TV Punjab | Punjabi News ChannelPunjabi News, Punjabi TV |
ਨਹੀਂ ਗ੍ਰਿਫਤਾਰ ਹੋਇਆ ਅੰਮ੍ਰਿਤਪਾਲ, 78 ਸਾਥੀ ਪੁਲਿਸ ਨੇ ਕੀਤੇ ਕਾਬੂ, ਜਾਰੀ ਹੈ ਸਰਚ ਆਪਰੇਸ਼ਨ Sunday 19 March 2023 03:20 AM UTC+00 | Tags: amritpal-arrest amritpal-singh news punjab punjab-police punjab-politics top-news trending-news waris-punjab-de ਜਲੰਧਰ- ਸ਼ਨੀਵਾਰ ਨੂੰ ਦਿਨ ਭਰ ਚ ਚਲੇ ਡ੍ਰਾਮੇ ਤੋਂ ਬਾਅਦ ਵੀ ਵਾਰਿਸ ਪੰਜਾਬ ਦੇ ਸੰਸਥਾ ਦਾ ਮੁਖੀ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਨਹੀਂ ਹੋਇਆ ਹੈ । ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਉਸਦੀ ਗ੍ਰਿਫਤਾਰੀ ਨਕੋਦਰ ਇਲਾਕੇ ਤੋਂ ਹੋਈ ਹੈ । ਜਲੰਧਰ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੀ ਅਗਵਾਈ ਹੇਠ ਚਾਰ ਜਿਲਿ੍ਹਆਂ ਦੀ ਪੁਲਿਸ ਇਸ ਆਪਰੇਸ਼ਨ ਚ ਲੱਗੀ ਹੋਈ ਹੈ । ਚਾਹਲ ਮੁਤਾਬਿਕ ਵੱਖ ਵੱਖ ਥਾਂਵਾਂ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਅੰਮ੍ਰਿਤਪਾਲ ਦੇ 78 ਸਾਥੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁiੱਕਆ ਹੈ । ਇਨ੍ਹਾਂ ਪਾਸੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ । The post ਨਹੀਂ ਗ੍ਰਿਫਤਾਰ ਹੋਇਆ ਅੰਮ੍ਰਿਤਪਾਲ, 78 ਸਾਥੀ ਪੁਲਿਸ ਨੇ ਕੀਤੇ ਕਾਬੂ, ਜਾਰੀ ਹੈ ਸਰਚ ਆਪਰੇਸ਼ਨ appeared first on TV Punjab | Punjabi News Channel. Tags:
|
ਅੰਮ੍ਰਿਤਪਾਲ ਦਾ ਕਰੀਬੀ ਦਲਜੀਤ ਕਲਸੀ ਗੁਰੂਗ੍ਰਾਂਮ ਤੋਂ ਕਾਬੂ ! Sunday 19 March 2023 03:26 AM UTC+00 | Tags: amritpal-arrest amritpal-update-news amrtipal-singh daljit-kalsi news operation-amritpal punjab punjab-po0lice top-news trending-news tv-punjab-news waris-punjab-de ਡੈਸਕ- ਅੰਮ੍ਰਿਤਪਾਲ ਖਿਲਾਫ ਜਾਰੀ ਸਰਚ ਆਪਰੇਸ਼ਨ ਦੌਰਾਨ ਇਕ ਹੋਰ ਵੱਡੀ ਖਬਰ ਆਈ ਹੈ । ਸੂਤਰਾਂ ਮੁਤਾਬਕ ਖਬਰ ਆਈ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਲਸੀ ਨੂੰ ਅੰਮ੍ਰਿਤਪਾਲ ਦੇ ਕਾਫੀ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਦੀਪ ਸਿੱਧੂ ਨਾਲ ਵੀ ਤਸਵੀਰਾਂ ਹਨ। ਸੂਤਰਾਂ ਮੁਤਾਬਕ ਪੁਲਿਸ ਨੇ ਕਲਸੀ ਨੂੰ ਦੇਰ ਰਾਤ ਹਿਰਾਸਤ ਵਿਚ ਲਿਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਪੰਜਾਬ ਦੇ ਅਜਨਾਲਾ ਵਿਚ ਵਾਪਰੀ ਘਟਨਾ ਤੋਂ ਬਾਅਦ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਜਥੇਬੰਦੀ ਦੇ 78 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਫਰਾਰ ਹੋ ਗਿਆ। ਪੁਲਿਸ ਨੇ ਹੁਣ ਅੰਮ੍ਰਿਤਪਾਲ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਗ੍ਰਿਫ਼ਤਾਰ ਕੀਤੇ ਕਾਰਕੁਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਪੁਲਿਸ ਦੀ ਕਾਰਵਾਈ ਤੋਂ ਖਫ਼ਾ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਹਮਾਇਤੀਆਂ ਨੇ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ, ਜਿਸ ਕਰ ਕੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਧਾਰਮਿਕ ਸਥਾਨਾਂ ਤੇ ਮੁੱਖ ਬਾਜ਼ਾਰਾਂ 'ਚ ਵੀ ਚੌਕਸੀ ਵਧਾ ਦਿੱਤੀ ਗਈ ਹੈ। The post ਅੰਮ੍ਰਿਤਪਾਲ ਦਾ ਕਰੀਬੀ ਦਲਜੀਤ ਕਲਸੀ ਗੁਰੂਗ੍ਰਾਂਮ ਤੋਂ ਕਾਬੂ ! appeared first on TV Punjab | Punjabi News Channel. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest