ਵੀਡੀਓ ਗੇਮ ਛੁਡਾਉਣ ‘ਤੇ ਭੜਕਿਆ ਸਟੂਡੈਂਟ, ਟੀਚਰ ਨੂੰ ਬੁਰੀ ਤਰ੍ਹਾਂ ਕੁੱਟਿਆ, ਧੱਕਾ ਮਾਰ ਸੁੱਟਿਆ, ਮਾਰੇ ਘਸੁੰਨ

ਅਮਰੀਕਾ ਦੇ ਫਲੋਰਿਡਾ ਵਿੱਚ 17 ਸਾਲਾਂ ਵਿਦਿਆਰਥੀ ਨੇ ਆਪਣੇ ਅਧਿਆਪਕ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਗੁੱਸੇ ‘ਚ ਆ ਕੇ ਉਸ ਨੇ ਪਹਿਲਾਂ ਮਹਿਲਾ ਅਧਿਆਪਕ ਨੂੰ ਤੇਜ਼ ਧੱਕਾ ਦਿੱਤਾ। ਜਦੋਂ ਉਹ ਜ਼ਮੀਨ ‘ਤੇ ਡਿੱਗੀ ਤਾਂ ਉਸ ਨੇ ਉਸ ਨੂੰ 15 ਮੁੱਕੇ ਮਾਰੇ। ਉਸ ਨੇ ਕਿਹਾ ਕਿ ਉਹ ਉਸ ਨੂੰ ਮਾਰ ਦੇਵੇਗਾ। ਇਸ ਤੋਂ ਬਾਅਦ ਮਹਿਲਾ ਟੀਚਰ ਨੂੰ ਹਸਪਤਾਲ ਲਿਜਾਇਆ ਗਿਆ।

Enraged student on releasing
Enraged student on releasing

ਰਿਪੋਰਟ ਮੁਤਾਬਕ ਵਿਦਿਆਰਥੀ ਕਲਾਸ ਵਿੱਚ ਗੇਮ ਖੇਡ ਰਿਹਾ ਸੀ, ਜਿਸ ਤੋਂ ਬਾਅਦ ਅਧਿਆਪਕ ਨੇ ਉਸ ਦਾ ਨਿਨਟੈਂਡੋ ਸਵਿੱਚ (ਗੇਮ) ਲੈ ਲਿਆ। ਇਸ ਤੋਂ ਵਿਦਿਆਰਥੀ ਗੁੱਸੇ ‘ਚ ਆ ਗਿਆ ਅਤੇ ਉਸ ਨੇ ਅਧਿਆਪਕ ਦੀ ਕੁੱਟਮਾਰ ਕਰ ਦਿੱਤੀ। ਇਸ ਮਾਮਲੇ ਵਿੱਚ ਪੁਲਿਸ ਨੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇਹ ਘਟਨਾ 21 ਫਰਵਰੀ ਨੂੰ ਫਲੋਰੀਡਾ ਦੇ ਮਾਟਾਨਜ਼ ਹਾਈ ਸਕੂਲ ਵਿੱਚ ਵਾਪਰੀ। ਇੱਥੇ ਇੱਕ ਅਧਿਆਪਕਾ ਨੇ ਕਲਾਸ ਵਿੱਚ ਖੇਡ ਰਹੇ ਇੱਕ ਵਿਦਿਆਰਥੀ ਦੀ ਗੇਮ ਫੜ ਲਈ ਅਤੇ ਉਹ ਕਲਾਸ ਤੋਂ ਬਾਹਰ ਨਿਕਲ ਗਈ। ਇਸ ਤੋਂ ਨਾਰਾਜ਼ ਵਿਦਿਆਰਥੀ ਅਧਿਆਪਕ ਦਾ ਪਿੱਛਾ ਕਰ ਕੇ ਲਾਬੀ ਤੱਕ ਗਿਆ। ਉਥੇ ਉਸ ਨੇ ਅਧਿਆਪਕ ਨੂੰ ਪਿੱਛੇ ਤੋਂ ਧੱਕਾ ਦਿੱਤਾ। ਇਸ ਕਾਰਨ ਮਹਿਲਾ ਅਧਿਆਪਕ ਜ਼ਮੀਨ ‘ਤੇ ਡਿੱਗ ਗਈ ਅਤੇ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਵਿਦਿਆਰਥੀ ਨੇ ਬੇਹੋਸ਼ ਹੋਏ ਅਧਿਆਪਕ ਨੂੰ 15 ਮੁੱਕੇ ਮਾਰੇ। ਉਸ ਦੇ ਉਪਰ ਟੱਪਦੇ ਹੋਏ ਪੈਰਾਂ ਨਾਲ ਵੀ ਮਾਰਿਆ।

Enraged student on releasing
Enraged student on releasing

ਇਸ ਦੌਰਾਨ ਹੋਰ ਅਧਿਆਪਕ ਬਚਾਅ ਕਰਨ ਆਏ। ਇਕ ਅਧਿਆਪਕ ਨੇ ਦੱਸਿਆ ਕਿ ਜਦੋਂ ਉਹ ਵਿਦਿਆਰਥੀ ਨੂੰ ਰੋਕ ਰਹੇ ਸਨ ਤਾਂ ਉਸ ਨੇ ਮਹਿਲਾ ਟੀਚਰ ‘ਤੇ ਥੁੱਕ ਦਿੱਤਾ ਸੀ। ਜਦੋਂ ਅਸੀਂ ਵਿਦਿਆਰਥੀ ਨੂੰ ਫੜ ਕੇ ਅਲੱਗ ਲਿਜਾ ਰਹੇ ਸਨ ਤਾਂ ਉਹ ਕਹਿ ਰਿਹਾ ਸੀ ਕਿ ਜਦੋਂ ਉਹ ਵਾਪਸ ਆਏਗਾ ਤਾਂ ਮਹਿਲਾ ਟੀਟਰ ਨੂੰ ਮਾਰ ਦੇਵੇਗਾ।

ਇਹ ਵੀ ਪੜ੍ਹੋ : ਪਾਕਿਸਤਾਨ ‘ਚ ਹੁਣ ਮੈਡੀਕਲ ਐਮਰਜੈਂਸੀ! ਹਸਪਤਾਲਾਂ ‘ਚ ਟੀਕੇ ਤੇ ਜ਼ਰੂਰੀ ਦਵਾਈਆਂ ਖ਼ਤਮ

ਪੁਲਿਸ ਅਧਿਕਾਰੀ ਰਿਕ ਸਟੈਲੀ ਨੇ ਕਿਹਾ ਕਿ 17 ਸਾਲਾ ਵਿਦਿਆਰਥੀ ਦਾ ਕੱਦ 6 ਫੁੱਟ 6 ਇੰਚ ਹੈ। ਉਸ ਦਾ ਭਾਰ ਲਗਭਗ 122 ਕਿਲੋ ਹੈ। ਉਸ ਨੇ ਮਹਿਲਾ ਅਧਿਆਪਕ ‘ਤੇ ਬੇਰਹਿਮੀ ਨਾਲ ਹਮਲਾ ਕੀਤਾ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਔਰਤ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਈ ਸੀ। ਇੰਨਾ ਹੀ ਨਹੀਂ ਜਦੋਂ ਅਸੀਂ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਵਾਰ-ਵਾਰ ਪੁੱਛ ਰਿਹਾ ਸੀ ਕਿ ਉਸ ਨੂੰ ਕਦੋਂ ਰਿਹਾਅ ਕੀਤਾ ਜਾਵੇਗਾ। ਅਸੀਂ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਹ ਹਿੰਸਕ ਹੋ ਗਿਆ। ਵਿਦਿਆਰਥੀ ਦੀਆਂ ਹਰਕਤਾਂ ਹੈਰਾਨ ਕਰਨ ਵਾਲੀਆਂ ਸਨ। ਫਿਲਹਾਲ ਉਸ ਨੂੰ ਬਾਲ ਨਿਆਂ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਵੀਡੀਓ ਗੇਮ ਛੁਡਾਉਣ ‘ਤੇ ਭੜਕਿਆ ਸਟੂਡੈਂਟ, ਟੀਚਰ ਨੂੰ ਬੁਰੀ ਤਰ੍ਹਾਂ ਕੁੱਟਿਆ, ਧੱਕਾ ਮਾਰ ਸੁੱਟਿਆ, ਮਾਰੇ ਘਸੁੰਨ appeared first on Daily Post Punjabi.



source https://dailypost.in/news/enraged-student-on-releasing/
Previous Post Next Post

Contact Form