TheUnmute.com – Punjabi News: Digest for February 15, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਚੰਡੀਗੜ੍ਹ,14 ਫਰਵਰੀ 2023: ਕਸ਼ਮੀਰ ਘਾਟੀ ਵਿੱਚ ਅੱਜ ਪੁਲਵਾਮਾ ਆਤਮਘਾਤੀ ਹਮਲੇ (Pulwama Attack) ਦੀ ਚੌਥੀ ਬਰਸੀ ਮੌਕੇ ਲੈਥਪੋਰਾ ਸਥਿਤ ਸਮਾਰਕ ਸਥਾਨ 'ਤੇ ਸ਼ਰਧਾਂਜਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੀਆਰਪੀਐਫ ਜੰਮੂ-ਕਸ਼ਮੀਰ ਦੇ ਸਪੈਸ਼ਲ ਡੀਜੀ ਦਲਜੀਤ ਸਿੰਘ ਚੌਧਰੀ ਅਤੇ ਹੋਰ ਅਧਿਕਾਰੀਆਂ ਨੇ ਇੱਥੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਦਲਜੀਤ ਚੌਧਰੀ ਨੇ ਕਿਹਾ ਕਿ 14 ਫਰਵਰੀ 2019 ਨੂੰ ਪੁਲਵਾਮਾ ਅੱਤਵਾਦੀ ਹਮਲੇ ਵਿੱਚ 40 ਬਹਾਦਰ ਜਵਾਨ ਸ਼ਹੀਦ ਹੋਏ ਸਨ। ਅੱਜ ਅਸੀਂ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਹਾਂ। ਨਾਇਕਾਂ ਦੀ ਕੁਰਬਾਨੀ ਸਾਨੂੰ ਅੱਤਵਾਦ ਮੁਕਤ ਦੇਸ਼ ਬਣਾਉਣ ਲਈ ਪ੍ਰੇਰਿਤ ਕਰਦੀ ਹੈ। ਉਹਨਾਂ ਦੀ ਸ਼ਹਾਦਤ ਨੂੰ ਸਲਾਮ।

ਇਸ ਮੌਕੇ ਖੂਨਦਾਨ ਕੈਂਪ ਦੇ ਨਾਲ-ਨਾਲ ਵਿਸ਼ੇਸ਼ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਚਾਰ ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ (Pulwama Attack) ਦੀ ਪਹਿਲੀ ਬਰਸੀ ‘ਤੇ ਆਪਣੀਆਂ ਜਾਨਾਂ ਦੇਣ ਵਾਲੇ 40 ਸੀਆਰਪੀਐਫ ਜਵਾਨਾਂ ਦੀ ਯਾਦ ਵਿੱਚ ਲੈਥਪੋਰਾ ਵਿਖੇ ਇੱਕ ਯਾਦਗਾਰ ਸਥਾਨ ਦਾ ਉਦਘਾਟਨ ਕੀਤਾ ਗਿਆ ਸੀ। ਇਹ ਸਮਾਰਕ ਸੀਆਰਪੀਐਫ ਦੀ 185 ਬਟਾਲੀਅਨ ਦੇ ਕੈਂਪ ਵਿੱਚ ਸਥਾਪਿਤ ਕੀਤਾ ਗਿਆ ਹੈ, ਜਿੱਥੇ ਜੈਸ਼ ਦੇ ਅੱਤਵਾਦੀ ਆਦਿਲ ਅਹਿਮਦ ਡਾਰ ਨੇ ਸੁਰੱਖਿਆ ਬਲਾਂ ਦੇ ਕਾਫਲੇ ਵਿੱਚ ਵਿਸਫੋਟਕ ਨਾਲ ਭਰੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਯਾਦਗਾਰ ਵਿੱਚ ਸਾਰੇ 40 ਜਵਾਨਾਂ ਦੇ ਨਾਵਾਂ ਦੇ ਨਾਲ ਤਸਵੀਰਾਂ ਹਨ।

The post Pulwama Attack: ਬਹਾਦਰ ਜਵਾਨਾਂ ਦੀ ਕੁਰਬਾਨੀ ਅੱਤਵਾਦ ਮੁਕਤ ਦੇਸ਼ ਬਣਾਉਣ ਦੀ ਪ੍ਰੇਰਨਾ ਦਿੰਦੀ ਹੈ: ਡੀਜੀ ਦਲਜੀਤ ਚੌਧਰੀ appeared first on TheUnmute.com - Punjabi News.

Tags:
  • breaking-news
  • pulwama-suicide-attack

ਜਲੰਧਰ 'ਚ ਸਰਕਾਰ ਖ਼ਿਲਾਫ਼ ਭੁੱਖ ਹੜਤਾਲ 'ਤੇ ਬੈਠੇ ਲਤੀਫ਼ਪੁਰਾ ਦੇ ਵਸਨੀਕ

Tuesday 14 February 2023 06:32 AM UTC+00 | Tags: aam-aadmi-party breaking-news cm-bhagwant-mann improve-trust-jalandhar jalandhar jalandhar-police latifpura latifpura-farmers latifpura-people latifpura-protest national-highway-1 news protest punjab punjab-government punjab-news the-latifpura-rehabilitation-front the-unmute-breaking-news

ਚੰਡੀਗੜ੍ਹ,14 ਫਰਵਰੀ 2023: ਪੰਜਾਬ ਦੇ ਜਲੰਧਰ ‘ਚ ਦੋ-ਦੋ ਚੋਣਾਂ ਸਿਰ ‘ਤੇ ਹਨ ਅਤੇ ਲਤੀਫ਼ਪੁਰਾ (Latifpura) ਦਾ ਮਾਮਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਲਤੀਫ਼ਪੁਰਾ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਜਿਨ੍ਹਾਂ ਵਸਨੀਕਾਂ ਦੇ ਘਰ ਢਾਹ ਦਿੱਤੇ ਗਏ ਸਨ, ਉਨ੍ਹਾਂ ਨੂੰ ਸਰਕਾਰ ਵੱਲੋਂ ਬੀਬੀ ਭਾਨੀ ਕੰਪਲੈਕਸ ਦੇ ਪਿੱਛੇ ਕਾਲੀਆ ਕਲੋਨੀ ਅਤੇ ਅਮਰਦਾਸ ਨਗਰ ਵਿੱਚ ਫਲੈਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਲੋਕਾਂ ਨੇ ਪੰਜਾਬ ਸਰਕਾਰ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

ਵਸਨੀਕਾਂ ਨੇ ਅੱਜ ਤੋਂ ਲਤੀਫ਼ਪੁਰਾ (Latifpura) ਵਿੱਚ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਲੋਕ ਦਾ ਕਹਿਣਾ ਹੈ ਕਿ ਉਹ ਕਿਤੇ ਨਹੀਂ ਜਾਣਗੇ । ਉਹ ਵਾਪਸ ਲਤੀਫਪੁਰਾ ਵਿੱਚ ਹੀ ਆਪਣਾ ਘਰ ਬਣਾਉਣਗੇ । ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਫਲੈਟ ਬਹੁਤ ਹੀ ਘਟੀਆ ਕੁਆਲਿਟੀ ਦੇ ਹਨ ਅਤੇ ਇੰਨੇ ਤੰਗ ਹਨ ਕਿ ਉਨ੍ਹਾਂ ਦੇ ਪਰਿਵਾਰ ਇਨ੍ਹਾਂ ਵਿੱਚ ਐਡਜਸਟ ਨਹੀਂ ਕਰ ਸਕਣਗੇ।

ਲਤੀਫ਼ਪੁਰਾ ਦੇ ਵਸਨੀਕਾਂ ਦੇ ਮਕਾਨ ਢਾਹੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਅਤੇ ਕੁਝ ਸਮਾਜਿਕ ਜਥੇਬੰਦੀਆਂ ਦਾ ਸਮਰਥਨ ਵੀ ਮਿਲਿਆ ਹੈ। ਸਾਰਿਆਂ ਨੇ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਹੁਣ ਉਹ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵੱਲ ਵੀ ਕੂਚ ਕਰਨਗੇ। ਪਿੰਡਾਂ ਵਿੱਚ ਜਾ ਕੇ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਪ੍ਰਚਾਰ ਕਰਨਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਲਤੀਫ਼ਪੁਰਾ ਵਿੱਚ ਹੀ ਵਸਨੀਕਾਂ ਨੂੰ ਮੁੜ ਵਸੇਬਾ ਨਹੀਂ ਕਰਦੀ।

The post ਜਲੰਧਰ ‘ਚ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ‘ਤੇ ਬੈਠੇ ਲਤੀਫ਼ਪੁਰਾ ਦੇ ਵਸਨੀਕ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • improve-trust-jalandhar
  • jalandhar
  • jalandhar-police
  • latifpura
  • latifpura-farmers
  • latifpura-people
  • latifpura-protest
  • national-highway-1
  • news
  • protest
  • punjab
  • punjab-government
  • punjab-news
  • the-latifpura-rehabilitation-front
  • the-unmute-breaking-news

USA: ਮਿਸ਼ੀਗਨ ਦੀ ਸਟੇਟ ਯੂਨੀਵਰਸਿਟੀ ਕੈਂਪਸ 'ਚ ਗੋਲੀਬਾਰੀ, ਤਿੰਨ ਜਣਿਆਂ ਦੀ ਮੌਤ ਪੰਜ ਜ਼ਖਮੀ

Tuesday 14 February 2023 06:43 AM UTC+00 | Tags: ameria-news breaking-news firing-in-michigan latest-usa-news michigan michigan-firing michigan-news michigan-police michigan-state-university news usa. usa-news

ਚੰਡੀਗੜ੍ਹ,14 ਫਰਵਰੀ 2023: ਅਮਰੀਕਾ ਦੇ ਮਿਸ਼ੀਗਨ (Michigan) ‘ਚ ਸਥਿਤ ਸਟੇਟ ਯੂਨੀਵਰਸਿਟੀ ਕੈਂਪਸ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆ ਰਹੀ ਹੈ। ਇਸ ਗੋਲੀਬਾਰੀ ‘ਚ ਤਿੰਨ ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਇਕੱਲਾ ਸੀ ਅਤੇ ਫਿਲਹਾਲ ਫਰਾਰ ਹੈ, ਜਿਸ ਨੂੰ ਫੜਨ ਲਈ ਪੁਲਿਸ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਘਟਨਾ ਸੋਮਵਾਰ ਅੱਧੀ ਰਾਤ ਦੀ ਹੈ।

ਦੂਜੇ ਪਾਸੇ ਪੁਲਿਸ ਨੇ ਇਸ ਘਟਨਾ ਨੂੰ ਸਮੂਹਿਕ ਗੋਲੀਬਾਰੀ ਦੀ ਘਟਨਾ ਦੱਸਦਿਆਂ ਇਸ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਗੋਲੀਬਾਰੀ ਦੋ ਥਾਵਾਂ 'ਤੇ ਹੋਈ ਹੈ। ਇਹਨਾਂ ਵਿੱਚੋਂ ਇੱਕ ਅਕਾਦਮਿਕ ਇਮਾਰਤ ਹੈ ਜਿਸਨੂੰ ਬਰਕ ਹਾਲ ਅਤੇ ਐਥਲੈਟਿਕ ਫੈਸਿਲਿਟੀ ਸੈਂਟਰ ਕਿਹਾ ਜਾਂਦਾ ਹੈ। ਗੋਲੀਬਾਰੀ ‘ਚ ਜ਼ਖਮੀ ਵਿਕਅਤੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਨੇ ਗੋਲੀਬਾਰੀ ਦੇ ਸਮੇਂ ਮਾਸਕ ਪਾਇਆ ਹੋਇਆ ਸੀ ਅਤੇ ਗੋਲੀ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਕਾਰਨ ਯੂਨੀਵਰਸਿਟੀ ਦੀਆਂ ਸਾਰੀਆਂ ਕਲਾਸਾਂ ਅਗਲੇ 48 ਘੰਟਿਆਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਗੋਲੀਬਾਰੀ ‘ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਇਸ ਤੋਂ ਪਹਿਲਾਂ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਸੀ। ਇਸ ਦੇ ਨਾਲ ਹੀ ਪੰਜ ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਤੁਹਾਨੂੰ ਦੱਸ ਦੇਈਏ ਕਿ ਮਿਸ਼ੀਗਨ (Michigan) ਸਟੇਟ ਯੂਨੀਵਰਸਿਟੀ ਉੱਚ ਸਿੱਖਿਆ ਦੀ ਇੱਕ ਮਾਨਤਾ ਪ੍ਰਾਪਤ ਸੰਸਥਾ ਹੈ। ਇਸ ਯੂਨੀਵਰਸਿਟੀ ਦੇ ਈਸਟ ਲੈਂਸਿੰਗ ਕੈਂਪਸ ਵਿੱਚ ਲਗਭਗ 50,000 ਅੰਡਰਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਪੜ੍ਹਦੇ ਹਨ। ਇਸ ਤੋਂ ਪਹਿਲਾਂ 30 ਨਵੰਬਰ 2021 ਨੂੰ ਮਿਸ਼ੀਗਨ ਦੇ ਓਕਲੈਂਡ ਕਾਉਂਟੀ ਦੇ ਆਕਸਫੋਰਡ ਹਾਈ ਸਕੂਲ ਵਿੱਚ ਵੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਜਿਸ ਵਿੱਚ ਇੱਕ 15 ਸਾਲਾ ਵਿਦਿਆਰਥੀ ਨੇ ਸੈਮੀ ਆਟੋਮੈਟਿਕ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਉਸ ਹਮਲੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਤੇ ਛੇ ਹੋਰ ਵਿਦਿਆਰਥੀ ਅਤੇ ਅਧਿਆਪਕ ਜ਼ਖ਼ਮੀ ਹੋ ਗਏ ਸਨ।

The post USA: ਮਿਸ਼ੀਗਨ ਦੀ ਸਟੇਟ ਯੂਨੀਵਰਸਿਟੀ ਕੈਂਪਸ ‘ਚ ਗੋਲੀਬਾਰੀ, ਤਿੰਨ ਜਣਿਆਂ ਦੀ ਮੌਤ ਪੰਜ ਜ਼ਖਮੀ appeared first on TheUnmute.com - Punjabi News.

Tags:
  • ameria-news
  • breaking-news
  • firing-in-michigan
  • latest-usa-news
  • michigan
  • michigan-firing
  • michigan-news
  • michigan-police
  • michigan-state-university
  • news
  • usa.
  • usa-news

ਲੁਧਿਆਣਾ 'ਚ ਫੈਕਟਰੀ 'ਚ ਕੰਮ ਕਰਦੇ ਪ੍ਰਵਾਸੀ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼

Tuesday 14 February 2023 06:55 AM UTC+00 | Tags: breaking-news crime ludhiana murder-news news police-of-salem-tabari the-unmute-breaking-news the-unmute-punjabi-news

ਚੰਡੀਗੜ੍ਹ,14 ਫਰਵਰੀ 2023: ਪੰਜਾਬ ਦੇ ਲੁਧਿਆਣਾ (Ludhiana) ਵਿੱਚ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ। ਨੌਜਵਾਨ ਦੇ ਰਿਸ਼ਤੇਦਾਰਾਂ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਉਹ ਪਿਛਲੇ ਇੱਕ ਸਾਲ ਤੋਂ ਫੈਕਟਰੀ ਵਿੱਚ ਰਹਿ ਰਿਹਾ ਸੀ। ਦੇਰ ਰਾਤ ਉਹ ਕਰੀਬ 8 ਵਜੇ ਫੈਕਟਰੀ ਤੋਂ ਨਿਕਲਿਆ ਅਤੇ ਬਾਹਰੋਂ ਖਾਣਾ ਖਾ ਕੇ ਰਾਤ 9.30 ਵਜੇ ਵਾਪਸ ਆਇਆ।

ਜਦੋਂ ਸਵੇਰੇ ਫੈਕਟਰੀ ਮਾਲਕ ਆਇਆ ਤਾਂ ਦੇਖਿਆ ਕਿ ਨੌਜਵਾਨ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਫੈਕਟਰੀ ਮਾਲਕ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਸਲੇਮ ਟਾਬਰੀ ਦੀ ਪੁਲਿਸ ਮੌਕੇ 'ਤੇ ਪੁੱਜੀ,ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਹੈ। ਮ੍ਰਿਤਕ ਨੌਜਵਾਨ ਦਾ ਨਾਮ ਅਮਰਪਾਲ ਹੈ। ਅਮਰਪਾਲ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਅਲੀਪੁਰ ਪਿੰਡ ਦਾ ਰਹਿਣ ਵਾਲਾ ਹੈ।

Ludhiana

ਫੈਕਟਰੀ ਮਾਲਕ ਸਤਿੰਦਰ ਨੇ ਦੱਸਿਆ ਕਿ ਅਮਰਪਾਲ ਕਰੀਬ 7 ਸਾਲਾਂ ਤੋਂ ਉਸ ਨਾਲ ਕੰਮ ਕਰ ਰਿਹਾ ਸੀ। ਪਿਛਲੇ ਇੱਕ ਸਾਲ ਤੋਂ ਉਹ ਆਪਣੀ ਹੀ ਫੈਕਟਰੀ ਵਿੱਚ ਰਹਿੰਦਾ ਸੀ। ਅਜਿਹਾ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਕਿਸੇ ਕਿਸਮ ਦੀ ਪਰੇਸ਼ਾਨੀ ਵਿੱਚ ਹੋਵੇ, ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਉਸਦੀ ਮੌਤ ਕਿਵੇਂ ਹੋਈ। ਦੱਸਿਆ ਜਾ ਰਿਹਾ ਹੈ ਕਿ ਅਮਰਪਾਲ ਦਾ ਮੋਬਾਈਲ ਅਤੇ ਪੈਸੇ ਵੀ ਨਹੀਂ ਮਿਲੇ ਹਨ। ਫ਼ਿਲਹਾਲ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ |

The post ਲੁਧਿਆਣਾ ‘ਚ ਫੈਕਟਰੀ ‘ਚ ਕੰਮ ਕਰਦੇ ਪ੍ਰਵਾਸੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਲਾਸ਼ appeared first on TheUnmute.com - Punjabi News.

Tags:
  • breaking-news
  • crime
  • ludhiana
  • murder-news
  • news
  • police-of-salem-tabari
  • the-unmute-breaking-news
  • the-unmute-punjabi-news

ਨਾਗਪੁਰ ਦੀ ਸਪਿਨ ਪਿੱਚ 'ਤੇ ਅਭਿਆਸ ਦਾ ਮੌਕਾ ਨਾ ਮਿਲਣ ਤੋਂ ਨਾਰਾਜ਼ ਆਸਟ੍ਰੇਲੀਆ ਨੇ ICC ਤੋਂ ਮੰਗੀ ਮਦਦ

Tuesday 14 February 2023 07:11 AM UTC+00 | Tags: australia bcci breaking-news cricket-team icc ind-vs-aus news sports-news the-unmute-breaking-news the-unmute-punjabi-news

ਚੰਡੀਗੜ੍ਹ,14 ਫਰਵਰੀ 2023: ਭਾਰਤ ਅਤੇ ਆਸਟ੍ਰੇਲੀਆ (Australia) ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਕੰਗਾਰੂ ਟੀਮ ਨੂੰ ਪਾਰੀ ਅਤੇ 132 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਾਗਪੁਰ ਵਿੱਚ ਆਸਟਰੇਲੀਆਈ ਟੀਮ ਪਹਿਲੀ ਪਾਰੀ ਵਿੱਚ 177 ਦੌੜਾਂ ਅਤੇ ਦੂਜੀ ਪਾਰੀ ਵਿੱਚ 91 ਦੌੜਾਂ ਹੀ ਬਣਾ ਸਕੀ। ਇਹ ਮੈਚ ਤਿੰਨ ਦਿਨ ਵੀ ਨਹੀਂ ਚੱਲਿਆ। ਕੰਗਾਰੂ ਬੱਲੇਬਾਜ਼ ਭਾਰਤ ਦੇ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੇ ਸਾਹਮਣੇ ਬੇਵੱਸ ਨਜ਼ਰ ਆਏ।

ਨਾਗਪੁਰ ‘ਚ ਕਰਾਰੀ ਹਾਰ ਤੋਂ ਬਾਅਦ ਆਸਟ੍ਰੇਲੀਆ (Australia) ਨੇ ਸਪਿਨ ਪਿੱਚ ‘ਤੇ ਅਭਿਆਸ ਕਰਨ ਦੀ ਯੋਜਨਾ ਬਣਾਈ ਸੀ। ਕੰਗਾਰੂ ਟੀਮ ਚਾਹੁੰਦੀ ਸੀ ਕਿ ਖਿਡਾਰੀ ਐਤਵਾਰ ਨੂੰ ਇਸ ਪਿੱਚ ‘ਤੇ ਅਭਿਆਸ ਕਰਨ ਅਤੇ ਦਿੱਲੀ ‘ਚ ਹੋਣ ਵਾਲੇ ਦੂਜੇ ਮੈਚ ਦੀ ਤਿਆਰੀ ਕਰਨ। ਹਾਲਾਂਕਿ, ਅਜਿਹਾ ਨਹੀਂ ਹੋਇਆ। ਨਾਗਪੁਰ ਦੇ ਪਿੱਚ ਕਿਊਰੇਟਰ ਨੇ ਸ਼ਨੀਵਾਰ ਨੂੰ ਹੀ ਪਿੱਚ ‘ਤੇ ਪਾਣੀ ਪਾ ਦਿੱਤਾ ਅਤੇ ਆਸਟ੍ਰੇਲੀਆ ਦੀ ਅਭਿਆਸ ਯੋਜਨਾ ‘ਤੇ ਵੀ ਪਾਣੀ ਫਿਰ ਗਿਆ । ਉਦੋਂ ਤੋਂ ਕੰਗਾਰੂ ਹੈਰਾਨ ਹਨ। ਆਸਟ੍ਰੇਲੀਆ ਦਾ ਪੂਰਾ ਫੋਕਸ ਅਜੇ ਵੀ ਪਿੱਚ ‘ਤੇ ਹੈ।

ਅਜਿਹੇ ‘ਚ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਇਆਨ ਹੀਲੀ ਨੇ ICC ਨੂੰ ਇਸ ਮਾਮਲੇ ‘ਚ ਦਖਲ ਦੇਣ ਲਈ ਕਿਹਾ ਹੈ। ਹੀਲੀ ਨੇ ਕਿਹਾ, ”ਇਹ ਸੱਚਮੁੱਚ ਸ਼ਰਮ ਦੀ ਗੱਲ ਹੈ ਕਿ ਨਾਗਪੁਰ ‘ਚ ਉਸ ਵਿਕਟ ‘ਤੇ ਅਭਿਆਸ ਸੈਸ਼ਨ ਕਰਨ ਦੀ ਸਾਡੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਗਿਆ। ਇਹ ਚੰਗਾ ਨਹੀਂ ਹੈ, ਇਹ ਕ੍ਰਿਕਟ ਲਈ ਚੰਗਾ ਨਹੀਂ ਹੈ। ਆਈਸੀਸੀ ਨੂੰ ਇੱਥੇ ਕਦਮ ਚੁੱਕਣ ਦੀ ਲੋੜ ਹੈ। ਇਹ ਉਸ ਲਈ ਬਹੁਤ ਦੁਖੀ ਹਨ। ਇਸ ਨੂੰ ਸੁਧਾਰਨ ਦੀ ਜ਼ਰੂਰਤ ਹੈ। ਨਾਗਪੁਰ ਦੀ ਪਿੱਚ ਟੈਸਟ ਸੀਰੀਜ਼ ਦੀ ਸ਼ੁਰੂਆਤ ਤੋਂ ਹੀ ਚਰਚਾ ਦਾ ਬਿੰਦੂ ਰਹੀ ਹੈ ਅਤੇ ਮੈਚ ਖਤਮ ਹੋਣ ਤੋਂ ਬਾਅਦ ਵੀ ਇਸ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

The post ਨਾਗਪੁਰ ਦੀ ਸਪਿਨ ਪਿੱਚ ‘ਤੇ ਅਭਿਆਸ ਦਾ ਮੌਕਾ ਨਾ ਮਿਲਣ ਤੋਂ ਨਾਰਾਜ਼ ਆਸਟ੍ਰੇਲੀਆ ਨੇ ICC ਤੋਂ ਮੰਗੀ ਮਦਦ appeared first on TheUnmute.com - Punjabi News.

Tags:
  • australia
  • bcci
  • breaking-news
  • cricket-team
  • icc
  • ind-vs-aus
  • news
  • sports-news
  • the-unmute-breaking-news
  • the-unmute-punjabi-news

ਪਟਿਆਲਾ ਪੁਲਿਸ ਵਲੋਂ ਜੱਗੂ ਭਗਵਾਨਪੁਰੀਆ ਤੇ ਬੰਬੀਹਾ ਗਰੁੱਪ ਦੇ ਜਾਣਕਾਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ

Tuesday 14 February 2023 07:23 AM UTC+00 | Tags: breaking-news davinder-bambiha-group gangster gangster-jaggu-bhagwanpuria news patiala-police-raid police-raid punjab-police punjab-police-major-operatio sri-muktsar-sahib-police

ਚੰਡੀਗੜ੍ਹ,14 ਫਰਵਰੀ 2023: ਪੰਜਾਬ ਪੁਲਿਸ (Patiala Police) ਦੀਆਂ ਵੱਖ-ਵੱਖ 14 ਟੀਮਾਂ ਵਲੋਂ ਸੂਬੇ ਭਰ ‘ਚ ਨਾਮੀ ਗੈਂਗ ਦੇ ਜਾਣਕਾਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਪਟਿਆਲਾ ਪੁਲਿਸ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਦਵਿੰਦਰ ਬੰਬੀਹਾ ਗਰੁੱਪ ਦੇ ਜਾਣਕਾਰਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 42 ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਹੈ, ਫਿਲਹਾਲ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ |

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗਤੀਵਿਧੀਆ ‘ਚ ਸ਼ਾਮਲ ਰਹੇ ਲੋਕਾਂ ਦੇ ਟਿਕਾਣਿਆਂ ‘ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਸਰਚ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਵੱਟੂ ਵਿਖੇ ਚੱਲੀ ਸਰਚ ਦੌਰਾਨ ਪਿੰਡ ਵੱਟੂ ਦੇ ਸੁਖਮਨਦੀਪ ਮਨੀ ਦੇ ਘਰ ਤਲਾਸ਼ੀ ਲਈ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਮਨੀ ਦਵਿੰਦਰ ਬੰਬੀਹਾ ਗੈਂਗ ਨਾਲ ਸੰਬੰਧਿਤ ਹੈ ।

The post ਪਟਿਆਲਾ ਪੁਲਿਸ ਵਲੋਂ ਜੱਗੂ ਭਗਵਾਨਪੁਰੀਆ ਤੇ ਬੰਬੀਹਾ ਗਰੁੱਪ ਦੇ ਜਾਣਕਾਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ appeared first on TheUnmute.com - Punjabi News.

Tags:
  • breaking-news
  • davinder-bambiha-group
  • gangster
  • gangster-jaggu-bhagwanpuria
  • news
  • patiala-police-raid
  • police-raid
  • punjab-police
  • punjab-police-major-operatio
  • sri-muktsar-sahib-police

ਸ਼੍ਰੋਮਣੀ ਅਕਾਲੀ ਦਲ ਨੇ ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਿਆ

Tuesday 14 February 2023 07:30 AM UTC+00 | Tags: breaking-news karnail-singh-panjoli news punjab-news punjab-politics shiromani-akali-dal sikandar-singh-maluka sukhbir-singh-badal

ਚੰਡੀਗੜ੍ਹ,14 ਫਰਵਰੀ 2023: ਸ਼੍ਰੋਮਣੀ ਅਕਾਲੀ ਦਲ ਨੇ ਕਰਨੈਲ ਸਿੰਘ ਪੰਜੋਲੀ (Karnail Singh Panjoli) ਨੂੰ 6 ਸਾਲਾਂ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ। ਇਸ ਸਬੰਧੀ ਫੈਸਲਾ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਾਲੀ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਲਿਆ ਹੈ। ਇਹ ਮੀਟਿੰਗ 13 ਫਰਵਰੀ ਨੂੰ ਪਿੰਡ ਮਲੂਕਾ ਵਿੱਚ ਹੋਈ ਸੀ । ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਜਾਣਕਾਰੀ ਇਕ ਟਵੀਟ ਰਾਹੀਂ ਦਿੱਤੀ ਗਈ ਹੈ ।

ਕਰਨੈਲ ਸਿੰਘ ਪੰਜੋਲੀ

The post ਸ਼੍ਰੋਮਣੀ ਅਕਾਲੀ ਦਲ ਨੇ ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਿਆ appeared first on TheUnmute.com - Punjabi News.

Tags:
  • breaking-news
  • karnail-singh-panjoli
  • news
  • punjab-news
  • punjab-politics
  • shiromani-akali-dal
  • sikandar-singh-maluka
  • sukhbir-singh-badal

ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਠੰਡ ਦਾ ਪ੍ਰਕੋਪ ਜਾਰੀ

Tuesday 14 February 2023 07:42 AM UTC+00 | Tags: breaking-news cold-outbreak news punjab-and-haryana-weather punjab-weather the-unmute-punjabi-news

ਚੰਡੀਗੜ੍ਹ,14 ਫਰਵਰੀ 2023: ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਮੰਗਲਵਾਰ ਨੂੰ ਵੀ ਕੜਾਕੇ ਦੀ ਠੰਡ ਦਾ ਪ੍ਰਕੋਪ ਜਾਰੀ ਹੈ, ਭਾਵੇਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਧੁੱਪ ਖਿੜੀ ਪਰ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਹੈ । ਮੌਸਮ ਵਿਭਾਗ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਪੰਜਾਬ ਦੇ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਘੱਟ ਹੈ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਅਤੇ ਲੁਧਿਆਣਾ ਦਾ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ, ਪਠਾਨਕੋਟ ਵਿੱਚ 7.1 ਡਿਗਰੀ, ਫਰੀਦਕੋਟ ਵਿੱਚ 7 ​​ਡਿਗਰੀ ਅਤੇ ਗੁਰਦਾਸਪੁਰ ਵਿੱਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਵੱਧ ਹੈ।

ਹਰਿਆਣਾ ਦੇ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 7.1 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਘੱਟ ਹੈ। ਕਰਨਾਲ, ਨਾਰਨੌਲ, ਰੋਹਤਕ, ਭਿਵਾਨੀ ਅਤੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 6.8 ਡਿਗਰੀ ਸੈਲਸੀਅਸ, 8.5 ਡਿਗਰੀ ਸੈਲਸੀਅਸ, 8.8 ਡਿਗਰੀ ਸੈਲਸੀਅਸ, 9.3 ਡਿਗਰੀ ਸੈਲਸੀਅਸ ਅਤੇ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ।

The post ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ‘ਚ ਠੰਡ ਦਾ ਪ੍ਰਕੋਪ ਜਾਰੀ appeared first on TheUnmute.com - Punjabi News.

Tags:
  • breaking-news
  • cold-outbreak
  • news
  • punjab-and-haryana-weather
  • punjab-weather
  • the-unmute-punjabi-news

ਚੰਡੀਗੜ੍ਹ, 14 ਫਰਵਰੀ 2023: ਬਰਨਾਲਾ ਜ਼ਿਲੇ ਦੇ ਪਿੰਡ ਕਾਹਨੇਕੇ ਦੇ ਅਥਲੀਟ ਅਕਾਸ਼ਦੀਪ ਸਿੰਘ (Athlete Akashdeep Singh) ਨੇ 20 ਕਿਲੋਮੀਟਰ ਪੈਦਲ ਤੋਰ ਵਿੱਚ 1.19.55 ਦੇ ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕੀਤਾ। ਪੈਰਿਸ ਓਲੰਪਿਕ ਖੇਡਾਂ-2024 ਲਈ ਅਥਲੈਟਿਕਸ ਵਿੱਚ ਇਹ ਭਾਰਤ ਦਾ ਪਹਿਲਾ ਕੋਟਾ ਅਤੇ ਓਵਰ ਆਲ ਓਲੰਪਿਕਸ ਕੁਆਲੀਫਾਈ ਹੋਣ ਵਾਲਾ ਚੌਥਾ ਭਾਰਤੀ ਖਿਡਾਰੀ ਹੈ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਕਾਸ਼ਦੀਪ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਉਤੇ ਅਥਲੀਟ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਸ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ।ਉਨ੍ਹਾਂ ਕਿਹਾ ਕਿ ਅਕਾਸ਼ਦੀਪ ਸਿੰਘ ਅਥਲੈਟਿਕਸ ਵਿੱਚ ਓਲੰਪਿੱਕ ਖੇਡਾਂ ਲਈ ਕੁਆਲੀਫਾਈ ਹੋਣ ਵਾਲਾ ਪਹਿਲਾ ਭਾਰਤੀ ਅਥਲੀਟ ਹੈ ਜਿਸ ਉੱਤੇ ਪੂਰੇ ਸੂਬੇ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਕੀਤੇ ਤਹੱਈਏ ਤਹਿਤ ਖੇਡ ਵਿਭਾਗ ਨਿਰੰਤਰ ਯਤਨ ਕਰ ਰਿਹਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਅਕਾਸ਼ਦੀਪ ਸਿੰਘ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਸਿਰ ਬੰਨ੍ਹਿਆ।

ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਖੇਡ ਵਿਭਾਗ ਦੇ ਕੋਚਾਂ ਦੀ ਦੇਖ-ਰੇਖ ਵਿੱਚ ਤਿਆਰੀ ਕਰਦੇ ਅਕਾਸ਼ਦੀਪ ਸਿੰਘ (Athlete Akashdeep Singh) ਨੇ ਰਾਂਚੀ (ਝਾਰਖੰਡ) ਵਿਖੇ ਚੱਲ ਰਹੀ 10ਵੀ ਇੰਡੀਅਨ ਓਪਨ ਰੇਸ ਵਾਕਿੰਗ ਮੁਕਾਬਲੇ ਦੀ 20 ਕਿਲੋਮੀਟਰ ਪੈਦਲ ਤੋਰ ਵਿੱਚ 1.19.55 ਦੇ ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਪੈਰਿਸ ਓਲੰਪਿਕ ਖੇਡਾਂ ਲਈ 20 ਕਿਲੋਮੀਟਰ ਪੈਦਲ ਤੋਰ ਵਿੱਚ ਕੁਆਲੀਫਾਈ ਵਾਸਤੇ 1.20.10 ਦਾ ਸਮਾਂ ਮਿੱਥਿਆ ਹੋਇਆ ਹੈ।ਅਕਾਸ਼ਦੀਪ ਸਿੰਘ ਨੇ ਓਲੰਪਿਕਸ ਦੇ ਨਾਲ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਹੈ।

The post ਬਰਨਾਲਾ ਦੇ ਅਥਲੀਟ ਅਕਾਸ਼ਦੀਪ ਸਿੰਘ ਨੇ ਪੈਰਿਸ ਓਲੰਪਿਕ ਖੇਡਾਂ 2024 ਲਈ ਕੀਤਾ ਕੁਆਲੀਫਾਈ, ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ appeared first on TheUnmute.com - Punjabi News.

Tags:
  • athlete-akashdeep-singh
  • breaking-news
  • meet-hayer
  • news
  • paris-olympic-games-2024

ਇਨਕਮ ਟੈਕਸ ਵਲੋਂ BBC ਦੇ ਦਿੱਲੀ-ਮੁੰਬਈ ਦਫ਼ਤਰਾਂ 'ਤੇ ਛਾਪੇਮਾਰੀ, ਦਫ਼ਤਰ ਕੀਤੇ ਸੀਲ

Tuesday 14 February 2023 07:55 AM UTC+00 | Tags: bbc breaking-news british-broadcasting-corporation delhi-mumbai-offices-of-bbc income-tax income-tax-raid latest-news ncome-tax-department news raid the-unmute-breaking-news

ਚੰਡੀਗੜ੍ਹ, 14 ਫਰਵਰੀ 2023: ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (BBC) ਦੇ ਦਿੱਲੀ ਦਫਤਰ ‘ਤੇ ਆਮਦਨ ਕਰ ਵਿਭਾਗ (Income Tax Department) ਦੇ ਛਾਪੇ ਦੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਬੀਸੀ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਕਰਮਚਾਰੀਆਂ ਦੇ ਫ਼ੋਨ ਜ਼ਬਤ ਕਰ ਲਏ ਗਏ ਹਨ। ਕਰਮਚਾਰੀਆਂ ਨੂੰ ਘਰ ਜਾਣ ਲਈ ਕਿਹਾ ਗਿਆ ਹੈ। ਬੀਬੀਸੀ ਦੇ ਲੰਡਨ ਹੈੱਡਕੁਆਰਟਰ ਨੂੰ ਵੀ ਛਾਪੇਮਾਰੀ ਦੀ ਸੂਚਨਾ ਦਿੱਤੀ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਨਾਲ-ਨਾਲ ਇਨਕਮ ਟੈਕਸ ਵਿਭਾਗ ਨੇ ਮੁੰਬਈ ‘ਚ ਬੀਬੀਸੀ ਦੇ ਦਫਤਰ ‘ਤੇ ਵੀ ਛਾਪੇਮਾਰੀ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਆਮਦਨ ਕਰ ਵਿਭਾਗ ਦੀਆਂ 60-70 ਮੈਂਬਰਾਂ ਵਾਲੀ ਟੀਮ ਬੀਬੀਸੀ (BBC) ਦਫ਼ਤਰ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਦਫਤਰ ਦੇ ਅੰਦਰ ਆਉਣ ਅਤੇ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਦੂਜੇ ਪਾਸੇ ਬੀਬੀਸੀ ‘ਤੇ ਆਈਟੀ ਦੇ ਛਾਪੇ ਦੀ ਖ਼ਬਰ ਤੋਂ ਬਾਅਦ ਕਾਂਗਰਸ ਪਾਰਟੀ ਨੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸ ਨੇ ਟਵੀਟ ਕੀਤਾ, “ਪਹਿਲਾਂ ਉਨ੍ਹਾਂ ਨੇ ਬੀਬੀਸੀ ਦੀ ਡਾਕੂਮੈਂਟਰੀ ‘ਤੇ ਪਾਬੰਦੀ ਲਗਾਈ ਅਤੇ ਹੁਣ ਆਮਦਨ ਕਰ ਵਿਭਾਗ ਨੇ ਬੀਬੀਸੀ ‘ਤੇ ਛਾਪਾ ਮਾਰਿਆ ਹੈ।” ਇਹ ਅਣ-ਐਲਾਨੀ ਐਮਰਜੈਂਸੀ ਹੈ।

The post ਇਨਕਮ ਟੈਕਸ ਵਲੋਂ BBC ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਛਾਪੇਮਾਰੀ, ਦਫ਼ਤਰ ਕੀਤੇ ਸੀਲ appeared first on TheUnmute.com - Punjabi News.

Tags:
  • bbc
  • breaking-news
  • british-broadcasting-corporation
  • delhi-mumbai-offices-of-bbc
  • income-tax
  • income-tax-raid
  • latest-news
  • ncome-tax-department
  • news
  • raid
  • the-unmute-breaking-news

ਅਮਿਤ ਸ਼ਾਹ ਨੇ ਹਿੰਡਨਬਰਗ-ਅਡਾਨੀ ਵਿਵਾਦ ਅਤੇ ਖਾਲਿਸਤਾਨ ਮੁੱਦੇ 'ਤੇ ਦਿੱਤਾ ਵੱਡਾ ਬਿਆਨ

Tuesday 14 February 2023 08:13 AM UTC+00 | Tags: aam-aadmi-party amit-shah breaking-news congress india-news khalistan news punjab-government the-unmute-punjab union-home-minister-amit-shah

ਚੰਡੀਗੜ੍ਹ, 14 ਫਰਵਰੀ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਹਿੰਡਨਬਰਗ-ਅਡਾਨੀ ਵਿਵਾਦ ‘ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਏਐਨਆਈ ਪੋਡਕਾਸਟ ‘ਤੇ ਇਕ ਇੰਟਰਵਿਊ ਵਿਚ ਕਿਹਾ ਕਿ ਇਸ ਮੁੱਦੇ ‘ਤੇ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ ਕਿਉਂਕਿ ਮਾਮਲਾ ਸੁਪਰੀਮ ਕੋਰਟ ਵਿਚ ਹੈ। ਪਰ ਇਹ ਜ਼ਰੂਰ ਕਿਹਾ ਕਿ ਭਾਜਪਾ ਲਈ ਇਸ ਵਿੱਚ ਲੁਕਾਉਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਭਾਜਪਾ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ।

ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਨੇ ਭਾਜਪਾ ‘ਤੇ ਅਡਾਨੀ ਨੂੰ ਬਚਾਉਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਸੰਸਦ ਤੋਂ ਸੜਕ ਤੱਕ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਇੰਟਰਵਿਊ ਦੌਰਾਨ ਅਮਿਤ ਸ਼ਾਹ (Amit Shah) ਨੇ ਲੋਕ ਸਭਾ ਚੋਣਾਂ, PFI ‘ਤੇ ਪਾਬੰਦੀ, ਉੱਤਰ-ਪੂਰਬ ‘ਚ ਚੋਣਾਂ, ਦੇਸ਼ ਦੀ ਅੰਦਰੂਨੀ ਸੁਰੱਖਿਆ, ਸ਼ਹਿਰਾਂ ਦੇ ਨਾਂ ਬਦਲਣ ਅਤੇ G-20 ਵਰਗੇ ਕਈ ਮੁੱਦਿਆਂ ‘ਤੇ ਵੀ ਗੱਲ ਕੀਤੀ।

ਖਾਲਿਸਤਾਨ ਅਤੇ ਅੰਦਰੂਨੀ ਸੁਰੱਖਿਆ ਦੇ ਮੁੱਦੇ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਇਸ ‘ਤੇ ਤਿੱਖੀ ਨਜ਼ਰ ਰੱਖੀ ਹੋਈ ਹੈ, ਇਸ ਮੁੱਦੇ ‘ਤੇ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਕੀਤੀ ਹੈ। ਵੱਖ-ਵੱਖ ਏਜੰਸੀਆਂ ਵਿਚਕਾਰ ਚੰਗਾ ਤਾਲਮੇਲ ਹੈ। ਮੈਨੂੰ ਯਕੀਨ ਹੈ ਕਿ ਅਸੀਂ ਇਸ ਨੂੰ ਵਧਣ-ਫੁੱਲਣ ਨਹੀਂ ਦੇਵਾਂਗੇ।

ਕੇਂਦਰ ਸਰਕਾਰ ਵਿਰੋਧੀ ਧਿਰ ਵਿਰੁੱਧ ਜਾਂਚ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ, ਇਨ੍ਹਾਂ ਦੋਸ਼ਾਂ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਉਹ (ਕਾਂਗਰਸ) ਅਦਾਲਤ ਕਿਉਂ ਨਹੀਂ ਜਾਂਦੇ? ਜਦੋਂ ਪੈਗਾਸਸ ਦਾ ਮੁੱਦਾ ਚੁੱਕਿਆ ਗਿਆ, ਮੈਂ ਉਨ੍ਹਾਂ ਨੂੰ ਸਬੂਤ ਦੇ ਨਾਲ ਅਦਾਲਤ ਵਿੱਚ ਜਾਣ ਲਈ ਕਿਹਾ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਹ 2002 ਤੋਂ ਮੋਦੀ ਦੇ ਪਿੱਛੇ ਹਨ। ਹਜ਼ਾਰਾਂ ਸਾਜ਼ਿਸ਼ਾਂ ਦੇ ਬਾਵਜੂਦ ਸੱਚ ਸਾਹਮਣੇ ਆਉਂਦਾ ਹੈ। ਹਰ ਵਾਰ ਮੋਦੀ ਮਜ਼ਬੂਤ ​​ਅਤੇ ਵਧੇਰੇ ਪ੍ਰਸਿੱਧ ਹੋ ਕੇ ਉੱਭਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 8 ਸਾਲਾਂ ਵਿੱਚ 51 ਵਾਰ ਉੱਤਰ-ਪੂਰਬ ਦਾ ਦੌਰਾ ਕਰਕੇ ਮਨ ਦੀ ਦੂਰੀ ਦੂਰ ਕੀਤੀ ਹੈ। ਅਸੀਂ ਤ੍ਰਿਪੁਰਾ ਦੇ ਹਾਲਾਤ ਨੂੰ ਬਦਲਣ ਲਈ ‘ਚਲੋ ਪਲਟਾਈ’ ਦਾ ਨਾਅਰਾ ਦਿੱਤਾ ਸੀ ਅਤੇ ਅੱਜ ਸਥਿਤੀ ਬਦਲ ਗਈ ਹੈ। ਕਾਂਗਰਸ ਅਤੇ ਕਮਿਊਨਿਸਟ ਪਾਰਟੀ ਇਕੱਠੇ ਹੋ ਗਏ ਹਨ, ਉਨ੍ਹਾਂ ਨੇ ਸਹਿਮਤੀ ਜਤਾਈ ਹੈ ਕਿ ਉਹ ਇਕੱਲੇ ਭਾਜਪਾ ਨੂੰ ਨਹੀਂ ਹਰਾ ਸਕਦੇ। ਗਿਣਤੀ ਵਾਲੇ ਦਿਨ ਦੁਪਹਿਰ 12 ਵਜੇ ਤੋਂ ਪਹਿਲਾਂ ਭਾਜਪਾ ਤ੍ਰਿਪੁਰਾ ਵਿੱਚ ਪੂਰਨ ਬਹੁਮਤ ਹਾਸਲ ਕਰ ਕੇ ਸਰਕਾਰ ਬਣਾ ਲਵੇਗੀ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਪੀਐਫਆਈ ‘ਤੇ ਕਈ ਕੇਸਾਂ ਨੂੰ ਖਤਮ ਕਰਨ ਦਾ ਕੰਮ ਕੀਤਾ। ਜਿਸ ‘ਤੇ ਅਦਾਲਤ ਨੇ ਰੋਕ ਲਗਾ ਦਿੱਤੀ ਸੀ। ਅਸੀਂ PFI ‘ਤੇ ਪਾਬੰਦੀ ਲਗਾ ਦਿੱਤੀ ਹੈ। ਉਹ ਦੇਸ਼ ਵਿੱਚ ਕੱਟੜਤਾ ਨੂੰ ਵਧਾ ਰਿਹਾ ਸੀ। ਇਕ ਤਰ੍ਹਾਂ ਨਾਲ ਅੱਤਵਾਦੀ ਤਿਆਰ ਕੀਤੇ ਜਾ ਰਹੇ ਸਨ। ਧਾਰਾ 370 ਨੂੰ ਹਟਾਉਣਾ 1950 ਤੋਂ ਸਾਡੇ ਏਜੰਡੇ ‘ਤੇ ਸੀ। ਹੁਣ ਉਥੇ ਜੋ ਵਿਕਾਸ ਹੋ ਰਿਹਾ ਹੈ, ਅੱਤਵਾਦੀਆਂ ਅਤੇ ਅੱਤਵਾਦੀ ਹਮਲਿਆਂ ਦੀ ਗਿਣਤੀ ਘਟ ਰਹੀ ਹੈ, ਉਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਹਾਲਾਤ ਵੀ ਠੀਕ ਹਨ।

 

The post ਅਮਿਤ ਸ਼ਾਹ ਨੇ ਹਿੰਡਨਬਰਗ-ਅਡਾਨੀ ਵਿਵਾਦ ਅਤੇ ਖਾਲਿਸਤਾਨ ਮੁੱਦੇ ‘ਤੇ ਦਿੱਤਾ ਵੱਡਾ ਬਿਆਨ appeared first on TheUnmute.com - Punjabi News.

Tags:
  • aam-aadmi-party
  • amit-shah
  • breaking-news
  • congress
  • india-news
  • khalistan
  • news
  • punjab-government
  • the-unmute-punjab
  • union-home-minister-amit-shah

ਸ੍ਰੀ ਮੁਕਤਸਰ ਸਾਹਿਬ, 14 ਫਰਵਰੀ 2023: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਮ ਦੇ ਇਕ ਬਜ਼ੁਰਗ ਵਿਅਕਤੀ ਨੇ ਆਪਣੀ 30 ਏਕੜ ਜਮੀਨ ਅਤੇ ਇਕ ਆਲੀਸ਼ਾਨ ਕੋਠੀ ਆਪਣੇ ਕੋਲ ਕੰਮ ਕਰਦੇ ਕਾਮਿਆਂ ਦੇ ਨਾਂ ਕਰਵਾ ਦਿੱਤੀ ਹੈ। ਇਸ ਸਬੰਧੀ ਰਜਿਸਟਰੀਆਂ ਕਰਵਾ ਦਿਤੀਆਂ ਗਈਆ ਹਨ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਦੇ ਰਹਿਣ ਵਾਲੇ ਬਜ਼ੁਰਗ ਬਲਜੀਤ ਸਿੰਘ ਮਾਨ ਸਬੰਧੀ ਸੋਸਲ ਮੀਡੀਆ ‘ਤੇ ਵੱਖ-ਵੱਖ ਵੀਡੀਓ ਸਾਹਮਣੇ ਆ ਰਹੀਆ ਹਨ।

ਪਿੰਡ ਬਾਮ ਦੇ ਰਹਿਣ ਵਾਲੇ 87 ਸਾਲ ਦੇ ਬਲਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ 2011 ਵਿਚ ਉਸਦੀ ਪਤਨੀ ਦੀ ਮੌਤ ਹੋ ਗਈ ਸੀ। ਉਸਦੀ ਪਤਨੀ ਜਦੋਂ ਜਿਉਂਦੀ ਸੀ ਤਾਂ ਉਸ ਸਮੇਂ ਹੀ ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ ਆਪਣੀ ਪ੍ਰਾਪਰਟੀ ਕਿਸੇ ਵੀ ਤਰ੍ਹਾ ਸ਼ਰੀਕਾਂ ਨੂੰ ਨਹੀਂ ਜਾਣ ਦੇਣਗੇ ਅਤੇ ਇਸਨੂੰ ਦਾਨ ਕਰਨਗੇ। ਬਲਜੀਤ ਸਿੰਘ ਅਨੁਸਾਰ ਕਥਿਤ ਤੌਰ ‘ਤੇ ਇਕ ਵਾਰ ਸ਼ਰੀਕੇ ਵੱਲੋਂ ਉਹਨਾਂ ਦੀ ਜ਼ਮੀਨ ਦੀ ਕੁਰਕੀ ਕਰਵਾਉਣ ਦੀ ਕੋਸਿਸ ਕੀਤੀ ਗਈ, ਜਿਸ ਉਪਰੰਤ ਉਹਨਾਂ ਇਹ ਫੈਸਲਾ ਲਿਆ ਹੈ ।

ਬਜ਼ੁਰਗ ਵਿਅਕਤੀ

ਆਪਣੀ ਔਲਾਦ ਨਾ ਹੋਣ ਦੇ ਚੱਲਦਿਆਂ ਬਲਜੀਤ ਸਿੰਘ ਨੇ ਪਿੰਡ ਬਾਮ ਵਿਖੇ ਸਥਿਤ ਆਪਣੀ ਕਰੀਬ 30 ਏਕੜ ਜ਼ਮੀਨ ਉਹਨਾਂ ਵਿਅਕਤੀਆਂ ਨੂੰ ਦਾਨ ਦੇ ਦਿੱਤੀ ਜੋ ਉਹਨਾਂ ਕੋਲ ਕੰਮ ਕਰਦੇ ਸਨ। ਬਲਜੀਤ ਸਿੰਘ ਅਨੁਸਾਰ ਉਹਨਾਂ ਕੋਲ ਬਠਿੰਡੇ ਪੈਟਰੋਲ ਪੰਪ ‘ਤੇ ਕੰਮ ਕਰਦੇ ਰਹੇ ਇਕਬਾਲ ਸਿੰਘ ਦੇ ਨਾਮ 19 ਏਕੜ ਜ਼ਮੀਨ ਕਰਵਾਈ ਗਈ ਹੈ। ਦੋ ਹੋਰਾਂ ਜਣਿਆਂ ਦੇ ਨਾਮ ਛੇ ਅਤੇ ਚਾਰ ਏਕੜ ਜਮੀਨ ਕਰਵਾਈ ਗਈ ਹੈ। ਉਧਰ ਜਮੀਨ ਦਾਨ ਵਿਚ ਮਿਲਣ ਤੇ ਇਕਬਾਲ ਸਿੰਘ ਖੁਸ਼ੀ ਮਹਿਸੂਸ ਕਰਦਾ ਕਹਿੰਦਾ ਕਿ ਉਸ ਨੇ ਖੂਬ ਮਿਹਨਤ ਨਾਲ ਕੰਮ ਕੀਤਾ ਹੈ। ਉਹ ਖੁਸ਼ ਹੈ।

ਜ਼ਮੀਨ ਦੇ ਵਿਚ ਬਣੀ ਆਲੀਸ਼ਾਨ ਕੋਠੀ ਵੀ ਕਾਮੇ ਇਕਬਾਲ ਸਿੰਘ ਨੂੰ ਦਾਨ ਦਿੱਤੀ ਗਈ ਹੈ ਅਤੇ ਬਲਜੀਤ ਸਿੰਘ ਆਪ ਦੋ ਕਮਰਿਆਂ ਦੇ ਖੇਤ ਵਿਚ ਬਣੇ ਮਕਾਨ ਵਿਚ ਹੀ ਰਹਿ ਰਿਹਾ ਹੈ। ਉਧਰ ਭਾਵੇਂ ਇਸ ਬਜ਼ੁਰਗ ਸਬੰਧੀ ਇਲਾਕੇ ‘ਚ ਵੱਖ-ਵੱਖ ਚਰਚਾਵਾਂ ਦਾ ਬਜਾਰ ਗਰਮ ਹੈ ਪਰ ਕਾਗਜ ਜੋ ਬਿਆਨ ਕਰਦੇ ਹਨ ਉਸਦੀ ਸੱਚਾਈ ਇਹ ਹੀ ਹੈ ਕਿ ਇਸ ਬਜ਼ੁਰਗ ਨੇ ਕਰੀਬ 30 ਏਕੜ ਜ਼ਮੀਨ ਆਪਣੇ ਕਾਮਿਆਂ ਨੂੰ ਦਾਨ ਕਰਦਿਆ ਉਹ ਜਮੀਨ ਦੀਆਂ ਰਜਿਸਟਰੀਆਂ ਤੱਕ ਕਾਮਿਆਂ ਦੇ ਨਾਮ ਕਰਵਾ ਦਿੱਤੀਆ ਹਨ।

The post ਇੱਕ ਬਜ਼ੁਰਗ ਵਿਅਕਤੀ ਨੇ 30 ਏਕੜ ਜ਼ਮੀਨ ਤੇ ਆਲੀਸ਼ਾਨ ਕੋਠੀ ਆਪਣੇ ਕਾਮਿਆਂ ਨੂੰ ਦਿੱਤੀ ਦਾਨ appeared first on TheUnmute.com - Punjabi News.

Tags:
  • breaking-news
  • news
  • sri-mukatsar-sahib

ਸ੍ਰੀ ਮੁਕਤਸਰ ਸਾਹਿਬ, 14 ਫਰਵਰੀ 2023: ਜਲੰਧਰ ਵਿਖੇ ਪਾਰਕਿੰਗ ਕਰਿੰਦੇ ਸਵਤੰਤਰਜੀਤ ਸਿੰਘ ਉਰਫ ਸੱਤਾ ਦੇ ਕਤਲ ਮਾਮਲੇ ‘ਚ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 16 ਸਾਲਾ ਨਾਬਾਲਗ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ।ਜਿਕਰਯੋਗ ਹੈ ਕਿ 11 ਫਰਵਰੀ ਦੀ ਅੱਧੀ ਰਾਤ ਨੂੰ ਮਕਸੂਦਾਂ ਮੰਡੀ (Maqsudan Mandi), ਜਲੰਧਰ ਵਿਖੇ 25 ਸਾਲਾ ਸਵਤੰਤਰਜੀਤ ਸਿੰਘ ਉਰਫ਼ ਸੱਤਾ ਦੀ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਸੀ | ਪੁਲਿਸ ਨੇ ਇਨ੍ਹਾਂ ਤੋਂ ਇੱਕ ਲੋਹੇ ਦੀ ਰਾਡ ਅਤੇ 2 ਮੋਟਰਸਾਈਕਲ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਨੂੰ ਹਰਿਦੁਆਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਨਿਤੀਸ਼, ਹਿਮਾਂਸ਼ੂ ਅਤੇ ਰਾਹੁਲ ਸੱਭਰਵਾਲ ਵਜੋਂ ਹੋਈ ਹੈ। ਇਸ ਘਟਨਾ ਨੂੰ ਰੰਜਿਸ਼ ਵਿੱਚ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਤੇ ਉਨ੍ਹਾਂ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾਵੇਗੀ |

The post ਮਕਸੂਦਾਂ ਮੰਡੀ 'ਚ ਪਾਰਕਿੰਗ ਕਰਿੰਦੇ ਦੇ ਕਤਲ ਮਾਮਲੇ ‘ਚ 16 ਸਾਲਾ ਨਾਬਾਲਗ ਸਮੇਤ ਤਿੰਨ ਜਣੇ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • maqsudan-mandi
  • news

ਦਿੱਲੀ 'ਚ ਬਣੇਗੀ PM ਦੀ ਨਵੀਂ ਰਿਹਾਇਸ਼, ਅਰਵਿੰਦ ਕੇਜਰੀਵਾਲ ਨੇ ਇਸ ਸ਼ਰਤ 'ਤੇ ਦਿੱਤੀ ਮਨਜ਼ੂਰੀ

Tuesday 14 February 2023 11:54 AM UTC+00 | Tags: arvind-kejriwal breaking-news central-public-works-department central-vista delhi-chief-minister-arvind-kejriwal new-pmo news pmo prime-ministers-enclave the-delhi-government the-unmute-breaking the-unmute-punjabi-news

ਚੰਡੀਗੜ੍ਹ, 14 ਫਰਵਰੀ 2023: ਦਿੱਲੀ ਵਿੱਚ ਸੈਂਟਰਲ ਵਿਸਟਾ ਦੇ ਤਹਿਤ ਬਣ ਰਹੀ ਪ੍ਰਧਾਨ ਮੰਤਰੀ ਦੀ ਨਵੀਂ ਰਿਹਾਇਸ਼ ਦਾ ਰਾਹ ਹੁਣ ਸਾਫ਼ ਹੋ ਗਿਆ ਹੈ। ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਦੇਸ਼ ਲਈ ਨਵੇਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਜਲਦੀ ਮਿਲਣ ਦਾ ਰਾਹ ਆਸਾਨ ਹੋ ਗਿਆ ਹੈ। ਇਹ ਕਾਰਜਕਾਰੀ ਐਨਕਲੇਵ ਸਾਊਥ ਬਲਾਕ ਦੀ ਦੱਖਣੀ ਦਿਸ਼ਾ ਵਿੱਚ ਪਲਾਟ ਨੰਬਰ 36/38 ‘ਤੇ ਬਣਾਇਆ ਜਾ ਰਿਹਾ ਹੈ, ਜੋ ਕਿ ਦਿੱਲੀ ਦੇ ਅਤਿ ਸੁਰੱਖਿਅਤ ਲੁਟੀਅਨਜ਼ ਜ਼ੋਨ ਵਿੱਚ ਪੈਂਦਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਸੈਂਟਰਲ ਵਿਸਟਾ ਸਮੇਤ ਪ੍ਰਧਾਨ ਮੰਤਰੀ ਐਨਕਲੇਵ ਦਾ ਨਿਰਮਾਣ ਕਰ ਰਹੇ ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਦਿੱਲੀ ਸਰਕਾਰ ਤੋਂ ਉਸਾਰੀ ਅਧੀਨ ਥਾਂ ਤੋਂ 173 ਦਰੱਖਤਾਂ ਨੂੰ ਟਰਾਂਸਪਲਾਂਟ ਕਰਨ ਦੀ ਇਜਾਜ਼ਤ ਮੰਗੀ ਸੀ।

ਦਿੱਲੀ ਸਰਕਾਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਇਸ ਮਾਮਲੇ ‘ਚ ਸਮੇਂ ਸਿਰ ਕਾਰਵਾਈ ਕੀਤੀ, ਜਿਸ ਨਾਲ ਇਸ ਪ੍ਰਾਜੈਕਟ ‘ਚ ਤੇਜ਼ੀ ਆਈ ਹੈ। ਦਿੱਲੀ ਸਰਕਾਰ ਨੇ ਇਸ ਸ਼ਰਤ ‘ਤੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਕਿ ਨਿਰਮਾਣ ਕਰਨ ਵਾਲੀ ਏਜੰਸੀ ਨੂੰ ਜੋ ਟਰਾਂਸਪਲਾਂਟ ਕੀਤਾ ਜਾ ਰਿਹਾ ਹੈ, ਉਸ ਤੋਂ 10 ਗੁਣਾ ਜ਼ਿਆਦਾ ਰੁੱਖ ਲਗਾਉਣੇ ਹੋਣਗੇ।

ਪ੍ਰਧਾਨ ਮੰਤਰੀ ਨਿਵਾਸ, ਪ੍ਰਧਾਨ ਮੰਤਰੀ ਦਫ਼ਤਰ, ਕੈਬਨਿਟ ਸਕੱਤਰੇਤ, ਇੰਡੀਆ ਹਾਊਸ ਅਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਇਸ ਕਾਰਜਕਾਰੀ ਐਨਕਲੇਵ ਦਾ ਹਿੱਸਾ ਹੋਣਗੇ, ਜਿਸ ਦਾ ਨਿਰਮਾਣ 1,189 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਹੋਣ ਦੀ ਉਮੀਦ ਹੈ। ਇੰਡੀਆ ਹਾਊਸ ਵਿੱਚ ਕਾਨਫਰੰਸ ਸੁਵਿਧਾਵਾਂ ਹੋਣਗੀਆਂ ਜਿਵੇਂ ਕਿ ਇਸ ਵੇਲੇ ਹੈਦਰਾਬਾਦ ਹਾਊਸ ਵਿੱਚ ਹੈ। ਜਿਸ ਤਰ੍ਹਾਂ ਵਿਦੇਸ਼ਾਂ ਤੋਂ ਆਉਣ ਵਾਲੇ ਉੱਚ-ਪੱਧਰੀ ਆਗੂ ਹੈਦਰਾਬਾਦ ਹਾਊਸ ‘ਚ ਦੇਸ਼ ਦੇ ਨੇਤਾਵਾਂ ਨਾਲ ਮੀਟਿੰਗਾਂ ਕਰਦੇ ਹਨ, ਉਹੀ ਸਹੂਲਤ ਇੰਡੀਆ ਹਾਊਸ ‘ਚ ਹੋਵੇਗੀ।

The post ਦਿੱਲੀ ‘ਚ ਬਣੇਗੀ PM ਦੀ ਨਵੀਂ ਰਿਹਾਇਸ਼, ਅਰਵਿੰਦ ਕੇਜਰੀਵਾਲ ਨੇ ਇਸ ਸ਼ਰਤ ‘ਤੇ ਦਿੱਤੀ ਮਨਜ਼ੂਰੀ appeared first on TheUnmute.com - Punjabi News.

Tags:
  • arvind-kejriwal
  • breaking-news
  • central-public-works-department
  • central-vista
  • delhi-chief-minister-arvind-kejriwal
  • new-pmo
  • news
  • pmo
  • prime-ministers-enclave
  • the-delhi-government
  • the-unmute-breaking
  • the-unmute-punjabi-news

ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਜ਼ਿਲ੍ਹੇ 'ਚ 15 ਫਰਵਰੀ ਤੋਂ ਚਲਾਈ ਜਾਵੇਗੀ ਟੀਕਾਕਰਨ ਮੁਹਿੰਮ: DC ਸਾਕਸ਼ੀ ਸਾਹਨੀ

Tuesday 14 February 2023 11:59 AM UTC+00 | Tags: aam-aadmi-party breaking-news cm-bhagwant-mann health lumpy-skin news patiala-police punjab punjab-news the-unmute-punjabi-news

ਪਟਿਆਲਾ, 14 ਫਰਵਰੀ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਵਾਂ ਦਾ ਲੰਪੀ ਸਕਿਨ (Lumpy Skin) ਤੋਂ ਬਚਾਅ ਕਰਨ ਲਈ ਜ਼ਿਲ੍ਹੇ 'ਚ 15 ਫਰਵਰੀ ਤੋਂ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪਸ਼ੂ ਪਾਲਣ ਵਿਭਾਗ ਪਟਿਆਲਾ ਵੱਲੋਂ ਜ਼ਿਲ੍ਹੇ ਦੀਆਂ 1 ਲੱਖ 24 ਹਜ਼ਾਰ ਗਾਵਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਜਾਵੇਗਾ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਲਈ ਪਟਿਆਲਾ ਜ਼ਿਲ੍ਹੇ ਦੀਆਂ 6 ਤਹਿਸੀਲਾਂ ਵਿਚ ਸੀਨੀਅਰ ਵੈਟਰਨਰੀ ਅਫ਼ਸਰਾਂ ਅਧੀਨ ਕੁਲ 45 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹਨਾਂ ਟੀਮਾਂ ਵਿੱਚ ਵੈਟਰਨਰੀ ਅਫ਼ਸਰ, ਵੈਟਰਨਰੀ ਇੰਸਪੈਕਟਰ ਅਤੇ ਹੋਰ ਫ਼ੀਲਡ ਸਟਾਫ਼ ਵੱਲੋਂ ਸਮੂਹ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਗਾਵਾਂ ਨੂੰ ਅਤੇ ਚਾਰ ਮਹੀਨੇ ਦੀ ਉਮਰ ਤੋਂ ਜ਼ਿਆਦਾ ਦੀਆਂ ਵੱਛੇ-ਵੱਛੀਆਂ ਨੂੰ ਲੰਪੀ ਸਕਿਨ ਬਿਮਾਰੀ ਦੀ ਮੁਫ਼ਤ ਵੈਕਸੀਨੇਸ਼ਨ ਲਗਾਈ ਜਾਵੇਗੀ।

ਬਿਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਗਾਵਾਂ ਦੀ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ, ਜਿਸ ਨਾਲ ਪਸ਼ੂ ਵਿਚ ਤੇਜ਼ ਬੁਖ਼ਾਰ, ਚਮੜੀ ਉਪਰ ਧੱਫੜ ਅਤੇ ਗਿਲਟੀਆਂ ਬਣ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵੀ ਜ਼ਿਕਰਯੋਗ ਹੈ ਕਿ ਲੰਪੀ ਸਕਿਨ (Lumpy Skin) ਬਿਮਾਰੀ ਤੋਂ ਪੀੜਤ ਪਸ਼ੂ ਦਾ ਉੱਬਲਿਆ ਹੋਇਆ ਦੁੱਧ ਪੀਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਅਤੇ ਲੰਪੀ ਸਕਿਨ ਬਿਮਾਰੀ ਸਬੰਧੀ ਵਧੇਰੇ ਜਾਣਕਾਰੀ ਲਈ ਪਸ਼ੂ ਪਾਲਕ ਆਪਣੇ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ ।

The post ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਜ਼ਿਲ੍ਹੇ 'ਚ 15 ਫਰਵਰੀ ਤੋਂ ਚਲਾਈ ਜਾਵੇਗੀ ਟੀਕਾਕਰਨ ਮੁਹਿੰਮ: DC ਸਾਕਸ਼ੀ ਸਾਹਨੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • health
  • lumpy-skin
  • news
  • patiala-police
  • punjab
  • punjab-news
  • the-unmute-punjabi-news

ਕਿਸਾਨਾਂ ਦੀ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਤੱਕ ਖ਼ੁਦ ਕਰੇਗਾ ਪਹੁੰਚ: DC ਸਾਕਸ਼ੀ ਸਾਹਨੀ

Tuesday 14 February 2023 12:08 PM UTC+00 | Tags: aam-aadmi-party breaking-news cm-bhagwant-mann dc-sakshi-sahni farmers new3s news patiala-farmers punjab punjab-government punjab-news sakshi-sahni the-unmute-breaking-news the-unmute-latest-update the-unmute-news the-unmute-punjabi-news

ਪਟਿਆਲਾ, 14 ਫਰਵਰੀ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Sakshi Sahni) ਨੇ ਅੱਜ ਜ਼ਿਲ੍ਹੇ ਦੇ ਕਿਸਾਨਾਂ ਦੀ ਸਮੱਸਿਆਵਾਂ ਦੇ ਹੱਲ ਲਈ ਕਿਸਾਨਾਂ ਅਤੇ ਸਬੰਧਤ ਵਿਭਾਗਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ ਅਤੇ ਤੁਰੰਤ ਸਬੰਧਤ ਵਿਭਾਗਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰੇਕ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਹਿਰਦ ਯਤਨ ਕਰ ਰਿਹਾ ਹੈ, ਜਿਸ ਤਹਿਤ ਜ਼ਿਲ੍ਹੇ 'ਚ ਜਨ ਸੁਵਿਧਾ, ਜਨ ਸੁਣਵਾਈ ਤੇ ਮਾਲ ਸੁਵਿਧਾ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰ ਸਕਦਾ ਹੈ।

ਇਸ ਮੌਕੇ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਨਾਲ ਮੀਟਿੰਗ ਕਰਕੇ ਉਨ੍ਹਾਂ ਵੱਲੋਂ ਦਿੱਤੀਆਂ 21 ਮੰਗਾਂ ਸਬੰਧੀ ਹਰੇਕ ਨੁਕਤੇ 'ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੋ ਮੰਗਾਂ ਕਿਸਾਨਾਂ ਵੱਲੋਂ ਰੱਖੀਆਂ ਗਈਆਂ ਹਨ ਉਨ੍ਹਾਂ 'ਚੋਂ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਧਰ 'ਤੇ ਹੱਲ ਹੋ ਸਕਦੀਆਂ ਹਨ ਉਨ੍ਹਾਂ ਸਮੱਸਿਆਵਾਂ ਨੂੰ ਸਮਾਂਬੱਧ ਕਰਕੇ ਹੱਲ ਕੀਤਾ ਜਾਵੇਗਾ ਅਤੇ ਸਰਕਾਰ ਪੱਧਰ ਦੇ ਮਸਲਿਆਂ ਸਬੰਧੀ ਸਰਕਾਰ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਤੱਕ ਖੁਦ ਪਹੁੰਚ ਕਰੇਗਾ।

ਸਾਕਸ਼ੀ ਸਾਹਨੀ (Sakshi Sahni) ਨੇ ਮੀਟਿੰਗ ਦੌਰਾਨ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਅਤੇ ਪਿੰਡਾਂ ਦੀਆਂ ਔਰਤਾਂ ਨੂੰ ਸਹਾਇਕ ਕਿੱਤਿਆਂ ਵੱਲ ਉਤਸ਼ਾਹਤ ਕਰਨ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਜਨਾ ਬਣਾਈ ਗਈ ਹੈ ਤਾਂ ਜੋ ਸਰਕਾਰ ਵੱਲੋਂ ਡੇਅਰੀ ਫਾਰਮਿੰਗ ਸਮੇਤ ਹੋਰ ਕਿੱਤਿਆਂ ਲਈ ਦਿੱਤੀ ਜਾਂਦੀ ਟਰੇਨਿੰਗ ਅਤੇ ਆਰਥਿਕ ਸਹਾਇਤਾ ਸਬੰਧੀ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਸਕੇ।

ਮੀਟਿੰਗ 'ਚ ਐਸ.ਪੀ. (ਐਚ) ਹਰਵੰਤ ਕੌਰ, ਐਸ.ਡੀ.ਐਮ. ਨਾਭਾ ਦਮਨਦੀਪ ਕੌਰ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਿਸਾਨ ਆਗੂ ਜਸਵਿੰਦਰ ਸਿੰਘ ਬਰਾਸ, ਸੁਖਮਿੰਦਰ ਸਿੰਘ ਬਾਰਨ, ਜਗਮੇਲ ਸਿੰਘ ਗਾਜੇਵਾਸ, ਹਰਦੇਵ ਸਿੰਘ ਘੱਗਾ, ਬਲਰਾਜ ਸਿੰਘ ਜੋਸ਼ੀ, ਅਮਰੀਕ ਸਿੰਘ ਘੱਗਾ, ਦਵਿੰਦਰ ਸਿੰਘ ਸੀਲ, ਹਰਪ੍ਰੀਤ ਸਿੰਘ ਦੌਣ, ਅਵਤਾਰ ਸਿੰਘ, ਰਾਜਇੰਦਰ ਸਿੰਘ, ਅਵਤਾਰ ਸਿੰਘ ਅਤੇ ਜਸਵਿੰਦਰ ਸਿੰਘ ਵੀ ਮੌਜੂਦ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕਿਸਾਨਾਂ ਨਾਲ ਮੀਟਿੰਗ ਕਰਦੇ ਹੋਏ।

The post ਕਿਸਾਨਾਂ ਦੀ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਤੱਕ ਖ਼ੁਦ ਕਰੇਗਾ ਪਹੁੰਚ: DC ਸਾਕਸ਼ੀ ਸਾਹਨੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • dc-sakshi-sahni
  • farmers
  • new3s
  • news
  • patiala-farmers
  • punjab
  • punjab-government
  • punjab-news
  • sakshi-sahni
  • the-unmute-breaking-news
  • the-unmute-latest-update
  • the-unmute-news
  • the-unmute-punjabi-news

Punjab Cabinet: 21 ਫਰਵਰੀ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ

Tuesday 14 February 2023 12:16 PM UTC+00 | Tags: breaking-news chandigarh cm-bhagwant-mann news punjab punjab-cabinet punjab-civil-secretariat-1 punjab-government punjab-news

ਚੰਡੀਗੜ੍ਹ, 14 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 21 ਫਰਵਰੀ ਨੂੰ ਪੰਜਾਬ ਮੰਤਰੀ ਮੰਡਲ (Punjab Cabinet) ਦੀ ਅਹਿਮ ਮੀਟਿੰਗ ਸੱਦੀ ਹੈ , ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ-1 ਚੰਡੀਗੜ੍ਹ 'ਚ ਦੁਪਹਿਰ 12:00 ਵਜੇ ਹੋਵੇਗੀ।

The post Punjab Cabinet: 21 ਫਰਵਰੀ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ appeared first on TheUnmute.com - Punjabi News.

Tags:
  • breaking-news
  • chandigarh
  • cm-bhagwant-mann
  • news
  • punjab
  • punjab-cabinet
  • punjab-civil-secretariat-1
  • punjab-government
  • punjab-news

ਏਅਰਬੱਸ ਕੰਪਨੀ ਤੋਂ 250 ਜਹਾਜ਼ ਖਰੀਦੇਗੀ ਏਅਰ ਇੰਡੀਆ, PM ਮੋਦੀ ਨੇ ਦਿੱਤੀ ਵਧਾਈ

Tuesday 14 February 2023 12:26 PM UTC+00 | Tags: 250 airbus breaking-news emmanuel-macron india-news news prime-minister-narendra-modi tata-group tata-group-news

ਚੰਡੀਗੜ੍ਹ, 14 ਫਰਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਡੀਓ ਕਾਨਫਰੰਸ ਰਾਹੀਂ ਨਵੀਂ (Air India) ਏਅਰ ਇੰਡੀਆ-ਏਅਰਬੱਸ ਸਾਂਝੇਦਾਰੀ ਦੀ ਸ਼ੁਰੂਆਤ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਟਾਟਾ ਸੰਨਜ਼ ਦੇ ਚੇਅਰਮੈਨ ਨੇ ਕਿਹਾ ਕਿ ਅਸੀਂ ਏਅਰਬੱਸ ਨਾਲ ਖ਼ਾਸ ਰਿਸਤੇ ਬਣਾਏ ਹਨ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਏਅਰਬੱਸ ਤੋਂ 250 ਜਹਾਜ਼ ਖਰੀਦਣ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।

ਟਾਟਾ ਸਮੂਹ ਦੇ ਮੁਖੀ ਐਨ ਚੰਦਰਸ਼ੇਖਰਨ ਨੇ ਕਿਹਾ ਕਿ ਏਅਰ ਇੰਡੀਆ (Air India) ਏਅਰਬੱਸ ਕੰਪਨੀ ਤੋਂ 250 ਜਹਾਜ਼ ਖਰੀਦੇਗੀ। ਇਸ ‘ਚ 40 ਵਾਈਡ ਬਾਡੀ ਏ-350 ਏਅਰਕ੍ਰਾਫਟ ਅਤੇ 210 ਨੈਰੋ ਬਾਡੀ ਏਅਰਕ੍ਰਾਫਟ ਸ਼ਾਮਲ ਹਨ। ਆਰਡਰ ਵਧਾਉਣ ਦਾ ਵਿਕਲਪ ਵੀ ਸਮਝੌਤੇ ਵਿੱਚ ਰੱਖਿਆ ਗਿਆ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਇਸ ਇਤਿਹਾਸਕ ਸਮਝੌਤੇ ਲਈ ਏਅਰ ਇੰਡੀਆ-ਏਅਰਬੱਸ ਨੂੰ ਵਧਾਈ ਦਿੰਦਾ ਹਾਂ। ਮੈਂ ਇਸ ਸਮਾਗਮ ਲਈ ਸਾਡੇ ਨਾਲ ਸ਼ਾਮਲ ਹੋਣ ਲਈ ਆਪਣੇ ਦੋਸਤ ਇਮੈਨੁਅਲ ਮੈਕਰੋਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਨਾ ਚਾਹਾਂਗਾ। ਇਹ ਮਹੱਤਵਪੂਰਨ ਸੌਦਾ ਭਾਰਤ ਅਤੇ ਫਰਾਂਸ ਵਿਚਕਾਰ ਡੂੰਘੇ ਸਬੰਧਾਂ ਦੇ ਨਾਲ-ਨਾਲ ਭਾਰਤ ਦੀ ਨਾਗਰਿਕ ਹਵਾਬਾਜ਼ੀ ਦੀਆਂ ਸਫਲਤਾਵਾਂ ਨੂੰ ਦਰਸਾਉਂਦਾ ਹੈ।

The post ਏਅਰਬੱਸ ਕੰਪਨੀ ਤੋਂ 250 ਜਹਾਜ਼ ਖਰੀਦੇਗੀ ਏਅਰ ਇੰਡੀਆ, PM ਮੋਦੀ ਨੇ ਦਿੱਤੀ ਵਧਾਈ appeared first on TheUnmute.com - Punjabi News.

Tags:
  • 250
  • airbus
  • breaking-news
  • emmanuel-macron
  • india-news
  • news
  • prime-minister-narendra-modi
  • tata-group
  • tata-group-news

Bangladesh: ਮੁਹੰਮਦ ਸ਼ਹਾਬੁਦੀਨ ਚੱਪੂ ਹੋਣਗੇ ਬੰਗਲਾਦੇਸ਼ ਦੇ 22ਵੇਂ ਰਾਸ਼ਟਰਪਤੀ

Tuesday 14 February 2023 12:39 PM UTC+00 | Tags: breaking-news chief-election-commissioner-bangladesh latest-news mohammad-shahabuddin-chuppu news president-of-bangladesh the-unmute-news

ਚੰਡੀਗੜ੍ਹ, 14 ਫਰਵਰੀ 2023: ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨ ਨੇ ਦੇਸ਼ ਦੇ 22ਵੇਂ ਰਾਸ਼ਟਰਪਤੀ ਦੇ ਨਾਂ ਦਾ ਐਲਾਨ ਕੀਤਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਸਾਬਕਾ ਜੱਜ ਅਤੇ ਆਜ਼ਾਦੀ ਘੁਲਾਟੀਏ ਮੁਹੰਮਦ ਸ਼ਹਾਬੁਦੀਨ ਚੱਪੂ (Mohammad Shahabuddin Chuppu) ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਹੋਣਗੇ। ਉਹ ਸੋਮਵਾਰ ਨੂੰ ਬਿਨਾਂ ਮੁਕਾਬਲਾ ਚੁਣੇ ਗਏ ਸਨ। ਉਹ ਮੌਜੂਦਾ ਰਾਸ਼ਟਰਪਤੀ ਮੁਹੰਮਦ ਅਬਦੁਲ ਹਾਮਿਦ ਦੀ ਥਾਂ ਲੈਣਗੇ।

ਜਾਣਕਾਰੀ ਮੁਤਾਬਕ ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ ਕਾਜ਼ੀ ਹਬੀਬੁਲ ਅੱਵਲ ਨੇ ਐਤਵਾਰ ਨੂੰ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਮਹੱਤਵਪੂਰਨ ਗੱਲ ਇਹ ਹੈ ਕਿ ਉਹ ਇਸ ਸਮੇਂ ਅਵਾਮੀ ਲੀਗ ਸਲਾਹਕਾਰ ਕੌਂਸਲ ਦੇ ਮੈਂਬਰ ਸਨ, ਹੁਣ ਉਨ੍ਹਾਂ ਨੂੰ ਪਾਰਟੀ ਵਿੱਚ ਆਪਣੇ ਅਹੁਦੇ ਛੱਡਣੇ ਪੈਣਗੇ। ਉਨ੍ਹਾਂ ਦਾ ਪ੍ਰਧਾਨ ਬਣਨਾ ਪਹਿਲਾਂ ਹੀ ਤੈਅ ਮੰਨਿਆ ਜਾ ਰਿਹਾ ਸੀ ਕਿਉਂਕਿ ਉਨ੍ਹਾਂ ਦਾ ਕੋਈ ਵਿਰੋਧੀ ਉਮੀਦਵਾਰ ਨਹੀਂ ਸੀ।

ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਨਿਯੁਕਤੀ ‘ਤੇ ਇਕ ਗਜ਼ਟ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਦੁਆਰਾ ਜਾਰੀ ਕੀਤਾ ਗਿਆ ਸੀ। ਮੁਹੰਮਦ ਸ਼ਹਾਬੁਦੀਨ ਚੱਪੂ (Mohammad Shahabuddin Chuppu) ਬੰਗਲਾਦੇਸ਼ ਦੇ 22ਵੇਂ ਰਾਸ਼ਟਰਪਤੀ ਹੋਣਗੇ। ਮਹੱਤਵਪੂਰਨ ਗੱਲ ਇਹ ਹੈ ਕਿ ਬੰਗਲਾਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਰਾਸ਼ਟਰਪਤੀ ਰਹੇ ਅਬਦੁਲ ਹਾਮਿਦ ਦਾ ਕਾਰਜਕਾਲ 23 ਅਪ੍ਰੈਲ ਨੂੰ ਖਤਮ ਹੋਵੇਗਾ। ਬੰਗਲਾਦੇਸ਼ ਦੇ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਸਿਰਫ਼ ਦੋ ਵਾਰ ਹੀ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ। ਇਸ ਦੌਰਾਨ ਮੌਜੂਦਾ ਰਾਸ਼ਟਰਪਤੀ ਹਾਮਿਦ ਨੇ ਸੋਮਵਾਰ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਫੋਨ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ।

The post Bangladesh: ਮੁਹੰਮਦ ਸ਼ਹਾਬੁਦੀਨ ਚੱਪੂ ਹੋਣਗੇ ਬੰਗਲਾਦੇਸ਼ ਦੇ 22ਵੇਂ ਰਾਸ਼ਟਰਪਤੀ appeared first on TheUnmute.com - Punjabi News.

Tags:
  • breaking-news
  • chief-election-commissioner-bangladesh
  • latest-news
  • mohammad-shahabuddin-chuppu
  • news
  • president-of-bangladesh
  • the-unmute-news

ਪੰਜਾਬ ਪੁਲਿਸ ਦੀਆਂ 409 ਟੀਮਾਂ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਬੰਧਿਤ 2371 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ

Tuesday 14 February 2023 12:45 PM UTC+00 | Tags: breaking-news crime-free-punjab goldi-brar jaggu-bhagwanpuria lakhbir-landa lawrence-bishnoi news police-radi police-raid punjab-dgp punjab-police punjab-police-raided the-unmute-breaking-news the-unmute-punjab the-unmute-punjabi-news

ਚੰਡੀਗੜ੍ਹ, 14 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਗੈਂਗਸਟਰ-ਅੱਤਵਾਦੀ ਗਠਜੋੜ 'ਤੇ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ (Punjab Police) ਵੱਲੋਂ ਅੱਜ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਉਕਤ ਗੈਂਗਸਟਰ ਨਾਲ ਸਬੰਧਤ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ‘ਤੇ ਇੱਕੋ ਸਮੇਂ ਕੀਤੀ ਗਈ।

ਜ਼ਿਕਰਯੋਗ ਹੈ ਕਿ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ ਵੱਖ-ਵੱਖ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਸ਼ੱਕੀ ਟਿਕਾਣਿਆਂ ‘ਤੇ ਕੀਤੀ ਗਈ ਇਹ ਚੌਥੀ ਛਾਪੇਮਾਰੀ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਅਰਸ਼ ਡੱਲਾ, ਲਖਬੀਰ ਲੰਡਾ, ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ 409 ਟੀਮਾਂ, ਜਿਸ ਵਿੱਚ ਸੂਬੇ ਭਰ ਦੇ 2863 ਪੁਲਿਸ ਮੁਲਾਜ਼ਮ ਸ਼ਾਮਲ ਸਨ, ਵੱਲੋਂ ਚਲਾਈ ਇੱਕ ਰੋਜ਼ਾ ਮੁਹਿੰਮ ਦੌਰਾਨ ਜੱਗੂ ਭਗਵਾਨਪੁਰੀਆ ਨਾਲ ਜੁੜੇ ਸਮਾਜ ਵਿਰੋਧੀ ਅਨਸਰਾਂ ਦੇ 2371 ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਭਗਵਾਨਪੁਰੀਆ ਦੇ ਸਮਰਥਨ ਵਾਲੇ ਫੜੇ ਗਏ ਮੋਡਿਊਲਾਂ ਵਿੱਚ ਕਈ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਉਪਰੰਤ ਇਸ ਛਾਪੇਮਾਰੀ ਦੀ ਯੋਜਨਾ ਬਣਾਈ ਗਈ ਸੀ।
ਇਸ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਪੁਲਿਸ (Punjab Police) ਦੀਆਂ ਟੀਮਾਂ ਨੇ ਭਗਵਾਨਪੁਰੀਆ ਨਾਲ ਸਬੰਧਿਤਾਂ ਰਿਹਾਇਸ਼ਾਂ ਅਤੇ ਹੋਰ ਥਾਵਾਂ ‘ਤੇ ਬਾਰੀਕੀ ਨਾਲ ਤਲਾਸ਼ੀ ਕੀਤੀ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਤੋਂ ਡਾਟਾ ਵੀ ਇਕੱਠਾ ਕੀਤਾ ਹੈ, ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਰੇਲੀ ਪੜਤਾਲ ਲਈ ਕਈ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਇਹਨਾਂ ਵਿਅਕਤੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਅਸਲਾ ਲਾਇਸੈਂਸਾਂ ਦੀ ਵੀ ਜਾਂਚ ਕੀਤੀ ਗਈ ਹੈ ਅਤੇ ਇਹਨਾਂ ਵਿਅਕਤੀਆਂ ਤੋਂ ਅਸਲੇ ਦੀ ਸੋਰਸਿੰਗ, ਵਿਦੇਸ਼ ਆਧਾਰਿਤ ਪਰਿਵਾਰਕ ਮੈਂਬਰਾਂ ਦੇ ਯਾਤਰਾ ਸਬੰਧੀ ਵੇਰਵੇ, ਵਿਦੇਸ਼ਾਂ ਤੋਂ ਬੈਂਕਾਂ ਦੇ ਲੈਣ-ਦੇਣ ਅਤੇ ਵੈਸਟਰਨ ਯੂਨੀਅਨ ਅਤੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਹਨ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਭਾਰਤ ਅਤੇ ਵਿਦੇਸ਼ ਅਧਾਰਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਗਠਜੋੜ ਨੂੰ ਤੋੜਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਛਾਪੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਸਮਾਜ ਵਿਰੋਧੀ ਤੱਤਾਂ ਵਿੱਚ ਡਰ ਪੈਦਾ ਕਰਨ ਵਿੱਚ ਵੀ ਮਦਦ ਕਰਦੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਮਾਰਚ 2022 ਤੋਂ ਹੁਣ ਤੱਕ 30 ਅਤਿ ਆਧੁਨਿਕ ਰਾਈਫਲਾਂ, 201 ਰਿਵਾਲਵਰ/ਪਿਸਟਲ ਅਤੇ 25 ਡਰੋਨ ਬਰਾਮਦ ਕਰਕੇ 163 ਅੱਤਵਾਦੀਆਂ/ਰੈਡੀਕਲਸ ਨੂੰ ਗ੍ਰਿਫਤਾਰ ਕਰਕੇ 26 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ 555 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਅਤੇ 2 ਨੂੰ ਮਾਰ-ਮੁਕਾ ਕੇ 140 ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 510 ਹਥਿਆਰ ਅਤੇ 129 ਵਾਹਨਾਂ ਨੂੰ ਬਰਾਮਦ ਕੀਤਾ ਹੈ।

The post ਪੰਜਾਬ ਪੁਲਿਸ ਦੀਆਂ 409 ਟੀਮਾਂ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਬੰਧਿਤ 2371 ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ appeared first on TheUnmute.com - Punjabi News.

Tags:
  • breaking-news
  • crime-free-punjab
  • goldi-brar
  • jaggu-bhagwanpuria
  • lakhbir-landa
  • lawrence-bishnoi
  • news
  • police-radi
  • police-raid
  • punjab-dgp
  • punjab-police
  • punjab-police-raided
  • the-unmute-breaking-news
  • the-unmute-punjab
  • the-unmute-punjabi-news

'ਆਪ' ਵੱਲੋਂ ਰਾਜ ਸਰਕਾਰ ਦੇ ਮਾਮਲਿਆਂ 'ਚ ਦਖਲ ਦੇਣ ਦੀ ਰਾਜਪਾਲ ਦੀ ਆਲੋਚਨਾ

Tuesday 14 February 2023 12:52 PM UTC+00 | Tags: aam-aadmi-party banwari-lal-parohit breaking-news cm-bhagwant-mann malwinder-singh-kang news non-bjp-governments punjab punjab-government punjab-governor punjabi-news punjab-news the-unmute-breaking-news

ਚੰਡੀਗੜ੍ਹ, 14 ਫਰਵਰੀ 2023: ਸੂਬਾ ਸਰਕਾਰ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਦਖਲ ਦੇਣ ਲਈ ਪੰਜਾਬ ਦੇ ਰਾਜਪਾਲ ‘ਤੇ ਨਿਸ਼ਾਨਾ ਸਾਧਦੇ ਹੋਏ ਆਮ ਆਦਮੀ ਪਾਰਟੀ (AAP) ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਦੇ ਰਾਜਪਾਲ ਆਪਣੇ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਨਹੀਂ ਰੱਖ ਰਹੇ ਹਨ। ‘ਆਪ’ ਆਗੂਆਂ ਨੇ ਉਨ੍ਹਾਂ ਨੂੰ ਤੁਰੰਤ ਇਸ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਵੀ ਕੀਤੀ।

ਇੱਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਨਿੰਦਣਯੋਗ ਅਤੇ ਬਹੁਤ ਹੀ ਮੰਦਭਾਗਾ ਹੈ ਕਿ ਪੰਜਾਬ ਦੇ ਰਾਜਪਾਲ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰਕੇ ਪੰਜਾਬ ਦੇ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।

ਰਾਜਪਾਲ ਨੂੰ ਆਪਣੀਆਂ ਸੀਮਾਵਾਂ ਦਾ ਖਿਆਲ ਰੱਖਣ ਅਤੇ ਇਸ ਨੂੰ ਪਾਰ ਨਾ ਕਰਨ ਦੀ ਸਲਾਹ ਦਿੰਦਿਆਂ ਕੰਗ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਮਾਨ ਸਰਕਾਰ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਹਿੱਤਾਂ ਲਈ ਚੁਣੀ ਗਈ ਸਰਕਾਰ ਹੈ, ਇਸ ਲਈ ਉਨ੍ਹਾਂ ਨੂੰ ਵਿਕਾਸ ਕਾਰਜਾਂ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਗੋਂ ਉਹ ਰਾਜ ਦੀ ਕਾਇਆ ਕਲਪ ਕਰਨ ਲਈ ਉਨ੍ਹਾਂ ਨਾਲ ਸਹਿਯੋਗ ਕਰਨ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਰਾਜਪਾਲ ਨੇ ਪ੍ਰਿੰਸੀਪਲਾਂ ਦੀ ਸਿੰਗਾਪੁਰ ਦੀ ਵਿਦਿਅਕ ਯਾਤਰਾ ਦੇ ਵੇਰਵੇ ਮੰਗੇ। ਨਸ਼ਿਆਂ ਬਾਰੇ ਉਨ੍ਹਾਂ ਦੀਆਂ ਤਾਜ਼ਾ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਸੱਤਾਧਾਰੀ ‘ਆਪ’ (AAP) ਸਰਕਾਰ ਨੂੰ ਬਦਨਾਮ ਕਰਨ ਲਈ ਕੇਂਦਰ ਸਰਕਾਰ ਦੀਆਂ ਧੁਨਾਂ ‘ਤੇ ਕੰਮ ਕਰ ਰਹੇ ਹਨ। ਕੰਗ ਨੇ ਕਿਹਾ ਕਿ ਗੈਰ-ਭਾਜਪਾ ਸਰਕਾਰਾਂ ਵਾਲੇ ਰਾਜਾਂ ਦੇ ਰਾਜਪਾਲ ਸਰਕਾਰ ਨੂੰ ਕਮਜ਼ੋਰ ਕਰਨ ਵਾਲਾ ਹਥਿਆਰ ਬਣ ਗਏ ਹਨ ਅਤੇ ਪੰਜਾਬ ਦੇ ਰਾਜਪਾਲ ਵਿਰੋਧੀ ਧਿਰ ਵਾਂਗ ਕੰਮ ਕਰ ਰਹੇ ਹਨ।

ਉਨ੍ਹਾਂ ਰਾਜਪਾਲ ਨੂੰ ਯਾਦ ਦਿਵਾਇਆ ਕਿ ਧਾਰਾ 157 ਦੇ ਤਹਿਤ, ਮੁੱਖ ਮੰਤਰੀ ਅਤੇ ਰਾਜਪਾਲ, ਦੋਵੇਂ ਭਾਰਤ ਦੇ ਸੰਵਿਧਾਨ ਪ੍ਰਤੀ ਜਵਾਬਦੇਹ ਹਨ ਅਤੇ ਰਾਜਪਾਲ ਮੰਤਰੀ ਮੰਡਲ ਦੀ ਸਹਾਇਤਾ ਅਤੇ ਸਲਾਹ ਅਨੁਸਾਰ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਨੇ ਵੀ ਕਿਹਾ ਹੈ, “ਖਰੜਾ ਕਮੇਟੀ ਨੇ ਮਹਿਸੂਸ ਕੀਤਾ, ਜਿਵੇਂ ਕਿ ਸਦਨ ਵਿੱਚ ਹਰ ਕੋਈ ਜਾਣਦਾ ਹੈ, ਕਿ ਰਾਜਪਾਲ ਕੋਲ ਕਿਸੇ ਕਿਸਮ ਦੇ ਕਾਰਜ ਜਾਂ ਸ਼ਕਤੀਆਂ ਨਹੀਂ ਹੁੰਦੀਆਂ। ਸੰਵਿਧਾਨ ਦੇ ਸਿਧਾਂਤਾਂ ਦੇ ਅਨੁਸਾਰ, ਉਸਨੂੰ ਸਾਰੇ ਮਾਮਲਿਆਂ ਵਿੱਚ ਆਪਣੇ ਮੰਤਰਾਲੇ ਦੀ ਸਲਾਹ ਦੀ ਪਾਲਣਾ ਕਰਨੀ ਹੁੰਦੀ ਹੈ।”

‘ਆਪ’ (AAP) ਦੇ ਬੁਲਾਰੇ ਨੇ ਕਿਹਾ ਕਿ ਰਾਜਪਾਲ ਨੇ ਇਸ ਪੱਤਰ ਨੂੰ ਪਹਿਲਾਂ ਮੁੱਖ ਮੰਤਰੀ ਦਫ਼ਤਰ ਭੇਜਣ ਦੀ ਬਜਾਏ ਮੀਡੀਆ ਨੂੰ ਦਿੱਤਾ ਗਿਆ ਕਿਉਂਕਿ ਉਹ ਭਾਜਪਾ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਹਨ ਅਤੇ ਉਹ ਲੋਕਾਂ ਦਾ ਧਿਆਨ ‘ਆਪ’ ਸਰਕਾਰ ਦੇ ਚੰਗੇ ਅਤੇ ਲੋਕ ਪੱਖੀ ਕੰਮਾਂ ਤੋਂ ਹਟਾਉਣਾ ਚਾਹੁੰਦੇ ਹਨ, ਜੋ ਉਹ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਪੂਰੀ ਤਨਦੇਹੀ ਨਾਲ ਕਰ ਰਹੇ ਹਨ।

ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਬੁਲਾਰੇ ਡਾ ਸੰਨੀ ਆਹਲੂਵਾਲੀਆ ਨੇ ਐਤਵਾਰ ਨੂੰ ‘ਆਪ’ ਵੱਲੋਂ ਮੋਦੀ-ਅਡਾਨੀ ਦੀ ਜੋੜੀ ਵਿਰੁੱਧ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਆਪ ਆਗੂਆਂ ‘ਤੇ ਕੀਤੇ ਲਾਠੀਚਾਰਜ ਅਤੇ ਪਾਣੀ ਦੀ ਬੁਛਾੜਾਂ ਲਈ ਰਾਜਪਾਲ ਅਤੇ ਭਾਜਪਾ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਵਿਚ ਆਪ ਦੇ 22 ਤੋਂ ਜ਼ਿਆਦਾ ਆਗੂ ਜ਼ਖ਼ਮੀ ਹੋਏ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ। ਪ੍ਰੈਸ ਕਾਨਫਰੰਸ ਵਿੱਚ ਯੂਥ ਆਗੂ ਪਰਮਿੰਦਰ ਸਿੰਘ ਗੋਲਡੀ ਅਤੇ ਰਾਜ ਕੌਰ ਗਿੱਲ ਮੌਜੂਦ ਸਨ ਜਿਨ੍ਹਾਂ ਦੇ ਲਾਠੀਚਾਰਜ ਦੌਰਾਨ ਸੱਟਾਂ ਲੱਗੀਆਂ ਸਨ।

ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਨੇ ਮੋਦੀ-ਅਡਾਨੀ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਉਹ ਭਾਜਪਾ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਨ ਕਿ ਇੱਕ ਵਿਅਕਤੀ ਨੂੰ ਐਨਾ ਫ਼ਾਇਦਾ ਕਿਉਂ ਪਹੁੰਚਾਇਆ ਜਾ ਰਹੇ। ਕਦੇ ਨਰਿੰਦਰ ਮੋਦੀ ਅਡਾਨੀ ਦੇ ਜਹਾਜ਼ ਵਿੱਚ ਸਫ਼ਰ ਕਰਦੇ ਹਨ ਅਤੇ ਕਦੇ ਅਡਾਨੀ ਪ੍ਰਧਾਨ ਮੰਤਰੀ ਮੋਦੀ ਨਾਲ ਵਿਦੇਸ਼ ਦੌਰਾ ਕਰਦੇ ਹਨ। ਕਿਵੇਂ ਸਿਰਫ਼ 8 ਸਾਲਾਂ ਵਿੱਚ ਗੌਤਮ ਅਡਾਨੀ ਦੀ ਸੰਪਤੀ 37 ਹਜ਼ਾਰ ਕਰੋੜ ਤੋਂ ਵਧ ਕੇ 13 ਲੱਖ ਕਰੋੜ ਹੋ ਗਈ ਜਦਕਿ ਬਾਕੀ ਦੇਸ਼ ਦੀ ਅਰਥਵਿਵਸਥਾ ਸੰਕਟ ਨਾਲ ਜੂਝ ਰਹੀ ਹੈ ਅਤੇ ਬੇਰੁਜ਼ਗਾਰੀ ਦਰ ਸਿਖ਼ਰ ‘ਤੇ ਹੈ।

The post ‘ਆਪ’ ਵੱਲੋਂ ਰਾਜ ਸਰਕਾਰ ਦੇ ਮਾਮਲਿਆਂ ‘ਚ ਦਖਲ ਦੇਣ ਦੀ ਰਾਜਪਾਲ ਦੀ ਆਲੋਚਨਾ appeared first on TheUnmute.com - Punjabi News.

Tags:
  • aam-aadmi-party
  • banwari-lal-parohit
  • breaking-news
  • cm-bhagwant-mann
  • malwinder-singh-kang
  • news
  • non-bjp-governments
  • punjab
  • punjab-government
  • punjab-governor
  • punjabi-news
  • punjab-news
  • the-unmute-breaking-news

ਹੁਣ ਆਨਲਾਈਨ ਮਿਲੇਗਾ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ, CM ਮਾਨ ਵਲੋਂ ਐਪ ਲਾਂਚ

Tuesday 14 February 2023 01:00 PM UTC+00 | Tags: aam-aadmi-party breaking-news cm-bhagwant-mann e-government news punjab punjab-government punjabi-news punjab-news the-unmute-breaking-news vehicle-fitness-certificate

ਚੰਡੀਗੜ੍ਹ, 14 ਫਰਵਰੀ 2023: ਪੰਜਾਬ ਵਿੱਚ ਹੁਣ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ (Vehicle Fitness Certificate) ਆਨਲਾਈਨ ਮਿਲੇਗਾ | ਮੁੱਖ ਮੰਤਰੀ ਭਗਵੰਤ ਮਾਨ ਨੇ ਗੱਡੀਆਂ ਦੀ ਫਿੱਟਨੈੱਸ ਲਈ ਟਰਾਂਸਪੋਰਟ ਵਿਭਾਗ ਦਾ ਐਪ ਲਾਂਚ ਕੀਤਾ ਹੈ |ਮੁੱਖ ਮੰਤਰੀ ਭਗਵੰਤ ਨੇ ਟਵੀਟ ਕਰਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ-ਸਰਕਾਰ ਵੱਲ ਇੱਕ ਹੋਰ ਕਦਮ ਚੁੱਕਦਿਆਂ ਗੱਡੀਆਂ ਦੀ ਫਿੱਟਨੈੱਸ ਲਈ ਟਰਾਂਸਪੋਰਟ ਵਿਭਾਗ ਦਾ ਐਪ ਲਾਂਚ ਕੀਤ ਹੈ | ਹੁਣ ਗੱਡੀਆਂ ਦੀ ਪਾਸਿੰਗ ਦਾ ਸਰਟੀਫ਼ਿਕੇਟ ਪੰਜਾਬ ਦੇ ਕਿਸੇ ਕੋਨੇ 'ਚ ਬੈਠ ਕੇ ਆਨਲਾਈਨ ਪ੍ਰਾਪਤ ਕਰ ਸਕਦੇ ਹੋ | ਮੇਰੀ ਸਰਕਾਰ ਪੰਜਾਬੀਆਂ ਨੂੰ ਸੁਵਿਧਾ ਉਹਨਾਂ ਦੇ ਦੁਆਰ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਖ਼ਤਮ ਹੋਵੇਗੀ |

Image

The post ਹੁਣ ਆਨਲਾਈਨ ਮਿਲੇਗਾ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ, CM ਮਾਨ ਵਲੋਂ ਐਪ ਲਾਂਚ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • e-government
  • news
  • punjab
  • punjab-government
  • punjabi-news
  • punjab-news
  • the-unmute-breaking-news
  • vehicle-fitness-certificate

ਚੰਡੀਗੜ੍ਹ, 14 ਫਰਵਰੀ 2023: ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ (Air India) ਨੇ ਸੋਮਵਾਰ ਨੂੰ ਆਪਣੇ ਕਰੂ ਮੈਂਬਰਾਂ ਨੂੰ ਕਿਹਾ ਕਿ ਕੰਮ ਦੌਰਾਨ ਨੈਤਿਕਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਅਜਿਹਾ ਕੰਮ ਟਾਟਾ ਗਰੁੱਪ ਦੇ ਕੋਡ ਆਫ ਕੰਡਕਟ ਦੇ ਵਿਰੁੱਧ ਹੈ ਅਤੇ ਅਕਸ ਵਿਗਾੜਦਾ ਹੈ ਤਾਂ ਤੁਰੰਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਏਅਰਲਾਈਨ ਨੇ ਹਾਲ ਹੀ ‘ਚ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੌਰਾਨ ਪਾਇਲਟ ਤੋਂ ਦੋ ਆਈਫੋਨ-14 ਮਿਲਣ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ਹਨ। ਆਈਫੋਨ-14 ‘ਤੇ ਪਾਇਲਟ ਤੋਂ ਕਸਟਮ ਵੱਲੋਂ 2.5 ਲੱਖ ਰੁਪਏ ਦੀ ਕਸਟਮ ਡਿਊਟੀ ਵਸੂਲੀ ਗਈ ਸੀ। ਫਿਲਹਾਲ ਇਸ ਵਿਸ਼ੇ ‘ਤੇ ਏਅਰ ਇੰਡੀਆ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਏਅਰ ਇੰਡੀਆ (Air India) ਨੇ ਨਿਰਦੇਸ਼ ‘ਚ ਕਿਹਾ ਕਿ ਸਾਨੂੰ ਖਬਰ ਮਿਲੀ ਹੈ ਕਿ ਚਾਲਕ ਦਲ ਦੇ ਮੈਂਬਰ ਭਾਰਤ ਆਉਣ ਵਾਲੇ ਦੂਜੇ ਦੇਸ਼ਾਂ ਤੋਂ ਵੱਡੀ ਮਾਤਰਾ ‘ਚ ਸਾਮਾਨ ਖਰੀਦ ਰਹੇ ਹਨ, ਜੋ ਕਸਟਮ ਰੈਗੂਲੇਸ਼ਨ ਦੇ ਖ਼ਿਲਾਫ਼ ਹੈ। ਕੰਪਨੀ ਨੇ ਕਿਹਾ ਕਿ ਕਰੂ ਮੈਂਬਰ ਏਅਰਲਾਈਨ ਦੇ ਅੰਬੈਸਡਰ ਹਨ। ਉਨ੍ਹਾਂ ਨੂੰ ਨੈਤਿਕਤਾ ਨਾਲ ਕੰਮ ਕਰਨਾ ਹੋਵੇਗਾ। ਦੱਸ ਦੇਈਏ ਕਿ ਏਅਰ ਇੰਡੀਆ ਨੇ ਮਈ 2022 ਵਿੱਚ ਆਪਣੇ ਕਰਮਚਾਰੀਆਂ ਲਈ ਟਾਟਾ ਕੋਡ ਆਫ ਕੰਡਕਟ ਜਾਰੀ ਕੀਤਾ ਸੀ।

The post ਏਅਰ ਇੰਡੀਆ ਦੀ ਕਰੂ ਮੈਂਬਰਾਂ ਨੂੰ ਚਿਤਾਵਨੀ, ਏਅਰਲਾਈਨ ਦਾ ਅਕਸ ਵਿਗਾੜਿਆ ਤਾਂ ਹੋਵੇਗੀ ਕਾਰਵਾਈ appeared first on TheUnmute.com - Punjabi News.

Tags:
  • air-india
  • breaking-news
  • news

CM ਭਗਵੰਤ ਮਾਨ ਵਲੋਂ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਸਾਰੀਆਂ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾਉਣ ਦਾ ਸੱਦਾ

Tuesday 14 February 2023 01:29 PM UTC+00 | Tags: aam-aadmi-party bhagwant-mann breaking-news kultar-singh-sandhwan news punjab-government punjab-issue punjab-news punjab-police the-unmute the-unmute-breaking-news the-unmute-punjabi-news

ਚੰਡੀਗੜ੍ਹ, 14 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਆਸ ਪ੍ਰਗਟਾਈ ਕਿ ਸੂਬੇ ਦੇ ਵਿਧਾਇਕਾਂ ਲਈ ਕਰਵਾਇਆ ਜਾ ਰਿਹਾ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਆਉਣ ਵਾਲੇ ਸੈਸ਼ਨਾਂ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਮਿਆਰੀ ਬਹਿਸਾਂ ਤੇ ਸੰਸਦੀ ਕੰਮਕਾਜ ਲਈ ਰਾਹ-ਦਸੇਰੇ ਦਾ ਕੰਮ ਕਰੇਗਾ।

ਇੱਥੇ ਪੰਜਾਬ ਵਿਧਾਨ ਸਭਾ ਵਿੱਚ ਓਰੀਐਂਟੇਸ਼ਨ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਇਹ ਮਿਸਾਲੀ ਪਹਿਲਕਦਮੀ ਵਿਧਾਨ ਸਭਾ ਦੇ ਕੰਮਕਾਜ ਵਿੱਚ ਸਿਫ਼ਤੀ ਤਬਦੀਲੀ ਲਿਆਏਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡੇ ਫ਼ਤਵੇ ਨਾਲ ਵਿਧਾਇਕਾਂ ਨੂੰ ਜਿਤਾਇਆ ਹੈ ਅਤੇ ਉਨ੍ਹਾਂ ਦੀਆਂ ਚੁਣੇ ਹੋਏ ਨੁਮਾਇੰਦਿਆਂ ਤੋਂ ਬਹੁਤ ਆਸਾਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਸਾਂ ਦੀ ਪੂਰਤੀ ਤਾਂ ਹੀ ਹੋ ਸਕਦੀ ਹੈ, ਜੇ ਵਿਧਾਇਕ ਬਹਿਸਾਂ ਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ।

ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਆ ਗਿਆ ਹੈ, ਜਦੋਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਦੀਆਂ ਸਿਆਸੀ ਪਾਰਟੀਆਂ ਤੇ ਉਥੋਂ ਦੇ ਲੋਕ ਆਪਣੇ ਸੂਬਿਆਂ ਦੇ ਸਾਂਝੇ ਕੰਮਾਂ ਲਈ ਇਕਜੁੱਟ ਹੁੰਦੇ ਹਨ ਪਰ ਪੰਜਾਬ ਵਿੱਚ ਇਸ ਤਰ੍ਹਾਂ ਦਾ ਏਕਾ ਗਾਇਬ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਮਸਲਿਆਂ ਦਾ ਛੇਤੀ ਹੱਲ ਯਕੀਨੀ ਬਣਾਉਣ ਲਈ ਇਹ ਸਮੇਂ ਦੀ ਮੁੱਖ ਲੋੜ ਹੈ।

ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਅਲਾਟ ਕੋਲਾ ਖਾਣ ਤੋਂ ਸਮੁੰਦਰੀ ਰਸਤੇ ਰਾਹੀਂ ਕੋਲਾ ਲਿਆਉਣ ਦੇ ਨੁਕਸਦਾਰ ਫੈਸਲੇ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦਾ ਇਹ ਆਪਹੁਦਰਾ ਫੈਸਲਾ ਤਰਕਹੀਣ ਹੈ। ਉਨ੍ਹਾਂ ਕਿਹਾ ਕਿ ਸੂਬਾ ਇਸ ਕੋਲੇ ਦੀ ਵਰਤੋਂ ਝੋਨਾ ਪੈਦਾ ਕਰਨ ਲਈ ਕਰਦਾ ਹੈ, ਜਿਸ ਦੀ ਦੇਸ਼ ਦਾ ਅੰਨ ਭੰਡਾਰ ਭਰਨ ਵਿੱਚ ਅਹਿਮ ਭੂਮਿਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਕੋਲੇ ਦੀ ਢੁਆਈ ਦਾ ਵੱਧ ਖ਼ਰਚਾ ਚੁੱਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਹੜਾ ਗ਼ੈਰ-ਵਾਜਬ ਤੇ ਨਾਸਹਿਣਯੋਗ ਹੈ।

ਕੇਂਦਰ ਸਰਕਾਰ ਦੇ ਥਾਪੇ ਹੋਏ ਕੁੱਝ ਨੁਮਾਇੰਦੇ ਸੂਬੇ ਦੇ ਮਾਮਲਿਆਂ ਵਿੱਚ ਅੜਿੱਕੇ ਡਾਹ ਰਹੇ ਹਨ

ਮੁੱਖ ਮੰਤਰੀ ਨੇ ਕਿਹਾ ਕਿ ਜਮਹੂਰੀਅਤ ਵਿੱਚ ਲੋਕ ਸਭ ਤੋਂ ਉੱਪਰ ਹਨ ਅਤੇ ਸਰਕਾਰ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਚਲਾਈ ਜਾ ਰਹੀ ਹੈ। ਉਨ੍ਹਾਂ ਵਿਅੰਗ ਕਸਿਆ ਕਿ ਕੇਂਦਰ ਸਰਕਾਰ ਦੇ ਥਾਪੇ ਹੋਏ ਕੁੱਝ ਨੁਮਾਇੰਦੇ ਸੂਬੇ ਦੇ ਮਾਮਲਿਆਂ ਵਿੱਚ ਅੜਿੱਕੇ ਡਾਹ ਰਹੇ ਹਨ, ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਥਾਪੇ ਹੋਏ ਵਿਅਕਤੀਆਂ ਨੂੰ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਦੇ ਕੰਮ ਵਿੱਚ ਅੜਿੱਕੇ ਡਾਹੁਣ ਦੀ ਥਾਂ ਆਪਣੇ ਅਧਿਕਾਰ ਖੇਤਰ ਵਿੱਚ ਰਹਿਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਸਿਆਸਤ ਤੋਂ ਦੂਰ ਨਹੀਂ ਰਹਿੰਦੇ ਅਤੇ ਉਹ ਆਪਣੇ ਨਾਲ ਸਬੰਧਤ ਸਿਆਸੀ ਮਾਹੌਲ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਲੀਡਰਸ਼ਿਪ ਦਾ ਗੁਣ ਵਿਰਸੇ ਵਿੱਚ ਮਿਲਿਆ ਹੈ, ਜਿਸ ਦਾ ਅੰਦਾਜ਼ਾ ਇਸ ਗੱਲੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿਦੇਸ਼ਾਂ ਵਿੱਚ ਵੀ ਆਪਣੇ ਲਈ ਵੱਖਰੀ ਥਾਂ ਬਣਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਦੇ ਸਿਆਸੀ ਖੇਤਰ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਿਆਂ ਦੇਖਿਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚੋਂ ਪੰਜਾਬ ਹੀ ਅਜਿਹਾ ਇਕੋ-ਇਕ ਸੂਬਾ ਹੈ, ਜਿਸ ਦੀਆਂ ਜੜ੍ਹਾਂ ਦੁਨੀਆ ਭਰ ਵਿੱਚ ਫੈਲੀਆਂ ਹੋਈਆਂ ਹਨ ਕਿਉਂਕਿ ਪੰਜਾਬੀ ਹਰੇਕ ਮੁਲਕ ਵਿੱਚ ਛਾਏ ਹੋਏ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਿੱਧਾ ਪ੍ਰਸਾਰਨ ਹੁੰਦਾ ਹੈ, ਜਿਸ ਕਾਰਨ ਵਿਧਾਇਕਾਂ ਉਤੇ ਵੱਡੀ ਜ਼ਿੰਮੇਵਾਰੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰਾ ਵਿਸ਼ਵ ਸਾਡੇ ਵੱਲ ਵੇਖ ਰਿਹਾ ਹੈ ਅਤੇ ਸਾਰੇ ਮੈਂਬਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਧਾਨ ਸਭਾ ਵਿੱਚ ਬਹਿਸਾਂ ਦੌਰਾਨ ਜ਼ਾਬਤਾ ਬਣਾ ਕੇ ਰੱਖਣ।

CM ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਜਿਵੇਂ ਵੱਖ-ਵੱਖ ਰੰਗਾਂ ਦਾ ਗੁਲਦਸਤਾ ਸੋਹਣਾ ਅਤੇ ਸੁਹਾਵਣਾ ਜਾਪਦਾ ਹੈ, ਉਸੇ ਤਰ੍ਹਾਂ ਜਮਹੂਰੀ ਢਾਂਚੇ ਵਿਚ ਵਿਰੋਧੀ ਅਤੇ ਸੱਤਾਧਾਰੀ ਬੈਂਚ ਦੋਵੇਂ ਹੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਤੇ ਸੱਤਾਧਾਰੀ ਪਾਰਟੀਆਂ ਸਿਹਤਮੰਦ ਜਮਹੂਰੀਅਤ ਦੀ ਅਹਿਮੀਅਤ ਨੂੰ ਦਰਸਾਉਂਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਦੋਵੇਂ ਧਿਰਾਂ ਨੂੰ ਸਦਨ ਵਿਚ ਮਿਆਰੀ ਵਿਚਾਰ-ਚਰਚਾ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕਾਂ ਵੱਲੋਂ ਅਸਰਦਾਰ ਢੰਗ ਨਾਲ ਬਹਿਸ ਕਰਨ ਲਈ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ ਅਤੇ ਸਾਰੇ ਵਿਧਾਇਕਾਂ ਨੂੰ ਸਦਨ ਵਿਚ ਪੂਰੀ ਤਿਆਰੀ ਨਾਲ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਜਿਨ੍ਹਾਂ ਕੁਰਸੀਆਂ ਉਤੇ ਅੱਜ ਉਹ ਬੈਠੇ ਹੋਏ ਹਨ, ਇਨ੍ਹਾਂ ਕੁਰਸੀਆਂ ਉਤੇ ਉਹ ਮਹਾਨ ਸ਼ਖਸੀਅਤਾਂ ਵੀ ਬੈਠਿਆਂ ਕਰਦੀਆਂ ਸਨ, ਜਿਨ੍ਹਾਂ ਨੇ ਸੂਬੇ ਦੀ ਤਕਦੀਰ ਬਦਲ ਕੇ ਰੱਖ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਵਿਧਾਇਕਾਂ ਨੂੰ ਨਵੀਂ ਦਿੱਲੀ ਵਿਚ ਸੰਸਦ ਮਿਊਜ਼ੀਅਮ ਦਾ ਦੌਰਾ ਕਰਕੇ ਜਮਹੂਰੀਅਤ ਦੇ ਮਹਾਨ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।

ਭਗਵੰਤ ਮਾਨ (Bhagwant Mann) ਨੇ ਲੋਕ ਸਭਾ ਵਾਂਗ ਇੱਥੇ ਵੀ ਵਿਧਾਇਕਾਂ ਲਈ ਮੈਂਬਰਜ਼ ਰੈਫਰੈਂਸ ਸੇਵਾ ਸ਼ੁਰੂ ਕਰਨ ਦਾ ਸੁਝਾਅ ਦਿੱਤਾ, ਜਿਸ ਨਾਲ ਵਿਧਾਇਕਾਂ ਨੂੰ ਲੋਕਾਂ ਦੇ ਮਸਲੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਵਿਚ ਮਦਦ ਮਿਲੇਗੀ। ਭਗਵੰਤ ਮਾਨ ਨੇ ਵਿਧਾਇਕਾਂ ਨਾਲ ਲੋਕ ਸਭਾ ਵਿਚ ਬਤੌਰ ਸੰਸਦ ਮੈਂਬਰ ਆਪਣੇ ਤਜਰਬੇ ਵੀ ਸਾਂਝੇ ਕੀਤੇ।

ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਬਹਿਸ ਦੇ ਮਿਆਰ ਅਤੇ ਸਦਨ ਦੀ ਕਾਰਵਾਈ ਵਿਚ ਸੁਧਾਰ ਲਿਆਉਣ ਵਿਚ ਮਦਦਗਾਰ ਸਾਬਤ ਹੋਵੇਗਾ। ਕੁਲਤਾਰ ਸੰਧਵਾਂ ਨੇ ਕਿਹਾ ਕਿ ਇਹ ਸੈਸ਼ਨ ਸਿਰਫ ਵਿਧਾਇਕਾਂ ਲਈ ਹੀ ਨਹੀਂ, ਸਗੋਂ ਸੂਬੇ ਦੇ ਲੋਕਾਂ ਲਈ ਵੀ ਲਾਭਦਾਇਕ ਸਾਬਤ ਹੋਵੇਗਾ।

ਇਸ ਮੌਕੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਇਹ ਪ੍ਰੋਗਰਾਮ ਪਹਿਲੀ ਵਾਰ ਚੁਣੇ ਗਏ ਵਿਧਾਇਕਾਂ ਦੇ ਨਾਲ-ਨਾਲ ਬਾਕੀ ਵਿਧਾਇਕਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਲੀਹੋਂ ਹਟਵਾਂ ਉਪਰਾਲਾ ਭਵਿੱਖ ਵਿਚ ਸੂਬੇ ਲਈ ਵੀ ਲਾਹੇਵੰਦ ਹੋਵੇਗਾ। ਡਾ. ਨਿੱਜਰ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸੈਸ਼ਨ ਵਿਚ ਮਾਹਿਰ ਵਡਮੁੱਲੇ ਵਿਚਾਰ ਪੇਸ਼ ਕਰਨਗੇ ਅਤੇ ਉਹ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਆਪਣੇ ਸੰਬੋਧਨ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੁਝਾਅ ਦਿੱਤਾ ਕਿ ਵਿਧਾਇਕਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਕਾਨੂੰਨੀ ਸਹਾਇਕਾਂ ਦੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਵਿਧਾਇਕਾਂ ਨੂੰ ਆਪਣੇ ਸਰੋਕਾਰ ਸਦਨ ਵਿਚ ਪੇਸ਼ ਕਰਨ ਲਈ ਲੋੜੀਂਦੇ ਦਸਤਾਵੇਜ਼ ਜਾਂ ਹੋਰ ਸਬੰਧਤ ਜਾਣਕਾਰੀ ਛੇਤੀ ਤੋਂ ਛੇਤੀ ਮਿਲ ਸਕੇਗੀ। ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਹ ਸੈਸ਼ਨ ਕਰਵਾਉਣ ਦੀ ਸ਼ਲਾਘਾ ਕਰਦਿਆਂ ਸਦਨ ਦੇ ਉਸਾਰੂ ਕੰਮਕਾਜ ਦੀ ਵਕਾਲਤ ਕੀਤੀ।
ਇਸ ਮੌਕੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਸਭ ਦਾ ਧੰਨਵਾਦ ਕੀਤਾ। ਇਸ ਦੌਰਾਨ ਸਪੀਕਰ ਤੇ ਡਿਪਟੀ ਸਪੀਕਰ ਨੇ ਮੁੱਖ ਮੰਤਰੀ ਤੇ ਹੋਰ ਸ਼ਖਸੀਅਤਾਂ ਦਾ ਸਨਮਾਨ ਕੀਤਾ।

The post CM ਭਗਵੰਤ ਮਾਨ ਵਲੋਂ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਸਾਰੀਆਂ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾਉਣ ਦਾ ਸੱਦਾ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • kultar-singh-sandhwan
  • news
  • punjab-government
  • punjab-issue
  • punjab-news
  • punjab-police
  • the-unmute
  • the-unmute-breaking-news
  • the-unmute-punjabi-news

ਵਿਧਾਇਕਾਂ ਨੂੰ ਵਿਧਾਨਕ ਕਾਰਜਪ੍ਰਣਾਲੀ ਦੀ ਸੁਚਾਰੂ ਜਾਣਕਾਰੀ ਦੇਣ ਲਈ ਉਲੀਕਿਆ ਓਰੀਐਂਟੇਸ਼ਨ ਪ੍ਰੋਗਰਾਮ: ਕੁਲਤਾਰ ਸਿੰਘ ਸੰਧਵਾਂ

Tuesday 14 February 2023 01:38 PM UTC+00 | Tags: aam-aadmi-party aap-mla breaking-news cm-bhagwant-mann kultar-singh-sandhawan latest-news news orientation-program punjab-mla punjab-news the-unmute-breaking-news the-unmute-news

ਚੰਡੀਗੜ੍ਹ, 14 ਫ਼ਰਵਰੀ 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਅੱਜ ਕਿਹਾ ਕਿ ਸੂਬੇ ਦੇ ਵਿਧਾਇਕਾਂ ਨੂੰ ਵਿਧਾਨਕ ਕਾਰਜਪ੍ਰਣਾਲੀ ਦੀ ਸੁਚਾਰੂ ਢੰਗ ਨਾਲ ਜਾਣਕਾਰੀ ਦੇਣ ਲਈ ਦੋ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ। ਇਥੋਂ ਦੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵਿਖੇ ਪੰਜਾਬ ਦੇ ਸਮੂਹ ਵਿਧਾਇਕਾਂ ਲਈ ਰੱਖੇ ਦੋ ਰੋਜ਼ਾ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਸੰਧਵਾਂ ਨੇ ਵਿਧਾਇਕਾਂ ਨੂੰ ਵਿਧਾਨਕ ਕਾਰਵਾਈ ਅਤੇ ਬਾਰੀਕੀਆਂ ਸਮਝਣ ਲਈ ਵਿਧਾਨ ਸਭਾ ਮੈਨੁਅਲ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੁਝਾਅ ਦਿੱਤਾ।

ਉਨ੍ਹਾਂ ਉਮੀਦ ਜਤਾਈ ਕਿ ਇਹ ਓਰੀਐਂਟੇਸ਼ਨ ਪ੍ਰੋਗਰਾਮ ਸਾਰੇ ਮੈਂਬਰਾਂ ਦਾ ਮਨੋਬਲ ਹੋਰ ਉਚਾ ਕਰੇਗਾ, ਖਾਸਕਰ ਉਨ੍ਹਾਂ ਮੈਂਬਰਾਂ ਦਾ ਜੋ ਪਹਿਲੀ ਵਾਰ ਵਿਧਾਨ ਸਭਾ ਵਿੱਚ ਚੁਣ ਕੇ ਆਏ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਸਾਹਿਬਾਨ ਜੋ ਕੁਝ ਸਿੱਖਣਗੇ, ਉਹ ਗਿਆਨ ਭਵਿੱਖ ਵਿੱਚ ਸਦਨ ਦੇ ਅੰਦਰ ਅਤੇ ਬਾਹਰ ਉਨ੍ਹਾਂ ਦਾ ਮਾਰਗਦਰਸ਼ਨ ਕਰੇਗਾ।

ਇਸੇ ਤਰ੍ਹਾਂ ਪਹਿਲੇ ਸੈਸ਼ਨ “ਚੰਗੇ ਸ਼ਾਸਨ ਅਤੇ ਵਿਧਾਨਕ ਨਿਗਰਾਨੀ ‘ਤੇ ਆਪਸੀ ਗੱਲਬਾਤ” ਉਤੇ ਬੋਲਦਿਆਂ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਸੰਸਦ ਜਾਂ ਵਿਧਾਨ ਸਭਾ ਵਿੱਚ ਲੋਕਾਂ ਦੇ ਅਹਿਮ ਮੁੱਦੇ ‘ਤੇ ਵਿਘਨ (ਡਿਸਰਪਸ਼ਨ) ਪਾਉਣ ਦੀ ਕਾਰਵਾਈ ਨੂੰ ਸੰਸਦੀ ਪ੍ਰਣਾਲੀ ਦਾ ਹਿੱਸਾ ਦੱਸਿਆ। ਉਨ੍ਹਾਂ ਮਿਸਾਲ ਦਿੱਤੀ ਕਿ ਜੇ ਖੇਤੀਬਾੜੀ ਕਾਨੂੰਨ ਨਾ ਲਿਆਉਣ ਸਬੰਧੀ ਸਾਡੇ “ਵਿਘਨ” ਨੂੰ ਸਮਾਂ ਰਹਿੰਦਿਆਂ ਵੇਖ ਲਿਆ ਜਾਂਦਾ ਤਾਂ ਸੱਤਾਧਾਰੀ ਧਿਰ ਨੂੰ ਇੱਕ ਸਾਲ ਤੱਕ ਸੰਘਰਸ਼ ਨਾ ਝੱਲਣਾ ਪੈਂਦਾ।

ਸੰਜੇ ਸਿੰਘ ਨੇ ਕਿਹਾ ਕਿ ਸਵਰਗੀ ਅਰੁਣ ਜੇਤਲੀ ਅਤੇ ਸਵਰਗੀ ਸ੍ਰੀਮਤੀ ਸੁਸ਼ਮਾ ਸਵਰਾਜ ਵੀ ਮੰਨਦੇ ਸਨ ਕਿ ਵਿਰੋਧੀ ਧਿਰ ਵੱਲੋਂ ਸਦਨ ਦੀ ਕਾਰਵਾਈ ਨੂੰ “ਡਿਸਰਪਟ” ਕਰਨਾ ਵੀ ਲੋਕਤੰਤਰ ਦਾ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਲਈ ਸਿਫ਼ਰ ਕਾਲ, ਕਿਸੇ ਬਿਲ ‘ਤੇ ਬੋਲਣ ਸਮੇਂ ਸੁਝਾਅ ਦੇਣ ਅਤੇ ਪ੍ਰਾਈਵੇਟ ਬਿਲ ਵਾਲੇ ਸਮੇਂ ਦੌਰਾਨ ਬੋਲਣ ਦੇ ਮੌਕੇ ਦਾ ਲਾਹਾ ਲੈਣਾ ਚਾਹੀਦਾ ਹੈ। ਵਿਧਾਇਕ ਇਨ੍ਹਾਂ ਮੌਕਿਆਂ ‘ਤੇ ਆਪਣੇ ਖੇਤਰ ਦੇ ਲੋਕਾਂ ਨਾਲ ਸਬੰਧਤ ਮਸਲੇ ਚੁੱਕ ਸਕਦੇ ਹਨ। ਉਨ੍ਹਾਂ ਵਿਧਾਇਕਾਂ ਨੂੰ ਦੱਸਿਆ ਕਿ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਮੀਟਿੰਗਾਂ ਦੌਰਾਨ ਵਿਧਾਇਕ ਜਿੰਨੀ ਤਿਆਰੀ ਕਰਕੇ ਜਾਣਗੇ, ਉਨਾ ਲੋਕਾਂ ਦਾ ਵੱਧ ਤੋਂ ਵੱਧ ਭਲਾ ਕਰ ਸਕਦੇ ਹਨ।

ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਤੇ ਦਿੱਲੀ ਵਿਧਾਨ ਸਭਾ ਸਲਾਹਕਾਰ ਪੀ.ਡੀ.ਟੀ ਅਚਾਰੀ “ਚੰਗੇ ਸ਼ਾਸਨ” ਬਾਰੇ ਬੋਲਦਿਆਂ ਕਿਹਾ ਕਿ ਗੁੱਡ ਗਵਰਨੈਂਸ ਦਾ ਕਦੇ ਵੀ ਇਹ ਅਰਥ ਨਹੀਂ ਕਿ ਕਿਸੇ ਦਾ ਬੁਲਡੋਜ਼ਰ ਨਾਲ ਘਰ ਢਾਹ ਦਿੱਤਾ ਜਾਵੇ, ਸਗੋਂ ਗੁੱਡ ਗਵਰਨੈ਼ਸ ਦਾ ਮਤਲਬ ਹੈ ਕਿ ਕਾਨੂੰਨ ਦਾ ਰਾਜ ਲਾਗੂ ਕਰਨਾ, ਸੰਵਿਧਾਨ ਨੂੰ ਜਵਾਬਦੇਹ ਹੁੰਦਿਆਂ ਸਰਕਾਰ ਚਲਾਉਣੀ ਅਤੇ ਵਿਧਾਨਪਾਲਕਾ ਤੇ ਕਾਰਜਪਾਲਕਾ ਦੇ ਆਪਸੀ ਤਾਲਮੇਲ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰਨਾ। ਉਨ੍ਹਾਂ ਕਿਹਾ ਕਿ ਚੰਗਾ ਸ਼ਾਸਨ ਦੇਣਾ ਸਰਕਾਰ ਦਾ ਫ਼ਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ।

ਅਚਾਰੀ ਨੇ ਵਿਧਾਨਕ/ਸੰਸਦੀ ਕਮੇਟੀਆਂ ਨੂੰ ਜਵਾਬਦੇਹੀ ਤੈਅ ਕਰਨ ਲਈ ਅਹਿਮ ਦੱਸਿਆ। ਉਨ੍ਹਾਂ ਇਸ ਮੌਕੇ ਪਾਰਲੀਮੈਂਟ ਦੀਆਂ ਵੱਖ-ਵੱਖ ਕਮੇਟੀਆਂ ਦੀ ਬਣਤਰ ਅਤੇ ਕਾਰਜਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪਬਲਿਕ ਅਕਾਊਂਟਸ ਕਮੇਟੀ ਸਰਕਾਰ ਵੱਲੋਂ ਖ਼ਰਚ ਕੀਤੇ ਜਾਣ ਵਾਲੇ ਇਕ-ਇਕ ਪੈਸੇ ਦਾ ਲੇਖਾ-ਜੋਖਾ ਕਰਦੀ ਹੈ ਤਾਂ ਜੋ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਯਕੀਨੀ ਬਣਾਈ ਜਾ ਸਕੇ।

ਇਸ ਤੋਂ ਪਹਿਲਾਂ ਮੈਗਸੀਪਾ ਦੇ ਡਾਇਰੈਕਟਰ ਜਨਰਲ ਅਨਿਰੁੱਧ ਤਿਵਾੜੀ ਨੇ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਪਹੁੰਚੇ ਵਿਧਾਇਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਉਲੀਕਿਆ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸੇ ਤਰ੍ਹਾਂ ਲੋਕ ਸਭਾ ਸਕੱਤਰੇਤ ਦਿੱਲੀ ਦੀ ਪ੍ਰਾਈਡ ਸੰਸਥਾ ਤੋਂ ਅਜੇ ਕੁਮਾਰ ਸੂਦ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਦੇ ਸਾਬਕਾ ਸਲਾਹਕਾਰ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਵਧੀਕ ਸਕੱਤਰ ਰਾਮ ਨਰਾਇਣ ਯਾਦਵ ਨੇ ਸੰਸਦੀ ਉਪਕਰਣ- ਪ੍ਰਥਾਵਾਂ ਅਤੇ ਕਾਰਜ-ਵਿਧੀਆਂ (ਧਿਆਨ ਦਿਵਾਊ ਨੋਟਿਸ, ਮਤੇ, ਸਿਫ਼ਰ ਕਾਲ, ਪ੍ਰਸ਼ਨ ਕਾਲ ਆਦਿ ਗਤੀਵਿਧੀਆਂ ‘ਤੇ ਚਾਨਣਾ ਪਾਇਆ।

The post ਵਿਧਾਇਕਾਂ ਨੂੰ ਵਿਧਾਨਕ ਕਾਰਜਪ੍ਰਣਾਲੀ ਦੀ ਸੁਚਾਰੂ ਜਾਣਕਾਰੀ ਦੇਣ ਲਈ ਉਲੀਕਿਆ ਓਰੀਐਂਟੇਸ਼ਨ ਪ੍ਰੋਗਰਾਮ: ਕੁਲਤਾਰ ਸਿੰਘ ਸੰਧਵਾਂ appeared first on TheUnmute.com - Punjabi News.

Tags:
  • aam-aadmi-party
  • aap-mla
  • breaking-news
  • cm-bhagwant-mann
  • kultar-singh-sandhawan
  • latest-news
  • news
  • orientation-program
  • punjab-mla
  • punjab-news
  • the-unmute-breaking-news
  • the-unmute-news

ਵਿਜੀਲੈਂਸ ਬਿਊਰੋ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ SDM ਦਫ਼ਤਰ ਦਾ ਬਿੱਲ ਕਲਰਕ ਰੰਗੇ ਹੱਥੀਂ ਕਾਬੂ

Tuesday 14 February 2023 01:43 PM UTC+00 | Tags: bill-clerk-rohit-sachdeva breaking-news bribe bribe-case crime district-sub-divisional-magistrate fazilka ferozepur latest-news news punjab punjab-police punjab-vigilance-bureau the-unmute-breaking-news vigilance

ਚੰਡੀਗੜ੍ਹ, 14 ਫਰਵਰੀ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਦਫ਼ਤਰ ਉਪ ਮੰਡਲ ਮੈਜਿਸਟਰੇਟ, ਅਬੋਹਰ ਵਿਖੇ ਤਾਇਨਾਤ ਬਿੱਲ ਕਲਰਕ ਰੋਹਿਤ ਸਚਦੇਵਾ ਨੂੰ 10,000 ਰੁਪਏ ਰਿਸ਼ਵਤ (Bribe) ਲੈਂਦਿਆ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਲਰਕ ਨੂੰ ਫਾਜ਼ਿਲਕਾ ਦੇ ਰਹਿਣ ਵਾਲੇ ਗੌਰਵ ਨਾਗਪਾਲ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਕਲਰਕ ਉਸ ਦੀ ਫਰਮ ਨਾਲ ਸਬੰਧਤ ਬਿੱਲਾਂ ਦੇ ਨਿਪਟਾਰੇ ਲਈ 10,000 ਰੁਪਏ ਰਿਸ਼ਵਤ (Bribe) ਦੀ ਮੰਗ ਕਰ ਰਿਹਾ ਸੀ। ਉਸਨੇ ਅੱਗੇ ਦੱਸਿਆ ਕਿ ਦੋਸ਼ੀ ਬਿੱਲ ਕਲਰਕ ਪਹਿਲਾਂ ਹੀ ਇਸ ਸਬੰਧੀ ਦੋ ਕਿਸ਼ਤਾਂ ਵਿੱਚ 10,000 ਰੁਪਏ ਲੈ ਚੁੱਕਾ ਹੈ।

ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਫਿਰੋਜ਼ਪੁਰ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਤੀਜੀ ਕਿਸ਼ਤ ਵਜੋਂ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਉਸ ਕੋਲੋਂ ਰਿਸ਼ਵਤ ਦੀ ਰਕਮ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

The post ਵਿਜੀਲੈਂਸ ਬਿਊਰੋ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ SDM ਦਫ਼ਤਰ ਦਾ ਬਿੱਲ ਕਲਰਕ ਰੰਗੇ ਹੱਥੀਂ ਕਾਬੂ appeared first on TheUnmute.com - Punjabi News.

Tags:
  • bill-clerk-rohit-sachdeva
  • breaking-news
  • bribe
  • bribe-case
  • crime
  • district-sub-divisional-magistrate
  • fazilka
  • ferozepur
  • latest-news
  • news
  • punjab
  • punjab-police
  • punjab-vigilance-bureau
  • the-unmute-breaking-news
  • vigilance

WPL: ਮਹਿਲਾ ਪ੍ਰੀਮੀਅਰ ਲੀਗ ਦੇ ਸ਼ਡਿਊਲ ਦਾ ਐਲਾਨ, ਪਹਿਲੇ ਮੈਚ 'ਚ ਗੁਜਰਾਤ-ਮੁੰਬਈ ਆਹਮੋ-ਸਾਹਮਣੇ

Tuesday 14 February 2023 01:55 PM UTC+00 | Tags: bcci cricket-news dy-patil-and-brabourne indian-women-cricket-team latest-news news punjab-news sports-news womens-premier-league womens-premier-league-2023 wpl

ਚੰਡੀਗੜ੍ਹ, 14 ਫਰਵਰੀ 2023: ਬੀਸੀਸੀਆਈ ਨੇ ਮਹਿਲਾ ਪ੍ਰੀਮੀਅਰ ਲੀਗ (Women’s Premier League) ਦੇ ਪਹਿਲੇ ਐਡੀਸ਼ਨ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਟੂਰਨਾਮੈਂਟ 4 ਮਾਰਚ ਤੋਂ ਸ਼ੁਰੂ ਹੋ ਕੇ 26 ਮਾਰਚ ਤੱਕ ਖੇਡਿਆ ਜਾਵੇਗਾ। ਪਹਿਲੇ ਮੈਚ ‘ਚ ਗੁਜਰਾਤ-ਮੁੰਬਈ ਆਹਮੋ-ਸਾਹਮਣੇ ਹੋਣਗੇ | ਮਹਿਲਾ ਪ੍ਰੀਮੀਅਰ ਲੀਗ ਵਿੱਚ ਕੁੱਲ ਪੰਜ ਟੀਮਾਂ 22 ਮੈਚ ਖੇਡਣਗੀਆਂ। ਸਾਰੇ ਮੈਚ ਮੁੰਬਈ ਦੇ ਦੋ ਸਟੇਡੀਅਮਾਂ–ਡੀਵਾਈ ਪਾਟਿਲ ਅਤੇ ਬ੍ਰੇਬੋਰਨ ਵਿੱਚ ਖੇਡੇ ਜਾਣਗੇ।

WPL

image:BCCI

The post WPL: ਮਹਿਲਾ ਪ੍ਰੀਮੀਅਰ ਲੀਗ ਦੇ ਸ਼ਡਿਊਲ ਦਾ ਐਲਾਨ, ਪਹਿਲੇ ਮੈਚ ‘ਚ ਗੁਜਰਾਤ-ਮੁੰਬਈ ਆਹਮੋ-ਸਾਹਮਣੇ appeared first on TheUnmute.com - Punjabi News.

Tags:
  • bcci
  • cricket-news
  • dy-patil-and-brabourne
  • indian-women-cricket-team
  • latest-news
  • news
  • punjab-news
  • sports-news
  • womens-premier-league
  • womens-premier-league-2023
  • wpl

ਇਨਕਮ ਦੀ ਟੈਕਸ ਰੇਡ 'ਤੇ ਭਾਜਪਾ ਦਾ ਕਾਂਗਰਸ ਨੂੰ ਜਵਾਬ, ਕਿਹਾ- ਇੰਦਰਾ ਗਾਂਧੀ ਨੇ ਵੀ ਬੀਬੀਸੀ 'ਤੇ ਲਾਈ ਸੀ ਪਾਬੰਦੀ

Tuesday 14 February 2023 02:09 PM UTC+00 | Tags: bbc bbc-controversy bharatiya-janata-party bjp-national-spokesperson-gaurav-bhatia breaking-news british-broadcasting-corporation congress congress-party india latest-news news politics punjab-news

ਚੰਡੀਗੜ੍ਹ, 14 ਫਰਵਰੀ 2023: ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (BBC) ਦੇ ਦਿੱਲੀ ਅਤੇ ਮੁੰਬਈ ਦਫਤਰਾਂ ‘ਚ ਇਨਕਮ ਟੈਕਸ ਟੀਮਾਂ ਦੇ ਆਉਣ ‘ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਵੀ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਹੈ। ਭਾਜਪਾ ਨੇ ਕਿਹਾ ਕਿ ਇਨਕਮ ਟੈਕਸ ਵਲੋਂ ਸਰਵੇਖਣ ਸੰਵਿਧਾਨ ਦੇ ਤਹਿਤ ਕੀਤਾ ਜਾ ਰਿਹਾ ਹੈ। ਭਾਜਪਾ ਨੇ ਬੀਬੀਸੀ ਨੂੰ ਦੁਨੀਆ ਦਾ ਸਭ ਤੋਂ ‘ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ’ ਕਰਾਰ ਦਿੱਤਾ ਹੈ।

ਭਾਜਪਾ ਨੇ ਬੀਬੀਸੀ (BBC) ‘ਤੇ ਭਾਰਤ ਵਿਰੁੱਧ ‘ਜ਼ਹਿਰੀਲੀ‘ ਰਿਪੋਰਟਿੰਗ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਦਾ ਪ੍ਰਚਾਰ ਅਤੇ ਕਾਂਗਰਸ ਦਾ ਏਜੰਡਾ ਆਪਸ ਵਿੱਚ ਚੱਲਦਾ ਹੈ। ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ (Gaurav Bhatia) ਨੇ ਇਨਕਮ ਟੈਕਸ (IT Raod) ਵਿਭਾਗ ਦੀ ਕਾਰਵਾਈ ਦੀ ਕਾਂਗਰਸ ਦੀ ਆਲੋਚਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰੀ ਏਜੰਸੀ ਨੂੰ ਆਪਣਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ।

ਇਸਦੇ ਨਾਲ ਹੀ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਬੀਬੀਸੀ ‘ਤੇ ਪਾਬੰਦੀ ਲਗਾ ਦਿੱਤੀ ਸੀ। ਭਾਟੀਆ ਨੇ ਕਿਹਾ, “ਬੀਬੀਸੀ ਵਿਰੁੱਧ ਆਮਦਨ ਕਰ ਵਿਭਾਗ ਦੀ ਕਾਰਵਾਈ ਨਿਯਮਾਂ ਅਤੇ ਸੰਵਿਧਾਨ ਦੇ ਤਹਿਤ ਕੀਤੀ ਜਾ ਰਹੀ ਹੈ।”

The post ਇਨਕਮ ਦੀ ਟੈਕਸ ਰੇਡ ‘ਤੇ ਭਾਜਪਾ ਦਾ ਕਾਂਗਰਸ ਨੂੰ ਜਵਾਬ, ਕਿਹਾ- ਇੰਦਰਾ ਗਾਂਧੀ ਨੇ ਵੀ ਬੀਬੀਸੀ ‘ਤੇ ਲਾਈ ਸੀ ਪਾਬੰਦੀ appeared first on TheUnmute.com - Punjabi News.

Tags:
  • bbc
  • bbc-controversy
  • bharatiya-janata-party
  • bjp-national-spokesperson-gaurav-bhatia
  • breaking-news
  • british-broadcasting-corporation
  • congress
  • congress-party
  • india
  • latest-news
  • news
  • politics
  • punjab-news

ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨ ਕਰਜ਼ੇ 'ਚ ਡੁੱਬੇ, ਪਰ ਕੇਂਦਰ ਕੋਲ ਕੋਈ ਨੀਤੀ ਨਹੀਂ: ਸੁਖਬੀਰ ਬਾਦਲ

Tuesday 14 February 2023 02:21 PM UTC+00 | Tags: breaking-news center-government farmers farmers-of-india farmers-punjab news punjab-farmers shiromani-akali-dal sukhbir-badal the-unmute-breaking-news the-unmute-news the-unmute-report union-agriculture-minister-narendra-singh-tomar

ਚੰਡੀਗੜ੍ਹ, 14 ਫਰਵਰੀ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਪੰਜਾਬ ਦੇ ਕਿਸਾਨਾਂ (Farmers) ਦੀ ਕਰਜ਼ਾ ਮੁਆਫ਼ੀ ਦਾ ਮੁੱਦਾ ਚੁੱਕਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਦੇਸ਼ ਦਾ ਢਿੱਡ ਭਰਦੇ ਹੋਏ ਕਰਜ਼ੇ ਵਿੱਚ ਡੁੱਬ ਗਏ ਹਨ, ਪਰ ਕੇਂਦਰ ਕੋਲ ਕੋਈ ਨੀਤੀ ਨਹੀਂ ਹੈ।

ਸੁਖਬੀਰ ਸਿੰਘ ਬਾਦਲ ਨੇ ਦੇਸ਼ ਦੇ ਕਿਸਾਨਾਂ ਦੀ ਜਾਣਕਾਰੀ ਮੰਗੀ ਸੀ। ਜਿਸ ਦਾ ਉਨ੍ਹਾਂ ਨੂੰ ਜਵਾਬ ਮਿਲ ਗਿਆ ਅਤੇ ਉਨ੍ਹਾਂ ਕੇਂਦਰ ਸਰਕਾਰ ਦੇ ਸਰਕਾਰੀ ਅੰਕੜਿਆਂ ਨੂੰ ਟਵੀਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ 2.03 ਲੱਖ ਰੁਪਏ ਦੇ ਔਸਤ ਕਰਜ਼ੇ ਨਾਲ ਦੇਸ਼ ਦੀ ਸੇਵਾ ਵਿੱਚ ਲੱਗੇ ਪੰਜਾਬ ਦੇ ਕਿਸਾਨਾਂ (Farmers) ਦੀ ਕਰਜ਼ਾ ਮੁਆਫ਼ੀ ਲਈ ਕੁਝ ਕਰਨਾ ਚਾਹੀਦਾ ਹੈ। ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾਡ ਨੇ ਸੰਸਦ ਵਿੱਚ ਉਨ੍ਹਾਂ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਕਰਜ਼ਾ ਦੇਸ਼ ਵਿੱਚ ਤੀਜਾ ਸਭ ਤੋਂ ਵੱਧ ਹੈ।

ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਉਸ ਕੋਲ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਦੇਸ਼ ਲਈ ਅਨਾਜ ਮੁਹੱਈਆ ਕਰਵਾਉਂਦੇ ਹੋਏ ਮਿਹਨਤੀ ਕਿਸਾਨ ਕਰਜ਼ਈ ਹੋ ਗਏ ਹਨ । ਉਨ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਉਨ੍ਹਾਂ ਨੂੰ ਵਿਭਿੰਨਤਾ ਲਈ ਵਿਸ਼ੇਸ਼ ਰਿਆਇਤਾਂ ਮਿਲਣੀਆਂ ਚਾਹੀਦੀਆਂ ਹਨ।

 

 

 

The post ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨ ਕਰਜ਼ੇ ‘ਚ ਡੁੱਬੇ, ਪਰ ਕੇਂਦਰ ਕੋਲ ਕੋਈ ਨੀਤੀ ਨਹੀਂ: ਸੁਖਬੀਰ ਬਾਦਲ appeared first on TheUnmute.com - Punjabi News.

Tags:
  • breaking-news
  • center-government
  • farmers
  • farmers-of-india
  • farmers-punjab
  • news
  • punjab-farmers
  • shiromani-akali-dal
  • sukhbir-badal
  • the-unmute-breaking-news
  • the-unmute-news
  • the-unmute-report
  • union-agriculture-minister-narendra-singh-tomar

Kanpur Fire Case: ਮਡੌਲੀ ਪਿੰਡ 'ਚ ਮਾਂ-ਪੁੱਤ ਦੀ ਅੱਗ ਲੱਗਣ ਕਾਰਨ ਮੌਤ, ਪੁਲਿਸ ਅਫਸਰ ਤੇ ਮੁਲਾਜ਼ਮਾਂ 'ਤੇ FIR ਦਰਜ

Tuesday 14 February 2023 02:40 PM UTC+00 | Tags: breaking-news india-news kanpur-fire-case latest-news madauli-village madauli-village-fire-case news the-unmute-breaking-news the-unmute-punjabi-news

ਚੰਡੀਗੜ੍ਹ, 14 ਫਰਵਰੀ 2023: ਕਾਨਪੁਰ ਦੇਹਾਤ ਦੀ ਮੈਥਾ ਤਹਿਸੀਲ ਦੇ ਮਡੌਲੀ ਪਿੰਡ (Madauli Village) ਵਿੱਚ ਭਿਆਨਕ ਘਟਨਾ ਵਾਪਰੀ, ਪ੍ਰਸ਼ਾਸਨ ਦੀ ਟੀਮ ਕਬਜ਼ੇ ਹਟਾਉਣ ਗਈ ਸੀ। ਇਸ ਦੇ ਨਾਲ ਹੀ ਕਬਜ਼ੇ ਵਾਲੀ ਜਗ੍ਹਾ ‘ਤੇ ਬਣੀ ਝੌਂਪੜੀ ‘ਚ ਅੱਗ ਲੱਗਣ ਕਾਰਨ ਪ੍ਰਮਿਲਾ ਦੀਕਸ਼ਿਤ ਅਤੇ ਉਸ ਦੀ ਬੇਟੀ ਨੇਹਾ ਉਰਫ ਸ਼ਿਵਾ ਸੜ ਕੇ ਸੁਆਹ ਹੋ ਗਏ।

ਇਸਦੇ ਨਾਲ ਹੀ ਪਿੰਡ ਦੇ ਲੋਕ ਜਿਨ੍ਹਾਂ ਦੀ ਜਾਨ ਬਚਾਉਣ ਦੀ ਜ਼ਿੰਮੇਵਾਰੀ ਸੀ, ਉਹ ਵੀ ਵੀਡੀਓ ਬਣਾਉਂਦੇ ਰਹੇ। ਮਾਂ-ਧੀ ਦੀ ਮੌਤ ਤੋਂ ਬਾਅਦ ਮਾਮਲੇ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ। ਐਸਪੀ ਬੀਬੀਜੀਟੀਐਸ ਮੂਰਤੀ ਨੇ ਬਿਨਾਂ ਜਾਂਚ ਕੀਤੇ ਬਿਆਨ ਦੇ ਦਿੱਤਾ ਕਿ ਮਾਂ-ਧੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ ।

ਅਜਿਹਾ ਹੀ ਬਿਆਨ ਡੀਐਮ ਨੇਹਾ ਜੈਨ ਦਾ ਵੀ ਆਇਆ ਹੈ। ਜੇਕਰ ਦੋਵਾਂ ਨੇ ਅੱਗ ਵੀ ਚਲਾਈ ਸੀ ਤਾਂ ਕਬਜ਼ਾ ਹਟਾਉਣ ਸਮੇਂ ਮੌਜੂਦ ਪ੍ਰਸ਼ਾਸਨਿਕ ਟੀਮ ਨੇ ਉਨ੍ਹਾਂ ਨੂੰ ਕਿਉਂ ਨਹੀਂ ਬਚਾਇਆ। ਜੋ ਤਮਾਸ਼ਾ ਦੇਖਦੇ ਰਹਿੰਦੇ ਹਨ, ਉਹ ਵੀ ਦੋਸ਼ੀ ਹਨ। ਵੀਡੀਓ ਬਣਾਉਂਦੇ ਰਹੇ ਤੇ ਦੋ ਜ਼ਿੰਦਗੀਆਂ ਸੜਦੀਆਂ ਰਹੀਆਂ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ |

ਪਿੰਡ ਮਡੌਲੀ (Madauli Village) ਦੇ ਅਸ਼ੋਕ ਦੀਕਸ਼ਿਤ ਉਸ ਦੇ ਭਰਾ ਅਨਿਲ ਦੀਕਸ਼ਿਤ, ਨਿਰਮਲ ਦੀਕਸ਼ਿਤ, ਵਿਸ਼ਾਲ, ਜੇ.ਸੀ.ਬੀ ਡਰਾਈਵਰ ਦੀਪਕ, ਐੱਸ.ਡੀ.ਐੱਮ.ਮੈਥਾ ਗਿਆਨੇਸ਼ਵਰ ਪ੍ਰਸਾਦ, ਰੂਰਾ ਇੰਸਪੈਕਟਰ ਦਿਨੇਸ਼ ਕੁਮਾਰ ਗੌਤਮ, ਲੇਖਪਾਲ ਅਸ਼ੋਕ ਸਿੰਘ, ਤਿੰਨ ਅਣਪਛਾਤੇ ਲੇਖਪਾਲ, 10-12 ਅਣਪਛਾਤੇ ਮਹਿਲਾ ਅਤੇ ਪੁਰਸ਼ ਮੁਲਜ਼ਮ ਸ਼ਾਮਲ ਹਨ |

ਇਨ੍ਹਾਂ ਸਾਰਿਆਂ ‘ਤੇ ਕਤਲ, ਕਤਲ ਦੀ ਕੋਸ਼ਿਸ਼, ਘਰ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਅੱਗ ਲਗਾਉਣ, ਜਾਇਦਾਦ ਨੂੰ ਤਬਾਹ ਕਰਨ, ਦੁਰਵਿਵਹਾਰ ਅਤੇ ਇਕਜੁਟ ਹੋ ਕੇ ਅਪਰਾਧ ਲਈ ਉਕਸਾਉਣ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ।

The post Kanpur Fire Case: ਮਡੌਲੀ ਪਿੰਡ ‘ਚ ਮਾਂ-ਪੁੱਤ ਦੀ ਅੱਗ ਲੱਗਣ ਕਾਰਨ ਮੌਤ, ਪੁਲਿਸ ਅਫਸਰ ਤੇ ਮੁਲਾਜ਼ਮਾਂ ‘ਤੇ FIR ਦਰਜ appeared first on TheUnmute.com - Punjabi News.

Tags:
  • breaking-news
  • india-news
  • kanpur-fire-case
  • latest-news
  • madauli-village
  • madauli-village-fire-case
  • news
  • the-unmute-breaking-news
  • the-unmute-punjabi-news

ਡਾਇਰੈਕਟੋਰੇਟ ਮੈਡੀਕਲ ਸਿੱਖਿਆ ਤੇ ਖੋਜ ਵੱਲੋਂ ਸੂਬੇ ਭਰ 'ਚ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ ਜਲਦ ਕੀਤੀ ਜਾਵੇਗੀ ਸ਼ੁਰੂ

Tuesday 14 February 2023 02:44 PM UTC+00 | Tags: breaking-news directorate-of-medical-education-and-research. hospital hospital-management-information-system medical-education news punjab-hospital

ਚੰਡੀਗੜ੍ਹ, 14 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਅਤੇ ਮੈਡੀਕਲ ਸਿੱਖਿਆ (Medical Education) ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਦੂਰਅੰਦੇਸ਼ੀ ਅਨੁਸਾਰ ਵਿਸ਼ਵ ਪੱਧਰੀ ਸਿਹਤ ਢਾਂਚੇ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦਿਆਂ ਡਾਇਰੈਕਟੋਰੇਟ ਮੈਡੀਕਲ ਸਿੱਖਿਆ ਅਤੇ ਖੋਜ (ਐਮ.ਈ.ਆਰ.) ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ (ਐਚ.ਐਮ.ਆਈ.ਐਸ.) ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਟੈਲੀ-ਕੰਸਲਟੇਸ਼ਨ ਸੇਵਾਵਾਂ ਤੱਕ ਪਹੁੰਚ ਦਾ ਦਾਇਰਾ ਵੀ ਵਧਾਇਆ ਜਾ ਰਿਹਾ ਹੈ। ਇਸ ਵਿੱਚ ਇਨਵੈਂਟਰੀ ਅਤੇ ਪੇਸ਼ੈਂਟ ਡੈਸ਼ਬੋਰਡ ਹੋਵਗਾ ਜਿਸ ਤੱਕ ਸਕੱਤਰ ਦੀ ਪਹੁੰਚ ਹੋਵੇਗੀ ਜਦੋਂ ਕਿ ਮੰਤਰੀ ਵੱਲੋਂ ਇਸਦੀ ਨਿਗਰਾਨੀ ਕੀਤੀ ਜਾਵੇਗੀ।

ਇਸ ਫਲੈਗਸ਼ਿਪ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਐਮ.ਈ.ਆਰ. ਦੇ ਸਕੱਤਰ ਅਲਕਨੰਦਾ ਦਿਆਲ ਨੇ ਅੱਜ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਬੰਧਤ ਹਸਪਤਾਲਾਂ ਦੇ ਪ੍ਰਤੀਨਿਧਾਂ ਅਤੇ ਐਨ.ਆਈ.ਸੀ. ਦੇ ਪ੍ਰਤੀਨਿਧੀਆਂ ਨਾਲ ਈ-ਹਸਪਤਾਲ ਅਤੇ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀਆਂ ਨੂੰ ਲਾਗੂ ਕਰਨ ਸਬੰਧੀ ਵਿਚਾਰਚਰਚਾ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸੂਬੇ ਦੇ ਹਸਪਤਾਲਾਂ ਵਿੱਚ ਮੈਡੀਸਨ ਅਤੇ ਇਨਵੈਂਟਰੀ ਮੈਨੇਜਮੈਂਟ ਵਰਗੀਆਂ ਸੇਵਾਵਾਂ ਵਿੱਚ ਸੁਧਾਰ ਬਾਰੇ ਵੀ ਚਰਚਾ ਕੀਤੀ ਗਈ।

ਹੋਰ ਜਾਣਕਾਰੀ ਦਿੰਦਿਆਂ ਸਕੱਤਰ ਨੇ ਦੱਸਿਆ ਕਿ ਐਚ.ਐਮ.ਆਈ.ਐਸ. ਸੂਬੇ ਦੇ ਸਿਹਤ ਖੇਤਰ ਵਿੱਚ ਇੱਕ ਵੱਡਾ ਸੁਧਾਰ ਸਾਬਤ ਹੋਵੇਗਾ, ਜਿਸ ਨਾਲ ਰਾਜ ਵਿੱਚ ਸਿਹਤ ਸੰਭਾਲ ਸੇਵਾਵਾਂ ਦੇ ਮਿਆਰ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੇ ਨਾਲ ਨਾਲ ਜਵਾਬਦੇਹੀ ਅਤੇ ਪਾਰਦਰਸ਼ੀ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਸਬੰਧਤ ਏਜੰਸੀਆਂ ਨੂੰ ਸ਼ੁਰੂ ਵਿੱਚ ਓ.ਪੀ.ਡੀ., ਸਟੋਰ ਅਤੇ ਫਾਰਮੇਸੀ ਇਨਵੈਂਟਰੀ ਕੰਟਰੋਲ ਅਤੇ ਮਰੀਜ਼ਾਂ ਦੀ ਫੀਡਬੈਕ ਪ੍ਰਣਾਲੀ ਵਰਗੀਆਂ ਸੇਵਾਵਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।

ਸਕੱਤਰ ਅਲਕਨੰਦਾ ਦਿਆਲ ਨੇ ਅਧਿਕਾਰੀਆਂ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਪ੍ਰੋਜੈਕਟ ਨਾਲ ਸਬੰਧਤ ਵੱਖ-ਵੱਖ ਭਾਈਵਾਲਾਂ ਦਰਮਿਆਨ ਸੁਚਾਰੂ ਤਾਲਮੇਲ ਨੂੰ ਕਾਇਮ ਰੱਖਿਆ ਜਾਵੇ ਤਾਂ ਜੋ ਇਸ ਨੂੰ ਨਿਰਧਾਰਤ ਸਮੇਂ ਅੰਦਰ ਸਫਲਤਾਪੂਰਵਕ ਲਾਗੂ ਕੀਤਾ ਜਾ ਸਕੇ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਸਕੱਤਰ ਐਮ.ਈ.ਆਰ. ਕਮ ਵਾਈਸ ਚਾਂਸਲਰ ਜੀ.ਆਰ.ਏ.ਯੂ. ਰਾਹੁਲ ਗੁਪਤਾ, ਡਿਪਟੀ ਸਕੱਤਰ ਐਮ.ਈ.ਆਰ.ਮਨਰੀਤ ਰਾਣਾ, ਡਾਇਰੈਕਟਰ ਐਮ.ਈ.ਆਰ.ਕਮ ਵਾਈਸ ਚਾਂਸਲਰ ਬੀਐਫਯੂਐਚਐਸ ਡਾ. ਅਵਨੀਸ਼ ਕੁਮਾਰ, ਰਜਿਸਟਰਾਰ ਬੀਐਫਯੂਐਚਐਸ ਡਾ. ਨਿਰਮਲ ਸਮੇਤ ਚਾਰਾਂ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਹਾਜ਼ਰ ਸਨ।

The post ਡਾਇਰੈਕਟੋਰੇਟ ਮੈਡੀਕਲ ਸਿੱਖਿਆ ਤੇ ਖੋਜ ਵੱਲੋਂ ਸੂਬੇ ਭਰ ‘ਚ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ ਜਲਦ ਕੀਤੀ ਜਾਵੇਗੀ ਸ਼ੁਰੂ appeared first on TheUnmute.com - Punjabi News.

Tags:
  • breaking-news
  • directorate-of-medical-education-and-research.
  • hospital
  • hospital-management-information-system
  • medical-education
  • news
  • punjab-hospital
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form