ਤਰਨਤਾਰਨ ‘ਚ ਫਿਰ ਦਿਖਾਈ ਦਿੱਤਾ ਪਾਕਿਸਤਾਨੀ ਡਰੋਨ, BSF ਨੇ 23 ਰਾਊਂਡ ਫਾਇਰਿੰਗ ਕਰ ਭੇਜਿਆ ਵਾਪਸ

ਪੰਜਾਬ ਸਰਹੱਦ ‘ਤੇ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਭੇਜਣਾ ਲਗਾਤਾਰ ਜਾਰੀ ਹੈ। ਅੰਮ੍ਰਿਤਸਰ ਬਾਰਡਰ ‘ਤੇ ਡਰੋਨ ਸੁੱਟੇ ਜਾਣ ਦੇ 24 ਘੰਟਿਆਂ ਦੇ ਅੰਦਰ ਹੀ ਤਸਕਰਾਂ ਨੇ ਤਰਨਤਾਰਨ ਸੈਕਟਰ ਵਿੱਚ ਦੂਜਾ ਡਰੋਨ ਭੇਜ ਦਿੱਤਾ, ਪਰ ਬਾਰਡਰ ਸਿਕਓਰਿਟੀ ਫੋਰਸ (BSF) ਦੇ ਜਵਾਨ ਉਸਨੂੰ ਵਾਪਸ ਖਦੇੜਨ ਵਿੱਚ ਸਫ਼ਲ ਰਹੇ ਹਨ। ਫਿਲਹਾਲ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

Pakistani drone spotted
Pakistani drone spotted

ਦਰਅਸਲ, ਇਹ ਘਟਨਾ ਫਿਰੋਜ਼ਪੁਰ ਸੈਕਟਰ ਦੇ ਅਧੀਨ ਆਉਣ ਵਾਲੇ ਤਰਨਤਾਰਨ ਬਾਰਡਰ ਦੇ ਪਿੰਡ ਕਾਲਸ ਦੀ ਹੈ। ਰਾਤ BSF ਦੀ ਅਮਰਕੋਟ ਤਾਇਨਾਤ ਬਟਾਲੀਅਨ 103 ਦੇ ਜਵਾਨ ਗਸ਼ਤ ‘ਤੇ ਸੀ। ਅੱਧੀ ਰਾਤ ਨੂੰ BSF ਦੇ ਜਵਾਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਵਾਨਾਂ ਨੇ ਡਰੋਨ ਦੀ ਆਵਾਜ਼ ਵੱਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਸਾਰੇ ਜਵਾਨਾਂ ਵੱਲੋਂ 23 ਰਾਊਂਡ ਫਾਇਰ ਕੀਤੇ ਗਏ। ਕੁਝ ਮਿੰਟਾਂ ਦੇ ਬਾਅਦ ਡਰੋਨ ਦੀ ਆਵਾਜ਼ ਵਾਪਸ ਪਾਕਿਸਤਾਨ ਵੱਲ ਗਈ ਤੇ ਬਾਅਦ ਵਿੱਚ ਆਉਣੀ ਬੰਦ ਹੋ ਗਈ। BSF ਨੇ ਇਸਦੀ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ। ਹੁਣ ਪੰਜਾਬ ਪੁਲਿਸ ਤੇ BSF ਬਟਾਲੀਅਨ 103 ਦੇ ਜਵਾਨਾਂ ਵੱਲੋਂ ਅਮਰਕੋਟ ਤੇ ਪਿੰਡ ਕਲਸ ਦੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਹੈ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਚ ਅਭਿਆਨ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾ.ਤਲਾਂ ਦਾ ਅੱਜ ਹੋਵੇਗਾ ਪੋਸਟਮਾਰਟਮ, ਗੈਂਗਸਟਰ ਜੱਗੂ ਦੀ ਗੋਲਡੀ ਬਰਾੜ ਨੂੰ ਧਮਕੀ -‘ਕ.ਤਲ ਦੇ ਬਦਲੇ ਹੋਵੇਗਾ ਕ.ਤਲ’

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਤੇ ਐਤਵਾਰ ਦੀ ਮੱਧ ਰਾਤ ਨੂੰ ਵੀ ਅੰਮ੍ਰਿਤਸਰ ਵਿੱਚ ਸਰਹੱਦੀ ਪਿੰਡ ਸ਼ਹਿਜਾਦਾ ਦੇ ਨੇੜੇ ਦੇਰ ਰਾਤ 2.11 ਮਿੰਟ ‘ਤੇ ਪਾਕਿਸਤਾਨੀ ਡਰੋਨ ਦਾਖਲ ਹੋਇਆ ਸੀ। ਇਸਦੀ ਆਵਾਜ਼ ਸੁਣਦਿਆਂ ਹੀ BSF ਦੇ ਜਵਾਨ ਅਲਰਟ ਹੋ ਗਏ ਤੇ ਉਨ੍ਹਾਂ ਨੇ ਡਰੋਨ ‘ਤੇ ਫਾਇਰੰਗ ਲੜਨੀ ਸ਼ੁਰੂ ਕਰ ਦਿੱਤੀ। ਫਾਇਰਿੰਗ ਦੇ ਬਾਅਦ ਆਵਾਜ਼ ਬੰਦ ਹੋ ਗਈ। ਜਦੋਂ BSF ਵੱਲੋਂਸੁ ਵੇਰੇ ਸਰਚ ਅਭਿਆਨ ਚਲਾਇਆ ਗਿਆ ਤਾਂ ਡਰੋਨ ਸਰਹੱਦ ਦੇ ਨੇੜੇ ਡਿੱਗਿਆ ਮਿਲਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਤਰਨਤਾਰਨ ‘ਚ ਫਿਰ ਦਿਖਾਈ ਦਿੱਤਾ ਪਾਕਿਸਤਾਨੀ ਡਰੋਨ, BSF ਨੇ 23 ਰਾਊਂਡ ਫਾਇਰਿੰਗ ਕਰ ਭੇਜਿਆ ਵਾਪਸ appeared first on Daily Post Punjabi.



source https://dailypost.in/news/punjab/pakistani-drone-spotted-5/
Previous Post Next Post

Contact Form