ਭਾਰਤ-ਆਸਟ੍ਰੇਲੀਆ ਵਿਚਾਲੇ ਜਾਰੀ ਬਾਰਡਰ-ਗਾਵਸਕਰ ਟਰਾਫ਼ੀ ਦਾ ਦੂਜਾ ਟੈਸਟ ਸ਼ੁੱਕਰਵਾਰ ਸਵੇਰੇ 9.30 ਵਜੇ ਤੋਂ ਦਿੱਲੀ ਵਿੱਚ ਖੇਡਿਆ ਜਾਵੇਗਾ। ਮੈਚ ਤੋਂ ਅੱਧਾ ਘੰਟਾ ਪਹਿਲਾਂ 9 ਵਜੇ ਟਾਸ ਹੋਵੇਗਾ। ਦਿੱਲੀ ਦਾ ਅਰੁਣ ਜੇਟਲੀ ਸਟੇਡੀਅਮ 36 ਸਾਲਾਂ ਤੋਂ ਟੈਸਟ ਵਿੱਚ ਵਿੱਚ ਭਾਰਤ ਦਾ ਗੜ੍ਹ ਬਣਿਆ ਹੋਇਆ। ਇੱਥੇ 36 ਸਾਲਾਂ ਟੀਮ ਇੰਡੀਆ ਨੇ ਕੋਈ ਮੁਕਾਬਲਾ ਨਹੀਂ ਹਾਰਿਆ। ਉੱਥੇ ਹੀ ਆਸਟ੍ਰੇਲੀਅਨ ਟੀਮ ਤਾਂ ਇੱਥੇ 64 ਸਾਲਾ ਤੋਂ ਕੋਈ ਮੁਕਾਬਲਾ ਨਹੀਂ ਜਿੱਤ ਸਕੀ ਹੈ। ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਨਾਗਪੁਰ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਹੁਣ ਉਹ ਇਕ ਵਾਰ ਫਿਰ ਸੀਰੀਜ਼ ਵਿੱਚ 2-0 ਦੀ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।

ਦੱਸ ਦੇਈਏ ਕਿ ਟੀਮ ਇੰਡੀਆ ਦਾ ਟਾਪ ਆਰਡਰ ਪਹਿਲੇ ਮੈਚ ਵਿੱਚ ਫਲਾਪ ਸਾਬਿਤ ਹੋਇਆ ਸੀ । ਰੋਹਿਤ ਸ਼ਰਮਾ ਨੇ ਸੈਂਕੜਾ ਲਗਾਇਆ ਸੀ । ਉਸ ਤੋਂ ਇਲਾਵਾ ਟਾਪ ਆਰਡਰ ਦਾ ਕੋਈ ਵੀ ਖਿਡਾਰੀ ਕੁਝ ਖਾਸ ਨਹੀਂ ਕਰ ਸਕਿਆ ਸੀ, ਪਰ ਇਸ ਮੈਚ ਵਿੱਚ ਭਾਰਤੀ ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਇਹ ਮੈਚ ਚੇਤੇਸ਼ਵਰ ਪੁਜਾਰਾ ਲਈ ਬੇਹੱਦ ਇਹ ਮੈਚ ਬਹੁਤ ਖਾਸ ਹੋਵੇਗਾ । ਉਹ ਦਿੱਲੀ ਵਿੱਚ 100ਵਾਂ ਟੈਸਟ ਮੈਚ ਖੇਡਣਗੇ । ਉਸਦਾ ਟੈਸਟ ਕਰੀਅਰ ਹੁਣ ਤੱਕ ਸ਼ਾਨਦਾਰ ਰਿਹਾ ਹੈ । ਉਥੇ ਹੀ ਵਿਰਾਟ ਕੋਹਲੀ ਲੰਬੇ ਸਮੇਂ ਬਾਅਦ ਆਪਣੇ ਘਰੇਲੂ ਮੈਦਾਨ ‘ਤੇ ਖੇਡਣਗੇ। ਇਸ ਲਈ ਉਨ੍ਹਾਂ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਇਕ ਕਾਲ, 16ਵੇਂ ਫਲੋਰ ਤੋਂ ਡਿੱਗੀ… ਪੁਤਿਨ ਦੇ ਇੱਕ ਹੋਰ ਟੌਪ ਦੇ ਅਫਸਰ ਦੀ ਸ਼ੱਕੀ ਮੌਤ!
ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਦੀ ਪਿੱਚ ਸਪਿਨਰਾਂ ਦੇ ਲਈ ਮਦਦਗਾਰ ਹੋਵੇਗੀ। ਮੈਚ ਤੋਂ 2 ਦਿਨ ਪਹਿਲਾਂ ਪਿੱਚ ‘ਤੇ ਪਾਣੀ ਪਾਇਆ ਗਿਆ, ਪਰ ਪਿੱਚ ‘ਤੇ ਨਮੀ ਘੱਟ ਹੀ ਨਜ਼ਰ ਆ ਰਹੀ ਹੈ। ਕਿਸੇ ਵੀ ਤਰ੍ਹਾਂ ਦਾ ਘਾਹ ਨਹੀਂ ਹੈ। ਅਜਿਹੇ ਵਿੱਚ ਦੋਨੋਂ ਗਈ ਟੀਮਾਂ ਦੇ ਬੱਲੇਬਾਜ਼ਾਂ ਨੂੰ ਸਪਿਨਰਾਂ ਦੇ ਸਾਹਮਣੇ ਪਰੇਸ਼ਾਨੀਆਂ ਆ ਸਕਦੀਆਂ ਹਨ। ਜੇਕਰ ਇੱਥੇ ਦੋਹਾਂ ਟੀਮਾਂ ਦੀ ਗੱਲ ਹੈੱਡ ਟੂ ਹੈੱਡ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਆਸਟ੍ਰੇਲੀਆ ਮਜ਼ਬੂਤ ਸਥਿਤੀ ਵਿੱਚ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ 103 ਟੈਸਟ ਮੈਚ ਖੇਡੇ ਗਏ। ਜਿਨ੍ਹਾਂ ਵਿੱਚੋਂ ਆਸਟ੍ਰੇਲੀਆ ਨੇ 43 ਤੇ ਭਾਰਤ ਨੇ 32 ਮੈਚ ਜਿੱਤੇ ਹਨ, ਜਦਕਿ 28 ਮੁਕਾਬਲੇ ਡਰਾਅ ਤੇ ਇੱਕ ਟਾਈ ਵੀ ਰਿਹਾ।

ਸੰਭਾਵਿਤ ਪਲੇਇੰਗ ਇਲੈਵਨ –
ਭਾਰਤ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਕੇਐਸ ਭਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।
ਆਸਟ੍ਰੇਲੀਆ: ਡੇਵਿਡ ਵਾਰਨਰ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ/ਮੈਟ ਰੇਨਸ਼ਾ, ਪੀਟਰ ਹੈਂਡਸਕੋਮ/ਕੈਮਰਨ ਗ੍ਰੀਨ, ਅਲੈਕਸ ਕੈਰੀ (ਡਬਲਯੂਕੇ), ਪੈਟ ਕਮਿੰਸ (ਸੀ), ਸਕਾਟ ਬੋਲੈਂਡ/ਮਿਸ਼ੇਲ ਸਟਾਰਕ, ਟੌਡ ਮਰਫੀ, ਨਾਥਨ ਲਿਓਨ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਭਾਰਤ-ਆਸਟ੍ਰੇਲੀਆ ਵਿਚਾਲੇ ਦੂਜਾ ਟੈਸਟ ਅੱਜ ਤੋਂ, ਸੀਰੀਜ਼ ‘ਚ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ appeared first on Daily Post Punjabi.