ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ ਇਕ ਕਿਲੋ 516 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਸ਼ਾਰਜਾਹ ਤੋਂ ਇੰਡੀਗੋ ਦੀ ਫਲਾਈਟ ਤੋਂ ਆਏ ਇਕ ਯਾਤਰੀ ਨੂੰ ਪ੍ਰੋਫਾਈਲਿੰਗ ਤੇ ਸ਼ੱਕੀ ਗਤੀਵਿਧੀਆਂ ਦੇ ਆਧਾਰ ‘ਤੇ ਤਲਾਸ਼ੀ ਲਈ ਗਈ ਜਿਸ ਦੇ ਬਾਅਦ ਕਸਟਮ ਅਧਿਕਾਰੀਆਂ ਵੱਲੋਂ ਸਾਮਾਨ ਦੀ ਤਲਾਸ਼ੀ ਲੈਣ ‘ਤੇ 86 ਲੱਖ ਰੁਪਏ ਦੇ ਬਾਜ਼ਾਰ ਮੁੱਲ ਵਾਲੇ ਕੁੱਲ 1516 ਗ੍ਰਾਮ ਭਾਰ ਦੇ 13 ਸੋਨੇ ਦੇ ਬਿਸਕੁਟ ਤਿੰਨ ਸ਼ਰਾਬ ਦੀਆਂ ਬੋਤਲਾਂ ਵਿਚ ਲੁਕਾਏ ਗਏ ਸਨ।
ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੋਨਾ ਜ਼ਬਤ ਕਰ ਲਿਆ ਗਿਆ ਹੈ ਤੇ ਯਾਤਰੀ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਕਸਟਮ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਇੰਡੀਗੋ ਦੀ ਫਲਾਈਟ 6ਈ48 ਸ਼ਾਰਜਾਹ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਈ। ਕਸਟਮ ਅਧਿਕਾਰੀਆਂ ਨੇ ਫਲਾਈਟ ਤੋਂ ਆਏ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ ਇਕ ਯਾਤਰੀ ਦੇ ਬੈਗ ਦੀ ਸਕੈਨਿੰਗ ਦੌਰਾਨ ਕੁਝ ਡਿਟੈਕਟ ਕੀਤੇ ਜਾਣ ਦੇ ਸੰਕੇਤ ਮਿਲੇ। ਅਧਿਕਾਰੀਆਂ ਨੇ ਸਮਾਨ ਦੀ ਚੈਕਿੰਗ ਦੌਰਾਨ ਸ਼ਰਾਬ ਦੀਆਂ 3 ਬੋਤਲਾਂ ਵਿਚ ਕੁਝ ਲੁਕਾਏ ਜਾਣ ਦੀ ਗੱਲ ਸਾਹਮਣੇ ਆਈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਮੋਗਾ ‘ਚ ਲੁੱਟ, ਕੁੱਟਮਾਰ ਕਰ ਕੈਸ਼ ‘ਤੇ ਗਹਿਣੇ ਲੈ ਹੋਏ ਫਰਾਰ
ਖੋਲ੍ਹ ਕੇ ਦੇਖਣ ‘ਤੇ ਬੋਤਲਾਂ ਦੇ ਅੰਦਰ ਤੋਂ ਸੋਨੇ ਦੇ 13 ਬਿਸਕੁਟ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਭਰਾ ਇਕ ਕਿਲੋ 516 ਗ੍ਰਾਮ ਪਾਇਆ ਗਿਆ। ਉਸ ਦੀ ਮਾਰਕੀਟ ਕੀਮਤ 86 ਲੱਖ 41 ਹਜ਼ਾਰ 200 ਰੁਪਏ ਪਾਈ ਗਈ। ਕਸਟਮ ਅਧਿਕਾਰੀ ਨੇ ਦੱਸਿਆ ਕਿ ਸ਼ਾਰਜਹਾ ਤੋਂ ਆਏ ਯਾਤਰੀ ਤੋਂ ਬਰਾਮਦ ਸੋਨੇ ਦੇ ਬਿਸਕੁਟ ਕਬਜ਼ੇ ਵਿਚ ਲੈਣ ਦੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕਸਟਮ ਵਿਭਾਗ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ 1.5 ਕਿਲੋ ਸੋਨਾ ਬਰਾਮਦ, ਮੁਲਜ਼ਮ ਗ੍ਰਿਫਤਾਰ appeared first on Daily Post Punjabi.
source https://dailypost.in/news/punjab/1-5-kg-gold-recovered/