ਮਾਂ ਦਾ ਕ.ਤਲ ਕਰ ਮਾਰਬਲ ਕਟਰ ਨਾਲ ਸਰੀਰ ਦੇ ਕੀਤੇ ਟੁਕੜੇ, ਲਾਸ਼ ਨੂੰ 2 ਮਹੀਨੇ ਰੱਖਿਆ ਘਰ, ਧੀ ਗ੍ਰਿਫਤਾਰ

ਮੁੰਬਈ ਦੀ 23 ਸਾਲਾ ਮਹਿਲਾ ਨੇ ਆਪਣੀ 55 ਸਾਲਾ ਮਾਂ ਦੀ ਕਥਿਤ ਤੌਰ ‘ਦੇ ਹੱਤਿਆ ਕਰ ਦਿੱਤੀ। ਕਤਲ ਕਰਨ ਦੇ ਬਾਅਦ ਮਹਿਲਾ ਨੇ ਆਪਣੀ ਮਾਂ ਦੇ ਸਰੀਰ ਨੂੰ ਕੱਟ ਦਿੱਤਾ ਤੇ ਉਸ ਨੂੰ ਆਪਣੇ ਘਰ ਵਿਚ ਰੱਖ ਦਿੱਤਾ। ਮਹਿਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਮਹਿਲਾ ਨੇ ਲਾਸ਼ ਦੇ ਟੁਕੜਿਆਂ ਨੂੰ ਲਗਭਗ 2 ਮਹੀਨਿਆਂ ਤੱਕ ਘਰ ਵਿਚ ਹੀ ਰੱਖੀ ਰੱਖਿਆ। ਲਾਸ਼ ਦੀ ਬਦਬੂ ਤੋਂ ਬਚਣ ਲਈ ਮਹਿਲਾ ਨੇ ਚਾਹ ਪਾਊਡਰ 35-40 ਬੋਤਲ ਏਅਰ ਫ੍ਰੈਸ਼ਨਰ ਤੇ ਫਿਨਾਈਲ ਦਾ ਇਸਤੇਮਾਲ ਕੀਤਾ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦਾ ਨਾਂ ਰਿੰਪਲ ਜੈਨ ਹੈ। ਪੁਲਿਸ ਨੇ ਦੱਸਿਆ ਕਿ ਮਹਿਲਾ ਨੇ ਸਰੀਰ ਨੂੰ ਕੱਟਣ ਤੇ ਬਦਬੂ ਨੂੰ ਦਬਾਉਣ ਦੇ ਤਰੀਕਿਆਂ ਬਾਰੇ ਜਾਣਨ ਲਈ ਇੰਟਰਨੈੱਟ ਦਾ ਸਹਾਰਾ ਲਿਆ। ਰਿੰਪਲ ਜੈਨ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ 27 ਦਸੰਬਰ ਨੂੰ ਉਸ ਦੀ ਮਾਂ ਵੀਨਾ ਕਥਿਤ ਤੌਰ ‘ਤੇ ਪਹਿਲੀ ਮੰਜ਼ਿਲ ਤੋਂ ਡਿੱਗ ਗਈ ਸੀ। ਉੁਸ ਦੀ ਮਾਂ ਜਿਸ ਨੂੰ ਸਿਰ ਸਣੇ ਕਈ ਥਾਵਾਂ ‘ਤੇ ਸੱਟਾਂ ਵੱਜੀਆਂ ਸਨ, ਉਸ ਕਾਰਨ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਮੁਤਾਬਕ ਉਸ ਨੂੰ ਡਾਕਟਰ ਕੋਲ ਵੀ ਨਹੀਂ ਲਿਜਾਇਆ ਗਿਆ।

ਰਿੰਪਲ ਨੇ ਦਾਅਵਾ ਕੀਤਾ ਕਿ ਉਸ ਨੂੰ ਡਰ ਸੀ ਕਿ ਉਸ ਦੀ ਮਾਂ ਦੀ ਮੌਤ ਲਈ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ ਤੇ ਇਸ ਲਈ ਉਸ ਨੇ ਸਬੂਤਾਂ ਨੂੰ ਮਿਟਾਉਣ ਲਈ ਇੰਟਰਨੈੱਟ ‘ਤੇ ਸਰਫਿੰਗ ਸ਼ੁਰੂ ਕਰ ਦਿੱਤੀ। ਉਸ ਨੇ ਲਾਲਬਾਗ ਬਾਜ਼ਾਰ ਕੋਲ ਇਕ ਦੁਕਾਨ ਤੋਂ ਇਕ ਇਲੈਕਟ੍ਰਿਕ ਮਾਰਬਲ ਕਟਰ ਖਰੀਦਿਆ ਤਾਂ ਕਿ ਸਰੀਰ ਨੂੰ ਕੱਟਿਆ ਜਾ ਸਕੇ।

ਰਿੰਪਲ ਨੇ ਸਰੀਰ ਦੇ ਟੁਕੜੇ ਕਰਨ ਲਈ ਇਲੈਕਟ੍ਰਿਕ ਮਾਰਬਲ ਕਟਰ ਦਾਤਰੀ ਤੇ ਚਾਕੂ ਦਾ ਇਸਤੇਮਾਲ ਕੀਤਾਤੇ ਉਸ ਨੇ ਬਦਬੂ ਨੂੰ ਦਬਾਉਣ ਲਈ ਏਅਰ ਫ੍ਰੈਸ਼ਨਰ, ਫਿਨਾਈਲ ਤੇ ਚਾਹ ਪਾਊਡ ਦੀ ਵੀ ਵਰਤੋਂ ਕੀਤੀ ਤਾਂ ਜੋ ਉੁਸ ਦੇ ਗੁਆਂਢੀਆਂ ਨੂੰ ਸ਼ੱਕ ਨਾ ਹੋਵੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ‘ਚ ਹੋਰ 24 ਘੰਟਿਆਂ ਲਈ ਇੰਟਰਨੈਟ ‘ਤੇ ਲੱਗੀ ਪਾਬੰਦੀ

ਹਾਲਾਂਕਿ ਪੁਲਿਸ ਨੇ ਅਜੇ ਵੀ ਹੱਤਿਆ ਦੇ ਪਿੱਛੇ ਦਾ ਮਕਸਦ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਕਿਹਾ ਕਿ ਮਾਂ ਤੇ ਧੀ ਵਿਚ ਅਕਸਰ ਵਿਵਾਦ ਹੁੰਦਾ ਸੀ। ਪੁਲਿਸ ਨੇ ਹੱਤਿਆ ਦੇ ਮਾਮਲੇ ਵਿਚ 27 ਸਾਲਾ ਇਕ ਵਿਅਕਤੀ ਦਾ ਬਿਆਨ ਦਰਜ ਕੀਤਾ। ਉਸ ਤੋਂ ਕਈ ਘੰਟਿਆਂ ਦੀ ਪੁੱਛਗਿਛ ਦੇ ਬਾਅਦ ਉਸ ਨੂੰ ਜਾਣ ਦਿੱਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਮਾਂ ਦਾ ਕ.ਤਲ ਕਰ ਮਾਰਬਲ ਕਟਰ ਨਾਲ ਸਰੀਰ ਦੇ ਕੀਤੇ ਟੁਕੜੇ, ਲਾਸ਼ ਨੂੰ 2 ਮਹੀਨੇ ਰੱਖਿਆ ਘਰ, ਧੀ ਗ੍ਰਿਫਤਾਰ appeared first on Daily Post Punjabi.



Previous Post Next Post

Contact Form