ਅੰਮ੍ਰਿਤਸਰ : ਬਜ਼ੁਰਗ ਮਾਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਦੋ ਭੈਣਾਂ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ ਬਰਾਮਦ

ਅੰਮ੍ਰਿਤਸਰ ਵਿਚ ਦੋ ਭੈਣਾਂ ਨੇ ਇਕੱਠੇ ਆਤਮਹੱਤਿਆ ਕਰ ਲਈ। ਦੋਵੇਂ ਭੈਣਾਂ ਆਪਣੀ ਮਾਂ ਬੀਮਾਰ ਹੋਣ ਤੋਂ ਪ੍ਰੇਸ਼ਾਨ ਸੀ। ਦੋਵੇਂ ਭੈਣਾਂ ਕੁਆਰੀਆਂ ਸਨ। ਮਾਂ ਦਾ ਦੇਹਾਂਤ ਹੋਣ ਦੀ ਸ਼ੰਕਾ ਦੇ ਬਾਅਦ ਇਕੱਲੇ ਰਹਿਣ ਦੇ ਡਰ ਤੋਂ ਦੋਵਾਂ ਨੇ ਇਹ ਖੌਫ਼ਨਾਕ ਕਦਮ ਚੁੱਕਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਲਾਰੈਂਸ ਰੋਡ ਅਧੀਨ ਪੈਂਦੇ ਨਿਊ ਗਾਰਡਨ ਐਵੇਨਿਊ ਵਿਚ ਰਹਿਣ ਵਾਲੀਆਂ ਦੋ ਭੈਣਾਂ ਨੇ ਆਤਮਹੱਤਿਆ ਕੀਤੀ ਹੈ। ਦੋਵਾਂ ਦੀ ਪਛਾਣ ਜੋਤੀ ਤੇ ਸੀਮਾ ਕਪੂਰ ਵਜੋਂ ਹੋਈ ਹੈ। ਦੋਵਾਂ ਦੀ ਉਮਰ ਲਗਭਗ 50 ਸਾਲ ਸੀ। ਦੋਵਾਂ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਤੇ ਉਸ ਵਿਚ ਉਨ੍ਹਾਂ ਦਾ ਪੋਸਟਮਾਰਟਮ ਨਾ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ।

ਪੁਲਿਸ ਜਾਂਚ ਵਿਚ ਪਾਇਆ ਗਿਆ ਕਿ ਦੋਵੇਂ ਭੈਣਾਂ ਦਾ ਵਿਆਹ ਨਹੀਂ ਹੋਇਆ ਸੀ। ਮਾਂ ਦੇ ਨਾਲ ਦੋਵੇਂ ਇਕੋ ਘਰ ਵਿਚ ਹੀ ਰਹਿੰਦੀਆਂ ਸਨ। ਲੰਬੇ ਸਮੇਂ ਤੋਂ ਮਾਂ ਬੀਮਾਰ ਸੀ। ਉਨ੍ਹਾਂ ਦੀ ਮੌਤ ਦਾ ਡਰ ਦੋਵਾਂ ਨੂੰ ਸਤਾ ਰਿਹਾ ਸੀ। ਸੁਸਾਈਡ ਵਿਚ ਦੋਵਾਂ ਨੇ ਲਿਖਿਆ ਕਿ ਉਹ ਮਾਂ ਦੇ ਜਾਣ ਦੇ ਬਾਅਦ ਇਕੱਲੇ ਰਹਿਣ ਤੋਂ ਡਰ ਰਹੀਆਂ ਸਨ। ਇਸ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ। ਇਸ ਲਈ ਕਿਸੇ ਨੂੰ ਦੋਸ਼ੀ ਠਹਿਰਾਇਆ ਨਾ ਜਾਵੇ।

ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ ‘ਚ ਮਹਿੰਗਾ ਹੋਵੇਗਾ ਟੋਲ ਟੈਕਸ, 1 ਅਪ੍ਰੈਲ ਤੋਂ ਵਧੀਆਂ ਦਰਾਂ ਹੋਣਗੀਆਂ ਲਾਗੂ

ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਿਖਵਾ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਆਈਪੀਸੀ 174 ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਸ਼ਤੇਦਾਰਾਂ ਦੇ ਬਿਆਨ ਲਏ ਜਾ ਰਹੇ ਹਨ ਜਿਸ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅੰਮ੍ਰਿਤਸਰ : ਬਜ਼ੁਰਗ ਮਾਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਦੋ ਭੈਣਾਂ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ ਬਰਾਮਦ appeared first on Daily Post Punjabi.



source https://dailypost.in/latest-punjabi-news/two-sisters-committed-suicide/
Previous Post Next Post

Contact Form