ਦੇਸ਼ ਦਾ ਦੂਜਾ ਰਾਸ਼ਟਰਪਤੀ ਭਵਨ! ਇਥੇ ਅੱਜ ਵੀ ਭਗਵਾਨ ਦੀ ਤਰ੍ਹਾਂ ਪੂਜੇ ਜਾਂਦੇ ਹਨ ਡਾ. ਰਾਜੇਂਦਰ ਪ੍ਰਸਾਦ

ਦਿੱਲੀ ਸਥਿਤ ਰਾਸ਼ਟਰਪਤੀ ਭਵਨ ਬਾਰੇ ਤਾਂ ਸਾਰਿਆਂ ਨੂੰ ਪਤਾ ਹੋਵੇਗਾ ਪਰ ਕੀ ਤੁਹਾਨੂੰ ਪਤਾ ਹੈ ਕਿ ਛੱਤੀਸਗੜ੍ਹ ਵਿਚ ਵੀ ਇਕ ਰਾਸ਼ਟਰਪਤੀ ਭਵਨ ਹੈ। ਇਸ ਨੂੰ ਲੋਕ ਦੇਸ਼ ਦਾ ਦੂਜਾ ਰਾਸ਼ਟਰਪਤੀ ਭਵਨ ਕਹਿੰਦੇ ਹਨ। ਇਹ ਭਵਨ ਸੂਬੇ ਦੇ ਸਰਗੂਜਾ ਭਵਨ ਦੇ ਸੂਰਜਪੁਰ ਜ਼ਿਲ੍ਹੇ ਦੇ ਪੰਡੋਨਗਰ ਵਿਚ ਸਥਿਤ ਹੈ। 71 ਸਾਲ ਪੁਰਾਣੇ ਇਸ ਰਾਸ਼ਟਰਪਤੀ ਭਵਨ ਵਿਚ ਅੱਜ ਵੀ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਪੂਜਾ ਹੁੰਦੀ ਹੈ। ਹਰ ਸਾਲ 3 ਦਸੰਬਰ ਨੂੰ ਉਨ੍ਹਾਂ ਦੀ ਜਯੰਤੀ ਮਨਾਈ ਜਾਂਦੀ ਹੈ।

ਦੂਜਾ ਰਾਸ਼ਟਰਪਤੀ ਭਵਨ ਨਾ ਕੋਈ ਆਲੀਸ਼ਾਨ ਬਿਲਡਿੰਗ ਹੈ ਤੇ ਨਾ ਹੀ ਇਥੇ ਕੋਈ ਸੁਰੱਖਿਆ ਮੁਲਾਜ਼ਮ ਤਾਇਨਾਤ ਹੈ ਸਗੋਂ ਇਥੇ ਇਕ ਮਿੱਟੀ ਦੀ ਝੌਂਪੜੀਨੁਮਾ ਮਕਾਨ ਹੈ ਜਿਸ ਵਿਚ ਇਕ ਕਮਰਾ ਤੇ ਛੋਟਾ ਜਿਹਾ ਵਿਹੜਾ ਹੈ। ਛੱਤ ‘ਤੇ ਛੱਪਰ ਪਿਆ ਹੋਇਆ ਹੈ ਤੇ ਇਰਦ-ਗਿਰਦ ਕੁਝ ਦਰੱਥ ਹਨ।

ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ 22 ਨਵੰਬਰ 1952 ਨੂੰ ਸੂਰਜਪੁਰ ਦੇ ਇਸ ਛੋਟੇ ਜਿਹੇ ਪਿੰਡ ਪੰਡੋਨਗਰ ਵਿਚ ਆਏ ਸਨ। ਉੁਨ੍ਹਾਂ ਨੇ ਇਸ ਪਿੰਡ ਦੇ ਇਸੇ ਮਕਾਨ ਵਿਚ ਬਿਤਾ ਕੇ ਆਰਾਮ ਕੀਤਾ ਸੀ। ਉਸ ਸਮੇਂ ਸਰਗੁਜਾ ਰਿਆਸਤ ਦੇ ਮਹਾਰਾਜਾ ਰਾਮਾਨੁਜ ਸ਼ਰਨ ਸਿੰਘ ਦੇਵ ਵੀ ਡਾ. ਰਾਜੇਂਦਰ ਪ੍ਰਸਾਦ ਦੇ ਨਾਲ ਸਨ। ਭਵਨ ਅੰਦਰ ਹੀ ਡਾ. ਰਾਜੇਂਦਰ ਪ੍ਰਸਾਦ ਤੇ ਰਾਮਾਨੁਜ ਸ਼ਰਨ ਸਿੰਹਦੇਵ ਨੇ ਇਕ ਫੋਟੋ ਵੀ ਖਿਚਵਾਈ। ਇਹ ਫੋਟੋ ਅੱਜ ਵੀ ਭਵਨ ਦੇ ਅੰਦਰ ਮੌਜੂਦ ਹੈ। ਉਦੋਂ ਤੋਂ ਹੀ ਇਸ ਭਵਨ ਨੂੰ ਰਾਸ਼ਟਰਪਤੀ ਭਵਨ ਕਿਹਾ ਜਾਣ ਲੱਗਾ। ਪਿੰਡ ਦੇ ਕੁਝ ਬਜ਼ੁਰਗਾਂ ਦਾ ਕਹਿਣਾ ਹੈ ਕਿ ਡਾ. ਰਾਜੇਂਦਰ ਪ੍ਰਸਾਦ ਨੇ ਇਥੇ ਦੋ ਦਰੱਖਤ ਲਗਾਏ ਸਨ ਜਿਸ ਵਿਚੋਂ ਇਕ ਦਰੱਖਤ ਅਜੇ ਤੱਕ ਮੌਜੂਦ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਦੇਸ਼ ਦਾ ਦੂਜਾ ਰਾਸ਼ਟਰਪਤੀ ਭਵਨ! ਇਥੇ ਅੱਜ ਵੀ ਭਗਵਾਨ ਦੀ ਤਰ੍ਹਾਂ ਪੂਜੇ ਜਾਂਦੇ ਹਨ ਡਾ. ਰਾਜੇਂਦਰ ਪ੍ਰਸਾਦ appeared first on Daily Post Punjabi.



Previous Post Next Post

Contact Form