ ਪ੍ਰਮੁੱਖ ਮਹਿਲਾ ਚਿੰਤਕ, ਐਕਟੀਵਿਸਟ ਅਤੇ ਮਾਹਿਰਾਂ ਦਾ ਸਹਿਯੋਗ ਲਿਆ ਜਾਵੇਗਾ।

ਕੈਬਨਿਟ ਮੰਤਰੀ ਨੇ ਸੂਬੇ ਦੀਆਂ ਮਹਿਲਾਵਾਂ ਦੀ ਭਲਾਈ ਲਈ ਕੰਮ ਕਰਦੀਆਂ ਸੰਸਥਾਵਾਂ, ਐਨ.ਜੀ.ਓਜ਼. ਅਤੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਈਮੇਲ ਆਈ.ਡੀ. dsswcd@punjab.gov.in, srewpunjab@gmail.com ਅਤੇ ਦਫ਼ਤਰ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਐਸ.ਸੀ.ਓ. ਨੰ: 102-103, ਸੈਕਟਰ-34 ਏ, ਚੰਡੀਗੜ੍ਹ ਤੇ ਆਪਣੇ ਸੁਝਾਅ 30 ਅਪ੍ਰੈਲ, 2023 ਤੱਕ ਭੇਜਣ।

The post ਡਾ. ਬਲਜੀਤ ਕੌਰ ਵੱਲੋਂ ਮਹਿਲਾ ਸਸ਼ਕਤੀਕਰਨ ਪਾਲਿਸੀ ਲਈ ਐਨ.ਜੀ.ਓਜ਼. ਨੂੰ ਸੁਝਾਅ ਭੇਜਣ ਦੀ ਅਪੀਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dr-baljit-kaur
  • latest-news
  • news
  • ngo
  • ngos
  • punjab-government
  • punjab-news
  • punjab-ngos
  • the-unmute-breaking-news
  • the-unmute-punjabi-news
  • women-empowerment-policy

ਅਮਨ ਅਰੋੜਾ ਵੱਲੋਂ ਜੌਬ ਪੋਰਟਲ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗ ਵਿਭਾਗ ਨਾਲ ਜੋੜਨ ਦੇ ਨਿਰਦੇਸ਼

Thursday 20 April 2023 10:42 AM UTC+00 | Tags: aam-aadmi-party aman-arora breaking-news department-of-technical-education-and-industries department-of-technical-education-and-industries-punjab news punjab punjab-congress punjab-government punjab-state-board-of-technical-education technical-education

ਚੰਡੀਗੜ੍ਹ, 20 ਅਪ੍ਰੈਲ 2023: ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ (Aman Arora) ਨੇ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਜੌਬ ਪੋਰਟਲ https://www.pgrkam.com/ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਉਦਯੋਗ ਵਿਭਾਗ ਦੇ ਪੋਰਟਲਾਂ ਨਾਲ ਜੋੜਿਆ ਜਾਵੇ ਤਾਂ ਜੋ ਇਨ੍ਹਾਂ ਵਿਭਾਗਾਂ ਕੋਲ ਉਪਲਬਧ ਹੁਨਰਮੰਦ ਕਾਮਿਆਂ ਦੇ ਬਾਰੇ ਜਾਣਕਾਰੀ ਨੂੰ ਵੀ ਜੌਬ ਪੋਰਟਲ ਉਤੇ ਯਕੀਨੀ ਬਣਾਇਆ ਜਾ ਸਕੇ।

ਇੱਥੇ ਪੰਜਾਬ ਭਵਨ ਵਿਖੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਹ ਕਦਮ ਇਸ ਪਲੇਟਫਾਰਮ ‘ਤੇ ਹੁਨਰਮੰਦ ਕਾਮਿਆਂ ਦੇ ਅੰਕੜਿਆਂ ਦੀ ਰੀਅਲ ਟਾਈਮ ਅਪਡੇਸ਼ਨ ਵਿੱਚ ਸਹਾਈ ਸਿੱਧ ਹੋਵੇਗਾ। ਵੱਖ-ਵੱਖ ਉਦਯੋਗਿਕ ਅਦਾਰਿਆਂ ਤੇ ਸਨਅਤਾਂ ਵੱਲੋਂ ਮਨੁੱਖੀ ਵਸੀਲਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਸ ਪੋਰਟਲ ਦੀ ਵਰਤੋਂ ਕੀਤੀ ਜਾਂਦੀ ਹੈ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਪਲੇਸਮੈਂਟ ਸੈੱਲ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਉੱਦਮ ਬਿਊਰੋ (ਡੀ.ਬੀ.ਈ.ਈ.) ਬਾਰੇ ਨੌਜਵਾਨਾਂ ਨੂੰ ਹੋਰ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਨੌਜਵਾਨਾਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਖੁਦ ਨੂੰ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ, ਜਿਸ ਨਾਲ ਉਨ੍ਹਾਂ ਨੂੰ ਅਜੋਕੇ ਸਮੇਂ ‘ਚ ਉਪਲਬਧ ਰੋਜ਼ਗਾਰ ਦੇ ਨਵੇਂ ਮੌਕਿਆਂ ਬਾਰੇ ਜਾਣਕਾਰੀ ਮਿਲ ਸਕੇਗੀ।

ਅਮਨ ਅਰੋੜਾ (Aman Arora) ਨੇ ਅਧਿਕਾਰੀਆਂ ਨੂੰ ਜੌਬ ਪੋਰਟਲ ‘ਤੇ ਹੁਨਰਮੰਦ ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕਰਨ ‘ਤੇ ਵਿਸ਼ੇਸ਼ ਜ਼ੋਰ ਦੇਣ ਤੋਂ ਇਲਾਵਾ ਜੌਬ ਪੋਰਟਲ ਉਤੇ ਰਜਿਸਟਰਡ ਕਾਮਿਆਂ ਦੀ ਰੋਜ਼ਗਾਰ ਪ੍ਰਾਪਤੀ ਵਿੱਚ ਮਦਦ ਵਾਸਤੇ ਮੁਹਿੰਮ ਚਲਾਉਣ ਲਈ ਵੀ ਕਿਹਾ ।

ਇਸ ਦੌਰਾਨ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਕੁਮਾਰ ਰਾਹੁਲ ਅਤੇ ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਵੱਲੋਂ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਗਰਾਮ (ਐਨ.ਏ.ਪੀ.) ਤਹਿਤ 10 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਨਾਮ ਦਰਜ ਕਰਵਾਇਆ ਗਿਆ ਹੈ।

ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਸ੍ਰੀਮਤੀ ਜਸਪ੍ਰੀਤ ਤਲਵਾੜ, ਸਕੱਤਰ ਖਰਚਾ ਮੁਹੰਮਦ ਤਈਅਬ, ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਡੀ.ਪੀ.ਐਸ.ਖਰਬੰਦਾ ਅਤੇ ਐਮ.ਡੀ ਇਨਫੋਟੈਕ ਮਹਿੰਦਰ ਪਾਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀਆਂ ਵੀ ਹਾਜ਼ਰ ਸਨ।

The post ਅਮਨ ਅਰੋੜਾ ਵੱਲੋਂ ਜੌਬ ਪੋਰਟਲ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗ ਵਿਭਾਗ ਨਾਲ ਜੋੜਨ ਦੇ ਨਿਰਦੇਸ਼ appeared first on TheUnmute.com - Punjabi News.

Tags:
  • aam-aadmi-party
  • aman-arora
  • breaking-news
  • department-of-technical-education-and-industries
  • department-of-technical-education-and-industries-punjab
  • news
  • punjab
  • punjab-congress
  • punjab-government
  • punjab-state-board-of-technical-education
  • technical-education

Jammu Kashmir: ਪੁੰਛ-ਜੰਮੂ ਨੈਸ਼ਨਲ ਹਾਈਵੇ 'ਤੇ ਫੌਜ ਦੇ ਵਾਹਨ ਨੂੰ ਲੱਗੀ ਅੱਗ, ਚਾਰ ਜਵਾਨ ਸ਼ਹੀਦ

Thursday 20 April 2023 10:51 AM UTC+00 | Tags: army-vehicle breaking-news congress indian-army jammu-kashmir jammu-kashmir-news latest-news news the-unmute-breaking-news the-unmute-news the-unmute-punjab

ਚੰਡੀਗੜ੍ਹ, 20 ਅਪ੍ਰੈਲ 2023: (Jammu Kashmir) ਜੰਮੂ-ਪੁੰਛ ਰਾਸ਼ਟਰੀ ਰਾਜਮਾਰਗ ‘ਤੇ ਭਾਰਤੀ ਫੌਜ (India Army)  ਦੀ ਗੱਡੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਚਾਰ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ |ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

 

The post Jammu Kashmir: ਪੁੰਛ-ਜੰਮੂ ਨੈਸ਼ਨਲ ਹਾਈਵੇ ‘ਤੇ ਫੌਜ ਦੇ ਵਾਹਨ ਨੂੰ ਲੱਗੀ ਅੱਗ, ਚਾਰ ਜਵਾਨ ਸ਼ਹੀਦ appeared first on TheUnmute.com - Punjabi News.

Tags:
  • army-vehicle
  • breaking-news
  • congress
  • indian-army
  • jammu-kashmir
  • jammu-kashmir-news
  • latest-news
  • news
  • the-unmute-breaking-news
  • the-unmute-news
  • the-unmute-punjab

ਜੱਸਾ ਸਿੰਘ ਰਾਮਗੜ੍ਹੀਆ ਸੰਬੰਧੀ ਖ਼ਾਲਸਾ ਫ਼ਤਹਿ ਮਾਰਚ ਅਗਲੇ ਪੜਾਅ ਲਈ ਰਵਾਨਾ

Thursday 20 April 2023 11:03 AM UTC+00 | Tags: breaking-news jassa-singh-ramgarhia khalsa-fateh-march latest-news news sgpc sikh

ਅੰਮ੍ਰਿਤਸਰ, 20 ਅਪ੍ਰੈਲ 2023 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ (Jassa Singh Ramgarhia) ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਫ਼ਤਹਿ ਮਾਰਚ ਜੋ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਆਰੰਭ ਕੀਤਾ ਗਿਆ ਸੀ, ਅੱਜ ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਤੋਂ ਅਗਲੇ ਪੜਾਅ ਲਈ ਖਾਲਸਈ ਜਾਹੋ-ਜਲਾਲ ਨਾਲ ਰਵਾਨਾ ਹੋਇਆ।

ਇਹ ਫ਼ਤਹ ਮਾਰਚ 4 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਵੇਗਾ। ਦਿੱਲੀ ਦੇ ਫ਼ਤਹ ਨਗਰ ਸਥਿਤ ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਵਿਖੇ ਨਗਰ ਕੀਰਤਨ ਦੀ ਅੱਗੇ ਰਵਾਨਗੀ ਤੋਂ ਪਹਿਲਾਂ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ। ਜਿਉਂ ਹੀ ਫ਼ਤਹ ਮਾਰਚ ਦੀ ਰਵਾਨਗੀ ਹੋਈ ਤਾਂ ਵੱਡੀ ਗਿਣਤੀ ਵਿਚ ਪੁੱਜੀ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਭੇਟ ਕੀਤਾ।

ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਫ਼ਤਹ ਨਗਰ ਤੋਂ ਆਰੰਭ ਹੋਣ ਮਗਰੋਂ ਖ਼ਾਲਸਾ ਫ਼ਤਹਿ ਮਾਰਚ ਦਿੱਲੀ ਦੇ ਤਿਲਕ ਨਗਰ, ਜਨਕਪੁਰੀ, ਵਿਕਾਸਪੁਰੀ, ਰਿੰਗ ਰੋਡ, ਮੀਰਾ ਬਾਗ, ਗੁਰੂ ਹਰਿਕ੍ਰਿਸ਼ਨ ਨਗਰ, ਸੁੰਦਰ ਨਗਰ, ਮੰਗੋਲਪੁਰੀ, ਰੋਹਿਨੀ, ਪੀਤਮਪੁਰਾ, ਭਾਈਪਾਸ ਸੰਜੇ ਗਾਂਧੀ ਟਰਾਸਪੋਰਟ ਨਗਰ ਤੋਂ ਹੁੰਦਾ ਹੋਇਆ ਡੇਰਾ ਬਾਬਾ ਸੁੱਖਾ ਸਿੰਘ ਜੀ ਕਾਰਸੇਵਾ ਵਾਲੇ ਕਲੰਦਰੀ ਗੇਟ ਕਰਨਾਲ ਵਿਖੇ ਪੁੱਜਾ। ਰਸਤੇ ਵਿਚ ਸੰਗਤਾਂ ਨੇ ਉਤਸ਼ਾਹ ਨਾਲ ਨਗਰ ਕੀਰਤਨ ਵਿਚ ਹਾਜ਼ਰੀ ਭਰੀ ਅਤੇ ਕਈ ਥਾਵਾਂ 'ਤੇ ਲੰਗਰ ਆਦਿ ਦੇ ਪ੍ਰਬੰਧ ਵੀ ਕੀਤੇ।

ਨਗਰ ਕੀਰਤਨ ਦਾ ਹਰਿਆਣਾ ਪਹੁੰਚਣ 'ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਮੈਂਬਰ ਸ. ਤੇਜਿੰਦਰਪਾਲ ਸਿੰਘ, ਬੀਬੀ ਮਨਜੀਤ ਕੌਰ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ ਨੇ ਭਰਵਾਂ ਸਵਾਗਤ ਕੀਤਾ। ਖ਼ਾਲਸਾ ਫ਼ਤਹ ਮਾਰਚ ਦੌਰਾਨ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸ਼ਤਰਾਂ ਵਾਲੀ ਬੱਸ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।

ਖ਼ਾਲਸਾ ਫ਼ਤਹਿ ਮਾਰਚ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਜਾਗੋ ਪਾਰਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ, ਮੈਂਬਰ ਸ. ਗੁਰਮਿੰਦਰ ਸਿੰਘ ਮਠਾਰੂ, ਬੀਬੀ ਰਣਜੀਤ ਕੌਰ, ਸ. ਸੁਖਵਿੰਦਰ ਸਿੰਘ ਬੱਬਰ, ਸ. ਕੁਲਦੀਪ ਸਿੰਘ ਭੋਗਲ, ਸ. ਸੁਖਦੇਵ ਸਿੰਘ ਰਿਆਤ, ਸ. ਸਿਮਰਜੀਤ ਸਿੰਘ, ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਸ. ਸੁਰਿੰਦਰਪਾਲ ਸਿੰਘ ਸੁਮਾਨਾ, ਸ. ਜਸਵੀਰ ਸਿੰਘ ਲੌਂਗੋਵਾਲ, ਇੰਚਾਰਜ ਸ. ਮਨਜੀਤ ਸਿੰਘ, ਸ. ਕਰਤਾਰ ਸਿੰਘ, ਵਧੀਕ ਮੈਨੇਜਰ ਸ. ਨਿਸ਼ਾਨ ਸਿੰਘ, ਸ. ਸੁਰਿੰਦਰ ਸਿੰਘ ਰਾਮਗੜੀਆ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ।

The post ਜੱਸਾ ਸਿੰਘ ਰਾਮਗੜ੍ਹੀਆ ਸੰਬੰਧੀ ਖ਼ਾਲਸਾ ਫ਼ਤਹਿ ਮਾਰਚ ਅਗਲੇ ਪੜਾਅ ਲਈ ਰਵਾਨਾ appeared first on TheUnmute.com - Punjabi News.

Tags:
  • breaking-news
  • jassa-singh-ramgarhia
  • khalsa-fateh-march
  • latest-news
  • news
  • sgpc
  • sikh

ਸ੍ਰੀ ਮੁਕਤਸਰ ਸਾਹਿਬ ਡੀ.ਸੀ. ਵੱਲੋਂ ਬਰਸਾਤਾਂ ਦੇ ਮੱਦੇਨਜ਼ਰ ਮੰਡੀਆਂ 'ਚੋਂ ਖਰੀਦੀ ਕਣਕ ਦੀ ਚੁਕਾਈ 'ਚ ਤੇਜ਼ੀ ਲਿਆਉਣ ਦੇ ਹੁਕਮ

Thursday 20 April 2023 11:08 AM UTC+00 | Tags: breaking-news dc-vaneet-kumar latest-nws mr-muktsar-sahib-grain-market news punjab punjab-mandi-board sri-muktsar-sahib-dc the-unmute-breaking-news wheat-crop

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ, 2023: ਬਰਸਾਤਾਂ ਦੇ ਮੱਦਨਜ਼ਰ ਜ਼ਿਲ੍ਹੇ (Sri Muktsar Sahib) ਦੀਆਂ ਮੰਡੀਆਂ ਵਿੱਚੋਂ ਖਰੀਦੀ ਕਣਕ ਦੀ ਚੁਕਾਈ ਸਬੰਧੀ ਅੱਜ ਜ਼ਿਲ੍ਹਾ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਵਿਨੀਤ ਕੁਮਾਰ, ਆਈ.ਏ.ਐਸ., ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਡੀ.ਐਮ. ਅਤੇ ਜ਼ਿਲ੍ਹਾ ਮੈਨੇਜ਼ਰਾਂ ਦੀ ਮੀਟਿੰਗ ਹੋਈ।

ਡਿਪਟੀ ਕਮਿਸ਼ਨਰ ਨੇ ਖਰੀਦ ਕਾਰਜਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਦੇ ਮੌਸਮ ਚਲਦਿਆਂ ਮੰਡੀਆਂ ਵਿੱਚ ਹਰ ਲੋੜੀਂਦੇ ਪ੍ਰਬੰਧ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਪਿਛਲੀ ਦਿਨੀ 180797 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 155038 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ 36590 ਮੀਟਰਕ ਟਨ, ਮਾਰਕਫੈਡ ਵੱਲੋਂ 51510 ਮੀਟਰਕ ਟਨ, ਪਨਸਪ ਵੱਲੋਂ 36550 ਮੀਟਰਕ ਟਨ ਅਤੇ ਵੇਅਰ ਹਾਊਸ ਵੱਲੋਂ 30388 ਮੀਟਰਕ ਟਨ, ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਸਮੂਹ ਐਸ.ਡੀ.ਐਮ., ਜ਼ਿਲ੍ਹਾ ਮੈਨੇਜ਼ਰ, ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਮੰਡੀ ਦੇ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਮੀਟਿੰਗ ਜਾਵੇ ਅਤੇ ਮੀਂਹ ਦੇ ਮੱਦੇਨਜ਼ਰ ਮੰਡੀਆਂ ਵਿੱਚ ਕਣਕ ਦੇ ਬਚਾਅ ਪ੍ਰਬੰਧਾਂ, ਤਰਪਾਲਾਂ, ਸ਼ੈੱਡਾਂ, ਲਿਫਟਿੰਗ ਅਤੇ ਢੋਆ ਢੁਆਈ ਆਦਿ ਦੇ ਕੰਮਾਂ ਦਾ ਜਾਇਜ਼ਾ ਲਿਆ ਜਾਵੇ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ (Sri Muktsar Sahib) ਵਿੱਚ ਕਣਕ ਦੀ ਖਰੀਦ ਲਈ 119 ਅਨਾਜ ਮੰਡੀਆਂ ਅਤੇ 122 ਆਰਜ਼ੀ ਯਾਰਡ ਸਥਾਪਿਤ ਕੀਤੇ ਗਏ ਹਨ, ਬਾਰਦਾਨੇ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਕਣਕ ਦੇ ਸੀਜ਼ਨ ਦੋਰਾਨ ਬਾਰਦਾਨੇ ਦੀ ਕੋਈ ਕਮੀ ਨਹੀਂ ਆਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦ ਤੱਕ ਅਨਾਜ ਮੰਡੀਆਂ ਵਿੱਚ ਕਣਕ ਦੀ ਆਮਦ ਰਹੇਗੀ ਕਿਸਾਨਾਂ ਦੀ ਸਾਰੀ ਕਣਕ ਖਰੀਦੀ ਜਾਵੇਗੀ।

The post ਸ੍ਰੀ ਮੁਕਤਸਰ ਸਾਹਿਬ ਡੀ.ਸੀ. ਵੱਲੋਂ ਬਰਸਾਤਾਂ ਦੇ ਮੱਦੇਨਜ਼ਰ ਮੰਡੀਆਂ ‘ਚੋਂ ਖਰੀਦੀ ਕਣਕ ਦੀ ਚੁਕਾਈ ‘ਚ ਤੇਜ਼ੀ ਲਿਆਉਣ ਦੇ ਹੁਕਮ appeared first on TheUnmute.com - Punjabi News.

Tags:
  • breaking-news
  • dc-vaneet-kumar
  • latest-nws
  • mr-muktsar-sahib-grain-market
  • news
  • punjab
  • punjab-mandi-board
  • sri-muktsar-sahib-dc
  • the-unmute-breaking-news
  • wheat-crop

ਮੰਡੀ ਅਰਨੀਵਾਲਾ ਨੂੰ ਮਿਲੀ ਪਹਿਲੀ ਟਰੱਕ ਯੂਨੀਅਨ, MLA ਗੋਲਡੀ ਕੰਬੋਜ ਨੇ ਕੀਤਾ ਉਦਘਾਟਨ

Thursday 20 April 2023 11:20 AM UTC+00 | Tags: arniwala block-arniwala breaking-news first-truck-union mandi-arnivala mla-goldy-kamboj news punjab-government the-unmute-breaking-news the-unmute-latest-news

ਜਲਾਲਾਬਾਦ, 20 ਅਪ੍ਰੈਲ, 2023: ਬਲਾਕ ਅਰਨੀਵਾਲਾ (Arniwala) ਦੇ ਟਰੱਕ ਆਪ੍ਰੇਟਰਾਂ ਦੀ ਕਾਫੀ ਸਮੇਂ ਤੋਂ ਮੰਡੀ ਅਰਨੀਵਾਲਾ ‘ਚ ਆਪਣੀ ਵੱਖਰੀ ਟਰੱਕ ਯੂਨੀਅਨ ਦੀ ਮੰਗ ਨੂੰ ਅੱਜ ਬੂਰ ਪਿਆ। ਜਦੋਂ ਹਲਕਾ ਜਲਾਲਾਬਾਦ ਦੇ ਵਿਧਾਇਕ ਵਲੋਂ ਅਪ੍ਰੇਟਰਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਨੂੰ ਧਿਆਨ ‘ਚ ਰੱਖਦਿਆਂ ਹੋਇਆ ਅਰਨੀਵਾਲਾ ‘ਚ ਟਰੱਕ ਯੂਨੀਅਨ ਦਾ ਗਠਨ ਕੀਤਾ। ਜਿਸ ਨਾਲ ਬਲਾਕ ਅਰਨੀਵਾਲਾ ਦੇ ਕਿਸਾਨਾਂ ਆੜਤੀਆ ਆਦਿ ਨੂੰ ਆਪਣੇ ਸਮਾਨ ਦੀ ਢੋਆ-ਢੁਆਈ ਵਾਸਤੇ ਹੁਣ ਮੰਡੀ ‘ਚ ਹੀ ਅਸਾਨੀ ਤੇ ਘੱਟ ਰੇਟਾਂ ‘ਤੇ ਟਰੱਕ ਆਦਿ ਮਿਲ ਸਕਣਗੇ।

ਜਿਸ ‘ਚ ਸਾਰੇ ਹੀ ਟਰੱਕ ਆਪ੍ਰੇਟਰਾਂ ਦੀ ਸਰਵਸੰਮਤੀ ਨਾਲ ਅਰਨੀਵਾਲਾ (Arniwala) ਟਰੱਕ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਭੁੱਲਰ ਚੱਕ ਡੱਬ ਵਾਲਾ ਨੂੰ ਬਣਾਇਆ ਗਿਆ ਹੈ ਤੇ ਵਾਈਸ ਪ੍ਰਧਾਨ ਛਿੰਦਰਪਾਲ ਸਿੰਘ ਗੋਸ਼ਾ ਅਰਨੀਵਾਲਾ ਨੂੰ ਬਣਾਇਆ ਗਿਆ ਹੈ। ਇਸ ਮੌਕੇ ਤੇ ਹਲਕਾ ਵਿਧਾਇਕ ਨੇ ਗੋਲਡੀ ਕੰਬੋਜ ਨੇ ਕਿਹਾ ਕਿ ਬਲਾਕ ਅਰਨੀਵਾਲਾ ਚ 25 ਤੋਂ 30 ਮੰਡੀਆਂ ਆਉਦੀਆਂ ਹਨ ਤੇ ਇਕ ਵੱਡੀ ਮੈਗਾ ਫੂਡ ਪਾਰਕ ਆਉਂਦੀ ਹੈ। ਨੇੜੇ ਹੀ ਯੂਨੀਅਨ ਬਣਨ ਦੇ ਨਾਲ ਮੰਡੀਆਂ ਆਦਿ ‘ਚ ਜਲਦ ਕਣਕ ਆਦਿ ਦੀ ਲਿਫਟਿੰਗ ਹੋਵੇਗੀ। ਟਰੱਕ ਅਪ੍ਰੇਟਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਹਲਕਾ ਜਲਾਲਾਬਾਦ ਦੇ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਸਾਰੇ ਹੀ ਟਰੱਕ ਅਪ੍ਰੇਟਰਾਂ ਨੂੰ ਨਾਲ ਲੈ ਕੇ ਚੱਲਣਗੇ। ਆਪ੍ਰੇਟਰਾਂ ਨੂੰ ਕੰਮ ‘ਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਾਰੇ ਆਪ੍ਰੇਟਰ ਭਰਾ ਬੈਠ ਕੇ ਮੀਟਿੰਗ ਕਰ ਕੰਮਾਂ ‘ਚ ਹੋਰ ਬਿਹਤਰੀ ਲਈ ਦਿਨ ਰਾਤ ਇਕ ਕਰਨਗੇ। ਇਸ ਮੌਕੇ ਵਾਈਸ ਪ੍ਰਧਾਨ ਛਿੰਦਰਪਾਲ ਸਿੰਘ ਵਲੋਂ ਵੀ ਇਸ ਮਾਨ ਸਤਿਕਾਰ ਵਾਸਤੇ ਐਮ.ਐਲ.ਏ ਜਗਦੀਪ ਕੰਬੋਜ ਦਾ ਧੰਨਵਾਦ ਕੀਤਾ।

The post ਮੰਡੀ ਅਰਨੀਵਾਲਾ ਨੂੰ ਮਿਲੀ ਪਹਿਲੀ ਟਰੱਕ ਯੂਨੀਅਨ, MLA ਗੋਲਡੀ ਕੰਬੋਜ ਨੇ ਕੀਤਾ ਉਦਘਾਟਨ appeared first on TheUnmute.com - Punjabi News.

Tags:
  • arniwala
  • block-arniwala
  • breaking-news
  • first-truck-union
  • mandi-arnivala
  • mla-goldy-kamboj
  • news
  • punjab-government
  • the-unmute-breaking-news
  • the-unmute-latest-news

IPL 2023: ਵਿਰਾਟ ਕੋਹਲੀ ਨੂੰ 18 ਮਹੀਨਿਆਂ ਬਾਅਦ ਮਿਲੀ ਆਈਪੀਐਲ 'ਚ ਕਪਤਾਨੀ

Thursday 20 April 2023 11:39 AM UTC+00 | Tags: breaking-news cricket-news ipl-2023 latest-news news rcb royal-challengers-bangalore sports-news virat-kohli

ਚੰਡੀਗੜ੍ਹ, 20 ਅਪ੍ਰੈਲ, 2023: ਭਾਰਤ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੂੰ ਇੱਕ ਵਾਰ ਫਿਰ ਆਈ.ਪੀ.ਐੱਲ ਵਿੱਚ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਟੂਰਨਾਮੈਂਟ ਦੇ 16ਵੇਂ ਸੀਜ਼ਨ ਦੇ 27ਵੇਂ ਮੈਚ ਵਿੱਚ ਕੋਹਲੀ ਪੰਜਾਬ ਕਿੰਗਜ਼ ਖ਼ਿਲਾਫ਼ ਆਰਸੀਬੀ ਦੇ ਕਪਤਾਨ ਵਜੋਂ ਮੈਦਾਨ 'ਤੇ ਉਤਰੇ ਹਨ । ਟੀਮ ਦੇ ਨਿਯਮਤ ਕਪਤਾਨ ਫਾਫ ਡੁਪਲੇਸਿਸ ਫੀਲਡਿੰਗ ਲਈ ਫਿੱਟ ਨਹੀਂ ਹਨ। ਉਹ ਬੱਲੇਬਾਜ਼ ਦੇ ਤੌਰ ‘ਤੇ ਹੀ ਮੈਦਾਨ ‘ਤੇ ਉਤਰੇਗਾ। ਡੁਪਲੇਸਿਸ ਬੱਲੇਬਾਜ਼ੀ ਤੋਂ ਬਾਅਦ ਮੈਦਾਨ ‘ਤੇ ਨਹੀਂ ਆਉਣਗੇ। ਉਨ੍ਹਾਂ ਦੀ ਜਗ੍ਹਾ ਵਿਜੇਕੁਮਾਰ ਪ੍ਰਭਾਵੀ ਖਿਡਾਰੀ ਦੇ ਤੌਰ ‘ਤੇ ਮੈਦਾਨ ਦੀ ਕਮਾਨ ਸੰਭਾਲਣਗੇ।

ਵਿਰਾਟ ਕੋਹਲੀ (Virat Kohli) ਨੇ 18 ਮਹੀਨਿਆਂ ਬਾਅਦ ਆਈਪੀਐਲ ਵਿੱਚ ਕਪਤਾਨੀ ਕੀਤੀ ਹੈ। ਆਖਰੀ ਵਾਰ ਉਹ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ 11 ਅਕਤੂਬਰ 2021 ਨੂੰ ਕਪਤਾਨ ਵਜੋਂ ਉਤਰਿਆ ਸੀ। ਆਈਪੀਐਲ ਦੇ ਐਲੀਮੀਨੇਟਰ ਮੈਚ ਵਿੱਚ ਆਰਸੀਬੀ ਦੀ ਟੀਮ ਹਾਰ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਪਤਾਨੀ ਛੱਡ ਦਿੱਤੀ। ਉਸ ਨੇ ਇਸ ਬਾਰੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਸੀਜ਼ਨ ਤੋਂ ਬਾਅਦ ਉਹ ਕਪਤਾਨੀ ਨਹੀਂ ਕਰਨਾ ਚਾਹੁੰਦੇ।

The post IPL 2023: ਵਿਰਾਟ ਕੋਹਲੀ ਨੂੰ 18 ਮਹੀਨਿਆਂ ਬਾਅਦ ਮਿਲੀ ਆਈਪੀਐਲ ‘ਚ ਕਪਤਾਨੀ appeared first on TheUnmute.com - Punjabi News.

Tags:
  • breaking-news
  • cricket-news
  • ipl-2023
  • latest-news
  • news
  • rcb
  • royal-challengers-bangalore
  • sports-news
  • virat-kohli

ਪੰਜਾਬ ਪੁਲਿਸ ਵੱਲੋਂ ਬੈਂਕਾਂ ਤੇ ਵਿੱਤੀ ਸੰਸਥਾਵਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਸੂਬਾ ਪੱਧਰੀ ਆਪ੍ਰੇਸ਼ਨ

Thursday 20 April 2023 11:49 AM UTC+00 | Tags: aam-aadmi-party breaking-news chief-minister-bhagwant-mann latest-news news punjab-government punjab-police the-unmute-breaking-news

ਚੰਡੀਗੜ, 20 ਅਪ੍ਰੈਲ 2023: ਸੂਬੇ ਭਰ 'ਚ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਆਲੇ-ਦੁਆਲੇ ਚੌਕਸੀ ਨੂੰ ਹੋਰ ਪੁਖ਼ਤਾ ਕਰਦੇ ਹੋਏ, ਪੰਜਾਬ ਪੁਲਿਸ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਅਜਿਹੇ ਅਦਾਰਿਆਂ ਦੇ ਆਲੇ-ਦੁਆਲੇ ਘੁੰਮਦੇ 3947 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ ਹੈ। ਪੰਜਾਬ ਪੁਲਿਸ (Punjab Police) ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਪੁਲਿਸ ਵੱਲੋਂ ਬੁੱਧਵਾਰ ਨੂੰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਆਲੇ ਦੁਆਲੇ ਘੁੰਮ ਰਹੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।

ਇਹ ਅਪਰੇਸ਼ਨ ਰਾਜ ਦੇ ਸਾਰੇ 28 ਪੁਲਿਸ ਜ਼ਿਲਿਆਂ ਵਿੱਚ ਚਲਾਇਆ ਗਿਆ ਸੀ ਅਤੇ ਸੀਪੀਜ/ਐਸਐਸਪੀਜ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਨਿੱਜੀ ਤੌਰ 'ਤੇ ਇਸ ਅਪਰੇਸ਼ਨ ਦੀ ਨਿਗਰਾਨੀ ਕਰਨ ਅਤੇ ਇਸ ਅਪਰੇਸ਼ਨ ਨੂੰ ਨੇਪਰੇ ਚਾੜਨ ਲਈ ਲੋੜੀਂਦੀ ਗਿਣਤੀ ਵਿੱਚ ਪੁਲਿਸ ਟੀਮਾਂ ਬਣਾਉਣ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਐਸਪੀਜ/ਡੀਐਸਪੀਜ ਦੀ ਨਿਗਰਾਨੀ ਹੇਠ 2000 ਤੋਂ ਵੱਧ ਪੁਲਿਸ ਮੁਲਾਜਮਾਂ ਦੀ ਸ਼ਮੂਲੀਅਤ ਵਾਲੀਆਂ 422 ਪੁਲਿਸ ਪਾਰਟੀਆਂ (Punjab Police) ਨੇ ਵਿੱਤੀ ਸੰਸਥਾਵਾਂ, ਖਾਸ ਕਰਕੇ ਬੈਂਕਾਂ ਦੇ ਆਲੇ ਦੁਆਲੇ ਘੁੰਮ ਰਹੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ। ਪੁਲਿਸ ਟੀਮਾਂ ਨੇ ਬੁੱਧਵਾਰ ਨੂੰ ਅਜਿਹੇ 3618 ਅਦਾਰਿਆਂ ਦੀ ਚੈਕਿੰਗ ਕੀਤੀ। ਉਨਾਂ ਕਿਹਾ ਕਿ ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਦਾ ਮੁੱਖ ਮਕਸਦ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲਿਸ ਦਾ ਡਰ ਪੈਦਾ ਕਰਨਾ ਹੈ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਦਾ ਸੰਚਾਰ ਕਰਨਾ ਹੈ।

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਸਾਰੀਆਂ ਪੁਲਿਸ ਟੀਮਾਂ ਨੂੰ ਲੋਕਾਂ ਦੀ ਸ਼ਨਾਖਤ ਕਰਦੇ ਸਮੇਂ ਹਲੀਮੀ ਨਾਲ ਪੇਸ਼ ਆਉਣ ਅਤੇ ਆਮ ਲੋਕਾਂ ਲਈ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ। ਉਨਾਂ ਦੁਹਰਾਇਆ ਕਿ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

The post ਪੰਜਾਬ ਪੁਲਿਸ ਵੱਲੋਂ ਬੈਂਕਾਂ ਤੇ ਵਿੱਤੀ ਸੰਸਥਾਵਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਸੂਬਾ ਪੱਧਰੀ ਆਪ੍ਰੇਸ਼ਨ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • latest-news
  • news
  • punjab-government
  • punjab-police
  • the-unmute-breaking-news

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਸਾਨਾਂ ਨੂੰ ਫ਼ਸਲ ਦੀ ਸਮੇਂ ਸਿਰ ਅਦਾਇਗੀ ਕਰਨ ਲਈ ਵਿਭਾਗ ਦੇ ਯਤਨਾਂ ਦੀ ਕੀਤੀ ਸ਼ਲਾਘਾ

Thursday 20 April 2023 11:57 AM UTC+00 | Tags: aam-aadmi-party breaking-news cm-bhagwant-mann farmers india lal-chand-kataruchak news puinjab-news punjab-government punjab-mandi-board the-unmute-latest-news

ਚੰਡੀਗੜ, 20 ਅਪ੍ਰੈਲ 2023: ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅੱਜ ਆਰ.ਐਮ.ਐਸ. 2023-24 ਦੇ ਚੱਲ ਰਹੇ ਖਰੀਦ ਕਾਰਜਾਂ ਦੀ ਸਮੀਖਿਆ ਕਰਨ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਿਆਂ ਦੇ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰਾਂ (ਡੀ.ਐਫ.ਐਸ.ਸੀ.) ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਪੰਜਾਬ ਭਰ ਦੀਆਂ ਮੰਡੀਆਂ ਵਿੱਚੋਂ ਕਣਕ ਦੀ ਸਮੁੱਚੀ ਲਿਫਟਿੰਗ ਦਾ ਜਾਇਜ਼ਾ ਲੈਂਦਿਆਂ ਕਟਾਰੂਚੱਕ ਨੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੰਤਰੀ ਨੇ ਭੰਡਾਰਨ (ਸਟੋਰੇਜ) ਦੀ ਸਥਿਤੀ 'ਤੇ ਖੇਤਰੀ ਅਧਿਕਾਰੀਆਂ ਤੋਂ ਫੀਡਬੈਕ ਮੰਗੀ ਅਤੇ ਸਪੱਸ਼ਟ ਕੀਤਾ ਕਿ ਫਸਲ ਦੀ ਨਿਰਵਿਘਨ ਢੋਆ-ਢੁਆਈ ਅਤੇ ਸਟੋਰੇਜ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਯਤਨਾਂ ਦੇ ਨਾਲ-ਨਾਲ ਯੋਗ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੇ ਮੰਤਰੀ (Lal Chand Kataruchak) ਨੂੰ ਦੱਸਿਆ ਕਿ ਟਰਾਂਸਪੋਰਟ ਨੀਤੀ 2023-24 ਵਿੱਚ ਦਰਸਾਏ ਵਿਭਾਗਾਂ ਨੇ ਆਨਲਾਈਨ ਗੇਟ ਪਾਸ ਪ੍ਰਣਾਲੀ ਲਾਗੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕਣਕ ਦੀ ਢੋਆ-ਢੁਆਈ ਲਈ ਵਰਤੇ ਜਾਂਦੇ ਜ਼ਿਆਦਾਤਰ ਵਾਹਨਾਂ ਵਿੱਚ ਵਹੀਕਲ ਟ੍ਰੈਕਿੰਗ ਸਿਸਟਮ (ਵੀ.ਟੀ.ਐਸ.) ਵੀ ਲਗਾਇਆ ਗਿਆ ਹੈ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਗੇਟ ਪਾਸ ਆਨਲਾਈਨ ਜਨਰੇਟ ਕੀਤੇ ਜਾ ਰਹੇ ਹਨ। ਮੰਤਰੀ ਨੇ ਖੇਤਰੀ ਅਧਿਕਾਰੀਆਂ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।

The post ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਸਾਨਾਂ ਨੂੰ ਫ਼ਸਲ ਦੀ ਸਮੇਂ ਸਿਰ ਅਦਾਇਗੀ ਕਰਨ ਲਈ ਵਿਭਾਗ ਦੇ ਯਤਨਾਂ ਦੀ ਕੀਤੀ ਸ਼ਲਾਘਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • farmers
  • india
  • lal-chand-kataruchak
  • news
  • puinjab-news
  • punjab-government
  • punjab-mandi-board
  • the-unmute-latest-news

ਫਰੀਦਕੋਟ 'ਚ 23806 ਮਰੀਜ਼ਾਂ ਨੇ ਆਮ ਆਦਮੀ ਕਲੀਨਿਕਾਂ ਰਾਹੀਂ ਕਰਵਾਇਆ ਇਲਾਜ: ਸਪੀਕਰ ਕੁਲਤਾਰ ਸਿੰਘ ਸੰਧਵਾਂ

Thursday 20 April 2023 01:07 PM UTC+00 | Tags: aam-aadmi-clinics aam-aadmi-party breaking-news cm-bhagwant-mann faridkot health-scheme latest-news medical-test news speaker-kultar-singh-sandhawan the-unmute-breaking-news

ਫਰੀਦਕੋਟ, 20 ਅਪ੍ਰੈਲ, 2023: ਜ਼ਿਲ੍ਹੇ ਦੇ ਵਿੱਚ ਚਲਾਏ ਜਾ ਰਹੇ 09 ਆਮ ਆਦਮੀ ਕਲੀਨਿਕਾਂ (Aam Aadmi clinics) ਰਾਹੀਂ ਹੁਣ ਤੱਕ 23806 ਮਰੀਜ਼ਾਂ ਨੇ ਓ.ਪੀ.ਡੀ ਵਿੱਚ ਪਰਚੀ ਕਟਾ ਕੇ ਸਿਹਤ ਸਹੂਲਤਾਂ ਹਾਸਲ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਦੇ ਵਿੱਚ 09 ਆਮ ਆਦਮੀ ਕਲੀਨਿਕ ਜੋ ਕਿ ਫਰੀਦਕੋਟ ਦੀ ਬਾਜੀਗਰ ਬਸਤੀ, ਬਲਬੀਰ ਬਸਤੀ, ਸੁਰਗਾਪੁਰੀ, ਸੰਧਵਾਂ, ਕੋਟਸੁੱਖੀਆ, ਗੋਲੇਵਾਲਾ, ਪੰਜਗਰਾਈ ਕਲਾਂ, ਗੁਰੂਸਰ, ਬਰਗਾੜੀ ਵਿਖੇ ਚਲਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਦੇ ਵਿੱਚ ਉਕਤ ਸਾਰੇ 9 ਆਮ ਆਦਮੀ ਕਲੀਨਿਕਾਂ (Aam Aadmi clinics) ਵਿੱਚ ਓ.ਪੀ.ਡੀ ਰਾਹੀ 2843 ਮਰੀਜਾਂ ਵੱਲੋਂ 340 ਟੈਸਟ, ਫਰਵਰੀ ਮਹੀਨੇ ਵਿੱਚ 10057 ਮਰੀਜਾਂ ਵੱਲੋਂ 829 ਟੈਸਟ, ਮਾਰਚ ਮਹੀਨੇ ਵਿੱਚ ਓ.ਪੀ.ਡੀ. ਰਾਹੀ 8316 ਮਰੀਜਾਂ ਵੱਲੋਂ 357 ਟੈਸਟ ਅਤੇ ਅਪ੍ਰੈਲ ਮਹੀਨੇ ਵਿੱਚ 2590 ਮਰੀਜਾਂ ਵੱਲੋਂ 190 ਟੈਸਟ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ 23806 ਮਰੀਜਾਂ ਨੇ 1716 ਟੈਸਟ ਕਰਵਾ ਕੇ ਸਿਹਤ ਸਹੂਲਤਾਂ ਹਾਸਲ ਕੀਤੀਆਂ ਗਈਆ ਹਨ।

ਸਪੀਕਰ ਸੰਧਵਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜ਼ਰੂਰਤ ਪੈਣ 'ਤੇ ਸਭ ਤੋਂ ਪਹਿਲਾਂ ਆਮ ਆਦਮੀ ਕਲੀਨਿਕਾਂ ਰਾਹੀਂ ਮੁੱਢਲੀਆਂ ਸਿਹਤ ਸਹੂਲਤਾਂ ਲੈਣ ਅਤੇ ਜੇਕਰ ਫਿਰ ਵੀ ਜਰੂਰਤ ਪੈਂਦੀ ਹੈ ਤਾਂ ਉਹ ਜ਼ਿਲ੍ਹੇ ਵਿਚ ਖੋਲ੍ਹੇ ਗਏ ਬਾਕੀ ਸਿਹਤ ਕੇਂਦਰਾਂ ਰਾਹੀਂ ਵੀ ਆਪਣਾ ਇਲਾਜ ਕਰਵਾ ਸਕਦੇ ਹਨ।

The post ਫਰੀਦਕੋਟ ‘ਚ 23806 ਮਰੀਜ਼ਾਂ ਨੇ ਆਮ ਆਦਮੀ ਕਲੀਨਿਕਾਂ ਰਾਹੀਂ ਕਰਵਾਇਆ ਇਲਾਜ: ਸਪੀਕਰ ਕੁਲਤਾਰ ਸਿੰਘ ਸੰਧਵਾਂ appeared first on TheUnmute.com - Punjabi News.

Tags:
  • aam-aadmi-clinics
  • aam-aadmi-party
  • breaking-news
  • cm-bhagwant-mann
  • faridkot
  • health-scheme
  • latest-news
  • medical-test
  • news
  • speaker-kultar-singh-sandhawan
  • the-unmute-breaking-news

ਪਟਿਆਲਾ: ਡਿਪਟੀ ਕਮਿਸ਼ਨਰ ਨੇ ਕਣਕ ਦੀ ਨਿਰਵਿਘਨ ਖਰੀਦ ਤੇ ਲਿਫਟਿੰਗ ਸੰਬੰਧੀ ਲਿਆ ਜਾਇਜ਼ਾ

Thursday 20 April 2023 01:17 PM UTC+00 | Tags: breaking-news latest-news lifting news nwes patiala patiala-grian-market patiala-mandi punjab-mandi-board

ਪਟਿਆਲਾ, 20 ਅਪ੍ਰੈਲ 2023: ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਕਣਕ ਦੀ ਨਿਰਵਿਘਨ ਖਰੀਦ, ਲਿਫਟਿੰਗ ਅਤੇ ਅਦਾਇਗੀ ਸਮੇਂ-ਸਿਰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਪਟਿਆਲਾ (Patiala) ਵਲੋਂ ਜਿੱਥੇ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ, ਉਥੇ ਸਬੰਧਿਤ ਅਧਿਕਾਰੀ ਮੈਦਾਨ ਵਿੱਚ ਵੀ ਉਤਾਰੇ ਗਏ ਹਨ, ਤਾਂ ਜੋ ਇਨ੍ਹਾਂ ਅਧਿਕਾਰੀਆਂ ਵਲੋਂ ਮੰਡੀਆਂ ਵਿੱਚ ਆ ਰਹੀ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਫੌਰੀ ਹੱਲ ਕਰਵਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਹਰ ਰੋਜ਼ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ ਜਾ ਰਿਹਾ ਹੈ। ਅੱਜ ਦੀ ਮੀਟਿੰਗ ਜਿਸ ਵਿੱਚ ਆੜ੍ਹਤੀ ਵੀ ਸ਼ਾਮਿਲ ਸਨ, ਦੌਰਾਨ ਸਾਕਸ਼ੀ ਸਾਹਨੀ ਨੇ ਸਬੰਧਤ ਅਧਿਕਾਰੀਆਂ ਨੂੰ ਮੰਡੀਆਂ ‘ਚੋਂ ਅੱਜ ਕਰਵਾਈ ਜਾਣ ਵਾਲੀ ਲਿਫਟਿੰਗ ਲਈ 40 ਹਜ਼ਾਰ ਮੀਟ੍ਰਿਕ ਟਨ ਦਾ ਟੀਚਾ ਪੂਰਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਢਿਲਮੱਠ ਦੀ ਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਸਮੇਂ-ਸਿਰ ਕਰਵਾਉਣ ਦੇ ਨਾਲ-ਨਾਲ ਅਦਾਇਗੀ ਯਕੀਨੀ ਬਣਾਈ ਜਾਵੇ।

ਡਿਪਟੀ ਕਮਿਸ਼ਨਰ (Patiala) ਨੇ ਦੱਸਿਆ ਕਿ ਮੰਡੀਆਂ ‘ਚ ਪੁੱਜੀ ਤੇ ਖਰੀਦੀ ਕਣਕ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਤੱਕ ਕੁਲ 6 ਲੱਖ 76 ਹਜ਼ਾਰ 361 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਦਕਿ ਮੰਡੀਆਂ ‘ਚ ਕੁਲ 6 ਲੱਖ 84 ਹਜ਼ਾਰ 891 ਮੀਟ੍ਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਹੈ। ਕਿਸਾਨਾਂ ਨੂੰ ਖਰੀਦੀ ਜਿਣਸ ਦੀ 1155.63 ਕਰੋੜ ਰੁਪਏ ਅਦਾਇਗੀ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਸਾਰੇ ਐਸ.ਡੀ.ਐਮਜ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ, ਜ਼ਿਲ੍ਹਾ ਮੰਡੀ ਅਫ਼ਸਰ, ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲਿਫਟਿੰਗ ਨੂੰ ਮੰਡੀ ਵਾਈਜ਼ ਮੋਨੀਟਰ ਕੀਤਾ ਜਾਵੇ ਅਤੇ ਨਿਜੀ ਤੌਰ ‘ਤੇ ਮੰਡੀਆਂ ਜਾਕੇ ਜਿੱਥੇ ਕਿਤੇ ਕੋਈ ਮੁਸ਼ਕਿਲ ਹੈ ਉਹ ਤੁਰੰਤ ਦੂਰ ਕਰਵਾਈ ਜਾਵੇ। ਮੀਟਿੰਗ ‘ਚ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਅਤੇ ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਸਮੇਤ ਅਨਾਜ ਮੰਡੀਆਂ ਦੇ ਬਾਕੀ ਪ੍ਰਧਾਨ ਵੀ ਮੌਜੂਦ ਸਨ।

The post ਪਟਿਆਲਾ: ਡਿਪਟੀ ਕਮਿਸ਼ਨਰ ਨੇ ਕਣਕ ਦੀ ਨਿਰਵਿਘਨ ਖਰੀਦ ਤੇ ਲਿਫਟਿੰਗ ਸੰਬੰਧੀ ਲਿਆ ਜਾਇਜ਼ਾ appeared first on TheUnmute.com - Punjabi News.

Tags:
  • breaking-news
  • latest-news
  • lifting
  • news
  • nwes
  • patiala
  • patiala-grian-market
  • patiala-mandi
  • punjab-mandi-board

Gujarat: ਨਰੋਦਾ ਦੰਗਿਆਂ ਦੇ ਮਾਮਲੇ 'ਚ ਅਦਾਲਤ ਵਲੋਂ ਬਾਬੂ ਬਜਰੰਗੀ ਸਮੇਤ ਸਾਰੇ 68 ਮੁਲਜ਼ਮ ਬਰੀ

Thursday 20 April 2023 01:32 PM UTC+00 | Tags: breaking-news gujarat india-news naroda-gam naroda-patiya-massacr naroda-riots-case nbews news

ਚੰਡੀਗੜ੍ਹ, 20 ਅਪ੍ਰੈਲ 2023: ਅਹਿਮਦਾਬਾਦ ਦੀ ਵਿਸ਼ੇਸ਼ ਅਦਾਲਤ ਨੇ ਅੱਜ ਗੁਜਰਾਤ ਦੇ ਨਰੋਦਾ ਦੰਗਿਆਂ (Naroda Riots case) ਦੇ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ । ਸਪੈਸ਼ਲ ਜਸਟਿਸ ਐਸ ਕੇ ਬਖਸ਼ੀ ਦੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਦਰਅਸਲ, 28 ਫਰਵਰੀ 2002 ਨੂੰ ਅਹਿਮਦਾਬਾਦ ਸ਼ਹਿਰ ਦੇ ਨਰੋਦਾ ਗਾਮ ਇਲਾਕੇ ਵਿੱਚ ਫਿਰਕੂ ਹਿੰਸਾ ਵਿੱਚ 11 ਜਣੇ ਮਾਰੇ ਗਏ ਸਨ।

ਇਸ ਮਾਮਲੇ ਵਿੱਚ 86 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, 86 ਵਿੱਚੋਂ, ਹੁਣ ਤੱਕ 18 ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ। ਗੁਜਰਾਤ ਦੀ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਾਇਆ ਕੋਡਨਾਨੀ ਅਤੇ ਬਜਰੰਗ ਦਲ ਦੇ ਆਗੂ ਬਾਬੂ ਬਜਰੰਗੀ ਵੀ 86 ਮੁਲਜ਼ਮਾਂ ਵਿੱਚ ਸ਼ਾਮਲ ਸਨ।

ਘਟਨਾ ਦੇ 21 ਸਾਲ ਬਾਅਦ ਵੀਰਵਾਰ ਨੂੰ ਸੁਣਾਏ ਗਏ ਫੈਸਲੇ ‘ਚ ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਦੇ ਦੋਸ਼ ਨੂੰ ਸਾਬਤ ਕਰਨ ਲਈ ਪੁਖਤਾ ਸਬੂਤ ਨਹੀਂ ਮਿਲੇ ਹਨ। ਪੀੜਤ ਧਿਰ ਦੇ ਵਕੀਲ ਸ਼ਮਸ਼ਾਦ ਪਠਾਨ ਨੇ ਕਿਹਾ ਕਿ ਅਸੀਂ ਇਸ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਵਾਂਗੇ। ਜ਼ਿਕਰਯੋਗ ਹੈ ਕਿ 27 ਫਰਵਰੀ 2002 ਨੂੰ ਕਾਰ ਸੇਵਕਾਂ ਨਾਲ ਭਰੀ ਟਰੇਨ ਅਯੁੱਧਿਆ ਤੋਂ ਵਾਪਸ ਆ ਰਹੀ ਸੀ, ਜਿਸ ‘ਤੇ ਹਮਲਾ ਹੋਇਆ ਸੀ। ਗੋਧਰਾ ਰੇਲ ਕਾਂਡ ਵਿੱਚ 58 ਜਣੇ ਮਾਰੇ ਗਏ ਸਨ। ਇੱਕ ਦਿਨ ਬਾਅਦ ਅਹਿਮਦਾਬਾਦ ਸ਼ਹਿਰ ਦੇ ਨਰੋਦਾ ਗਾਮ ਇਲਾਕੇ (Naroda Riots case) ਵਿੱਚ ਇਹ ਹਿੰਸਾ ਹੋਈ ਸੀ

The post Gujarat: ਨਰੋਦਾ ਦੰਗਿਆਂ ਦੇ ਮਾਮਲੇ ‘ਚ ਅਦਾਲਤ ਵਲੋਂ ਬਾਬੂ ਬਜਰੰਗੀ ਸਮੇਤ ਸਾਰੇ 68 ਮੁਲਜ਼ਮ ਬਰੀ appeared first on TheUnmute.com - Punjabi News.

Tags:
  • breaking-news
  • gujarat
  • india-news
  • naroda-gam
  • naroda-patiya-massacr
  • naroda-riots-case
  • nbews
  • news

20,000 ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਵੱਲੋਂ ਸੀਡੀਪੀਓ ਤੇ ਉਸ ਦਾ ਚਪੜਾਸੀ ਰੰਗੇ ਹੱਥੀਂ ਕਾਬੂ

Thursday 20 April 2023 01:36 PM UTC+00 | Tags: aam-aadmi-party breaking-news bribe-case cdpo cm-bhagwant-mann crime latest-news mamata news the-unmute the-unmute-breaking-news vigilance-bureau

ਚੰਡੀਗੜ੍ਹ 20 ਅਪ੍ਰੈਲ 2023: ਵਿਜੀਲੈਂਸ ਬਿਊਰੋ (Vigilance Bureau), ਪੰਜਾਬ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀਡੀਪੀਓ), ਅੰਜੂ ਭੰਡਾਰੀ ਅਤੇ ਉਸਦੇ ਚਪੜਾਸੀ ਬਲੀਹਾਰ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਹਾਸਲ ਕਰਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ।

ਅੱਜ ਇੱਥੇ ਇਸ ਦਾ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਸੀਡੀਪੀਓ ਅਤੇ ਉਸਦੇ ਚਪੜਾਸੀ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰਿਉਣਾ ਨੀਵਾਂ ਦੀ ਰਹਿਣ ਵਾਲੀ ਮਮਤਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦੇ ਹੋਏ ਉਨਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਪਰੋਕਤ ਦੋਵੇਂ ਕਰਮਚਾਰੀਆਂ ਨੇ ਆਂਗਨਵਾੜੀ ਹੈਲਪਰ ਦੇ ਖਾਲੀ ਅਹੁਦੇ ‘ਤੇ ਉਸਨੂੰ ਨੌਕਰੀ ਉਤੇ ਰੱਖਣ ਬਦਲੇ 35,000 ਰੁਪਏ ਰਿਸ਼ਵਤ ਵਜੋਂ ਦੇਣ ਦੀ ਮੰਗ ਕੀਤੀ ਹੈ ਜਿਸ ਲਈ ਉਹ ਪਹਿਲਾਂ ਹੀ ਅਰਜ਼ੀ ਦਿੱਤੀ ਹੋਈ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ (Vigilance Bureau) ਦੀ ਇੱਕ ਟੀਮ ਨੇ ਜਾਲ ਵਿਛਾ ਕੇ ਦੋਹਾਂ ਦੋਸ਼ੀ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਵਜੋਂ 20,000 ਰੁਪਏ ਲੈਂਦਿਆਂ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ ਪਟਿਆਲਾ ਰੇਂਜ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਦੀ ਹੋਰ ਜਾਂਚ ਜਾਰੀ ਹੈ।

The post 20,000 ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਵੱਲੋਂ ਸੀਡੀਪੀਓ ਤੇ ਉਸ ਦਾ ਚਪੜਾਸੀ ਰੰਗੇ ਹੱਥੀਂ ਕਾਬੂ appeared first on TheUnmute.com - Punjabi News.

Tags:
  • aam-aadmi-party
  • breaking-news
  • bribe-case
  • cdpo
  • cm-bhagwant-mann
  • crime
  • latest-news
  • mamata
  • news
  • the-unmute
  • the-unmute-breaking-news
  • vigilance-bureau

ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਪੈਸੇ ਨੂੰ ਮੋਸਟ-ਵਾਂਟੈਡ ਅਪਰਾਧੀਆਂ ਵਾਸਤੇ ਕਾਨੂੰਨੀ ਮਦਦ ਦੇਣ ਲਈ ਵਰਤਿਆ: ਮਾਲਵਿੰਦਰ ਕੰਗ

Thursday 20 April 2023 01:48 PM UTC+00 | Tags: aam-aadmi-party aap breaking-news cm-bhagwant-mann gangster-mukhtar-ansari latest-news malvinder-kang malwinder-singh-kang news punjab-congress punjab-government the-unmute-breaking-news

ਚੰਡੀਗੜ੍ਹ 20 ਅਪ੍ਰੈਲ 2023: ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ (Malwinder Singh Kang) ਨੇ ਅੱਜ ਪਾਰਟੀ ਦਫ਼ਤਰ ਤੋਂ ਜਾਰੀ ਕੀਤੇ ਆਪਣੇ ਇੱਕ ਬਿਆਨ ਵਿੱਚ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਕਾਂਗਰਸ ਸਰਕਾਰ ਵੇਲੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਰੱਖ, ਉਸਨੂੰ ਬਚਾਉਣ ਲਈ ਪੰਜਾਬ ਦੇ ਖਜ਼ਾਨੇ ਦੀ ਹੋਈ ਦੁਰਵਰਤੋਂ ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਰਵਾਇਤੀ ਪਾਰਟੀਆਂ ਨੂੰ ਸਵਾਲ ਕੀਤੇ।

ਆਪਣੇ ਬਿਆਨ ਵਿੱਚ ਮਾਲਵਿੰਦਰ ਕੰਗ  (Malwinder Singh Kang) ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਦੀ ਇਸਤੋਂ ਵੱਡੀ ਉਦਾਹਰਣ ਕੀ ਹੋਵੇਗੀ ਕਿ ਬੀਤੀ ਕਾਂਗਰਸ ਸਰਕਾਰ ਦੌਰਾਨ ਜਿੱਥੇ ਮੋਸਟ-ਵਾਂਟੈਂਡ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਤਾਕਤ ਦੀ ਦੁਰਵਰਤੋਂ ਕਰਦਿਆਂ ਸੂਬੇ ਦੀਆਂ ਜੇਲ੍ਹਾਂ ਵਿੱਚ ਮਹਿਮਾਨਾਂ ਵਾਂਗ ਰੱਖਿਆ ਗਿਆ ਉੱਥੇ ਪੰਜਾਬ ਦੇ ਖਜ਼ਾਨੇ ‘ਚੋਂ ਲੱਖਾਂ ਰੁਪਏ ਖਰਚ ਕਰ ਉਸ ਲਈ ਕਾਨੂੰਨੀ ਮਦਦ ਵੀ ਮੁਹੱਈਆ ਕਰਵਾਈ ਗਈ।

ਉਨ੍ਹਾਂ ਕਿਹਾ ਕਿ ਅਪਰਾਧੀਆਂ ਦੀ ਇਸ ਰਾਜਨੀਤਿਕ ਪੁਸ਼ਤਪਨਾਹੀ ਕਾਰਨ ਜਿੱਥੇ ਲੋਕਾਂ ਦੇ ਟੈੱਕਸ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਉੱਥੇ ਇਸ ਨਾਲ ਗੈਂਗਸਟਰਵਾਦ ਨੂੰ ਵੀ ਸ਼ਹਿ ਮਿਲੀ ਤੇ ਉਹ ਹੋਰ ਵੱਧਦਾ-ਫੁੱਲਦਾ ਗਿਆ। ਸ. ਕੰਗ ਨੇ ਦੁਹਰਾਇਆ ਕਿ ਜੇਲ੍ਹਾਂ ਨੂੰ ਗੈਂਗਸਟਰਾਂ ਲਈ ‘ਸੇਫ਼ ਹਾਊਸ’ ਬਣਾਉਣ ਵਾਲਿਆਂ ਦਾ ਸੱਚ ਹੁਣ ਸਭ ਦੇ ਸਾਹਮਣੇ ਆ ਚੁੱਕਾ ਹੈ ਅਤੇ ਇਸਤੋਂ ਵੀ ਅੱਗੇ ਅਪਰਾਧ ਅਤੇ ਨਸ਼ੇ ਦੀ ਪੁਸ਼ਤਪਨਾਹੀ ਵਿਚ ਸ਼ਾਮਿਲ ਕੁਝ ਵਰਦੀਧਾਰੀਆਂ ਦਾ ਨੈੱਕਸਸ ਵੀ ਮਾਨ-ਸਰਕਾਰ ਨੇ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਦੋਸ਼ੀ ਭਾਂਵੇ ਉਹ ਕੋਈ ਵੀ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ।

 

The post ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਪੈਸੇ ਨੂੰ ਮੋਸਟ-ਵਾਂਟੈਡ ਅਪਰਾਧੀਆਂ ਵਾਸਤੇ ਕਾਨੂੰਨੀ ਮਦਦ ਦੇਣ ਲਈ ਵਰਤਿਆ: ਮਾਲਵਿੰਦਰ ਕੰਗ appeared first on TheUnmute.com - Punjabi News.

Tags:
  • aam-aadmi-party
  • aap
  • breaking-news
  • cm-bhagwant-mann
  • gangster-mukhtar-ansari
  • latest-news
  • malvinder-kang
  • malwinder-singh-kang
  • news
  • punjab-congress
  • punjab-government
  • the-unmute-breaking-news

ਪਟਿਆਲਾ 20 ਅਪ੍ਰੈਲ 2023: ਪੰਜਾਬੀ ਯੂਨੀਵਰਸਿਟੀ (Punjabi University) ਵੱਲੋਂ ਆਪਣੇ ਮੋਹਾਲੀ ਸਥਿਤ ਕੇਂਦਰ ਨੂੰ ਹੋਰ ਵਧੇਰੇ ਸਰਗਰਮ ਕਰਨ ਲਈ ਇੱਥੇ ਨਵੇਂ ਯੁੱਗ ਦੇ ਹਾਣੀ 33 ਨਵੇਂ ਸ਼ਾਰਟ ਟਰਮ ਕੋਰਸ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਦਾ ਉਦਘਾਟਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ।ਇਹ ਕੋਰਸ ਸਬੁੱਧ ਫਾਊਂਡੇਸ਼ਨ ਦੇ ਸਹਿਯੋਗ ਨਾਲ਼ ਸ਼ੁਰੂ ਕੀਤੇ ਗਏ ਹਨ। ਜਿ਼ਕਰਯੋਗ ਹੈ ਕਿ ਇਸ ਕੇਂਦਰ ਨੂੰ ਸਰਗਰਮ ਕਰਨ ਦੇ ਪੜਾਅ ਵਜੋਂ ਪਿਛਲੇ ਦਿਨੀਂ ਇਸ ਦਾ ਨਾਮ ਬਦਲ ਕੇ ‘ਪੰਜਾਬੀ ਯੂਨੀਵਰਸਿਟੀ ਸੈਂਟਰ ਫਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨਾਲੋਜੀ, ਮੋਹਾਲੀ’ ਕਰ ਦਿੱਤਾ ਗਿਆ ਸੀ।ਇਸੇ ਦਿਸ਼ਾ ਵਿੱਚ ਹੁਣ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਡੈਟਾ ਸਾਇੰਸ ਨਾਲ਼ ਸੰਬੰਧਤ ਇਹ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ।

ਮੋਹਾਲੀ ਵਿਖੇ ਇਸ ਕੇਂਦਰ ਵਿੱਚ ਰੱਖੇ ਗਏ ਵਿਸ਼ੇਸ਼ ਉਦਘਾਟਨੀ ਸੈਸ਼ਨ ਦੌਰਾਨ ਬੋਲਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਮੇਂ ਦੇ ਹਾਣ ਦੇ ਅਜਿਹੇ ਕੋਰਸਾਂ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਤਕਨਾਲੌਜੀ ਜਿਸ ਨੇ ਨਵੇਂ ਯੁੱਗ ਦੀ ਸ਼ੁਰੂਆਤ ਕਰਨੀ ਹੈ, ਉਸ ਨਾਲ਼ ਜੁੜਨਾ ਸਮੇਂ ਦੀ ਲੋੜ ਹੈ। ਇਸ ਲਈ ਇਹ ਸਾਰੇ ਕੋਰਸ ਲਾਭਦਾਇਕ ਸਿੱਧ ਹੋਣਗੇ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਜਾਗ ਪਿਆ ਹੈ ਅਤੇ ਤਕਨੀਕ ਦੇ ਨਵੇਂ ਦੌਰ ਵਿੱਚ ਲੋੜੀਂਦੇ ਅਜਿਹੇ ਨਵੀਂ ਕਿਸਮ ਦੇ ਕੋਰਸ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਵਧੇਰੇ ਸਮਰੱਥ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਸਹੀ ਅਰਥਾਂ ਵਿੱਚ ਸਿੱਖਿਆ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਯੂਨੀਵਰਸਿਟੀ ਦੀ ਇਸ ਨਿਵੇਕਲੀ ਪਹਿਲਕਦਮੀ ਬਾਰੇ ਪੰਜਾਬ ਦੇ ਮੁੱਖ ਮੰਤਰੀ ਨਾਲ਼ ਵੀ ਵਿਚਾਰ-ਚਰਚਾ ਕਰਨਗੇ ਤਾਂ ਕਿ ਇਸ ਦਿਸ਼ਾ ਵਿੱਚ ਹੋਰ ਵਧੇਰੇ ਸਮਰੱਥਾ ਸਹਿਤ ਕੰਮ ਕੀਤਾ ਜਾ ਸਕੇ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ (Punjabi University) ਨੇ ਜੇਕਰ ਸਹੀ ਅਰਥਾਂ ਵਿੱਚ ਨਵੇਂ ਸਮੇਂ ਦੇ ਹਾਣ ਦੀ ਬਣਨਾ ਹੈ ਤਾਂ ਲਾਜ਼ਮੀ ਹੈ ਕਿ ਅਜਿਹੇ ਨਵੇਂ ਕਦਮ ਉਠਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਰਵਾਇਤੀ ਕਿਸਮ ਦੇ ਕੋਰਸਾਂ ਦੇ ਨਾਲ਼ ਨਾਲ਼ ਹੁਣ ਸਾਨੂੰ ਅਜਿਹੇ ਨਿਵੇਕਲੀ ਕਿਸਮ ਦੇ ਪ੍ਰੋਗਰਾਮ ਵੀ ਲਾਜ਼ਮੀ ਰੂਪ ਵਿੱਚ ਸ਼ੁਰੂ ਕਰਨੇ ਪੈਣਗੇ।

ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਵੱਲੋਂ ਪਹਿਲਾਂ ਸ਼ੂਰੂ ਕੀਤੇ ਗਏ ਪੰਜ ਸਾਲਾ ਇੰਟੀਗਰੇਟਿਡ ਕੋਰਸਾਂ ਦਾ ਵੀ ਜਿ਼ਕਰ ਕੀਤਾ ਅਤੇ ਵੱਖ-ਵੱਖ ਮੰਤਵਾਂ ਲਈ ਸਥਾਪਿਤ ਕੀਤੇ ਕੁੱਝ ਅਕਾਦਮਿਕ ਕੇਂਦਰਾਂ ਬਾਰੇ ਵੀ ਗੱਲ ਕੀਤੀ। ਇੱਕ ਟਿੱਪਣੀ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਯੂਨੀਵਰਸਿਟੀ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਪੰਜਾਹ ਸਾਲ ਪਹਿਲਾਂ ਕੀਤੇ ਜਾਣ ਵਾਲੇ ਪ੍ਰਯੋਗਾਂ ਦੇ ਸਹਾਰੇ ਕੰਮ ਨਹੀਂ ਚਲਾਇਆ ਜਾ ਸਕਦਾ ਬਲਕਿ ਹਰ ਖੇਤਰ ਵਿੱਚ ਹਰ ਪੱਖੋਂ ਅਪਡੇਟ ਹੋਣ ਦੀ ਲੋੜ ਹੈ। ਉਨ੍ਹਾਂ ਤਕਨਾਲੌਜੀ ਦੇ ਸਰੂਪ ਬਾਰੇ ਗੱਲ ਕਰਦਿਆਂ ਕਿਹਾ ਕਿ ਤਕਨਾਲੌਜੀ ਦਾ ਖੇਤਰ ਬਹੁਤ ਤੇਜ਼ ਰਫ਼ਤਾਰ ਨਾਲ਼ ਬਦਲਦਾ ਹੈ। ਇਸ ਲਈ ਇਨ੍ਹਾਂ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਕੋਰਸਾਂ ਦਾ ਪਾਠਕ੍ਰਮ ਨਿਰੰਤਰ ਤੌਰ ਉੱਤੇ ਬਦਲਿਆ ਜਾਂਦਾ ਰਹੇਗਾ।

ਸਬੁੱਧ ਫਾਊਂਡੇਸ਼ਨ ਦੇ ਸਹਿ-ਮੋਢੀ (ਕੋ-ਫਾਊਂਡਰ) ਸਰਬਜੋਤ ਸਿੰਘ ਨੇ ਇਸ ਮੌਕੇ ਆਪਣੀ ਸੰਸਥਾ ਦੇ ਸ਼ੁਰੂਆਤੀ ਪੜਾਅ ਅਤੇ ਇਸ ਦੇ ਕੰਮ ਕਰਨ ਦੇ ਤਰੀਕਿਆਂ ਅਤੇ ਕੰਮ ਦੀਆਂ ਕਿਸਮਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਉਹ ਵਿਦੇਸ਼ ਤੋਂ ਇਸ ਤਕਨਾਲੌਜੀ ਦੀ ਸਿੱਖਿਆ ਹਾਸਿਲ ਕਰ ਕੇ ਆਏ ਸਨ। ਇੱਥੇ ਆ ਕੇ ਉਨ੍ਹਾਂ ਪੰਜਾਬ ਨੂੰ ਆਪਣੀ ਕਰਮ ਭੂਮੀ ਵਜੋਂ ਚੁਣਿਆ ਨਾ ਕਿ ਇਸ ਖੇਤਰ ਦੇ ਹੋਰਨਾਂ ਮਾਹਿਰਾਂ ਵਾਂਗ ਦੱਖਣੀ ਭਾਰਤ ਦੇ ਪ੍ਰਸਿੱਧ ਸ਼ਹਿਰਾਂ ਦਾ ਰੁਖ ਕੀਤਾ।
ਜ਼ਿਕਰਯੋਗ ਹੈ ਕਿ ਦਸੰਬਰ 2018 ਦੌਰਾਨ ਤਤਕਾਲੀ ਵਾਈਸ ਚਾਂਸਲਰ ਪ੍ਰੋ. ਭੂਰਾ ਸਿੰਘ ਘੁੰਮਣ ਦੀ ਅਗਵਾਈ ਵਿੱਚ ਸਬੁੱਧ ਫਾਊਂਡੇਸ਼ਨ ਨਾਲ ਇਕਰਾਰਨਾਮਾ ਕੀਤਾ ਸੀ ਜਿਸ ਨੂੰ ਹੁਣ ਲਾਗੂ ਕੀਤਾ ਗਿਆ ਹੈ।ਸਬੁੱਧ ਫਾਉਂਡੇਸ਼ਨ ਇੱਕ ਗ਼ੈਰ-ਮੁਨਾਫ਼ਾ ਸੰਸਥਾ ਹੈ ਜੋ ਡੈਟਾ ਵਿਗਿਆਨ ਦੇ ਖੇਤਰ ਵਿੱਚ ਕੰਮ ਕਰਦੀ ਹੈ।

ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਨਾਲ ਭਾਈਵਾਲੀ

ਇਹ ਸੰਸਥਾ ਮੌਜੂਦਾ ਦੌਰ ਦੀਆਂ ਜਰੂਰਤਾਂ ਮੁਤਾਬਕ ਕੋਰਸ ਬਣਾਉਂਦੀ ਅਤੇ ਵੱਖ-ਵੱਖ ਵਿਦਿਅਕ ਅਦਾਰਿਆਂ ਨਾਲ ਮਿਲ ਕੇ ਅਜਿਹੇ ਕੋਰਸਾਂ ਨੂੰ ਵਿਦਿਆਰਥੀਆਂ ਦੀ ਪਹੁੰਚ ਤੱਕ ਲੈ ਕੇ ਜਾਂਦੀ ਹੈ। ਇਸ ਮਕਸਦ ਲਈ ਇਹ ਸੰਸਥਾ ਵੱਖ-ਵੱਖ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਨਾਲ ਭਾਈਵਾਲੀ ਕਰਦੀ ਹੈ।

ਸਬੁੱਧ ਫਾਉਂਡੇਸ਼ਨ ਨੇ ਸਿਰਫ਼ ਪੰਜਾਬੀ ਯੂਨੀਵਰਸਿਟੀ ਨਾਲ ਹੀ ਨਹੀਂ ਬਲਕਿ ਉੱਤਰੀ ਭਾਰਤ ਦੇ ਸਰਕਾਰੀ ਅਦਾਰਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬ ਇੰਜੀਨੀਅਰਿੰਗ ਕਾਲਜ, ਸੰਤ ਲੌਂਗੋਵਾਲ ਇੰਸਟੀਚਿਉਟ ਆਫ ਇੰਜੀਨੀਅਰਿੰਗ ਐਂਡ ਟਕਨਾਲੋਜੀ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਨਾਲ ਵੀ ਇਕਰਾਰਨਾਮੇ ਕੀਤੇ ਹੋਏ ਹਨ। ਸਬੁੱਧ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ 400 ਦੇ ਕਰੀਬ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ।

‘ਪੰਜਾਬੀ ਯੂਨੀਵਰਸਿਟੀ ਸੈਂਟਰ ਫਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨਾਲੋਜੀ, ਮੋਹਾਲੀ’ ਵੱਲੋਂ ਇਸ ਸੰਸਥਾ ਨਾਲ ਮਿਲ ਕੇ ਸ਼ੁਰੂ ਕੀਤੇ ਗਏ ਇਨ੍ਹਾਂ ਕੋਰਸਾਂ ਦੀ ਵਿਲੱਖਣਤਾ ਇਹ ਹੈ ਕਿ ਇਨ੍ਹਾਂ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਕੰਮ ਕਰ ਰਹੇ ਪੇਸ਼ੇਵਰ ਅਤੇ ਕਾਰੋਬਾਰੀ ਲੋਕ ਵੀ ਦਾਖਲਾ ਲੈ ਸਕਦੇ ਹਨ। ਡੈਟਾ ਵਿਗਿਆਨ ਦਾ ਖੇਤਰ ਵਿੱਚ ਨਿੱਤ-ਦਿਨ ਨਵੀਆਂ ਤਬਦੀਲੀਆਂ ਵਾਪਰਦੀਆਂ ਹਨ। ਸਬੁੱਧ ਫਾਉਂਡੇਸ਼ਨ ਇਨ੍ਹਾਂ ਤਬਦੀਲੀਆਂ ਦੇ ਮੁਤਾਬਕ ਇਨ੍ਹਾਂ ਕੋਰਸਾਂ ਦੇ ਪਾਠਕ੍ਰਮਾਂ ਨੂੰ ਲਗਾਤਾਰ ਬਦਲਦੀ ਰਹਿੰਦੀ ਹੈ।

33 ਸ਼ਾਰਟ-ਟਰਮ ਕੋਰਸ

ਇਨ੍ਹਾਂ 33 ਸ਼ਾਰਟ-ਟਰਮ ਕੋਰਸਾਂ ਦੀ ਸਮੱਗਰੀ ਦੇ ਨਿਰਮਾਣ ਵਿੱਚ ਯੂਨੀਵਰਸਿਟੀ (Punjabi University) ਦੀ ਫ਼ੈਕਲਟੀ ਅਤੇ ਸਬੁੱਧ ਫਾਉਂਡੇਸ਼ਨ ਦੀ ਭਾਈਵਾਲੀ ਰਹੀ ਹੈ। ਯੂਨੀਵਰਸਿਟੀ ਫੈਕਲਟੀ ਨੇ ਇਨ੍ਹਾਂ ਕੋਰਸਾਂ ਲਈ ਲੋੜੀਂਦੇ ਖੇਤਰ ਵਿੱਚ ਆਪਣੇ ਆਪ ਨੂੰ ਅਪਡੇਟ ਕਰਨ ਲਈ ਬਕਾਇਦਾ ਛੇ ਹਫ਼ਤਿਆਂ ਦੀ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਪਾਠਕ੍ਰਮਾਂ ਲਈ ਲੋੜੀਂਦੀ ਸਮੱਗਰੀ ਦਾ ਨਿਰਮਾਣ ਕੀਤਾ ਹੈ। ਇਸ ਸਮੱਗਰੀ ਦਾ ਨਿਰਮਾਣ ਹਾਲੇ ਵੀ ਜਾਰੀ ਹੈ। ਇਨ੍ਹਾਂ ਕੋਰਸਾਂ ਦੀ ਸਮੱਗਰੀ ਨੂੰ ਤਕਨਾਲੋਜੀ ਵਿੱਚ ਆਉਣ ਵਾਲੇ ਬਦਲਾਅ ਦੇ ਅਨੁਸਾਰ ਨਵਿਆਉਣ ਦਾ ਟੀਚਾ ਮਿੱਥਿਆ ਗਿਆ ਹੈ।

ਮੋਹਾਲ਼ੀ ਵਿਚਲੇ ਕੇਂਦਰ ਤੋਂ ਕੋਆਰਡੀਨੇਟਰ ਡਾ. ਰੇਖਾ ਭਾਟੀਆ ਨੇ ਕੋਰਸਾਂ ਬਾਰੇ ਕੁੱਝ ਬੁਨਿਆਦੀ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਸਾਰੇ 33 ਕੋਰਸ ਵੱਖ-ਵੱਖ ਮਿਆਦ ਦੇ ਹਨ। ਇਹ ਮਿਆਦ ਇੱਕ ਹਫ਼ਤੇ ਤੋਂ ਸ਼ੁਰੂ ਹੋ ਕੇ ਬਾਰਾਂ ਹਫ਼ਤਿਆਂ ਤੱਕ ਹੈ। ਇਨ੍ਹਾਂ ਸ਼ਾਰਟ-ਟਰਮ ਕੋਰਸਾਂ ਵਿੱਚ ਮੁੱਖ ਤੌਰ ਉੱਤੇ ਪਾਈਥਨ ਪ੍ਰੋਗਰਾਮਿੰਗ, ਡੈਟਾ ਸਾਇੰਸ, ਮਸ਼ੀਨ ਲਰਨਿੰਗ, ਡੀਪ ਲਰਨਿੰਗ, ਸਰਟੀਫਿ਼ਕੇਟ ਇਨ ਡੈਟਾਇਕੂ, ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਆਦਿ ਸ਼ਾਮਿਲ ਹਨ। ਇਨ੍ਹਾਂ ਕੋਰਸਾਂ ਵਿੱਚ 2,3,4 ਜਾਂ 10 ਕ੍ਰੈਡਿਟ ਦੀ ਵਿਵਸਥਾ ਹੋਵੇਗੀ।ਪੰਜ ਕੋਰਸ ਇੱਕ ਸਾਲ ਦੀ ਮਿਆਦ ਦੇ ਵੀ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ‘ਐਡਵਾਂਸਡ ਪ੍ਰੋਗਰਾਮ ਇਨ ਡੈਟਾ ਸਾਇੰਸ’, ‘ਐਡਵਾਂਸਡ ਪ੍ਰੋਗਰਾਮ ਇਨ ਬਿਜ਼ਨਿਸ ਐਨਾਲੈਟਿਕਸ’, ‘ਇੰਟਰਨੈੱਟ ਆਫ਼ ਥਿੰਗਜ਼’, ‘ਡਰੋਨ ਡਿਵੈਲਪੈਂਟ’ ਦੇ ਨਾਮ ਸ਼ਾਮਲ ਹਨ।

ਇੱਕ ਕੋਰਸ ਡੇਢ ਸਾਲ ਭਾਵ 18 ਮਹੀਨਆਂ ਦਾ ਹੈ ਜੋ ਡੈਟਾ ਵਿਗਿਆਨ ਦੀਆਂ ਗੁੰਝਲਦਾਰ ਪ੍ਰਣਾਲੀਆਂ ਦੀ ਵਰਤੋਂ ਨਾਲ਼ ਸੰਬੰਧਤ ਹੈ।ਇਹ ਸਾਰੇ ਕੋਰਸ ਸਵੇਰੇ ਅਤੇ ਸ਼ਾਮ ਦੋਨਾਂ ਬੈਚਾਂ ਵਿੱਚ ਚਲਾਏ ਜਾਣਗੇ। ਵਿਦਿਆਰਥੀਆਂ ਤੋਂ ਇਲਾਵਾ ਕੰਮ-ਕਾਜ ਕਰਨ ਵਾਲੇ ਪੇਸ਼ੇਵਰ ਲੋਕ ਵੀ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈ ਸਕਣਗੇ। ਇਸ ਪ੍ਰੋਗਰਾਮ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਤਿਵਾੜੀ ਅਤੇ ਰਜਿਸਟਰਾਰ ਡਾ. ਨਵਜੋਤ ਕੌਰ, ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ, ਕਰੈੱਸਪ ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ, ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਮਮਤਾ ਸ਼ਰਮਾ, ਡਾਇਰੈਕਟਰ ਯੁਵਕ ਭਲਾਈ ਡਾ. ਗਗਨਦੀਪ ਥਾਪਾ, ਸੀਨੀਅਰ ਪ੍ਰੋਫੈਸਰ ਗੁਰਪ੍ਰੀਤ ਸਿੰਘ ਲਹਿਲ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਵੱਖ-ਵੱਖ ਫ਼ੈਕਲਟੀਆਂ ਦੇ ਡੀਨ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ।

 

The post ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਨਵੇਂ ਕੋਰਸਾਂ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਹੋਈ: ਕੁਲਤਾਰ ਸਿੰਘ ਸੰਧਵਾਂ appeared first on TheUnmute.com - Punjabi News.

Tags:
  • breaking-news
  • education-news
  • latest-news
  • news
  • punjabi-university
  • punjabi-university-camps-in-mohali

PBKS vs RCB: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ 24 ਦੌੜਾਂ ਨਾਲ ਹਰਾਇਆ

Thursday 20 April 2023 02:05 PM UTC+00 | Tags: breaking-news cricket-news icc ipl-2023 ipl-news mohali news pbks-vs-rcb punjab-kings royal-challengers-bangalore sports-news virat-kohli

ਚੰਡੀਗ੍ਹੜ, 20 ਅਪ੍ਰੈਲ 2023: (PBKS vs RCB) ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਆਈ.ਪੀ. ਐੱਲ 2023 ਵਿੱਚ ਆਪਣੀ ਤੀਜੀ ਜਿੱਤ ਦਰਜ ਕੀਤੀ ਹੈ। ਮੋਹਾਲੀ ‘ਚ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਬੈਂਗਲੁਰੂ ਲਈ ਫਾਫ ਡੂ ਪਲੇਸਿਸ (84 ਦੌੜਾਂ) ਅਤੇ ਵਿਰਾਟ ਕੋਹਲੀ (59 ਦੌੜਾਂ) ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ।

ਜਵਾਬ ‘ਚ ਪੰਜਾਬ (Punjab Kings) ਦੀ ਟੀਮ 18.2 ਓਵਰਾਂ ‘ਚ 150 ਦੌੜਾਂ ਹੀ ਬਣਾ ਸਕੀ ਅਤੇ 24 ਦੌੜਾਂ ਨਾਲ ਮੈਚ ਹਾਰ ਗਈ। ਪੰਜਾਬ ਲਈ ਪ੍ਰਭਸਿਮਰਨ ਸਿੰਘ ਨੇ ਸਭ ਤੋਂ ਵੱਧ ਯੋਗਦਾਨ ਪਾਇਆ। ਇਸ ਦੇ ਨਾਲ ਹੀ ਜਿਤੇਸ਼ ਸ਼ਰਮਾ ਨੇ 41 ਦੌੜਾਂ ਦੀ ਪਾਰੀ ਖੇਡੀ। ਪੰਜਾਬ ਲਈ ਹਰਪ੍ਰੀਤ ਬਰਾੜ ਨੇ ਦੋ ਅਤੇ ਅਰਸ਼ਦੀਪ, ਨਾਥਨ ਐਲਿਸ ਨੇ ਇੱਕ-ਇੱਕ ਵਿਕਟ ਲਈ। ਸਿਰਾਜ ਨੇ ਚਾਰ ਵਿਕਟਾਂ ਲੈ ਕੇ ਆਰਸੀਬੀ ਲਈ ਚਮਤਕਾਰ ਕੀਤਾ। ਹਸਰੰਗਾ ਨੂੰ ਦੋ, ਵੇਨ ਪਾਰਨੇਲ ਅਤੇ ਹਰਸ਼ਲ ਪਟੇਲ ਨੂੰ ਇਕ-ਇਕ ਵਿਕਟ ਮਿਲੀ। ਇਸ ਮੈਚ ਵਿੱਚ ਜਿੱਤ ਨਾਲ ਆਰਸੀਬੀ ਦੀ ਟੀਮ ਛੇ ਅੰਕਾਂ ਨਾਲ ਪੰਜਵੇਂ ਸਥਾਨ 'ਤੇ ਆ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੀ ਟੀਮ ਸੱਤਵੇਂ ਸਥਾਨ ‘ਤੇ ਖਿਸਕ ਗਈ ਹੈ। ਦੋਵਾਂ ਟੀਮਾਂ ਦੇ ਛੇ ਮੈਚਾਂ ਵਿੱਚ ਛੇ ਅੰਕ ਹਨ।

The post PBKS vs RCB: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ 24 ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • breaking-news
  • cricket-news
  • icc
  • ipl-2023
  • ipl-news
  • mohali
  • news
  • pbks-vs-rcb
  • punjab-kings
  • royal-challengers-bangalore
  • sports-news
  • virat-kohli

ਚੰਡੀਗ੍ਹੜ, 20 ਅਪ੍ਰੈਲ 2023: (DC Vs KKR) ਆਈ.ਪੀ.ਐੱਲ 2023 ‘ਚ ਅੱਜ ਦਿਨ ਦਾ ਦੂਜਾ ਮੈਚ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡਿਆ ਜਾਵੇਗਾ। ਇਸ ਸਮੇਂ ਦਿੱਲੀ ‘ਚ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਟਾਸ ‘ਚ ਦੇਰੀ ਹੋਵੇਗੀ। ਟਾਸ ਹੁੰਦੇ ਹੀ ਮੈਚ ਸ਼ੁਰੂ ਹੋ ਜਾਵੇਗਾ। ਦਿੱਲੀ ਕੈਪੀਟਲਜ਼ ਨੇ ਆਈਪੀਐਲ 2023 ਵਿੱਚ ਹੁਣ ਤੱਕ ਇੱਕ ਵੀ ਮੈਚ ਨਹੀਂ ਜਿੱਤਿਆ ਹੈ। ਟੀਮ ਨੇ 5 ਮੈਚ ਖੇਡੇ ਹਨ। ਇਸ ‘ਚ ਉਹ ਇਕ ਵੀ ਨਹੀਂ ਜਿੱਤ ਸਕੀ।

ਸੀਜ਼ਨ ‘ਚ ਹੁਣ ਤੱਕ ਦਿੱਲੀ ਨੂੰ ਲਖਨਊ, ਗੁਜਰਾਤ, ਰਾਜਸਥਾਨ, ਮੁੰਬਈ ਅਤੇ ਬੈਂਗਲੁਰੂ ਨੇ ਹਰਾਇਆ ਹੈ। ਦਿੱਲੀ ਸਿਫ਼ਰ ਅੰਕਾਂ ਨਾਲ ਅੰਕ ਸੂਚੀ ‘ਚ ਆਖਰੀ ਸਥਾਨ ‘ਤੇ ਹੈ। ਜੇਕਰ ਦਿੱਲੀ ਜਿੱਤ ਜਾਂਦੀ ਹੈ ਤਾਂ ਵੀ 2 ਅੰਕਾਂ ਨਾਲ ਆਖਰੀ ਸਥਾਨ ‘ਤੇ ਰਹੇਗੀ। ਹੈਦਰਾਬਾਦ 4 ਅੰਕਾਂ ਨਾਲ ਦਿੱਲੀ ਤੋਂ ਉਪਰ ਹੈ। ਕੋਲਕਾਤਾ ਨੇ ਹਾਲ ਹੀ ਦੇ ਸੀਜ਼ਨ ‘ਚ 5 ‘ਚੋਂ 2 ਮੈਚ ਜਿੱਤੇ ਹਨ। ਉਹ ਪਹਿਲੇ ਮੈਚ ਵਿੱਚ ਪੰਜਾਬ ਤੋਂ ਹਾਰ ਗਿਆ ਸੀ। ਇਸ ਤੋਂ ਬਾਅਦ ਟੀਮ ਨੇ ਗੁਜਰਾਤ ਅਤੇ ਬੈਂਗਲੁਰੂ ਖਿਲਾਫ ਲਗਾਤਾਰ ਦੋ ਮੈਚ ਜਿੱਤੇ। ਟੀਮ ਨੂੰ ਆਪਣੇ ਪਿਛਲੇ ਦੋ ਮੈਚਾਂ ਵਿੱਚ ਮੁੰਬਈ ਅਤੇ ਹੈਦਰਾਬਾਦ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

The post DC Vs KKR: ਬਾਰਿਸ਼ ਕਾਰਨ ਟਾਸ ‘ਚ ਦੇਰੀ, ਸੀਜ਼ਨ ਦੀ ਪਹਿਲੀ ਜਿੱਤ ਦੀ ਤਲਾਸ਼ ‘ਚ ਦਿੱਲੀ ਕੈਪੀਟਲਸ appeared first on TheUnmute.com - Punjabi News.

Tags:
  • breaking-news
  • dc-vs-kkr
  • delhi-capitals
  • ipl-2023
  • news
  • olkata-knight-riders

ਦਿੱਲੀ-NCR 'ਚ ਬਦਲਿਆ ਮੌਸਮ, ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਟ੍ਰੈਫਿਕ ਜਾਮ

Thursday 20 April 2023 02:23 PM UTC+00 | Tags: breaking-news delhi-ncr delhi-weather heavy-rain india-newqs india-news news rain rian weather-update

ਚੰਡੀਗ੍ਹੜ, 20 ਅਪ੍ਰੈਲ 2023: ਵੀਰਵਾਰ ਸ਼ਾਮ ਨੂੰ ਦਿੱਲੀ-ਐਨਸੀਆਰ (Delhi-NCR) ਵਿੱਚ ਮੌਸਮ ਦਾ ਪੈਟਰਨ ਅਚਾਨਕ ਬਦਲ ਗਿਆ। ਦਿੱਲੀ ਦੇ ਕਈ ਇਲਾਕਿਆਂ ‘ਚ ਗਰਜ ਨਾਲ ਬਾਰਿਸ਼ ਪਈ । ਸ਼ਾਮ ਨੂੰ ਪਈ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਜਾਮ ਵੀ ਦੇਖਣ ਨੂੰ ਮਿਲਿਆ। ਬਾਰਿਸ਼ ਕਾਰਨ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ। ਦਿਨ ਭਰ ਪੈ ਰਹੀ ਕੜਾਕੇ ਦੀ ਗਰਮੀ ਤੋਂ ਲੋਕ ਪ੍ਰੇਸ਼ਾਨ ਰਹੇ ਪਰ ਸ਼ਾਮ ਤੱਕ ਬਾਰਿਸ਼ ਪੈਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ।

ਆਈਜੀਆਈ ਏਅਰਪੋਰਟ, ਕਨਾਟ ਪਲੇਸ, ਦਿੱਲੀ ਵਿੱਚ ਲਾਲ ਕਿਲਾ ਅਤੇ ਐਨਸੀਆਰ ਵਿੱਚ ਛਪਰੋਲਾ, ਨੋਇਡਾ, ਦਾਦਰੀ, ਗ੍ਰੇਟਰ ਨੋਇਡਾ, ਫਰੀਦਾਬਾਦ, ਹਾਂਸੀ, ਰੋਹਤਕ, ਭਿਵਾਨੀ, ਚਰਖੀ ਦਾਦਰੀ, ਸੋਹਨਾ, ਰੇਵਾੜੀ, ਨਾਰਨੌਲ, ਨੂਹ, ਪਿਲਖੁਆ, ਗੁਲੋਟੀ, ਸਿਆਨਾ, ਸੰਭਲ, ਸਿਕੰਦਰਾਬਾਦ, ਚੰਦੌਸੀ, ਬੁਲੰਦਸ਼ਹਿਰ, ਜਹਾਂਗੀਰਾਬਾਦ, ਅਨੂਪਸ਼ਹਿਰ ਹੋਰ ਕਈ ਇਲਾਕਿਆਂ ਵਿੱਚ ਮੀਂਹ ਪਿਆ।

The post ਦਿੱਲੀ-NCR ‘ਚ ਬਦਲਿਆ ਮੌਸਮ, ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ‘ਚ ਟ੍ਰੈਫਿਕ ਜਾਮ appeared first on TheUnmute.com - Punjabi News.

Tags:
  • breaking-news
  • delhi-ncr
  • delhi-weather
  • heavy-rain
  • india-newqs
  • india-news
  • news
  • rain
  • rian
  • weather-update

ਪਟਿਆਲਾ 'ਚ 24 ਥਾਵਾਂ 'ਤੇ ਚੱਲ ਰਹੀ ਹੈ 'ਸੀ.ਐਮ. ਦੀ ਯੋਗਸ਼ਾਲਾ': ਡਾ. ਬਲਬੀਰ ਸਿੰਘ

Thursday 20 April 2023 02:29 PM UTC+00 | Tags: breaking-news cm-di-yogashal cm-di-yogashala dr-balbir-singh health news patiala

ਪਟਿਆਲਾ, 20 ਅਪ੍ਰੈਲ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤਮੰਦ, ਗਤੀਸ਼ੀਲ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕਰਵਾਈ ਗਈ ‘ਸੀ.ਐਮ. ਦੀ ਯੋਗਸ਼ਾਲਾ’ (CM Di Yogashal) ਪਟਿਆਲਵੀਆਂ ਦੀ ਸਿਹਤ ਲਈ ਵਰਦਾਨ ਸਾਬਤ ਹੋਣ ਲੱਗੀ ਹੈ। ਪਟਿਆਲਾ ਵਿਖੇ 24 ਥਾਵਾਂ ‘ਤੇ ਸੀ.ਐਮ. ਦੀਆਂ ਯੋਗਸ਼ਾਲਾਵਾਂ ਚੱਲ ਰਹੀਆਂ ਹਨ, ਜਿਸ ਦਾ ਸਥਾਨਕ ਵਾਸੀ ਭਰਪੂਰ ਲਾਭ ਲੈ ਰਹੇ ਹਨ।

ਲੋਕਾਂ ਨੂੰ ਹਰ ਰੋਜ਼ ਯੋਗ ਕਰਨ ਦਾ ਸੱਦਾ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਲੋਕ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.inਉਤੇ ਲਾਗਇਨ ਕਰ ਸਕਦੇ ਹਨ।

ਪਟਿਆਲਾ ‘ਚ ਸਵੇਰੇ 5 ਵਜੇ ਸ਼ੁਰੂ ਹੋ ਕੇ ਸ਼ਾਮ 6.30 ਵਜੇ ਤੱਕ ਚੱਲ ਰਹੀਆਂ ਯੋਗਸ਼ਾਲਾਵਾਂ (CM Di Yogashal) ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਰਬਨ ਅਸਟੇਟ ਫੇਜ-3, ਬਾਬਾ ਜ਼ੋਰਾਵਰ ਸਿੰਘ ਪਾਰਕ ਐਸ.ਐਸ.ਟੀ. ਨਗਰ, ਤੇਜ ਬਾਗ ਕਲੋਨੀ ਵਰਿੰਦਾਵਨ ਪਾਰਕ, ਇਨਵਾਇਰਨਮੈਂਟ ਪਾਰਕ, ਕਿਲਾ ਮੁਬਾਰਕ, ਪੋਲੋ ਗਰਾਊਂਡ, ਨਾਨਕ ਵਨ ਇੰਡੀਸਟ੍ਰੀਅਲ ਏਰੀਆ ‘ਚ ਦੋ ਸਿਫ਼ਟਾਂ, ਏਕਤਾ ਨਗਰ ਪਾਰਕ, ਗੁਰਬਖਸ਼ ਕਲੋਨੀ ਪਾਰਕ, ਨਹਿਰੂ ਪਾਰਕ ਸਵੇਰੇ 5 ਤੋਂ 7 ਵਜੇ ਤੱਕ ਦੋ ਸਿਫ਼ਟਾਂ, ਪਵਿੱਤਰ ਇਨਕਲੇਵ, ਨਵਜੀਤ ਨਗਰ, ਝਿੱਲ, ਮੇਹਰ ਸਿੰਘ ਕਲੋਨੀ, ਨਿਊ ਮੇਹਰ ਸਿੰਘ ਕਲੋਨੀ, ਸੀਨੀਅਰ ਸਿਟੀਜਨ ਪਾਰਕ, ਅਰਬਨ ਅਸਟੇਟ ਫੇਜ-3 ਪਾਰਕ, ਸੈਂਟਰ ਬਲਾਕ ਪਾਰਕ ਐਸ.ਐਸ.ਟੀ. ਨਗਰ, ਗਰੀਨ ਪਾਰਕ ਵਿਕਾਸ ਕਲੋਨੀ, ਜੁਝਾਰ ਨਗਰ ਪਾਰਕ, ਜਗਦੀਸ਼ ਇਨਕਲੇਵ, ਦਸਮੇਸ਼ ਨਗਰ, ਅਰਬਨ ਅਸਟੇਟ ਫੇਜ਼-1 ਪਾਰਕ ਨੰਬਰ 07 ਵਿਖੇ ਹਰੇਕ ਯੋਗਸ਼ਾਲਾ ‘ਚ 25 ਜਾਂ ਇਸ ਤੋਂ ਵੀ ਵਧੇਰੇ ਲੋਕ ਯੋਗ ਕਰ ਰਹੇ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਿਹਤ ਦਾ ਫ਼ਿਕਰ ਕਰਦਿਆਂ ਪੰਜਾਬ ਸਰਕਾਰ ਨੇ ਪਹਿਲਾਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਅਤੇ ਹੁਣ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦਿਆਂ ਲੋਕਾਂ ਨੂੰ ਆਹਾਰ, ਵਿਵਹਾਰ, ਮੈਡੀਟੇਸ਼ਨ, ਪ੍ਰਾਣਾਯਾਮ ਅਤੇ ਯੋਗਾ ਅਭਿਆਸ ਨਾਲ ਬਿਮਾਰੀਆਂ ਤੋਂ ਬਚਾਉਣ ਲਈ ਸੀ.ਐਮ. ਯੋਗਸ਼ਾਲਾ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਮੀਲ ਦਾ ਪੱਥਰ ਸਾਬਤ ਹੋਣ ਵਾਲੇ ਇਸ ਕਦਮ ਨੂੰ ਸਿਹਤਮੰਦ ਤੇ ਖ਼ੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਲੋਕ ਲਹਿਰ ਪੈਦਾ ਕਰਨ ਦਾ ਸਬੱਬ ਦੱਸਿਆ।

The post ਪਟਿਆਲਾ ‘ਚ 24 ਥਾਵਾਂ ‘ਤੇ ਚੱਲ ਰਹੀ ਹੈ ‘ਸੀ.ਐਮ. ਦੀ ਯੋਗਸ਼ਾਲਾ’: ਡਾ. ਬਲਬੀਰ ਸਿੰਘ appeared first on TheUnmute.com - Punjabi News.

Tags:
  • breaking-news
  • cm-di-yogashal
  • cm-di-yogashala
  • dr-balbir-singh
  • health
  • news
  • patiala
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form