ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਵੀਡੀਓ ‘ਤੇ ਬਵਾਲ ਜਾਰੀ ਹੈ । ਭਾਰਤ ਦੇ ਨਕਸ਼ੇ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਪੇਂਡਰਾ ਨਿਵਾਸੀ ਐਡਵੋਕੇਟ ਵਰਿੰਦਰ ਪੰਜਾਬੀ ਨੇ ਜ਼ਿਲ੍ਹੇ ਦੇ ਐਸਪੀ ਦੇ ਨਾਲ ਗ੍ਰਹਿ ਮੰਤਰਾਲੇ ਨੂੰ ਅਦਾਕਾਰ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਹੈ। ਵਕੀਲ ਨੇ ਅਦਾਕਾਰ ‘ਤੇ ਭਾਰਤ ਦੇ ਨਕਸ਼ੇ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਅਕਸ਼ੇ ਕੁਮਾਰ ਵੱਲੋਂ ਸੋਸ਼ਲ ਮੀਡੀਆ ‘ਤੇ ਗਲੋਬ ‘ਤੇ ਬਣੇ ਭਾਰਤ ਦੇ ਨਕਸ਼ੇ ‘ਤੇ ਚਲਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਦਰਅਸਲ, ਅਦਾਕਾਰ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪ੍ਰਮੋਸ਼ਨਲ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਅਦਾਕਾਰ ਇੱਕ ਇੰਟਰਨੈਸ਼ਨਲ ਏਅਰਲਾਈਨਜ਼ ਦਾ ਪ੍ਰਚਾਰ ਕਰ ਰਹੇ ਸਨ । ਵੀਡੀਓ ਦੀ ਸ਼ੁਰੂਆਤ ਵਿੱਚ ਅਕਸ਼ੇ ਨੂੰ ਇੱਕ ਗਲੋਬ ‘ਤੇ ਚੱਲਦਾ ਦਿਖਾਇਆ ਗਿਆ ਸੀ। ਗਲਤੀ ਇਹ ਸੀ ਕਿ ਜਿੱਥੇ ਐਕਟਰ ਦੇ ਪੈਰ ਸਨ ਉੱਥੇ ਭਾਰਤ ਦਾ ਨਕਸ਼ਾ ਸੀ।
ਇਹ ਵੀ ਪੜ੍ਹੋ: CM ਮਾਨ ਨੇ ਐਪ ਕੀਤਾ ਲਾਂਚ, ਹੁਣ ਆਨਲਾਈਨ ਮਿਲੇਗਾ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ
ਦੱਸ ਦੇਈਏ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ ਹੀ ਵਕੀਲ ਨੇ ਜ਼ਿਲ੍ਹੇ ਦੇ ਐੱਸਪੀ ਦੇ ਨਾਲ ਗ੍ਰਹਿ ਮੰਤਰਾਲੇ ਨੂੰ ਅਕਸ਼ੇ ਖਿਲਾਫ਼ ਪੱਤਰ ਲਿਖਿਆ ਹੈ । ਉਨ੍ਹਾਂ ਕਿਹਾ ਕਿ ਉਸ ਦਾ ਇਹ ਕੰਮ ਨੈਸ਼ਨਲ ਸਨਮਾਨ ਅਪਮਾਨ ਐਕਟ 1971 ਦੇ ਤਹਿਤ ਸਜ਼ਾਯੋਗ ਹੈ । ਅਜਿਹੀ ਸਥਿਤੀ ਵਿੱਚ ਅਕਸ਼ੇ ਕੁਮਾਰ ਦੇ ਵਿਰੁੱਧ ਵਿਧੀ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਕਸ਼ੇ ਵਿੱਚ ਖੜ੍ਹੇ ਹੋਏ ਅਕਸ਼ੇ ਕੁਮਾਰ ਦੀ ਫੋਟੋ ਤੇ ਵੀਡੀਓ ਨੂੰ ਡਿਲੀਟ ਕਰਵਾਇਆ ਜਾਵੇ। ਇਸਦੇ ਨਾਲ ਹੀ ਉਸਦੇ ਖਿਲਾਫ਼ FIR ਦਰਜ ਕਰ ਕੇ ਸਖਤ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਮੁਸ਼ਕਿਲਾਂ ‘ਚ ਫਸੇ ਅਕਸ਼ੈ ਕੁਮਾਰ ! ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ ਗ੍ਰਹਿ ਮੰਤਰਾਲੇ ਕੋਲ ਪਹੁੰਚੀ ਸ਼ਿਕਾਇਤ appeared first on Daily Post Punjabi.