ਚਿਲੀ ਦੇ ਜੰਗਲਾਂ ‘ਚ ਹੀਟਵੇਵ ਕਾਰਨ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ, ਸੈਂਕੜੇ ਘਰ ਹੋਏ ਤਬਾਹ

ਚਿੱਲੀ ‘ਚ ਹੀਟਵੇਵ ਕਾਰਨ ਕਈ ਜੰਗਲਾਂ ‘ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਨਾਲ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਰੀਬ 35 ਹਜ਼ਾਰ ਏਕੜ ਦਾ ਰਕਬਾ ਸੜ ਗਿਆ। ਇਸ ਦੇ ਨਾਲ ਹੀ ਕਈ ਜਾਨਵਰਾਂ ਦੇ ਵੀ ਅੱਗ ਦੇ ਲਪੇਟੇ ‘ਚ ਆਉਣ ਦੀ ਸੂਚਨਾ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਸੈਂਟੀਆਗੋ ਤੋਂ ਕਰੀਬ 500 ਕਿਲੋਮੀਟਰ ਦੂਰ ਸਾਂਤਾ ਜੁਆਨਾ ਸ਼ਹਿਰ ਵਿੱਚ ਅੱਗ ਬੁਝਾਉਣ ਵਾਲੇ ਸਮੇਤ 11 ਲੋਕਾਂ ਦੀ ਮੌਤ ਹੋ ਗਈ।

Terrible fire In Chile

ਬਾਇਓਬਿਓ ਅਤੇ ਨੂਬਲ ਦੇ ਖੇਤਾਂ ਅਤੇ ਜੰਗਲਾਂ ਵਿੱਚ ਤਬਾਹੀ ਨੂੰ ਦੇਖਦੇ ਹੋਏ ਵਾਧੂ ਫੌਜਾਂ ਨੂੰ ਤਾਇਨਾਤ ਕੀਤਾ ਗਿਆ ਹੈ। ਗ੍ਰਹਿ ਮੰਤਰੀ ਕੈਰੋਲੀਨਾ ਟੋਹਾ ਨੇ ਕਿਹਾ ਕਿ ਦੇਸ਼ ਭਰ ‘ਚ ਅੱਗ ਦੀਆਂ 39 ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਸੈਂਕੜੇ ਘਰ ਨੁਕਸਾਨੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵਿਗੜਨ ਦੀ ਚੇਤਾਵਨੀ ਦਿੱਤੀ ਗਈ ਹੈ।

Terrible fire In Chile

ਇਹ ਵੀ ਪੜ੍ਹੋ : ਨਵਾਂਸ਼ਹਿਰ ‘ਚ ਸਪੋਰਟਸ ਕਲੱਬ ਦੀ ਕੰਧ ‘ਤੇ ਟੰਗਿਆ ਮਿਲਿਆ ਜ਼ਿੰਦਾ ਕਾਰਤੂਸ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਖੇਤੀਬਾੜੀ ਮੰਤਰਾਲੇ ਦੇ ਅਨੁਸਾਰ, ਐਮਰਜੈਂਸੀ ਸਹਾਇਤਾ ਲਈ ਪਹੁੰਚਿਆ ਇੱਕ ਹੈਲੀਕਾਪਟਰ ਵੀ ਲਾ ਅਰੌਕੇਨੀਆ ਵਿੱਚ ਕਰੈਸ਼ ਹੋ ਗਿਆ। ਇਸ ਵਿੱਚ ਪਾਇਲਟ ਅਤੇ ਇੱਕ ਮਕੈਨਿਕ ਦੀ ਮੌਤ ਹੋ ਗਈ। ਚਿਲੀ ‘ਚ ਵਧਦੀ ਅੱਗ ਨੂੰ ਦੇਖਦੇ ਹੋਏ ਅਰਜਨਟੀਨਾ ਅਤੇ ਬ੍ਰਾਜ਼ੀਲ ਦੇ 63 ਜਹਾਜ਼ਾਂ ਦਾ ਬੇੜਾ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਸ਼ੁੱਕਰਵਾਰ ਨੂੰ ਨੂਬਲ ਅਤੇ ਬਾਇਓਬਿਓ ਦਾ ਦੌਰਾ ਕਰਨ ਲਈ ਆਪਣੀ ਛੁੱਟੀ ਨੂੰ ਘਟਾ ਦਿੱਤਾ। ਇਨ੍ਹਾਂ ਦੋਵਾਂ ਖੇਤਰਾਂ ਦੀ ਕੁੱਲ ਆਬਾਦੀ 20 ਲੱਖ ਦੇ ਕਰੀਬ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਚਿਲੀ ਦੀ ਆਫ਼ਤ ਏਜੰਸੀ ਸੇਨਾਪ੍ਰੇਡ ਦੇ ਅਨੁਸਾਰ, ਕੁਝ ਪਰਿਵਾਰਾਂ ਨੇ ਸ਼ੈਲਟਰਾਂ ਵਿੱਚ ਪਨਾਹ ਦੀ ਮੰਗ ਕੀਤੀ ਹੈ। ਅੱਗ ਲੱਗਣ ਕਾਰਨ ਹਾਈਵੇਅ ਵੀ ਨੁਕਸਾਨਿਆ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਈ ਬਸਤੀਆਂ ਨੂੰ ਖਾਲੀ ਕਰਵਾਇਆ ਗਿਆ ਹੈ। ਮੌਸਮ ਵਿਭਾਗ ਨੇ ਨੁਬਲ ਵਿੱਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਕਾਰਨ ਸਥਿਤੀ ਵਿਗੜਨ ਦਾ ਖਤਰਾ ਹੈ।

The post ਚਿਲੀ ਦੇ ਜੰਗਲਾਂ ‘ਚ ਹੀਟਵੇਵ ਕਾਰਨ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ, ਸੈਂਕੜੇ ਘਰ ਹੋਏ ਤਬਾਹ appeared first on Daily Post Punjabi.



source https://dailypost.in/news/international/terrible-fire-caused-by-heatwave-in-forests-of-chile/
Previous Post Next Post

Contact Form