ਪ੍ਰਭਾਸ ਸਟਾਰਰ ਫਿਲਮ ‘ਆਦਿਪੁਰਸ਼’ ਤੋਂ ਭਗਵਾਨ ‘ਹਨੂਮਾਨ’ ਦਾ ਲੁੱਕ ਆਇਆ ਸਾਹਮਣੇ

Devdutt Look Hanuman Adipurush: ਪ੍ਰਭਾਸ, ਸੈਫ ਅਲੀ ਖਾਨ ਅਤੇ ਕ੍ਰਿਤੀ ਸੈਨਨ ਦੀ ਮੋਸਟ ਅਵੇਟਿਡ ਫਿਲਮ ‘ਆਦਿਪੁਰਸ਼’ ਕਾਫੀ ਚਰਚਾ ‘ਚ ਹੈ। ਇਹ ਫ਼ਿਲਮ ਸੰਸਕ੍ਰਿਤ ਮਹਾਂਕਾਵਿ ਰਾਮਾਇਣ ‘ਤੇ ਆਧਾਰਿਤ ਇੱਕ ਭਾਰਤੀ ਮਿਥਿਹਾਸਕ ਫ਼ਿਲਮ ਹੈ। ਫਿਲਹਾਲ ਫਿਲਮ ਤੋਂ ਭਗਵਾਨ ਹਨੂੰਮਾਨ ਦਾ ਲੁੱਕ ਸਾਹਮਣੇ ਆਇਆ ਹੈ। ਹਨੂੰਮਾਨ ਜਯੰਤੀ ਦੇ ਇਸ ਖਾਸ ਮੌਕੇ ‘ਤੇ ਸਾਹਮਣੇ ਆਏ ਇਸ ਲੁੱਕ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

Devdutt Look Hanuman Adipurush
Devdutt Look Hanuman Adipurush

ਜ਼ਿਕਰਯੋਗ ਹੈ ਕਿ ਫਿਲਮ ‘ਚ ਦੇਵਦੱਤ ਗਜਾਨਨ ਹਨੂੰਮਾਨ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਦੇਵਦੱਤ ਬਾਲੀਵੁੱਡ ਤੋਂ ਲੈ ਕੇ ਮਰਾਠੀ ਫਿਲਮਾਂ ਅਤੇ ਛੋਟੇ ਪਰਦੇ ਤੱਕ ਪ੍ਰਸਿੱਧ ਅਭਿਨੇਤਾ ਹੈ। ‘ਆਦਿਪੁਰਸ਼’ ‘ਚ ਭਗਵਾਨ ਸ਼੍ਰੀਰਾਮ ਦਾ ਕਿਰਦਾਰ ਨਿਭਾਅ ਰਹੇ ਪ੍ਰਭਾਸ ਨੇ ਹਨੂੰਮਾਨ ਜਯੰਤੀ ਦੇ ਇਸ ਖਾਸ ਮੌਕੇ ‘ਤੇ ਫਿਲਮ ‘ਚੋਂ ਹਨੂੰਮਾਨ ਦੀ ਦਿੱਖ ਦਾ ਖੁਲਾਸਾ ਕੀਤਾ ਹੈ। ਇੰਸਟਾਗ੍ਰਾਮ ‘ਤੇ ਪ੍ਰਭਾਸ ਨੇ ਦੇਵਦੱਤ ਗਜਾਨਨ ਨਾਗੇ ਦੇ ਲੁੱਕ ਦਾ ਖੁਲਾਸਾ ਕੀਤਾ ਹੈ, ਨਾਲ ਹੀ ਕੈਪਸ਼ਨ ‘ਚ ਲਿਖਿਆ, ‘ਰਾਮ ਦਾ ਭਗਤ ਅਤੇ ਰਾਮਕਥਾ ਦੀ ਆਤਮਾ… ਜੈ ਪਵਨਪੁਤਰ ਹਨੂੰਮਾਨ!’ ਹਨੂੰਮਾਨ ਜੈਅੰਤੀ ਦੇ ਇਸ ਖਾਸ ਮੌਕੇ ‘ਤੇ ਰਿਲੀਜ਼ ਕੀਤਾ ਗਿਆ ਇਹ ਪੋਸਟਰ ਹਨੂੰਮਾਨ ਭਗਤਾਂ ਦਾ ਕਾਫੀ ਧਿਆਨ ਆਕਰਸ਼ਿਤ ਕਰ ਰਿਹਾ ਹੈ। ਦਰਸ਼ਕ ਲੰਬੇ ਸਮੇਂ ਤੋਂ ਫਿਲਮ ‘ਆਦਿਪੁਰਸ਼’ ਦਾ ਇੰਤਜ਼ਾਰ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਦੇਵਦੱਤ ਗਜਾਨਨ ਨਾਗੇ ਨੇ ਛੋਟੇ ਪਰਦੇ ਤੋਂ ਲੈ ਕੇ ਮਰਾਠੀ ਅਤੇ ਬਾਲੀਵੁੱਡ ਫਿਲਮਾਂ ਤੱਕ ਕਾਫੀ ਕੰਮ ਕੀਤਾ ਹੈ। ਉਹ ਓਮ ਰਾਉਤ ਦੁਆਰਾ ਨਿਰਦੇਸ਼ਿਤ ਫਿਲਮ ‘ਤਾਨਾਜੀ’ ਵਿੱਚ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਬਾਜੀਰਾਓ ਮਸਤਾਨੀ’, ‘ਸਤਿਆਮੇਵ ਜਯਤੇ’ ਅਤੇ ‘ਵਨਸ ਅਪੌਨ ਏ ਟਾਈਮ ਇਨ ਮੁੰਬਈ’ ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ। ਹੁਣ ਪ੍ਰਸ਼ੰਸਕ ਉਨ੍ਹਾਂ ਨੂੰ ‘ਆਦਿਪੁਰਸ਼’ ‘ਚ ਬਜਰੰਗ ਬਾਲੀ ਦੇ ਕਿਰਦਾਰ ‘ਚ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਤੁਹਾਨੂੰ ਦੱਸ ਦੇਈਏ ਕਿ ਓਮ ਰਾਉਤ ਦੁਆਰਾ ਨਿਰਦੇਸ਼ਿਤ ‘ਆਦਿਪੁਰਸ਼’ ਹਿੰਦੀ ਸਿਨੇਮਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਜਟ ਫਿਲਮ ਹੈ। ਹਾਲ ਹੀ ‘ਚ ਫਿਲਮ ਦਾ ਇਕ ਹੋਰ ਪੋਸਟਰ ਰਿਲੀਜ਼ ਹੋਇਆ ਸੀ, ਜਿਸ ‘ਚ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੰਨੀ ਸਿੰਘ ਆਪਣੇ ਕਿਰਦਾਰਾਂ ਨਾਲ ਨਜ਼ਰ ਆਏ ਸਨ।

The post ਪ੍ਰਭਾਸ ਸਟਾਰਰ ਫਿਲਮ ‘ਆਦਿਪੁਰਸ਼’ ਤੋਂ ਭਗਵਾਨ ‘ਹਨੂਮਾਨ’ ਦਾ ਲੁੱਕ ਆਇਆ ਸਾਹਮਣੇ appeared first on Daily Post Punjabi.



Previous Post Next Post

Contact Form