ਸਤੀਸ਼ ਕੌਸ਼ਿਕ ਮੌ.ਤ ਮਾਮਲੇ ‘ਚ ਪੁਲਿਸ ਅਦਾਕਾਰ ਦੇ ਦੋਸਤ ਦੀ ਪਤਨੀ ਦੇ ਬਿਆਨ ਕਰੇਗੀ ਦਰਜ

Satish Kaushik Death News: ਦਿੱਲੀ ਪੁਲਿਸ ਸੋਮਵਾਰ ਨੂੰ ਸਤੀਸ਼ ਕੌਸ਼ਿਕ ਦੀ ਮੌਤ ਦੇ ਮਾਮਲੇ ਵਿੱਚ ਵਿਕਾਸ ਮਾਲੂ ਦੀ ਪਤਨੀ ਦਾ ਬਿਆਨ ਦਰਜ ਕਰੇਗੀ। ਵਿਕਾਸ ਮਾਲੂ ਦੀ ਪਤਨੀ ਨੇ ਆਪਣੇ ਪਤੀ ‘ਤੇ ਸਤੀਸ਼ ਕੌਸ਼ਿਕ ਦੇ ਕਤਲ ਦਾ ਸ਼ੱਕ ਜਤਾਇਆ ਹੈ। ਇਸ ਤੋਂ ਪਹਿਲਾਂ ਪੁਲਿਸ ਪਾਰਟੀ ਵਾਲੇ ਦਿਨ ਮੌਜੂਦ ਕਰੀਬ 20 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ।

Satish Kaushik Death News
Satish Kaushik Death News

ਦਿੱਲੀ ਪੁਲਿਸ ਨੇ ਵਿਕਾਸ ਮਾਲੂ ਦੀ ਪਤਨੀ ਨੂੰ ਨੋਟਿਸ ਭੇਜ ਕੇ ਅੱਜ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਪਰ ਵਿਕਾਸ ਮਾਲੂ ਦੀ ਪਤਨੀ ਦਾ ਕਹਿਣਾ ਹੈ ਕਿ ਜਦੋਂ ਤੱਕ ਜਾਂਚ ਅਧਿਕਾਰੀ ਇੰਸਪੈਕਟਰ ਵਿਜੇ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਵੇਗੀ। ਵਿਕਾਸ ਮਾਲੂ ਦੀ ਪਤਨੀ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਡਾਕ ਰਾਹੀਂ ਇੱਕ ਹੋਰ ਸ਼ਿਕਾਇਤ ਦਿੱਤੀ ਹੈ। ਵਿਕਾਸ ਮਾਲੂ ਦੀ ਪਤਨੀ ਦਾ ਕਹਿਣਾ ਹੈ ਕਿ ਸਤੀਸ਼ ਕੌਸ਼ਿਕ ਦੀ ਮੌਤ ਦੀ ਜਾਂਚ ਜਿਸ ਇੰਸਪੈਕਟਰ ਨੂੰ ਸੌਂਪੀ ਗਈ ਹੈ। ਉਸ ਇੰਸਪੈਕਟਰ ਵਿਜੇ ਸਿੰਘ ਨੇ ਵਿਕਾਸ ਮਾਲੂ ਦੀ ਪਤਨੀ ਨਾਲ ਬਲਾਤਕਾਰ ਮਾਮਲੇ ਦੀ ਜਾਂਚ ਨੂੰ ਮੋੜਨ ਦੀ ਕੋਸ਼ਿਸ਼ ਵੀ ਕੀਤੀ ਸੀ। ਮੇਲ ਰਾਹੀਂ ਕੀਤੀ ਸ਼ਿਕਾਇਤ ਵਿੱਚ ਵਿਕਾਸ ਮਾਲੂ ਦੀ ਪਤਨੀ ਨੇ ਇੰਸਪੈਕਟਰ ਵਿਜੇ ਨੂੰ ਜਾਂਚ ਤੋਂ ਹਟਾਉਣ ਦੀ ਮੰਗ ਕੀਤੀ ਹੈ। ਸਤੀਸ਼ ਕੌਸ਼ਿਕ ਦੀ ਮੌਤ ਦੇ ਮਾਮਲੇ ‘ਚ ਇਕ ਔਰਤ ਨੇ ਇਹ ਦਾਅਵਾ ਕਰਕੇ ਸਨਸਨੀ ਮਚਾ ਦਿੱਤੀ ਕਿ ਅਦਾਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਨਹੀਂ ਹੋਈ, ਸਗੋਂ ਉਸ ਦਾ ਕਤਲ ਹੋਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਮਹਿਲਾ ਸਤੀਸ਼ ਕੌਸ਼ਿਕ ਦੇ ਦੋਸਤ ਵਿਕਾਸ ਮਾਲੂ ਦੀ ਪਤਨੀ ਹੈ ਅਤੇ ਉਸ ਨੇ ਆਪਣੇ ਪਤੀ ‘ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਆਪਣੀ ਮੌਤ ਤੋਂ ਪਹਿਲਾਂ ਸਤੀਸ਼ ਕੌਸ਼ਿਕ ਨੇ ਵਿਕਾਸ ਮਾਲੂ ਦੇ ਨਾਲ ਇੱਕ ਪਾਰਟੀ ਵਿੱਚ ਸ਼ਿਰਕਤ ਕੀਤੀ ਸੀ। ਮਹਿਲਾ ਨੇ ਦਿੱਲੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਉਸਦੇ ਪਤੀ ਨੇ 15 ਕਰੋੜ ਰੁਪਏ ਦੇ ਝਗੜੇ ਨੂੰ ਲੈ ਕੇ ਸਤੀਸ਼ ਕੌਸ਼ਿਕ ਦੀ ਹੱਤਿਆ ਕੀਤੀ ਹੈ। ਦੱਸ ਦੇਈਏ ਕਿ ਔਰਤ ਦਾ ਆਪਣੇ ਪਤੀ ਵਿਕਾਸ ਮਾਲੂ ਨਾਲ ਝਗੜਾ ਚੱਲ ਰਿਹਾ ਸੀ। ਉਸ ਨੇ ਵਿਕਾਸ ਮਾਲੂ ਖ਼ਿਲਾਫ਼ ਬਲਾਤਕਾਰ ਦਾ ਕੇਸ ਵੀ ਦਰਜ ਕਰਵਾਇਆ ਹੈ। ਦਿੱਲੀ ਪੁਲਿਸ ਅਜੇ ਵੀ 174 ਸੀਆਰਪੀਸੀ ਦੇ ਤਹਿਤ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਪਹਿਲਾਂ ਹੀ ਫਾਰਮ ਹਾਊਸ ਦੇ ਮਾਲਕ ਵਿਕਾਸ ਮਾਲੂ ਦੇ ਬਿਆਨ ਦਰਜ ਕਰ ਚੁੱਕੀ ਹੈ, ਜਿਸ ਵਿੱਚ ਉਸ ਨੇ ਸਤੀਸ਼ ਕੌਸ਼ਿਕ ਦੀ ਖ਼ਰਾਬ ਸਿਹਤ ਬਾਰੇ ਦੱਸਿਆ ਸੀ। ਦਿੱਲੀ ਪੁਲੀਸ ਨੇ ਵਿਕਾਸ ਮਾਲੂ ਦੀ ਪਤਨੀ ਨਾਲ ਉਸ ਦਾ ਬਿਆਨ ਦਰਜ ਕਰਵਾਉਣ ਲਈ ਸੰਪਰਕ ਕੀਤਾ ਸੀ ਪਰ ਉਸ ਨੇ ਹਾਲੇ ਤੱਕ ਆਪਣਾ ਬਿਆਨ ਦਰਜ ਨਹੀਂ ਕੀਤਾ।

The post ਸਤੀਸ਼ ਕੌਸ਼ਿਕ ਮੌ.ਤ ਮਾਮਲੇ ‘ਚ ਪੁਲਿਸ ਅਦਾਕਾਰ ਦੇ ਦੋਸਤ ਦੀ ਪਤਨੀ ਦੇ ਬਿਆਨ ਕਰੇਗੀ ਦਰਜ appeared first on Daily Post Punjabi.



Previous Post Next Post

Contact Form