TheUnmute.com – Punjabi News: Digest for February 17, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸਿੱਖਿਆ ਮੰਤਰੀ ਨੇ ਤਰਨ ਤਾਰਨ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕੀਤਾ ਮੁਅੱਤਲ

Thursday 16 February 2023 05:36 AM UTC+00 | Tags: aam-aadmi-party breaking-news district-education-officer district-education-officer-of-tarn-taran district-education-officer-tarn-taran harjot-singh-bains latest-news news punjab punjab-civil-services punjab-news the-unmute-breaking-news the-unmute-update

ਚੰਡੀਗੜ੍ਹ, 16 ਫਰਵਰੀ 2023: ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਹੋਰ ਕਾਰਵਾਈ ਕਰਦਿਆਂ ਤਰਨਤਾਰਨ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (District Education Officer) ਨੂੰ ਮੁਅੱਤਲ ਕਰ ਦਿੱਤਾ ਹੈ | ਜ਼ਿਲ੍ਹਾ ਸਿੱਖਿਆ ਅਫਸਰ (ਡੀਈਓ) ਦਲਜਿੰਦਰ ਕੌਰ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਬੱਚਿਆਂ ਨੂੰ ਦਿੱਤੀਆਂ ਵਰਦੀਆਂ ਦੀ ਖਰੀਦ ਸੰਬੰਧੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਇਸ ਸੰਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਨੂੰ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਅਤੇ ਅਪੀਲ) ਐਕਟ 1970 ਦੇ ਨਿਯਮ 4(1) ਅਨੁਸਾਰ ਮੁਅੱਤਲ ਕੀਤਾ ਗਿਆ ਹੈ |

The post ਸਿੱਖਿਆ ਮੰਤਰੀ ਨੇ ਤਰਨ ਤਾਰਨ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕੀਤਾ ਮੁਅੱਤਲ appeared first on TheUnmute.com - Punjabi News.

Tags:
  • aam-aadmi-party
  • breaking-news
  • district-education-officer
  • district-education-officer-of-tarn-taran
  • district-education-officer-tarn-taran
  • harjot-singh-bains
  • latest-news
  • news
  • punjab
  • punjab-civil-services
  • punjab-news
  • the-unmute-breaking-news
  • the-unmute-update

ਪਾਕਿਸਤਾਨ 'ਚ ਟਰੇਨ 'ਚ ਜ਼ਬਰਦਸਤ ਧਮਾਕਾ, 2 ਯਾਤਰੀਆਂ ਦੀ ਮੌਤ, 4 ਗੰਭੀਰ ਜ਼ਖਮੀ

Thursday 16 February 2023 06:29 AM UTC+00 | Tags: 2-passengers-died breaking-news heavy-explosion-in-the-train jafar-express news pakistan pakistan-news pakistan-teian-blast peshawar-to-quetta peshawar-to-quetta-train

ਚੰਡੀਗੜ੍ਹ, 16 ਫਰਵਰੀ 2023: ਪਾਕਿਸਤਾਨ (Pakistan) ‘ਚ ਵੀਰਵਾਰ ਸਵੇਰੇ ਟਰੇਨ ‘ਚ ਧਮਾਕੇ ਦੀ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪੇਸ਼ਾਵਰ ਤੋਂ ਕਵੇਟਾ ਜਾ ਰਹੀ ਜਾਫਰ ਐਕਸਪ੍ਰੈੱਸ ‘ਚ ਜ਼ਬਰਦਸਤ ਧਮਾਕਾ ਹੋਇਆ ਹੈ । ਇਸ ਦੀ ਲਪੇਟ ‘ਚ ਆਉਣ ਕਾਰਨ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਚਾਰ ਯਾਤਰੀ ਗੰਭੀਰ ਜ਼ਖਮੀ ਹੋ ਗਏ ਹਨ।

ਸਥਾਨਕ ਮੀਡੀਆ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪੇਸ਼ਾਵਰ ਤੋਂ ਕਵੇਟਾ ਜਾ ਰਹੀ ਜਾਫਰ ਐਕਸਪ੍ਰੈੱਸ ਚੀਚਾਵਤਨੀ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਕਾਨਮੀ ਕਲਾਸ ਦੀ ਬੋਗੀ ਨੰਬਰ 6 ‘ਚ ਹੋਇਆ ਹੈ । ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਧਮਾਕਿਆਂ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਜ਼ਿਕਰਯੋਗ ਹੈ ਕਿ ਜਾਫਰ ਐਕਸਪ੍ਰੈਸ ‘ਚ ਧਮਾਕੇ ਦਾ ਇਹ ਦੂਜਾ ਮਾਮਲਾ ਹੈ। ਪਿਛਲੇ ਮਹੀਨੇ ਇਸ ਟਰੇਨ ‘ਚ ਅਜਿਹਾ ਹੀ ਇਕ ਧਮਾਕਾ ਹੋਇਆ ਸੀ, ਜਿਸ ‘ਚ ਅੱਠ ਜਣੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਇਸ ਧਮਾਕੇ ਨਾਲ ਜਾਫਰ ਐਕਸਪ੍ਰੈਸ ਦੇ ਦੋ ਡੱਬੇ ਵੀ ਪਟੜੀ ਤੋਂ ਉਤਰ ਗਏ ਸਨ ।

The post ਪਾਕਿਸਤਾਨ ‘ਚ ਟਰੇਨ ‘ਚ ਜ਼ਬਰਦਸਤ ਧਮਾਕਾ, 2 ਯਾਤਰੀਆਂ ਦੀ ਮੌਤ, 4 ਗੰਭੀਰ ਜ਼ਖਮੀ appeared first on TheUnmute.com - Punjabi News.

Tags:
  • 2-passengers-died
  • breaking-news
  • heavy-explosion-in-the-train
  • jafar-express
  • news
  • pakistan
  • pakistan-news
  • pakistan-teian-blast
  • peshawar-to-quetta
  • peshawar-to-quetta-train

ਤ੍ਰਿਪੁਰਾ 'ਚ ਸਵੇਰੇ 11 ਵਜੇ ਤੱਕ 32 ਫ਼ੀਸਦੀ ਪੋਲਿੰਗ, ਵੋਟਰਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

Thursday 16 February 2023 06:41 AM UTC+00 | Tags: bjp-ipft-alliance breaking-news news ommunist-party-of-india-marxist polling-stations polling-stations-tripura the-unmute-breaking-news the-unmute-punjabi-news tripura tripura-assembly-elections tripura-assembly-elections-2023 tripura-election

ਚੰਡੀਗੜ੍ਹ, 16 ਫਰਵਰੀ 2023: ਤ੍ਰਿਪੁਰਾ (Tripura) ‘ਚ 60 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ । 3,337 ਪੋਲਿੰਗ ਸਟੇਸ਼ਨਾਂ ‘ਤੇ ਸਖ਼ਤ ਸੁਰੱਖਿਆ ਦੇ ਵਿਚਕਾਰ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ। 1,100 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਅਤੇ 28 ਨੂੰ ਅਤਿ ਸੰਵੇਦਨਸ਼ੀਲ ਵਜੋਂ ਪਛਾਣਿਆ ਗਿਆ ਹੈ। ਸਵੇਰੇ 11 ਵਜੇ ਤੱਕ 32% ਵੋਟਿੰਗ ਦਰਜ ਕੀਤੀ ਗਈ | ਇਨ੍ਹਾਂ ਚੋਣਾਂ ਵਿੱਚ ਮੁੱਖ ਤੌਰ ‘ਤੇ ਭਾਜਪਾ-ਆਈਪੀਐਫਟੀ ਗਠਜੋੜ, ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ)-ਕਾਂਗਰਸ ਗਠਜੋੜ ਅਤੇ ਉੱਤਰ-ਪੂਰਬੀ ਰਾਜ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਵੰਸ਼ਜ ਦੁਆਰਾ ਬਣਾਈ ਗਈ ਖੇਤਰੀ ਪਾਰਟੀ ਟਿਪਰਾ ਮੋਥਾ ਮੈਦਾਨ ਵਿੱਚ ਹਨ।

ਇਨ੍ਹਾਂ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ 31,000 ਪੋਲਿੰਗ ਕਰਮਚਾਰੀ ਅਤੇ ਕੇਂਦਰੀ ਬਲਾਂ ਦੇ 25,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਜ ਹਥਿਆਰਬੰਦ ਪੁਲਿਸ ਅਤੇ ਰਾਜ ਪੁਲਿਸ ਦੇ 31,000 ਜਵਾਨ ਤਾਇਨਾਤ ਕੀਤੇ ਗਏ ਹਨ।

ਤ੍ਰਿਪੁਰਾ (Tripura) ਵਿੱਚ 13.53 ਲੱਖ ਔਰਤਾਂ ਸਮੇਤ 28.13 ਲੱਖ ਵੋਟਰ 259 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ, ਜਿਨ੍ਹਾਂ ਵਿੱਚੋਂ 20 ਉਮੀਦਵਾਰ ਔਰਤਾਂ ਹਨ। ਰਾਜ ਦੇ ਮੁੱਖ ਮੰਤਰੀ ਮਾਨਿਕ ਸਾਹਾ ਕਸਬਾ ਬਾਰਡੋਵਲੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹਨ, ਜਦਕਿ ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਧਨਪੁਰ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ) ਦੇ ਸੂਬਾ ਸਕੱਤਰ ਜਤਿੰਦਰ ਚੌਧਰੀ ਸਬਰੂਮ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਹ ਖੱਬੇ-ਪੱਖੀ ਗਠਜੋੜ ਦਾ ਚਿਹਰਾ ਹਨ।

The post ਤ੍ਰਿਪੁਰਾ ‘ਚ ਸਵੇਰੇ 11 ਵਜੇ ਤੱਕ 32 ਫ਼ੀਸਦੀ ਪੋਲਿੰਗ, ਵੋਟਰਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ appeared first on TheUnmute.com - Punjabi News.

Tags:
  • bjp-ipft-alliance
  • breaking-news
  • news
  • ommunist-party-of-india-marxist
  • polling-stations
  • polling-stations-tripura
  • the-unmute-breaking-news
  • the-unmute-punjabi-news
  • tripura
  • tripura-assembly-elections
  • tripura-assembly-elections-2023
  • tripura-election

ਸੋਹਾਨਾ, 16 ਫਰਵਰੀ 2023: ਡਰੀਮ ਬਡਜ਼ ਫਾਊਂਡੇਸ਼ਨ ਸਰਕਾਰੀ ਸਕੂਲ ਦੀਆਂ ਕੁੜੀਆਂ ਨੂੰ ਸਾਈਕਲ ਦਾਨ ਕਰੇਗੀ, ਅਦਾਕਾਰਾ ਦਿਲਜੋਤ ਦਾ ਕਹਿਣਾ ਹੈ ਕਿ, “ਮੈਂ ਉਹਨਾਂ ਦੇ ਸਿੱਖਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਦੀ ਲੋੜ ਨੂੰ ਮਹਿਸੂਸ ਕਰ ਸਕਦੀ ਹਾਂ।”ਅਭਿਨੇਤਰੀ ਦਿਲਜੋਤ ਦੀ ਅਗਵਾਈ ਵਾਲੀ ਡਰੀਮ ਬਡਜ਼ ਫਾਊਂਡੇਸ਼ਨ ਨੇ 20 ਤੋਂ ਵੱਧ ਲੜਕੀਆਂ ਨੂੰ ਗਤੀਸ਼ੀਲਤਾ ਲਈ ਸਾਈਕਲ ਦਾਨ ਕਰਨ ਦੀ ਇੱਕ ਉੱਤਮ ਪਹਿਲ ਕੀਤੀ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਮੋਹਾਲੀ ਵਿਖੇ 14 ਫਰਵਰੀ 2023 ਨੂੰ 20 ਲੜਕੀਆਂ ਨੂੰ ਸਾਈਕਲ ਅਤੇ ਸਕੂਲ ਦਾ ਸਮਾਨ ਦਾਨ ਕੀਤਾ ਜਾਵੇਗਾ।

ਇਸ ਦਾ ਉਦੇਸ਼ ਸਮਾਜ ਦੇ ਨੀਵੇਂ ਸਮਾਜਿਕ ਆਰਥਿਕ ਖੇਤਰਾਂ ਦੀਆਂ ਕਮਜ਼ੋਰ ਲੜਕੀਆਂ ਦੀ ਮਦਦ ਕਰਨਾ ਅਤੇ ਉਨ੍ਹਾਂ ਦੀ ਗਤੀਸ਼ੀਲਤਾ ਨੂੰ ਵਧਾ ਕੇ ਪੜ੍ਹਾਈ ਲਈ ਉਤਸ਼ਾਹਿਤ ਕਰਨਾ ਹੈ। ਇਹ ਉਹਨਾਂ ਨੂੰ ਆਪਣੇ ਘਰ ਅਤੇ ਸਕੂਲ ਦੇ ਵਿਚਕਾਰ ਆਉਣ-ਜਾਣ ਵਿੱਚ ਮਦਦ ਕਰੇਗਾ ਅਤੇ ਉਹਨਾਂ ਨੂੰ ਸਿੱਖਿਆ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਹੋਰ ਮਦਦ ਕਰੇਗਾ। ਇਸ ਤੋਂ ਇਲਾਵਾ, ਡ੍ਰੀਮ ਬਡਜ਼ ਫਾਊਂਡੇਸ਼ਨ ਉਨ੍ਹਾਂ ਨੂੰ ਸਕੂਲ ਦਾ ਸਮਾਨ ਜਿਵੇਂ ਲੰਚ ਬਾਕਸ ਅਤੇ ਬੋਤਲਾਂ ਵੀ ਮੁਹੱਈਆ ਕਰਵਾਏਗੀ।

ਇਸ ਸਮਾਗਮ ਦੌਰਾਨ ਦਿਲਜੋਤ ਅਤੇ ਫਾਊਂਡੇਸ਼ਨ ਦੇ ਵਲੰਟੀਅਰਾਂ ਦੀ ਟੀਮ ਅਤੇ ਪ੍ਰਿੰਸੀਪਲ, ਸਕੂਲ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਹੋਣਗੇ।

diljot

ਖਾਸ ਤੌਰ ‘ਤੇ, ਡਰੀਮ ਬਡਸ ਫਾਊਂਡੇਸ਼ਨ ਇੱਕ ਰਜਿਸਟਰਡ NGO ਹੈ ਜਿਸਦੀ ਸਥਾਪਨਾ ਅਦਾਕਾਰਾ ਦਿਲਜੋਤ ਦੁਆਰਾ ਕੀਤੀ ਗਈ ਸੀ ਜੋ ਕਈ ਫਿਲਮਾਂ ਅਤੇ ਗੀਤਾਂ ਦੀ ਮੁੱਖ ਅਦਾਕਾਰਾ ਰਹੀ ਹੈ। ਉਸਦੀ ਰੋਸ਼ਨ ਪ੍ਰਿੰਸ ਨਾਲ ਆਉਣ ਵਾਲੀ ਪੰਜਾਬੀ ਫਿਲਮ ‘ਰੰਗ ਰੱਤਾ’ ਅਤੇ ਇੱਕ ਹਿੰਦੀ ਫਿਲਮ ‘ਕ੍ਰਿਸਪੀ ਰਿਸ਼ਤੇ’ ਜਲਦ ਹੀ ਰਿਲੀਜ਼ ਹੋ ਰਹੀਆਂ ਹਨ।

ਇਸ ਨੇਕ ਉਪਰਾਲੇ ਬਾਰੇ ਪੁੱਛੇ ਜਾਣ ‘ਤੇ ਫਾਊਂਡੇਸ਼ਨ ਦੀ ਸੰਸਥਾਪਕ ਦਿਲਜੋਤ ਨੇ ਕਿਹਾ ਕਿ, “ਉਨ੍ਹਾਂ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਕਰਨ ਦੀ ਇੱਛਾ ਨੂੰ ਜਤਾਇਆ ਹੈ। ਉਹ ਦੂਜਿਆਂ ਦੀ ਮਦਦ ਕਰਨ ਦੇ ਗੁਣ ਪੈਦਾ ਕਰਨ ਲਈ ਆਪਣੇ ਦੀ ਪੜ੍ਹਾਈ ਕੀਤੀ।”

diljot

ਉਹਨਾਂ ਨੇ ਕਿਹਾ, “ਕਿਤੇ ਨਾ ਕਿਤੇ ਇੱਕ ਸੁਪਨੇ ਲੈਣ ਵਾਲੇ ਅਤੇ ਇੱਕ ਕਲਾਕਾਰ ਦੇ ਰੂਪ ਵਿੱਚ, ਮੈਂ ਉਨ੍ਹਾਂ ਦੇ ਸੁਪਨਿਆਂ ਨੂੰ ਛੱਡਣ ਦੀ ਉਨ੍ਹਾਂ ਦੀ ਦੁਚਿੱਤੀ ਨੂੰ ਮਹਿਸੂਸ ਕਰ ਸਕਦੀ ਸੀ ਕਿਉਂਕਿ ਉਹ ਗਰੀਬ ਹਨ, ਉਨ੍ਹਾਂ ਕੋਲ ਆਪਣੇ ਸੁਪਨਿਆਂ ਨੂੰ ਜੀਣ ਲਈ ਲੋੜੀਂਦੇ ਸਰੋਤ, ਸਹਾਇਤਾ, ਮਾਰਗਦਰਸ਼ਨ ਅਤੇ ਮੌਕੇ ਨਹੀਂ ਹਨ। ਮੈਂ ਮਹਿਸੂਸ ਕੀਤਾ ਕਿ ਮੈਨੂੰ ਇੱਕ ਸੰਸਥਾ ਦੀ ਲੋੜ ਹੈ। ਜੋ ਕਿ ਇੱਕ ਛੱਤਰੀ ਵਜੋਂ ਕੰਮ ਕਰੇਗੀ ਅਤੇ ਲੋੜਵੰਦਾਂ ਦੇ ਅਜਿਹੇ ਲੱਖਾਂ ਸੁਪਨਿਆਂ ਨੂੰ ਉਮੀਦ ਦੇਵੇਗੀ ਅਤੇ ਇਸ ਤਰ੍ਹਾਂ ਡਰੀਮ ਬਡਜ਼ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਅਸੀਂ ਲੋੜਵੰਦਾਂ ਦੀ ਸੇਵਾ ਲਈ ਆਮ ਪਹਿਲਕਦਮੀਆਂ ਵੀ ਕਰਦੇ ਹਾਂ। "

The post ਮਸ਼ਹੂਰ ਅਦਾਕਾਰਾ ਦਿਲਜੋਤ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਸਾਈਕਲਾਂ , ਦਿੱਤਾ ਬੱਚੀਆਂ ਨੂੰ ਖਾਸ ਸੁਨੇਹਾ appeared first on TheUnmute.com - Punjabi News.

Tags:
  • diljot
  • governemnt-of-india
  • government-school
  • theunmute

PAKw vs IREw: ਮੁਨੀਬਾ ਅਲੀ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਪਾਕਿਸਤਾਨ ਨੇ ਆਇਰਲੈਂਡ ਨੂੰ 70 ਦੌੜਾਂ ਨਾਲ ਹਰਾਇਆ

Thursday 16 February 2023 06:52 AM UTC+00 | Tags: breaking-news muneeba-ali news pakistans-opener-muneeba-ali pakistan-women-cricket-team pakw-vs-irew south-africa sports-mews the-unmute-update women-cricket-world-cup womens-t20-world-cup

ਚੰਡੀਗੜ੍ਹ, 16 ਫਰਵਰੀ 2023: ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਆਇਰਲੈਂਡ (PAKw vs IREw) ਨੂੰ 70 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਬੁੱਧਵਾਰ ਨੂੰ ਖੇਡੇ ਗਏ ਦਿਨ ਦੇ ਦੂਜੇ ਮੈਚ ‘ਚ ਪਾਕਿਸਤਾਨ ਦੀ ਸਲਾਮੀ ਬੱਲੇਬਾਜ਼ ਮੁਨੀਬਾ ਅਲੀ (Muneeba Ali) ਨੇ ਮੈਚ ਦੀ ਸ਼ੁਰੂਆਤ ਤੋਂ ਹੀ ਆਇਰਲੈਂਡ ਦੀਆਂ ਗੇਂਦਬਾਜ਼ਾਂ ਨੂੰ ਬੁਰੀ ਤਰ੍ਹਾਂ ਧੋ ਦਿੱਤਾ। ਮੁਨੀਬਾ ਨੇ 68 ਗੇਂਦਾਂ ਵਿੱਚ 14 ਚੌਕਿਆਂ ਦੀ ਮਦਦ ਨਾਲ 102 ਦੌੜਾਂ ਬਣਾਈਆਂ। ਟੀ-20 ਕ੍ਰਿਕਟ ‘ਚ ਇਹ ਉਸਦਾ ਪਹਿਲਾ ਸੈਂਕੜਾ ਸੀ।

20 ਓਵਰਾਂ ਦੇ ਮੈਚ ਵਿੱਚ ਮਨੀਬਾ (Muneeba Ali) ਨੂੰ ਦੂਜੇ ਸਿਰੇ ਤੋਂ ਨਿਦਾ ਡਾਰ (33) ਦਾ ਵੀ ਪੂਰਾ ਸਹਿਯੋਗ ਮਿਲਿਆ । ਆਊਟ ਹੋਏ ਬਾਕੀ 4 ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਟੀ-20 ਕ੍ਰਿਕਟ ‘ਚ ਇਹ ਉਸਦਾ ਪਹਿਲਾ ਸੈਂਕੜਾ ਸੀ। 20 ਓਵਰਾਂ ਦੇ ਮੈਚ ਵਿੱਚ ਮਨੀਬਾ ਅਲੀ ਨੂੰ ਦੂਜੇ ਸਿਰੇ ਤੋਂ ਨਿਦਾ ਡਾਰ (33) ਦਾ ਸਹਿਯੋਗ ਮਿਲ ਸਕਿਆ। ਆਊਟ ਹੋਏ ਬਾਕੀ 4 ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ।

ਆਇਰਲੈਂਡ ਦੀ ਪੂਰੀ ਟੀਮ 16.3 ਓਵਰਾਂ ‘ਤੇ ਹੀ ਸਿਮਟ ਗਈ। ਇਸ ਜਿੱਤ ਤੋਂ ਬਾਅਦ ਪਾਕਿਸਤਾਨ ਗਰੁੱਪ ਬੀ ‘ਚ ਭਾਰਤ ਅਤੇ ਆਇਰਲੈਂਡ ਤੋਂ ਬਾਅਦ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਸ ਦੀਆਂ ਉਮੀਦਾਂ ਬਰਕਰਾਰ ਹਨ। ਇਸ ਤੋਂ ਪਹਿਲਾਂ ਉਸ ਨੂੰ ਭਾਰਤ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

The post PAKw vs IREw: ਮੁਨੀਬਾ ਅਲੀ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਪਾਕਿਸਤਾਨ ਨੇ ਆਇਰਲੈਂਡ ਨੂੰ 70 ਦੌੜਾਂ ਨਾਲ ਹਰਾਇਆ appeared first on TheUnmute.com - Punjabi News.

Tags:
  • breaking-news
  • muneeba-ali
  • news
  • pakistans-opener-muneeba-ali
  • pakistan-women-cricket-team
  • pakw-vs-irew
  • south-africa
  • sports-mews
  • the-unmute-update
  • women-cricket-world-cup
  • womens-t20-world-cup

ਚੰਡੀਗ੍ਹੜ 16 ਫਰਵਰੀ 2023: “ਕਰਾਊਨ ਪ੍ਰਿੰਸ ਆਫ ਭੰਗੜਾ” ਵਜੋਂ ਜਾਣੇ ਜਾਂਦੇ ਜੈਜ਼ੀ ਬੀ ਨੇ ਹਾਲ ਹੀ ਵਿੱਚ ਬੀ-ਟਾਊਨ ਵਿੱਚ ਆਪਣੇ 30 ਸਾਲਾਂ ਦੇ ਸ਼ਾਨਦਾਰ ਸੰਗੀਤਕ ਕਰੀਅਰ ਦਾ ਜਸ਼ਨ ਮਨਾਇਆ। ਜੈਜ਼ੀ ਬੀ ਦੀ ਸਫਲਤਾ ਦੀ ਪਾਰਟੀ ਬਹੁਤ ਸ਼ਾਨਦਾਰ ਸੀ, ਜਿਸ ਵਿੱਚ ਗਾਇਕ ਲਈ ਬਹੁਤ ਸਾਰਾ ਪਿਆਰ ਸਾਫ ਝਲਕਦਾ ਸੀ।

ਪਾਲੀਵੁੱਡ, ਬਾਲੀਵੁੱਡ, ਟੈਲੀਵਿਜ਼ਨ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਨਾਮ ਜਿਵੇਂ ਯੋ ਯੋ ਹਨੀ ਸਿੰਘ, ਮੀਕਾ ਸਿੰਘ, ਗਿੱਪੀ ਗਰੇਵਾਲ, ਮੁਨੀਸ਼ ਸਾਹਨੀ ਅਤੇ ਹੋਰ ਬਹੁਤ ਸਾਰੀਆਂ ਉੱਘੀਆਂ ਹਸਤੀਆਂ ਨੇ ਜੈਜ਼ੀ ਬੀ ਨੂੰ ਦਿਲੋਂ ਵਧਾਈ ਦਿੱਤੀ।

jazzy b

ਪਿਛਲੇ 30 ਸਾਲਾਂ ਵਿੱਚ, ਜੈਜ਼ੀ ਬੀ ਨੇ ਬਹੁਤ ਸਾਰੀਆਂ ਹਿੱਟ ਐਲਬਮਾਂ ਤੇ ਸਿੰਗਲ ਟਰੈਕ ਰਿਲੀਜ਼ ਕੀਤੇ ਹਨ ਅਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਨਾਵਾਂ ਨਾਲ ਕੋਲੈਬ ਕੀਤਾ ਹੈ। ਉਸਨੇ ਕਈ ਐਵਾਰਡ ਅਤੇ ਪ੍ਰਸ਼ੰਸਾ ਵੀ ਜਿੱਤੀ ਹੈ, ਜਿਸ ਵਿੱਚ ਹਾਲ ਆਫ ਫੇਮ ਕੈਨੇਡਾ, ਫਿਲਮਫੇਅਰ ਅਵਾਰਡ, ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਅਤੇ ਗਲੋਬਲ ਇੰਡੀਅਨ ਮਿਊਜ਼ਿਕ ਅਕੈਡਮੀ ਅਵਾਰਡ ਆਦਿ ਸ਼ਾਮਲ ਹੈ। ਭੰਗੜੇ ਦੀ ਸ਼ੈਲੀ ‘ਤੇ ਉਸਦੇ ਮਿਊਜ਼ਿਕ ਦਾ ਵੱਡਾ ਪ੍ਰਭਾਵ ਹੈ। ਭੰਗੜਾ ਸ਼ੈਲੀ ਵਾਲੇ ਸੰਗੀਤ ਨੂੰ ਨੌਜਵਾਨ ਪੀੜ੍ਹੀ ਵਿੱਚ ਪ੍ਰਸਿੱਧ ਕਰਨ ਅਤੇ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾਉਣ ਦਾ ਸਿਹਰਾ ਉਸਦੇ ਸਿਰ ਜਾਂਦਾ ਹੈ।

ਜੈਜ਼ੀ ਬੀ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਹਿੰਦੇ ਹਨ, “ਮੈਂ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨਾਲ ਬਹੁਤ ਪ੍ਰਭਾਵਿਤ ਹਾਂ। ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਲੋਕ ਮੇਰੇ ਸੰਗੀਤ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹਨ। ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਆਪਣੇ ਮਿਊਜ਼ਿਕ ਕਰੀਅਰ ਦੇ 30 ਸਾਲ ਉਹਨਾਂ ਨੂੰ ਸਮਰਪਿਤ ਕਰਦਾ ਹਾਂ।”

jazzy b

ਜੈਜ਼ੀ ਬੀ ਸਾਡੇ ਸਮੇਂ ਦੇ ਸਭ ਤੋਂ ਪਿਆਰੇ ਅਤੇ ਪ੍ਰਭਾਵਸ਼ਾਲੀ ਸੰਗੀਤਕਾਰਾਂ ਵਿੱਚੋਂ ਇੱਕ ਬਣਿਆ ਹੋਇਆ ਹੈ ਅਤੇ ਬਿਨਾਂ ਸ਼ੱਕ ਆਉਣ ਵਾਲੇ ਕਈ ਸਾਲਾਂ ਤੱਕ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਅਤੇ ਉਹਨਾਂ ਦਾ ਮਨੋਰੰਜਨ ਕਰਦਾ ਰਹੇਗਾ।

The post ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜੈਜ਼ੀ ਬੀ ਨੂੰ ਹੋਏ 30 ਸਾਲ , ਦਰਸ਼ਕਾਂ ਨੂੰ ਕੀਤਾ ਧੰਨਵਾਦ appeared first on TheUnmute.com - Punjabi News.

Tags:
  • 30-years-of-jazzy-b
  • jazzy-b
  • jazzy-b-music
  • punjabi-singer
  • the-unmute

NIA ਨੇ ਲਖਬੀਰ ਸਿੰਘ ਸੰਧੂ ਉਰਫ ਲੰਡਾ 'ਤੇ 15 ਲੱਖ ਰੁਪਏ ਦਾ ਇਨਾਮ ਰੱਖਿਆ

Thursday 16 February 2023 07:06 AM UTC+00 | Tags: lakhbir-singh-landa latest-news national-investigation-agency news nia punjab-government punjab-police the-unmute-breaking-news the-unmute-punjab the-unmute-punjabi-news the-unmute-update

ਚੰਡੀਗੜ੍ਹ, 16 ਫਰਵਰੀ 2023: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਨੂੰ ਹੀ ਪੰਜਾਬ ਦੇ ਮੋਸਟ ਵਾਂਟੇਡ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ ਲੰਡਾ (Lakhbir Singh Landa) ‘ਤੇ 15 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਲਖਬੀਰ ਸਿੰਘ ‘ਤੇ ਪੰਜਾਬ ‘ਚ ਦਹਿਸ਼ਤ ਫੈਲਾਉਣ ਦਾ ਦੋਸ਼ ਹੈ। ਉਹ 2017 ਵਿੱਚ ਵਿਦੇਸ਼ ਭੱਜ ਗਿਆ ਸੀ। ਉਦੋਂ ਤੋਂ NIA ਉਸ ਦੀ ਭਾਲ ਕਰ ਰਹੀ ਹੈ। ਏਜੰਸੀ ਦੇ ਅਨੁਸਾਰ ਲਖਬੀਰ ਸਿੰਘ ਪੰਜਾਬ ਵਿੱਚ ਕਈ ਅੱਤਵਾਦੀ ਘਟਨਾਵਾਂ ਅਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਵਿੱਚ ਵੀ ਸ਼ਾਮਲ ਰਿਹਾ ਹੈ।

ਲਖਬੀਰ ਲੰਡਾ 2017 ਵਿੱਚ ਕੈਨੇਡਾ ਭੱਜ ਗਿਆ ਸੀ। ਉਦੋਂ ਤੋਂ ਪੰਜਾਬ ਪੁਲਿਸ ਅਤੇ ਐਨਆਈਏ ਉਸ ਦੀ ਭਾਲ ਕਰ ਰਹੀ ਹੈ। । ਪਹਿਲਾਂ ਉਸ ਦਾ ਨਾਂ ਸਿਰਫ਼ ਗੈਂਗਸਟਰ ਗਤੀਵਿਧੀਆਂ ਵਿਚ ਆਉਂਦਾ ਸੀ ਪਰ ਪਿਛਲੇ ਸਾਲ 2022 ਵਿਚ ਪੰਜਾਬ ਵਿਚ ਹੋਏ ਦੋ ਵੱਡੇ ਹਮਲਿਆਂ ਤੋਂ ਬਾਅਦ ਉਸ ਨੂੰ ਅੱਤਵਾਦੀਆਂ ਦੀ ਸ਼੍ਰੇਣੀ ਵਿਚ ਪਾ ਦਿੱਤਾ ਸੀ |

 

The post NIA ਨੇ ਲਖਬੀਰ ਸਿੰਘ ਸੰਧੂ ਉਰਫ ਲੰਡਾ ‘ਤੇ 15 ਲੱਖ ਰੁਪਏ ਦਾ ਇਨਾਮ ਰੱਖਿਆ appeared first on TheUnmute.com - Punjabi News.

Tags:
  • lakhbir-singh-landa
  • latest-news
  • national-investigation-agency
  • news
  • nia
  • punjab-government
  • punjab-police
  • the-unmute-breaking-news
  • the-unmute-punjab
  • the-unmute-punjabi-news
  • the-unmute-update

ਪੰਜਾਬ ਪੁਲਿਸ ਦਾ ਨਸ਼ਾ ਤਸਕਰਾਂ ਖ਼ਿਲਾਫ਼ ਵੱਡਾ ਐਕਸ਼ਨ, DGP ਗੌਰਵ ਯਾਦਵ ਨੇ ਦਿੱਤੇ ਸਖ਼ਤ ਨਿਰਦੇਸ਼

Thursday 16 February 2023 07:17 AM UTC+00 | Tags: breaking-news dgp-gaurav-yadav director-general-of-punjab-police drug-free-punjab drugs drugs-smugglers news punjab-news punjab-police punjab-police-raid raid smugglers supply-chain-of-drugs the-unmute-breaking-news

ਚੰਡੀਗੜ੍ਹ, 16 ਫਰਵਰੀ 2023: ਪੰਜਾਬ ਪੁਲਿਸ (Punjab Police) ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਅਪਰਾਧਾਂ ਦੀ ਸਪਲਾਈ ਚੇਨ ਨੂੰ ਤੋੜਿਆ ਜਾਵੇਗਾ ਅਤੇ ਇਸ ਲਈ ਪੰਜਾਬ ਪੁਲਿਸ ਨੇ ਸਖ਼ਤ ਕਦਮ ਚੁੱਕੇ ਹਨ, ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਸੰਭਾਵਿਤ ਠਿਕਾਣਿਆਂ ‘ਤੇ ਰੋਜ਼ਾਨਾ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਨੂੰ ਲੈ ਕੇ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਪੰਜਾਬ ਪੁਲਿਸ ਵੱਲੋਂ ਪਿਛਲੇ 7-8 ਮਹੀਨਿਆਂ ਦੌਰਾਨ ਕੀਤੀ ਗਈ ਸਖ਼ਤ ਮਿਹਨਤ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ (Punjab Police) ਜਿਸ ਤਰ੍ਹਾਂ ਨਸ਼ਾ ਤਸਕਰਾਂ ‘ਤੇ ਦਬਾਅ ਬਣਾ ਰਹੀ ਹੈ, ਉਸ ਦੇ ਸਾਕਾਰਾਤਮਕ ਨਤੀਜੇ ਜਲਦੀ ਹੀ ਲੋਕਾਂ ਦੇ ਸਾਹਮਣੇ ਹੋਣਗੇ। ਪੰਜਾਬ ਪੁਲਿਸ ਦੇ ਦਬਾਅ ਕਾਰਨ ਨਸ਼ਾ ਤਸਕਰਾਂ ਵਿੱਚ ਹਫੜਾ-ਦਫੜੀ ਮਚ ਗਈ ਹੈ। ਨਸ਼ੇ ਨੂੰ ਖ਼ਤਮ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜ਼ਰੂਰੀ ਹੈ ਕਿ ਪੰਜਾਬ ਪੁਲਿਸ ਨੂੰ ਸਮਾਜ ਦਾ ਸਹਿਯੋਗ ਮਿਲਦਾ ਰਹੇ।

ਇਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਜਨਤਾ ਨਾਲ ਨੇੜਤਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਪੰਜਾਬ ਪੁਲਿਸ ਅਤੇ ਅਧਿਕਾਰੀਆਂ ਨੂੰ ਜਨਤਾ ਤੋਂ ਜੋ ਅਹਿਮ ਜਾਣਕਾਰੀ ਮਿਲੇਗੀ, ਉਹ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ 7 ਮਹੀਨਿਆਂ ਦੌਰਾਨ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਕਾਰਨ ਇਹ ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਕੇ ਫਰਾਰ ਹੋ ਰਹੇ ਹਨ ਜਾਂ ਫਿਰ ਉਨ੍ਹਾਂ ਨੇ ਆਪਣਾ ਟਿਕਾਣਾ ਬਦਲਣਾ ਸ਼ੁਰੂ ਕਰ ਦਿੱਤਾ ਹੈ।

The post ਪੰਜਾਬ ਪੁਲਿਸ ਦਾ ਨਸ਼ਾ ਤਸਕਰਾਂ ਖ਼ਿਲਾਫ਼ ਵੱਡਾ ਐਕਸ਼ਨ, DGP ਗੌਰਵ ਯਾਦਵ ਨੇ ਦਿੱਤੇ ਸਖ਼ਤ ਨਿਰਦੇਸ਼ appeared first on TheUnmute.com - Punjabi News.

Tags:
  • breaking-news
  • dgp-gaurav-yadav
  • director-general-of-punjab-police
  • drug-free-punjab
  • drugs
  • drugs-smugglers
  • news
  • punjab-news
  • punjab-police
  • punjab-police-raid
  • raid
  • smugglers
  • supply-chain-of-drugs
  • the-unmute-breaking-news

ਮਨੀਸ਼ਾ ਗੁਲਾਟੀ ਨੇ ਮੁੜ ਸਾਂਭਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦਾ ਅਹੁਦਾ

Thursday 16 February 2023 07:31 AM UTC+00 | Tags: aam-aadmi-party breaking-news cm-bhagwant-mann manisha-gulati manisha-gulati-enters-politics news punjab punjab-and-haryana-high-court punjab-breaking-news punjab-election punjab-news punjab-politics punjab-vidhan-sabha-chona the-punjab-state-commission-for-women the-unmute

ਚੰਡੀਗੜ੍ਹ, 16 ਫਰਵਰੀ 2023: ਮਨੀਸ਼ਾ ਗੁਲਾਟੀ (Manisha Gulati) ਨੇ ਅੱਜ ਮੁੜ ਤੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਅਹੁਦਾ ਸੰਭਾਲ ਲਿਆ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਮਨੀਸ਼ਾ ਗੁਲਾਟੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਵੱਡੀ ਰਾਹਤ ਮਿਲੀ ਸੀ । ਹਾਈਕੋਰਟ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮਨੀਸ਼ਾ ਗੁਲਾਟੀ ਦੀ ਪਟੀਸ਼ਨ 'ਤੇ ਜਵਾਬ ਦੇਣ ਦੇ ਹੁਕਮ ਦਿੱਤੇ ਸਨ । ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਹਟਾਉਣ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ ਸੀ |

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ (Manisha Gulati) ਨੂੰ ਇਸ ਅਹੁਦੇ ਤੋਂ ਉਨ੍ਹਾਂ ਦੇ ਕਾਰਜਕਾਲ ਦੇ 6 ਮਹੀਨੇ ਪਹਿਲਾਂ ਹੀ ਹਟਾ ਦਿੱਤਾ ਸੀ ਤੇ ਮਨੀਸ਼ਾ ਗੁਲਾਟੀ ਨੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ।

The post ਮਨੀਸ਼ਾ ਗੁਲਾਟੀ ਨੇ ਮੁੜ ਸਾਂਭਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦਾ ਅਹੁਦਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • manisha-gulati
  • manisha-gulati-enters-politics
  • news
  • punjab
  • punjab-and-haryana-high-court
  • punjab-breaking-news
  • punjab-election
  • punjab-news
  • punjab-politics
  • punjab-vidhan-sabha-chona
  • the-punjab-state-commission-for-women
  • the-unmute

ਮੁੱਖ ਮੰਤਰੀ ਤੇ ਪੰਜਾਬ ਰਾਜਪਾਲ ਦੀ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕਸ਼ਮਕਸ਼ ਮੰਦਭਾਗੀ: ਪ੍ਰੋ. ਕਿਰਪਾਲ ਸਿੰਘ ਬਡੂੰਗਰ

Thursday 16 February 2023 07:51 AM UTC+00 | Tags: aam-aadmi-party banwari-lal-parohit breaking-news cm-bhagwant-mann kirpal-singh-badungar latest-news news prof-kirpal-singh-badungar punjab-government punjab-news sgpc shiromani-gurdwara-parbandhak-committee the-unmute-breaking-news the-unmute-latest-news the-unmute-punjabi-news

ਨਵਾਂਸ਼ਹਿਰ, 16 ਫਰਵਰੀ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ (Prof. Kirpal Singh Badungar) ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਗਵਰਨਰ ਦਰਮਿਆਨ ਚੱਲ ਰਹੀ ਕਸ਼ਮਕਸ਼ ਵਿੱਚ ਇੱਕ ਦੂਜੇ ਨੂੰ ਨੀਵਾਂ ਝੁਕਾਉਣ ਦੀ ਜੰਗ ਲੱਗੀ ਹੋਈ ਹੈ, ਜੋ ਕਿ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਦੋਨਾਂ ਦੀ ਆਪਸੀ ਕਸ਼ਮਕਸ਼ ਕਾਰਨ ਬਹੁਤ ਚਿੰਤਾਵਾਨ ਹਨ।

ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਦੋਵੇਂ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸ ਵਿੱਚੋਂ ਹੀ ਤਨਖਾਹਾਂ ਲੈਂਦੇ ਹਨ ਤੇ ਇਸ ਲਈ ਇਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ ਕੇ ਮਿਲ-ਬੈਠ ਕੇ ਪੰਜਾਬ ਨੂੰ ਵਧੀਆ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਦੋਵੇਂ ਵੱਡੇ ਸਤਿਕਾਰਤ ਅਹੁਦੇ ਹਨ ਤੇ ਇਨ੍ਹਾਂ ਦੀ ਮਰਿਆਦਾ ਦਾ ਸਤਿਕਾਰ ਬਹਾਲ ਰੱਖਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਪਹਿਲਾਂ ਹੀ ਕਤਲੋ-ਗਾਰਦ, ਨਸ਼ਿਆਂ ਦੀ ਦਲਦਲ, ਬੇਰੁਜ਼ਗਾਰੀ, ਧਰਨਿਆਂ-ਪ੍ਰਦਰਸ਼ਨਾਂ ਦੀ ਮਾਰ ਚਲ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵੰਤ ਸਿੰਘ ਧੰਗੇੜਾ ਮੈਨੇਜਰ, ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਜਥੇਦਾਰ ਸਵਰਨ ਸਿੰਘ ਗੁਪਾਲੋਂ ਸਾਬਕਾ ਵਾਈਸ ਚੇਅਰਮੈਨ, ਹਰਜਿੰਦਰ ਸਿੰਘ ਪੰਜੋਲੀ, ਗ੍ਰੰਥੀ ਸਿੰਘ ਨਿਰਮਲ ਸਿੰਘ, ਬੇਅੰਤ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।

The post ਮੁੱਖ ਮੰਤਰੀ ਤੇ ਪੰਜਾਬ ਰਾਜਪਾਲ ਦੀ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕਸ਼ਮਕਸ਼ ਮੰਦਭਾਗੀ: ਪ੍ਰੋ. ਕਿਰਪਾਲ ਸਿੰਘ ਬਡੂੰਗਰ appeared first on TheUnmute.com - Punjabi News.

Tags:
  • aam-aadmi-party
  • banwari-lal-parohit
  • breaking-news
  • cm-bhagwant-mann
  • kirpal-singh-badungar
  • latest-news
  • news
  • prof-kirpal-singh-badungar
  • punjab-government
  • punjab-news
  • sgpc
  • shiromani-gurdwara-parbandhak-committee
  • the-unmute-breaking-news
  • the-unmute-latest-news
  • the-unmute-punjabi-news

ਬਸਤੀ ਗੁੰਜਾਂ ਵਿਖੇ ਬੱਚਿਆਂ ਦੇ ਝਗੜੇ ਨੂੰ ਲੈ ਕੇ ਹੋਈ ਹਿੰਸਕ ਝੜੱਪ 'ਚ ਇੱਕ ਵਿਅਕਤੀ ਦੀ ਮੌਤ

Thursday 16 February 2023 08:11 AM UTC+00 | Tags: basti-gunja breaking-news crime dispute-in-basti-gunja jalandhar jalandhar-police murder news punjab-news violent-clash

ਚੰਡੀਗੜ੍ਹ,16 ਫਰਵਰੀ 2023 : ਜਲੰਧਰ ਦੀ ਬਸਤੀ ਗੁੰਜਾਂ (Basti Gunja) ‘ਚ ਬੁੱਧਵਾਰ ਦੇਰ ਸ਼ਾਮ ਬੱਚਿਆਂ ਦੇ ਝਗੜੇ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਘਰ ‘ਚ ਕਥਿਤ ਤੌਰ ‘ਤੇ ਹਮਲਾ ਕਰਕੇ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਤਰੁਣ ਪਦਮ ਪੁੱਤਰ ਕ੍ਰਿਸ਼ਨ ਲਾਲ ਪਦਮ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮਨੀਸ਼ ਪਦਮ ਨੇ ਦੱਸਿਆ ਕਿ ਅੱਜ ਦੁਪਹਿਰ ਉਸ ਦੇ ਭਤੀਜੇ ਮਾਨਵ ਅਤੇ ਹਿਮਾਂਸ਼ੂ ਦਾ ਮੁਹੱਲੇ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ।

ਇਸ ਦੌਰਾਨ ਮਨੀਸ਼ ਨੇ ਦੋਸ਼ ਲਾਇਆ ਕਿ ਸ਼ਾਮ ਕਰੀਬ 6.30 ਵਜੇ ਉਕਤ ਨੌਜਵਾਨ ਆਪਣੇ ਪਿਤਾ ਨਾਲ ਉਸ ਦੇ ਘਰ ਅੰਦਰ ਦਾਖਲ ਹੋਇਆ ਅਤੇ ਆਉਂਦਿਆਂ ਹੀ ਪਥਰਾਅ ਸ਼ੁਰੂ ਕਰ ਦਿੱਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਮਨੀਸ਼ ਅਨੁਸਾਰ ਜਦੋਂ ਹਮਲਾ ਹੋਇਆ ਤਾਂ ਉਹ ਘਰ ਤੋਂ ਬਾਹਰ ਸੀ ਜਦੋਂ ਕਿ ਉਸ ਦਾ ਵੱਡਾ ਭਰਾ ਤਰੁਣ ਪਦਮ (46) ਘਰ ਵਿੱਚ ਸੀ। ਜਦੋਂ ਉਸ ਨੇ ਹਮਲਾਵਰਾਂ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸ ਦੇ ਘਰ ‘ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਦੋਸ਼ ਹੈ ਕਿ ਇਸ ਦੌਰਾਨ ਹਮਲਾਵਰਾਂ ਨੇ ਉਸ ਦੇ ਭਰਾ ਤਰੁਣ ਪਦਮ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਇੱਟ ਉਸ ਦੀ ਛਾਤੀ ਵਿੱਚ ਵੱਜੀ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਤਰੁਣ ਪਦਮ ਦੀ ਮੌਤ ਦੀ ਖਬਰ ਜਿਵੇਂ ਹੀ ਪਰਿਵਾਰਕ ਮੈਂਬਰਾਂ ਤੱਕ ਪਹੁੰਚੀ ਤਾਂ ਸਿਵਲ ਹਸਪਤਾਲ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭੀੜ ਲੱਗ ਗਈ, ਜਿਸ ਤੋਂ ਬਾਅਦ ਪੁਲਿਸ ਭਾਰੀ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਈ।

ਪੁਲਿਸ ਅਧਿਕਾਰੀਆਂ ਅਨੁਸਾਰ ਦੇਰ ਰਾਤ ਤੱਕ ਪੀੜਤ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ ਗਿਆ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਦਕਿ ਕਮਿਸ਼ਨਰੇਟ ਪੁਲਿਸ ਦੀ ਟੀਮ ਮੁਲਜ਼ਮਾਂ ਨੂੰ ਫੜਨ ਲਈ ਉਨ੍ਹਾਂ ਦੇ ਘਰ ਅਤੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਕਰ ਰਹੀ ਹੈ। ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਦੂਜੇ ਪਾਸੇ ਮ੍ਰਿਤਕ ਤਰੁਣ ਪਦਮ ਦੇ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ।

The post ਬਸਤੀ ਗੁੰਜਾਂ ਵਿਖੇ ਬੱਚਿਆਂ ਦੇ ਝਗੜੇ ਨੂੰ ਲੈ ਕੇ ਹੋਈ ਹਿੰਸਕ ਝੜੱਪ ‘ਚ ਇੱਕ ਵਿਅਕਤੀ ਦੀ ਮੌਤ appeared first on TheUnmute.com - Punjabi News.

Tags:
  • basti-gunja
  • breaking-news
  • crime
  • dispute-in-basti-gunja
  • jalandhar
  • jalandhar-police
  • murder
  • news
  • punjab-news
  • violent-clash

ਗਲੋਬਲ ਵਾਰਮਿੰਗ ਵਰਗੀਆਂ ਚੁਣੌਤੀਆਂ ਦਾ ਹੱਲ ਕਰ ਸਕਦੀ ਹੈ ਆਦਿਵਾਸੀ ਜੀਵਨ ਪਰੰਪਰਾ: PM ਮੋਦੀ

Thursday 16 February 2023 08:26 AM UTC+00 | Tags: adi-mahotsav breaking-news india-news latest-news news prime-minister-narendra-modi the-unmute-breaking-news the-unmute-punjab the-unmute-report tribal-community tribal-community-of-india tribal-leader-birsa-munda tribal-life-tradition

ਚੰਡੀਗੜ੍ਹ,16 ਫਰਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ‘ਚ ‘ਆਦੀ ਮਹੋਤਸਵ’ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਕਬਾਇਲੀ (Tribal )ਮਾਮਲਿਆਂ ਬਾਰੇ ਮੰਤਰੀ ਅਰਜੁਨ ਮੁੰਡਾ ਵੀ ਉਨ੍ਹਾਂ ਦੇ ਨਾਲ ਸਨ। ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਸੁਤੰਤਰਤਾ ਸੈਨਾਨੀ ਅਤੇ ਆਦਿਵਾਸੀ ਨੇਤਾ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਦਿੱਤੀ।

ਇਸ ਸਮਾਗਮ ਵਿੱਚ ਆਦਿਵਾਸੀ ਸੱਭਿਆਚਾਰ, ਸ਼ਿਲਪਕਾਰੀ, ਪਕਵਾਨ, ਵਣਜ ਅਤੇ ਰਵਾਇਤੀ ਕਲਾ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਆਦਿਵਾਸੀ ਭਾਈਚਾਰਿਆਂ ਦੁਆਰਾ ਤਿਆਰ ਕੀਤਾ ਗਿਆ ਸ਼੍ਰੀ ਅੰਨ ਪ੍ਰੋਗਰਾਮ ਇਸਦਾ ਦਾ ਕੇਂਦਰ ਬਿੰਦੂ ਹੋਵੇਗਾ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਦਿਵਾਸੀ ਸਮਾਜ ਦੇ ਵਿਕਾਸ ਅਤੇ ਵਿਰਾਸਤ ਬਾਰੇ ਚਰਚਾ ਕੀਤੀ।

ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਆਦੀ ਮਹੋਤਸਵ’ ਵਿਕਾਸ ਅਤੇ ਵਿਰਾਸਤ ਦੇ ਵਿਚਾਰ ਨੂੰ ਹੋਰ ਜੀਵਿਤ ਕਰ ਰਿਹਾ ਹੈ। ਜਿਹੜਾ ਆਪਣੇ ਆਪ ਨੂੰ ਦੂਰ-ਦੁਰਾਡੇ ਸਮਝਦਾ ਸੀ, ਹੁਣ ਸਰਕਾਰ ਉਸ ਨੂੰ ਮੁੱਖ ਧਾਰਾ ਵਿੱਚ ਲਿਆ ਹੈ। ਆਦਿਵਾਸੀ ਸਮਾਜ ਦਾ ਹਿੱਤ ਮੇਰੇ ਲਈ ਨਿੱਜੀ ਰਿਸ਼ਤਿਆਂ ਅਤੇ ਭਾਵਨਾਵਾਂ ਦਾ ਮਾਮਲਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਹਰ ਕੋਨੇ ਵਿੱਚ ਕਬਾਇਲੀ ਸਮਾਜ ਅਤੇ ਪਰਿਵਾਰ ਨਾਲ ਕਈ ਹਫ਼ਤੇ ਬਿਤਾਏ ਹਨ। ਮੈਂ ਤੁਹਾਡੀਆਂ ਪਰੰਪਰਾਵਾਂ ਨੂੰ ਨੇੜਿਓਂ ਦੇਖਿਆ ਹੈ, ਉਨ੍ਹਾਂ ਤੋਂ ਸਿੱਖਿਆ ਹੈ ਅਤੇ ਉਨ੍ਹਾਂ ਨੂੰ ਜਿਉਂਦਾ ਵੀ ਹਾਂ। ਕਬਾਇਲੀ ਜੀਵਨ ਸ਼ੈਲੀ ਨੇ ਮੈਨੂੰ ਦੇਸ਼ ਦੀ ਵਿਰਾਸਤ ਅਤੇ ਪਰੰਪਰਾਵਾਂ ਬਾਰੇ ਬਹੁਤ ਕੁਝ ਸਿਖਾਇਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਕਬਾਇਲੀ (Tribal) ਪਰੰਪਰਾ ਨੂੰ ਆਪਣੀ ਵਿਰਾਸਤ ਅਤੇ ਗਲੋਬਲ ਫੋਰਮਾਂ ਵਿੱਚ ਮਾਣ ਵਜੋਂ ਪੇਸ਼ ਕਰਦਾ ਹੈ। ਅੱਜ ਭਾਰਤ ਦੁਨੀਆ ਨੂੰ ਦੱਸਦਾ ਹੈ ਕਿ ਜੇਕਰ ਤੁਸੀਂ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਵਰਗੀਆਂ ਚੁਣੌਤੀਆਂ ਦਾ ਹੱਲ ਚਾਹੁੰਦੇ ਹੋ, ਤਾਂ ਸਾਡੇ ਆਦਿਵਾਸੀਆਂ ਦੀ ਜੀਵਨ ਪਰੰਪਰਾ ‘ਤੇ ਨਜ਼ਰ ਮਾਰੋ… ਤੁਹਾਨੂੰ ਕੋਈ ਰਸਤਾ ਮਿਲ ਜਾਵੇਗਾ।

ਭਾਰਤ ਦੇ ਆਦਿਵਾਸੀ ਸਮਾਜ ਦੁਆਰਾ ਬਣਾਏ ਉਤਪਾਦਾਂ ਦੀ ਮੰਗ ਲਗਾਤਾਰ ਵਧ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕੁਦਰਤ ਤੋਂ ਸੰਸਾਧਨ ਲੈ ਕੇ ਕਿਵੇਂ ਇਸ ਦੀ ਸੰਭਾਲ ਕਰ ਸਕਦੇ ਹਾਂ, ਸਾਨੂੰ ਆਪਣੇ ਆਦਿਵਾਸੀ ਸਮਾਜ ਤੋਂ ਪ੍ਰੇਰਨਾ ਮਿਲਦੀ ਹੈ। ਭਾਰਤ ਦੇ ਆਦਿਵਾਸੀ ਸਮਾਜ ਦੁਆਰਾ ਬਣਾਏ ਗਏ ਉਤਪਾਦਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਇਨ੍ਹਾਂ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾ ਰਿਹਾ ਹੈ। ਅੱਜ ਵੱਖ-ਵੱਖ ਰਾਜਾਂ ਵਿੱਚ 80 ਲੱਖ ਤੋਂ ਵੱਧ ਸਵੈ-ਸਹਾਇਤਾ ਸਮੂਹ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 1.25 ਕਰੋੜ ਤੋਂ ਵੱਧ ਮੈਂਬਰ ਸਾਡੇ ਆਦਿਵਾਸੀ ਭੈਣ-ਭਰਾ ਹਨ ਅਤੇ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਸਾਡੀਆਂ ਮਾਵਾਂ-ਭੈਣਾਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਸ਼ਾ ਦੀ ਰੁਕਾਵਟ ਕਾਰਨ ਆਦਿਵਾਸੀ ਨੌਜਵਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਮਾਤ ਭਾਸ਼ਾ ਵਿੱਚ ਪੜ੍ਹਾਈ ਦਾ ਵਿਕਲਪ ਵੀ ਖੋਲ੍ਹਿਆ ਗਿਆ ਹੈ। ਹੁਣ ਸਾਡੇ ਕਬਾਇਲੀ ਬੱਚੇ, ਕਬਾਇਲੀ ਨੌਜਵਾਨ ਆਪਣੀ ਭਾਸ਼ਾ ਵਿੱਚ ਪੜ੍ਹ ਕੇ ਅੱਗੇ ਵਧ ਸਕਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਆਖਰੀ ਮੁਕਾਮ ‘ਤੇ ਖੜ੍ਹੇ ਵਿਅਕਤੀ ਨੂੰ ਆਪਣੀ ਤਰਜੀਹ ਦਿੰਦਾ ਹੈ, ਤਾਂ ਤਰੱਕੀ ਦਾ ਰਾਹ ਆਪਣੇ ਆਪ ਖੁੱਲ੍ਹ ਜਾਂਦਾ ਹੈ। ਸਾਡੀ ਸਰਕਾਰ ‘ਚ ‘ਪੱਛੜੇ ਲੋਕਾਂ ਨੂੰ ਤਰਜੀਹ’ ਦੇ ਮੰਤਰ ਨਾਲ ਦੇਸ਼ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਦਿਵਾਸੀ ਖੇਤਰਾਂ ਵਿੱਚ ਬਿਹਤਰ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਹਜ਼ਾਰਾਂ ਪਿੰਡ ਜੋ ਪਹਿਲਾਂ ਅੱਤਵਾਦ ਤੋਂ ਪ੍ਰਭਾਵਿਤ ਸਨ, ਉਸਨੂੰ ਨੂੰ 4ਜੀ ਕੁਨੈਕਟੀਵਿਟੀ ਨਾਲ ਜੋੜਿਆ ਜਾ ਰਿਹਾ ਹੈ। ਇੱਥੋਂ ਦੇ ਨੌਜਵਾਨ ਹੁਣ ਇੰਟਰਨੈੱਟ ਅਤੇ ਇਨਫਰਾ ਰਾਹੀਂ ਮੁੱਖ ਧਾਰਾ ਨਾਲ ਜੁੜ ਰਹੇ ਹਨ।

The post ਗਲੋਬਲ ਵਾਰਮਿੰਗ ਵਰਗੀਆਂ ਚੁਣੌਤੀਆਂ ਦਾ ਹੱਲ ਕਰ ਸਕਦੀ ਹੈ ਆਦਿਵਾਸੀ ਜੀਵਨ ਪਰੰਪਰਾ: PM ਮੋਦੀ appeared first on TheUnmute.com - Punjabi News.

Tags:
  • adi-mahotsav
  • breaking-news
  • india-news
  • latest-news
  • news
  • prime-minister-narendra-modi
  • the-unmute-breaking-news
  • the-unmute-punjab
  • the-unmute-report
  • tribal-community
  • tribal-community-of-india
  • tribal-leader-birsa-munda
  • tribal-life-tradition

ਅੰਮ੍ਰਿਤਸਰ: ਪੰਜਾਬ ਨੈਸ਼ਨਲ ਬੈਂਕ 'ਚੋਂ ਦੋ ਨਕਾਬਪੋਸ਼ ਲੁਟੇਰੇ 22 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

Thursday 16 February 2023 08:39 AM UTC+00 | Tags: amritsar amritsar-police bank-robbery breaking-news news punjab-national-bank punjab-national-bank-branch-rani-ka-bhag punjab-news rani-ka-bagh-of-amritsar robbery the-unmute-punjabi-news

ਚੰਡੀਗੜ੍ਹ, 16 ਫਰਵਰੀ 2023: ਜ਼ਿਲ੍ਹਾ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਸਥਿਤ ਇਕ ਪੰਜਾਬ ਨੈਸ਼ਨਲ ਬੈਂਕ (Punjab National Bank) ਵਿਚ ਫ਼ਿਲਮੀ ਸਟਾਈਲ 'ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ । ਐਕਟਿਵਾ ‘ਤੇ ਆਏ ਇਨ੍ਹਾਂ ਦੋ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਅੰਦਰ ਵੜਦਿਆਂ ਹੀ ਸਟਾਫ ਤੇ ਹੋਰ ਗਾਹਕਾਂ ਨੂੰ ਬੰਧਕ ਬਣਾ ਲਿਆ |ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਵਿਚ ਦੋ ਨਕਾਬਪੋਸ਼ ਲੁਟੇਰੇ ਦਾਖ਼ਲ ਹੋਏ ਅਤੇ ਬੈਂਕ ਵਿਚੋਂ ਕਰੀਬ 22 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਬਾਹਰ ਲੱਗੇ ਸੀ.ਸੀ.ਟੀ.ਵੀ. ਫ਼ੁਟੇਜ ਦੇ ਅਧਾਰ 'ਤੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ |

The post ਅੰਮ੍ਰਿਤਸਰ: ਪੰਜਾਬ ਨੈਸ਼ਨਲ ਬੈਂਕ ‘ਚੋਂ ਦੋ ਨਕਾਬਪੋਸ਼ ਲੁਟੇਰੇ 22 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ appeared first on TheUnmute.com - Punjabi News.

Tags:
  • amritsar
  • amritsar-police
  • bank-robbery
  • breaking-news
  • news
  • punjab-national-bank
  • punjab-national-bank-branch-rani-ka-bhag
  • punjab-news
  • rani-ka-bagh-of-amritsar
  • robbery
  • the-unmute-punjabi-news

ਏਅਰ ਚੀਫ ਮਾਰਸ਼ਲ ਵੀ.ਆਰ ਚੌਧਰੀ ਵਲੋਂ ਏਅਰੋ ਇੰਡੀਆ 'ਚ ਏਰੋਸਪੇਸ ਸੈਕਟਰ ਦਾ ਦੌਰਾ

Thursday 16 February 2023 08:56 AM UTC+00 | Tags: aero-india aerospace-sector-in-aero-india air-chief-marshal-vr-chowdhury breaking-news india news the-unmute-punjabi-news

ਚੰਡੀਗੜ੍ਹ,16 ਫਰਵਰੀ 2023: ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਏਅਰੋ ਇੰਡੀਆ (Aero India) ਸ਼ੋਅ ਵਿੱਚ ਏਅਰੋਸਪੇਸ ਸੈਕਟਰ ਦੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ। ਵੀ.ਆਰ.ਚੌਧਰੀ ਨੇ ਉਨ੍ਹਾਂ ਤਰੀਕਿਆਂ ‘ਤੇ ਚਰਚਾ ਕੀਤੀ ਜਿਸ ਨਾਲ ਫਰਮਾਂ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰ ਸਕਦੀਆਂ ਹਨ।

ਦੱਸ ਦੇਈਏ ਕਿ ਏਅਰੋ ਇੰਡੀਆ ਸ਼ੋਅ ਏਰੋਸਪੇਸ ਅਤੇ ਰੱਖਿਆ ਖੇਤਰ ਵਿੱਚ ਏਸ਼ੀਆ ਅਤੇ ਦੁਨੀਆ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਹੈ। 1996 ਤੋਂ ਹਰ ਦੋ ਸਾਲ ਬਾਅਦ ਜੰਗੀ ਜਹਾਜ਼ਾਂ, ਰੱਖਿਆ ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਦਾ ਪ੍ਰਦਰਸ਼ਨ ਕਰਨ ਵਾਲਾ ਇਹ ਸਮਾਗਮ ਸਫਲਤਾਪੂਰਵਕ ਆਯੋਜਿਤ ਕੀਤਾ ਜਾਂਦਾ ਹੈ।ਏਅਰੋ ਇੰਡੀਆ ਦੇ 14ਵੇਂ ਸੰਸਕਰਨ ਦਾ ਆਯੋਜਨ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਬਾਹਰਵਾਰ ਸਥਿਤ ਯੇਲਹੰਕਾ ਏਅਰ ਫੋਰਸ ਸਟੇਸ਼ਨ ਕੰਪਲੈਕਸ ਵਿਖੇ ਕੀਤਾ ਗਿਆ ਹੈ। 13 ਫਰਵਰੀ ਤੋਂ ਸ਼ੁਰੂ ਹੋਇਆ ਏਅਰੋ ਸ਼ੋਅ 17 ਫਰਵਰੀ ਤੱਕ ਜਾਰੀ ਰਹੇਗਾ।

The post ਏਅਰ ਚੀਫ ਮਾਰਸ਼ਲ ਵੀ.ਆਰ ਚੌਧਰੀ ਵਲੋਂ ਏਅਰੋ ਇੰਡੀਆ ‘ਚ ਏਰੋਸਪੇਸ ਸੈਕਟਰ ਦਾ ਦੌਰਾ appeared first on TheUnmute.com - Punjabi News.

Tags:
  • aero-india
  • aerospace-sector-in-aero-india
  • air-chief-marshal-vr-chowdhury
  • breaking-news
  • india
  • news
  • the-unmute-punjabi-news

ਲੁਟੇਰਿਆਂ ਨੇ ਇੱਕ ਬਜ਼ੁਰਗ ਨੂੰ ਬਣਾਇਆ ਲੁੱਟ ਸ਼ਿਕਾਰ, ਜ਼ਖਮੀ ਹਾਲਤ 'ਚ ਸੜਕ 'ਤੇ ਸੁੱਟ ਕੇ ਹੋਏ ਫ਼ਰਾਰ

Thursday 16 February 2023 09:59 AM UTC+00 | Tags: breaking-news civil-hospital crime ferozepur ferozepur-news news punjab-news robbers sub-inspector-sarwan-singh the-unmute-punjabi-news

ਚੰਡੀਗੜ੍ਹ,16 ਫਰਵਰੀ 2023: ਫਿਰੋਜ਼ਪੁਰ ਵਿੱਚ ਲੁਟੇਰਿਆਂ (Robbers) ਨੇ ਇੱਕ ਗਰੀਬ ਬਜ਼ੁਰਗ ਵਿਅਕਤੀ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ | ਲੁਟੇਰਿਆਂ ਨੇ ਇੱਕ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਬਜ਼ੁਰਗ ‘ਤੇ ਹਮਲਾ ਕਰ ਦਿੱਤਾ ਅਤੇ ਜ਼ਖਮੀ ਹਾਲਤ ਵਿੱਚ ਸੁੱਟ ਲੁਟੇਰੇ ਉਸਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ ।

ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾਖਲ ਬਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਰੁਕਣਾ ਵਾਲਾ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਵਿੱਚ ਉਸਾਰੀ ਦਾ ਕੰਮ ਕਰਦਾ ਹੈ ਅਤੇ ਬੀਤੀ ਸ਼ਾਮ ਕਰੀਬ 7 ਵਜੇ ਉਹ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਫਰੀਦਕੋਟ ਰੋਡ ‘ਤੇ ਨਹਿਰਾਂ ਕੋਲ ਤਿੰਨ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ‘ਤੇ ਹਮਲਾ ਕਰ ਦਿੱਤਾ |

ਜਿਸ ਤੋਂ ਬਾਅਦ ਉਕਤ ਬਜ਼ੁਰਗ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਪੀੜਤ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਹੈ। ਲੁਟੇਰਿਆਂ (Robbers) ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ। ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਸਬ-ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਜ਼ਖਮੀ ਬਜ਼ੁਰਗ ਦੇ ਬਿਆਨ ਦਰਜ ਕਰ ਲਏ ਗਏ ਹਨ। ਅਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

The post ਲੁਟੇਰਿਆਂ ਨੇ ਇੱਕ ਬਜ਼ੁਰਗ ਨੂੰ ਬਣਾਇਆ ਲੁੱਟ ਸ਼ਿਕਾਰ, ਜ਼ਖਮੀ ਹਾਲਤ ‘ਚ ਸੜਕ ‘ਤੇ ਸੁੱਟ ਕੇ ਹੋਏ ਫ਼ਰਾਰ appeared first on TheUnmute.com - Punjabi News.

Tags:
  • breaking-news
  • civil-hospital
  • crime
  • ferozepur
  • ferozepur-news
  • news
  • punjab-news
  • robbers
  • sub-inspector-sarwan-singh
  • the-unmute-punjabi-news

ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ਼ ਦੌਰਾਨ 'ਆਪ' ਸਰਕਾਰ 'ਤੇ ਕੀਤੇ ਤਿੱਖੇ ਹਮਲੇ

Thursday 16 February 2023 10:11 AM UTC+00 | Tags: aam-aadmi-party arvind-kejriwal bhagwant-mann bikram-singh-majithia breaking-news cm-bhagwant-mann news punjab-government shiromani-akali-dal the-unmute-breaking-news the-unmute-punjab the-unmute-punjabi-news

ਚੰਡੀਗੜ੍ਹ,16 ਫਰਵਰੀ 2023: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਅੱਜ ਪ੍ਰੈਸ ਕਾਨਫਰੰਸ਼ ਕਰਦਿਆਂ ਆਮ ਆਦਮੀ ਦੀ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ | ਬਿਕਰਮ ਸਿੰਘ ਮਜੀਠੀਆ ਨੇ 'ਆਪ' ਸਰਕਾਰ ਨੂੰ ਬੇਈਮਾਨਾਂ ਦੀ ਸਰਕਾਰ ਕਰਾਰ ਦਿੱਤਾ ਹੈ |

ਇਸ ਦੌਰਾਨ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੇ 10 ਮਹੀਨਿਆਂ ਵਿਚ ਪੰਜਾਬ 'ਚ ਵੱਡਾ ਘੁਟਾਲਾ ਹੋਇਆ ਹੈ । ਉਨ੍ਹਾਂ ਨੇ ਕਿਹਾ ਕਿ ਸੀ. ਬੀ. ਆਈ. ਜਾਂ ਸਿਟਿੰਗ ਜੱਜ ਇਨ੍ਹਾਂ ਘੁਟਾਲਿਆਂ ਦੀ ਜਾਂਚ ਕਰਨੀ ਚਾਹੀਦੀ ਹੈ । ਇਸਦੇ ਨਾਲ ਹੀ ਜ਼ੀਰਾ ਫ਼ੈਕਟਰੀ ਮਾਮਲੇ ‘ਤੇ ਉਨ੍ਹਾਂ ਨੇ ਕਿਹਾ ਕਿ ਪੈਸੇ ਲੈਣ ਵਾਲੇ ਕਿਵੇਂ ਫ਼ੈਕਟਰੀ ਬੰਦ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮਾਈਨਿੰਗ ਪਾਲਿਸੀ ਕਿਉਂ ਨਹੀਂ ਬਣਾਉਣਾ ਚਾਹੁੰਦੀ। ਬਿਕਰਮ ਮਜੀਠੀਆ ਨੇ ਦੱਸਿਆ ਕਿ ਹਰ 3 ਮਹੀਨੇ ਵਿਚ ਸਰਕਾਰ ਨੇ 10 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ।

The post ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ਼ ਦੌਰਾਨ ‘ਆਪ’ ਸਰਕਾਰ ‘ਤੇ ਕੀਤੇ ਤਿੱਖੇ ਹਮਲੇ appeared first on TheUnmute.com - Punjabi News.

Tags:
  • aam-aadmi-party
  • arvind-kejriwal
  • bhagwant-mann
  • bikram-singh-majithia
  • breaking-news
  • cm-bhagwant-mann
  • news
  • punjab-government
  • shiromani-akali-dal
  • the-unmute-breaking-news
  • the-unmute-punjab
  • the-unmute-punjabi-news

ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ 'ਆਪ' ਨੇ ਬਿਕਰਮ ਮਜੀਠੀਆ ਅਤੇ ਪ੍ਰਤਾਪ ਬਾਜਵਾ 'ਤੇ ਕੱਸਿਆ ਤੰਜ

Thursday 16 February 2023 10:24 AM UTC+00 | Tags: aam-aadmi-party arvind-kejriwal bhagwant-mann bikram-singh-majithia breaking-news cm-bhagwant-mann congress congress-akali news punjab-government shiromani-akali-dal the-unmute-breaking-news the-unmute-punjab the-unmute-punjabi-news zira-liquor-factory

ਚੰਡੀਗੜ੍ਹ,16 ਫਰਵਰੀ 2023: ਆਮ ਆਦਮੀ ਪਾਰਟੀ ਨੇ ਜ਼ੀਰਾ ਸ਼ਰਾਬ ਫੈਕਟਰੀ (Zira Liquor Factory) ਨੂੰ ਲੈ ਕੇ ਵਿਰੋਧੀ ਧਿਰ ‘ਤੇ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੱਲ੍ਹ ਤੱਕ ਜਿਹੜੇ ਕਾਂਗਰਸੀ-ਅਕਾਲੀ ਜ਼ੀਰਾ ਧਰਨੇ ਵਿੱਚ ਜਾ ਕੇ ਘੜਿਆਲੀ ਹੰਝੂ ਵਹਾ ਰਹੇ ਸਨ, ਅੱਜ ਉਹ ਫੈਕਟਰੀ ਬੰਦ ਹੋਣ ਦਾ ਰੌਲਾ ਪਾ ਰਹੇ ਹਨ। ਇਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਦੇ ਲੋਕਾਂ ਦਾ ਸੱਚਾ ਸ਼ੁਭਚਿੰਤਕ ਕੌਣ ਹੈ।

ਪੰਦਰਾਂ ਸਾਲਾਂ ਤੋਂ ਜੀਰੇ ਦੀ ਫੈਕਟਰੀ ਦੇ ਜ਼ਹਿਰ ਨਾਲ ਲੋਕ ਦੁਖੀ ਸਨ, ਲੋਕਤੰਤਰ ਵਿੱਚ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ, ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਗੱਲ ਸੁਣੀ | ਉਨ੍ਹਾਂ ਨੇ ਕਿਹਾ ਕਿ ਪੈਸੇ ਲੈਣ ਵਾਲੇ ਉਹ ਲੋਕ ਹਨ ਜਿਨ੍ਹਾਂ ਨੇ ਇਸ ਫੈਕਟਰੀ ਨੂੰ ਸਾਲਾਂ ਤੱਕ ਚੱਲਣ ਦਿੱਤਾ। ਆਮ ਆਦਮੀ ਪਾਰਟੀ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ‘ਤੇ ਹਾਸਾ ਆਉਂਦਾ ਹੈ, ਇਹ ਪਹਿਲੀ ਵਾਰ ਸੁਣਿਆ ਹੈ ਕਿ ਕੋਈ ਆਪਣੀ ਫੈਕਟਰੀ ਬੰਦ ਕਰਵਾਉਣ ਲਈ ਪੈਸੇ ਦੇ ਰਿਹਾ ਹੈ। ਭਗਵੰਤ ਮਾਨ ਤੋਂ ਸਾਰੇ ਡਰਦੇ ਹਨ, ਸਾਰੇ ਇਕੱਲੇ ਭਗਵੰਤ ਮਾਨ ਦੇ ਸਾਹਮਣੇ ਇਕੱਠੇ ਹੋ ਗਏ ਹਨ ਪਰ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ।

The post ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ‘ਆਪ’ ਨੇ ਬਿਕਰਮ ਮਜੀਠੀਆ ਅਤੇ ਪ੍ਰਤਾਪ ਬਾਜਵਾ ‘ਤੇ ਕੱਸਿਆ ਤੰਜ appeared first on TheUnmute.com - Punjabi News.

Tags:
  • aam-aadmi-party
  • arvind-kejriwal
  • bhagwant-mann
  • bikram-singh-majithia
  • breaking-news
  • cm-bhagwant-mann
  • congress
  • congress-akali
  • news
  • punjab-government
  • shiromani-akali-dal
  • the-unmute-breaking-news
  • the-unmute-punjab
  • the-unmute-punjabi-news
  • zira-liquor-factory

ਅਸ਼ੀਰਵਾਦ ਸਕੀਮ ਤਹਿਤ ਰਹਿੰਦੇ 50189 ਲਾਭਪਾਤਰੀਆਂ ਲਈ 25596.39 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਲਦ ਦਿੱਤੀ ਜਾਵੇਗੀ : ਡਾ. ਬਲਜੀਤ ਕੌਰ

Thursday 16 February 2023 10:30 AM UTC+00 | Tags: aam-aadmi-party ashirwad-scheme ashirwad-scheme-portal breaking-news cabinet-minister-harjot-singh-bains cm-bhagwant-mann dr-baljit-kaur harjot-singh-bains news punjab-ashirwad-scheme punjab-ashirwad-scheme-portal punjab-government punjab-school punjab-school-education-board the-unmute-breaking-news

ਚੰਡੀਗੜ੍ਹ, 16 ਫਰਵਰੀ 2023: ਮਾਰਚ 2022 ਤੋਂ ਜਨਵਰੀ 2023 ਤੱਕ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਕੁੱਲ 50189 ਲਾਭਪਾਤਰੀਆਂ ਲਈ 25596.39 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਲਦ ਹੀ ਜਾਰੀ ਕੀਤੀ ਜਾਵੇਗੀ। ਇਸ ਦਾ ਪ੍ਰਗਟਾਵਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ (Dr. Baljit Kaur) ਨੇ ਕੀਤਾ।

ਕੈਬਨਿਟ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਵਿੱਚ ਅਸ਼ੀਰਵਾਦ ਸਕੀਮ ਤਹਿਤ ਮਾਰਚ 2022 ਤੋਂ ਅਨੁਸੂਚਿਤ ਜਾਤੀਆਂ ਦੇ 21662 ਲਾਭਪਾਤਰੀ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾ ਦੇ 13385 ਲਾਭਪਾਤਰੀ, ਕੁੱਲ 35047 ਲਾਭਪਾਤਰੀਆਂ ਦੀਆਂ ਦਰਖਾਸਤਾਂ ਪੈਡਿੰਗ ਸਨ। ਜਿਨ੍ਹਾਂ ਦੀ ਕੁੱਲ 17849.37 ਲੱਖ ਰੁਪਏ ਦੇਣਦਾਰੀ ਬਣਦੀ ਸੀ। ਮੌਜੂਦਾ ਸਰਕਾਰ ਵੱਲੋ ਫਰਵਰੀ 2022 ਤੱਕ ਕੁੱਲ 35047 ਲਾਭਪਾਤਰੀਆਂ ਨੂੰ 17849.37 ਲੱਖ ਰੁਪਏ ਦਾ ਲਾਭ ਦੇ ਦਿਤਾ ਗਿਆ ਹੈ।

ਮਾਰਚ 2022 ਤੋਂ ਜਨਵਰੀ 2023 ਤੱਕ ਅਨੁਸੂਚਿਤ ਜਾਤੀਆਂ ਦੇ 33983 ਲਾਭਪਾਤਰੀਆਂ ਲਈ 17331.33 ਲੱਖ ਰੁਪਏ ਅਤੇ ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜੋਰ ਵਰਗ ਦੇ 16206 ਰਹਿੰਦੇ ਲਾਭਪਾਤਰੀਆਂ 8265.06 ਲੱਖ ਰੁਪਏ ਕੁੱਲ 50189 ਲਾਭਪਾਤਰੀਆਂ ਲਈ 25596.39 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਲਦ ਹੀ ਦਿੱਤੀ ਜਾ ਰਹੀ ਹੈ।

ਡਾ.ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਸਬੰਧੀ ਲਾਭਪਾਤਰੀ ਘਰ ਬੈਠੇ ਹੀ ਵਿੱਤੀ ਲਾਭ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਦੀ 15 ਨਵੰਬਰ 2022 ਨੂੰ ਸ਼ੁਰੂਆਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹ ਪੋਰਟਲ ਬਿਨਾਂ ਹਾਜ਼ਰ ਹੋਏ ਸੰਪਰਕ ਰਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਵੇਗਾ।

ਆਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਹੋਣ ਨਾਲ ਸਿਸਟਮ ਵਿੱਚ ਪਾਰਦਰਸ਼ਤਾ ਅਤੇ ਤੇਜੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਲਾਭਪਾਤਰੀਆਂ ਆਫਲਾਈਨ/ਆਨਲਾਈਨ ਦੋਨੋ ਢੰਗਾਂ ਨਾਲ 31 ਮਾਰਚ 2023 ਤੱਕ ਦਰਖਾਸਤਾਂ ਦੇ ਸਕਦੇ ਹਨ। ਆਨਲਾਇਨ ਦਰਖਾਸਤਾਂ ਪ੍ਰਾਪਤ ਕਰਨ ਦੀ ਮੁਕੰਮਲ ਪ੍ਰਕਿਰਿਆ ਅਪ੍ਰੈਲ 2023 ਤੋਂ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀਆਂ/ਈਸਾਈ ਬਰਾਦਰੀ ਦੀਆਂ ਲੜਕੀਆਂ, ਕਿਸੇ ਵੀ ਜਾਤੀ ਦੀ ਵਿਧਵਾਵਾਂ ਦੀਆਂ ਲੜਕੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਪੱਛੜੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵਿਧਵਾਵਾਂ/ਤਲਾਕਸ਼ੁਦਾ ਔਰਤਾਂ ਨੂੰ ਉਨ੍ਹਾਂ ਦੇ ਮੁੜ ਵਿਆਹ ਸਮੇਂ 51000/-ਰੁਪਏ ਦੀ ਵਿੱਤੀ ਸਹਾਇਤਾ ਸ਼ਗਨ ਵਜੋਂ ਦਿੱਤੀ ਜਾਂਦੀ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਵਿੱਤੀ ਸਹਾਇਤਾ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਜੋ ਪੰਜਾਬ ਰਾਜ ਦੇ ਵਸਨੀਕ ਹੋਣ ਅਤੇ ਉਨਾਂ ਦੀ ਸਲਾਨਾ ਆਮਦਨ 32,790/- ਰੁਪਏ ਤੋਂ ਵੱਧ ਨਹੀਂ ਹੋਈ ਚਾਹੀਦੀ, ਨੂੰ ਦਿੱਤੀ ਜਾਂਦੀ ਹੈ। ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਬਿਨੈਕਾਰ ਆਪਣੀ ਦਰਖਾਸਤ ਵਿਆਹ ਤੋ ਪਹਿਲਾ ਜਾਂ ਵਿਆਹ ਦੀ ਮਿਤੀ ਤੋਂ 30 ਦਿਨ ਬਾਅਦ ਤੱਕ ਦੇ ਸਕਦਾ ਹੈ।

The post ਅਸ਼ੀਰਵਾਦ ਸਕੀਮ ਤਹਿਤ ਰਹਿੰਦੇ 50189 ਲਾਭਪਾਤਰੀਆਂ ਲਈ 25596.39 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਲਦ ਦਿੱਤੀ ਜਾਵੇਗੀ : ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • aam-aadmi-party
  • ashirwad-scheme
  • ashirwad-scheme-portal
  • breaking-news
  • cabinet-minister-harjot-singh-bains
  • cm-bhagwant-mann
  • dr-baljit-kaur
  • harjot-singh-bains
  • news
  • punjab-ashirwad-scheme
  • punjab-ashirwad-scheme-portal
  • punjab-government
  • punjab-school
  • punjab-school-education-board
  • the-unmute-breaking-news

ਏਸ਼ੀਆ ਕੱਪ ਨੂੰ ਲੈ ਕੇ ਸ਼ਾਹਿਦ ਅਫਰੀਦੀ ਦਾ ਬਿਆਨ, ਕਿਹਾ- BCCI ਦੇ ਸਾਹਮਣੇ ICC ਵੀ ਕੁਝ ਨਹੀਂ ਕਰ ਸਕਦੀ

Thursday 16 February 2023 10:42 AM UTC+00 | Tags: asia-cup asia-cup-2023 bcci breaking-news cricket-news icc jai-shah latest-news news pcb punjab shahid-afridi the-unmute-breaking-news the-unmute-latest-news the-unmute-punjabi-news

ਚੰਡੀਗੜ੍ਹ, 16 ਫਰਵਰੀ 2023: ਪਾਕਿਸਤਾਨ ਤੋਂ ਆਗਾਮੀ ਏਸ਼ੀਆ ਕੱਪ ਦੀ ਮੇਜ਼ਬਾਨੀ ਖੋਹੀ ਜਾ ਸਕਦੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਨਾਲ ਹੀ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ ਸੀ ਕਿ ਏਸ਼ੀਆ ਕੱਪ ਇਸ ਵਾਰ ਨਿਰਪੱਖ ਮੈਦਾਨ ‘ਤੇ ਖੇਡਿਆ ਜਾਵੇਗਾ। ਪਾਕਿਸਤਾਨ ਇਸ ਨੂੰ ਲੈ ਕੇ ਨਾਖੁਸ਼ ਹੈ। ਇਸ ਬਾਰੇ ਅਗਲੇ ਮਹੀਨੇ ਅੰਤਿਮ ਫੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ (Shahid Afridi) ਨੇ ਵੱਡਾ ਬਿਆਨ ਦਿੱਤਾ ਹੈ।

ਪਾਕਿਸਤਾਨ ਦੇ ਕੁਝ ਸਾਬਕਾ ਖਿਡਾਰੀਆਂ ਅਤੇ ਕ੍ਰਿਕਟ ਮਾਹਰਾਂ ਨੇ ਕਿਹਾ ਹੈ ਕਿ ਪੀਸੀਬੀ ਨੂੰ ਇਸ ਮਾਮਲੇ ਨੂੰ ਲੈ ਕੇ ਆਈਸੀਸੀ ਕੋਲ ਜਾਣਾ ਚਾਹੀਦਾ ਹੈ। ਆਈਸੀਸੀ ਨੂੰ ਇਸ ਮਾਮਲੇ ਵਿੱਚ ਕੁਝ ਕਰਨਾ ਚਾਹੀਦਾ ਹੈ। ਹੁਣ ਅਫਰੀਦੀ ਨੇ ਕਿਹਾ ਹੈ ਕਿ ਬੀਸੀਸੀਆਈ ਦੇ ਸਾਹਮਣੇ ਆਈਸੀਸੀ ਵੀ ਕੁਝ ਨਹੀਂ ਕਰ ਸਕੇਗੀ।

ਸ਼ਾਹਿਦ ਅਫਰੀਦੀ (Shahid Afridi) ਨੇ ਅੱਗੇ ਕਿਹਾ, ”ਇਸ ਮਾਮਲੇ ‘ਚ ਆਈਸੀਸੀ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ। ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਪਰ ਮੈਂ ਇੰਨਾ ਕਹਿ ਸਕਦਾ ਹਾਂ ਕਿ ਬੀਸੀਸੀਆਈ ਦੇ ਸਾਹਮਣੇ ਆਈਸੀਸੀ ਵੀ ਕੁਝ ਨਹੀਂ ਕਰ ਸਕਦੀ।ਅਫਰੀਦੀ ਨੇ ਕਿਹਾ ਕਿ ਬੀਸੀਸੀਆਈ ਅਜਿਹਾ ਕਰ ਸਕਦਾ ਹੈ ਕਿਉਂਕਿ ਉਸ ਨੇ ਆਪਣੇ ਆਪ ਨੂੰ ਬਹੁਤ ਮਜ਼ਬੂਤ ​​ਬਣਾਇਆ ਹੈ।

ਪੀਸੀਬੀ ‘ਤੇ ਚੁਟਕੀ ਲੈਂਦਿਆਂ ਅਫਰੀਦੀ ਨੇ ਕਿਹਾ, “ਜੇਕਰ ਕੋਈ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਵਿੱਚ ਅਸਮਰਥ ਹੈ, ਤਾਂ ਉਸ ਲਈ ਅਜਿਹਾ ਸਖ਼ਤ ਫੈਸਲਾ ਲੈਣਾ ਆਸਾਨ ਨਹੀਂ ਹੈ।” ਉਨ੍ਹਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਹਨ। ਜੇਕਰ ਭਾਰਤ ਅੱਖਾਂ ਦਿਖਾ ਰਿਹਾ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਉਸ ਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ​​ਬਣਾ ਲਿਆ ਹੈ।

The post ਏਸ਼ੀਆ ਕੱਪ ਨੂੰ ਲੈ ਕੇ ਸ਼ਾਹਿਦ ਅਫਰੀਦੀ ਦਾ ਬਿਆਨ, ਕਿਹਾ- BCCI ਦੇ ਸਾਹਮਣੇ ICC ਵੀ ਕੁਝ ਨਹੀਂ ਕਰ ਸਕਦੀ appeared first on TheUnmute.com - Punjabi News.

Tags:
  • asia-cup
  • asia-cup-2023
  • bcci
  • breaking-news
  • cricket-news
  • icc
  • jai-shah
  • latest-news
  • news
  • pcb
  • punjab
  • shahid-afridi
  • the-unmute-breaking-news
  • the-unmute-latest-news
  • the-unmute-punjabi-news

ਮੁੰਬਈ 'ਚ ਕ੍ਰਿਕਟਰ ਪ੍ਰਿਥਵੀ ਸ਼ਾਅ ਦੀ ਕਾਰ 'ਤੇ ਹਮਲਾ, ਪੁਲਿਸ ਵਲੋਂ ਅੱਠ ਜਣਿਆਂ ਖ਼ਿਲਾਫ਼ FIR ਦਰਜ

Thursday 16 February 2023 10:53 AM UTC+00 | Tags: breaking-news cricketer latest-news mumbai-police news prithvi-shaw sports-news the-unmute-punjab the-unmute-punjabi-news

ਚੰਡੀਗੜ੍ਹ, 16 ਫਰਵਰੀ 2023: ਭਾਰਤੀ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ (Prithvi Shaw) ਦੀ ਕਾਰ ‘ਤੇ ਮੁੰਬਈ ‘ਚ ਹਮਲਾ ਹੋਇਆ ਹੈ। ਕ੍ਰਿਕਟਰ ਪ੍ਰਿਥਵੀ ਸ਼ਾਅ ਆਪਣੇ ਦੋਸਤ ਦੀ ਕਾਰ ‘ਚ ਬੈਠੇ ਸਨ। ਇਸ ਲਈ ਉੱਥੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਵਾਰ-ਵਾਰ ਸੈਲਫੀ ਲੈਣ ਲਈ ਕਿਹਾ। ਪਰ ਜਦੋਂ ਪ੍ਰਿਥਵੀ ਸ਼ਾਅ ਨੇ ਮਨ੍ਹਾ ਕੀਤਾ ਤਾਂ ਉਨ੍ਹਾਂ ਗੁੱਸੇ ‘ਚ ਆ ਕੇ ਕਾਰ ‘ਤੇ ਹਮਲਾ ਕਰ ਦਿੱਤਾ।

ਇਸ ਹਮਲੇ ਲਈ ਅੱਠ ਜਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮੁੰਬਈ ਪੁਲਿਸ ਨੇ ਦੱਸਿਆ ਹੈ ਕਿ ਪ੍ਰਿਥਵੀ ਸ਼ਾਅ (Prithvi Shaw) ‘ਤੇ ਹਮਲੇ ਦੇ ਮਾਮਲੇ ‘ਚ 8 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪ੍ਰਿਥਵੀ ਸ਼ਾਅ ‘ਤੇ ਹਮਲੇ ਦੇ ਮਾਮਲੇ ‘ਚ ਐਫਆਈਆਰ ਦੀ ਕਾਪੀ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 143, 148, 149, 384, 427, 504 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰਿਥਵੀ ਸ਼ਾਅ ‘ਤੇ ਬੁੱਧਵਾਰ ਸ਼ਾਮ ਕਰੀਬ 4 ਵਜੇ ਹਮਲਾ ਹੋਇਆ ਸੀ।

The post ਮੁੰਬਈ ‘ਚ ਕ੍ਰਿਕਟਰ ਪ੍ਰਿਥਵੀ ਸ਼ਾਅ ਦੀ ਕਾਰ ‘ਤੇ ਹਮਲਾ, ਪੁਲਿਸ ਵਲੋਂ ਅੱਠ ਜਣਿਆਂ ਖ਼ਿਲਾਫ਼ FIR ਦਰਜ appeared first on TheUnmute.com - Punjabi News.

Tags:
  • breaking-news
  • cricketer
  • latest-news
  • mumbai-police
  • news
  • prithvi-shaw
  • sports-news
  • the-unmute-punjab
  • the-unmute-punjabi-news

ਚੀਨ ਨੇ ਤਾਇਵਾਨ ਨੂੰ ਹਥਿਆਰ ਵੇਚਣ ਵਾਲੀਆਂ ਦੋ ਅਮਰੀਕੀ ਰੱਖਿਆ ਕੰਪਨੀਆਂ 'ਤੇ ਲਾਈ ਪਾਬੰਦੀ

Thursday 16 February 2023 11:48 AM UTC+00 | Tags: american-defense-companies breaking-news china china-news china-us-clash india lockheed-martin-corp news taiwan-news usa.

ਚੰਡੀਗ੍ਹੜ, 16 ਫਰਵਰੀ 2023: ਚੀਨ (China) ਨੇ ਤਾਇਵਾਨ ਨੂੰ ਹਥਿਆਰ ਵੇਚਣ ਵਾਲੀਆਂ ਦੋ ਅਮਰੀਕੀ ਰੱਖਿਆ ਕੰਪਨੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਦੇ ਵਣਜ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਲਾਕਹੀਡ ਮਾਰਟਿਨ ਕਾਰਪੋਰੇਸ਼ਨ ਅਤੇ ਰੇਥੀਓਨ ਟੈਕਨਾਲੋਜੀ ਕਾਰਪੋਰੇਸ਼ਨ ਨੂੰ “ਬੇਭਰੋਸੇਯੋਗੀ ਸੰਸਥਾਵਾਂ ਦੀ ਸੂਚੀ” ਵਿੱਚ ਪਾ ਦਿੱਤਾ ਹੈ। ਇਹ ਪਾਬੰਦੀਆਂ ਇਨ੍ਹਾਂ ਰੱਖਿਆ ਕੰਪਨੀਆਂ ਨੂੰ ਚੀਨ ਨਾਲ ਸੰਬੰਧਿਤ ਆਯਾਤ ਅਤੇ ਨਿਰਯਾਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਦੀਆਂ ਹਨ।

ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ ‘ਚ ਚੀਨ (China) ਨੇ ਵੀ ਤਾਇਵਾਨ ਨੂੰ 10 ਕਰੋੜ ਡਾਲਰ ਦੇ ਹਥਿਆਰਾਂ ਦੀ ਵਿਕਰੀ ‘ਤੇ ਦੋ ਫਰਮਾਂ ‘ਤੇ ਪਾਬੰਦੀ ਲਗਾ ਦਿੱਤੀ American defense companiesਸੀ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਕਰੀ ਚੀਨ ਦੇ ਰੱਖਿਆ ਹਿੱਤਾਂ ਨੂੰ ਕਮਜ਼ੋਰ ਕਰਦੀ ਹੈ ਅਤੇ ਚੀਨ-ਅਮਰੀਕਾ ਸਬੰਧਾਂ ਅਤੇ ਤਾਈਵਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਗੰਭੀਰਤਾ ਨਾਲ ਕਮਜ਼ੋਰ ਕਰਦੀ ਹੈ।

The post ਚੀਨ ਨੇ ਤਾਇਵਾਨ ਨੂੰ ਹਥਿਆਰ ਵੇਚਣ ਵਾਲੀਆਂ ਦੋ ਅਮਰੀਕੀ ਰੱਖਿਆ ਕੰਪਨੀਆਂ ‘ਤੇ ਲਾਈ ਪਾਬੰਦੀ appeared first on TheUnmute.com - Punjabi News.

Tags:
  • american-defense-companies
  • breaking-news
  • china
  • china-news
  • china-us-clash
  • india
  • lockheed-martin-corp
  • news
  • taiwan-news
  • usa.

ਰਾਸ਼ਟਰੀ ਮਿਲਟਰੀ ਕਾਲਜ 'ਚ ਪੰਜਾਬ ਦੇ ਬੱਚਿਆਂ ਲਈ ਦਾਖ਼ਲਾ ਲੈਣ ਦਾ ਸੁਨਹਿਰੀ ਮੌਕਾ: ਚੇਤਨ ਸਿੰਘ ਜੌੜਾਮਾਜਰਾ

Thursday 16 February 2023 11:53 AM UTC+00 | Tags: aam-aadmi-party breaking-news chetan-singh-jauramajra cm-bhagwant-mann defence-services-welfare national-military-college news punjab punjab-government the-unmute-breaking-news the-unmute-news

ਚੰਡੀਗੜ੍ਹ, 16 ਫਰਵਰੀ 2023: ਪੰਜਾਬ ਨੇ ਭਾਰਤੀ ਰੱਖਿਆ ਬਲਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਹਾਲ ਹੀ ਵਿੱਚ ਇਹ ਰੁਝਾਨ ਕੁਝ ਹੱਦ ਤੱਕ ਘੱਟ ਗਿਆ ਹੈ, ਇਸ ਰੁਝਾਨ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਾਰਤੀ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੀ ਹੈ।

ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਦੱਸਿਆ ਕਿ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ ਦੇਹਰਾਦੂਨ, ਉੱਤਰਾਖੰਡ ਵੱਲੋਂ ਜਨਵਰੀ 2024 ਦੀ ਟਰਮ ਵਾਸਤੇ ਦਾਖਲੇ ਲਈ ਲਿਖਤੀ ਪ੍ਰੀਖਿਆ 3 ਜੂਨ 2023 (ਸ਼ਨੀਵਾਰ) ਨੂੰ ਚੰਡੀਗੜ੍ਹ ਦੇ ਸੈਕਟਰ 15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿੱਚ ਕਰਵਾਈ ਜਾਵੇਗੀ।

ਉਹਨਾਂ ਅੱਗੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੋਵੇਂ ਹੀ ਆਰ.ਆਈ.ਐਮ.ਸੀ., ਦੇਹਰਾਦੂਨ ਵਿੱਚ ਦਾਖਲੇ ਲਈ ਅਪਲਾਈ ਕਰਨ ਦੇ ਯੋਗ ਹਨ। ਪੰਜਾਬ ਸਰਕਾਰ ਵੱਲੋਂ ਪ੍ਰਤੀ ਕੈਡਿਟ ਪ੍ਰਤੀ ਸਾਲ ਪੰਜਾਬ ਦੇ ਕੈਡਿਟਾਂ ਨੂੰ 33,000 ਰੁਪਏ ਵਜ਼ੀਫ਼ਾ ਰਾਸ਼ੀ ਵਜੋਂ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੀ ਉਮਰ 11 ਸਾਲ ਤੋਂ ਘੱਟ ਅਤੇ 1 ਜਨਵਰੀ 2024 ਨੂੰ 13 ਸਾਲ ਦੀ ਨਹੀਂ ਹੋਣੀ ਚਾਹੀਦੀ, ਭਾਵ ਉਨ੍ਹਾਂ ਦਾ ਜਨਮ 2 ਜਨਵਰੀ 2011 ਤੋਂ ਪਹਿਲਾਂ ਅਤੇ 1 ਜੁਲਾਈ, 2017 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ।

ਉਹ ਜਾਂ ਤਾਂ ਸੱਤਵੀਂ ਜਮਾਤ ਵਿੱਚ ਪੜ੍ਹ ਰਹੇ ਹੋਣੇ ਚਾਹੀਦੇ ਹਨ ਜਾਂ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਸੱਤਵੀਂ ਜਮਾਤ ਪਾਸ ਕਰ ਚੁੱਕੇ ਹੋਣ। ਚੁਣੇ ਗਏ ਉਮੀਦਵਾਰਾਂ ਨੂੰ ਅੱਠਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਲਿਖਤੀ ਇਮਤਿਹਾਨ ਵਿੱਚ ਅੰਗਰੇਜ਼ੀ, ਗਣਿਤ ਅਤੇ ਆਮ ਗਿਆਨ ਸਮੇਤ ਤਿੰਨ ਪੇਪਰ ਸ਼ਾਮਲ ਹੋਣਗੇ, ਜਦੋਂ ਕਿ ਜਬਾਨੀ ਪ੍ਰੀਖਿਆ/ਇੰਟਰਵਿਊ ਸਿਰਫ਼ ਉਨ੍ਹਾਂ ਉਮੀਦਵਾਰਾਂ ਲਈ ਹੋਵੇਗਾ ਜੋ ਲਿਖਤੀ ਪ੍ਰੀਖਿਆ ਵਿੱਚ ਕੁਆਲੀਫਾਈ ਕਰਦੇ ਹਨ ਅਤੇ ਜਬਾਨੀ ਪ੍ਰੀਖਿਆ ਦੀ ਮਿਤੀ ਬਾਅਦ ਵਿੱਚ ਦੱਸੀ ਜਾਵੇਗੀ।

ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਆਰ.ਆਈ.ਐਮ.ਸੀ. ਦੀ ਵੈੱਬਸਾਈਟ www.rimc.gov.in ‘ਤੇ ਜਨਰਲ ਉਮੀਦਵਾਰਾਂ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀ/ਜਨਜਾਤੀ ਉਮੀਦਵਾਰਾਂ ਲਈ 555 ਰੁਪਏ ਦਾ ਆਨਲਾਈਨ ਭੁਗਤਾਨ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭੁਗਤਾਨ ਪ੍ਰਾਪਤ ਹੋਣ ‘ਤੇ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਸਪੀਡ ਪੋਸਟ ਦੁਆਰਾ ਹੀ ਭੇਜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਉਮੀਦਵਾਰ ਡਿਮਾਂਡ ਡਰਾਫਟ ਰਾਹੀਂ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਕਮਾਂਡੈਂਟ ਆਰ.ਆਈ.ਐਮ.ਸੀ., ਦੇਹਰਾਦੂਨ ਪਾਸੋਂ ਜਨਰਲ ਉਮੀਦਵਾਰ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਲਈ 555 ਰੁਪਏ ਦਾ ਬੈਂਕ ਡਰਾਫਟ ਕਮਾਂਡੈਂਟ ਆਰ.ਆਈ.ਐਮ.ਸੀ., ਦੇਹਰਾਦੂਨ ਡਰਾਵੀ ਸ਼ਾਖਾ, ਸਟੇਟ ਬੈਂਕ ਆਫ ਇੰਡੀਆਂ ਤੇਲ ਭਵਨ (ਕੋਡ 01576) ਉਤਰਾਖੰਡ ਭੇਜ ਕੇ ਵੀ ਮੰਗਵਾਏ ਜਾ ਸਕਦੇ ਹਨ। ਆਪਣੇ ਪਤੇ ਸਮੇਤ ਪਿੰਨ ਕੋਡ ਅਤੇ ਸੰਪਰਕ ਨੰਬਰ ਸਾਫ-ਸਾਫ ਵੱਡੇ ਅੱਖਰਾਂ ਵਿੱਚ ਟਾਈਪ ਕੀਤਾ/ਲਿਖਿਆ ਹੋਵੇ।

ਉਨ੍ਹਾਂ ਦੱਸਿਆ ਕਿ ਅਰਜ਼ੀ ਦੋ ਪਰਤਾਂ ਵਿਚ ਹੋਵੇ ਜਿਸ ਦੇ ਨਾਲ ਤਿੰਨ ਪਾਸ ਪੋਰਟ ਸਾਈਜ ਫੋਟੋਆਂ, ਜਿਸ ਸੰਸਥਾ ਵਿੱਚ ਪੜ੍ਹਦਾ ਹੋਵੇ ਦੁਆਰਾ ਤਸਦੀਕਸ਼ੁੱਦਾ, ਜਨਮ ਸਰਟੀਫਿਕੇਟ, ਰਾਜ ਦਾ ਰਿਹਾਇਸ਼ੀ ਸਰਟੀਫਿਕੇਟ, ਅਨਸੂਚਿਤ/ਅਨਸੂਚਿਤ ਜਨਜਾਤੀਆਂ ਦੇ ਉਮੀਦਵਾਰਾਂ ਵੱਲੋਂ ਜਾਤੀ ਸਰਟੀਫਿਕੇਟ, ਜਿਥੇ ਬੱਚਾ ਪੜ੍ਹਾਈ ਕਰ ਰਿਹਾ ਹੋਵੇ ਪ੍ਰਿੰਸੀਪਲ ਦੁਆਰਾ ਜਾਰੀ ਸਰਟੀਫਿਕੇਟ ਜਿਸ ਵਿੱਚ ਬੱਚੇ ਦੀ ਜਨਮ ਦੀ ਤਾਰੀਖ ਅਤੇ ਕਲਾਸ ਲਿਖੀ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਨਾਲ ਨੱਥੀ ਹੋਏ ਜਰੂਰੀ ਹਨ।

ਜ਼ਿਕਰਯੋਗ ਹੈ ਕਿ ਅਰਜ਼ੀਆਂ 15 ਅਪ੍ਰੈਲ, 2023 ਜਾਂ ਇਸ ਤੋਂ ਪਹਿਲਾਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ, ਚੰਡੀਗੜ੍ਹ ਦੇ ਸੈਕਟਰ 21 ਡੀ ਸਥਿਤ ਸੈਨਿਕ ਭਵਨ ਵਿਖੇ ਪਹੁੰਚਣੀਆਂ ਜ਼ਰੂਰੀ ਹਨ।

The post ਰਾਸ਼ਟਰੀ ਮਿਲਟਰੀ ਕਾਲਜ ‘ਚ ਪੰਜਾਬ ਦੇ ਬੱਚਿਆਂ ਲਈ ਦਾਖ਼ਲਾ ਲੈਣ ਦਾ ਸੁਨਹਿਰੀ ਮੌਕਾ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News.

Tags:
  • aam-aadmi-party
  • breaking-news
  • chetan-singh-jauramajra
  • cm-bhagwant-mann
  • defence-services-welfare
  • national-military-college
  • news
  • punjab
  • punjab-government
  • the-unmute-breaking-news
  • the-unmute-news

ਹੁਣ ਲੋਕ ਅਧਿਕਾਰੀਆਂ ਕੋਲ ਨਹੀਂ ਬਲਕਿ ਅਧਿਕਾਰੀ ਲੋਕਾਂ ਕੋਲ ਪਹੁੰਚ ਕੇ ਹੱਲ ਕਰਨਗੇ ਉਨ੍ਹਾਂ ਦੀਆਂ ਸਮੱਸਿਆਵਾਂ: ਬ੍ਰਮ ਸ਼ੰਕਰ ਜਿੰਪਾ

Thursday 16 February 2023 12:03 PM UTC+00 | Tags: aam-aadmi-party brahm-shankar-jimpa breaking-news cm-bhagwant-mann news punjab punjab-government punjabi-news the-unmute-breaking-news the-unmute-punjabi-news

ਹੁਸ਼ਿਆਰਪੁਰ, 16 ਫਰਵਰੀ 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਲੋਕਾਂ ਦੇ ਘਰਾਂ ਦੇ ਨੇੜੇ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ 'ਪੰਜਾਬ ਸਰਕਾਰ ਤੁਹਾਡੇ ਦੁਆਰ' ਤਹਿਤ ਅੱਜ ਹੁਸ਼ਿਆਰਪੁਰ ਦੇ ਪਿੰਡ ਨਿਊ ਕਲੋਨੀ ਚੌਹਾਲ ਦੇ ਕਮਿਊਨਿਟੀ ਹਾਲ ਵਿਚ ਸੁਵਿਧਾ ਕੈਂਪ ਲਗਾਇਆ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ (Brahm Shankar Jimpa) ਨੇ ਇਸ ਕੈਂਪ ਦੀ ਸ਼ੁਰੂਆਤ ਕੀਤੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠ ਕੇ ਇਲਾਕੇ ਦੀਆਂ 11 ਪੰਚਾਇਤਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ (Brahm Shankar Jimpa) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਤੱਕ ਸਾਰੀਆਂ ਸੁਵਿਧਾਵਾਂ ਪਹੁੰਚਾਉਣ ਲਈ ਵਚਨਬੱਧ ਹੈ, ਜਿਸ ਤਹਿਤ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਵਿਚ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੁਵਿਧਾ ਕੈਂਪਾਂ ਵਿਚ ਡਿਪਟੀ ਕਮਿਸ਼ਨਰ, ਐਸ.ਡੀ.ਐਮ ਤੋਂ ਇਲਾਵਾ ਸਾਰੇ ਵਿਭਾਗਾਂ ਦੇ ਅਧਿਕਾਰੀ ਲੋਕਾਂ ਕੋਲ ਪਹੁੰਚ ਕਰਕੇ ਉਨ੍ਹਾਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਅਤੇ ਉਨ੍ਹਾਂ ਦਾ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਨੂੰ ਅਧਿਕਾਰੀਆਂ ਕੋਲ ਜਾਣ ਦੀ ਜਰੂਰਤ ਨਹੀਂ ਬਲਕਿ ਅਧਿਕਾਰੀ ਲੋਕਾਂ ਕੋਲ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਹੁੰਚ ਰਹੇ ਹਨ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਉਪ ਮੰਡਲ ਹੁਸ਼ਿਆਰਪੁਰ ਅੰਦਰ ਸ਼ੁਰੂ ਇਸ ਮੁਹਿੰਮ ਵਿਚ ਨਿਊ ਕਲੋਨੀ ਚੌਹਾਲ, ਜੇ.ਸੀ.ਟੀ. ਚੌਹਾਲ, ਮੁਹੱਲਾ ਰਾਮਗੜ੍ਹ, ਸਲੇਰਨ, ਨਾਰੀ, ਆਦਮਵਾਲ, ਕੋਟਲਾ ਗੌਂਸਪੁਰ, ਬੱਸੀ ਗੁਲਾਮ ਹੁਸੈਨ, ਥੱਥਲ, ਅੱਜੋਵਾਲ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਸਾਰੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ, ਤਾਂ ਜੋ ਘੱਟ ਸਮੇਂ ਵਿਚ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ।

ਬ੍ਰਮ ਸ਼ੰਕਰ ਜਿੰਪਾ (Brahm Shankar Jimpa) ਨੇ ਕਿਹਾ ਕਿ ਇਸ ਕੈਂਪ ਵਿਚ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸਰਕਾਰੀ ਸੇਵਾਵਾਂ ਦੇ ਨਾਲ-ਨਾਲ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜੇ ਸਬੰਧਤ ਵਿਭਾਗਾਂ ਜਿਵੇਂ ਕਿ ਸਿਹਤ ਵਿਭਾਗ, ਪੰੰਚਾਇਤ ਵਿਭਾਗ, ਮਗਨਰੇਗਾ, ਸਮਾਜਿਕ ਸੁਰੱਖਿਆ ਵਿਭਾਗ, ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਨਾਲ ਸਬੰਧਤ ਵਿਭਾਗ ਆਦਿ ਦੇ ਅਧਿਕਾਰੀਆਂ ਨੇ ਮੌਕੇ 'ਤੇ ਹੀ ਬਿਨੈ ਪੱਤਰ ਪ੍ਰਾਪਤ ਕਰਕੇ ਉਚਿਤ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੀਮਤੀ ਸਮੇਂ ਅਤੇ ਧਨ ਦੀ ਬੱਚਤ ਕਰਨ ਵਿਚ ਇਹ ਕੈਂਪ ਕਾਫ਼ੀ ਲਾਭਦਾਇਕ ਸਾਬਤ ਹੋਏ ਹਨ ਅਤੇ ਭਵਿੱਖ ਵਿਚ ਇਸੇ ਤਰ੍ਹਾਂ ਦੇ ਕੈਂਪ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

The post ਹੁਣ ਲੋਕ ਅਧਿਕਾਰੀਆਂ ਕੋਲ ਨਹੀਂ ਬਲਕਿ ਅਧਿਕਾਰੀ ਲੋਕਾਂ ਕੋਲ ਪਹੁੰਚ ਕੇ ਹੱਲ ਕਰਨਗੇ ਉਨ੍ਹਾਂ ਦੀਆਂ ਸਮੱਸਿਆਵਾਂ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • aam-aadmi-party
  • brahm-shankar-jimpa
  • breaking-news
  • cm-bhagwant-mann
  • news
  • punjab
  • punjab-government
  • punjabi-news
  • the-unmute-breaking-news
  • the-unmute-punjabi-news

ਤ੍ਰਿਪੁਰਾ 'ਚ ਵਿਧਾਨ ਸਭਾ ਦੀਆਂ 60 ਸੀਟਾਂ 'ਤੇ ਵੋਟਿੰਗ ਸਮਾਪਤ, 259 ਉਮੀਦਵਾਰਾਂ ਦੀ ਕਿਸਮਤ EVM 'ਚ ਬੰਦ

Thursday 16 February 2023 12:15 PM UTC+00 | Tags: bjp-ipft-alliance breaking-news news ommunist-party-of-india-marxist polling-stations polling-stations-tripura the-unmute-breaking-news the-unmute-punjabi-news tripura tripura-assembly-elections tripura-assembly-elections-2023 tripura-election

ਚੰਡੀਗੜ੍ਹ, 16 ਫਰਵਰੀ 2023: ਤ੍ਰਿਪੁਰਾ (Tripura) ‘ਚ ਵਿਧਾਨ ਸਭਾ ਦੀਆਂ 60 ਸੀਟਾਂ ‘ਤੇ ਵੋਟਿੰਗ ਵਜੇ ਸਮਾਪਤ ਹੋ ਗਈ ਹੈ। ਸਵੇਰੇ ਸੱਤ ਵਜੇ ਤੋਂ ਹੀ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀ ਭੀੜ ਦੇਖਣ ਨੂੰ ਮਿਲੀ। 1,100 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਅਤੇ 28 ਨੂੰ ਅਤਿ-ਸੰਵੇਦਨਸ਼ੀਲ ਵਜੋਂ ਪਛਾਣਿਆ ਗਿਆ ਹੈ। ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ।

ਇਸਦੇ ਨਾਲ ਹੀ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ 31,000 ਪੋਲਿੰਗ ਕਰਮਚਾਰੀ ਅਤੇ ਕੇਂਦਰੀ ਬਲਾਂ ਦੇ 25,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਜ ਹਥਿਆਰਬੰਦ ਪੁਲਿਸ ਅਤੇ ਰਾਜ ਪੁਲਿਸ ਦੇ 31,000 ਜਵਾਨ ਤਾਇਨਾਤ ਕੀਤੇ ਗਏ ਸਨ।

ਵੋਟਿੰਗ ਸਮਾਪਤ ਹੁੰਦਿਆਂ ਹੀ 259 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ। ਇਨ੍ਹਾਂ ਵਿੱਚੋਂ 20 ਮਹਿਲਾ ਉਮੀਦਵਾਰ ਸ਼ਾਮਲ ਹਨ। ਸੂਬੇ (Tripura) ਦੇ ਮੁੱਖ ਮੰਤਰੀ ਮਾਣਿਕ ਸਾਹਾ ਕਸਬਾ ਬਾਰਡੋਵਾਲੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹਨ, ਜਦਕਿ ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਧਨਪੁਰ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ।

ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ) ਦੇ ਸੂਬਾ ਸਕੱਤਰ ਜਤਿੰਦਰ ਚੌਧਰੀ ਸਬਰੂਮ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਹ ਖੱਬੇ-ਪੱਖੀ ਗਠਜੋੜ ਦਾ ਚਿਹਰਾ ਹਨ।ਤ੍ਰਿਪੁਰਾ ‘ਚ ਦੁਪਹਿਰ 1 ਵਜੇ ਤੱਕ 51.35 ਫੀਸਦੀ ਵੋਟਿੰਗ, ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਨ੍ਹਾਂ ਚੋਣਾਂ ਵਿੱਚ ਮੁੱਖ ਤੌਰ 'ਤੇ ਭਾਜਪਾ-ਆਈਪੀਐਫਟੀ ਗਠਜੋੜ, ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ)-ਕਾਂਗਰਸ ਗਠਜੋੜ ਅਤੇ ਉੱਤਰ-ਪੂਰਬੀ ਰਾਜ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਵੰਸ਼ਜ ਦੁਆਰਾ ਬਣਾਈ ਗਈ ਖੇਤਰੀ ਪਾਰਟੀ ਟਿਪਰਾ ਮੋਥਾ ਮੈਦਾਨ ਵਿੱਚ ਹਨ।

The post ਤ੍ਰਿਪੁਰਾ ‘ਚ ਵਿਧਾਨ ਸਭਾ ਦੀਆਂ 60 ਸੀਟਾਂ ‘ਤੇ ਵੋਟਿੰਗ ਸਮਾਪਤ, 259 ਉਮੀਦਵਾਰਾਂ ਦੀ ਕਿਸਮਤ EVM ‘ਚ ਬੰਦ appeared first on TheUnmute.com - Punjabi News.

Tags:
  • bjp-ipft-alliance
  • breaking-news
  • news
  • ommunist-party-of-india-marxist
  • polling-stations
  • polling-stations-tripura
  • the-unmute-breaking-news
  • the-unmute-punjabi-news
  • tripura
  • tripura-assembly-elections
  • tripura-assembly-elections-2023
  • tripura-election

ਧਰਤੀ ਹੇਠ ਪਾਣੀ ਜੀਰਣ ਲਈ ਤੇਲੰਗਾਨਾ ਮਾਡਲ ਨੂੰ ਪੰਜਾਬ 'ਚ ਲਾਗੂ ਕਰਨ ਦੀ ਸੰਭਾਵਨਾ ਤਲਾਸ਼ਣ ਦਾ ਕੀਤਾ ਐਲਾਨ

Thursday 16 February 2023 12:23 PM UTC+00 | Tags: aam-aadmi-party breaking-news cm-bhagwant-mann latest-news news punjab-government punjabi-news punjab-water telangana-model the-unmute-breaking-news the-unmute-punjab water water-resource

ਹੈਦਰਾਬਾਦ, 16 ਫਰਵਰੀ 2023: ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡਿੱਗਣ ਤੋਂ ਰੋਕਣ ਲਈ ਵੱਡੀ ਪੁਲਾਂਘ ਪੁੱਟਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਕੀਮਤੀ ਕੁਦਰਤੀ ਸਰੋਤ ਦੀ ਸੰਭਾਲ ਅਤੇ ਸੂਬੇ ਵਿੱਚ ਧਰਤੀ ਹੇਠ ਪਾਣੀ ਜੀਰਣ ਦੀ ਰਫ਼ਤਾਰ ਤੇਜ਼ ਕਰਨ ਲਈ ਤੇਲੰਗਾਨਾ ਮਾਡਲ (Telangana Model) ਨੂੰ ਅਪਨਾਉਣ ਦੀ ਸੰਭਾਵਨਾ ਤਲਾਸ਼ਣ ਦਾ ਐਲਾਨ ਕੀਤਾ ਹੈ।

ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਜਲ ਸੰਭਾਲ ਦੇ ਤੇਲੰਗਾਨਾ ਮਾਡਲ ਦਾ ਵਿਸ਼ਲੇਸ਼ਣ ਕਰਨ ਪੁੱਜੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਕ੍ਰਾਂਤੀਕਾਰੀ ਮਾਡਲ ਹੈ, ਜਿਸ ਦਾ ਮੰਤਵ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਪਾਣੀ ਨੂੰ ਜੀਰਣ ਦੀ ਰਫ਼ਤਾਰ ਤੇਜ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਸਰਕਾਰ ਨੇ ਸੂਬੇ ਭਰ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ ਵਿੱਚ ਛੋਟੇ-ਛੋਟੇ ਡੈਮ ਬਣਾਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਪਿੰਡਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਦੋ ਮੀਟਰ ਤੱਕ ਉੱਪਰ ਆ ਗਿਆ ਹੈ।

ਧਰਤੀ ਹੇਠਲਾ ਪਾਣੀ ਬਚਾਉਣ ਲਈ ਤੇਲੰਗਾਨਾ ਮਾਡਲ

Telangana Model

ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲਾ ਪਾਣੀ ਬਚਾਉਣ ਲਈ ਇਸ ਮਾਡਲ (Telangana Model) ਨੂੰ ਪੰਜਾਬ ਵਿੱਚ ਲਾਗੂ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮਾਡਲ ਦੇ ਵਿਸ਼ਲੇਸ਼ਣ ਦਾ ਸਾਡਾ ਇਕੋ-ਇਕ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਦੇ ਭਲੇ ਲਈ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣਾ ਹੈ।

ਭਗਵੰਤ ਮਾਨ ਨੂੰ ਡੈਮਾਂ ਦੇ ਦੌਰੇ ਦੌਰਾਨ ਤੇਜ਼ੀ ਨਾਲ ਘਟ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਉਨ੍ਹਾਂ ਪਾਣੀ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਦੇ ਇਸ ਨਵੇਂ ਅਤੇ ਨਿਵੇਕਲੇ ਢੰਗ ਦੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਦੱਸਿਆ ਕਿ ਤੇਲੰਗਾਨਾ ਨੇ ਇਸ ਬਹੁ-ਪੱਖੀ ਰਣਨੀਤੀ ਦੀ ਮਦਦ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕ ਕੇ ਆਪਣੀ ਸਮੁੱਚੀ ਸਿੰਜਾਈ ਪ੍ਰਣਾਲੀ ਦੀ ਕਾਇਆ-ਕਲਪ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਵਿੱਚ ਮਾਈਨਰ ਸਿੰਜਾਈ ਟੈਂਕਾਂ (ਐਮ.ਆਈ.ਟੀ.) ਦੀ ਬਹਾਲੀ, ਵੱਡੇ ਅਤੇ ਦਰਮਿਆਨੇ ਪ੍ਰਾਜੈਕਟਾਂ ਨੂੰ ਐਮ.ਆਈ. ਟੈਂਕਾਂ ਨਾਲ ਜੋੜਨਾ ਅਤੇ ਮਸਨੂਈ ਰੀਚਾਰਜ ਢਾਂਚੇ ਜਿਵੇਂ ਕਿ ਚੈੱਕ ਡੈਮ, ਪਰਕੋਲੇਸ਼ਨ ਟੈਂਕ, ਰੀਚਾਰਜ ਸ਼ਾਫਟ ਅਤੇ ਹੋਰ ਵਿਧੀਆਂ ਦਾ ਨਿਰਮਾਣ ਸ਼ਾਮਲ ਹੈ।

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਾਡੇ ਕਿਸਾਨਾਂ ਦੀ ਭਲਾਈ ਅਤੇ ਖ਼ੁਸ਼ਹਾਲੀ ਲਈ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਤੇਲੰਗਾਨਾ ਦੇ ਮਾਹਿਰਾਂ ਦੀ ਸਲਾਹ ਨਾਲ ਪੰਜਾਬ ਵਿੱਚ ਅਪਨਾਉਣ ਦੀ ਸੰਭਾਵਨਾ ਤਲਾਸ਼ੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਕਾਰਨ ਪੰਜਾਬ ਭਰ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ। ਉਨ੍ਹਾਂ ਅਫਸੋਸ ਜਤਾਇਆ ਕਿ ਸਾਡੇ 150 ਬਲਾਕਾਂ ਵਿੱਚੋਂ 78 ਫੀਸਦੀ ਤੋਂ ਵੱਧ ਜ਼ਮੀਨੀ ਪਾਣੀ ਦੇ ਹੇਠਾਂ ਜਾਣ ਕਾਰਨ 'ਡਾਰਕ ਜ਼ੋਨ' ਵਿੱਚ ਹਨ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਇਸ ਕ੍ਰਾਂਤੀਕਾਰੀ ਵਿਧੀ ਨਾਲ ਪੰਜਾਬ ਜਲਦੀ ਹੀ ਆਪਣੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੇ ਯੋਗ ਹੋ ਜਾਵੇਗਾ।

The post ਧਰਤੀ ਹੇਠ ਪਾਣੀ ਜੀਰਣ ਲਈ ਤੇਲੰਗਾਨਾ ਮਾਡਲ ਨੂੰ ਪੰਜਾਬ ‘ਚ ਲਾਗੂ ਕਰਨ ਦੀ ਸੰਭਾਵਨਾ ਤਲਾਸ਼ਣ ਦਾ ਕੀਤਾ ਐਲਾਨ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • news
  • punjab-government
  • punjabi-news
  • punjab-water
  • telangana-model
  • the-unmute-breaking-news
  • the-unmute-punjab
  • water
  • water-resource

ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦੀ ਉਸਾਰੀ ਦਾ ਕੰਮ ਜਲਦ ਹੋਵੇਗਾ ਸ਼ੁਰੂ: ਡਾ. ਬਲਜੀਤ ਕੌਰ

Thursday 16 February 2023 12:36 PM UTC+00 | Tags: aam-aadmi-party breaking-news cm-bhagwant-mann dr-baljit-kau malout-sri-muktsar-sahib malout-sri-muktsar-sahib-road national-highway-354-malout news punjab punjab-government punjab-highway punjabi-news punjab-transport-department the-unmute-latest-update the-unmute-news

ਚੰਡੀਗੜ੍ਹ, 16 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਮਲੋਟ-ਸ੍ਰੀ ਮੁਕਤਸਰ ਸਾਹਿਬ (Malout-Sri Muktsar Sahib) ਸੜਕ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਹੋਵੇਗਾ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਸ਼ਟਰੀ ਮਾਰਗ 354 ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਦੀ ਉਸਾਰੀ ਲਈ ਭਾਰਤ ਸਰਕਾਰ ਵੱਲੋਂ ਉਸ ਜਗ੍ਹਾ ਤੇ ਆਉਂਦੇ ਦਰਖਤਾਂ ਦੀ ਪੁਟਾਈ ਸਬੰਧੀ ਪ੍ਰਵਾਨਗੀ ਮਿਲ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਬਹੁਤ ਜਲਦ ਇਸ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਦੇ ਸਬੰਧ ਵਿੱਚ ਅੱਜ ਕੇਂਦਰ ਸਰਕਾਰ ਦੇ ਵਣ ਵਿਭਾਗ ਦੀ ਰਿਜਨਲ ਇਮਪਾਵਰਡ ਕਮੇਟੀ ਵੱਲੋਂ ਸੜਕ ਦੀ ਉਸਾਰੀ ਵਾਲੀ ਜਗ੍ਹਾ ਤੇ ਆਉਂਦੇ ਦਰਖਤਾਂ ਦੀ ਪੁਟਾਈ ਸਬੰਧੀ ਪ੍ਰਵਾਨਗੀ ਮਿਲ ਗਈ ਹੈ। ਮੰਤਰੀ ਨੇ ਦੱਸਿਆ ਕਿ ਵਣ ਵਿਭਾਗ ਨਾਲ ਤਾਲਮੇਲ ਕਰਕੇ ਦਰਖਤਾਂ ਦੀ ਪੁਟਾਈ ਉਪਰੰਤ ਸੜਕ ਦੀ ਉਸਾਰੀ ਦਾ ਕੰਮ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੜਕ ਦੀ ਉਸਾਰੀ ਦਾ ਕੰਮ ਚਾਲੂ ਹੋਣ ਤੋਂ ਬਾਅਦ 18 ਮਹੀਨੇ ਦੀ ਤੈਅ ਮਿਆਦ ਸੀਮਾਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਸੂਬੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਵਾਂ ਦਾ ਲਾਭ ਮਿਲ ਸਕੇ। ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਜੋ ਉਹ ਲੰਮੇ ਸਮੇਂ ਤੋ ਇਸ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਉਹਨਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।

The post ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦੀ ਉਸਾਰੀ ਦਾ ਕੰਮ ਜਲਦ ਹੋਵੇਗਾ ਸ਼ੁਰੂ: ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dr-baljit-kau
  • malout-sri-muktsar-sahib
  • malout-sri-muktsar-sahib-road
  • national-highway-354-malout
  • news
  • punjab
  • punjab-government
  • punjab-highway
  • punjabi-news
  • punjab-transport-department
  • the-unmute-latest-update
  • the-unmute-news

ICC ਨੂੰ ਗਲਤੀ ਕਰਨਾ ਪਿਆ ਭਾਰੀ, ਭਾਰਤੀ ਟੈਸਟ ਟੀਮ ਨੂੰ ਨੰਬਰ-1 ਦਿਖਾਉਣ ਦੀ ਗਲਤੀ ਲਈ ਮੰਗੀ ਮੁਆਫ਼ੀ

Thursday 16 February 2023 12:57 PM UTC+00 | Tags: bcci breaking-news cricket-news icc icc-news icc-test-ranking-2023 icc-world-test-championship international-cricket-council news punjab-news sports-news the-international-cricket-council the-unmute-breaking-news the-unmute-punjab the-unmute-punjabi-news

ਚੰਡੀਗੜ੍ਹ, 16 ਫਰਵਰੀ 2023: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੁੱਧਵਾਰ ਨੂੰ ਪੁਰਸ਼ਾਂ ਦੀ ਟੈਸਟ ਰੈਂਕਿੰਗ ਵਿੱਚ ਹੇਰਾਫੇਰੀ ਅਤੇ ਗਲਤੀਆਂ ਲਈ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ ਹੈ। ਦਰਅਸਲ ਬੁੱਧਵਾਰ ਨੂੰ ਭਾਰਤੀ ਟੀਮ ਲਗਭਗ ਛੇ ਘੰਟੇ ਤੱਕ ਟੈਸਟ ‘ਚ ਨੰਬਰ ਵਨ ਟੀਮ ਬਣੀ। ਵਨਡੇ ਅਤੇ ਟੀ-20 ‘ਚ ਭਾਰਤ ਪਹਿਲਾਂ ਹੀ ਨੰਬਰ ਵਨ ਸੀ, ਅਜਿਹੇ ‘ਚ ਭਾਰਤੀ ਟੀਮ ਛੇ ਘੰਟੇ ਤੱਕ ਤਿੰਨਾਂ ਫਾਰਮੈਟਾਂ ‘ਚ ਨੰਬਰ-1 ਟੀਮ ਬਣ ਗਈ ਸੀ । ਬੁੱਧਵਾਰ ਸ਼ਾਮ ਨੂੰ ਆਈਸੀਸੀ ਨੇ ਇੱਕ ਵਾਰ ਫਿਰ ਰੈਂਕਿੰਗ ਵਿੱਚ ਤਬਦੀਲੀ ਕੀਤੀ, ਭਾਰਤ ਨੂੰ ਟੈਸਟ ਵਿੱਚ ਨੰਬਰ ਇੱਕ ਤੋਂ ਹਟਾ ਕੇ ਆਸਟਰੇਲੀਆ ਨੂੰ ਨੰਬਰ ਇੱਕ ਬਣਾ ਦਿੱਤਾ ਗਿਆ ਹੈ ।

ਵੀਰਵਾਰ ਨੂੰ ਆਈਸੀਸੀ (ICC) ਨੇ ਗਲਤੀ ਸਵੀਕਾਰ ਕਰ ਲਈ ਅਤੇ ਤਕਨੀਕੀ ਖ਼ਰਾਬੀ ਲਈ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ। ਆਈਸੀਸੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਮੰਨਦੀ ਹੈ ਕਿ 15 ਫਰਵਰੀ, 2023 ਨੂੰ ਥੋੜ੍ਹੇ ਸਮੇਂ ਲਈ, ਆਈਸੀਸੀ ਦੀ ਵੈੱਬਸਾਈਟ ‘ਤੇ ਤਕਨੀਕੀ ਖ਼ਰਾਬੀ ਕਾਰਨ ਭਾਰਤ ਨੂੰ ਗਲਤੀ ਨਾਲ ਨੰਬਰ ਵਨ ਟੈਸਟ ਟੀਮ ਦੇ ਰੂਪ ਵਿੱਚ ਦਿਖਾਇਆ ਗਿਆ ਸੀ।

ICC

ਭਾਰਤੀ ਟੀਮ ਬੁੱਧਵਾਰ ਸਵੇਰੇ ਟੈਸਟ ‘ਚ ਨੰਬਰ ਇਕ ਟੀਮ ਬਣ ਗਈ ਸੀ (ਫੋਟੋ ਕ੍ਰੈਡਿਟ: ਆਈਸੀਸੀ ਵੈੱਬਸਾਈਟ)

 

ਆਈਸੀਸੀ ਨੇ ਕਿਹਾ ਕਿ ਸਾਨੂੰ ਕਿਸੇ ਵੀ ਅਸੁਵਿਧਾ ਲਈ ਖੇਦ ਹੈ। ਵੈਸਟਇੰਡੀਜ਼ ਦੇ ਖ਼ਿਲਾਫ਼ ਜ਼ਿੰਬਾਬਵੇ ਦੀ ਦੋ ਮੈਚਾਂ ਦੀ ਸੀਰੀਜ਼ ਦੀ ਸਮਾਪਤੀ ਤੋਂ ਬਾਅਦ ਤਾਜ਼ਾ ਅਪਡੇਟ ਤੋਂ ਬਾਅਦ ਆਸਟਰੇਲੀਆ ਆਈਸੀਸੀ ਟੈਸਟ ਟੀਮ ਰੈਂਕਿੰਗ ਵਿੱਚ ਸਿਖਰ ‘ਤੇ ਬਰਕਰਾਰ ਹੈ। ਭਾਰਤ ਦੇ ਖ਼ਿਲਾਫ਼ ਸ਼ੁੱਕਰਵਾਰ, 17 ਜਨਵਰੀ ਨੂੰ ਦਿੱਲੀ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਵਿੱਚ ਆਸਟਰੇਲੀਆ 126 ਰੇਟਿੰਗ ਅੰਕਾਂ ਨਾਲ ਨੰਬਰ ਇੱਕ ਰੈਂਕਿੰਗ ਵਾਲੀ ਟੀਮ ਦੇ ਰੂਪ ਵਿੱਚ ਭਾਰਤ ਨਾਲ ਭਿੜੇਗਾ। ਆਸਟ੍ਰੇਲੀਆਈ ਟੀਮ ਭਾਰਤ ਦੇ 115 ਰੇਟਿੰਗ ਅੰਕਾਂ ਤੋਂ 11 ਅੰਕ ਉੱਪਰ ਹੈ।

ICC(ਫੋਟੋ ਕ੍ਰੈਡਿਟ: ਆਈਸੀਸੀ ਵੈੱਬਸਾਈਟ)

ਆਈਸੀਸੀ ਨੇ ਕਿਹਾ ਕਿ ਭਾਰਤ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦੇ ਫਾਈਨਲ ਵਿੱਚ ਥਾਂ ਬਣਾਉਣ ਦੀ ਦੌੜ ਵਿੱਚ ਹੈ। ਫਾਈਨਲ ਮੈਚ 7 ਤੋਂ 11 ਜੂਨ ਤੱਕ ਲੰਡਨ ਦੇ ਓਵਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਆਸਟ੍ਰੇਲੀਆ ‘ਤੇ ਪਹਿਲੇ ਟੈਸਟ ‘ਚ ਪਾਰੀ ਅਤੇ 132 ਦੌੜਾਂ ਦੀ ਜਿੱਤ ਨਾਲ ਭਾਰਤੀ ਟੀਮ ਟੈਸਟ ਰੈਂਕਿੰਗ ‘ਚ ਨੰਬਰ ਇਕ ਟੀਮ ਦਿਖਾਇਆ ਗਿਆ ਸੀ |

The post ICC ਨੂੰ ਗਲਤੀ ਕਰਨਾ ਪਿਆ ਭਾਰੀ, ਭਾਰਤੀ ਟੈਸਟ ਟੀਮ ਨੂੰ ਨੰਬਰ-1 ਦਿਖਾਉਣ ਦੀ ਗਲਤੀ ਲਈ ਮੰਗੀ ਮੁਆਫ਼ੀ appeared first on TheUnmute.com - Punjabi News.

Tags:
  • bcci
  • breaking-news
  • cricket-news
  • icc
  • icc-news
  • icc-test-ranking-2023
  • icc-world-test-championship
  • international-cricket-council
  • news
  • punjab-news
  • sports-news
  • the-international-cricket-council
  • the-unmute-breaking-news
  • the-unmute-punjab
  • the-unmute-punjabi-news

ਭਾਜਪਾ ਵਿਧਾਇਕ ਹਾਰਦਿਕ ਪਟੇਲ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

Thursday 16 February 2023 01:07 PM UTC+00 | Tags: bjp-mla-hardik-patel breaking-news congress gujarat-news hardik-patel india india-news news the-unmute-breaking-news the-unmute-punjab the-unmute-punjabi-news the-unmute-update

ਚੰਡੀਗੜ੍ਹ, 16 ਫਰਵਰੀ 2023: ਗੁਜਰਾਤ ਦੀ ਸੁਰੇਂਦਰਨਗਰ ਜ਼ਿਲ੍ਹਾ ਅਦਾਲਤ ਨੇ ਭਾਜਪਾ ਵਿਧਾਇਕ ਹਾਰਦਿਕ ਪਟੇਲ (Hardik Patel) ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਇਹ ਕਾਰਵਾਈ 2017 ਦੇ ਇੱਕ ਕੇਸ ਵਿੱਚ ਪੇਸ਼ ਨਾ ਹੋਣ ਕਾਰਨ ਕੀਤੀ ਹੈ। ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਡੀਡੀ ਸ਼ਾਹ ਨੇ ਸੁਰੇਂਦਰਨਗਰ ਜ਼ਿਲ੍ਹੇ ਦੇ ਧਰਾਂਗਧਰਾ ਤਾਲੁਕਾ ਥਾਣੇ ਦੇ ਇੰਚਾਰਜ ਨੂੰ ਪਟੇਲ ਨੂੰ ਗ੍ਰਿਫ਼ਤਾਰ ਕਰਨ ਅਤੇ ਬਿਨਾਂ ਅਸਫਲ ਦੇ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ ।

ਦਰਅਸਲ, ਹਾਰਦਿਕ ਪਟੇਲ ਨੇ 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸੁਰੇਂਦਰਨਗਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਿਆਸੀ ਭਾਸ਼ਣ ਦਿੱਤਾ ਸੀ। ਇਸ ਮਾਮਲੇ ਵਿੱਚ 12 ਜਨਵਰੀ 2018 ਨੂੰ ਐਫਆਈਆਰ ਦਰਜ ਕੀਤੀ ਗਈ ਸੀ।

ਐਫਆਈਆਰ ਮੁਤਾਬਕ ਹਾਰਦਿਕ ਪਟੇਲ (Hardik Patel) ਅਤੇ ਉਸ ਦੇ ਸਾਥੀ ਕੌਸ਼ਿਕ ਪਟੇਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 26 ਨਵੰਬਰ 2017 ਨੂੰ ਪਿੰਡ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਮੰਗੀ ਸੀ। ਉਸ ਨੂੰ ਮੀਟਿੰਗ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਵਿੱਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਕਥਿਤ ਤੌਰ 'ਤੇ ਉਲੰਘਣਾ ਕੀਤੀ। ਇਸ ਤੋਂ ਬਾਅਦ ਉਸ ‘ਤੇ ਧਾਰਾ 37(3) ਅਤੇ 135 ਤਹਿਤ ਮਾਮਲਾ ਦਰਜ ਕੀਤਾ ਗਿਆ।

ਦੱਸ ਦਈਏ ਕਿ ਹਾਰਦਿਕ ਪਟੇਲ 2019 ‘ਚ ਕਾਂਗਰਸ ‘ਚ ਸ਼ਾਮਲ ਹੋਏ ਸਨ। ਹਾਲਾਂਕਿ 2022 ‘ਚ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਉਨ੍ਹਾਂ ਨੂੰ ਅਹਿਮਦਾਬਾਦ ਦੀ ਵੀਰਮਗਾਮ ਸੀਟ ਤੋਂ ਟਿਕਟ ਦਿੱਤੀ ਸੀ। ਹਾਰਦਿਕ ਪਟੇਲ ‘ਤੇ ਪਹਿਲਾਂ ਹੀ ਗੁਜਰਾਤ ‘ਚ ਦੇਸ਼ ਧ੍ਰੋਹ ਦੇ ਦੋ ਮਾਮਲਿਆਂ ਸਮੇਤ ਦੋ ਦਰਜਨ ਤੋਂ ਵੱਧ ਮਾਮਲੇ ਦਰਜ ਹਨ।

The post ਭਾਜਪਾ ਵਿਧਾਇਕ ਹਾਰਦਿਕ ਪਟੇਲ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ appeared first on TheUnmute.com - Punjabi News.

Tags:
  • bjp-mla-hardik-patel
  • breaking-news
  • congress
  • gujarat-news
  • hardik-patel
  • india
  • india-news
  • news
  • the-unmute-breaking-news
  • the-unmute-punjab
  • the-unmute-punjabi-news
  • the-unmute-update

ਚੰਡੀਗੜ੍ਹ, 16 ਫਰਵਰੀ 2023: ਪੰਜਾਬ ਦੇ ਜ਼ਿਲਾ ਲੁਧਿਆਣਾ ਅਧੀਨ ਪੈਂਦੇ ਅਤੇ ਜ਼ਿਲਾ ਹੈੱਡਕੁਆਰਟਰ ਮਲੇਰਕੋਟਲਾ ਦੇ ਨਜ਼ਦੀਕ ਪੈਂਦੇ ਪਿੰਡ ਰੋਸ਼ੀਆਣਾ (ਮਲੋਦ) ਤੋਂ ਬਹੁਤ ਹੀ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪਿੰਡ ਵਿੱਚ ਵਾਪਰੇ ਹਾਦਸੇ ਵਿੱਚ ਡੇਢ ਸਾਲ ਦੇ ਮਾਸੂਮ ਦੀ ਮੌਤ ਹੋ ਗਈ। ਉਬਲਦੇ ਪਾਣੀ ਦੀ ਬਾਲਟੀ ‘ਚ ਡਿੱਗਣ ਨਾਲ ਬੱਚਾ ਬੁਰੀ ਤਰ੍ਹਾਂ ਸੜ ਗਿਆ। ਗੰਭੀਰ ਰੂਪ ਵਿੱਚ ਝੁਲਸੇ ਮਨਵੀਰ ਸਿੰਘ ਪੁੱਤਰ ਚਮਕੌਰ ਸਿੰਘ ਦੀ ਦਰਦਨਾਕ ਮੌਤ ਹੋ ਗਈ।

ਰੋਸ਼ੀਆਣਾ ਪਿੰਡ ‘ਚ ਮਨਵੀਰ ਦੇ ਨਹਾਉਣ ਲਈ ਉਸਦੀ ਮਾਂ ਨੇ ਬਾਲਟੀ ‘ਚ ਪਾਣੀ ਗਰਮ ਕਰਨ ਲਈ ਬਿਜਲੀ ਦੀ ਰਾਡ ਲਾਈ ਹੋਈ ਸੀ। ਪਾਣੀ ਗਰਮ ਹੋਣ ਤੋਂ ਬਾਅਦ ਮਨਵੀਰ ਦੀ ਮਾਂ ਨੇ ਪਾਣੀ ਵਿੱਚੋਂ ਬਿਜਲੀ ਦੀ ਰਾਡ ਕੱਢ ਕੇ ਕਮਰੇ ਵਿੱਚ ਰੱਖਣ ਲਈ ਚਲੀ ਗਈ। ਪਰ ਪਿੱਛੇ ਤੋਂ ਗਰਮ ਪਾਣੀ ਦੀ ਬਾਲਟੀ ਕੋਲ ਖੜ੍ਹਾ ਮਨਵੀਰ ਸਿੰਘ ਅਚਾਨਕ ਬਾਲਟੀ ਵਿੱਚ ਡਿੱਗ ਗਿਆ। ਮਾਸੂਮ ਲੜਕਾ ਉਬਲਦੇ ਪਾਣੀ ਵਿੱਚ ਡਿੱਗ ਪਿਆ ਅਤੇ ਰੌਲਾ ਪਾਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਗੰਭੀਰ ਰੂਪ ਵਿੱਚ ਝੁਲਸ ਗਏ ਮਨਵੀਰ ਨੂੰ ਉਸ ਦੇ ਰਿਸ਼ਤੇਦਾਰ ਤੁਰੰਤ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਲੈ ਗਏ। ਉਥੇ ਉਸ ਨੂੰ ਦਾਖਲ ਕਰਵਾਉਣ ਤੋਂ ਬਾਅਦ ਡਾਕਟਰਾਂ ਨੇ ਮਨਵੀਰ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਉਥੇ ਮਾਸੂਮ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਮੈਡੀਕਲ ਕਾਲਜ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ।

ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਮਨਵੀਰ ਦੀ ਹਾਲਤ ਨਾ ਸੰਭਾਲੀ ਜਾ ਰਹੀ ਸੀ। ਉਬਲਦੇ ਪਾਣੀ ਨਾਲ ਢਾਈ ਸਾਲ ਦੇ ਮਾਸੂਮ ਮਨਵੀਰ ਦੇ ਸਰੀਰ ਦੇ ਅੰਗ ਵੀ ਡੈਮਜ ਹੋ ਗਏ। ਰਾਜਿੰਦਰਾ ਦੇ ਡਾਕਟਰਾਂ ਨੇ ਮਨਵੀਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਪੀਜੀਆਈ ਵਿੱਚ ਡਾਕਟਰਾਂ ਨੇ ਮਾਸੂਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਨਵੀਰ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਹਾਦਸੇ ਤੋਂ ਬਾਅਦ ਮਨਵੀਰ ਦੇ ਮਾਤਾ-ਪਿਤਾ ਸਦਮੇ ‘ਚ ਹਨ।

The post ਉਬਲਦੇ ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਡੇਢ ਸਾਲ ਦੇ ਮਾਸੂਮ ਬੱਚੇ ਦੀ ਮੌਤ appeared first on TheUnmute.com - Punjabi News.

Tags:
  • breaking-news
  • ludhiana
  • news
  • newsd
  • village-roshiana

ਅਮਨ ਅਰੋੜਾ ਵੱਲੋਂ ਨਰੋਏ ਸਮਾਜ ਦੀ ਸਿਰਜਣਾ ਲਈ ਮੀਡੀਆ ਨੂੰ ਆਪਣੀ ਭੂਮਿਕਾ ਨਿਰਪੱਖਤਾ ਨਾਲ ਨਿਭਾਉਣ 'ਤੇ ਜ਼ੋਰ

Thursday 16 February 2023 01:25 PM UTC+00 | Tags: aman-arora breaking-news dr.baljit-singh latest-news news public-relations-department public-relations-department-punjab punjab-media punjab-news the-unmute-breaking-news

ਪਟਿਆਲਾ, 16 ਫਰਵਰੀ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਮੀਡੀਆ (Media) ਆਪਣੀ ਭੂਮਿਕਾ ਨਿਰਪੱਖਤਾ ਨਾਲ ਨਿਭਾਵੇ। ਅਮਨ ਅਰੋੜਾ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਤੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਦੀ ਅਗਵਾਈ ਹੇਠ ਚੜ੍ਹਦੀਕਲ੍ਹਾ ਮੀਡੀਆ ਗਰੁੱਪ ਵੱਲੋਂ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਫਾਊਂਡਰ ਡਾਇਰੈਕਟਰ ਸਵਰਗੀ ਸਤਬੀਰ ਸਿੰਘ ਦਰਦੀ ਦੀ ਯਾਦ ਵਿੱਚ ਕਰਵਾਈ 10ਵੀਂ ਸਾਲਾਨਾ ਜਰਨਲਿਜ਼ਮ ਕਾਨਫਰੰਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਸਨ।

ਅਮਨ ਅਰੋੜਾ, ਜਿਨ੍ਹਾਂ ਕੋਲ ਨਵੀਂ ਤੇ ਨਵਿਆਉਣਯੋਗ ਊਰਜਾ,ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਰੰਗਲਾ ਪੰਜਾਬ ਸਿਰਜਣ ਲਈ ਮੀਡੀਆ ਵੱਲੋਂ ਉਠਾਏ ਮੁੱਦਿਆ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਮੀਡੀਆ ਦੀ ਫੀਡਬੈਕ ਦਾ ਉਨ੍ਹਾਂ ਨੇ ਹਮੇਸ਼ਾ ਹੀ ਸਵਾਗਤ ਕੀਤਾ ਹੈ।

ਸਵਰਗੀ ਸਤਬੀਰ ਸਿੰਘ ਦਰਦੀ ਦੀ ਪਿਛਲੇ ਸਮੇਂ ‘ਚ ਹੋਈ ਬੇਵਕਤੀ ਮੌਤ ਨੂੰ ਚੜ੍ਹਦੀਕਲਾ ਪਰਿਵਾਰ ਤੇ ਮੀਡੀਆ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਅਮਨ ਅਰੋੜਾ ਨੇ ਮੀਡੀਆ ਲਈ ਅਜਿਹੀ ਕਾਨਫਰੰਸ ਕਰਵਾਉਣ ਦੇ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ। ਜਗਜੀਤ ਸਿੰਘ ਦਰਦੀ ਦੀ ਆਪਣੇ ਪਿਤਾ ਸ੍ਰੀ ਭਗਵਾਨ ਦਾਸ ਅਰੋੜਾ ਨਾਲ ਨਿਜੀ ਸਾਂਝ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਸਿਆਸੀ ਜਮਾਤ ਸਮੇਤ ਮੀਡੀਆ ਤੇ ਸਮਾਜ ਦੇ ਹਰ ਖਿੱਤੇ ‘ਚ ਨਿਘਾਰ ਆਇਆ ਹੈ ਪ੍ਰੰਤੂ ਅਜੇ ਵੀ ਬਹੁਤ ਸਾਰੇ ਲੋਕ ਘੁੱਪ ਹਨੇਰੇ ‘ਚ ਜੁਗਨੂੰ ਵਾਂਗ ਟਿਮ-ਟਮਾਅ ਰਹੇ ਹਨ।

ਪਿਛਲੇ ਕਰੀਬ ਇੱਕ ਦਹਾਕੇ ਤੋਂ ਪ੍ਰਚਲਤ ਹੋਏ ‘ਗੋਦੀ ਮੀਡੀਆ’ ਲਕਬ ਦਾ ਜਿਕਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਸ ਦੌਰ ‘ਚ ਮੀਡੀਆ ਨੂੰ ਵੀ ਅੰਤਰਝਾਤ ਮਾਰਨ ਦੀ ਲੋੜ ਹੈ ਤਾਂ ਕਿ ਲੋਕਤੰਤਰ ਦੇ ਚੌਥੇ ਥੰਮ ਉਪਰ ਲੋਕਾਂ ਦਾ ਬਣਿਆ ਵਿਸ਼ਵਾਸ਼ ਬਹਾਲ ਰਹਿ ਸਕੇ। ਉਨ੍ਹਾਂ ਕਿਹਾ ਕਿ ਮੀਡੀਆ ਇਕ ਪਾਸੜ ਹੋ ਕੇ ਜਾਂ ਕਿਸੇ ਇੱਕ ਏਜੰਡੇ ‘ਤੇ ਨਾ ਚੱਲੇ ਬਲਕਿ ਨਿਰਪੱਖਤਾ ਨਾਲ ਆਪਣੀ ਨਿੱਘਰ ਭੂਮਿਕਾ ਨਿਭਾਏ, ਕਿਉਂਜੋ ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਸਥਾਪਤ ਮੀਡੀਆ ਲਈ ਵੀ ਇੱਕ ਖ਼ਤਰੇ ਦੀ ਘੰਟੀ ਵੱਜ ਰਹੀ ਹੈ।

ਅਮਨ ਅਰੋੜਾ ਨੇ ਮੋਬਾਇਲ ਤੇ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਕਰਕੇ ਸਮਾਜ ਦੇ ਹਰੇਕ ਵਿਅਕਤੀ ਦੇ ਪੱਤਰਕਾਰ ਬਣਨ ਨੂੰ ਸਥਾਪਤ ਮੀਡੀਆ (Media) ਲਈ ਇੱਕ ਵੱਡੀ ਚੁਣੌਤੀ ਕਰਾਰ ਦਿੰਦਿਆਂ ਕਿਹਾ ਕਿ ਬਗ਼ੈਰ ਨਿਯੰਤਰਣ ਜਾਂ ਬਿਨ੍ਹਾਂ ਸੰਪਾਦਕੀ ਮੰਡਲ ਦਾ ਅਜਿਹਾ ਮੀਡੀਆ ਸਮਾਜ ਦਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸਤ, ਸਮਾਜ, ਸਰਕਾਰ ਤੇ ਮੀਡੀਆ ਇੱਕ ਦੂਜੇ ਦੇ ਪੂਰਕ ਹਨ, ਇਸ ਲਈ ਸਾਨੂੰ ਰਲ ਕੇ ਅਜਿਹੇ ਯਤਨੇ ਕਰਨੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਸਾਰੀਆਂ ਧਿਰਾਂ ਦਰਮਿਆਨ ਆਪਸੀ ਵਿਸ਼ਵਾਸ਼ ਬਰਕਰਾਰ ਰਹੇ।

ਇਸ ਮੌਕੇ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਅਮਨ ਅਰੋੜਾ ਤੇ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਚੜ੍ਹਦੀਕਲਾ ਅਦਾਰੇ ਦੇ ਉਦੇਸ਼ ਤੇ ਸਮਾਜ ਸੇਵਾ ‘ਚ ਪਾਏ ਯੋਗਦਾਨ ਦੀ ਚਰਚਾ ਕੀਤੀ। ਅਦਾਰੇ ਦੇ ਡਾਇਰੈਕਟਰ ਜਸਵਿੰਦਰ ਕੌਰ ਦਰਦੀ, ਹਰਪ੍ਰੀਤ ਸਿੰਘ ਦਰਦੀ, ਡਾ. ਇੰਦਰਪ੍ਰੀਤ ਕੌਰ ਦਰਦੀ ਤੇ ਗੁਰਲੀਨ ਕੌਰ ਦਰਦੀ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਪੱਤਰਕਾਰਤਾ ਦੇ ਪ੍ਰੋਫੈਸਰ ਡਾ. ਹਰਜਿੰਦਰਪਾਲ ਵਾਲੀਆ ਨੇ ਕੀਤਾ।

ਕਾਨਫਰੰਸ ਦੌਰਾਨ ਸੋਸ਼ਲ ਮੀਡੀਆ ਦੇ ਮੌਜੂਦਾ ਦੌਰ ‘ਚ ਪੱਤਰਕਾਰਤਾ ਨੂੰ ਚੁਣੌਤੀਆਂ ਵਿਸ਼ੇ ਉਪਰ ਨਿੱਠ ਕੇ ਚਰਚਾ ਕੀਤੀ ਗਈ। ਇਸ ਮੌਕੇ ਪਦਮਸ੍ਰੀ ਡਾ. ਰਤਨ ਸਿੰਘ ਜੱਗੀ, ਸ਼ਬਦ ਲੰਗਰ ਦੇ ਬਾਨੀ ਸਵਰਗੀ ਡਾ. ਸਰੂਪ ਸਿੰਘ ਅਲੱਗ ਦੇ ਪੁੱਤਰ ਸੁਖਇੰਦਰਪਾਲ ਸਿੰਘ ਅਲੱਗ, ਔਰਤਾਂ ਦੀ ਭਲਾਈ ਲਈ ਕੰਮ ਕਰਨ ਬਦਲੇ ਵੂਮੈਨ ਆਈਕੈਨ ਅਵਾਰਡ ਨਾਲ ਪੱਤਰਕਾਰ ਹਰਦੀਪ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਜਦਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਸਨਮਾਨ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਰਾਹੁਲ ਸੈਣੀ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਸਨਮਾਨ ਉਨ੍ਹਾਂ ਦੇ ਮਾਤਾ ਜੀਤ ਕੌਰ ਕੋਹਲੀ ਨੂੰ ਪ੍ਰਦਾਨ ਕੀਤਾ ਗਿਆ।

ਸਮਾਗਮ ਮੌਕੇ ਪੰਜਾਬ ਮੰਡੀ ਬੋਰਡ ਦੇ ਮਨੋਨੀਤ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਆਪ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਡਾ. ਪ੍ਰਿਤਪਾਲ ਸਿੰਘ ਪੰਨੂ ਇੰਟਰਨੈਸ਼ਨਲ ਸਿੱਖ ਫੋਰਮ, ਆਈ.ਏ.ਐਸ. ਮਲਵਿੰਦਰ ਸਿੰਘ ਜੱਗੀ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ, ਮਨਪ੍ਰੀਤ ਸਿੰਘ, ਕੰਵਲਜੀਤ ਕੌਰ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਗੁਰਮੁੱਖ ਸਿੰਘ ਰੁਪਾਣਾ, ਜਗਜੀਤ ਨਨਾਨਸੂ ਸਮੇਤ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਦਿੱਲੀ ਆਦਿ ਖੇਤਰਾਂ ‘ਚੋਂ ਵੱਡੀ ਗਿਣਤੀ ਮੀਡੀਆ ਦੇ ਨੁਮਾਇੰਦੇ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

The post ਅਮਨ ਅਰੋੜਾ ਵੱਲੋਂ ਨਰੋਏ ਸਮਾਜ ਦੀ ਸਿਰਜਣਾ ਲਈ ਮੀਡੀਆ ਨੂੰ ਆਪਣੀ ਭੂਮਿਕਾ ਨਿਰਪੱਖਤਾ ਨਾਲ ਨਿਭਾਉਣ ‘ਤੇ ਜ਼ੋਰ appeared first on TheUnmute.com - Punjabi News.

Tags:
  • aman-arora
  • breaking-news
  • dr.baljit-singh
  • latest-news
  • news
  • public-relations-department
  • public-relations-department-punjab
  • punjab-media
  • punjab-news
  • the-unmute-breaking-news

ਚੰਡੀਗੜ੍ਹ, 16 ਫਰਵਰੀ 2023: ਭਾਰਤੀ ਫੁੱਟਬਾਲ ਦੇ ਸਟਾਰ ਅਤੇ ਓਲੰਪਿਕ ਖੇਡ ਕੇ ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਸੋਨ ਤਮਗਾ ਜਿਤਾਉਣ ਵਾਲੇ ਮਸ਼ਹੂਰ ਫੁੱਟਬਾਲ ਖਿਡਾਰੀ ਤੁਲਸੀਦਾਸ ਬਲਰਾਮ (Tulsidas Balram) ਦਾ ਵੀਰਵਾਰ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ‘ਚ ਦਿਹਾਂਤ ਹੋ ਗਿਆ। ਇਸ ਨਾਲ ਭਾਰਤ ਨੂੰ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਆਖਰੀ ਕਿਲਾ ਵੀ ਢਹਿ ਗਿਆ ਹੈ। ਉਹ ਮਹਾਨਗਰ ਤੋਂ ਦੂਰ ਹੁਗਲੀ ਜ਼ਿਲ੍ਹੇ ਦੇ ਉੱਤਰਪਾੜਾ ਵਿਖੇ ਨਦੀ ਦੇ ਕੰਢੇ ਇੱਕ ਫਲੈਟ ਵਿੱਚ ਰਹਿੰਦਾ ਸੀ।

ਸੂਤਰਾਂ ਨੇ ਦੱਸਿਆ ਕਿ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ 26 ਦਸੰਬਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਬਲਰਾਮ ਯੂਰੇਨਰੀ ਇੰਫੈਕਸ਼ਨ ਨਾਲ ਜੂਝ ਰਹੇ ਸਨ, ਲਗਾਤਾਰ ਇਲਾਜ ਚੱਲ ਰਿਹਾ ਸੀ ਪਰ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ। ਉਨ੍ਹਾਂ ਨੇ ਵੀਰਵਾਰ ਦੁਪਹਿਰ ਨੂੰ ਆਖਰੀ ਸਾਹ ਲਿਆ।

ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਿਰਦੇਸ਼ਾਂ ‘ਤੇ ਖੇਡ ਅਤੇ ਯੁਵਕ ਭਲਾਈ ਮੰਤਰੀ ਅਰੂਪ ਬਿਤਵਾਸ ਲਗਾਤਾਰ ਸੰਪਰਕ ‘ਚ ਸਨ ਅਤੇ ਹਰ ਸੰਭਵ ਮਦਦ ਪ੍ਰਦਾਨ ਕਰ ਰਹੇ ਸਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਤੁਲਸੀਦਾਸ ਬਲੀਰਾਮ (Tulsidas Balram) ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਓਲੰਪੀਅਨ ਤੁਲਸੀਦਾਸ ਬਲਰਾਮ ਨੇ ਚੂਨੀ ਗੋਸਵਾਮੀ, ਪੀਕੇ ਬੈਨਰਜੀ, ਰਾਮ ਬਹਾਦਰ ਅਤੇ ਜਰਨੈਲ ਸਿੰਘ ਦੇ ਨਾਲ 1950 ਤੋਂ 1960 ਦਰਮਿਆਨ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਉਹ ਭਾਰਤੀ ਫੁੱਟਬਾਲ ਟੀਮ ਵਿੱਚ ਸੈਂਟਰ ਫਾਰਵਰਡ ਅਤੇ ਲੈਫਟ ਵਿੰਗ ਵਜੋਂ ਖੇਡਿਆ।

The post ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਸੋਨ ਤਮਗਾ ਜਿਤਾਉਣ ਵਾਲੇ ਫੁੱਟਬਾਲ ਖਿਡਾਰੀ ਤੁਲਸੀਦਾਸ ਬਲਰਾਮ ਪੂਰੇ ਹੋ ਗਏ appeared first on TheUnmute.com - Punjabi News.

Tags:
  • asian-games
  • breaking-news
  • news
  • tulsidas-balram

ਪੁਲਿਸ ਨੂੰ ਆਗਾਮੀ ਤਿਉਹਾਰ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼

Thursday 16 February 2023 01:43 PM UTC+00 | Tags: anadpur-sahib-police breaking-news dgp-gaurav-yadav hola-mohalla news punjab-news punjab-police sgpc the-unmute-breaking-news

ਚੰਡੀਗੜ੍ਹ/ਅਨੰਦਪੁਰ ਸਾਹਿਬ, 16 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਆਗਾਮੀ ਤਿਉਹਾਰ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਾਸਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਇੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂ ਜੋ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਇਆ ਜਾ ਸਕੇ। ਹਰ ਸਾਲ 3 ਦਿਨ ਮਨਾਇਆ ਜਾਣ ਵਾਲਾ ਸਿੱਖਾਂ ਦਾ ਤਿਉਹਾਰ ਹੋਲਾ ਮੁਹੱਲਾ 6 ਤੋਂ 8 ਮਾਰਚ, 2023 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ।

ਰੂਪਨਗਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਰੂਪਨਗਰ ਵਿਵੇਕ ਸ਼ੀਲ ਸੋਨੀ ਨਾਲ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਜੀ.ਪੀ ਅਰਪਿਤ ਸ਼ੁਕਲਾ ਨੇ ਹਦਾਇਤ ਕੀਤੀ ਕਿ ਖਾਲਸੇ ਪੰਥ ਦੀ ਜਨਮ ਭੂਮੀ ‘ਤੇ ਮੱਥਾ ਟੇਕਣ ਲਈ ਦੁਨੀਆਂ ਭਰ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।

ਉਨ੍ਹਾਂ ਨੇ ਆਈ.ਜੀ.ਪੀ ਅਤੇ ਐਸ.ਐਸ.ਪੀ ਨੂੰ ਟ੍ਰੈਫਿਕ ਦੀ ਸੁਚਾਰੂ ਆਵਾਜਾਈ, ਵਾਹਨਾਂ ਦੀ ਪਾਰਕਿੰਗ, ਸੁਰੱਖਿਆ ਪ੍ਰਬੰਧਾਂ, ਸ਼ਰਧਾਲੂਆਂ ਦੇ ਆਉਣ-ਜਾਣ ਅਤੇ ਠਹਿਰ ਦੇ ਪ੍ਰਬੰਧਾਂ ਵਾਸਤੇ ਢੁੱਕਵੀਂ ਯੋਜਨਾ ਬਣਆਉਣ ਦੀ ਹਦਾਇਤ ਕੀਤੀ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਏ.ਡੀ.ਜੀ.ਪੀ. ਨੇ ਕਿਹਾ ਕਿ ਇਸ ਵਾਰ ਲੋਕਾਂ ਦੀ ਸੁਚਾਰੂ ਆਵਾਜਾਈ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਲੋਕਾਂ ਲਈ ਮਹੱਤਵਪੂਰਨ ਜਾਣਕਾਰੀ ਪ੍ਰਦਰਸ਼ਿਤ ਕਰਨ ਲਈ ਪ੍ਰਮੁੱਖ ਸਥਾਨਾਂ ‘ਤੇ ਵੱਡੀਆਂ ਸਕਰੀਨਾਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਅਤੇ ਗੁੰਮ ਹੋਈਆਂ ਤੇ ਲੱਭੀਆਂ ਵਸਤਾਂ ਲਈ ਹੈਲਪ ਡੈਸਕ ਸਥਾਪਤ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਹੋਲਾ ਮੁਹੱਲਾ ਦਾ ਤਿਉਹਾਰ ਪੰਜਾਬੀਆਂ ਅਤੇ ਵਿਸ਼ੇਸ਼ ਤੌਰ ‘ਤੇ ਸਿੱਖ ਕੌਮ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੈ ਅਤੇ ਇਸ ਤਿਉਹਾਰ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਵੱਖ-ਵੱਖ ਥਾਵਾਂ ਤੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ|

The post ਪੁਲਿਸ ਨੂੰ ਆਗਾਮੀ ਤਿਉਹਾਰ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ appeared first on TheUnmute.com - Punjabi News.

Tags:
  • anadpur-sahib-police
  • breaking-news
  • dgp-gaurav-yadav
  • hola-mohalla
  • news
  • punjab-news
  • punjab-police
  • sgpc
  • the-unmute-breaking-news

ਚੰਡੀਗੜ੍ਹ, 16 ਫਰਵਰੀ 2023: ਪੰਜਾਬ ‘ਚ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਬਠਿੰਡਾ (Bathinda) ਤੋਂ ‘ਆਪ’ ਵਿਧਾਇਕ ਅਮਿਤ ਰਤਨ ਅਤੇ ਉਸ ਦੇ ਪੀ.ਏ ਰੇਸ਼ਮ ਸਿੰਘ ਨੂੰ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਵਿਧਾਇਕ ‘ਤੇ ਮਹਿਲਾ ਸਰਪੰਚ ਦੇ ਪਤੀ ਨੇ 4 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਲਾਏ ਹਨ, ਅਤੇ ਇਸ ਸੰਬੰਧੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ | ਸੂਤਰਾਂ ਦੇ ਮੁਤਾਬਕ ਵਿਧਾਇਕ ਅਤੇ ਉਸ ਦੇ ਪੀ.ਏ. 4 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਵਿਜੀਲੈਂਸ ਨੇ ਵਿਧਾਇਕ ਦੀ ਕ੍ਰੇਟਾ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ | ਜਿਸ ਤੋਂ ਵਿਜੀਲੈਂਸ ਵੱਲੋਂ ਉਕਤ ਰਿਸ਼ਵਤ ਦੀ ਰਕਮ ਬਰਾਮਦ ਕੀਤੀ ਗਈ ਹੈ।

The post ਵਿਜੀਲੈਂਸ ਵਲੋਂ ਬਠਿੰਡਾ ਤੋਂ ‘ਆਪ’ ਵਿਧਾਇਕ ਤੇ ਉਸਦਾ ਪੀ.ਏ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ appeared first on TheUnmute.com - Punjabi News.

Tags:
  • bathinda
  • breaking-news
  • bribe-case
  • news

ਸ਼੍ਰੋਮਣੀ ਅਕਾਲੀ ਦਲ ਨੇ 400 ਕਰੋੜ ਰੁਪਏ ਦੇ ਰੇਤ ਮਾਇਨਿੰਗ ਘੁਟਾਲੇ ਦੀ CBI ਜਾਂਚ ਦੀ ਕੀਤੀ ਮੰਗ

Thursday 16 February 2023 01:57 PM UTC+00 | Tags: aam-aadmi-party aam-aadmi-party-government arvind-kejriwal bikram-singh-majithia breaking-news cm-bhagwant-mann news punjab-scam the-shiromani-akali-dal the-unmute-breaking-news the-unmute-latest-news the-unmute-punjabi-news

ਚੰਡੀਗੜ੍ਹ, 16 ਫਰਵਰੀ 2023: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ 'ਕੱਟੜ ਇਮਾਨਦਾਰ' ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਬਾਹਰੋਂ ਰੇਤਾ ਤੇ ਬਜਰੀ ਲੈ ਕੇ ਆਉਣ ਵਾਲੇ ਵਾਹਨਾਂ ਤੋਂ ਲਈ ਜਾਂਦੀ ਰਾਇਲਟੀ ਵਿਚ 400 ਕਰੋੜ ਰੁਪਏ ਦੇ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਨਾਲ ਜੁੜੇ ਰਹੇ ਦੋ ਰੇਤ ਮਾਇਨਿੰਗ ਮਾਫੀਆ ਦੇ ਠੇਕੇ ਰੱਦ ਹੋਣ ਦੇ ਇਕ ਮਹੀਨੇ ਅੰਦਰ ਹੀ ਨਵਿਆ (ਰਨਿਊ ਕਰ) ਦਿੱਤੇ।

ਮੁੱਖ ਮੰਤਰੀ 'ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਰਲ ਕੇ ਰਾਇਲਟੀ ਘੁਟਾਲੇ ਦੀ ਅਗਵਾਈ ਕਰਨ ਦਾ ਦੋਸ਼ ਲਾਉਂਦਿਆਂ ਅਕਾਲੀ ਆਗੂ ਨੇ ਰਸੀਦਾਂ ਵਿਖਾਈਆਂ ਕਿ ਕਿਵੇਂ ਸਰਕਾਰ ਵੱਲੋਂ 7 ਰੁਪਏ ਕਿਊਬਿਕ ਫੁੱਟ ਰਾਇਲਟੀ ਲੈਣ ਦਾ ਐਲਾਨ ਕਰਨ ਦੇ ਬਾਵਜੂਦ ਸਿਰਫ ਨਾਂ ਮਾਤਰ ਪੈਸੇ ਦੀਆਂ ਰਸੀਦਾਂ ਕੱਟੀਆਂ ਜਾ ਰਹੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਆਪ ਵੱਲੋਂ ਅੰਤਰ ਰਾਜੀ ਵਾਹਨਾਂ ਤੋਂ ਵਸੂਲੇ ਜਾ ਰਹੇ ਪੈਸੇ ਵਿਚ ਘੁਟਾਲਾ ਕੀਤਾ ਜਾ ਰਿਹਾ ਹੈ।

ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਨਵੀਂ ਮਾਇਨਿੰਗ ਨੀਤੀ ਵਿਚ ਅੰਤਰ ਰਾਜੀ ਵਾਹਨਾਂ 'ਤੇ ਲਾਈ ਜਾਣ ਵਾਲੀ ਰਾਇਲਟੀ ਤੈਅ ਕਰਨ ਦਾ ਅਧਿਕਾਰ ਮੁੱਖ ਮੰਤਰੀ ਨੂੰ ਦਿੱਤਾ ਗਿਆ ਤੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਵਿਚ ਇਕੱਠੇ ਕੀਤੇ ਜਾ ਰਹੇ ਫੰਡ ਸਰਕਾਰੀ ਖ਼ਜ਼ਾਨੇ ਵਿਚ ਜਾਣ ਦੀ ਥਾਂ ਸਿੱਧਾ ਆਮ ਆਦਮੀ ਪਾਰਟੀ ਕੋਲ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪੰਜਾਬ ਵਿਚ ਗੁਆਂਢੀ ਰਾਜਾਂ ਤੋਂ ਰੋਜ਼ਾਨਾ 2000 ਤੋਂ ਵੱਧ ਟਰੱਕ ਰੇਤਾ ਤੇ ਬਜਰੀ ਲੈ ਕੇ ਆਉਂਦੇ ਹਨ। ਇਹਨਾਂ ਤੋਂ ਲਈਜਾ ਰਹੀ ਰਾਇਲਟੀ ਦਾ ਅੱਧਾ ਪੈਸਾ ਆਪ ਖੁਰਦ ਬੁਰਦ ਕਰ ਰਹੀ ਹੈ।

ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਦੋ ਮਾਇਨਿੰਗ ਮਾਫੀਆ ਕਿੰਗ ਰਾਕੇਸ਼ ਚੌਧਰੀ ਅਤੇ ਅਸ਼ੋਕ ਚੰਢਕ ਨੂੰ ਆਪ ਵਾਸਤੇ ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਪੰਜਾਬ ਵਿਚ ਮਾਇਨਿੰਗ ਦਾ ਚਾਰਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਚੌਧਰੀ ਦਾ ਮੁਹਾਲੀ ਅਤੇ ਰੋਪੜ ਜ਼ਿਲ੍ਹਿਆਂ ਵਿਚ ਰੇਤ ਮਾਇਨਿੰਗ ਦਾ ਠੇਕਾ ਪਿਛਲੇ ਸਾਲ 21 ਦਸੰਬਰ ਨੂੰ ਰੱਦ ਕੀਤਾ ਗਿਆ ਸੀ ਤੇ ਆਪ ਸਰਕਾਰ ਨੇ ਇਸ ਸਾਲ 27 ਜਨਵਰੀ ਨੂੰ ਉਹਨਾਂ ਜ਼ੋਨਾਂ ਦਾ ਹੀ ਠੇਕਾ ਉਸਨੂੰ ਮੁੜ ਦੇ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਚੌਧਰੀ ਖਿਲਾਫ ਰੋਪੜ ਜ਼ਿਲ੍ਹੇ ਵਿਚ ਚਾਰ ਪੁਲਿਸ ਕੇਸ ਦਰਜ ਹਨ ਅਤੇ ਹਾਈ ਕੋਰਟ ਨੇ ਇਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਕੀਤੇ ਸਟਿੰਗ ਅਪਰੇਸ਼ਨ ਵਿਚ ਚੌਧਰੀ ਵੱਲੋਂ ਗੁੰਡਾ ਟੈਕਸ ਵਸੂਲੇ ਜਾਣ ਦੇ ਮਾਮਲੇ ਨੂੰ ਬੇਨਕਾਬ ਕਰਨ 'ਤੇ ਇਸਦੀ ਸੀ ਬੀ ਆਈ ਜਾਂਚ ਦੇ ਵੀ ਹੁਕਮ ਦਿੱਤੇ ਹਨ।

ਮਜੀਠੀਆ ਨੇ ਦੱਸਿਆ ਕਿ ਦੂਜੇ ਠੇਕੇਦਾਰ ਅਸ਼ੋਕ ਚੰਢਕ ਕਾਂਗਰਸ ਹਾਈ ਕਮਾਂਡ ਦੇ ਬਹੁਤ ਨੇਡੇ ਹੈ ਤੇ ਉਸਦਾ ਠੇਕਾ ਵੀ ਪਿਛਲੇ ਸਾਲ 21 ਦਸੰਬਰ ਨੂੰ ਰੱਦ ਕਰ ਦਿੱਤਾ ਗਿਆ ਸੀ ਜੋ ਇਸ ਸਾਲ 31 ਜਨਵਰੀ ਨੂੰ ਫਿਰ ਤੋਂ ਨਵਿਆ (ਰਨਿਊ ਕਰ) ਦਿੱਤਾ ਗਿਆ। ਉਹਨਾਂ ਕਿਹਾ ਕਿ ਚੰਢਕ ਨੂੰ ਵੀ ਲੁਧਿਆਣਾ, ਜਲੰਧਰ ਤੇ ਨਵਾਂਸ਼ਹਿਰ ਵਿਚ ਉਹੀ ਰੇਤ ਮਾਇਨਿੰਗ ਦਾ ਠੇਕਾ ਦਿੱਤਾ ਗਿਆ ਹੈ ਜੋ ਕਾਂਗਰਸ ਸਰਕਾਰ ਵੇਲੇ ਉਸ ਕੋਲ ਸੀ।

The post ਸ਼੍ਰੋਮਣੀ ਅਕਾਲੀ ਦਲ ਨੇ 400 ਕਰੋੜ ਰੁਪਏ ਦੇ ਰੇਤ ਮਾਇਨਿੰਗ ਘੁਟਾਲੇ ਦੀ CBI ਜਾਂਚ ਦੀ ਕੀਤੀ ਮੰਗ appeared first on TheUnmute.com - Punjabi News.

Tags:
  • aam-aadmi-party
  • aam-aadmi-party-government
  • arvind-kejriwal
  • bikram-singh-majithia
  • breaking-news
  • cm-bhagwant-mann
  • news
  • punjab-scam
  • the-shiromani-akali-dal
  • the-unmute-breaking-news
  • the-unmute-latest-news
  • the-unmute-punjabi-news

CM ਭਗਵੰਤ ਮਾਨ ਦੇ ਦਾਅਵੇ ਮਗਰੋਂ ਬਿਜਲੀ ਮੰਤਰਾਲੇ ਨੇ ਪੰਜਾਬ ਨੂੰ ਮਿਲਦੇ ਰੇਲ ਰੈਕਾਂ ਬਾਰੇ ਅੰਕੜੇ ਕੀਤੇ ਜਾਰੀ

Thursday 16 February 2023 02:03 PM UTC+00 | Tags: aam-aadmi-party breaking-news chief-minister-bhagwant-mann cm-bhagwant-mann coal-supply ministry-of-power news punjab punjab-government punjabi-news punjab-news rail-sea-rail rsr the-unmute-breaking-news

ਚੰਡੀਗੜ੍ਹ, 16 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਪੰਜਾਬ ਨੂੰ ਰੇਲ ਸਮੁੰਦਰ ਰੇਲ (ਆਰ ਐਸ ਆਰ) ਰਸਤੇ ਰਾਹੀਂ ਕੋਲਾ ਲਿਆਉਣ 'ਤੇ ਮਜਬੂਰ ਕਰ ਰਹੀ ਹੈ ਤੇ ਰੇਲ ਰੈਕ ਨਹੀਂ ਦੇ ਰਹੀ। ਇਸ ਦਾਅਵੇ ਮਗਰੋਂ ਬਿਜਲੀ ਮੰਤਰਾਲੇ ਨੇ ਅੰਕੜੇ ਜਾਰੀ ਕਰ ਕੇ ਆਪਣਾ ਪੱਖ ਰੱਖਿਆ ਹੈ।

ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਨੂੰ ਇਸ ਸਾਲ 13.8 ਰੇਲ ਰੈਕ ਰੋਜ਼ਾਨਾ ਕੋਲਾ ਮਿਲ ਰਿਹਾ ਹੈ, ਜਦੋਂ ਪਿਛਲੇ ਸਾਲ 9.6 ਰੇਲ ਰੈਕ ਮਿਲ ਰਹੇ ਸਨ। ਮੰਤਰਾਲੇ ਨੇ ਕਿਹਾ ਕਿ ਪੰਜਾਬ ਵਾਧੂ ਕੋਲਾ ਚਾਹੁੰਦਾ ਹੈ ਜੋ ਸਿਰਫ ਐਮ ਸੀ ਐਲ ਤੋਂ ਹੀ ਦਿੱਤਾ ਜਾ ਸਕਦਾ ਹੈ। ਮੰਤਰਾਲੇ ਨੇ ਕਿਹਾ ਕਿ ਰੇਲਵੇ ਨੈਟਵਰਕ 'ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਤੇ ਰੈਕ ਉਪਲਬਧ ਨਾ ਹੋਣ ਕਾਰਨ ਐਮ ਸੀ ਐਲ ਇਲਾਕੇ ਵਿਚੋਂ ਵਾਧੂ ਰੇਲ ਰੈਕ ਕੱਢ ਕੇ ਦੇਸ਼ ਤੇ ਉੱਤਰੀ ਤੇ ਪੱਛਮੀ ਭਾਗਾਂ ਵਿਚ ਭੇਜਣੇ ਸੰਭਵ ਨਹੀਂ ਹਨ।

ਇਸੇ ਲਈ ਪੰਜਾਬ ਨੂੰ ਸਲਾਹ ਦਿੱਤੀ ਗਈ ਹੈ ਕਿ ਪਰਦੀਪ ਬੰਦਰਗਾਹ ਰਾਹੀਂ ਕੋਲਾ ਲੈ ਜਾਵੇ। ਮੰਤਰਾਲੇ ਨੇ ਕਿਹਾ ਕਿ ਟਰਾਂਸਪੋਰਟ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੁੰਦੀ ਹੈ ਜੋ ਆਪਣੀਆਂ ਏਜੰਸੀਆਂ ਰਾਹੀਂ ਟਰਾਂਸਪੋਰਟੇਸ਼ਨ ਕਰਦੀਆਂ ਹਨ। ਉਹ ਭਾਵੇਂ ਪਰਦੀਪ ਬੰਦਰਗਾਹ ਵਰਤਣ ਜਾਂ ਫਿਰ ਮੁੰਬਈ ਬੰਦਰਗਾਹ ਜਾਂ ਕੋਈ ਹੋਰ ਬੰਦਗਾਹ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਕਿਸੇ ਵੀ ਬੰਦਰਗਾਹ ਦੀ ਜ਼ਿੰਮੇਵਾਰੀ ਬਿਜਲੀ ਮੰਤਰਾਲੇ ਦੀ ਨਹੀਂ ਹੈ।

ਟਰਾਂਸਪੋਰਟ ਦੇ ਟੈਂਡ ਰਾਜ ਤੇ ਉਹਨਾਂ ਦੀਆਂ ਬਿਜਲੀ ਕੰਪਨੀਆਂ ਜਾਰੀ ਕਰਦੀਆਂ ਹਨ ਤੇ ਇਸ ਲਈ ਰੂਟ ਦੱਸਣਾ ਵੀ ਉਹਨਾਂ ਦਾ ਕੰਮ ਹੈ। ਉਦਾਹਰਣ ਵਜੋਂ ਐਨ ਟੀ ਪੀ ਸੀ ਨੇ ਆਪਣੇ ਆਰ ਐਸ ਆਰ ਰੂਟ ਦੇ ਟੈਂਡਰ ਵਿਚ ਕਿਸੇ ਵਿਸ਼ੇਸ਼ ਬੰਦਰਗਾਹ ਦਾ ਜ਼ਿਕਰ ਨਹੀਂ ਕੀਤਾ। ਤਿੰਨ ਮੰਤਰਾਲਿਆਂ (ਬਿਜਲੀ, ਕੋਲਾ ਤੇ ਰੇਲਵੇ) ਦੇ ਸਬ ਗਰੁੱਪ ਨੇ ਪੰਜਾਬ ਨੂੰ ਰੇਲ ਰੂਟ ਰਾਹੀਂ ਵਾਧੂ ਰੈਕ ਦੇਣ ਦੀ ਸਿਫਾਰਸ਼ ਕੀਤੀ ਹੈ ਪਰ ਰੇਲਵੇ ਕੋਲ ਸਿਫਾਰਸ਼ ਅਨੁਸਾਰ ਗਿਣਤੀ ਮੁਤਾਬਕ ਰੈਕ ਨਹੀਂ ਹਨ। ਸਬ-ਗਰੁੱਪ ਕਿਸੇ ਵੀ ਹੋਰ ਰਾਜ ਦੇ ਰੈਕਾਂ ਦਾ ਕੋਟਾ ਕੱਟ ਕੇ ਪੰਜਾਬ ਨੂੰ ਨਹੀਂ ਦੇ ਸਕਦਾ।

The post CM ਭਗਵੰਤ ਮਾਨ ਦੇ ਦਾਅਵੇ ਮਗਰੋਂ ਬਿਜਲੀ ਮੰਤਰਾਲੇ ਨੇ ਪੰਜਾਬ ਨੂੰ ਮਿਲਦੇ ਰੇਲ ਰੈਕਾਂ ਬਾਰੇ ਅੰਕੜੇ ਕੀਤੇ ਜਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • coal-supply
  • ministry-of-power
  • news
  • punjab
  • punjab-government
  • punjabi-news
  • punjab-news
  • rail-sea-rail
  • rsr
  • the-unmute-breaking-news

ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦਾ ਨਵਾਂ ਤਰੀਕਾ, BSF ਨੇ 2 ਕਿੱਲੋ ਹੈਰੋਇਨ ਕੀਤੀ ਬਰਾਮਦ

Thursday 16 February 2023 02:15 PM UTC+00 | Tags: breaking-news bsf drug-smugglers drug-smuggling drug-smuggling-news india-pakisatn-border news the-unmute-breaking-news the-unmute-punjabi-news

ਚੰਡੀਗੜ੍ਹ, 16 ਫਰਵਰੀ 2023: ਪਾਕਿਸਤਾਨ ਪਾਸੋਂ ਨਸ਼ਾ ਤਸਕਰ ਨਸ਼ੇ ਦੀ ਤਸਕਰੀ (Drug Smuggling) ਲਈ ਵੱਖ-ਵੱਖ ਤਰੀਕੇ ਆਪਣਾ ਰਹੇ ਹਨ, ਹੁਣ ਨਸ਼ਾ ਤਸਕਰੀ ਦਾ ਇੱਕ ਹੋਰ ਨਵਾਂ ਤਰੀਕਾ ਲੱਭ ਲਿਆ ਹੈ। ਪਾਕਿਸਤਾਨ ਨੇ ਤਸਕਰੀ ਲਈ ਪਹਿਲਾਂ ਪਾਈਪ, ਫਿਰ ਡਰੋਨ ਅਤੇ ਹੁਣ ਬਾਰਡਰ ‘ਤੇ ਗੁਬਾਰੇ ਦਾ ਤਰੀਕਾ ਅਪਣਾਇਆ ਹੈ। ਬੀਐਸਐਫ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸਰਹੱਦ ਨੇੜਿਓਂ 2 ਕਿੱਲੋ ਹੈਰੋਇਨ ਬਰਾਮਦ ਹੋਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੇ ਥਾਣਾ ਰਾਮਦਾਸ ਅਧੀਨ ਪੈਂਦੇ ਪਿੰਡ ਸਾਹੋਵਾਲ ਵਿੱਚ 73 ਬਟਾਲੀਅਨ ਦੇ ਘੇਰੇ ਵਿੱਚ ਪਿੰਡ ਵਾਸੀਆਂ ਦੀ ਮਦਦ ਨਾਲ 2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਚਾਰ ਗੁਬਾਰੇ ਵੀ ਬੰਨ੍ਹੇ ਹੋਏ ਸਨ।ਇਸ ਤੋਂ ਜਾਪਦਾ ਹੈ ਕਿ ਪਾਕਿਸਤਾਨ ਤੋਂ ਭਾਰਤ ਵਿੱਚ ਵੀ ਨਸ਼ੀਲੇ ਪਦਾਰਥ ਗੁਬਾਰਿਆਂ ਰਾਹੀਂ ਭੇਜੇ ਜਾਂਦੇ ਸਨ।

The post ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦਾ ਨਵਾਂ ਤਰੀਕਾ, BSF ਨੇ 2 ਕਿੱਲੋ ਹੈਰੋਇਨ ਕੀਤੀ ਬਰਾਮਦ appeared first on TheUnmute.com - Punjabi News.

Tags:
  • breaking-news
  • bsf
  • drug-smugglers
  • drug-smuggling
  • drug-smuggling-news
  • india-pakisatn-border
  • news
  • the-unmute-breaking-news
  • the-unmute-punjabi-news

ਹਰੀਕੇ ਝੀਲ 'ਤੇ ਸੈਲਾਨੀਆਂ ਲਈ ਬਣਾਇਆ ਜਾਵੇਗਾ ਸ਼ਾਨਦਾਰ 'ਡਿਜ਼ੀਟਲ ਵਿਆਖਿਆ ਕੇਂਦਰ': ਲਾਲ ਚੰਦ ਕਟਾਰੂਚੱਕ

Thursday 16 February 2023 02:23 PM UTC+00 | Tags: cm-bhagwant-mann digital-interpretation-centre harike-lake lal-chand-kataruchak news punjab punjab-government punjab-news punjab-tourists the-unmute-punjabi-news tourists tourists-hub

ਤਰਨਤਾਰਨ, 16 ਫਰਵਰੀ 2023: ਹਰੀਕੇ ਝੀਲ 'ਤੇ 01 ਕਰੋੜ ਰੁਪਏ ਦੀ ਲਾਗਤ ਨਾਲ ਸੈਲਾਨੀਆਂ ਲਈ ਸ਼ਾਨਦਾਰ "ਡਿਜ਼ੀਟਲ ਵਿਆਖਿਆ ਕੇਂਦਰ" ਬਣਾਇਆ ਜਾਵੇਗਾ, ਜਿੱਥੇ ਆਉਣ ਵਾਲੇ ਸੈਲਾਨੀਆਂ ਨੂੰ ਹਰੀਕੇ ਝੀਲ, ਇੱਥੇ ਸਰਦ ਰੁੱਤ ਦੇ ਮਹਿਮਾਨ ਪ੍ਰਵਾਸੀ ਪੰਛੀਆਂ ਤੇ ਜੀਵ-ਜੰਤੂਆਂ, ਡਾਲਫਿਨ ਅਤੇ ਘੜਿਆਲ ਆਦਿ ਬਾਰੇ ਵਿਸਥਾਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਇਹ ਜਾਣਕਾਰੀ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅੱਜ ਕੈਨਾਲ ਰੈਸਟ ਹਾਊਸ ਹਰੀਕੇ ਵਿਖੇ ਕਰਵਾਏ ਗਏ ਚੌਥੇ ਰਾਜ ਪੱਧਰੀ ਪੰਛੀਆਂ ਦਾ ਤਿਉਹਾਰ-ਬਰਡ ਫੈਸਟ-2023 ਮੌਕੇ ਸੰਬੋਧਨ ਕਰਦਿਆਂ ਦਿੱਤੀ।

ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ, ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ, ਹਲਕਾ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਵਧੀਕ ਮੁੱਖ ਸਕੱਤਰ ਸ਼੍ਰੀਮਤੀ ਰਾਜੀ ਪੀ. ਸ਼੍ਰੀਵਾਸਤਵਾ, ਡਿਪਟੀ ਕਮਿਸ਼ਨਰ ਤਰਨ ਤਾਰਨ  ਰਿਸ਼ੀਪਾਲ ਸਿੰਘ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀ ਤੇ ਪਤਵੰਤੇ ਵੀ ਹਾਜ਼ਰ ਸਨ।

ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਪੰਛੀ ਦਿਵਸ ਨੂੰ ਸਮਰਪਿਤ ਇਸ ਵਿਸ਼ੇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੰਗਲਾਂ ਅਤੇ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ।

ਚੰਦ ਕਟਾਰੂਚੱਕ (Lal Chand Kataruchak) ਨੇ ਕਿਹਾ ਕਿ ਹਰੀਕੇ ਪੰਜਾਬ ਦਾ ਬਹੁਤ ਖੂਬਸੂਰਤ ਤੇ ਇਤਿਹਾਸਿਕ ਇਲਾਕਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਸੈਰ-ਸਪਾਟੇ ਦੇ ਕੇਂਦਰ ਵਜੋਂ ਵੀ ਉਭਾਰਿਆ ਜਾਵੇਗਾ।ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਛੀਆਂ, ਜੀਵ-ਜੰਤੂਆਂ ਅਤੇ ਰੁੱਖਾਂ ਤੇ ਜੰਗਲਾਂ ਦੀ ਦੇਖ-ਭਾਲ ਉਸੇ ਤਰ੍ਹਾਂ ਕਰਨ, ਜਿਸ ਤਰ੍ਹਾਂ ਉਹ ਆਪਣੇ ਧੀਆਂ-ਪੁੱਤਰਾਂ ਦੀ ਕਰਦੇ ਹਨ, ਕਿਉਂਕਿ ਇਹਨਾਂ ਸਭ ਦੀ ਸਾਡੇ ਜੀਵਨ ਵਿੱਚ ਬਹੁਤ ਵੱਡੀ ਭੂਮਿਕਾ ਹੈ ਅਤੇ ਸਾਡੇ ਸੱਭਿਆਚਾਰ ਤੇ ਵਿਰਾਸਤ ਦਾ ਪ੍ਰਮੁੱਖ ਹਿੱਸਾ ਹਨ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੀਵ-ਜੰਤੂਆਂ ਤੇ ਪੰਛੀਆਂ ਦੇ ਇਲਾਜ ਲਈ ਛੱਤਬੀੜ ਚਿੜੀਆਘਰ ਵਿਖੇ ਪੰਜਾਬ ਦੇ ਪਹਿਲੇ ਕਰੀਟੀਕਲ ਕੇਅਰ ਯੂਨਿਟ ਬਣਾਇਆ ਗਿਆ ਹੈ।ਉਹਨਾਂ ਕਿਹਾ ਕਿ ਛੱਤਬੀੜ ਚਿੜੀਆਘਰ ਵਿਖੇ ਹੀ ਓਪਨ ਏਅਰ ਜੂ ਐਜ਼ੂਕੇਸ਼ਨ ਪਲਾਜਾ ਦੀ ਉਸਾਰੀ ਕੀਤੀ ਗਈ ਹੈ ਅਤੇ ਛੱਤਬੀੜ ਚਿੜੀਆਘਰ ਵਿਖੇ ਮੈਟਲ ਬੈਰੀਅਰ ਲਗਾਏ ਗਏ ਹਨ।ਉਹਨਾਂ ਕਿਹਾ ਕਿ ਪਟਿਆਲਾ ਵਿਖੇ ਲੈਪਰਡ ਇੰਨਕਲੋਜ਼ਰ ਅਤੇ ਘੜਿਆਲ ਇੰਨਕਲੋਜ਼ਰ ਦੀ ਉਸਾਰੀ ਕਰਨ ਦੇ ਨਾਲ-ਨਾਲ ਲੁਧਿਆਣਾ ਚਿੜੀਆ ਘਰ ਵਿਖੇ ਕੈਫੇਟੇਰੀਆ ਅਤੇ ਬਾਊਂਡਰੀ ਵਾਲ ਦੀ ਉਸਾਰੀ ਕੀਤੀ ਜਾ ਰਹੀ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਮੂਹ ਪੰਜਾਬੀਆਂ ਤੇ ਖਾਸ ਕਰਕੇ ਹਰੀਕੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਅਸੀਂ ਪ੍ਰਕਿਰਤੀ ਨਾ ਖਿਲਵਾੜ ਨਾ ਕਰੀਏ ਅਤੇ ਕੁਦਰਤ ਨੂੰ ਪਿਆਰ ਕਰੀਏ। ਉਹਨਾਂ ਕਿਹਾ ਕਿ ਜੇਕਰ ਅਸੀਂ ਪੰਛੀਆਂ, ਜੀਵਾਂ-ਜੰਤੂਆਂ ਤੇ ਕੁਦਰਤ ਨਾਲ ਪਿਆਰ ਕਰਾਂਗੇ ਤਾਂ ਪ੍ਰਕਿਰਤੀ ਵੀ ਸਾਡੇ ਨਾਲ ਪਿਆਰ ਕਰੇਗੀ। ਉਹਨਾਂ ਹਲਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ, ਜਿਸ ਨਾਲ ਜੀਵ-ਜੰਤੂਆਂ ਤੇ ਪ੍ਰਕਿਰਤੀ ਦਾ ਨੁਕਸਾਨ ਹੁੰਦਾ ਹੈ ਅਤੇ ਜਿਸ ਦਾ ਖਮਿਆਜਾ ਸਾਨੂੰ ਮਨੁੱਖਾਂ ਨੂੰ ਵੀ ਭੁਗਤਣਾ ਪੈਂਦਾ ਹੈ।

The post ਹਰੀਕੇ ਝੀਲ 'ਤੇ ਸੈਲਾਨੀਆਂ ਲਈ ਬਣਾਇਆ ਜਾਵੇਗਾ ਸ਼ਾਨਦਾਰ ‘ਡਿਜ਼ੀਟਲ ਵਿਆਖਿਆ ਕੇਂਦਰ’: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News.

Tags:
  • cm-bhagwant-mann
  • digital-interpretation-centre
  • harike-lake
  • lal-chand-kataruchak
  • news
  • punjab
  • punjab-government
  • punjab-news
  • punjab-tourists
  • the-unmute-punjabi-news
  • tourists
  • tourists-hub

ਟੈਂਡਰ ਘੁਟਾਲੇ 'ਚ ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਵਲੋਂ ਨਹੀਂ ਮਿਲੀ ਰਾਹਤ, ਜ਼ਮਾਨਤ 'ਤੇ ਸੁਣਵਾਈ ਟਲੀ

Thursday 16 February 2023 02:31 PM UTC+00 | Tags: bharat-bhushan-ashu breaking-news news punajb-and-haryana-high-court punjabi-news tender-scam the-unmute-breaking the-unmute-breaking-news the-unmute-latest-news

ਚੰਡੀਗੜ੍ਹ, 16 ਫਰਵਰੀ 2023: ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੂੰ ਖੁਰਾਕ ਅਤੇ ਸਪਲਾਈ ਵਿਭਾਗ ਵਿੱਚ ਹੋਏ ਬਹੁ-ਕਰੋੜੀ ਟੈਂਡਰ ਘੁਟਾਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲ ਸਕੀ। ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਭਲਕੇ ਤੱਕ ਮੁਲਤਵੀ ਕਰ ਦਿੱਤੀ ਹੈ। ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।

ਪੰਜਾਬ ਵਿਜੀਲੈਂਸ ਨੇ ਮੁਲਜ਼ਮ ਆਸ਼ੂ ਖ਼ਿਲਾਫ਼ 16 ਅਗਸਤ 2022 ਨੂੰ ਕੇਸ ਦਰਜ ਕੀਤਾ ਸੀ। ਫਿਰ 22 ਅਗਸਤ 2022 ਨੂੰ ਉਸ ਨੂੰ ਸੈਲੂਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਕਰੀਬ 8 ਦਿਨਾਂ ਦੇ ਵਿਜੀਲੈਂਸ ਰਿਮਾਂਡ ਤੋਂ ਬਾਅਦ ਆਸ਼ੂ ਨੂੰ ਨਿਆਂਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਵਿੱਚ ਆਸ਼ੂ ਵੱਲੋਂ ਦਾਇਰ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ।

The post ਟੈਂਡਰ ਘੁਟਾਲੇ ‘ਚ ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਵਲੋਂ ਨਹੀਂ ਮਿਲੀ ਰਾਹਤ, ਜ਼ਮਾਨਤ ‘ਤੇ ਸੁਣਵਾਈ ਟਲੀ appeared first on TheUnmute.com - Punjabi News.

Tags:
  • bharat-bhushan-ashu
  • breaking-news
  • news
  • punajb-and-haryana-high-court
  • punjabi-news
  • tender-scam
  • the-unmute-breaking
  • the-unmute-breaking-news
  • the-unmute-latest-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form