ਤੁਰਕੀ-ਸੀਰੀਆ ਵਿੱਚ ਆਏ ਭਿਆਨਕ ਭੂਚਾਲ ਕਾਰਨ 41 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 9 ਦਿਨਾਂ ਤੋਂ ਲੋਕ ਮਲਬੇ ਹੇਠ ਦੱਬੇ ਹੋਏ ਹਨ। ਦੁਨੀਆ ਭਰ ਦੇ ਬਚਾਅ ਕਰਮਚਾਰੀ ਲਗਾਤਾਰ ਲੋਕਾਂ ਨੂੰ ਲੱਭਣ ਵਿੱਚ ਲੱਗੇ ਹੋਏ ਹਨ। ਹਾਲਾਂਕਿ, ਗੰਭੀਰ ਸਥਿਤੀ ਦੇ ਕਾਰਨ, ਮਦਦ ਤੁਰੰਤ ਹਰ ਕਿਸੇ ਤੱਕ ਨਹੀਂ ਪਹੁੰਚ ਰਹੀ ਹੈ। ਇਸ ਖ਼ਤਰਨਾਕ ਭੂਚਾਲ ਵਿੱਚ ਹਜ਼ਾਰਾਂ ਘਰ ਤਬਾਹ ਹੋ ਗਏ ਹਨ।
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਕਿਹਾ ਕਿ ਤੁਰਕੀ ਵਿੱਚ ਪਿਛਲੇ ਹਫ਼ਤੇ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 35,418 ਹੋ ਗਈ ਹੈ। ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਦੇਸ਼ ਦੀ ਸਥਾਪਨਾ ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ ਹੈ। 1939 ਵਿੱਚ ਤੁਰਕੀ ਦੇ ਸ਼ਹਿਰ ਅਰਗਿੰਕਨ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਵਿੱਚ ਲਗਭਗ 33,000 ਲੋਕ ਮਾਰੇ ਗਏ ਸਨ।
ਏਰਦੋਗਨ ਨੇ ਕਿਹਾ ਕਿ 6 ਫਰਵਰੀ ਨੂੰ ਆਏ ਭੂਚਾਲ ਅਤੇ ਕਈ ਝਟਕਿਆਂ ਦੇ ਨਤੀਜੇ ਵਜੋਂ 1,05,505 ਲੋਕ ਜ਼ਖਮੀ ਹੋਏ ਹਨ। ਭੂਚਾਲ ਨੂੰ ‘ਸਦੀ ਦੀ ਆਫ਼ਤ’ ਦੱਸਦਿਆਂ ਰਾਸ਼ਟਰਪਤੀ ਨੇ ਕਿਹਾ ਕਿ 13,000 ਤੋਂ ਵੱਧ ਲੋਕ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ।
ਅੰਕਾਰਾ ਵਿੱਚ ਰਾਹਤ ਏਜੰਸੀ ਏਐਫਏਡੀ ਦੇ ਹੈੱਡਕੁਆਰਟਰ ਵਿੱਚ ਹੋਈ ਪੰਜ ਘੰਟੇ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਏਰਦੋਗਨ ਨੇ ਕਿਹਾ ਕਿ 47,000 ਇਮਾਰਤਾਂ ਜਾਂ ਤਾਂ ਜ਼ਮੀਨ ‘ਤੇ ਢਹਿ ਗਈਆਂ ਜਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਦੇ ਨਾਲ ਹੀ ਸੀਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸੀਰੀਆ ਵਿੱਚ ਘੱਟੋ-ਘੱਟ 5,800 ਲੋਕਾਂ ਦੀ ਮੌਤ ਹੋ ਚੁੱਕੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਕਿਉਂਕਿ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ ਮਨਾਇਆ ਵੈਲੇਨਟਾਈਨ ਡੇ, ਤਲਾਕ ਦੀ ਕਗਾਰ ‘ਤੇ ਪਹੁੰਚੇ 20 ਜੋੜਿਆਂ ਨੂੰ ਮੁੜ ਕੀਤਾ ਇੱਕ
ਬਚਾਅ ਕਰਮਚਾਰੀ ਲੋਕਾਂ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਇਸ ਦੇ ਨਾਲ ਹੀ ਕੁਦਰਤ ਦੇ ਕਰਿਸ਼ਮੇ ਕਾਰਨ ਅੱਜ ਵੀ ਮਲਬੇ ਅੰਦਰੋਂ ਲੋਕਾਂ ਨੂੰ ਜਿਊਂਦੇ ਬਾਹਰ ਕੱਢਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 6 ਫਰਵਰੀ ਨੂੰ ਤੁਰਕੀ-ਸੀਰੀਆ ‘ਚ ਤਿੰਨ ਭੂਚਾਲ ਆਏ ਸਨ, ਜਿਸ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਸਨ। ਮੰਗਲਵਾਰ ਨੂੰ ਤੁਰਕੀ ਵਿੱਚ ਇੱਕ ਵੱਡੇ ਭੂਚਾਲ ਦੇ ਇੱਕ ਹਫ਼ਤੇ ਤੋਂ ਵੱਧ ਸਮੇਂ ਬਾਅਦ ਮਲਬੇ ਵਿੱਚੋਂ ਨੌਂ ਬਚੇ ਲੋਕਾਂ ਨੂੰ ਬਚਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਤੁਰਕੀ-ਸੀਰੀਆ ਭੂਚਾਲ, 100 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ, ਮੌਤਾਂ ਦਾ ਅੰਕੜਾ 41,000 ਤੋਂ ਪਾਰ appeared first on Daily Post Punjabi.
source https://dailypost.in/latest-punjabi-news/turkey-syria-earthquake-worst/