TheUnmute.com – Punjabi News: Digest for March 09, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

CM ਭਗਵੰਤ ਮਾਨ ਨੇ ਰੰਗਾਂ ਦੇ ਤਿਓਹਾਰ ਹੋਲੀ ਦੀਆਂ ਸਮੂਹ ਪੰਜਾਬੀਆਂ ਨੂੰ ਦਿੱਤੀਆਂ ਵਧਾਈਆਂ

Wednesday 08 March 2023 05:47 AM UTC+00 | Tags: aam-aadmi-party breaking-news festival-of-colors-holi happy-holi holi news punjab punjabis

ਚੰਡੀਗੜ੍ਹ, 08 ਮਾਰਚ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਾਰਿਆਂ ਨੂੰ ਹੋਲੀ (Holi) ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ ਰੰਗਾਂ ਦੇ ਤਿਓਹਾਰ ਹੋਲੀ ਦੀਆਂ ਦੇਸ਼-ਵਿਦੇਸ਼ਾਂ 'ਚ ਵੱਸਦੇ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ | ਪਰਮਾਤਮਾ ਕਰੇ ਹੋਲੀ ਦੇ ਰੰਗਾਂ ਵਾਂਗ ਤੰਦਰੁਸਤੀ, ਖ਼ੁਸ਼ਹਾਲੀ ਤੇ ਤਰੱਕੀ ਦੇ ਰੰਗ ਸਾਰਿਆਂ ਦੀ ਜ਼ਿੰਦਗੀ 'ਚ ਭਰੇ ਜਾਣ…ਪੰਜਾਬ ਤੇ ਪੰਜਾਬੀ ਸਦਾ ਵਾਂਗ ਹੱਸਦੇ ਵੱਸਦੇ ਰਹਿਣ |

The post CM ਭਗਵੰਤ ਮਾਨ ਨੇ ਰੰਗਾਂ ਦੇ ਤਿਓਹਾਰ ਹੋਲੀ ਦੀਆਂ ਸਮੂਹ ਪੰਜਾਬੀਆਂ ਨੂੰ ਦਿੱਤੀਆਂ ਵਧਾਈਆਂ appeared first on TheUnmute.com - Punjabi News.

Tags:
  • aam-aadmi-party
  • breaking-news
  • festival-of-colors-holi
  • happy-holi
  • holi
  • news
  • punjab
  • punjabis

ਕੁਲਦੀਪ ਸਿੰਘ ਧਾਲੀਵਾਲ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵਿਚਾਲੇ ਤਲਖ਼ੀ ਵਧੀ

Wednesday 08 March 2023 06:02 AM UTC+00 | Tags: breaking-news congress congress-mla-sukhpal-singh-khaira kuldeep-singh-dhaliwal latest-news mla-sukhpal-singh-khaira news punjab punjab-congress punjab-vidhan-sabha the-unmute-breaking-news the-unmute-punjabi-news the-unmute-update

ਚੰਡੀਗੜ੍ਹ, 08 ਮਾਰਚ 2023: ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਪੰਜਾਬ ਦੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਟਵਿਟਰ ਅਕਾਊਂਟ ਬਲਾਕ ਕਰ ਦਿੱਤਾ ਹੈ। ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੁਖਪਾਲ ਖਹਿਰਾ ‘ਤੇ ਲਾਏ ਦੋਸ਼ਾਂ ਤੋਂ ਬਾਅਦ ਦੋਵਾਂ ਵਿਚਾਲੇ ਜਵਾਬੀ ਜੰਗ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਧਾਇਕ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ (Sukhpal Khaira) ‘ਤੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਕਿ ਖਹਿਰਾ ਦੇ ਸ਼ਰੀਕਾ ਪਰਿਵਾਰ ਨੇ ਪਿੰਡ ਦੀ 10 ਏਕੜ ਜ਼ਮੀਨ 'ਤੇ ਕਬਜ਼ਾ ਕੀਤਾ ਹੈ | ਜਿਸ ਨੂੰ ਛੇਤੀ ਹੀ ਛੁਡਵਾਉਣ ਲਈ ਉਸ ਜ਼ਮੀਨ ਦੀ ਫਾਈਲ ਵਿਧਾਇਕ ਖਹਿਰਾ ਨੂੰ ਸੌਂਪ ਰਹੇ ਹਨ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਜਵਾਬੀ ਜੰਗ ਸ਼ੁਰੂ ਹੋ ਗਈ। ਵਿਧਾਇਕ ਖਹਿਰਾ ਨੇ ਵਿਧਾਨ ਸਭਾ ‘ਚ ਮੁੱਦਾ ਚੁੱਕਿਆ । ਜਿਸ ‘ਤੇ ਮੰਤਰੀ ਧਾਲੀਵਾਲ ਨੇ ਜਵਾਬ ਦਿੱਤਾ ਕਿ ਉਹ ਨਾ ਤਾਂ ਟਵਿੱਟਰ ਨੂੰ ਜਾਣਦੇ ਹਨ ਅਤੇ ਨਾ ਹੀ ਉਹ ਟਵੀਟ ਕਰਦੇ ਹਨ।

sukhpal khaira

ਵਿਧਾਇਕ ਖਹਿਰਾ ਨੇ ਦੱਸਿਆ ਕਿ ਮੰਤਰੀ ਧਾਲੀਵਾਲ ਦਾ ਵੀ ਟਵਿੱਟਰ ‘ਤੇ ਅਕਾਊਂਟ ਹੈ ਅਤੇ ਉਹ ਟਵੀਟ ਵੀ ਕਰਦੇ ਹਨ। ਉਨ੍ਹਾਂ ਨੇ ਪਿਛਲੇ ਦਿਨ ਹੀ 4 ਟਵੀਟ ਵੀ ਕੀਤੇ ਸਨ। ਉਸ ਨੇ ਵਿਧਾਨ ਸਭਾ ਵਿੱਚ ਆਪਣੇ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਜਿਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੂੰ ਉਨ੍ਹਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਦੇ ਨਾਲ ਹੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ‘ਤੇ ਇੱਕ ਹੋਰ ਇਲਜ਼ਾਮ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਵਿੱਟਰ ਮੁੱਦੇ ‘ਤੇ ਝੂਠ ਬੋਲਣ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੁਣ ਉਨ੍ਹਾਂ ਨੂੰ ਟਵਿੱਟਰ ‘ਤੇ ਵੀ ਬਲਾਕ ਕਰ ਦਿੱਤਾ ਹੈ।

मंत्री धालीवाल की तरफ से ब्लॉक किया गया विधायक खेहरा का ट्विटर अकाउंट ।

The post ਕੁਲਦੀਪ ਸਿੰਘ ਧਾਲੀਵਾਲ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵਿਚਾਲੇ ਤਲਖ਼ੀ ਵਧੀ appeared first on TheUnmute.com - Punjabi News.

Tags:
  • breaking-news
  • congress
  • congress-mla-sukhpal-singh-khaira
  • kuldeep-singh-dhaliwal
  • latest-news
  • mla-sukhpal-singh-khaira
  • news
  • punjab
  • punjab-congress
  • punjab-vidhan-sabha
  • the-unmute-breaking-news
  • the-unmute-punjabi-news
  • the-unmute-update

ਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਕੌਮਾਂਤਰੀ ਸਰਹੱਦ 'ਤੇ ਹੈਰੋਇਨ ਬਰਾਮਦ

Wednesday 08 March 2023 06:16 AM UTC+00 | Tags: breaking-news bsf drug-smugglers india-pakistan-border news punjab-government punjab-police the-unmute-breaking-news the-unmute-latest-news the-unmute-news the-unmute-punjabi-news

ਚੰਡੀਗੜ੍ਹ, 08 ਮਾਰਚ 2023: ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨ ਪਾਸੋਂ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਦੂਜੇ ਪਾਸੇ ਬੀਐੱਸਐੱਫ (BSF) ਅਤੇ ਪੰਜਾਬ ਪੁਲਿਸ ਵਲੋਂ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ |

ਇਸ ਦੌਰਾਨ ਤਾਜ਼ਾ ਮਾਮਲਾ ਤਾਰਨ ਤਾਰਨ ਤੋਂ ਸਾਹਮਣੇ ਆਇਆ ਹੈ, ਜਿੱਥੇ ਭਾਰਤ-ਪਾਕਿਸਤਾਨ ਸਰਹੱਦ ਦੀ ਕੰਡਿਆਲੀ ਤਾਰ ਨੇੜੇ ਪੰਜਾਬ ਪੁਲਿਸ ਅਤੇ ਬੀਐੱਸਐੱਫ ਵੱਲੋਂ ਚਲਾਈ ਗਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਬੁੱਧਵਾਰ ਸਵੇਰੇ ਇੱਕ ਪੈਕੇਟ ਬਰਾਮਦ ਕੀਤਾ ਹੈ ।

bsf recovered heroin

ਡੀ.ਐਸ.ਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਪੁਲਿਸ ਅਤੇ ਬੀਐੱਸਐੱਫ ਵੱਲੋਂ ਇਲਾਕੇ ਨੂੰ ਸੀਲ ਕਰਦੇ ਹੋਏ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਰਾਜੋਕੇ ਇਲਾਕੇ ‘ਚ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਹਨ | ਹੈਰੋਇਨ ਨੂੰ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਕੌਮਾਂਤਰੀ ਸਰਹੱਦ ‘ਤੇ ਹੈਰੋਇਨ ਬਰਾਮਦ appeared first on TheUnmute.com - Punjabi News.

Tags:
  • breaking-news
  • bsf
  • drug-smugglers
  • india-pakistan-border
  • news
  • punjab-government
  • punjab-police
  • the-unmute-breaking-news
  • the-unmute-latest-news
  • the-unmute-news
  • the-unmute-punjabi-news

ਮਾਣਿਕ ਸਾਹਾ ਨੇ ਦੂਜੀ ਵਾਰ ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਸਮਾਗਮ 'ਚ ਪਹੁੰਚੇ PM ਮੋਦੀ

Wednesday 08 March 2023 06:24 AM UTC+00 | Tags: bharatiya-janata-party bjp breaking-news manik-saha news prime-minister-narendra-modi the-unmute-breaking the-unmute-breaking-news the-unmute-latest-news tripura-government tripura-news-cm

ਚੰਡੀਗੜ੍ਹ, 08 ਮਾਰਚ 2023: ਹਾਲ ਹੀ ਵਿੱਚ ਹੋਈਆਂ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਤੋਂ ਬਾਅਦ ਮਾਣਿਕ ਸਾਹਾ (Manik Saha) ਨੇ ਦੂਜੀ ਵਾਰ ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ । ਸੋਮਵਾਰ ਨੂੰ ਹੋਈ ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਬਣੀ ਸੀ । ਮਾਣਿਕ ਸਾਹਾ ਦੇ ਨਵੇਂ ਮੰਤਰੀ ਮੰਡਲ ਵਿੱਚ ਭਾਜਪਾ ਅਤੇ ਆਈਪੀਐਫਟੀ ਦੇ ਅੱਠ ਮੈਂਬਰਾਂ ਨੇ ਸਹੁੰ ਚੁੱਕੀ।

ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਵੀ ਮੌਜੂਦ ਸਨ। ਮਾਣਿਕ ਸਾਹਾ (Manik Saha) ਨੇ ਸੋਮਵਾਰ ਸ਼ਾਮ ਨੂੰ ਰਾਜਪਾਲ ਸਤਿਆਦੇਵ ਨਰਾਇਣ ਆਰੀਆ ਨਾਲ ਮੁਲਾਕਾਤ ਕੀਤੀ ਅਤੇ ਤ੍ਰਿਪੁਰਾ ‘ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸਹੁੰ ਚੁੱਕ ਪ੍ਰੋਗਰਾਮ ਅਗਰਤਲਾ ਦੇ ਸਵਾਮੀ ਵਿਵੇਕਾਨੰਦ ਮੈਦਾਨ ਵਿੱਚ ਹੋਇਆ।

The post ਮਾਣਿਕ ਸਾਹਾ ਨੇ ਦੂਜੀ ਵਾਰ ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਸਮਾਗਮ ‘ਚ ਪਹੁੰਚੇ PM ਮੋਦੀ appeared first on TheUnmute.com - Punjabi News.

Tags:
  • bharatiya-janata-party
  • bjp
  • breaking-news
  • manik-saha
  • news
  • prime-minister-narendra-modi
  • the-unmute-breaking
  • the-unmute-breaking-news
  • the-unmute-latest-news
  • tripura-government
  • tripura-news-cm

ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ 'ਚ 10 ਮਾਰਚ ਨੂੰ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕਰਨਗੇ ਸੰਬੋਧਨ

Wednesday 08 March 2023 06:55 AM UTC+00 | Tags: breaking-news former-deputy-speaker-birdwinder-singh mata-gujri-college-fatehgarh-sahib news punjab punjabi-news punjab-news students teachers the-unmute-breaking-news the-unmute-punjab

ਫਤਿਹਗੜ੍ਹ ਸਾਹਿਬ, 08 ਮਾਰਚ 2023: ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ (Mata Gujri College Fatehgarh Sahib) ਦੇ ਸਾਬਕਾ ਵਿਦਿਆਰਥੀ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਬੀਰਦਵਿੰਦਰ ਸਿੰਘ ਮਿਤੀ 10-03-2023 ਨੂੰ ਬਾਅਦ ਦੁਪਹਿਰ 3.00 ਵਜੇ ਕਾਲਜ ਦੇ ਅਧਿਆਪਕ ਸਾਹਿਬਾਨ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੇ ਵਿਦਿਆਰਥੀਆਂ ਨੂੰ ਕਾਲਜ ਦੇ ਆਡੀਟੋਰੀਅਮ ਵਿੱਚ ਸੰਬੋਧਨ ਕਰਨਗੇ।

ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ.ਕਸ਼ਮੀਰ ਨੇ ਦੱਸਿਆ ਕਿ ਸ. ਬੀਰਦਵਿੰਦਰ ਸਿੰਘ ਮਾਤਾ ਗੁਜਰੀ ਕਾਲਜ ਦੇ ਸਾਬਕਾ ਵਿਦਿਆਰਥੀ ਹਨ ਜੋ ਇਸ ਕਾਲਜ ਵਿੱਚ ਪੜ੍ਹਾਈ ਕਰਕੇ ਜਿੰਦਗੀ ਦੇ ਅਹਿਮ ਪੜਾਅ ਤੇ ਪਹੁੰਚੇ ਹਨ, ਅਤੇ ਉਹ ਆਪਣੇ ਜੀਵਨ ਦੇ ਤਜਰਬੇ ਅਤੇ ਕਾਲਜ ਦੀਆਂ ਪੁਰਾਣੀਆਂ ਯਾਦਾਂ ਨਾਲ ਜੁੜੇ ਅਨੁਭਵ ਸਾਡੇ ਅਧਿਆਪਕ ਸਾਹਿਬਾਨ ਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨਾਲ ਸਾਂਝੀਆਂ ਕਰਨਗੇ ।

ਸਰਦਾਰ ਬੀਰ ਦਵਿੰਦਰ ਸਿੰਘ ਨੇ ਆਪਣਾ ਰਾਜਨੀਤਕ ਸਫ਼ਰ ਇੱਕ ਵਿਦਿਆਰਥੀ ਆਗੂ ਦੇ ਤੌਰ ‘ਤੇ ਮਾਤਾ ਗੁਜਰੀ ਕਾਲਜ ਤੋਂ ਹੀ ਸ਼ੁਰੂ ਕੀਤਾ ਸੀ ਅਤੇ ਬਤੌਰ ਵਿਧਾਇਕ ਉਨ੍ਹਾਂ ਨੂੰ ਪੰਜਾਬ ਦੇ ਸਰਬੋਤਮ ਵਿਧਾਇਕ ( ਬੈਸਟ ਪਾਰਲੀਮੈਂਟੇਰੀਅਨ ) ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਜੋ ਇਸ ਕਾਲਜ ਲਈ ਬੜੇ ਮਾਣ ਵਾਲੀ ਗੱਲ ਹੈ।

ਇਹ ਕਾਲਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਕਾਲਜ ਦੇ ਇੱਕ ਸਾਬਕਾ ਵਿਦਿਆਰਥੀ ਨੂੰ, ਅਜਿਹਾ ਸੰਬੋਧਨ ਕਰਨ ਦਾ ਮਾਣ ਦਿੱਤਾ ਗਿਆ ਹੈ। ਇਸ ਅਹਿਮ ਸੰਬੋਧਨ ਦਾ ਬਾਕਾਇਦਗੀ ਨਾਲ ਤਾਲਮੇਲ ਕਰਨ ਲਈ ਪੋ੍. ਜੁਪਿੰਦਰ ਸਿੰਘ ਇਕਨਾਮਿਕਸ ਵਿਭਾਗ ਅਤੇ ਡੀਨ ਅਲੂਮਨੀ ਮਾਤਾ ਗੁਜਰੀ ਕਾਲਜ ਤੇ ਪੋ੍. ਬੀਰਇੰਦਰ ਸਿੰਘ ਸਰਾਓ ਕੰਪਿਊਟਰ ਸਾਇੰਸ ਵਿਭਾਗ ਅਧਿਆਪਕ ਸਾਹਿਬਾਨ ਦੀ ਡਿਊਟੀ ਲਗਾਈ ਗਈ ਹੈ।

The post ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ 'ਚ 10 ਮਾਰਚ ਨੂੰ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕਰਨਗੇ ਸੰਬੋਧਨ appeared first on TheUnmute.com - Punjabi News.

Tags:
  • breaking-news
  • former-deputy-speaker-birdwinder-singh
  • mata-gujri-college-fatehgarh-sahib
  • news
  • punjab
  • punjabi-news
  • punjab-news
  • students
  • teachers
  • the-unmute-breaking-news
  • the-unmute-punjab

ਚੰਡੀਗੜ੍ਹ, 08 ਮਾਰਚ 2023: ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ ਮੁਹੱਲਾ (Hola Mohalla) ਦੇਖਣ ਗਏ ਐੱਨਆਰਆਈ ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ ‘ਚ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਗੁਰਦਾਸਪੁਰ ਦੇ ਪਿੰਡ ਗਾਜ਼ੀਕੋਟ ਦੇ ਰਹਿਣ ਵਾਲੇ ਨਿਹੰਗ ਪ੍ਰਦੀਪ ਸਿੰਘ (24) ਦੀ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ, ਜਿਸ ‘ਚ ਉਸ ਦੀ ਮੌਤ ਹੋ ਗਈ। ਪ੍ਰਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਮ੍ਰਿਤਕ ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਦੀਪ 5 ਮਾਰਚ ਨੂੰ ਹੋਲਾ-ਮੁਹੱਲਾ (Hola Mohalla) ਦੇਖਣ ਲਈ ਸ੍ਰੀ ਅਨੰਦਪੁਰ ਸਾਹਿਬ ਗਿਆ ਸੀ। ਰਸਤੇ ਵਿੱਚ ਕੁਝ ਲੋਕ ਆਪਣੀ ਕਾਰ ਵਿੱਚ ਗੀਤ ਚਲਾ ਰਹੇ ਸਨ। ਪ੍ਰਦੀਪ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ‘ਤੇ ਕਾਰ ਸਵਾਰਾਂ ਨੇ ਗੁੱਸੇ ‘ਚ ਆ ਕੇ ਪ੍ਰਦੀਪ ‘ਤੇ ਹਮਲਾ ਕਰ ਦਿੱਤਾ।

ਪੁੱਤਰ ਦੇ ਕਤਲ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਾਤਾ ਬਲਵਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇੱਕ ਭੈਣ ਵਿਦੇਸ਼ ਵਿੱਚ ਰਹਿੰਦੀ ਹੈ। ਰਿਸ਼ਤੇਦਾਰਾਂ ਦੀ ਮੰਗ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਉਦੋਂ ਤੱਕ ਪ੍ਰਦੀਪ ਸਿੰਘ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ |

The post ਨਿਹੰਗ ਸਿੰਘ ਕਤਲ ਮਾਮਲਾ: ਪਰਿਵਾਰ ਨੇ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ, ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ appeared first on TheUnmute.com - Punjabi News.

Tags:
  • anadpur-police
  • anandpur-sahib
  • breaking-news
  • crime
  • hola-mohalla
  • news
  • sri-anandpur-sahib

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਸੁਰਮਈ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ

Wednesday 08 March 2023 08:04 AM UTC+00 | Tags: amritsar breaking-news hola-mohalla-in-sri-anandpur-sahib khalsai-jaho-jalal nagar-kirtan news nws sri-akal-takht-sahib surmai-nishan-sahib

ਅੰਮ੍ਰਿਤਸਰ, 08 ਮਾਰਚ 2023: ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲੇ-ਮਹੱਲੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਰਮਈ ਨਿਸ਼ਾਨ ਸਾਹਿਬ ਦੀ ਅਗਵਾਈ ‘ਚ ਅਲੌਕਿਕ ਨਗਰ ਕੀਰਤਨ (Nagar Kirtan) ਸਜਾਇਆ ਗਿਆ। ਖ਼ਾਲਸਾਈ ਜਾਹੋ ਜਲਾਲ ਨਾਲ ਰਵਾਨਾ ਹੋਏ ਇਸ ਨਗਰ ਕੀਰਤਨ ਦੀ ਖਾਸੀਅਤ ਹੈ ਕਿ ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ। ਪੂਰਨ ਗੁਰ ਮਰਿਆਦਾ ਅਨੁਸਾਰ ਅਰਦਾਸ ਤੋਂ ਬਾਅਦ ਰਵਾਨਾ ਹੋਇਆ ਇਹ ਨਗਰ ਕੀਰਤਨ ਸ਼ਹਿਰ ਦੀ ਪ੍ਰਕਿਰਮਾ ਕਰਕੇ ਬੁਰਜ ਬਾਬਾ ਫੂਲਾ ‘ਚ ਹਾਜ਼ਰੀ ਲਗਵਾਉਣ ਮਗਰੋਂ ਸ੍ਰੀ ਅਕਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਇਆ।

ਇਸ ਅਲੌਕਿਕ ਨਗਰ ਕੀਰਤਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਆਪਣੀ ਹਾਜ਼ਰੀ ਭਰੀ | ਇਹ ਸੁਰਮਈ ਨਿਸ਼ਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਰਾਮ ਸਿੰਘ ਜੀ ਨੂੰ ਭੇਂਟ ਕੀਤੇ ਸਨ ਅਤੇ ਇਹ ਨਗਰ ਕੀਰਤਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਕੱਢਿਆ ਜਾ ਰਿਹਾ ਹੈ ਅਤੇ ਇਹ ਨਗਰ ਕੀਰਤਨ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆ ਕੇ ਸਮਾਪਤ ਹੋਇਆ |

The post ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਸੁਰਮਈ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ appeared first on TheUnmute.com - Punjabi News.

Tags:
  • amritsar
  • breaking-news
  • hola-mohalla-in-sri-anandpur-sahib
  • khalsai-jaho-jalal
  • nagar-kirtan
  • news
  • nws
  • sri-akal-takht-sahib
  • surmai-nishan-sahib

ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ ਬਣਾਉਣ ਦੀ ਮੰਗ ਨੂੰ ਮੁੜ ਦੁਹਰਾਇਆ

Wednesday 08 March 2023 08:12 AM UTC+00 | Tags: aam-aadmi-party breaking-news cm-bhagwant-mann heritage-city heritage-city-punjab hola-mohalla mpraghav-chadha mp-raghav-chadha news punjab-news sikh sri-anandpur-sahib the-unmute-punjab union-minister-kishan-reddy

ਅੰਮ੍ਰਿਤਸਰ, 08 ਮਾਰਚ 2023: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਨੂੰ ਵਿਰਾਸਤੀ ਸ਼ਹਿਰ ਬਣਾਉਣ ਦੀ ਸੰਸਦ ਵਿੱਚ ਮੰਗ ਕੀਤੀ ਹੈ। ਰਾਘਵ ਚੱਢਾ ਨੇ ਟਵੀਟ ਕਰਦਿਆਂ ਲਿਖਿਆ ਕਿ "ਹੋਲਾ ਮੁਹੱਲਾ ਦੇ ਸ਼ੁਭ ਮੌਕੇ ‘ਤੇ, ਮੈਂ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦੇਣ ਲਈ ਆਪਣੀ ਬੇਨਤੀ ਨੂੰ ਮੁੜ ਦੁਹਰਾਉਂਦਾ ਹਾਂ, ਜੋ ਵਿਸ਼ਵ ਪ੍ਰਸਿੱਧ ਹੋਲਾ ਮੁਹੱਲਾ ਤਿਉਹਾਰ ਦੀ ਮੇਜ਼ਬਾਨੀ ਵੀ ਕਰਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਮਾਣਯੋਗ ਕੇਂਦਰੀ ਮੰਤਰੀ ਕਿਸ਼ਨ ਰੈੱਡੀ ਮੇਰੀ ਬੇਨਤੀ ‘ਤੇ ਅਨੁਕੂਲਤਾ ਨਾਲ ਵਿਚਾਰ ਕਰਨਗੇ।

The post ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ ਬਣਾਉਣ ਦੀ ਮੰਗ ਨੂੰ ਮੁੜ ਦੁਹਰਾਇਆ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • heritage-city
  • heritage-city-punjab
  • hola-mohalla
  • mpraghav-chadha
  • mp-raghav-chadha
  • news
  • punjab-news
  • sikh
  • sri-anandpur-sahib
  • the-unmute-punjab
  • union-minister-kishan-reddy

ਦਰਦਨਾਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਹੋਲਾ ਮੁਹੱਲਾ ਵੇਖਣ ਜਾ ਰਹੇ ਨੌਜਵਾਨ ਦੀ ਮੌਤ

Wednesday 08 March 2023 08:22 AM UTC+00 | Tags: accident breaking-news hola-mohalla news phagwara punjab-news road-accident sri-anandpur-sahib tarn-taran the-tragic-accident

ਚੰਡੀਗੜ੍ਹ, 08 ਮਾਰਚ 2023: ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਵਿਖੇ ਮੱਥਾ ਟੇਕਣ ਜਾ ਰਹੇ ਤਰਨ ਤਾਰਨ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਦਰਦਨਾਕ ਸੜਕ (Road Accident) ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਮੋਲ ਸਿੰਘ (22) ਪੁੱਤਰ ਮਹਿੰਦਰ ਸਿੰਘ ਵਾਸੀ ਕਸਬਾ ਫਤਿਆਬਾਦ ਖਡੂਰ ਸਾਹਿਬ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਹ ਆਪਣੇ ਸਾਥੀਆਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਫਗਵਾੜਾ ਨੇੜੇ ਪਹੁੰਚਿਆ ਤਾਂ ਖੜ੍ਹੀ ਟਰਾਲੀ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ। ਘਟਨਾ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਬੁਰਾ ਹਾਲ ਹੈ, ਉੱਥੇ ਹੀ ਇਲਾਕੇ ‘ਚ ਸੋਗ ਦੀ ਲਹਿਰ ਹੈ।

The post ਦਰਦਨਾਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਹੋਲਾ ਮੁਹੱਲਾ ਵੇਖਣ ਜਾ ਰਹੇ ਨੌਜਵਾਨ ਦੀ ਮੌਤ appeared first on TheUnmute.com - Punjabi News.

Tags:
  • accident
  • breaking-news
  • hola-mohalla
  • news
  • phagwara
  • punjab-news
  • road-accident
  • sri-anandpur-sahib
  • tarn-taran
  • the-tragic-accident

IND vs AUS: ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਦਾਅ 'ਤੇ, ਅਹਿਮਦਾਬਾਦ 'ਚ ਕਿਸੇ ਵੀ ਕੀਮਤ 'ਤੇ ਜਿੱਤਣਾ ਚਾਹੇਗਾ ਭਾਰਤ

Wednesday 08 March 2023 08:39 AM UTC+00 | Tags: 4th-test-match australia india indian-captain-rohit-sharma indian-team indore-test latest-news news rohit-sharma

ਚੰਡੀਗੜ੍ਹ, 08 ਮਾਰਚ 2023: ਇੰਦੌਰ ਟੈਸਟ ਤੋਂ ਪਹਿਲਾਂ ਆਸਟਰੇਲੀਆ 0-2 ਨਾਲ ਪਿੱਛੇ ਚੱਲ ਰਿਹਾ ਸੀ, ਪਰ ਆਸਟਰੇਲੀਆ (Australia) ਨੇ ਤੀਜਾ ਟੈਸਟ ਮੈਚ ਜਿੱਤ ਕੇ ਸਭ ਕੁਝ ਬਦਲ ਦਿੱਤਾ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਜਦੋਂ ਭਾਰਤੀ ਟੀਮ ਭਲਕੇ ਯਾਨੀ 9 ਮਾਰਚ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਚੌਥਾ ਟੈਸਟ ਮੈਚ ਖੇਡਣ ਉਤਰੇਗੀ, ਪਰ ਭਾਰਤ (India) ‘ਤੇ ਕਿਸੇ ਵੀ ਕੀਮਤ ‘ਤੇ ਇਹ ਟੈਸਟ ਜਿੱਤਣ ਦਾ ਦਬਾਅ ਰਹੇਗਾ।

ਇੱਥੇ ਜਿੱਤ ਨਾ ਸਿਰਫ਼ ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਾ ਦੇਵੇਗੀ, ਜਿੱਥੇ ਉਹ ਜੂਨ ਵਿੱਚ ਇੱਕ ਵਾਰ ਫਿਰ ਆਸਟਰੇਲੀਆ ਨਾਲ ਖੇਡੇਗੀ। ਇਸ ਦੇ ਨਾਲ ਹੀ ਉਸ ਕੋਲ ਆਸਟ੍ਰੇਲੀਆ ਦੇ ਖ਼ਿਲਾਫ਼ ਛੇ ਸਾਲ ਦੇ ਸ਼ਾਸਨ ਨੂੰ ਬਰਕਰਾਰ ਰੱਖਣ ਦੀ ਚੁਣੌਤੀ ਹੋਵੇਗੀ।

ਭਾਰਤੀ ਟੀਮ ਨੇ 2016-17 ਤੋਂ ਆਸਟਰੇਲੀਆ ਤੋਂ ਲਗਾਤਾਰ ਤਿੰਨ ਟੈਸਟ ਸੀਰੀਜ਼ ਜਿੱਤੀਆਂ ਹਨ। ਜੇਕਰ ਉਹ ਅਹਿਮਦਾਬਾਦ ਟੈਸਟ ਜਿੱਤਦਾ ਹੈ, ਤਾਂ ਇਹ ਆਸਟ੍ਰੇਲੀਆ ‘ਤੇ ਉਸ ਦੀ ਲਗਾਤਾਰ ਚੌਥੀ ਟੈਸਟ ਸੀਰੀਜ਼ ਜਿੱਤ ਹੋਵੇਗੀ। ਹਾਲਾਂਕਿ ਭਾਰਤ ਸੀਰੀਜ਼ ‘ਚ 2-1 ਨਾਲ ਅੱਗੇ ਹੈ ਪਰ 2-2 ਨਾਲ ਡਰਾਅ ਹੋਣ ‘ਤੇ ਉਹ ਬਾਰਡਰ-ਗਾਵਸਕਰ ਟਰਾਫੀ ਨੂੰ ਬਰਕਰਾਰ ਰੱਖੇਗਾ।

ਸਮਿਥ ਦੀ ਕਪਤਾਨੀ ਚੁਣੌਤੀ ਹੋਵੇਗੀ

ਭਾਰਤ (India) ਦੇ ਸਾਹਮਣੇ ਸਟੀਵ ਸਮਿਥ ਦੀ ਕਪਤਾਨੀ ਵੀ ਚੁਣੌਤੀ ਹੋਵੇਗੀ। ਉਸ ਨੇ ਇੰਦੌਰ ਟੈਸਟ ‘ਚ ਸ਼ਾਨਦਾਰ ਕਪਤਾਨੀ ਦਾ ਪ੍ਰਦਰਸ਼ਨ ਕੀਤਾ। ਸਮਿਥ ਨਿਯਮਤ ਕਪਤਾਨ ਪੈਟ ਕਮਿੰਸ ਦੀ ਗੈਰ-ਮੌਜੂਦਗੀ ਵਿੱਚ ਕਪਤਾਨੀ ਕਰ ਰਿਹਾ ਹੈ। ਉਨਾਂ ਨੇ ਇੰਦੌਰ ਵਿੱਚ ਨਾਥਨ ਲਿਓਨ ਦਾ ਸ਼ਾਨਦਾਰ ਇਸਤੇਮਾਲ ਕੀਤਾ। ਭਾਰਤੀ ਟੀਮ ਵਿੱਚ ਮੁਹੰਮਦ ਸਿਰਾਜ ਦੀ ਥਾਂ ਮੁਹੰਮਦ ਸ਼ਮੀ ਨੂੰ ਖੇਡਿਆ ਜਾ ਸਕਦਾ ਹੈ।

ਅਹਿਮਦਾਬਾਦ ਵਿੱਚ ਭਾਰਤ ਦਾ ਸ਼ਾਨਦਾਰ ਰਿਕਾਰਡ

ਅਹਿਮਦਾਬਾਦ ਵਿੱਚ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਭਾਰਤੀ ਟੀਮ ਨੇ ਹੁਣ ਤੱਕ 14 ਟੈਸਟ ਮੈਚ ਖੇਡੇ ਹਨ, ਜਿਸ ‘ਚ ਭਾਰਤ ਨੇ 6 ਜਿੱਤੇ ਹਨ ਅਤੇ 2 ਹਾਰੇ ਹਨ। ਜਦਕਿ 6 ਮੈਚ ਡਰਾਅ ਰਹੇ ਹਨ। ਪਹਿਲਾਂ ਇਸ ਸਟੇਡੀਅਮ ਨੂੰ ਸਰਦਾਰ ਪਟੇਲ ਸਟੇਡੀਅਮ ਵਜੋਂ ਜਾਣਿਆ ਜਾਂਦਾ ਸੀ।

ਭਾਰਤ ਕੋਲ ਅਹਿਮਦਾਬਾਦ ਟੈਸਟ ਮੈਚ ਜਿੱਤ ਕੇ ਘਰੇਲੂ ਮੈਦਾਨ ‘ਤੇ ਲਗਾਤਾਰ 16ਵੀਂ ਸੀਰੀਜ਼ ਜਿੱਤਣ ਦਾ ਮੌਕਾ ਹੈ।ਭਾਰਤੀ ਟੀਮ ਨੇ ਨਵੰਬਰ 2012 ‘ਚ ਇੰਗਲੈਂਡ ਖਿਲਾਫ ਸੀਰੀਜ਼ ਹਾਰਨ ਤੋਂ ਬਾਅਦ ਘਰੇਲੂ ਮੈਦਾਨ ‘ਤੇ ਇਕ ਵੀ ਟੈਸਟ ਸੀਰੀਜ਼ ਨਹੀਂ ਹਾਰੀ ਹੈ।

ਇੰਦੌਰ ਟੈਸਟ ਤੋਂ ਇੱਕ ਦਿਨ ਪਹਿਲਾਂ, ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਜੂਨ ਵਿੱਚ ਓਵਲ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਤਿਆਰੀ ਲਈ ਅਹਿਮਦਾਬਾਦ ਵਿੱਚ ਹਰਿ ਪਿੱਚ ਦੀ ਮੰਗ ਕਰ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਇਸ ਟੈਸਟ ‘ਚ ਹਰੇ ਰੰਗ ਦੀ ਪਿੱਚ ਮਿਲੇਗੀ ਜਾਂ ਨਹੀਂ, ਪਰ ਇਹ ਤੈਅ ਹੈ ਕਿ ਪਿੱਚ ਖੁਸ਼ਕ ਨਹੀਂ ਹੋਵੇਗੀ।

The post IND vs AUS: ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਦਾਅ ‘ਤੇ, ਅਹਿਮਦਾਬਾਦ ‘ਚ ਕਿਸੇ ਵੀ ਕੀਮਤ ‘ਤੇ ਜਿੱਤਣਾ ਚਾਹੇਗਾ ਭਾਰਤ appeared first on TheUnmute.com - Punjabi News.

Tags:
  • 4th-test-match
  • australia
  • india
  • indian-captain-rohit-sharma
  • indian-team
  • indore-test
  • latest-news
  • news
  • rohit-sharma

ਚੰਡੀਗੜ੍ਹ, 08 ਮਾਰਚ 2023: ਭਾਰਤੀ ਜਲ ਸੈਨਾ ਦੇ ਇੱਕ ਹੈਲੀਕਾਪਟਰ (Helicopter) ਨੇ ਮੁੰਬਈ ਦੇ ਤੱਟ ਕੋਲ ਐਮਰਜੈਂਸੀ ਲੈਂਡਿੰਗ ਕੀਤੀ ਹੈ। ਰਾਹਤ ਦੀ ਗੱਲ ਹੈ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਭਾਰਤੀ ਜਲ ਸੈਨਾ ਦੇ ਅਨੁਸਾਰ, ਭਾਰਤੀ ਜਲ ਸੈਨਾ ਦੇ ਐਡਵਾਂਸਡ ਲਾਈਟ ਹੈਲੀਕਾਪਟਰ (ALH) ਨੇ ਮੁੰਬਈ ਤੋਂ ਰੁਟੀਨ ਉਡਾਣ ਭਰੀ ਸੀ।

ਲੈਂਡਿੰਗ ਤੋਂ ਬਾਅਦ ਤੁਰੰਤ ਖੋਜ ਅਤੇ ਬਚਾਅ ਮੁਹਿੰਮ ਦੇ ਨਤੀਜੇ ਵਜੋਂ ਜਲ ਸੈਨਾ ਦੇ ਗਸ਼ਤੀ ਜਹਾਜ਼ ਦੁਆਰਾ ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਫਿਲਹਾਲ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਭਾਰਤੀ ਜਲ ਸੈਨਾ ਦੇ ਅਨੁਸਾਰ, ਮੁੰਬਈ ਤੋਂ ਇੱਕ ਰੁਟੀਨ ਫਲਾਇੰਗ ਮਿਸ਼ਨ ‘ਤੇ ਭਾਰਤੀ ਜਲ ਸੈਨਾ ALH ਨੂੰ ਅਚਾਨਕ ਬਿਜਲੀ ਦੀ ਘਾਟ ਅਤੇ ਤੇਜ਼ੀ ਨਾਲ ਉਚਾਈ ਦੇ ਨੁਕਸਾਨ ਦਾ ਅਨੁਭਵ ਹੋਇਆ। ਪਾਇਲਟ ਨੇ ਤੱਟ ਦੇ ਕੋਲ ਪਾਣੀ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ।

The post ਭਾਰਤੀ ਜਲ ਸੈਨਾ ਦੇ ਹੈਲੀਕਾਪਟਰ ਦੀ ਮੁੰਬਈ ਤੱਟ ‘ਤੇ ਐਮਰਜੈਂਸੀ ਲੈਂਡਿੰਗ, ਚਾਲਕ ਦਲ ਨੂੰ ਸੁਰੱਖਿਅਤ ਕੱਢਿਆ appeared first on TheUnmute.com - Punjabi News.

Tags:
  • army
  • breaking-news
  • coast-of-mumbai
  • helicopter
  • indian-navy
  • indian-navy-helicopter
  • mumbai
  • navy
  • news

ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮਾਂਤਰੀ ਮਹਿਲਾ ਦਿਵਸ 'ਤੇ ਦਿੱਤੀ ਵਧਾਈ

Wednesday 08 March 2023 09:15 AM UTC+00 | Tags: aam-aadmi-party international-womens-day news punjab punjab-news

ਚੰਡੀਗੜ੍ਹ, 08 ਮਾਰਚ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਲੀ ਦੇ ਤਿਓਹਾਰ ਅਤੇ ਕੌਮਾਂਤਰੀ ਮਹਿਲਾ ਦਿਵਸ (International Women’s Day) ‘ਤੇ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਮਹਿਲਾ ਦਿਵਸ ‘ਤੇ ਵਧਾਈ ਸੰਦੇਸ਼ ਦਿੰਦਿਆਂ ਲਿਖਿਆ ਕਿ " ਸਾਡੇ ਗੁਰੂਆਂ-ਪੀਰਾਂ ਦੁਆਰਾ ਧਾਰਮਿਕ ਗ੍ਰੰਥਾਂ 'ਚ ਔਰਤ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ, ਬੰਦੇ ਦੀ ਜ਼ਿੰਦਗੀ 'ਚ ਔਰਤ ਵੱਖ-ਵੱਖ ਜ਼ਿੰਮੇਵਾਰੀਆਂ ਤਹਿਤ ਵਿਸ਼ੇਸ਼ ਰੋਲ ਅਦਾ ਕਰਦੀ ਹੈ, ਆਓ ਆਪਣੇ ਸਮਾਜ ਨੂੰ ਮਰਦ ਪ੍ਰਧਾਨ ਦੇ ਨਾਮ ਤੋਂ ਮੁਕਤ ਕਰੀਏ ਤੇ ਔਰਤ ਪੱਖੀ ਸਮਾਜ ਦੀ ਸਿਰਜਣਾ ਕਰੀਏ ਵਿਸ਼ੇਸ਼ ਦਿਨ ਦੀਆਂ ਸਾਰੀਆਂ ਮਹਿਲਾਵਾਂ ਨੂੰ ਬਹੁਤ ਵਧਾਈਆਂ”

The post ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮਾਂਤਰੀ ਮਹਿਲਾ ਦਿਵਸ ‘ਤੇ ਦਿੱਤੀ ਵਧਾਈ appeared first on TheUnmute.com - Punjabi News.

Tags:
  • aam-aadmi-party
  • international-womens-day
  • news
  • punjab
  • punjab-news

UNSC 'ਚ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਟਿੱਪਣੀ ਬੇਬੁਨਿਆਦ: ਰੁਚਿਰਾ ਕੰਬੋਜ

Wednesday 08 March 2023 10:09 AM UTC+00 | Tags: bilawal-bhutto-zardari breaking-news india india-news kashmir kashmir-issue news pakistan pakistan-government pakistans-foreign-minister ruchira-kamboj the-unmute-punjabi-news united-nations-security-council unsc

ਚੰਡੀਗੜ੍ਹ, 08 ਮਾਰਚ 2023: ਭਾਰਤ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਔਰਤਾਂ, ਸ਼ਾਂਤੀ ਅਤੇ ਸੁਰੱਖਿਆ ਦੇ ਮੁੱਦੇ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (United Nations Security Council) ਦੀ ਚਰਚਾ ‘ਚ ਕਸ਼ਮੀਰ (Kashmir) ਦਾ ਮੁੱਦਾ ਚੁੱਕਣ ‘ਤੇ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਜਿਹੇ ਭੈੜੇ ਪ੍ਰਚਾਰ ਦਾ ਜਵਾਬ ਦੇਣਾ ਅਣਉਚਿਤ ਹੈ।

ਕਸ਼ਮੀਰ (Kashmir) ਮੁੱਦੇ ‘ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਟਿੱਪਣੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਉਨ੍ਹਾਂ ਦੇ ਬਿਆਨ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ, “ਆਪਣਾ ਭਾਸ਼ਣ ਖਤਮ ਕਰਨ ਤੋਂ ਪਹਿਲਾਂ, ਮੈਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਬਾਰੇ ਪਾਕਿਸਤਾਨ ਦੇ ਪ੍ਰਤੀਨਿਧੀ ਦੁਆਰਾ ਕੀਤੀ ਗਈ ਬੇਤੁਕੀ, ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਟਿੱਪਣੀ ਨੂੰ ਰੱਦ ਕਰਦੀ ਹਾਂ।”

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ‘ਮਹਿਲਾ, ਸ਼ਾਂਤੀ ਅਤੇ ਸੁਰੱਖਿਆ’ ਵਿਸ਼ੇ ‘ਤੇ ਹੋਈ ਚਰਚਾ ਦੌਰਾਨ ਕੰਬੋਜ ਨੇ ਕਿਹਾ, ”ਮੇਰੇ ਵਫਦ ਦਾ ਮੰਨਣਾ ਹੈ ਕਿ ਅਜਿਹੇ ਭੈੜੇ ਅਤੇ ਝੂਠੇ ਪ੍ਰਚਾਰ ਦਾ ਜਵਾਬ ਦੇਣਾ ਵੀ ਉਚਿਤ ਨਹੀਂ ਹੈ, ਪਰ ਸਾਡਾ ਧਿਆਨ ਇਸ ਦੇ ਉਲਟ ਸਕਾਰਾਤਮਕ ਅਤੇ ਅਗਾਂਹਵਧੂ ਹੋਣ ਚਾਹੀਦਾ ਹੈ। ਔਰਤਾਂ, ਸ਼ਾਂਤੀ ਅਤੇ ਸੁਰੱਖਿਆ ਦੇ ਏਜੰਡੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਾਡੇ ਸਮੂਹਿਕ ਯਤਨਾਂ ਨੂੰ ਮਜ਼ਬੂਤ ​​ਕਰਨ ਲਈ ਅੱਜ ਦੀ ਚਰਚਾ ਮਹੱਤਵਪੂਰਨ ਹੈ। ਅਸੀਂ ਚਰਚਾ ਦੇ ਵਿਸ਼ੇ ਦਾ ਸਨਮਾਨ ਕਰਦੇ ਹਾਂ ਅਤੇ ਸਮੇਂ ਦੀ ਮਹੱਤਤਾ ਨੂੰ ਪਛਾਣਦੇ ਹਾਂ। ਸਾਡਾ ਧਿਆਨ ਇਸ ਵਿਸ਼ੇ ‘ਤੇ ਹੋਣਾ ਚਾਹੀਦਾ ਹੈ।

The post UNSC ‘ਚ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਟਿੱਪਣੀ ਬੇਬੁਨਿਆਦ: ਰੁਚਿਰਾ ਕੰਬੋਜ appeared first on TheUnmute.com - Punjabi News.

Tags:
  • bilawal-bhutto-zardari
  • breaking-news
  • india
  • india-news
  • kashmir
  • kashmir-issue
  • news
  • pakistan
  • pakistan-government
  • pakistans-foreign-minister
  • ruchira-kamboj
  • the-unmute-punjabi-news
  • united-nations-security-council
  • unsc

ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਜਟ ਸ਼ੈਸਨ 'ਚ ਚੁੱਕਣ ਸੰਬੰਧੀ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਸੌਂਪਿਆ ਮੰਗ ਪੱਤਰ

Wednesday 08 March 2023 10:19 AM UTC+00 | Tags: bandi-sikh breaking-news kisan kisan-mazdoor-sangharsh-committee kisan-morcha lal-chand-kataruchak mohali-insaf-morcha news punjab-news punjab-sikh sgpc

ਗੁਰਦਾਸਪੁਰ , 8 ਮਾਰਚ 2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੀ ਕੌਰ ਕਮੇਟੀ ਦੀ ਅਗਵਾਈ ਹੇਠ ਆਗੂਆਂ ਦਾ ਵਫ਼ਦ ਜ਼ਿਲ੍ਹਾ ਪਠਾਨਕੋਟ ਦੇ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਵਿੱਚ ਮੰਗ ਚੁੱਕੀ ਜਾਵੇ ਕਿ ਚੰਡੀਗੜ੍ਹ ਵਿੱਚ ਚੱਲ ਰਹੇ ਕੋਮੀ ਇਨਸ਼ਾਫ ਮੋਰਚੇ ਦੀਆ ਮੰਗਾ ਨੂੰ ਤੁਰੰਤ ਮੰਨ ਕੇ ਸਜ਼ਾਵਾਂ ਕੱਟ ਚੁੱਕੇ 9 ਬੰਦੀ ਸਿੰਘਾ ਨੂੰ ਰਿਹਾਅ ਕੀਤਾ ਜਾਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਵਿਧਾਨ ਸਭਾ ਵਿੱਚ ਸ਼ਖਤ ਕਨੂੰਨ ਬਣਾ ਕੇ ਉਹਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।

ਸਾਲ 2015 ਵਿੱਚ ਕੋਟਕਪੂਰਾ ਬਹਿਬਲ ਕਲਾਂ ਦੇ ਗੋਲੀ ਕਾਂਡ ਜੁੰਮੇਵਾਰ ਵਿਅਕਤੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਹਨਾਂ ਮੰਗਾ ਸੰਬੰਧੀ ਕੋਮੀ ਇਨਸ਼ਾਫ ਮੋਰਚੇ ਵਲੋ ਕੀਤੇ ਜਾ ਰਹੇ ਸ਼ਘਰੰਸ਼ ਅਤੇ ਮਸਲੇ ਨੂੰ ਜਲਦੀ ਨਬੇੜਿਆ ਜਾਵੇ।

ਆਗੂਆਂ ਨੇ ਮੰਤਰੀ ਨੂੰ ਕਿਹਾ ਕਿ ਤੁਹਾਨੂੰ ਸੂਬਾ ਨਿਵਾਸੀਆ ਨੇ ਆਪਣੇ ਪ੍ਰਤੀਨਿਧੀ ਚੁਣਿਆ ਹੈ ਆਪਣੇ ਸੂਬੇ ਦੇ ਲੋਕਾਂ ਨਾਲ ਹੁੰਦੀ ਬੇਇਨਸਾਫੀ ਨੂੰ ਰੋਕਣ ‘ਤੇ ਇਨਸ਼ਾਫ ਦਿਵਾਉਣ ਲਈ ਵਿਧਾਨ ਸਭਾ ਲੋਕਸਭਾ ਤੇ ਰਾਜ ਸਭਾ ਵਿੱਚ ਆਵਾਜ਼ ਚੁੱਕਣਾ ਤੁਹਾਡੀ ਜਿੰਮੇਵਾਰੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਅੱਲੜ ਪਿੰਡੀ, ਸਤਨਾਮ ਸਿੰਘ ਖਜਾਨਚੀ, ਜਤਿੰਦਰ ਸਿੰਘ ਵਰਿਆ, ਸੁਖਜਿੰਦਰ ਸਿੰਘ ਗੋਤ, ਕੁਲਜੀਤ ਸਿੰਘ ਹਯਾਤ ਨਗਰ,ਕੈਪਟਨ ਸ਼ਮਿੰਦਰ ਸਿੰਘ, ਕਰਨੈਲ ਸਿੰਘ ਆਦੀ, ਸੁਖਦੇਵ ਸਿੰਘ ਅੱਲੜ ਪਿੰਡੀ,ਹਾਜਰ ਸਨ।

The post ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਜਟ ਸ਼ੈਸਨ ‘ਚ ਚੁੱਕਣ ਸੰਬੰਧੀ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਸੌਂਪਿਆ ਮੰਗ ਪੱਤਰ appeared first on TheUnmute.com - Punjabi News.

Tags:
  • bandi-sikh
  • breaking-news
  • kisan
  • kisan-mazdoor-sangharsh-committee
  • kisan-morcha
  • lal-chand-kataruchak
  • mohali-insaf-morcha
  • news
  • punjab-news
  • punjab-sikh
  • sgpc

ਹੋਲੇ ਮੁਹੱਲੇ 'ਤੇ ਗਏ ਦੋ ਨੌਜਵਾਨ ਦਰਿਆ 'ਚ ਡੁੱਬੇ, ਇਕ ਦੀ ਲਾਸ਼ ਬਰਾਮਦ, ਦੂਜੇ ਦੀ ਭਾਲ ਜਾਰੀ

Wednesday 08 March 2023 10:32 AM UTC+00 | Tags: aam-aadmi-party breaking-news hola-mahalla-anandpur-sahib hola-mohalla latest-news news punjab punjab-government the-unmute-breaking-news the-unmute-news the-unmute-punjabi-news

ਚੰਡੀਗੜ੍ਹ, 8 ਮਾਰਚ 2023: ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ (Hola Mohalla) ‘ਤੇ ਜ਼ਿਲ੍ਹਾ ਕਪੂਰਥਲਾ ਦੇ ਦੋ ਨੌਜਵਾਨ ਦਰਿਆ ਵਿੱਚ ਡੁੱਬ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਗੋਤਾਖੋਰਾਂ ਦੀ ਮਦਦ ਨਾਲ ਬਰਾਮਦ ਕਰ ਲਈ ਗਈ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਸਿੰਘ ਪੁੱਤਰ ਆਲਮ ਸਿੰਘ ਵਾਸੀ ਕੈਂਪਪੁਰਾ ਕਪੂਰਥਲਾ ਅਤੇ ਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਇਬਨ ਜ਼ਿਲ੍ਹਾ ਕਪੂਰਥਲਾ ਹੋਲਾ ਮਹੱਲਾ ਆਨੰਦਪੁਰ ਸਾਹਿਬ ਗਏ ਹੋਏ ਸਨ।

ਇਸ ਸੰਬੰਧੀ ਉਨ੍ਹਾਂ ਦੇ ਇਕ ਦੋਸਤ ਕੰਵਰ ਸਿੰਘ ਨੇ ਫੋਨ ‘ਤੇ ਦੱਸਿਆ ਕਿ ਦੇਰ ਰਾਤ ਬਾਥਰੂਮ ਜਾਣ ਤੋਂ ਬਾਅਦ ਦੋਵੇਂ ਨੌਜਵਾਨ ਹੱਥ ਧੋਣ ਲੱਗੇ ਤਾਂ ਅਚਾਨਕ ਸਿਮਰਨ ਸਿੰਘ ਦਰਿਆ ਵਿੱਚ ਫਿਸਲ ਗਿਆ ਅਤੇ ਉਹ ਦਰਿਆ ‘ਚ ਡਿੱਗ ਗਿਆ, ਇਸ ਦੌਰਾਨ ਉਸਦਾ ਸਾਥੀ ਬੀਰ ਸਿੰਘ ਬਚਾਉਣ ਲਈ ਗਿਆ ਤਾਂ ਉਹ ਵੀ ਦਰਿਆ ਵਿਚ ਡੁੱਬ ਗਿਆ |

ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ , ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਿਮਰਨ ਸਿੰਘ ਦੀ ਲਾਸ਼ ਨੂੰ ਦਰਿਆ ‘ਚੋਂ ਬਾਹਰ ਕੱਢਿਆ, ਜਦਕਿ ਬੀਰ ਸਿੰਘ ਦੀ ਭਾਲ ਜਾਰੀ ਹੈ। ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਰਹੇ ਹਨ।ਇਸ ਘਟਨਾ ਨੂੰ ਲੈ ਕੇ ਨੌਜਵਾਨਾਂ ਦੇ ਪਿੰਡ ‘ਚ ਸੋਗ ਦੀ ਲਹਿਰ ਹੈ।

The post ਹੋਲੇ ਮੁਹੱਲੇ ‘ਤੇ ਗਏ ਦੋ ਨੌਜਵਾਨ ਦਰਿਆ ‘ਚ ਡੁੱਬੇ, ਇਕ ਦੀ ਲਾਸ਼ ਬਰਾਮਦ, ਦੂਜੇ ਦੀ ਭਾਲ ਜਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • hola-mahalla-anandpur-sahib
  • hola-mohalla
  • latest-news
  • news
  • punjab
  • punjab-government
  • the-unmute-breaking-news
  • the-unmute-news
  • the-unmute-punjabi-news

ਪੁਲਵਾਮਾ 'ਚ CRPF ਜਵਾਨਾਂ ਨੇ ਇੱਕ-ਦੂਜੇ ਨੂੰ ਰੰਗ ਲਗਾ ਕੇ ਮਨਾਈ ਹੋਲੀ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ

Wednesday 08 March 2023 10:44 AM UTC+00 | Tags: amritsar breaking-news bsf crpf festival-of-holi holi indian-army news pulwama punjab the-unmute-breaking-news the-unmute-punjab the-unmute-punjabi-news

ਚੰਡੀਗੜ੍ਹ, 8 ਮਾਰਚ 2023: ਪੂਰੇ ਦੇਸ਼ ਵਿੱਚ ਹੋਲੀ (Holi) ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਆਪਣੇ ਘਰਾਂ ਵਿਚ, ਗਲੀਆਂ ਵਿਚ, ਮੰਦਰਾਂ ਵਿਚ ਰੰਗ ਸੁੱਟ ਰਹੇ ਹਨ। ਕਈ ਥਾਵਾਂ ‘ਤੇ ਬੱਚੇ ਛੱਤਾਂ ਦੇ ਕੰਢਿਆਂ ‘ਤੇ ਪਾਣੀ ਦੇ ਗੁਬਾਰਿਆਂ ਨਾਲ ਘਰਾਂ ਦੀਆਂ ਬਾਲਕੋਨੀਆਂ ‘ਤੇ ਬੈਠੇ ਹਨ ਅਤੇ ਕਈ ਥਾਵਾਂ ‘ਤੇ ਪਾਣੀ ਦੀਆਂ ਪਿਚਕਾਰੀਆਂ ਨਾਲ ਇਕ-ਦੂਜੇ ਨੂੰ ਰੰਗ ਲਗਾ ਰਹੇ ਹਨ | ਦੇਸ਼ ਭਰ ਤੋਂ ਹੋਲੀ ਖੇਡਣ ਦੀਆਂ ਸੁੰਦਰ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਰੰਗਾਂ ਦੇ ਇਸ ਤਿਉਹਾਰ ਨੂੰ ਲੋਕ ਆਪੋ-ਆਪਣੇ ਚਹੇਤਿਆਂ ਵਿਚਕਾਰ ਧੂਮ-ਧਾਮ ਨਾਲ ਮਨਾ ਰਹੇ ਹਨ।

ਇਸ ਮੌਕੇ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਅਤੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਐਸਐਫ ਦੇ ਜਵਾਨਾਂ ਨੇ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਜਵਾਨਾਂ ਨੇ ਡਾਂਸ ਵੀ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕੀਤਾ, ‘ਤੁਹਾਨੂੰ ਹੋਲੀ (Holi) ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀ ਅਤੇ ਜੋਸ਼ ਦੇ ਰੰਗ ਹਮੇਸ਼ਾ ਛਾਏ ਰਹਿਣ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਘਰ ‘ਤੇ ਹੋਲੀ ਮਨਾਉਣ ਦਾ ਆਯੋਜਨ ਕੀਤਾ, ਜਿਸ ‘ਚ ਭਾਜਪਾ ਨੇਤਾ ਅਤੇ ਅਮਰੀਕਾ ਦੇ ਵਣਜ ਮੰਤਰੀ ਜੀਨਾ ਰੇਮੋਂਡੋ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਖੂਬ ਡਾਂਸ ਕੀਤਾ।

The post ਪੁਲਵਾਮਾ ‘ਚ CRPF ਜਵਾਨਾਂ ਨੇ ਇੱਕ-ਦੂਜੇ ਨੂੰ ਰੰਗ ਲਗਾ ਕੇ ਮਨਾਈ ਹੋਲੀ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ appeared first on TheUnmute.com - Punjabi News.

Tags:
  • amritsar
  • breaking-news
  • bsf
  • crpf
  • festival-of-holi
  • holi
  • indian-army
  • news
  • pulwama
  • punjab
  • the-unmute-breaking-news
  • the-unmute-punjab
  • the-unmute-punjabi-news

ਬਿਹਾਰ 'ਚ ਫ਼ੌਜੀ ਅਭਿਆਸ ਦੌਰਾਨ ਤੋਪ ਦਾ ਗੋਲਾ ਡਿੱਗਣ ਕਾਰਨ 3 ਜਣਿਆਂ ਦੀ ਮੌਤ

Wednesday 08 March 2023 11:07 AM UTC+00 | Tags: bihar breaking-news died gaya india latest-news news the-unmute-update

ਚੰਡੀਗੜ੍ਹ, 8 ਮਾਰਚ 2023: ਬਿਹਾਰ (Bihar) ਵਿੱਚ ਗਯਾ ਦੇ ਗੁਲਰ ਵੇਦ ਪਿੰਡ ਵਿੱਚ ਤੋਪ ਦਾ ਗੋਲਾ ਡਿੱਗਣ ਕਾਰਨ 3 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 3 ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੁੱਧਵਾਰ ਸਵੇਰੇ ਹਰ ਕੋਈ ਹੋਲੀ ਖੇਡ ਰਿਹਾ ਸੀ। ਇਸ ਦੌਰਾਨ ਅਚਾਨਕ ਫੌਜ ਦੇ ਅਭਿਆਸ ਖੇਤਰ ਤੋਂ ਪਿੰਡ ਵਿੱਚ ਤੋਪ ਦਾ ਗੋਲਾ ਡਿੱਗਿਆ। ਧਮਾਕਾ ਹੁੰਦੇ ਹੀ ਤਿੰਨ ਜਣਿਆਂ ਦੀ ਮੌਤ ਹੋ ਗਈ ।

ਪੁਲਿਸ ਮੁਤਾਬਕ ਬੁੱਧਵਾਰ ਸਵੇਰੇ ਕਰੀਬ 8.15 ਵਜੇ ਫੌਜ ਦੇ ਜਵਾਨ ਕੈਂਪ ‘ਚ ਅਭਿਆਸ ਕਰ ਰਹੇ ਸਨ। ਅਚਾਨਕ ਉਸ ਦੇ ਪਿੰਡ ਵਿੱਚ ਤੋਪ ਦਾ ਗੋਲਾ ਡਿੱਗ ਪਿਆ। ਪਰਿਵਾਰ ਦੇ 6 ਮੈਂਬਰ ਇਸ ਦੀ ਲਪੇਟ ‘ਚ ਆ ਗਏ। ਇਸ ‘ਚ ਪਤੀ-ਪਤਨੀ ਸਮੇਤ 3 ਜਣਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਔਰਤਾਂ ਅਤੇ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਅਨੁਗ੍ਰਹਿ ਨਾਰਾਇਣ ਮੈਡੀਕਲ ਕਾਲਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

The post ਬਿਹਾਰ ‘ਚ ਫ਼ੌਜੀ ਅਭਿਆਸ ਦੌਰਾਨ ਤੋਪ ਦਾ ਗੋਲਾ ਡਿੱਗਣ ਕਾਰਨ 3 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • bihar
  • breaking-news
  • died
  • gaya
  • india
  • latest-news
  • news
  • the-unmute-update

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਭਲਕੇ ਅੰਮ੍ਰਿਤਸਰ ਆਉਣਗੇ, ਆਵਾਜਾਈ ਰਹੇਗੀ ਬੰਦ

Wednesday 08 March 2023 11:16 AM UTC+00 | Tags: aam-aadmi-party amritsar-police breaking-news news president-draupadi-murmu punjab the-unmute-breaking-news the-unmute-punjabi-news

ਚੰਡੀਗੜ੍ਹ, 8 ਮਾਰਚ 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਪੰਜਾਬ ਆਉਣਗੇ, ਰਾਸ਼ਟਰਪਤੀ ਦੀ ਆਮਦ ਮੌਕੇ ਭਲਕੇ ਅੰਮ੍ਰਿਤਸਰ ਸ਼ਹਿਰ ਦੀਆਂ ਕਈ ਸੜਕਾਂ ਅਤੇ ਆਵਾਜਾਈ ਬੰਦ ਰਹੇਗੀ ਅਤੇ ਰੂਟ ਬਦਲੇ ਜਾਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਭਲਕੇ ਦੁਪਹਿਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣਗੇ, ਇਸ ਦੌਰਾਨ ਰਾਸ਼ਟਰਪਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਲ੍ਹਿਆਂਵਾਲਾ ਬਾਗ, ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਧਾਮ ਦੇ ਦਰਸ਼ਨ ਕਰਨਗੇ। ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਚੱਪੇ-ਚੱਪੇ ਤੇ ਪੁਲਿਸ ਮੁਲਜ਼ਮ ਤਾਇਨਾਤ ਕੀਤੇ ਹਨ |

 

The post ਰਾਸ਼ਟਰਪਤੀ ਦ੍ਰੋਪਦੀ ਮੁਰਮੂ ਭਲਕੇ ਅੰਮ੍ਰਿਤਸਰ ਆਉਣਗੇ, ਆਵਾਜਾਈ ਰਹੇਗੀ ਬੰਦ appeared first on TheUnmute.com - Punjabi News.

Tags:
  • aam-aadmi-party
  • amritsar-police
  • breaking-news
  • news
  • president-draupadi-murmu
  • punjab
  • the-unmute-breaking-news
  • the-unmute-punjabi-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form