ਅਫਗਾਨਿਸਤਾਨ ਨੇ ਸ਼ਾਰਜਾਹ ‘ਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਅਫਗਾਨਿਸਤਾਨ ਖਿਲਾਫ ਟੀ-20 ‘ਚ ਪਾਕਿਸਤਾਨ ਦੀ ਇਹ ਪਹਿਲੀ ਹਾਰ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 92 ਦੌੜਾਂ ਬਣਾਈਆਂ। ਜਵਾਬ ‘ਚ ਅਫਗਾਨਿਸਤਾਨ ਨੇ 7.5 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 98 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਾਕਿਸਤਾਨ ਦੀ ਖਰਾਬ ਸ਼ੁਰੂਆਤ ਸਲਾਮੀ ਬੱਲੇਬਾਜ਼ ਮੁਹੰਮਦ ਹੈਰਿਸ ਸਿਰਫ਼ 6 ਦੌੜਾਂ ਬਣਾ ਕੇ ਆਊਟ ਹੋ ਗਏ। ਉਥੇ ਹੀ ਅਬਦੁੱਲਾ ਸ਼ਫੀਕ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਸੈਮ ਅਯੂਬ ਵੀ ਸਿਰਫ਼ 17 ਦੌੜਾਂ ਹੀ ਬਣਾ ਸਕੇ। ਉਨ੍ਹਾਂ ਨੇ ਆਪਣੀ ਪਾਰੀ ‘ਚ 2 ਚੌਕੇ ਅਤੇ 1 ਛੱਕਾ ਲਗਾਇਆ। ਮੈਚ ਵਿਚ ਕਪਤਾਨ ਸ਼ਾਦਾਬ ਖਾਨ ਵੀ ਕੁਝ ਖਾਸ ਨਹੀਂ ਕਰ ਸਕੇ। ਉਹ ਵੀ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ।
ਅਫਗਾਨਿਸਤਾਨ ਲਈ ਫਜ਼ਲ ਫਾਰੂਕੀ, ਮੁਜੀਬ ਉਰ ਰਹਿਮਾਨ ਅਤੇ ਮੁਹੰਮਦ ਨਬੀ ਨੇ ਦੋ-ਦੋ ਵਿਕਟਾਂ ਲਈਆਂ। 93 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਨੇ ਖਰਾਬ ਸ਼ੁਰੂਆਤ ਦੇ ਬਾਵਜੂਦ ਟੀਚਾ 13 ਗੇਂਦਾਂ ਪਹਿਲਾਂ ਹਾਸਲ ਕਰ ਲਿਆ। ਅਫਗਾਨਿਸਤਾਨ ਨੂੰ ਪਹਿਲਾ ਝਟਕਾ ਟੀਮ ਦੇ 23 ਦੌੜਾਂ ਦੇ ਸਕੋਰ ‘ਤੇ ਲੱਗਾ। ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਾਦਰਾਨ 9 ਦੌੜਾਂ ਬਣਾ ਕੇ ਇਹਸਾਨਉੱਲ੍ਹਾ ਵੱਲੋਂ ਆਊਟ ਹੋ ਗਏ ਅਤੇ ਗੁਲਬਦੀਨ ਨਾਇਬ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ! ਬੋਰਡ ਪ੍ਰੀਖਿਆਵਾਂ ਲਈ ਦਿੱਤੇ ਗਏ ਫਰਜ਼ੀ ਰੋਲ ਨੰਬਰ
ਰਹਿਮਾਨਉੱਲ੍ਹਾ ਗੁਰਬਾਜ਼ ਨੇ ਵੀ 16 ਦੌੜਾਂ ਬਣਾਈਆਂ ਅਤੇ 27 ਦੌੜਾਂ ਬਣਾ ਕੇ ਅੱਗੇ ਵਧਿਆ। ਅਫਗਾਨਿਸਤਾਨ ਦੀ ਪਾਰੀ ਨੂੰ ਮੁਹੰਮਦ ਨਬੀ ਅਤੇ ਨਜੀਬੁੱਲਾ ਜ਼ਦਰਾਨ ਨੇ ਸੰਭਾਲਿਆ। ਨਬੀ ਨੇ 38 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਜ਼ਦਰਾਨ ਨੇ ਨਾਬਾਦ 17 ਦੌੜਾਂ ਬਣਾਈਆਂ। ਪਾਕਿਸਤਾਨ ਲਈ ਇਹਸਾਨਉੱਲ੍ਹਾ ਨੇ 3.5 ਓਵਰਾਂ ‘ਚ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਇਮਾਦ ਵਸੀਮ ਨੇ 4 ਓਵਰਾਂ ‘ਚ 11 ਦੌੜਾਂ ਦੇ ਕੇ 1 ਵਿਕਟ ਲਿਆ। ਇਸ ਤੋਂ ਇਲਾਵਾ ਨਸੀਮ ਸ਼ਾਹ ਨੇ ਵੀ ਇੱਕ ਵਿਕਟ ਲਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post ਟੀ-20 ‘ਚ ਪਹਿਲੀ ਵਾਰ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਹਰਾਇਆ, 6 ਵਿਕਟਾਂ ਨਾਲ ਜਿੱਤਿਆ ਮੈਚ appeared first on Daily Post Punjabi.
source https://dailypost.in/news/sports/afghanistan-beat-pakistan/