TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਅੱਜ ਬਰਸੀ 'ਤੇ: ਮਿੱਠੇ ਬਾਬਾ ਜੀ ਬਾਵਾ ਪ੍ਰੇਮ ਸਿੰਘ ਹੋਤੀ Tuesday 10 January 2023 05:43 AM UTC+00 | Tags: bawa-prem-singh-hoti featured-post punjab sweet-baba-ji the-unmute the-unmute-update ਲਿਖਾਰੀ |
ਥੋੜ੍ਹੀ ਦੇਰ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ ਰਾਹੁਲ ਗਾਂਧੀ, ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ ਭਾਰਤ ਜੋੜੋ ਯਾਤਰਾ Tuesday 10 January 2023 06:01 AM UTC+00 | Tags: amritsar bharat-jodo-yatra breaking-news congress congress-poarty fatehgarh-sahib fatehjung-singh-bajwa heerben-modi news pm-modi punjab-bjp punjab-congress punjab-politics rahul-gandhi rahul-gandhi-tweet the-unmute-breaking-news the-unmute-punjabi-news ਚੰਡੀਗ੍ਹੜ 10 ਜਨਵਰੀ 2022: ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ (Rahul Gandhi) ਦੀ ਭਾਰਤ ਜੋੜੋ ਯਾਤਰਾ (Bharat Jodo Yatra) ਅੱਜ ਪੰਜਾਬ ਵਿੱਚ ਦਾਖ਼ਲ ਹੋ ਗਈ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਇਸ ਦੌਰੇ ‘ਚ ਕੁਝ ਬਦਲਾਅ ਕੀਤੇ ਗਏ ਹਨ। ਦੱਸਿਆ ਜਾ ਰਿਹਾ ਸੀ ਕਿ ਭਾਰਤ ਜੋੜੋ ਯਾਤਰਾ ਪਹਿਲਾਂ ਸੰਭੂ ਬਾਰਡਰ ਤੋਂ ਸ਼ੁਰੂ ਹੋਵੇਗੀ, ਪਰ ਹੁਣ ਉਹ ਅੰਮ੍ਰਿਤਸਰ ਤੋਂ ਸਿਧੇ ਪਹੁੰਚਣਗੇ । ਰਾਹੁਲ ਗਾਂਧੀ ਆਪਣੇ ਚਾਰਟਰ ਜਹਾਜ਼ ਰਾਹੀਂ ਦੁਪਹਿਰ 12 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣਗੇ। ਜਿਸ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ। ਦੱਸਿਆ ਜਾ ਰਿਹਾ ਹੈ ਕਿ ਉਹ ਸ਼੍ਰੀ ਦੁਰਗਿਆਣਾ ਮੰਦਿਰ ਅਤੇ ਸ਼੍ਰੀ ਰਾਮਤੀਰਥ ਵਿਖੇ ਵੀ ਮੱਥਾ ਟੇਕਣਗੇ ਅਤੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਵੀ ਮੱਥਾ ਟੇਕਣਗੇ। ਭਾਰਤ ਜੋੜੋ ਯਾਤਰਾ ਦਾ ਰੂਟ ਪਲਾਨ…ਇਹ ਯਾਤਰਾ 11 ਜਨਵਰੀ ਨੂੰ ਸਰਹਿੰਦ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ। ਦੁਪਹਿਰ ਦੇ ਖਾਣੇ ਤੋਂ ਬਾਅਦ ਯਾਤਰਾ ਮੁੜ ਖ਼ਾਲਸਾ ਸਕੂਲ ਗਰਾਊਂਡ ਮੰਡੀ ਗੋਬਿੰਦਗੜ੍ਹ ਤੋਂ ਸ਼ੁਰੂ ਹੋਵੇਗੀ। 12 ਜਨਵਰੀ ਨੂੰ ਇਹ ਯਾਤਰਾ ਪਿੰਡ ਗੜ੍ਹੀਪੁਰ (ਫਤਿਹਗੜ੍ਹ ਸਾਹਿਬ) ਕਸ਼ਮੀਰ ਗਾਰਡਨ ਤੋਂ ਸਵੇਰੇ 6 ਵਜੇ ਸ਼ੁਰੂ ਹੋ ਕੇ ਸਮਰਾਲਾ ਚੌਂਕ ਵਿਖੇ ਸਮਾਪਤ ਹੋਵੇਗੀ। ਇੱਕ ਵਾਰ ਵਿੱਚ 25 ਕਿ.ਮੀ 13 ਜਨਵਰੀ ਨੂੰ ਲੋਹੜੀ ਕਾਰਨ ਕੋਈ ਯਾਤਰਾ ਨਹੀਂ ਹੋਵੇਗੀ। ਇਹ ਯਾਤਰਾ 14 ਜਨਵਰੀ ਨੂੰ ਲਾਡੋਵਾਲ ਟੋਲ ਪਲਾਜ਼ਾ (ਲੁਧਿਆਣਾ) ਤੋਂ ਸ਼ੁਰੂ ਹੋਵੇਗੀ। ਇਹ ਯਾਤਰਾ ਜੀਸੀ ਰਿਜ਼ੋਰਟ ਗੋਰਾਇਆ ਤੋਂ ਬਾਅਦ ਦੁਪਹਿਰ 3.30 ਵਜੇ ਸ਼ੁਰੂ ਹੋਵੇਗੀ। ਇਹ ਯਾਤਰਾ 15 ਜਨਵਰੀ ਨੂੰ ਐਲਪੀਯੂ ਯੂਨੀਵਰਸਿਟੀ ਨੇੜੇ ਤੋਂ ਸ਼ੁਰੂ ਹੋਵੇਗੀ। ਇਹ ਯਾਤਰਾ ਬੀਐਮਸੀ ਚੌਂਕ ਜਲੰਧਰ ਤੋਂ ਬਾਅਦ ਦੁਪਹਿਰ 3.30 ਵਜੇ ਸ਼ੁਰੂ ਹੋਵੇਗੀ। 16 ਜਨਵਰੀ ਨੂੰ ਸਵੇਰੇ 6 ਵਜੇ ਪਿੰਡ ਕਾਲਾ ਬੱਕਰਾ ਤੋਂ ਯਾਤਰਾ ਸ਼ੁਰੂ ਹੋਵੇਗੀ। ਇਹ ਯਾਤਰਾ ਖਰਲ ਕਲਾਂ ਆਦਮਪੁਰ ਤੋਂ ਬਾਅਦ ਦੁਪਹਿਰ 3.30 ਵਜੇ ਮੁੜ ਸ਼ੁਰੂ ਹੋਵੇਗੀ। 17 ਜਨਵਰੀ ਨੂੰ ਇਹ ਯਾਤਰਾ ਸਵੇਰੇ 6 ਵਜੇ ਝਿੰਗੜ ਖੁਰਦ ਦਸੂਹਾ ਤੋਂ ਸ਼ੁਰੂ ਹੋਵੇਗੀ। ਇਹ ਯਾਤਰਾ ਦਸੂਹਾ ਦੇ ਗੌਂਸਪੁਰ ਤੋਂ ਬਾਅਦ ਦੁਪਹਿਰ 3.30 ਵਜੇ ਸ਼ੁਰੂ ਹੋਵੇਗੀ। ਇਹ ਯਾਤਰਾ 18 ਜਨਵਰੀ ਨੂੰ ਮੁਕੇਰੀਆਂ ਦੇ ਭੰਗਾਲਾ ਤੋਂ ਸ਼ੁਰੂ ਹੋ ਕੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਵੇਸ਼ ਕਰੇਗੀ। 19 ਜਨਵਰੀ ਨੂੰ ਰਾਹੁਲ ਗਾਂਧੀ ਪਠਾਨਕੋਟ ‘ਚ ਜਨ ਸਭਾ ਨੂੰ ਸੰਬੋਧਨ ਕਰਨਗੇ। The post ਥੋੜ੍ਹੀ ਦੇਰ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ ਰਾਹੁਲ ਗਾਂਧੀ, ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ ਭਾਰਤ ਜੋੜੋ ਯਾਤਰਾ appeared first on TheUnmute.com - Punjabi News. Tags:
|
Joshimath: ਸੁਪਰੀਮ ਕੋਰਟ ਵਲੋਂ ਜੋਸ਼ੀਮੱਠ ਮਾਮਲੇ 'ਤੇ ਤੁਰੰਤ ਸੁਣਵਾਈ ਤੋਂ ਇਨਕਾਰ Tuesday 10 January 2023 06:09 AM UTC+00 | Tags: breaking-news cm-pushkar-dhami delhi indian-army joshimath joshimath-landslide joshimath-landslide-case landslide landslide-news latest-news ndrf-team news sdrf supreme-court swami-avimukteswarananda-saraswati the-unmute-breaking-news the-unmute-punjabi-news uttarakhand uttrakhand ਚੰਡੀਗ੍ਹੜ 10 ਜਨਵਰੀ 2023: ਸੁਪਰੀਮ ਕੋਰਟ (Supreme Court) ਨੇ ਜੋਸ਼ੀਮੱਠ (Joshimath) ਮਾਮਲੇ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹੁਣ ਇਸ ‘ਤੇ ਸੁਣਵਾਈ ਲਈ ਅਗਲੀ ਤਾਰੀਖ਼ 16 ਜਨਵਰੀ ਦਿੱਤੀ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਹਰ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਆਉਣ ਦੀ ਲੋੜ ਨਹੀਂ ਹੈ। ਲੋਕਤੰਤਰੀ ਤੌਰ ‘ਤੇ ਚੁਣੀਆਂ ਗਈਆਂ ਸੰਸਥਾਵਾਂ ਇਸ ‘ਤੇ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਪਟੀਸ਼ਨਕਰਤਾ ਨੇ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਮਾਮਲੇ ‘ਚ ਸੁਣਵਾਈ ਦੀ ਫੌਰੀ ਲੋੜ ਹੈ ਅਤੇ ਇਸ ਸੰਕਟ ਨੂੰ ਰਾਸ਼ਟਰੀ ਆਫ਼ਤ ਐਲਾਨਿਆ ਜਾਣਾ ਚਾਹੀਦਾ ਹੈ। ਦਰਅਸਲ, ਸੋਮਵਾਰ ਨੂੰ ਜੋਸ਼ੀਮੱਠ ਮਾਮਲੇ ‘ਚ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਦੀ ਤਰਫੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਸੋਮਵਾਰ ਨੂੰ ਪਟੀਸ਼ਨਕਰਤਾ ਦੇ ਵਕੀਲ ਨੇ ਇਸ ਮਾਮਲੇ ‘ਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ, ਜਿਸ ‘ਤੇ ਚੀਫ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਦੀ ਬੈਂਚ ਨੇ ਕਿਹਾ, ਉਚਿਤ ਪ੍ਰਕਿਰਿਆ ਦੀ ਪਾਲਣਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਦੁਬਾਰਾ ਪਟੀਸ਼ਨ ਦਾ ਜ਼ਿਕਰ ਕਰੋ। ਪਟੀਸ਼ਨਰ ਨੇ ਇਹ ਦਲੀਲ ਦਿੱਤੀਪਟੀਸ਼ਨਕਰਤਾ ਨੇ ਕਿਹਾ ਕਿ ਜੋਸ਼ੀਮੱਠ (Joshimath) ਵਿੱਚ ਅੱਜ ਜੋ ਕੁਝ ਵੀ ਹੋ ਰਿਹਾ ਹੈ, ਉਹ ਮਾਈਨਿੰਗ, ਵੱਡੇ ਪ੍ਰਾਜੈਕਟਾਂ ਦੇ ਨਿਰਮਾਣ ਅਤੇ ਉਸ ਲਈ ਬਲਾਸਟਿੰਗ ਕਾਰਨ ਹੋ ਰਿਹਾ ਹੈ। ਇਹ ਵੱਡੀ ਤਬਾਹੀ ਦੀ ਨਿਸ਼ਾਨੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਲੋਕ ਇਸ ਸਬੰਧੀ ਆਵਾਜ਼ ਉਠਾਉਂਦੇ ਰਹੇ ਹਨ ਪਰ ਸਰਕਾਰ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਅੱਜ ਇੱਕ ਇਤਿਹਾਸਕ, ਮਿਥਿਹਾਸਕ ਅਤੇ ਸੱਭਿਆਚਾਰਕ ਸ਼ਹਿਰ ਅਤੇ ਉੱਥੇ ਰਹਿਣ ਵਾਲੇ ਲੋਕ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। The post Joshimath: ਸੁਪਰੀਮ ਕੋਰਟ ਵਲੋਂ ਜੋਸ਼ੀਮੱਠ ਮਾਮਲੇ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ appeared first on TheUnmute.com - Punjabi News. Tags:
|
ਅੰਮ੍ਰਿਤਸਰ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਚੋਰ ਗ੍ਰਿਫ਼ਤਾਰ, ਇੱਕ ਫ਼ਰਾਰ Tuesday 10 January 2023 06:30 AM UTC+00 | Tags: acp-amritsar-north-police-officer-varinder-singh-khosa amritsar amritsar-police arrested-two-thieves breaking-news crime latest-news news ਚੰਡੀਗ੍ਹੜ 10 ਜਨਵਰੀ 2023: ਅੰਮ੍ਰਿਤਸਰ ਵਿੱਚ ਲਗਾਤਾਰ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਉਥੇ ਹੀ ਅੰਮ੍ਰਿਤਸਰ ਪੁਲਿਸ (Amritsar police) ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ | ਇਨ੍ਹਾਂ ਦੋਵੇਂ ਚੋਰਾਂ ਦੀ ਪਛਾਣ ਵਿਸ਼ਾਲ ਕਲਿਆਣ ਅਤੇ ਜਤਿੰਦਰ ਸਿੰਘ ਉਰਫ ਪਰੀ ਵਜੋਂ ਹੋਈ ਹੈ | ਏ.ਸੀ.ਪੀ ਅੰਮ੍ਰਿਤਸਰ ਨੌਰਥ ਪੁਲਿਸ ਅਧਿਕਾਰੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇੱਕ ਸੁਨੀਲ ਮਹਾਜਨ ਨਾਂ ਦੇ ਵਿਅਕਤੀ ਵਲੋਂ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਦੋਂ ਅਸੀਂ ਉਨ੍ਹਾਂ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਤਾਂ ਤਿੰਨ ਵਿਅਕਤੀ ਨਜ਼ਰ ਆਏ ਅਤੇ ਇੱਕ ਨੌਜਵਾਨ ਦੇ ਹੱਥ ਵਿੱਚ ਟੈਟੂ ਵੇਖਣ ਤੋਂ ਬਾਅਦ ਹੀ ਪਤਾ ਚੱਲਿਆ ਕਿ ਇਹ ਉਨ੍ਹਾਂ ਦੀ ਸੈਲੂਨ ਦੀ ਦੁਕਾਨ ਵਿਚ ਕੰਮ ਕਰਨ ਵਾਲਾ ਵਿਸ਼ਾਲ ਕਲਿਆਣ ਹੈ | ਉਨ੍ਹਾਂ ਨੇ ਕਿਹਾ ਕਿ ਅਸੀਂ ਜਦੋਂ ਮੁਲਜ਼ਮ ਕੋਲੋਂ ਸਖ਼ਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਜ਼ੁਰਮ ਕਬੂਲ ਕਰ ਲਿਆ | ਪੁਲਿਸ ਨੇ ਕਿਹਾ ਕਿ ਇਹਨਾਂ ਵਿੱਚੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇੱਕ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ | ਅਤੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦੋਵੇਂ ਮੁਲਜਮਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਪੁਛਗਿੱਛ ਕੀਤੀ ਜਾਵੇਗੀ ਹਾਲਾਂਕਿ ਇਹਨਾਂ ਵੱਲੋਂ ਚੋਰੀ ਕੀਤਾ ਗਿਆ ਸੋਨਾ ਅਤੇ ਨਕਦੀ ਬਰਾਮਦ ਕੀਤੀ ਗਈ ਹੈ | The post ਅੰਮ੍ਰਿਤਸਰ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਚੋਰ ਗ੍ਰਿਫ਼ਤਾਰ, ਇੱਕ ਫ਼ਰਾਰ appeared first on TheUnmute.com - Punjabi News. Tags:
|
ਸਪਾਈਸ ਜੈੱਟ ਵਲੋਂ ਅੰਮ੍ਰਿਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਚਲਾਉਣ ਦਾ ਫੈਸਲਾ, ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ Tuesday 10 January 2023 06:37 AM UTC+00 | Tags: amritsar amritsar-airport jaipur jaipur-airport latest-news news spicejet the-unmute-breaking-news the-unmute-latest-news the-unmute-punjabi-news ਚੰਡੀਗ੍ਹੜ 10 ਜਨਵਰੀ 2023: ਸਪਾਈਸ ਜੈੱਟ (SpiceJet) ਨੇ ਪੰਜਾਬ ਦੇ ਅੰਮ੍ਰਿਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਚਲਾਉਣ ਦਾ ਫੈਸਲਾ ਕੀਤਾ ਹੈ। ਸਪਾਈਸ ਜੈੱਟ ਦੀ ਪਹਿਲੀ ਫਲਾਈਟ 20 ਜਨਵਰੀ ਤੋਂ ਰੋਜ਼ਾਨਾ ਉਡਾਣ ਭਰੇਗੀ। ਸਪਾਈਸ ਜੈੱਟ ਦੇ ਫੈਸਲੇ ਨਾਲ ਜੋ ਲੋਕ ਉੱਤਰੀ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਹਨ, ਉਹ ਹੁਣ ਜੈਪੁਰ ਦੇ ਨਾਲ-ਨਾਲ ਅੰਮ੍ਰਿਤਸਰ ਲਈ ਵੀ ਯੋਜਨਾ ਬਣਾ ਸਕਦੇ ਹਨ। ਇਸ ਨਾਲ ਦੋਵਾਂ ਸ਼ਹਿਰਾਂ ਦੇ ਸੈਰ ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਸਪਾਈਸ ਜੈੱਟ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਫਲਾਈਟ ਜੈਪੁਰ ਤੋਂ ਅੰਮ੍ਰਿਤਸਰ ਅਤੇ ਫਿਰ ਜੈਪੁਰ ਲਈ ਉਡਾਣ ਭਰੇਗੀ। ਇਹ ਫਲਾਈਟ ਜੈਪੁਰ ਤੋਂ ਸਵੇਰੇ 10:55 ‘ਤੇ ਉਡਾਣ ਭਰੇਗੀ। ਡੇਢ ਘੰਟੇ ਦੇ ਸਫ਼ਰ ਤੋਂ ਬਾਅਦ ਇਹ ਉਡਾਣ ਦੁਪਹਿਰ 12:25 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ। ਇਹ ਉਡਾਣ ਅੰਮ੍ਰਿਤਸਰ ਤੋਂ ਸ਼ਾਮ 7:05 ਵਜੇ ਉਡਾਣ ਭਰੇਗੀ। ਇਹ ਵਾਪਸੀ ਦਾ ਸਫਰ ਵੀ ਸਿਰਫ 1:30 ਘੰਟੇ ਦਾ ਹੋਵੇਗਾ ਅਤੇ ਇਹ ਫਲਾਈਟ ਜੈਪੁਰ ਏਅਰਪੋਰਟ ‘ਤੇ ਰਾਤ 8:35 ਵਜੇ ਲੈਂਡ ਕਰੇਗੀ। ਸਪਾਈਸ ਜੈੱਟ ਨੇ ਵੀ 1:30 ਘੰਟੇ ਦੇ ਇਸ ਸਫਰ ਨੂੰ ਕਾਫੀ ਕਿਫਾਇਤੀ ਰੱਖਿਆ ਹੈ। ਇੱਕ ਟਿਕਟ 4750 ਰੁਪਏ ਵਿੱਚ ਬੁੱਕ ਕੀਤੀ ਜਾ ਸਕਦੀ ਹੈ। ਸਪਾਈਸ ਜੈੱਟ ਨੇ ਵੀ ਆਪਣੀ ਵੈੱਬਸਾਈਟ ‘ਤੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। The post ਸਪਾਈਸ ਜੈੱਟ ਵਲੋਂ ਅੰਮ੍ਰਿਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਚਲਾਉਣ ਦਾ ਫੈਸਲਾ, ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ appeared first on TheUnmute.com - Punjabi News. Tags:
|
ਵਿਜੀਲੈਸ ਦੀ ਕਾਰਵਾਈ ਖ਼ਿਲਾਫ਼ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀ ਵੀ ਅੱਜ ਸਮੂਹਿਕ ਛੁੱਟੀ 'ਤੇ Tuesday 10 January 2023 06:46 AM UTC+00 | Tags: aam-aadmi-party cm-bhagwant-mann crime excise-and-taxation-department news pcs-officers-association punjab-government punjabi-news punjab-news punjab-vigilance-bureau the-unmute-breaking-news the-unmute-latest-news the-unmute-punjabi-news ਚੰਡੀਗ੍ਹੜ 10 ਜਨਵਰੀ 2023: ਪੰਜਾਬ ਵਿਜੀਲੈਸ ਬਿਊਰੋ ਦੀ ਕਾਰਵਾਈ ਖ਼ਿਲਾਫ਼ ਪੰਜਾਬ ਪੀ.ਸੀ.ਐੱਸ. ਅਫ਼ਸਰਜ਼ ਐਸੋਸੀਏਸ਼ਨ ਸਮੂਹਿਕ ਛੁੱਟੀ ‘ਤੇ ਹਨ | ਇਸਦੇ ਨਾਲ ਹੀ ਇਨ੍ਹਾਂ ਦੇ ਸਮਰਥਨ ਵਿਚ ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਦੀਆਂ ਐੈਸੋਸੀਏਸ਼ਨਾਂ ਵੀ ਉਤਰ ਆਈਆਂ ਹਨ, ਜਿਸ ਦੇ ਚੱਲਦਿਆਂ ਅੱਜ ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਸਮੂਹ ਅਧਿਕਾਰੀ 10 ਜਨਵਰੀ ਯਾਨੀ ਇਕ ਦਿਨਾਂ ਛੁੱਟੀ 'ਤੇ ਚਲੇ ਗਏ ਹਨ। ਇਸ ਸਮਰਥਨ ਦੀ ਪੁਸ਼ਟੀ ਕਰਦਿਆਂ 'ਕੰਨਫ਼ੈਡਰੇਸ਼ਨ ਆਫ਼ ਦ ਐਸੋਸੀਏਸ਼ਨ ਐਕਸਾਇਜ਼ ਅਤੇ ਟੈਕਸੇਸ਼ਨ ਡਿਪਾਰਟਮੈਂਟ ਪੰਜਾਬ' ਦੀ ਸੀਨੀਅਰ ਆਫ਼ਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਕਰਨ ਸਿੰਘ ਬਰਾੜ ਤੇ ਹੋਰਨਾਂ ਨੇ ਕਿਹਾ ਕਿ ਵਿਜੀਲੈਸ ਆਪਹੁਦਰੀਆਂ 'ਤੇ ਉਤਰੀ ਹੋਈ ਹੈ, ਜਿਸ ਵਲੋਂ ਪਹਿਲਾਂ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬਿਨਾ ਕਿਸੇ ਕਾਰਨ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਇਸੇ ਰੋਸ ਵਜੋਂ ਆਬਕਾਰੀ ਤੇ ਕਰ ਵਿਭਾਗ ਦੀਆਂ ਸਮੂਹ ਜਥੇਬੰਦੀਆਂ ਅੱਜ ਪੀ.ਸੀ.ਐਸ.ਐਸੋਸੀਏੇਸ਼ਨ ਦੇ ਵਿਜੀਲੈਸ ਖ਼ਿਲਾਫ਼ ਚੱਲ ਰਹੇ ਅੰਦੋਲਨ ਦਾ ਸਮਰਥਨ ਕਰਦੀਆਂ ਹਨ ਤੇ ਇਕ ਰੋਜ਼ਾ ਸਮੂਹਿਕ ਛੁੱਟੀ ਕੀਤੀ ਗਈ ਹੈ, ਜਿਸ ਨੂੰ ਅੱਗੇ ਵਧਾਉਣ ਦਾ ਕੋਈ ਫ਼ੈਸਲਾ ਬਾਅਦ 'ਚ ਸਹਿਮਤੀ ਨਾਲ ਲਿਆ ਜਾਵੇਗਾ। The post ਵਿਜੀਲੈਸ ਦੀ ਕਾਰਵਾਈ ਖ਼ਿਲਾਫ਼ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀ ਵੀ ਅੱਜ ਸਮੂਹਿਕ ਛੁੱਟੀ 'ਤੇ appeared first on TheUnmute.com - Punjabi News. Tags:
|
ਕਿਸੇ ਦੀ ਜ਼ਮੀਨ ਖਾਲੀ ਕਰਵਾਉਣੀ ਹੈ ਤਾਂ ਪਹਿਲਾਂ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਵੇ: ਵਿਜੇ ਸਾਂਪਲਾ Tuesday 10 January 2023 07:19 AM UTC+00 | Tags: aam-aadmi-party breaking-news jalandhar-police latifpura-case latifpura-news national-scheduled-caste-commission-chairman news punjab-news punjab-police the-unmute-breaking-news the-unmute-latest-news the-unmute-punjabi-news vijay-sampla ਚੰਡੀਗੜ੍ਹ 10 ਜਨਵਰੀ 2023: ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਜਲੰਧਰ ਦੇ ਲਤੀਫਪੁਰਾ ਤੋਂ ਬਾਅਦ ਦਿੱਲੀ ਵਿੱਚ ਵੀ ਲੋਕਾਂ ਦੇ ਘਰ ਢਾਹੇ ਜਾ ਰਹੇ ਹਨ, ਸਰਕਾਰ ਇੰਨੀ ਕੜਾਕੇ ਦੀ ਠੰਢ ਵਿੱਚ ਲੋਕਾਂ ਦੇ ਘਰ ਤੋੜ ਰਹੀ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਦੀ ਜ਼ਮੀਨ ਖਾਲੀ ਕਰਵਾਉਣੀ ਹੈ ਤਾਂ ਪਹਿਲਾਂ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਤੀਫਪੁਰਾ ਵਿੱਚ ਵੀ ਅਜਿਹਾ ਹੀ ਹੋਇਆ ਹੈ। ਅੱਜ ਅਸੀਂ ਜਲੰਧਰ ਦੇ ਲਤੀਫਪੁਰਾ ਦੇ ਮਾਮਲੇ ‘ਤੇ ਸੁਣਵਾਈ ਲਈ ਬੁਲਾਇਆ ਹੈ। ਸਰਕਾਰ ਨੂੰ ਆਪਣੇ ਫਰਜ਼ ਤੋਂ ਭੱਜਣਾ ਨਹੀਂ ਚਾਹੀਦਾ, ਇਹ ਸਰਕਾਰੀ ਅੱਤਿਆਚਾਰ ਹੈ। ਲਤੀਫਪੁਰਾ ਮਾਮਲੇ ‘ਚ ਜਵਾਬ ਨਹੀਂ ਮਿਲਿਆ, ਡੀਸੀ ਕਹਿ ਰਹੇ ਹਨ ਕਿ ਜਵਾਬ ਮੰਗ ਰਿਹਾ ਹਾਂ ਪਰ ਜਵਾਬ ਨਹੀਂ ਮਿਲਿਆ। The post ਕਿਸੇ ਦੀ ਜ਼ਮੀਨ ਖਾਲੀ ਕਰਵਾਉਣੀ ਹੈ ਤਾਂ ਪਹਿਲਾਂ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਵੇ: ਵਿਜੇ ਸਾਂਪਲਾ appeared first on TheUnmute.com - Punjabi News. Tags:
|
ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੂੰ ਵਿਅਸਤ ਰੱਖਣ ਲਈ ਪੀਆਰ ਸਟੰਟ ਤੋਂ ਇਲਾਵਾ ਹੋਰ ਕੁਝ ਨਹੀਂ: ਭਾਜਪਾ Tuesday 10 January 2023 07:29 AM UTC+00 | Tags: amrinder-singh-raja-warring bharatiya-janata-party bharat-jodo-yatra bjp congress-party india jaiveer-shergill latest-news news pr-stunt punjab-bjp punjab-latest-news shergill the-unmute-breaking-news the-unmute-punjabi-news ਚੰਡੀਗੜ੍ਹ/ਨਵੀਂ ਦਿੱਲੀ 10 ਜਨਵਰੀ 2023: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਭਾਰਤ ਜੋੜੋ ਯਾਤਰਾ (Bharat Jodo Yatra) ਦੇ ਪੰਜਾਬ ਵਿੱਚ ਦਾਖ਼ਲੇ ਤੋਂ ਠੀਕ ਪਹਿਲਾਂ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਯਾਤਰਾ ਦਾ ਇੱਕੋ ਇੱਕ ਸੰਦੇਸ਼ ਨਫ਼ਰਤ, ਭਾਰਤ ਵਿਰੋਧੀ ਭਾਵਨਾ ਨੂੰ ਫੈਲਾਉਣਾ ਅਤੇ ਸਿਆਸੀ ਨਿਰਾਸ਼ਾ ਹੈ। ਇੱਕ ਤਿੱਖੇ ਬਿਆਨ ਵਿੱਚ ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਸਿੱਖ ਵਿਰੋਧੀ ਭਾਵਨਾ ਖਤਮ ਨਹੀਂ ਹੋਈ ਹੈ। ਸਗੋਂ ਸਮੇਂ ਦੇ ਬੀਤਣ ਨਾਲ ਹੋਰ ਵੱਧੀ ਹੀ ਹੈ। ਕਾਂਗਰਸ ਪਾਰਟੀ ਦੀ ਆਲੋਚਨਾ ਕਰਦਿਆਂ, ਸ਼ੇਰਗਿੱਲ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੇਖ ਰਿਹਾ ਹੈ ਕਿ ਭਾਜਪਾ ਸਿੱਖ ਕੌਮ ਦਾ ਸਨਮਾਨ ਕਰ ਰਹੀ ਹੈ। ਉਨ੍ਹਾਂ ਦੀਆਂ ਭਾਵਨਾਵਾਂ ਦਾ ਆਦਰ ਕਰਦਿਆਂ 26 ਦਸੰਬਰ (ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ) ਨੂੰ 'ਵੀਰ ਬਾਲ ਦਿਵਸ' ਵਜੋਂ ਸਮਰਪਿਤ ਕੀਤਾ ਗਿਆ ਹੈ, ਸ੍ਰੀ ਕਰਤਾਰਪੁਰ ਲਾਂਘੇ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਜੰਗ-ਗ੍ਰਸਤ ਅਫਗਾਨਿਸਤਾਨ ਤੋਂ ਸਹੀ ਸਲਾਮਤ ਲਿਆਂਦਾ ਗਿਆ ਹੈ। ਦੂਜੇ ਪਾਸੇ, ਕਾਂਗਰਸ ਨੇ ਭਾਰਤ ਜੋੜੋ ਯਾਤਰਾ ਦੀ ਤਿਆਰੀ ਲਈ ਬੁਲਾਈ ਗਈ ਮੀਟਿੰਗ ਵਿਚ 1984 ਦੇ ਸਿੱਖ ਕਤਲੇਆਮ ਲਈ ਜਿੰਮੇਵਾਰ ਜਗਦੀਸ਼ ਟਾਈਟਲਰ ਵਰਗੇ ਲੋਕਾਂ ਨੂੰ ਸੱਦਾ ਦੇ ਕੇ ਅਤੇ ਉਸਨੂੰ ਦਿੱਲੀ ਨਗਰ ਨਿਗਮ ਚੋਣਾਂ ਲਈ ਚੋਣ ਕਮੇਟੀ ਦਾ ਮੈਂਬਰ ਬਣਾ ਕੇ ਬੇਸ਼ਰਮੀ ਨਾਲ ਤੇ ਖੁਲ੍ਹੇਆਮ ਉਸਦੀ ਤਾਜਪੋਸ਼ੀ ਕੀਤੀ ਹੈ। ਸਿੱਖ ਵਿਰੋਧੀ ਹੋਣਾ ਹੀ ਕਾਂਗਰਸ ਪਾਰਟੀ ਦਾ ਅਸਲ ਕਿਰਦਾਰ ਹੈ। ਸ਼ੇਰਗਿੱਲ ਨੇ ਇਸ ਯਾਤਰਾ ਨੂੰ ਪੂਰੀ ਤਰ੍ਹਾਂ 'ਦਿਸ਼ਾ ਹੀਣ’ ਅਤੇ ਰਾਹੁਲ ਗਾਂਧੀ ਵੱਲੋਂ ਸੱਤਾ ਦੇ ਲਾਲਚ ਵਿੱਚ ਆਪਣੀ ਬਿਆਨਬਾਜ਼ੀ ਅਤੇ ਨਾਟਕਾਂ ਨਾਲ ਲੋਕਾਂ ਨੂੰ ਮੂਰਖ ਬਣਾਉਣ ਦੀ ਇੱਕ 'ਨਿਰਾਸ਼ਾਜਨਕ ਕੋਸ਼ਿਸ਼' ਕਰਾਰ ਦਿੰਦਿਆਂ, ਕਿਹਾ ਕਿ ਪੰਜਾਬ ਦੇ ਲੋਕ ਇਹ ਨਹੀਂ ਭੁੱਲੇ ਹਨ ਕਿ ਕਿਵੇਂ ਕਾਂਗਰਸ ਨੇ ਸਾਕਾ ਨੀਲਾ ਤਾਰਾ ਦੌਰਾਨ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ (ਸ਼੍ਰੀ ਹਰਿਮੰਦਰ ਸਾਹਿਬ) ਨੂੰ ਟੈਂਕਾਂ ਅਤੇ ਮੋਰਟਾਰਾਂ ਨਾਲ ਢਾਹ ਦਿੱਤਾ ਗਿਆ ਸੀ। ਸ਼ੇਰਗਿੱਲ ਨੇ ਕਿਹਾ ਕਿ ਸਾਲ 1984 ਵਿੱਚ ਜੋ ਵੀ ਵਾਪਰਿਆ ਉਹ ਸਿੱਖ ਵਿਰੋਧੀ ਦੰਗੇ ਨਹੀਂ ਸਨ, ਸਗੋਂ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦੀ ਯੋਜਨਾਬੱਧ ਨਸਲਕੁਸ਼ੀ ਸੀ ਅਤੇ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਲਈ ਕਾਂਗਰਸ ਲਗਾਤਾਰ 1984 ਦੇ ਖੂਨ-ਖਰਾਬੇ ਦੇ ਦੋਸ਼ੀਆਂ (ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ) ਦੀ ਤਾਜਪੋਸ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਕਾਂਗਰਸ ਨੇ ਸਿੱਖ ਕੌਮ ਨੂੰ ਅਲੱਗ-ਥਲੱਗ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ, ਇਸ ਲਈ ਰਾਹੁਲ ਨੂੰ ਪੰਜਾਬ ਵਿੱਚ ਯਾਤਰਾ ਕੱਢਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਸ਼ੇਰਗਿੱਲ ਨੇ ਪੰਜਾਬ ਦੇ ਲੋਕਾਂ ਨੂੰ ਯਾਤਰਾ ਦਾ ਮੁਕੰਮਲ ਬਾਈਕਾਟ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸ਼੍ਰੀ ਹਰਿਮੰਦਰ ਸਾਹਿਬ ਵਿਚ ਰਾਹੁਲ ਗਾਂਧੀ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ ਹੈ ਕਿ ਕਿਉਂ ਹੁਣ ਤੱਕ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵਿਚੋਂ ਨਹੀਂ ਕੱਢਿਆ ਗਿਆ ਹੈ। ਸ਼ੇਰਗਿੱਲ ਨੇ ਕਾਂਗਰਸ ‘ਤੇ ਹਮਲਾ ਜਾਰੀ ਰੱਖਦੇ ਹੋਏ ਅੱਗੇ ਕਿਹਾ ਕਿ ਭਾਰਤ ਜੋੜੋ ਯਾਤਰਾ (Bharat Jodo Yatra) ਦੀ ਸ਼ੁਰੂਆਤ ਤੋਂ ਹੀ ਸਮਾਜ ‘ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਕਾਂਗਰਸ ਨੇ ‘ਖਾਖੀ ਸ਼ਾਰਟਸ’ ਸਾੜਨ ਦੀਆਂ ਵਾਇਰਲ ਤਸਵੀਰਾਂ ਜਾਰੀ ਕੀਤੀਆਂ। ਇਸ ਤੋਂ ਬਾਅਦ ਦੂਸਰਾ ਨਿੰਦਣਯੋਗ ਕੰਮ ਸੀ, ਰਾਹੁਲ ਗਾਂਧੀ ਦੀ ਰੋਮਨ ਕੈਥੋਲਿਕ ਪਾਦਰੀ ਜਾਰਜ ਪੋਨਈਆ ਨਾਲ ਮੁਲਾਕਾਤ, ਜਿਨ੍ਹਾਂ ਨੇ ਹਮੇਸ਼ਾ ਭਾਰਤ ਵਿਰੁੱਧ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਹਿੰਦੂ ਦੇਵੀ-ਦੇਵਤਿਆਂ ਦੇ ਅਕਸ ਨੂੰ ਦਾਗਦਾਰ ਕੀਤਾ ਹੈ। ਇਹ ਜਾਰਜ ਪੋਨਈਆ ਸਨ, ਜਿਨ੍ਹਾਂ ਨੇ ਕਿਹਾ ਸੀ, ‘ਅਸੀਂ ਜੁੱਤੀ ਪਾਉਂਦੇ ਹਾਂ। ਕਿਉਂ? ਕਿਉਂਕਿ ਸਾਨੂੰ ਭਾਰਤ ਮਾਤਾ ਦੀ ਅਸ਼ੁੱਧਤਾ ਨਾਲ ਦੂਸ਼ਿਤ ਨਹੀਂ ਹੋਣਾ ਚਾਹੀਦਾ ਹੈ। ਤੀਜਾ, ਜਗਦੀਸ਼ ਟਾਈਟਲਰ ਵਰਗੇ ਲੋਕਾਂ ਦੀ ਤਾਜਪੋਸ਼ੀ ਕਰਨਾ, ਜਿਸ ਬਾਰੇ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ। ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਭਾਰਤ ਜੋੜੋ ਯਾਤਰਾ ਚੀਨ ਪੱਖੀ ਹੈ ਅਤੇ ਰਾਹੁਲ ਗਾਂਧੀ ਦਾ ਬਿਆਨ ਕਿ ਚੀਨੀ ਸੈਨਿਕ ਸਾਡੇ ਸੈਨਿਕਾਂ ਨੂੰ ਕੁੱਟ ਰਹੇ ਹਨ, ਚੀਨ ਦੇ ਇਸ ਦਾਅਵੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ ਕਿ ਚੀਨੀ ਸੈਨਿਕਾਂ ਦਾ ਭਾਰਤੀ ਸੈਨਿਕਾਂ ‘ਤੇ ਪਲੜਾ ਭਾਰੀ ਹੈ। ਹੈਰਾਨੀ ਦੀ ਗੱਲ ਹੈ ਕਿ ਚੀਨ ਨੂੰ ਚੜ੍ਹਤ ਦੇਣ ਲਈ ਰਾਹੁਲ ਗਾਂਧੀ ਨੇ ਭਾਰਤ ਦੇ ਘਰੇਲੂ ਮੁੱਦਿਆਂ ਨੂੰ ਚੀਨ ਦੀ ਘੁਸਪੈਠ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਭਾਰਤ ਇੱਕ ਵਿਜਨ ਤੋਂ ਬਿਨਾਂ ਇੱਕ ਉਲਝਿਆ ਹੋਇਆ ਦੇਸ਼ ਹੈ, ਜੋ ਸਿਰਫ ਉਨ੍ਹਾਂ ਦੀ ਸਿਆਸੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਕਾਂਗਰਸ ਪਾਰਟੀ ‘ਤੇ ਚੁਟਕੀ ਲੈਂਦਿਆਂ, ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੂੰ ਵਿਅਸਤ ਰੱਖਣ ਲਈ ਮਹਿੰਗਾ ਪੀਆਰ ਸਟੰਟ ਤੋਂ ਇਲਾਵਾ ਕੁਝ ਨਹੀਂ ਹੈ, ਜਿਸ ਨਾਲ ਉਨ੍ਹਾਂ ਨੂੰ ਕੋਈ ਸਿਆਸੀ ਲਾਭ ਨਹੀਂ ਮਿਲੇਗਾ। The post ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੂੰ ਵਿਅਸਤ ਰੱਖਣ ਲਈ ਪੀਆਰ ਸਟੰਟ ਤੋਂ ਇਲਾਵਾ ਹੋਰ ਕੁਝ ਨਹੀਂ: ਭਾਜਪਾ appeared first on TheUnmute.com - Punjabi News. Tags:
|
ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਸਿਹਤ ਮੰਤਰੀ ਵਜੋਂ ਅਹੁਦਾ ਸਾਂਭਿਆ Tuesday 10 January 2023 07:37 AM UTC+00 | Tags: aam-aadmi-party bhagwant-mann breaking-news cm-bhagwant-mann dr-balbir-singh fauja-singh-sarari news news-health-minister-of-punjab punjab-congress punjab-government punjab-health-department punjab-latest-news punjab-news the-unmute-breaking-news the-unmute-punjabi-news the-unmute-update ਚੰਡੀਗੜ੍ਹ 10 ਜਨਵਰੀ 2023: ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਅਮਨ ਅਰੋੜਾ ਵੀ ਮੌਜੂਦ ਰਹੇ। ਇਸ ਮੌਕੇ ਸਿਹਤ ਮੰਤਰੀ ਦਾ ਅਹੁਦਾ ਸੰਭਾਲਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਸਿਹਤਮੰਦ ਬਣਾਉਣਾ ਹੈ। 100 ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ ਅਤੇ ਹੁਣ 500 ਆਮ ਆਦਮੀ ਕਲੀਨਿਕ ਖੋਲ੍ਹਣ ਦਾ ਟੀਚਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕਰੋਨਾ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਮਾਡਲ ਦੀ ਤਰਜ਼ 'ਤੇ ਕੰਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ‘ਚ ਹਾਲ ਹੀ ‘ਚ ਵੱਡਾ ਫੇਰਬਦਲ ਹੋਇਆ ਹੈ, ਜਿਸ ਕਾਰਨ ਕਈ ਮੰਤਰੀਆਂ ਤੋਂ ਜ਼ਿੰਮੇਵਾਰੀਆਂ ਵਾਪਸ ਲੈ ਲਈਆਂ ਗਈਆਂ ਹਨ। ਦੱਸ ਦੇਈਏ ਕਿ ਪਹਿਲਾਂ ਸਿਹਤ ਮੰਤਰੀ ਦਾ ਅਹੁਦਾ ਚੇਤਨ ਸਿੰਘ ਜੋੜਾਮਾਜਰਾ ਕੋਲ ਸੀ ਪਰ ਮਾਨ ਸਰਕਾਰ ਨੇ ਹੁਣ ਇਹ ਜ਼ਿੰਮੇਵਾਰੀ ਡਾ: ਬਲਬੀਰ ਸਿੰਘ ਨੂੰ ਸੌਂਪ ਦਿੱਤੀ ਹੈ। The post ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਸਿਹਤ ਮੰਤਰੀ ਵਜੋਂ ਅਹੁਦਾ ਸਾਂਭਿਆ appeared first on TheUnmute.com - Punjabi News. Tags:
|
IND vs SL ODI: ਸ਼੍ਰੀਲੰਕਾ ਵਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, ਦਿਲਸ਼ਾਨ ਮਦੁਸ਼ੰਕਾ ਦਾ ਵਨਡੇ ਡੈਬਿਊ Tuesday 10 January 2023 07:46 AM UTC+00 | Tags: bcci breaking-news cricket-news hardik-pandya icc indian-team india-sri-lanka-first-t20 india-vs-sri-lanka ind-vs-sl ind-vs-sl-live-match ind-vs-sl-odi kl-rahul latest-news mumbai-cricket-stadium news sports-news three-match-odi-series virat-kohli wankhede-stadium ਚੰਡੀਗੜ੍ਹ 10 ਜਨਵਰੀ 2023: (IND vs SL 1st ODI) ਭਾਰਤ ਅਤੇ ਸ਼੍ਰੀਲੰਕਾ (Sri Lanka) ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤ ਕੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੀ ਸ਼ੁਰੂਆਤ ਕਰਨਾ ਚਾਹੁਣਗੀਆਂ। ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਇੱਥੇ ਬਹੁਤ ਜ਼ਿਆਦਾ ਤ੍ਰੇਲ ਪਏਗੀ, ਅਜਿਹੀ ਸਥਿਤੀ ਵਿੱਚ ਗੇਂਦਬਾਜ਼ੀ ਕਰਨਾ ਮੁਸ਼ਕਿਲ ਹੋਵੇਗਾ। ਇਸ ਕਾਰਨ ਸ਼੍ਰੀਲੰਕਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਪਹਿਲਾਂ ਬੱਲੇਬਾਜ਼ੀ ਕਰਕੇ ਖੁਸ਼ ਸਨ। ਦਿਲਸ਼ਾਨ ਮਦੁਸ਼ੰਕਾ ਇਸ ਮੈਚ ‘ਚ ਸ਼੍ਰੀਲੰਕਾ ਲਈ ਆਪਣਾ ਵਨਡੇ ਡੈਬਿਊ ਕਰ ਰਿਹਾ ਹੈ। ਦੋਵਾਂ ਟੀਮਾਂ ਦੇ ਪਲੇਇੰਗ-11ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਉਮਰਾਨ ਮਲਿਕ, ਯੁਜ਼ਵੇਂਦਰ ਚਾਹਲ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ। ਸ਼੍ਰੀਲੰਕਾ: ਪਥੁਮ ਨਿਸ਼ੰਕਾ, ਕੁਸ਼ਲ ਮੇਂਡਿਸ (ਵਿਕਟਕੀਪਰ), ਅਵਿਸ਼ਕਾ ਫਰਨਾਂਡੋ, ਧਨੰਜਯਾ ਡੀ ਸਿਲਵਾ, ਚਰਿਥ ਅਸਾਲੰਕਾ, ਦਾਸੁਨ ਸ਼ਨਾਕਾ (ਕਪਤਾਨ), ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਦੁਨੀਥ ਵੇਲਾਲਗੇ, ਕਾਸੁਨ ਰਜਿਥਾ, ਦਿਲਸ਼ਾਨ ਮਦੁਸ਼ੰਕਾ। The post IND vs SL ODI: ਸ਼੍ਰੀਲੰਕਾ ਵਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, ਦਿਲਸ਼ਾਨ ਮਦੁਸ਼ੰਕਾ ਦਾ ਵਨਡੇ ਡੈਬਿਊ appeared first on TheUnmute.com - Punjabi News. Tags:
|
ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਰਾਹੁਲ ਗਾਂਧੀ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਹੋਏ ਰਵਾਨਾ Tuesday 10 January 2023 08:00 AM UTC+00 | Tags: amrinder-singh-raja-warring bharatiya-janata-party bharat-jodo-yatra bjp breaking-news congress-party india jaiveer-shergill latest-news news pr-stunt punjab-bjp punjab-latest-news shergill the-unmute-breaking-news the-unmute-punjabi-news ਚੰਡੀਗੜ੍ਹ 10 ਜਨਵਰੀ 2023: ਪੰਜਾਬ ਵਿਚ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ਮੱਥਾ ਟੇਕਣ ਲਈ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ ਹਨ, ਇੱਥੇ ਪਹੁੰਚਣ 'ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਔਜਲਾ ਅਤੇ ਕਈ ਕਾਂਗਰਸੀ ਆਗੂਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸਦੇ ਨਾਲ ਹੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਰਵਾਨਾ ਹੋ ਗਏ ਹਨ। The post ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਰਾਹੁਲ ਗਾਂਧੀ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਹੋਏ ਰਵਾਨਾ appeared first on TheUnmute.com - Punjabi News. Tags:
|
ਹਾਈਕੋਰਟ ਵੱਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ Tuesday 10 January 2023 08:09 AM UTC+00 | Tags: breaking-news crime ias-officer-neelima news newsx psidc-case punjab-and-haryana-high-court punjab-state-industrial-development-corporation punjab-vigilance-bureau sundar-sham-arora sunder-sham-arora the-unmute-breaking-news the-unmute-latest-update the-unmute-punjabi-news the-unmute-report ਚੰਡੀਗੜ੍ਹ 10 ਜਨਵਰੀ 2023: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ (Sunder Sham Arora) ਨੂੰ ਵੱਡਾ ਝਟਕਾ ਦਿੱਤਾ ਹੈ, ਹਾਈਕੋਰਟ ਨੇ ਸੁੰਦਰ ਸ਼ਾਮ ਅਰੋੜਾ ਦੀ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਜਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਯਾਨੀ 05 ਜਨਵਰੀ 2023 ਨੂੰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਆਈਏਐਸ ਅਧਿਕਾਰੀ ਨੀਲਿਮਾ ਸਮੇਤ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸਨ (ਪੀਐਸਆਈਡੀਸੀ) ਦੇ 10 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਇੱਕ ਉਦਯੋਗਿਕ ਪਲਾਟ ਨੂੰ ਇੱਕ ਡਿਵੈਲਪਰ (ਰੀਅਲਟਰ) ਕੰਪਨੀ ਨੂੰ ਤਬਦੀਲ ਕਰਨ/ਵੰਡ ਕਰਨ ਅਤੇ ਪਲਾਟ ਕੱਟ ਕੇ ਟਾਊਨਸ਼ਿਪ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਦੇ ਦੋਸ਼ਾਂ ਹੇਠਾਂ ਅਪਰਾਧਿਕ ਮੁਕੱਦਮਾ ਦਰਜ ਕੀਤਾ ਹੈ। ਇਸ ਕੇਸ ਵਿੱਚ ਰੀਅਲਟਰ ਫਰਮ, ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ਦੇ ਤਿੰਨ ਮਾਲਕਾਂ/ਭਾਈਵਾਲਾਂ ਨੂੰ ਵੀ ਇਸ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ। The post ਹਾਈਕੋਰਟ ਵੱਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ appeared first on TheUnmute.com - Punjabi News. Tags:
|
ਮੈਨੂੰ ਡਰ ਕਿ ਪੰਜਾਬ 'ਚ ਕੀਤੇ ਸਿਵਲ ਜੰਗ ਜਿਹੇ ਹਾਲਾਤ ਨਾ ਬਣ ਜਾਣ: ਸੁਖਬੀਰ ਸਿੰਘ ਬਾਦਲ Tuesday 10 January 2023 08:23 AM UTC+00 | Tags: aam-aadmi-party breaking-news cm-bhagwant-mann mela-maghi mela-maghi-sri-muktsar-sahib news punjab punjab-government punjab-news punjab-police punjab-update shiromani-akali-dal sri-muktsar-sahib the-unmute-breaking warish-party-of-punjab ਸ੍ਰੀ ਮੁਕਤਸਰ ਸਾਹਿਬ 10 ਜਨਵਰੀ 2023: ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ (Mela Maghi) ਮੌਕੇ ਸ੍ਰੋਮਣੀ ਅਕਾਲੀ ਦਲ ਵੱਲੋਂ 14 ਜਨਵਰੀ ਨੂੰ ਕੀਤੀ ਜਾ ਰਹੀ ਕਾਨਫਰੰਸ਼ ਦੇ ਸੰਬੰਧ ਵਿਚ ਅੱਜ ਸੁਖਬੀਰ ਸਿੰਘ ਬਾਦਲ ਨੇ ਕਾਨਫਰੰਸ਼ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 14 ਜਨਵਰੀ ਦੀ ਮਾਘੀ ਦੀ ਵਿਸ਼ਾਲ ਕਾਨਫਰੰਸ਼ ਕੀਤੀ ਜਾ ਰਹੀ ਹੈ। ਇਹ ਕਾਨਫਰੰਸ਼ ਸਾਬਤ ਕਰ ਦੇਵੇਗੀ ਕਿ ਪੰਜਾਬ ਦੀ ਵਾਰਿਸ਼ ਪਾਰਟੀ ਇਕੱਲੀ ਸ਼੍ਰੋਮਣੀ ਅਕਾਲੀ ਦਲ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਤੇ ਸਵਾਲ ਚੁੱਕਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਤੱਕ ਸਭ ਤੋਂ ਵੱਡੇ ਦੰਗੇ ਕਾਂਗਰਸ ਨੇ ਕਰਵਾਏ ਹਨ। ਪੀਸੀਐਸ ਅਫ਼ਸਰਾਂ ਦੀ ਹੜਤਾਲ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਜਿਸ ਤਰ੍ਹਾਂ ਢਾਂਚਾ ਹਿੱਲ ਰਿਹਾ ਇਹ ਡਰ ਬਣਿਆ ਹੋਇਆ ਹੈ ਕਿ ਪੰਜਾਬ ਵਿਚ ਸਿਵਲ ਵਾਰ ਦੇ ਵਰਗਾ ਮਾਹੌਲ ਨਾ ਹੋ ਜਾਵੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਸੰਭਾਲਿਆ ਹੀ ਨਹੀਂ ਜਾ ਰਿਹਾ। ਲਤੀਫ਼ਪੁਰਾ ਅਤੇ ਜ਼ੀਰਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਿਲਚਸਪੀ ਹੈ | ਜਿਸ ਕਾਰਨ ਉੱਥੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ। ਉਹਨਾਂ ਨੇ ਪੰਜਾਬ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਵਿਚ ਵਕੀਲਾਂ ਦੀ ਨਿਯੁਕਤੀ ‘ਤੇ ਸਵਾਲ ਖੜ੍ਹੇ ਕਰਦਿਆ ਕਿਹਾ ਕਿ ਇਹਨਾਂ ਵਿਚੋਂ ਜਿਆਦਾਤਰ ਦਿੱਲੀ ਨਾਲ ਸਬੰਧਿਤ ਹਨ। ਹੋਲੀ-ਹੋਲੀ ਸਭ ਕੁਝ ਦਿੱਲੀ ਦੇ ਅਧੀਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਸੁਖਬੀਰ ਬਾਦਲ ਨੇ ਬੀਬੀ ਜੰਗੀਰ ਕੌਰ ਅਤੇ ਜਗਮੀਤ ਸਿੰਘ ਬਰਾੜ ਨੂੰ ਸ੍ਰੋਮਣੀ ਅਕਾਲੀ ਦਲ ਸੰਯੁਕਤ ਵਿਚ ਜਾਣ ‘ਤੇ ਵਧਾਈ ਦਿੱਤੀ। The post ਮੈਨੂੰ ਡਰ ਕਿ ਪੰਜਾਬ ‘ਚ ਕੀਤੇ ਸਿਵਲ ਜੰਗ ਜਿਹੇ ਹਾਲਾਤ ਨਾ ਬਣ ਜਾਣ: ਸੁਖਬੀਰ ਸਿੰਘ ਬਾਦਲ appeared first on TheUnmute.com - Punjabi News. Tags:
|
CM ਭਗਵੰਤ ਮਾਨ ਨੇ ਮਾਰਕਫੈੱਡ ਦੇ ਸਹਿਯੋਗ ਨਾਲ ਆਂਗਣਵਾੜੀ ਸੈਂਟਰਾਂ ਲਈ ਉਤਪਾਦ ਕੀਤੇ ਲਾਂਚ Tuesday 10 January 2023 08:37 AM UTC+00 | Tags: aam-aadmi-party anganwadi anganwadi-centers anganwadi-centres breaking-news cm-bhagwant-mann dr-balit-kaur enws latest-news milk-product news punjab punjab-anganwadi-centers punjab-government punjabi-news punjab-news social-security-department-punjab the-unmute-breaking-news the-unmute-latest-news ਚੰਡੀਗੜ੍ਹ 10 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤਮੰਦ ਪੰਜਾਬ ਵੱਲ ਸਾਡੀ ਸਰਕਾਰ ਨੇ ਵਧਾਇਆ ਇੱਕ ਕਦਮ ਹੋਰ ਵਧਾਇਆ ਹੈ, ਆਂਗਣਵਾੜੀ ਸੈਂਟਰਾਂ (Anganwadi Centers) ‘ਚ ਹੁਣ ਹੋਵੇਗੀ ਚੰਗੇ ਰਾਸ਼ਨ ਦੀ ਸਪਲਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਮਾਰਕਫੈੱਡ ਦੇ ਸਹਿਯੋਗ ਨਾਲ ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਤੇ ਮਹਿਲਾਵਾਂ ਲਈ ਆਉਣ ਵਾਲੇ ਖਾਣੇ ਦੇ ਉਤਪਾਦ ਨਾਲ ਲਾਂਚ ਕੀਤੇ ਗਏ ਹਨ | ਇਸਦੇ ਨਾਲ ਹੀ ਹੁਣ ਆਂਗਣਵਾੜੀ ਕੇਂਦਰਾਂ 'ਚ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਹੋਣਗੇ | ਬੱਚਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਾਫ਼-ਸੁਥਰਾ ਖਾਣਾ ਦਿੱਤਾ ਜਾਵੇਗਾ |
The post CM ਭਗਵੰਤ ਮਾਨ ਨੇ ਮਾਰਕਫੈੱਡ ਦੇ ਸਹਿਯੋਗ ਨਾਲ ਆਂਗਣਵਾੜੀ ਸੈਂਟਰਾਂ ਲਈ ਉਤਪਾਦ ਕੀਤੇ ਲਾਂਚ appeared first on TheUnmute.com - Punjabi News. Tags:
|
ਰਾਹੁਲ ਗਾਂਧੀ ਨੇ ਕੇਸਰੀ ਦਸਤਾਰ ਸਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ Tuesday 10 January 2023 08:47 AM UTC+00 | Tags: aam-aadmi-party amrinder-singh-raja-warring bharatiya-janata-party bharat-jodo-yatra bjp congress-party india jaiveer-shergill latest-news news pr-stunt punjab punjab-bjp punjab-latest-news rahul-gandhi shergill sri-darbar-sahib the-unmute-breaking-news the-unmute-punjabi-news ਚੰਡੀਗੜ੍ਹ 10 ਜਨਵਰੀ 2023: ਪੰਜਾਬ ਵਿਚ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਸੁੰਦਰ ਕੇਸਰੀ ਦਸਤਾਰ ਸਜਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ | ਇਸ ਦੌਰਾਨ ਰਾਹੁਲ ਗਾਂਧੀ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ, ਹਰਪ੍ਰਤਾਪ ਸਿੰਘ ਅਜਨਾਲਾ, ਸੁਨੀਲ ਦੱਤੀ ਅਤੇ ਭਗਵੰਤ ਪਾਲ ਸਿੰਘ ਸਕੱਤਰ ਸਮੇਤ ਹੋਰ ਆਗੂ ਮੌਜਦੂ ਰਹੇ ।
The post ਰਾਹੁਲ ਗਾਂਧੀ ਨੇ ਕੇਸਰੀ ਦਸਤਾਰ ਸਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ appeared first on TheUnmute.com - Punjabi News. Tags:
|
ਪੰਜਾਬ 'ਚ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ, ਪੱਛਮੀ ਮਾਲਵੇ 'ਚ ਵਧੇਗੀ ਸੁੱਕੀ ਠੰਢ Tuesday 10 January 2023 09:02 AM UTC+00 | Tags: breaking-news latest-news meteorological-department news punjab-meteorological-department ਚੰਡੀਗੜ੍ਹ 10 ਜਨਵਰੀ 2023: ਪੰਜਾਬ ‘ਚ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਹੁਣ ਕੜਾਕੇ ਦੀ ਠੰਡ ਫਿਰ ਵਧਣ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਤੋਂ ਹੀ ਪੰਜਾਬ ‘ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਕਾਰਨ 11 ਜਨਵਰੀ ਤੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਪੰਜਾਬ ਦੇ ਪੱਛਮੀ ਮਾਲਵੇ ਵਿੱਚ ਸੁੱਕੀ ਠੰਢ ਹੀ ਵਧੇਗੀ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ 11 ਤੋਂ 13 ਜਨਵਰੀ ਤੱਕ ਪੰਜਾਬ ਦੇ ਮਾਝਾ-ਦੋਆਬਾ ਅਤੇ ਪੂਰਬੀ ਮਾਲਵੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ‘ਚ ਵੀ ਬਰਫਬਾਰੀ ਹੋਵੇਗੀ। ਇਸ ਦਾ ਸਿੱਧਾ ਅਸਰ ਪੰਜਾਬ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਪਾਰਾ ਇੱਕ ਵਾਰ ਫਿਰ ਡਿੱਗੇਗਾ। ਅਗਲੇ ਤਿੰਨ ਦਿਨਾਂ ਵਿੱਚ ਤਾਪਮਾਨ ਵਿੱਚ 3 ਤੋਂ 7 ਡਿਗਰੀ ਤੱਕ ਗਿਰਾਵਟ ਆਉਣ ਦਾ ਅਨੁਮਾਨ ਹੈ।
ਵੈਸਟਰਨ ਡਿਸਟਰਬੈਂਸ ਇੱਕ ਗੈਰ-ਮੌਨਸੂਨਲ ਮੀਂਹ ਦਾ ਪੈਟਰਨ ਹੈ। ਇਸਦੇ ਚੱਲਦੇ 11 ਜਨਵਰੀ ਤੱਕ ਹਿਮਾਚਲ ਅਤੇ ਪੰਜਾਬ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜਿਸ ਕਾਰਨ 11 ਜਨਵਰੀ ਤੋਂ ਹਿਮਾਚਲ ਵਿੱਚ ਬਰਫਬਾਰੀ ਅਤੇ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ। 13 ਜਨਵਰੀ ਤੱਕ ਬਰਸਾਤ ਦੇ ਮੌਸਮ ਤੋਂ ਬਾਅਦ 14 ਜਨਵਰੀ ਨੂੰ ਮੌਸਮ ਮੁੜ ਖੁੱਲ੍ਹਣਾ ਸ਼ੁਰੂ ਹੋ ਜਾਵੇਗਾ। ਧੁੰਦ ਨੇ ਵੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। The post ਪੰਜਾਬ ‘ਚ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ, ਪੱਛਮੀ ਮਾਲਵੇ ‘ਚ ਵਧੇਗੀ ਸੁੱਕੀ ਠੰਢ appeared first on TheUnmute.com - Punjabi News. Tags:
|
ਬੈਂਗਲੁਰੂ 'ਚ ਨਿਰਮਾਣ ਅਧੀਨ ਮੈਟਰੋ ਦੇ ਲੋਹੇ ਦਾ ਪਿੱਲਰ ਡਿੱਗਿਆ, ਇਕ ਔਰਤ ਸਮੇਤ ਤਿੰਨ ਸਾਲਾ ਬੱਚੀ ਦੀ ਮੌਤ Tuesday 10 January 2023 09:18 AM UTC+00 | Tags: accident-news bangalore bangalore-news breaking-news construction-work iron-pillar-of-metro news punjab-news the-unmute-breaking-news ਚੰਡੀਗੜ੍ਹ 10 ਜਨਵਰੀ 2023: ਬੈਂਗਲੁਰੂ (Bengaluru) ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਮੈਟਰੋ ਦਾ ਨਿਰਮਾਣ ਕੰਮ ਚੱਲ ਰਿਹਾ ਹੈ ਅਤੇ ਇਸ ਦੌਰਾਨ ਇੱਕ ਨਿਰਮਾਣ ਅਧੀਨ ਮੈਟਰੋ ਦਾ ਪਿੱਲਰ ਡਿੱਗ ਗਿਆ, ਜਿਸ ਦੇ ਹੇਠਾਂ ਦਬਣ ਕਾਰਨ ਇੱਕ ਔਰਤ ਅਤੇ ਉਸ ਦੀ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ। ਇਹ ਹਾਦਸਾ ਅੱਜ ਯਾਨੀ ਮੰਗਲਵਾਰ 10 ਜਨਵਰੀ ਨੂੰ ਸਵੇਰੇ ਬੰਗਲੁਰੂ ਦੇ ਨਗਵਰਾ ਇਲਾਕੇ ‘ਚ ਵਾਪਰਿਆ। ਜਿਸ ਸਮੇਂ ਉਹ ਨਿਰਮਾਣ ਅਧੀਨ ਪਿੱਲਰ ਦੇ ਨੇੜੇ ਤੋਂ ਲੰਘ ਰਹੇ ਸੀ, ਉਸੇ ਸਮੇਂ ਲੋਹੇ ਦਾ ਪਿੱਲਰ ਉਨ੍ਹਾਂ ‘ਤੇ ਡਿੱਗ ਪਿਆ। ਇਸ ਹਾਦਸੇ ‘ਚ ਔਰਤ ਤੇਜਸਵਨੀ ਅਤੇ ਉਸ ਦਾ ਤਿੰਨ ਸਾਲਾ ਬੇਟਾ ਗੰਭੀਰ ਜ਼ਖਮੀ ਹੋ ਗਏ।ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।ਜਦਕਿ ਉਸ ਦੇ ਪਤੀ ਅਤੇ ਧੀ ਨੂੰ ਸੱਟਾਂ ਲੱਗੀਆਂ ਹਨ। ਪੁਲਿਸ ਮੁਤਾਬਕ ਤੇਜਸਵਨੀ ਦਾ ਪਤੀ ਬਾਈਕ ਚਲਾ ਰਿਹਾ ਸੀ ਅਤੇ ਉਹ ਦੋ ਬੱਚਿਆਂ ਨਾਲ ਪਿੱਛੇ ਬੈਠੀ ਸੀ। ਪੁਲਿਸ ਨੇ ਦੱਸਿਆ ਕਿ ਤੇਜਸਵਨੀ ਅਤੇ ਉਸ ਦੇ ਪਤੀ ਦੋਵਾਂ ਨੇ ਹੈਲਮੇਟ ਪਾਇਆ ਹੋਇਆ ਸੀ। ਹਾਦਸੇ ‘ਚ ਜ਼ਖਮੀ ਹੋਏ ਪਤੀ-ਪਤਨੀ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ | The post ਬੈਂਗਲੁਰੂ ‘ਚ ਨਿਰਮਾਣ ਅਧੀਨ ਮੈਟਰੋ ਦੇ ਲੋਹੇ ਦਾ ਪਿੱਲਰ ਡਿੱਗਿਆ, ਇਕ ਔਰਤ ਸਮੇਤ ਤਿੰਨ ਸਾਲਾ ਬੱਚੀ ਦੀ ਮੌਤ appeared first on TheUnmute.com - Punjabi News. Tags:
|
CM ਭਗਵੰਤ ਮਾਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ Tuesday 10 January 2023 10:24 AM UTC+00 | Tags: aam-aadmi-party breaking-news cm-bhagwant-mann news punjab punjab-government punjabi-news shaheed-bhagat-singh-international-airport statue-of-shaheed-bhagat-singh the-unmute-breaking-news ਚੰਡੀਗੜ੍ਹ 10 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਚਾਨਕ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ (Shaheed Bhagat Singh International Airport) ‘ਤੇ ਪਹੁੰਚੇ | ਇਸ ਮੌਕੇ ਮੁੱਖ ਮੰਤਰੀ ਨੇ ਹਵਾਈ ਅੱਡੇ ‘ਤੇ ਲਗਾਏ ਜਾਣ ਵਾਲੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਜਗ੍ਹਾ ਦਾ ਨਿਰੀਖਣ ਕੀਤਾ | The post CM ਭਗਵੰਤ ਮਾਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ appeared first on TheUnmute.com - Punjabi News. Tags:
|
ਪੰਜਾਬ ਦੇ ਪਿੰਡਾਂ 'ਚ ਸਾਫ਼ ਪੀਣ ਯੋਗ ਪਾਣੀ ਸਪਲਾਈ ਕਰਨਾ ਮਾਨ ਸਰਕਾਰ ਦੀ ਪਹਿਲਕਦਮੀ: ਬ੍ਰਮ ਸ਼ੰਕਰ ਜਿੰਪਾ Tuesday 10 January 2023 10:29 AM UTC+00 | Tags: aam-aadmi-party brahm-shankar-jimpa bram-shankar-jimpa clean-potable-wate clean-potable-water kuldeep-singh-dhaliwal news punjab-government punjabi-news punjab-news pure-water the-unmute-breaking-news the-unmute-punjabi-news water-supply-and-sanitation-minister-bram-shankar-jimpa ਚੰਡੀਗੜ੍ਹ 10 ਜਨਵਰੀ 2023: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ੍ਹਾਂ ਪਿੰਡਾਂ ਵਿੱਚ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ, ਜਿੱਥੇ ਧਰਤੀ ਹੇਠਲਾ ਪਾਣੀ ਦੂਸ਼ਿਤ ਹੈ। ਮੁੱਖ ਮੰਤਰੀ ਲੋਕਾਂ ਨੂੰ ਸਾਰੀਆਂ ਸਹੂਲਤਾਂ ਉਹਨਾਂ ਦੀਆਂ ਬਰੂਹਾਂ 'ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ। ਜਿੰਪਾ ਨੇ ਕਿਹਾ ਕਿ ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਆਪਣੇ ਯਤਨਾਂ ਤਹਿਤ ਸੂਬਾ ਸਰਕਾਰ ਅਤੇ ਵਿਸ਼ਵ ਬੈਂਕ ਵੱਲੋਂ ਮੋਗਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਖੇਤਰ ਦੇ ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਤਿਆਰ ਕੀਤੀ ਇੱਕ ਵਿਆਪਕ ਨਹਿਰੀ ਜਲ ਸਪਲਾਈ ਸਕੀਮ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਅਜਿਹੇ ਖੇਤਰਾਂ ਲਈ ਇੱਕ ਨਮੂਨੇ ਵਜੋਂ ਕੰਮ ਕਰ ਰਿਹਾ ਹੈ ਜੋ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਲਈ ਯਤਨ ਕਰ ਰਹੇ ਹਨ। ਇਸ ਪ੍ਰੋਜੈਕਟ ਨੇ ਖੇਤਰ ਦੇ ਵਸਨੀਕਾਂ ਦੇ ਜੀਵਨ ‘ਤੇ ਮਹੱਤਵਪੂਰਨ ਅਤੇ ਪਰਿਵਰਤਨਸ਼ੀਲ ਪ੍ਰਭਾਵ ਪਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਜ਼ਰੀਏ ਸਾਫ਼, ਸ਼ੁੱਧ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਪਹੁੰਚ ਪ੍ਰਦਾਨ ਕਰਕੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਸਾਰ ਨੂੰ ਘਟਾਇਆ ਹੈ ਅਤੇ ਲੋਕਾਂ ਦੀ ਸਮੁੱਚੀ ਸਿਹਤ ਵਿੱਚ ਸੁਧਾਰ ਕੀਤਾ ਗਿਆ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਅਤੇ ਵਿਭਾਗ ਦੇ ਮੁਖੀ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਸਫਲਤਾ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਅਤੇ ਸਖ਼ਤ ਮਿਹਨਤ ਦਾ ਪ੍ਰਮਾਣ ਹੈ। ਇਸ ਨਾਲ ਇਹ ਉਜਾਗਰ ਹੁੰਦਾ ਹੈ ਕਿ ਸੁਚੱਜੀ ਯੋਜਨਾਬੰਦੀ, ਤਾਲਮੇਲ ਅਤੇ ਸਰੋਤਾਂ ਦੀ ਉਚਿਤ ਵਰਤੋਂ ਨਾਲ ਲੰਬੇ ਸਮੇਂ ਲਈ ਪੀਣ ਯੋਗ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਪੇਂਡੂ ਖੇਤਰ ਦੇ ਲੋਕਾਂ ਦੇ ਜੀਵਨ ਨੂੰ ਹੋਰ ਬਿਹਤਰ ਬਣਾਉਣਾ ਸੰਭਵ ਹੈ। ਸਾਰੀਆਂ ਚੁਣੌਤੀਆਂ ਦੇ ਬਾਵਜੂਦ ਇਹ ਪ੍ਰੋਜੈਕਟ ਇੱਕ ਵੱਡੀ ਸਫਲਤਾ ਸਾਬਿਤ ਹੋਇਆ ਹੈ। 50 ਐਮਐਲਡੀ ਦੀ ਸਮਰੱਥਾ ਵਾਲਾ ਵਾਟਰ ਟ੍ਰੀਟਮੈਂਟ ਪਲਾਂਟ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੈ, ਜੋ ਲਗਭਗ 4 ਲੱਖ ਦੀ ਆਬਾਦੀ ਵਾਲੇ 85 ਪਿੰਡਾਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਦਾਨ ਕਰ ਰਿਹਾ ਹੈ। ਇਸ ਪਲਾਂਟ ਨੂੰ ਸਥਾਈ ਹੱਲ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ | ਜਿਸ ਵਿੱਚ ਊਰਜਾ ਅਤੇ ਪਾਣੀ ਦੀ ਖਪਤ ਨੂੰ ਘੱਟ ਕਰਨ ਲਈ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਸੁਰੱਖਿਅਤ ਪਾਣੀ ਮੁਹੱਈਆ ਕਰਵਾ ਰਿਹਾ ਹੈ ਬਲਕਿ ਰੋਜ਼ਾਨਾ 5 ਕਰੋੜ ਲੀਟਰ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਕਰੇਗਾ। ਜ਼ਿਕਰਯੋਗ ਹੈ ਕਿ ਪੰਜਾਬ ਲੰਬੇ ਸਮੇਂ ਤੋਂ ਭਾਰੀ ਧਾਤਾਂ ਨਾਲ ਹੋਣ ਵਾਲੇ ਜਲ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡਾਇਰੀਆ, ਟਾਈਫਾਈਡ, ਹੈਜ਼ਾ, ਹੈਪੇਟਾਈਟਸ ਬੀ ਅਤੇ ਪੇਚਿਸ ਨਾਲ ਜੂਝ ਰਿਹਾ ਹੈ। ਇਨ੍ਹਾਂ ਮੁੱਦਿਆਂ ਕਾਰਨ ਕਈ ਇਲਾਕਿਆਂ ਦੀ ਆਰਥਿਕਤਾ ‘ਤੇ ਮਾੜਾ ਪ੍ਰਭਾਵ ਪਿਆ ਹੈ ਕਿਉਂ ਜੋ ਨਿਵਾਸੀ ਪੀਣ ਵਾਲੇ ਪ੍ਰਦੂਸ਼ਿਤ ਪਾਣੀ ਦੇ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਲਈ ਆਪਣਾ ਸਮੇਂ ਅਤੇ ਸਰੋਤਾਂ ਨੂੰ ਅਜਾਈਂ ਗੁਆਉਣ ਲਈ ਮਜ਼ਬੂਰ ਸਨ। ਕਬਿਲੇਗੌਰ ਹੈ ਕਿ ਮੋਗਾ ਪ੍ਰੋਜੈਕਟ ਪਿੰਡ ਦੌਧਰ ਵਿੱਚ 50 ਐਮਐਲਡੀ ਦੀ ਸਮਰੱਥਾ ਵਾਲਾ ਵਾਟਰ ਟ੍ਰੀਟਮੈਂਟ ਪਲਾਂਟ ਹੈ। ਇਹ ਪਲਾਂਟ ਨਹਿਰੀ ਪਾਣੀ ਦੀ ਸੁਧਾਈ ਕਰਨ ਅਤੇ ਖੇਤਰ ਦੀਆਂ ਪੀਣ ਵਾਲੇ ਪਾਣੀ ਦੀਆਂ ਲੋੜਾਂ ਨੂੰ ਲੰਬੇ ਸਮੇਂ ਤੱਕ ਸਥਾਈ ਹੱਲ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ। ਇਹ ਪ੍ਰੋਜੈਕਟ ਮੈਸਰਜ਼ ਲਾਰਸਨ ਐਂਡ ਟੂਬਰੋ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਡਿਜ਼ਾਈਨ, ਬਿਲਡ, ਓਪਰੇਟ ਅਤੇ ਟ੍ਰਾਂਸਫਰ (ਡੀ.ਬੀ.ਓ.ਟੀ) ਆਧਾਰ ‘ਤੇ ਮੁਕੰਮਲ ਕੀਤਾ ਗਿਆ ਹੈ। The post ਪੰਜਾਬ ਦੇ ਪਿੰਡਾਂ ‘ਚ ਸਾਫ਼ ਪੀਣ ਯੋਗ ਪਾਣੀ ਸਪਲਾਈ ਕਰਨਾ ਮਾਨ ਸਰਕਾਰ ਦੀ ਪਹਿਲਕਦਮੀ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News. Tags:
|
ਤਰਨ ਤਾਰਨ 'ਚ ਭਾਰਤ-ਪਾਕਿ ਸਰਹੱਦ ਤੋਂ BSF ਵਲੋਂ ਹੈਰੋਇਨ ਨਾਲ ਭਰੀਆਂ 5 ਬੋਤਲਾਂ ਬਰਾਮਦ Tuesday 10 January 2023 10:41 AM UTC+00 | Tags: bop-mangali-pillar drugs drugs-illegally drug-smuglers indian-army india-pakistan-border latest-news news pakistan punjab-police sumgglers tarn-taran tarn-taran-police the-unmute-breaking-news the-unmute-latest-news the-unmute-punjabi-news ਚੰਡੀਗੜ੍ਹ 10 ਜਨਵਰੀ 2023: ਪਾਕਿਸਤਾਨ ਲਗਾਤਾਰ ਸਰਹੱਦ ਰਾਹੀਂ ਭਾਰਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਲਈ ਬੀ.ਐੱਸ.ਐੱਫ. (BSF) ਪੂਰੀ ਤਰਾਂ ਚੌਕਸ ਹੈ। ਇੱਕ ਵਾਰ ਫਿਰ ਤਰਨ ਤਾਰਨ (Tarn Taran) ਜ਼ਿਲ੍ਹੇ ਦੇ ਇਕ ਨਜਦੀਕੀ ਪਿੰਡ ਵਿੱਚ ਦੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਵੱਖ-ਵੱਖ ਇਲਾਕਿਆਂ ਵਿੱਚ ਬੀ.ਐਸ.ਐਫ. ਭਾਰੀ ਮਾਤਰਾ ‘ਚ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਬੀ.ਐਸ.ਐਫ. ਕੁੱਲ 4 ਕਿੱਲੋ 610 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਗਈ ਹੈਰੋਇਨ ਪਲਾਸਟਿਕ ਦੀਆਂ ਬੋਤਲਾਂ ਅਤੇ ਪੈਕਟਾਂ ਵਿਚ ਲਪੇਟ ਕੇ ਭਾਰਤੀ ਇਲਾਕੇ ਵਿਚ ਸੁੱਟੀ ਗਈ ਸੀ, ਜਿਸ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 23 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਬੀਤੀ ਰਾਤ ਕਰੀਬ 12.15 ਵਜੇ ਜ਼ਿਲ੍ਹੇ ਦੇ ਅਧੀਨ ਪੈਂਦੇ ਭਾਰਤ-ਪਾਕਿਸਤਾਨ ਸਰਹੱਦ ਦੇ ਅਮਰਕੋਟ ਸੈਕਟਰ ਵਿੱਚ ਸੀ. ਬੀ.ਓ.ਪੀ ਮੰਗਲੀ ਪਿੱਲਰ ਨੰਬਰ 141/20 ਰਾਹੀਂ ਭਾਰਤੀ ਖੇਤਰ ਵਿੱਚ ਕਿਸੇ ਵਸਤੂ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤ, ਇਸ ਦੌਰਾਨ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ. ਹਰਕਤ ਵਿੱਚ ਆਉਂਦਿਆਂ 103ਵੀਂ ਬਟਾਲੀਅਨ ਨੇ 7 ਰਾਉਂਡ ਫਾਇਰ ਕੀਤੇ। ਇਸ ਦੌਰਾਨ ਬੀ.ਐਸ.ਐਫ ਵੱਲੋਂ ਭਾਰਤੀ ਖੇਤਰ ਵਿੱਚ ਸੁੱਟੀਆਂ ਗਈਆਂ 5 ਪਲਾਸਟਿਕ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। The post ਤਰਨ ਤਾਰਨ ‘ਚ ਭਾਰਤ-ਪਾਕਿ ਸਰਹੱਦ ਤੋਂ BSF ਵਲੋਂ ਹੈਰੋਇਨ ਨਾਲ ਭਰੀਆਂ 5 ਬੋਤਲਾਂ ਬਰਾਮਦ appeared first on TheUnmute.com - Punjabi News. Tags:
|
ਹਰਪਾਲ ਸਿੰਘ ਚੀਮਾ ਵੱਲੋਂ ਸਟੇਟ ਫੋਕਸ ਪੇਪਰ 2023-24 ਅਤੇ ਯੂਨਿਟ ਲਾਗਤ ਪੁਸਤਿਕਾ ਜਾਰੀ Tuesday 10 January 2023 10:50 AM UTC+00 | Tags: aam-aadmi-party breaking-news cm-bhagwant-mann harpal-singh-cheema news punjab-finance punjab-focus-paper punjabi-news punjab-news state-focus-paper the-unmute-breaking-news unit-cost-booklet ਚੰਡੀਗੜ੍ਹ 10 ਜਨਵਰੀ 2023: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਹੈ ਕਿ 2023-24 ਲਈ ਤਰਜੀਹੀ ਖੇਤਰ ਲਈ ਕੁੱਲ ਕਰਜਾ ਸਮਰੱਥਾ 2.73 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜੋ ਕਿ 2022-23 ਦੇ ਅਨੁਮਾਨਾਂ ਨਾਲੋਂ 5 ਫੀਸਦੀ ਦੇ ਸਮੁੱਚੇ ਵਾਧੇ ਨੂੰ ਦਰਸਾਉਂਦਾ ਹੈ। ਨਾਬਾਰਡ ਦੇ ‘ਸਟੇਟ ਕ੍ਰੈਡਿਟ ਸੈਮੀਨਾਰ 2023-24’ ਨੂੰ ਸੰਬੋਧਨ ਕਰਨ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁੱਲ ਕਰਜਾ ਯੋਜਨਾ ਵਿੱਚ ਫਸਲੀ ਕਰਜ਼ੇ ਦਾ ਹਿੱਸਾ 1.03 ਲੱਖ ਕਰੋੜ ਰੁਪਏ (38%), ਖੇਤੀਬਾੜੀ ਮਿਆਦੀ ਕਰਜ਼ਾ 0.52 ਲੱਖ ਕਰੋੜ ਰੁਪਏ (19%) ਅਤੇ ਐਮ.ਐਸ.ਐਮ.ਈ. ਦਾ 0.71 ਲੱਖ ਕਰੋੜ ਰੁਪਏ (26%) ਅਤੇ ਹੋਰ ਤਰਜੀਹੀ ਖੇਤਰ ਦਾ 0.47 ਲੱਖ ਕਰੋੜ ਰੁਪਏ ( 17%) ਹੈ। ਇਸ ਮੌਕੇ ‘ਤੇ ਸਟੇਟ ਫੋਕਸ ਪੇਪਰ (ਐਸ.ਐਫ.ਪੀ) 2023-24 ਅਤੇ ਯੂਨਿਟ ਲਾਗਤ ਪੁਸਤਿਕਾ ਜਾਰੀ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਨਾਬਾਰਡ ਨੇ ਬੈਂਕਾਂ, ਰਾਜ ਸਰਕਾਰਾਂ ਦੇ ਸਬੰਧਤ ਵਿਭਾਗਾਂ, ਕਿਸਾਨਾਂ, ਗੈਰ ਸਰਕਾਰੀ ਸੰਗਠਨਾਂ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਅਤੇ ਤਾਲਮੇਲ ਵਿੱਚ ਹਰੇਕ ਜ਼ਿਲ੍ਹੇ ਲਈ ਤਰਜੀਹੀ ਖੇਤਰ ਦੇ ਅਧੀਨ ਕਰਜ਼ੇ ਦੀਆਂ ਸੰਭਾਵਨਾਵਾਂ ਦੇ ਮੁਲਾਂਕਣ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਨੂੰ ਰਾਜ ਪੱਧਰ ‘ਤੇ ਇਕੱਠਾ ਕੀਤਾ ਗਿਆ ਹੈ ਅਤੇ ਇੱਕ ਸਟੇਟ ਫੋਕਸ ਪੇਪਰ ਤਿਆਰ ਕੀਤਾ ਗਿਆ ਹੈ ਜੋ ਰਾਜ ਦੀ ਆਰਥਿਕਤਾ ਦੇ ਤਰਜੀਹੀ ਖੇਤਰ ਦੇ ਵੱਖ-ਵੱਖ ਉਪ-ਖੇਤਰਾਂ ਅਧੀਨ ਉਪਲਬਧ ਸਮੁੱਚੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ 'ਸਟੇਟ ਫੋਕਸ ਪੇਪਰ' ਸਹਿਕਾਰੀ ਖੇਤਰ ਦੇ ਵਿਕਾਸ, ਫਸਲੀ ਵਿਭਿੰਨਤਾ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ, ਕਿਸਾਨ ਉਤਪਾਦਕ ਸੰਗਠਨ (ਐਫ.ਪੀ.ਓ) ਦੇ ਵਿਕਾਸ, ਖੇਤੀਬਾੜੀ ਵਿੱਚ ਡਿਜੀਟਲ ਤਕਨੀਕੀ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨ ਅਤੇ “ਫਿਨਟੇਕ" ਤੇ ਜੋਰ ਦਿੰਦਾ ਹੈ, ਜੋ ਰਾਜ ਵਿੱਚ ਟਿਕਾਊ ਵਿਕਾਸ ਲਈ ਲੋੜੀਂਦੀ ਪ੍ਰੇਰਣਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਇਨ੍ਹਾਂ ਉਤਪਾਦਕ ਸੰਸਥਾਵਾਂ ਨੂੰ ਖੇਤੀ-ਮੁੱਲ ਲੜੀ ਪ੍ਰਣਾਲੀ ਦੇ ਅੰਦਰ ਹੋਰ ਸਹਿਯੋਗ ਦਿੱਤਾ ਜਾਵੇ। ਖਾਸ ਕਰਕੇ ਛੋਟੇ ਕਿਸਾਨਾਂ ਅਤੇ ਠੇਕੇ 'ਤੇ ਖੇਤੀ ਕਰਨ ਵਾਲੇ ਕਿਸਾਨਾਂ ਲਈ ਕਰਜ਼ੇ ਦੀ ਪਹੁੰਚ ਨੂੰ ਵਿਆਪਕਾ ਅਤੇ ਹੇਠਲੇ ਪੱਧਰ ਤੱਕ ਪਹੁੰਚਾਉਣ ਦੀ ਨਿਰੰਤਰ ਲੋੜ ‘ਤੇ ਜ਼ੋਰ ਦਿੰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਾਲਾਂਕਿ ਵਿੱਤੀ ਸਾਲ 2022 ਦੌਰਾਨ 1.71 ਲੱਖ ਕਰੋੜ ਰੁਪਏ ਦੇ ਜਮੀਨੀ ਪੱਧਰ ਦੇ ਕਰਜੇ (ਜੀ.ਐਲ.ਸੀ) ਦੇ ਨਾਲ ਤਰਜੀਹੀ ਖੇਤਰ ਦੇ ਕਰਜੇ ਵਿੱਚ 8 ਫੀਸਦੀ ਦਾ ਇੱਕ ਸਿਹਤਮੰਦ ਵਾਧਾ ਹੋਇਆ ਹੈ, ਇਸ ਸੰਦਰਭ ਵਿੱਚ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ), ਸੰਯੁਕਤ ਦੇਣਦਾਰੀ ਸਮੂਹ (ਜੇ.ਐਲ.ਜੀ) ਅਤੇ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (ਪੀ.ਏ.ਸੀ.ਐਸ) ਵਰਗੀਆਂ ਜ਼ਮੀਨੀ ਸੰਸਥਾਵਾਂ ਨੂੰ ਲੋੜੀਂਦੀ ਤਬਦੀਲੀ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਖੇਤਰੀ ਗ੍ਰਾਮੀਣ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ, ਜੋ ਜ਼ਮੀਨੀ ਪੱਧਰ ਦੇ ਗਾਹਕਾਂ ਨਾਲ ਨੇੜਿਓਂ ਜੁੜੇ ਹੋਏ ਹਨ, ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਾਬਾਰਡ ਤੋਂ ਉਪਲਬਧ ਸਹਾਇਤਾ ਨਾਲ ਐਸ.ਐਚ.ਜੀ. ਅਤੇ ਜੇ.ਐਲ.ਜੀ ਨੂੰ ਉਤਸ਼ਾਹਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣ। ਇਸ ਦੌਰਾਨ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਵਧੀਆ ਕਾਰਗੁਜ਼ਾਰੀ ਵਾਲੇ ਐੱਫ.ਪੀ.ਓਜ਼ ਅਤੇ ਐੱਸ.ਐੱਚ.ਜੀ. ਨੂੰ ਅਵਾਰਡਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਸਕੱਤਰ ਵਿੱਤ ਕਮ ਡਾਇਰੈਕਟਰ ਇੰਸਟੀਟਿਊਸ਼ਨਲ ਫਾਈਨਾਂਸ ਤੇ ਬੈਂਕਿੰਗ ਸ੍ਰੀਮਤੀ ਗਰਿਮਾ ਸਿੰਘ, ਰਿਜਨਲ ਡਾਇਰੈਕਟਰ ਆਰ.ਬੀ.ਆਈ. ਐਮ.ਕੇ. ਮੱਲ ਅਤੇ ਸੀ.ਜੀ.ਐਮ ਨਾਬਾਰਡ ਪੰਜਾਬ ਖੇਤਰੀ ਦਫਤਰ ਰਘੂਨਾਥ ਬੀ. ਵੀ ਹਾਜ਼ਰ ਸਨ। The post ਹਰਪਾਲ ਸਿੰਘ ਚੀਮਾ ਵੱਲੋਂ ਸਟੇਟ ਫੋਕਸ ਪੇਪਰ 2023-24 ਅਤੇ ਯੂਨਿਟ ਲਾਗਤ ਪੁਸਤਿਕਾ ਜਾਰੀ appeared first on TheUnmute.com - Punjabi News. Tags:
|
ਡਾ. ਬਲਬੀਰ ਸਿੰਘ ਨੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਮੰਤਰੀ ਦਾ ਅਹੁਦਾ ਸਾਂਭਿਆ Tuesday 10 January 2023 10:59 AM UTC+00 | Tags: aman-arora chetan-singh-jauramajra department-of-medical-education-and-research dr-balbir-singh harpal-singh-cheema health health-and-family-welfar health-and-family-welfare-punjab health-minister kuldeep-singh-dhaliwal punjab-health-minister ਚੰਡੀਗੜ੍ਹ, 10 ਜਨਵਰੀ 2023: ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਮੰਤਰੀ ਦਾ ਅਹੁਦਾ ਸਾਂਭ ਲਿਆ। ਡਾ. ਬਲਬੀਰ ਸਿੰਘ ਦੇ ਅਹੁਦਾ ਸਾਂਭਣ ਮੌਕੇ ਉਨ੍ਹਾਂ ਦੇ ਕੈਬਨਿਟ ਸਾਥੀ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ, ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ, ਬਾਗ਼ਬਾਨੀ ਤੇ ਸੁਤੰਤਰਤਾ ਸੈਨਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਤੋਂ ਇਲਾਵਾ ਸ. ਕੁਲਵੰਤ ਸਿੰਘ, ਸ. ਹਰਮੀਤ ਸਿੰਘ ਪਠਾਣਮਾਜਰਾ, ਸ. ਅਜੀਤਪਾਲ ਸਿੰਘ ਕੋਹਲੀ, ਸ. ਕੁਲਵੰਤ ਸਿੰਘ ਸ਼ੁਤਰਾਣਾ, ਸ. ਗੁਰਲਾਲ ਸਿੰਘ ਘਨੌਰ (ਸਾਰੇ ਵਿਧਾਇਕ) ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੌਜੂਦ ਰਹੇ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 50,000 ਤੋਂ ਵੱਧ ਵੋਟਾਂ ਨਾਲ ਜੇਤੂ ਰਹਿ ਕੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਬਣੇ ਡਾ. ਬਲਬੀਰ ਸਿੰਘ ਨੇ ਇਸ ਮੌਕੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਵਿਕਾਸ ਮਾਡਲ ਨੂੰ ਦੇਸ਼-ਵਿਦੇਸ਼ ਵਿੱਚ ਲੋਕਾਂ ਵੱਲੋਂ ਅਥਾਹ ਪਿਆਰ ਦਿੱਤਾ ਗਿਆ ਹੈ, ਇਸ ਲਈ ਦਿੱਲੀ ਮਾਡਲ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾਵੇਗਾ।
ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਤਰਜੀਹੀ ਖੇਤਰ ਹਨ। ਇਸ ਲਈ ਉਨ੍ਹਾਂ ਦੀ ਤਰਜੀਹ ਹੋਵੇਗੀ ਕਿ ਪੰਜਾਬ ਵਾਸੀਆਂ ਨੂੰ ਉੱਚ-ਮਿਆਰੀ ਪ੍ਰਾਇਮਰੀ, ਸੈਕੰਡਰੀ ਅਤੇ ਆਲ੍ਹਾ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਹੇਠਲੇ ਪੱਧਰ ਤੱਕ ਲਾਗੂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਖੇਤਰ ਦੇ ਆਪਸੀ ਤਾਲਮੇਲ ਨਾਲ ਸਿਹਤ ਖੇਤਰ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਜਾਵੇਗਾ। ਇਸ ਮੌਕੇ ਹਾਜ਼ਰ ਕੈਬਨਿਟ ਮੰਤਰੀਆਂ ਨੇ ਉਮੀਦ ਜਤਾਈ ਕਿ ਡਾ. ਬਲਬੀਰ ਸਿੰਘ ਇੱਕ ਮਿਹਨਤੀ, ਯੋਗ ਅਤੇ ਦੂਰਅੰਦੇਸ਼ ਆਗੂ ਹੋਣ ਦੇ ਨਾਤੇ ਆਪਣੇ ਵਿਭਾਗਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਡਾ. ਬਲਬੀਰ ਸਿੰਘ ਖ਼ੁਦ ਨਾਮਵਰ ਡਾਕਟਰ ਹਨ ਅਤੇ ਸਿਹਤ ਖੇਤਰ ਦੀਆਂ ਬਾਰੀਕੀਆਂ ਨੂੰ ਭਲੀਭਾਂਤ ਜਾਣਦੇ ਹਨ। ਅੱਖਾਂ ਦੇ ਮਾਹਰ ਡਾਕਟਰ ਅਤੇ ਸਮਾਜ-ਸੇਵੀ ਡਾ. ਬਲਬੀਰ ਸਿੰਘ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਕਿਸਾਨਾਂ ਅਤੇ ਗ਼ਰੀਬਾਂ ਦਾ ਇਲਾਜ ਬਹੁਤ ਹੀ ਘੱਟ ਕੀਮਤ ‘ਤੇ ਕਰ ਰਹੇ ਹਨ। ਉਨ੍ਹਾਂ ਲੱਖਾਂ ਮਰੀਜ਼ਾਂ ਦਾ ਬਹੁਤ ਘੱਟ ਖ਼ਰਚੇ ‘ਤੇ ਇਲਾਜ ਕੀਤਾ ਅਤੇ ਹਜ਼ਾਰਾਂ ਮਰੀਜ਼ਾਂ ਨੂੰ ਮੁਫ਼ਤ ਵਿੱਚ ਦਵਾਈਆਂ ਵੰਡਣ ਤੋਂ ਇਲਾਵਾ 30,000 ਤੋਂ ਵੱਧ ਨੇਤਰਹੀਣ ਮਰੀਜ਼ਾਂ ਨੂੰ ਅੱਖਾਂ ਦੀ ਰੌਸ਼ਨੀ ਦਿੱਤੀ ਹੈ। ਡਾ. ਬਲਬੀਰ ਸਿੰਘ ਤੋਂ ਇਲਾਜ ਕਰਵਾਉਣ ਲਈ ਸਮੁੱਚੇ ਉੱਤਰੀ ਭਾਰਤ, ਖ਼ਾਸਕਰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਆਦਿ ਰਾਜਾਂ ਤੋਂ ਮਰੀਜ਼ ਪਟਿਆਲਾ ਆਉਂਦੇ ਹਨ। ਵੱਖ-ਵੱਖ ਸੂਬਾ ਸਰਕਾਰਾਂ ਤੋਂ ਕਈ ਐਵਾਰਡ ਪ੍ਰਾਪਤ ਕਰਨ ਵਾਲੇ ਡਾ. ਬਲਬੀਰ ਸਿੰਘ, ਮਾਰੂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੀਆਂ ਸਰਹੱਦਾਂ ‘ਤੇ ਮੁਫ਼ਤ ਦਵਾਈਆਂ ਅਤੇ ਡਾਕਟਰੀ ਸੇਵਾ ਦਾ ਲੰਗਰ ਵੀ ਲਗਾ ਚੁੱਕੇ ਹਨ। The post ਡਾ. ਬਲਬੀਰ ਸਿੰਘ ਨੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਮੰਤਰੀ ਦਾ ਅਹੁਦਾ ਸਾਂਭਿਆ appeared first on TheUnmute.com - Punjabi News. Tags:
|
ਫ਼ਤਹਿਗੜ੍ਹ ਸਾਹਿਬ 'ਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ Tuesday 10 January 2023 11:13 AM UTC+00 | Tags: aam-aadmi-party adgp-arpit-shukla bharat-jodo-yatra fatehgarh-sahib-police latest-news news punjab-congress punjab-government punjab-police rahul-gandhi the-unmute-breaking-news the-unmute-latest-update the-unmute-news the-unmute-punjab ਚੰਡੀਗੜ੍ਹ, 10 ਜਨਵਰੀ 2023: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਰਾਹੁਲ ਗਾਂਧੀ ਵੱਲੋਂ ਕੱਢੀ ਜ਼ਾ ਰਹੀ ਭਾਰਤ ਜੋੜੋ ਯਾਤਰਾ (Bharat Jodo Yatra) ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਇਸ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਏਡੀਜੀਪੀ ਲਾਅ ਐਂਡ ਆਡਰ ਅਰਪਿਤ ਸ਼ੁਕਲਾ (ADGP Arpit Shukla) ਫ਼ਤਹਿਗੜ੍ਹ ਸਾਹਿਬ ਪਹੁੰਚੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕੀ ਰਾਹੁਲ ਗਾਂਧੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਭਾਰਤ ਜੋੜੋ ਯਾਤਰਾ ਤਹਿਤ ਪਹੁੰਚਣਗੇ ਅਤੇ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। The post ਫ਼ਤਹਿਗੜ੍ਹ ਸਾਹਿਬ ‘ਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ appeared first on TheUnmute.com - Punjabi News. Tags:
|
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਵਾਸੀ ਭਾਰਤੀ ਦਿਵਸ ਸਮਾਗਮ ਮੌਕੇ 27 ਵਿਦੇਸ਼ੀ ਭਾਰਤੀਆਂ ਨੂੰ ਕੀਤਾ ਸਨਮਾਨਿਤ Tuesday 10 January 2023 11:32 AM UTC+00 | Tags: 17th-pravasi-bharatiya-divas breaking-news delhi government-of-india india-news indore latest-news news pravasi-bharatiya-divas pravasi-bharatiya-divas-news president-draupadi-murmu ਚੰਡੀਗੜ੍ਹ 10 ਜਨਵਰੀ 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 17ਵੇਂ ਪ੍ਰਵਾਸੀ ਭਾਰਤੀ ਦਿਵਸ (Pravasi Bharatiya Divas) ਸਮਾਗਮ ਦੇ ਸਮਾਪਤੀ ਸੈਸ਼ਨ ਵਿੱਚ ਸ਼ਾਮਲ ਹੋਏ | ਇਸ ਮੌਕੇ ਰਾਸ਼ਟਰਪਤੀ ਨੇ 27 ਵਿਦੇਸ਼ੀ ਭਾਰਤੀਆਂ ਨੂੰ ਸਨਮਾਨਿਤ ਕੀਤਾ |ਪ੍ਰਵਾਸੀ ਭਾਰਤੀ ਸੰਮੇਲਨ ਦਾ ਸਮਾਪਤੀ ਪ੍ਰੋਗਰਾਮ ਪ੍ਰਧਾਨ ਦ੍ਰੋਪਦੀ ਮੁਰਮੂ ਦੀ ਮੌਜੂਦਗੀ ਵਿੱਚ ਸ਼ੁਰੂ ਹੋਇਆ। ਇਸ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਵਾਗਤੀ ਭਾਸ਼ਣ ਦਿੱਤਾ। ਇਸ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਅੱਜ ਪੂਰੀ ਦੁਨੀਆ ‘ਚ ਭਾਰਤੀਆਂ ਦਾ ਦਬਦਬਾ ਹੈ। ਇੰਗਲੈਂਡ ਦਾ ਪ੍ਰਧਾਨ ਮੰਤਰੀ ਹੋਵੇ, ਰਿਸ਼ੀ ਸੁਨਕ ਜਾਂ ਸੱਤਿਆ ਨਡੇਲਾ, ਹਰ ਪਾਸੇ ਭਾਰਤੀਆਂ ਦਾ ਦਬਦਬਾ ਕਾਇਮ ਹੈ। ਵਿਦੇਸ਼ੀ ਭਾਰਤੀ ਸਾਡੇ ਦੇਸ਼ ਦੀ ਪਛਾਣ ਨੂੰ ਵਧਾ ਰਹੇ ਹਨ। ਮੈਂ ਕਹਿੰਦਾ ਹਾਂ ਕਿ ਭਾਰਤੀ ਸਿਰਫ਼ 135 ਕਰੋੜ ਨਹੀਂ, ਸਗੋਂ 138 ਕਰੋੜ ਹਨ, ਜਿਨ੍ਹਾਂ ਵਿੱਚੋਂ ਤਿੰਨ ਕਰੋੜ ਵਿਦੇਸ਼ੀ ਭਾਰਤੀ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਸਨਮਾਨਿਤ 27 ਵਿਦੇਸ਼ੀ ਭਾਰਤੀਆਂ ਡਿਮ ਸੂਚੀ ਹੇਠ ਅਨੁਸਾਰ ਹੈ |1. ਪ੍ਰੋ. ਜਗਦੀਸ਼ ਚੇਨੂਪਤੀ, ਆਸਟ੍ਰੇਲੀਆ, ਵਿਗਿਆਨ ਅਤੇ ਤਕਨਾਲੋਜੀ/ਸਿੱਖਿਆ The post ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਵਾਸੀ ਭਾਰਤੀ ਦਿਵਸ ਸਮਾਗਮ ਮੌਕੇ 27 ਵਿਦੇਸ਼ੀ ਭਾਰਤੀਆਂ ਨੂੰ ਕੀਤਾ ਸਨਮਾਨਿਤ appeared first on TheUnmute.com - Punjabi News. Tags:
|
11 ਲੱਖ ਮਹਿਲਾਵਾਂ ਤੇ ਬੱਚਿਆਂ ਨੂੰ ਪੌਸ਼ਟਿਕ ਤੇ ਗੁਣਵੱਤਾ ਭਰਪੂਰ ਖੁਰਾਕ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਕਦਮ: CM ਮਾਨ Tuesday 10 January 2023 11:52 AM UTC+00 | Tags: aam-aadmi-party anganwadi anganwadi-centers anganwadi-centres cm-bhagwant-mann cm-mann dr-balit-kaur enws latest-news milk-product news punjab punjab-anganwadi-centers punjab-government punjabi-news punjab-news social-security-department-punjab the-unmute-breaking-news the-unmute-latest-news ਚੰਡੀਗੜ੍ਹ 10 ਜਨਵਰੀ 2023: ਸੂਬੇ ਦੇ ਆਂਗਨਵਾੜੀ ਕੇਂਦਰਾਂ (Anganwadi Centers) ਦੇ 11 ਲੱਖ ਲਾਭਪਾਤਰੀਆਂ ਨੂੰ ਮਿਆਰੀ, ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਲਈ ਲੀਹੋਂ ਹਟਵੀ ਪਹਿਲਕਦਮੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਸੁੱਕੇ ਰਾਸ਼ਨ ਦੀ ਸਪਲਾਈ ਲਈ ਸਮਾਜਿਕ ਸੁਰੱਖਿਆ, ਮਹਿਲਾਵਾਂ ਤੇ ਬਾਲ ਵਿਕਾਸ ਵਿਭਾਗ ਅਤੇ ਮਾਰਕਫੈੱਡ ਦਰਮਿਆਨ ਸਮਝੌਤਾ ਸਹੀਬੱਧ ਕੀਤਾ। ਇਸ ਸਮਝੌਤੇ ਮੁਤਾਬਕ ਮਾਰਕਫੈੱਡ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੂੰ ਬੇਸਣ, ਕਣਕ ਦਾ ਆਟਾ ਤੇ ਹੋਰ ਵਸਤਾਂ ਦੇ ਰੂਪ ਵਿੱਚ ਸੁੱਕਾ ਰਾਸ਼ਨ ਸਪਲਾਈ ਕੀਤਾ ਜਾਵੇਗਾ, ਜਿਸ ਨਾਲ ਆਂਗਨਵਾੜੀ ਕੇਂਦਰਾਂ ਤੇ ਹੋਰ ਥਾਵਾਂ ਵਿਚ ਲਾਭਪਾਤਰੀਆਂ ਲਈ ਪੌਸ਼ਟਿਕ ਭੋਜਨ ਤਿਆਰ ਹੋਵੇਗਾ। ਦੋਵਾਂ ਵਿਭਾਗਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਉਪਰਾਲੇ ਦਾ ਮਕਸਦ ਆਂਗਨਵਾੜੀ ਕੇਂਦਰਾਂ (Anganwadi Centers) ਵਿੱਚ ਬੱਚਿਆਂ ਨੂੰ ਗੁਣਵੱਤਾ ਭਰਪੂਰ ਭੋਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ ਲੋੜੀਂਦੀ ਪੌਸ਼ਟਿਕ ਖੁਰਾਕ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਸਕੂਲਾਂ ਵਿੱਚ ਮਿਡ-ਡੇਅ-ਮੀਲ ਵਾਸਤੇ ਅਤੇ ਆਂਗਨਵਾੜੀਆਂ ਵਿੱਚ ਬੱਚਿਆਂ ਨੂੰ ਮਿਆਰੀ ਖੁਰਾਕੀ ਵਸਤਾਂ ਮੁਹੱਈਆ ਕਰਨ ਦੇ ਪੱਖ ਵਿੱਚ ਹਨ, ਜਿਸ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਾਰਕਫੈੱਡ ਤੇ ਵਿਭਾਗ ਵਿੱਚ ਹੋਇਆ ਇਹ ਤਾਲਮੇਲ ਲਾਮਿਸਾਲ ਹੈ, ਜਿਸ ਨਾਲ ਆਂਗਨਵਾੜੀਆਂ ਨੂੰ ਰਾਸ਼ਨ ਦੀ ਸਪਲਾਈ ਸੁਚਾਰੂ ਤੇ ਸਮਾਂਬੱਧ ਹੋਣੀ ਯਕੀਨੀ ਬਣੇਗੀ। ਉਨ੍ਹਾਂ ਕਿਹਾ ਕਿ ਔਰਤਾਂ ਤੇ ਬੱਚਿਆਂ ਦੀ ਭਲਾਈ ਯਕੀਨੀ ਬਣਾਉਣ ਤੋਂ ਇਲਾਵਾ ਇਹ ਸਮਝੌਤਾ ਸੂਬੇ ਦੇ ਮੋਹਰੀ ਸਹਿਕਾਰੀ ਅਦਾਰੇ ਮਾਰਕਫੈੱਡ ਦੇ ਹੋਰ ਵਿਸਤਾਰ ਵਿੱਚ ਮਦਦਗਾਰ ਸਾਬਤ ਹੋਵੇਗਾ, ਜਿਸ ਨਾਲ ਪੰਜਾਬ ਵਿੱਚ ਸਹਿਕਾਰਤਾ ਲਹਿਰ ਮਜ਼ਬੂਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਆਂਗਨਵਾੜੀ ਕੇਂਦਰਾਂ ਨੂੰ ਰਾਸ਼ਨ ਦੀ ਮਾੜੀ ਸਪਲਾਈ ਬਾਰੇ ਪਹਿਲਾਂ ਕਾਫ਼ੀ ਸ਼ਿਕਾਇਤਾਂ ਮਿਲਦੀਆਂ ਸਨ ਪਰ ਹੁਣ ਇਸ ਸਮਝੌਤੇ ਨਾਲ ਮਾਰਕਫੈੱਡ ਵੱਲੋਂ ਵਧੀਆ ਗੁਣਵੱਤਾ ਵਾਲਾ ਰਾਸ਼ਨ ਸਪਲਾਈ ਕੀਤਾ ਜਾਵੇਗਾ, ਜਿਸ ਨਾਲ ਬੱਚਿਆਂ ਤੇ ਔਰਤਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ। The post 11 ਲੱਖ ਮਹਿਲਾਵਾਂ ਤੇ ਬੱਚਿਆਂ ਨੂੰ ਪੌਸ਼ਟਿਕ ਤੇ ਗੁਣਵੱਤਾ ਭਰਪੂਰ ਖੁਰਾਕ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਕਦਮ: CM ਮਾਨ appeared first on TheUnmute.com - Punjabi News. Tags:
|
IND vs SL ODI: ਭਾਰਤ ਨੇ ਸ਼੍ਰੀਲੰਕਾ ਸਾਹਮਣੇ 374 ਦੌੜਾਂ ਦਾ ਵੱਡਾ ਟੀਚਾ ਰੱਖਿਆ, ਵਿਰਾਟ ਕੋਹਲੀ ਨੇ ਜੜਿਆ ਸੈਂਕੜਾ Tuesday 10 January 2023 12:03 PM UTC+00 | Tags: barsapara-stadium-in-guwahati bcci breaking-news cricket-news indian-team india-vs-sri-lanka ind-vs-sl-live ind-vs-sl-odi latest-news news odi rohit-sharma sports-news sri-lanka virat-kohli ਚੰਡੀਗੜ੍ਹ 10 ਜਨਵਰੀ 2023: (IND vs SL 1st ODI) ਭਾਰਤ (India) ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 373 ਦੌੜਾਂ ਬਣਾਈਆਂ ਹਨ । ਹੁਣ ਸ਼੍ਰੀਲੰਕਾ ਦੇ ਸਾਹਮਣੇ ਮੈਚ ਜਿੱਤਣ ਲਈ 374 ਦੌੜਾਂ ਦਾ ਵੱਡਾ ਟੀਚਾ ਹੈ। ਇਸ ਮੈਚ ‘ਚ ਭਾਰਤ ਲਈ ਵਿਰਾਟ ਕੋਹਲੀ (Virat Kohli) ਨੇ ਸਭ ਤੋਂ ਵੱਧ 113 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ 83 ਅਤੇ ਸ਼ੁਭਮਨ ਗਿੱਲ ਨੇ 70 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਕਾਸੂਨ ਰਜਿਥਾ ਨੇ ਤਿੰਨ ਵਿਕਟਾਂ ਲਈਆਂ। The post IND vs SL ODI: ਭਾਰਤ ਨੇ ਸ਼੍ਰੀਲੰਕਾ ਸਾਹਮਣੇ 374 ਦੌੜਾਂ ਦਾ ਵੱਡਾ ਟੀਚਾ ਰੱਖਿਆ, ਵਿਰਾਟ ਕੋਹਲੀ ਨੇ ਜੜਿਆ ਸੈਂਕੜਾ appeared first on TheUnmute.com - Punjabi News. Tags:
|
ਵਿਰਾਟ ਕੋਹਲੀ ਨੇ ਸ਼੍ਰੀਲੰਕਾ ਖ਼ਿਲਾਫ਼ ਸੈਂਕੜਾ ਜੜ ਕੇ ਸਚਿਨ ਤੇਂਦੁਲਕਰ ਦਾ ਵਿਸ਼ਵ ਰਿਕਾਰਡ ਤੋੜਿਆ Tuesday 10 January 2023 12:11 PM UTC+00 | Tags: barsapara-stadium-in-guwahati bcci breaking-news cricket-news icc indian-team india-vs-sri-lanka ind-vs-sl-live ind-vs-sl-odi latest-news news odi rohit-sharma sports-news sri-lanka virat-kohli ਚੰਡੀਗੜ੍ਹ 10 ਜਨਵਰੀ 2023: ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਸ਼੍ਰੀਲੰਕਾ ਖ਼ਿਲਾਫ਼ ਪਹਿਲੇ ਵਨਡੇ ‘ਚ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ, ਉਥੇ ਹੀ ਉਨ੍ਹਾਂ ਨੇ ਮਾਸਟਰ ਬਲਾਸਟਰ ਦਾ ਇਕ ਹੋਰ ਰਿਕਾਰਡ ਤੋੜ ਦਿੱਤਾ ਹੈ। ਸਚਿਨ ਨੇ ਸ਼੍ਰੀਲੰਕਾ ਖ਼ਿਲਾਫ਼ 8 ਸੈਂਕੜੇ ਲਗਾਏ ਸਨ। ਇਸ ਮੈਚ ਤੋਂ ਪਹਿਲਾਂ ਵਿਰਾਟ ਨੇ ਵੀ ਇਸ ਟੀਮ ਖ਼ਿਲਾਫ਼ 8 ਸੈਂਕੜੇ ਲਗਾਏ ਸਨ ਅਤੇ ਹੁਣ ਉਨ੍ਹਾਂ ਨੇ ਆਪਣਾ 9ਵਾਂ ਸੈਂਕੜਾ ਲਗਾ ਕੇ ਇਹ ਰਿਕਾਰਡ ਤੋੜ ਦਿੱਤਾ ਹੈ। ਸਚਿਨ ਨੇ ਆਸਟ੍ਰੇਲੀਆ ਖ਼ਿਲਾਫ਼ 9 ਸੈਂਕੜੇ ਲਗਾਏ ਹਨ ਜਦਕਿ ਵਿਰਾਟ (Virat Kohli) ਨੇ ਵੀ ਸ਼੍ਰੀਲੰਕਾ ਅਤੇ ਆਸਟ੍ਰੇਲੀਆ ਖ਼ਿਲਾਫ਼ 9-9 ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਉਸ ਨੇ ਮਾਸਟਰ ਬਲਾਸਟਰ ਦੇ ਇਕ ਹੋਰ ਅਨੋਖੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਇਹ ਆਪਣੇ ਹੀ ਦੇਸ਼ ਵਿੱਚ ਸਭ ਤੋਂ ਵੱਧ ਵਨਡੇ ਸੈਂਕੜੇ ਲਗਾਉਣ ਦਾ ਰਿਕਾਰਡ ਹੈ ਅਤੇ ਇਹ ਸਚਿਨ ਦੇ ਨਾਮ ਹੈ, ਜਿਨ੍ਹਾਂ ਨੇ ਭਾਰਤ ਵਿੱਚ 20 ਸੈਂਕੜੇ ਲਗਾਏ ਹਨ ਅਤੇ ਹੁਣ ਵਿਰਾਟ ਕੋਹਲੀ ਨੇ ਵੀ ਉਸਦੀ ਬਰਾਬਰੀ ਕਰ ਲਈ ਹੈ। The post ਵਿਰਾਟ ਕੋਹਲੀ ਨੇ ਸ਼੍ਰੀਲੰਕਾ ਖ਼ਿਲਾਫ਼ ਸੈਂਕੜਾ ਜੜ ਕੇ ਸਚਿਨ ਤੇਂਦੁਲਕਰ ਦਾ ਵਿਸ਼ਵ ਰਿਕਾਰਡ ਤੋੜਿਆ appeared first on TheUnmute.com - Punjabi News. Tags:
|
ਮਾਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਪ੍ਰਿੰਟਡ ਮੈਟੀਰੀਅਲ ਮੁੱਹਈਆ ਕਰਵਾਉਣ ਲਈ 3 ਕਰੋੜ 25 ਲੱਖ ਦੀ ਗ੍ਰਾਂਟ ਜਾਰੀ: ਹਰਜੋਤ ਸਿੰਘ ਬੈਂਸ Tuesday 10 January 2023 12:19 PM UTC+00 | Tags: aam-aadmi-party breaking-news cm-bhagwant-mann education-minister-harjot-singh-bains government-school harjot-singh-bains latest-news mann-government news printed-material punjab punjab-education punjab-education-board punjab-government punjab-school the-unmute-breaking the-unmute-breaking-news the-unmute-punjabi-news ਚੰਡੀਗੜ੍ਹ 10 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਮੁਹਿੰਮ "ਮਿਸ਼ਨ 100% ਗਿਵ ਯੁਅਰ ਬੈਸਟ" ਰਾਹੀਂ ਸਰਵੋਤਮ ਨਤੀਜੇ ਹਾਸਲ ਕਰਨ ਲਈ ਰਾਜ ਦੇ ਸਮੂਹ ਸਕੂਲਾਂ ਵਿੱਚ ਅੱਠਵੀਂ ਅਤੇ ਦਸਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਫੋਟੋਸਟੇਟ ਅਤੇ ਪ੍ਰਿੰਟਡ ਮੈਟੀਰੀਅਲ ਮੁਹੱਈਆ ਕਰਵਾਉਣ ਵਾਸਤੇ ਤਿੰਨ ਕਰੋੜ ਪੱਚੀ ਲੱਖ ਅਠਾਨਵੇਂ ਹਜ਼ਾਰ ਪੰਜ ਸੋ ਚਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 72 ਰੁਪਏ ਅਤੇ ਦਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ 90 ਰੁਪਏ ਪ੍ਰਤੀ ਵਿਦਿਆਰਥੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਨੂੰ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸ. ਬੈਂਸ ਅਨੁਸਾਰ ਇਸ ਰਾਸ਼ੀ ਨਾਲ ਵਿਦਿਆਰਥੀ ਆਪਣੀ ਜ਼ਰੂਰਤ ਅਨੁਸਾਰ ਫੋਟੋ ਸਟੇਟ ਜਾਂ ਹੋਰ ਸਿੱਖਣ ਸਹਾਇਕ ਸਮੱਗਰੀ ਦੀ ਖਰੀਦ ਕਰ ਸਕਦੇ ਹਨ। ਕਿਹੜੇ ਜ਼ਿਲ੍ਹੇ ਨੂੰ ਕਿੰਨੀ ਗਰਾਂਟ ਮਿਲੀਇਸ ਗ੍ਰਾਂਟ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਨੂੰ 26.38944 ਲੱਖ, ਬਰਨਾਲਾ ਨੂੰ 7.0767 ਲੱਖ, ਬਠਿੰਡਾ ਨੂੰ 18.04032 ਲੱਖ, ਫਰੀਦਕੋਟ ਨੂੰ 7.9867 ਲੱਖ, ਫਤਿਹਗੜ੍ਹ ਸਾਹਿਬ ਨੂੰ 6.5421 ਲੱਖ, ਫਾਜ਼ਿਲਕਾ ਨੂੰ 19.16298 ਲੱਖ, ਫ਼ਿਰੋਜ਼ਪੁਰ ਨੂੰ 12.2192 ਲੱਖ, ਗੁਰਦਾਸਪੁਰ ਨੂੰ 20.13318 ਲੱਖ, ਹੁਸ਼ਿਆਰਪੁਰ ਨੂੰ 17.76906 ਲੱਖ, ਜਲੰਧਰ ਨੂੰ 20.71746 ਲੱਖ, ਕਪੂਰਥਲਾ ਨੂੰ 7.90722 ਲੱਖ, ਲੁਧਿਆਣਾ ਨੂੰ 32.67072 ਲੱਖ, ਮਲੇਰਕੋਟਲਾ ਨੂੰ 4.15926 ਲੱਖ, ਮਾਨਸਾ ਨੂੰ 11.61 ਲੱਖ, ਮੋਗਾ ਨੂੰ 11.87406 ਲੱਖ, ਸ੍ਰੀ ਮੁਕਤਸਰ ਸਾਹਿਬ ਨੂੰ 13.06098 ਲੱਖ, ਪਠਾਨਕੋਟ ਨੂੰ 7.44912 ਲੱਖ, ਪਟਿਆਲਾ ਨੂੰ 23.80014 ਲੱਖ, ਰੂਪਨਗਰ ਨੂੰ 8.2935 ਲੱਖ, ਐਸਬੀਐਸ ਨਗਰ ਨੂੰ 6.60924 ਲੱਖ, ਸੰਗਰੂਰ ਨੂੰ 15.0489 ਲੱਖ, ਐਸ ਏ ਐਸ ਨਗਰ ਨੂੰ 11.96244 ਲੱਖ ਅਤੇ ਤਰਨਤਾਰਨ ਨੂੰ 15.5142 ਲੱਖ ਰੁਪਏ ਜਾਰੀ ਹੋਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਾਰ ਤਿੰਨ ਕਰੋੜ ਪੱਚੀ ਲੱਖ ਅਠਾਨਵੇਂ ਹਜ਼ਾਰ ਪੰਜ ਸੋ ਚਾਰ ਰੁਪਏ ਜਾਰੀ ਕੀਤੇ ਗਏ ਹਨ। The post ਮਾਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਪ੍ਰਿੰਟਡ ਮੈਟੀਰੀਅਲ ਮੁੱਹਈਆ ਕਰਵਾਉਣ ਲਈ 3 ਕਰੋੜ 25 ਲੱਖ ਦੀ ਗ੍ਰਾਂਟ ਜਾਰੀ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
ਪ੍ਰੀਤ ਕੰਵਲ ਨੇ ਜੁਆਇੰਟ ਡਾਇਰੈਕਟਰ ਅਤੇ ਗੁਰਮੀਤ ਖਹਿਰਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਪੰਜਾਬ ਵਜੋਂ ਅਹੁਦਾ ਸਾਂਭਿਆ Tuesday 10 January 2023 12:34 PM UTC+00 | Tags: aam-aadmi-party breaking-news gurmeet-singh-khaira latest-news news preet-kanwal-singh public-relations-punjab punjab punjab-breaking-newsw punjab-government the-unmute the-unmute-breaking-news the-unmute-punjab viral-news ਚੰਡੀਗੜ੍ਹ 10 ਜਨਵਰੀ 2023: ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਪ੍ਰੀਤ ਕੰਵਲ ਸਿੰਘ ਅਤੇ ਗੁਰਮੀਤ ਸਿੰਘ ਖਹਿਰਾ ਨੇ ਅੱਜ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਕ੍ਰਮਵਾਰ ਸੰਯੁਕਤ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ। ਪ੍ਰੀਤ ਕੰਵਲ ਸਿੰਘ ਨੂੰ ਟੀਵੀ ਅਤੇ ਅਖਬਾਰ ਦੇ ਖੇਤਰ ਵਿੱਚ ਕੰਮ ਕਰਨ ਦਾ ਵਿਸ਼ਾਲ ਤਜਰਬਾ ਹੈ। ਸਾਲ 2011 ਵਿੱਚ, ਉਹ ਸਹਾਇਕ ਲੋਕ ਸੰਪਰਕ ਅਧਿਕਾਰੀ ਵਜੋਂ ਵਿਭਾਗ ਵਿੱਚ ਸ਼ਾਮਲ ਹੋਏ ਅਤੇ ਸਾਲ 2015 ਵਿੱਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਵਜੋਂ ਤਰੱਕੀ ਦਿੱਤੀ ਗਈ। ਇਸ ਸਮੇਂ ਦੌਰਾਨ ਉਨ੍ਹਾਂ ਨੇ ਮੁੱਖ ਦਫਤਰ ਵਿਖੇ ਪ੍ਰੈਸ ਸੈਕਸ਼ਨ ਵਿੱਚ ਕੰਮ ਕਰਨ ਤੋਂ ਇਲਾਵਾ ਰੋਪੜ ਅਤੇ ਐਸ.ਏ.ਐਸ.ਨਗਰ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਸੇਵਾਵਾਂ ਨਿਭਾਈਆਂ। ਇਸੇ ਤਰ੍ਹਾਂ ਨਵ-ਨਿਯੁਕਤ ਡਿਪਟੀ ਡਾਇਰੈਕਟਰ ਗੁਰਮੀਤ ਸਿੰਘ ਖਹਿਰਾ ਦਾ ਪੱਤਰਕਾਰੀ ਦਾ ਲੰਬਾ ਤਜ਼ਰਬਾ ਹੈ। ਸਰਕਾਰੀ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਸਨੇ ਵੱਖ-ਵੱਖ ਟੀਵੀ ਚੈਨਲਾਂ ਨਾਲ ਕੰਮ ਕੀਤਾ। ਸਾਲ 2011 ਵਿੱਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਵਜੋਂ ਨਿਯੁਕਤ ਕੀਤੇ ਗਏ ਗੁਰਮੀਤ ਸਿੰਘ ਖਹਿਰਾ ਵਿਭਾਗ ਦੇ ਪ੍ਰੈਸ ਸੈਕਸ਼ਨ ਅਤੇ ਇਸ਼ਤਿਹਾਰ ਸ਼ਾਖਾ ਦੇ ਨਾਲ ਬਰਨਾਲਾ ਅਤੇ ਰੋਪੜ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫਸਰ ਵਜੋਂ ਕੰਮ ਕਰ ਰਹੇ ਸਨ। The post ਪ੍ਰੀਤ ਕੰਵਲ ਨੇ ਜੁਆਇੰਟ ਡਾਇਰੈਕਟਰ ਅਤੇ ਗੁਰਮੀਤ ਖਹਿਰਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਪੰਜਾਬ ਵਜੋਂ ਅਹੁਦਾ ਸਾਂਭਿਆ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੂੰ ਹਾਈਕੋਰਟ ਵਲੋਂ ਮਿਲੀ ਵੱਡੀ ਰਾਹਤ, ਰੇਤ ਮਾਈਨਿੰਗ ਦੀ ਦਿੱਤੀ ਮਨਜ਼ੂਰੀ Tuesday 10 January 2023 12:44 PM UTC+00 | Tags: aam-aadmi-party big-news breaking-news latest-news mining news punjab punjab-and-haryana-court punjab-government punjabi-news punjab-mining sand-mining the-unmute-punjabi-news viral-news ਚੰਡੀਗੜ੍ਹ 10 ਜਨਵਰੀ 2023: ਮਾਈਨਿੰਗ ਨੂੰ ਲੈ ਕੇ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਾਈਨਿੰਗ (Mining) ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਤਿੰਨ ਥਾਵਾਂ ‘ਤੇ ਮਾਈਨਿੰਗ ਦੀ ਮਨਜ਼ੂਰੀ ਦਿੱਤੀ ਹੈ | ਇਨ੍ਹਾਂ ਵਿੱਚ ਪਠਾਨਕੋਟ, ਰੂਪਨਗਰ ਅਤੇ ਫਾਜ਼ਿਲਕਾ ‘ਚ ਸ਼ਾਮਲ ਹੈ | ਇਸਦੇ ਨਾਲ ਹੀ ਹਾਈਕੋਰਟ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਐਸਈਆਈਏਏ (SEIAA) ਦੀ ਨਿਗਰਾਨੀ ਹੇਠ ਮਾਈਨਿੰਗ ਕਰੇਗੀ। The post ਪੰਜਾਬ ਸਰਕਾਰ ਨੂੰ ਹਾਈਕੋਰਟ ਵਲੋਂ ਮਿਲੀ ਵੱਡੀ ਰਾਹਤ, ਰੇਤ ਮਾਈਨਿੰਗ ਦੀ ਦਿੱਤੀ ਮਨਜ਼ੂਰੀ appeared first on TheUnmute.com - Punjabi News. Tags:
|
ਡਾ: ਇੰਦਰਬੀਰ ਸਿੰਘ ਨਿੱਝਰ ਨੇ ਸੁਲਤਾਨਵਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਨ ਵਾਲੇ ਨਵੇਂ ਬਲਾਕ ਦਾ ਰੱਖਿਆ ਨੀਂਹ ਪੱਥਰ Tuesday 10 January 2023 01:00 PM UTC+00 | Tags: dr-inderbir-singh-nijjar news punjab-school-education-board sultanwind-girls-school ਚੰਡੀਗੜ੍ਹ 10 ਜਨਵਰੀ 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਦੇ ਨਾਲ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਵੀ ਹੈ। ਇਸੇ ਲੜੀ ਤਹਿਤ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਮੁੱਢਲਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਮ ਆਦਮੀ ਕਲੀਨਿਕ ਵੀ ਖੋਲੇ ਜਾ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ (Dr. Inderbir Singh Nijjar) ਨੇ ਅੱਜ ਸ਼ਹੀਦ ਗੁਰਮੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ ਲੜਕੀਆਂ ਦੇ ਸਕੂਲ ਵਿੱਚ ਨਵੇਂ ਬਲਾਕ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਇਸ ਮੌਕੇ ਸਕੂਲ ਵੱਲੋਂ ਸਲਾਨਾ ਇਨਾਮ ਵੰਡ ਸਮਾਗਮ ਵੀ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਉਪਰੰਤ ਡਾ: ਨਿੱਝਰ ਨੇ ਬੱਚਿਆਂ ਨੂੰ ਅਕਾਦਮਿਕ ਅਤੇ ਵੱਖ ਵੱਖ ਗੈਰ ਅਕਾਦਮਿਕ ਮੁਕਾਬਲਿਆ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰ ਤੇ ਜੇਤੂ ਰਹਿਣ 'ਤੇ ਪੁਰਸਕਾਰ ਦੇ ਕੇ ਸਨਮਾਨਤ ਵੀ ਕੀਤਾ ਗਿਆ। ਡਾ: ਇੰਦਰਬੀਰ ਸਿੰਘ ਨਿੱਝਰ (Dr. Inderbir Singh Nijjar) ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਤਾਬੀ ਗਿਆਨ ਤੋਂ ਇਲਾਵਾ ਜਿੰਦਗੀ ਵਿੱਚ ਅੱਗੇ ਵਧਣ ਲਈ ਆਪਣੀ ਸਖਸ਼ੀਅਤ ਨੂੰ ਨਿਖਾਰਨਾਂ ਵੀ ਉਨ੍ਹਾਂ ਨੂੰ ਬਹੁਤ ਅੱਗੇ ਸਫਲਤਾ ਵੱਲ ਲੈ ਕੇ ਜਾਵੇਗਾ ਅਤੇ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਵਹਾਰ ਨੂੰ ਐਨਾ ਚੰਗਾ ਬਣਾਉਣ ਕਿ ਉਨ੍ਹਾਂ ਦਾ ਕਿਰਦਾਰ ਉੱਚਾ ਹੋਵੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜਰੂਰੀ ਹਨ ਕਿਉਂਕਿ ਖੇਡਾਂ ਹੀ ਬੱਚਿਆਂ ਦਾ ਮਾਨਸਿਕ ਵਿਕਾਸ ਕਰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ ਖੇਡਾਂ ਨੂੰ ਤਰਜੀਹ ਦੇਣ। ਡਾ: ਨਿੱਝਰ ਨੇ ਵਿਸ਼ੇਸ਼ ਤੌਰ ਤੇ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਅਤੇ ਸਮੂਹ ਸਟਾਫ ਦੀ ਤਾਰੀਫ ਕਰਦੇ ਹੋਏ ਵੱਖ ਵੱਖ ਉਪਲੱਬਧੀਆਂ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਜੁਗਰਾਜ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਪੂਰੀ ਮਿਹਨਤ ਕਰਕੇ ਜਿੰਦਗੀ ਦੇ ਇਮਤਿਹਾਨਾਂ ਵਿੱਚ ਸਫਲ ਹੋਣ ਦੀ ਪ੍ਰੇਰਨਾ ਦਿੱਤੀ। ਸਮਾਗਮ ਉਪਰੰਤ ਸਕੂਲ ਸਟਾਫ ਵੱਲੋਂ ਡਾ: ਨਿੱਝਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕੁਆਰਡੀਨੇਟਰ ਮੈਡਮ ਨਰਿੰਦਰ ਕੌਰ, ਦਵਿੰਦਰ ਸਿੰਘ, ਗੁਰਇਕਬਾਲ ਸਿੰਘ, ਮੈਡਮ ਸੁਖਰਾਜ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਭਾਰਤੀ, ਸ਼ਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਵੀ ਹਾਜਰ ਸਨ। The post ਡਾ: ਇੰਦਰਬੀਰ ਸਿੰਘ ਨਿੱਝਰ ਨੇ ਸੁਲਤਾਨਵਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਨ ਵਾਲੇ ਨਵੇਂ ਬਲਾਕ ਦਾ ਰੱਖਿਆ ਨੀਂਹ ਪੱਥਰ appeared first on TheUnmute.com - Punjabi News. Tags:
|
ਅੰਮ੍ਰਿਤਸਰ 'ਚ ਮਾਲਕ ਮਕਾਨ ਤੋਂ ਦੁਖੀ ਹੋ ਕੇ ਕਿਰਾਏਦਾਰ ਨੇ ਕੀਤੀ ਖ਼ੁਦਕੁਸੀ Tuesday 10 January 2023 01:53 PM UTC+00 | Tags: amritsar breaking-news ishwar-nagar latest-news news punjab rakesh-chauhan suicide suicide-news tarn-taran ਚੰਡੀਗੜ੍ਹ 10 ਜਨਵਰੀ 2023: ਅੰਮ੍ਰਿਤਸਰ ਵਿਖੇ ਤਰਨ ਤਾਰਨ ਰੋਡ ‘ਤੇ ਈਸ਼ਵਰ ਨਗਰ ਵਿਖੇ ਇਕ ਕਿਰਾਏਦਾਰ ਰਾਕੇਸ਼ ਚੌਹਾਨ ਵਲੋਂ ਆਪਣੇ ਮਕਾਨ ਮਾਲਕ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮ੍ਰਿਤਕ ਵਿਅਕਤੀ ਦੀ ਪਛਾਣ ਰਾਕੇਸ਼ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਾਕੇਸ਼ ਸੁਨਿਆਰੇ ਦੀ ਆਰਟੀਫਿਸ਼ਲ ਜਿਓਲਰੀ ਦਾ ਕੰਮ ਕਰਦਾ ਸੀ ਅਤੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ | ਦੋਸ਼ ਹੈ ਕਿ ਮਾਲਕ 5 ਲੱਖ ਦਾ ਲੋਨ ਨੂੰ ਲੈ ਕੇ ਰਾਕੇਸ਼ ਤੋਂ 20 ਫ਼ੀਸਦੀ ਵਿਆਜ ਵਸੂਲ ਰਿਹਾ ਸੀ।ਜਿਸਤੋਂ ਦੁਖੀ ਹੋ ਕੇ ਮ੍ਰਿਤਕ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬਧੀ ਇਲਾਕਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਕਿਰਾਏਦਾਰ ਰਾਕੇਸ਼ ਵਲੋਂ ਆਪਣੇ ਮਾਲਕ ਤੋਂ ਦੁਖੀ ਹੋ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਸੂਚਨਾ ਮਿਲੀ ਹੈ । ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਇਸ ਮਾਮਲੇ ਵਿੱਚ ਜੋ ਵੀ ਦੋਸ਼ੀਆਂ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਬੀਤੀ ਰਾਤ ਉਹਨਾ ਦੇ ਪਤੀ ਨੇ ਦੱਸਿਆ ਕਿ ਉਹ ਮਕਾਨ ਮਾਲਕ ਤੋਂ ਬਹੁਤ ਦੁਖੀ ਹੈ, ਉਹਨਾ ਨੇ ਸਾਰਾ ਦਿਨ ਕੁਝ ਨਹੀਂ ਖਾਧਾ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਤ ਨੂੰ ਜ਼ਹਿਰੀਲਾ ਪਦਾਰਥ ਖਾ ਕੇ ਆਤਮ-ਹੱਤਿਆ ਕਰ ਲਈ | ਉਨ੍ਹਾਂ ਦੱਸਿਆ ਕਿ ਵਿਆਜ ਜਿਆਦਾ ਲੈਣ ਕਰਕੇ ਸਾਰੀ ਕਮਾਈ ਮਾਲਕ ਹੀ ਲੈ ਜਾਂਦਾ ਸੀ।ਮ੍ਰਿਤਕ ਦਾ ਪੰਜ ਸਾਲ ਦਾ ਛੋਟਾ ਬੱਚਾ ਵੀ ਹੈ। ਮ੍ਰਿਤਕ ਦੀ ਪਤਨੀ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ । ਮ੍ਰਿਤਕ ਦੇ ਭਰਾ ਹੀਰਾ ਲਾਲ ਨੇ ਦੱਸਿਆ ਕਿ ਮਕਾਨ ਮਾਲਕ ਨੇ ਨਾਜਾਇਜ਼ ਵਿਆਜ ਲਾ ਕੇ ਰਾਕੇਸ਼ ਤੋਂ ਪੈਸੇ ਲੈਂਦਾ ਰਿਹਾ। ਮਕਾਨ ਮਾਲਕ ਨੇ ਹੋਰ ਲੋਕਾ ਨਾਲ ਮਿਲ ਕੇ 5 ਲੱਖ ਦਾ ਲੋਨ ਰਾਕੇਸ਼ ਦੇ ਨਾਂ ‘ਤੇ ਲਿਆ, ਰਾਕੇਸ਼ ਨੂੰ 60,000 ਹੀ ਦਿੱਤੇ, ਬਾਕੀ ਦੀ ਰਕਮ ਇਹ ਸਾਰੇ ਜਣੇ ਖਾ ਏ । ਰਾਕੇਸ਼ ਵਲੋ 20 ਫ਼ੀਸਦੀ ਵਿਆਜ ਦਿੱਤਾ ਜਾਂਦਾ ਸੀ | The post ਅੰਮ੍ਰਿਤਸਰ ‘ਚ ਮਾਲਕ ਮਕਾਨ ਤੋਂ ਦੁਖੀ ਹੋ ਕੇ ਕਿਰਾਏਦਾਰ ਨੇ ਕੀਤੀ ਖ਼ੁਦਕੁਸੀ appeared first on TheUnmute.com - Punjabi News. Tags:
|
ਮੁੱਖ ਮੰਤਰੀ ਮਾਨ ਵਲੋਂ ਅਧਿਕਾਰੀਆਂ ਨੂੰ ਮੋਹਾਲੀ ਹਵਾਈ ਅੱਡੇ ਨੇੜੇ ਸ਼ਹੀਦ ਭਗਤ ਸਿੰਘ ਦਾ 5ਡੀ ਬੁੱਤ ਲਾਉਣ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਕਿਹਾ Tuesday 10 January 2023 02:00 PM UTC+00 | Tags: 5d-statue-of-shaheed-e-azam-bhagat-singh aam-aadmi-party bhagwant-mann breaking-news cm-bhagwant-mann mohali-news news punjab-government punjabi-news shaheed-bhagat-singh shaheed-bhagat-singh-international-airport shaheed-bhagat-singh-near-mohali-airport ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਇੱਥੇ ਕੌਮਾਂਤਰੀ ਹਵਾਈ ਅੱਡੇ ਨੇੜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅਤਿ-ਆਧੁਨਿਕ 5ਡੀ ਬੁੱਤ ਲਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ।ਮੁੱਖ ਮੰਤਰੀ ਨੇ ਉਸ ਪ੍ਰਸਤਾਵਿਤ ਥਾਂ ਵੀ ਜਾਇਜ਼ਾ ਲਿਆ, ਜਿੱਥੇ ਇਹ ਅਤਿ-ਆਧੁਨਿਕ ਬੁੱਤ ਲਾਇਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਆਖਿਆ ਕਿ ਇਹ ਕੰਮ ਤੈਅ ਸਮੇਂ ਵਿੱਚ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਬੁੱਤ ਨੌਜਵਾਨ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਿਤ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਬੁੱਤ ਰਾਹੀਂ ਸੂਬਾ ਸਰਕਾਰ ਵੱਲੋਂ ਇਸ ਧਰਤੀ ਦੇ ਮਹਾਨ ਸਪੂਤ ਨੂੰ ਢੁਕਵੀਂ ਸ਼ਰਧਾਂਜਲੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਦੇਸ਼ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਹਵਾਈ ਅੱਡੇ ਤੋਂ ਦੇਸ਼ ਤੇ ਵਿਦੇਸ਼ਾਂ ਵਿੱਚ ਸਫ਼ਰ ਕਰਦੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਹੀਦ ਦੀ ਮਹਾਨ ਵਿਰਾਸਤ ਬਾਰੇ ਜਾਗਰੂਕ ਕਰਨ ਵਿੱਚ ਇਹ ਬੁੱਤ ਅਹਿਮ ਭੂਮਿਕਾ ਨਿਭਾਏਗਾ। ਇਸ ਦੇ ਨਾਲ-ਨਾਲ ਇਹ ਬੁੱਤ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਹੋਰ ਸੂਬਿਆਂ ਦੇ ਯਾਤਰੀਆਂ ਨੂੰ ਵੀ ਇਸ ਨੌਜਵਾਨ ਕੌਮੀ ਨਾਇਕ ਵੱਲੋਂ ਦਿੱਤੇ ਮਹਾਨ ਬਲੀਦਾਨ ਬਾਰੇ ਚੇਤੇ ਕਰਵਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਮਾਜਿਕ ਬਰਾਬਰੀ, ਫਿਰਕੂ ਸਦਭਾਵਨਾ ਅਤੇ ਭਾਈਚਾਰੇ ਦੇ ਹਾਮੀ ਸਨ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਦਾ ਸੁਪਨਾ ਸਮਾਜ ਨੂੰ ਭ੍ਰਿਸ਼ਟਾਚਾਰ ਤੇ ਬੇਇਨਸਾਫ਼ੀ ਤੋਂ ਮੁਕਤ ਕਰਨਾ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਅਜਿਹੀ ਵਿਚਾਰਧਾਰਾ ਨਾਲ ਹੀ ਭਾਰਤ ਨੂੰ ਵਿਸ਼ਵ ਦਾ ਮੋਹਰੀ ਮੁਲਕ ਬਣਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨੌਜਵਾਨ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਨਾ ਸਿਰਫ਼ ਇਕ ਨਾਇਕ ਵਜੋਂ ਸਗੋਂ ਉਨ੍ਹਾਂ ਦੇ ਸਮਾਜਵਾਦ ਅਤੇ ਨਾਇਨਸਾਫ਼ੀ ਵਿਰੁੱਧ ਜੂਝਣ ਦੇ ਫਲਸਫ਼ੇ ਕਾਰਨ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਸ਼ਹੀਦ ਦਾ ਜੀਵਨ ਤੇ ਫਲਸਫ਼ਾ ਹਮੇਸ਼ਾ ਨੌਜਵਾਨ ਪੀੜ੍ਹੀਆਂ ਨੂੰ ਦੇਸ਼ਭਗਤੀ ਦੇ ਜਜ਼ਬੇ ਨਾਲ ਮੁਲਕ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਭਗਵੰਤ ਮਾਨ ਨੇ ਦੁਹਰਾਇਆ ਕਿ ਸੂਬਾ ਸਰਕਾਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ ਅਤੇ ਇਸ ਮਹਾਨ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸੋਨਾਲੀ ਗਿਰਿ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ, ਡਿਪਟੀ ਕਮਿਸ਼ਨਰ ਅਮਿਤ ਤਲਵਾਰ, ਸੀਨੀਅਰ ਪੁਲਿਸ ਕਪਤਾਨ ਡਾ. ਸੰਦੀਪ ਗਰਗ ਤੇ ਹੋਰ ਅਧਿਕਾਰੀ ਹਾਜ਼ਰ ਸਨ। The post ਮੁੱਖ ਮੰਤਰੀ ਮਾਨ ਵਲੋਂ ਅਧਿਕਾਰੀਆਂ ਨੂੰ ਮੋਹਾਲੀ ਹਵਾਈ ਅੱਡੇ ਨੇੜੇ ਸ਼ਹੀਦ ਭਗਤ ਸਿੰਘ ਦਾ 5ਡੀ ਬੁੱਤ ਲਾਉਣ ਦੇ ਕੰਮ ‘ਚ ਤੇਜ਼ੀ ਲਿਆਉਣ ਲਈ ਕਿਹਾ appeared first on TheUnmute.com - Punjabi News. Tags:
|
ਹਾਈਕੋਰਟ ਵਲੋਂ ਬੰਦ ਪਈਆਂ ਖੱਡਾਂ ਨੂੰ ਚਲਾਉਣ ਦੀ ਆਗਿਆ ਦੇਣ ਨੂੰ ਮੀਤ ਹੇਅਰ ਨੇ ਪੰਜਾਬ ਦੇ ਲੋਕਾਂ ਦੀ ਜਿੱਤ ਦੱਸਿਆ Tuesday 10 January 2023 02:04 PM UTC+00 | Tags: aam-aadmi-party big-news breaking-news gurmeet-singh-meet-hayer latest-news mining news punjab punjab-and-haryana-court punjab-government punjabi-news punjab-mining sand-mining the-unmute-punjabi-news viral-news ਚੰਡੀਗੜ੍ਹ 10 ਜਨਵਰੀ 2023: ਪੰਜਾਬ ਦੇ ਖਣਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਬੰਦ ਪਈਆਂ ਖੱਡਾਂ ਚਲਾਉਣ ਦੇ ਦਿੱਤੀ ਆਗਿਆ ਉਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਇਸ ਫੈਸਲੇ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਵੱਲੋਂ ਰੇਤ ਮਾਫੀਏ ਦਾ ਖਾਤਮਾ ਕਰਕੇ ਪੰਜਾਬ ਵਾਸੀਆਂ ਨੂੰ ਵਾਜਬ ਕੀਮਤਾਂ ਉਤੇ ਰੇਤਾ ਮੁਹੱਈਆ ਕਰਵਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੇ ਨਿਰੰਤਰ ਯਤਨਾਂ ਤੋਂ ਬਾਅਦ 27 ਦਸੰਬਰ 2022 ਨੂੰ ਐਸਈਆਈਏਏ ਵੱਲੋਂ 3 ਜ਼ਿਲ੍ਹਿਆਂ ਫਾਜ਼ਿਲਕਾ, ਪਠਾਨਕੋਟ ਅਤੇ ਰੂਪਨਗਰ ਦੇ ਡੀ.ਐਸ.ਆਰ. ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੇ ਡੀਐਸਆਰਜ਼ ਵਿੱਚ ਉਪ-ਮੰਡਲ ਪੱਧਰ ਦੀਆਂ ਕਮੇਟੀਆਂ ਦੁਆਰਾ ਪਛਾਣ ਕੀਤੀਆਂ ਗਈਆਂ 150 ਸੰਭਾਵਿਤ ਖੱਡਾਂ ਸ਼ਾਮਲ ਹਨ। ਇਸ ਤੋਂ ਬਾਅਦ ਐਸਈਆਈਏਏ ਨੇ ਕੁਝ ਸ਼ਰਤਾਂ ਦੇ ਨਾਲ 30 ਦਸੰਬਰ ਨੂੰ ਪੱਤਰ ਰਾਹੀਂ ਡੀਐਸਆਰ ਵਿੱਚ ਸ਼ਾਮਲ ਖੱਡਾਂ ‘ਤੇ ਖਣਨ ਦੀ ਇਜਾਜ਼ਤ ਦਿੱਤੀ ਸੀ। ਅੱਜ ਮਾਣਯੋਗ ਹਾਈ ਕੋਰਟ ਨੇ ਐਸਈਆਈਏਏ ਦੁਆਰਾ ਦਰਸਾਈਆਂ ਸ਼ਰਤਾਂ ‘ਤੇ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਖਣਨ ਦੀ ਇਜਾਜ਼ਤ ਦਿੱਤੀ ਹੈ। ਹੋਰ 11 ਜ਼ਿਲ੍ਹਿਆਂ ਦੇ ਡੀਐਸਆਰਜ਼ ਤਿਆਰੀਆਂ ਅਧੀਨ ਹਨ ਅਤੇ ਸਰਕਾਰ ਰੋਜ਼ਾਨਾ ਦੇ ਆਧਾਰ ‘ਤੇ ਇਸ ਦੀ ਨਿਗਰਾਨੀ ਕਰ ਰਹੀ ਹੈ। ਇਨ੍ਹਾਂ ਨੂੰ ਸਮਾਂਬੱਧ ਢੰਗ ਨਾਲ ਐਸ.ਈ.ਆਈ.ਏ.ਏ. ਨੂੰ ਵੀ ਜਲਦੀ ਜਮ੍ਹਾ ਕਰਵਾ ਦਿੱਤਾ ਜਾਵੇਗਾ। ਡੀਐਸਆਰ ਵਿੱਚ ਸ਼ਾਮਲ 150 ਖੱਡਾਂ ਦੀਆਂ ਖਣਨ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।ਸਰਕਾਰ ਨੇ ਇਨ੍ਹਾਂ ਯੋਜਨਾਵਾਂ ਨੂੰ ਤਿਆਰ ਕਰਨ ਲਈ 3 ਸਲਾਹਕਾਰਾਂ ਦੀਆਂ ਸੇਵਾਵਾਂ ਲਈਆਂ ਹਨ। ਮੀਤ ਹੇਅਰ ਨੇ ਕਿਹਾ ਕਿ ਖੱਡਾਂ ਚਾਲੂ ਕਰਨ ਬਾਰੇ ਹਾਈ ਕੋਰਟ ਦੇ ਤਾਜ਼ਾ ਫੈਸਲੇ ਨਾਲ ਲੋਕਾਂ ਨੂੰ ਰੇਤ ਦੀ ਸਪਲਾਈ ਵਿਚ ਕੋਈ ਕਮੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਰੇਤਾ ਦੀਆਂ ਕੀਮਤਾਂ ਵੀ ਤੈਅ ਕੀਤੀਆਂ ਹਨ ਤਾਂ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਿਊ ਚੰਡੀਗੜ੍ਹ ਵਿਖੇ ਰੇਤਾ ਦਾ ਸਰਕਾਰੀ ਡਿਪੂ ਵੀ ਖੋਲ੍ਹਿਆ ਹੈ ਜਿੱਥੇ ਤੈਅ ਕੀਮਤਾਂ ਉਤੇ ਰੇਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਹੋਰ ਜ਼ਿਲ੍ਹਿਆਂ ਵਿਚ ਵੀ ਰੇਤਾ ਦੀ ਵਿਕਰੀ ਦੇ ਸਰਕਾਰੀ ਡਿਪੂ ਖੋਲ੍ਹੇ ਜਾ ਰਹੇ ਹਨ। ਖਣਨ ਮੰਤਰੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਮਾਫੀਏ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਸੀ ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਸੀ ਅਤੇ ਉਨ੍ਹਾਂ ਨੂੰ ਮਹਿੰਗੇ ਭਾਅ ਰੇਤਾ ਖਰੀਦਣੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਮਾਫੀਏ ਦਾ ਸਫਾਇਆ ਕੀਤਾ ਹੈ ਅਤੇ ਇੱਥੋਂ ਤੱਕ ਕਿ ਪਹਿਲੀ ਵਾਰ ਸਸਤੇ ਰੇਟਾਂ ਉਤੇ ਰੇਤਾ ਵੇਚਣ ਲਈ ਸਰਕਾਰੀ ਡਿਪੂ ਖੋਲ੍ਹਿਆ ਗਿਆ ਹੈ। The post ਹਾਈਕੋਰਟ ਵਲੋਂ ਬੰਦ ਪਈਆਂ ਖੱਡਾਂ ਨੂੰ ਚਲਾਉਣ ਦੀ ਆਗਿਆ ਦੇਣ ਨੂੰ ਮੀਤ ਹੇਅਰ ਨੇ ਪੰਜਾਬ ਦੇ ਲੋਕਾਂ ਦੀ ਜਿੱਤ ਦੱਸਿਆ appeared first on TheUnmute.com - Punjabi News. Tags:
|
ਨੀਨਾ ਮਿੱਤਲ ਨੇ ਬ੍ਰਮ ਸ਼ੰਕਰ ਜਿੰਪਾ ਤੇ ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ 'ਚ ਸਾਂਭਿਆ ਵਾਈਸ ਚੇਅਰਪਰਸਨ ਦਾ ਅਹੁਦਾ Tuesday 10 January 2023 02:12 PM UTC+00 | Tags: brahm-shankar-jimpa breaking-news chetan-singh-jauramajra latest-news neena-mittal news pepsu-nagar-development-board punjab vice-chairperson-of-pepsu ਰਾਜਪੁਰਾ 10 ਜਨਵਰੀ 2023 : ਐਮ ਐਲ ਏ ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ ਨੇ ਪੈਪਸੂ ਨਗਰ ਵਿਕਾਸ ਬੋਰਡ ਦੇ ਵਾਈਸ ਚੇਅਰਪਰਸਨ ਵਜੋਂ ਆਪਣਾ ਅਹੁਦਾ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਬ੍ਰਮ ਸ਼ੰਕਰ ਜਿੰਪਾ ਅਤੇ ਸ. ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ਵਿਚ ਅੱਜ ਇਥੇ ਪੈਪਸੂ ਦੇ ਦਫ਼ਤਰ ਵਿਖੇ ਸੰਭਾਲ ਲਿਆ।ਇਸ ਮੌਕੇ ਪੈਪਸੂ ਦੇ ਨਵੇਂ ਬਣੇ ਚਾਰ ਮੈਂਬਰਾਂ, ਰਿਤੇਸ਼ ਬਾਂਸਲ, ਗੁਰਵੀਰ ਸਰਾਓ, ਸੁਮਿਤ ਬਖ਼ਸ਼ੀ ਤੇ ਜਤਿੰਦਰ ਵਰਮਾ ਨੇ ਵੀ ਆਪਣੇ ਆਹੁਦੇ ਸੰਭਾਲੇ। ਬ੍ਰਮ ਸ਼ੰਕਰ ਜਿੰਪਾ ਅਤੇ ਜੌੜਾਮਾਜਰਾ ਨੇ ਨੀਨਾ ਮਿੱਤਲ ਅਤੇ ਨਵੇਂ ਮੈਂਬਰਾਂ ਨੂੰ ਵਧਾਈ ਦਿੱਤੀ। ਸਮਾਗਮ ਮੌਕੇ ਮਾਲ ਤੇ ਮੁੜ ਵਸੇਬਾ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਦੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਣਗੌਲਿਆਂ ਵਰਗਾਂ ਦੀ ਭਲਾਈ ਤੇ ਅਣਗੌਲੇ ਅਦਾਰਿਆਂ ਦੀ ਬਿਹਤਰੀ ਲਈ ਅਹਿਮ ਫੈਸਲੇ ਲੈ ਰਹੀ ਹੈ, ਸਿੱਟੇ ਵਜੋਂ ਐਮਐਲਏ ਨੀਨਾ ਮਿੱਤਲ ਨੂੰ ਪੈਪਸੂ ਨਗਰ ਵਿਕਾਸ ਬੋਰਡ ਦੇ ਵਾਈਸ ਚੇਅਰਪਰਸਨ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਇਸ ਨਵੀਂ ਜਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਮਿਹਨਤੀ ਆਗੂ ਨੀਨਾ ਮਿੱਤਲ ਪੈਪਸੂ ਨੂੰ ਨਵੀਂਆਂ ਉਚਾਈਆਂ ‘ਤੇ ਲੈਕੇ ਜਾਣਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮਾਲ ਮਹਿਕਮੇ ਵਿਚ ਵੱਡੇ ਸੁਧਾਰ ਕੀਤੇ ਗਏ ਹਨ ਤੇ ਪਟਵਾਰੀਆਂ ਸਮੇਤ ਨਾਇਬ ਤਹਿਸੀਲਦਾਰਾਂ ਦੀਆਂ ਨਵੀਆਂ ਭਰਤੀਆਂ ਕਰਕੇ ਆਪਣੇ ਕੰਮ ਹੋਣ ਨੂੰ ਉਡੀਕਦੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਦੀ ਥਾਂ ਆਪਣੀ ਪਾਰਟੀ ਨੂੰ ਜੋੜਨਾ ਚਾਹੀਦਾ ਹੈ ਅਤੇ ਰਾਹੁਲ ਦੁਨੀਆਂ ਦੀ ਸਭ ਤੋਂ ਬਿਹਤਰ ਭਾਰਤੀ ਆਰਮੀ ਬਾਰੇ ਬਿਆਨ ਧਿਆਨ ਨਾਲ ਦੇਵੇ। ਇਸ ਦੌਰਾਨ ਸੁਤੰਤਰਤਾ ਸੰਗਰਾਮੀ, ਰੱਖਿਆ ਸੇਵਾਵਾਂ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਧਾਇਕ ਨੀਨਾ ਮਿੱਤਲ ਨੇ ਲੋਕਾਂ ਦੀ ਲੜਾਈ ਲੜੀ ਹੈ ਤੇ ਉਮੀਦ ਹੈ ਕਿ ਪੈਪਸੂ ਬੋਰਡ ਜਿਹੜੇ ਲੋਕਾਂ ਲਈ ਬਣਿਆਂ ਸੀ, ਉਨ੍ਹਾਂ ਦੀ ਭਲਾਈ ਲਈ ਨੀਨਾ ਮਿੱਤਲ ਦੀ ਅਗਵਾਈ ਹੇਠ ਬਿਹਤਰ ਢੰਗ ਨਾਲ ਯੋਜਨਾਵਾਂ ਨੂੰ ਲਾਗੂ ਕਰੇਗਾ। ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਨੂੰ ਭਗਵੰਤ ਸਿੰਘ ਮਾਨ ਵਰਗਾ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ, ਜਿਸ ਲਈ ਆਪ ਸਰਕਾਰ ਦੀ ਅਗਵਾਈ ਹੇਠ ਪੰਜਾਬ ਹੋਰ ਵੀ ਬੁਲੰਦੀਆਂ ‘ਤੇ ਪੁੱਜੇਗਾ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ਼ ਸਰਕਾਰੀ ਸੰਸਥਾਵਾਂ ਵਿੱਚ ਬਹਾਲ ਹੋਇਆ ਹੈ, ਸਿੱਟੇ ਵਜੋਂ ਸਰਕਾਰੀ ਹਸਪਤਾਲਾਂ ਵਿੱਚ ਓ.ਪੀ.ਡੀ. ਅਤੇ ਟੈਸਟਾਂ ਦੀ ਦਰ ਨੇ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਉਨ੍ਹਾਂ ਨੇ ਆਪਣੇ ਕੋਟੇ ਵਿੱਚੋਂ ਰਾਜਪੁਰਾ ਹਲਕੇ ਦੇ ਵਿਕਾਸ ਲਈ 5 ਲੱਖ ਰੁਪਏ ਦੇ ਫੰਡ ਦੇਣ ਦਾ ਐਲਾਨ ਵੀ ਕੀਤਾ। ਪੈਸਪੂ ਦਾ ਵਾਈਸ ਚੇਅਰਪਰਸਨ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਵਿਧਾਇਕ ਨੀਨਾ ਮਿੱਤਲ ਨੇ ਦੋਵਾਂ ਕੈਬਨਿਟ ਵਜ਼ੀਰਾਂ ਸ੍ਰੀ ਜਿੰਪਾ ਅਤੇ ਸ੍ਰੀ ਜੌੜਾਮਾਜਰਾ ਵੱਲੋਂ ਰਾਜਪੁਰਾ ਪੁੱਜਣ ‘ਤੇ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ। ਨੀਨਾ ਮਿੱਤਲ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਰਾਜਪੁਰਾ ਅਤੇ ਤ੍ਰਿਪੜੀ ਵਿਖੇ ਆਏ ਮਾਈਗ੍ਰੈਂਟ ਲੋਕਾਂ ਦੀ ਭਲਾਈ ਲਈ ਪੈਪਸੂ ਬੋਰਡ ਬਣਾਇਆ ਗਿਆ ਸੀ ਅਤੇ ਹੁਣ ਇਸ ਬੋਰਡ ਦੀਆਂ ਜਮੀਨਾਂ ਤੋਂ ਨਾਜਾਇਜ਼ ਕਬਜੇ ਛੁਡਵਾ ਕੇ ਲੋਕਾਂ ਦੀ ਭਲਾਈ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪੈਪਸੂ ਬੋਰਡ ਨੂੰ ਨਵੀਂਆਂ ਉਚਾਈਆਂ ‘ਤੇ ਲਿਜਾਇਆ ਜਾਵੇਗਾ। ਉਨ੍ਹਾਂ ਨੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਕੋਲ ਬਨੂੜ ਨੂੰ ਸਬ ਡਵੀਜਨ ਬਣਾਉਣ ਦੀ ਮੁੱਖ ਵੀ ਰੱਖੀ। ਸਮਾਰੋਹ ‘ਚ ਅਜੇ ਮਿੱਤਲ, ਐਡਵੋਕੇਟ ਰਵਿੰਦਰ ਸਿੰਘ, ਪ੍ਰਵੀਨ ਛਾਬੜਾ, ਪੈਪਸੂ ਦੇ ਈ.ਓ. ਮ੍ਰਿਦੁਲ ਬਾਂਸਲ, ਅਮਰਿੰਦਰ ਮੀਰੀ, ਮੇਜਰ ਚਲਾਨੀਆ, ਮਦਨ ਲਾਲ ਬੱਬਰ, ਰਜੇਸ਼ ਬਾਵਾ, ਮਨਦੀਪ ਸਰਾਓ, ਰਤਨੇਸ਼ ਜਿੰਦਲ ਸਮੇਤ ਵੱਡੀ ਗਿਣਤੀ ਆਪ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰਾਂ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ। The post ਨੀਨਾ ਮਿੱਤਲ ਨੇ ਬ੍ਰਮ ਸ਼ੰਕਰ ਜਿੰਪਾ ਤੇ ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ‘ਚ ਸਾਂਭਿਆ ਵਾਈਸ ਚੇਅਰਪਰਸਨ ਦਾ ਅਹੁਦਾ appeared first on TheUnmute.com - Punjabi News. Tags:
|
BKU ਉਗਰਾਹਾਂ ਵੱਲੋਂ 26 ਜਨਵਰੀ ਦੀ ਜੀਂਦ ਮਹਾਂ ਰੈਲੀ ਦੀਆਂ ਜ਼ੋਰਦਾਰ ਤਿਆਰੀਆਂ ਸ਼ੁਰੂ Tuesday 10 January 2023 02:21 PM UTC+00 | Tags: bharatiya-kisan-union bharti-kisan-union bku bku-ughrahan governor-banwarilal-purohit horticulture horticulture-waste-processing-plant industrial-area industrial-area-chandigarh jind-rally news ਚੰਡੀਗੜ੍ਹ10 ਜਨਵਰੀ 2023: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਦੇਸ਼ ਵਿਆਪੀ ਅੰਦੋਲਨ ਦੇ ਅੰਗ ਵਜੋਂ 26 ਜਨਵਰੀ ਨੂੰ ਉੱਤਰੀ ਭਾਰਤ ਦੇ 6 ਸੂਬਿਆਂ ਦੇ ਕਿਸਾਨਾਂ ਦੀ ਜੀਂਦ (ਹਰਿਆਣਾ) ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਦੀ ਮੁਕੰਮਲ ਕਾਮਯਾਬੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਜ਼ੋਰਦਾਰ ਤਿਆਰੀ ਮੁਹਿੰਮ ਵਿੱਢ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੁਹਿੰਮ ਦੀ ਠੋਸ ਵਿਉਂਤਬੰਦੀ ਬੀਤੇ ਦਿਨ ਬਰਨਾਲਾ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਲੀਕੀ ਗਈ ਹੈ। ਇਸ ਵਿਉਂਤ ਮੁਤਾਬਕ 12 ਜਨਵਰੀ ਨੂੰ ਸਰਗਰਮ ਔਰਤਾਂ ਦੀ ਸੂਬਾ ਪੱਧਰੀ ਤਿਆਰੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਜਾਵੇਗੀ। 14 ਜਨਵਰੀ ਨੂੰ ਸੰਗਰੂਰ, 15 ਨੂੰ ਮਲੇਰਕੋਟਲਾ ਤੇ ਲੁਧਿਆਣਾ, 16 ਨੂੰ ਮੋਗਾ, ਬਰਨਾਲਾ, ਪਟਿਆਲਾ, ਫਾਜ਼ਿਲਕਾ ਤੇ ਫਰੀਦਕੋਟ, 18 ਨੂੰ ਮਾਨਸਾ ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਬਾਕੀ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਦੀਆਂ ਮਿਤੀਆਂ ਬਾਰੇ ਵੀ ਉਨ੍ਹਾਂ ਵੱਲੋਂ ਜਲਦੀ ਫੈਸਲੇ ਕੀਤੇ ਜਾਣਗੇ। ਆਗੂਆਂ ਨੇ ਦੱਸਿਆ ਕਿ ਇਸ ਦੇਸ਼ ਵਿਆਪੀ ਅੰਦੋਲਨ ਦੀਆਂ ਮੁੱਖ ਮੰਗਾਂ ਵਿੱਚ ਸਾਰੀਆਂ ਫਸਲਾਂ ਦੀ ਲਾਭਕਾਰੀ ਐੱਮ ਐੱਸ ਪੀ ‘ਤੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਕਰਾਉਣ, ਲਖੀਮਪੁਰ ਖੀਰੀ ਕਤਲਕਾਂਡ ਸੰਬੰਧੀ ਪੂਰਾ ਇਨਸਾਫ਼ ਲੈਣ, ਬਿਜਲੀ ਬਿੱਲ 2021 ਰੱਦ ਕਰਾਉਣ, ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਦਾ ਖਾਤਮਾ, 60 ਸਾਲ ਤੋਂ ਉੱਪਰ ਹਰ ਕਿਸਾਨ ਤੇ ਖੇਤ ਮਜ਼ਦੂਰ ਸਮੇਤ ਔਰਤਾਂ ਨੂੰ ਬੁਢਾਪਾ ਪੈਨਸ਼ਨ, ਫ਼ਸਲਾਂ ਦੀ ਤਬਾਹੀ ਦੇ ਪੂਰੇ ਮੁਆਵਜ਼ੇ ਦੀ ਗਰੰਟੀ ਵਾਲਾ ਫਸਲੀ ਬੀਮਾ ਚਾਲੂ ਕਰਾਉਣ, ਦਿੱਲੀ ਅੰਦੋਲਨ ਸਮੇਂ ਮੜ੍ਹੇ ਸਾਰੇ ਪੁਲਿਸ ਕੇਸਾਂ ਦੀ ਵਾਪਸੀ ਅਤੇ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਰੇ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿਵਾਉਣਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਇੱਕ ਹੋਰ ਅਹਿਮ ਫੈਸਲੇ ਰਾਹੀਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਦੁਫੇੜਬਾਜ਼ ਤੇ ਫੁੱਟਪਾਊ ਕਾਰਵਾਈਆਂ ਕਾਰਨ ਉਸਦੀ ਮੁੱਢਲੀ ਮੈਂਬਰਸ਼ਿਪ ਖਾਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬਾਕਾਇਦਾ ਸੂਬਾ ਕਮੇਟੀ ਦੇ ਫੈਸਲਿਆਂ ਮੁਤਾਬਕ ਉਸਨੂੰ ਜਥੇਬੰਦੀ ਵਿਰੋਧੀ ਕਾਰਵਾਈਆਂ ਬੰਦ ਕਰਨ ਦੀਆਂ ਬਾਰ ਬਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਉਹ ਨਹੀਂ ਰੁਕੇ ਸਗੋਂ ਵਧੇਰੇ ਤੇਜ਼ੀ ਫੜਦੇ ਗਏ। ਜਿਸ ਕਾਰਨ ਉਨ੍ਹਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨਾ ਪਿਆ ਹੈ। ਇਸ ਮੌਕੇ ਸੂਬਾ ਕਮੇਟੀ ਵੱਲੋਂ ਜਥੇਬੰਦੀ ਨਾਲ ਜੁੜੇ ਸਮੂਹ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ੍ਰੀ ਲੌਂਗੋਵਾਲ ਭ੍ਰਿਸ਼ਟਾਚਾਰ ਦੇ ਦੋਸ਼ੀ ਸਾਬਤ ਹੋ ਚੁੱਕੇ ਉਸਦੇ ਮੁੱਠੀ ਭਰ ਹਮਾਇਤੀਆਂ ਦੇ ਬੇਬੁਨਿਆਦ ਭੰਡੀ ਪ੍ਰਚਾਰ ਨੂੰ ਦਰਕਿਨਾਰ ਕਰਦਿਆਂ ਕਾਰਪੋਰੇਟ ਪੱਖੀ ਲੁਟੇਰੀਆਂ ਹਕੂਮਤਾਂ ਵਿਰੁੱਧ ਉਲੀਕੇ ਹੋਏ ਸੰਘਰਸ਼ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ ਜੀ ਜਾਨ ਨਾਲ ਜੁਟ ਜਾਣ। The post BKU ਉਗਰਾਹਾਂ ਵੱਲੋਂ 26 ਜਨਵਰੀ ਦੀ ਜੀਂਦ ਮਹਾਂ ਰੈਲੀ ਦੀਆਂ ਜ਼ੋਰਦਾਰ ਤਿਆਰੀਆਂ ਸ਼ੁਰੂ appeared first on TheUnmute.com - Punjabi News. Tags:
|
ਭਾਰਤੀ ਸੈਨਾ ਲਈ ਖਰੀਦੇ ਜਾਣਗੇ 4276 ਕਰੋੜ ਦੇ ਹਥਿਆਰ, ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ Tuesday 10 January 2023 02:36 PM UTC+00 | Tags: arms breaking-news bsf-seize-weapan china defense-acquisition-council defense-minister-rajnath-singh government-of-india helena-anti-tank-missile helina india indian-army ministry-of-defense news rajnath-singh ਚੰਡੀਗੜ੍ਹ 10 ਜਨਵਰੀ 2023: ਚੀਨ ਤੋਂ ਵਧਦੇ ਤਣਾਅ ਦਰਮਿਆਨ ਫੌਜ (Indian Army) ਅਤੇ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ ਤਿੰਨ ਪੂੰਜੀ ਪ੍ਰਾਪਤੀ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਇਸਦੀ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ‘ਚ ਮੰਗਲਵਾਰ ਨੂੰ ਰੱਖਿਆ ਪ੍ਰਾਪਤੀ ਪ੍ਰੀਸ਼ਦ ਦੀ ਬੈਠਕ ਹੋਈ। ਇਸ ਦੌਰਾਨ ਭਾਰਤੀ ਸੈਨਾ ਲਈ ਦੋ ਅਤੇ ਭਾਰਤੀ ਜਲ ਸੈਨਾ ਲਈ ਇੱਕ ਪੂੰਜੀ ਪ੍ਰਾਪਤੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ । ਇਨ੍ਹਾਂ ਤਿੰਨਾਂ ਪੂੰਜੀ ਪ੍ਰਾਪਤੀ ਪ੍ਰਸਤਾਵਾਂ ਦਾ ਮੁੱਲ 4,276 ਕਰੋੜ ਰੁਪਏ ਹੈ। ਇਸ ਰਕਮ ਨਾਲ ਦੁਸ਼ਮਣ ਦੇ ਜਹਾਜ਼ਾਂ ਨੂੰ ਡੇਗਣ ਲਈ ਸਵਦੇਸ਼ੀ ਹੇਲੀਨਾ ਐਂਟੀ-ਟੈਂਕ ਮਿਜ਼ਾਈਲ ਅਤੇ ਹਵਾਈ ਰੱਖਿਆ ਪ੍ਰਣਾਲੀ ਵਿਕਸਿਤ ਕਰਨ ਦੀ ਯੋਜਨਾ ਹੈ। ਰੱਖਿਆ ਮੰਤਰਾਲੇ ਦੇ ਬਿਆਨ ਅਨੁਸਾਰ ਇਨ੍ਹਾਂ ਤਿੰਨ ਤਜਵੀਜ਼ਾਂ ਵਿੱਚੋਂ ਦੋ ਭਾਰਤੀ ਸੈਨਾ ਅਤੇ ਇੱਕ ਭਾਰਤੀ ਜਲ ਸੈਨਾ ਦਾ ਹੈ। ਇਹ ਪ੍ਰਸਤਾਵ ਭਾਰਤੀ-ਆਈਡੀਡੀਐਮ ਸ਼੍ਰੇਣੀ ਦੇ ਅਧੀਨ ਹਨ। DAC ਨੇ HELINA ਐਂਟੀ-ਟੈਂਕ ਗਾਈਡਡ ਮਿਜ਼ਾਈਲ, ਲਾਂਚਰ ਅਤੇ ਸੰਬੰਧਿਤ ਉਪਕਰਣਾਂ ਦੀ ਖਰੀਦ ਲਈ AoN ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ਇਨ੍ਹਾਂ ਉਪਕਰਨਾਂ ਨਾਲ ਲੈਸ ਹੋਵੇਗਾ। ਦੁਸ਼ਮਣ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਮਿਜ਼ਾਈਲ ਏਐੱਲਐਚ ਦੇ ਹਥਿਆਰਾਂ ਦਾ ਇੱਕ ਜ਼ਰੂਰੀ ਹਿੱਸਾ ਹੈ। ਰੱਖਿਆ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਸ਼ਾਮਲ ਹੋਣ ਨਾਲ ਭਾਰਤੀ ਫੌਜ ਦੀ ਹਮਲਾਵਰ ਸਮਰੱਥਾ ਮਜ਼ਬੂਤ ਹੋਵੇਗੀ। ਇਸ ਤੋਂ ਇਲਾਵਾ, ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ ਡੀਆਰਡੀਓ ਦੁਆਰਾ ਡਿਜ਼ਾਈਨ ਕੀਤੇ ਅਤੇ ਵਿਕਸਤ ਕੀਤੇ ਗਏ ਵੀਸ਼ੋਰਾਡ (ਆਈਆਰ ਹੋਮਿੰਗ) ਮਿਜ਼ਾਈਲ ਪ੍ਰਣਾਲੀ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। The post ਭਾਰਤੀ ਸੈਨਾ ਲਈ ਖਰੀਦੇ ਜਾਣਗੇ 4276 ਕਰੋੜ ਦੇ ਹਥਿਆਰ, ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ appeared first on TheUnmute.com - Punjabi News. Tags:
|
Nepal: ਪ੍ਰਧਾਨ ਮੰਤਰੀ ਪ੍ਰਚੰਡ ਨੇ ਸੰਸਦ 'ਚ ਭਰੋਸੇ ਦਾ ਵੋਟ ਜਿੱਤਿਆ, ਵਿਰੋਧ 'ਚ ਪਈਆਂ ਸਿਰਫ਼ ਦੋ ਵੋਟਾਂ Tuesday 10 January 2023 02:43 PM UTC+00 | Tags: breaking-news nepal nepal-news news prachanda pushap-kamal-dahal ਚੰਡੀਗੜ੍ਹ10 ਜਨਵਰੀ 2023: ਨੇਪਾਲ (Nepal) ਦੀ ਸੰਸਦ ‘ਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਲਈ ਭਰੋਸੇ ਦੇ ਵੋਟ ‘ਤੇ ਵੋਟਿੰਗ ਹੋਈ। ਪੁਸ਼ਪ ਕਮਲ ਦਹਿਲ ਨੂੰ ਸਮਰਥਨ ਵਿਚ 268 ਵੋਟਾਂ ਮਿਲੀਆਂ। ਉਨ੍ਹਾਂ ਨੂੰ 270 ਵੋਟਾਂ ਵਿੱਚੋਂ ਸਿਰਫ਼ ਦੋ ਵੋਟਾਂ ਹੀ ਨਹੀਂ ਮਿਲੀਆਂ।ਪ੍ਰਤੀਨਿਧ ਸਦਨ ਵਿੱਚ ਭਰੋਸੇ ਦਾ ਵੋਟ ਜਿੱਤਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਪ੍ਰਚੰਡ ਨੇ ਕਿਹਾ ਸੀ ਕਿ ਉਹ ਅਸਵੀਕਾਰ, ਨਿਰਾਦਰ ਅਤੇ ਬਦਲੇ ਦੀ ਰਾਜਨੀਤੀ ਦੀ ਬਜਾਏ ਸਹਿਮਤੀ, ਸਹਿਯੋਗ ਅਤੇ ਆਪਸੀ ਵਿਸ਼ਵਾਸ ਦੀ ਰਾਜਨੀਤੀ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਨੇਪਾਲ ਕਮਿਊਨਿਸਟ ਪਾਰਟੀ-ਮਾਓਵਾਦੀ ਕੇਂਦਰ ਦੇ 68 ਸਾਲਾ ਆਗੂ ਨੇ 26 ਦਸੰਬਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਹ ਨਾਟਕੀ ਢੰਗ ਨਾਲ ਨੇਪਾਲੀ ਕਾਂਗਰਸ ਦੀ ਅਗਵਾਈ ਵਾਲੇ ਪ੍ਰੀ-ਪੋਲ ਗਠਜੋੜ ਤੋਂ ਬਾਹਰ ਹੋ ਗਿਆ ਅਤੇ ਵਿਰੋਧੀ ਧਿਰ ਦੇ ਨੇਤਾ ਕੇਪੀ ਸ਼ਰਮਾ ਓਲੀ ਨਾਲ ਹੱਥ ਮਿਲਾਇਆ। The post Nepal: ਪ੍ਰਧਾਨ ਮੰਤਰੀ ਪ੍ਰਚੰਡ ਨੇ ਸੰਸਦ ‘ਚ ਭਰੋਸੇ ਦਾ ਵੋਟ ਜਿੱਤਿਆ, ਵਿਰੋਧ ‘ਚ ਪਈਆਂ ਸਿਰਫ਼ ਦੋ ਵੋਟਾਂ appeared first on TheUnmute.com - Punjabi News. Tags:
|
CM ਭਗਵੰਤ ਮਾਨ ਨੇ ਮਨਜੀਤ ਸਿੰਘ ਸਿੱਧੂ ਨੂੰ ਆਪਣਾ ਓਐਸਡੀ (ਲੋਕ ਸੰਪਰਕ) ਕੀਤਾ ਨਿਯੁਕਤ Tuesday 10 January 2023 05:10 PM UTC+00 | Tags: aam-aadmi-party manjit-singh-sidhu osd public-relations ਚੰਡੀਗੜ੍ਹ 10 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਮੀਡੀਆ ਇੰਚਾਰਜ ਅਤੇ ਸਲਾਹਕਾਰ ਮਨਜੀਤ ਸਿੰਘ ਸਿੱਧੂ ਨੂੰ ਆਪਣਾ ਓਐਸਡੀ (ਲੋਕ ਸੰਪਰਕ) ਨਿਯੁਕਤ ਕੀਤਾ ਹੈ। ਮਨਜੀਤ ਸਿੱਧੂ ਪੰਜਾਬ ਦੇ ਪੱਤਰਕਾਰ ਭਾਈਚਾਰੇ ਵਿੱਚ ਇੱਕ ਸਤਿਕਾਰਤ ਸ਼ਖਸੀਅਤ ਹਨ। ਆਪ ਵਿੱਚ ਸ਼ਾਮਲ ਹਨ ਤੋਂ ਪਹਿਲਾਂ ਮਨਜੀਤ ਸਿੱਧ ਪੰਜਾਬ ਦੇ ਕਈ ਅਖਬਾਰਾਂ ਵਿੱਚ ਪੱਤਰਕਾਰ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਭਗਵੰਤ ਮਾਨ ਕਾਫ਼ੀ ਕਰੀਬੀ ਮੰਨੇ ਜਾਂਦੇ ਹਨ। The post CM ਭਗਵੰਤ ਮਾਨ ਨੇ ਮਨਜੀਤ ਸਿੰਘ ਸਿੱਧੂ ਨੂੰ ਆਪਣਾ ਓਐਸਡੀ (ਲੋਕ ਸੰਪਰਕ) ਕੀਤਾ ਨਿਯੁਕਤ appeared first on TheUnmute.com - Punjabi News. Tags:
|
IND vs SL ODI: ਭਾਰਤ ਨੇ ਪਹਿਲਾ ਵਨਡੇ ਮੈਚ ਸ਼੍ਰੀਲੰਕਾ ਨੂੰ 67 ਦੌੜਾਂ ਹਰਾਇਆ Tuesday 10 January 2023 05:17 PM UTC+00 | Tags: india-beat-sri-lanka ind-vs-sl ਚੰਡੀਗੜ੍ਹ 10 ਜਨਵਰੀ 2023: ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਪਹਿਲਾ ਵਨਡੇ ਮੈਚ 67 ਦੌੜਾਂ ਨਾਲ ਜਿੱਤ ਲਿਆ ਹੈ। ਇਸ ਮੈਚ ‘ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 373 ਦੌੜਾਂ ਬਣਾਈਆਂ। ਜਵਾਬ ‘ਚ ਸ਼੍ਰੀਲੰਕਾ ਦੀ ਟੀਮ ਅੱਠ ਵਿਕਟਾਂ ਗੁਆ ਕੇ 306 ਦੌੜਾਂ ਹੀ ਬਣਾ ਸਕੀ ਅਤੇ 67 ਦੌੜਾਂ ਨਾਲ ਮੈਚ ਹਾਰ ਗਈ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। The post IND vs SL ODI: ਭਾਰਤ ਨੇ ਪਹਿਲਾ ਵਨਡੇ ਮੈਚ ਸ਼੍ਰੀਲੰਕਾ ਨੂੰ 67 ਦੌੜਾਂ ਹਰਾਇਆ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |


