ਤੁਰਕੀ ਅਤੇ ਸੀਰੀਆ ਵਿੱਚ ਪਿਛਲੇ ਦਿਨੀਂ ਆਏ ਵਿਨਾਸ਼ਕਾਰੀ 7.8 ਦੀ ਤੀਬਰਤਾ ਵਾਲੇ ਭੂਚਾਲ ਦੇ 212 ਘੰਟੇ ਬਾਅਦ ਮੰਗਲਵਾਰ ਨੂੰ ਬਚਾਅ ਕਰਮਚਾਰੀਆਂ ਨੇ ਅਦਿਆਮਨ ਵਿੱਚ ਮਲਬੇ ਵਿੱਚੋਂ ਇੱਕ 77 ਸਾਲਾ ਵਿਅਕਤੀ ਨੂੰ ਜ਼ਿੰਦਾ ਬਚਾਇਆ ਗਿਆ । ਜ਼ਿਕਰਯੋਗ ਹੈ ਕਿ ਤੁਰਕੀ ਅਤੇ ਇਸ ਦੇ ਗੁਆਂਢੀ ਦੇਸ਼ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 41,000 ਤੋਂ ਪਾਰ ਹੋ ਗਈ ਹੈ । ਇਸ ਸਬੰਧੀ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਹਾਇਤਾ ਯਤਨਾਂ ਦਾ ਧਿਆਨ ਉਨ੍ਹਾਂ ਲੋਕਾਂ ਦੀ ਮਦਦ ਕਰਨ ਵੱਲ ਤਬਦੀਲ ਹੋ ਗਿਆ ਹੈ ਜੋ ਹੁਣ ਆਸਰਾ ਘਰਾਂ ਜਾਂ ਕੜਾਕੇ ਦੀ ਠੰਡ ਵਿੱਚ ਲੋੜੀਂਦੇ ਭੋਜਨ ਦੀ ਘਾਟ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪਰ ਭੂਚਾਲ ਦੇ ਇੱਕ ਹਫ਼ਤੇ ਬਾਅਦ ਵੀ ਬਚਾਅ ਕਰਮਚਾਰੀ ਮਲਬੇ ਹੇਠੋਂ ਬਚੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਭੂਚਾਲ ਨੇ ਦੋਵਾਂ ਦੇਸ਼ਾਂ ਦੇ ਕਈ ਸ਼ਹਿਰਾਂ ਵਿਚ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕੜਾਕੇ ਦੀ ਠੰਢ ਵਿੱਚ ਲੋਕ ਬੇਘਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਯਾਨੀ 13 ਫਰਵਰੀ ਨੂੰ ਤੁਰਕੀ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏਸਨ । ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਭਾਰਤੀ ਫੌਜ ਦੇ ਹਸਪਤਾਲ ਵਿੱਚ ਵੀ ਤਰੇੜਾਂ ਆ ਗਈਆਂ । ਇਸ ਤੋਂ ਇਲਾਵਾ ਕੁਝ ਹੋਰ ਥਾਵਾਂ ਤੋਂ ਵੀ ਨੁਕਸਾਨ ਦੀ ਖ਼ਬਰ ਸਾਹਮਣੇ ਆਈ । ਇਸ ਸਮੇਂ ਸਾਵਧਾਨੀ ਵਰਤਦਿਆਂ ਭਾਰਤੀ ਫੌਜ ਦੇ ਜਵਾਨ ਵੀ ਇਮਾਰਤਾਂ ਦੀ ਬਜਾਏ ਟੈਂਟਾਂ ਵਿੱਚ ਰਹਿ ਰਹੇ ਹਨ ।
ਇਹ ਵੀ ਪੜ੍ਹੋ: CM ਮਾਨ ਨੇ ਐਪ ਕੀਤਾ ਲਾਂਚ, ਹੁਣ ਆਨਲਾਈਨ ਮਿਲੇਗਾ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ
ਕੁਝ ਦਿਨ ਪਹਿਲਾਂ ਤੁਰਕੀ ਅਤੇ ਸੀਰੀਆਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਭਾਰੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ । ਜ਼ਮੀਨ ਤੇ ਬਚਾਅ ਕਾਰਜ ਜਾਰੀ ਹੈ ਅਤੇ ਲਾਸ਼ਾਂ ਨੂੰ ਲਗਾਤਾਰ ਬਾਹਰ ਕੱਢਿਆ ਜਾ ਰਿਹਾ ਹੈ। ਭਾਰਤ ਨੇ ਇਸ ਬਚਾਅ ਮਿਸ਼ਨ ਵਿੱਚ ਤੁਰਕੀ ਦੀ ਬਹੁਤ ਮਦਦ ਕੀਤੀ ਹੈ। NDRF ਦੀਆਂ ਕਈ ਟੀਮਾਂ ਭੇਜੀਆਂ ਗਈਆਂ ਹਨ, ਰਾਹਤ ਸਮੱਗਰੀ ਵੀ ਲਗਾਤਾਰ ਪਹੁੰਚਾਈ ਜਾ ਰਹੀ ਹੈ। ਭਾਰਤੀ ਫੌਜ ਨੇ ਤੁਰਕੀ ਵਿੱਚ ਆਪਣੇ ਹਸਪਤਾਲ ਵੀ ਬਣਾਏ ਹਨ, ਜਿੱਥੇ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਤੁਰਕੀ ਵਿੱਚ ਭੂਚਾਲ ਦਾ ਪਹਿਲਾ ਝਟਕਾ 6 ਫਰਵਰੀ ਨੂੰ ਸਵੇਰੇ 4.17 ਵਜੇ ਮਹਿਸੂਸ ਕੀਤਾ ਗਿਆ ਸੀ । ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.8 ਮਾਪੀ ਗਈ ਸੀ । ਭੂਚਾਲ ਦਾ ਕੇਂਦਰ ਦੱਖਣੀ ਤੁਰਕੀ ਦਾ ਗਾਜ਼ੀਅਨਟੇਪ ਸੀ। ਇਸ ਤੋਂ ਪਹਿਲਾਂ ਕਿ ਲੋਕ ਇਸ ਤੋਂ ਉਭਰਨ, ਥੋੜ੍ਹੀ ਦੇਰ ਬਾਅਦ ਭੂਚਾਲ ਦਾ ਇੱਕ ਹੋਰ ਝਟਕਾ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.4 ਤੀਬਰਤਾ ਸੀ। ਫਿਰ ਸ਼ਾਮ 4 ਵਜੇ ਭੂਚਾਲ ਦਾ ਇੱਕ ਹੋਰ ਝਟਕਾ ਲੱਗਿਆ । ਦੱਸਿਆ ਜਾ ਰਿਹਾ ਹੈ ਕਿ ਇਸ ਝਟਕੇ ਨੇ ਸਭ ਤੋਂ ਵੱਧ ਤਬਾਹੀ ਮਚਾਈ । ਜ਼ਿਕਰਯੋਗ ਹੈ ਕਿ ਇਸ ਵੱਡੇ ਭੂਚਾਲ ਤੋਂ ਪਹਿਲਾਂ ਸਾਲ 1999 ਵਿੱਚ ਵੀ ਤੁਰਕੀ ਵਿੱਚ ਭਾਰੀ ਤਬਾਹੀ ਵੇਖਣ ਨੂੰ ਮਿਲੀ ਸੀ। ਉਦੋਂ ਭੂਚਾਲ ਨੇ 18000 ਲੋਕਾਂ ਦੀ ਜਾਨ ਲੈ ਲਈ ਸੀ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕੁਦਰਤ ਦਾ ਚਮਤਕਾਰ: ਭੂਚਾਲ ਦੇ 212 ਘੰਟਿਆਂ ਬਾਅਦ ਮਲਬੇ ‘ਚੋਂ ਜ਼ਿੰਦਾ ਕੱਢਿਆ ਗਿਆ 77 ਸਾਲਾ ਬਜ਼ੁਰਗ appeared first on Daily Post Punjabi.
source https://dailypost.in/news/international/turkey-syria-earthquake-2/