ਹਾਲਾਂਕਿ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਮਹਿਲਾ ਅੰਪਾਇਰਾਂ ਨੂੰ ਕਈ ਵਾਰ ਦੇਖਿਆ ਗਿਆ ਹੈ, ਪਰ ਪੁਰਸ਼ ਕ੍ਰਿਕਟ ਵਿੱਚ ਇਹ ਪਹਿਲੀ ਵਾਰ ਸੀ, ਜਦੋਂ ਆਈਸੀਸੀ ਦੇ ਦੋ ਪੂਰੇ ਮੈਂਬਰ ਦੇਸ਼ ਆਹਮੋ-ਸਾਹਮਣੇ ਹੋਣ ਅਤੇ ਇੱਕ ਮਹਿਲਾ ਅੰਪਾਇਰ ਨੇ ਕਮਾਨ ਸੰਭਾਲੀ ਹੋਵੇ। ਇਹ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਚੱਲ ਰਹੀ 3 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਦੂਜੇ ਮੈਚ ਦੌਰਾਨ ਹੋਇਆ। ਕਿਮ ਕਾਟਨ ਇਸ ਮੈਚ ਵਿੱਚ ਮਹਿਲਾ ਅੰਪਾਇਰ ਸੀ।
ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਅੰਪਾਇਰ ਕਿਮ ਕਾਟਨ ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਉਹ ਆਈਸੀਸੀ ਦੇ ਦੋ ਪੂਰਨ ਮੈਂਬਰ ਦੇਸ਼ਾਂ ਵਿਚਾਲੇ ਪੁਰਸ਼ਾਂ ਦੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਮੈਦਾਨ ‘ਤੇ ਖੜ੍ਹੀ ਹੋਣ ਵਾਲੀ ਪਹਿਲੀ ਮਹਿਲਾ ਅੰਪਾਇਰ ਬਣ ਗਈ ਹੈ। ਕਿਮ ਨਿਊਜ਼ੀਲੈਂਡ ਦੀ ਅੰਪਾਇਰ ਹੈ ਅਤੇ ਲੰਬੇ ਸਮੇਂ ਤੋਂ ਇਸ ਪੇਸ਼ੇ ‘ਚ ਹੈ, ਉਹ ਸੈਂਕੜੇ ਮੈਚਾਂ ‘ਚ ਅੰਪਾਇਰਿੰਗ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਮਿਲੇ ਕੋਰੋਨਾ ਦੇ 14 ਨਵੇਂ ਕੇਸ, ਇੱਕ ਹਫ਼ਤੇ ‘ਚ ਸਾਹਮਣੇ ਆਏ 65 ਮਰੀਜ਼, ਵਿਭਾਗ ਨੇ ਵਧਾਈ ਸੈਂਪਲਿੰਗ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਹਿਲਾ ਕ੍ਰਿਕਟ ਦੇ ਨਾਲ-ਨਾਲ ਮਹਿਲਾ ਅੰਪਾਇਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਮਹਿਲਾ ਅੰਪਾਇਰ ਖਾਸ ਤੌਰ ‘ਤੇ ਮਹਿਲਾ ਕ੍ਰਿਕਟ ‘ਚ ਨਜ਼ਰ ਆਉਂਦੀਆਂ ਹਨ। ਇੱਥੋਂ ਤੱਕ ਕਿ ਮਹਿਲਾ ਪ੍ਰੀਮੀਅਰ ਲੀਗ ਵਿੱਚ ਵੀ ਕਈ ਮਹਿਲਾ ਅੰਪਾਇਰਾਂ ਨੂੰ ਦੇਖਿਆ ਗਿਆ। ਭਾਰਤ ‘ਚ ਵੀ ਕਈ ਮਹਿਲਾ ਅੰਪਾਇਰ ਹਨ, ਜੋ ਭਵਿੱਖ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਅੰਪਾਇਰਿੰਗ ਕਰਦੀਆਂ ਨਜ਼ਰ ਆਉਣਗੀਆਂ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post ਪਹਿਲੀ ਵਾਰ ਇਸ ਤਰ੍ਹਾਂ ਦੇ ਇੰਟਰਨੈਸ਼ਨਲ ਕ੍ਰਿਕਟ ਮੈਚ ‘ਚ ਮਹਿਲਾ ਅੰਪਾਇਰ ਨੇ ਸੰਭਾਲੀ ਕਮਾਨ, ਰਚਿਆ ਇਤਿਹਾਸ appeared first on Daily Post Punjabi.
source https://dailypost.in/latest-punjabi-news/first-time-lady-umpire/