ਦੇਸ਼ ‘ਚ ਪਹਿਲੀ ਵਾਰ ਲੜਕੀ ਤੋਂ ਲੜਕਾ ਬਣਿਆ ਟ੍ਰਾਂਜੈਂਡਰ ਪ੍ਰੈਗਨੈਂਟ, ਮਾਰਚ ‘ਚ ਕਰਨਗੇ ਆਪਣੇ ਬੱਚੇ ਦਾ ਸਵਾਗਤ

ਕੇਰਲ ਦੇ ਕੋਝੀਕੋਡ ਵਿਚ ਇਕ ਟ੍ਰਾਂਸਜੈਂਡਰ ਕੱਪਲ ਮਾਤਾ-ਪਿਤਾ ਬਣਨ ਵਾਲੇ ਹਨ। ਪਿਛਲੇ ਤਿੰਨ ਸਾਲ ਤੋਂ ਇਕੱਠੇ ਰਹਿ ਰਹੇ ਜਹਾਦ ਤੇ ਜੀਆ ਨੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਫੋਟੋ ਵਿਚ ਜਹਾਦ ਪ੍ਰੈਗਨੈਂਟ ਨਜ਼ਰ ਆ ਰਹੇ ਹਨ। ਦੇਸ਼ ਵਿਚ ਇਹ ਪਹਿਲਾ ਮਾਮਲਾ ਹੈ ਕਿ ਪੁਰਸ਼ ਟ੍ਰਾਂਸਜੈਂਡਰ ਇਕ ਬੱਚੇ ਨੂੰ ਜਨਮ ਦੇਵੇਗਾ।

ਜੀਆ ਪਾਵਰ ਇਕ ਡਾਂਸਰ ਹੈ। ਉਹ ਪੁਰਸ਼ ਸੀ ਤੇ ਮਹਿਲਾ ਟ੍ਰਾਂਸਜੈਂਡਰ ਬਣੀ। ਜਹਾਦ ਲੜਕੀ ਸੀ ਤੇ ਉਹ ਪੁਰਸ਼ ਟ੍ਰਾਂਸਜੈਂਡਰ ਬਣੇ। ਪ੍ਰੈਗਟਨੈਂਟ ਹੋਣ ਲਈ ਜਹਾਦ ਨੇ ਉਸ ਪ੍ਰੋਸੈਸ ਨੂੰ ਬੰਦ ਕਰ ਦਿੱਤਾ ਜਿਸ ਜ਼ਰੀਏ ਉਹ ਮਹਿਲਾ ਤੋਂ ਪੁਰਸ਼ ਵਿਚ ਤਬਦੀਲ ਹੋ ਰਹੇ ਸਨ।

ਜਹਾਦ ਦੀ ਪਾਰਟਨਰ ਜੀਆ ਨੇ ਇੰਸਟਾਗ੍ਰਾਮ ‘ਤੇ ਪੋਸਟ ਵਿਚ ਲਿਖਿਆ ਕਿ ਅਸੀਂ ਮਾਂ ਬਣਨ ਦੇ ਮੇਰੇ ਸੁਪਨੇ ਅਤੇ ਪਿਤਾ ਬਣਨ ਦੇ ਮੇਰੇ ਪਾਰਟਨਰ ਦੇ ਸੁਪਨੇ ਨੂੰ ਸਾਕਾਰ ਕਰਨ ਵਾਲੇ ਹਾਂ। 8 ਮਹੀਨੇ ਦਾ ਭਰੂਣ ਹੁਣ ਜਹਾਦ ਦੇ ਪੇਟ ਵਿਚ ਹੈ। ਮੈਂ ਜਨ ਤੋਂ ਜਾਂ ਸਰੀਰ ਤੋਂ ਇਕ ਮਹਿਲਾ ਨਹੀਂ ਸੀ ਪਰ ਮੇਰੇ ਅੰਦਰ ਇਕ ਸੁਪਨਾ ਸੀ ਕਿ ਕੋਈ ਮੈਨੂੰ ਮਾਂ ਕਹੇ। ਸਾਨੂੰ ਇਕੱਠੇ ਰਹਿੰਦੇ 3 ਸਾਲ ਹੋ ਗਏ ਹਨ। ਮੇਰੀ ਮਾਂ ਬਣਨ ਦੇ ਸੁਪਨੇ ਦੀ ਤਰ੍ਹਾਂ ਜਹਾਦ ਦਾ ਪਿਤਾ ਬਣਨ ਦਾ ਸੁਪਨਾ ਹੈ।

ਜਦੋਂ ਅਸੀਂ ਨਾਲ ਰਹਿਣਾ ਸ਼ੁਰੂ ਕੀਤੀਤਾਂ ਅਸੀਂ ਸੋਚਿਆ ਕਿ ਸਾਡਾ ਜੀਵਨ ਹੋਰ ਟ੍ਰਾਂਸਜੈਂਡਰਾਂ ਤੋਂ ਵੱਖਰਾ ਹੋਣਾ ਚਾਹੀਦਾ ਹੈ। ਜ਼ਿਆਦਾਤਰ ਟ੍ਰਾਂਸਜੈਂਡਰ ਕੱਪਲ ਦਾ ਸਮਾਜ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬਾਈਕਾਟ ਕਰ ਦਿੱਤਾ ਜਾਂਦਾ ਹੈ। ਅਸੀਂ ਇਕ ਬੱਚਾ ਚਾਹੁੰਦੇ ਸੀ ਤਾਂ ਕਿ ਇਸ ਦੁਨੀਆ ਵਿਚ ਸਾਡੇ ਦਿਨ ਖਤਮ ਹੋਣ ਦੇ ਬਾਅਦ ਕੋਈ ਸਾਡਾ ਆਪਣਾ ਹੋਵੇ। ਜਦੋਂ ਅਸੀਂ ਬੱਚੇ ਦਾ ਫੈਸਲਾ ਕੀਤਾ ਉਦੋਂ ਜਹਾਦ ਦੀ ਬ੍ਰੈਸਟ ਰਿਮੂਵਲ ਸਰਜਰੀ ਦੀ ਪ੍ਰਕਿਰਿਆ ਚੱਲ ਰਹੀ ਸੀ ਜਿਸ ਨੂੰ ਗਰਭ ਅਵਸਥਾ ਲਈ ਰੋਕ ਦਿੱਤਾ ਗਿਆ।

ਕੱਪਲ ਨੇ ਪਹਿਲਾਂ ਇਕ ਬੱਚਾ ਗੋਦ ਲੈਣ ਬਾਰੇ ਸੋਚਿਆ ਤੇ ਪ੍ਰਕਿਰਿਆ ਬਾਰੇ ਪੁੱਛਗਿਛ ਵੀ ਕੀਤੀ ਪਰ ਕਾਨੂੰਨੀ ਪ੍ਰਕਿਰਿਆ ਚੁਣੌਤੀਪੂਰਨ ਸੀ ਕਿਉਂਕਿ ਉਹ ਇਕ ਟ੍ਰਾਸਜੈਂਡਰ ਕੱਪਲ ਹਨ। ਇਸ ਲਈ ਉਹ ਪਿੱਛੇ ਹਟ ਗਏ। ਜੀਆ ਨੇ ਆਪਣੇ ਪਰਿਵਾਰ ਤੇ ਡਾਕਟਰਾਂ ਦੇ ਸਪੋਰਟ ਲਈ ਧੰਨਵਾਦ ਕੀਤਾ। ਜਹਾਦ ਬੱਚੇ ਨੂੰ ਜਨਮ ਦੇਣ ਦੇ ਬਾਅਦ ਪੁਰਸ਼ ਬਣਨ ਦੀ ਪ੍ਰੋਸੈਸ ਨੂੰ ਫਿਰ ਤੋਂ ਸ਼ੁਰੂ ਕਰਾਂਗੇ। ਜਿਆ ਨੇ ਕਿਹਾ ਕਿ ਸਾਨੂੰ ਮੈਡੀਕਲ ਕਾਲਜ ਵਿਚ ਬ੍ਰੈਸਟ ਮਿਲਕ ਬੈਂਕ ਤੋਂ ਬੱਚੇ ਲਈ ਦੁੱਧ ਮਿਲਣ ਦੀ ਉਮੀਦ ਹੈ।

ਇੰਸਟਾਗ੍ਰਾਮ ਪੋਸਟ ‘ਤੇ ਹਜ਼ਾਰਾਂ ਲਾਈਕਸ ਤੇ ਕਮੈਂਟਸ ਮਿਲ ਰਹੇ ਹਨ ਤੇ ਲੋਕ ਕੱਪਲ ਨੂੰ ਵਧਾਈ ਦੇ ਰਹੇ ਹਨ। ਇੰਟਰਨੈਟ ਯੂਜਰਸ ਨੇ ਦੋਵਾਂ ਨੂੰ ਉਨ੍ਹਾਂ ਦੇ ਭਵਿੱਖ ਲਈ ਕਾਮਨਾਵਾਂ ਦਿੱਤੀਆਂ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਦੇਸ਼ ‘ਚ ਪਹਿਲੀ ਵਾਰ ਲੜਕੀ ਤੋਂ ਲੜਕਾ ਬਣਿਆ ਟ੍ਰਾਂਜੈਂਡਰ ਪ੍ਰੈਗਨੈਂਟ, ਮਾਰਚ ‘ਚ ਕਰਨਗੇ ਆਪਣੇ ਬੱਚੇ ਦਾ ਸਵਾਗਤ appeared first on Daily Post Punjabi.



Previous Post Next Post

Contact Form