ਵਿਆਹੀ ਔਰਤ ਨਾਲ ਪਿਆਰ ਕਰਨ ਦੀ ਸਜ਼ਾ ਮਿਲੀ ਮੁੰਡੇ ਦੇ ਵੱਡੇ ਭਰਾ ਨੂੰ, ਜਿਊਂਦਾ ਸਾੜਿਆ

ਆਂਧਰਾ ਪ੍ਰਦੇਸ਼ ਦੇ ਚਿਤੂਰ ‘ਚ ਕੁਝ ਲੋਕਾਂ ਨੇ ਇਕ ਵਿਅਕਤੀ ਨੂੰ ਕਾਰ ਅੰਦਰ ਜਿਊਂਦਾ ਸਾੜ ਦਿੱਤਾ। ਮ੍ਰਿਤਕ ਦੇ ਛੋਟੇ ਭਰਾ ਦਾ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਸੀ, ਜਿਸ ਦੀ ਸਜ਼ਾ ਉਸ ਦੇ ਵੱਡੇ ਭਰਾ ਨੂੰ ਮਿਲੀ ਸੀ। ਔਰਤ ਦੇ ਪਰਿਵਾਰ ਵਾਲੇ ਉਸ ਨੂੰ ਉਸ ਦੇ ਭਰਾ ਬਾਰੇ ਗੱਲ ਕਰਨ ਲਈ ਕਾਰ ਵਿੱਚ ਬਿਠਾ ਕੇ ਲੈ ਗਏ ਅਤੇ ਅੱਗ ਲਗਾ ਦਿੱਤੀ। ਇਸ ਤੋਂ ਪਹਿਲਾਂ ਉਸ ਨੂੰ ਕੁੱਟਿਆ ਵੀ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਦਾ ਨਾਂ ਨਾਗਰਾਜੂ ਹੈ। ਉਹ ਅਤੇ ਉਸਦਾ ਛੋਟਾ ਭਰਾ ਪੁਰਸ਼ੋਤਮ ਕੋਨਾਸੀਮਾ ਜ਼ਿਲ੍ਹੇ ਦੇ ਰਾਮਚੰਦਰਪੁਰਮ ਦੇ ਰਹਿਣ ਵਾਲੇ ਸਨ। ਇੱਥੋਂ ਦੀ ਇੱਕ ਔਰਤ ਰਿਪੁੰਜਯਾ ਨਾਲ ਪੁਰਸ਼ੋਤਮ ਦਾ ਅਫੇਅਰ ਸ਼ੁਰੂ ਹੋਇਆ।

elder brother of boy
elder brother of boy

ਜਦੋਂ ਔਰਤ ਦੇ ਪਰਿਵਾਰ ਵਾਲਿਆਂ ਨੂੰ ਇਸ ਸਬੰਧ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਮਾਮਲਾ ਸੁਲਝਾਉਣ ਲਈ ਨਾਗਰਾਜੂ ਨੂੰ ਬੁਲਾਇਆ। ਉਹ ਆਪਣੀ ਕਾਰ ‘ਚ ਬੈਠ ਕੇ ਨਾਗਰਾਜੂ ਨਾਲ ਕਿਸੇ ਅਣਪਛਾਤੀ ਜਗ੍ਹਾ ‘ਤੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਨਾਗਰਾਜੂ ਨੂੰ ਕੁੱਟਿਆ ਅਤੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ।

ਇਸ ਤੋਂ ਬਾਅਦ ਔਰਤ ਦੇ ਪਰਿਵਾਰ ਵਾਲਿਆਂ ਨੇ ਕਾਰ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਉਕਤ ਲੋਕਾਂ ਨੇ ਕਾਰ ਨੂੰ ਟੋਏ ‘ਚ ਸੁੱਟਣ ਦੀ ਕੋਸ਼ਿਸ਼ ਵੀ ਕੀਤੀ ਪਰ ਕਾਰ ਦੇ ਪਹੀਏ ‘ਚ ਵੱਡਾ ਪੱਥਰ ਆਉਣ ਕਾਰਨ ਕਾਰ ਖਾਈ ‘ਚ ਨਹੀਂ ਡਿੱਗੀ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਇੱਕ ਹੀ ਦਿਨ ‘ਚ ਕੇਸਾਂ ਦਾ ਅੰਕੜਾ 4,000 ਤੋਂ ਪਾਰ, ਸਰਕਾਰ ਅਲਰਟ

ਨਾਗਾਰਾਜੂ ਨੂੰ ਕਾਰ ‘ਚ ਸੜਦਾ ਦੇਖ ਕੇ ਉੱਥੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਨ੍ਹਾਂ ਲੋਕਾਂ ਨੇ ਨਾਗਰਾਜੂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇੱਕ ਹੋਰ ਅਪਰਾਧੀ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਹੋਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਵਿਆਹੀ ਔਰਤ ਨਾਲ ਪਿਆਰ ਕਰਨ ਦੀ ਸਜ਼ਾ ਮਿਲੀ ਮੁੰਡੇ ਦੇ ਵੱਡੇ ਭਰਾ ਨੂੰ, ਜਿਊਂਦਾ ਸਾੜਿਆ appeared first on Daily Post Punjabi.



Previous Post Next Post

Contact Form