ਇਕ ਵਾਰ ਫਿਰ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੀ ਹੈ ਜਿੱਥੇ ਬਦਮਾਸ਼ਾਂ ਨੇ ਟਰੇਨ ‘ਤੇ ਪਥਰਾਅ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਵਾਲਟੇਅਰ ਡਿਵੀਜ਼ਨ ਰੇਲਵੇ ਦੇ ਸੀ-8 ਕੋਚ ਦੀ ਖਿੜਕੀ ਦੇ ਸ਼ੀਸ਼ੇ ਪੱਥਰਬਾਜ਼ੀ ਕਾਰਨ ਟੁੱਟ ਗਏ ਹਨ।
ਵਾਲਟੇਅਰ ਡਿਵੀਜ਼ਨ ਰੇਲਵੇ ਨੇ ਕਿਹਾ, ‘ਵਿਸ਼ਾਖਾਪਟਨਮ ਤੋਂ ਰਵਾਨਾ ਹੋਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਸਵੇਰੇ 5:45 ਦੀ ਬਜਾਏ 9:45 ‘ਤੇ ਰਵਾਨਾ ਕੀਤਾ ਗਿਆ ਹੈ ਕਿਉਂਕਿ ਬਦਮਾਸ਼ਾਂ ਵੱਲੋਂ ਪਥਰਾਅ ਕਰਨ ਕਾਰਨ ਸੀ-8 ਕੋਚ ਦੀ ਖਿੜਕੀ ਟੁੱਟ ਗਈ ਹੈ। ਵੰਦੇ ਭਾਰਤ ‘ਤੇ ਪਥਰਾਅ ਦੀ ਘਟਨਾ ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ‘ਚ ਵੀ ਦੇਖਣ ਨੂੰ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਜਨਵਰੀ ‘ਚ ਕੰਚਰਾਪਾਲੇਮ ਨੇੜੇ ਰੱਖ-ਰਖਾਅ ਦੌਰਾਨ ਰੇਲ ਗੱਡੀ ‘ਤੇ ਪਥਰਾਅ ਹੋਇਆ ਸੀ। ਇਸ ਪੱਥਰਬਾਜ਼ੀ ਕਾਰਨ ਕੋਚ ਦਾ ਸ਼ੀਸ਼ਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਦਰਅਸਲ, 19 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਵਾਲੇ ਸਨ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਵੰਦੇ ਭਾਰਤ ‘ਤੇ ਪਥਰਾਅ ਕਰ ਦਿੱਤਾ। ਜਾਣਕਾਰੀ ਮੁਤਾਬਕ ਟਰਾਇਲ ਰਨ ਪੂਰਾ ਕਰਨ ਤੋਂ ਬਾਅਦ ਟਰੇਨ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਤੋਂ ਮੈਰੀਪਾਲੇਮ ਦੇ ਮੇਨਟੇਨੈਂਸ ਸੈਂਟਰ ਵੱਲ ਜਾ ਰਹੀ ਸੀ ਕਿ ਇਸ ਦੌਰਾਨ ਪੱਥਰਬਾਜ਼ੀ ਹੋ ਗਈ।
The post ਵਿਸ਼ਾਖਾਪਟਨਮ ‘ਚ ਇਕ ਵਾਰ ਫਿਰ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਦਾ ਮਾਮਲਾ ਆਇਆ ਸਾਹਮਣੇ appeared first on Daily Post Punjabi.